ਤਾਜਾ ਖ਼ਬਰਾਂ


ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  23 minutes ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  39 minutes ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  49 minutes ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  59 minutes ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  about 1 hour ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 1 hour ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  about 1 hour ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਭਾਰਤੀ ਕ੍ਰਿਕਟ ਭਾਈਚਾਰਾ ਭਾਈਚਾਰੇ ਨੇ ਮਹਾਨ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਕਿਹਾ ਅਲਵਿਦਾ
. . .  about 1 hour ago
ਬਰਮਿੰਘਮ, 25 ਸਤੰਬਰ - ਭਾਰਤੀ ਕ੍ਰਿਕਟ ਭਾਈਚਾਰੇ ਨੇ ਲਾਰਡਸ ਦੇ ਇਤਿਹਾਸਿਕ ਮੈਦਾਨ 'ਤੇ ਇੰਗਲੈਂਡ ਦੇ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਮੈਚ ਤੋਂ ਬਾਅਦ ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਅਲਵਿਦਾ ਕਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਜੋ ਕਿ...
ਭਾਰੀ ਮੀਂਹ ਨੇ ਤੋੜੀਆਂ ਕਿਸਾਨਾਂ ਦੀਆਂ ਆਸਾਂ
. . .  about 2 hours ago
ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)-ਕਿਸਾਨਾਂ ਵਲੋਂ ਮਨ ਵਿਚ ਅਨੇਕਾਂ ਸੁਪਨਿਆਂ ਦਾ ਮਹਿਲ ਉਸਾਰ ਕੇ ਪਾਲੀ ਜਾ ਰਹੀ ਝੋਨੇ ਦੀ ਫ਼ਸਲ ਜਦੋਂ ਪੱਕ ਕੇ ਤਿਆਰ ਹੋ ਰਹੀ ਸੀ ਤਾਂ ਕੁਦਰਤ ਦੇ ਕਹਿਰ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨੇ ਫ਼ਸਲ ਬਰਬਾਦ ਕਰ ਕੇ ਕਿਸਾਨਾਂ ਦੀਆਂ ਸਾਰੀਆਂ ਆਸਾਂ...
ਰਾਜਪਾਲ ਵਲੋਂ 27 ਸਤੰਬਰ ਦੇ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 25 ਸਤੰਬਰ - ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਤਕਰਾਰ ਖ਼ਤਮ ਹੋ ਗਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਵਲੋਂ 27 ਸਤੰਬਰ ਨੂੰ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ 22 ਸਤੰਬਰ ਨੂੰ ਬੁਲਾਏ ਗਏ ਇਜਲਾਸ ਨੂੰ ਰਾਜਪਾਲ...
ਮਹਿਣਾ ਮਾਈਨਰ 'ਚ ਪਿਆ 35 ਫੁੱਟ ਚੌੜਾ ਪਾੜ, ਦਰਜਨਾਂ ਏਕੜ ਝੋਨੇ ਦੇ ਖੇਤਾਂ 'ਚ ਭਰਿਆ ਪਾਣੀ
. . .  about 2 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ - (ਇਕਬਾਲ ਸਿੰਘ ਸ਼ਾਂਤ)-ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ...
ਉੱਤਰਾਖੰਡ ਅੰਕਿਤਾ ਭੰਡਾਰੀ ਕਤਲ ਕੇਸ - ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ
. . .  about 2 hours ago
ਪਉੜੀ (ਉੱਤਰਾਖੰਡ), 25 ਸਤੰਬਰ - ਅੰਕਿਤਾ ਭੰਡਾਰੀ ਕਤਲ ਕੇਸ ਵਿਚ ਇਕ ਵੱਡੇ ਘਟਨਾਕ੍ਰਮ ਵਿਚ ਮ੍ਰਿਤਕ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਪੋਸਟਮਾਰਟਮ ਰਿਪੋਰਟ...
ਰਾਜਸਥਾਨ 'ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਗਹਿਲੋਤ ਦੇ ਘਰ ਬੈਠਕ ਅੱਜ
. . .  1 minute ago
ਜੈਪੁਰ, 25 ਸਤੰਬਰ - ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜੈਪੁਰ ਸਥਿਤ ਰਿਹਾਇਸ਼ 'ਤੇ ਹੋਵੇਗੀ, ਜਿਸ 'ਚ ਰਾਜਸਥਾਨ 'ਚ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਮਤਾ ਪਾਸ ਕੀਤਾ ਜਾਵੇਗਾ। ਮਤਾ ਪਾਸ ਕੀਤਾ ਜਾਵੇਗਾ ਕਿ ਰਾਜਸਥਾਨ...
ਭਾਰੀ ਮੀਂਹ ਨੇ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  about 3 hours ago
ਸੁਲਤਾਨਪੁਰ ਲੋਧੀ, 25 ਸਤੰਬਰ (ਜਗਮੋਹਣ ਸਿੰਘ ਥਿੰਦ, ਬਲਵਿੰਦਰ ਲਾਡੀ, ਨਰੇਸ਼ ਹੈਪੀ) -ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਅਤੇ ਸਬਜ਼ੀ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਝੋਨੇ ਦੇ ਖੇਤ...
ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਇਕ ਕੀਮਤੀ ਭਾਈਵਾਲ ਹੈ - ਮਾਲਦੀਵ
. . .  about 3 hours ago
ਨਿਊਯਾਰਕ, 25 ਸਤੰਬਰ - ਭਾਰਤ ਨੂੰ ਆਜ਼ਾਦੀ ਦੇ 75 ਸਾਲਾਂ ਲਈ ਵਧਾਈ ਦਿੰਦੇ ਹੋਏ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ ਨੇ ਆਫ਼ਤ ਰਾਹਤ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮੁੱਖ ਖੇਤਰਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਇਕ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 18ਵਾਂ ਦਿਨ
. . .  1 minute ago
ਤਿਰੂਵਨੰਤਪੁਰਮ, 24 ਸਤੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 18ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਕੇਰਲ ਦੇ ਤ੍ਰਿਸ਼ੂਰ ਵਿਚ 18ਵੇਂ ਦਿਨ...
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  about 4 hours ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਰੂਸ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰ ਲਈ ਭਾਰਤ ਦਾ ਸਮਰਥਨ
. . .  about 4 hours ago
ਮਾਸਕੋ, 25 ਸਤੰਬਰ - ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦਾ ਸਮਰਥਨ ਕੀਤਾ ਹੈ। 77ਵੀਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ, ਲਾਵਰੋਵ ਨੇ ਕਿਹਾ, "ਅਸੀਂ ਅਫਰੀਕਾ, ਏਸ਼ੀਆ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਵਿਕਰਮ ਦੂਰੈਸਵਾਮੀ ਨੇ ਬਰਤਾਨੀਆ ਵਿਚ ਸੰਭਾਲਿਆ ਭਾਰਤੀ ਹਾਈਕਮਿਸ਼ਨਰ ਦਾ ਅਹੁਦਾ
. . .  1 day ago
ਜੀ.ਐਸ.ਟੀ. ਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਟਰਾਂਸਪੋਰਟਰਾਂ ਖ਼ਿਲਾਫ਼ ਕੀਤਾ ਕੇਸ ਦਰਜ
. . .  1 day ago
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ) -  ਥਾਣਾ ਦੁੱਗਰੀ ਦੀ ਪੁਲਿਸ ਨੇ ਜੀ.ਐਸ.ਟੀ. ਦੀ ਚੋਰੀ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਟਰਾਂਸਪੋਰਟਰਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਕੋਈ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 16 ਦੌੜਾਂ ਨਾਲ ਹਰਾਇਆ ਇੰਗਲੈਂਡ
. . .  1 day ago
ਬਰਮਿੰਘਮ, 24 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਇਕ ਦਿਨਾਂ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਇੰਗਲੈਂਡ ਦਾ ਸਫ਼ਾਇਆ ਕਰ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਨੇ ਸਾਬਕਾ ਪ੍ਰਧਾਨ ਜਥੇ ਜਗਦੀਸ਼ ਸਿੰਘ ਝੀਂਡਾ ਨੂੰ ਚੁਣਿਆ ਪ੍ਰਧਾਨ
. . .  1 day ago
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਅੱਜ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਜਿੱਤਣ ਲਈ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਹਾੜ ਸੰਮਤ 554

ਪਹਿਲਾ ਸਫ਼ਾ

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ

ਸਿਮਰਨਜੀਤ ਸਿੰਘ ਮਾਨ ਨੇ ਢਾਹਿਆ 'ਆਪ' ਦਾ ਕਿਲ੍ਹਾ

• ਫ਼ਸਵੇਂ ਮੁਕਾਬਲੇ 'ਚ ਗੁਰਮੇਲ ਸਿੰਘ ਘਰਾਚੋਂ ਨੂੰ 5822 ਵੋਟਾਂ ਨਾਲ ਹਰਾਇਆ
• ਕਾਂਗਰਸ, ਭਾਜਪਾ ਤੇ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਸੰਗਰੂਰ/ਬਰਨਾਲਾ/ਧੂਰੀ, 26 ਜੂਨ (ਫੁੱਲ, ਲਾਡੀ, ਦਮਨ, ਬਿੱਟਾ, ਲਹਿਰੀ, ਭੁੱਲਰ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਵੱਡਾ ਉਲਟਫੇਰ ਕਰਦਿਆਂ ਜਿੱਤ ਹਾਸਲ ਕੀਤੀ | ਉਨ੍ਹਾਂ 'ਆਪ' ਦੇ ਗੜ੍ਹ ਮੰਨੇ ਜਾਂਦੇ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ ਫਸਵੇਂ ਮੁਕਾਬਲੇ 'ਚ 5822 ਵੋਟਾਂ ਨਾਲ ਹਰਾਇਆ, ਜਦਕਿ ਕਾਂਗਰਸ, ਭਾਜਪਾ ਤੇ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ | ਸਿਮਰਨਜੀਤ ਸਿੰਘ ਮਾਨ 2,53,154 ਵੋਟਾਂ ਹਾਸਲ ਕਰਕੇ ਪਹਿਲੇ ਸਥਾਨ 'ਤੇ ਰਹੇ, ਜਦਕਿ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ 2,47,332 ਵੋਟਾਂ ਨਾਲ ਦੂਸਰੇ, ਕਾਂਗਰਸ ਦੇ ਦਲਵੀਰ ਸਿੰਘ ਗੋਲਡੀ 79,668 ਵੋਟਾਂ ਨਾਲ ਤੀਸਰੇ, ਭਾਜਪਾ ਦੇ ਕੇਵਲ ਸਿੰਘ ਢਿੱਲੋਂ 66,298 ਨਾਲ ਚੌਥੇ ਤੇ ਅਕਾਲੀ ਦਲ (ਬ) ਦੀ ਬੀਬੀ ਕਮਲਦੀਪ ਕੌਰ ਰਾਜੋਆਣਾ 44,428 ਵੋਟਾਂ ਨਾਲ ਪੰਜਵੇਂ ਸਥਾਨ 'ਤੇ ਰਹੇ | ਇਨ੍ਹਾਂ ਤੋਂ ਇਲਾਵਾ 11 ਹੋਰ ਉਮੀਦਵਾਰ ਵੀ ਮੈਦਾਨ 'ਚ ਸਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ 3023 ਵੋਟਾਂ ਆਜ਼ਾਦ ਉਮੀਦਵਾਰ ਕੁਲਵੀਰ ਸਿੰਘ ਨੰੂ ਪਈਆਂ | ਦੇਸ਼ ਭਗਤ ਕਾਲਜ ਬਰੜਵਾਲ (ਧੂਰੀ) 'ਚ ਸੰਗਰੂਰ, ਧੂਰੀ, ਸੁਨਾਮ, ਦਿੜ੍ਹਬਾ, ਲਹਿਰਾਗਾਗਾ ਤੇ ਮਲੇਰਕੋਟਲਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਸਮੇਂ ਮਾਹੌਲ ਸ਼ਾਂਤਮਈ ਰਿਹਾ | ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲੋਂ ਅਕਾਲੀ ਦਲ (ਅ) ਦੇ ਵਰਕਰਾਂ ਦੀ ਗਿਣਤੀ ਵੱਧ ਦੇਖੀ ਗਈ | ਜਦ ਗੁਰਮੇਲ ਸਿੰਘ ਘਰਾਚੋਂ ਗਿਣਤੀ 'ਚ ਅੱਗੇ ਹੋ ਜਾਂਦੇ ਤਾਂ 'ਆਪ' ਵਰਕਰ ਨਾਅਰੇਬਾਜ਼ੀ ਸ਼ੁਰੂ ਕਰ ਦਿੰਦੇ ਅਤੇ ਜਦ ਸਿਮਰਨਜੀਤ ਸਿੰਘ ਮਾਨ ਦੀਆਂ ਵੋਟਾਂ ਦੀ ਗਿਣਤੀ ਵਧਦੀ ਤਾਂ ਮਾਨ ਦੇ ਵਰਕਰ ਜੈਕਾਰੇ ਗੂੰਜਣ ਲਗਾ ਦਿੰਦੇ | ਬਰਨਾਲਾ, ਭਦੌੜ ਤੇ ਮਹਿਲ ਕਲਾਂ ਹਲਕਿਆਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ 'ਚ ਹੋਈ |
ਹੁਣ ਲੋਕ ਸਭਾ 'ਚ 'ਆਪ' ਦਾ ਕੋਈ ਮੈਂਬਰ ਨਹੀਂ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਲੋਕ ਸਭਾ 'ਚ ਹੁਣ ਆਮ ਆਦਮੀ ਪਾਰਟੀ ਦਾ ਕੋਈ ਵੀ ਮੈਂਬਰ ਨਹੀਂ ਰਿਹਾ | ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਚਾਰ ਲੋਕ ਸਭਾ ਹਲਕਿਆਂ ਤੋਂ ਜਿੱਤ ਪ੍ਰਾਪਤ ਕਰ ਕੇ ਸੰਗਰੂਰ ਤੋਂ ਭਗਵੰਤ ਮਾਨ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਫ਼ਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ਤੇ ਫ਼ਰੀਦਕੋਟ ਤੋਂ ਪ੍ਰੋ: ਸਾਧੂ ਸਿੰਘ ਨੇ ਲੋਕ ਸਭਾ 'ਚ ਕਦਮ ਰੱਖਿਆ ਸੀ ਪਰ 2019 ਦੀਆਂ ਲੋਕ ਸਭਾ ਚੋਣਾਂ 'ਚ ਕੇਵਲ ਹਲਕਾ ਸੰਗਰੂਰ ਤੋਂ ਭਗਵੰਤ ਮਾਨ ਹੀ ਜਿੱਤ ਸਕੇ ਸਨ | ਹੁਣ ਜ਼ਿਮਨੀ ਚੋਣ 'ਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹਾਰਨ ਨਾਲ ਆਮ ਆਦਮੀ ਪਾਰਟੀ ਲੋਕ ਸਭਾ 'ਚ ਮੈਂਬਰ ਤੋਂ ਹੀਣੀ ਹੋ ਗਈ ਹੈ |
ਭਾਜਪਾ ਤੋਂ ਵੀ ਪਿੱਛੇ ਰਿਹਾ ਅਕਾਲੀ ਦਲ (ਬ)
ਨਤੀਜਿਆਂ ਨੇ ਰਾਜਨੀਤਕ ਹਲਕਿਆਂ 'ਚ ਕਾਫ਼ੀ ਹੈਰਾਨੀ ਪੈਦਾ ਕੀਤੀ ਹੈ | ਇਸ ਚੋਣ 'ਚ ਸ਼ੋ੍ਰਮਣੀ ਅਕਾਲੀ ਦਲ (ਬ) ਨੂੰ ਵੀ ਵੋਟਰਾਂ ਵਲੋਂ ਵੱਡਾ ਝਟਕਾ ਦਿੱਤਾ ਗਿਆ ਹੈ | ਇਸ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਪੰਜਵੇਂ ਸਥਾਨ 'ਤੇ ਆਏ ਹਨ ਜਦਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਚੌਥਾ ਸਥਾਨ ਹਾਸਲ ਕੀਤਾ ਹੈ |
ਨੋਟਾ ਨੂੰ 9 ਉਮੀਦਵਾਰਾਂ ਤੋਂ ਵੱਧ 2471 ਵੋਟਾਂ ਮਿਲੀਆਂ
ਸੰਗਰੂਰ (ਧੀਰਜ ਪਸ਼ੌਰੀਆ)-ਨਤੀਜਿਆਂ 'ਚ ਨੋਟਾ ਨੇ 9 ਉਮੀਦਵਾਰਾਂ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਹਨ | ਨੋਟਾ ਨੰੂ 2471 ਵੋਟਾਂ ਮਿਲੀਆਂ, ਜੋ ਕੁੱਲ ਪੋਲ ਹੋਈਆਂ ਵੋਟਾਂ ਦਾ 0.35 ਫ਼ੀਸਦੀ ਹੈ | ਆਜ਼ਾਦ ਉਮੀਦਵਾਰ ਗਗਨਦੀਪ ਸਿੰਘ ਨੰੂ 2400, ਆਪਣੀ ਏਕਤਾ ਪਾਰਟੀ ਦੇ ਹਸਨ ਮੁਹੰਮਦ ਨੰੂ 1842, ਆਜ਼ਾਦ ਉਮੀਦਵਾਰ ਰਤਨ ਲਾਲ ਸਿੰਗਲਾ ਨੰੂ 1717, ਆਜ਼ਾਦ ਉਮੀਦਵਾਰ ਪੱਪੂ ਕੁਮਾਰ ਨੂੰ 1414, ਆਜ਼ਾਦ ਉਮੀਦਵਾਰ ਸੁਨੈਨਾ ਨੰੂ 1390, ਪਿਉਪਲ ਪਾਰਟੀ ਆਫ਼ ਇੰਡੀਆ ਦੇ ਜਗਮੋਹਨ ਸਿੰਘ ਨੂੰ 1062, ਆਜ਼ਾਦ ਉਮੀਦਵਾਰ ਸ਼ਕਤੀ ਗੁਪਤਾ ਨੂੰ 964, ਆਜ਼ਾਦ ਉਮੀਦਵਾਰ ਅਮਨਦੀਪ ਕੌਰ ਉੱਪਲ ਨੰੂ 677 ਤੇ ਆਜ਼ਾਦ ਉਮੀਦਵਾਰ ਅਜੇ ਕੁਮਾਰ ਨੰੂ 388 ਵੋਟਾਂ ਮਿਲੀਆਂ |

ਲੋਕਾਂ ਦਾ ਫ਼ਤਵਾ ਸਿਰ ਮੱਥੇ-ਭਗਵੰਤ ਮਾਨ

ਚੰਡੀਗੜ੍ਹ, (ਗੁਰਪ੍ਰੀਤ ਸਿੰਘ ਜਾਗੋਵਾਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਟਵੀਟ ਕਰਕੇ ਲੋਕਾਂ ਦੇ ਫ਼ਤਵੇ ਨੂੰ ਮਨਜ਼ੂਰ ਕੀਤਾ ਹੈ, ਹਾਲਾਂਕਿ ਉਨ੍ਹਾਂ ਆਪਣੇ ਇਸ ਟਵੀਟ 'ਚ ਸ. ਸਿਮਰਨਜੀਤ ਸਿੰਘ ਮਾਨ ਨੂੰ ਉਨ੍ਹਾਂ ਦੀ ਜਿੱਤ ਲਈ
ਵਧਾਈ ਨਹੀਂ ਦਿੱਤੀ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ 'ਚ ਲਿਖਿਆ, 'ਸੰਗਰੂਰ ਦੇ ਲੋਕਾਂ ਦਾ ਫ਼ਤਵਾ ਸਿਰ ਮੱਥੇ, ਮੈਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਦਿਨ-ਰਾਤ ਇਮਾਨਦਾਰੀ ਨਾਲ ਮਿਹਨਤ ਕਰ ਰਿਹਾ ਹਾਂ ਅਤੇ ਹੋਰ ਮਿਹਨਤ ਕਰਾਗਾਂ, ਮੈਂ ਤੁਹਾਡਾ ਬੇਟਾ ਹਾਂ ਅਤੇ ਤੁਹਾਡੇ ਪਰਿਵਾਰਾਂ ਦੇ ਭਵਿੱਖ ਨੂੰ ਰੌਸ਼ਨ ਬਣਾਉਣ ਲਈ ਕੋਈ ਕਸਰ ਨਹੀਂ ਰਹਿਣ ਦੇਵਾਂਗਾ' |

ਹਵਾਈ ਅੱਡੇ ਤੋਂ ਵਿਧਾਨ ਸਭਾ ਨੂੰ ਜਾਂਦੀ ਸੜਕ ਵਰਲੀ ਤੋਂ ਲੰਘਦੀ ਹੈ-ਆਦਿੱਤਿਆ

ਬਾਗ਼ੀ ਵਿਧਾਇਕਾਂ ਨੂੰ ਦਿੱਤੀ ਚਿਤਾਵਨੀ
ਮੁੰਬਈ, 26 ਜੂਨ (ਪੀ. ਟੀ. ਆਈ.)-ਗੁਹਾਟੀ ਦੇ ਇਕ ਹੋਟਲ 'ਚ ਡੇਰੇ ਲਗਾਈ ਬੈਠੇ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਪਾਰਟੀ ਦੇ ਨੇਤਾ ਅਤੇ ਕੈਬਨਿਟ ਮੰਤਰੀ ਆਦਿੱਤਿਆ ਠਾਕਰੇ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਮੁੰਬਈ ਹਵਾਈ ਅੱਡੇ ਤੋਂ ਰਾਜ ਵਿਧਾਨ ਸਭਾ ਕੰਪਲੈਕਸ ਤੱਕ ਜਾਣ ਵਾਲੀ ਸੜਕ ਵਰਲੀ ਤੋਂ ਲੰਘਦੀ ਹੈ | ਵਰਲੀ, ਮੁੰਬਈ 'ਚ ਰਵਾਇਤੀ ਤੌਰ 'ਤੇ ਸ਼ਿਵ ਸੈਨਾ ਦਾ ਗੜ੍ਹ ਵਿਧਾਨ ਸਭਾ ਹਲਕਾ ਹੈ, ਜਿਸ ਦੀ ਨੁਮਾਇੰਦਗੀ ਆਦਿੱਤਿਆ ਠਾਕਰੇ ਕਰਦੇ ਹਨ | ਦੂਜੇ ਪਾਸੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਬਾਗੀ ਵਿਧਾਇਕਾਂ ਨੂੰ ਅਸਤੀਫ਼ੇ ਦੇ ਕੇ ਚੋਣਾਂ ਲੜਨ ਦੀ ਚੁਣੌਤੀ ਦਿੱਤੀ ਹੈ, ਜਦੋਂਕਿ ਕੇਂਦਰ ਨੇ ਸ਼ਿਵ ਸੈਨਾ ਦੇ 15 ਬਾਗੀ ਵਿਧਾਇਕਾਂ ਨੂੰ ਵਾਈ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਹੈ | ਸ਼ਿਵ ਸੈਨਾ ਦੇ ਪ੍ਰਧਾਨ ਤੇ ਮੁੱਖ ਮੰਤਰੀ ਊਧਵ ਠਾਕਰੇ ਦੇ 30 ਸਾਲਾ ਬੇਟੇ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਰਟੀ 'ਚ ਗੱਦਾਰਾਂ ਲਈ ਕੋਈ ਥਾਂ ਨਹੀਂ ਹੈ | ਉਨ੍ਹਾਂ ਨੇ ਇਹ ਬਿਆਨ ਮਹਾਰਾਸ਼ਟਰ 'ਚ ਚੱਲ ਰਹੇ ਸਿਆਸੀ ਸੰਕਟ ਦੌਰਾਨ ਦਿੱਤਾ ਹੈ, ਜੋ ਸੀਨੀਅਰ ਮੰਤਰੀ ਏਕਨਾਥ ਸ਼ਿੰਦੇ ਦੀ ਬਗ਼ਾਵਤ ਕਾਰਨ ਪੈਦਾ ਹੋਇਆ ਸੀ |
ਬਾਗੀ ਨਵੇਂ ਸਿਰੇ ਤੋਂ ਚੋਣਾਂ ਲੜਨ-ਸੰਜੇ ਰਾਉਤ
ਮੁੰਬਈ, (ਪੀ. ਟੀ. ਆਈ.)-ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਬਾਗੀ ਵਿਧਾਇਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ 'ਚ ਹਿੰਮਤ ਹੈ ਤਾਂ ਅਹੁਦੇ ਤੋਂ ਅਸਤੀਫ਼ਾ ਦੇ ਕੇ ਨਵੀਆਂ ਚੋਣਾਂ ਦਾ ਸਾਹਮਣਾ ਕਰਨ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਰਤਣ ਦੇ ਚਾਹਵਾਨਾਂ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ | ਉਨ੍ਹਾਂ ਭਰੋਸਾ ਜਤਾਇਆ ਕਿ ਸੱਤਾਧਾਰੀ ਮਹਾ ਵਿਕਾਸ ਅਗਾੜੀ (ਐਮ.ਵੀ.ਏ.) ਜਿਸ 'ਚ ਸੈਨਾ, ਐਨ.ਸੀ.ਪੀ. ਅਤੇ ਕਾਂਗਰਸ ਸ਼ਾਮਿਲ ਹੈ, ਮੌਜੂਦਾ ਸੰਕਟ ਤੋਂ ਉਭਰ ਜਾਵੇਗੀ |
ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਨੂੰ ਸੁਰੱਖਿਆ ਛਤਰੀ
ਨਵੀਂ ਦਿੱਲੀ, (ਪੀ. ਟੀ. ਆਈ.)-ਕੇਂਦਰ ਨੇ ਸ਼ਿਵ ਸੈਨਾ ਦੇ 15 ਬਾਗੀ ਵਿਧਾਇਕਾਂ ਨੂੰ ਸੀ.ਆਰ.ਪੀ.ਐਫ. ਕਮਾਂਡੋਜ਼ ਦੀ ਵਾਈ ਪਲੱਸ ਸੁਰੱਖਿਆ ਛਤਰੀ ਦਿੱਤੀ ਹੈ | ਕੇਂਦਰ ਨੇ ਕਿਹਾ ਕਿ ਮਹਾਰਾਸ਼ਟਰ 'ਚ ਰਹਿੰਦੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ | ਕੇਂਦਰੀ ਸੁਰੱਖਿਆ ਏਜੰਸੀਆਂ ਵਲੋਂ ਗ੍ਰਹਿ ਮੰਤਰਾਲੇ ਨੂੰ ਕੀਤੀ ਗਈ ਸਿਫ਼ਾਰਸ਼ ਤੋਂ ਬਾਅਦ ਵਿਧਾਇਕਾਂ ਨੂੰ ਸੁਰੱਖਿਆ ਮਨਜ਼ੂਰੀ ਦਿੱਤੀ ਗਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਮਹਾਰਾਸ਼ਟਰ 'ਚ ਮੌਜੂਦਾ ਰਾਜਨੀਤਿਕ ਸਥਿਤੀ ਕਾਰਨ ਬਾਗੀ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਭਾਵਿਤ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਮੰਤਰੀ ਸਾਮੰਤ ਵੀ ਸ਼ਿੰਦੇ ਧੜੇ 'ਚ ਸ਼ਾਮਿਲ
ਮੁੰਬਈ, (ਯੂ. ਐੱਨ. ਆਈ.)-ਮਹਾ ਵਿਕਾਸ ਅਗਾੜੀ (ਐੱਮ.ਵੀ.ਏ.) ਸਰਕਾਰ 'ਤੇ ਚੱਲ ਰਹੇ ਸਿਆਸੀ ਸੰਕਟ ਦੇ 6ਵੇਂ ਦਿਨ ਮਹਾਰਾਸ਼ਟਰ ਦੇ ਉੱਚ ਅਤੇ ਤਕਨੀਕੀ ਸਿੱਖਿਆ ਮੰਤਰੀ ਉਦੈ ਸਾਮੰਤ ਐਤਵਾਰ ਨੂੰ ਗੁਹਾਟੀ 'ਚ ਏਕਨਾਥ ਸ਼ਿੰਦੇ ਧੜੇ 'ਚ ਸ਼ਾਮਿਲ ਹੋ ਗਏ | ਸਾਮੰਤ ਸ਼ਿੰਦੇ ਕੈਂਪ 'ਚ ਸ਼ਾਮਿਲ ਹੋਣ ਵਾਲੇ 9ਵੇਂ ਮੰਤਰੀ ਹਨ, ਜਦੋਂਕਿ ਹੁਣ ਆਦਿੱਤਿਆ ਠਾਕਰੇ ਹੀ ਅਜਿਹੇ ਵਿਧਾਇਕ ਹਨ, ਜੋ ਗੱਠਜੋੜ ਸਰਕਾਰ 'ਚ ਸ਼ਿਵ ਸੈਨਾ ਦੇ ਮੰਤਰੀ ਬਚੇ ਹਨ |
ਸ਼ਿਵ ਸੈਨਾ ਵਰਕਰਾਂ ਵਲੋਂ ਬਾਗ਼ੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਮੁੰਬਈ/ਪੁਣੇ, (ਪੀ. ਟੀ. ਆਈ.)-ਸ਼ਿਵ ਸੈਨਾ ਪ੍ਰਧਾਨ ਅਤੇ ਮੁੱਖ ਮੰਤਰੀ ਊਧਵ ਠਾਕਰੇ ਦੇ ਸਮਰਥਕਾਂ ਵਲੋਂ ਮੁੰਬਈ 'ਚ ਰੈਲੀ ਕੱਢੀ ਗਈ, ਜਦੋਂਕਿ ਪੁਣੇ ਦੇ ਕੁਝ ਹਿੱਸਿਆਂ 'ਚ ਬਾਗੀ ਨੇਤਾਵਾਂ ਖ਼ਿਲਾਫ਼ ਪ੍ਰਦਰਸ਼ਨ ਹੋਏ | ਪੁਣੇ ਸ਼ਹਿਰ ਇਕਾਈ ਦੇ ਪ੍ਰਧਾਨ ਗਜਾਨਨ ਥਰਕੁਡੇ ਦੀ ਅਗਵਾਈ ਵਿਚ ਸੈਨਾ ਦੇ ਵਰਕਰਾਂ ਵਲੋਂ ਬਾਲਗੰਧਰਵ ਆਡੀਟੋਰੀਅਮ ਦੇ ਬਾਹਰ ਅਤੇ ਕੋਥਰੂਡ ਵਿਚ ਵਿਰੋਧ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸ਼ਿਵ ਸੈਨਿਕ ਗਦਾਰਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ |

ਭਾਜਪਾ ਨੇ ਯੂ.ਪੀ. ਦੇ ਰਾਮਪੁਰ ਤੇ ਆਜ਼ਮਗੜ੍ਹ ਦੀ ਲੋਕ ਸਭਾ ਜ਼ਿਮਨੀ ਚੋਣ ਜਿੱਤੀ

ਨਵੀਂ ਦਿੱਲੀ, 26 ਜੂਨ (ਪੀ. ਟੀ. ਆਈ.)-ਯੂ.ਪੀ. 'ਚ ਸਮਾਜਵਾਦੀ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਰਾਮਪੁਰ ਤੇ ਆਜ਼ਮਗੜ੍ਹ ਲੋਕ ਸਭਾ ਸੀਟਾਂ ਲਈ ਹੋਈ ਜ਼ਿਮਨੀ ਚੋਣ 'ਚ ਭਾਜਪਾ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ | ਸੱਤਾਧਾਰੀ ਭਾਜਪਾ ਦੇ ਉਮੀਦਵਾਰ ਘਨਸ਼ਿਆਮ ਲੋਧੀ ਨੇ ਰਾਮਪੁਰ ਸੀਟ 42 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੀ | ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੇ ਮੁਹੰਮਦ ਅਸੀਮ ਰਾਜਾ ਨੂੰ ਹਰਾਇਆ, ਜੋ ਸੀਨੀਅਰ ਸਪਾ ਆਗੂ ਆਜ਼ਮ ਖ਼ਾਨ ਦੇ ਨਜ਼ਦੀਕੀ ਸਮਝੇ ਜਾਂਦੇ ਹਨ | ਆਜ਼ਮਗੜ੍ਹ ਸੀਟ, ਜੋ ਅਖਿਲੇਸ਼ ਯਾਦਵ ਦੇ ਵਿਧਾਨ ਸਭਾ 'ਚ ਚੁਣੇ ਜਾਣ ਤੋਂ ਬਾਅਦ ਖਾਲੀ ਹੋ ਗਈ ਸੀ, ਤੋਂ ਭਾਜਪਾ ਉਮੀਦਵਾਰ ਦਿਨੇਸ਼ ਲਾਲ ਯਾਦਵ 'ਨਿਰਹੂਆ' ਨੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਧਰਮੇਂਦਰ ਯਾਦਵ ਨੂੰ 8,679 ਵੋਟਾਂ ਨਾਲ ਹਰਾ ਦਿੱਤਾ | ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ 'ਚ 7 ਵਿਧਾਨ ਸਭਾ ਹਲਕਿਆਂ ਲਈ ਹੋਈਆਂ ਜ਼ਿਮਨੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਰਜਿੰਦਰ ਨਗਰ ਤੋਂ ਜਿੱਤ ਹਾਸਲ ਕੀਤੀ | ਤਿ੍ਪੁਰਾ ਦੀਆਂ ਚਾਰ ਸੀਟਾਂ 'ਚੋਂ 3 'ਤੇ ਭਾਜਪਾ ਜਿੱਤੀ ਅਤੇ ਇਕ ਕਾਂਗਰਸ ਦੇ ਹਿੱਸੇ ਆਈ | ਤਿ੍ਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੇ ਆਪਣੀ ਸੀਟ ਤੋਂ ਜਿੱਤ ਹਾਸਲ ਕੀਤੀ | ਕਾਂਗਰਸੀ ਉਮੀਦਵਾਰ ਸੁਦੀਪ ਰੋਏ ਬਰਮਨ ਨੇ ਅਗਰਤਲਾ ਸੀਟ ਤੋਂ ਜਿੱਤ ਹਾਸਲ ਕੀਤੀ | ਆਂਧਰਾ ਪ੍ਰਦੇਸ਼ ਦੀ ਆਤਮਕੁਰੂ ਸੀਟ ਤੋਂ ਵਾਈ.ਐਸ.ਆਰ. ਕਾਂਗਰਸ ਦਾ ਉਮੀਦਵਾਰ ਜਿੱਤਿਆ | ਕਾਂਗਰਸ ਦੀ ਉਮੀਦਵਾਰ ਸ਼ਿਲਪੀ ਨੇਹਾ ਤਿਰਕੀ ਨੇ ਝਾਰਖੰਡ ਦੀ ਮਾਂਡਰ ਸੀਟ ਤੋਂ ਭਾਜਪਾ ਦੀ ਉਮੀਦਵਾਰ ਗੰਗੋਤਰੀ ਕੁਜੂਰ ਨੂੰ 23,517 ਵੋਟਾਂ ਨਾਲ ਹਰਾਇਆ |
ਦਿੱਲੀ ਦੇ ਰਾਜਿੰਦਰ ਨਗਰ ਹਲਕੇ ਦੀ ਜ਼ਿਮਨੀ ਚੋਣ 'ਆਪ' ਦੇ ਦੁਰਗੇਸ਼ ਪਾਠਕ ਨੇ ਜਿੱਤੀ

ਨਵੀਂ ਦਿੱਲੀ, (ਜਗਤਾਰ ਸਿੰਘ)-ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੁਰਗੇਸ਼ ਪਾਠਕ ਨੇ ਜਿੱਤ ਹਾਸਲ ਕੀਤੀ | ਪਾਰਟੀ ਨੂੰ ਇਸ ਹਲਕੇ ਤੋਂ ਲਗਾਤਾਰ ਤੀਜੀ ਵਾਰੀ ਜਿੱਤ ਮਿਲੀ ਹੈ | ਦੁਰਗੇਸ਼ ਪਾਠਕ ਨੇ ਭਾਜਪਾ ਦੇ ਉਮੀਦਵਾਰ ਰਾਜੇਸ਼ ਭਾਟੀਆ ਨੂੰ 11468 ਵੋਟਾਂ ਦੇ ਫਰਕ ਨਾਲ ਹਰਾਇਆ | ਦੁਰਗੇਸ਼ ਪਾਠਕ ਨੂੰ 40319 ਵੋਟ ਮਿਲੇ ਜੋ ਕਿ ਕੁੱਲ ਵੋਟ ਦਾ ਕਰੀਬ 55.78 ਫ਼ੀਸਦੀ ਹੈ | ਜਦਕਿ ਭਾਜਪਾ ਦੇ ਰਾਜੇਸ਼ ਭਾਟੀਆ 28851 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ | ਭਾਟੀਆ ਨੂੰ ਕੁੱਲ 39.91 ਫ਼ੀਸਦੀ ਵੋਟ ਮਿਲੇ | ਕਾਂਗਰਸੀ ਉਮੀਦਵਾਰ ਪ੍ਰੇਮਲਤਾ ਤੀਜੇ ਨੰਬਰ 'ਤੇ ਰਹੀ | ਦੁਰਗੇਸ਼ ਪਾਠਕ ਨੇ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਜਾ ਕੇ ਮੁਲਾਕਾਤ ਕੀਤੀ | ਕੇਜਰੀਵਾਲ ਨੇ ਟਵੀਟ ਰਾਹੀਂ ਲੋਕਾਂ ਦਾ ਧੰਨਵਾਦ ਕੀਤਾ | ਉਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ ਕਿ ਇਸ ਜਿੱਤ ਤੋਂ ਸਾਬਤ ਹੋ ਗਿਆ ਹੈ ਕਿ ਕੇਜਰੀਵਾਲ ਲੋਕਾਂ ਦੇ ਦਿਲ 'ਚ ਵਸਦਾ ਹੈ | ਦੱਸਣਯੋਗ ਹੈ ਕਿ ਜ਼ਿਮਨੀ ਚੋਣ 'ਚ ਕਰੀਬ 44 ਫ਼ੀਸਦੀ ਵੋਟਿੰਗ ਹੋਈ ਸੀ | ਇਹ ਸੀਟ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੇ ਰਾਜ ਸਭਾ ਲਈ ਚੁਣੇ ਜਾਣ ਕਾਰਨ ਖਾਲੀ ਹੋਈ ਸੀ |

ਯੋਗੀ ਅਦਿੱਤਿਆਨਾਥ ਦਾ ਹੈਲੀਕਾਪਟਰ ਹੰਗਾਮੀ ਹਾਲਤ 'ਚ ਉਤਾਰਿਆ

ਵਾਰਾਣਸੀ, 26 ਜੂਨ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਹੈਲੀਕਾਪਟਰ ਨੂੰ ਐਤਵਾਰ ਨੂੰ ਇਥੇ ਇਕ ਪੰਛੀ ਨਾਲ ਟਕਰਾਉਣ ਬਾਅਦ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ ਹੈ | ਵਾਰਾਣਸੀ ਦੇ ਡੀ.ਐਮ. ਕੌਸ਼ਲਰਾਜ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਦਾ ਹੈਲੀਕਾਪਟਰ ਇਥੇ ਪੁਲਿਸ ਲਾਈਨ ਤੋਂ ਲਖਨਊ ਲਈ ਰਵਾਨਾ ਹੋਇਆ ਸੀ, ਉਨ੍ਹਾਂ ਨੂੰ ਪੰਛੀ ਨਾਲ ਟਕਰਾਉਣ ਬਾਅਦ ਮੁੜ ਇਥੇ ਉਤਰਨਾ ਪੈ ਗਿਆ | ਮੁੱਖ ਮੰਤਰੀ ਯੋਗੀ ਸਰਕਟ ਹਾਊਸ ਵਾਪਸ ਪਰਤਣ ਬਾਅਦ ਹਵਾਈ ਅੱਡੇ ਤੋਂ ਲਖਨਊ ਲਈ ਰਵਾਨਾ ਹੋ ਗਏ | ਉਹ ਸਨਿਚਰਵਾਰ ਨੂੰ ਵਾਰਾਣਸੀ 'ਚ ਕਾਸ਼ੀ ਵਿਸ਼ਵਾਨਾਥ ਮੰਦਰ 'ਚ ਮੱਥਾ ਟੇਕਣ ਅਤੇ ਇਕ ਸਮੀਖਿਆ ਬੈਠਕ ਲਈ ਆਏ ਸਨ |

ਗਰਮੀ ਵਧਣ ਨਾਲ 13,417 ਮੈਗਾਵਾਟ 'ਤੇ ਪਹੰੁਚੀ ਸੂਬੇ 'ਚ ਬਿਜਲੀ ਦੀ ਮੰਗ

ਲਹਿਰਾ ਮੁਹੱਬਤ ਤੇ ਜੀ.ਵੀ.ਕੇ. ਥਰਮਲ ਪਲਾਂਟ ਦਾ 1-1 ਯੂਨਿਟ ਬੰਦ
ਪਟਿਆਲਾ, 26 ਜੂਨ (ਧਰਮਿੰਦਰ ਸਿੰਘ ਸਿੱਧੂ)-ਲੰਘੇ ਦਿਨੀਂ ਸੂਬੇ 'ਚ ਪਏ ਭਰਵੇਂ ਮੀਂਹ ਤੋਂ ਬਾਅਦ ਗਰਮੀ ਦੇ ਇਕਦਮ ਵਧਣ ਨਾਲ ਅੱਜ ਸੂਬੇ 'ਚ ਇਸ ਸਾਲ ਦੀ ਸਭ ਤੋਂ ਵੱਧ ਬਿਜਲੀ ਮੰਗ 13,417 ਮੈਗਾਵਾਟ ਦਰਜ ਕੀਤੀ ਗਈ ਹੈ | ਬੇਸ਼ੱਕ ਝੋਨੇ ਦੇ ਸੀਜ਼ਨ ਦੇ ਸ਼ੁਰੂ ਹੋਣ ਤੋਂ ਬਾਅਦ ਸੂਬੇ 'ਚ ਪਏ ਮੀਂਹ ਕਾਰਨ ਸੂਬੇ ਦੀ ਬਿਜਲੀ ਮੰਗ 'ਚ 1 ਤੋਂ 3 ਹਜ਼ਾਰ ਮੈਗਾਵਾਟ ਦੀ ਗਿਰਾਵਟ ਦਰਜ ਕੀਤੀ ਗਈ ਸੀ ਪਰ ਅੱਜ ਦਰਜ ਕੀਤੀ ਗਈ ਮੰਗ ਪਿਛਲੇ ਸਾਲ ਨਾਲੋਂ ਵੀ ਲਗਭਗ 1 ਹਜ਼ਾਰ ਮੈਗਾਵਾਟ ਵੱਧ ਹੈ | ਸੂਤਰਾਂ ਅਨੁਸਾਰ ਪਿਛਲੇ 4 ਦਿਨਾਂ ਤੋਂ ਸੂਬੇ ਦੀ ਬਿਜਲੀ ਮੰਗ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਝੋਨਾ ਲਾਉਣ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕਰੀਏ ਤਾਂ ਸੂਬੇ 'ਚ 16 ਜੂਨ ਨੂੰ ਵੱਧ ਤੋਂ ਵੱਧ 12778 ਮੈਗਾਵਾਟ ਦੀ ਬਿਜਲੀ ਮੰਗ ਸੀ, ਜੋ ਮੀਂਹ ਤੋਂ ਬਾਅਦ 18 ਜੂਨ ਨੂੰ 11800 ਅਤੇ 21 ਜੂਨ ਨੂੰ ਘਟ ਕੇ ਕੇਵਲ 10657 ਮੈਗਾਵਾਟ ਰਹਿ ਗਈ ਸੀ | ਇਸ ਸਮੇਂ ਬਿਜਲੀ ਨਿਗਮ ਦੇ ਸਰਕਾਰੀ ਤਾਪ ਬਿਜਲੀ ਘਰ ਰੋਪੜ ਦੇ 4 ਅਤੇ ਲਹਿਰਾ ਮੁਹੱਬਤ ਦੇ 3 ਯੂਨਿਟਾਂ ਤੋਂ 1153 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ, ਜਦੋਂਕਿ ਲਹਿਰਾ ਮੁਹੱਬਤ ਬਿਜਲੀ ਤਾਪ ਘਰ ਦਾ 1 ਯੂਨਿਟ ਬੰਦ ਹੈ | ਜੇਕਰ ਨਿੱਜੀ ਥਰਮਲ ਪਲਾਂਟਾਂ ਦੀ ਗਲ ਕਰੀਏ ਤਾਂ ਰਾਜਪੁਰਾ ਦੇ 2 ਯੂਨਿਟਾਂ ਤੋਂ 1332, ਤਲਵੰਡੀ ਸਾਬੋ ਦੇ 3 ਯੂਨਿਟਾਂ ਤੋਂ 1601 ਅਤੇ ਜੀ.ਵੀ.ਕੇ. ਤਾਪ ਬਿਜਲੀ ਘਰ ਦੇ 2 ਵਿਚੋਂ 1 ਚਾਲੂ ਯੂਨਿਟ ਤੋਂ 154 ਮੈਗਾਵਾਟ ਬਿਜਲੀ ਮਿਲ ਰਹੀ ਹੈ | ਇਸ ਤੋਂ ਇਲਾਵਾ ਬਿਜਲੀ ਨਿਗਮ ਦੇ ਆਪਣੇ ਪਣ ਬਿਜਲੀ ਘਰ ਰਣਜੀਤ ਸਾਗਰ ਡੈਮ ਦੇ 4 ਵਿਚੋਂ 2 ਯੂਨਿਟਾਂ ਤੋਂ 242, ਅਨੰਦਪੁਰ ਸਾਹਿਬ ਤੋਂ 120, ਅਪਰਬਾਰੀ ਦੁਆਬ ਕੈਨਾਲ ਤੋਂ 73, ਮੁਕੇਰੀਆਂ ਤੋਂ 210 ਅਤੇ ਹੋਰਨਾਂ ਸਾਧਨਾਂ ਤੋਂ 204 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਦੋਂਕਿ ਹਿਮਾਚਲ ਦੇ ਜੋਗਿੰਦਰ ਨਗਰ ਸਥਿਤ ਸ਼ਾਨਨ ਤੋਂ ਬਿਜਲੀ ਉਤਪਾਦਨ ਬੰਦ ਹੈ | ਉਪਰੋਕਤ ਵਸੀਲਿਆਂ ਤੋਂ ਬਿਜਲੀ ਨਿਗਮ ਨੂੰ 5057 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ | ਲੰਘੇ ਦਿਨੀਂ ਸੀ.ਐਮ.ਡੀ. ਪੀ.ਐੱਸ.ਟੀ.ਸੀ.ਐਲ. ਏ. ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪੀ.ਐੱਸ.ਟੀ.ਸੀ.ਐਲ. ਦਾ ਮਜ਼ਬੂਤ ਟਰਾਂਸਮਿਸ਼ਨ ਨੈੱਟਵਰਕ ਪੰਜਾਬ 'ਚ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ 15000 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ 'ਚ ਮਦਦਗਾਰ ਸਾਬਤ ਹੋ ਰਿਹਾ ਹੈ | ਦੂਜੇ ਪਾਸੇ ਬਿਜਲੀ ਨਿਗਮ ਤੋਂ ਪ੍ਰਾਪਤ ਅੰਕੜਿਆਂ ਮੁਤਾਬਿਕ 16 ਤੋਂ 30 ਜੂਨ ਦੇ ਵਿਚਕਾਰ ਸੂਬੇ ਦੀ ਬਿਜਲੀ ਮੰਗ ਵੱਧ ਤੋਂ ਵੱਧ 14766 ਜਾ ਸਕਦੀ ਹੈ | ਬਿਜਲੀ ਨਿਗਮ ਜੇਕਰ ਇਸ ਸਮੇਂ ਦੌਰਾਨ ਬਿਜਲੀ ਪ੍ਰਾਪਤ ਕਰਨ ਦੇ ਪੂਰੇ ਵਸੀਲਿਆਂ ਤੋਂ ਬਿਜਲੀ ਪ੍ਰਾਪਤ ਕਰੇ ਤਾਂ ਵੀ ਨਿਗਮ ਨੂੰ 13867 ਮੈਗਾਵਾਟ ਬਿਜਲੀ ਹੀ ਮਿਲ ਸਕਦੀ ਹੈ, ਜੋ ਕਿ ਵੱਧ ਤੋਂ ਵੱਧ ਮੰਗ ਨਾਲੋਂ ਲਗਭਗ 900 ਮੈਗਾਵਾਟ ਦੇ ਕਰੀਬ ਘੱਟ ਹੈ | ਹੁਣ ਇਹ ਸਮਾਂ ਹੀ ਦੱਸੇਗਾ ਕਿ ਬਿਜਲੀ ਨਿਗਮ ਦੇ ਉਪਰੋਕਤ ਦਾਅਵਿਆਂ 'ਚੋਂ ਕਿਹੜਾ ਦਾਅਵਾ ਸੱਚ ਸਾਬਤ ਹੋਵੇਗਾ?

ਐਮਰਜੈਂਸੀ ਭਾਰਤੀ ਲੋਕਤੰਤਰ 'ਤੇ ਕਾਲਾ ਧੱਬਾ-ਮੋਦੀ

ਮਿਊਨਿਖ, 26 ਜੂਨ (ਏਜੰਸੀ)-ਜੀ-7 ਸਿਖਰ ਸੰਮੇਲਨ ਵਿਚ ਭਾਗ ਲੈਣ ਲਈ ਜਰਮਨੀ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਤੋਂ 47 ਸਾਲ ਪਹਿਲਾਂ ਦੇਸ਼ ਵਿਚ ਲੱਗੀ ਐਮਰਜੈਂਸੀ ਭਾਰਤੀ ਲੋਕਤੰਤਰ 'ਤੇ ਕਾਲਾ ਧੱਬਾ ਹੈ | ਉਨ੍ਹਾਂ ਨੇ ਇਸ ਮੌਕੇ ...

ਪੂਰੀ ਖ਼ਬਰ »

ਸਿੱਧੂ ਮੂਸੇਵਾਲਾ ਦਾ ਗੀਤ 'ਐਸ. ਵਾਈ. ਐਲ.' ਯੂ-ਟਿਊਬ ਤੋਂ ਹਟਾਇਆ

• ਕੇਂਦਰ ਦੀ ਸ਼ਿਕਾਇਤ 'ਤੇ ਭਾਰਤ 'ਚ ਲੱਗੀ ਪਾਬੰਦੀ • ਪਰਿਵਾਰ ਨੂੰ ਨਹੀਂ ਮਿਲਿਆ ਕੋਈ ਨੋਟਿਸ ਮਾਨਸਾ, 26 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਚਰਚਿਤ ਗੀਤ 'ਐਸ. ਵਾਈ. ਐਲ.' ਨੂੰ ਯੂ-ਟਿਊਬ ਤੋਂ ਹਟਾ ਦਿੱਤਾ ...

ਪੂਰੀ ਖ਼ਬਰ »

12ਵੀਂ ਸ਼ੇ੍ਰਣੀ ਦਾ ਨਤੀਜਾ ਅੱਜ

ਐੱਸ. ਏ. ਐੱਸ. ਨਗਰ, 26 ਜੂਨ (ਜਸਬੀਰ ਸਿੰਘ ਜੱਸੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦਾ ਨਤੀਜਾ 27 ਜੂਨ ਨੂੰ ਐਲਾਨਿਆ ਜਾਵੇਗਾ | ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅਕਾਦਮਿਕ ਸਾਲ ...

ਪੂਰੀ ਖ਼ਬਰ »

ਇਮਰਾਨ ਖ਼ਾਨ ਦੀ ਜਾਸੂਸੀ ਦੀ ਕੋਸ਼ਿਸ਼

ਅੰਮਿ੍ਤਸਰ, 26 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਹੱਤਿਆ ਦੀਆਂ ਅਫ਼ਵਾਹਾਂ ਵਿਚਕਾਰ ਉਨ੍ਹਾਂ ਦੀ ਜਾਸੂਸੀ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਇਮਰਾਨ ਖ਼ਾਨ ਦੇ ਬਾਨੀਗਾਲਾ ਸਥਿਤ ...

ਪੂਰੀ ਖ਼ਬਰ »

ਭਾਜਪਾ ਵਰਕਰਾਂ ਵਲੋਂ ਤਿ੍ਪੁਰਾ ਕਾਂਗਰਸ ਹੈੱਡਕੁਆਰਟਰ 'ਤੇ ਹਮਲਾ, ਪ੍ਰਧਾਨ ਗੰਭੀਰ ਜ਼ਖ਼ਮੀ

ਅਗਰਤਲਾ, 26 ਜੂਨ (ਏਜੰਸੀ)- ਤਿ੍ਪੁਰਾ 'ਚ ਐਤਵਾਰ ਨੂੰ 4 ਵਿਧਾਨ ਸਭਾ ਹਲਕਿਆਂ ਦੀ ਉਪ ਚੋਣਾਂ ਦੇ ਨਤੀਜੇ ਐਲਾਨੇ ਜਾਣ ਬਾਅਦ ਭਾਜਪਾ ਵਰਕਰਾਂ ਵਲੋਂ ਤਿ੍ਪੁਰਾ ਦੀ ਕਾਂਗਰਸ ਇਕਾਈ ਦੇ ਹੈੱਡਕੁਆਰਟਰ 'ਤੇ ਕੀਤੇ ਹਮਲੇ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਬਿ੍ਜੀਤ ਸਿਨਹਾ ...

ਪੂਰੀ ਖ਼ਬਰ »

ਸੰਸਦ 'ਚ ਪੰਜਾਬੀਆਂ ਦੀ ਆਵਾਜ਼ ਬਣ ਕੇ ਗੂੰਜਾਂਗਾ-ਮਾਨ

ਜਿੱਤ ਲਈ ਸੰਗਰੂਰ ਵਾਲਿਆਂ ਦਾ ਕੀਤਾ ਧੰਨਵਾਦ ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ ਸੰਗਰੂਰ, 26 ਜੂਨ-ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ 'ਚ ਇਤਿਹਾਸਕ ਜਿੱਤ ਦਰਜ ਕਰਵਾਉਣ ਉਪਰੰਤ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ...

ਪੂਰੀ ਖ਼ਬਰ »

ਅਗਨੀਪਥ ਯੋਜਨਾ 'ਤੇ ਖ਼ਦਸ਼ਾ ਬਰਕਰਾਰ

ਨਵੀਂ ਦਿੱਲੀ, 26 ਜੂਨ (ਏਜੰਸੀ)- ਕੇਂਦਰ ਵਲੋਂ ਐਲਾਨੀ ਗਈ 'ਅਗਨੀਪਥ' ਯੋਜਨਾ ਤਹਿਤ ਫ਼ੌਜ 'ਚ ਭਰਤੀ ਕੀਤੇ ਜਾਣ ਵਾਲੇ ਜਵਾਨਾਂ (ਅਗਨੀਵੀਰਾਂ) ਦੇ ਭਵਿੱਖ ਨੂੰ ਲੈ ਕੇ ਚਿੰਤਾ ਤੇ ਅਨਿਸਚਿਤਤਾ ਬਣੀ ਹੋਈ ਹੈ ਕਿਉਂਕਿ ਕੇਂਦਰ ਤੇ ਕਈ ਸੂਬਾ ਸਰਕਾਰਾਂ ਵਲੋਂ ਇਸ ਯੋਜਨਾ ਤਹਿਤ 4 ...

ਪੂਰੀ ਖ਼ਬਰ »

ਏਕਨਾਥ ਸ਼ਿੰਦੇ ਵਲੋਂ ਅਯੋਗਤਾ ਨੋਟਿਸ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ਼

ਨਵੀਂ ਦਿੱਲੀ, (ਪੀ. ਟੀ. ਆਈ.)-ਏਕਨਾਥ ਸ਼ਿੰਦੇ ਨੇ ਡਿਪਟੀ ਸਪੀਕਰ ਵਲੋਂ 16 ਬਾਗੀ ਵਿਧਾਇਕਾਂ ਖ਼ਿਲਾਫ਼ ਜਾਰੀ ਅਯੋਗਤਾ ਨੋਟਿਸ ਸੰਬੰਧੀ ਐਤਵਾਰ ਨੂੰ ਸੁਪਰੀਮ ਕੋਰਟ ਦਾ ਰੁਖ਼ ਕੀਤਾ | ਜਸਟਿਸ ਸੂਰਿਆ ਕਾਂਤ ਅਤੇ ਜੇ. ਬੀ. ਪਾਰਦੀਵਾਲਾ ਦੀ ਛੁੱਟੀ ਵਾਲਾ ਬੈਂਚ ਸੋਮਵਾਰ ਨੂੰ ...

ਪੂਰੀ ਖ਼ਬਰ »

ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ

ਲੋਕ ਸਭਾ ਸੰਗਰੂਰ ਜ਼ਿਮਨੀ ਚੋਣ ਦੇ ਆਏ ਨਤੀਜਿਆਂ 'ਚ ਕਾਂਗਰਸ, ਭਾਜਪਾ ਤੇ ਅਕਾਲੀ ਦਲ (ਬ) ਦੇ ਉਮੀਦਵਾਰ ਸਮੇਤ ਸਾਰੇ ਆਜ਼ਾਦ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ | ਸੰਗਰੂਰ ਜ਼ਿਮਨੀ ਚੋਣ ਲਈ ਕੁੱਲ ਯੋਗ ਵੋਟਾਂ 710919 ਪਈਆਂ ਸਨ | ਇਸ ਲਈ ਨਤੀਜਿਆਂ ਅਨੁਸਾਰ ਕਾਂਗਰਸ ...

ਪੂਰੀ ਖ਼ਬਰ »

ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ 'ਚੋਂ ਘਰਾਚੋਂ ਪਹਿਲੇ ਅਤੇ ਮਾਨ ਦੂਜੇ ਨੰਬਰ 'ਤੇ

ਧਰਮਗੜ੍ਹ, 26 ਜੂਨ (ਗੁਰਜੀਤ ਸਿੰਘ ਚਹਿਲ)-ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਕੁੱਲ 2618 'ਚੋਂ 1152 ਵੋਟਾਂ ਪੋਲ ਹੋਈਆਂ, ਜਿਸ 'ਚੋਂ 'ਆਪ' ਦਾ ਉਮੀਦਵਾਰ ਗੁਰਮੇਲ ਸਿੰਘ 848 ਵੋਟਾਂ ਲੈ ਕੇ ਪਹਿਲੇ ਸਥਾਨ 'ਤੇ ਅਤੇ ਸਿਮਰਨਜੀਤ ਸਿੰਘ ਮਾਨ 199 ਵੋਟਾਂ ਹਾਸਲ ਕਰਕੇ ...

ਪੂਰੀ ਖ਼ਬਰ »

ਲੋਕਾਂ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਉਨ੍ਹਾਂ ਦਾ ਅਸਲ ਚਿਹਰਾ ਦਿਖਾਇਆ-ਅਸ਼ਵਨੀ ਸ਼ਰਮਾ

ਚੰਡੀਗੜ੍ਹ, 26 ਜੂਨ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਹਲਕਾ ਜ਼ਿਮਨੀ ਚੋਣ 'ਚ ਜਿੱਤ 'ਤੇ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਲੋਂ ਦਰਜ ਕੀਤੀ ਗਈ ਜਿੱਤ ਨੇ ਮੁੱਖ ਮੰਤਰੀ ...

ਪੂਰੀ ਖ਼ਬਰ »

ਭਾਜਪਾ ਨੇ ਤਿੰਨ ਵਿਧਾਨ ਸਭਾ ਹਲਕਿਆਂ 'ਚ ਕਾਂਗਰਸ ਨੂੰ ਪਛਾੜਿਆ

ਸੰਗਰੂਰ, 26 ਜੂਨ (ਧੀਰਜ ਪਸ਼ੌਰੀਆ)-ਚੋਣ ਨਤੀਜੇ 'ਚ ਬੇਸ਼ੱਕ ਭਾਜਪਾ ਚੌਥੇ ਨੰਬਰ 'ਤੇ ਰਹੀ ਪਰ ਲੋਕ ਸਭਾ ਹਲਕੇ ਦੇ ਤਿੰਨ ਵਿਧਾਨ ਸਭਾ ਹਲਕਿਆਂ 'ਚ ਉਹ ਕਾਂਗਰਸ ਨੂੰ ਪਛਾੜ ਕੇ ਤੀਜੇ ਨੰਬਰ 'ਤੇ ਰਹੀ ਹੈ | ਵਿਧਾਨ ਸਭਾ ਹਲਕਾ ਸੁਨਾਮ 'ਚ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ...

ਪੂਰੀ ਖ਼ਬਰ »

'ਆਪ' ਨੇ ਘੱਟ ਵੋਟਿੰਗ ਨੂੰ ਦੱਸਿਆ ਹਾਰ ਦਾ ਕਾਰਨ

ਚੰਡੀਗੜ੍ਹ, 26 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ 'ਤੇ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਅਸੀਂ ਸਿਰ ਝੁਕਾ ਕੇ ਲੋਕਾਂ ਦੇ ਫ਼ਤਵੇ ਨੂੰ ਮੰਨਦੇ ਹਾਂ ਅਤੇ ਇਸ ਦਾ ਸਤਿਕਾਰ ਕਰਦੇ ਹਾਂ | ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨੂੰ ...

ਪੂਰੀ ਖ਼ਬਰ »

'ਆਪ' ਖ਼ਿਲਾਫ਼ ਲੋਕਾਂ ਦਾ ਫ਼ਤਵਾ-ਰਾਜਾ ਵੜਿੰਗ

ਚੰਡੀਗੜ੍ਹ, (ਅਜੀਤ ਬਿਊਰੋ)-ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਹਾਰ ਸਰਕਾਰ ਵਿਰੁੱਧ ਫ਼ਤਵਾ ਹੈ, ਜੋ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਨ 'ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ...

ਪੂਰੀ ਖ਼ਬਰ »

ਹਾਰ ਦੇ ਕਾਰਨਾਂ ਦਾ ਕਰਾਂਗੇ ਮੰਥਨ-ਚੰਦੂਮਾਜਰਾ

ਸ਼ੋ੍ਰਮਣੀ ਅਕਾਲੀ ਦਲ (ਬ) ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪੇ੍ਰਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਦੀ ਜ਼ਿਮਨੀ ਚੋਣ 'ਚ ਹੋਈ ਹਾਰ ਦੇ ਕਾਰਨਾਂ ਬਾਰੇ ਮੰਥਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਅਸਲ 'ਚ ਲੋਕਾਂ ਨੇ ਵੇਖ ਲਿਆ ਸੀ ਕਿ ਸਿਮਰਨਜੀਤ ਸਿੰਘ ਮਾਨ ਅਤੇ ...

ਪੂਰੀ ਖ਼ਬਰ »

ਲੋਕਾਂ ਦਾ ਫ਼ਤਵਾ ਸਵੀਕਾਰ-ਕੇਵਲ ਸਿੰਘ ਢਿੱਲੋਂ

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਸ ਚੋਣ ਦੌਰਾਨ ਪਾਰਟੀ ਨੇ ਆਪਣਾ ਆਧਾਰ ਮਜ਼ਬੂਤ ਕੀਤਾ ਹੈ ਅਤੇ ਇਹ ਚੋਣ ਪਾਰਟੀ ਲਈ 2024 ਤੇ 2027 ਦੀਆਂ ਚੋਣਾਂ ਲਈ ਤਿਆਰੀ ਵਜੋਂ ਹੋ ਨਿਬੜੀ ਹੈ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦਾ ਫ਼ਤਵਾ ਸਵੀਕਾਰ ਕਰਦੇ ...

ਪੂਰੀ ਖ਼ਬਰ »

ਐਡਵੋਕੇਟ ਧਾਮੀ ਵਲੋਂ ਮੁਬਾਰਕਬਾਦ

ਅੰਮਿ੍ਤਸਰ, (ਹਰਮਿੰਦਰ ਸਿੰਘ)-ਸੰਗਰੂਰ ਜ਼ਿਮਨੀ ਚੋਣ ਜਿੱਤਣ 'ਤੇ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਸਦ 'ਚ ਸਿੱਖ ਮਸਲੇ ਉਠਾਉਣ ਦੀ ਆਸ ਪ੍ਰਗਟ ਕੀਤੀ ਹੈ | ਐਡਵੋਕੇਟ ਧਾਮੀ ਨੇ ਕਿਹਾ ਕਿ ...

ਪੂਰੀ ਖ਼ਬਰ »

ਢੀਂਡਸਾ ਨੇ ਮਾਨ ਨੰੂ ਦਿੱਤੀ ਵਧਾਈ

ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਚੋਣ ਜਿੱਤਣ 'ਤੇ ਸਿਮਰਨਜੀਤ ਸਿੰਘ ਮਾਨ ਨੂੰ ਮੁਬਾਰਕਾਂ ਦਿੱਤੀਆਂ ਤੇ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਪਾਸੇ ਕਰਨ ਤੇ ਕਾਨੂੰਨ ...

ਪੂਰੀ ਖ਼ਬਰ »

ਸੁਖਬੀਰ ਵਲੋਂ ਮਾਨ ਨੂੰ ਵਧਾਈ

ਚੰਡੀਗੜ੍ਹ, (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਜਿੱਤਣ 'ਤੇ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਪਾਰਟੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX