ਤਾਜਾ ਖ਼ਬਰਾਂ


ਕੋਲਕਾਤਾ : ਬੀ.ਐਸ.ਐਫ ਨੇ ਵਾਹਨ ਨੂੰ ਰੋਕ ਕੇ 4.20 ਕਰੋੜ ਰੁਪਏ ਦੇ 8.3 ਕਿਲੋ ਸੋਨੇ ਦੇ ਬਿਸਕੁਟਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ 'ਚ ਅੰਮ੍ਰਿਤਸਰ ਸ਼ਹਿਰੀ ਪੁਲਿਸ ਦੀ ਦਸਤਕ, ਵੱਡੇ ਮਾਮਲੇ 'ਚ ਹੋ ਸਕਦੀ ਛਾਪੇਮਾਰੀ
. . .  1 day ago
ਅਜਨਾਲਾ ,2 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਸ਼ਾਮ ਅਜਨਾਲਾ ਸ਼ਹਿਰ ਅੰਦਰ ਅੰਮ੍ਰਿਤਸਰ ਸ਼ਹਿਰੀ ਪੁਲਸ ਵਲੋਂ ਦਸਤਕ ਦਿੱਤੀ ਗਈ ਹੈ I ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰੀ ਪੁਲਿਸ ਵਲੋਂ ਬੀਤੇ ...
ਛੱਤੀਸਗੜ੍ਹ : ਬੀਜਾਪੁਰ ਵਿਚ ਮੁਕਾਬਲੇ ਤੋਂ ਬਾਅਦ ਚਾਰ ਮਾਓਵਾਦੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ
. . .  1 day ago
ਰੂਸ ਨੇ ਯੂਕਰੇਨ ਗੱਲਬਾਤ ਲਈ ਬਾਈਡਨ ਦੀਆਂ ਸ਼ਰਤਾਂ ਨੂੰ ਕੀਤਾ ਰੱਦ
. . .  1 day ago
ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀ, 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ
. . .  1 day ago
ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਸਲਾਨਾ...
ਰਾਜਸਥਾਨ ਦੇ ਲੋਕ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਹਨ- ਅਸ਼ੋਕ ਗਹਿਲੋਤ
. . .  1 day ago
ਜੈਪੁਰ, 2 ਦਸੰਬਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 4 ਦਸੰਬਰ ਨੂੰ ਰਾਜਸਥਾਨ ਪੁੱਜ ਰਹੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਆਜ਼ਾਦੀ ...
ਫ਼ਿਲਹਾਲ ਕਾਂਗਰਸੀ ਹਾਂ, ਸਮਾਂ ਆਉਣ ’ਤੇ ਦੱਸਾਂਗੀ -ਪ੍ਰਨੀਤ ਕੌਰ
. . .  1 day ago
ਜ਼ੀਰਕਪੁਰ, 2 ਦਸੰਬਰ (ਹੈਪੀ ਪੰਡਵਾਲਾ)- ਇਸ ਸਮੇਂ ਪੰਜਾਬ ਵਿਚ ਸਾਡੇ ਪਰਿਵਾਰ ਦੀ ਜੋ ਵੀ ਹੈਸੀਅਤ ਹੈ, ਇਹ ਸਭ ਲੋਕਾਂ ਦੀ ਦੇਣ ਹੈ ਤੇ ਲੋਕਾਂ ਦੇ ਇਸ ਪਿਆਰ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ ਅਗਾਂਹ ਵੀ ਇਸ ਰਿਸਤੇ ਨੂੰ ਹੋਰ...
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜਗਮੀਤ ਸਿੰਘ ਬਰਾੜ ਨੂੰ ਨੋਟਿਸ
. . .  1 day ago
ਚੰਡੀਗੜ੍ਹ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ...
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਉਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ
. . .  1 day ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਦੀ...
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  1 day ago
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
ਗੁਜਰਾਤ ਚੋਣਾਂ 'ਚ ਬਹੁਮਤ ਹਾਸਲ ਕਰਾਂਗੇ : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ
. . .  1 day ago
ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ
. . .  1 day ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ
ਭਾਜਪਾ ਵਲੋਂ ਕੈਪਟਨ ਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ, ਕੌਮੀ ਕਾਰਜਕਾਰਨੀ ਦੇ ਮੈਂਬਰ ਨਿਯੁਕਤ
. . .  1 day ago
ਨਵੀਂ ਦਿੱਲੀ, 2 ਦਸੰਬਰ- ਭਾਜਪਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ...
ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ ’ਤੇ ਆਰ. ਐਮ. ਪੀ. ਡਾਕਟਰਾਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੇ- ਡਾ ਰਾਜੇਸ਼ ਸ਼ਰਮਾ
. . .  1 day ago
ਸੰਧਵਾਂ, 2 ਦਸੰਬਰ (ਪ੍ਰੇਮੀ ਸੰਧਵਾਂ)- ਬਲਾਕ ਬੰਗਾ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਪਿੰਡ ਸੰਧਵਾਂ ਵਿਖੇ ਇਕਾਈ ਆਗੂ ਡਾ. ਹਰਭਜਨ ਸਿੰਘ ਸੰਧੂ ਦੀ ਅਗਵਾਈ ’ਚ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਬੰਗਾ...
ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  1 day ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  1 day ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  1 day ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  1 day ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  1 day ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  1 day ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  1 day ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  1 day ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  1 day ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ-ਭਗਵੰਤ ਮਾਨ
. . .  1 day ago
ਚੰਡੀਗੜ੍ਹ, 2 ਦਸੰਬਰ-ਮੂਸੇਵਾਲਾ ਹੱਤਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਮੁਖੀ ਹੋਣ ਦੇ ਨਾਤੇ ਮੈਂ ਤਸਦੀਕ...
ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  1 day ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 12 ਹਾੜ ਸੰਮਤ 554

ਪਹਿਲਾ ਸਫ਼ਾ

ਪੰਜਾਬ ਸਿਰ ਕੁੱਲ ਕਰਜ਼ਾ 3 ਲੱਖ 18 ਹਜ਼ਾਰ ਕਰੋੜ 'ਤੇ ਪੁੱਜਾ

• ਸੂਬੇ ਦੀ ਮੌਜੂਦਾ ਵਿੱਤੀ ਹਾਲਤ 'ਤੇ ਵਿਧਾਨ ਸਭਾ 'ਚ ਵ੍ਹਾਈਟ ਪੇਪਰ ਪੇਸ਼
• ਆਮਦਨ ਦਾ 93.49 ਫ਼ੀਸਦੀ ਵਚਨਬੱਧ ਖ਼ਰਚਿਆਂ ਲਈ, ਵਿਕਾਸ ਕੰਮਾਂ ਲਈ ਪੈਸਾ ਨਹੀਂ ਹਰਕਵਲਜੀਤ ਸਿੰਘ

ਚੰਡੀਗੜ੍ਹ, 25 ਜੂਨ -ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸੂਬੇ ਦੀ ਮੌਜੂਦਾ ਵਿੱਤੀ ਹਾਲਤ ਸੰਬੰਧੀ ਇਕ ਵ੍ਹਾਈਟ ਪੇਪਰ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤਾ ਜੋ ਸੂਬੇ ਦੀ ਤਰਸਯੋਗ ਵਿੱਤੀ ਸਥਿਤੀ ਨੂੰ ਦਰਸਾਉਂਦਾ ਹੈ | ਇਸ ਦਸਤਾਵੇਜ਼ ਤੋਂ ਸਪੱਸ਼ਟ ਹੈ ਕਿ ਜੇਕਰ ਕੋਈ ਸਖ਼ਤ ਫ਼ੈਸਲੇ ਨਹੀਂ ਲਏ ਜਾਂਦੇ ਅਤੇ ਸਰਕਾਰੀ ਖ਼ਰਚੇ ਕੰਟਰੋਲ 'ਚ ਨਹੀਂ ਆਉਂਦੇ ਤਾਂ ਸੂਬੇ ਨੂੰ ਦਿਵਾਲੀਏਪਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ | ਸੂਬੇ ਦੀ ਆਮਦਨ ਦਾ 93.49 ਫ਼ੀਸਦੀ ਜ਼ਰੂਰੀ ਵਚਨਬੱਧ ਖ਼ਰਚਿਆਂ 'ਤੇ ਜਾ ਰਿਹਾ ਹੈ ਜਿਸ 'ਚ ਤਨਖ਼ਾਹਾਂ, ਪੈਨਸ਼ਨਾਂ, ਉਜਰਤਾਂ, ਸੇਵਾ ਮੁਕਤੀ ਲਾਭ ਤੇ ਸਬਸਿਡੀਆਂ 'ਤੇ ਵਿਆਜ ਆਦਿ ਸ਼ਾਮਿਲ ਹਨ ਪਰ ਸਪੱਸ਼ਟ ਹੈ ਕਿ ਇਸ ਹਾਲਤ 'ਚ ਸੂਬੇ ਕੋਲ ਵਿਕਾਸ ਕਾਰਜਾਂ ਲਈ ਕੋਈ ਕਰਜ਼ਾ ਨਹੀਂ ਬਚ ਸਕੇਗਾ | ਸੂਬੇ ਸਿਰ ਕਰਜ਼ਾ ਜੋ ਹੁਣ ਤਕ 2 ਲੱਖ 63000 ਕਰੋੜ ਦੱਸਿਆ ਜਾਂਦਾ ਰਿਹਾ ਹੈ ਅਤੇ ਜੋ ਕੁੱਲ ਘਰੇਲੂ ਉਤਪਾਦ ਦਾ 45.88 ਫ਼ੀਸਦੀ ਬਣਦਾ ਹੈ ਤੋਂ ਇਲਾਵਾ ਸੂਬੇ ਦੇ ਸਰਕਾਰੀ ਬੋਰਡ, ਕਾਰਪੋਰੇਸ਼ਨਾਂ ਤੇ ਅਦਾਰਿਆਂ ਸਿਰ ਵੀ 55000 ਕਰੋੜ ਦੇ ਕਰਜ਼ੇ ਤੇ ਸਰਕਾਰ ਦੀਆਂ ਗਾਰੰਟੀਆਂ ਹਨ, ਜਿਸ ਤੋਂ ਸਪੱਸ਼ਟ ਹੈ ਕਿ ਸੂਬੇ ਸਿਰ ਅਸਲ ਕਰਜ਼ਾ 3 ਲੱਖ 18000 ਕਰੋੜ ਦੇ ਕਰੀਬ ਹੈ | ਮਗਰਲੇ ਪੰਜ ਸਾਲ ਦੌਰਾਨ ਰਾਜ 'ਤੇ ਕਰਜ਼ੇ 'ਚ 44.23 ਫ਼ੀਸਦੀ ਦਾ ਵਾਧਾ ਹੋਇਆ, ਜਿਸ ਤੋਂ ਸਪੱਸ਼ਟ ਹੈ ਕਿ ਸਾਲਾਨਾ ਕਰਜ਼ਾ 70.60 ਫ਼ੀਸਦੀ ਦੀ ਦਰ ਨਾਲ ਵਧ ਰਿਹਾ ਸੀ | ਦਿਲਚਸਪ ਗੱਲ ਇਹ ਹੈ ਕਿ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਤਨਖ਼ਾਹ ਕਮਿਸ਼ਨ ਦਾ 13,756 ਕਰੋੜ ਦਾ ਬਕਾਇਆ ਮੁਲਾਜ਼ਮਾਂ ਨੂੰ ਦਿੱਤਾ ਜਾਣਾ ਬਾਕੀ ਹੈ | ਬਿਜਲੀ ਸਬਸਿਡੀ ਦਾ ਵੀ 7,117.86 ਕਰੋੜ ਅਜੇ ਦਿੱਤਾ ਜਾਣਾ ਹੈ | ਜਦੋਂ ਕਿ ਮਗਰਲੀਆਂ ਸਰਕਾਰਾਂ ਨੇ ਆਟਾ ਦਾਲ ਸਕੀਮ ਦੀ 1747.57 ਕਰੋੜ ਦੀ ਜੋ ਅਦਾਇਗੀ ਨਹੀਂ ਕੀਤੀ ਉਹ ਵਿਆਜ ਨਾਲ ਵਧ ਕੇ 2274.43 ਕਰੋੜ ਹੋ ਗਈ ਹੈ | ਇਹ ਵੀ ਦੱਸਿਆ ਗਿਆ ਹੈ ਕਿ ਮੌਜੂਦਾ ਸਰਕਾਰ ਨੂੰ ਮਗਰਲੀ ਸਰਕਾਰ ਦੀਆਂ 24,351 ਕਰੋੜ ਦੀਆਂ ਦੇਣਦਾਰੀਆਂ ਵਿਰਾਸਤ 'ਚ ਮਿਲੀਆਂ ਹਨ | ਪ੍ਰਤੀ ਵਿਅਕਤੀ ਆਮਦਨ 'ਚ ਵੀ ਸੂਬਾ ਜੋ ਮੋਹਰੀ ਹੁੰਦਾ ਸੀ, ਉਹ ਹੁਣ ਗਿਆਰ੍ਹਵੇਂ ਸਥਾਨ 'ਤੇ ਪੁੱਜ ਗਿਆ ਹੈ | ਦਿਲਚਸਪ ਗੱਲ ਇਹ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਮਗਰਲੀ ਸਰਕਾਰ ਵਲੋਂ ਫ਼ਸਲ ਖ਼ਰੀਦ ਦੇ ਐਡਵਾਂਸ ਵਿਚਲੇ ਘਾਟੇ ਦੀ 31 ਹਜ਼ਾਰ ਕਰੋੜ ਦੀ ਜੋ ਰਾਸ਼ੀ ਲੰਬੇ ਸਮੇਂ ਦੇ ਕਰਜ਼ੇ 'ਚ ਤਬਦੀਲ ਕਰਨਾ ਮੰਨ ਲਈ ਸੀ ਉਸ ਕਾਰਨ ਸੂਬੇ ਨੂੰ ਸਾਲ 2034 ਤੱਕ ਸਾਲਾਨਾ 57,358 ਕਰੋੜ ਮੋੜਨਾ ਪਵੇਗਾ | ਜਿਸ ਦੀ ਸਾਲਾਨਾ ਕਿਸ਼ਤ 3240 ਕਰੋੜ ਰੁਪਏ ਹੈ | ਰਾਜ ਸਰਕਾਰ ਨੂੰ ਸਾਲ 2021-22 ਦੌਰਾਨ ਜੀ.ਐਸ.ਟੀ. ਬੰਦ ਹੋਣ, ਦੀ ਭਰਪਾਈ ਲਈ 16,575 ਕਰੋੜ ਰੁਪਏ ਮਿਲੇ ਸਨ ਅਤੇ ਇਸ ਸਾਲ ਇਹ ਰਾਸ਼ੀ ਬੰਦ ਹੋਣ ਨਾਲ 2022-23 ਦੌਰਾਨ ਰਾਜ ਨੂੰ 14 ਤੋਂ 15 ਹਜ਼ਾਰ ਕਰੋੜ ਦਾ ਨੁਕਸਾਨ ਹੋਵੇਗਾ | ਸੂਬੇ ਦੇ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ 2021-22 ਦੌਰਾਨ 5.1 ਫ਼ੀਸਦੀ ਰਹੀ ਜੋ ਦੇਸ਼ ਦੀ 8.9 ਦੀ ਵਾਧਾ ਦਰ ਨਾਲੋਂ ਕਾਫ਼ੀ ਘੱਟ ਸੀ ਅਤੇ ਕੁੱਲ ਘਰੇਲੂ ਉਤਪਾਦ ਦੇ ਨਾ ਵਧਣ ਕਾਰਨ ਸੂਬੇ ਦੀ ਆਮਦਨ ਵਧ ਨਹੀਂ ਰਹੀ | ਵਰਨਣਯੋਗ ਹੈ ਕਿ ਸਾਲ 2006-07 ਦੌਰਾਨ ਪੰਜਾਬ ਦੀ ਇਹ ਵਾਧਾ ਦਰ 10.2 ਫ਼ੀਸਦੀ ਸੀ | ਵ੍ਹਾਈਟ ਪੇਪਰ ਅਨੁਸਾਰ ਸਾਲ 2021-21 ਦੌਰਾਨ ਰਾਜ ਦੀ ਆਪਣੀ ਆਮਦਨ 37,345 ਕਰੋੜ ਸੀ ਜਿਸ 'ਚ ਜੀ.ਐਸ.ਟੀ. ਦਾ ਹਿੱਸਾ 42 ਫ਼ੀਸਦੀ, ਵੈਟ 18 ਫ਼ੀਸਦੀ ਜੋ ਤੇਲ 'ਤੇ ਲੱਗਦਾ ਹੈ |
ਵਾਹਨਾਂ ਦੇ ਟੈਕਸ ਤੋਂ ਕੁੱਲ ਆਮਦਨ ਦਾ ਹਿੱਸਾ 6 ਫ਼ੀਸਦੀ, ਬਿਜਲੀ ਡਿਊਟੀ ਤੋਂ 8 ਫ਼ੀਸਦੀ, ਆਬਕਾਰੀ ਤੋਂ 16 ਫ਼ੀਸਦੀ ਤੇ ਅਸ਼ਟਾਮ ਡਿਊਟੀ ਤੋਂ 9 ਫ਼ੀਸਦੀ ਕੁੱਲ ਆਮਦਨ 'ਚ ਹਿੱਸਾ ਹੈ | ਜਦੋਂ ਕਿ ਸਰਕਾਰ ਦੇ ਖ਼ਰਚਿਆਂ 'ਚ ਤਨਖ਼ਾਹ ਲਈ 27 ਫ਼ੀਸਦੀ, ਪੈਨਸ਼ਨ ਤੇ ਸੇਵਾਮੁਕਤੀ ਸਹੂਲਤਾਂ ਲਈ 14 ਫ਼ੀਸਦੀ, ਵਿਆਜ ਅਦਾਇਗੀ ਲਈ 17 ਫ਼ੀਸਦੀ, ਬਿਜਲੀ ਸਬਸਿਡੀ ਲਈ 13 ਫ਼ੀਸਦੀ ਅਤੇ ਸਥਾਨਕ ਸਰਕਾਰਾਂ ਦੀ ਸਹਾਇਤਾ ਲਈ 4 ਫ਼ੀਸਦੀ ਆਮਦਨ ਦਾ ਹਿੱਸਾ ਜਾ ਰਿਹਾ ਹੈ | ਇਸ ਤੋਂ ਹੋਰ ਮਾਲੀ ਖ਼ਰਚਿਆਂ 'ਤੇ 17 ਫ਼ੀਸਦੀ ਤੇ ਪੂੰਜੀਗਤ ਖ਼ਰਚਿਆਂ ਲਈ 8 ਫ਼ੀਸਦੀ ਆਮਦਨ ਜਾਂਦੀ ਹੈ | ਵ੍ਹਾਈਟ ਪੇਪਰ 'ਚ ਇਹ ਵੀ ਦੱਸਿਆ ਗਿਆ ਹੈ ਕਿ ਪੈਪਸੂ ਰੋਡ ਟਰਾਂਸਪੋਰਟ ਦਾ ਘਾਟਾ 31 ਮਾਰਚ 2022 ਨੂੰ 489.44 ਕਰੋੜ ਰੁਪਏ ਸੀ ਅਤੇ ਕਾਰਪੋਰੇਸ਼ਨ ਵੱਡੇ ਵਿੱਤੀ ਸੰਕਟ 'ਚ ਹੈ | ਵ੍ਹਾਈਟ ਪੇਪਰ 'ਚ ਸਪੱਸ਼ਟ ਕੀਤਾ ਗਿਆ ਹੈ ਕਿ ਸਖ਼ਤ ਵਿੱਤੀ ਪ੍ਰਬੰਧਨ ਤੋਂ ਬਿਨਾਂ ਆਰਥਿਕਤਾ ਨੂੰ ਲੀਹ 'ਤੇ ਨਹੀਂ ਲਿਆਂਦਾ ਜਾ ਸਕਦਾ, ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 27 ਜੂਨ ਨੂੰ ਬਜਟ 'ਚ ਸੂਬੇ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਕੀ ਤਜਵੀਜ਼ਾਂ ਪੇਸ਼ ਕਰਦੇ ਹਨ ਜਾਂ ਸਰਕਾਰ ਇਸ ਵ੍ਹਾਈਟ ਪੇਪਰ ਦੇ ਸਹਾਰੇ ਕੰਮ ਚਲਾਉਣ ਲਈ ਕਰਜ਼ੇ ਦੀ ਪੰਡ ਨੂੰ ਹੋਰ ਵੱਡਾ ਕਰਨ ਜਾ ਰਹੀ ਹੈ, ਕਿਉਂਕਿ ਸਰਕਾਰ ਪੰਜਾਬ ਵਿੱਤੀ ਪ੍ਰਬੰਧਨ ਤੇ ਜ਼ਿੰਮੇਵਾਰੀ ਐਕਟ 'ਚ ਤਰਮੀਮ ਕਰ ਕੇ ਸੂਬੇ ਲਈ ਕਰਜ਼ਾ ਹੱਦ ਨੂੰ ਵੀ ਵਧਾ ਰਹੀ ਹੈ ਪਰ ਇਸ ਕਰਜ਼ੇ ਦੀ ਪੰਡ ਹੇਠ ਇਹ ਸੂਬਾ ਦੱਬਿਆ ਹੀ ਨਾ ਜਾਵੇ ਇਸ ਸੰਬੰਧੀ ਮੌਜੂਦਾ ਸਰਕਾਰ ਕੀ ਰਣਨੀਤੀ ਅਪਣਾਵੇਗੀ, ਇਹ ਵੇਖਣ ਵਾਲੀ ਗੱਲ ਹੋਵੇਗੀ |

ਅਮਨ-ਕਾਨੂੰਨ ਦੀ ਸਥਾਪਤੀ ਤੇ ਗੈਂਗਸਟਰਵਾਦ ਦਾ ਖ਼ਾਤਮਾ ਸਰਕਾਰ ਦੀ ਜ਼ਿੰਮੇਵਾਰੀ-ਭਗਵੰਤ ਮਾਨ

ਚੰਡੀਗੜ੍ਹ, 25 ਜੂਨ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਨ 'ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਸੂਬੇ 'ਚ ਅਮਨ ਕਾਨੂੰਨ ਦੀ ਸਥਾਪਤੀ ਤੇ ਗੈਂਗਸਟਰਵਾਦ ਦਾ ਖ਼ਾਤਮਾ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਇਸ ਮੰਤਵ ਲਈ ਸਰਕਾਰ ਵਲੋਂ ਵੱਡੇ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਵਧੀਕ ਡੀ.ਜੀ.ਪੀ. ਦੀ ਅਗਵਾਈ ਹੇਠ ਇਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਹੈ ਅਤੇ ਉਨ੍ਹਾਂ ਵਲੋਂ ਲੋੜੀਂਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਤੋਂ ਇਲਾਵਾ ਜੇਲ੍ਹਾਂ ਨੂੰ ਸੁਰੱਖਿਅਤ ਬਣਾਉਣ ਅਤੇ ਗਵਾਹਾਂ ਦੀ ਸੁਰੱਖਿਆ ਲਈ ਵਿਧਾਨ ਸਭਾ ਦੇ ਮੌਜੂਦਾ ਇਜਲਾਸ ਦੌਰਾਨ ਹੀ ਬਿੱਲ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਪੁਲਿਸ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਖ਼ੇਤਰ 'ਚ ਵਾਪਰਨ ਵਾਲੀ ਘਟਨਾ ਤੇ ਨਸ਼ਾ ਤਸਕਰੀ ਦੀਆਂ ਘਟਨਾਵਾਂ ਲਈ ਨਿੱਜੀ ਤੌਰ 'ਤੇ ਜ਼ਿੰਮੇਵਾਰ ਸਮਝਿਆ ਜਾਵੇਗਾ | ਉਨ੍ਹਾਂ ਕਿਹਾ ਕਿ ਰਾਜ ਸਰਕਾਰ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਸਰਹੱਦ ਪਾਰ ਤੋਂ ਆ ਰਹੇ ਨਸ਼ਿਆਂ ਤੇ ਹਥਿਆਰਾਂ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਨਸ਼ਾ ਤਸਕਰਾਂ ਨਾਲ ਸਾਂਝ ਪਾਉਣ ਵਾਲਾ ਕੋਈ ਵੀ ਪੁਲਿਸ ਅਧਿਕਾਰੀ ਬਖ਼ਸ਼ਿਆ ਨਹੀਂ ਜਾਵੇਗਾ | ਪੁਲਿਸ ਨੂੰ ਨਸ਼ਾ ਪੀੜਤਾਂ ਨੂੰ ਫੜਨ ਦੀ ਥਾਂ ਇਸ ਕੰਮ 'ਚ ਲੱਗੀਆਂ ਵੱਡੀਆਂ ਮੱਛੀਆਂ ਨੂੰ ਸਾਹਮਣੇ ਲਿਆਉਣ ਲਈ ਕਿਹਾ ਗਿਆ ਹੈ | ਭਗਵੰਤ ਮਾਨ ਨੇ ਕਿਹਾ ਕਿ ਆਪਣੇ ਕਾਰਜਕਾਲ ਦੇ 100 ਦਿਨਾਂ ਦੌਰਾਨ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ 29 ਕੇਸ ਦਰਜ ਕੀਤੇ ਗਏ ਹਨ ਅਤੇ 47 ਲੋਕ ਗਿ੍ਫ਼ਤਾਰ ਹੋਏ ਹਨ | ਉਨ੍ਹਾਂ ਸਦਨ 'ਚ ਐਲਾਨ ਕੀਤਾ ਕਿ ਹੁਣ ਅਧਿਆਪਕਾਂ ਤੋਂ ਪੜ੍ਹਾਉਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ ਅਤੇ 5994 ਈ.ਟੀ.ਟੀ. ਤੇ 8393 ਪੀ੍ਰ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਨਿੱਜੀ ਸਕੂਲਾਂ ਰਾਹੀਂ ਹੁੰਦੀ ਲੁੱਟ ਨੂੰ ਰੋਕਣ ਲਈ ਵੀ ਕਦਮ ਚੁੱਕੇ ਹਨ ਅਤੇ ਅਮਰੀਕੀ ਦੂਤਾਵਾਸ ਦੀ ਮਦਦ ਨਾਲ ਸਾਡੇ ਅਧਿਆਪਕਾਂ ਦੀ ਸਿਖਲਾਈ ਲਈ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ | ਮੁੱਖ ਮੰਤਰੀ ਨੇ ਤਕਨੀਕੀ ਸਿੱਖਿਆ ਲਈ 19 ਨਵੀਆਂ ਆਈ.ਟੀ.ਆਈਜ਼ ਅਤੇ 44 ਨਵੇਂ ਕੋਰਸ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਕਿ ਐਪਰੈਂਟਿਸਸ਼ਿਪ ਸਕੀਮ ਅਧੀਨ 15 ਹਜ਼ਾਰ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ | ਦੋ ਸਾਲਾਂ 'ਚ 7000 ਨਵੇਂ ਡੇਅਰੀ ਯੂਨਿਟ ਸ਼ੁਰੂ ਕਰਨ ਤੇ ਗਿੱਦੜਬਾਹਾ ਤੇ ਗੁਰਦਾਸਪੁਰ ਵਿਖੇ ਪਸ਼ੂ ਚਾਰਾ ਬਣਾਉਣ ਦੇ ਪਲਾਂਟ ਲਗਾਏ ਜਾਣਗੇ | ਉਨ੍ਹਾਂ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ 25 ਹਜ਼ਾਰ ਮਕਾਨ ਬਣਾਉਣ ਅਤੇ ਗੁਰਦਾਸਪੁਰ, ਨਾਭਾ, ਪੱਟੀ, ਰਾਏਕੋਟ, ਮੁਕਤਸਰ, ਡੇਰਾਬੱਸੀ ਤੇ ਤਲਵੰਡੀ ਸਾਬੋ ਵਿਖੇ 7 ਨਵੇਂ ਜੱਚਾ-ਬੱਚਾ ਕੇਂਦਰ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ | ਉਨ੍ਹਾਂ ਇਕ ਵਿਧਾਇਕ ਇਕ ਪੈਨਸ਼ਨ ਦੇ ਫ਼ੈਸਲੇ ਨੂੰ ਇਤਿਹਾਸਕ ਦੱਸਿਆ | ਮੁੱਖ ਮੰਤਰੀ ਨੇ ਕਿਹਾ ਕਿ ਖਾਦਾਂ, ਕੀਟਨਾਸ਼ਕ, ਟਰੈਕਟਰ ਤੇ ਕਿਸਾਨੀ ਦੇ ਦੂਜੇ ਉਪਕਰਨ ਵੀ ਖੇਤੀ ਸਹਿਕਾਰੀ ਸਭਾਵਾਂ ਤੋਂ ਦੇਣ ਲਈ ਸੁਸਾਇਟੀਆਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਅਗਲੇ ਸੀਜ਼ਨ ਤੋਂ ਪਰਾਲੀ ਦੀ ਨਿੱਜੀ ਫ਼ਰਮਾਂ ਵਲੋਂ ਖ਼ਰੀਦ ਦਾ ਵੀ ਐਲਾਨ ਕੀਤਾ ਤਾਂ | ਮੁੱਖ ਮੰਤਰੀ ਨੇ ਕਿਹਾ ਕਿ ਉਹ ਚੰਡੀਗੜ੍ਹ ਤੋਂ ਇੰਗਲੈਂਡ ਤੇ ਕੈਨੇਡਾ ਲਈ ਸਿੱਧੀਆਂ ਉਡਾਨਾਂ ਲਈ ਯਤਨਸ਼ੀਲ ਹਨ ਅਤੇ ਇਹ ਛੇਤੀ ਸ਼ੁਰੂ ਹੋਣ ਦੀ ਉਮੀਦ ਵੀ ਹੈ |

ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ

ਪਰਿਵਾਰ ਨੇ ਲਗਾਏ ਗੰਭੀਰ ਦੋਸ਼ਮਨਜੋਤ ਸਿੰਘ ਜੋਤ
ਚੰਡੀਗੜ੍ਹ, 25 ਜੂਨ-ਭਿ੍ਸ਼ਟਾਚਾਰ ਮਾਮਲੇ ਵਿਚ ਗਿ੍ਫ਼ਤਾਰ ਪੰਜਾਬ ਦੇ ਆਈ.ਏ.ਐਸ. ਅਧਿਕਾਰੀ ਸੰਜੇ ਪੋਪਲੀ ਦੇ ਇਕਲੌਤੇ ਪੁੱਤਰ ਕਾਰਤਿਕ ਪੋਪਲੀ (27) ਦੀ ਚੰਡੀਗੜ੍ਹ ਸੈਕਟਰ-11 ਵਿਖੇ ਸਥਿਤ ਰਿਹਾਇਸ਼ 'ਤੇ ਗੋਲੀ ਲੱਗਣ ਕਾਰਨ ਭੇਦ ਭਰੇ ਹਾਲਤ 'ਚ ਮੌਤ ਹੋ ਗਈ | ਪਰਿਵਾਰ ਦਾ ਦੋਸ਼ ਹੈ ਕਿ ਕਾਰਤਿਕ ਨੂੰ ਵਿਜੀਲੈਂਸ ਟੀਮ ਨੇ ਗੋਲੀ ਮਾਰੀ ਹੈ ਜਦ ਕਿ ਵਿਜੀਲੈਂਸ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ | ਚੰਡੀਗੜ੍ਹ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਕਾਰਤਿਕ ਨੇ ਲਾਇਸੈਂਸੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰੀ ਹੈ | ਕਾਰਤਿਕ ਦੀ ਮਾਤਾ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਲਈ ਵਿਜੀਲੈਂਸ ਟੀਮ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਜਦ ਤੱਕ ਪੁਲਿਸ ਵਾਲਿਆਂ ਦੀ ਵਰਦੀ ਨਹੀਂ ਉਤਰਵਾਈ ਜਾਂਦੀ, ਉਹ ਆਪਣੇ ਪੁੱਤਰ ਦੇ ਖ਼ੂਨ ਦੇ ਲੱਗੇ ਹੱਥ ਨਹੀਂ ਧੋਣਗੇ | ਜਾਣਕਾਰੀ ਅਨੁਸਾਰ ਦੁਪਹਿਰ ਬਾਅਦ ਵਿਜੀਲੈਂਸ ਟੀਮ ਸੰਜੇ ਪੋਪਲੀ ਦੇ ਘਰ ਛਾਪਾ ਮਾਰਨ ਗਈ ਤਾਂ ਇਹ ਘਟਨਾ ਵਾਪਰ ਗਈ, ਜਦ ਕਿ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵਿਜੀਲੈਂਸ ਦੇ ਕਿਸੇ ਕਰਮਚਾਰੀ ਵਲੋਂ ਗੋਲੀ ਚਲਾਈ ਗਈ ਹੈ | ਉਧਰ ਦੂਜੇ ਪਾਸੇ ਵਿਜੀਲੈਂਸ ਦਾ ਕਹਿਣਾ ਹੈ ਕਿ ਸਾਡੇ ਜਾਣ ਤੋਂ ਬਾਅਦ ਇਹ ਘਟਨਾ ਵਾਪਰੀ ਹੈ | ਸੰਜੇ ਪੋਪਲੀ ਦੀ ਪਤਨੀ ਨੇ ਕਿਹਾ ਕਿ ਅੱਜ ਸੰਜੇ ਪੋਪਲੀ ਦੀ ਪੇਸ਼ੀ ਸੀ ਜਿਸ ਦੇ ਚਲਦਿਆਂ ਵਿਜੀਲੈਂਸ ਟੀਮ ਸੰਜੇ ਪੋਪਲੀ ਨੂੰ ਨਾਲ ਲੈ ਕੇ ਉਸ ਦੇ ਘਰ ਆਈ ਸੀ | ਜਾਣਕਾਰੀ ਅਨੁਸਾਰ ਕਾਰਤਿਕ ਲਾਅ ਦਾ ਵਿਦਿਆਰਥੀ ਸੀ ਅਤੇ ਆਈ.ਏ.ਐਸ. ਦੀ ਤਿਆਰੀ ਕਰ ਰਿਹਾ ਸੀ |
ਵਿਜੀਲੈਂਸ ਨੇ ਬੇਟੇ ਨੂੰ ਮੇਰੇ ਸਾਹਮਣੇ ਮਾਰਿਆ-ਸੰਜੇ ਪੋਪਲੀ
ਚੰਡੀਗੜ੍ਹ : ਜਦੋਂ ਵਿਜੀਲੈਂਸ ਵਲੋਂ ਸੰਜੇ ਪੋਪਲੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ ਤਾਂ ਇਸ ਦੌਰਾਨ ਉਸ ਨੂੰ ਆਪਣੇ ਪੁੱਤਰ ਕਾਰਤਿਕ ਦੀ ਮੌਤ ਦੀ ਖਬਰ ਪਤਾ ਲੱਗ ਗਈ ਅਤੇ ਉਸ ਵਲੋਂ ਸਿਵਲ ਹਸਪਤਾਲ ਮੁਹਾਲੀ ਵਿਖੇ ਕਾਫੀ ਘੰਟੇ ਹੰਗਾਮਾ ਕੀਤਾ ਗਿਆ | ਇਸ ਦੌਰਾਨ ਜਿੱਥੇ ਸੰਜੇ ਪੋਪਲੀ ਨੇ ਆਪਣਾ ਮੈਡੀਕਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਉੱਥੇ ਹੀ ਉਸ ਨੇ ਵਿਜੀਲੈਂਸ ਟੀਮ 'ਤੇ ਗੰਭੀਰ ਦੋਸ਼ ਲਗਾਉਦਿਆਂ ਕਿਹਾ ਕਿ ਵਿਜੀਲੈਂਸ ਨੇ ਮੇਰੇ ਸਾਹਮਣੇ ਮੇਰੇ ਬੇਟੇ ਨੂੰ ਮਾਰਿਆ ਹੈ, ਜਿਸ ਦਾ ਮੈਂ ਚਸ਼ਮਦੀਦ ਗਵਾਹ ਹਾਂ ਅਤੇ ਵਿਜੀਲੈਂਸ ਹੁਣ ਮੈਨੂੰ ਵੀ ਮਾਰਨ ਲਈ ਲੈ ਕੇ ਜਾ ਰਹੀ ਹੈ | ਇਸ ਦੌਰਾਨ ਵਿਜੀਲੈਂਸ ਦੀ ਟੀਮ ਵਲੋਂ ਵੀ ਪੋਪਲੀ ਨੂੰ ਮੀਡੀਆ ਨਾਲ ਗੱਲਬਾਤ ਕਰਨ ਤੋਂ ਰੋਕਿਆ ਜਾ ਰਿਹਾ ਸੀ | ਜ਼ਿਕਰਯੋਗ ਹੈ ਕਿ ਸੰਜੇ ਪੋਪਲੀ ਵਲੋਂ ਡਾਕਟਰਾਂ ਨੂੰ ਕਿਹਾ ਗਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ, ਲਿਹਾਜ਼ਾ ਡਾਕਟਰਾਂ ਵਲੋਂ ਜਾਂਚ ਉਪਰੰਤ ਪੋਪਲੀ ਨੂੰ ਚੰਡੀਗੜ੍ਹ ਦੇ ਸੈਕਟਰ 32 ਵਿਚਲੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ | ਉਧਰ ਸੰਜੇ ਪੋਪਲੀ ਦੀ ਵਕੀਲ ਅਨੁਸਾਰ ਉਨ੍ਹਾਂ ਵਲੋਂ ਪੋਪਲੀ ਦੀ ਮੈਡੀਕਲ ਰਿਪੋਰਟ ਅਦਾਲਤ 'ਚ ਪੇਸ਼ ਕਰ ਦਿੱਤੀ ਗਈ ਹੈ ਅਤੇ ਹੁਣ ਸੰਜੇ ਪੋਪਲੀ ਦੀ ਸਿਹਤ ਠੀਕ ਹੋਣ ਉਪਰੰਤ ਉਸ ਨੂੰ ਸਿੱਧਾ ਜੇਲ੍ਹ ਭੇਜਿਆ ਜਾਵੇਗਾ |

ਸੰਗਰੂਰ ਜ਼ਿਮਨੀ ਚੋਣ ਦਾ ਨਤੀਜਾ ਅੱਜ

ਸੰਗਰੂਰ, 25 ਜੂਨ (ਸੁਖਵਿੰਦਰ ਸਿੰਘ ਫੁੱਲ)-23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ 26 ਜੂਨ ਨੂੰ ਹੋਣ ਵਾਲੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਲੋਕ ਸਭਾ ਹਲਕੇ 'ਚ ਪੈਂਦੇ ਸੰਗਰੂਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਮਲੇਰਕੋਟਲਾ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਵੀ ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਵਿਖੇ ਬਣਾਏ ਵੱਖ-ਵੱਖ ਗਿਣਤੀ ਕੇਂਦਰਾਂ 'ਚ ਕਰਵਾਈ ਜਾਵੇਗੀ | ਚੋਣ ਲੜ ਰਹੇ ਉਮੀਦਵਾਰਾਂ, ਗਿਣਤੀ ਪ੍ਰਕਿਰਿਆ ਨਾਲ ਸੰਬੰਧਿਤ ਸਮੁੱਚੇ ਚੋਣ ਅਮਲੇ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੀਡੀਆ ਨੁਮਾਇੰਦਿਆਂ ਲਈ ਕੀਤੇ ਸਮੁੱਚੇ ਪ੍ਰਬੰਧਾਂ ਬਾਰੇ ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਨਾਲ ਸੰਬੰਧਿਤ ਸਾਰੇ 6 ਵਿਧਾਨ ਸਭਾ ਹਲਕਿਆਂ ਅਤੇ ਮਲੇਰਕੋਟਲਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਸਥਾਪਤ ਕੀਤੇ ਗਏ ਗਿਣਤੀ ਕੇਂਦਰਾਂ 'ਚ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਤਿੰਨ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਤੇ ਮਹਿਲ ਕਲਾਂ ਦੀਆਂ ਵੋਟਾਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ਵਿਖੇ ਬਣਾਏ ਗਿਣਤੀ ਕੇਂਦਰਾਂ ਵਿਚ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਆਰੰਭ ਹੋਵੇਗੀ | ਉਨ੍ਹਾਂ ਦੱਸਿਆ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਦੀ ਬਕਾਇਦਾ ਵੀਡੀਓਗ੍ਰਾਫੀ ਕਰਵਾਈ ਜਾਵੇਗੀ |

7 ਕਰੋੜ ਦੇ ਸੋਨੇ ਸਮੇਤ ਨਕਦੀ ਤੇ ਹੋਰ ਸਾਮਾਨ ਬਰਾਮਦ

ਕੇ. ਐੱਸ. ਰਾਣਾ
ਐੱਸ. ਏ. ਐੱਸ. ਨਗਰ, 25 ਜੂਨ- ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਤੋਂ ਬਾਅਦ ਵਿਜੀਲੈਂਸ ਵਲੋਂ ਡੀ. ਐਸ. ਪੀ. ਅਜੇ ਕੁਮਾਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸੰਜੇ ਪੋਪਲੀ ਦੇ ਪਰਿਵਾਰ ਵਲੋਂ ਲਗਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ | ਅਜੇ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 12 ਵਜੇ ਤੋਂ ਬਾਅਦ ਸੰਜੇ ਪੋਪਲੀ ਦੇ ਘਰ ਰਿਕਵਰੀ ਲਈ ਗਏ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਪੋਪਲੀ ਦੇ ਬੇਟੇ ਕਾਰਤਿਕ ਕੋਲੋਂ ਕਿਸੇ ਤਰ੍ਹਾਂ ਦੀ ਵੀ ਕੋਈ ਪੁੱਛਗਿੱਛ ਨਹੀਂ ਕੀਤੀ | ਅਜੇ ਕੁਮਾਰ ਨੇ ਦੱਸਿਆ ਕਿ ਕਾਰਤਿਕ ਦੀ ਮੌਤ ਸੰਬੰਧੀ ਖਬਰ ਉਨ੍ਹਾਂ ਨੂੰ ਵਿਜੀਲੈਂਸ ਮੁਹਾਲੀ ਵਿਖੇ ਪਹੁੰਚਣ ਤੋਂ ਬਾਅਦ ਮਿਲੀ ਅਤੇ ਜਿਸ ਸਮੇਂ ਉਹ ਸੰਜੇ ਪੋਪਲੀ ਦੇ ਘਰ ਸਨ, ਉਸ ਸਮੇਂ ਉਨ੍ਹਾਂ ਨੂੰ ਇਸ ਸੰਬੰਧੀ ਕੁਝ ਨਹੀਂ ਸੀ ਪਤਾ ਅਤੇ ਨਾ ਹੀ ਸਾਡੀ ਹਾਜ਼ਰੀ ਵਿਚ ਇਹ ਘਟਨਾ ਵਾਪਰੀ ਹੈ | ਡੀ. ਐਸ. ਪੀ. ਨੇ ਦੱਸਿਆ ਕਿ ਸੰਜੇ ਪੋਪਲੀ ਦੇ ਘਰ ਜਾਣ ਤੋਂ ਪਹਿਲਾਂ ਉਨ੍ਹਾਂ ਬਾਕਾਇਦਾ ਸੈਕਟਰ-11 ਪੁਲਿਸ ਸਟੇਸ਼ਨ ਵਿਖੇ ਸੂਚਨਾ ਦੇ ਕੇ ਕਾਗਜ਼ੀ ਕਾਰਵਾਈ ਉਪਰੰਤ ਉੱਥੋਂ ਇਕ ਸਬ ਇੰਸਪੈਕਟਰ ਪੱਧਰ ਦੇ ਮੁਲਾਜ਼ਮ ਨੂੰ ਨਾਲ ਲੈ ਕੇ ਪੋਪਲੀ ਦੇ ਘਰ ਰਿਕਵਰੀ ਲਈ ਗਏ | ਡੀ. ਐਸ. ਪੀ. ਅਜੇ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਦੀ ਟੀਮ ਨੂੰ ਸੰਜੇ ਪੋਪਲੀ ਦੀ ਨਿਸ਼ਾਨਦੇਹੀ 'ਤੇ ਉਸ ਦੇ ਘਰੋਂ 12.5 ਕਿਲੋ ਦੇ ਕਰੀਬ ਸੋਨਾ, ਤਿੰਨ ਕਿਲੋ ਚਾਂਦੀ, ਚਾਰ ਨਵੇਂ ਆਈ ਫੋਨ, ਇਕ ਫੋਲਡਏਬਲ ਫੋਨ ਸੈਮਸੰਗ, ਸਾਢੇ ਤਿੰਨ ਲੱਖ ਰੁਪਏ ਨਕਦੀ, ਦੋ ਸਮਾਰਟ ਵਾਚ ਅਤੇ ਚਾਂਦੀ ਦੇ ਸਿੱਕੇ ਬਰਾਮਦ ਹੋਏ ਹਨ | ਉਨ੍ਹਾਂ ਕਿਹਾ ਕਿ ਇੰਨੀ ਵੱਡੀ ਬਰਾਮਦਗੀ ਹੋਣ ਤੋਂ ਬਾਅਦ ਸ਼ਾਇਦ ਸੰਜੇ ਪੋਪਲੀ ਦਾ ਬੇਟਾ ਕਾਰਤਿਕ ਆਪਣਾ ਮਾਨਸਿਕ ਸੰਤੁਲਨ ਖੋਹ ਬੈਠਾ ਅਤੇ ਉਸ ਨੇ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ |
ਅਦਾਲਤ ਨੇ ਸੰਜੇ ਪੋਪਲੀ ਦੇ ਸਾਥੀ ਸੰਦੀਪ ਵਤਸ ਨੂੰ ਭੇਜਿਆ ਜੇਲ੍ਹ
ਪੰਜਾਬ ਵਿਜੀਲੈਂਸ ਬਿਊਰੋ ਨੇ ਸੰਜੇ ਪੋਪਲੀ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਪਾਉਣ ਦੇ ਟੈਂਡਰਾਂ ਨੂੰ ਮਨਜ਼ੂਰੀ ਦੇਣ ਲਈ ਕਥਿਤ ਤੌਰ 'ਤੇ ਰਿਸ਼ਵਤ ਵਜੋਂ 1 ਫੀਸਦੀ ਕਮਿਸ਼ਨ ਦੀ ਮੰਗ ਕਰਨ ਦੇ ਦੋਸ਼ 'ਚ ਉਸ ਦੇ ਸਾਥੀ ਸੰਦੀਪ ਵਤਸ ਸਮੇਤ ਗਿ੍ਫ਼ਤਾਰ ਕੀਤਾ ਸੀ | ਜ਼ਿਕਰਯੋਗ ਹੈ ਕਿ ਅੱਜ ਦੋਵਾਂ ਕਥਿਤ ਮੁਲਜ਼ਮਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਵਲੋਂ ਸੰਜੇ ਪੋਪਲੀ ਦੇ ਸਾਥੀ ਸੰਦੀਪ ਵਤਸ ਨੂੰ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਸੰਦੀਪ ਵਤਸ ਨੂੰ ਜੇਲ੍ਹ ਭੇਜ ਦਿੱਤਾ |
ਵੱਖ- ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਆਗੂਆਂ ਵਲੋਂ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਸਰਕਾਰ ਦੀ ਨਿਖੇਧੀ ਕੀਤੀ | ਸੰਜੇ ਪੋਪਲੀ ਦੇ ਘਰ ਪੁੱਜੇ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ |

ਵੱਖ-ਵੱਖ ਵਰਗਾਂ ਨੂੰ ਮੁਫ਼ਤ ਬਿਜਲੀ ਦੇਣ ਨਾਲ ਪੈ ਰਿਹੈ 32000 ਕਰੋੜ ਦਾ ਬੋਝ

300 ਯੂਨਿਟ ਮੁਫ਼ਤ ਯੋਜਨਾ ਦੇ ਸ਼ੁਰੂ ਹੋਣ ਨਾਲ ਵਧੇਗੀ 500 ਮੈਗਾਵਾਟ ਬਿਜਲੀ ਦੀ ਮੰਗ
ਸ਼ਿਵ ਸ਼ਰਮਾ

ਜਲੰਧਰ, 25 ਜੂਨ-ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਪਹਿਲੀ ਜੁਲਾਈ ਤੋਂ ਖਪਤਕਾਰਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਯੋਜਨਾ ਸ਼ੁਰੂ ਕਰਨ ਦੀ ਤਿਆਰੀ ਕਰ ਲਈ ਹੈ, ਜਿਸ ਦੇ ਸ਼ੁਰੂ ਹੋਣ ਤੋਂ ਬਾਅਦ ਪਾਵਰਕਾਮ 'ਤੇ ਪਹਿਲਾਂ ਨਾਲੋਂ 500 ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਵਧਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਇਸ ਯੋਜਨਾ ਦਾ ਫ਼ਾਇਦਾ ਲੈਣ ਲਈ ਇਕ ਘਰ ਵਿਚ ਦੋ-ਦੋ ਜਾਂ ਇਸ ਤੋਂ ਜ਼ਿਆਦਾ ਮੀਟਰ ਲਗਵਾਉਣ ਲਈ 50 ਹਜ਼ਾਰ ਤੋਂ ਜ਼ਿਆਦਾ ਖਪਤਕਾਰਾਂ ਨੇ ਅਪਲਾਈ ਵੀ ਕੀਤਾ ਹੋਇਆ ਹੈ, ਜਦੋਂਕਿ 9000 ਤੋਂ ਜ਼ਿਆਦਾ ਅਰਜ਼ੀਆਂ ਪਾਵਰਕਾਮ ਨੇ ਰੱਦ ਵੀ ਕੀਤੀਆਂ ਹਨ | ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਪੰਜਾਬ ਸਰਕਾਰ 'ਤੇ 5000 ਕਰੋੜ ਦੀ ਵਾਧੂ ਸਬਸਿਡੀ ਦੀ ਰਕਮ ਦਾ ਬੋਝ ਵੀ ਪੈਣਾ ਸ਼ੁਰੂ ਹੋ ਜਾਵੇਗਾ | ਇਸ ਤੋਂ ਇਲਾਵਾ ਵੱਖ-ਵੱਖ ਵਰਗਾਂ ਦੇ ਘਰੇਲੂ ਖਪਤਕਾਰਾਂ ਲਈ 4000 ਕਰੋੜ ਦੀ ਸਬਸਿਡੀ (200 ਯੂਨਿਟ ਮੁਫ਼ਤ ਬਿਜਲੀ ਤੇ 7 ਕਿੱਲੋਵਾਟ ਤੱਕ ਦੇ ਖਪਤਕਾਰਾਂ ਨੂੰ 3 ਰੁਪਏ ਸਸਤੀ ਬਿਜਲੀ ਯੋਜਨਾ) ਦੇਣ ਤੋਂ ਇਲਾਵਾ ਇਸ ਸਾਲ ਖੇਤੀ ਖੇਤਰ ਦੀ 1000 ਕਰੋੜ ਤੋਂ ਜ਼ਿਆਦਾ ਸਬਸਿਡੀ ਦੀ ਰਕਮ ਵਧਣ ਜਾ ਰਹੀ ਹੈ | ਪਿਛਲੇ ਸਾਲਾਂ ਵਿਚ ਖੇਤੀ ਖੇਤਰ ਦੀ 7000 ਕਰੋੜ ਦੇ ਕਰੀਬ ਸਬਸਿਡੀ ਦੀ ਰਕਮ ਹੁੰਦੀ ਸੀ ਪਰ ਇਸ ਸਾਲ ਇਹ ਰਕਮ 8000 ਕਰੋੜ ਰੁਪਏ ਤੱਕ ਪੁੱਜ ਜਾਵੇਗੀ | ਪਾਵਰਕਾਮ ਵਲੋਂ ਇੰਡਸਟਰੀ ਨੂੰ ਰਾਹਤ ਵਾਲੀ 3000 ਕਰੋੜ ਦੇ ਕਰੀਬ ਸਬਸਿਡੀ ਵਾਲੀ ਬਿਜਲੀ ਉਪਲਬਧ ਕਰਵਾਈ ਜਾ ਰਹੀ ਹੈ | ਛੋਟੇ ਘਰੇਲੂ ਖਪਤਕਾਰਾਂ ਨੂੰ 31 ਦਸੰਬਰ, 2022 ਤੱਕ ਦਿੱਤੀ ਜਾਣ ਵਾਲੀ ਸਬਸਿਡੀ ਦੀ ਰਕਮ 800 ਕਰੋੜ, ਇਸ ਤੋਂ ਇਲਾਵਾ ਸ਼ਹਿਰੀ ਤੇ ਦਿਹਾਤੀ ਜਲ ਸਪਲਾਈ ਲਈ ਮੁਆਫ਼ ਕੀਤੇ ਗਏ ਬਿੱਲਾਂ ਦੀ 600 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਵੀ ਸ਼ਾਮਿਲ ਹੈ | ਪਾਵਰਕਾਮ ਨੇ ਸਰਕਾਰ ਤੋਂ ਪੁਰਾਣੀ 9000 ਕਰੋੜ ਰੁਪਏ ਦੀ ਸਬਸਿਡੀ ਦੀ ਰਕਮ ਲੈਣ ਤੋਂ ਇਲਾਵਾ ਸਰਕਾਰੀ ਬਿੱਲਾਂ ਦੀ 2500 ਕਰੋੜ ਰੁਪਏ ਦੀ ਰਕਮ ਲੈਣੀ ਹੈ | ਪੰਜਾਬ ਸਰਕਾਰ ਚਾਹੇ 300 ਯੂਨਿਟ ਮੁਫ਼ਤ ਬਿਜਲੀ ਵਾਲੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਪਰ ਇਸ ਦੇ ਨਾਲ ਹੀ ਮੌਜੂਦਾ ਵਿੱਤੀ ਸਾਲ 'ਚ 32000 ਕਰੋੜ ਤੋਂ ਜ਼ਿਆਦਾ ਦੀ ਸਬਸਿਡੀ ਪਾਵਰਕਾਮ ਨੂੰ ਦੇਣ ਦਾ ਭਾਰ ਪੰਜਾਬ ਸਰਕਾਰ 'ਤੇ ਪਵੇਗਾ | ਜ਼ਕਰਯੋਗ ਹੈ ਕਿ ਪਾਵਰਕਾਮ ਨੂੰ ਬਿਜਲੀ ਅਤੇ ਕੋਲੇ ਦੀ ਖ਼ਰੀਦ ਕਰਨ ਲਈ 1500 ਕਰੋੜ ਦਾ ਕਰਜ਼ਾ ਵੱਖ ਲੈਣਾ ਪੈ ਰਿਹਾ ਹੈ |

ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ

ਕੋਲਕਾਤਾ, 25 ਜੂਨ (ਰਣਜੀਤ ਸਿੰਘ ਲੁਧਿਆਣਵੀ)-ਗੁਆਂਢ 'ਚ ਰਹਿਣ ਵਾਲੀ 5 ਸਾਲ ਦੀ ਬੱਚੀ ਨਾਲ ਜਬਰ-ਜਨਾਹ ਕਰਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਤਲਾਅ 'ਚ ਸੁੱਟਣ ਵਾਲੇ ਜਹਾਂਗੀਰ ਚੌਧਰੀ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ | ਕਟਵਾ ਦੇ ਵਧੀਕ ਜ਼ਿਲ੍ਹਾ ਜੱਜ ਦੀ ਅਦਾਲਤ 'ਚ ਜਸਟਿਸ ਸੁਕੁਮਾਰ ਸੁਤਰਧਰ ਨੇ ਫਾਂਸੀ ਦੀ ਸਜ਼ਾ ਸੁਣਾਈ | ਜ਼ਿਕਰਯੋਗ ਹੈ ਕਿ 15 ਫਰਵਰੀ, 2018 ਨੂੰ ਖਾਸਪੁਰ ਪਿੰਡ ਦੀ ਇਕ ਔਰਤ ਨੇ ਚੌਧਰੀ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਸੀ | ਉਨ੍ਹਾਂ ਦੱਸਿਆ ਕਿ 14 ਫਰਵਰੀ ਦੀ ਸ਼ਾਮ ਨੂੰ ਸਾਢੇ 6 ਵਜੇ ਗੁਆਂਢੀ ਜਹਾਂਗੀਰ ਚੌਧਰੀ ਮੇਰੀ ਬੱਚੀ ਨੂੰ ਖਾਣਾ ਖਵਾਉਣ ਲਈ ਘਰੋਂ ਸੱਦ ਕੇ ਲੈ ਗਿਆ ਸੀ ਪਰ ਬਾਅਦ 'ਚ ਬੱਚੀ ਦਾ ਪਤਾ ਨਹੀਂ ਚੱਲਿਆ | ਦੂਜੇ ਦਿਨ ਬੱਚੀ ਦੀ ਲਾਸ਼ ਪਿੰਡ ਦੇ ਤਲਾਅ 'ਚੋਂ ਬਰਾਮਦ ਹੋਈ |

ਤੀਸਤਾ ਸੀਤਲਵਾੜ ਨੂੰ ਗੁਜਰਾਤ ਏ.ਟੀ.ਐਸ. ਨੇ ਹਿਰਾਸਤ 'ਚ ਲਿਆ

ਸਾਬਕਾ ਡੀ.ਜੀ.ਪੀ. ਸ੍ਰੀਕੁਮਾਰ ਨੂੰ ਕੀਤਾ ਗਿ੍ਫ਼ਤਾਰ ਅਹਿਮਦਾਬਾਦ, 25 ਜੂਨ (ਪੀ.ਟੀ.ਆਈ.)-ਸੁਪਰੀਮ ਕੋਰਟ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2002 ਦੰਗਿਆਂ ਦੇ ਮਾਮਲੇ 'ਚ ਐਸ.ਆਈ.ਟੀ. ਵਲੋਂ ਦਿੱਤੀ ਗਈ ਕਲੀਨ ਚਿੱਟ ਨੂੰ ਬਰਕਰਾਰ ਰੱਖੇ ਜਾਣ ਤੋਂ ਇਕ ਦਿਨ ਬਾਅਦ ...

ਪੂਰੀ ਖ਼ਬਰ »

ਰੇਤ ਮਾਈਨਿੰਗ ਮਾਮਲੇ 'ਤੇ ਸੱਤਾਧਾਰੀ ਤੇ ਵਿਰੋਧੀ ਧਿਰ ਆਹਮੋ-ਸਾਹਮਣੇ

ਵਿਕਰਮਜੀਤ ਸਿੰਘ ਮਾਨ ਚੰਡੀਗੜ੍ਹ, 25 ਜੂਨ -ਪੰਜਾਬ ਵਿਧਾਨ ਸਭਾ ਸ਼ੁਰੂ ਹੁੰਦੇ ਹੀ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਰੇਤ ਮਾਈਨਿੰਗ ਮਾਮਲੇ 'ਤੇ ਖ਼ੂਬ ਹੰਗਾਮਾ ਹੋਇਆ | ਇਹ ਹੰਗਾਮਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਕਾਂਗਰਸ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ...

ਪੂਰੀ ਖ਼ਬਰ »

ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਨੇ ਵਧਾਈ ਸਰਗਰਮੀ

ਬਸਪਾ ਨੇ ਮੁਰਮੂ ਨੂੰ ਸਮਰਥਨ ਕਰਨ ਦਾ ਕੀਤਾ ਐਲਾਨ ਨਵੀਂ ਦਿੱਲੀ, 25 ਜੂਨ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਚੋਣਾਂ ਲਈ ਮੈਦਾਨ 'ਚ ਉ ੱਤਰੇ ਐਨ. ਡੀ. ਏ. ਅਤੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰਾਂ ਵਲੋਂ ਹੋਰਨਾਂ ਪਾਰਟੀਆਂ ਤੋਂ ਸਮਰਥਨ ਜਟਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ...

ਪੂਰੀ ਖ਼ਬਰ »

ਐਸ.ਐਫ.ਆਈ. ਦੇ 19 ਕਾਰਕੁੰਨ ਗਿ੍ਫ਼ਤਾਰ

ਵਾਇਨਾਡ (ਕੇਰਲ), 25 ਜੂਨ (ਪੀ. ਟੀ. ਆਈ.)-ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਦਫ਼ਤਰ 'ਤੇ ਹਮਲੇ ਦੇ ਮਾਮਲੇ ਵਿਚ ਸੱਤਾਧਾਰੀ ਸੀ.ਪੀ.ਆਈ. (ਐਮ.) ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੇ 19 ਕਾਰਕੁਨਾਂ ਨੂੰ ਹੁਣ ਤੱਕ ਗਿ੍ਫ਼ਤਾਰ ਕੀਤਾ ...

ਪੂਰੀ ਖ਼ਬਰ »

ਅੰਮਿ੍ਤਸਰ ਤੇ ਚੰਡੀਗੜ੍ਹ ਸਮੇਤ 17 ਸ਼ਹਿਰਾਂ 'ਚ ਮੈਡੀਕਲ ਬੁਨਿਆਦੀ ਢਾਂਚੇ ਨੂੰ ਹੋਰ ਵਧਾਏਗੀ ਕੇਂਦਰ ਸਰਕਾਰ

ਨਵੀਂ ਦਿੱਲੀ, 25 ਜੂਨ (ਏਜੰਸੀ)-'ਭਾਰਤ 'ਚ ਮੈਡੀਕਲ ਇਲਾਜ' ਪਹਿਲਕਦਮੀ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਨੇ ਉਨ੍ਹਾਂ 17 ਸ਼ਹਿਰਾਂ ਦੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਇਕ ਯੋਜਨਾ ਤਿਆਰ ਕੀਤੀ ਹੈ, ਜਿਥੇ ਇਲਾਜ ਲਈ ਬਹੁਤ ਸਾਰੇ ਵਿਦੇਸ਼ੀ ਮਰੀਜ਼ ਆਉਂਦੇ ਹਨ | ਇਸ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਦਾ ਜਰਮਨੀ ਤੇ ਯੂ. ਏ. ਈ. ਦੌਰਾ ਅੱਜ ਤੋਂ

ਨਵੀਂ ਦਿੱਲੀ, 25 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਅਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਦੌਰੇ ਦੌਰਾਨ 12 ਤੋਂ ਵੱਧ ਵਿਸ਼ਵ ਨੇਤਾਵਾਂ ਨਾਲ ਬੈਠਕਾਂ ਕਰਨਗੇ ਅਤੇ 15 ਤੋਂ ਵੱਧ ਸਮਾਗਮਾਂ 'ਚ ਹਿੱਸਾ ਲੈਣਗੇ | ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਗਨੀਪਥ ਇਕ ਪਰਿਵਰਤਨਸ਼ੀਲ ਯੋਜਨਾ-ਰਾਜਨਾਥ ਸਿੰਘ

ਨਵੀਂ ਦਿੱਲੀ, 25 ਜੂਨ (ਪੀ. ਟੀ. ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਗਨੀਪਥ ਫ਼ੌਜੀ ਭਰਤੀ ਯੋਜਨਾ ਨੂੰ ਪਰਿਵਰਤਨਸ਼ੀਲ ਦੱਸਦਿਆਂ ਕਿਹਾ ਸਰਕਾਰ ਇਸ ਦੀ ਸਾਲਾਨਾ ਸਮੀਖਿਆ ਕਰਦੀ ਰਹੇਗੀ ਅਤੇ ਜੇਕਰ ਕੋਈ ਕਮੀਆਂ ਅਤੇ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ ਤਾਂ ਇਸ ਦਾ ...

ਪੂਰੀ ਖ਼ਬਰ »

ਕਾਂਗਰਸ ਦਾ ਵਾਕਆਊਟ ਤੇ ਸਿਫ਼ਰ ਕਾਲ

ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਨ 'ਤੇ ਕਾਂਗਰਸੀ ਮੈਂਬਰਾਂ ਨੂੰ ਸਮਾਂ ਨਾ ਦੇਣ ਦੇ ਵਿਰੋਧ 'ਚ ਕਾਂਗਰਸ ਮੈਂਬਰਾਂ ਨੇ ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ 'ਚ ਪਹਿਲਾਂ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ ਕੀਤੀ ਤੇ ਫਿਰ ਵਾਕਆਊਟ ਕੀਤਾ | ...

ਪੂਰੀ ਖ਼ਬਰ »

ਕਾਰਤਿਕ ਪੋਪਲੀ ਦੀ ਮੌਤ 'ਤੇ ਸਿਆਸਤ ਭਖੀ

ਚੰਡੀਗੜ੍ਹ, 25 ਜੂਨ (ਵਿਕਰਮਜੀਤ ਸਿੰਘ ਮਾਨ)-ਸੰਜੇ ਪੋਪਲੀ ਦੇ ਬੇਟੇ ਕਾਰਤਿਕ ਦੀ ਮੌਤ ਕਾਰਨ ਸਿਆਸਤ ਭਖ ਗਈ ਹੈ | ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਕਰਦਿਆਂ ਕਾਂਗਰਸ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਦਾ ਡਰਾਮਾ ਬਣਾ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX