ਤਾਜਾ ਖ਼ਬਰਾਂ


ਨਵੀਂ ਦਿੱਲੀ: ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਇਲਾਜ ਲਈ ਬਿਹਾਰ ਤੋਂ ਦਿੱਲੀ ਲਿਆਂਦਾ ਗਿਆ
. . .  1 day ago
ਕੇਰਲ ਦੇ ਰਾਜਪਾਲ ਨੇ ਮੰਤਰੀ ਸਾਜੀ ਚੇਰਿਅਨ ਦਾ ਅਸਤੀਫ਼ਾ ਕੀਤਾ ਸਵੀਕਾਰ
. . .  1 day ago
ਤਿਰੂਵਨੰਤਪੁਰਮ, 6 ਜੁਲਾਈ - ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਅੱਜ ਕੇਰਲ ਦੇ ਮੰਤਰੀ ਸਾਜੀ ਚੇਰਿਅਨ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਸਾਜੀ ਚੇਰੀਅਨ ਨੇ ਰਾਜ ਮੰਤਰੀ ਮੰਡਲ ਤੋਂ ...
ਅੰਮ੍ਰਿਤਸਰ ਦੇ ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗੀਤਕਾਰ ਇਲਿਆਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 6 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗੀਤਕਾਰ ਅਤੇ ਗਾਇਕ ਇਲਿਆਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ।
ਸੀ. ਐਮ. ਦੀ ਹੋਣ ਵਾਲੀ ਲਾੜੀ ਡਾ. ਗੁਰਪ੍ਰੀਤ ਕੌਰ ਬਾਰੇ ਜਾਣੋ ਕੁਝ ਖ਼ਾਸ ਗੱਲਾਂ
. . .  1 day ago
ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ਡੀ.ਐੱਸ.ਪੀ. ਲਖਵੀਰ ਸਿੰਘ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 6 ਜੁਲਾਈ (ਹਰਿੰਦਰ ਸਿੰਘ)-ਬੀਤੇ ਦਿਨੀਂ ਸੀ.ਆਈ.ਏ. ਸਟਾਫ਼ ਪੱਟੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਨਸ਼ੇ ਦੇ ਕੇਸ ਵਿਚੋਂ ਗ੍ਰਿਫ਼ਤਾਰ ਨਾ ਕਰਨ ਲਈ ਡੀ.ਐੱਸ.ਪੀ. ਫ਼ਰੀਦਕੋਟ ...
24 ਲੱਖ ਦੀ ਕੋਕੀਨ ਨਾਲ ਵਿਦੇਸ਼ੀ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਮੁੰਬਈ, 6 ਜੁਲਾਈ - ਮੁੰਬਈ ਐਂਟੀ ਨਾਰਕੋਟਿਕ ਸੈੱਲ ਬਾਂਦਰਾ ਯੂਨਿਟ ਨੇ 80 ਗ੍ਰਾਮ ਕੋਕੀਨ ਸਮੇਤ ਵਿਦੇਸ਼ੀ ਨਸ਼ਾ ਤਸਕਰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੋਕੀਨ ਦੀ ਕੀਮਤ 24 ਲੱਖ ਰੁਪਏ ਦੱਸੀ...
ਘਰੇਲੂ ਖਿਡੌਣਾ ਉਦਯੋਗ ਦੇ ਨਿਰਯਾਤ 'ਚ ਤੇਜ਼ੀ ਨਾਲ ਵਾਧਾ
. . .  1 day ago
ਨਵੀਂ ਦਿੱਲੀ, 6 ਜੁਲਾਈ - 'ਮੇਕ ਇਨ ਇੰਡੀਆ' ਲਈ ਕੇਂਦਰ ਦੇ ਉਤਸ਼ਾਹ ਵਿਚਕਾਰ ਘਰੇਲੂ ਖਿਡੌਣਾ ਉਦਯੋਗ ਦੀ ਦਰਾਮਦ 'ਚ ਗਿਰਾਵਟ ਅਤੇ ਨਿਰਯਾਤ 'ਚ ਤੇਜ਼ੀ ਨਾਲ ਵਾਧਾ ਦਰਜ ਕੀਤਾ...
ਭਰਪੂਰ ਸਿੰਘ ਨੇ ਸੰਭਾਲਿਆ ਡੀ.ਐੱਸ.ਪੀ. ਸੁਨਾਮ ਦਾ ਅਹੁਦਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੰਗਰੂਰ ਤੋਂ ਬਦਲ ਕੇ ਆਏ ਡੀ.ਐੱਸ.ਪੀ. ਭਰਪੂਰ ਸਿੰਘ ਵਲੋਂ ਅੱਜ ਡੀ.ਐੱਸ.ਪੀ. ਸੁਨਾਮ ਦਾ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਭਰਪੂਰ ਸਿੰਘ...
ਸਿਹਤ ਮੰਤਰਾਲੇ ਨੇ ਬਾਲਗ਼ਾਂ ਲਈ ਕੋਵਿਡ-19 ਸਾਵਧਾਨੀ ਖ਼ੁਰਾਕ ਦਾ ਅੰਤਰ ਘਟਾਇਆ
. . .  1 day ago
ਨਵੀਂ ਦਿੱਲੀ, 6 ਜੁਲਾਈ - ਕੇਂਦਰੀ ਸਿਹਤ ਮੰਤਰਾਲੇ ਨੇ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੋਵਿਡ-19 ਸਾਵਧਾਨੀ ਖ਼ੁਰਾਕ ਦਾ ਅੰਤਰ ਮੌਜੂਦਾ 9 ਮਹੀਨਿਆਂ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ...
ਕੇਰਲ ਦੇ ਮੰਤਰੀ ਸਾਜੀ ਚੇਰੀਅਨ ਵਲੋਂ ਮੰਤਰੀ ਮੰਡਲ ਤੋਂ ਅਸਤੀਫ਼ਾ
. . .  1 day ago
ਤਿਰੂਵਨੰਤਪੁਰਮ, 6 ਜੁਲਾਈ - ਕੇਰਲ ਦੇ ਮੰਤਰੀ ਸਾਜੀ ਚੇਰੀਅਨ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੰਵਿਧਾਨ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਉਨ੍ਹਾਂ ਦੇ ਅਸਤੀਫ਼ੇ...
ਬਰਤਾਨੀਆ ਦੇ 2 ਹੋਰ ਮੰਤਰੀਆਂ ਵਲੋਂ ਅਸਤੀਫ਼ੇ
. . .  1 day ago
ਲੰਡਨ, 6 ਜੁਲਾਈ - ਬਰਤਾਨੀਆ ਦੇ 2 ਹੋਰ ਮੰਤਰੀਆਂ ਜੌਨ ਗਲੇਨ ਅਤੇ ਵਿਕਟੋਰੀਆ ਐਟਕਿਨਸ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਪੰਜਾਬੀ ਮੂਲ ਦੇ ਮੰਤਰੀਆਂ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਅਤੇ ਸਿਹਤ ਮੰਤਰੀ...
ਪੰਜਾਬ 'ਚ ਹੁਣ ਸਾਰੇ ਮੀਲ ਪੱਥਰਾਂ ਅਤੇ ਨਾਮ ਪੱਟੀਆਂ 'ਚ ਸਿਖਰ 'ਤੇ ਹੋਵੇਗੀ ਪੰਜਾਬੀ ਭਾਸ਼ਾ
. . .  1 day ago
ਚੰਡੀਗੜ੍ਹ, 6 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਕਾਰੀ ਦਫ਼ਤਰਾਂ 'ਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗਾਂ 'ਚ ਪੰਜਾਬੀ ਭਾਸ਼ਾ...
ਨਿਪਾਲ ਦੇ ਵਿੱਤ ਮੰਤਰੀ ਵਲੋਂ ਅਸਤੀਫ਼ਾ
. . .  1 day ago
ਕਾਠਮੰਡੂ, 6 ਜੁਲਾਈ - ਨਿਪਾਲ ਦੇ ਵਿੱਤ ਮੰਤਰੀ ਜਨਾਰਦਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਐਲਾਨ ਉਨ੍ਹਾਂ ਲੋਕ ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ...
ਡਾ. ਗੁਰਪ੍ਰੀਤ ਕੌਰ ਨੇ ਵੀ ਵਧਾਈਆਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ) - ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਡਾ. ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਇਸ ਮੌਕੇ ਭਗਵੰਤ ਮਾਨ ਦੇ ਨਾਲ ਨਾਲ ਡਾ. ਗੁਰਪ੍ਰੀਤ ਕੌਰ ਨੇ ਵੀ...
ਗੁਰਜੀਤ ਸਿੰਘ ਔਜਲਾ ਨੇ ਭਗਵੰਤ ਮਾਨ ਨੂੰ ਦਿੱਤੀ ਮੁਬਾਰਕਬਾਦ
. . .  1 day ago
ਅੰਮ੍ਰਿਤਸਰ, 6 ਜੁਲਾਈ (ਸੁਰਿੰਦਰ ਸਿੰਘ ਵਰਪਾਲ) - ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ...
ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਧੂ ਸਿੰਘ ਧਰਮਸੋਤ ਨਾਲ ਜੇਲ੍ਹ 'ਚ ਕੀਤੀ ਮੁਲਾਕਾਤ
. . .  1 day ago
ਨਾਭਾ, 6 ਜੁਲਾਈ (ਕਰਮਜੀਤ ਸਿੰਘ) - ਭ੍ਰਿਸ਼ਟਾਚਾਰ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਲਗਪਗ 30 ਮਿੰਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ...
ਮੁਖ਼ਤਾਰ ਅੱਬਾਸ ਨਕਵੀ ਵਲੋਂ ਮੋਦੀ ਕੈਬਨਿਟ ਤੋਂ ਅਸਤੀਫ਼ਾ
. . .  1 day ago
ਨਵੀਂ ਦਿੱਲੀ, 6 ਜੁਲਾਈ - ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ...
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੰਭਾਲਿਆ ਅਹੁਦਾ
. . .  1 day ago
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ) - ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸੂਬੇ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ
. . .  1 day ago
ਮੁੰਬਈ, 6 ਜੁਲਾਈ - ਵੈਸਟ ਇੰਡੀਜ਼ ਖ਼ਿਲਾਫ਼ 3 ਇਕਦਿਨਾਂ ਮੈਚਾਂ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਿਖਰ ਧਵਨ ਟੀਮ ਦੇ ਕਪਤਾਨ ਹੋਣਗੇ, ਜਦਕਿ ਰਵਿੰਦਰ ਜਡੇਜਾ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ...
ਰਾਘਵ ਚੱਢਾ ਵਲੋਂ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਧਾਈ
. . .  1 day ago
ਚੰਡੀਗੜ੍ਹ, 6 ਜੁਲਾਈ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ।ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਛੋਟੇ ਦਾ ਨੰਬਰ ਵੱਡੇ ਤੋਂ ਬਾਅਦ...
ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 6 ਜੁਲਾਈ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਉਨ੍ਹਾਂ ਨੂੰ ਵਿਆਹ ਦੀ ਵਧਾਈ ਦੇਣ 'ਤੇ ਧੰਨਵਾਦ ਕੀਤਾ...
ਅੰਮ੍ਰਿਤਸਰ ਇਮਾਰਤ ਡਿੱਗਣ ਦੇ ਮਾਮਲੇ 'ਚ 4 ਮੁਅੱਤਲ
. . .  1 day ago
ਅੰਮ੍ਰਿਤਸਰ, 6 ਜੁਲਾਈ (ਹਰਮਿੰਦਰ ਸਿੰਘ)-ਬੀਤੇ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਸਾਹਮਣੇ ਇਕ ਇਮਾਰਤ ਡਿੱਗਣ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਮ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਨਗਰ ਨਿਗਮ ਦੇ ਐੱਮ.ਟੀ.ਪੀ...
ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 536 ਦੇ ਕਰੀਬ ਪਾਸਪੋਰਟ ਸਮੇਤ 4 ਟਰੈਵਲ ਏਜੰਟ ਕਾਬੂ
. . .  1 day ago
ਜਲੰਧਰ, 6 ਜੁਲਾਈ (ਅੰਮ੍ਰਿਤਪਾਲ)-ਜਲੰਧਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਵਲੋਂ 536 ਦੇ ਕਰੀਬ ਪਾਸਪੋਰਟ ਸਮੇਤ 4 ਟਰੈਵਲ ਏਜੰਟਾਂ ਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜਲੰਧਰ 'ਚ ਚਾਰ ਵੱਖ-ਵੱਖ ਦਫ਼ਤਰਾਂ ਤੋਂ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ।
ਨੂਰਪੁਰਬੇਦੀ: ਡਾ.ਮਨੀਸ਼ ਦੇਵ ਸ਼ਰਮਾ ਯੂਨੀਵਰਸਿਟੀ ਆਫ਼ ਲੇਹ ਲੱਦਾਖ ਦੇ ਰਜਿਸਟਰਾਰ ਨਿਯੁਕਤ
. . .  1 day ago
ਨੂਰਪੁਰਬੇਦੀ, 6 ਜੁਲਾਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰਬੇਦੀ ਦੇ ਜੰਮਪਲ ਅਤੇ ਸੇਵਾਮੁਕਤ ਅਧਿਆਪਕ ਮਾਸਟਰ ਤੇਲੂ ਰਾਮ ਦੇ ਸਪੁੱਤਰ ਡਾ. ਮਨੀਸ਼ ਦੇਵ ਸ਼ਰਮਾ ਦੀ ਯੂਨੀਵਰਸਿਟੀ ਆਫ ਲੇਹ, ਲੱਦਾਖ ਵਿਖੇ ਬਤੌਰ ਰਜਿਸਟਰਾਰ ਨਿਯੁਕਤੀ ਹੋਈ ਹੈ। ਕੇਂਦਰ ਸ਼ਾਸਿਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਹਾੜ ਸੰਮਤ 554
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ ਦੀ ਫ਼ਰਨੀਚਰ ਮਾਰਕੀਟ 'ਚ ਲੱਗੀ ਭਿਆਨਕ ਅੱਗ

ਚੰਡੀਗੜ੍ਹ, 22 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 53/54 ਨੂੰ ਵੰਡਦੀ ਸੜਕ 'ਤੇ ਮੋਹਾਲੀ ਦੀ ਹੱਦ ਨਾਲ ਲੱਗਦੀ ਚੰਡੀਗੜ੍ਹ ਦੀ ਸਭ ਤੋਂ ਵੱਡੀ ਫ਼ਰਨੀਚਰ ਮਾਰਕੀਟ ਵਿਚ ਅੱਜ ਦੁਪਹਿਰ ਬਾਅਦ ਅਚਾਨਕ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਅੱਗ ਨੇ 12-13 ਦੁਕਾਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਅਤੇ ਦੁਕਾਨਾਂ ਅੰਦਰ ਲੱਖਾਂ ਰੁਪਏ ਦਾ ਫ਼ਰਨੀਚਰ ਸੜ ਕੇ ਸੁਆਹ ਹੋ ਗਿਆ | ਸੂਚਨਾ ਮਿਲਦੇ ਹੀ ਫਾਇਰ ਬਿ੍ਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ | ਲੋਕਾਂ ਦੀ ਮਦਦ ਨਾਲ ਦੁਕਾਨਾਂ ਦਾ ਕੁਝ ਸਮਾਨ ਵੀ ਬਾਹਰ ਕੱਢਿਆ ਗਿਆ ਪਰ ਇਸ ਦੇ ਬਾਵਜੂਦ ਦੁਕਾਨਾਂ ਵਿਚ ਫ਼ਰਨੀਚਰ ਦਾ ਭਾਰੀ ਨੁਕਸਾਨ ਹੋਇਆ ਹੈ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਰੀਬ 4 ਵਜੇ ਫਾਇਰ ਬਿ੍ਗੇਡ ਨੂੰ ਜਾਣਕਾਰੀ ਮਿਲੀ ਸੀ ਕਿ ਫ਼ਰਨੀਚਰ ਮਾਰਕੀਟ ਵਿਚ ਸੈਕਟਰ-53 ਵਾਲੇ ਪਾਸੇ ਚੌਂਕ ਦੇ ਨੇੜੇ ਦੀਆਂ ਦੁਕਾਨਾਂ ਵਿਚ ਅੱਗ ਲੱਗ ਗਈ ਹੈ | ਚੰਡੀਗੜ੍ਹ ਤੋਂ ਮੁਹਾਲੀ ਵੱਲ ਜਾਂਦੇ ਹੋਏ ਚੌਂਕ ਦੇ ਨੇੜੇ ਤੋਂ ਸ਼ੁਰੂ ਹੁੰਦੀਆਂ ਦੁਕਾਨਾਂ ਤੋਂ ਲੱਗੀ ਅੱਗ ਅਗਲੀਆਂ 10 ਤੋਂ 13 ਦੁਕਾਨਾਂ ਤੱਕ ਪਹੁੰਚ ਗਈ | ਫਾਇਰ ਬਿ੍ਗੇਡ ਨੇ ਇਸ ਤੋਂ ਅੱਗੇ ਵਾਲੀਆਂ ਦੁਕਾਨਾਂ ਤੱਕ ਅੱਗ ਨੂੰ ਪਹੁੰਚਣ ਤੋਂ ਕਿਸੇ ਤਰ੍ਹਾਂ ਰੋਕ ਲਿਆ ਪਰ ਪਹਿਲੀਆਂ ਦੁਕਾਨਾਂ ਅੰਦਰ ਪਿਆ ਫ਼ਰਨੀਚਰ ਅਤੇ ਲੱਗਾ ਸਮਾਨ ਸੜ ਕੇ ਸੁਆਹ ਹੋ ਗਿਆ | ਹਰ ਦੁਕਾਨ ਅੰਦਰ ਲੱਖਾਂ ਰੁਪਏ ਦਾ ਫ਼ਰਨੀਚਰ ਅਤੇ ਸਮਾਨ ਸੀ, ਜਿਸ ਦੇ ਨੁਕਸਾਨ ਬਾਰੇ ਫਿਲਹਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ | ਅੱਗ ਲੱਗਣ ਕਾਰਨ ਧੂਏਾ ਦੇ ਗੁਬਾਰ ਸੈਕਟਰ-41 ਅਤੇ 42 ਤੱਕ ਵੀ ਦਿਖਾਈ ਦਿੱਤੇ | ਚੱਲ ਰਹੀ ਹਵਾ ਕਾਰਨ ਅੱਗ ਬੁਝਾ ਰਹੇ ਫਾਇਰ ਕਰਮਚਾਰੀਆਂ ਨੂੰ ਵੀ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ | ਅੱਗ ਦੁਕਾਨਾਂ ਦੇ ਪਿਛੇ ਬਣੇ ਸਟੋਰਾਂ ਅਤੇ ਜੰਗਲ ਇਲਾਕੇ ਵੱਲ ਨੂੰ ਵੀ ਫੈਲਦੀ ਰਹੀ ਅਤੇ ਦੇਰ ਸ਼ਾਮ ਤੱਕ ਫਾਇਰ ਕਰਮੀ ਅੱਗ ਨੂੰ ਪੂਰੀ ਤਰ੍ਹਾਂ ਬੁਝਾਉਣ ਵਿਚ ਲੱਗੇ ਰਹੇ | ਫਾਇਰ ਬਿ੍ਗੇਡ ਅਤੇ ਪੁਲਿਸ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਸਟੇਸ਼ਨ ਸੈਕਟਰ-36 ਦੇ ਐਸ.ਐਚ.ਓ. ਇੰਸਪੈਕਟਰ ਜਸਪਾਲ ਸਿੰਘ ਭੁੱਲਰ ਵੀ ਮੌਕੇ 'ਤੇ ਮੌਜੂਦ ਰਹੇ | ਅੱਗ ਲੱਗਣ ਕਾਰਨ ਨੇੜੇ ਦੀਆਂ ਸੜਕਾਂ 'ਤੇ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ, ਕਿਉਂਕਿ ਮੋਹਾਲੀ ਤੋਂ ਚੰਡੀਗੜ੍ਹ ਜਾਣ ਵਾਲੀਆਂ ਬੱਸਾਂ ਇਸੇ ਚੌਂਕ ਦੇ ਰਸਤੇ ਜਾਂਦੀਆਂ ਹਨ | ਅੱਗ ਲੱਗਣ ਦੇ ਬਾਅਦ ਪੁਲਿਸ ਵਲੋਂ ਸੁਰੱਖਿਆ ਦੇ ਮੱਦੇਨਜ਼ਰ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ | ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਫ਼ਰਨੀਚਰ ਮਾਰਕੀਟ ਵਿਚ ਅੱਗ ਲੱਗੀ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਕਰੀਬ ਦੋ ਸਾਲ ਪਹਿਲੇ ਵੀ ਅੱਗ ਲੱਗਣ ਦੀ ਅਜਿਹੀ ਘਟਨਾ ਸਾਹਮਣੇ ਆਈ ਸੀ |

ਖਿਡਾਰੀਆਂ ਨੂੰ ਐਵਾਰਡ ਦੇਣ ਸੰਬੰਧੀ ਸਮਾਗਮ ਅੱਜ

ਚੰਡੀਗੜ੍ਹ, 22 ਜੂਨ (ਵਿ ਪ੍ਰਤੀ.)-ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਵਿਭਾਗ ਵਲੋਂ 23 ਜੂਨ ਨੂੰ ਪ੍ਰਤਿਭਾਵਾਨ ਖਿਡਾਰੀਆਂ ਨੂੰ ਭੀਮ ਐਵਾਰਡ ਦੇਣ ਲਈ ਅਭਿਨੰਦਰ ਸਮਾਰੋਹ ਦਾ ਪ੍ਰਬੰਧ ਕੀਤਾ ਜਾਵੇਗਾ | ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ...

ਪੂਰੀ ਖ਼ਬਰ »

30 ਹਜ਼ਾਰ ਰਿਸ਼ਵਤ ਲੈਂਦੇ ਪਟਵਾਰੀ ਤੇ ਦਲਾਲ ਗਿ੍ਫ਼ਤਾਰ

ਚੰਡੀਗੜ੍ਹ, 22 ਜੂਨ (ਵਿ. ਪ੍ਰਤੀ.) -ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਕਰਨਾਲ ਜ਼ਿਲ੍ਹੇ ਵਿਚ ਜ਼ਮੀਨ ਦਾ ਇੰਤਕਾਲ ਕਰਨ ਦੀ ਏਵਜ਼ ਵਿਚ ਇਕ ਪਟਵਾਰੀ ਅਤੇ ਉਸ ਦੇ ਦਲਾਲ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਗਿ੍ਫ਼ਤਾਰ ਕੀਤਾ ਹੈ | ਰਾਜ ਵਿਜੀਲੈਂਸ ਬਿਊਰੋ ਦੇ ...

ਪੂਰੀ ਖ਼ਬਰ »

ਮੇਅਰ ਨੇ ਅੱਗ ਲੱਗਣ ਕਾਰਨ ਨੁਕਸਾਨੀਆਂ ਦੁਕਾਨਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਦੀ ਫ਼ਰਨੀਚਰ ਮਾਰਕੀਟ ਵਿਚ ਲੱਗੀ ਭਿਆਨਕ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਚੰਡੀਗੜ੍ਹ ਨਗਰ ਨਿਗਮ ਮੇਅਰ ਸਰਬਜੀਤ ਕੌਰ ਨੇ ਦੁਕਾਨਦਾਰਾਂ ਵਿਚ ਪਹੁੰਚ ਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਚੰਡੀਗੜ੍ਹ ...

ਪੂਰੀ ਖ਼ਬਰ »

5 ਮੋਬਾਈਲਾਂ ਸਮੇਤ ਨੌਜਵਾਨ ਕਾਬੂ

ਐੱਸ.ਏ.ਐੱਸ. ਨਗਰ, 22 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਦੀ ਪੁਲਿਸ ਵਲੋਂ ਇਕ ਨੌਜਵਾਨ ਨੂੰ 5 ਖੋਹ ਅਤੇ ਚੋਰੀ ਕੀਤੇ ਮੋਬਾਈਲ ਫ਼ੋਨਾਂ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ਹੈ, ਦੀ ਪਛਾਣ ਸਾਹਿਲ ਵਜੋਂ ਹੋਈ ਹੈ, ਜੋ ਕਿ ਨਸ਼ੇ ਕਰਨ ਦਾ ਆਦੀ ਹੈ | ਪੁਲਿਸ ...

ਪੂਰੀ ਖ਼ਬਰ »

ਰੌਣੀ ਮੁਹੱਲੇ ਵਿਖੇ ਗੰਦਾ ਪਾਣੀ ਪੀਣ ਨਾਲ ਲੋਕ ਹੋ ਰਹੇ ਨੇ ਬਿਮਾਰ

ਡੇਰਾਬੱਸੀ, 22 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਪੈਂਦੇ ਰੌਣੀ ਮੁਹੱਲਾ ਵਿਖੇ ਪਾਣੀ ਦੀ ਦੂਸ਼ਿਤ ਸਪਲਾਈ ਆਉਣ ਨਾਲ ਲੋਕੀਂ ਬਿਮਾਰ ਹੋ ਰਹੇ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਮੁਹੱਲਾ ਵਾਸੀਆਂ ਨੇ ਨਗਰ ਕੌਂਸਲ ਤੋਂ ਪਾਣੀ ਦੀ ਸਪਲਾਈ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਚੰਡੀਗੜ੍ਹ, 22 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਸੜਕ ਹਾਦਸਿਆਂ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਅਨੁਸਾਰ ਪਹਿਲਾ ਮਾਮਲਾ ਕਾਲੋਨੀ ਨੰਬਰ ਚਾਰ ਦੇ ਨੇੜੇ ਦਾ ਹੈ, ਜਿਸ ਦੀ ਸ਼ਿਕਾਇਤ ਰਾਮ ਦਰਬਾਰ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਬੈਂਕ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ੍ਹ, 22 ਜੂਨ (ਨਵਿੰਦਰ ਸਿੰਘ ਬੜਿੰਗ)-ਬੈਂਕ ਕਰਮਚਾਰੀਆਂ ਦੀਆਂ 9 ਟਰੇਡ ਯੂਨੀਅਨਾਂ ਦੀ ਸਰਵਉੱਚ ਸੰਸਥਾ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂ.ਐੱਫ.ਬੀ.ਯੂ.) ਦੇ ਸੱਦੇ 'ਤੇ ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਬ੍ਰਾਂਚ ਸੈਕਟਰ-17 ਚੰਡੀਗੜ੍ਹ ਅੱਗੇ ਪੂਰਾ ਦਿਨ ...

ਪੂਰੀ ਖ਼ਬਰ »

ਬਸਪਾ ਦੇ ਕਈ ਆਗੂ ਅਤੇ ਵਰਕਰ ਚੰਡੀਗੜ੍ਹ ਕਾਂਗਰਸ 'ਚ ਸ਼ਾਮਿਲ

ਚੰਡੀਗੜ੍ਹ, 22 ਜੂਨ (ਅਜੀਤ ਬਿਊਰੋ)-ਚੰਡੀਗੜ੍ਹ ਕਾਂਗਰਸ ਨੂੰ ਅੱਜ ਉਸ ਵੇਲੇ ਕੁਝ ਬਲ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਕਈ ਆਗੂ ਅਤੇ ਵੱਡੀ ਗਿਣਤੀ 'ਚ ਵਰਕਰ ਕਾਂਗਰਸ ਸ਼ਾਮਿਲ ਹੋ ਗਏ | ਪਾਰਟੀ 'ਚ ਸ਼ਾਮਿਲ ਹੋਏ ਇਨ੍ਹਾਂ ਆਗੂਆਂ ਦਾ ਸੀਨੀਅਰ ਕਾਂਗਰਸ ਲੀਡਰ ਅਤੇ ...

ਪੂਰੀ ਖ਼ਬਰ »

ਪੀ.ਜੀ.ਆਈ. ਦੇ ਡਾਇਰੈਕਟਰ ਵਲੋਂ ਪਹਿਲੀ ਰਾਸ਼ਟਰੀ ਫਿਜ਼ੀਓਥਰੈਪੀ ਕਾਨਫਰੰਸ ਦਾ ਪੋਸਟਰ ਜਾਰੀ

ਚੰਡੀਗੜ੍ਹ, 22 ਜੂਨ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਵਲੋਂ ਸਟੂਡੈਂਟ ਐਸੋਸੀਏਸ਼ਨ ਆਫ਼ ਫਿਜੀਕਲ ਥਰੈਪੀ (ਐਸ.ਏ.ਪੀ.ਟੀ. ਇੰਡੀਆ) ਵਲੋਂ ਵਿਸ਼ਵ ਫਿਜੀਓਥਰੈਪੀ ਹਫਤਾ ਦੇ ਤਹਿਤ 11 ਸਤੰਬਰ 2022 ਨੂੰ ਹੋਣ ਵਾਲੀ ਪਹਿਲੀ ਰਾਸ਼ਟਰੀ ...

ਪੂਰੀ ਖ਼ਬਰ »

ਰਾਹ ਜਾਂਦੀ ਔਰਤ ਦਾ ਪਰਸ ਝਪਟਿਆ

ਚੰਡੀਗੜ੍ਹ, 22 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ-41 ਵਿਚ ਇਕ ਰਾਹ ਜਾਂਦੀ ਔਰਤ ਨਾਲ ਝਪਟਮਾਰੀ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਅਨੁਸਾਰ ਸੈਕਟਰ-41-ਏ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਇਕ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਕੋਰੋਨਾ ਦੇ 36 ਨਵੇਂ ਮਾਮਲੇ

ਚੰਡੀਗੜ੍ਹ, 22 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 36 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 22 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 387 ਤੱਕ ਪਹੁੰਚ ਗਈ ਹੈ | ਅੱਜ ਆਏ ਨਵੇਂ ਮਾਮਲੇ ਸੈਕਟਰ- 11, 15, 21, 22, 26, 29, ...

ਪੂਰੀ ਖ਼ਬਰ »

ਹਰਿਆਣਾ ਕੈਬਨਿਟ ਦੀ ਮੀਟਿੰਗ 27 ਨੂੰ ੰ

ਚੰਡੀਗੜ੍ਹ, 22 ਜੂਨ (ਵਿ. ਪ੍ਰਤੀ.)-ਹਰਿਆਣਾ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ 27 ਜੂਨ 2022 ਨੂੰ ਸਵੇਰੇ 11 ਵਜੇ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਚੌਥੀ ਮੰਜ਼ਿਲ 'ਤੇ ਸਥਿਤ ਮੇਨ ਕਮੇਟੀ ਰੂਮ ਵਿਚ ਹੋਵੇਗੀ | ਇਹ ਜਾਣਕਾਰੀ ਅੱਜ ਇੱਥੇ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਗੁਰਦਾਸ ਮਾਨ ਨੇ ਗਾਇਆ ਛੱਲਾ

ਚੰਡੀਗੜ੍ਹ, 22 ਜੂਨ (ਨਵਿੰਦਰ ਸਿੰਘ ਬੜਿੰਗ)- ਵਿਸ਼ਵ ਸੰਗੀਤ ਦਿਹਾੜੇ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਚੰਡੀਗੜ੍ਹ ਦੇ ਸੈਕਟਰ 17 ਵਿਚ ਲਾਈਵ ਪ੍ਰੋਗਰਾਮ ਕਰਨ ਪਹੁੰਚੇ | ਇਕ ਵਾਰ ਫਿਰ ਗੁਰਦਾਸ ਮਾਨ ਨੇ ਆਪਣਾ ਪੁਰਾਣਾ ਅੰਦਾਜ਼ ਅਪਣਾਉਂਦਿਆਂ ਹੱਥ ਵਿਚ ਡਫਲੀ ...

ਪੂਰੀ ਖ਼ਬਰ »

ਵਿਜੇ ਸ਼ਰਮਾ ਟਿੰਕੂ ਖ਼ਿਲਾਫ਼ ਸਿਆਸੀ ਰੰਜਿਸ਼ ਤਹਿਤ ਦਰਜ ਕਰਵਾਇਆ ਗਿਆ ਝੂਠਾ ਪਰਚਾ- ਕਾਂਗਰਸੀ ਆਗੂ

ਖਰੜ, 22 ਜੂਨ (ਜੰਡਪੁਰੀ)-ਹਲਕਾ ਖਰੜ ਤੋਂ ਕਾਂਗਰਸ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਦੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਦੱਸਿਆ ਕਿ ਇਹ ਮਾਮਲਾ ਬਹੁਤ ਪੁਰਾਣਾ ਹੈ, ਜਿਸ ਦੀਆਂ ...

ਪੂਰੀ ਖ਼ਬਰ »

ਸੜਕਾਂ ਦੀਆਂ ਬਰਮਾਂ ਤੇ ਖੇਡ ਮੈਦਾਨ 'ਚ ਮਿੱਟੀ ਪਾਉਣ ਦੇ ਬਾਵਜੂਦ ਹਾਲਤ ਖਸਤਾ

ਮਾਜਰੀ, 22 ਜੂਨ (ਕੁਲਵੰਤ ਸਿੰਘ ਧੀਮਾਨ)-ਵਿਧਾਨ ਸਭਾ ਹਲਕਾ ਖਰੜ ਅਧੀਨ ਪੈਂਦੇ ਬਲਾਕ ਮਾਜਰੀ ਦੇ ਵੱਖ-ਵੱਖ ਪਿੰਡਾਂ/ਕਸਬਿਆਂ 'ਚ ਪੰਜਾਬ ਦੀ ਕੈਪਟਨ ਸਰਕਾਰ ਸਮੇਂ ਮਗਨਰੇਗਾ ਸਕੀਮ ਤਹਿਤ ਹੋਏ ਵਿਕਾਸ ਕਾਰਜਾਂ 'ਚ ਗ੍ਰਾਮ ਪੰਚਾਇਤ ਮੈਂਬਰਾਂ ਤੇ ਪੰਚਾਇਤ ਸੈਕਟਰੀਆਂ ਵਲੋਂ ...

ਪੂਰੀ ਖ਼ਬਰ »

ਅਰਜਨ ਸਿੰਘ ਗਰੇਵਾਲ ਮੁਹਾਲੀ ਦੇ ਨਵੇਂ ਨਾਇਬ ਤਹਿਸੀਲਦਾਰ

ਐੱਸ.ਏ.ਐੱਸ. ਨਗਰ, 22 ਜੂਨ (ਰਾਣਾ)-ਪੰਜਾਬ ਸਰਕਾਰ ਦੇ ਮਾਲ, ਪੁਨਰਵਾਸ ਡਿਜਾਸਟਰ ਮੈਨੇਜਮੈਂਟ ਵਿਭਾਗ ਵਲੋਂ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਨਾਇਬ ਤਹਿਸੀਲਦਾਰਾਂ ਦੇ ਕਾਡਰ 'ਚ ਬਦਲੀਆਂ/ ਤਾਇਨਾਤੀਆਂ ਕੀਤੀਆਂ ਗਈਆਂ ਹਨ | ਇਸ ਸੰਬੰਧੀ ਵਿਭਾਗ ਵਲੋਂ ਜਾਰੀ ...

ਪੂਰੀ ਖ਼ਬਰ »

ਨਗਰ ਕੌਂਸਲ ਕਾਲਕਾ ਦੀਆਂ ਚੋਣਾਂ 'ਚ ਭਾਜਪਾ ਨੇ 31 ਵਾਰਡਾਂ 'ਚੋਂ 18 ਵਾਰਡਾਂ 'ਤੇ ਪ੍ਰਾਪਤ ਕੀਤੀ ਜਿੱਤ

ਪੰਚਕੂਲਾ, 22 ਜੂਨ (ਕਪਿਲ)-ਨਗਰ ਕੌਂਸਲ ਕਾਲਕਾ ਦੀਆਂ ਆਮ ਚੋਣਾਂ-2022 'ਚ ਭਾਜਪਾ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ | ਨਗਰ ਪ੍ਰੀਸ਼ਦ ਕਾਲਕਾ ਤੋਂ ਪ੍ਰਧਾਨ ਅਹੁਦੇ ਦੇ ਉਮੀਦਵਾਰ ਭਾਜਪਾ ਦੇ ਕਿ੍ਸ਼ਨ ਲਾਲ ਲਾਂਬਾ 6481 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਨੂੰ ਕੁੱਲ 20829 ਵੋਟਾਂ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬਜ਼ੁਰਗ ਮਹਿਲਾ ਦੀ ਚੇਨ ਝਪਟੀ

ਐੱਸ. ਏ. ਐੱਸ. ਨਗਰ, 22 ਜੂਨ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਅਧੀਨ ਪੈਂਦੇ ਸੈਕਟਰ-68 ਵਿਚ ਅੱਜ ਸਵੇਰੇ 7 ਵਜੇ ਦੇ ਕਰੀਬ ਪਾਰਕ ਤੋਂ ਸੈਰ ਕਰਕੇ ਘਰ ਪਰਤ ਰਹੀ ਇਕ ਬਜ਼ੁਰਗ ਮਹਿਲਾ ਤੋਂ 2 ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਗਲੇ 'ਚੋਂ ਸੋਨੇ ਦੀ ਚੇਨੀ ਝਪਟ ਕੇ ਫਰਾਰ ਹੋ ਜਾਣ ...

ਪੂਰੀ ਖ਼ਬਰ »

51 ਫੁੱਟ ਉੱਚਾ ਨਿਸ਼ਾਨ ਸਾਹਿਬ ਝੁਲਾਅ ਕੇ ਇਤਿਹਾਸਕ ਕਿਲ੍ਹਾ ਲੋਹਗੜ੍ਹ ਸਾਹਿਬ ਦੀ ਕਾਰ ਸੇਵਾ ਆਰੰਭ ਕਰਵਾਈ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਥਾਪਤ ਕੀਤੀ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ 51 ਫੁੱਟ ਉੱਚਾ ਨਿਸ਼ਾਨ ਸਾਹਿਬ ਝੂਲਾ ਕੇ ਇਤਿਹਾਸਕ ਕਿਲ੍ਹੇ ਦੀ ਕਾਰ ਸੇਵਾ ...

ਪੂਰੀ ਖ਼ਬਰ »

ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਡੇਰਾਬਸੀ, 22 ਜੂਨ (ਰਣਬੀਰ ਸਿੰਘ)-ਸਥਾਨਕ ਸਰਸਵਤੀ ਵਿਹਾਰ ਕਾਲੋਨੀ ਵਿਖੇ ਸ੍ਰੀ ਪਰਸ਼ੂਰਾਮ ਭਵਨ ਵਿਖੇ ਬ੍ਰਾਹਮਣ ਸਭਾ ਡੇਰਾਬੱਸੀ ਰਜਿ. 259 ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਡੈਂਟਲ ਟੀਮ ਵਲੋਂ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਇਸ ਕੈਂਪ ਦੌਰਾਨ ਸ਼ਹਿਰ ਦੇ ...

ਪੂਰੀ ਖ਼ਬਰ »

ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਵਲੋਂ ਐਲਾਨੇ ਗਏ ਏ. ਐਨ. ਐਮ. ਪਹਿਲੇ ਸਾਲ ਦੇ ਨਤੀਜੇ 'ਚ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ ਬਲੌਂਗੀ (ਮੁਹਾਲੀ) ਦੀ ਵਿਦਿਆਰਥਣ ਵੰਦਨਾ ਨੇ 800 'ਚੋਂ 695 ਅੰਕ ਪ੍ਰਾਪਤ ਕਰਕੇ ਪੰਜਾਬ 'ਚੋਂ ...

ਪੂਰੀ ਖ਼ਬਰ »

ਖੇਤਰੀ ਦਫ਼ਤਰ ਦੇ ਸੰਬੰਧ 'ਚ ਤਿੰਨ ਰੋਜ਼ਾ ਖੇਤਰੀ ਸਿਖਲਾਈ ਕਾਨਫ਼ਰੰਸ ਸ਼ੁਰੂ

ਐੱਸ. ਏ. ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਰਾਸ਼ਟਰੀ ਅੰਕੜਾ ਦਫ਼ਤਰ/ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਦਾ 1 ਜੁਲਾਈ ਤੋਂ ਆਯੂਸ਼ ਸਰਵੇਖਣ 'ਤੇ ਵਿਆਪਕ ਸਾਲਾਨਾ ਮਾਡਿਊਲਰ ਸਰਵੇਖਣ (ਸੀ. ਏ. ਐੱਮ. ਐਸ.) ਅਤੇ ਸਮਾਜਿਕ ਆਰਥਿਕ ਸਰਵੇਖਣ ਦਾ 79ਵਾਂ ਦੌਰ ਸ਼ੁਰੂ ਹੋਣ ਜਾ ...

ਪੂਰੀ ਖ਼ਬਰ »

ਅਥਲੈਟਿਕ ਐਸੋਸੀਏਸ਼ਨ ਵਲੋਂ ਲਗਾਇਆ ਸਮਰ ਕੈਂਪ ਸਮਾਪਤ

ਐੱਸ. ਏ. ਐੱਸ. ਨਗਰ, 22 ਜੂਨ (ਬੈਨੀਪਾਲ)-ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਮੁਹਾਲੀ ਵਲੋਂ ਸੀਨੀਅਰ ਕੋਚ ਸਵਰਨ ਸਿੰਘ ਅਤੇ ਮਲਕੀਤ ਸਿੰਘ ਦੀ ਅਗਵਾਈ ਵਿਚ 1 ਜੂਨ ਤੋਂ ਲਗਾਏ ਗਏ ਸਮਰ ਕੈਂਪ ਦਾ ਸਮਾਪਤੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਪ੍ਰੀਤਮ ਸਿੰਘ ਵੈਟਰਨ ਮੁੱਖ ਮਹਿਮਾਨ ...

ਪੂਰੀ ਖ਼ਬਰ »

ਸਰਵੀਲੈਂਸ ਡਰੋਨ ਡਿਜ਼ਾਇਨ ਲਈ ਸੀ.ਜੀ. ਸੀ. ਲਾਂਡਰਾਂ ਨੂੰ ਪੇਟੈਂਟ ਹੋਇਆ ਗ੍ਰਾਂਟ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਦੇ ਦੋ ਵਿਦਿਆਰਥੀਆਂ ਵਲੋਂ ਅਦਾਰੇ ਦੇ ਸਮਰਥਨ ਸਦਕਾ 'ਡਰੋਨ ਫਾਰ ਸਰਵੀਲੈਂਸ' ਨਾਮਕ ਅਨੋਖੀ ਖੋਜ ਕੀਤੀ ਗਈ | ਇਸ ਨਵੀਨਤਾਕਾਰੀ ਖੋਜ ਲਈ ਪੇਟੈਂਟ, ਡਿਜ਼ਾਇਨ ਅਤੇ ...

ਪੂਰੀ ਖ਼ਬਰ »

ਮੁੱਖ ਮੰਤਰੀ ਪੰਜਾਬ ਦੇ ਨਾਂਅ 'ਤੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਆਲ ਇੰਡੀਆ ਐਸ. ਸੀ./ਬੀ. ਸੀ./ ਐਸ. ਟੀ. ਏਕਤਾ ਭਲਾਈ ਮੰਚ, ਨਰੇਗਾ ਫਰੰਟ ਪੰਜਾਬ ਤੇ ਅੱਤਿਆਚਾਰ ਭਿ੍ਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਵਲੋਂ ਸਾਂਝੇ ਤੌਰ 'ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ 'ਤੇ ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ...

ਪੂਰੀ ਖ਼ਬਰ »

ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਐਸੋਸੀਏਸ਼ਨ ਦੀ ਤਿਮਾਹੀ ਮੀਟਿੰਗ

ਖਰੜ, 22 ਜੂਨ (ਗੁਰਮੁੱਖ ਸਿੰਘ ਮਾਨ)-ਪੰਜਾਬ ਸਟੇਟ ਪੈਨਸ਼ਨਰਜ਼ ਕੰਨਫੈਡਰੇਸ਼ਨ ਐਸੋਸੀਏਸ਼ਨ ਪੰਜਾਬ ਦੀ ਤਿਮਾਹੀ ਮੀਟਿੰਗ ਇੱਥੇ ਸੂੁਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬਾਬੂ ਸਿੰਘ ਪਮੌਰ ਅਤੇ ਜਗਦੀਸ਼ ਸਿੰਘ ਸਰੋਆ ਨੇ ਭਗਵੰਤ ਮਾਨ ਦੀ ...

ਪੂਰੀ ਖ਼ਬਰ »

ਲੋਕਾਂ ਨੇ ਮੋਬਾਈਲ ਚੋਰੀ ਕਰਕੇ ਭੱਜ ਰਹੇ ਚੋਰ ਨੂੰ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ

ਡੇਰਾਬੱਸੀ, 22 ਜੂਨ (ਗੁਰਮੀਤ ਸਿੰਘ)-ਸਥਾਨਕ ਸਬਜ਼ੀ ਮੰਡੀ 'ਚੋਂ ਇਕ ਲੜਕੀ ਦਾ ਮੋਬਾਈਲ ਚੋਰੀ ਕਰਕੇ ਭੱਜ ਰਹੇ ਚੋਰ ਨੂੰ ਲੋਕਾਂ ਨੇ ਕਾਬੂ ਕਰਕੇ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਛਿਤਰ ਪਰੇਡ ਕੀਤੀ ਉਪਰੰਤ ਪੁਲਿਸ ਹਵਾਲੇ ਕਰ ਦਿੱਤਾ | ਹਾਸਲ ਜਾਣਕਾਰੀ ਮੁਤਾਬਕ ਅੱਜ ...

ਪੂਰੀ ਖ਼ਬਰ »

ਐਸ.ਬੀ.ਪੀ. ਗਰੁੱਪ ਵਲੋਂ ਵਿਸ਼ਵ ਪੱਧਰੀ ਸਲੇਟ ਟੇ੍ਰਨਿੰਗ ਦਾ ਪ੍ਰਬੰਧ

ਖਰੜ, 22 ਜੂਨ (ਗੁਰਮੁੱਖ ਸਿੰਘ ਮਾਨ)-ਪੰਜਾਬ ਦੀ ਨੰ. 1 ਕੰਪਨੀ ਐਸ. ਬੀ. ਪੀ. ਗਰੁੱਪ ਦੁਆਰਾ ਆਪਣੇ ਕਰਮਚਾਰੀਆਂ ਲਈ ਬੈਰਨ. ਓ. ਸੇਲਜ਼ (ਬੀ. ਓ. ਐਸ.) ਗ੍ਰੈਜੂਏਸ਼ਨ ਕਨਕਲੇਵ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਮਾਣਿਤ ਕੋਚ ਅਸ਼ੀਸ਼ ਘੋਸ਼ ਦੁਆਰਾ ਸੰਚਾਲਿਤ ਕੀਤਾ ਗਿਆ | ਸਮਾਗਮ ਵਿਚ ...

ਪੂਰੀ ਖ਼ਬਰ »

ਰਜਿਸਟਰੀ ਕਰਵਾਉਣ ਬਾਬਤ ਪ੍ਰੇਸ਼ਾਨ ਹੋਏ ਲੋਕਾਂ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਜ਼ੀਰਕਪੁਰ, 22 ਜੂਨ (ਹੈਪੀ)-ਬੇਸ਼ੱਕ ਸਰਕਾਰ ਵਲੋਂ ਰਜਿਸਟਰੀ ਕਰਾਉਣ ਸੰਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਪਰ ਤਹਿਸੀਲਾਂ 'ਚ ਰਜਿਸਟਰੀ ਕਰਵਾਉਣ ਸਮੇਂ ਲੋਕਾਂ ਨੂੰ ਖ਼ੱਜਲ-ਖੁਆਰ ਹੋਣਾ ਪੈ ਰਿਹਾ ਹੈ | ਅੱਜ ਇਥੇ ਸਬ ਤਹਿਸੀਲ ਵਿਖੇ ਵੱਡੀ ਗਿਣਤੀ ਲੋਕਾਂ ਨੇ ਹਕੂਮਤ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ 26 ਨੂੰ

ਐੱਸ.ਏ.ਐੱਸ. ਨਗਰ, 22 ਜੂਨ (ਰਾਣਾ)-ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 26 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 306ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸ਼ਹੀਦੀ ...

ਪੂਰੀ ਖ਼ਬਰ »

ਏ.ਡੀ.ਸੀ. ਵਲੋਂ ਸੰਨੀ ਸਿਟੀ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਾਜਵਾ ਨਾਲ ਮੀਟਿੰਗ

ਖਰੜ, 22 ਜੂਨ (ਗੁਰਮੁੱਖ ਸਿੰਘ ਮਾਨ)-ਸੰਨੀ ਇਨਕਲੇਵ/ਸਿਟੀ ਦੇ ਵਸਨੀਕਾਂ ਵਲੋਂ ਸੜਕਾਂ, ਪਾਣੀ, ਬਿਜਲੀ ਸਪਲਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਪੂਜਾ ਐਸ. ਗਰੇਵਾਲ ...

ਪੂਰੀ ਖ਼ਬਰ »

ਨਨਵਾ ਗੈਸ ਏਜੰਸੀ ਵਲੋਂ ਜਾਗਰੂਕਤਾ ਸੈਮੀਨਾਰ

ਲਾਲੜੂ, 22 ਜੂਨ (ਰਾਜਬੀਰ ਸਿੰਘ)-ਭਾਰਤ ਗੈਸ ਵਲੋਂ ਸ਼ੁਰੂ ਕੀਤੀ ਪ੍ਰਤੀਯੋਗਤਾ 'ਚ ਔਰਤਾਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਸਮੇਤ ਸਿਲੰਡਰ ਦੇ ਰੱਖ-ਰਖਾਵ ਬਾਰੇ ਜਾਗਰੂਕ ਕਰਨ ਲਈ ਨਨਵਾ ਗੈਸ ਏਜੰਸੀ ਬੱਲੋਪੁਰ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਏਜੰਸੀ ਦੀ ...

ਪੂਰੀ ਖ਼ਬਰ »

ਪੰਚਕੂਲਾ ਵਿਖੇ ਜ਼ਿਲ੍ਹਾ ਪੱਧਰੀ ਯੋਗਾ ਦਿਵਸ ਸਮਾਗਮ ਕਰਵਾਇਆ

ਪੰਚਕੂਲਾ, 22 ਜੂਨ (ਕਪਿਲ)-ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਕਿਹਾ ਕਿ ਯੋਗਾ ਲੋਕਾਂ ਅਤੇ ਦੇਸ਼ਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ | ਯੋਗਾ ਦੇ ਖੇਤਰ 'ਚ ਭਾਰਤ ਦੀ ਦੁਨੀਆ ਦੇ ਨਕਸ਼ੇ 'ਤੇ ਆਪਣੀ ਵੱਖਰੀ ਪਛਾਣ ਹੈ, ਜਿਸ ਨੂੰ ਦੁਨੀਆ ਦੇ ਕਈ ਦੇਸ਼ ਅਪਣਾ ...

ਪੂਰੀ ਖ਼ਬਰ »

ਨਿਪੁੰਨ ਭਾਰਤ ਮਿਸ਼ਨ ਤਹਿਤ ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਦੀ ਅਕਾਦਮਿਕ ਯੋਜਨਾਬੰਦੀ ਲਈ ਦੋ ਰੋਜ਼ਾ ਵਰਕਸ਼ਾਪ ਲਗਾਈ

ਐੱਸ. ਏ. ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਅਤੇ ਗੁਣਾਤਮਿਕ ਸਿੱਖਿਆ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਦਿਸ਼ਾ 'ਚ ...

ਪੂਰੀ ਖ਼ਬਰ »

ਮੇਅਰ ਜੀਤੀ ਸਿੱਧੂ ਨੇ ਫੇਜ਼-1 ਸਥਿਤ ਪਾਰਕ ਵਿਖੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਸਥਾਨਕ ਫੇਜ਼-1 ਸਥਿਤ ਪਾਰਕ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ...

ਪੂਰੀ ਖ਼ਬਰ »

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਬਲਵਿੰਦਰ ਕੁੰਭੜਾ ਵਲੋਂ ਭੇਜੀ ਸ਼ਿਕਾਇਤ 'ਤੇ ਪੁਲਿਸ ਕਮਿਸ਼ਨਰ ਰੋਪੜ ਰੇਂਜ ਤੇ ਆਈ. ਜੀ. ਤੋਂ ਤਲਬ ਕੀਤੀ ਰਿਪੋਰਟ

ਐੱਸ.ਏ.ਐੱਸ. ਨਗਰ, 22 ਜੂਨ (ਜਸਬੀਰ ਸਿੰਘ ਜੱਸੀ)-ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਤਿਆਚਾਰ ਅਤੇ ਭਿ੍ਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵਲੋਂ ਭੇਜੀ ਲਿਖਤੀ ਸ਼ਿਕਾਇਤ 'ਤੇ ਅਮਲ ਕਰਦਿਆਂ ਰੋਪੜ ਰੇਂਜ ਪੁਲਿਸ ਅਤੇ ਮੁਹਾਲੀ ਸਿਵਲ ...

ਪੂਰੀ ਖ਼ਬਰ »

ਰੋਇਲ ਅਸਟੇਟ ਗਰੁੱਪ ਨੇ ਗਲੋਬਲ ਪੱਧਰ ਦਾ ਉਦਯੋਗਿਕ ਪਾਰਕ ਬਣਾਉਣ ਦੀ ਬਣਾਈ ਯੋਜਨਾ

ਐੱਸ. ਏ. ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਰੋਇਲ ਅਸਟੇਟ ਗਰੁੱਪ ਵਲੋਂ ਬਨੂੰੜ-ਤੇਪਲਾ ਰੋਡ 'ਤੇ ਅਤਿ-ਆਧੁਨਿਕ ਉਦਯੋਗਿਕ ਪਾਰਕ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਨਾਲ ਖੇਤਰ ਦੇ ਉਦਯੋਗਿਕ ਵਿਕਾਸ ਤੇ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ | ਤੇਪਲਾ ਰੋਡ (ਬੀ. ਟੀ. ...

ਪੂਰੀ ਖ਼ਬਰ »

ਬਲਾਕ ਪੱਧਰੀ ਯੋਗਾ ਦਿਵਸ ਸਮਾਜ ਸੇਵੀ ਸੰਸਥਾਵਾਂ ਨੇ ਮਿਲ ਕੇ ਮਨਾਇਆ

ਡੇਰਾਬੱਸੀ, 22 ਜੂਨ (ਰਣਬੀਰ ਸਿੰਘ)-ਸਥਾਨਕ ਏ. ਟੀ. ਐੱਸ. ਸਕੂਲ ਦੇ ਗਰਾਊਾਡ 'ਚ ਪਤੰਜਲੀ ਯੋਗ ਸਮਿਤੀ ਵਲੋਂ ਬਲਾਕ ਪੱਧਰ 'ਤੇ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ | ਸੂਬਾ ਇੰਚਾਰਜ ਭਾਰਤੀ ਸਵੈਭਿਮਾਨ ਚੰਡੀਗੜ੍ਹ ਨਵੀਨ ਦੀ ਅਗਵਾਈ ਹੇਠ ਕਰਵਾਏ ਗਏ 8ਵੇਂ ਵਿਸ਼ਵ ਯੋਗਾ ਦਿਵਸ ਮੌਕੇ ...

ਪੂਰੀ ਖ਼ਬਰ »

ਪੰਜਾਬ ਦੇ ਰਾਘਵ ਅਰੋੜਾ ਨੇ ਏਅਰ ਫੋਰਸ ਅਕੈਡਮੀ 'ਚ ਹਾਸਲ ਕੀਤਾ 'ਸਵੋਰਡ ਆਫ਼ ਆਨਰ'

ਐੱਸ. ਏ. ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਫਲਾਇੰਗ ਅਫ਼ਸਰ ਰਾਘਵ ਅਰੋੜਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ ਕੈਡੇਟ ਰਹੇ ਚੁੱਕੇ ਹਨ, ਨੂੰ ਏਅਰ ਫੋਰਸ ਅਕੈਡਮੀ ਡੂੰਡੀਗਲ (ਹੈਦਰਾਬਾਦ) ਵਿਖੇ ਹੋਈ ਕੰਬਾਈਾਡ ...

ਪੂਰੀ ਖ਼ਬਰ »

ਨਿਪੁੰਨ ਭਾਰਤ ਮਿਸ਼ਨ ਤਹਿਤ ਕਰਵਾਈ ਗਈ ਦੋ ਰੋਜ਼ਾ ਵਰਕਸ਼ਾਪ ਸਮਾਪਤ

ਐੱਸ.ਏ.ਐੱਸ. ਨਗਰ, 22 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਨਿਪੁੰਨ ਭਾਰਤ ਮਿਸ਼ਨ ਤਹਿਤ ਬੁਨਿਆਦੀ ਸਾਖਰਤਾ ਤੇ ਸੰਖਿਆ ਗਿਆਨ ਦੀ ਅਕਾਦਮਿਕ ਯੋਜਨਾਬੰਦੀ ਲਈ 2 ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਦੇ ਅੱਜ ਆਖ਼ਰੀ ਦਿਨ ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ...

ਪੂਰੀ ਖ਼ਬਰ »

ਲੈਕਚਰਾਰ ਰਾਜਨ ਸ਼ਰਮਾ ਨੂੰ ਸੰਯੁਕਤ ਰਾਸ਼ਟਰ ਨੇ ਵੈਬੀਨਾਰ 'ਚ ਸ਼ਮੂਲੀਅਤ ਲਈ ਦਿੱਤਾ ਸੱਦਾ

ਕੁਰਾਲੀ, 22 ਜੂਨ (ਬਿੱਲਾ ਅਕਾਲਗੜ੍ਹੀਆ)-ਸੰਯੁਕਤ ਰਾਸ਼ਟਰ ਵਲੋਂ ਪ੍ਰਦੂਸ਼ਣ ਦੀ ਰੋਕਥਾਮ ਸੰਬੰਧੀ ਕਰਵਾਏ ਜਾ ਰਹੇ ਵੈਬੀਨਾਰ 'ਚ ਭਾਗ ਲੈਣ ਲਈ ਨੇੜਲੇ ਪਿੰਡ ਸਿੰਘਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਲੈਕਚਰਾਰ ਰਾਜਨ ਸ਼ਰਮਾ ਨੂੰ ਸੱਦਾ ਆਇਆ ਹੈ | ਸਥਾਨਕ ...

ਪੂਰੀ ਖ਼ਬਰ »

ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਤਿੱਖੇ ਸੰਘਰਸ਼ ਦਾ ਕੀਤਾ ਐਲਾਨ

ਐੱਸ.ਏ.ਐੱਸ. ਨਗਰ, 22 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੁਹਾਲੀ ਦੇ ਪੈਨਸ਼ਨਰਾਂ ਦੀ ਜਨਰਲ ਹਾਊਸ ਦੀ ਮੀਟਿੰਗ ਹੋਈ ਜਿਸ ਵਿਚ ਮੁਹਾਲੀ, ਚੰਡੀਗੜ੍ਹ, ਖਰੜ, ਪੰਚਕੂਲਾ ਤੇ ਆਸਪਾਸ ਦੇ ਪੈਨਸ਼ਨਰਾਂ ਵਲੋਂ ਵੱਡੀ ਗਿਣਤੀ ਵਿਚ ...

ਪੂਰੀ ਖ਼ਬਰ »

ਇਲਾਕੇ ਦੇ ਮੁਹਤਬਰਾਂ ਵਲੋਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਮੀਟਿੰਗ

ਕੁਰਾਲੀ, 22 ਜੂਨ (ਬਿੱਲਾ)-ਇਲਾਕਾ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਇਲਾਕੇ ਦੇ ਮੁਹਤਬਰਾਂ ਵਲੋਂ ਭਾਗੋਮਾਜਰਾ ਅਨਾਜ ਮੰਡੀ ਵਿਖੇ ਮੀਟਿੰਗ ਸੱਦੀ ਗਈ, ਉਪਰੰਤ ਇਨ੍ਹਾਂ ਸਮੱਸਿਆਵਾਂ ਸੰਬੰਧੀ ਥਾਣਾ ਸਿੰਘ ਭਗਵੰਤਪੁਰਾ ਦੇ ...

ਪੂਰੀ ਖ਼ਬਰ »

ਪਿੰਡ ਚੂਹੜਮਾਜਰਾ ਤੇ ਗੁ. ਭਗਤ ਰਵਿਦਾਸ ਸੰਬੰਧੀ ਚੱਲ ਰਹੇ ਵਿਵਾਦਾਂ ਦੇ ਹੱਲ ਲਈ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਪਿੰਡ ਚੂਹੜਮਾਜਰਾ ਤੇ ਗੁਰਦੁਆਰਾ ਭਗਤ ਰਵਿਦਾਸ ਜੀ ਖਰੜ ਸੰਬੰਧੀ ਚੱਲ ਰਹੇ ਵਿਵਾਦਾਂ ਦੇ ਹੱਲ ਲਈ ਭਾਈ ਗੁਰਪਾਲ ਸਿੰਘ ਤਿੰਮੋਵਾਲ ਕਥਾਵਾਚਕ ਗੁਰਦੁਆਰਾ ਅੰਬ ਸਾਹਿਬ, ਚਰਨਜੀਤ ਸਿੰਘ ਕਾਲੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ...

ਪੂਰੀ ਖ਼ਬਰ »

ਨੱਕ ਦੀ ਤਕਲੀਫ਼ ਲੈ ਕੇ ਸਰਕਾਰੀ ਹਸਪਤਾਲ ਡੇਰਾਬੱਸੀ ਪਹੁੰਚੇ 4 ਸਾਲਾ ਬੱਚੇ ਨੂੰ ਡਾਕਟਰਾਂ ਨੇ ਸੈਕਟਰ-32 ਦੇ ਹਸਪਤਾਲ ਭੇਜਿਆ

ਡੇਰਾਬੱਸੀ, 22 ਜੂਨ (ਗੁਰਮੀਤ ਸਿੰਘ)-ਵੋਟਾਂ ਹਾਸਲ ਕਰਨ ਲਈ ਆਮ ਪਾਰਟੀ ਵਲੋਂ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਦੇ ਖੇਤਰ 'ਚ ਸੁਧਾਰ ਕੀਤਾ ਜਾਵੇਗਾ ਪਰ ਸਰਕਾਰ ਬਣੇ ਨੂੰ ਕਈ ਮਹੀਨੇ ਬੀਤ ਜਾਣ ਮਗਰੋਂ ਵੀ ...

ਪੂਰੀ ਖ਼ਬਰ »

ਹਲਕਾ ਵਿਧਾਇਕ ਨੇ ਮੁਫ਼ਤ ਕਣਕ ਵੰਡਣ ਦੀ ਸ਼ੁਰੂਆਤ ਕਰਵਾਈ

ਡੇਰਾਬੱਸੀ, 22 ਜੂਨ (ਗੁਰਮੀਤ ਸਿੰਘ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੇਰਾਬੱਸੀ ਅੰਦਰ ਸਮਾਰਟ ਕਾਰਡ ਧਾਰਕਾਂ ਨੂੰ ਮੁਫ਼ਤ ਕਣਕ ਵੰਡਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਕਰਵਾਈ ਗਈ | ਇਸ ਯੋਜਨਾ ਤਹਿਤ ਹਲਕੇ 'ਚ ਕੁੱਲ ...

ਪੂਰੀ ਖ਼ਬਰ »

ਯੋਗਾ ਨੂੰ ਆਪਣੀ ਨਿੱਜੀ ਜ਼ਿੰਦਗੀ 'ਚ ਅਪਣਾਉਣ ਦੀ ਲੋੜ- ਬੀਬੀ ਰਾਮੂਵਾਲੀਆ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਭਾਜਪਾ ਵਲੋਂ ਵਿਸ਼ਵ ਯੋਗਾ ਦਿਵਸ ਮੌਕੇ ਪੂਰੇ ਭਾਰਤ 'ਚ 75 ਹਜ਼ਾਰ ਯੋਗਾ ਕੈਂਪ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ, ਜਿਸ ਦੇ ਚਲਦਿਆਂ ਭਾਜਪਾ ਦੇ ਬੁਲਾਰੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੀ ਅਗਵਾਈ ਹੇਠ ਵੀ ਇਕ ਯੋਗਾ ਕੈਂਪ ...

ਪੂਰੀ ਖ਼ਬਰ »

ਆਰ.ਪੀ.ਆਈ. (ਅਠਾਵਲੇ) ਵਲੋਂ ਘੱਟ ਗਿਣਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਫ਼ੈਸਲਾ

ਐੱਸ. ਏ. ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਲੇ) ਦੇ ਚੰਡੀਗੜ੍ਹ ਤੇ ਪੰਜਾਬ ਦੇ ਕਨਵੀਨਰ ਸਤਨਾਮ ਸਿੰਘ ਗਿੱਲ ਅਤੇ ਉੱਤਰੀ ਭਾਰਤ ਦੇ ਜਨਰਲ ਸਕੱਤਰ ਹਰੀ ਕਿ੍ਸ਼ਨ ਹੈਰੀ ਵਿਚਕਾਰ ਬੰਦ ਕਮਰਾ ਮੀਟਿੰਗ ਹੋਈ, ਜਿਸ ਦੌਰਾਨ ਘੱਟ ਗਿਣਤੀਆਂ ...

ਪੂਰੀ ਖ਼ਬਰ »

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵਲੋਂ ਫੇਜ਼-5 ਦੇ ਦੁਕਾਨਦਾਰਾਂ ਨਾਲ ਮੀਟਿੰਗ

ਐੱਸ. ਏ. ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ ਵਲੋਂ ਫੇਜ਼-5 ਦੀ ਮਾਰਕੀਟ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਬਾਲ ਮਜ਼ਦੂਰੀ ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ...

ਪੂਰੀ ਖ਼ਬਰ »

ਧਰਮਸ਼ਾਲਾ ਦੀ ਚਾਰਦੀਵਾਰੀ ਦੇ ਨਾਲ ਟਰਾਂਸਫਾਰਮਰ ਲਗਾਉਣ ਦਾ ਲੋਕਾਂ ਵਲੋਂ ਵਿਰੋਧ

ਮਾਜਰੀ, 22 ਜੂਨ (ਕੁਲਵੰਤ ਸਿੰਘ ਧੀਮਾਨ)-ਪਿੰਡ ਨਾਡਾ ਵਿਖੇ ਰਾਮਦਾਸੀਆ ਧਰਮਸ਼ਾਲਾ ਦੀ ਚਾਰਦੀਵਾਰੀ ਨਾਲ ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਠੇਕੇਦਾਰ ਦੇ ਕਰਿੰਦਿਆਂ ਵਲੋਂ ਮੁਹੱਲਾ ਵਾਸੀਆਂ ਦੀ ਬਿਨਾਂ ਸਹਿਮਤੀ ਤੋਂ ਬਿਜਲੀ ਦਾ ਟਰਾਂਸਫਾਰਮਰ ਲਗਾਉਣ ਕਰਕੇ ਪਿੰਡਾਂ ...

ਪੂਰੀ ਖ਼ਬਰ »

38 ਸਾਲਾਂ ਬਾਅਦ ਕੇਂਦਰ ਤੇ ਯੂ.ਪੀ. ਸਰਕਾਰ ਦੀ ਵੱਡੀ ਕਾਰਵਾਈ ਨਾਲ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ- ਢੀਂਡਸਾ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ 1984 ਦੇ ਕਾਨਪੁਰ ਸਿੱਖ ਕਤਲੇਆਮ ਮਾਮਲੇ 'ਚ ਕੇਂਦਰ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ ਯੂ. ਪੀ. ਪੁਲਿਸ ਦੇ ਸਹਿਯੋਗ ...

ਪੂਰੀ ਖ਼ਬਰ »

ਨਾਲਿਆਂ ਦੀ ਸਫ਼ਾਈ ਕਰਵਾਉਣ ਸੰਬੰਧੀ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਈ.ਓ. ਨੂੰ ਦਿੱਤਾ ਮੰਗ ਪੱਤਰ

ਲਾਲੜੂ, 22 ਜੂਨ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਨਾਲਿਆਂ ਦੀ ਸਾਫ਼-ਸਫ਼ਾਈ ਕਰਵਾਉਣ ਸੰਬੰਧੀ ਲਾਲੜੂ ਵਾਸੀਆਂ ਦਾ ਇਕ ਵਫ਼ਦ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫ਼ਸਰ ਨੂੰ ਮਿਲਿਆ ਤੇ ਜਲਦ ਸਫ਼ਾਈ ਕਰਵਾਉਣ ਸੰਬੰਧੀ ਮੰਗ ਪੱਤਰ ਸੌਂਪਿਆ | ਵਫ਼ਦ 'ਚ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੀ ਡੁੱਬਦੀ ਬੇੜੀ ਨੂੰ ਬੀਬੀ ਕਮਲਦੀਪ ਕੌਰ ਪਾਰ ਨਹੀਂ ਲਗਾ ਸਕਦੀ- ਸੋਢੀ

ਐੱਸ.ਏ.ਐੱਸ. ਨਗਰ, 22 ਜੂਨ (ਕੇ. ਐੱਸ. ਰਾਣਾ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਸਿਆਸੀ ਸਲਾਹਕਾਰ ਅਤੇ ਪਾਰਟੀ ਦੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਧਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਨੇ ਤਹਿਸੀਲਦਾਰ ਜਸਵਿੰਦਰ ਸਿੰਘ ਦਾ ਕੀਤਾ ਸਨਮਾਨ

ਖਰੜ, 22 ਜੂਨ (ਗੁਰਮੁੱਖ ਸਿੰਘ ਮਾਨ)-ਮਾਲ ਵਿਭਾਗ ਵਲੋਂ ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲਿਆਂ 'ਚ ਤਹਿਸੀਲ ਖਰੜ ਵਿਖੇ ਤਾਇਨਾਤ ਜਸਵਿੰਦਰ ਸਿੰਘ ਦੀ ਬਦਲੀ ਹੋਣ ਉਪਰੰਤ ਅੱਜ ੈਂਸ਼ਹਿਰ ਦੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵਲੋਂ ਵਿਸ਼ੇਸ਼ ਤੌਰ 'ਤੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX