ਨਵਾਂਸ਼ਹਿਰ, 22 ਜੂਨ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਸਹਾਇਤਾ ਨਾਲ ਹੜ੍ਹਾਂ ਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਪੈਦਾ ਹੁੰਦੀਆਂ ਹੰਗਾਮੀ ਸਥਿਤੀਆਂ ਨਾਲ ਨਿਪਟਣ ਲਈ ਤਿਆਰੀਆਂ ਤੇ ਪ੍ਰਬੰਧਾਂ ਦਾ ਅਭਿਆਸ ਵੀਰਵਾਰ ਨੂੰ ਬਲਾਚੌਰ ਸਬ ਡਵੀਜ਼ਨ 'ਚ ਦਰਿਆ ਸਤਲੁਜ ਵਿਖੇ ਬਰਾਮਦ ਰੈਲ (ਨੇੜੇ ਸਰਤਾਜ ਫ਼ਾਰਮ) ਵਿਖੇ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਉਕਤ 'ਮੌਕ ਡਿ੍ਲ' ਨੂੰ ਨੇਪਰੇ ਚਾੜ੍ਹਨ ਲਈ ਅੱਜ ਐਨ.ਡੀ.ਆਰ.ਐਫ. ਦੀ ਸੱਤਵੀਂ ਬਟਾਲੀਅਨ ਦੇ ਅਧਿਕਾਰੀਆਂ ਸਮੇਤ ਜ਼ਿਲ੍ਹੇ ਦੇ ਸਿਵਲ, ਪੁਲਿਸ, ਮਾਲ ਅਧਿਕਾਰੀਆਂ, ਪੇਂਡੂ ਵਿਕਾਸ ਤੇ ਪੰਚਾਇਤ, ਡਰੇਨਜ਼, ਸਿਹਤ, ਪਸ਼ੂ ਪਾਲਣ ਅਤੇ ਹੋਰ ਵਿਭਾਗ ਨਾਲ ਅਗਾਊਾ ਤਾਲਮੇਲ ਮੀਟਿੰਗ ਵੀ ਕੀਤੀ | ਮੀਟਿੰਗ ਦੌਰਾਨ ਜਿੱਥੇ ਐਨ. ਡੀ.ਆਰ. ਐਫ਼. ਦੀ ਟੀਮ ਨੂੰ ਲੋੜੀਂਦਾ ਸਮਾਨ ਅਤੇ ਢਾਂਚਾ ਮੁਹੱਈਆ ਕਰਵਾਉਣ ਲਈ ਆਖਿਆ ਉੱਥੇ ਬਾਕੀ ਵਿਭਾਗੀ ਅਧਿਕਾਰੀਆਂ ਨੂੰ ਇਸ 'ਮੌਕ ਡਿ੍ਲ' ਨਾਲ ਲੋੜੀਂਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ | ਮੀਟਿੰਗ ਵਿਚ ਸ਼ਾਮਿਲ ਐੱਸ. ਡੀ. ਐਮ. ਬਲਾਚੌਰ ਸੂਬਾ ਸਿੰਘ, ਐੱਸ. ਡੀ. ਐਮ. ਨਵਾਂਸ਼ਹਿਰ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਮਾਲ ਅਫ਼ਸਰ ਅਮਰਦੀਪ ਥਿੰਦ ਨੇ ਕਿਹਾ ਕਿ ਬਲਾਚੌਰ ਤੇ ਨਵਾਂਸ਼ਹਿਰ ਸਬ ਡਵੀਜ਼ਨਾਂ ਦੇ 69 ਪਿੰਡ ਸਤਲੁਜ ਦੇ ਧੁੱਸੀ ਬੰਨ੍ਹ ਨਾਲ ਲਗਦੇ ਹੋਣ ਕਾਰਨ ਹੜ੍ਹਾਂ ਦੀ ਮਾਰ ਹੇਠ ਆਉਣ ਦੇ ਖ਼ਤਰੇ 'ਚ ਰਹਿੰਦੇ ਹਨ | ਮੀਟਿੰਗ 'ਚ ਮੌਜੂਦ ਐਨ. ਡੀ.ਆਰ. ਐਫ ਦੇ ਸਹਾਇਕ ਕਮਾਡੈਂਟ ਸਵਰਨਜੀਤ ਸਿੰਘ ਅਤੇ ਇੰਸਪੈਕਟਰ ਛੇਰਿੰਗ ਗੋਂਬੋ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ 'ਮੌਕ ਡਿ੍ਲ' ਦੌਰਾਨ ਕੀਤੀ ਜਾਣ ਵਾਲੀ ਗਤੀਵਿਧੀ ਬਾਰੇ ਵਿਸਥਾਰ 'ਚ ਦੱਸਿਆ | ਬਲਾਚੌਰ ਦੇ ਐੱਸ.ਡੀ.ਐਮ. ਸੂਬਾ ਸਿੰਘ ਨੇ ਇਸ 'ਮੌਕ ਡਿ੍ਲ' ਨੂੰ ਕੇਵਲ ਇਕ ਸਬ ਡਵੀਜ਼ਨ ਤੱਕ ਸੀਮਤ ਨਾ ਕਰਕੇ ਆਫ਼ਤ ਪ੍ਰਬੰਧਨ ਨਾਲ ਜੁੜੇ ਸਮੂਹ ਵਿਭਾਗਾਂ ਨੂੰ ਇਸ ਦਾ ਤਜਰਬਾ ਲੈਣ ਲਈ ਆਖਿਆ |
ਔੜ, 22 ਜੂਨ (ਜਰਨੈਲ ਸਿੰਘ ਖੁਰਦ)-ਪੰਜਾਬ ਹੋਮਿਓਪੈਥਿਕ ਵਿਭਾਗ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਤੇ ਡਾ.ਮਧੂ ਦੱਤ ਜ਼ਿਲ੍ਹਾ ਹੋਮਿਓਪੈਥੀ ਮੈਡੀਕਲ ਅਫ਼ਸਰ ਸ਼.ਭ.ਸ. ਨਗਰ ਦੀ ਦੇਖ-ਰੇਖ ਹੇਠ ਇੱਥੋਂ ਦੇ ਨਜ਼ਦੀਕੀ ਪਿੰਡ ਬਹਾਦਰਪੁਰ ਵਿਖੇ ਸਰਕਾਰੀ ਹੋਮਿਓਪੈਥਿਕ ...
ਮਜਾਰੀ/ਸਾਹਿਬਾ, 22 ਜੂਨ (ਨਿਰਮਲਜੀਤ ਸਿੰਘ ਚਾਹਲ)-ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਆਗੂਆਂ ਨੇ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਗੁਰਦੁਆਰਾ ਦਸਮੇਸ਼ ਪਿਤਾ ਕਰਤੇ ਪ੍ਰਵਾਨ ਵਿਚ ਸਿੱਖਾਂ ਅਤੇ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ...
ਨਵਾਂਸ਼ਹਿਰ, 22 ਜੂਨ (ਹਰਵਿੰਦਰ ਸਿੰਘ)-ਦੁਬਈ ਵਿਖੇ ਬੀਤੇ ਦਿਨੀਂ ਹੋਏ ਇੰਟਰਨੈਸ਼ਨਲ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਵਿਸ਼ਵ ਰਿਕਾਰਡ ਬਣਾਉਣ ਵਾਲੇ ਗੁਰਵੀਰ ਕੁਮਾਰ ਦਾ ਨਵਾਂਸ਼ਹਿਰ ਹੈਲਪ ਲਾਈਨ ਟੈਕਸੀ ਸਟੈਂਡ ਦੇ ਸਮੂਹ ਮੈਂਬਰਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ...
ਸੰਧਵਾਂ, 22 ਜੂਨ (ਪ੍ਰੇਮੀ ਸੰਧਵਾਂ)-ਸਿਹਤ ਕੇਂਦਰ ਮਕਸੂਦਪੁਰ-ਸੂੰਢ ਵਿਖੇ ਡਾ. ਹਰਬੰਸ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਮੁੱਢਲਾ ਸਿਹਤ ਕੇਂਦਰ ਸੁੱਜੋਂ ਦੀ ਅਗਵਾਈ 'ਚ ਮੌਸਮੀ ਬਿਮਾਰੀਆਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਡਾ. ਵਿਵੇਕ ਗੁੰਬਰ ਫਗਵਾੜਾ ਨੇ ਕਿਹਾ ਕਿ ...
ਰਾਹੋਂ, 22 ਜੂਨ (ਬਲਬੀਰ ਸਿੰਘ ਰੂਬੀ)-ਉਪਕਾਰ ਸੋਸਾਇਟੀ, ਜ਼ਿਲ੍ਹਾ ਪੁਲਿਸ, ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਰਾਹੋਂ ਸ਼ਹਿਰ 'ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪ੍ਰਭਾਤ ਫੇਰੀ ਕੱਢੀ ਜਾ ਰਹੀ ਹੈ | ਇਹ ਪ੍ਰਭਾਤ ਫੇਰੀ ਮਿਤੀ 25 ਜੂਨ ਨੂੰ ਸਵੇਰੇ 4 ਵਜੇ ...
ਕਾਠਗੜ੍ਹ, 22 ਜੂਨ (ਬਲਦੇਵ ਸਿੰਘ ਪਨੇਸਰ)- ਬੀਤੀ ਅੱਧੀ ਰਾਤ ਤੋਂ ਬਾਅਦ ਕਾਠਗੜ੍ਹ ਮੋੜ 'ਤੇ ਇਕ ਟੈਲੀਫ਼ੋਨ ਦੀ ਦੁਕਾਨ 'ਤੇ ਚੋਰੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਕਾਠਗੜ੍ਹ ਮੋੜ 'ਤੇ ਸਥਿਤ ਚੀਮਾ ਟੈਲੀਫ਼ੋਨ ਦੇ ਮਾਲਕ ਗੁਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸਾਨੂੰ ਅੱਜ ...
ਬੰਗਾ, 22 ਜੂਨ (ਸੁਰਿੰਦਰ ਸਿੰਘ ਕਰਮ)-ਸਾਹਿਤ ਇਕ ਨੇਕ-ਭਲੇ ਬੰਦੇ ਦੀ ਘਾੜਤ ਕਰਨ 'ਚ ਵੱਡੀ ਭੂਮਿਕਾ ਨਿਭਾਉਂਦਾ ਹੈ | ਸਾਹਿਤ ਦੀ ਚੇਟਕ ਵਾਲਾ ਬੰਦਾ ਆਪਣੇ ਇਨਸਾਨੀ ਫਰਜ਼ਾਂ ਪ੍ਰਤੀ ਵਧੇਰੇ ਸੱਚਾ ਤੇ ਜਾਗਰੂਕ ਹੁੰਦਾ ਹੈ | ਇਸੇ ਮਕਸਦ ਨਾਲ ਅਸੀਂ ਆਪਣੇ ਜ਼ਿਲ੍ਹੇ ਦੇ ...
ਨਵਾਂਸ਼ਹਿਰ, 22 ਜੂਨ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਫਲੱਡ ਸੀਜ਼ਨ-2022 ਦੀ ਸ਼ੁਰੂਆਤ ਦੇ ਮੱਦੇਨਜ਼ਰ ਬਰਸਾਤ ਦੇ ਮੌਸਮ 'ਚ ਦਰਿਆ ਸਤਲੁਜ ਵਿਚ ਤੇ ਨਹਿਰਾਂ/ਨਾਲਿਆਂ ਵਿਚ ਪਾਣੀ ਦਾ ਵਹਾਓ ਤੇਜ਼ ਹੋਣ ...
ਨਵਾਂਸ਼ਹਿਰ, 22 ਜੂਨ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉੱਤਰੀ ਜ਼ੋਨ (ਜਲੰਧਰ) ਦੇ ਮੁੱਖ ਚੀਫ਼ ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਜ਼ੋਨ ਅਧੀਨ ਆਉਂਦੇ ਨਵਾਂਸ਼ਹਿਰ ਸਰਕਲ ਦੇ ਉਪਭੋਗਤਾਵਾਂ ਦੀ ਸੁਵਿਧਾ ਲਈ ਕੁੱਝ ਹੋਰ ਸ਼ਿਕਾਇਤ ...
ਨਵਾਂਸ਼ਹਿਰ, 22 ਜੂਨ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ 23 ਜੂਨ ਨੂੰ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਲਈ ਕਰਵਾਏ ਜਾ ਰਹੇ ਮਤਦਾਨ 'ਚ ਸੰਗਰੂਰ ਲੋਕ ਸਭਾ ਹਲਕੇ ਤੋਂ ...
ਮਜਾਰੀ/ਸਾਹਿਬਾ, 22 ਜੂਨ (ਨਿਰਮਲਜੀਤ ਸਿੰਘ ਚਾਹਲ)-ਨਵੀਂ ਬਣੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਹਰ ਵਰਗ ਦੇ ਲੋਕਾਂ ਨੂੰ ਬਹੁਤ ਆਸਾਂ ਹਨ | ਮਜਾਰੀ ਖੇਤਰ ਦੇ ਵੱਖ-ਵੱਖ ਪਿੰਡਾਂ ਕਰਾਵਰ, ਸਾਹਿਬਾ ਤੇ ਜਾਡਲੀ ਵਿਖੇ ਪਸ਼ੂ ਹਸਪਤਾਲ ਚੱਲ ਰਹੇ ਹਨ ...
ਪੱਲੀ ਝਿੱਕੀ, 22 ਜੂਨ (ਕੁਲਦੀਪ ਸਿੰਘ ਪਾਬਲਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਲੀ ਝਿੱਕੀ ਨੂੰ ਆਇਸ਼ਾ ਵਾਸੀ ਇੰਗਲੈਂਡ ਵਲੋਂ ਕੁਰਸੀਆਂ ਭੇਟ ਕੀਤੀਆਂ ਗਈਆਂ | ਸਕੂਲ ਦੇ ਪਿ੍ੰਸੀਪਲ ਰਣਜੀਤ ਕੌਰ ਨੇ ਆਇਸ਼ਾ ਦਾ ਧੰਨਵਾਨ ਕੀਤਾ ਤੇ ਉਸਨੂੰ ਸਕੂਲ ਵਲੋਂ ਸਨਮਾਨ ਚਿੰਨ ...
ਰਾਹੋਂ, 22 ਜੂਨ (ਬਲਬੀਰ ਸਿੰਘ ਰੂਬੀ)-ਬੀਤੇ ਦਿਨ ਵਿਜੀਲੈਂਸ ਵਲੋਂ ਗਿ੍ਫ਼ਤਾਰ ਕੀਤੇ ਆਈ.ਏ.ਐੱਸ. ਸੰਜੇ ਪੋਪਲੀ ਵਲੋਂ ਰਿਸ਼ਵਤ ਵਸੂਲੀ ਮਾਮਲਾ ਸਿੱਧੇ ਤੌਰ 'ਤੇ ਨਵਾਂਸ਼ਹਿਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਹੈ ਤੇ ਇਸੇ ਜ਼ਿਲ੍ਹੇ ਦੇ ਸ਼ਹਿਰ ਰਾਹੋਂ ਵਿਖੇ 12.50 ਕਰੋੜ ਦੀ ਲਾਗਤ ...
ਜਾਡਲਾ, 22 ਜੂਨ (ਬੱਲੀ)- ਲਾਗਲੇ ਪਿੰਡ ਗਰਲੇ ਢਾਹਾ (ਬਲਾਚੌਰ) ਵਿਖੇ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਆਮ ਇਜਲਾਸ ਕਰਵਾਇਆ ਗਿਆ | ਜਿਸ 'ਚ ਪੰਚਾਇਤ ਸਕੱਤਰ ਸੋਨੂੰ ਗੌਤਮ ਨੇ ਪੰਜਾਬ ਸਰਕਾਰ ਦੀਆਂ ਵਿਕਾਸ ਸਬੰਧੀ ਵੱਖ-ਵੱਖ ਨਵੀਆਂ ਸਕੀਮਾਂ ਤੇ ਆਮ ਲੋਕਾਂ ਦੀ ਸਹਿਮਤੀ ਨਾਲ ...
ਸੰਧਵਾਂ, 22 ਜੂਨ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ. ਸਤਵਿੰਦਰ ਕੌਰ ਦੀ ਅਗਵਾਈ ਹੇਠ ਤੇ ਲਾਇਬ੍ਰੇਰੀ ਇੰਚਾਰਜ ਮੈਡਮ ਪਰਮਿੰਦਰ ਕੌਰ ਬਾਂਸਲ ਦੀ ਦੇਖ ਰੇਖ 'ਚ ਕਿਤਾਬ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ...
ਮਜਾਰੀ/ਸਾਹਿਬਾ, 22 ਜੂਨ (ਨਿਰਮਲਜੀਤ ਸਿੰਘ ਚਾਹਲ)- ਗੁਰਦੁਆਰਾ ਸ਼ਹੀਦ ਬਾਬਾ ਨਰਾਇਣ ਸਿੰਘ ਪਿੰਡ ਖ਼ਾਨਪੁਰ ਕੁੱਲੇਵਾਲ ਵਿਖੇ ਛਿਮਾਹੀ ਜੋੜ ਮੇਲਾ ਕਰਵਾਇਆ ਗਿਆ | ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ 27 ਸ੍ਰੀ ਅਖੰਡ ਪਾਠਾਂ ਦੇ ...
ਬਹਿਰਾਮ, 22 ਜੂਨ (ਨਛੱਤਰ ਸਿੰਘ ਬਹਿਰਾਮ)-ਉਹ ਮਹਾਂਪੁਰਸ਼ ਦੁਨੀਆ 'ਤੇ ਹਮੇਸ਼ਾ ਜਿਉਂਦੇ ਦੇਖੇ ਜਾਂਦੇ ਹਨ ਜੋ ਸੰਗਤਾਂ ਨੂੰ ਉਸ ਮਾਲਕ ਨਾਲ ਜੁੜਨ ਦੀ ਜੁਗਤੀ ਦੱਸਦੇ ਹੋਏ ਦੁਨੀਆਂ ਤੋਂ ਪਰਦਾ ਕਰ ਜਾਂਦੇ ਹਨ | ਇਹ ਸ਼ਬਦ ਸਾਂਈ ਸਾਧੂ ਸ਼ਾਹ ਚਿਸ਼ਤੀ ਰੋਜ਼ਾ ਬਾਬਾ ਬੂੜ ਸ਼ਾਹ ...
ਭੱਦੀ, 22 ਜੂਨ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਖੇਤੀਬਾੜੀ ਅੰਦਰ ਡਿਪਲੋਮਾ ਕਰ ਰਹੇ ਵਿਦਿਆਰਥੀ ਪ੍ਰਭਜੋਤ ਸਿੰਘ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਿਛਲੇ ਦਿਨੀਂ ਬਿਸ਼ਕੇਕ (ਕਿਰਗਿਸਤਾਨ) ਰੂਸ ਵਿਖੇ ਹੋਏ ...
ਨਵਾਂਸ਼ਹਿਰ, 22 ਜੂਨ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਮੈਜਿਸਟਰੇਟ ਨਵਜੋਤ ਪਾਲ ਸਿੰਘ ਰੰਧਾਵਾ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ...
ਪੋਜੇਵਾਲ ਸਰਾਂ, 22 ਜੂਨ (ਨਵਾਂਗਰਾਈਾ)-ਐਮ.ਬੀ.ਜੀ ਸਰਕਾਰੀ ਕਾਲਜ ਪੋਜੇਵਾਲ ਵਿਖੇ ਓਲੰਪਿਸ ਕਲੱਬ ਵਲੋਂ ਡਾ. ਜਸਬੀਰ ਸਿੰਘ ਦੀ ਅਗਵਾਈ 'ਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਜਸਬੀਰ ਸਿੰਘ ਨੇ ਯੋਗਾ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ...
ਬੰਗਾ, 22 ਜੂਨ (ਕਰਮ ਲਧਾਣਾ)-ਜਨਵਾਦੀ ਇਸਤਰੀ ਸਭਾ (ਐਡਵਾ) ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਬੀਬੀ ਸੰਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੂਬਾ ਕਮੇਟੀ ਦੇ ਫੈਸਲਿਆਂ ਦੀ ਰਿਪੋਰਟਿੰਗ ਕਰਦਿਆਂ ਜ਼ਿਲ੍ਹਾ ਸਕੱਤਰ ਸੁਨੀਤਾ ਤਲਵੰਡੀ ਨੇ ਕਿਹਾ ਕਿ ਜਥੇਬੰਦੀ ਦੀ ...
ਭੱਦੀ, 22 ਜੂਨ (ਨਰੇਸ਼ ਧੌਲ)-ਗੁਰਦੁਆਰਾ ਸ਼ਹੀਦਾਂ ਪਿੰਡ ਮੌਜੋਵਾਲ ਮਜਾਰਾ ਵਿਖੇ ਸਥਾਪਨਾ ਦਿਵਸ ਨੂੰ ਸਮਰਪਿਤ ਸਾਲਾਨਾ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਕਰਵਾਇਆ ਗਿਆ | ਸਮਾਗਮ ਦੌਰਾਨ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਭਾਈ ...
ਬੰਗਾ, 22 ਜੂਨ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਨਵੀਂ ਪੀੜ੍ਹੀ ਨੂੰ ਵਧੀਆ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਨਵੇਂ ਮੈਡੀਕਲ ਸਿੱਖਿਆ ਪ੍ਰੋਜੈਕਟ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ...
ਮੁਕੰਦਪੁਰ, 22 ਜੂਨ (ਅਮਰੀਕ ਸਿੰਘ ਢੀਂਡਸਾ)-ਪੰਜਾਬ 'ਚ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਸਮੁੱਚੇ ਪੰਜਾਬੀਆਂ ਸਮੇਤ ਪ੍ਰਵਾਸੀ ਪੰਜਾਬੀਆਂ ਨੂੰ ਵੀ ਵੱਡੀਆਂ ਉਮੀਦਾਂ ਹਨ ਜੋ ਪੰਜਾਬ ਦੀ ਆਰਥਿਕ ਸਥਿਤੀ ਨੂੰ ਸੁਧਾਰ ਕੇ ਮੁੜ ਲੀਹਾਂ 'ਤੇ ...
ਬਹਿਰਾਮ, 22 ਜੂਨ (ਨਛੱਤਰ ਸਿੰਘ ਬਹਿਰਾਮ)-ਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਸਿੱਧ ਬਾਬਾ ਬਾਲਕ ਨਾਥ ਨੂੰ ਸਮਰਪਿਤ ਸਾਲਾਨਾ ਮਹਿਫਲ-ਏ-ਕਵਾਲ ਮੁੱਖ ਸੇਵਾਦਾਰ ਭਗਤ ਸੋਢੀ ਰਾਮ ਦੀ ਸਰਪ੍ਰਸਤੀ ਹੇਠ ਸਜਾਈ ਗਈ | ਜਿਸ 'ਚ ਵੱਖ-ਵੱਖ ਡੇਰਿਆਂ ਤੋਂ ਫੱਕਰਾਂ-ਫਕੀਰਾਂ ਨੇ ...
ਉੜਾਪੜ/ਲਸਾੜਾ, 22 ਜੂਨ (ਲਖਵੀਰ ਸਿੰਘ ਖੁਰਦ)-ਪਿੰਡ ਨੰਗਲ ਜੱਟਾਂ ਵਿਖੇ ਗੁਰੂ ਨਾਨਕ ਯੂਥ ਸਪੋਰਟਸ ਤੇ ਵੈਲਫੇਅਰ ਕਲੱਬ ਵਲੋਂ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ | ਜਿਸ 'ਚ ਕਲੱਬ ਦੇ ਨੌਜਵਾਨਾਂ ਨੇ ਵੱਖ-ਵੱਖ ਆਸਣ ਕਰਕੇ ਯੋਗ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਕਲੱਬ ਦੇ ...
ਔੜ, 22 ਜੂਨ (ਜਰਨੈਲ ਸਿੰਘ ਖ਼ੁਰਦ)-ਪੰਜਾਬ ਦੇ ਸਿੱਖਿਆ ਵਿਭਾਗ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ/ਸਿ) ਸ਼.ਭ.ਸ.ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ.ਸ.ਸ ਸਮਾਰਟ ਸਕੂਲ ਔੜ ਵਿਖੇ ਯੋਗਾ ਦਿਵਸ ਪਿ੍ੰਸੀਪਲ ਰਾਜਨ ਭਾਰਦਵਾਜ ਦੀ ਅਗਵਾਈ ਹੇਠ ਮਨਾਇਆ ਗਿਆ | ਜਿਸ 'ਚ ਸਕੂਲ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX