ਘਨੌਲੀ, 22 ਜੂਨ (ਜਸਵੀਰ ਸਿੰਘ ਸੈਣੀ)-ਇੰਪਲਾਈਜ਼ ਫੈਡਰੇਸ਼ਨ ਪੰ.ਰਾ.ਬਿ.ਬੋ. ਅਤੇ ਕੰਟਰੈਕਟਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਵਲੋਂ ਥਰਮਲ ਪਲਾਂਟ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਵਿਰੁੱਧ ਕੀਤੀ ਜਾ ਰਹੀ ਲੜੀਵਾਰ ਭੁੱਖ ਹੜਤਾਲ ਦੇ ਤੀਸਰੇ ਦਿਨ ਜਥੇਬੰਦੀ ਦੇ ਮੀਤ ਪ੍ਰਧਾਨ ਰਾਮ ਸੰਜੀਵਨ ਦੀ ਅਗਵਾਈ ਹੇਠ ਰਾਜ ਕੁਮਾਰ ਕੋਹਲੀ ਵਿੱਤ ਸਕੱਤਰ, ਟਹਿਲ ਸਿੰਘ, ਸ਼ਸ਼ੀਧਰ, ਰਾਜੇਸ਼ ਕੁਮਾਰ, ਧਰਮਪਾਲ ਸਿੰਘ, ਬਲਦੇਵ ਸਿੰਘ, ਮੰਗਲ ਸਿੰਘ, ਵਿਜੈ ਕੁਮਾਰ, ਸੁਰਜੀਤ ਸਿੰਘ ਭੁੱਖ ਹੜਤਾਲ 'ਤੇ ਬੈਠੇ | ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਵਲੋਂ ਕਿਰਤੀਆਂ ਅਤੇ ਹੋਰਨਾਂ ਵਰਗਾਂ ਨਾਲ ਹਮੇਸ਼ਾ ਹੀ ਧੋਖਾ ਕਰਨ ਕਾਰਨ ਪੰਜਾਬ ਦੇ ਲੋਕਾਂ ਵਲੋਂ ਇਸ ਵਾਰ ਆਮ ਆਦਮੀ ਪਾਰਟੀ ਦੇ ਹੱਕ ਵਿਚ ਫ਼ਤਵਾ ਦਿੱਤਾ ਸੀ ਅਤੇ ਲੋਕਾਂ ਨੂੰ ਆਸ ਸੀ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰਾ ਉੱਤਰੇਗੀ ਪ੍ਰੰਤੂ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਲੋਕਾਂ ਦੀਆਂ ਆਸਾਂ ਦਾ ਘਾਣ ਕਰ ਰਹੀ ਹੈ | ਇਸ ਸਰਕਾਰ ਵਲੋਂ ਨਾਂ ਹੀ ਕਿਰਤੀਆਂ ਦੀਆਂ ਘੱਟੋ ਘੱਟ ਉਜ਼ਰਤਾਂ ਦਾ ਵਾਧਾ ਦਿੱਤਾ ਜਾ ਰਿਹਾ ਹੈ ਅਤੇ ਨਾਂ ਹੀ ਕਰਮਚਾਰੀਆਂ ਦੀਆਂ ਡੀ. ਏ. ਦੀਆਂ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਹਨ, ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਜਥੇਬੰਦੀ ਵਲੋਂ 20 ਜੂਨ ਤੋਂ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ | ਮੁੱਖ ਇੰਜੀਨੀਅਰ ਨੇ ਅਜੇ ਤੱਕ ਵੀ ਜਥੇਬੰਦੀ ਨਾਲ ਗੱਲਬਾਤ ਕਰਨਾ ਮੁਨਾਸਬ ਨਹੀਂ ਸਮਝਿਆ | ਇਸ ਰੋਸ ਰੈਲੀ ਨੂੰ ਕੁਲਦੀਪ ਸਿੰਘ ਮਿਨਹਾਸ, ਰਾਜ ਕੁਮਾਰ ਕੋਹਲੀ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਰਣਜੀਤ ਸਿੰਘ, ਸੁਰਿੰਦਰਪਾਲ ਆਦਿ ਨੇ ਵੀ ਸੰਬੋਧਨ ਕੀਤਾ |
ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਆਮ ਆਦਮੀ ਪਾਰਟੀ ਦੇ ਆਈ. ਟੀ. ਵਿੰਗ ਵਲੋਂ ਪਾਰਟੀ ਦੇ ਫੇਸਬੁੱਕ ਪੇਜ 'ਤੇ ਜਾਰੀ ਕੀਤਾ ਇਕ ਪੋਸਟਰ ਪਾਰਟੀ ਦੀ ਫਜੀਹਤ ਕਰਵਾ ਰਿਹਾ ਹੈ | ਹਾਲਾਂਕਿ, 'ਆਪ' ਪੰਜਾਬ ਨੇ ਫੇਸਬੁੱਕ ਪੇਜ ਤੋਂ ਇਹ ਪੋਸਟ ਹਟਾ ਲਈ ਗਈ ਹੈ ਪਰ ਜਾਰੀ ਕੀਤੇ ਪੋਸਟਰ ...
ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਸੂਬਾਈ ਆਗੂ ਬਲਦੇਵ ਸਿੰਘ ਬੁੱਟਰ ਤੇ ਵਸ਼ਿੰਗਟਨ ਸਿੰਘ ਸਮੀਰੋਵਾਲ, ਮਾਲਵਾ ਜ਼ੋਨ ਪ੍ਰਧਾਨ ਮਹਿੰਦਰ ਸਿੰਘ ਰਾਣਾ, ਸੂਬਾ ਸੰਯੁਕਤ ਸਕੱਤਰ ...
ਨੰਗਲ, 22 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-''ਹਰ ਵਰ੍ਹੇ ਨੰਗਲ ਆਉਣ ਵਾਲੇ ਪੰਜ ਲੱਖ ਤੋਂ ਵੱਧ ਸੈਲਾਨੀਆਂ ਲਈ 12 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਭਾਖੜਾ ਡੈਮ ਅਜਾਇਬ ਘਰ ਵੱਡੀ ਸਹੂਲਤ ਹੋਵੇਗਾ'' ਇਹ ਵਿਚਾਰ ਡਿਪਟੀ ਚੀਫ਼ ਇੰਜੀਨੀਅਰ ਭਾਖੜਾ ਬਿਆਸ ਪ੍ਰਬੰਧ ਬੋਰਡ ਹੁਸਨ ਲਾਲ ...
ਪੁਰਖਾਲੀ, 22 ਜੂਨ (ਬੰਟੀ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਗ਼ਰੀਬ ਲੋਕਾਂ ਲਈ ਇੱਕ ਮਜ਼ਾਕ ਹੀ ਬਣ ਕੇ ਰਹਿ ਗਈ ਹੈ, ਲੋਕਾਂ ਨੂੰ ਇਸ ਯੋਜਨਾ ਦਾ ਲਾਭ ਨਸੀਬ ਨਹੀਂ ਹੋ ਰਿਹਾ | ਕਈ ਗ਼ਰੀਬ ਤੇ ਲੋੜਵੰਦ ਲੋਕਾਂ ਨੰੂ ਤਾਂ ਇਹ ਸਕੀਮ ਨਸੀਬ ਹੀ ਨਹੀਂ ਹੋਈ ਤੇ ਜਿਨ੍ਹਾਂ ਨੂੰ ਨਸੀਬ ...
ਨੰਗਲ, 22 ਜੂਨ (ਪ੍ਰੀਤਮ ਸਿੰਘ ਬਰਾਰੀ)-ਨੰਗਲ ਪੁਲਿਸ ਨੇ ਬੀ.ਬੀ.ਐਮ.ਬੀ. ਦੇ ਇਲੈਕਟ੍ਰੀਕਲ ਡਿਵੀਜ਼ਨ ਦੇ ਸਟੋਰ ਵਿਚ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਏ.ਐਸ.ਆਈ ਜੁਝਾਰ ਸਿੰਘ ...
ਨੰਗਲ, 22 ਜੂਨ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਅੰਦਰ ਚੋਰਾਂ ਵਲੋਂ ਚੋਰੀਆਂ ਕਰਨ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ | ਅਜਿਹੀ ਹੀ ਇੱਕ ਘਟਨਾ ਨੰਗਲ ਦੇ ਨਾਲ ਲੱਗਦੀ ਪੰਜਾਬ ਅਤੇ ਹਿਮਾਚਲ ਦੀ ਸਰਹੱਦ 'ਤੇ ਪਿੰਡ ਸਵਾਮੀਪੁਰ ਵਿਖੇ ਪ੍ਰਾਚੀਨ ਅਤੇ ਇਤਿਹਾਸਕ ਸੋਮੇਸ਼ਵਰ ...
ਨੂਰਪੁਰ ਬੇਦੀ, 22 ਜੂਨ (ਰਾਜੇਸ਼ ਚੌਧਰੀ)-ਹਿਮਾਚਲ ਰੋਡਵੇਜ਼ ਦੀ ਹਮੀਰਪੁਰ ਡਿੱਪੂ ਨਾਲ ਸਬੰਧਿਤ ਬੱਸ 'ਤੇ ਪੰਜਾਬ ਦੇ ਜ਼ਿਲ੍ਹਾ ਰੂਪਨਗਰ 'ਚ ਪੈਂਦੇ ਨੂਰਪੁਰ ਬੇਦੀ ਖੇਤਰ 'ਚ ਰਾਤ ਸਮੇਂ ਪਥਰਾਅ ਹੋਣ ਦੀ ਖ਼ਬਰ ਹੈ | ਇਸ ਪੱਥਰਬਾਜ਼ੀ ਦੌਰਾਨ ਬੱਸ ਚਾਲਕ ਅੱਗੇ ਲੱਗਿਆ ...
ਮੋਰਿੰਡਾ, 22 ਜੂਨ (ਕੰਗ)-ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਵਿਚ ਇੱਕ ਮੋਟਰਸਾਈਕਲ ਸਵਾਰ ਵਲੋਂ ਗੁਰਦੁਆਰਾ ਰਾਮਗੜੀਆ ਬਜਾਰ ਵਿਚ ਜਾ ਰਹੀਆਂ ਦੋ ਔਰਤਾਂ ਜਸਵਿੰਦਰ ਕੌਰ ਪਤਨੀ ਨਰਿੰਦਰ ਸਿੰਘ ਅਤੇ ਉਨ੍ਹਾਂ ਦੀ ਪੁੱਤਰੀ ਮਨਜੀਤ ਕੌਰ ਪਤਨੀ ਜੋਗਿੰਦਰ ਸਿੰਘ ਤੋਂ ਪਰਸ ...
ਸ੍ਰੀ ਅਨੰਦਪੁਰ ਸਾਹਿਬ, 22 ਜੂਨ (ਜੇ. ਐਸ. ਨਿੱਕੂਵਾਲ)-ਨਜ਼ਦੀਕੀ ਪਿੰਡ ਨਿੱਕੂਵਾਲ ਮੋੜ 'ਤੇ ਇੱਕ ਮੋਟਰਸਾਈਕਲ ਸਵਾਰ ਦੀ ਟਰੱਕ ਦੀ ਲਪੇਟ 'ਚ ਆ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਸੂਚਨਾ ਹੈ | ਤਫ਼ਤੀਸ਼ੀ ਅਫ਼ਸਰ ਐਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਭਜਨ ਗਿਰ ਉਰਫ਼ ...
ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਤੇ ਜ਼ਿਲ੍ਹਾ ਏਟਕ ਰੋਪੜ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਰੂਪਨਗਰ ਹੈੱਡ ਕੁਆਟਰ ਵਿਖੇ ਕੇਂਦਰ ਦੀ ਮੋਦੀ ਸਰਕਾਰ ਵਲੋਂ 'ਅਗਨੀਪਥ' ਫ਼ੌਜੀ ...
ਮੋਰਿੰਡਾ, 22 ਜੂਨ (ਕੰਗ)-ਕਾਂਗਰਸੀ ਆਗੂਆਂ ਕੁਲਦੀਪ ਸਿੰਘ ਓਇੰਦ ਪੀ.ਏ., ਨੰਦੀਪਾਲ ਬਾਂਸਲ ਸਿਟੀ ਕਾਂਗਰਸ ਪ੍ਰਧਾਨ ਕੁਰਾਲੀ, ਅਜੀਤ ਸਿੰਘ ਭੜੋਜੀਆ ਬਲਾਕ ਪ੍ਰਧਾਨ ਮਾਜਰੀ, ਸਵਰਨਜੀਤ ਕੌਰ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਅਗਵਾਈ ਹੇਠ ਇਕੱਤਰਤਾ ਕਰਦਿਆਂ ਹਲਕਾ ...
ਘਨੌਲੀ, 22 ਜੂਨ (ਸੈਣੀ)-ਪਿੰਡ ਬੇਗਮਪੁਰ ਆਬਾਦੀ ਘਨੌਲੀ ਦੀ ਗ੍ਰਾਮ ਪੰਚਾਇਤ ਵਲੋਂ ਗ੍ਰਾਮ ਸਭਾ ਇਜਲਾਸ ਬੁਲਾਇਆ ਗਿਆ | ਇਜਲਾਸ ਦੌਰਾਨ ਪਿੰਡ ਨਿਵਾਸੀਆਂ ਨੂੰ ਪਿਛਲੇ ਸਾਲ ਵਿਚ ਹੋਏ ਕੰਮਾਂ ਦਾ ਲੇਖਾ ਜੋਖਾ ਅਤੇ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਪ੍ਰਤੀ ...
ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ )-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਐਸ. ਐਮ. ਓ. ਡਾ: ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਪਲਸ ਪੋਲੀਓ ਮੁਹਿੰਮ ਦੇ ਅੱਜ ਤੀਜੇ ਦਿਨ ਚਮਕੌਰ ਸਾਹਿਬ ਦੇ ਸਲੱਮ ਏਰੀਆ ਵਿਚ 5 ਸਾਲ ਤੱਕ ਦੇ 30 ਬੱਚਿਆਂ ਨੂੰ ਪੋਲੀਓ ਰੋਧਕ ...
ਨੂਰਪੁਰ ਬੇਦੀ, 22 ਜੂਨ (ਵਿੰਦਰ ਪਾਲ ਝਾਂਡੀਆ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਕਾਰ ਸੇਵਾ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਤੇ ਗੁਰਬਾਣੀ ਸੰਥਿਆ ਸੇਵਾ ਸੁਸਾਇਟੀ ਨੂਰਪੁਰ ਬੇਦੀ ਵਲੋਂ ਇਲਾਕੇ ਵਿਚ ਪਿਛਲੇ 11 ਦਿਨਾਂ ਤੋਂ ਰੋਜ਼ਾਨਾ ਆਰੰਭ ਕੀਤੀ ...
ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਅੱਜ ਪਿੰਡ ਦਾ ਆਮ ਇਜਲਾਸ ਸ਼ਿਵ ਮੰਦਰ ਬੜਵਾ ਵਿਖੇ ਕਰਵਾਇਆ ਗਿਆ | ਇਸ ਆਮ ਇਜਲਾਸ ਵਿਚ ਹਲਕਾ ਵਿਧਾਇਕ ਐਡਵੋਕੇਟ ...
ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਕੀਓ ਰਿਨ ਓਪਨ ਕਰਾਟੇ ਨੈਸ਼ਨਲ ਲੀਗ ਵਿਚ ਮੈਡਲ ਜਿੱਤਣ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ | ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੇ ਭਵਿੱਖ ਵਿਚ ਵੀ ...
ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਨਾਜਾਇਜ਼ ਮਾਈਨਿੰਗ ਮਾਮਲੇ ਵਿਚ ਪਿਛਲੇ ਦਿਨੀਂ ਸ੍ਰੀ ਚਮਕੌਰ ਸਾਹਿਬ ਪੁਲਿਸ ਵਲੋਂ ਹਿਰਾਸਤ 'ਚ ਲੈ ਕੇ ਜੇਲ੍ਹ ਭੇਜੇ ਇਕਬਾਲ ਸਿੰਘ ਸਾਲਾਪੁਰ ਨੇ ਜ਼ਮਾਨਤ 'ਤੇ ਰਿਹਾਅ ਹੋਣ ਤੋਂ ਬਾਅਦ ਅੱਜ ਪੱਤਰਕਾਰਾਂ ਸਾਹਮਣੇ ...
ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਰੁਣ ਕੁਮਾਰ ਨੇ ਦੱਸਿਆ ਕਿ ਅਗਨੀਪਥ ਸਕੀਮ ਦੇ ਤਹਿਤ ਭਾਰਤੀ ਵਾਯੂ ਸੈਨਾ ਵਿਚ ਅਗਨੀਵੀਰ ਦੀਆਂ ਅਸਾਮੀਆਂ ਕੇਵਲ ਲੜਕਿਆਂ ਲਈ 24, ਜੂਨ 2022 ਤੋਂ 5, ਜੁਲਾਈ 2022 ਸ਼ਾਮ 5:00 ਵਜੇ ਤੱਕ ਚਾਹਵਾਨ ਉਮੀਦਵਾਰ ਆਨਲਾਈਨ ...
ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਹੋਟਲ, ਢਾਬੇ, ਸਰਾਵਾਂ, ਰੈਸਟੋਰੈਂਟ ਵਿਚ ਠਹਿਰਨ ਵਾਲੇ ਵਿਅਕਤੀਆਂ ਦੀ ਸੂਚਨਾ ਨਾ ਰੱਖਣ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਮੈਜਿਸਟਰੇਟ ਡਾ. ਪ੍ਰੀਤੀ ਯਾਦਵ ਵਲੋਂ ਸਬੰਧਿਤ ਅਦਾਰਿਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ...
ਨੰਗਲ, 22 ਜੂਨ (ਗਰੇਵਾਲ)-ਸਰਕਾਰੀ ਆਈ. ਟੀ. ਆਈ. ਨੰਗਲ ਦੇ ਕਰਮਯੋਗੀ ਪਿ੍ੰਸੀਪਲ ਲਲਿਤ ਮੋਹਨ ਚੌਧਰੀ ਦੀ ਪਲੇਠੀ ਲਘੂ ਕਥਾ ਪੁਸਤਕ ''ਕੰਜਕਾਂ'' ਪ੍ਰਕਾਸ਼ਿਤ ਹੋ ਗਈ ਹੈ, 'ਚ 31 ਲਘੂ ਕਹਾਣੀਆਂ ਹਨ | ਸਪਤਰਿਸ਼ੀ ਪਬਲੀਕੇਸ਼ਨਜ ਚੰਡੀਗੜ੍ਹ ਵਲੋਂ ਪ੍ਰਕਾਸ਼ਿਤ ਇਸ ਪੁਸਤਕ ਨੂੰ ...
ਨੰਗਲ, 22 ਜੂਨ (ਗਰੇਵਾਲ)-ਨਹਿਰੂ ਮੈਮੋਰੀਅਲ ਗਰਲਜ਼ ਕਾਲਜ ਨੰਗਲ ਦੀ ਸਾਬਕਾ ਸਮਰਪਿਤ ਟੀਚਰ ਮੈਡਮ ਜਸਵਿੰਦਰ ਕੌਰ ਔਲਖ ਨੇ ਖ਼ਵਾਜਾ ਮੰਦਰ ਲਈ 31000/-ਰੁਪਏ ਭੇਟ ਕੀਤੇ ਹਨ | ਅੱਜਕੱਲ੍ਹ ਅਮਰੀਕਾ ਰਹਿ ਰਹੇ ਮੈਡਮ ਔਲਖ ਵਲੋਂ ਭੇਜੀ ਰਾਸ਼ੀ ਦਾ ਚੈੱਕ ਡਾਕਟਰ ਅਸ਼ੋਕ ਸ਼ਰਮਾ ਵਲੋਂ ...
ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਛੇਵੇਂ ਪਾਤਿਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਟਰਨੈਸ਼ਨਲ ਗਤਕਾ ਦਿਵਸ ਦੇ ਮੌਕੇ 'ਤੇ ਗਤਕਾ ਐਸੋਸੀਏਸ਼ਨ ਜ਼ਿਲ੍ਹਾ ਰੂਪਨਗਰ ਵਲੋਂ 10 ਜੂਨ ਤੋਂ ਗੁਰਦੁਆਰਾ ਭੱਠਾ ਸਾਹਿਬ ਤੇ ਗੁਰੂ ਨਾਨਕ ...
ਰੂਪਨਗਰ, 22 ਜੂਨ (ਸਤਨਾਮ ਸਿੰਘ ਸੱਤੀ)-ਯੂਕੋਂ ਆਰਸੇਟੀ ਵਲੋਂ ਬੀ.ਪੀ.ਐੱਲ. ਪਰਿਵਾਰਾਂ ਦੀਆਂ 35 ਲੜਕੀਆਂ ਨੂੰ ਬਿਊਟੀ ਪਾਰਲਰ ਦੀ ਸਿਖਲਾਈ ਦਿੱਤੀ ਗਈ ਹੈ | ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਨੂੰ ...
ਨੂਰ ਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਸ਼ਿਵ ਮੰਦਿਰ ਲਖਣੋ ਵਿਖੇ ਦਸ ਰੋਜ਼ਾ ਯੋਗ ਕੈਂਪ ਅੱਜ ਸਮਾਪਤ ਹੋ ਗਿਆ ਹੈ | ਯੋਗ ਕੈਂਪ ਦੇ ਆਖ਼ਰੀ ਦਿਨ ਯੋਗ ਮਾਹਿਰ ਡਾਕਟਰ ਓਾਕਾਰੇਸ਼ਵਰ ਨੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਨੂੰ ਵੱਖ-ਵੱਖ ਆਸਣ ਕਰਵਾਏ ਅਤੇ ਯੋਗ ...
ਸ੍ਰੀ ਚਮਕੌਰ ਸਾਹਿਬ, 22 ਜੂਨ (ਜਗਮੋਹਣ ਸਿੰਘ ਨਾਰੰਗ)-ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਚੋਈ ਗਈ ਚਰਚਿਤ ਬੱਕਰੀ ਨੂੰ ਖ਼ਰੀਦਣ ਕਾਰਨ ਚਰਚਾ ਵਿਚ ਆਏ ਸ਼ਹਿਰ ਵਾਸੀ ਪਰਮਜੀਤ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ ਇੱਕ ਮਾਮਲੇ 'ਚ ਭਗੌੜਾ ਐਲਾਨ ਦਿੱਤਾ ਹੈ | ...
ਨੰਗਲ, 22 ਜੂਨ (ਗਰੇਵਾਲ)-ਨੰਗਲ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੇ ਪਿਛਲੇ ਦਿਨੀਂ ਭਾਖੜਾ ਬਿਆਸ ਪ੍ਰਬੰਧ ਬੋਰਡ ਦਾ ਤਾਂਬਾ ਤੇ ਹੋਰ ਸਮਾਨ ਚੋਰੀ ਕੀਤਾ ਸੀ | ਪੁਲਿਸ ਇੱਕ ਕਬਾੜ ਕਾਰੋਬਾਰੀ ਦੇ ਰੋਲ ਦੀ ਜਾਂਚ ਵੀ ਕਰ ਰਹੀ ਹੈ | ਨੰਗਲ 'ਚ ਸਰਕਾਰੀ ਸਮਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX