ਤਾਜਾ ਖ਼ਬਰਾਂ


ਤਲਵੰਡੀ ਭਾਈ:ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ 3 ਮੋਬਾਈਲ ਖੋਹੇ
. . .  10 minutes ago
ਤਲਵੰਡੀ ਭਾਈ, 30 ਸਤੰਬਰ (ਰਵਿੰਦਰ ਸਿੰਘ ਬਜਾਜ)-ਅੱਜ ਇੱਥੇ ਮੇਨ ਚੌਕ ਦੇ ਨਜ਼ਦੀਕ ਤਲਵੰਡੀ ਭਾਈ ਦੀ ਮੇਨ ਰੋਡ 'ਤੇ ਸਥਿਤ ਇਕ ਇਮੀਗ੍ਰੇਸ਼ਨ ਦਫ਼ਤਰ 'ਚੋਂ 3 ਅਣਪਛਾਤੇ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ਤੇ ਤਿੰਨ ਮੋਬਾਈਲ ਖੋਹ ਕੇ ਲੈ ਜਾਣ ਦਾ ਸਮਾਚਾਰ...
ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਲੋਂ ਹਰਿਆਣਾ ਗੁਰਦੁਆਰਾ ਕਮੇਟੀ ਮਾਮਲੇ 'ਚ ਜਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਸਿੱਖ ਜਥੇਬੰਦੀਆਂ ਦਾ ਵੱਡਾ ਪੰਥਕ ਇਕੱਠ ਬੁਲਾਉਣ ਦੀ ਅਪੀਲ
. . .  30 minutes ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਜਨਰਲ ਹਾਊਸ ਦੀ ਵਿਸ਼ੇਸ਼ ਇਕੱਤਰਤਾ 'ਚ ਛੇ ਅਹਿਮ ਮਤੇ ਪਾਸ ਕੀਤੇ ਗਏ...
ਕਿਸਾਨ ਸੰਘਰਸ਼ ਕਮੇਟੀ ਪੰਜਾਬ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਸੜਕੀ ਮਾਰਗ ਕੀਤਾ ਜਾਮ
. . .  52 minutes ago
ਜੰਡਿਆਲਾ ਗੁਰੂ, 30 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ....
ਰਾਸ਼ਟਰੀ ਮਾਰਗ-54 'ਤੇ ਆਵਾਜਾਈ ਜਾਮ ਹੋਣ ਕਾਰਨ ਰਾਹਗੀਰ ਖੱਜਲ-ਖੁਆਰ
. . .  about 1 hour ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਹੈ। ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ 'ਤੇ ਵੀ ਕਿਸਾਨ ਸੰਘਰਸ਼ ਕਮੇਟੀ...
ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  about 1 hour ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  about 1 hour ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  about 1 hour ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  about 2 hours ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  about 2 hours ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 2 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 2 hours ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਪਿੰਡ ਬਖਤਗੜ੍ਹ ਦੇ ਵਿਅਕਤੀ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਲਿਆ ਫਾਹਾ
. . .  about 2 hours ago
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਨਾਲ ਸੰਬੰਧਿਤ ਇਕ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਸੁਰਜੀਤ ਸਿੰਘ ਪੁੱਤਰ ਕਪੂਰ ਵਲੋਂ ਕਰਜ਼ੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕੌਮੀ ਮਾਰਗ ਨੂੰ ਅਣਮਿਥੇ ਸਮੇਂ ਲਈ ਕੀਤਾ ਜਾਮ
. . .  about 2 hours ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਰਾਸ਼ਟਰੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਵਲੋਂ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ...
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਰਾਸ਼ਟਰੀ ਮਾਰਗ 54 'ਤੇ ਆਵਾਜਾਈ ਠੱਪ
. . .  about 2 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਦੇ ਸੱਦੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੀ...
ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਵਲੋਂ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਪ੍ਰਦਰਸ਼ਨ
. . .  about 3 hours ago
ਫਤਹਿਗੜ੍ਹ ਸਾਹਿਬ, 30 ਸਤੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਅੱਜ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ...
ਕੇਜਰੀਵਾਲ ਦਾ ਵੱਡਾ ਬਿਆਨ, ਰਾਘਵ ਚੱਢਾ ਹੋਣਗੇ ਗ੍ਰਿਫ਼ਤਾਰ
. . .  about 3 hours ago
ਨਵੀਂ ਦਿੱਲੀ, 30 ਸਤੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਜਦੋਂ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੇ ਗੁਜਰਾਤ...
ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
. . .  about 3 hours ago
ਚੰਡੀਗੜ੍ਹ, 30 ਸਤੰਬਰ - ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...
ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਕਾਂਗਰਸ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 3 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਵਿਰੋਧੀ ਧਿਰ ਕਾਂਗਰਸ ਵਲੋਂ ਵਿਧਾਨ ਸਭਾ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ ਜਾ...
ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਦਾ ਕੀਤਾ ਗਿਆ ਆਯੋਜਨ
. . .  about 2 hours ago
ਜਲੰਧਰ, 30 ਸਤੰਬਰ (ਸ਼ਿਵ,ਅੰਮ੍ਰਿਤਪਾਲ)-ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਸ਼ੁਰੂ, ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਸਪੀਕਰ
ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਦੀ ਕੁਰਸੀ ਅੱਗੇ ਜਤਾਇਆ ਰੋਸ
. . .  about 2 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਮਾਨ) - ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਪੀਕਰ ਦੀ ਕੁਰਸੀ ਅੱਗੇ ਰੋਸ ਜਤਾ ਰਹੇ ਹਨ। ਇਸ ਮੌਕੇ ਵਿਧਾਨ ਸਭਾ ਸਪੀਕਰ...
ਪੀ.ਪੀ.ਐਸ.ਸੀ. ਦੀਆਂ ਅਸਾਮੀਆਂ 'ਚ ਨਹੀਂ ਦਿੱਤਾ ਜਾ ਰਿਹਾ ਰਾਖਵਾਂਕਰਨ - ਡਾ. ਰਾਜ ਕੁਮਾਰ ਚੱਬੇਵਾਲ
. . .  about 3 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੀ.ਪੀ.ਐੱਸ.ਸੀ. ਵਿਚ ਜੋ ਮੁੱਖ ਸਕੱਤਰ ਜ਼ਰੀਏ ਅਸਾਮੀਆਂ ਭਰੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਰਾਖਵਾਂਕਰਨ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰਸੋਨਲ ਵਿਭਾਗ...
ਮੁੱਖ ਮੰਤਰੀ ਪੰਜਾਬ ਦੀ ਪਤਨੀ, ਮਾਤਾ ਅਤੇ ਪਰਿਵਾਰਕ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 4 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਹਨ।ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰ ਵੀ...
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਾਮਲਾ - ਜਲਦੀ ਸ਼ੁਰੂ ਹੋਵੇਗੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ
. . .  about 4 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਨੂੰ ਮਾਨਤਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋ ਰਹੀ ਹੈ। ਜਾਣਕਾਰੀ ਅਨੁਸਾਰ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਹੋ ਰਹੀ ਹੈ ਚਰਚਾ
. . .  about 4 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਚਰਚਾ ਹੋ ਰਹੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 4 hours ago
ਚੰਡੀਗੜ੍ਹ, 30 ਸਤੰਬਰ - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਹਾੜ ਸੰਮਤ 554

ਪਹਿਲਾ ਸਫ਼ਾ

37 ਬਾਗ਼ੀ ਸ਼ਿਵ ਸੈਨਾ ਵਿਧਾਇਕਾਂ ਨੇ ਏਕਨਾਥ ਸ਼ਿੰਦੇ ਨੂੰ ਆਪਣਾ ਆਗੂ ਚੁਣਿਆ

ਬਾਗ਼ੀ ਵਾਪਸ ਆਉਣ ਤਾਂ ਗੱਠਜੋੜ ਛੱਡਣ 'ਤੇ ਵਿਚਾਰ ਕਰਨ ਲਈ ਤਿਆਰ-ਰਾਓਤ

ਮੁੰਬਈ, 23 ਜੂਨ (ਏਜੰਸੀ)-ਮਹਾਰਾਸ਼ਟਰ 'ਚ ਜਾਰੀ ਸਿਆਸੀ ਸੰਕਟ ਦਰਮਿਆਨ ਗੁਹਾਟੀ 'ਚ ਮੌਜੂਦ ਸ਼ਿਵ ਸੈਨਾ ਦੇ ਸਾਰੇ 37 ਬਾਗੀ ਵਿਧਾਇਕਾਂ ਨੇ ਵੀਰਵਾਰ ਨੂੰ ਇਕ ਚਿੱਠੀ ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨਰਹਰੀ ਜ਼ਿਰਵਾਲ ਨੂੰ ਭੇਜੀ, ਜਿਸ 'ਚ ਕਿਹਾ ਗਿਆ ਕਿ ਏਕਨਾਥ ਸ਼ਿੰਦੇ ਵਿਧਾਨ ਸਭਾ 'ਚ ਸਾਡੇ ਗੁੱਟ ਦੇ ਆਗੂ ਹੋਣਗੇ। ਸ਼ਿੰਦੇ ਨੇ ਵੀਰਵਾਰ ਦੇਰ ਸ਼ਾਮ ਸ਼ਿਵ ਸੈਨਾ ਦੇ 37 ਵਿਧਾਇਕਾਂ ਦੇ ਦਸਤਖਤ ਵਾਲੀ ਇਕ ਚਿੱਠੀ ਡਿਪਟੀ ਸਪੀਕਰ ਨੂੰ ਭੇਜੀ, ਜੋ ਉਨ੍ਹਾਂ ਨਾਲ ਗੁਹਾਟੀ ਦੇ ਇਕ ਹੋਟਲ 'ਚ ਠਹਿਰੇ ਹੋਏ ਹਨ। ਉਧਰ ਮੁੰਬਈ 'ਚ ਸ਼ਿਵ ਸੈਨਾ ਦੀ ਹੋਈ ਬੈਠਕ 'ਚ ਮੌਜੂਦ ਨਾ ਰਹਿਣ ਵਾਲੇ 12 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪਾਰਟੀ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਨੇ ਕਿਹਾ ਕਿ ਅਸੀਂ ਡਿਪਟੀ ਸਪੀਕਰ ਨੂੰ ਇਕ ਪਟੀਸ਼ਨ ਸੌਂਪੀ ਹੈ, ਜਿਸ 'ਚ ਏਕਨਾਥ ਸ਼ਿੰਦੇ ਸਮੇਤ 12 ਵਿਧਾਇਕਾਂ ਦੇ ਨਾਂਅ ਸ਼ਾਮਿਲ ਹਨ। ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਨੇਤਾ ਸੰਜੇ ਰਾਓਤ ਨੇ ਕਿਹਾ ਕਿ ਜੇਕਰ ਆਸਾਮ 'ਚ ਬੈਠੇ ਬਾਗ਼ੀ ਵਿਧਾਇਕ 24 ਘੰਟਿਆਂ ਦੇ ਅੰਦਰ ਮੁੰਬਈ ਵਾਪਸ ਆ ਕੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਆਪਣੀਆਂ ਸ਼ਿਕਾਇਤਾਂ ਸੰਬੰਧੀ ਗੱਲਬਾਤ ਕਰਦੇ ਹਨ ਤਾਂ ਸ਼ਿਵ ਸੈਨਾ ਸੱਤਾਧਾਰੀ ਗੱਠਜੋੜ ਮਹਾ ਵਿਕਾਸ ਅਗਾੜੀ (ਐਮ. ਵੀ. ਏ) ਨੂੰ ਛੱਡਣ 'ਤੇ ਵਿਚਾਰ ਕਰਨ ਲਈ ਤਿਆਰ ਹੈ। ਸੰਜੇ ਰਾਓਤ ਦੇ ਬਿਆਨ ਨੇ ਸਰਕਾਰ ਦੀਆਂ ਸਹਿਯੋਗੀ ਪਾਰਟੀਆਂ ਕਾਂਗਰਸ ਤੇ ਐਨ. ਸੀ. ਪੀ. ਨੂੰ ਹੈਰਾਨ ਕਰ ਦਿੱਤਾ, ਜੋ ਚਾਹੁੰਦੀਆਂ ਹਨ ਕਿ ਗੱਠਜੋੜ ਸਰਕਾਰ ਆਪਣਾ ਕਾਰਜਕਾਰ ਪੂਰਾ ਕਰੇ। ਸੰਜੇ ਰਾਓਤ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਤੁਸੀਂ ਅਸਲੀ ਸ਼ਿਵ ਸੈਨਿਕ ਹੋ ਅਤੇ ਪਾਰਟੀ ਨੂੰ ਨਹੀਂ ਛੱਡੋਗੇ। ਅਸੀਂ ਤੁਹਾਡੀ ਮੰਗ 'ਤੇ ਵਿਚਾਰ ਕਰਨ ਲਈ ਤਿਆਰ ਹਾਂ, ਬਸ਼ਰਤੇ ਤੁਸੀਂ 24 ਘੰਟਿਆਂ ਦੇ ਅੰਦਰ ਮੁੰਬਈ ਵਾਪਸ ਆ ਜਾਓ ਅਤੇ ਇਸ ਮੁੱਦੇ 'ਤੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਚਰਚਾ ਕਰੋ। ਤੁਹਾਡੀ ਮੰਗ 'ਤੇ ਸਾਕਾਰਾਤਮਿਕ ਵਿਚਾਰ ਕੀਤਾ ਜਾਵੇਗਾ। ਟਵਿਟਰ ਜਾਂ ਵਟਸਐਪ 'ਤੇ ਪੱਤਰ ਨਾ ਲਿਖੋ। ਇਸੇ ਦਰਮਿਆਨ ਮਹਾਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਕਾਂਗਰਸ ਦੇ ਅਸ਼ੋਕ ਚਵਾਨ ਨੇ ਕਿਹਾ ਕਿ ਐਮ. ਵੀ. ਏ. ਸਰਕਾਰ ਨੂੰ ਉਨ੍ਹਾਂ ਦੀ ਪਾਰਟੀ ਦਾ ਸਮਰਥਨ ਜਾਰੀ ਰਹੇਗਾ।
ਇਕ ਰਾਸ਼ਟਰੀ ਪਾਰਟੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ-ਸ਼ਿੰਦੇ
ਸ਼ਿਵ ਸੈਨਾ ਦੇ ਬਾਗ਼ੀ ਨੇਤਾ ਏਕਨਾਥ ਸ਼ਿੰਦੇ ਨੇ ਕਿਹਾ ਕਿ ਇਕ ਰਾਸ਼ਟਰੀ ਪਾਰਟੀ ਨੇ ਉਨ੍ਹਾਂ ਦੀ ਬਗ਼ਾਵਤ ਨੂੰ ਇਤਿਹਾਸਕ ਕਰਾਰ ਦੇਣ ਦੇ ਨਾਲ ਹੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਮੁੰਬਈ 'ਚ ਸ਼ਿੰਦੇ ਦੇ ਦਫ਼ਤਰ ਵਲੋਂ ਇਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ 'ਚ ਸ਼ਿੰਦੇ ਗੁਹਾਟੀ ਦੇ ਇਕ ਹੋਟਲ ਵਿਚ ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨੂੰ ਸੰਬੋਧਨ ਕਰ ਰਹੇ ਹਨ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਆਪਣੇ ਵਲੋਂ ਸਰਬਸੰਮਤੀ ਨਾਲ ਸਮੂਹ ਦੇ ਨੇਤਾ ਵਜੋਂ ਸ਼ਿੰਦੇ ਨੂੰ ਅੱਗੇ ਦੇ ਫ਼ੈਸਲੇ ਲੈਣ ਲਈ ਅਧਿਕਾਰਤ ਕਰ ਰਹੇ ਹਨ। ਵੀਡੀਓ 'ਚ ਸ਼ਿੰਦੇ ਕਹਿ ਰਹੇ ਹਨ ਕਿ ਸਾਡੀਆਂ ਚਿੰਤਾਵਾਂ ਅਤੇ ਖੁਸ਼ੀਆਂ ਇਕ ਸਮਾਨ ਹਨ। ਅਸੀਂ ਇਕਜੁੱਟ ਹਾਂ ਅਤੇ ਜਿੱਤ ਸਾਡੀ ਹੋਵੇਗੀ। ਇਕ ਰਾਸ਼ਟਰੀ ਪਾਰਟੀ ਹੈ, ਇਕ ਮਹਾਂਸ਼ਕਤੀ...ਤੁਸੀਂ ਜਾਣਦੇ ਹੋ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਮਾਤ ਦਿੱਤੀ ਹੈ। ਉਸ ਦਲ ਦਾ ਕਹਿਣਾ ਹੈ ਕਿ ਅਸੀਂ ਇਕ ਇਤਿਹਾਸਕ ਫ਼ੈਸਲਾ ਲਿਆ ਹੈ ਅਤੇ ਸਾਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਬਾਗ਼ੀ ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਸ਼ਿਵ ਸੈਨਾ ਦੇ ਬਾਗ਼ੀ ਵਿਧਾਇਕਾਂ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਇਕ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਮੰਤਰੀ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਦੇ ਵਿਧਾਇਕ ਵਜੋਂ ਪਾਰਟੀ ਲੀਡਰਸ਼ਿਪ ਖ਼ਿਲਾਫ਼ ਜਾਣ ਦਾ ਕਦਮ ਚੁੱਕਿਆ ਹੈ, ਜਿੰਨ੍ਹਾਂ ਨੂੰ ਪਿਛਲੇ ਢਾਈ-ਤਿੰਨ ਸਾਲ ਤੋਂ 'ਅਪਮਾਨ' ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ। ਉਹ ਪਾਰਟੀ ਵਿਧਾਇਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਲਈ ਲੀਡਰਸ਼ਿਪ ਵਿਰੁੱਧ ਗਏ ਹਨ। 22 ਜੂਨ ਲਿਖੇ ਪੱਤਰ 'ਚ ਬਾਗ਼ੀ ਵਿਧਾਇਕ ਸੰਜੇ ਸ਼ਿਰਸਾਟ ਨੇ ਕਿਹਾ ਕਿ ਸ਼ਿਵ ਸੈਨਾ ਦੇ ਵਿਧਾਇਕਾਂ ਦੀ ਮੁੱਖ ਮੰਤਰੀ ਤੱਕ ਪਹੁੰਚ ਨਹੀਂ ਸੀ, ਜਦੋਂਕਿ ਕਾਂਗਰਸ ਤੇ ਐਨ. ਸੀ. ਪੀ. ਜੋ ਕਿ ਸ਼ਿਵ ਸੈਨਾ ਦੇ 'ਅਸਲ ਵਿਰੋਧੀ' ਹਨ, ਸਭ ਦਾ ਧਿਆਨ ਖਿੱਚ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਵ ਸੈਨਾ ਦਾ ਆਪਣਾ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕਦੇ ਵੀ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ 'ਵਰਸ਼ਾ' ਤੱਕ ਪਹੁੰਚ ਦੀ ਇਜਾਜ਼ਤ ਨਹੀਂ ਦਿੱਤੀ ਗਈ।
6 ਵਿਧਾਇਕ ਤੇ ਬਾਗੀਆਂ ਲਈ ਠਾਕਰੇ ਦਾ ਦੂਤ ਵੀ ਗੁਹਾਟੀ ਪੁੱਜਾ
ਮਹਾਰਾਸ਼ਟਰ ਦੇ 6 ਵਿਧਾਇਕ ਅਤੇ ਇਕ ਐਮ.ਐਲ.ਸੀ. ਦੋ ਚਾਰਟਡ ਜਹਾਜ਼ਾਂ ਰਾਹੀਂ ਗੁਹਾਟੀ ਪੁੱਜੇ। ਸੂਤਰਾਂ ਅਨੁਸਾਰ ਛੇ ਵਿਧਾਇਕਾਂ ਦੇ ਇਲਾਵਾ ਐਮ. ਐਲ. ਸੀ. ਰਵਿੰਦਰ ਫਾਟਕ ਵੀ ਗੁਹਾਟੀ ਪੁੱਜ ਗਿਆ ਹੈ। ਫਾਟਕ ਉਹ ਦੋ ਮੈਂਬਰੀ ਵਫ਼ਦ ਦਾ ਹਿੱਸਾ ਹੈ, ਜੋ ਸ਼ਿੰਦੇ ਤੇ ਹੋਰਨਾਂ ਬਾਗ਼ੀ ਵਿਧਾਇਕਾਂ ਨੂੰ ਮਨਾਉਣ ਤੇ ਸਿਆਸੀ ਸੰਕਟ ਦੇ ਹੱਲ ਲਈ ਸੂਰਤ ਦੇ ਹੋਟਲ 'ਚ ਵਿਚਾਰ ਚਰਚਾ ਲਈ ਪੁੱਜਾ ਸੀ। ਰਵਿੰਦਰ ਫਾਟਕ ਸ਼ਿਵ ਸੈਨਾ ਵਿਧਾਇਕਾਂ ਦਾਦਾਜੀ ਭੂਸੇ ਅਤੇ ਸੰਜੇ ਰਾਠੌਰ ਦੇ ਨਾਲ ਸੂਰਤ ਤੋਂ ਗੁਹਾਟੀ ਲਈ ਰਵਾਨਾ ਹੋਇਆ। ਸੂਤਰਾਂ ਅਨੁਸਾਰ ਸਵੇਰੇ ਚਾਰ ਹੋਰ ਵਿਧਾਇਕ ਮੰਗੇਸ਼ ਕੁਦਲਕਰ, ਸਦਾ ਸਰਵਕਰ, ਆਸ਼ੀਸ਼ ਜਾਇਸਵਾਲ ਅਤੇ ਦੀਪਕ ਕੇਸਕਰ ਇਕ ਹੋਰ ਚਾਰਟਡ ਜਹਾਜ਼ ਰਾਹੀ ਗੁਹਾਟੀ ਪੁੱਜੇ ਸਨ।
ਮੇਘਾਲਿਆ ਦੇ ਮੁੱਖ ਮੰਤਰੀ ਸੰਗਮਾ ਵੀ ਗੁਹਾਟੀ ਦੇ ਹੋਟਲ 'ਚ ਪੁੱਜੇ
ਗੁਹਾਟੀ ਦੇ ਜਿਸ ਹੋਟਲ 'ਚ ਮਹਾਰਾਸ਼ਟਰ ਦੇ ਬਾਗ਼ੀ ਸ਼ਿਵ ਸੈਨਾ ਦੇ ਵਿਧਾਇਕ ਤੇ ਕੁਝ ਆਜ਼ਾਦ ਵਿਧਾਇਕ ਡੇਰੇ ਲਗਾਏ ਹੋਏ ਹਨ ਉਥੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਅਚਾਨਕ ਪੁੱਜ ਗਏ। ਸੰਗਮਾ ਦੀ ਨੈਸ਼ਨਲ ਪੀਪਲਜ਼ ਪਾਰਟੀ (ਐੱਨ. ਪੀ. ਪੀ.) ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦਾ ਹਿੱਸਾ ਹੈ ਅਤੇ ਭਾਜਪਾ ਮੇਘਾਲਿਆ 'ਚ ਉਸ ਦੀ ਸਰਕਾਰ ਦਾ ਹਿੱਸਾ ਹੈ। ਉਹ ਭਗਵਾ ਪਾਰਟੀ ਦੇ ਮੁੱਖ ਮੰਤਰੀਆਂ ਸਮੇਤ ਭਾਜਪਾ ਦੇ ਕਈ ਚੋਟੀ ਦੇ ਨੇਤਾਵਾਂ ਦੇ ਨਜ਼ਦੀਕੀ ਮਿੱਤਰ ਹਨ।
ਠਾਕਰੇ ਸਰਕਾਰ ਦੀ ਕਿਸਮਤ ਦਾ ਫ਼ੈਸਲਾ ਵਿਧਾਨ ਸਭਾ 'ਚ ਹੋਵੇਗਾ-ਸ਼ਰਦ ਪਵਾਰ
ਇਸੇ ਦਰਮਿਆਨ ਐਨ. ਸੀ. ਪੀ. ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਮਹਾਰਾਸ਼ਟਰ 'ਚ ਐਮ.ਵੀ.ਏ. ਸਰਕਾਰ ਦੀ ਕਿਸਮਤ ਫ਼ੈਸਲਾ ਵਿਧਾਨ ਸਭਾ 'ਚ ਹੋਵੇਗਾ ਅਤੇ ਸ਼ਿਵ ਸੈਨਾ, ਐਨ.ਸੀ.ਪੀ. ਤੇ ਕਾਂਗਰਸ ਦੀ ਗੱਠਜੋੜ ਸਰਕਾਰ ਵਿਸ਼ਵਾਸ ਮਤ 'ਚ ਆਪਣਾ ਬਹੁਮਤ ਸਾਬਤ ਕਰੇਗੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਦਾ ਫ਼ੈਸਲਾ ਵਿਧਾਨ ਸਭਾ 'ਚ ਹੋਵੇਗਾ ਨਾ ਕਿ ਗੁਹਾਟੀ 'ਚ। ਉਨ੍ਹਾਂ ਆਪਣੀ ਰਿਹਾਇਸ਼ 'ਤੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੂੰ ਆਪਣਾ ਸਮਰਥਨ ਜਾਰੀ ਰੱਖਣ ਦਾ ਫ਼ੈਸਲਾ ਕੀਤਾ। ਕਰੀਬ ਦੋ ਘੰਟੇ ਚੱਲੀ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਜੈਅੰਤ ਪਾਟਿਲ ਨੇ ਕਿਹਾ ਕਿ ਊਧਵ ਠਾਕਰੇ ਦੇ ਨਾਲ ਹਾਂ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਜਾਰੀ ਰੱਖਾਂਗੇ, ਅਸੀਂ ਨਹੀਂ ਜਾਣਦੇ ਕਿ ਏਕਨਾਥ ਸ਼ਿੰਦੇ ਦੀ ਬਗ਼ਾਵਤ ਦਾ ਕੀ ਕਾਰਨ ਹੈ ਅਤੇ ਇਹ ਸ਼ਿਵ ਸੈਨਾ ਦਾ ਅੰਦਰੂਨੀ ਮਾਮਲਾ ਹੈ।

ਸੰਗਰੂਰ ਜ਼ਿਮਨੀ ਚੋਣ ਲਈ 44.41 ਫ਼ੀਸਦੀ ਵੋਟਿੰਗ

ਵੋਟਰਾਂ 'ਚ ਰਿਹਾ ਮੱਠਾ ਉਤਸ਼ਾਹ

ਸੰਗਰੂਰ/ਬਰਨਾਲਾ, 23 ਜੂਨ (ਸੁਖਵਿੰਦਰ ਸਿੰਘ ਫੁੱਲ, ਗੁਰਪ੍ਰੀਤ ਸਿੰਘ ਲਾਡੀ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਵੋਟਰਾਂ ਦਾ ਉਤਸ਼ਾਹ ਮੱਠਾ ਰਿਹਾ ਅਤੇ 44.41 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਹ ਪਹਿਲਾਂ ਹੀ ਅੰਦਾਜ਼ਾ ਸੀ ਕਿ ਇਸ ਵਾਰ ਵੋਟ ਫ਼ੀਸਦ ਘੱਟ ਰਹੇਗੀ ਪਰ ਏਨੀ ਘੱਟ ਰਹਿਣਾ ਹੈਰਾਨੀਜਨਕ ਅਤੇ ਸਿਆਸੀ ਹਲਕਿਆਂ ਲਈ ਚਿੰਤਾ ਦਾ ਕਾਰਨ ਬਣੀ ਹੋਈ ਹੈ। ਡਿਪਟੀ ਕਮਿਸ਼ਨਰ ਮਲੇਰਕੋਟਲਾ ਸੰਯਮ ਅਗਰਵਾਲ ਨੇ ਦੱਸਿਆ ਕਿ ਇਸ ਜ਼ਿਲ੍ਹੇ 'ਚ ਪੈਂਦੇ ਇਕ ਹਲਕੇ ਮਲੇਰਕੋਟਲਾ ਵਿਚ 47.30 ਫ਼ੀਸਦੀ ਵੋਟ ਪਈ ਹੈ, ਜੋ ਸਭ ਤੋਂ ਵੱਧ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਮੁੱਦੇ 'ਤੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਕਿ ਵੋਟਿੰਗ ਦਾ ਸਮਾਂ ਇਕ ਘੰਟਾ ਵਧਾ ਦਿੱਤਾ ਜਾਵੇ। ਇਸ ਗੱਲ ਦੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਵਿਰੋਧਤਾ ਕੀਤੀ। ਚੋਣ ਕਮਿਸ਼ਨ ਨੇ ਮੁੱਖ ਮੰਤਰੀ ਵਲੋਂ ਕੀਤੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ, ਜਿਸ ਕਾਰਨ ਵੋਟਾਂ ਪੈਣ ਦਾ ਕੰਮ ਨਿਰਧਾਰਿਤ ਸਮੇਂ ਸ਼ਾਮ 6 ਵਜੇ ਸਮਾਪਤ ਹੋ ਗਿਆ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜ਼ੋਰਵਾਲ, ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਅਤੇ ਵਧੀਕ ਡਿਪਟੀ ਕਮਿਸ਼ਨਰ (ਵ) ਵਰਜੀਤ ਵਾਲੀਆ, ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ, ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਸੰਦੀਪ ਕੁਮਾਰ ਮਲਿਕ, ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਨੇ ਆਪੋ-ਆਪਣੇ ਜ਼ਿਲ੍ਹਿਆਂ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ 'ਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ ਹੈ। ਵਰਨਣਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਨਾਲ ਸੰਬੰਧਿਤ ਇਸ ਜ਼ਿਲ੍ਹੇ ਵਿਚ 2 ਵਿਧਾਨ ਸਭਾ ਹਲਕੇ ਮਲੇਰਕੋਟਲਾ ਅਤੇ ਅਮਰਗੜ੍ਹ ਪੈਂਦੇ ਹਨ ਪਰ ਲੋਕ ਸਭਾ ਹਲਕਾ ਸੰਗਰੂਰ ਨਾਲ ਕੇਵਲ ਵਿਧਾਨ ਸਭਾ ਹਲਕਾ ਮਲੇਰਕੋਟਲਾ ਹੀ ਸੰਬੰਧਿਤ ਹੈ। ਇਸ ਉਪ ਚੋਣ ਵਿਚ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ (ਬ) ਦੇ ਬੀਬੀ ਕਮਲਦੀਪ ਕੌਰ, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਭਾਰਤੀ ਜਨਤਾ ਪਾਰਟੀ ਦੇ ਕੇਵਲ ਸਿੰਘ ਢਿੱਲੋਂ ਤੇ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਸਮੇਤ 16 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਇਲੈੱਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮਜ਼) ਵਿਚ ਬੰਦ ਹੋ ਗਿਆ। ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਹਲਕੇ ਦੇ 15 ਲੱਖ 69 ਹਜ਼ਾਰ 240 ਵੋਟਰਾਂ ਲਈ 1766 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇ ਸੀ ਪਰ ਸਵੇਰ ਤੋਂ ਹੀ ਵੋਟਾਂ ਪੈਣ ਦਾ ਕੰਮ ਬਹੁਤ ਢਿੱਲਾ ਰਿਹਾ ਅਤੇ ਦੁਪਹਿਰ ਤੱਕ ਤਾਂ ਸ਼ਹਿਰਾਂ ਤੇ ਪਿੰਡਾਂ 'ਚ ਬਣੇ ਪੋਲਿੰਗ ਬੂਥਾਂ 'ਤੇ ਸੁੰਨ ਪਸਰ ਗਈ। ਪੂਰੇ ਹਲਕੇ ਵਿਚ 1 ਵਜੇ ਤੱਕ ਸਿਰਫ 23 ਫ਼ੀਸਦੀ ਵੋਟਾਂ ਦਾ ਭੁਗਤਾਨ ਹੀ ਵੇਖਣ ਨੂੰ ਮਿਲਿਆ।
ਪੰਜਾਬ ਦੇ ਮੁੱਖ ਸਕੱਤਰ ਤੇ ਡੀ.ਸੀ. ਸੰਗਰੂਰ ਵੋਟਿੰਗ ਦਾ ਸਮਾਂ ਵਧਾਉਣ ਦੀ ਮੰਗ ਦਾ ਕਾਰਨ ਦੱਸਣ-ਚੋਣ ਕਮਿਸ਼ਨ
ਨਵੀਂ ਦਿੱਲੀ, 23 ਜੂਨ (ਪੀ. ਟੀ. ਆਈ.)-ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਉਨ੍ਹਾਂ ਨੇ ਵੋਟਿੰਗ ਲਈ ਹੋਰ ਸਮਾਂ ਵਧਾਉਣ ਦੀ ਮੰਗ ਕਿਉਂ ਕੀਤੀ ਅਤੇ ਕਿਹਾ ਕਿ ਇਹ ਚੋਣ ਪ੍ਰਕਿਰਿਆ 'ਚ ਬੇਵਜ੍ਹਾ ਦਖਲ ਦੇਣ ਅਤੇ ਕੁਝ ਵਰਗ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਲਿਖੇ ਇਕ ਸਖ਼ਤ ਸ਼ਬਦਾਂ ਵਾਲੇ ਪੱਤਰ 'ਚ ਚੋਣ ਕਮਿਸ਼ਨ ਨੇ ਅਜਿਹੀ ਗ਼ੈਰ-ਜ਼ਰੂਰੀ ਬੇਨਤੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜ਼ਿਕਰਯੋਗ ਹੈ ਕਿ ਰਿਟਰਨਿੰਗ ਅਧਿਕਾਰੀ ਤੇ ਮੁੱਖ ਸਕੱਤਰ ਵਲੋਂ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਸੀ ਕਿ ਲੋਕ ਅਜੇ ਵੀ ਝੋਨੇ ਦੇ ਖੇਤਾਂ 'ਚ ਕੰਮ ਕਰ ਰਹੇ ਹਨ, ਇਸ ਲਈ ਵੋਟਿੰਗ ਦਾ ਸਮਾਂ ਹੋਰ ਵਧਾਇਆ ਜਾਵੇ।

ਦਿਨਕਰ ਗੁਪਤਾ ਐਨ.ਆਈ.ਏ. ਦੇ ਡਾਇਰੈਕਟਰ ਜਨਰਲ ਨਿਯੁਕਤ

ਨਵੀਂ ਦਿੱਲੀ, 23 ਜੂਨ (ਪੀ. ਟੀ. ਆਈ.)-ਪੰਜਾਬ ਦੇ ਸਾਬਕਾ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਮੁੰਬਈ 'ਚ 26/11 ਦੇ ਹਮਲੇ ਤੋਂ ਬਾਅਦ ਬਣਾਈ ਗਈ ਅੱਤਵਾਦ ਵਿਰੋਧੀ ਜਾਂਚ ਏਜੰਸੀ, ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਸੀ. ਆਰ. ਪੀ. ਐਫ. ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਨੂੰ ਵਾਈ. ਸੀ. ਮੋਦੀ ਦੀ ਸੇਵਾ ਮੁਕਤੀ ਤੋਂ ਬਾਅਦ ਪਿਛਲੇ ਸਾਲ ਮਈ 'ਚ ਐਨ.ਆਈ.ਏ. ਦਾ ਵਾਧੂ ਚਾਰਜ ਦਿੱਤਾ ਗਿਆ ਸੀ। ਦਿਨਕਰ ਗੁਪਤਾ ਦੀ ਨਿਯੁਕਤੀ ਨਾਲ ਐਨ.ਆਈ.ਏ. ਨੂੰ ਸਥਾਈ ਮੁਖੀ ਮਿਲ ਗਿਆ ਹੈ। ਪਰਸੋਨਲ ਮੰਤਰਾਲੇ ਵਲੋਂ ਜਾਰੀ ਇਕ ਅਧਿਕਾਰਤ ਆਦੇਸ਼ ਅਨੁਸਾਰ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਪੰਜਾਬ ਦੇ 1987 ਬੈਚ ਦੇ ਆਈ.ਪੀ.ਐਸ. ਅਧਿਕਾਰੀ ਗੁਪਤਾ ਦੇ ਨਾਂਅ ਨੂੰ ਐਨ.ਆਈ.ਏ. ਦੇ ਉੱਚ ਅਹੁਦੇ ਲਈ ਹਰੀ ਝੰਡੀ ਦੇ ਦਿੱਤੀ ਹੈ। ਹੁਕਮਾਂ ਦੇ ਅਨੁਸਾਰ ਗੁਪਤਾ 31 ਮਾਰਚ, 2024 ਤੱਕ, ਜੋ ਕਿ ਉਨ੍ਹਾਂ ਦੀ ਸੇਵਾ ਮੁਕਤੀ ਦੀ ਮਿਤੀ ਹੈ ਜਾਂ ਅਗਲੇ ਹੁਕਮਾਂ ਤੱਕ, ਜੋ ਵੀ ਪਹਿਲਾਂ ਆਵੇ, ਤੱਕ ਐਨ. ਆਈ. ਏ. ਮੁਖੀ ਦਾ ਅਹੁਦਾ ਸੰਭਾਲਣਗੇ। ਪੁਲਿਸ ਪ੍ਰਸ਼ਾਸਨ 'ਚ ਮਾਸਟਰ ਡਿਗਰੀ ਦੇ ਨਾਲ ਗੁਪਤਾ ਨੇ 2019 'ਚ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ ਸੀ ਅਤੇ ਇਸ ਅਹੁਦੇ 'ਤੇ ਦੋ ਸਾਲ ਅਤੇ ਸੱਤ ਮਹੀਨੇ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਨੂੰ ਪੰਜਾਬ ਪੁਲਿਸ ਹਾਊਸਿੰਗ ਬੋਰਡ ਦੇ ਚੇਅਰਮੈਨ ਵਜੋਂ ਤਬਦੀਲ ਕਰ ਦਿੱਤਾ ਗਿਆ ਸੀ, ਕਿਉਂਕਿ ਉਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ ਲਈ ਇਜਾਜ਼ਤ ਮੰਗੀ ਸੀ। ਗੁਪਤਾ ਨੇ ਪੁਲਿਸ ਦੇ ਡਾਇਰੈਕਟਰ ਜਨਰਲ, ਇੰਟੈਲੀਜੈਂਸ, ਪੰਜਾਬ ਦਾ ਅਹੁਦਾ ਵੀ ਸੰਭਾਲਿਆ ਸੀ, ਜਿਸ 'ਚ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਅਤੇ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓਕੂ) ਦੀ ਸਿੱਧੀ ਨਿਗਰਾਨੀ ਸ਼ਾਮਿਲ ਹੈ। ਇਕ ਤਜਰਬੇਕਾਰ ਤੇ ਇਮਾਨਦਾਰ ਅਧਿਕਾਰੀ ਗੁਪਤਾ ਨੇ ਜੂਨ 2004 ਤੋਂ ਜੁਲਾਈ 2012 ਤੱਕ ਕੇਂਦਰੀ ਡੈਪੂਟੇਸ਼ਨ ਦੌਰਾਨ ਉਨ੍ਹਾਂ ਇੰਟੈਲੀਜੈਂਸ ਬਿਊਰੋ ਯੂਨਿਟ ਦੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ ਸਨ, ਜੋ ਵੀ.ਵੀ.ਆਈ.ਪੀ. ਲੋਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸੰਭਾਲਦਾ ਹੈ। ਗੁਪਤਾ ਨੂੰ 1992 ਅਤੇ 1994 'ਚ ਦੋ ਵਾਰ ਪੁਲਿਸ ਬਹਾਦਰੀ ਮੈਡਲਾਂ ਨਾਲ, ਰਾਸ਼ਟਰਪਤੀ ਵਲੋਂ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਅਤੇ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ (2010) ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। 1999 'ਚ ਗੁਪਤਾ ਨੂੰ ਲੰਡਨ ਸਕੂਲ ਆਫ ਇਕਨਾਮਿਕਸ, ਲੰਡਨ ਵਿਖੇ ਬ੍ਰਿਟਿਸ਼ ਕੌਂਸਲ ਵਲੋਂ ਬ੍ਰਿਟਿਸ਼ ਚੇਵੇਨਿੰਗ ਗੁਰੂਕੁਲ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਸੋਨਲ ਵਿਭਾਗ ਵਲੋਂ ਜਾਰੀ ਇਕ ਹੋਰ ਹੁਕਮ 'ਚ ਸਵਾਗਤ ਦਾਸ ਨੂੰ ਗ੍ਰਹਿ ਮੰਤਰਾਲੇ 'ਚ ਵਿਸ਼ੇਸ਼ ਸਕੱਤਰ (ਅੰਦਰੂਨੀ ਸੁਰੱਖਿਆ) ਨਿਯੁਕਤ ਕੀਤਾ ਗਿਆ ਹੈ। ਦਾਸ, ਛੱਤੀਸਗੜ੍ਹ ਕਾਡਰ ਦੇ 1987 ਬੈਚ ਦੇ ਆਈ. ਪੀ. ਐਸ. ਅਧਿਕਾਰੀ, ਇਸ ਸਮੇਂ ਇੰਟੈਲੀਜੈਂਸ ਬਿਊਰੋ 'ਚ ਵਿਸ਼ੇਸ਼ ਨਿਰਦੇਸ਼ਕ ਹਨ। ਹੁਕਮ 'ਚ ਕਿਹਾ ਗਿਆ ਹੈ ਕਿ ਦਾਸ ਨੂੰ 30 ਨਵੰਬਰ, 2024 ਤੱਕ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ, ਜੋ ਕਿ ਉਨ੍ਹਾਂ ਦੀ ਸੇਵਾ ਮੁਕਤੀ ਦੀ ਮਿਤੀ ਵੀ ਹੈ।

ਰਾਸ਼ਟਰਪਤੀ ਚੋਣਾਂ 'ਚ ਭਾਜਪਾ ਦੀ ਉਮੀਦਵਾਰ ਦਰੋਪਦੀ ਮੁਰਮੂ ਦੀ ਪ੍ਰਸਤਾਵਕ ਬਣੇਗੀ ਜਨਤਾ ਦਲ (ਯੂ)

* ਮੁਰਮੂ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ * ਅੱਜ ਭਰਨਗੇ ਕਾਗਜ਼

ਨਵੀਂ ਦਿੱਲੀ, 23 ਜੂਨ (ਉਪਮਾ ਡਾਗਾ ਪਾਰਥ)-ਹਾਲੀਆ ਅਤੀਤ 'ਚ ਭਾਜਪਾ ਨਾਲ ਖ਼ਟਾਸ ਭਰੇ ਰਿਸ਼ਤੇ ਨਿਭਾਅ ਰਹੀ ਜਨਤਾ ਦਲ (ਯੂ) ਨਾ ਸਿਰਫ਼ ਭਾਜਪਾ ਵਲੋਂ ਐਲਾਨੀ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਦਰੋਪਦੀ ਮੁਰਮੂ ਨੂੰ ਸਮਰਥਨ ਦੇਣ ਨੂੰ ਰਾਜ਼ੀ ਹੋ ਗਈ ਹੈ, ਸਗੋਂ ਉਨ੍ਹਾਂ ਦੀ ਪ੍ਰਸਤਾਵਕ ਵੀ ਬਣ ਰਹੀ ਹੈ। ਜਾਣਕਾਰੀ ਮੁਤਾਬਿਕ ਐਨ. ਡੀ. ਏ. ਦੇ ਗੱਠਜੋੜ ਭਾਈਵਾਲ ਜਨਤਾ ਦਲ (ਯੂ) ਦੀ ਨਾਰਾਜ਼ਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਏ ਫ਼ੋਨ ਤੋਂ ਬਾਅਦ ਦੂਰ ਹੋਈ ਹੈ। ਪ੍ਰਧਾਨ ਮੰਤਰੀ ਦੇ ਫ਼ੋਨ ਬਾਰੇ ਜਾਣਕਾਰੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਟਵਿੱਟਰ 'ਤੇ ਦਿੱਤੀ ਅਤੇ ਨਾਲ ਹੀ ਕਿਹਾ ਕਿ ਜਨਤਾ ਦਲ ਦੇ ਆਗੂ ਲੱਲਨ ਸਿੰਘ, ਦਿਲੇਸ਼ਵਰ ਕਾਮਤ, ਚੰਦੇਸ਼ਵਰ ਚੰਦਰਵੰਸ਼ੀ, ਸੁਨੀਲ ਕੁਮਾਰ ਪਿੰਟੂ ਅਤੇ ਆਲੋਕ ਕੁਮਾਰ ਸੁਮਨ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਦਰੋਪਦੀ ਮੁਰਮੂ ਦੇ ਪ੍ਰਸਤਾਵਕ ਬਣਨਗੇ। ਜਨਤਾ ਦਲ (ਯੂ) ਤੋਂ ਇਲਾਵਾ ਰਾਸ਼ਟਰੀ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਪਸ਼ੂਪਤੀ ਪਾਰਸ ਨੇ ਵੀ ਆਪਣੇ ਪੰਜਾਂ ਸੰਸਦ ਮੈਂਬਰਾਂ ਨੂੰ ਪ੍ਰਸਤਾਵਕ ਬਣਾਇਆ ਹੈ। ਬਿਹਾਰ ਭਾਜਪਾ ਵਲੋਂ ਦੋਵੇਂ ਉਪ ਮੁੱਖ ਮੰਤਰੀ ਕਿਸ਼ੋਰ ਪ੍ਰਸਾਦ ਅਤੇ ਰੇਨੂ ਦੇਵੀ ਵੀ ਮੁਰਮੂ ਦੇ ਪ੍ਰਸਤਾਵਕ ਬਣਨਗੇ। ਲੋਕ ਜਨਸ਼ਕਤੀ ਪਾਰਟੀ ਰਾਮਵਿਲਾਸ ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਨੇ ਵੀ ਮੁਰਮੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਮੁਰਮੂ ਰਾਸ਼ਟਰਪਤੀ ਚੋਣਾਂ ਲਈ ਅੱਜ ਆਪਣੇ ਨਾਮਜ਼ਦਗੀ ਕਾਗਜ਼ ਭਰਨਗੇ। ਇਸ ਤੋਂ ਇਲਾਵਾ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਨੇ ਵੀਰਵਾਰ ਨੂੰ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਭਾਜਪਾ ਵਲੋਂ ਮੰਗਲਵਾਰ ਨੂੰ ਦਰੋਪਦੀ ਮੁਰਮੂ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨ ਕਰਨ ਤੋਂ ਬਾਅਦ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਪਹਿਲੀ ਰਸਮੀ ਮੁਲਾਕਾਤ ਸੀ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਉੱਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨਾਲ ਵੀ ਮੁਲਾਕਾਤ ਕੀਤੀ ਗਈ। 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਦਰੋਪਦੀ ਮੁਰਮੂ ਦੀ ਦੇਸ਼ ਦੇ ਕਈ ਸੂਬਿਆਂ 'ਚ ਦੌਰਾ ਕਰਨ ਦੀ ਯੋਜਨਾ ਹੈ, ਤਾਂ ਜੋ ਵਿਧਾਇਕਾਂ ਦਾ ਸਮਰਥਨ ਹਾਸਲ ਕੀਤਾ ਜਾ ਸਕੇ।

1984 ਸਿੱਖ ਕਤਲੇਆਮ

ਕਾਨਪੁਰ 'ਚ ਪੰਜ ਹੋਰ ਗ੍ਰਿਫ਼ਤਾਰ

ਕਾਨਪੁਰ (ਯੂ. ਪੀ.), 23 ਜੂਨ (ਪੀ. ਟੀ. ਆਈ.)-1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਸ ਭੀੜ ਦਾ ਹਿੱਸਾ ਸਨ, ਜਿਸ ਨੇ ਹਿੰਸਾ ਦੌਰਾਨ ਇਕ ਘਰ ਨੂੰ ਅੱਗ ਲਗਾ ਦਿੱਤੀ ਸੀ, ਜਿਸ ਕਾਰਨ ਉਥੇ 127 ਲੋਕਾਂ ਦੀ ਮੌਤ ਹੋ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਰਵੀ ਸ਼ੰਕਰ ਮਿਸ਼ਰਾ (76), ਭੋਲਾ ਕਸ਼ਯਪ (70), ਜਸਵੰਤ ਜਾਟਵ (68), ਰਮੇਸ਼ ਚੰਦਰ ਦੀਕਸ਼ਿਤ (62) ਅਤੇ ਗੰਗਾ ਬਖਸ਼ ਸਿੰਘ (60) ਵਾਸੀ ਕਿਦਵਈ ਨਗਰ ਵਜੋਂ ਹੋਈ ਹੈ। ਐਸ.ਆਈ.ਟੀ. ਦੀ ਅਗਵਾਈ ਕਰ ਰਹੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਬਲੇਂਦੂ ਭੂਸ਼ਣ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ 1984 'ਚ ਗੁਰਦਿਆਲ ਸਿੰਘ ਦੇ ਘਰ ਨੂੰ ਅੱਗ ਲਾਉਣ ਲਈ ਦੋ ਬੱਸਾਂ 'ਚ ਭੀੜ ਨਾਲ ਨਿਰਾਲਾ ਨਗਰ ਗਏ ਸਨ। ਗੁਰਦਿਆਲ ਦੇ ਘਰ 'ਚ 12 ਪਰਿਵਾਰ ਕਿਰਾਏਦਾਰ ਵਜੋਂ ਰਹਿੰਦੇ ਸਨ ਅਤੇ ਹਮਲੇ ਦੌਰਾਨ ਤਿੰਨ ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਦੋਸ਼ੀਆਂ ਨੂੰ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 326 (ਖ਼ਤਰਨਾਕ ਹਥਿਆਰਾਂ ਜਾਂ ਸਾਧਨਾਂ ਨਾਲ ਸਵੈ-ਇੱਛਾ ਨਾਲ ਗੰਭੀਰ ਨੁਕਸਾਨ ਪਹੁੰਚਾਉਣਾ), 396 (ਕਤਲ ਨਾਲ ਡਕੈਤੀ) ਅਤੇ 436 (ਘਰ ਨੂੰ ਤਬਾਹ ਕਰਨ ਦੇ ਇਰਾਦੇ ਨਾਲ ਅੱਗ ਜਾਂ ਵਿਸਫੋਟਕ ਪਦਾਰਥ ਦੁਆਰਾ ਸ਼ਰਾਰਤ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀ.ਆਈ.ਜੀ. ਨੇ ਮੁਲਜ਼ਮਾਂ ਨੂੰ ਫੜਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ 17 ਮੈਂਬਰੀ ਪੁਲਿਸ ਟੀਮ ਦੀ ਸ਼ਲਾਘਾ ਕੀਤੀ ਤੇ ਇਸ ਲਈ 25,000 ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਡੀ.ਆਈ.ਜੀ. ਨੇ ਕਿਹਾ ਕਿ ਸਾਰੇ ਫ਼ਰਾਰ ਲੋਕਾਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਐਸ.ਆਈ.ਟੀ. ਨੇ ਘਾਟਮਪੁਰ ਤੋਂ ਚਾਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ 15 ਜੂਨ ਨੂੰ ਉਕਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਐਸ.ਆਈ.ਟੀ. ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਡੀ.ਆਈ.ਜੀ. ਨੇ ਦੱਸਿਆ ਕਿ ਅਸੀਂ ਦਿੱਲੀ, ਪੰਜਾਬ ਅਤੇ ਰਾਜਸਥਾਨ 'ਚ ਵਸੇ ਗਵਾਹਾਂ ਤੋਂ ਤੱਥਾਂ ਦੀ ਪੜਚੋਲ ਕਰਕੇ 96 ਪ੍ਰਮੁੱਖ ਸ਼ੱਕੀਆਂ ਦੀ ਪਛਾਣ ਕਰਨ ਤੋਂ ਬਾਅਦ 11 ਮਾਮਲਿਆਂ ਦੀ ਜਾਂਚ ਕਰ ਰਹੇ ਹਾਂ, ਜਿਸ ਦੌਰਾਨ ਪਾਇਆ ਗਿਆ ਕਿ 22 ਲੋਕਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਿੱਖ ਅੰਗ ਰੱਖਿਅਕਾਂ ਵਲੋਂ ਕੀਤੀ ਗਈ ਹੱਤਿਆ ਤੋਂ ਬਾਅਦ ਹੋਈ ਹਿੰਸਾ ਦੇ ਸੰਬੰਧ 'ਚ ਹੁਣ ਤੱਕ ਐਸ.ਆਈ.ਟੀ. ਨੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੰਗਿਆਂ ਨਾਲ ਸੰਬੰਧਿਤ ਮਾਮਲਿਆਂ ਦੀ ਮੁੜ ਜਾਂਚ ਲਈ ਤਿੰਨ ਸਾਲ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਵਲੋਂ ਐਸ.ਆਈ.ਟੀ ਦਾ ਗਠਨ ਕੀਤਾ ਗਿਆ ਸੀ।

ਬ੍ਰਿਕਸ ਦੇਸ਼ਾਂ ਦਾ ਵਿਸ਼ਵ ਅਰਥਵਿਵਸਥਾ ਦੇ ਸੰਚਾਲਨ ਲਈ ਇਕੋ ਜਿਹਾ ਨਜ਼ਰੀਆ-ਮੋਦੀ

ਨਵੀਂ ਦਿੱਲੀ, 23 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਹੈ ਕਿ ਬ੍ਰਿਕਸ ਦੇ ਮੈਂਬਰ ਦੇਸ਼ਾਂ ਦੀ ਵਿਸ਼ਵ ਅਰਥਵਿਵਸਥਾ ਦੇ ਸੰਚਾਲਨ ਲਈ ਇਕੋ ਜਿਹੀ ਪਹੁੰਚ ਹੈ ਅਤੇ ਇਨ੍ਹਾਂ ਦਾ ਆਪਸੀ ਸਹਿਯੋਗ ਕੋਵਿਡ ਤੋਂ ਬਾਅਦ ਦੀ ਆਰਥਿਕ ਪੁਨਰ ਪ੍ਰਾਪਤੀ ਲਈ ਲਾਭਦਾਇਕ ਯੋਗਦਾਨ ਪਾ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਚੀਨ ਦੇ ਰਾਸ਼ਟਰਪਤੀ ਸ਼ੀ ਜਿੰਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਬ੍ਰਾਜ਼ੀਲ ਤੇ ਦੱਖਣੀ ਅਫ਼ਰੀਕਾ ਦੇ ਚੋਟੀ ਦੇ ਨੇਤਾਵਾਂ ਦੀ ਮੌਜੂਦਗੀ 'ਚ ਬ੍ਰਿਕਸ ਦੇ ਸਾਲਾਨਾ ਵਰਚੂਅਲ ਸੰਮੇਲਨ ਮੌਕੇ ਆਇਆ ਹੈ। ਇਸ ਸਾਲ ਬ੍ਰਿਕਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਚੀਨ ਕਰ ਰਿਹਾ ਹੈ। ਮੋਦੀ ਨੇ ਕਿਹਾ ਕਿ ਸਾਡਾ ਆਪਸੀ ਸਹਿਯੋਗ ਕੋਵਿਡ ਬਾਅਦ ਅਰਥਵਿਵਸਥਾ 'ਚ ਉਪਯੋਗੀ ਯੋਗਦਾਨ ਪਾ ਸਕਦਾ ਹੈ। ਦੱਸਣਯੋਗ ਹੈ ਕਿ ਬ੍ਰਿਕਸ 'ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਸ਼ਾਮਿਲ ਹਨ, ਜੋ ਦੁਨੀਆ ਦੀ ਆਬਾਦੀ 'ਚ 41 ਫ਼ੀਸਦੀ, ਵਿਸ਼ਵ ਅਰਥਵਿਵਸਥਾ 'ਚ 24 ਫ਼ੀਸਦੀ ਤੇ ਵਿਸ਼ਵ ਵਪਾਰ 'ਚ 16 ਫ਼ੀਸਦੀ ਹਿੱਸੇਦਾਰੀ ਰੱਖਦੇ ਹਨ।

ਈ.ਡੀ. ਨੇ ਸੋਨੀਆ ਗਾਂਧੀ ਨੂੰ ਜੁਲਾਈ ਦੇ ਅਖੀਰ 'ਚ ਪੇਸ਼ ਹੋਣ ਲਈ ਕਿਹਾ

ਨਵੀਂ ਦਿੱਲੀ, 23 ਜੂਨ (ਏਜੰਸੀ)- ਵਿੱਤੀ ਬੇਨਿਯਮੀਆਂ ਦੀ ਜਾਂਚ ਕਰਨ ਵਾਲੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਨੈਸ਼ਨਲ ਹੇਰਾਲਡ ਅਖਬਾਰ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ 'ਚ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ (75) ਨੂੰ ਜੁਲਾਈ ਦੇ ਅਖੀਰ 'ਚ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ ਹੈ। ਈ.ਡੀ. ਵਲੋਂ ਸੋਨੀਆ ਗਾਂਧੀ ਨੂੰ ਪਹਿਲਾ ਸੰਮਨ 8 ਜੂਨ ਲਈ ਜਾਰੀ ਹੋਇਆ ਸੀ ਪਰ ਉਹ ਕੋਵਿਡ ਲਾਗ ਤੋਂ ਪ੍ਰਭਾਵਿਤ ਹੋਣ ਕਾਰਨ ਹਸਪਤਾਲ ਭਰਤੀ ਹੋ ਗਈ ਸੀ। ਉਸ ਤੋਂ ਬਾਅਦ ਈ.ਡੀ. ਵਲੋਂ ਜਾਰੀ ਦੂਸਰੇ ਸੰਮਨ ਅਨੁਸਾਰ ਸੋਨੀਆ ਗਾਂਧੀ ਨੂੰ ਅੱਜ (23 ਜੂਨ) ਨੂੰ ਜਾਂਚ ਏਜੰਸੀ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣਾ ਸੀ, ਪਰ ਉਸ ਨੂੰ ਕੋਵਿਡ-19 ਤੇ ਫੇਫੜਿਆਂ ਦੀ ਲਾਗ ਤੋਂ ਪੀੜਤ ਹੋਣ ਦੇ ਚੱਲਦੇ ਹਸਪਤਾਲ 'ਚ ਦਾਖਲ ਰਹੀ ਹੈ। ਸੋਨੀਆ ਗਾਂਧੀ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਈ.ਡੀ. ਨੂੰ ਪੁੱਛਗਿੱਛ ਬਾਅਦ 'ਚ ਕਰਨ ਲਈ ਅਪੀਲ ਕੀਤੀ ਸੀ, ਜਿਸ ਨੂੰ ਸਵੀਕਾਰ ਕਰਦਿਆਂ ਜਾਂਚ ਏਜੰਸੀ ਨੇ ਉਨ੍ਹਾਂ ਨੂੰ 4 ਹਫ਼ਤਿਆਂ ਦਾ ਹੋਰ ਸਮਾਂ ਦੇ ਦਿੱਤਾ ਹੈ।

ਪਾਕਿ ਕਰਜ਼ਾ ਚੁਕਾਉਣ ਲਈ ਗਿਲਗਿਤ-ਬਾਲਟਿਸਤਾਨ ਚੀਨ ਨੂੰ ਸੌਂਪਣ ਦੀ ਤਿਆਰੀ 'ਚ

ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ)-ਚੀਨ ਦੇ ਕਰਜ਼ੇ ਹੇਠ ਦੱਬਿਆ ਪਾਕਿਸਤਾਨ ਹੁਣ ਇਸ ਕਰਜ਼ੇ ਤੋਂ ਛੁਟਕਾਰਾ ਪਾਉਣ ਲਈ ਮਕਬੂਜ਼ਾ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ ਖੇਤਰ ਨੂੰ ਚੀਨ ਦੇ ਹਵਾਲੇ ਕਰਨ ਦੀ ਤਿਆਰੀ 'ਚ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ...

ਪੂਰੀ ਖ਼ਬਰ »

ਕੁਮਾਰੀ ਸ਼ੈਲਜਾ ਅਤੇ ਅਭਿਸ਼ੇਕ ਮਨੂ ਸਿੰਘਵੀ ਕਾਂਗਰਸ ਕਾਰਜਕਾਰੀ ਕਮੇਟੀ ਦੇ ਮੈਂਬਰ ਬਣੇ

ਨਵੀਂ ਦਿੱਲੀ, 23 ਜੂਨ (ਉਪਮਾ ਡਾਗਾ ਪਾਰਥ)-ਸੰਤੁਲਨ ਕਾਇਮ ਕਰਨ ਅਤੇ ਬਦਲਾਅ ਦੀ ਰਾਹ 'ਤੇ ਤੁਰੀ ਕਾਂਗਰਸ ਨੇ ਕਾਂਗਰਸ ਵਰਕਿੰਗ ਕਮੇਟੀ ਦੇ ਨਵੇਂ ਮੈਂਬਰਾਂ ਵਜੋਂ ਕੁਮਾਰੀ ਸ਼ੈਲਜਾ ਅਤੇ ਡਾ. ਅਭਿਸ਼ੇਕ ਮਨੂ ਸਿੰਘਵੀ ਦੇ ਨਾਵਾਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉੱਤਰ ...

ਪੂਰੀ ਖ਼ਬਰ »

ਭਾਰਤ ਵਲੋਂ ਨਵੀਨਤਮ ਸੰਚਾਰ ਉਪ-ਗ੍ਰਹਿ ਜੀ.ਐਸ.ਏ.ਟੀ.-24 ਲਾਂਚ

ਬੇਂਗਲੁਰੂ, 23 ਜੂਨ (ਏਜੰਸੀ)- ਭਾਰਤ ਦੇ ਪੁਲਾੜ ਖੋਜ ਸੰਗਠਨ (ਇਸਰੋ) ਦੁਆਰਾ ਬਣਾਏ ਗਏ ਨਵੀਨਤਮ ਸੰਚਾਰ ਉਪ-ਗ੍ਰਹਿ ਜੀ. ਐਸ. ਏ. ਟੀ.-24 ਦਾ ਵੀਰਵਾਰ ਨੂੰ ਫਰੈਂਚ ਗੁਆਨਾ (ਦੱਖਣੀ ਅਮਰੀਕਾ) ਦੇ ਕੋਓਰੋ 'ਚ ਫਰਾਂਸੀਸੀ ਕੰਪਨੀ ਅਰੀਅਨਸਪੇਸ ਵਲੋਂ ਸਫਲਤਾਪੂਰਵਕ ਲਾਂਚ ਕੀਤਾ ਗਿਆ ...

ਪੂਰੀ ਖ਼ਬਰ »

ਗੁਜਰਾਤ ਦੇ ਕੱਛ 'ਚ ਬੀ.ਐਸ.ਐਫ. ਵਲੋਂ 3 ਪਾਕਿ ਕਿਸ਼ਤੀਆਂ ਜ਼ਬਤ

ਅਹਿਮਦਾਬਾਦ, 23 ਜੂਨ (ਏਜੰਸੀ)-ਬੀ.ਐਸ.ਐਫ. ਦੇ ਇਕ ਗਸ਼ਤੀ ਦਲ ਨੇ ਵੀਰਵਾਰ ਨੂੰ ਭਾਰਤ-ਪਾਕਿਸਤਾਨ ਦੀ ਸਮੁੰਦਰੀ ਸਰਹੱਦ ਦੇ ਨਾਲ ਗੁਜਰਾਤ ਦੇ ਕੱਛ 'ਚ 'ਹਰਾਮੀ ਨਾਲਾ' ਕਰੀਕ ਖੇਤਰ 'ਚ ਪਾਕਿਸਤਾਨੀ ਮਛੇਰਿਆਂ ਦੀਆਂ 3 ਕਿਸ਼ਤੀਆਂ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭਾਰਤ ਵਲੋਂ ਕਾਬੁਲ 'ਚ ਕੂਟਨੀਤਕ ਮੌਜੂਦਗੀ ਮੁੜ ਸਥਾਪਤ

ਨਵੀਂ ਦਿੱਲੀ, 23 ਜੂਨ (ਏਜੰਸੀ)-ਭਾਰਤ ਨੇ ਵੀਰਵਾਰ ਨੂੰ ਕਾਬੁਲ 'ਚ ਆਪਣੀ ਕੂਟਨੀਤਕ ਮੌਜੂਦਗੀ ਮੁੜ ਸਥਾਪਤ ਕਰਦਿਆਂ ਅਫਗਾਨਿਸਤਾਨ ਦੀ ਰਾਜਧਾਨੀ ਸਥਿਤ ਆਪਣੇ ਦੂਤਾਵਾਸ 'ਚ ਇਕ 'ਤਕਨੀਕੀ ਟੀਮ' ਤਾਇਨਾਤ ਕਰ ਦਿੱਤੀ ਹੈ। ਪਿਛਲੇ ਸਾਲ ਅਗਸਤ 'ਚ ਤਾਲਿਬਾਨ ਦੇ ਅਫਗਾਨਿਸਤਾਨ 'ਤੇ ...

ਪੂਰੀ ਖ਼ਬਰ »

ਯੂ.ਪੀ. ਸੜਕ ਹਾਦਸੇ 'ਚ 10 ਦੀ ਮੌਤ

ਪੀਲੀਭੀਤ, 23 ਜੂਨ (ਏਜੰਸੀ)- ਇਥੋਂ ਦੇ ਗਜਰੌਲਾ ਖੇਤਰ 'ਚ ਵੀਰਵਾਰ ਤੜਕੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ਦੇ ਪਲਟ ਜਾਣ ਬਾਅਦ ਖੱਡ 'ਚ ਡਿਗਣ ਨਾਲ 10 ਲੋਕ ਮਾਰੇ ਗਏ ਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਲਖਨਊ ਹਾਈਵੇਅ 'ਤੇ ਵੀਰਵਾਰ ਤੜਕੇ 4 ਕੁ ਵਜੇ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਦੂਜੇ ਦਿਨ ਫਿਰ ਲੱਗ ਭੁਚਾਲ ਦੇ ਝਟਕੇ

ਅੰਮ੍ਰਿਤਸਰ, 23 ਜੂਨ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਲਗਾਤਾਰ ਦੂਜੇ ਦਿਨ ਵੀ ਭੁਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਅਨੁਸਾਰ ਅੱਜ ਅਫ਼ਗਾਨਿਸਤਾਨ ਦੇ ਕੁਝ ਹਿੱਸਿਆਂ 'ਚ 4.3 ਦੀ ਤੀਬਰਤਾ ਵਾਲੇ ਭੁਚਾਲ ਦੇ ਝਟਕੇ ਲੱਗੇ। ਹਾਲਾਂਕਿ ਇਸ 'ਚ ਅਜੇ ਤੱਕ ਕਿਸੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX