ਤਾਜਾ ਖ਼ਬਰਾਂ


ਨਵੀਂ ਦਿੱਲੀ: ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਇਲਾਜ ਲਈ ਬਿਹਾਰ ਤੋਂ ਦਿੱਲੀ ਲਿਆਂਦਾ ਗਿਆ
. . .  1 day ago
ਕੇਰਲ ਦੇ ਰਾਜਪਾਲ ਨੇ ਮੰਤਰੀ ਸਾਜੀ ਚੇਰਿਅਨ ਦਾ ਅਸਤੀਫ਼ਾ ਕੀਤਾ ਸਵੀਕਾਰ
. . .  1 day ago
ਤਿਰੂਵਨੰਤਪੁਰਮ, 6 ਜੁਲਾਈ - ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਅੱਜ ਕੇਰਲ ਦੇ ਮੰਤਰੀ ਸਾਜੀ ਚੇਰਿਅਨ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ। ਸਾਜੀ ਚੇਰੀਅਨ ਨੇ ਰਾਜ ਮੰਤਰੀ ਮੰਡਲ ਤੋਂ ...
ਅੰਮ੍ਰਿਤਸਰ ਦੇ ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ
. . .  1 day ago
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗੀਤਕਾਰ ਇਲਿਆਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਦਿੱਤੀ ਵਧਾਈ
. . .  1 day ago
ਨਵੀਂ ਦਿੱਲੀ, 6 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗੀਤਕਾਰ ਅਤੇ ਗਾਇਕ ਇਲਿਆਰਾਜਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਵਧਾਈ ਦਿੱਤੀ ਹੈ।
ਸੀ. ਐਮ. ਦੀ ਹੋਣ ਵਾਲੀ ਲਾੜੀ ਡਾ. ਗੁਰਪ੍ਰੀਤ ਕੌਰ ਬਾਰੇ ਜਾਣੋ ਕੁਝ ਖ਼ਾਸ ਗੱਲਾਂ
. . .  1 day ago
ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਤੋਂ 10 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲਾ ਡੀ.ਐੱਸ.ਪੀ. ਲਖਵੀਰ ਸਿੰਘ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 6 ਜੁਲਾਈ (ਹਰਿੰਦਰ ਸਿੰਘ)-ਬੀਤੇ ਦਿਨੀਂ ਸੀ.ਆਈ.ਏ. ਸਟਾਫ਼ ਪੱਟੀ ਵਲੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਨਸ਼ੇ ਦੇ ਕੇਸ ਵਿਚੋਂ ਗ੍ਰਿਫ਼ਤਾਰ ਨਾ ਕਰਨ ਲਈ ਡੀ.ਐੱਸ.ਪੀ. ਫ਼ਰੀਦਕੋਟ ...
24 ਲੱਖ ਦੀ ਕੋਕੀਨ ਨਾਲ ਵਿਦੇਸ਼ੀ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਮੁੰਬਈ, 6 ਜੁਲਾਈ - ਮੁੰਬਈ ਐਂਟੀ ਨਾਰਕੋਟਿਕ ਸੈੱਲ ਬਾਂਦਰਾ ਯੂਨਿਟ ਨੇ 80 ਗ੍ਰਾਮ ਕੋਕੀਨ ਸਮੇਤ ਵਿਦੇਸ਼ੀ ਨਸ਼ਾ ਤਸਕਰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੋਕੀਨ ਦੀ ਕੀਮਤ 24 ਲੱਖ ਰੁਪਏ ਦੱਸੀ...
ਘਰੇਲੂ ਖਿਡੌਣਾ ਉਦਯੋਗ ਦੇ ਨਿਰਯਾਤ 'ਚ ਤੇਜ਼ੀ ਨਾਲ ਵਾਧਾ
. . .  1 day ago
ਨਵੀਂ ਦਿੱਲੀ, 6 ਜੁਲਾਈ - 'ਮੇਕ ਇਨ ਇੰਡੀਆ' ਲਈ ਕੇਂਦਰ ਦੇ ਉਤਸ਼ਾਹ ਵਿਚਕਾਰ ਘਰੇਲੂ ਖਿਡੌਣਾ ਉਦਯੋਗ ਦੀ ਦਰਾਮਦ 'ਚ ਗਿਰਾਵਟ ਅਤੇ ਨਿਰਯਾਤ 'ਚ ਤੇਜ਼ੀ ਨਾਲ ਵਾਧਾ ਦਰਜ ਕੀਤਾ...
ਭਰਪੂਰ ਸਿੰਘ ਨੇ ਸੰਭਾਲਿਆ ਡੀ.ਐੱਸ.ਪੀ. ਸੁਨਾਮ ਦਾ ਅਹੁਦਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 6 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਸੰਗਰੂਰ ਤੋਂ ਬਦਲ ਕੇ ਆਏ ਡੀ.ਐੱਸ.ਪੀ. ਭਰਪੂਰ ਸਿੰਘ ਵਲੋਂ ਅੱਜ ਡੀ.ਐੱਸ.ਪੀ. ਸੁਨਾਮ ਦਾ ਅਹੁਦਾ ਸੰਭਾਲ ਲਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐੱਸ.ਪੀ. ਭਰਪੂਰ ਸਿੰਘ...
ਸਿਹਤ ਮੰਤਰਾਲੇ ਨੇ ਬਾਲਗ਼ਾਂ ਲਈ ਕੋਵਿਡ-19 ਸਾਵਧਾਨੀ ਖ਼ੁਰਾਕ ਦਾ ਅੰਤਰ ਘਟਾਇਆ
. . .  1 day ago
ਨਵੀਂ ਦਿੱਲੀ, 6 ਜੁਲਾਈ - ਕੇਂਦਰੀ ਸਿਹਤ ਮੰਤਰਾਲੇ ਨੇ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੋਵਿਡ-19 ਸਾਵਧਾਨੀ ਖ਼ੁਰਾਕ ਦਾ ਅੰਤਰ ਮੌਜੂਦਾ 9 ਮਹੀਨਿਆਂ ਤੋਂ ਘਟਾ ਕੇ 6 ਮਹੀਨੇ ਕਰ ਦਿੱਤਾ...
ਕੇਰਲ ਦੇ ਮੰਤਰੀ ਸਾਜੀ ਚੇਰੀਅਨ ਵਲੋਂ ਮੰਤਰੀ ਮੰਡਲ ਤੋਂ ਅਸਤੀਫ਼ਾ
. . .  1 day ago
ਤਿਰੂਵਨੰਤਪੁਰਮ, 6 ਜੁਲਾਈ - ਕੇਰਲ ਦੇ ਮੰਤਰੀ ਸਾਜੀ ਚੇਰੀਅਨ ਨੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸੰਵਿਧਾਨ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਉਨ੍ਹਾਂ ਦੇ ਅਸਤੀਫ਼ੇ...
ਬਰਤਾਨੀਆ ਦੇ 2 ਹੋਰ ਮੰਤਰੀਆਂ ਵਲੋਂ ਅਸਤੀਫ਼ੇ
. . .  1 day ago
ਲੰਡਨ, 6 ਜੁਲਾਈ - ਬਰਤਾਨੀਆ ਦੇ 2 ਹੋਰ ਮੰਤਰੀਆਂ ਜੌਨ ਗਲੇਨ ਅਤੇ ਵਿਕਟੋਰੀਆ ਐਟਕਿਨਸ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਪੰਜਾਬੀ ਮੂਲ ਦੇ ਮੰਤਰੀਆਂ ਖਜ਼ਾਨਾ ਮੰਤਰੀ ਰਿਸ਼ੀ ਸੁਨਾਕ ਅਤੇ ਸਿਹਤ ਮੰਤਰੀ...
ਪੰਜਾਬ 'ਚ ਹੁਣ ਸਾਰੇ ਮੀਲ ਪੱਥਰਾਂ ਅਤੇ ਨਾਮ ਪੱਟੀਆਂ 'ਚ ਸਿਖਰ 'ਤੇ ਹੋਵੇਗੀ ਪੰਜਾਬੀ ਭਾਸ਼ਾ
. . .  1 day ago
ਚੰਡੀਗੜ੍ਹ, 6 ਜੁਲਾਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਕਾਰੀ ਦਫ਼ਤਰਾਂ 'ਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗਾਂ 'ਚ ਪੰਜਾਬੀ ਭਾਸ਼ਾ...
ਨਿਪਾਲ ਦੇ ਵਿੱਤ ਮੰਤਰੀ ਵਲੋਂ ਅਸਤੀਫ਼ਾ
. . .  1 day ago
ਕਾਠਮੰਡੂ, 6 ਜੁਲਾਈ - ਨਿਪਾਲ ਦੇ ਵਿੱਤ ਮੰਤਰੀ ਜਨਾਰਦਨ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਐਲਾਨ ਉਨ੍ਹਾਂ ਲੋਕ ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ...
ਡਾ. ਗੁਰਪ੍ਰੀਤ ਕੌਰ ਨੇ ਵੀ ਵਧਾਈਆਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ) - ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਡਾ. ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਇਸ ਮੌਕੇ ਭਗਵੰਤ ਮਾਨ ਦੇ ਨਾਲ ਨਾਲ ਡਾ. ਗੁਰਪ੍ਰੀਤ ਕੌਰ ਨੇ ਵੀ...
ਗੁਰਜੀਤ ਸਿੰਘ ਔਜਲਾ ਨੇ ਭਗਵੰਤ ਮਾਨ ਨੂੰ ਦਿੱਤੀ ਮੁਬਾਰਕਬਾਦ
. . .  1 day ago
ਅੰਮ੍ਰਿਤਸਰ, 6 ਜੁਲਾਈ (ਸੁਰਿੰਦਰ ਸਿੰਘ ਵਰਪਾਲ) - ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ...
ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਧੂ ਸਿੰਘ ਧਰਮਸੋਤ ਨਾਲ ਜੇਲ੍ਹ 'ਚ ਕੀਤੀ ਮੁਲਾਕਾਤ
. . .  1 day ago
ਨਾਭਾ, 6 ਜੁਲਾਈ (ਕਰਮਜੀਤ ਸਿੰਘ) - ਭ੍ਰਿਸ਼ਟਾਚਾਰ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਲਗਪਗ 30 ਮਿੰਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ...
ਮੁਖ਼ਤਾਰ ਅੱਬਾਸ ਨਕਵੀ ਵਲੋਂ ਮੋਦੀ ਕੈਬਨਿਟ ਤੋਂ ਅਸਤੀਫ਼ਾ
. . .  1 day ago
ਨਵੀਂ ਦਿੱਲੀ, 6 ਜੁਲਾਈ - ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ...
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੰਭਾਲਿਆ ਅਹੁਦਾ
. . .  1 day ago
ਚੰਡੀਗੜ੍ਹ, 6 ਜੁਲਾਈ (ਅਜੀਤ ਬਿਊਰੋ) - ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸੂਬੇ...
ਵੈਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦਾ ਐਲਾਨ
. . .  1 day ago
ਮੁੰਬਈ, 6 ਜੁਲਾਈ - ਵੈਸਟ ਇੰਡੀਜ਼ ਖ਼ਿਲਾਫ਼ 3 ਇਕਦਿਨਾਂ ਮੈਚਾਂ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ਿਖਰ ਧਵਨ ਟੀਮ ਦੇ ਕਪਤਾਨ ਹੋਣਗੇ, ਜਦਕਿ ਰਵਿੰਦਰ ਜਡੇਜਾ ਉਪ ਕਪਤਾਨ ਹੋਣਗੇ। ਇਸ ਤੋਂ ਇਲਾਵਾ ਰਿਤੂਰਾਜ ਗਾਇਕਵਾੜ...
ਰਾਘਵ ਚੱਢਾ ਵਲੋਂ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਧਾਈ
. . .  1 day ago
ਚੰਡੀਗੜ੍ਹ, 6 ਜੁਲਾਈ - ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਹੈ।ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਛੋਟੇ ਦਾ ਨੰਬਰ ਵੱਡੇ ਤੋਂ ਬਾਅਦ...
ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 6 ਜੁਲਾਈ - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਲੋਕ ਸਭਾ ਸਪੀਕਰ ਓਮ ਬਿਰਲਾ ਦਾ ਉਨ੍ਹਾਂ ਨੂੰ ਵਿਆਹ ਦੀ ਵਧਾਈ ਦੇਣ 'ਤੇ ਧੰਨਵਾਦ ਕੀਤਾ...
ਅੰਮ੍ਰਿਤਸਰ ਇਮਾਰਤ ਡਿੱਗਣ ਦੇ ਮਾਮਲੇ 'ਚ 4 ਮੁਅੱਤਲ
. . .  1 day ago
ਅੰਮ੍ਰਿਤਸਰ, 6 ਜੁਲਾਈ (ਹਰਮਿੰਦਰ ਸਿੰਘ)-ਬੀਤੇ ਕੁਝ ਸਮਾਂ ਪਹਿਲਾਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਸਾਹਮਣੇ ਇਕ ਇਮਾਰਤ ਡਿੱਗਣ ਦੇ ਮਾਮਲੇ ਨੂੰ ਲੈ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਮ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਨਗਰ ਨਿਗਮ ਦੇ ਐੱਮ.ਟੀ.ਪੀ...
ਜਲੰਧਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 536 ਦੇ ਕਰੀਬ ਪਾਸਪੋਰਟ ਸਮੇਤ 4 ਟਰੈਵਲ ਏਜੰਟ ਕਾਬੂ
. . .  1 day ago
ਜਲੰਧਰ, 6 ਜੁਲਾਈ (ਅੰਮ੍ਰਿਤਪਾਲ)-ਜਲੰਧਰ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਵਲੋਂ 536 ਦੇ ਕਰੀਬ ਪਾਸਪੋਰਟ ਸਮੇਤ 4 ਟਰੈਵਲ ਏਜੰਟਾਂ ਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜਲੰਧਰ 'ਚ ਚਾਰ ਵੱਖ-ਵੱਖ ਦਫ਼ਤਰਾਂ ਤੋਂ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ।
ਨੂਰਪੁਰਬੇਦੀ: ਡਾ.ਮਨੀਸ਼ ਦੇਵ ਸ਼ਰਮਾ ਯੂਨੀਵਰਸਿਟੀ ਆਫ਼ ਲੇਹ ਲੱਦਾਖ ਦੇ ਰਜਿਸਟਰਾਰ ਨਿਯੁਕਤ
. . .  1 day ago
ਨੂਰਪੁਰਬੇਦੀ, 6 ਜੁਲਾਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰਬੇਦੀ ਦੇ ਜੰਮਪਲ ਅਤੇ ਸੇਵਾਮੁਕਤ ਅਧਿਆਪਕ ਮਾਸਟਰ ਤੇਲੂ ਰਾਮ ਦੇ ਸਪੁੱਤਰ ਡਾ. ਮਨੀਸ਼ ਦੇਵ ਸ਼ਰਮਾ ਦੀ ਯੂਨੀਵਰਸਿਟੀ ਆਫ ਲੇਹ, ਲੱਦਾਖ ਵਿਖੇ ਬਤੌਰ ਰਜਿਸਟਰਾਰ ਨਿਯੁਕਤੀ ਹੋਈ ਹੈ। ਕੇਂਦਰ ਸ਼ਾਸਿਤ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਹਾੜ ਸੰਮਤ 554
ਵਿਚਾਰ ਪ੍ਰਵਾਹ: ਸਾਰੇ ਸੰਗਠਨਾਂ ਵਿਚ ਵਿਗਾੜ ਦੀ ਪ੍ਰਵਿਰਤੀ ਲਾਜ਼ਮੀ ਤੌਰ 'ਤੇ ਹੁੰਦੀ ਹੈ। ਇਸ ਤੋਂ ਬਚਣ ਲਈ ਲਗਾਤਾਰ ਯਤਨ ਕਰਨੇ ਜ਼ਰੂਰੀ ਹਨ। -ਗੌਤਮ ਬੁੱਧ

ਸੰਪਾਦਕੀ

ਰਾਸ਼ਟਰਪਤੀ ਦੀ ਚੋਣ ਤੇ ਵਿਰੋਧੀ ਧਿਰ

18 ਜੁਲਾਈ ਨੂੰ ਹੋਣ ਜਾ ਰਹੀ ਰਾਸ਼ਟਰਪਤੀ ਦੀ ਚੋਣ ਲਈ ਅਖੀਰ ਦੋਵਾਂ ਧਿਰਾਂ ਨੇ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਵਲੋਂ ਅਖੀਰ ਤੱਕ ਇਸ ਅਹੁਦੇ ਲਈ ਆਪਣੇ ਪੱਤੇ ਨਹੀਂ ਸਨ ਖੋਲ੍ਹੇ ਗਏ। ਦੂਸਰੇ ਪਾਸੇ ਵਿਰੋਧੀ ਪਾਰਟੀਆਂ ਦੀ ਇਹ ਸੋਚ ਸੀ ਕਿ ਉਹ ਭਾਜਪਾ ਦੇ ਮੁਕਾਬਲੇ ਵਿਚ ਕਿਸੇ ਸਾਂਝੇ ਉਮੀਦਵਾਰ ਨੂੰ ਸਾਹਮਣੇ ਲਿਆਉਣ। ਇਸ ਲਈ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਫੋਨ ਕਰਕੇ ਕਿਸੇ ਸਾਂਝੇ ਮੰਚ 'ਤੇ ਆ ਕੇ ਇਸ ਸੰਬੰਧੀ ਸਹਿਮਤੀ ਬਣਾਉਣ ਲਈ ਆਖਦੀ ਰਹੀ ਸੀ। ਪਰ ਕੁਝ ਵਿਰੋਧੀ ਪਾਰਟੀਆਂ ਇਸ ਯਤਨ ਵਿਚ ਕਾਂਗਰਸ ਨੂੰ ਮੋਹਰੀ ਨਹੀਂ ਸਨ ਬਣਾਉਣਾ ਚਾਹੁੰਦੀਆਂ। ਇਸ ਲਈ ਉਹ ਟਾਲਮਟੋਲ ਕਰਦੀਆਂ ਰਹੀਆਂ ਸਨ। ਉਸ ਤੋਂ ਬਾਅਦ ਆਪਣੇ ਹੀ ਤੌਰ 'ਤੇ ਇਹ ਪਹਿਲ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਵਲੋਂ ਆਪਣੇ ਹੱਥ ਲੈ ਲਈ ਗਈ।
ਰਾਸ਼ਟਰੀ ਸਿਆਸਤ ਵਿਚ ਸੋਨੀਆ ਗਾਂਧੀ ਤੇ ਮਮਤਾ ਬੈਨਰਜੀ ਇਕ-ਦੂਸਰੇ ਤੋਂ ਅੱਗੇ ਵਧਣ ਦੀ ਦੌੜ ਵਿਚ ਹਨ। ਸੋਨੀਆ ਦੇ ਪਹਿਲੇ ਯਤਨ ਤੋਂ ਬਾਅਦ ਮਮਤਾ ਨੇ 15 ਜੂਨ ਨੂੰ ਨਵੀਂ ਦਿੱਲੀ ਵਿਚ ਇਕ ਮੀਟਿੰਗ ਬੁਲਾਈ, ਜਿਸ ਵਿਚ 22 ਵਿਰੋਧੀ ਪਾਰਟੀਆਂ ਨੂੰ ਸੱਦਾ-ਪੱਤਰ ਭੇਜਿਆ ਗਿਆ ਸੀ ਪਰ ਇਸ ਵਿਚ 16 ਪਾਰਟੀਆਂ ਦੇ ਪ੍ਰਤੀਨਿਧ ਹੀ ਸ਼ਾਮਿਲ ਹੋਏ। ਤੇਲੰਗਾਨਾ ਰਾਸ਼ਟਰ ਸੰਮਤੀ, ਆਂਧਰਾ ਦੀ ਸੱਤਾਧਾਰੀ ਪਾਰਟੀ ਵਾਈ.ਆਰ.ਐਸ. ਕਾਂਗਰਸ, ਬੀ.ਜੇ.ਡੀ., ਅਕਾਲੀ ਦਲ ਅਤੇ 'ਆਪ' ਆਦਿ ਪਾਰਟੀਆਂ ਇਸ ਮੀਟਿੰਗ ਵਿਚੋਂ ਗ਼ੈਰ-ਹਾਜ਼ਰ ਰਹੀਆਂ। ਵਿਰੋਧੀ ਪਾਰਟੀਆਂ ਦੀ ਇਸ ਮੀਟਿੰਗ ਦੌਰਾਨ ਇਹ ਪ੍ਰਭਾਵ ਜ਼ਰੂਰ ਮਿਲਿਆ ਕਿ ਦੇਸ਼ ਦੇ ਇਸ ਉੱਚ ਸੰਵਿਧਾਨਕ ਅਹੁਦੇ ਲਈ ਬਹੁਤੀਆਂ ਪਾਰਟੀਆਂ ਨੇ ਆਪਣੇ ਤੌਰ 'ਤੇ ਪਹਿਲਾਂ ਕੋਈ ਗੰਭੀਰ ਸੋਚ-ਵਿਚਾਰ ਨਹੀਂ ਸੀ ਕੀਤੀ ਪਰ ਆਪਸੀ ਵਿਚਾਰ-ਵਟਾਂਦਰੇ ਨਾਲ ਪਹਿਲਾਂ ਮਮਤਾ ਬੈਨਰਜੀ ਵਲੋਂ ਸ਼ਰਦ ਪਵਾਰ ਦਾ ਨਾਂਅ ਇਸ ਅਹੁਦੇ ਲਈ ਸੁਝਾਇਆ ਗਿਆ, ਜਿਸ ਨੂੰ ਉਸੇ ਹੀ ਸਮੇਂ ਪਵਾਰ ਨੇ ਨਕਾਰ ਦਿੱਤਾ। ਫਿਰ ਫਾਰੂਖ਼ ਅਬਦੁੱਲਾ ਤੇ ਗੋਪਾਲ ਕ੍ਰਿਸ਼ਨ ਗਾਂਧੀ ਦੇ ਨਾਂਅ ਸਾਹਮਣੇ ਆਏ। ਫਾਰੂਖ਼ ਅਬਦੁੱਲਾ ਨੈਸ਼ਨਲ ਕਾਨਫ਼ਰੰਸ ਦਾ ਪ੍ਰਧਾਨ ਵੀ ਹੈ ਅਤੇ ਜੰਮੂ-ਕਸ਼ਮੀਰ ਦਾ ਮੁੱਖ ਮੰਤਰੀ ਵੀ ਰਿਹਾ ਹੈ। ਉਹ ਕਸ਼ਮੀਰ ਦੇ ਵੱਡੇ ਆਗੂ ਮਰਹੂਮ ਸ਼ੇਖ ਅਬਦੁੱਲਾ ਦਾ ਪੁੱਤਰ ਹੈ। ਗੋਪਾਲ ਕ੍ਰਿਸ਼ਨ ਗਾਂਧੀ ਇਕ ਬੇਹੱਦ ਸੁਲਝੀ ਹੋਈ ਅਤੇ ਪ੍ਰੌੜ੍ਹ ਸ਼ਖ਼ਸੀਅਤ ਹੈ। ਉਹ ਪੱਛਮੀ ਬੰਗਾਲ ਦਾ ਗਵਰਨਰ ਵੀ ਰਹਿ ਚੁੱਕਾ ਹੈ। ਉਹ ਮਹਾਤਮਾ ਗਾਂਧੀ ਦਾ ਪੋਤਰਾ ਹੈ। ਉਸ ਨੇ ਵੀ ਇਹ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ 21 ਜੂਨ ਨੂੰ ਵਿਰੋਧੀ ਪਾਰਟੀਆਂ ਦੀ ਦੁਬਾਰਾ ਮੀਟਿੰਗ ਹੋਈ, ਜਿਸ ਵਿਚ ਮਮਤਾ ਬੈਨਰਜੀ ਸ਼ਾਮਿਲ ਨਹੀਂ ਹੋਈ। ਇਸ ਮੀਟਿੰਗ ਵਿਚ ਯਸ਼ਵੰਤ ਸਿਨਹਾ ਦੇ ਨਾਂਅ 'ਤੇ ਮੋਹਰ ਲਗਾਈ ਗਈ। ਸਿਨਹਾ ਨੇ ਲੰਮੇ ਸਮੇਂ ਤੱਕ ਸਰਕਾਰੀ ਨੌਕਰੀ ਵੀ ਕੀਤੀ ਹੈ। ਉਹ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਵੀ ਰਿਹਾ। ਬਾਅਦ ਵਿਚ ਉਹ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਸੀ। ਇਸ ਐਲਾਨ ਤੋਂ ਬਾਅਦ ਹੀ ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ ਨੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੇ ਉਮੀਦਵਾਰ ਵਜੋਂ ਦ੍ਰੋਪਦੀ ਮੁਰਮੂ ਦੇ ਨਾਂਅ ਦਾ ਐਲਾਨ ਕੀਤਾ ਜੋ ਕਿ ਓਡੀਸ਼ਾ ਰਾਜ ਤੋਂ ਹੈ। ਭਾਜਪਾ ਨਾਲ ਜੁੜੀ ਰਹੀ ਹੈ ਅਤੇ ਸੰਥਾਲ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ।
ਮੁਰਮੂ ਦੇ ਇਸ ਉੱਚ ਸੰਵਿਧਾਨਕ ਅਹੁਦੇ 'ਤੇ ਚੁਣੇ ਜਾਣ ਦੀ ਇਸ ਲਈ ਵਧੇਰੇ ਸੰਭਾਵਨਾ ਹੈ, ਕਿਉਂਕਿ ਵੋਟਾਂ ਦੀਆਂ ਗਿਣਤੀਆਂ-ਮਿਣਤੀਆਂ ਦੇ ਹਿਸਾਬ ਨਾਲ ਕੌਮੀ ਜਮਹੂਰੀ ਗੱਠਜੋੜ ਅੱਗੇ ਹੈ। ਦੂਸਰੇ ਪਾਸੇ ਵਿਰੋਧੀ ਪਾਰਟੀਆਂ ਵਿਚ ਇਕਸੁਰਤਾ ਦਿਖਾਈ ਨਹੀਂ ਦਿੰਦੀ। ਬਹੁਤੇ ਵਿਰੋਧੀ ਆਗੂਆਂ ਦੀ ਦੌੜ ਸਾਲ 2024 ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਕੌਮੀ ਪੱਧਰ 'ਤੇ ਉੱਭਰਨ ਦੀ ਜਾਪਦੀ ਹੈ, ਜਿਸ ਕਰਕੇ ਹਾਲ ਦੀ ਘੜੀ ਇਨ੍ਹਾਂ ਪਾਰਟੀਆਂ ਦਾ ਪੂਰੀ ਤਰ੍ਹਾਂ ਡਟ ਕੇ ਇਕ ਸਟੇਜ 'ਤੇ ਖੜ੍ਹੇ ਹੋਣਾ ਮੁਸ਼ਕਿਲ ਜਾਪਦਾ ਹੈ। ਜੇਕਰ ਆਉਂਦੇ ਸਮੇਂ ਵਿਚ ਵੀ ਅਜਿਹਾ ਹੀ ਹਾਲ ਰਿਹਾ ਤਾਂ ਇਹ ਪਾਰਟੀਆਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਵੀ ਭਾਜਪਾ ਨੂੰ ਕੋਈ ਸਖ਼ਤ ਟੱਕਰ ਦੇਣ ਦੇ ਸਮਰੱਥ ਨਹੀਂ ਹੋ ਸਕਣਗੀਆਂ।

-ਬਰਜਿੰਦਰ ਸਿੰਘ ਹਮਦਰਦ

ਕਿਸ ਤਰ੍ਹਾਂ ਦਾ ਮੀਟ ਖਾ ਰਹੇ ਹਨ ਬਹੁਤੇ ਮਾਸਾਹਾਰੀ ਲੋਕ ?

ਮਾਸਾਹਾਰੀਆਂ ਲਈ 'ਬਟਰ ਚਿਕਨ' ਅਤੇ 'ਤੰਦੂਰੀ ਚਿਕਨ' ਮੂੰਹ 'ਚ ਪਾਣੀ ਲਿਆਉਣ ਵਾਲੇ ਦੋ ਪਸੰਦੀਦਾ ਖਾਣੇ ਹੁੰਦੇ ਹਨ, ਜਿਨ੍ਹਾਂ ਨੇ ਭਾਰਤੀਆਂ ਦੇ ਦਿਲਾਂ ਅਤੇ ਸਵਾਦ ਨੂੰ ਜਿੱਤ ਲਿਆ ਹੈ। ਇੱਥੋਂ ਤੱਕ ਕਿ ਅੰਤਰਰਾਰਸ਼ਟਰੀ ਪੱਧਰ 'ਤੇ ਵੀ, ਉਪਭੋਗਤਾਵਾਂ ਵਿਚਾਲੇ 'ਟੈਂਡਰ ਚਿਕਨ' ...

ਪੂਰੀ ਖ਼ਬਰ »

ਬਹੁਤ ਹੀ ਦੁਸ਼ਵਾਰੀਆਂ ਭਰਿਆ ਹੁੰਦਾ ਹੈ ਵਿਧਵਾ ਦਾ ਜੀਵਨ

ਕੌਮਾਂਤਰੀ ਵਿਧਵਾ ਦਿਵਸ 'ਤੇ ਵਿਸ਼ੇਸ਼ ਵਿਆਹੁਤਾ ਜੀਵਨ ਵਿਚ ਹਰੇਕ ਪੁਰਸ਼ ਅਤੇ ਇਸਤਰੀ ਦੀ ਇਸ ਦੁਨੀਆ ਵਿਚ ਇਕ ਖ਼ੁਸ਼ਹਾਲ ਅਤੇ ਸੁਖਮਈ ਜੀਵਨ ਜਿਊਣ ਦੀ ਚਾਹਤ ਹੁੰਦੀ ਹੈ ਪਰ ਕੁਦਰਤ ਦੀ ਮਾਰ ਦੇ ਚਲਦਿਆਂ ਜਦ ਦੋਵਾਂ ਵਿਚੋਂ ਕੋਈ ਵੀ ਇਕ ਜੀਵਨ ਸਾਥੀ ਸਦੀਵੀ ਵਿਛੋੜਾ ਦੇ ਜਾਂਦਾ ...

ਪੂਰੀ ਖ਼ਬਰ »

ਕੀ ਦਿੱਲੀ ਵਿੱਤੀ ਮਾਡਲ ਪੰਜਾਬ ਵਿਚ ਲਾਗੂ ਹੋ ਸਕਦਾ ਹੈ ?

ਪੰਜਾਬ ਵਿਚ ਚੋਣ ਪ੍ਰਚਾਰ ਦੌਰਾਨ 'ਆਪ' ਨੇ ਦਿੱਲੀ ਦੀਆਂ ਕਈ ਪ੍ਰਾਪਤੀਆਂ ਨੂੰ ਵਾਰ-ਵਾਰ ਉਜਾਗਰ ਕੀਤਾ ਸੀ ਅਤੇੇ ਉਨ੍ਹਾਂ ਨੂੰ ਸਮੂਹਿਕ ਤੌਰ 'ਤੇ ਚੰਗੇ ਪ੍ਰਸ਼ਾਸਨ ਦੇ ਦਿੱਲੀ ਮਾਡਲ ਵਜੋਂ ਪੇਸ਼ ਕੀਤਾ ਸੀ। 'ਆਪ' ਦੇ ਸਾਰੇ ਵੱਡੇ ਲੀਡਰਾਂ ਤੋਂ ਲੈ ਕੇ ਬੁਲਾਰਿਆਂ ਤੱਕ ਟੀ. ਵੀ. ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX