ਜਗਰਾਉਂ, 22 ਜੂਨ (ਜੋਗਿੰਦਰ ਸਿੰਘ)-ਵਿਧਾਨ ਸਭਾ ਹਲਕਾ ਜਗਰਾਉਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਅੱਜ 66ਕੇ.ਵੀ. ਗਰਿੱਡ ਗਾਲਿਬ ਕਲਾਂ ਤੋਂ ਸੰਤ ਬਾਬਾ ਵਿਸਾਖਾ ਸਿੰਘ ਦੀ ਯਾਦ ਵਿਚ 23 ਲੱਖ 63 ਹਜ਼ਾਰ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਗਏ 11ਕੇ.ਵੀ. ਫੀਡਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਇੰਜੀਨੀਅਰ ਅਨਿਲ ਕੁਮਾਰ ਸ਼ਰਮਾ ਵਿਸ਼ੇਸ਼ ਤੌਰ 'ਤੇ ਪੁੱਜੇ | ਪਿੰਡ ਸ਼ੇਖ ਦੌਲਤ ਵਿਖੇ ਰੱਖੇ ਗਏ ਨਵੇਂ ਫੀਡਰ ਦੇ ਉਦਘਾਟਨ ਸਮਾਰੋਹ ਮੌਕੇ ਬੋਲਦੇ ਹੋਏ ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਅੱਜ ਦੇ ਸਮੇਂ ਵਿਚ ਬਿਜਲੀ ਹਰ ਇਕ ਦੀ ਪ੍ਰਮੁੱਖ ਲੋੜ ਹੈ ਅਤੇ ਇਨਸਾਨ ਬਿਜਲੀ ਉਪਰ ਪੂਰੀ ਤਰ੍ਹਾਂ ਨਾਲ ਨਿਰਭਰ ਹੋ ਗਿਆ ਹੈ | ਜੇਕਰ ਬਿਜਲੀ ਸਪਲਾਈ ਬੰਦ ਹੋ ਜਾਵੇ ਤਾਂ ਲੋਕ ਤਰਾਅ-ਤਰਾਅ ਕਰ ਉੱਠਦੇ ਹਨ | ਇਸ ਲਈ ਜਗਰਾਉਂ ਹਲਕੇ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣਾ ਉਨ੍ਹਾਂ ਦਾ ਮੁੱਖ ਮਿਸ਼ਨ ਹੈ ਅਤੇ ਇਹ ਮਿਸ਼ਨ ਉਹ ਹਰ ਹੀਲੇ ਪੂਰਾ ਕਰਨਗੇ | ਉਨ੍ਹਾਂ ਆਖਿਆ ਕਿ ਪਹਿਲਾਂ ਬਿਜਲੀ ਵਿਭਾਗ ਦੀ ਮੈਨੇਜਮੈਂਟ ਨਾਲ ਰਾਬਤਾ ਕਰਕੇ ਟੀ.ਆਰ.ਵਾਈ. ਉੱਪ ਮੰਡਲ ਜਗਰਾਉਂ ਚਾਲੂ ਕਰਵਾਇਆ ਗਿਆ ਸੀ ਅਤੇ ਹੁਣ ਨਵੇਂ ਉਸਾਰੇ ਗਏ 11ਕੇ.ਵੀ. ਫੀਡਰ ਦੇ ਚਾਲੂ ਹੋਣ ਨਾਲ ਏਰੀਏ ਦੇ 10-12 ਪਿੰਡਾਂ ਨੂੰ ਬਿਜਲੀ ਦੀ ਸਹੂਲਤ ਮਿਲੇਗੀ ਅਤੇ ਇਸ ਉਪਲੱਬਧੀ ਲਈ ਬਿਜਲੀ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਪ੍ਰਸੰਸਾ ਦੇ ਪਾਤਰ ਹਨ | ਬੀਬੀ ਮਾਣੂੰਕੇ ਨੇ ਹੋਰ ਆਖਿਆ ਕਿ ਜਗਰਾਉਂ ਹਲਕੇ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਕੇਂਦਰੀ ਜ਼ੋਨ ਲੁਧਿਆਣਾ ਦੇ ਮੁੱਖ ਇੰਜੀ: ਪਰਵਿੰਦਰ ਸਿੰਘ ਅਤੇ ਮਹਿਕਮੇ ਦੇ ਹੋਰ ਅਧਿਕਾਰੀਆਂ ਦੇ ਸਹਿਯੋਗ ਨਾਲ ਹਲਕੇ ਅੰਦਰ 3 ਨਵੇਂ ਬਿਜਲੀ ਗਰਿੱਡ ਉਸਾਰਨ ਦਾ ਟੀਚਾ ਹੈ, ਜਿਸ ਲਈ ਉਹ ਆਪਣੀ ਟੀਮ ਸਮੇਤ ਜੰਗੀ ਪੱਧਰ 'ਤੇ ਜੁਟੇ ਹੋਏ ਹਨ | ਇਸ ਮੌਕੇ ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਇੰਜਨੀਅਰ ਅਨਿਲ ਕੁਮਾਰ ਸ਼ਰਮਾ, ਪ੍ਰਧਾਨ ਹਰਵਿੰਦਰ ਸਿੰਘ ਸਵੱਦੀ, ਬਲਵੀਰ ਸਿੰਘ ਮੱਲ੍ਹੀ, ਪਰਮਜੀਤ ਸਿੰਘ ਚੀਮਾਂ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਇੰਜੀ: ਹਰਵਰਿੰਦਰ ਸਿੰਘ ਐਕਸੀਅਨ ਜਗਰਾਉਂ, ਇੰਜੀ: ਜਗਦੇਵ ਸਿੰਘ ਘਾਰੂ ਐੱਸ.ਡੀ.ਓ., ਇੰਜੀ: ਗੁਰਪ੍ਰੀਤ ਸਿੰਘ ਕੰਗ ਐੱਸ.ਡੀ.ਓ., ਇੰਜੀ: ਜਗਰੂਪ ਸਿੰਘ, ਸਰਪੰਚ ਮਨਜੀਤ ਕੌਰ, ਸ਼ਮਸ਼ੇਰ ਸਿੰਘ ਸ਼ੇਖ ਦੌਲਤ, ਜਗਰੂਪ ਸਿੰਘ ਪੰਚ, ਮਨਦੀਪ ਸਿੰਘ ਪੰਚ, ਜਗਜੀਤ ਸਿੰਘ ਪੰਚ, ਰਣਜੀਤ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਅਕਪਾਲ ਕੌਰ ਪੰਚ, ਬਲਵਿੰਦਰ ਕੌਰ ਪੰਚ, ਪ੍ਰਧਾਨ ਜਗਦੀਪ ਸਿੰਘ, ਬਲਜੀਤ ਸਿੰਘ ਬੱਲੀ, ਅਮਰ ਸਿੰਘ, ਤੇਜਿੰਦਰ ਸਿੰਘ, ਜਗਸੀਰ ਸਿੰਘ ਸੋਨੀ, ਅਵਤਾਰ ਸਿੰਘ ਕਲੇਰ, ਜਤਿੰਦਰਪਾਲ ਸਿੰਘ ਡੱਲਾ, ਕਰਮਜੀਤ ਸਿੰਘ ਡੱਲਾ, ਪਵਨਦੀਪ ਸਿੰਘ ਐੱਸ.ਐੱਸ.ਓ., ਗੁਰਚਰਨ ਸਿੰਘ ਨਿੱਕਾ ਗਾਲਿਬ, ਬੂਟਾ ਸਿੰਘ, ਜਸਪ੍ਰੀਤ ਸਿੰਘ ਨੰਬਰਦਾਰ, ਪ੍ਰਧਾਨ ਕੁਲਦੀਪ ਸਿੰਘ, ਲਖਵੀਰ ਸਿੰਘ ਗਾਲਿਬ, ਜੱਗਾ ਸ਼ੇਖਦੌਲਤ, ਰਵਿੰਦਰ ਸਿੰਘ ਗਾਲਿਬ ਖੁਰਦ, ਬਲਜੀਤ ਸਿੰਘ ਫਤਿਹਗੜ੍ਹ ਸਿਵੀਆਂ, ਬਾਬਾ ਬਲਜੀਤ ਸਿੰਘ ਗਾਲਿਬ ਆਦਿ ਵੀ ਹਾਜ਼ਰ ਸਨ |
ਜਗਰਾਉਂ, 22 ਜੂਨ (ਜੋਗਿੰਦਰ ਸਿੰਘ)-ਖੇਤੀਬਾੜੀ ਵਿਕਾਸ ਬੈਂਕ ਜਗਰਾਉਂ ਦੇ ਕਿਸਾਨ ਹਿੱਤੂ ਬੋਰਡ ਦੀ ਚੋਣ ਜੋ ਪਿਛਲੇ ਸਮੇਂ ਦੌਰਾਨ ਸਿਆਸੀ ਪਾਰਟੀਆਂ 'ਚ ਆਹਮੋ-ਸਾਹਮਣੇ ਹੋ ਕੇ ਲੜੀ ਜਾਂਦੀ ਰਹੀ ਹੈ, ਇਸ ਵਾਰ ਵਿਰੋਧੀ ਧਿਰਾਂ ਦੇ ਮੁਕਾਬਲੇ 'ਚ ਹੀ ਨਾ ਉਤਰਨ ਕਾਰਨ 'ਆਪ' ਦੀ ...
ਰਾਏਕੋਟ, 22 ਜੂਨ (ਬਲਵਿੰਦਰ ਸਿੰਘ ਲਿੱਤਰ)- ਦੀ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਦੇ ਜ਼ੋਨ ਨੰਬਰ-2 (ਰਾਏਕੋਟ) ਦੇ ਡਾਇਰੈਕਟਰ ਦੀ ਚੋਣ ਬੇਸ਼ੱਕ ਸ਼ਾਂਤੀਪੂਰਵਕ ਢੰਗ ਨਾਲ ਹੋਈ | ਇਸ ਮੌਕੇ ਜੇਤੂ ਬਣੇ ਡਾਇਰੈਕਟਰ ਗੁਰਪ੍ਰੀਤ ਸਿੰਘ ਤਲਵੰਡੀ ਦਾ ਆਮ ਆਦਮੀ ...
ਭੂੰਦੜੀ, 22 ਜੂਨ (ਕੁਲਦੀਪ ਸਿੰਘ ਮਾਨ)-ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵਲੋਂ ਅਚਨਚੇਤ ਛੁੱਟੀ ਸਮੇਤ ਹੋਰ ਛੁੱਟੀਆਂ ਲੈਣ ਦੀ ਪ੍ਰਕਿਰਿਆ ਨੂੰ ਆਈ.ਐੱਚ.ਐੱਮ.ਐੱਸ. ਰਾਹੀਂ ਹੋਰ ਗੁੰਝਲਦਾਰ ਬਣਾਉਣ ਲਈ ਜਾਰੀ ਪੱਤਰ ਨੂੰ ਵਾਪਸ ਕਰਵਾਉਣ ਲਈ ਜੀ.ਟੀ.ਯੂ. (ਵਿਗਿਆਨ) ਵੱਲੋਂ ...
ਮੁੱਲਾਂਪੁਰ-ਦਾਖਾ, 22 ਜੂਨ (ਨਿਰਮਲ ਸਿੰਘ ਧਾਲੀਵਾਲ)- ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵਲੋਂ ਆਪਣੀ ਨਿੱਜੀ ਫੇਰੀ ਦੌਰਾਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਦਾ ਦੌਰਾ ...
ਸਿੱਧਵਾਂ ਬੇਟ, 22 ਜੂਨ (ਜਸਵੰਤ ਸਿੰਘ ਸਲੇਮਪੁਰੀ)- ਥਾਣਾ ਸਿੱਧਵਾਂ ਬੇਟ ਦੀ ਪੁਲਿਸ ਕੋਲ ਦਰਜ ਕਰਵਾਏ ਗਏ ਬਿਆਨਾਂ ਵਿਚ ਮੁੰਨੀ ਦੇਵੀ ਪਤਨੀ ਅਨਿਲ ਕੁਮਾਰ ਵਾਸੀ ਲੀਲਾਂ ਮੇਘ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪਤੀ ਸਮੇਤ ਮਿਹਨਤ-ਮਜ਼ਦੂਰੀ ਕਰਨ ਲਈ ਘਰੋਂ ਬਾਹਰ ਗਈ ਹੋਈ ਸੀ ...
ਮੁੱਲਾਂਪੁਰ-ਦਾਖਾ, 22 ਜੂਨ (ਨਿਰਮਲ ਸਿੰਘ ਧਾਲੀਵਾਲ)- ਲੁਧਿਆਣਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਦੇ ਬੋਰਡ ਆਫ਼ ਡਾਇਰੈਕਟਰ ਲਈ 04 ਜ਼ੋਨ ਮੁੱਲਾਂਪੁਰ ਨਾਲ ਜੁੜੀਆਂ ਬਹੁ-ਮੰਤਵੀ ਖੇਤੀਬਾੜੀ 22 ਸਭਾਵਾਂ ਦੀ ਵੋਟ ਨਾਲ ਡਾਇਰੈਕਟਰ ਦੀ ਚੋਣ ਸਮੇਂ ਆਮ ਆਦਮੀ ਪਾਰਟੀ ਦੇ ...
ਜਗਰਾਉਂ, 22 ਜੂਨ (ਜੋਗਿੰਦਰ ਸਿੰਘ)-ਇਨਸਾਫ਼ਪਸੰਦ ਲੋਕਾਂ ਵਲੋਂ ਮੁਕੱਦਮੇ 'ਚ ਸ਼ਾਮਿਲ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ 91ਵੇਂ ਦਿਨ ਵੀ ਥਾਣਾ ਸਿਟੀ ਮੂਹਰੇ ਧਰਨਾ ਦਿੱਤਾ | ਪ੍ਰੈੱਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ...
ਭੂੰਦੜੀ, 22 ਜੂਨ (ਕੁਲਦੀਪ ਸਿੰਘ ਮਾਨ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਵਿਖੇ ਜੂਨ ਮਹੀਨੇ ਵਿਚ ਲੱਗਿਆ ਸਮਰ ਕੈਂਪ ਨਵੀਂ ਤਕਨਾਲੋਜੀ ਨਾਲ ਲਗਾਇਆ ਗਿਆ | ਜਿਸ ਵਿਚ ਸੱਭਿਆਚਾਰਕ ਪ੍ਰਦਰਸ਼ਨੀ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਹੀ | ਇਸ ਕੈਂਪ ਦੌਰਾਨ ...
ਰਾਏਕੋਟ, 22 ਜੂਨ (ਬਲਵਿੰਦਰ ਸਿੰਘ ਲਿੱਤਰ)-ਸੂਬੇ ਵਿਚ ਲੰਮਾ ਸਮਾਂ ਰਾਜ ਭਾਗ ਕਰਨ ਵਾਲੀ ਕਾਂਗਰਸ ਅਤੇ ਅਕਾਲੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਕੋਈ ਠੋਸ ਕਦਮ ਨਹੀਂ ਚੁੱਕੇ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ...
ਭੂੰਦੜੀ, 22 ਜੂਨ (ਕੁਲਦੀਪ ਸਿੰਘ ਮਾਨ)- ਪਿੰਡ ਤਲਵਾੜਾ ਵਿਖੇ ਸਥਿਤ ਪੀਰ ਬਾਬਾ ਕਤਿਆਲ ਸ਼ਾਹ, ਜੋਗੀ ਪੀਰ ਦੀ ਦਰਗਾਹ 'ਤੇ ਗ੍ਰਾਮ ਪੰਚਾਇਤ, ਮੇਲਾ ਪ੍ਰਬੰਧਕ ਕਮੇਟੀ, ਪ੍ਰਵਾਸੀ ਭਾਰਤੀ ਵੀਰਾਂ ਤੇ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ-ਭਾਵਨਾ ਨਾਲ ...
ਹੰਬੜਾਂ, 22 ਜੂਨ (ਮੇਜਰ ਹੰਬੜਾਂ, ਹਰਵਿੰਦਰ ਸਿੰੰਘ ਮੱਕੜ)- ਕਸਬਾ ਹੰਬੜਾਂ ਦੀ ਖੇਤੀਬਾੜੀ ਸਹਿਕਾਰੀ ਸਭਾ ਅੰਦਰ ਲੁਧਿਆਣਾ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮ: ਦੇ ਬੋਰਡ ਆਫ ਡਾਇਰੈਕਟਰ ਦੀ ਚੋਣ ਲਈ ਮੁੱਲਾਂਪੁਰ ਜ਼ੋਨ ਨੰਬਰ-4 ਤੋਂ ਆਕਾਲੀ ਦਲ ਦੇ ਉਮੀਦਵਾਰ ਲਖਵੀਰ ਸਿੰਘ ...
ਹਠੂਰ, 22 ਜੂਨ (ਜਸਵਿੰਦਰ ਸਿੰਘ ਛਿੰਦਾ)-ਪੰਜਾਬ ਅੰਦਰ ਸਾਉਣੀ ਦੀਆਂ ਫ਼ਸਲਾਂ ਵਿਚ ਕਿਸਾਨਾਂ ਵਲੋਂ ਪ੍ਰਮੁੱਖ ਤੌਰ 'ਤੇ ਪਿਛਲੇ ਕਈ ਦਹਾਕਿਆਂ ਤੋਂ ਝੋਨਾ ਲਗਾਇਆ ਜਾ ਰਿਹਾ ਹੈ, ਪਰ ਝੋਨਾ ਲਗਾਉਣ ਵਿਚ ਜ਼ਮੀਨੀ ਪਾਣੀ ਦੀ ਵਧੇਰੇ ਨਿਕਾਸੀ ਕਾਰਨ ਜ਼ਮੀਨ ਹੇਠਲਾ ਪਾਣੀ ਤੇਜ਼ੀ ...
ਲੁਧਿਆਣਾ, 22 ਜੂਨ (ਪੁਨੀਤ ਬਾਵਾ)-ਲੁਧਿਆਣਾ ਸੈਂਟਰਲ ਕੋਆਰਪ੍ਰੇਟਿਵ ਬੈਂਕ ਲਿਮਟਿਡ ਦੇ 9 ਡਾਇਰੈਕਟਾਂ ਦੀ ਚੋਣ ਦਾ ਅਮਨ ਅੱਜ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ | 9 ਜ਼ੋਨਾ ਵਿਚੋਂ 4 ਜ਼ੋਨਾਂ ਦੇ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਸਨ | ਜਦਕਿ 5 ਡਾਇਰੈਕਟਰਾਂ ...
ਸਿੱਧਵਾਂ ਬੇਟ, 22 ਜੂਨ (ਜਸਵੰਤ ਸਿੰਘ ਸਲੇਮਪੁਰੀ)- ਲਾਗਲੇ ਪਿੰਡ ਸਲੇਮਪੁਰਾ ਦਾ ਕੀੜੀ-ਭੂਮਾਲ ਸੜਕ 'ਤੇ ਸਥਿੱਤ ਛੱਪੜ ਦੀ ਅੱਗੇ ਨਿਕਾਸੀ ਨਾ ਹੋਣ ਕਾਰਨ ਛੱਪੜ ਵਿਚਲਾ ਪਾਣੀ ਸੜਕ 'ਤੇ ਆ ਕੇ ਇਕ ਨਹਿਰ ਦਾ ਰੂਪ ਧਾਰ ਰਿਹਾ ਹੈ ਜਿਸ ਨਾਲ ਜਿੱਥੇ ਸਲੇਮਪੁਰਾ ਟਿੱਬਾ ਦੇ ਲੋਕਾਂ ...
ਰਾਏਕੋਟ, 22 ਜੂਨ (ਬਲਵਿੰਦਰ ਸਿੰਘ ਲਿੱਤਰ)- ਦੀ ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਦੇ ਜ਼ੋਨ ਨੰਬਰ-2 (ਰਾਏਕੋਟ) ਦੇ ਡਾਇਰੈਕਟਰ ਦੀ ਚੋਣ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀ ਜਿਸ ਦੌਰਾਨ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ...
ਜਗਰਾਉਂ, 22 ਜੂਨ (ਜੋਗਿੰਦਰ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪੋਸਟ ਗਰੈਜੂਏਟ ਪੰਜਾਬੀ ਸਮੈਸਟਰ ਪਹਿਲਾ ਅਤੇ ਤੀਸਰੇ ਦਾ ਨਤੀਜਾ ਸ਼ਾਨਦਾਰ ਰਿਹਾ | ਸੰਸਥਾ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX