ਤਾਜਾ ਖ਼ਬਰਾਂ


ਕਿਸਾਨ ਸੰਘਰਸ਼ ਕਮੇਟੀ ਪੰਜਾਬ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਅੰਮ੍ਰਿਤਸਰ-ਦਿੱਲੀ ਸੜਕੀ ਮਾਰਗ ਕੀਤਾ ਜਾਮ
. . .  10 minutes ago
ਜੰਡਿਆਲਾ ਗੁਰੂ, 30 ਸਤੰਬਰ-(ਰਣਜੀਤ ਸਿੰਘ ਜੋਸਨ)- ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵਲੋਂ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਸਤਨਾਮ ਸਿੰਘ ਜੰਡਿਆਲਾ....
ਰਾਸ਼ਟਰੀ ਮਾਰਗ-54 'ਤੇ ਆਵਾਜਾਈ ਜਾਮ ਹੋਣ ਕਾਰਨ ਰਾਹਗੀਰ ਖੱਜਲ-ਖੁਆਰ
. . .  26 minutes ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਪੰਜਾਬ 'ਚ ਵੱਖ-ਵੱਖ ਥਾਵਾਂ ਤੇ ਚੱਕਾ ਜਾਮ ਕਰ ਕੇ ਆਵਾਜਾਈ ਠੱਪ ਕੀਤੀ ਗਈ ਹੈ। ਰਾਸ਼ਟਰੀ ਮਾਰਗ-54 ਅੰਮ੍ਰਿਤਸਰ ਬਠਿੰਡਾ ਰੋਡ 'ਤੇ ਵੀ ਕਿਸਾਨ ਸੰਘਰਸ਼ ਕਮੇਟੀ...
ਅਕਾਲੀ ਆਗੂ ਵਾਲੀਆ ਦੇ ਪੁੱਤਰ ਦੀ ਲਾਸ਼ ਨਹਿਰ 'ਚੋਂ ਬਰਾਮਦ
. . .  34 minutes ago
ਰਾਜਪੁਰਾ, 30 ਸਤੰਬਰ (ਰਣਜੀਤ ਸਿੰਘ)- ਬੀਤੇ ਦੋ ਦਿਨ ਪਹਿਲਾਂ ਅਕਾਲੀ ਆਗੂ ਬਲਜੀਤ ਸਿੰਘ ਵਾਲੀਆ ਦਾ ਪੁੱਤਰ ਗੁਰਜੀਤ ਸਿੰਘ ਆਪਣੀ ਕਾਰ 'ਚ ਸਵਾਰ ਹੋ ਕੇ ਕਿਸੇ ਕੰਮਕਾਰ ਦੇ ਸੰਬੰਧ 'ਚ ਘਰੋਂ ਗਿਆ ਸੀ...
ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲੇ ਮੰਤਰੀ ਅਮਨ ਅਰੋੜਾ, ਦਿੱਤਾ ਇਹ ਬਿਆਨ
. . .  39 minutes ago
ਚੰਡੀਗੜ੍ਹ, 30 ਸਤੰਬਰ (ਦਵਿੰਦਰ)-ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਫ਼ੌਜਾ ਸਿੰਘ ਸਰਾਰੀ ਦੇ ਮਾਮਲੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ...
ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ ਮੁਕੰਮਲ ਜਾਮ
. . .  about 1 hour ago
ਨੌਸ਼ਹਿਰਾ ਮੱਝਾ ਸਿੰਘ, 30 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਵਲੋਂ ਕਿਸਾਨ ਜਥੇਬੰਦੀਆਂ ਨਾਲ ਇਕੱਤਰਤਾ ਮੌਕੇ ਮੰਨੀਆਂ ਕਿਸਾਨੀ ਮੰਗਾਂ ਨੂੰ ਲਾਗੂ ਨਾ ਕੀਤੇ ਜਾਣ ਦੇ ਰੋਸ ਵਜੋਂ 'ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ)' ਵਲੋਂ ਐਲਾਨ...
ਕਾਬੁਲ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ, 19 ਜਣਿਆਂ ਦੀ ਮੌਤ, ਕਈ ਜ਼ਖਮੀ
. . .  about 1 hour ago
ਅਫ਼ਗਾਨਿਸਤਾਨ, 30 ਸਤੰਬਰ-ਅਫਗਾਨਿਸਤਾਨ 'ਚ ਇਕ ਵਾਰ ਫਿਰ ਆਤਮਘਾਤੀ ਹਮਲਾ ਹੋਇਆ ਹੈ। ਇਸ ਵਾਰ ਰਾਜਧਾਨੀ ਕਾਬੁਲ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਕਾਬੁਲ ਦੇ ਸ਼ੀਆ ਇਲਾਕੇ ਨੂੰ ਨਿਸ਼ਾਨਾ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਲੋਟ ਬਠਿੰਡਾ ਸੜਕ 'ਤੇ ਲਾਇਆ ਜਾਮ
. . .  about 1 hour ago
ਮਲੋਟ, 30 ਸਤੰਬਰ (ਪਾਟਿਲ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਪ੍ਰਧਾਨ ਸੁਖਦੇਵ ਸਿੰਘ ਬੂੜਾਗੁੱਜਰ ਦੀ ਅਗਵਾਈ ਹੇਠ ਮਲੋਟ ਬਠਿੰਡਾ ਹਾਈਵੇਅ 'ਤੇ ਮੰਗਾਂ ਨੂੰ ਲੈ ਕੇ ਵੱਡੀ ਪੱਧਰ 'ਤੇ ਰੋਸ ਧਰਨਾ ਦਿੱਤਾ...
ਅੰਮ੍ਰਿਤਸਰ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਚਾਰ ਸ਼ਾਰਪ ਸ਼ੂਟਰ
. . .  about 1 hour ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਦਿਹਾਤੀ ਖ਼ੇਤਰ 'ਚੋਂ ਪੁਲਿਸ ਨੇ ਹੈਪੀ ਜੱਟ ਗਰੋਹ ਦੇ ਚਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ ਪੁਲਿਸ ਨੇ ਹਥਿਆਰ ਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ...
ਅੰਮ੍ਰਿਤਸਰ ਤੋਂ ਵੱਡੀ ਖ਼ਬਰ: ਮੰਦਰ ਦੀ ਗੋਲਕ 'ਚੋਂ ਮਿਲੇ ਪਾਕਿਸਤਾਨੀ ਨੋਟਾਂ 'ਤੇ ਲਿਖੀ ਮਿਲੀ ਧਮਕੀ
. . .  about 1 hour ago
ਅੰਮ੍ਰਿਤਸਰ, 30 ਸਤੰਬਰ (ਰੇਸ਼ਮ ਸਿੰਘ)-ਅੰਮ੍ਰਿਤਸਰ ਦੇ ਇਲਾਕੇ ਛੇਹਰਟਾ ਦੇ ਇਕ ਮੰਦਰ ਦੀ ਗੋਲਕ 'ਚੋਂ ਪਾਕਿਸਤਾਨੀ ਨੋਟ ਮਿਲੇ ਹਨ, ਜਿਸ 'ਤੇ ਧਮਕੀ ਲਿਖ ਕੇ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਹੈ। ਪੁਲਿਸ ਵਲੋਂ ਮੰਦਰ ਦੇ ਸੇਵਾਦਾਰ ਦੀ ਸ਼ਿਕਾਇਤ 'ਤੇ...
ਪਿੰਡ ਬਖਤਗੜ੍ਹ ਦੇ ਵਿਅਕਤੀ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਲਿਆ ਫਾਹਾ
. . .  about 1 hour ago
ਟੱਲੇਵਾਲ, 30 ਸਤੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਬਖਤਗੜ੍ਹ ਨਾਲ ਸੰਬੰਧਿਤ ਇਕ ਮੱਧ ਵਰਗੀ ਪਰਿਵਾਰ ਦੇ ਵਿਅਕਤੀ ਸੁਰਜੀਤ ਸਿੰਘ ਪੁੱਤਰ ਕਪੂਰ ਵਲੋਂ ਕਰਜ਼ੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ।
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕੌਮੀ ਮਾਰਗ ਨੂੰ ਅਣਮਿਥੇ ਸਮੇਂ ਲਈ ਕੀਤਾ ਜਾਮ
. . .  about 2 hours ago
ਤਪਾ ਮੰਡੀ, 30 ਸਤੰਬਰ (ਵਿਜੇ ਸ਼ਰਮਾ)- ਰਾਸ਼ਟਰੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਵਲੋਂ ਸਰਕਾਰ ਵਲੋਂ ਮੰਗਾਂ ਨਾ ਮੰਨੇ ਜਾਣ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ...
ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਰਾਸ਼ਟਰੀ ਮਾਰਗ 54 'ਤੇ ਆਵਾਜਾਈ ਠੱਪ
. . .  about 2 hours ago
ਹਰੀਕੇ ਪੱਤਣ, 30 ਸਤੰਬਰ (ਸੰਜੀਵ ਕੁੰਦਰਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਵਲੋਂ ਅੱਜ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਚੱਕਾ ਜਾਮ ਦੇ ਸੱਦੇ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ) ਵਲੋਂ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਦੀ...
ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀ ਵਲੋਂ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਸਰਕਾਰ ਖ਼ਿਲਾਫ਼ ਸ਼ੁਰੂ ਕੀਤਾ ਪ੍ਰਦਰਸ਼ਨ
. . .  about 2 hours ago
ਫਤਹਿਗੜ੍ਹ ਸਾਹਿਬ, 30 ਸਤੰਬਰ (ਬਲਜਿੰਦਰ ਸਿੰਘ)- ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਸੋਚ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵਲੋਂ ਅੱਜ ਵੱਡੇ ਪੱਧਰ 'ਤੇ ਰਾਸ਼ਟਰੀ ਰਾਜਮਾਰਗ...
ਕੇਜਰੀਵਾਲ ਦਾ ਵੱਡਾ ਬਿਆਨ, ਰਾਘਵ ਚੱਢਾ ਹੋਣਗੇ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 30 ਸਤੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਘਵ ਚੱਢਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਜਦੋਂ ਤੋਂ ਰਾਘਵ ਚੱਢਾ ਨੂੰ ਗੁਜਰਾਤ ਦਾ ਸਹਿ ਇੰਚਾਰਜ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨੇ ਗੁਜਰਾਤ...
ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ
. . .  about 2 hours ago
ਚੰਡੀਗੜ੍ਹ, 30 ਸਤੰਬਰ - ਵਿਰੋਧੀ ਧਿਰ ਵਲੋਂ ਕੀਤੇ ਹੰਗਾਮੇ ਦੇ ਚੱਲਦਿਆਂ ਵਿਧਾਨ ਸਭਾ ਦੀ ਕਾਰਵਾਈ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ...
ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਕਾਂਗਰਸ ਵਲੋਂ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ
. . .  about 2 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮਾਮਲੇ 'ਚ ਵਿਰੋਧੀ ਧਿਰ ਕਾਂਗਰਸ ਵਲੋਂ ਵਿਧਾਨ ਸਭਾ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ ਜਾ...
ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਦਾ ਕੀਤਾ ਗਿਆ ਆਯੋਜਨ
. . .  about 2 hours ago
ਜਲੰਧਰ, 30 ਸਤੰਬਰ (ਸ਼ਿਵ,ਅੰਮ੍ਰਿਤਪਾਲ)-ਜਲੰਧਰ ’ਚ ਭਾਜਪਾ ਵਲੋਂ ਜਨਤਾ ਦੀ ਵਿਧਾਨ ਸਭਾ ਸ਼ੁਰੂ, ਕੇਵਲ ਸਿੰਘ ਢਿੱਲੋਂ ਨੂੰ ਬਣਾਇਆ ਸਪੀਕਰ
ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਦੀ ਕੁਰਸੀ ਅੱਗੇ ਜਤਾਇਆ ਰੋਸ
. . .  about 1 hour ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਮਾਨ) - ਬੋਲਣ ਦਾ ਸਮਾਂ ਨਾ ਦਿੱਤੇ ਜਾਣ ਕਰ ਕੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਪੀਕਰ ਦੀ ਕੁਰਸੀ ਅੱਗੇ ਰੋਸ ਜਤਾ ਰਹੇ ਹਨ। ਇਸ ਮੌਕੇ ਵਿਧਾਨ ਸਭਾ ਸਪੀਕਰ...
ਪੀ.ਪੀ.ਐਸ.ਸੀ. ਦੀਆਂ ਅਸਾਮੀਆਂ 'ਚ ਨਹੀਂ ਦਿੱਤਾ ਜਾ ਰਿਹਾ ਰਾਖਵਾਂਕਰਨ - ਡਾ. ਰਾਜ ਕੁਮਾਰ ਚੱਬੇਵਾਲ
. . .  1 minute ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ ਨੇਤਾ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੀ.ਪੀ.ਐੱਸ.ਸੀ. ਵਿਚ ਜੋ ਮੁੱਖ ਸਕੱਤਰ ਜ਼ਰੀਏ ਅਸਾਮੀਆਂ ਭਰੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਰਾਖਵਾਂਕਰਨ ਨਹੀਂ ਦਿੱਤਾ ਜਾ ਰਿਹਾ ਹੈ। ਪ੍ਰਸੋਨਲ ਵਿਭਾਗ...
ਮੁੱਖ ਮੰਤਰੀ ਪੰਜਾਬ ਦੀ ਪਤਨੀ, ਮਾਤਾ ਅਤੇ ਪਰਿਵਾਰਕ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  about 3 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਹਨ।ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਮਾਤਾ ਅਤੇ ਭੈਣ ਸਮੇਤ ਹੋਰ ਪਰਿਵਾਰਕ ਮੈਂਬਰ ਵੀ...
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਮਾਮਲਾ - ਜਲਦੀ ਸ਼ੁਰੂ ਹੋਵੇਗੀ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ
. . .  about 3 hours ago
ਅੰਮ੍ਰਿਤਸਰ, 30 ਸਤੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਨੂੰ ਮਾਨਤਾ ਦਿੱਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੁਰੂ ਹੋ ਰਹੀ ਹੈ। ਜਾਣਕਾਰੀ ਅਨੁਸਾਰ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਹੋ ਰਹੀ ਹੈ ਚਰਚਾ
. . .  about 3 hours ago
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਪੰਜਾਬ ਦੇ ਸਕੂਲਾਂ ਦੀ ਹਾਲਤ 'ਤੇ ਚਰਚਾ ਹੋ ਰਹੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 3 hours ago
ਚੰਡੀਗੜ੍ਹ, 30 ਸਤੰਬਰ - ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ...
ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ-ਮੁੰਬਈ ਸੈਂਟਰਲ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
. . .  about 3 hours ago
ਅਹਿਮਦਾਬਾਦ, 30 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀਨਗਰ-ਮੁੰਬਈ ਸੈਂਟਰਲ ਵੰਦੇ ਭਾਰਤ ਐਕਸਪ੍ਰੈਸ ਨੂੰ ਗਾਂਧੀਨਗਰ ਵਿਖੇ ਹਰੀ ਝੰਡੀ ਦਿਖਾਈ। ਇਹ ਦੇਸ਼ ਦੀ ਤੀਜੀ ਵੰਦੇ ਭਾਰਤ ਟਰੇਨ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ-ਵਾਰਾਣਸੀ...
ਰਿਜ਼ਰਵ ਬੈਂਕ ਵਲੋਂ ਚੌਥੀ ਵਾਰ ਵਿਆਜ ਦਰ 'ਚ ਵਾਧਾ
. . .  about 3 hours ago
ਨਵੀਂ ਦਿੱਲੀ, 30 ਸਤੰਬਰ - ਰਿਜ਼ਰਵ ਬੈਂਕ ਨੇ ਚੌਥੀ ਵਾਰ ਵਿਆਜ ਦਰ 'ਚ ਵਾਧਾ ਕੀਤਾ ਹੈ।ਰਿਜ਼ਰਵ ਬੈਂਕ ਨੇ ਰੈਪੋ ਦਰ 'ਚ 50 ਬੇਸਿਸ ਪੁਆਇੰਟਾਂ ਦਾ ਇਜ਼ਾਫਾ ਕੀਤਾ ਹੈ। ਰੈਪੋ ਦਰ 5.40 ਤੋਂ ਵੱਧ ਕੇ 5.90 ਫ਼ੀਸਦੀ ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 10 ਹਾੜ ਸੰਮਤ 554

ਮੋਗਾ

ਗਰਾਮ ਸਭਾ ਸਮਾਧ ਭਾਈ ਦਾ ਆਮ ਇਜਲਾਸ ਦੂਸਰੀ ਵਾਰ ਮੁਲਤਵੀ

ਸਮਾਧ ਭਾਈ, 23 ਜੂਨ (ਜਗਰੂਪ ਸਿੰਘ ਸਰੋਆ)-ਪੰਜਾਬ ਸਰਕਾਰ ਵਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਮ ਅਜਲਾਸ ਸੱਦਣ ਲਈ ਦਿੱਤੀਆਂ ਨਿਰਧਾਰਿਤ ਮਿਤੀਆਂ ਦੌਰਾਨ ਪਿੰਡ ਸਮਾਧ ਭਾਈ ਵਿਖੇ ਰੱਖਿਆ ਆਮ ਇਜਲਾਸ ਦੂਸਰੀ ਵਾਰ ਲੋਕਾਂ ਦੇ ਨਾ ਪੁੱਜਣ ਕਾਰਨ ਮੁਲਤਵੀ ਕਰਨਾ ਪਿਆ | ਇਸ ਮੌਕੇ ਸਰਪੰਚ ਨਿਰਮਲ ਸਿੰਘ ਖੋਖਰ ਅਤੇ ਸੈਕਟਰੀ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤ ਵਲੋਂ ਵਾਰ-ਵਾਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਨਾੳਾੂਸਮੈਂਟ ਕੀਤੇ ਜਾਣ ਦੇ ਬਾਵਜੂਦ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਆਮ ਅਜਲਾਸ ਵਿਚ ਲੋੜੀਂਦੀ ਇਕੱਤਰਤਾ ਨਹੀਂ ਹੋ ਸਕੀ ਹੈ ਅਤੇ ਹੁਣ ਮਿਤੀ 27 ਜੂਨ ਦਿਨ ਸੋਮਵਾਰ ਨੂੰ ਫਿਰ ਇਜਲਾਸ ਦਾ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਸਭਾ ਵਿਚ ਪੁੱਜਣ ਅਤੇ ਗਰਾਮ ਪੰਚਾਇਤ ਨੂੰ ਪਿੰਡ ਦੀਆਂ ਸਮੱਸਿਆਵਾਂ, ਲੋੜਾਂ ਆਦਿ ਬਾਰੇ ਆਪਣੀ ਰਾਇ ਦਰਜ ਕਰਵਾਉਣ ਤਾਂ ਜੋ ਗ੍ਰਾਮ ਪੰਚਾਇਤ ਪਿੰਡ ਵਾਸੀਆਂ ਦੇ ਸੁਝਾਵਾਂ ਮੁਤਾਬਿਕ ਪਿੰਡ ਦੀ ਤਰੱਕੀ ਲਈ ਨਵੇਂ ਸਿਰਿਓਾ ਸਕੀਮਾਂ ਲਈ ਸਰਕਾਰ ਨੂੰ ਪ੍ਰਪੋਜ਼ਲ ਬਣਾ ਕੇ ਭੇਜ ਸਕੇ | ਇਸ ਮੌਕੇ 'ਆਪ' ਆਗੂ ਡਾ. ਪਵਨਦੀਪ ਸਿੰਘ, ਲਖਵੀਰ ਖੋਖਰ, ਪੰਚ ਤਰਸੇਮ ਸਿੰਘ, ਪੰਚ ਅਵਤਾਰ ਸਿੰਘ, ਪੰਚ ਜਗਤਾਰ ਸਿੰਘ, ਪੰਚ ਵੀਰ ਸਿੰਘ, ਪੰਚ ਪ੍ਰਗਟ ਢਿੱਲੋਂ, ਪੰਚ ਜਗਤਾਰ ਸਿੰਘ ਆਦਿ ਹਾਜ਼ਰ ਸਨ |

ਬਾਘਾ ਪੁਰਾਣਾ ਦੇ ਮੁੱਖ ਬੱਸ ਅੱਡੇ ਅੱਗੇ ਵਿਅਕਤੀ ਹੱਥੋਂ ਪਿਸਤੌਲ ਡਿੱਗਣ ਕਾਰਨ ਚੱਲੀ ਗੋਲੀ

ਬਾਘਾ ਪੁਰਾਣਾ, 23 ਜੂਨ (ਕਿ੍ਸ਼ਨ ਸਿੰਗਲਾ)-ਬਾਘਾ ਪੁਰਾਣਾ ਸ਼ਹਿਰ ਦੇ ਬੱਸ ਅੱਡੇ 'ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਮੁੱਖ ਬੱਸ ਅੱਡੇ ਦੇ ਬਾਹਰ ਇਕ ਗੋਲੀ ਚੱਲਣ ਦੀ ਕਾਫ਼ੀ ਜ਼ਿਆਦਾ ਆਵਾਜ਼ ਆਈ | ...

ਪੂਰੀ ਖ਼ਬਰ »

ਮੂੰਗੀ ਦੀ ਖ਼ਰੀਦ ਨਾ ਹੋਣ ਕਾਰਨ ਹਲਕਾ ਵਿਧਾਇਕ ਵਲੋਂ ਆੜ੍ਹਤੀਆਂ, ਸ਼ੈਲਰ ਮਾਲਕਾਂ, ਕਿਸਾਨਾਂ ਤੇ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗ

ਬੱਧਨੀ ਕਲਾਂ, 23 ਜੂਨ (ਸੰਜੀਵ ਕੋਛੜ)-ਮੋਗਾ ਜ਼ਿਲ੍ਹੇ ਅਧੀਨ ਆਉਂਦੀ ਕਸਬਾ ਬੱਧਨੀ ਕਲਾਂ ਦੀ ਅਨਾਜ ਮੰਡੀ 'ਚ ਭਾਵੇਂ ਸੂਬਾ ਸਰਕਾਰ ਨੇ ਕਿਸਾਨਾਂ ਦੀ ਮੂੰਗੀ ਦੀ ਫ਼ਸਲ ਖ਼ਰੀਦਣ ਸੰਬੰਧੀ ਇੱਥੇ ਸੈਂਟਰ ਬਣਾਇਆ ਗਿਆ ਹੈ ਪਰ ਬੀਤੇ ਦਿਨਾਂ ਤੋਂ ਕਿਸਾਨ ਆਪਣੀ ਮੂੰਗੀ ਦੀ ਫ਼ਸਲ ...

ਪੂਰੀ ਖ਼ਬਰ »

ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ

ਕਿਸ਼ਨਪੁਰਾ ਕਲਾਂ, 23 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਭਿੰਡਰ ਕਲਾਂ ਅਧੀਨ 66 ਕੇ. ਵੀ. ਗਰਿੱਡ ਕਿਸ਼ਨਪੁਰਾ ਕਲਾਂ ਤੋਂ ਖੇਤੀਬਾੜੀ ਸੈਕਟਰ ਲਈ ਛੱਡੀ ਗਈ ਬਿਜਲੀ ਕਾਰਨ ਪ੍ਰਾਈਵੇਟ ਸੀ. ਐੱਚ. ...

ਪੂਰੀ ਖ਼ਬਰ »

ਘਰ 'ਚੋਂ ਚੋਰੀ ਕੀਤੇ ਮੋਬਾਈਲ ਸਮੇਤ ਨਸ਼ੀਲੀਆਂ ਗੋਲੀਆਂ ਬਰਾਮਦ

ਕੋਟ ਈਸੇ ਖਾਂ, 23 ਜੂਨ (ਨਿਰਮਲ ਸਿੰਘ ਕਾਲੜਾ)-ਪੰਜਾਬ ਸਰਕਾਰ ਵਲੋਂ ਜਾਰੀ ਸਖ਼ਤ ਹਦਾਇਤਾਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਗੁਲਨੀਤ ਸਿੰਘ ਖੁਰਾਣਾ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਸਥਾਨਕ ਸ਼ਹਿਰ ਦੀ ਪੁਲਿਸ ਵਲੋਂ ਵਿਖਾਈ ਗਈ ਫੁਰਤੀ ਦੇ ਚੱਲਦਿਆਂ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ

ਮੋਗਾ, 23 ਜੂਨ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 500 ਗ੍ਰਾਮ ਅਫ਼ੀਮ ਤੇ 800 ਨਸ਼ੀਲੀਆਂ ਗੋਲੀਆਂ ਸਮੇਤ 3 ਜਾਣਿਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ...

ਪੂਰੀ ਖ਼ਬਰ »

ਗਰਾਮ ਪੰਚਾਇਤ ਦੇ ਆਮ ਇਜਲਾਸ ਦੌਰਾਨ ਸਰਪੰਚ ਨੇ ਲਗਾਏ ਹਲਕਾ ਵਿਧਾਇਕ 'ਤੇ ਬੇਲੋੜੀ ਦਖ਼ਲ-ਅੰਦਾਜ਼ੀ ਦੇ ਦੋਸ਼

ਮੋਗਾ, 23 ਜੂਨ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਵਿਕਾਸ ਪੱਖੋਂ ਜ਼ਿਲ੍ਹੇ ਦੇ ਗਿਣਵੇਂ ਪਿੰਡਾਂ 'ਚ ਆਉਂਦਾ ਪਿੰਡ ਸਾਫੂਵਾਲਾ ਉਦੋਂ ਪੰਜਾਬ ਪੱਧਰ 'ਤੇ ਸੁਰਖ਼ੀਆਂ ਵਿਚ ਆਇਆ ਸੀ, ਜਦੋਂ ਕੋਰੋਨਾ ਕਾਲ ਦੌਰਾਨ ਲਗਾਈ ਜਾ ਰਹੀ ਵੈਕਸੀਨੇਸ਼ਨ ਕਾਰਨ ਇਹ ਪਿੰਡ ਸਮੁੱਚੇ ...

ਪੂਰੀ ਖ਼ਬਰ »

ਸਹਿਕਾਰੀ ਬੈਂਕ ਅਰਾਈਆਂਵਾਲਾ ਕਲਾਂ ਨੇ ਲਾਭਪਾਤਰੀ ਨੂੰ 2 ਲੱਖ ਦੇ ਬੀਮੇ ਦੀ ਰਕਮ ਦਾ ਚੈੱਕ ਸੌਂਪਿਆ

ਫ਼ਰੀਦਕੋਟ, 23 ਜੂਨ (ਸਰਬਜੀਤ ਸਿੰਘ)-ਦੀ ਫ਼ਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਬਰਾਂਚ ਆਰਾਈਆਂਵਾਲਾ ਕਲਾਂ ਵਲੋਂ ਪ੍ਰਧਾਨ ਮੰਤਰੀ ਬੀਮਾ ਪਾਲਿਸੀ ਦੇ ਦੋ ਗਾਹਕਾਂ ਦੇ ਵਾਰਸਾਂ ਨੂੰ ਦੋ-ਦੋ ਲੱਖ ਰੁਪਏ ਦਾ ਕਲੇਮ ਦਿੱਤਾ ਗਿਆ | ਦੀ ਫ਼ਰੀਦਕੋਟ ਕੇਂਦਰੀ ਸਹਿਕਾਰੀ ਬੈਂਕ ...

ਪੂਰੀ ਖ਼ਬਰ »

ਸੀ. ਐੱਚ. ਸੀ. ਬਾਘਾ ਪੁਰਾਣਾ ਵਿਖੇ ਆਸ਼ਾ ਵਰਕਰਾਂ ਨੂੰ ਦਿੱਤੀ ਟ੍ਰੇਨਿੰਗ

ਬਾਘਾ ਪੁਰਾਣਾ, 23 ਜੂਨ (ਕਿ੍ਸ਼ਨ ਸਿੰਗਲਾ)-ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ. ਐੱਚ. ਸੀ. ਠੱਠੀ ਭਾਈ ਡਾ. ਉਪਿੰਦਰ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਹਸਪਤਾਲ ਬਾਘਾ ਪੁਰਾਣਾ ਵਿਖੇ ਆਸ਼ਾ ...

ਪੂਰੀ ਖ਼ਬਰ »

ਗੋਲਡਨ ਐਜੂਕੇਸ਼ਨ ਨੇ ਇਕੋ ਦਿਨ ਲਗਵਾਏ 5 ਵਿਦਿਆਰਥੀਆਂ ਦੇ ਕੈਨੇਡਾ ਦੇ ਸਟੱਡੀ ਵੀਜ਼ੇ

ਧਰਮਕੋਟ, 23 ਜੂਨ (ਪਰਮਜੀਤ ਸਿੰਘ)-ਗੋਲਡਨ ਐਜੂਕੇਸ਼ਨ ਸੰਸਥਾ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ | ਇਸੇ ਤਹਿਤ ਹੀ ਸੰਸਥਾ ਵਲੋਂ ਇਕੋ ਦਿਨ ਵਿਚ ਹੀ 5 ਵਿਦਿਆਰਥੀਆਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ | ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ 3 ਕਾਬੂ

ਮੋਗਾ, 23 ਜੂਨ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਥਾਵਾਂ ਤੋਂ 500 ਗ੍ਰਾਮ ਅਫ਼ੀਮ ਤੇ 800 ਨਸ਼ੀਲੀਆਂ ਗੋਲੀਆਂ ਸਮੇਤ 3 ਜਾਣਿਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ...

ਪੂਰੀ ਖ਼ਬਰ »

ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਠੇਕੇਦਾਰ

ਮੋਗਾ, 23 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ 'ਚ ਨਵੀਂ ਬਣੀ ਸਰਕਾਰ ਵਲੋਂ ਸਾਲ ਜੁਲਾਈ 2022 ਤੋਂ ਮਾਰਚ 2023 ਲਈ 9 ਮਹੀਨਿਆਂ ਲਈ ਨਵੀਂ ਆਬਕਾਰੀ ਪਾਲਸੀ ਬਣਾਈ ਹੈ, ਜਿਸ ਤੋਂ ਸਰਾਬ ਦੇ ਠੇਕੇਦਾਰਾਂ 'ਚ ਲਗਾਤਾਰ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ | ਸਰਕਾਰ ਵਲੋੋਂ ਇਸ ਵਾਰ ਸ਼ਰਾਬ ਦੇ ...

ਪੂਰੀ ਖ਼ਬਰ »

ਗਰਾਮ ਸਭਾ ਦੇ ਇਜਲਾਸ 'ਚ ਪਿੰਡ ਦੇ ਸਾਂਝੇ ਮਤੇ ਪਾਏ

ਕੋਟਕਪੂਰਾ, 23 ਜੁੂਨ (ਮੋਹਰ ਸਿੰਘ ਗਿੱਲ)-ਪੰਜਾਬ ਸਰਕਾਰ ਦੁਆਰਾ ਰਾਜ ਦੇ ਹਰ ਪਿੰਡ 'ਚ ਗਰਾਮ ਸਭਾ ਦੇ ਇਜਲਾਸ ਬੁਲਾਏ ਜਾ ਰਹੇ ਹਨ | ਇਸੇ ਲੜੀ ਤਹਿਤ ਪਿੰਡ ਲਾਲੇਆਣਾ (ਫ਼ਰੀਦਕੋਟ) ਵਿਖੇ ਵੀ ਸਰਕਾਰੀ ਮਿਡਲ ਸਕੂਲ ਵਿਚ ਪਿੰਡ ਦੀ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ, ਜਿਸ 'ਚ ...

ਪੂਰੀ ਖ਼ਬਰ »

ਸਾਹਿਤ ਸਭਾ ਬਾਘਾ ਪੁਰਾਣਾ ਦਾ ਡਲਹੌਜ਼ੀ ਟੂਰ ਯਾਦਗਾਰੀ ਹੋ ਨਿੱਬੜਿਆ

ਬਾਘਾ ਪੁਰਾਣਾ, 23 ਜੂਨ (ਕਿ੍ਸ਼ਨ ਸਿੰਗਲਾ)-ਸਾਹਿਤ ਸਭਾ ਬਾਘਾ ਪੁਰਾਣਾ ਦਾ ਕਾਫ਼ਲਾ ਸਭਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ ਆਲਮ ਵਾਲਾ ਦੀ ਰਹਿਨੁਮਾਈ ਹੇਠ ਬਾਘਾ ਪੁਰਾਣਾ ਤੋਂ ਡਲਹੌਜ਼ੀ ਦਾ ਟੂਰ ਲਗਾਇਆ ਗਿਆ, ਜਿਸ 'ਚ ਸਾਹਿਤਕਾਰ ਜਸਵੰਤ ਸਿੰਘ ਜੱਸੀ, ਮੁਕੰਦ ਕਮਲ, ਐਸ. ...

ਪੂਰੀ ਖ਼ਬਰ »

ਮੈਕਰੋ ਗਲੋਬਲ 'ਚ ਆਈਲੈਟਸ ਕਲਾਸਾਂ ਲਈ ਵਿਦਿਆਰਥੀ 'ਚ ਭਾਰੀ ਉਤਸ਼ਾਹ-ਡੱਲਾ

ਮੋਗਾ, 23 ਜੂਨ (ਸੁਰਿੰਦਰਪਾਲ ਸਿੰਘ)-ਆਈਲੈਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਬਣ ਚੁੱਕੀ ਹੈ, ਉੱਥੇ ਹੀ ਆਪਣੀਆਂ ਸੇਵਾਵਾਂ ਨਾਲ ਅਨੇਕਾਂ ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਨੇ ਮਨਾਇਆ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦਿਵਸ

ਮੋਗਾ, 23 ਜੂਨ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਜੰਮੂ ਕਸ਼ਮੀਰ ਵਿਚ ਸ਼ੁਰੂ ਤੋਂ ਹੀ ਧਾਰਾ-370 ਖ਼ਤਮ ਕਰ ਕੇ ਇਕ ਵਿਧਾਨ ਇਕ ਨਿਸ਼ਾਨ ਅਤੇ ਇਕ ਪ੍ਰਧਾਨ ਦੀ ਪੋ੍ਰੜ੍ਹਤਾ ਕਰਨ ਵਾਲੇ ਜਨ ਸੰਘ ਸੰਸਥਾਪਕ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਅੱਜ ਜ਼ਿਲ੍ਹਾ ਭਾਜਪਾ ਨੇ ਪ੍ਰਧਾਨ ...

ਪੂਰੀ ਖ਼ਬਰ »

ਵਿਧਾਇਕਾ ਡਾ. ਅਰੋੜਾ ਨੇ ਬੋਰਵੈੱਲ ਦਾ ਕੰਮ ਸ਼ੁਰੂ ਕਰਵਾਇਆ

ਮੋਗਾ, 23 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)-ਆਮ ਆਦਮੀ ਪਾਰਟੀ ਦੇ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਵਾਰਡ ਨੰਬਰ-9 ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਦੇਖਦੇ ਹੋਏ ਅੱਜ 600 ਫੁੱਟ ਡੰੂਘੇ ਬੋਰਵੈੱਲ ਦਾ ਕੰਮ ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੇ ਪ੍ਰਧਾਨ ਮਹਿਣਾ ਦੀ ਅਗਵਾਈ 'ਚ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਮੋਗਾ, 23 ਜੂਨ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਕੋਠੇ ਪੱਤੀ ਮੁਹੱਬਤ ਮੋਗਾ ਦੇ ਗ਼ਰੀਬ ਵਰਗ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਹੋ ਰਹੀ ਸਰਕਾਰੀ ਵਿਤਕਰੇਬਾਜ਼ੀ ਨੂੰ ਲੈ ਕੇ ਸੰਘਰਸ਼ ਦੇ ਰਾਹ ਪੈਣ ਲਈ ਤਿਆਰ ਹਨ ਤੇ ਉਨ੍ਹਾਂ ਨੇ ਇਕੱਤਰ ਹੋ ਕੇ ਨਵ ਸ਼ਕਤੀ ਮੋਰਚਾ ਦੇ ...

ਪੂਰੀ ਖ਼ਬਰ »

ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਓਵਰਆਲ 6 ਬੈਂਡ ਲਏ

ਮੋਗਾ, 23 ਜੂਨ (ਸੁਰਿੰਦਰਪਾਲ ਸਿੰਘ)-ਕਰੀਅਰ ਜ਼ੋਨ ਮੋਗਾ ਸੰਸਥਾ ਦੇ ਐੱਮ. ਡੀ. ਨੇ ਕਿਹਾ ਵਿਦਿਆਰਥੀ ਵਧੀਆ ਬੈਂਡ ਹਾਸਲ ਕਰਨ ਵਾਸਤੇ ਬਹੁਤ ਹੀ ਮਿਹਨਤ ਕਰ ਰਹੇ ਹਨ | ਇਹ ਸਭ ਵਿਦਿਆਰਥੀ ਮਿਹਨਤ ਕਰ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਜਲਦੀ ਪੂਰਾ ਕਰ ਰਹੇ ਹਨ | ਸੰਸਥਾ 'ਚ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਕਿਰਤੀ) ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਮੋਗਾ 'ਚ 121 ਮੈਂਬਰੀ ਕਮੇਟੀ ਸਥਾਪਿਤ-ਜਥੇ. ਰਣਸੀਂਹ

ਮੋਗਾ, 23 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਕਿਰਤੀ) ਦੇ ਕਨਵੀਨਰ ਜਥੇ. ਬੂਟਾ ਸਿੰਘ ਰਣਸੀਂਹ ਨੇ ਜ਼ਿਲ੍ਹਾ ਮੋਗਾ 'ਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਜ਼ਿਲ੍ਹੇ ਵਿਚ ਜ਼ਿਲ੍ਹਾ ਜਥੇਬੰਦੀ ਵਰਕਿੰਗ ਕਮੇਟੀ ਮੈਂਬਰ ਅਤੇ ਸਰਕਲ ਪ੍ਰਧਾਨ ...

ਪੂਰੀ ਖ਼ਬਰ »

ਬਾਬਾ ਸਾਈਾ ਤਕੀਆ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਰੌਸ਼ਨੀ ਮੇਲਾ ਕਰਵਾਇਆ

ਮੋਗਾ, 23 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪਿੰਡ ਸਿੰਘਾਂ ਵਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਸਾਈਾ ਤਕੀਆ ਜੀ ਦੀ ਯਾਦ ਨੂੰ ਤਾਜ਼ਾ ਕਰਦਿਆ ਸਾਲਾਨਾ ਰੌਸ਼ਨੀ ਮੇਲਾ ਡੇਰਾ ਸਾਈਾ ਤਕੀਆ ਸਿੰਘਾਂਵਾਲਾ ਵਿਖੇ ਮੁੱਖ ਸੇਵਾਦਾਰ ਤੇ ਉੱਘੇ ...

ਪੂਰੀ ਖ਼ਬਰ »

ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਸੰਬੰਧੀ ਘਰੇਲੂ ਔਰਤਾਂ ਨੂੰ ਕੀਤਾ ਜਾਗਰੂਕ

ਕਿਸ਼ਨਪੁਰਾ ਕਲਾਂ, 23 ਜੂਨ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਪੰਜਾਬ ਸਰਕਾਰ ਦੁਆਰਾ ਧਰਤੀ ਹੇਠਲੇ ਪਾਣੀ ਦੇ ਨੀਵੇਂ ਹੋ ਰਹੇ ਪੱਧਰ ਨੂੰ ਬਚਾਉਣ ਲਈ ਵੱਡੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ | ਅੱਜ ਇਸੇ ਲੜੀ ਤਹਿਤ ਪਿੰਡ ਭਿੰਡਰ ਖ਼ੁਰਦ ਵਿਖੇ ਜਲ ਸਪਲਾਈ ਤੇ ...

ਪੂਰੀ ਖ਼ਬਰ »

ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ 'ਆਪ' ਵਲੰਟੀਅਰਾਂ ਵਲੋਂ ਬੂਟੇ ਲਗਾਉਣ ਦੀ ਆਰੰਭੀ ਮੁਹਿੰਮ ਪੂਰੀ ਜੋਬਨ 'ਤੇ

ਬਾਘਾ ਪੁਰਾਣਾ, 23 ਜੂਨ (ਕਿ੍ਸ਼ਨ ਸਿੰਗਲਾ)-ਪੰਜਾਬ ਦਾ ਵਾਤਾਵਰਨ ਏਨਾ ਜ਼ਿਆਦਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਜੇਕਰ ਲੋਕਾਂ ਨੇ ਸਰਕਾਰਾਂ ਤੋਂ ਝਾਕ ਛੱਡ ਕੇ ਖ਼ੁਦ ਹੰਭਲਾ ਨਾ ਮਾਰਿਆ ਤਾਂ ਸਥਿਤੀ ਏਨੀ ਜ਼ਿਆਦਾ ਗੰਭੀਰ ਹੋ ਜਾਵੇਗੀ ਕਿ ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ...

ਪੂਰੀ ਖ਼ਬਰ »

ਐਂਟੀ ਕੁਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ ਦੇ ਅਸ਼ਵਨੀ ਕੁਮਾਰ ਬਤੌਰ ਸੂਬਾ ਚੇਅਰਮੈਨ ਨਿਯੁਕਤ

ਕੋਟ ਈਸੇ ਖਾਂ, 23 ਜੂਨ (ਨਿਰਮਲ ਸਿੰਘ ਕਾਲੜਾ)-ਨਰਿੰਦਰ ਅਰੋੜਾ ਐਂਟੀ ਕਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਵਲੋਂ ਆਪਣੀ ਪਾਰਖੂ ਅੱਖ ਨਾਲ ਚੋਣ ਕਰਦਿਆਂ ਇਕ ਕਾਬਲੇ ਤਾਰੀਫ਼ ਅਤੇ ਮਿਹਨਤੀ ਕਿਸਮ ਦੇ ਤੌਰ 'ਤੇ ਜਾਣੇ ਜਾਂਦੇ ਵਿਅਕਤੀ ਜਿਨ੍ਹਾਂ ਕੋਲ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਮੋਗਾ ਸਬ ਡਵੀਜ਼ਨ ਸਾਂਝ ਕੇਂਦਰ ਸਿਟੀ ਵਲੋਂ ਸੈਮੀਨਾਰ

ਮੋਗਾ, 23 ਜੂਨ (ਜਸਪਾਲ ਸਿੰਘ ਬੱਬੀ)-ਗੁਲਨੀਤ ਸਿੰਘ ਖੁਰਾਨਾ ਐੱਸ. ਐੱਸ. ਪੀ. ਮੋਗਾ ਦੀਆਂ ਹਦਾਇਤਾਂ ਅਨੁਸਾਰ ਗੁਰੂ ਨਾਨਕ ਕਾਲਜ ਮੋਗਾ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵ, ਸਾਂਝ ਕੇਂਦਰ ਤੋਂ ਮਿਲਣ ਵਾਲੀਆਂ ਸੇਵਾਵਾਂ ਸੰਬੰਧੀ ਸੈਮੀਨਾਰ ਲਗਾਇਆ, ਜਿਸ 'ਚ ਡਾ. ਜਤਿੰਦਰ ਕੌਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX