ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਹੋਂ ਰੋਡ 'ਤੇ ਅੱਜ ਸਵੇਰੇ ਤੇਜ਼ ਕਰਤਾਰ ਦੇ ਟਿੱਪਰ ਨੇ ਸਕੂਟਰ 'ਤੇ ਜਾ ਰਹੇ ਬਜ਼ੁਰਗ ਐਕਟਿਵਾ ਸਵਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਰੋਹ ਵਿਚ ਆਏ ਲੋਕਾਂ ਵਲੋਂ ਸੜਕ 'ਤੇ ਲਾਸ਼ ਰੱਖ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਕਾਰਨ ਉਥੇ ਸਥਿਤੀ ਤਣਾਅਪੂਰਨ ਬਣ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਰਾਮ ਤੀਰਥ (65) ਵਜੋਂ ਕੀਤੀ ਗਈ ਹੈ, ਉਹ ਬਲਦੇਵ ਨਗਰ ਦਾ ਰਹਿਣ ਵਾਲਾ ਸੀ | ਰਾਮ ਤੀਰਥ ਅੱਜ ਸਵੇਰੇ ਆਪਣੇ ਐਕਟਿਵਾ ਸਕੂਟਰ 'ਤੇ ਸਵਾਰ ਹੋ ਕੇ ਫੈਕਟਰੀ ਵਿਚ ਕੰਮ ਤੇ ਜਾ ਰਿਹਾ ਸੀ, ਉਹ ਫੈਕਟਰੀ ਵਿਚ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਹੈ ਜਦੋਂ ਉਹ ਚੁੰਗੀ ਨੇੜੇ ਰਾਹੋਂ ਰੋਡ 'ਤੇ ਪਹੁੰਚਿਆ ਤਾਂ ਤੇਜ਼ ਰਫਤਾਰ ਟਿੱਪਰ ਨੇ ਉਸ ਨੂੰ ਲਪੇਟ ਵਿਚ ਲੈ ਲਿਆ | ਸਿੱਟੇ ਵਜੋਂ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ | ਅੱਖੀਂ ਦੇਖਣ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਟਿੱਪਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਚਾਲਕ ਸੰਤੁਲਨ ਗੁਆ ਬੈਠਾ ਤੇ ਉਸ ਨੇ ਸੜਕ 'ਤੇ ਸਕੂਟਰ 'ਤੇ ਜਾ ਰਹੇ ਰਾਮਤੀਰਥ ਨੂੰ ਆਪਣੀ ਲਪੇਟ 'ਚ ਲੈ ਲਿਆ | ਲੋਕਾਂ ਦਾ ਕਹਿਣਾ ਸੀ ਕਿ ਨਾਜਾਇਜ਼ ਰੇਤੇ ਦੀ ਢੋਆ ਢੁਆਈ ਕਰਨ ਵਾਲੇ ਟਿੱਪਰ ਚਾਲਕ ਅਕਸਰ ਸੜਕ 'ਤੇ ਤੇਜ਼ ਰਫਤਾਰ ਨਾਲ ਆਉਂਦੇ ਹਨ ਜਿਸ ਕਾਰਨ ਆਏ ਦਿਨ ਇੱਥੇ ਹਾਦਸੇ ਹੁੰਦੇ ਰਹਿੰਦੇ ਹਨ | ਰੋਹ ਵਿਚ ਆਏ ਲੋਕਾਂ ਵਲੋਂ ਸੜਕ 'ਤੇ ਲਾਸ਼ ਰੱਖ ਕੇ ਧਰਨਾ ਦੇ ਦਿੱਤਾ ਅਤੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਲੋਕਾਂ ਨੇ ਦੱਸਿਆ ਕਿ ਜਿਸ ਵਕਤ ਇਹ ਹਾਦਸਾ ਵਾਪਰਿਆ ਉਸ ਵੇਲੇ ਪੁਲਿਸ ਮੁਲਾਜ਼ਮ ਉਥੇ ਆਏ ਸਨ ਪਰ ਉਨ੍ਹਾਂ ਵਲੋਂ ਟਿੱਪਰ ਚਾਲਕ ਨੂੰ ਕਾਬੂ ਨਹੀਂ ਕੀਤਾ ਗਿਆ ਤੇ ਉਥੋਂ ਭਜਾ ਦਿੱਤਾ | ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਟਿੱਪਰ ਚਾਲਕ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ ਤੇ ਇਸ ਮਾਮਲੇ ਵਿਚ ਜੇਕਰ ਕਿਸੇ ਪੁਲਿਸ ਮੁਲਾਜ਼ਮ ਦੀ ਅਣਗਹਿਲੀ ਪਾਈ ਗਈ ਤਾਂ ਉਸ ਖਿਲਾਫ਼ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ | ਲੋਕਾਂ ਵਲੋਂ ਦਿੱਤੇ ਧਰਨੇ ਕਾਰਨ ਸੜਕ ਤੇ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ | ਥਾਣਾ ਬਸਤੀ ਜੋਧੇਵਾਲ ਦੇ ਐਸ.ਐਚ.ਓ. ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਟਿੱਪਰ ਚਾਲਕ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ | ਪੁਲਿਸ ਅਧਿਕਾਰੀਆਂ ਵਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਲੋਕ ਸ਼ਾਂਤ ਹੋਏ | ਪੁਲਿਸ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤੇ ਟਿੱਪਰ ਚਾਲਕ ਖਿਲਾਫ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ |
ਲੁਧਿਆਣਾ, 22 ਜੂਨ (ਪੁਨੀਤ ਬਾਵਾ)-ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਮੁੰਬਈ ਦੀ ਖੇਤੀ ਵਿਗਿਆਨ ਕੰਪਨੀ ਐਫ. ਐਮ. ਸੀ. ਇੰਡੀਆ ਪ੍ਰਾਈਵੇਟ ਲਿਮਟਿਡ ਨਾਲ ਇਕ ਸਮਝੌਤੇ 'ਤੇ ਦਸਤਖਤ ਕੀਤੇ | ਇਸ ਸਮਝੌਤੇ ਦੀਆਂ ਸ਼ਰਤਾਂ ਉਪਰ ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਦਾਜ ਖ਼ਾਤਰ ਵਿਆਹੁਤਾ ਦੀ ਕੁੱਟਮਾਰ ਕਰਨ ਵਾਲੇ ਪਤੀ ਅਤੇ ਸੱਸ ਖਿਲਾਫ਼ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪਿੰਡ ਭੌਰਾ ਦੀ ਰਹਿਣ ਵਾਲੀ ਸੰਦੀਪ ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ...
ਲੁਧਿਆਣਾ, 22 ਜੂਨ (ਸਲੇਮਪੁਰੀ)- ਸੂਬੇ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਲੁਧਿਆਣਾ ਵਿਚ ਵੀ ਕਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਵਿਚ ਮੁੜ ਤੋਂ ਇਸ ਬਿਮਾਰੀ ਪ੍ਰਤੀ ਸਹਿਮ ਦਾ ਮਾਹੌਲ ਪੈਦਾ ਹੋ ...
ਲੁਧਿਆਣਾ, 22 ਜੂਨ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਸੱਚਾਈ ਇਸਦੇ ਬਿਲਕੁੱਲ ਉਲਟ ਹੈ | ਸ਼ਹਿਰ ਦੇ ਪ੍ਰਸਿੱਧ ਰੋਜ਼ ਗਾਰਡਨ ਦੀ ਹਾਲਤ ਬਹੁਤ ਹੀ ਖਸਤਾ ਹੈ, ਜੋ ਕਿ ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਪਿੰਡ ਨੂਰਪੁਰ ਬੇਟ ਵਿਚ ਚੋਰ ਘਰ ਦੇ ਬਾਹਰ ਖੜ੍ਹੇ ਟਰੱਕ ਤੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਹਮੀਰਪੁਰ ਦੇ ਰਹਿਣ ਵਾਲੇ ਰਮੇਸ਼ ਚੰਦ ਦੀ ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਖਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਲੱਖਾਂ ਰੁਪਏ ਮੁੱਲ ਦਾ ਸਾਮਾਨ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...
ਲੁਧਿਆਣਾ, 22 ਜੂਨ (ਪੁਨੀਤ ਬਾਵਾ)-ਲੁਧਿਆਣਾ ਸੈਂਟਰਲ ਕੋਆਰਪ੍ਰੇਟਿਵ ਬੈਂਕ ਲਿਮਟਿਡ ਦੇ 9 ਡਾਇਰੈਕਟਾਂ ਦੀ ਚੋਣ ਦਾ ਅਮਨ ਅੱਜ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ | 9 ਜ਼ੋਨਾ ਵਿਚੋਂ 4 ਜ਼ੋਨਾਂ ਦੇ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਰਹੇ ਸਨ | ਜਦਕਿ 5 ਡਾਇਰੈਕਟਰਾਂ ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਮੁੱਖ ਜੀ.ਟੀ. ਰੋਡ 'ਤੇ ਚਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਬਜ਼ੁਰਗ ਨੂੰ ਕਾਰ ਸਮੇਤ ਹੀ ਅਗਵਾ ਕਰ ਲਿਆ | ਪੁਲਿਸ ਵਲੋਂ ਦਿਖਾਈ ਗਈ ਚੌਕਸੀ ਕਾਰਨ ਇਹ ਨੌਜਵਾਨ ਕਾਰ ਨੂੰ ਛੱਡ ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਜਾਇਦਾਦ ਦੀ ਖਰੀਦ ਸਮੇਂ ਨਿਯਮਾਂ ਤੋਂ ਉਲਟ ਜਾ ਕੇ ਨਗਦ ਅਦਾਇਗੀ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਰਾਇਲ ਸਿਟੀ ਰਹਿੰਦੇ ਚਮਨ ਲਾਲ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਸਤੀ ਜੋਧੇਵਾਲ ਚੌਕ ਨੇੜੇ ਅੱਜ ਸਵੇਰੇ ਇਕ ਬੇਕਾਬੂ ਹੋਇਆ ਟਰੱਕ ਸੜਕ 'ਤੇ ਲੱਗੀ ਰੇਲਿੰਗ ਤੋੜ ਕੇ ਝੁੱਗੀ 'ਤੇ ਚੜ੍ਹ ਗਿਆ ਪਰ ਖ਼ੁਸ਼ਕਿਸਮਤੀ ਨਾਲ ਝੁੱਗੀ ਵਿਚ ਸੌਂ ਰਿਹਾ ਪਰਿਵਾਰ ਵਾਲ-ਵਾਲ ਬਚ ਗਿਆ | ਘਟਨਾ ਅੱਜ ...
ਲੁਧਿਆਣਾ, 22 ਜੂਨ (ਸਲੇਮਪੁਰੀ)-ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਵੱਖ ਵੱਖ ਸਿਹਤ ਟੀਮਾਂ ਵਲੋਂ ਵੱਖ ਵੱਖ ਥਾਵਾਂ 'ਤੇ ਅਚਾਨਕ ਨਿਰੀਖਣ ਕਰਦਿਆਂ ਵੱਖ ਵੱਖ ਖਾਧ ਪਦਾਰਥਾਂ ਦੇ 8 ਨਮੂਨੇ ਭਰ ਕੇ ਜਾਂਚ ਲਈ ਪ੍ਰਯੋਗਸ਼ਾਲਾ ਵਿਚ ਭੇਜੇ ਗਏ ਹਨ | ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)- ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਮੋਟਰਸਾਈਕਲ ਅਤੇ ਕਾਰ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਵਿਚ ਸਥਾਨਕ ਰਾਮਨਗਰ ਤੋਂ ਚੋਰ ਵਿਨੋਦ ਕੁਮਾਰ ਵਾਸੀ ਰਾਮਨਗਰ ਦੀ ਕਾਰ ਚੋਰੀ ...
ਭਾਮੀਆਂ ਕਲਾਂ, 22 ਜੂਨ (ਜਤਿੰਦਰ ਭੰਬੀ)-ਲੁਧਿਆਣਾ ਸੈਂਟਰਲ ਕੋਆਪਰੇਟਿਵ ਬੈਂਕ ਲਿਮਟਿਡ ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਵਿਚ ਸਵਰਨ ਸਿੰਘ ਖੁਵਾਜਕਾ ਵਗੈਰ ਮੁਕਾਬਲੇ ਡਾਇਰੈਕਟਰਜ਼ ਚੁਣੇ ਜਾਣ 'ਤੇ ਉਨ੍ਹਾਂ ਦਾ ਲੈਂਡ ਮਾਰਟਗੇਜ ਬੈਂਕ ਲੁਧਿਆਣਾ ਦੇ ਚੇਅਰਮੈਨ ...
ਡੇਹਲੋਂ, 22 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਕੇਂਦਰੀ ਸਹਿਕਾਰੀ ਬੈਂਕ ਲੁਧਿਆਣਾ ਦੀ ਪ੍ਰਬੰਧਕੀ ਕਮੇਟੀ ਦੀ ਅੱਜ ਹੋਈ ਚੋਣ ਦੌਰਾਨ ਜ਼ੋਨ ਨੰਬਰ-3 ਡੇਹਲੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਨੀਟੂ ਸ਼ਰੀਂਹ ਸਖ਼ਤ ਮੁਕਾਬਲੇ ਵਿਚ ਤਿੰਨ ਵੋਟਾਂ ਦੇ ਫ਼ਰਕ ਨਾਲ ...
ਲੁਧਿਆਂਣਾ, 22 ਜੂਨ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ)- ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵਲੋਂ ਸਬ ਤਹਿਸੀਲ ਗਿੱਲ ਵਿਖੇ ਅੱਜ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਰਜਿਸਟਰੀ ਕਰਵਾਉਣ ਆਏ ਲੋਕਾਂ ਨੂੰ ਤੁਰੰਤ ...
ਮੁੱਲਾਂਪੁਰ-ਦਾਖਾ, 22 ਜੂਨ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਦੇ ਸੈਂਟਰਾਂ 'ਚੋਂ ਵਿਸ਼ੇਸ਼ ਲੁਧਿਆਣਾ ਪਾਸਪੋਰਟ ਦਫਤਰ ਸਾਹਮਣੇ ਮੈਕਰੋ ਦੀ ਲੁਧਿਆਣਾ ਬ੍ਰਾਂਚ ਅੰਦਰ ਬੱਚਿਆਂ 'ਚ ਵਿਦੇਸ਼ ਪੜ੍ਹਾਈ ਲਈ ਕਾਲਪਨਿਕ ਸੁਪਨੇ ਨੂੰ ...
ਲੁਧਿਆਣਾ, 22 ਜੂਨ (ਕਵਿਤਾ ਖੁੱਲਰ)-ਅਕਾਲੀ ਦਲ ਦੇ ਸੀਨੀਅਰ ਯੂਥ ਆਗੂ ਭਾਈ ਜਸਦੀਪ ਸਿੰਘ ਕਾਉਂਕੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੁਜ਼ਗਾਰ ਦੇਣ ਦੇ ਵਾਅਦੇ 'ਤੇ ਘੇਰਿਆ | ਉਨ੍ਹਾਂ ਪਿਛਲੇ 15-20 ਸਾਲਾਂ ਤੋਂ ਪਟਵਾਰੀਆਂ ਨਾਲ ਸਹਾਇਕ ਪਟਵਾਰੀਆਂ ਵਜੋਂ ਸੇਵਾਵਾਂ ...
ਲੁਧਿਆਣਾ, 22 ਜੂਨ (ਕਵਿਤਾ ਖੁੱਲਰ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਵਪਾਰ ਵਿੰਗ ਦੇ ਪ੍ਰਧਾਨ ਪਰਮਪਾਲ ਸਿੰਘ ਨੇ ਕਿਹਾ ਹੈ ਕਿ ਸੰਗਰੂਰ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਜਿੱਤ ਹਾਸਲ ਕਰੇਗੀ | ਉਨ੍ਹਾਂ ਦੱਸਿਆ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹਨ ਤੇ ...
ਲੁਧਿਆਣਾ, 22 ਜੂਨ (ਕਵਿਤਾ ਖੁੱਲਰ)-ਜ਼ਿਲ੍ਹਾ ਭਾਸ਼ਾ ਅਫ਼ਸਰ ਲੁਧਿਆਣਾ ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਸ਼ਾ ਵਿਭਾਗ ਪੰਜਾਬ ਵਲੋਂ ਉਰਦੂ ਸਿੱਖਣ ਦੇ ਚਾਹਵਾਨ ਵਿਅਕਤੀਆਂ ਲਈ ਉਰਦੂ ਕੋਰਸ 1 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ | ਜ਼ਿਲ੍ਹਾ ਭਾਸ਼ਾ ...
ਲੁਧਿਆਣਾ, 22 ਜੂਨ (ਕਵਿਤਾ ਖੁੱਲਰ)-ਸਥਾਨਕ ਸਬਜ਼ੀ ਮੰਡੀ ਚੌਕ ਨੇੜੇ ਸਥਿਤ ਗੁਰਦੁਆਰਾ ਗੁਰੂ ਸਿੰਘ ਸਭਾ 'ਚ ਪੰਥ ਰਤਨ ਮਾਸਟਰ ਤਾਰਾ ਸਿੰਘ ਦੇ ਜਨਮ ਦਿਨ ਮਨਾਉਣ ਸੰਬੰਧੀ ਮੀਟਿੰਗ ਹੋਈ | ਮੀਟਿੰਗ 'ਚ ਮੁੱਖ ਤੌਰ 'ਤੇ ਹੀਰਾ ਸਿੰਘ ਗਾਬੜੀਆ, ਬਾਬਾ ਅਜੀਤ ਸਿੰਘ, ਪ੍ਰਤਾਪ ਸਿੰਘ ...
ਲੁਧਿਆਣਾ, 22 ਜੂਨ (ਸਲੇਮਪੁਰੀ)-ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਵਿਚ ਤਾਇਨਾਤ ਸੈਂਕੜੇ ਕੱਚੇ ਕਾਮਿਆਂ ਨੂੰ ਪਿਛਲੇ 2 ਮਹੀਨਿਆਂ ਤੋਂ ਬਿਨਾਂ ਤਨਖ਼ਾਹ ਨਾ ਮਿਲਣ ਕਾਰਨ ਫਾਕੇ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਜਿਸ ਸੰਬੰਧੀ ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ...
ਲੁਧਿਆਣਾ, 22 ਜੂਨ (ਪਰਮਿੰਦਰ ਸਿੰਘ ਆਹੂਜਾ)-ਅੱਜ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਵਲੋਂ ਰੋਸ ਪ੍ਰਦਰਸ਼ਨ ਕਰਕੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲੀ ਸਕੀਮ ਨੂੰ ਵਾਪਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਗਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਹ ਨਾ ਕੇਵਲ ...
ਢੰਡਾਰੀ ਕਲਾਂ, 22 ਜੂਨ (ਪਰਮਜੀਤ ਸਿੰਘ ਮਠਾੜੂ)-ਜਸਪਾਲ ਬਾਂਗਰ ਇੰਡਸਟਰੀਅਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਰਮੇਸ਼ ਕੱਕੜ ਦੀ ਅਗਵਾਈ 'ਚ ਹੋਈ | ਉਨ੍ਹਾਂ ਕਿਹਾ ਕਿ ਜਸਪਾਲ ਬਾਂਗਰ ਇਲਾਕੇ ਵਿਚ ਸੜਕ ਸੀਵਰੇਜ ਅਤੇ ਪੀਣ ਵਾਲੇ ਪਾਣੀ ਦਾ ਬੁਰਾ ...
ਹੰਬੜਾਂ, 22 ਜੂਨ (ਹਰਵਿੰਦਰ ਸਿੰਘ ਮੱਕੜ)- ਲੁਧਿਆਣਾ ਜ਼ਿਲ੍ਹੇ ਦੀਆਂ 8 ਕੋਆਪਰੇਟਿਵ ਸੁਸਾਇਟੀਆਂ ਦੇ ਡਾਇਰੈਕਟਰਾਂ 'ਚੋਂ ਮੁੱਲਾਂਪੁਰ ਜ਼ੋਨ ਨੰਬਰ-4 ਦੀ ਚੋਣ ਹੰਬੜਾਂ ਵਿਖੇ ਸੁਸਾਇਟੀ ਅਫ਼ਸਰ ਸੁਖਵਿੰਦਰ ਸਿੰਘ ਤੇ ਪੋਲਿੰਗ ਅਫ਼ਸਰ ਵਿਜੈ ਸਿੰਘ ਦੀ ਟੀਮ ਦੀ ਨਿਗਰਾਨੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX