ਜਲੰਧਰ, 22 ਜੂਨ (ਸ਼ਿਵ)-ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਬਰਸਾਤੀ ਮੌਸਮ ਵਿਚ ਲੋਕਾਂ ਨੂੰ ਨਗਰ ਨਿਗਮ ਦੀ ਅਧੂਰੀ ਤਿਆਰੀਆਂ ਕਰਕੇ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅਜੇ ਤੱਕ ਓ. ਐਂਡ. ਐਮ. ਵਿਭਾਗ ਵਲੋਂ ਤਾਂ ਪੂਰੀਆਂ ਤਿਆਰੀਆਂ ਨਹੀਂ ਕੀਤੀਆਂ ਗਈਆਂ ਹਨ | ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵਲੋਂ ਤਾਂ ਨਿਗਮ ਵਿਚ ਕੰਮਕਾਜ ਸੰਭਾਲਣ ਤੋਂ ਬਾਅਦ ਹੀ ਓ. ਐਂਡ. ਐਮ. ਨੂੰ ਬਰਸਾਤਾਂ ਨਾਲ ਨਿਪਟਣ ਲਈ ਤਿਆਰੀਆਂ ਕਰਨ ਦੀ ਹਦਾਇਤ ਦਿੱਤੀ ਗਈ ਸੀ ਪਰ ਵਿਭਾਗ ਦੀ ਤਿਆਰੀ ਦੀ ਪੋਲ ਤਾਂ ਉਸ ਵੇਲੇ ਹੀ ਖੁੱਲ੍ਹ ਗਈ ਸੀ ਜਦੋਂ ਕੁਝ ਦਿਨ ਪਹਿਲਾਂ ਹੀ ਕੁਝ ਸਮੇਂ ਦੇ ਪਏ ਮੀਂਹ ਨਾਲ ਸ਼ਹਿਰ ਦੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਸਨ ਤਾਂ ਹੋਰ ਤਾਂ ਹੋਰ ਸਾਲ ਵਿਚ ਕਈ ਮਹੀਨੇ ਬੰਦ ਰਹਿਣ ਵਾਲੀ ਇਕਹਿਰੀ ਪੁਲੀ ਤੋਂ ਹੀ ਓ. ਐਂਡ. ਐਮ. ਵਿਭਾਗ ਕੋਲੋਂ ਸਮੱਸਿਆ ਹੱਲ ਨਹੀਂ ਹੋਈ ਸੀ | ਇਸ ਵੇਲੇ ਨਿਗਮ ਵਿਚ ਤਾਂ ਕਈ ਕੰਮ ਲਟਕੇ ਹੋਏ ਹਨ ਜਿਨ੍ਹਾਂ 'ਚ ਬਰਸਾਤਾਂ ਲਈ ਸੀਵਰਾਂ ਦੀ ਸਫ਼ਾਈ ਲਈ ਲੋੜੀਂਦੇ ਬਾਂਸਾਂ ਦੀ ਖ਼ਰੀਦ ਤੋਂ ਇਲਾਵਾ ਹੋਰ ਵੀ ਕਈ ਕੰਮਾਂ ਦੀਆਂ ਮਨਜ਼ੂਰੀਆਂ ਸ਼ਾਮਿਲ ਹਨ | ਦੱਸਿਆ ਜਾਂਦਾ ਹੈ ਕਿ ਬਰਸਾਤਾਂ 'ਚ ਪਾਣੀ ਭਰਨ ਤੋਂ ਪਹਿਲਾਂ ਹੀ ਸੀਵਰੇਜ ਵਿਭਾਗ ਵਲੋਂ ਸੀਵਰਾਂ ਦੀ ਸਫ਼ਾਈ ਕਰਨੀ ਹੁੰਦੀ ਹੈ ਤਾਂ ਇਸ ਲਈ ਲੋੜੀਂਦੇ ਸਾਮਾਨ ਦੀ ਲੋੜ ਹੁੰਦੀ ਹੈ ਜਿਸ ਦੀ ਖ਼ਰੀਦ ਕਰਨ ਲਈ ਮਨਜ਼ੂਰੀਆਂ ਦੀ ਲੋੜ ਹੁੰਦੀ ਹੈ | ਇਸ ਦੀ ਮਨਜੂਰੀ ਲਈ ਵੀ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ | ਦੂਜੇ ਪਾਸੇ ਕਈ ਜ਼ਰੂਰੀ ਕੰਮਾਂ ਦੀਆਂ ਮਨਜ਼ੂਰੀਆਂ ਵੀ ਨਹੀਂ ਮਿਲ ਰਹੀਆਂ ਹਨ | ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਇਸ ਵੇਲੇ ਛੁੱਟੀ 'ਤੇ ਚੱਲ ਰਹੇ ਹਨ ਤਾਂ ਉਨ੍ਹਾਂ ਦੀ ਜਗ੍ਹਾ 'ਤੇ ਇਸ ਵੇਲੇ ਜੁਆਇੰਟ ਕਮਿਸ਼ਨਰ ਕੰਮ ਦੇਖ ਰਹੇ ਹਨ ਪਰ ਵਿੱਤੀ ਅਤੇ ਹੋਰ ਨਾਜਾਇਜ਼ ਇਮਾਰਤਾਂ ਦੇ ਮਾਮਲੇ ਵਿਚ ਉਨ੍ਹਾਂ ਵਲੋਂ ਫ਼ੈਸਲੇ ਨਾ ਲੈ ਪਾਉਣ ਕਰਕੇ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ | ਨਾਜਾਇਜ਼ ਇਮਾਰਤਾਂ ਬਾਰੇ ਲੋਕਾਂ ਦੀਆਂ ਸ਼ਿਕਾਇਤਾਂ 'ਤੇ ਕਾਰਵਾਈ ਨਹੀਂ ਹੋ ਰਹੀ ਹੈ | ਜੇਕਰ ਬਰਸਾਤਾਂ ਦੇ ਮੌਸਮ 'ਚ ਹੁਣ ਤੋਂ ਹੀ ਤਿਆਰੀ ਨਹੀਂ ਕੀਤੀ ਜਾਂਦੀ ਤਾਂ ਆਉਣ ਵਾਲੇ ਸਮੇਂ ਵਿਚ ਕਿਸ ਤਰ੍ਹਾਂ ਨਾਲ ਹਾਲਾਤ ਖ਼ਰਾਬ ਹੋਣਗੇ ਇਸ ਦਾ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਉਂਜ ਸ਼ਹਿਰ ਦੇ ਕਈ ਹਿੱਸਿਆਂ 'ਚ ਅਜੇ ਵੀ ਪਾਣੀ ਭਰਿਆ ਰਹਿੰਦਾ ਹੈ ਜਿਨ੍ਹਾਂ 'ਚ ਪੱਛਮੀ ਹਲਕੇ ਦੇ ਕਈ ਇਲਾਕਿਆਂ ਤੋਂ ਇਲਾਵਾ ਸੋਡਲ ਰੋਡ, ਭਾਰਗੋ ਕੈਂਪ ਸਮੇਤ ਹੋਰ ਕਈ ਇਲਾਕੇ ਸ਼ਾਮਿਲ ਹਨ |
ਕੂੜੇ ਦੀ ਸਮੱਸਿਆ ਹੱਲ ਕਰਨ ਲਈ ਸੈਨੀਟੇਸ਼ਨ ਬਰਾਂਚ ਨੂੰ ਫ਼ਿਕਰ ਨਹੀਂ
ਜਲੰਧਰ- ਬਰਸਾਤੀ ਮੌਸਮ ਵਿਚ ਸਭ ਤੋਂ ਜ਼ਿਆਦਾ ਜੇਕਰ ਕੋਈ ਸਮੱਸਿਆ ਆਉਣ ਵਾਲੀ ਹੈ ਤਾਂ ਉਸ ਵਿਚ ਕੂੜੇ ਦੀ ਸਮੱਸਿਆ ਵੀ ਸ਼ਾਮਿਲ ਹੈ | ਵਰਿਆਣਾ ਡੰਪ ਦੀ ਹਾਲਤ ਠੀਕ ਨਾ ਹੋਣ ਕਰਕੇ ਸ਼ਹਿਰ ਵਿਚ ਕਈ ਦਿਨਾਂ ਤੋਂ ਪੂਰਾ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ ਜਿਸ ਕਰਕੇ ਇਸ ਨਾਲ ਗੰਦਗੀ ਵਧਣ ਲੱਗ ਪਈ ਹੈ | ਜਦੋਂ ਬਰਸਾਤ ਪੈਂਦੀ ਹੈ ਤਾਂ ਵਰਿਆਣਾ ਡੰਪ 'ਤੇ ਚਿੱਕੜ ਹੋਣ ਕਰਕੇ ਪੂਰਾ ਕੂੜਾ ਨਹੀਂ ਚੁੱਕਿਆ ਜਾਂਦਾ ਹੈ ਤਾਂ ਸ਼ਹਿਰ ਦੇ ਡੰਪਾਂ 'ਤੇ ਕੂੜਾ ਪਿਆ ਰਹਿੰਦਾ ਹੈ | ਸੈਨੀਟੇਸ਼ਨ ਬਰਾਂਚ ਕੋਲ ਅਫ਼ਸਰਾਂ ਦੇ ਅਮਲੇ ਤੋਂ ਇਲਾਵਾ ਚੀਫ਼ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰ ਹੋਣ ਦੇ ਬਾਵਜੂਦ ਕੂੜੇ ਦੀ ਸਮੱਸਿਆ ਬਾਰੇ ਬਰਾਂਚ ਫ਼ਿਕਰਮੰਦ ਨਹੀਂ ਹੈ ਤੇ ਜੇਕਰ ਬਰਸਾਤਾਂ 'ਚ ਕੂੜਾ ਡੰਪਾਂ 'ਤੇ ਪਿਆ ਰਿਹਾ ਜਾਂ ਪਾਣੀ ਭਰ ਗਿਆ ਤਾਂ ਇਸ ਨਾਲ ਬਿਮਾਰੀਆਂ ਫੈਲਣ ਦੀ ਸ਼ੰਕਾ ਬਣੀ ਰਹੇਗੀ | ਉਂਜ ਇਸ ਵੇਲੇ ਸੈਨੀਟੇਸ਼ਨ ਬਰਾਂਚ ਨੂੰ ਸ਼ਹਿਰ ਦੀ ਕੂੜਾ ਸਮੱਸਿਆ ਦੀ ਕੋਈ ਫ਼ਿਕਰ ਨਹੀਂ ਹੈ ਤੇ ਆਪਸੀ ਤਾਲਮੇਲ ਦੀ ਘਾਟ ਕਾਰਨ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਜਲੰਧਰ, 22 ਜੂਨ (ਐੱਮ. ਐੱਸ. ਲੋਹੀਆ)-ਝਾਰਖੰਡ ਸੂਬੇ ਤੋਂ ਨਸ਼ੀਲੇ ਪਦਾਰਥ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਸਪਲਾਈ ਕਰਨ ਵਾਲੇ ਨਸ਼ਾ ਤਸਕਰ 2 ਸਕੇ ਭਰਾਵਾਂ ਤੋਂ ਇਕ ਕਿੱਲੋ ਅਫ਼ੀਮ ਬਰਾਮਦ ਕਰਕੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਕ੍ਰਾਈਮ ਸੈੱਲ ਨੇ ਗਿ੍ਫ਼ਤਾਰ ਕਰ ...
ਜਲੰਧਰ, 22 ਜੂਨ (ਸ਼ਿਵ)-ਭਾਜਪਾ ਦੇ ਸੀਨੀਅਰ ਆਗੂ ਅਤੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਦੀ ਅਗਵਾਈ ਹੇਠ ਮੁੱਖ ਪਾਸਪੋਰਟ ਦਫਤਰ ਨੇੜੇ ਬੱਸ ਸਟੈਂਡ ਜਲੰਧਰ ਦੇ ਸਾਹਮਣੇ ਭਾਜਪਾ ਵਲੋਂ ਧਰਨਾ ਦਿੱਤਾ ਗਿਆ | ਅਰੁਣ ਖੋਸਲਾ ਦਾ ਕਹਿਣਾ ਸੀ ਕਿ ਪਾਸਪੋਰਟ ਦਫਤਰ ਵਿਚ ...
ਚੁਗਿੱਟੀ/ਜੰਡੂਸਿੰਘਾ, 22 ਜੂਨ (ਨਰਿੰਦਰ ਲਾਗੂ)-ਬੁੱਧਵਾਰ ਨੂੰ ਵਾਰਡ ਨੰ. 7 ਦੇ ਅਧੀਨ ਆਉਂਦੇ ਮੁਹੱਲਾ ਕੋਟਰਾਮ ਦਾਸ ਵਿਖੇ ਜ਼ਰੂਰੀ ਕਾਗਜ਼ਾਂ 'ਤੇ ਕੌਂਸਲਰ ਵਲੋਂ ਦਸਤਖ਼ਤ ਨਾ ਕਰਨ 'ਤੇ ਗੁੱਸੇ 'ਚ ਆਏ ਲੋਕਾਂ ਵਲੋਂ ਉਨ੍ਹਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਮੌਕੇ ...
ਜਲੰਧਰ, 22 ਜੂਨ (ਐੱਮ. ਐੱਸ. ਲੋਹੀਆ) - ਬਸਤੀ ਦਾਨਿਸ਼ਮੰਦਾਂ 'ਚ ਚੱਲ ਰਹੀ ਬਹਿਲ ਇੰਡਸਟਰੀਜ਼ 'ਚ ਟਪਾਰੀਆ ਕੰਪਨੀ ਦੇ ਨਕਲੀ ਹੈਾਡਟੂਲਜ਼ ਬਣਾਉਣ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਵਲੋਂ ਛਾਪਾ ਮਾਰ ਕੇ ਫੈਕਟਰੀ 'ਚੋਂ ਜਾਅਲੀ ਮਾਰਕਾ ਲੱਗਾ ਭਾਰੀ ...
ਮਕਸੂਦਾਂ, 22 ਜੂਨ (ਸਤਿੰਦਰ ਪਾਲ ਸਿੰਘ)-ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵਲੋਂ 2 ਦੋਸ਼ੀਆਂ ਨੂੰ ਗਿ੍ਫਤਾਰ ਕਰਕੇ 5 ਕੁਇੰਟਲ 2 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ | ਸਵਪਨ ਸ਼ਰਮਾ,ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਨੇ ...
ਜਮਸ਼ੇਰ ਖ਼ਾਸ, 22 ਜੂਨ (ਅਵਤਾਰ ਤਾਰੀ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਕਰਵਾਏ ਗਏ ਸਮਾਗਮ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਮਸ਼ੇਰ ਖ਼ਾਸ (ਲੜਕੇ) ਦੇ ਪਿੰ੍ਰਸੀਪਲ ਅਸ਼ੋਕ ਬਸਰਾ ਨੂੰ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਸਨਮਾਨਿਤ ...
ਜਲੰਧਰ, 22 ਜੂਨ (ਸ਼ਿਵ)- ਪ੍ਰਧਾਨ ਮੰਤਰੀ ਗ਼ਰੀਬ ਅੰਨ ਯੋਜਨਾ ਦੇ ਤਹਿਤ ਲੋਕਾਂ ਨੂੰ ਮੁਫ਼ਤ ਕਣਕ ਦਿੱਤੀ ਜਾਂਦੀ ਸੀ ਤਾਂ ਇਸ ਵਾਰ ਉਨ੍ਹਾਂ ਨੰੂ 6 ਮਹੀਨੇ ਦੀ ਕਣਕ ਨਹੀਂ ਸਗੋਂ 5 ਮਹੀਨੇ ਦੀ ਕਣਕ ਦਿੱਤੀ ਜਾਵੇਗੀ | ਖ਼ੁਰਾਕ ਤੇ ਸਿਵਲ ਸਪਲਾਈ ਦੀ ਜ਼ਿਲ੍ਹਾ ਕੰਟਰੋਲਰ ਵਲੋਂ ਇਸ ...
ਮਕਸੂਦਾਂ, 22 ਜੂਨ (ਸਤਿੰਦਰ ਪਾਲ ਸਿੰਘ)-ਮਕਸੂਦਾਂ ਸਬਜ਼ੀ ਮੰਡੀ 'ਚ ਸਾਈਕਲ ਸਟੈਂਡ ਦੇ ਠੇਕੇਦਾਰ ਦੇ ਕਰਿੰਦਿਆਂ ਵਲੋਂ ਵਾਧੂ ਵਸੂਲੀ ਦੇ ਵਿਰੋਧ 'ਚ ਮਕਸੂਦਾਂ ਸਬਜ਼ੀ ਮੰਡੀ ਦੇ ਟੈਂਪੂ ਚਾਲਕਾਂ ਨੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ | ਠੇਕੇਦਾਰ ਦੇ ਧੱਕੇ ਦੇ ਵਿਰੋਧ 'ਚ ...
ਜਲੰਧਰ, 22 ਜੂਨ (ਜਸਪਾਲ ਸਿੰਘ)-ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਉੱਘੀ ਸਮਾਜ ਸੇਵੀ ਸੰਸਥਾ 'ਐਡੂ ਯੂਥ ਫਾਊਾਡੇਸ਼ਨ' ਵਲੋਂ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਸਥਾਨਕ ਅਰਬਨ ਅਸਟੇਟ ਫੇਸ-2 ਤੋਂ ਕੀਤੀ ਗਈ | ਇਸ ਮੌਕੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ...
ਜਲੰਧਰ, 22 ਜੂਨ (ਸ਼ਿਵ)-ਨਗਰ ਨਿਗਮ ਦੇ ਬਿਲਡਿੰਗ ਬਰਾਂਚ ਵਲੋਂ ਸ਼ਹਿਰ 'ਚ ਅਲੱਗ-ਅਲੱਗ ਥਾਵਾਂ 'ਤੇ ਚਾਰ ਇਮਾਰਤਾਂ ਸੀਲ ਕਰ ਦਿੱਤੀਆਂ ਹਨ ਇਨ੍ਹਾਂ 'ਚ ਅਵਤਾਰ ਨਗਰ 'ਚ ਬਣੀਆਂ 2 ਨਾਜਾਇਜ਼ ਦੁਕਾਨਾਂ ਵੀ ਸ਼ਾਮਿਲ ਹਨ | ਮੰਡੀ ਰੋਡ 'ਤੇ ਲੰਬੇ ਸਮੇਂ ਤੋਂ ਨਾਜਾਇਜ਼ ਇਮਾਰਤ ਦਾ ...
ਜਲੰਧਰ, 22 ਜੂਨ (ਸ਼ਿਵ)-ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਕਈ ਜਗ੍ਹਾ ਕਾਰੋਬਾਰੀਆਂ ਵਿਚ ਫੁੱਟ ਨਜ਼ਰ ਆ ਰਹੀ ਹੈ ਜਿਸ ਕਰ ਕੇ ਕਈ ਕਾਰੋਬਾਰੀ ਜਥੇਬੰਦੀਆਂ ਵਲੋਂ ਅਲੱਗ-ਅਲੱਗ ਤਰੀਕਾਂ 'ਤੇ ਛੁੱਟੀਆਂ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਕਾਰੋਬਾਰੀਆਂ ਵਿਚ ...
ਚੁਗਿੱਟੀ/ਜੰਡੂਸਿੰਘਾ, 22 ਜੂਨ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਜਲੰਧਰ-ਅੰਮਿ੍ਤਸਰ ਮਾਰਗ 'ਤੇ ਸਥਿਤ ਵਿੱਦਿਆਧਾਮ ਤੋਂ ਕੁਝ ਹੀ ਦੂਰੀ 'ਤੇ ਸਥਿਤ ਆਨਲਾਈਨ ਸ਼ਾਪਿੰਗ ਕੰਪਨੀ ਦੇ ਇਕ ਦਫ਼ਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੀਤੀ ਦੇਰ ਰਾਤ ਨਕਾਬਪੋਸ਼ ...
ਜਲੰਧਰ, 22 ਜੂਨ (ਅ.ਬ.)-ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦੇ ਵਿਰੋਧ ਵਿਚ 24 ਜੂਨ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦੇਸ਼ ਭਰ 'ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕਰਕੇ ਜ਼ਿਲ੍ਹਾ, ਸਬ ...
ਜਲੰਧਰ, 22 ਜੂਨ (ਅ. ਪ੍ਰਤੀ.)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉੱਤਰੀ ਜ਼ੋਨ (ਜਲੰਧਰ) ਦੇ ਮੁੱਖ ਇੰਜੀਨੀਅਰ ਦਵਿੰਦਰ ਕੁਮਾਰ ਸ਼ਰਮਾ ਨੇ ਹਨੇਰੀ ਅਤੇ ਝੱਖੜ ਦੇ ਮੌਸਮ ਵਿਚ ਆਉਣ ਵਾਲੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ 1912 ਪੀ.ਐੱਸ.ਪੀ.ਸੀ.ਐੱਲ. ...
ਜਲੰਧਰ, 22 ਜੂਨ (ਹਰਵਿੰਦਰ ਸਿੰਘ ਫੁੱਲ)-ਅੰਤਰਰਾਸ਼ਟਰੀ ਮਿਆਰੀ ਸੁਣਨ ਵਾਲੀ ਸਿਹਤ ਸੰਭਾਲ ਅਤੇ ਪ੍ਰਬੰਧਨ ਪ੍ਰਦਾਨ ਕਰਨ ਲਈ ਮੀਨਾਕਸ਼ੀ ਸਪੀਚ ਐਂਡ ਹੀਅਰਿੰਗ ਕਲੀਨਿਕ ਦਾ ਉਦਘਾਟਨ ਸਿਵਾਨਤੋਸ ਇੰਡੀਆ ਦੇ ਸੀ.ਈ.ਓ ਅਵਿਨਾਸ਼ ਪਵਾਰ ਨੇ ਨਿਰਮਲ ਕੰਪਲੈਕਸ ਵਿਖੇ ਕੀਤਾ | ਇਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX