ਬਠਿੰਡਾ, 22 ਜੂਨ (ਵੀਰਪਾਲ ਸਿੰਘ)-ਨੌਜਵਾਨ ਭਾਰਤ ਸਭਾ ਦੀ ਜ਼ਿਲ੍ਹਾ ਕਮੇਟੀ ਵਲੋਂ ਫ਼ੌਜ ਦੀ ਭਰਤੀ ਲਈ ਲਿਆਂਦੀ ਗਈ ਅਗਨੀਪਥ ਸਕੀਮ ਦੇ ਵਿਰੋਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਰੈਲੀ ਕਰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਮ 'ਤੇ ਮੰਗ ਪੱਤਰ ਦਿੱਤਾ ਗਿਆ | ਇਸ ਉਪਰੰਤ ਨੌਜਵਾਨ ਭਾਰਤ ਸਭਾ ਦੇ ਆਗੂਆਂ ਵਲੋਂ ਸ਼ਹਿਰ ਅੰਦਰ ਰੋਸ ਮਾਰਚ ਕੀਤਾ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸਭਾ ਦੇ ਨੌਜਵਾਨ ਆਗੂ ਅਸ਼ਵਨੀ ਘੁੱਦਾ ਵਲੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਫ਼ੌਜ ਦੀ ਠੇਕਾ ਭਰਤੀ ਲਈ ਅਗਨੀਪਥ ਸਕੀਮ ਰਾਹੀਂ ਭਾਰਤ ਦੀ ਫ਼ੌਜ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਸੌਪੇ ਜਾਣ ਦੀ ਘੜੀ ਮਿਥੀ ਹੋਈ ਚਾਲ ਹੈ | ਸਰਕਾਰ ਦੇ ਜਨਤਕ ਅਦਾਰਿਆਂ ਨੂੰ ਖ਼ਤਮ ਕਰਕੇ ਨੌਜਵਾਨਾਂ ਨੂੰ ਪੱਕੇ ਰੁਜ਼ਗਾਰ ਤੋਂ ਵਾਂਝੇ ਕਰਕੇ ਅਪਾਹਜ ਕੀਤਾ ਜਾ ਰਿਹਾ ਹੈ | ਇਹ ਗੱਲ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਦੀ ਇਸ ਸਕੀਮ ਦੇ ਪੂਰੇ ਭਾਰਤ ਵਿਚ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ | ਕੇਂਦਰ ਸਰਕਾਰ ਵਲੋਂ ਨੌਜਵਾਨਾਂ ਦੇ ਵਿਰੋਧ ਨੂੰ ਦਬਾਉਣ ਲਈ ਨੌਜਵਾਨਾਂ 'ਤੇ ਜੋ ਅੱਤਿਆਚਾਰ ਕੀਤਾ ਜਾ ਰਿਹਾ, ਉਹ ਸਭ ਮੀਡੀਆ ਦੇ ਮਾਧਿਅਮ ਰਾਹੀਂ ਪੂਰੇ ਦੇਸ਼ ਵਾਸੀਆਂ ਦੇ ਸਾਹਮਣੇ ਆ ਰਿਹਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਵਿਚ ਇਕੱਤਰ ਨੌਜਵਾਨ ਅਤੇ ਰਵਿੰਦਰ ਸਿੰਘ ਸੇਵੇਵਾਲਾ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਵਰਿੰਦਰ ਸਿੰਘ, ਬਲਕਰਨ ਸਿੰਘ, ਬਿਕਰਮਜੀਤ ਸਿੰਘ ਪੂਹਲਾ ਆਦਿ ਦੇ ਨਾਲ ਮਨਰੇਗਾ ਕਰਮਚਾਰੀ ਟੀਚਰਜ਼ ਫ਼ਰੰਟ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਸਕਰਨ ਸਿੰਘ ਕੋਟਗੁਰੂ, ਜਲ ਸਪਲਾਈ ਅਤੇ ਸੈਨੀਟੇਸ਼ਨ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਸਕੀਮ ਪ੍ਰਤੀ ਦੁਬਾਰਾ ਤੋਂ ਵਿਚਾਰ ਕਰਕੇ ਅਗਨੀਪਥ ਸਕੀਮ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ | ਉਨ੍ਹਾਂ ਅੱਗੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਮੈਡੀਕਲ ਟੈਸਟਾਂ ਵਿਚੋਂ ਦੀ ਲੰਘ ਚੁੱਕੇ ਮਿਹਨਤਾਂ ਕਰਕੇ ਫਿਟਨੈੱਸ ਰਾਹੀਂ ਪੱਕੇ ਰੁਜ਼ਗਾਰ ਦੀ ਉਡੀਕ ਵਿਚ ਬੈਠੇ ਹੋੲੈ ਨੌਜਵਾਨਾਂ ਦੇ ਸਨਮਾਨ ਨੂੰ ਵੱਡੀ ਠੇਸ ਪਹੁੰਚੀ ਹੈ | ਇਸ ਮੌਕੇ ਸਮੂਹਿਕ ਜਥੇਬੰਦੀਆਂ ਅਤੇ ਕਿਸਾਨ ਸੰਯੁਕਤ ਮੋਰਚਾ ਵਲੋਂ 24 ਜੂਨ ਨੂੰ ਸੰਘਰਸ਼ ਨੂੰ ਤਿੱਖਾ ਕਰਨ ਲਈ ਤਹਿਸੀਲ ਪੱਧਰ 'ਤੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ |
ਬਠਿੰਡਾ, 22 ਜੂਨ (ਰੋਮਾਣਾ)-ਟਾਸਕ ਫੋਰਸ ਕਮੇਟੀ ਵਲੋਂ ਬਾਲ ਮਜ਼ਦੂਰੀ ਸੰਬੰਧੀ ਚੈਕਿੰਗ ਕਰਦੇ ਹੋਏ ਇੱਕ ਢਾਬੇ ਦੇ ਮਾਲਕ ਖ਼ਿਲਾਫ਼ ਥਾਣਾ ਸਿਵਲ ਲਾਇਨ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਹੈ | ਉਕਤ ਢਾਬੇ ਦਾ ਮਾਲਕ 13 ਸਾਲ ਦੇ ਉਮਰ ਦੇ ਬੱਚੇ ਤੋਂ ਕੰਮ ਕਰਵਾਉਂਦਾ ਸੀ | ...
ਬਠਿੰਡਾ, 22 ਜੂਨ (ਵੀਰਪਾਲ ਸਿੰਘ)-ਸਥਾਨਕ ਬਰਨਾਲਾ ਬਾਈਪਾਸ 'ਤੇ ਪੁਲ ਅਤੇ ਪੁੱਟੀ ਹੋਈ ਸੜਕ ਬਣਾਉਣ ਦੀ ਮੰਗ ਨੂੰ ਲੇ ਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਦੁਕਾਨਦਾਰਾਂ ਨੇ ਗੁਰਦੁਆਰਾ ਸਾਹਿਬ ਵਾਲੇ ਚੌਕ ਵਿਚ ਘੰਟਿਆਂਬੱਧੀ ਧਰਨਾ ਲਗਾ ਕੇ ਜਾਮ ਲਗਾਈ ਰੱਖਿਆ ਅਤੇ ...
ਬਠਿੰਡਾ, 22 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੀ ਕੇਂਦਰੀ ਜੇਲ੍ਹ ਵਿਖੇ ਦੋ ਹਵਾਲਾਤੀਆ ਵਲੋਂ ਇੱਕ ਕੈਦੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਿਸ ਦੇ ਆਧਾਰ 'ਤੇ ਸਹਾਇਕ ਸੁਪਰਡੈਂਟ ਵਲੋਂ ਹਵਾਲਾਤੀਆ ਖ਼ਿਲਾਫ਼ ਥਾਣਾ ਕੈਂਟ ਵਿਖੇ ਜੇਲ੍ਹ ਨਿਯਮਾਂ ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਫੈਕਲਟੀ ਆਫ਼ ਬਿਜ਼ਨਸ ਸਟੱਡੀਜ਼ ਨੇ ਮੈਨੇਜਮੈਂਟ ਕੋਰਸਾਂ ਜਿਵੇਂ ਕਿ ਬੀ.ਬੀ.ਏ., ਬੀ.ਕਾਮ., ਐਮ.ਕਾਮ. ਅਤੇ ਬੀ.ਟੀ.ਟੀ.ਐਮ. ਦੇ ਵਿਦਿਆਰਥੀਆਂ ਲਈ ਕੈਂਪਸ ਵਿਚ 'ਸ਼ਖ਼ਸੀਅਤ ਵਿਕਾਸ ਅਤੇ ਸਾਫ਼ਟ ਸਕਿੱਲ ਡਿਵੈਲਪਮੈਂਟ' ਵਿਸ਼ੇ ...
ਤਲਵੰਡੀ ਸਾਬੋ, 22 ਜੂਨ (ਰਣਜੀਤ ਸਿੰਘ ਰਾਜੂ)-ਪਿਛਲੇ ਵਰ੍ਹੇ ਰਾਜਸਥਾਨ ਦੇ ਮਹਾਜਨ ਫੀਲਡ ਫ਼ਾਇਰਿੰਗ ਰੇਂਜ ਵਿਚ ਯੁੱਧ ਅਭਿਆਸ ਦੇ ਦੌਰਾਨ ਬਾਰੂਦੀ ਧਮਾਕੇ ਕਾਰਣ ਸ਼ਹੀਦ ਹੋਏ ਨੇੜਲੇ ਪਿੰਡ ਸ਼ੇਖਪੁਰਾ ਦੇ ਫੌਜੀ ਜਵਾਨ ਜੁਗਰਾਜ ਸਿੰਘ (23 ਸਿੱਖ ਰੈਜੀਮੈਂਟ) ਦੀ ਬਰਸੀ ਮੌਕੇ ...
ਬੁਢਲਾਡਾ, 22 ਜੂਨ (ਸਵਰਨ ਸਿੰਘ ਰਾਹੀ)- ਦੇਸ਼ ਦੀਆਂ ਵੱਖ ਵੱਖ ਸੈਨਾਵਾਂ 'ਚ ਭਰਤੀ ਲਈ ਕੇਂਦਰ ਵਲੋਂ ਲਿਆਂਦੀ ਗਈ ਨਵੀਂ 'ਅਗਨੀਪਥ' ਸਕੀਮ ਦੇ ਵਿਰੋਧ 'ਚ ਸ਼ਾਮਿਲ ਹੁੰਦਿਆਂ ਇਸ ਖੇਤਰ ਆਗੂਆਂ ਨੇ ਵੀ ਸਖ਼ਤ ਇਤਰਾਜ਼ ਜਤਾਇਆ ਹੈ | ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲਾ੍ਹਣ)-ਨਰਮੇ ਦੀ ਫ਼ਸਲ 'ਤੇ ਹੋਣ ਵਾਲੇ 'ਗੁਲਾਬੀ ਸੁੰਡੀ' ਦੇ ਹਮਲੇ ਤੋਂ ਚਿੰਤਤ ਖੇਤੀਬਾੜੀ ਵਿਭਾਗ ਲਗਭਗ ਪਿਛਲੇ ਇਕ ਸਾਲ ਤੋਂ ਇਸ ਸੁੰਡੀ ਦੀ ਰੋਕਥਾਮ ਲਈ ਜੱਦੋ-ਜਹਿਦ ਕਰ ਰਿਹਾ ਹੈ | ਵਿਭਾਗ ਵਲੋਂ ਜਿੱਥੇ ਨਰਮੇ ਦੀ ਬਿਜਾਂਦ ਤੋਂ ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਜੀ. ਐਨ. ਏ. ਗੀਅਰਜ਼ ਲਿਮਟਿਡ, ਫਗਵਾੜਾ ਵਿਚਕਾਰ ਇਕ ਸਮਝੌਤਾ ਸਹੀਬੱਧ ਕੀਤਾ ਗਿਆ | ਇਹ ਸਮਝੌਤਾ ਵਿਦਿਆਰਥੀਆਂ ਲਈ ਹੁਨਰ ਵਿਕਾਸ, ਇੰਟਰਨਸ਼ਿਪ ਅਤੇ ...
ਮਹਿਮਾ ਸਰਜਾ, 22 ਜੂਨ (ਰਾਮਜੀਤ ਸ਼ਰਮਾ)-ਵਾਟਰ ਵਰਕਸ ਮਹਿਮਾ ਸਰਜਾ ਦੀ ਹਾਲਤ ਇਸ ਸਮੇਂ ਡਾਵਾਂਡੋਲ ਹੋ ਚੁੱਕੀ ਹੈ | ਲੋਕਾਂ ਲਈ ਤਰਾਸਦੀ ਇਹ ਹੈ ਕਿ ਅੱਧੀ ਸਦੀ ਬੀਤਣ ਦੇ ਬਾਵਜੂਦ ਵੀ ਲੋਕਾਂ ਨੂੰ ਸਾਫ਼ ਪਾਣੀ ਪੀਣ ਲਈ ਨਸੀਬ ਨਹੀਂ ਹੋਇਆ | ਭਾਵੇਂਕਿ ਵਾਟਰ ਵਰਕਸ ਮਹਿਮਾ ...
ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਅਤੇ ਮੋਬਾਇਲ ਫੋਨ ਸਮੇਤ ਕਾਬੂ ਕੀਤਾ ਹੈ | ਪੁਲਿਸ ਨੂੰ ਜਾਣਕਾਰੀ ਮਿਲੀ ਕਿ ਗੋਨਿਆਣਾ ਖੇਤਰ ਵਿਚ ਨਸ਼ਾ ਤਸਕਰ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ, ਜਿਸ ਤਹਿਤ ...
ਸੰਗਤ ਮੰਡੀ, 22 ਜੂਨ (ਅੰਮਿ੍ਤਪਾਲ ਸ਼ਰਮਾ)-ਕੇਂਦਰ ਤੇ ਪੰਜਾਬ ਸਰਕਾਰ ਵਲੋਂ ਬਠਿੰਡਾ-ਡੱਬਵਾਲੀ ਰੋਡ ਨੂੰ ਛੇ ਮਾਰਗੀ ਕਰਨ ਅਤੇ 'ਭਾਰਤ ਮਾਲਾ' ਅਧੀਨ ਜੰਮੂ-ਕੱਟੜਾ ਹਾਈਵੇਅ ਅਧੀਨ ਬਣ ਰਹੀ ਸੜਕ ਸੰਬੰਧੀ ਨਿਗੂਣਾ ਮੁਆਵਜ਼ਾ ਦੇ ਕੇ ਧੱਕੇ ਨਾਲ ਜ਼ਮੀਨ ਐਕਵਾਇਰ ਦੇ ਖ਼ਿਲਾਫ਼ ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਵੱਛ ਵਿਦਿਆਲਿਆ ਤਹਿਤ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਹੇਠ ਜਿਲ੍ਹਾ ਪੱਧਰੀ ਸਵੱਛ ਵਿਦਿਆਲਿਆ ਪੁਰਸਕਾਰ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ 8 ਸਕੂਲਾਂ ਸਰਕਾਰੀ ਪ੍ਰਾਇਮਰੀ ਸਕੂਲ ...
ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਲਾਇਨਜ਼ ਕਲੱਬ ਡਿਸਟਿਕ 321 ਐਫ. ਵਲੋਂ ਸਮੂਹ ਲਾਇਨਜ਼ ਕਲੱਬਾਂ ਦਾ ਸਮਾਰੋਹ (ਅਭਾਰ) ਬੈਨਰ ਹੇਠ ਲੁਧਿਆਣਾ ਵਿਖੇ ਗਵਰਨਰ ਨਕੇਸ਼ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮਾਰੋਹ ਵਿਚ ਡਿਸਟਿ੍ਕ ਗਵਰਨਰ ਲਾਇਨ ਨਕੇਸ਼ ਗਰਗ ਵਲੋਂ ਪਿਛਲੇ ...
ਮਹਿਮਾ ਸਰਜਾ, 22 ਜੂਨ (ਰਾਮਜੀਤ ਸ਼ਰਮਾ)-ਬ੍ਰਹਮਲੀਨ ਸੰਤ ਬਾਬਾ ਸੁੰਦਰ ਦਾਸ ਜੀ, ਬਾਬਾ ਸਿੱਧ ਜੀ ਸਿਵੀਆਂ ਵਾਲਿਆਂ ਦੀ ਸਲਾਨਾ ਬਰਸੀ ਧੂਮਧਾਮ ਨਾਲ ਪਿੰਡ ਸਿਵੀਆਂ ਵਿਖੇ ਮਨਾਈ ਗਈ | ਇਸ ਮੌਕੇ ਗੱਦੀਨਸ਼ੀਨ ਮਹੰਤ ਬਾਬਾ ਪ੍ਰਗਟ ਦਾਸ ਨੇ ਦੱਸਿਆ ਕਿ ਹਰ ਸਾਲ ਸੰਤ ਬਾਬਾ ...
ਰਾਮਾਂ ਮੰਡੀ, 22 ਜੂਨ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਮਾਲਵਾ ਵੈਲਫੇਅਰ ਕਲੱਬ ਅਤੇ ਸਮਾਜ ਸੇਵੀ ਨੌਜਵਾਨਾਂ ਵਲੋਂ ਵਾਲੀਬਾਲ ਲੀਗ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਬਠਿੰਡਾ ਜ਼ਿਲ੍ਹੇ ਦੀਆਂ 17 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ...
ਬਠਿੰਡਾ, 22 ਜੂਨ (ਵੀਰਪਾਲ ਸਿੰਘ)-ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਜ਼ਿਲ੍ਹਾ ਬਠਿੰਡਾ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਮੀਤ ਪ੍ਰਧਾਨ ਸੰਦੀਪ ਖ਼ਾਨ ਬਾਲਿਆਂਵਾਲੀ ਦੀ ਅਗਵਾਈ ਵਿਚ ਆਪਣੇ ਬੱਚਿਆਂ ਅਤੇ ...
ਬਠਿੰਡਾ, 22 ਜੂਨ (ਸੱਤਪਲ ਸਿੰਘ ਸਿਵੀਆਂ)-ਬਠਿੰਡਾ ਦੇ ਰੇਲਵੇ ਸਟੇਸ਼ਨ ਤੋਂ ਯਾਤਰੀਆਂ ਦੇ ਮੋਬਾਈਲ ਫ਼ੋਨ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਰੇਲਵੇ ਪੁਲਿਸ ਵਲੋਂ ਕਾਬੂ ਕੀਤਾ ਗਿਆ ਹੈ, ਜਿਸ ਤੋਂ ਚੋਰੀ ਦੇ ਕੁੱਝ ਮੋਬਾਈਲ ਫ਼ੋਨ ਬਰਾਮਦ ਕੀਤੇ ਗਏ ਹਨ | ਕਥਿੱਤ ਦੋਸ਼ੀ ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਤਹਿਤ ਨਵ ਚੇਤਨਾ ਮਡਿਊਲ ਦੇ ਅਧੀਨ ਸਰਕਾਰ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ...
ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਸਵੱਛ ਵਿਦਿਆਲਾ ਮੁਕਾਬਲੇ ਵਿਚ ਜੰਡਾਂਵਾਲਾ ਸਕੂਲ ਨੇ ਕੋਵਿਡ-19 ਸ਼੍ਰੇਣੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਜਿਸ ਤਹਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ...
ਨਥਾਣਾ, 22 ਜੂਨ (ਗੁਰਦਰਸ਼ਨ ਲੁੱਧੜ)-ਸਬ-ਤਹਿਸੀਲ ਦਫ਼ਤਰ ਨਥਾਣਾ ਵਿਖੇ ਨਵੇਂ ਬਦਲਕੇ ਆਏ ਨਾਇਬ ਤਹਿਸੀਲਦਾਰ ਰਣਜੀਤ ਸਿੰਘ ਖਹਿਰਾ ਨੇ ਡਿਊਟੀ ਦਾ ਚਾਰਜ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਇਥੋਂ ਪਹਿਲਾਂ ਤਾਇਨਾਤ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਦੀ ਬਦਲੀ ਹੋਣ ...
ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)-ਸ੍ਰੀ ਮਾਨ 108 ਮਹੰਤ ਭਾਈ ਕਾਹਨ ਸਿੰਘ ਜੀ 'ਸੇਵਾ ਪੰਥੀ' ਦੀ ਸਰਪ੍ਰਸਤੀ ਹੇਠ ਚੱਲ ਰਹੀ ਸੰਸਥਾ ਸਥਾਨਕ ਭਾਈ ਆਸਾ ਸਿੰਘ ਗਰਲਜ਼ ਕਾਲਜ ਵਿਖੇ ਕਾਲਜ ਚੇਅਰਮੈਨ ਮਨਪ੍ਰੀਤ ਸਿੰਘ ਵਿਰਕ, ਕਾਲਜ ਡਾਇਰੈਕਟਰ ਇਕਬਾਲ ਸਿੰਘ ਰੋਮਾਣਾ, ਕਾਲਜ ...
ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਮਾਡਲ ਟਾਊਨ, ਫੇਸ-2 ਵਿਚ ਪੈਦਲ ਜਾਂਦੇ ਇਕ ਲੜਕੇ ਦਾ ਮੋਬਾਇਲ ਫ਼ੋਨ ਝਪਟਣ ਵਾਲੇ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਖ਼ਿਲਾਫ਼ ਧਾਰਾ 379ਬੀ, 411 ...
ਕੋਟਫੱਤਾ, 22 ਜੂਨ (ਰਣਜੀਤ ਸਿੰਘ ਬੁੱਟਰ)- ਬਾਬਾ ਫਰੀਦ ਆਈ.ਟੀ.ਆਈ. ਕੋਟਸ਼ਮੀਰ ਵਲੋਂ ਸਿੱਖਿਆਰਥੀਆਂ ਲਈ ਦੋ ਦਿਨਾ ਟੂਰ ਆਯੋਜਨ ਕੀਤਾ ਗਿਆ ਜਿਸ ਵਿਚ ਬਾਬਾ ਫਰੀਦ ਆਈ ਟੀ ਆਈ ਕੋਟਸ਼ਮੀਰ ਅਤੇ ਭੁੱਚੋ ਕਲਾਂ ਦੇ ਲਗਭਗ 55 ਸਿੱਖਿਆਰਥੀਆਂ ਦੁਆਰਾ ਹਿੱਸਾ ਲਿਆ ਗਿਆ | ਇਸ ਟੂਰ ...
ਰਾਮਾਂ ਮੰਡੀ, 22 ਜੂਨ (ਅਮਰਜੀਤ ਸਿੰਘ ਲਹਿਰੀ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਅਤੇ ਆਟਾ-ਦਾਲ ਦੇ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਤੇ 11 ਫ਼ੀਸਦੀ ਲਗਾਈ ਕੱਟ ਕਾਰਨ ਲਾਭਪਾਤਰੀਆਂ ਭਾਰੀ ...
ਭੁੱਚੋ ਮੰਡੀ, 22 ਜੂਨ (ਪਰਵਿੰਦਰ ਸਿੰਘ ਜੌੜਾ)-'ਆਪ' ਸਰਕਾਰ ਦੇ ਏਜੰਡੇ ਮੁਤਾਬਿਕ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਭੁੱਚੋ ਖ਼ੁਰਦ ਦੀ ਸ਼ਾਮਲਾਟ ਵਾਲੀ ਜ਼ਮੀਨ ਦੇ ਨਜਾਇਜ਼ ਕਬਜ਼ਾਕਾਰਾਂ ਨੂੰ ਜ਼ਮੀਨ ਤੁਰੰਤ ਖਾਲੀ ਕਰਨ ਜਾਂ ਫਿਰ ਪ੍ਰਸ਼ਾਸਨਿਕ ...
ਲਛਮਣ ਦਾਸ ਗਰਗ ਗੋਨਿਆਣਾ-ਬਠਿੰਡਾ ਦੇ ਨਜ਼ਦੀਕ ਪੈਂਦੀ ਗੋਨਿਆਣਾ ਮੰਡੀ ਨੇ ਭਾਵੇਂ ਸਮੇਂ ਦੇ ਨਾਲ-ਨਾਲ ਤਰੱਕੀ ਤਾਂ ਕੀਤੀ ਹੈ ਪ੍ਰੰਤੂ ਜਿੰਨੀ ਤੇਜ਼ੀ ਨਾਲ ਬਠਿੰਡੇ ਦਾ ਵਿਕਾਸ ਹੋਇਆ ਓਨੀ ਤੇਜ਼ੀ ਨਾਲ ਗੋਨਿਆਣਾ ਮੰਡੀ ਦਾ ਵਿਕਾਸ ਨਹੀਂ ਹੋਇਆ | ਆਵਾਜਾਈ ਪੱਖੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX