ਤਾਜਾ ਖ਼ਬਰਾਂ


ਅੱਜ ਭਾਰਤ-ਸਾਊਥ ਅਫ਼ਰੀਕਾ ਪਹਿਲਾ ਵਨਡੇਅ, ਕੋਹਲੀ-ਰੋਹਿਤ ਨਹੀਂ, ਕਪਤਾਨ ਧਵਨ ਕਰਨਗੇ ਧਮਾਲ
. . .  8 minutes ago
ਨਵੀਂ ਦਿੱਲੀ, 6 ਅਕਤੂਬਰ-ਭਾਰਤੀ ਟੀਮ ਨੇ ਆਪਣੇ ਘਰ 'ਚ ਸਾਊਥ ਅਫ਼ਰੀਕਾ ਨੂੰ ਟੀ-20 ਸੀਰੀਜ਼ 'ਚ 2-1 ਨਾਲ ਹਰਾਇਆ ਹੈ, ਹੁਣ ਦੋਵਾਂ ਟੀਮਾਂ 'ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਖੇਡੀ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ ਅੱਜ (6 ਅਕਤੂਬਰ) ਲਖਨਊ...
ਦੁਰਗਾ ਵਿਸਰਜਨ ਦੌਰਾਨ ਆਇਆ ਭਿਆਨਕ ਹੜ੍ਹ, 40 ਲੋਕ ਰੁੜ੍ਹੇ, 8 ਲੋਕਾਂ ਦੀ ਮੌਤ
. . .  23 minutes ago
ਜਲਪਾਈਗੁੜੀ, 6 ਅਕਤੂਬਰ- ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ 'ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ 'ਚ ਰੁੜ੍ਹ ਗਏ। ਇਸ ਹਾਦਸੇ 'ਚ ਹੁਣ ਤੱਕ...
ਅਮਰੀਕਾ ਦੇ ਮੈਕਸੀਕੋ ਸਿਟੀ ਹਾਲ ’ਚ ਗੋਲੀਬਾਰੀ, ਮੇਅਰ ਸਮੇਤ ਘੱਟੋ-ਘੱਟ 10 ਲੋਕਾਂ ਦੀ ਹੋਈ ਮੌਤ
. . .  32 minutes ago
ਲੰਡਨ, 6 ਅਕਤੂਬਰ-ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਅਮਰੀਕਾ ਦੇ ਮੈਕਸੀਕੋ ਦਾ ਹੈ। ਮੈਕਸੀਕਨ ਸਿਟੀ ਹਾਲ 'ਚ ਸਮੂਹਿਕ ਗੋਲੀਬਾਰੀ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁਰੂਆਤੀ ਜਾਂਚ ਦੇ ਮੁਤਾਬਿਕ ਮਰਨ ਵਾਲਿਆਂ 'ਚ ਮੇਅਰ ਵੀ ਸ਼ਾਮਿਲ ਹੈ।
ਕੇਰਲ 'ਚ ਸਵੇਰੇ-ਸਵੇਰੇ ਦਰਦਨਾਕ ਹਾਦਸਾ, 2 ਬੱਸਾਂ ਦੀ ਟੱਕਰ 'ਚ 9 ਲੋਕਾਂ ਦੀ ਮੌਤ
. . .  56 minutes ago
ਤਿਰੂਵਨੰਤਪੁਰਮ, 6 ਅਕਤੂਬਰ-ਕੇਰਲ 'ਚ ਅੱਜ ਸਵੇਰੇ-ਸਵੇਰੇ 2 ਬੱਸਾਂ ਦੀ ਟੱਕਰ ਨਾਲ ਦਰਦਨਾਕ ਹਾਦਸਾ ਹੋ ਗਿਆ। ਕੇਰਲ ਦੇ ਪਲਕੜ ਜ਼ਿਲ੍ਹੇ ਦੇ ਵਡੱਕਨਚੇਕੀ 'ਚ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਦਿੱਲੀ : ਗਾਂਧੀ ਨਗਰ ਦੀ ਕੱਪੜਾ ਮੰਡੀ ਵਿਚ ਇਕ ਦੁਕਾਨ ਨੂੰ ਲੱਗੀ ਅੱਗ, ਮੌਕੇ ’ਤੇ ਪੁੱਜੀਆਂ 30 ਫਾਇਰ ਬ੍ਰਿਗੇਡ ਦੀਆਂ ਗੱਡੀਆਂ
. . .  1 day ago
ਬੰਗਾਲ : ਜਲਪਾਈਗੁੜੀ ਵਿਚ ਮਾਲ ਨਦੀ ਵਿਚ ਪਾਣੀ ਦਾ ਪੱਧਰ ਵਧਿਆ, 7 ਮੌਤਾਂ
. . .  1 day ago
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਐਡਹਾਕ ਕਮੇਟੀ ਬਣਾਏ ਸਰਕਾਰ-ਜਥੇ. ਦਾਦੂਵਾਲ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਚਲ ਰਹੇ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ...
ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਮਲੋਟ, 5 ਅਕਤੂਬਰ (ਪਾਟਿਲ)- ਯੂਥ ਵੈਲਫੇਅਰ ਕਲੱਬ ਮਲੋਟ ਦੁਆਰਾ ਅੱਜ ਪੁੱਡਾ ਗਰਾਊਂਡ ਵਿਚ ਕਰਵਾਏ ਦੁਸਹਿਰਾ ਉਤਸਵ-2022 ਸਮਾਗਮ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਕ ਵਾਰ ਫਿਰ ਹੋਇਆ ਉਲਟ ਫੇਰ , ਬਣਾਇਆ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਪ੍ਰਧਾਨ
. . .  1 day ago
ਕਰਨਾਲ, 5 ਅਕਤੂਬਰ (ਗੁਰਮੀਤ ਸਿੰਘ ਸੱਗੂ )- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿਤੇ ਜਾਣ ਤੋਂ ਬਾਅਦ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪ੍ਰਧਾਨ ਨੂੰ ਲੈ ਕੇ ...
ਉੱਤਰ ਪ੍ਰਦੇਸ਼ : ਕਾਨਪੁਰ ਵਿਚ ਭਾਰੀ ਮੀਂਹ ਪੈਣ ਕਾਰਨ ਦੁਸਹਿਰੇ ਮੌਕੇ ਪੁਤਲੇ ਹੋਏ ਖ਼ਰਾਬ
. . .  1 day ago
ਉੱਤਰਾਖੰਡ ਬੱਸ ਹਾਦਸਾ : ਬਚਾਅ ਕਾਰਜ ਪੂਰਾ, 30 ਲਾਸ਼ਾਂ ਤੇ 20 ਜ਼ਖਮੀਆਂ ਨੂੰ ਬਾਹਰ ਕੱਢਿਆ
. . .  1 day ago
ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ
. . .  1 day ago
ਬੰਗਾ, 5 ਅਕਤੂਬਰ (ਜਸਬੀਰ ਸਿੰਘ ਨੂਰਪੁਰ)- ਬੰਗਾ 'ਚ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਸਮਾਗਮ ਦੀ ਪ੍ਰਧਾਨਗੀ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਨੇ ਕੀਤੀ...
ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਆਇਆ ਭਾਰਤ
. . .  1 day ago
ਅਟਾਰੀ, 5 ਅਕਤੂਬਰ (ਗੁਰਦੀਪ ਸਿੰਘ ਅਟਾਰੀ)-ਪਾਕਿਸਤਾਨ ਤੋਂ ਹਿੰਦੂ ਸ਼ਰਧਾਲੂਆਂ ਦਾ ਜਥਾ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਸੜਕ ਰਸਤੇ ਭਾਰਤ ਪਹੁੰਚਾ ਹੈ। ਜਥੇ ਦੀ ਅਗਵਾਈ ਕਰ ਰਹੇ ਹਿੰਦੂ ਸ਼ਰਧਾਲੂ ਕੇਵਲ ਰਾਮ ਨੇ ਗੱਲਬਾਤ ਕਰਦੇ ਦੱਸਿਆ ਕਿ ਉਨ੍ਹਾਂ ਕੋਲ 30...
ਦੁਸਹਿਰੇ ਮੌਕੇ ਮੁਹਾਲੀ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਕਿਹਾ 'ਭਗਵਾਨ ਸ਼੍ਰੀ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ'
. . .  1 day ago
ਮੁਹਾਲੀ, 5 ਅਕਤੂਬਰ-ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਫੇਸ-8 'ਚ ਰੱਖੇ ਗਏ ਸਮਾਗਮ 'ਚ ਸ਼ਿਰਕਤ ਕਰਨ ਪੁੱਜੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਸਹਿਰੇ ਦੇ ਤਿਉਹਾਰ...
ਫਰਾਲਾ 'ਚ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮਧਾਮ ਨਾਲ ਮਨਾਇਆ
. . .  1 day ago
ਸਧਵਾਂ, 5 ਅਕਤੂਬਰ (ਪ੍ਰੇਮੀ ਸੰਧਵਾਂ)- ਮੇਲਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਫਰਾਲਾ ਵਿਖੇ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਸਰਬ ਧਰਮ ਮਹਾਂ ਸਭਾ ਵਲੋਂ ਦੁਸਹਿਰੇ ਦੇ ਮਨਾਏ ਗਏ ਪਵਿੱਤਰ ਤਿਉਹਾਰ ਮੌਕੇ ਸਜਾਈਆਂ ਗਈਆਂ ਸੁੰਦਰ ਝਾਕੀਆਂ ਨੇ ਦਰਸ਼ਕਾਂ ਦਾ ਦਿਲ...
ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੁਸਹਿਰੇ ਦੇ ਤਿਉਹਾਰ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਮੂਲੀਅਤ
. . .  1 day ago
ਤਪਾ ਮੰਡੀ, 5 ਅਕਤੂਬਰ (ਵਿਜੇ ਸ਼ਰਮਾ)- ਪੂਰੇ ਭਾਰਤ ਅੰਦਰ ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਲੜੀ ਤਹਿਤ ਸਥਾਨਕ ਆਜ਼ਾਦ ਕਲਚਰਲ ਰਾਮ ਲੀਲਾ ਦੁਸਹਿਰਾ ਕਮੇਟੀ ਵਲੋਂ ਦੁਸਹਿਰੇ ਦਾ ਪਵਿੱਤਰ...
ਜਗਦੀਸ਼ ਕੁਮਾਰ ਸ਼ਰਮਾ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਲਗਾਏ
. . .  1 day ago
ਮਾਨਸਾ, 5 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਇੰਸਪੈਕਟਰ ਜਗਦੀਸ਼ ਕੁਮਾਰ ਸ਼ਰਮਾ ਨੂੰ ਸੀ.ਆਈ.ਏ. ਸਟਾਫ਼ ਮਾਨਸਾ ਦਾ ਇੰਚਾਰਜ ਲਗਾਇਆ ਗਿਆ ਹੈ। ਉਹ ਉਸ ਤੋਂ ਪਹਿਲਾਂ ਥਾਣਾ ਸਦਰ ਦੇ ਮੁੱਖ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ...
ਅਜਨਾਲਾ 'ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਕੀਤਾ ਅਗਨ ਭੇਟ
. . .  1 day ago
ਅਜਨਾਲਾ, 5 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐਨ.ਆਰ.ਆਈ ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਅਗਨ ਭੇਟ...
ਪੰਜਾਬ ਪੁਲਿਸ ਵਲੋਂ ਡਰੋਨ ਆਧਾਰਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, ਇਕ ਕੈਦੀ ਸਮੇਤ ਦੋ ਗ੍ਰਿਫ਼ਤਾਰ
. . .  1 day ago
ਚੰਡੀਗੜ੍ਹ, 5 ਅਕਤੂਬਰ-ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਫੈਸਲਾਕੁੰਨ ਜੰਗ ਤਹਿਤ ਇਕ ਹੋਰ ਸਫਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਇੱਕ ਕੈਦੀ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਡਰੋਨ...
ਨੋਬਲ ਪੁਰਸਕਾਰ: ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ 2022 ਦਾ ਐਲਾਨ
. . .  1 day ago
ਨਵੀਂ ਦਿੱਲੀ, 5 ਅਕਤੂਬਰ- ਰਸਾਇਣ ਵਿਗਿਆਨ ਦੇ ਖ਼ੇਤਰ ਲਈ ਨੋਬਲ ਪੁਰਸਕਾਰ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਪੁਰਸਕਾਰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੇ ਕੈਰੋਲਿਨ ਬਰਟੋਜ਼ੀ, ਯੂਨੀਵਰਸਿਟੀ ਆਫ ਕੋਪੇਨਹੇਗਨ...
ਗੜ੍ਹਸ਼ੰਕਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਲੁੱਟਾਂਖੋਹਾਂ ਕਰਨ ਵਾਲੇ ਗਰੋਹ ਦੇ 3 ਮੈਂਬਰ ਨਸ਼ੀਲੇ ਪਦਾਰਥਾਂ ਸਮੇਤ ਕੀਤੇ ਕਾਬੂ
. . .  1 day ago
ਗੜ੍ਹਸ਼ੰਕਰ, 5 ਅਕਤੂਬਰ (ਧਾਲੀਵਾਲ)- ਰਾਹਗੀਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਕੁੱਟਣ ਤੇ ਲੁੱਟਣ ਵਾਲੇ ਅੰਤਰ ਜ਼ਿਲ੍ਹਾ ਗਰੋਹ ਨੂੰ ਬੇਨਕਾਬ ਕਰਨ 'ਚ ਗੜ੍ਹਸ਼ੰਕਰ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਨਾਲ ਜਿੱਥੇ ਆਮ ਲੋਕਾਂ ਨੂੰ ਲੁੱਟ ਦੀਆਂ ਘਟਨਾਵਾਂ ਤੋਂ ਵੱਡੀ ਰਾਹਤ ਮਿਲਣ...
ਵਾਈਸ ਐਡਮਿਰਲ ਆਰਤੀ ਸਰੀਨ ਬਣੀ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਡੈਂਟ
. . .  1 day ago
ਨਵੀਂ ਦਿੱਲੀ, 5 ਅਕਤੂਬਰ-ਭਾਰਤੀ ਜਲ ਸੈਨਾ ਦੇ ਪੁਣੇ ਸਥਿਤ ਆਰਮਡ ਫੋਰਸਿਜ਼ ਮੈਡੀਕਲ ਕਾਲਜ ਦੀ ਕਮਾਡੈਂਟ ਦੇ ਰੂਪ 'ਚ ਵਾਈਸ ਐਡਮਿਰਲ ਆਰਤੀ ਸਰੀਨ ਨੇ ਅਹੁਦਾ ਸੰਭਾਲ ਲਿਆ ਹੈ। ਫ਼ੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ...
ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਮਿਲੀ ਧਮਕੀ, ਪੁਲਿਸ ਨੇ ਦਰਜ ਕੀਤੀ ਐੱਫ.ਆਈ.ਆਰ
. . .  1 day ago
ਨਵੀਂ ਦਿੱਲੀ, 5 ਅਕਤੂਬਰ- ਇਕ ਵਾਰ ਫ਼ਿਰ ਦੇਸ਼ ਦੇ ਵੱਡੇ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੈ। ਦਰਅਸਲ ਅੱਜ ਮੁੰਬਈ ਪੁਲਿਸ ਨੇ ਦੱਸਿਆ ਕਿ ਸਰ...
ਅਕਾਲੀ ਦਲ ਸੁਤੰਤਰ ਵਲੋਂ ਮਿਲਾਵਟਖੋਰਾਂ ਖ਼ਿਲਾਫ਼ ਕੀਤਾ ਗਿਆ ਅਰਥੀ ਫੂਕ ਮੁਜ਼ਾਹਰਾ
. . .  1 day ago
ਨਾਭਾ, 5 ਅਕਤੂਬਰ (ਕਰਮਜੀਤ ਸਿੰਘ)- ਪਟਿਆਲਾ ਗੇਟ ਨਾਭਾ ਸਥਿਤ ਅਕਾਲੀ ਦਲ ਸੁਤੰਤਰ ਵਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ 'ਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਕਿਹਾ ਕਿ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 11 ਹਾੜ ਸੰਮਤ 554

ਫਰੀਦਕੋਟ

ਭਾਕਿਯੂ ਏਕਤਾ ਸਿੱਧੂਪੁਰ ਵਲੋਂ ਅਗਨੀਪਥ ਯੋਜਨਾ ਦੇ ਵਿਰੋਧ 'ਚ ਵਿਸ਼ਾਲ ਰੋਸ ਰੈਲੀ

ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਸਾਰੇ ਭਾਰਤ ਵਿਚ ਅਗਨੀਪਥ ਯੋਜਨਾ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਤੇ ਮਾਣਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣ ਦੀ ਦਿੱਤੇ ਸੱਦੇ ਅਨੁਸਾਰ ਐਸ.ਕੇ.ਐਮ ਦੇ ਸੀਨੀਅਰ ਆਗੂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਫ਼ਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਜਥੇਬੰਦੀ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਦੇ ਨਾਂਅ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੀ ਜਾ ਰਹੀ ਅਗਨੀਪਥ ਯੋਜਨਾ ਦੇਸ਼ ਦੇ ਨੌਜਵਾਨਾਂ, ਕਿਸਾਨਾਂ ਤੇ ਹਰ ਇਕ ਵਰਗ ਲਈ ਘਾਤਕ ਹੈ ਅਤੇ ਫ਼ੌਜ ਉੱਪਰ ਹੀ ਹਰ ਕਿਸੇ ਦੇਸ਼ ਦੀ ਪ੍ਰਭੂਸੱਤਾ ਦਾ ਦਾਰੋਮਦਾਰ ਹੁੰਦਾ ਹੈ ਜੇ ਉਹ ਹੀ ਪ੍ਰਾਈਵੇਟ ਕੰਪਨੀਆਂ ਦੇ ਹੱਥ ਚਲੇ ਜਾਵੇ ਤਾਂ ਕਿਸੇ ਵੀ ਦੇਸ਼ ਨੂੰ ਗੁਲਾਮ ਹੋਣ ਤੋਂ ਦੇਰ ਨਹੀਂ ਲੱਗਦੀ ਜਿਸ ਦੀ ਉਦਾਹਰਨ ਪਿਛੋਕੜ ਵਿਚੋਂ ਈਸਟ ਇੰਡੀਆ ਕੰਪਨੀ ਤੋਂ ਸਾਨੂੰ ਮਿਲਦੀ ਹੈ | ਭਾਰਤ ਦੇ ਰਾਜਨੇਤਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਏਥੇ ਸਾਡੇ ਦੇਸ਼ ਦੇ ਰਾਜਨੇਤਾ ਤਾਂ 90 ਸਾਲ ਦੀ ਉਮਰ ਵਿਚ ਵੀ ਰਿਟਾਇਰ ਨਹੀਂ ਹੁੰਦੇ ਜੋ ਅਗਨੀਪਥ ਯੋਜਨਾ ਨੂੰ ਲਾਗੂ ਕਰਨ ਨੂੰ ਫਿਰਦੇ ਹਨ ਅਤੇ ਸਾਡੇ ਬੱਚੇ 23 ਸਾਲ ਦੀ ਉਮਰ ਵਿਚ ਹੀ ਰਿਟਾਇਰਡ ਕਰ ਦਿੱਤੇ ਜਾਣੇ ਹਨ | ਜਗਜੀਤ ਸਿੰਘ ਡੱਲੇਵਾਲ ਨੇ ਨੌਜਵਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਾਂਤੀਪੂਰਨ ਜ਼ਾਬਤੇ ਵਿਚ ਰਹਿ ਕੇ ਹੀ ਅੰਦੋਲਨ ਜਿੱਤੇ ਜਾਂਦੇ ਹਨ ਸਾਰਾ ਦੇਸ਼ ਅਤੇ ਸੰਯੁਕਤ ਕਿਸਾਨ ਮੋਰਚਾ ਦੇਸ਼ ਦੇ ਨੌਜਵਾਨਾਂ ਦੇ ਨਾਲ ਖੜ੍ਹਾ ਹੈ ਅਤੇ ਨੌਜਵਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਸੰਘਰਸ਼ ਨੂੰ ਜਿੱਤੇਗਾ ਜਿਵੇਂ ਦਿੱਲੀ ਦੇ ਬਾਰਡਰਾਂ 'ਤੇ ਕਿਸਾਨੀ ਅੰਦੋਲਨ ਨੂੰ ਜਿੱਤਿਆ ਸੀ | ਬੋਹੜ ਸਿੰਘ ਰੁਪੱਈਆਂਵਾਲਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਜਥੇਬੰਦੀ ਵਲੋਂ 10 ਜੂਨ ਤੋਂ ਡੀ.ਸੀ. ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਦਿੱਲੀ ਮੋਰਚੇ ਦੇ ਸ਼ਹੀਦਾਂ ਨੂੰ ਮੁਆਵਜ਼ਾ ਦਿਵਾਉਣ ਲਈ ਪੱਕਾ ਧਰਨਾ ਲਗਾਇਆ ਹੋਇਆ ਹੈ ਜੋ ਕਿ ਲਾਗਾਤਾਰ ਚੱਲ ਰਿਹਾ ਹੈ | ਇੰਦਰਜੀਤ ਸਿੰਘ ਘਣੀਆਂ ਜ਼ਿਲ੍ਹਾ ਜਰਨਲ ਸਕੱਤਰ ਨੇ ਦੱਸਿਆ ਕਿ ਸਰਕਾਰ ਫ਼ਰੀਦਕੋਟ ਜ਼ਿਲ੍ਹੇ ਵਿਚ ਦੀ ਲੰਘਦੀਆਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਰਕੇ ਬਰਸਾਤ ਦਾ ਪਾਣੀ ਡਰੇਨਾਂ ਵਿਚੋਂ ਨਿਕਲ ਕੇ ਕਿਸਾਨਾਂ ਦੀਆਂ ਫ਼ਸਲਾਂ ਮੂੰਗੀ, ਹਰਾ ਚਾਰਾ, ਝੋਨੇ ਤੇ ਬਾਸਮਤੀ ਦੀ ਪਨੀਰੀ ਨੂੰ ਤਬਾਹ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਸਰਕਾਰ ਦੀ ਨਲਾਇਕੀ ਹੀ ਹੈ ਜੇ ਸਰਕਾਰ ਨੇ ਸਮਾਂ ਰਹਿੰਦੇ ਡਰੇਨਾਂ ਦੀ ਸਫਾਈ ਕੀਤੀ ਹੁੰਦੀ ਤਾਂ ਕਿਸਾਨਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ | ਇਸ ਮੌਕੇ ਬਲਾਕ ਪ੍ਰਧਾਨ ਰਜਿੰਦਰ ਸਿੰਘ ਸਾਦਿਕ, ਬਲਾਕ ਪ੍ਰਧਾਨ ਸੁਖਮੰਦਰ ਸਿੰਘ ਕੋਟਕਪੂਰਾ, ਬਲਾਕ ਪ੍ਰਧਾਨ ਚਰਨਜੀਤ ਸਿੰਘ ਫ਼ਰੀਦਕੋਟ, ਬਲਾਕ ਪ੍ਰਧਾਨ ਸੁਖਚੈਨ ਸਿੰਘ ਗੋਲੇਵਾਲਾ, ਬਲਾਕ ਪ੍ਰਧਾਨ ਮੇਜਰ ਸਿੰਘ ਬਾਜਾਖਾਨਾ, ਬਲਾਕ ਪ੍ਰਧਾਨ ਛਿੰਦਰ ਪਾਲ ਸਿੰਘ ਜੈਤੋ ਆਦਿ ਨੇ ਵੀ ਸੰਬੋਧਨ ਕੀਤਾ |

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸਰਕਾਰ ਨੂੰ ਭੇਜਿਆ ਮੰਗ-ਪੱਤਰ

ਫ਼ਰੀਦਕੋਟ, 24 ਜੂਨ (ਸਰਬਜੀਤ ਸਿੰਘ)-ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੱਦੇ 'ਤੇ ਅੱਜ ਜ਼ਿਲ੍ਹਾ ਫ਼ਰੀਦਕੋਟ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਮੋਰਚੇ ਦੇ ਜ਼ਿਲ੍ਹਾ ਕੋ-ਕਨਵੀਨਰ ਕੁਲਦੀਪ ਸਿੰਘ ਸਹਿਦੇਵ ਤੇ ਨਿਰਮਲ ਸਿੰਘ ਅਤੇ ਗੌਰਮਿੰਟ ਸਕੂਲ ਟੀਚਰਜ਼ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ ਜਥੇਬੰਦੀ 'ਚ ਫੁੱਟ ਮੁੜ ਹੋਈ ਉਜਾਗਰ

ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਉਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਗਿਆ | ਜਿਸ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਵਕੀਲ ਪ੍ਰੇਮ ...

ਪੂਰੀ ਖ਼ਬਰ »

ਬੀ.ਕੇ.ਯੂ ਡਕੌਂਦਾ ਨੇ ਡਿਪਟੀ ਕਮਿਸ਼ਨਰ ਨੂੰ ਅਗਨੀਪਥ ਸਕੀਮ ਦੇ ਰੋਸ ਵਜੋਂ ਸੌਂਪਿਆ ਮੰਗ-ਪੱਤਰ

ਕੋਟਕਪੂਰਾ, 24 ਜੂਨ (ਮੇਘਰਾਜ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਫ਼ਰੀਦਕੋਟ ਮੀਤ ਪ੍ਰਧਾਨ ਜ਼ੋਰਾ ਸਿੰਘ ਭਾਣਾ ਅਤੇ ਬਲਾਕ ਕੋਟਕਪੂਰਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਕੁਹਾਰਵਾਲਾ ਦੀ ਅਗਵਾਈ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਡਿਪਟੀ ...

ਪੂਰੀ ਖ਼ਬਰ »

ਉੱਚ ਅਧਿਕਾਰੀਆਂ ਨੇ ਲਿਆ ਦੇਵੀ ਵਾਲਾ ਡਰੇਨ ਦਾ ਜਾਇਜ਼ਾ

ਕੋਟਕਪੂਰਾ, 24 ਜੁੂਨ (ਮੋਹਰ ਸਿੰਘ ਗਿੱਲ)-ਬਾਰਸ਼ਾਂ ਦੇ ਸੀਜਨ ਨੂੰ ਧਿਆਨ ਵਿਚ ਰੱਖਦੇ ਹੋਏ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ ਵਲੋਂ ਨਗਰ ਕੌਂਸਲ ਅਤੇ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਥਾਨਕ ਦੇਵੀ ਵਾਲਾ ਰੋਡ 'ਤੇ ...

ਪੂਰੀ ਖ਼ਬਰ »

ਕਣਕ ਦੇ ਗੱਟੇ ਚੋਰੀ ਕਰਨ ਵਾਲਿਆਂ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 24 ਜੁੂਨ (ਮੋਹਰ ਸਿੰਘ ਗਿੱਲ)-ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਇਕ ਗੁਦਾਮ ਵਿਚੋਂ ਕਣਕ ਦੇ ਗੱਟੇ ਚੋਰੀ ਹੋ ਜਾਣ ਦੇ ਮਾਮਲੇ ਵਿਚ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧ ਵਿਚ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਕਾਬੂ

ਫ਼ਰੀਦਕੋਟ, 24 ਜੂਨ (ਸਰਬਜੀਤ ਸਿੰਘ)-ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ 52 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਕਾਬੂ ਕੀਤੇ ਗਏ ਕਥਿਤ ਦੋਸ਼ੀ ਵਿਰੁੱਧ ਥਾਣਾ ਸਿਟੀ ਫ਼ਰੀਦਕੋਟ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ...

ਪੂਰੀ ਖ਼ਬਰ »

ਮੋਬਾਈਲ ਫ਼ੋਨ ਝਪਟਣ ਵਾਲੇ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 24 ਜੂਨ (ਮੋਹਰ ਸਿੰਘ ਗਿੱਲ)-ਅੰਮਿ੍ਤ ਲਾਲ ਪੁੱਤਰ ਮੱਖਣ ਲਾਲ ਵਾਸੀ ਕੋਟਕਪੂਰਾ ਨੇ ਸ਼ਹਿਰੀ ਪੁਲਿਸ ਸਟੇਸ਼ਨ ਕੋਟਕਪੂਰਾ ਵਿਖੇ ਦਰਖ਼ਾਸਤ ਦੇ ਕੇ ਦੱਸਿਆ ਹੈ ਕਿ ਉਹ ਰਾਤ ਨੂੰ ਆਪਣਾ ਕੰਮਕਾਰ ਕਰ ਕੇ ਸ਼ਹਿਰ ਕੋਟਕਪੂਰਾ ਤੋਂ ਆਪਣੇ ਘਰ ਨੂੰ ਮੋਟਰਸਾਈਕਲ ਪਰ ਜਾ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ 3 ਜੁਲਾਈ ਤੱਕ ਮਨਾਇਆ ਜਾਵੇਗਾ : ਡਾ. ਰੂਹੀ ਦੁੱਗ

ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਕਿਰਤ ਕਮਿਸ਼ਨਰ, ਪੰਜਾਬ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹੇ 'ਚ ਬਾਲ ਮਜ਼ਦੂਰੀ ਖ਼ਾਤਮਾ ਸਪਤਾਹ 27-06-2022 ਤੋਂ 03-07-2022 ਤੱਕ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ. ਰੂਹੀ ਦੁੱਗ ...

ਪੂਰੀ ਖ਼ਬਰ »

ਪੰਜਾਬ ਐਂਡ ਸਿੰਧ ਬੈਂਕ ਨੇ ਮਨਾਇਆ ਆਪਣਾ 115ਵਾਂ ਸਥਾਪਨਾ ਦਿਵਸ

ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਪੰਜਾਬ ਐਂਡ ਸਿੰਧ ਬੈਂਕ ਨੇ ਆਪਣਾ 115ਵਾਂ ਸਥਾਪਨਾ ਦਿਵਸ ਮਨਾਇਆ | ਬੈਂਕ ਦੇ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਦੀ ਰਹਿਨੁਮਾਈ ਵਿਚ ਮਨਾਏ ਗਏ ਇਸ ਸਥਾਪਨਾ ਦਿਵਸ ਮੌਕੇ ਬੈਂਕ ਦੀ ਈ-ਲਾਜ਼, ਨਜ਼ਦੀਕ ਜੈਨ ਸਕੂਲ ਵਿਖੇ ਸੁਖਮਨੀ ...

ਪੂਰੀ ਖ਼ਬਰ »

ਜਨਤਕ ਸਥਾਨ 'ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ

ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈੱਲ ਡਾ. ਪੁਸ਼ਪਿੰਦਰ ਸਿੰਘ ਕੂਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਨੇ ਵੱਖ-ਵੱਖ ਜਨਤਕ ਸਥਾਨਾਂ 'ਤੇ ਚੈਕਿੰਗ ਕਰਕੇ ਦੇਸ਼ ਭਰ 'ਚ ਲਾਗੂ ਸਿਗਰੇਟ ਅਤੇ ਹੋਰ ...

ਪੂਰੀ ਖ਼ਬਰ »

ਫ਼ਰੀਦਕੋਟ ਸ਼ਹਿਰ 'ਚ ਬਣੇ ਹੋਏ ਚੌਕਾਂ ਦੀ ਦਿੱਖ ਸੰਵਾਰਨ ਦੀ ਮੰਗ

ਫ਼ਰੀਦਕੋਟ, 24 ਜੂਨ (ਚਰਨਜੀਤ ਸਿੰਘ ਗੋਂਦਾਰਾ)-ਫ਼ਰੀਦਕੋਟ ਸ਼ਹਿਰ ਦੀ ਸੁੰਦਰਤਾ ਲਈ ਅਤੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਸਥਾਨਕ ਸ਼ਹਿਰ 'ਚ ਵੱਖ-ਵੱਖ ਥਾਂਵਾਂ 'ਤੇ ਚੌਂਕ ਬਣੇ ਹੋਏ ਹਨ ਪਰ ਸ਼ਹਿਰ 'ਚ ਬਣੇ ਹੋਏ ਕੁਝ ਚੌਂਕ ਅਜਿਹੇ ਵੀ ਹਨ ਜਿਨ੍ਹਾਂ ਦੀ ਇਸ ਸਮੇਂ ਦਿੱਖ ...

ਪੂਰੀ ਖ਼ਬਰ »

ਮਜ਼ਦੂਰ ਯੂਨੀਅਨ ਪੰਜਾਬ ਨੇ ਗ੍ਰਾਮ ਸੇਵਕ ਵਿਰੁੱਧ ਕੀਤੀ ਨਾਅਰੇਬਾਜ਼ੀ

ਜੈਤੋ, 24 ਜੂਨ (ਗੁਰਚਰਨ ਸਿੰਘ ਗਾਬੜੀਆ)-ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਕਨਵੀਨਰ ਅੰਗਰੇਜ਼ ਗੋਰਾ ਮੱਤਾ ਦੀ ਅਗਵਾਈ ਵਿਚ ਨਰੇਗਾ ਕਾਮਿਆਂ ਵਲੋਂ ਬਲਾਕ ਜੈਤੋ ਦੇ ਬੀ.ਡੀ.ਪੀ.ਓ ਦਫ਼ਤਰ ਵਿਖੇ ਗ੍ਰਾਮ ਸੇਵਕ ਸੁੁਖਜਿੰਦਰ ਸਿੰਘ ਕਰੀਰਵਾਲੀ ਦੇ ਵਿਰੁੱਧ ਸਖ਼ਤ ...

ਪੂਰੀ ਖ਼ਬਰ »

ਸਜੌਲ ਸਿੰਘ ਧਾਲੀਵਾਲ ਨੂੰ ਪਿੰਡ ਸਿਵੀਆਂ ਵਿਖੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਕੋਟਕਪੂਰਾ, 24 ਜੂਨ (ਮੋਹਰ ਸਿੰਘ ਗਿੱਲ)-ਸਜੌਲ ਸਿੰਘ ਧਾਲੀਵਾਲ (98) ਪੁੱਤਰ ਸਵਰਗੀ ਸ: ਚਤਰ ਸਿੰਘ ਧਾਲੀਵਾਲ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਬਾਬਾ ਮਸਤ ਰਾਮ ਜੀ ਪਿੰਡ ਸਿਵੀਆਂ ਵਿਖੇ ਹੋਇਆ | ਸ਼ਰਧਾਂਜਲੀ ਸਮਾਰੋਹ 'ਚ ...

ਪੂਰੀ ਖ਼ਬਰ »

ਖ਼ਾਰਾ ਵਿਖੇ ਗੁਰਮਤਿ ਸਮਰ ਕੈਂਪ ਲਗਾਇਆ

ਕੋਟਕਪੂਰਾ, 24 ਜੁੂਨ (ਮੋਹਰ ਸਿੰਘ ਗਿੱਲ)-ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਸ਼ੇਰ ਸਿੰਘ ਮੰਡ ਵਾਲਾ ਅਤੇ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਦੇ ਸਹਿਯੋਗ ਨਾਲ ਸੱਤ ਰੋਜਾ ਗੁਰਮਤਿ ਸਮਰ ਕੈਪ ਪਿੰਡ ਖ਼ਾਰਾ ਜ਼ਿਲ੍ਹਾ ਫ਼ਰੀਦਕੋਟ ਵਿਖੇ ਲਗਾਇਆ ਗਿਆ | ਇਸ ਕੈਂਪ ਅੰਦਰ ਪ੍ਰਚਾਰਕ ...

ਪੂਰੀ ਖ਼ਬਰ »

ਫ਼ੌਜ ਤੇ ਪੰਜਾਬ ਪੁਲਿਸ 'ਚ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਫ਼ਿਜੀਕਲ ਟੈਸਟ/ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਸ਼ੁਰੂ

ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਦੇ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਆਉਣ ਵਾਲੀ ਫ਼ੌਜ ਦੀ ਭਰਤੀ ਰੈਲੀ ਅਤੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਵਾਲੇ ਯੁਵਕ ਨੂੰ ਫ਼ਿਜੀਕਲ ਟੈਸਟ ਅਤੇ ਲਿਖਤੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਫਿਜ਼ੀਕਲ ਟੈਸਟ 'ਤੇ ਲਿਖਤੀ ਪੇਪਰ ਦੀ ਤਿਆਰੀ ਮੁਫ਼ਤ ਕਰਵਾਈ ਜਾਵੇਗੀ-ਕੈਂਪ ਇੰਚਾਰਜ

ਸ੍ਰੀ ਮੁਕਤਸਰ ਸਾਹਿਬ, 24 ਜੂਨ (ਰਣਜੀਤ ਸਿੰਘ ਢਿੱਲੋਂ)-ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਦੇ ਕੈਂਪ ਇੰਚਾਰਜ ਇਕਬਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੀ ਫ਼ੌਜ ਦੀ ਭਰਤੀ ਰੈਲੀ ਅਤੇ ਪੰਜਾਬ ਪੁਲਿਸ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ...

ਪੂਰੀ ਖ਼ਬਰ »

'ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ' ਮੌਕੇ ਜਾਗਰੂਕਤਾ ਸਾਈਕਲ ਰੈਲੀ ਭਲਕੇ

ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ 'ਗੁੱਡ ਮੌਰਨਿੰਗ ਵੈੱਲਫੇਅਰ ਕਲੱਬ' ਵਲੋਂ ਹਮਖਿਆਲੀ ਸੰਸਥਾਵਾਂ, ਜਥੇਬੰਦੀਆਂ ਅਤੇ ਜਾਗਰੂਕ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ 26 ਜੂਨ ਦਿਨ ਐਤਵਾਰ ਨੂੰ ਜਾਗਰੂਕਤਾ ਸਾਈਕਲ ਰੈਲੀ ...

ਪੂਰੀ ਖ਼ਬਰ »

ਪੰਚਾਇਤ ਵਲੋਂ ਪਿੰਡ ਸੁਖਨਾ ਅਬਲੂ 'ਚ ਆਮ ਇਜਲਾਸ ਕਰਵਾਇਆ

ਦੋਦਾ, 24 ਜੂਨ (ਰਵੀਪਾਲ)-ਗ੍ਰਾਮ ਪੰਚਾਇਤ ਪਿੰਡ ਸੁਖਨਾ ਅਬਲੂ ਵਲੋਂ ਆਮ ਇਜਲਾਸ ਪੰਚਾਇਤ ਇਨਸਾਫ਼ ਘਰ ਵਿਖੇ ਹੋਇਆ, ਜਿਸ 'ਚ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਅਤੇ ਮਨਰੇਗਾ ਮਜ਼ਦੂਰਾਂ ਸ਼ਾਮਿਲ ਹੋ ਕੇ ਪੰਚਾਇਤ ਵਿਭਾਗ ਦੀ ਸਾਈਡ ਤੋਂ ਲਾਈਵ ਪੋ੍ਰਗਰਾਮ ਦੁਆਰਾ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਵਫ਼ਦ ਏ. ਪੀ. ਓ. ਲੰਬੀ ਨੂੰ ਮਿਲਿਆ

ਲੰਬੀ, 24 ਜੂਨ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਵਫ਼ਦ ਆਪਣੀਆਂ ਮੰਗਾਂ ਦੇ ਸਬੰਧ ਵਿਚ ਅੱਜ ਬੀ.ਡੀ.ਪੀ.ਓ. ਦਫ਼ਤਰ ਲੰਬੀ ਵਿਖੇ ਏ.ਪੀ.ਓ. ਸੁਖਦੇਵ ਸਿੰਘ ਨੂੰ ਮਿਲਿਆ | ਇਹ ਜਾਣਕਾਰੀ ਯੂਨੀਅਨ ਦੇ ਆਗੂ ਰਾਮਪਾਲ ਸਿੰਘ ਦਿੰਦਿਆਂ ਦੱਸਿਆ ਕਿ ਇਸ ਵਾਰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵਿਦਿਆਰਥੀਆਂ ਨੇ ਘਰ ਬੈਠ ਕੀਤੇ ਆਸਨ

ਮਲੋਟ, 24 ਜੂਨ (ਪਾਟਿਲ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਦੇਸ਼ ਭਰ 'ਚ ਯੋਗਾ ਸੰਬੰਧੀ ਪ੍ਰੋਗਰਾਮ ਕੀਤੇ ਜਾ ਰਹੇ ਹਨ | ਇਸ ਸੰਬੰਧੀ ਗੁਰੂ ਤੇਗ਼ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੇ ਮਿਡਲ ਵਿੰਗ ਦੇ ਵਿਦਿਆਰਥੀਆਂ ਨੇ ਘਰ ਬੈਠ ਕੇ ਯੋਗ ਆਸਣ ਕੀਤੇ | ਇਸ ਮੌਕੇ ਹੈੱਡ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਵਿਸ਼ਵ ਆਬਾਦੀ ਪੰਦ੍ਹਰਵਾੜੇ ਤਹਿਤ ਜ਼ਿਲ੍ਹਾ ਪੱਧਰੀ ਹੋਈ ਮੀਟਿੰਗ

ਸ੍ਰੀ ਮੁਕਤਸਰ ਸਾਹਿਬ, 24 ਜੂਨ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿਹਤ ਵਿਭਾਗ ਦੀ ਮੀਟਿੰਗ ਸਿਵਲ ਸਰਜਨ ਡਾ:ਰੰਜੂ ਸਿੰਗਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਵੰਦਨਾ ਬਾਂਸਲ ਅਤੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੁਖਮੰਦਰ ਸਿੰਘ ਤੋਂ ...

ਪੂਰੀ ਖ਼ਬਰ »

ਵਿਦਿਆਰਥਣਾਂ ਨੂੰ ਆਤਮ ਰੱਖਿਆ ਲਈ ਜੂਡੋ ਕਰਾਟਿਆਂ ਦੀ ਦਿੱਤੀ ਸਿਖਲਾਈ

ਸ੍ਰੀ ਮੁਕਤਸਰ ਸਾਹਿਬ, 24 ਜੂਨ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਧਰੂਮਨ ਐੱਚ ਨਿੰਬਾਲੇ ਵਲੋਂ ਬੱਚਿਆਂ ਨਾਲ ਸਿੱਧਾ ਰਾਬਤਾ ਕਾਇਮ ਕਰਦਿਆਂ 'ਬਾਲ ਮਿੱਤਰ' ਪ੍ਰੋਗਰਾਮ ਦੀ ਸ਼ੁਰੂਆਤ ਇਸ ਵਰੇ੍ਹ 10 ਅਪ੍ਰੈਲ ਨੂੰ ਕੀਤੀ ਗਈ ਸੀ | ਇਸ ...

ਪੂਰੀ ਖ਼ਬਰ »

ਅਗਨੀਪਥ ਦੇ ਵਿਰੋਧ 'ਚ ਭਾਕਿਯੂ ਏਕਤਾ ਉਗਰਾਹਾਂ ਨੇ ਮੰਗ-ਪੱਤਰ ਸੌਂਪਿਆ

ਫ਼ਰੀਦਕੋਟ, 24 ਜੂਨ (ਸਰਬਜੀਤ ਸਿੰਘ)-ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕੇਂਦਰ ਦੀ ਅਗਨੀਪਥ ਯੋਜਨਾ ਤਹਿਤ ਫ਼ੌਜ ਵਿਚ ਠੇਕਾ ਭਰਤੀ ਦੇ ਵਿਰੋਧ ਵਿਚ ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨਾਂ ਵਲੋਂ ਜ਼ਿਲ੍ਹਾ ਕੇਂਦਰ 'ਤੇ ਧਰਨਾ ...

ਪੂਰੀ ਖ਼ਬਰ »

ਈ-ਰਿਕਸ਼ਾ ਡਰਾਈਵਰਾਂ ਵਲੋਂ ਹੜਤਾਲ, ਸਵਾਰੀਆਂ ਪ੍ਰੇਸ਼ਾਨ

ਸ੍ਰੀ ਮੁਕਤਸਰ ਸਾਹਿਬ, 24 ਜੂਨ (ਰਣਜੀਤ ਸਿੰਘ ਢਿੱਲੋਂ)-ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਈ-ਰਿਕਸ਼ਾ ਚਾਲਕਾਂ ਵਲੋਂ ਸਾਰਾ ਦਿਨ ਹੜਤਾਲ ਰੱਖੀ ਗਈ, ਜਿਸ ਕਾਰਨ ਸਵਾਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ | ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਜਾਣ ਲਈ ਸਖ਼ਤ ਗਰਮੀ ...

ਪੂਰੀ ਖ਼ਬਰ »

ਨਛੱਤਰ ਸਿੰਘ ਫ਼ੱਤਣਵਾਲਾ ਨਮਿਤ ਸ਼ਰਧਾਂਜਲੀ ਸਮਾਗਮ

ਸ੍ਰੀ ਮੁਕਤਸਰ ਸਾਹਿਬ, 24 ਜੂਨ (ਰਣਜੀਤ ਸਿੰਘ ਢਿੱਲੋਂ)-ਨਛੱਤਰ ਸਿੰਘ ਫ਼ੱਤਣਵਾਲਾ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਸਥਿਤ ਸ਼ਿਵ ਸ਼ਕਤੀ ਹਾਲ ਵਿਖੇ ਸ਼ਰਧਾਂਜਲੀ ...

ਪੂਰੀ ਖ਼ਬਰ »

'ਯਾਦ ਪੀਆ ਕੀ ਆਏ' ਸੰਗੀਤਕ ਪ੍ਰੋਗਰਾਮ ਕਰਵਾਇਆ

ਫ਼ਰੀਦਕੋਟ, 24 ਜੂਨ (ਜਸਵੰਤ ਸਿੰਘ ਪੁਰਬਾ)-ਸੁਰ ਆਂਗਨ ਪੰਜਾਬ ਫ਼ਰੀਦਕੋਟ ਵਲੋਂ ਵਿਸ਼ਵ ਸੰਗੀਤ ਦਿਵਸ ਮੌਕੇ 'ਯਾਦ ਪੀਆ ਕੀ ਆਏ' ਦੋ ਰੋਜ਼ਾ ਸੰਗੀਤ ਸਮਾਰੋਹ ਕਰਵਾਇਆ ਗਿਆ | ਪ੍ਰੋਗਰਾਮ ਦਾ ਪਹਿਲਾ ਭਾਗ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੇ ਸੰਗੀਤ ਭਵਨ ਵਿਚ ਮਾਲਵਾ ...

ਪੂਰੀ ਖ਼ਬਰ »

ਬਾਲਟਾਲ ਵਿਖੇ ਭੰਡਾਰੇ ਸੰਬੰਧੀ ਸ਼ੋਭਾ ਯਾਤਰਾ ਕੱਢੀ

ਗਿੱਦੜਬਾਹਾ, 24 ਜੂਨ (ਪਰਮਜੀਤ ਸਿੰਘ ਥੇੜ੍ਹੀ)-ਬਾਬਾ ਅਮਰਨਾਥ ਸੇਵਾ ਦਲ ਮਲੋਟ ਵਲੋਂ ਗਿੱਦੜਬਾਹਾ ਦਲ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲਟਾਲ (ਕਸ਼ਮੀਰ) ਵਿਖੇ 25ਵਾਂ ਵਿਸ਼ਾਲ ਭੰਡਾਰਾ ਲਾਇਆ ਜਾ ਰਿਹਾ ਹੈ | ਇਸ ਭੰਡਾਰੇ ਸਬੰਧੀ ਅੱਜ ਦਲ ਵਲੋਂ ਸ਼ਹਿਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX