ਤਾਜਾ ਖ਼ਬਰਾਂ


ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  6 minutes ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  11 minutes ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  36 minutes ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  50 minutes ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  1 minute ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 1 hour ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 1 hour ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਪਿੰਡ ਬਖਤਗੜ੍ਹ ਦੇ ਵਿਅਕਤੀ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਲਿਆ ਫਾਹਾ
. . .  about 1 hour ago
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਨਾਲ ਸੰਬੰਧਿਤ ਇਕ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਸੁਰਜੀਤ ਸਿੰਘ ਪੁੱਤਰ ਕਪੂਰ ਵਲੋਂ ਕਰਜ਼ੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕੌਮੀ ਮਾਰਗ ਨੂੰ ਅਣਮਿਥੇ ਸਮੇਂ ਲਈ ਕੀਤਾ ਜਾਮ
. . .  about 1 hour ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਰਾਸ਼ਟਰੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਵਲੋਂ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ...
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਰਾਸ਼ਟਰੀ ਮਾਰਗ 54 'ਤੇ ਆਵਾਜਾਈ ਠੱਪ
. . .  about 1 hour ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਦੇ ਸੱਦੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੀ...
ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਵਲੋਂ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਪ੍ਰਦਰਸ਼ਨ
. . .  about 1 hour ago
ਫਤਹਿਗੜ੍ਹ ਸਾਹਿਬ, 30 ਸਤੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਅੱਜ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ...
ਕੇਜਰੀਵਾਲ ਦਾ ਵੱਡਾ ਬਿਆਨ, ਰਾਘਵ ਚੱਢਾ ਹੋਣਗੇ ਗ੍ਰਿਫ਼ਤਾਰ
. . .  1 minute ago
ਨਵੀਂ ਦਿੱਲੀ, 30 ਸਤੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਜਦੋਂ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੇ ਗੁਜਰਾਤ...
ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
. . .  about 2 hours ago
ਚੰਡੀਗੜ੍ਹ, 30 ਸਤੰਬਰ - ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...
ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਕਾਂਗਰਸ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 2 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਵਿਰੋਧੀ ਧਿਰ ਕਾਂਗਰਸ ਵਲੋਂ ਵਿਧਾਨ ਸਭਾ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ ਜਾ...
ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਦਾ ਕੀਤਾ ਗਿਆ ਆਯੋਜਨ
. . .  about 1 hour ago
ਜਲੰਧਰ, 30 ਸਤੰਬਰ (ਸ਼ਿਵ,ਅੰਮ੍ਰਿਤਪਾਲ)-ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਸ਼ੁਰੂ, ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਸਪੀਕਰ
ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਦੀ ਕੁਰਸੀ ਅੱਗੇ ਜਤਾਇਆ ਰੋਸ
. . .  about 1 hour ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਮਾਨ) - ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਪੀਕਰ ਦੀ ਕੁਰਸੀ ਅੱਗੇ ਰੋਸ ਜਤਾ ਰਹੇ ਹਨ। ਇਸ ਮੌਕੇ ਵਿਧਾਨ ਸਭਾ ਸਪੀਕਰ...
ਪੀ.ਪੀ.ਐਸ.ਸੀ. ਦੀਆਂ ਅਸਾਮੀਆਂ 'ਚ ਨਹੀਂ ਦਿੱਤਾ ਜਾ ਰਿਹਾ ਰਾਖਵਾਂਕਰਨ - ਡਾ. ਰਾਜ ਕੁਮਾਰ ਚੱਬੇਵਾਲ
. . .  about 2 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੀ.ਪੀ.ਐੱਸ.ਸੀ. ਵਿਚ ਜੋ ਮੁੱਖ ਸਕੱਤਰ ਜ਼ਰੀਏ ਅਸਾਮੀਆਂ ਭਰੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਰਾਖਵਾਂਕਰਨ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰਸੋਨਲ ਵਿਭਾਗ...
ਮੁੱਖ ਮੰਤਰੀ ਪੰਜਾਬ ਦੀ ਪਤਨੀ, ਮਾਤਾ ਅਤੇ ਪਰਿਵਾਰਕ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 2 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਹਨ।ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰ ਵੀ...
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਾਮਲਾ - ਜਲਦੀ ਸ਼ੁਰੂ ਹੋਵੇਗੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ
. . .  1 minute ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਨੂੰ ਮਾਨਤਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋ ਰਹੀ ਹੈ। ਜਾਣਕਾਰੀ ਅਨੁਸਾਰ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਹੋ ਰਹੀ ਹੈ ਚਰਚਾ
. . .  about 3 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਚਰਚਾ ਹੋ ਰਹੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 3 hours ago
ਚੰਡੀਗੜ੍ਹ, 30 ਸਤੰਬਰ - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ...
ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ-ਮੁੰਬਈ ਸੈਂਟਰਲ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  about 3 hours ago
ਅਹਿਮਦਾਬਾਦ, 30 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ-ਮੁੰਬਈ ਸੈਂਟਰਲ ਵੰਦੇ ਭਾਰਤ ਐਕਸਪ੍ਰੈਸ ਨੂੰ ਗਾਂਧੀਨਗਰ ਵਿਖੇ ਹਰੀ ਝੰਡੀ ਦਿਖਾਈ। ਇਹ ਦੇਸ਼ ਦੀ ਤੀਜੀ ਵੰਦੇ ਭਾਰਤ ਟਰੇਨ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ-ਵਾਰਾਣਸੀ...
ਰਿਜ਼ਰਵ ਬੈਂਕ ਵਲੋਂ ਚੌਥੀ ਵਾਰ ਵਿਆਜ ਦਰ 'ਚ ਵਾਧਾ
. . .  about 2 hours ago
ਨਵੀਂ ਦਿੱਲੀ, 30 ਸਤੰਬਰ - ਰਿਜ਼ਰਵ ਬੈਂਕ ਨੇ ਚੌਥੀ ਵਾਰ ਵਿਆਜ ਦਰ 'ਚ ਵਾਧਾ ਕੀਤਾ ਹੈ।ਰਿਜ਼ਰਵ ਬੈਂਕ ਨੇ ਰੈਪੋ ਦਰ 'ਚ 50 ਬੇਸਿਸ ਪੁਆਇੰਟਾਂ ਦਾ ਇਜ਼ਾਫਾ ਕੀਤਾ ਹੈ। ਰੈਪੋ ਦਰ 5.40 ਤੋਂ ਵੱਧ ਕੇ 5.90 ਫ਼ੀਸਦੀ ਹੋ ਗਈ...
ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮਲਿਕਅਰਜੁਨ ਖੜਗੇ ਅੱਜ ਦਾਖ਼ਲ ਕਰ ਸਕਦੇ ਹਨ ਨਾਮਜ਼ਦਗੀ
. . .  about 4 hours ago
ਨਵੀਂ ਦਿੱਲੀ, 30 ਸਤੰਬਰ - ਸੀਨੀਅਰ ਕਾਂਗਰਸੀ ਆਗੂ ਮਲਿਕਅਰਜੁਨ ਖੜਗੇ ਅੱਜ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰ ਸਕਦੇ...
ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਟੀਮ ਇੰਡੀਆ 'ਚ ਸ਼ਾਮਿਲ
. . .  about 4 hours ago
ਮੁੰਬਈ, 30 ਸਤੰਬਰ - ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਦੱਖਣੀ ਅਫਰੀਕਾ ਦੇ ਖ਼ਿਲਾਫ਼ ਬਾਕੀ ਟੀ-20 ਮੈਚਾਂ ਲਈ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਟੀਮ ਇੰਡੀਆ 'ਚ ਸ਼ਾਮਿਲ ਕੀਤਾ ਹੈ। ਬੁਮਰਾਹ ਦੀ ਪਿੱਠ 'ਚ ਸੱਟ ਲੱਗੀ ਹੈ ਅਤੇ ਫਿਲਹਾਲ ਉਹ ਬੀ.ਸੀ.ਸੀ.ਆਈ. ਮੈਡੀਕਲ ਟੀਮ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਹਾੜ ਸੰਮਤ 554

ਅੰਮ੍ਰਿਤਸਰ

ਨਹਿਰੀ ਪਾਣੀ ਘਰਾਂ ਤੱਕ ਪਹੁੰਚਾਉਣ ਲਈ ਲਿਆਂਦੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਵਰਲਡ ਬੈਂਕ ਦੀ ਟੀਮ ਅੰਮਿ੍ਤਸਰ ਪਹੁੰਚੀ

ਅੰਮਿ੍ਤਸਰ, 23 ਜੂਨ (ਹਰਮਿੰਦਰ ਸਿੰਘ)-ਟਿਊਬਵੈੱਲਾਂ ਦੀ ਜਗ੍ਹਾ ਤੇ ਨਹਿਰੀ ਪਾਣੀ ਦੀ ਸਪਲਾਈ ਨੂੰ ਘਰਾਂ ਤੱਕ ਪਹੰੁਚਾਉਣ ਲਈ ਵਰਲਡ ਬੈਂਕ ਦੇ ਸਹਿਯੋਗ ਨਾਲ ਚੱਲ ਰਹੇ ਪ੍ਰਾਜੈਕਟ ਦੇ ਕੰਮ ਦਾ ਜਾਇਜ਼ਾ ਲੈਣ ਲਈ ਵਰਲਡ ਬੈਂਕ ਦੀ ਟੀਮ ਅੰਮਿ੍ਤਸਰ ਪਹੁੰਚੀ, ਜਿਸ ਵਲੋਂ ਉਕਤ ਪ੍ਰਾਜੈਕਟ ਤਹਿਤ ਵੱਖ-ਵੱਖ ਜਗ੍ਹਾ 'ਤੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ | ਇਸ ਤੋਂ ਪਹਿਲਾਂ ਨਗਰ ਨਿਗਮ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਬੈਠਕ ਕੀਤੀ | ਇਹ ਪ੍ਰਾਜੈਕਟ ਅਪ੍ਰੈਲ 2021 ਵਿਚ ਸ਼ੁਰੂ ਹੋਇਆ ਸੀ, ਜਿਸ ਦਾ 2 ਸਾਲ 'ਚ ਮੁਕੰਮਲ ਹੋਣ ਦਾ ਟੀਚਾ ਹੈ | ਪ੍ਰਾਜੈਕਟ 'ਤੇ 665.32 ਕਰੋੜ ਰੁਪਏ ਅਨੁਮਾਨਿਤ ਲਾਗਤ ਆਵੇਗੀ, ਜਿਸ 'ਚੋਂ 70 ਫ਼ੀਸਦੀ ਅਦਾਇਗੀ ਵਰਲਡ ਬੈਂਕ ਵਲੋਂ ਕੀਤੀ ਜਾਵੇ ਜਦੋਂ ਕਿ ਬਾਕੀ ਦਾ ਹਿੱਸਾ ਸਮਾਰਟ ਸਿਟੀ ਲਿਮ: ਤੇ ਪੰਜਾਬ ਸਰਕਾਰ ਵਲੋਂ ਪਾਇਆ ਜਾਵੇਗਾ | ਇਸ ਸੰਬੰਧ ਵਿਚ ਜਾਣਕਾਰੀ ਸਾਂਝੀ ਕਰਦੇ ਹੋਏ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਤੇ ਸੀ. ਈ. ਓ. ਅੰਮਿ੍ਤਸਰ ਸਮਾਰਟ ਸਿਟੀ ਹਰਦੀਪ ਸਿੰਘ ਅਤੇ ਐਕਸੀਅਨ ਲਤਾ ਚੌਹਾਨ ਨੇ ਦੱਸਿਆ ਕਿ ਅੱਜ ਵਰਲਡ ਬੈਂਕ ਦੀ ਟੀਮ ਬੈਂਕ ਅਧਿਕਾਰੀ ਸ੍ਰੀਨਿਵਾਸ ਪੋਦੀਰੈਡੀ ਵੀ ਅਗਵਾਈ ਹੇਠ ਇੱਥੇ ਪਹੁੰਚੀ | ਇਸ ਮੌਕੇ ਨਗਰ ਨਿਗਮ ਦੇ ਓ ਐਂਡ ਐਮ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਠੇਕੇ 'ਤੇ ਕੰਮ ਕਰਨ ਵਾਲੀ ਐਲ. ਐਂਡ ਟੀ., ਪੀ. ਆਈ. ਯੂ. ਕੰਪਨੀ ਦੇ ਅਧਿਕਾਰੀ ਵੀ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਇਸ ਟੀਮ ਵਲੋਂ ਵੱਲਾ ਖੇਤਰ ਵਿਚ 40 ਏਕੜ ਜ਼ਮੀਨ ਵਿਚ ਚੱਲ ਰਹੇ ਵਾਟਰ ਟਰੀਟਮੈਂਟ ਪਲਾਂਟ ਦੇ ਕੰਮ ਦਾ ਨਿਰੀਖਣ ਕੀਤਾ ਗਿਆ | ਇਸ ਉਪਰੰਤ ਟੀਮ ਨੇ ਜੀ. ਟੀ. ਰੋਡ ਨਾਲ ਲੱਗਦੀ ਕੰਵਰ ਐਵੀਨਿਊ ਇਲਾਕੇ ਵਿਚ ਪਾਣੀ ਲਈ ਪਾਈਪਾਂ ਪਾਉਣ ਦੇ ਕੰਮ ਦਾ ਵੀ ਜਾਇਜ਼ਾ ਤੇ ਨਿਰਮਾਣ ਕਾਰਜਾਂ ਦੀ ਯੋਜਨਾ ਅਨੁਸਾਰ ਹੋਣ ਵਾਲੇ ਕੰਮ ਅਤੇ ਉਸ ਦੀ ਰੂਪਰੇਖਾ, ਗੁਣਵੱਤਾ ਤੇ ਵਿਚਾਰ ਚਰਚਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਵੇਲੇ 10 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਹੈ ਜੁਲਾਈ 2023 ਵਿਚ ਇਹ ਕੰਮ ਮੁਕੰਮਲ ਹੋਣ ਸੰਬੰਧੀ ਟੀਚਾ ਰੱਖਿਆ ਗਿਆ ਹੈ |
ਪ੍ਰਾਜੈਕਟ ਦਾ ਵੇਰਵਾ : ਜੇਠੂਵਾਲ ਨਹਿਰ ਤੋਂ ਪਾਣੀ ਲੈਣ ਦੀ ਯੋਜਨਾ ਹੈ | ਵੱਲ੍ਹਾ ਵਿਖੇ 40 ਏਕੜ ਵਿਚ ਨਹਿਰੀ ਪਾਣੀ ਦੀ ਸਫ਼ਾਈ ਲਈ ਟਰੀਟਮੈਂਟ ਪਲਾਟ ਲਗਾਇਆ ਜਾ ਰਿਹਾ ਹੈ | ਸ਼ਹਿਰ ਵਾਸੀਆਂ ਨੂੰ ਹਫ਼ਤੇ ਦੇ 7 ਦਿਨ ਰੋਜ਼ਾਨਾ 24 ਘੰਟੇ 440 ਮਿਲੀਅਨ ਲੀਟਰ ਪਾਣੀ ਮਿਲੇਗਾ | ਇਸ ਦੇ ਲਈ ਸ਼ਹਿਰ ਵਿਚ 51 ਨਵੀਂਆਂ ਪਾਣੀ ਵਾਲੀਆਂ ਟੈਂਕੀਆਂ ਦਾ ਨਿਰਮਾਣ ਕੀਤਾ ਜਾਵੇਗਾ, ਇਸ ਦੇ ਨਾਲ ਹੀ 24 ਪੁਰਾਣੀਆਂ ਟੈਂਕੀਆਂ ਦੀ ਮੁਰੰਮਤ ਕਰਵਾਕੇ ਉਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ | ਇਸ ਤੋਂ ਇਲਾਵਾ ਸ਼ਹਿਰ ਵਿਚ 112 ਕਿੱਲੋਮੀਟਰ ਤੱਕ ਪਾਣੀ ਲਈ ਦੀਆਂ ਪਾਈਪਾਂ ਪਾਈਆਂ ਜਾਣਗੀਆਂ |
ਪ੍ਰਾਜੈਕਟ ਦਾ ਲਾਭ : ਸ਼ਹਿਰ ਵਿਚ ਇਸ ਵੇਲੇ 560 ਟਿਊਬਵੈੱਲ ਚੱਲ ਰਹੇ ਹਨ ਜਿਨ੍ਹਾਂ ਰਾਹੀਂ ਸ਼ਹਿਰ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ | ਉਪਰੋਕਤ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਜ਼ਮੀਨ ਹੇਠਲੇ ਪਾਣੀ ਦੀ ਖਪਤ ਘੱਟ ਜਾਵੇਗੀ ਜਿਸ ਨਾਲ ਜ਼ਮੀਨ ਹੇਠਲਾ ਪਾਣੀ ਜੋ ਲਗਾਤਾਰ ਹੇਠਾਂ ਜਾ ਰਿਹਾ ਹੈ ਦੇ ਰੁਕਣ ਵਿਚ ਲਾਭ ਮਿਲੇਗਾ | ਇਸ ਦਾ ਸ਼ਹਿਰ ਦੀ 25 ਲੱਖ ਆਬਾਦੀ ਨੂੰ 30 ਸਾਲ ਤੱਕ ਲਾਭ ਮਿਲੇਗਾ |

ਵਿਧਾਇਕਾ ਜੀਵਨਜੋਤ ਕੌਰ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਅੰਮਿ੍ਤਸਰ, 23 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਜੀਵਨਜੋਤ ਕੌਰ ਨੇ ਅੰਮਿ੍ਤਸਰ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਦੀ ਪੜਚੋਲ ਕਰਦੇ ਹੋਏ ਪਿਛਲੇ ...

ਪੂਰੀ ਖ਼ਬਰ »

ਰਣਜੀਤ ਐਵੀਨਿਊ ਵਿਖੇੇ ਝਗੜੇ 'ਚ ਨਪੀੜੇ ਗਏ ਫ਼ੌਜੀਆਂ ਦੀ ਮਦਦ ਲਈ ਸਾਬਕਾ ਫ਼ੌਜੀਆਂ ਲਾਈ ਪੁਲਿਸ ਕਮਿਸ਼ਨਰ ਨੂੰ ਗੁਹਾਰ

ਅੰਮਿ੍ਤਸਰ, 23 ਜੂਨ (ਰੇਸ਼ਮ ਸਿੰਘ)-ਰਣਜੀਤ ਐਵੀਨਿਊ ਵਿਖੇ ਕਰੀਬ ਤਿੰਨ ਮਹੀਨੇ ਪਹਿਲਾਂ ਹੋਏ ਝਗੜੇ 'ਚ ਨਪੀੜੇ ਗਏ ਦੋ ਫ਼ੌਜੀਆਂ ਨੂੰ ਇਨਸਾਫ ਦਿਵਾਉਣ ਲਈ ਸਾਬਕਾ ਫ਼ੌਜੀਆਂ ਨੇ ਪੁਲਿਸ ਕਮਿਸ਼ਨਰ ਨੂੰ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਕਿਹਾ ਕਿ ਦੋਵੇਂ ਸਾਬਕਾ ਫ਼ੌਜੀਆਂ ...

ਪੂਰੀ ਖ਼ਬਰ »

ਅਦਾਕਾਰ ਰਾਣਾ ਜੰਗ ਬਹਾਦਰ ਦੀ ਗਿ੍ਫਤਾਰੀ ਦੀ ਮੰਗ ਨੂੰ ਲੈ ਕੇ ਵਾਲਮੀਕਿ ਸੰਗਠਨਾਂ ਵਲੋਂ ਹਾਲ ਗੇਟ ਵਿਖੇ ਰੋਸ ਪ੍ਰਦਰਸ਼ਨ

ਅੰਮਿ੍ਤਸਰ, 23 ਜੂਨ (ਰੇਸ਼ਮ ਸਿੰਘ)-ਭਗਵਾਨ ਵਾਲਮੀਕ ਖਿਲਾਫ ਅਪਸ਼ਬਦਾਂ ਦੀ ਵਰਤੋਂ ਕਰਨ ਵਾਲੇ ਅਦਾਕਾਰ ਰਾਣਾ ਜੰਗ ਬਹਾਦਰ ਦੀ ਗਿ੍ਫਤਾਰੀ ਨੂੰ ਲੈ ਕੇ ਅੱਜ ਇਥੇ ਵਾਲਮੀਕ ਸੰਗਠਨਾਂ ਵਲੋਂ ਹਾਲ ਗੇਟ ਦੇ ਬਾਹਰ ਆਵਾਜਾਈ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਮੰਗ ਕੀਤੀ ਕਿ ...

ਪੂਰੀ ਖ਼ਬਰ »

ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ 'ਤੇ ਈ-ਰਿਕਸ਼ਾ ਚਾਲਕ ਦੀ ਕੁੱਟਮਾਰ

ਮਾਨਾਂਵਾਲਾ, 23 ਜੂਨ (ਗੁਰਦੀਪ ਸਿੰਘ ਨਾਗੀ)-ਸ਼ੋਸ਼ਲ ਮੀਡੀਆ 'ਤੇ ਇਕ ਵੀਡਿਓ, ਜਿਸ ਵਿਚ ਔਰਤ ਵਲੋਂ ਅੰਮਿ੍ਤਧਾਰੀ ਸਿੰਘ ਨੂੰ ਜੱੁਤੀ ਵਿਚ ਪਾਣੀ ਪਿਲਾਇਆ ਜਾ ਰਿਹਾ ਹੈ, ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਜਾ ਰਹੀ ਹੈ, ਸਬੰਧੀ ਕੀਤੀ ਗਈ ਘੋਖ ਤੋਂ ਬਾਅਦ ਮਾਮਲਾ ਲੜਕੀ ...

ਪੂਰੀ ਖ਼ਬਰ »

ਸ਼ਤਰੰਜ ਮਸ਼ਾਲ ਦਾ ਵਾਹਗਾ ਬਾਰਡਰ ਪੁੱਜਣ 'ਤੇ ਨਿੱਘਾ ਸਵਾਗਤ

ਅਟਾਰੀ, 23 ਜੂਨ (ਗੁਰਦੀਪ ਸਿੰਘ ਅਟਾਰੀ)-ਵਿਸ਼ਵ ਦੇ 190 ਦੇਸ਼ਾਂ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਅਤੇ ਭਾਰਤ 'ਚ ਪਹਿਲੀ ਵਾਰ ਕਰਵਾਈ ਜਾ ਰਹੀ 44ਵੀਂ ਚੈੱਸ ਓਲੰਪੀਆਡ ਦੀ ਪਹਿਲੀ ਵਾਰ ਜਗਾਈ ਗਈ ਸ਼ਤਰੰਜ ਉਲੰਪੀਆਡ ਮਸ਼ਾਲ ਰਿਲੇਅ ਅੱਜ ਵਾਹਗਾ ਬਾਰਡਰ ਪੁੱਜੀ | ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਇੰਡੀਆ ਗੇਟ ਨੇੜੇ ਟਰੱਕ ਥੱਲੇ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ

ਖਾਸਾ, 23 ਜੂਨ (ਸੁਖਵਿੰਦਰਜੀਤ ਸਿੰਘ ਘਰਿੰਡਾ)-ਅੱਜ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਇੰਡੀਆ ਗੇਟ ਨੇੜੇ ਟਿੱਪਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ | ਜਿਸ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ | ਪੁਲਿਸ ਚੌਕੀ ਖਾਸਾ ਤੋਂ ਮਿਲੀ ਜਾਣਕਾਰੀ ਮੁਤਾਬਕ ਮਿ੍ਤਕ ...

ਪੂਰੀ ਖ਼ਬਰ »

ਸੀਨੀਅਰ ਅਕਾਲੀ ਆਗੂ ਗੁਰਮੁਖ ਸਿੰਘ ਚੱਬਾ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ

ਚੱਬਾ, 23 ਜੂਨ (ਜੱਸਾ ਅਨਜਾਣ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਗੁਰਮੁੱਖ ਸਿੰਘ ਚੱਬਾ ਜੋ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...

ਪੂਰੀ ਖ਼ਬਰ »

ਕੋਰੋਨਾ ਦੇ ਮਾਮਲਿਆਂ 'ਚ ਆਇਆ ਉਛਾਲ : ਇਕੋ ਦਿਨ 'ਚ ਮਿਲੇ 8 ਨਵੇਂ ਮਾਮਲੇ

ਅੰਮਿ੍ਤਸਰ, 23 ਜੂਨ (ਰੇਸ਼ਮ ਸਿੰਘ)-ਪਿਛਲੇ ਤਿੰਨ ਮਹੀਨਿਆਂ ਤੋਂ ਢਿਲੇ-ਮੱਠੇ ਪਏ ਕੋਰੋਨਾ ਕੇਸਾਂ ਦੀ ਰਫਤਾਰ ਇਕ ਵਾਰ ਫਿਰ ਵੱਧਣੀ ਸ਼ੁਰੁ ਹੋ ਗਈ ਹੈ ਅਤੇ ਅੱਜ ਇਕੋ ਦਿਨ 'ਚ ਹੀ 8 ਨਵੇਂ ਮਰੀਜ਼ ਕੋਰੋਨਾਗ੍ਰਸਤ ਪਾਏ ਗਏ ਹਨ | ਇਸ ਤਰ੍ਹਾਂ ਇਥੇ ਹੁਣ ਕੁਲ ਸਰਗਰਮ ਮਾਮਲਿਆਂ ਦੀ ...

ਪੂਰੀ ਖ਼ਬਰ »

ਚੌਂਕ ਸਰਕਟ ਹਾਊਸ ਦੀ ਪੁਲਿਸ ਵਲੋਂ ਪਿਸਤੌਲ ਸਮੇਤ ਇਕ ਕਾਬੂ

ਅੰਮਿ੍ਤਸਰ, 23 ਜੂਨ (ਰੇਸ਼ਮ ਸਿੰਘ)-ਥਾਣਾ ਸਿਵਲ ਲਾਈਨ ਦੀ ਪੁਲਿਸ ਚੌਕੀ ਸਰਕਟ ਹਾਊਸ ਵਲੋਂ ਨਾਜਾਇਜ਼ ਪਿਸਤੌਲ ਸਮੇਤ ਇਕ ਵਿਅਕਤੀ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਗਿ੍ਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਵਰਿੰਦਰ ਸਿੰਘ ਵਾਸੀ ਅਜਾਦ ਨਗਰ ਪੁਤਲੀਘਰ ਵਜੋਂ ...

ਪੂਰੀ ਖ਼ਬਰ »

ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਦੀ ਸਥਾਪਨਾ ਲਈ ਨੋਟੀਫਿਕੇਸ਼ਨ ਜਾਰੀ ਕਰਨ ਦਾ ਅੰਮਿ੍ਤਸਰ ਵਿਕਾਸ ਮੰਚ ਵਲੋਂ ਸਵਾਗਤ

ਅੰਮਿ੍ਤਸਰ, 23 ਜੂਨ (ਜਸਵੰਤ ਸਿੰਘ ਜੱਸ)-ਪੰਜਾਬ ਸਰਕਾਰ ਵਲੋਂ ਅੰਮਿ੍ਤਸਰ ਜ਼ਿਲੇ੍ਹ ਦੇ ਸਰਹੱਦੀ ਇਲਾਕੇ ਵਿਚ ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ ਦੀ ਸਥਾਪਨਾ ਲਈ ਨੋਟੀਫਿਕੇਸ਼ਨ ਜਾਰੀ ਕਰਨ 'ਤੇ ਇਸ ਲਈ ਲੰਮੇ ਅਰਸੇ ਤੋਂ ਯਤਨਸ਼ੀਲ ...

ਪੂਰੀ ਖ਼ਬਰ »

ਗੁਰਦੁਆਰਾ ਸੰਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਸਮਾਂ ਸਾਰਣੀ 'ਚ ਤਬਦੀਲੀ

ਰਾਜਾਸਾਂਸੀ, 23 ਜੂਨ (ਹਰਦੀਪ ਸਿੰਘ ਖੀਵਾ)-ਸੰਤ ਬਾਬਾ ਜਵੰਦ ਸਿੰਘ ਦੀ 100ਵੀਂ ਬਰਸੀ (100 ਸਾਲਾ ਸ਼ਤਾਬਦੀ) ਨੂੰ ਸਮਰਪਿਤ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਘੇਰੇ ਅਧੀਨ ਆਉਂਦੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਧਾਰਮਿਕ ...

ਪੂਰੀ ਖ਼ਬਰ »

ਸੰਗਰੂਰ ਜ਼ਿਮਨੀ ਚੋਣ 'ਚ ਅਕਾਲੀ ਉਮੀਦਵਾਰ ਬੀਬੀ ਕਮਲਜੀਤ ਕੌਰ ਦੀ ਜਿੱਤ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਕਰਨ ਪੁੱਜੇ ਹਰਸਿਮਰਤ ਕੌਰ ਬਾਦਲ

ਅੰਮਿ੍ਤਸਰ, 23 ਜੂਨ (ਜਸਵੰਤ ਸਿੰਘ ਜੱਸ)-ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਸੰਗਰੂਰ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ ਦੀ ਜਿੱਤ ਲਈ ਅਰਦਾਸ ਕਰਨ ਹਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ...

ਪੂਰੀ ਖ਼ਬਰ »

ਰੇਲਵੇ ਸਟੇਸ਼ਨ 'ਤੇ ਸਜਿਆ ਖਾਦੀ ਭੰਡਾਰ ਦਾ ਸਟਾਲ

ਅੰਮਿ੍ਤਸਰ, 23 ਜੂਨ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਵੀਜ਼ਨ ਦੀ 'ਇਕ ਸਟੇਸ਼ਨ, ਇਕ ਉਤਪਾਦ' ਯੋਜਨਾ ਤਹਿਤ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਗੋਲਡਨ ਟੈਂਪਲ ਮਾਡਲ ਨੇੜੇ ਖਾਦੀ ਭੰਡਾਰ ਦਾ ਸਟਾਲ ਸਜਾਇਆ ਗਿਆ ਹੈ, ਜਿਸ ਵਿਚ ਖਾਦੀ ਦੇ ਬਣੇ ਤਿਰੰਗੇ, ਰੁਮਾਲ, ਧੋਤੀਆਂ, ਨਹਿਰੂ ...

ਪੂਰੀ ਖ਼ਬਰ »

ਪਾਵਰਕਾਮ ਨੇ ਅਰਜ਼ੀ ਪ੍ਰਬੰਧਾਂ ਤਹਿਤ ਚਾਲੂ ਕਰਵਾਈ ਬਿਜਲੀ ਸਪਲਾਈ

ਅੰਮਿ੍ਤਸਰ, 23 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਪਾਵਰਕਾਮ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਬਿਜਲੀ ਦੀ ਸਪਲਾਈ ਨੂੰ ਮੁੜ ਸੁਚਾਰੂ ਰੂਪ 'ਚ ਚਾਲੂ ਕਰਨ ਲਈ ਤੇਜ਼ੀ ਨਾਲ ਕੰਮ ਕਰਵਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨ ਆਈ ਤੇਜ਼ ਹਨ੍ਹੇਰੀ ਅਤੇ ਭਾਰੀ ...

ਪੂਰੀ ਖ਼ਬਰ »

ਇਤਿਹਾਸਕ ਰਾਮਬਾਗ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸਮਾਜ ਸੇਵੀ ਡਾ: ਗੁੰਮਟਾਲਾ ਵਲੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅਪੀਲ

ਅੰਮਿ੍ਤਸਰ, 23 ਜੂਨ (ਜਸਵੰਤ ਸਿੰਘ ਜੱਸ)-ਸਮਾਜ ਸੇਵੀ ਤੇ ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਆਪ ਦੇ ਹਲਕਾ ਅੰਮਿ੍ਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਾਜਧਾਨੀ, ...

ਪੂਰੀ ਖ਼ਬਰ »

ਜਥੇ ਨੇ ਕੀਤੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ

ਅੰਮਿ੍ਤਸਰ, 23 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐਸ. ਜੀ. ਪੀ. ਸੀ.) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ 29 ਜੂਨ ਨੂੰ ਮਨਾਈ ਜਾ ਰਹੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਰੱਖੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਸੂਦਨ ਨੂੰ ਮਿਲਿਆ ਨਗਰ ਨਿਗਮ ਕਮਿਸ਼ਨਰ ਦਾ ਵਾਧੂ ਚਾਰਜ

ਅੰਮਿ੍ਤਸਰ, 23 ਜੂਨ (ਹਰਮਿੰਦਰ ਸਿੰਘ)- ਨਗਰ ਨਿਗਮ ਕਮਿਸ਼ਨਰ ਦੀ ਖਾਲੀ ਪਈ ਕੁਰਸੀ ਨੂੰ ਭਰਨ ਲਈ ਸਰਕਾਰ ਵਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਨਗਰ ਨਿਗਮ ਅੰਮਿ੍ਤਸਰ ਦੇ ਕਮਿਸ਼ਨਰ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ | ਇਹ ਜਾਣਕਾਰੀ ਸੰਯੁਕਤ ...

ਪੂਰੀ ਖ਼ਬਰ »

ਵਾਰਡ ਬੰਦੀ ਦੇ ਕੰਮ ਦੌਰਾਨ ਅੱਜ 8372 ਘਰਾਂ ਦਾ ਹੋਇਆ ਸਰਵੇਖਣ

ਅੰਮਿ੍ਤਸਰ, 23 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਦੀਆਂ ਅਗਾਮੀ ਚੋਣਾਂ ਨੂੰ ਲੈ ਕੇ ਕਰਵਾਏ ਜਾ ਰਹੇ ਸਰਵੇਖਣ ਦੇ ਕੰਮ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਟੀਮਾਂ ਵਲੋਂ ਇਲਾਕਿਆ 'ਚ 8372 ਘਰਾਂ ਦਾ ਸਰਵੇਖਣ ਕੀਤਾ ਗਿਆ | ਜਿਸ ਨਾਲ ਹੁਣ ਤੱਕ 9 ਦਿਨਾਂ ਵਿਚ 51143 ਘਰਾਂ ਦਾ ਸਰਵੇਖਣ ...

ਪੂਰੀ ਖ਼ਬਰ »

ਨਾਜਾਇਜ਼ ਕਬਜ਼ਿਆਂ ਸੰਬੰਧੀ ਕੀਤੀ ਸ਼ਿਕਾਇਤ

ਅੰਮਿ੍ਤਸਰ, 23 ਜੂਨ (ਹਰਮਿੰਦਰ ਸਿੰਘ)-ਸਥਾਨਕ ਪੁਤਲੀਘਰ ਸਮਿਟਰੀ ਰੋਡ ਵਿਖੇ ਨਾਜਾਇਜ਼ ਕਬਜ਼ਿਆਂ ਸਬੰਧੀ ਸਮਾਜ ਸੇਵਕ ਰਾਜ ਕੁਮਾਰ ਵਲੋਂ ਸਥਾਨਕ ਸਰਕਾਰਾਂ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਹਨ | ਇਸ ਸਬੰਧ ਵਿਚ ਰਾਜ ਕੁਮਾਰ ਨੇ ਕਿਹਾ ਕਿ ...

ਪੂਰੀ ਖ਼ਬਰ »

ਵਿਧਾਇਕਾ ਜੀਵਨਜੋਤ ਕੌਰ ਵਲੋਂ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ

ਅੰਮਿ੍ਤਸਰ, 23 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਵਲੋਂ ਅੱਜ ਅੰਮਿ੍ਤਸਰ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਬਰਸਾਤੀ ਮੌਸਮ ਨੂੰ ਦੇਖਦਿਆਂ ...

ਪੂਰੀ ਖ਼ਬਰ »

ਹਾਲ ਬਾਜ਼ਾਰ ਸਥਿਤ ਇਕ ਦੁਕਾਨ ਦੇ ਬਾਹਰ ਜਥੇਬੰਦੀਆਂ ਨੇ ਲਗਾਇਆ ਧਰਨਾ

ਅੰਮਿ੍ਤਸਰ, 23 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸਥਾਨਕ ਹਾਲ ਬਾਜ਼ਾਰ ਸਥਿਤ ਅੱਜ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜੱਦ ਇਕ ਦੁਕਾਨ ਦੇ ਬਾਹਰ ਜਥੇਬੰਦੀਆਂ ਵਲੋਂ ਏ. ਸੀ. ਬਦਲਣ ਨੂੰ ਲੈ ਕੇ ਧਰਨਾ ਲੱਗਾ ਦਿੱਤਾ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਖ਼ਰੀਦਦਾਰ ਜੋਗਿੰਦਰ ਸਿੰਘ ...

ਪੂਰੀ ਖ਼ਬਰ »

ਨਗਰ ਨਿਗਮ ਦੀ ਹਾਲਤ ਬਣੀ ਲਾਵਾਰਸਾਂ ਵਰਗੀ, ਵਿਕਾਸ ਕਾਰਜਾਂ ਨੂੰ ਲੱਗਾ 'ਫ਼ੁਲ ਸਟਾਪ'

ਅੰਮਿ੍ਤਸਰ, 23 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੀ ਹਾਲਤ ਲਾਵਾਰਸਾਂ ਵਰਗੀ ਬਣੀ ਹੋਈ ਹੈ | ਨਗਰ ਨਿਗਮ ਵਿਚ ਕਮਿਸ਼ਨਰ ਦੀ ਕੁਰਸੀ ਖ਼ਾਲੀ ਪਈ ਨੂੰ ਕਰੀਬ ਡੇਢ ਮਹੀਨਾ ਹੋਣ ਜਾ ਰਿਹਾ ਹੈ | ਇਸ ਤੋਂ ਇਲਾਵਾ ਮੇਅਰ ਦੀਆਂ ਸਰਗਰਮੀਆਂ ਵੀ ਨਾ ਦੇ ਬਰਾਬਰ ਹੈ | ਜਿਸ ...

ਪੂਰੀ ਖ਼ਬਰ »

ਧਰਮ ਪ੍ਰਚਾਰ ਕਮੇਟੀ ਵਲੋਂ 'ਸਿੱਖ ਧਰਮ ਦਾ ਅਧਿਆਤਮਕ ਅਨੁਭਵ ਤੇ ਇਸ ਦੀ ਵਿਲੱਖਣਤਾ' ਤੇ 'ਸਿੱਖ ਇਤਿਹਾਸ ਦੀ ਖੋਜ ਪ੍ਰਤੀ ਪਹੁੰਚ ਵਿਧੀ' ਵਿਸ਼ੇ 'ਤੇ ਸੈਮੀਨਾਰ

ਅੰਮਿ੍ਤਸਰ, 23 ਜੂਨ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਸੀ.ਕੇ.ਡੀ. ਕਾਲਜਾਂ ਵਿਚ ਧਾਰਮਿਕ, ਇਤਿਹਾਸ ਅਤੇ ਪੰਜਾਬੀ ਦੀ ਸਿੱਖਿਆ ਪ੍ਰਦਾਨ ਕਰ ...

ਪੂਰੀ ਖ਼ਬਰ »

ਵੱਲ੍ਹਾ ਸਬਜ਼ੀ ਮੰਡੀ ਰੇਲਵੇ ਫਾਟਕ 'ਤੇ ਨਿਰਮਾਣ ਅਧੀਨ ਓਵਰ ਬਿ੍ਜ ਦਾ ਕੰਮਕਾਜ ਚੱਲ ਰਿਹੈ ਕਛੁਏ ਦੀ ਚਾਲ

ਅੰਮਿ੍ਤਸਰ, 22 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਵੱਲਾ ਸਬਜ਼ੀ ਮੰਡੀ ਰੇਲਵੇ ਫਾਟਕ 'ਤੇ ਨਿਰਮਾਣ ਅਧੀਨ ਓਵਰ ਬਿ੍ਜ ਦਾ ਕੰਮਕਾਜ ਕਛਏ ਦੀ ਚਾਲ ਨਾਲ ਚੱਲ ਰਿਹਾ ਹੈ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX