ਤਾਜਾ ਖ਼ਬਰਾਂ


ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  3 minutes ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  about 1 hour ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  about 2 hours ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  about 2 hours ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  about 2 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 2 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  about 3 hours ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਭਾਰਤੀ ਕ੍ਰਿਕਟ ਭਾਈਚਾਰਾ ਭਾਈਚਾਰੇ ਨੇ ਮਹਾਨ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਕਿਹਾ ਅਲਵਿਦਾ
. . .  about 3 hours ago
ਬਰਮਿੰਘਮ, 25 ਸਤੰਬਰ - ਭਾਰਤੀ ਕ੍ਰਿਕਟ ਭਾਈਚਾਰੇ ਨੇ ਲਾਰਡਸ ਦੇ ਇਤਿਹਾਸਿਕ ਮੈਦਾਨ 'ਤੇ ਇੰਗਲੈਂਡ ਦੇ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਮੈਚ ਤੋਂ ਬਾਅਦ ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਅਲਵਿਦਾ ਕਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਜੋ ਕਿ...
ਭਾਰੀ ਮੀਂਹ ਨੇ ਤੋੜੀਆਂ ਕਿਸਾਨਾਂ ਦੀਆਂ ਆਸਾਂ
. . .  about 3 hours ago
ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)-ਕਿਸਾਨਾਂ ਵਲੋਂ ਮਨ ਵਿਚ ਅਨੇਕਾਂ ਸੁਪਨਿਆਂ ਦਾ ਮਹਿਲ ਉਸਾਰ ਕੇ ਪਾਲੀ ਜਾ ਰਹੀ ਝੋਨੇ ਦੀ ਫ਼ਸਲ ਜਦੋਂ ਪੱਕ ਕੇ ਤਿਆਰ ਹੋ ਰਹੀ ਸੀ ਤਾਂ ਕੁਦਰਤ ਦੇ ਕਹਿਰ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨੇ ਫ਼ਸਲ ਬਰਬਾਦ ਕਰ ਕੇ ਕਿਸਾਨਾਂ ਦੀਆਂ ਸਾਰੀਆਂ ਆਸਾਂ...
ਰਾਜਪਾਲ ਵਲੋਂ 27 ਸਤੰਬਰ ਦੇ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ
. . .  about 3 hours ago
ਚੰਡੀਗੜ੍ਹ, 25 ਸਤੰਬਰ - ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਤਕਰਾਰ ਖ਼ਤਮ ਹੋ ਗਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਵਲੋਂ 27 ਸਤੰਬਰ ਨੂੰ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ 22 ਸਤੰਬਰ ਨੂੰ ਬੁਲਾਏ ਗਏ ਇਜਲਾਸ ਨੂੰ ਰਾਜਪਾਲ...
ਮਹਿਣਾ ਮਾਈਨਰ 'ਚ ਪਿਆ 35 ਫੁੱਟ ਚੌੜਾ ਪਾੜ, ਦਰਜਨਾਂ ਏਕੜ ਝੋਨੇ ਦੇ ਖੇਤਾਂ 'ਚ ਭਰਿਆ ਪਾਣੀ
. . .  about 3 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ - (ਇਕਬਾਲ ਸਿੰਘ ਸ਼ਾਂਤ)-ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ...
ਉੱਤਰਾਖੰਡ ਅੰਕਿਤਾ ਭੰਡਾਰੀ ਕਤਲ ਕੇਸ - ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ
. . .  about 4 hours ago
ਪਉੜੀ (ਉੱਤਰਾਖੰਡ), 25 ਸਤੰਬਰ - ਅੰਕਿਤਾ ਭੰਡਾਰੀ ਕਤਲ ਕੇਸ ਵਿਚ ਇਕ ਵੱਡੇ ਘਟਨਾਕ੍ਰਮ ਵਿਚ ਮ੍ਰਿਤਕ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਪੋਸਟਮਾਰਟਮ ਰਿਪੋਰਟ...
ਰਾਜਸਥਾਨ 'ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਗਹਿਲੋਤ ਦੇ ਘਰ ਬੈਠਕ ਅੱਜ
. . .  about 4 hours ago
ਜੈਪੁਰ, 25 ਸਤੰਬਰ - ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜੈਪੁਰ ਸਥਿਤ ਰਿਹਾਇਸ਼ 'ਤੇ ਹੋਵੇਗੀ, ਜਿਸ 'ਚ ਰਾਜਸਥਾਨ 'ਚ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਮਤਾ ਪਾਸ ਕੀਤਾ ਜਾਵੇਗਾ। ਮਤਾ ਪਾਸ ਕੀਤਾ ਜਾਵੇਗਾ ਕਿ ਰਾਜਸਥਾਨ...
ਭਾਰੀ ਮੀਂਹ ਨੇ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  about 4 hours ago
ਸੁਲਤਾਨਪੁਰ ਲੋਧੀ, 25 ਸਤੰਬਰ (ਜਗਮੋਹਣ ਸਿੰਘ ਥਿੰਦ, ਬਲਵਿੰਦਰ ਲਾਡੀ, ਨਰੇਸ਼ ਹੈਪੀ) -ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਅਤੇ ਸਬਜ਼ੀ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਝੋਨੇ ਦੇ ਖੇਤ...
ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਇਕ ਕੀਮਤੀ ਭਾਈਵਾਲ ਹੈ - ਮਾਲਦੀਵ
. . .  about 5 hours ago
ਨਿਊਯਾਰਕ, 25 ਸਤੰਬਰ - ਭਾਰਤ ਨੂੰ ਆਜ਼ਾਦੀ ਦੇ 75 ਸਾਲਾਂ ਲਈ ਵਧਾਈ ਦਿੰਦੇ ਹੋਏ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ ਨੇ ਆਫ਼ਤ ਰਾਹਤ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮੁੱਖ ਖੇਤਰਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਇਕ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 18ਵਾਂ ਦਿਨ
. . .  about 5 hours ago
ਤਿਰੂਵਨੰਤਪੁਰਮ, 24 ਸਤੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 18ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਕੇਰਲ ਦੇ ਤ੍ਰਿਸ਼ੂਰ ਵਿਚ 18ਵੇਂ ਦਿਨ...
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  about 5 hours ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਰੂਸ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰ ਲਈ ਭਾਰਤ ਦਾ ਸਮਰਥਨ
. . .  about 6 hours ago
ਮਾਸਕੋ, 25 ਸਤੰਬਰ - ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦਾ ਸਮਰਥਨ ਕੀਤਾ ਹੈ। 77ਵੀਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ, ਲਾਵਰੋਵ ਨੇ ਕਿਹਾ, "ਅਸੀਂ ਅਫਰੀਕਾ, ਏਸ਼ੀਆ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਵਿਕਰਮ ਦੂਰੈਸਵਾਮੀ ਨੇ ਬਰਤਾਨੀਆ ਵਿਚ ਸੰਭਾਲਿਆ ਭਾਰਤੀ ਹਾਈਕਮਿਸ਼ਨਰ ਦਾ ਅਹੁਦਾ
. . .  1 day ago
ਜੀ.ਐਸ.ਟੀ. ਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਟਰਾਂਸਪੋਰਟਰਾਂ ਖ਼ਿਲਾਫ਼ ਕੀਤਾ ਕੇਸ ਦਰਜ
. . .  1 day ago
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ) -  ਥਾਣਾ ਦੁੱਗਰੀ ਦੀ ਪੁਲਿਸ ਨੇ ਜੀ.ਐਸ.ਟੀ. ਦੀ ਚੋਰੀ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਟਰਾਂਸਪੋਰਟਰਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਕੋਈ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 16 ਦੌੜਾਂ ਨਾਲ ਹਰਾਇਆ ਇੰਗਲੈਂਡ
. . .  1 day ago
ਬਰਮਿੰਘਮ, 24 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਇਕ ਦਿਨਾਂ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਇੰਗਲੈਂਡ ਦਾ ਸਫ਼ਾਇਆ ਕਰ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਨੇ ਸਾਬਕਾ ਪ੍ਰਧਾਨ ਜਥੇ ਜਗਦੀਸ਼ ਸਿੰਘ ਝੀਂਡਾ ਨੂੰ ਚੁਣਿਆ ਪ੍ਰਧਾਨ
. . .  1 day ago
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਅੱਜ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਹਾੜ ਸੰਮਤ 554

ਹੁਸ਼ਿਆਰਪੁਰ / ਮੁਕੇਰੀਆਂ

ਅਗਨੀਪਥ ਯੋਜਨਾ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਬੀਣੇਵਾਲ, 26 ਜੂਨ (ਬੈਜ ਚੌਧਰੀ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਭਾਰਤੀ ਫੌਜ 'ਚ ਨੌਜਵਾਨਾਂ ਨੂੰ ਭਰਤੀ ਕਰਨ ਲਈ ਸ਼ੁਰੂ ਕੀਤੀ ਜਾ ਰਹੀ ਨਵੀਂ ਯੋਜਨਾ ਅਗਨੀਪਥ ਦੇ ਵਿਰੁੱਧ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋਂ ਅੱਡਾ ਝੁੰਗੀਆਂ (ਬੀਣੇਵਾਲ) ਵਿਖੇ ਰੋਸ ਰੈਲੀ ਕਰਨ ਉਪਰੰਤ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਜੋਰਦਾਰ ਵਿਰੋਧ ਕਰਦਿਆਂ ਇਸ ਨੂੰ ਬੇਰੁਜਗਾਰ ਨੌਜਵਾਨਾਂ ਨਾਲ ਬਹੁਤ ਵੱਡਾ ਧੋਖਾ ਕਰਾਰ ਦਿੱਤਾ | ਇਸ ਮੌਕੇ ਜੇ.ਪੀ.ਐਮ.ਓ. ਦੇ ਆਗੂ ਰਾਮਜੀ ਦਾਸ ਚੌਹਾਨ, ਦਵਿੰਦਰ ਰਾਣਾ, ਰਮੇਸ਼ ਧੀਮਾਨ, ਨਰੇਸ਼ ਧੀਮਾਨ, ਜੱਟ ਮਹਾਂ ਸਭਾ ਦੇ ਸੂਬਾ ਜਨਰਲ ਸਕੱਤ ਅਜਾਇਬ ਸਿੰਘ ਬੋਪਾਰਾਏ, ਕੈਪ. ਰਾਮ ਪ੍ਰਕਾਸ਼ ਮੈਹਿੰਦਵਾਣੀ, ਸਤਿੰਦਰ ਕੁਮਾਰ ਮਲਕੋਵਾਲ, ਕਾਮਰੇਡ ਗਰੀਬ ਦਾਸ ਬੀਟਣ, ਕਾਮਰੇਡ ਮੋਹਨ ਲਾਲ ਮੈਂਬਰ ਬਲਾਕ ਸੰਮਤੀ ਆਦਿ ਹਾਜਰ ਸਨ |

ਇੰਟਰ ਸਟੇਟ ਕ੍ਰਿਕਟ ਟੂਰਨਾਮੈਂਟ ਸਪੋਰਟਸ ਕਲੱਬ ਭਟੋਲੀ ਨੇ ਜਿੱਤਿਆ

ਰਾਮਗੜ੍ਹ ਸੀਕਰੀ, 26 ਜੂਨ (ਕਟੋਚ)-ਜੈ ਬਾਬਾ ਪੀਰ ਸਪੋਰਟਸ ਕਲੱਬ ਭਟੋਲੀ ਵਲੋਂ ਪਿੰਡ ਦੇ ਖੇਡ ਮੈਦਾਨ 'ਚ ਇੰਟਰ ਸਟੇਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ ਜੋ ਪਿਛਲੇ ਦਿਨ ਸਫਲਤਾਪੂਰਵਕ ਮੁਕੰਮਲ ਹੋ ਗਿਆ | ਕਲੱਬ ਦੇ ਬੁਲਾਰੇ ਮਾਸਟਰ ਅਨਿਲ ਬੰਟੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਜ਼ਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ 'ਤੇ ਬਾਜਵਾ ਵਲੋਂ ਵਧਾਈ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਸੰਗਰੂਰ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ 'ਤੇ ਵਧਾਈ ਦਿੰਦਿਆਂ ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਜਿੱਤ ਨੇ ਇਹ ਸਾਬਿਤ ਕਰ ...

ਪੂਰੀ ਖ਼ਬਰ »

ਵਿਸ਼ਵ ਰਾਮਦਾਸੀਆ ਸਿੱਖ ਵੈੱਲਫ਼ੇਅਰ ਕੌਂਸਲ ਦੀ ਜ਼ਿਲ੍ਹਾ ਜਥੇਬੰਦੀ ਦੀ ਚੋਣ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਵਿਸ਼ਵ ਰਾਮਦਾਸੀਆ ਸਿੱਖ ਵੈਲਫੇਅਰ ਕੌਂਸਲ ਦੀ ਮੀਟਿੰਗ ਸ੍ਰੀ ਗੁਰੂ ਸਿੰਘ ਸਭਾ ਸਲਵਾੜਾ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ 'ਚ ਹੋਈ ਜਿਸ 'ਚ ਜਥੇਬੰਦੀ ਦੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ...

ਪੂਰੀ ਖ਼ਬਰ »

ਗ੍ਰਾਮ ਸਭਾ ਕੈਂਡੋਵਾਲ ਦਾ ਆਮ ਇਜਲਾਸ

ਮਾਹਿਲਪੁਰ, 26 ਜੂਨ (ਰਜਿੰਦਰ ਸਿੰਘ)-ਗ੍ਰਾਮ ਪੰਚਾਇਤ ਕੈਂਡੋਵਾਲ ਵਲੋਂ ਗ੍ਰਾਮ ਸਭਾ ਦਾ ਹਾੜੀ ਆਮ ਅਜਲਾਸ ਬੀ.ਡੀ.ਪੀ.ਓ. ਧਰਮਪਾਲ, ਸਰਪੰਚ ਬਲਵਿੰਦਰ ਕੌਰ ਰਾਓ, ਗੁਰਮਿੰਦਰ ਕੈਂਡੋਵਾਲ, ਕਿ੍ਸ਼ਨਜੀਤ ਰਾਓ, ਸੰਦੀਪ ਸਿੰਘ, ਸੁਰਿੰਦਰ ਸਿੰਘ, ਤੇਜ ਕੌਰ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਡਾ. ਲਵਪ੍ਰੀਤ ਪਾਬਲਾ ਆਈ. ਐਮ. ਏ. ਪੰਜਾਬ ਕਮੇਟੀ ਦੇ ਮੈਂਬਰ ਨਿਯੁਕਤ

ਟਾਂਡਾ ਉੜਮੁੜ, 26 ਜੂਨ (ਭਗਵਾਨ ਸਿੰਘ ਸੈਣੀ)-ਡਾਕਟਰ ਲਵਪ੍ਰੀਤ ਸਿੰਘ ਪਾਬਲਾ ਨੂੰ ਆਈ. ਐਮ. ਏ. ਪੰਜਾਬ ਸਟੇਟ ਬਰਾਂਚ ਵਲੋਂ ਸੂਬਾ ਪੱਧਰੀ (ਇੰਡੀਅਨ ਮੈਡੀਕਲ ਐਸੋਸੀਏਸ਼ਨ) ਅਸਾਲਟ ਆਨ ਡਾਕਟਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਜਿਸ ਦਾ ਨਿਯੁਕਤੀ ਪੱਤਰ ਬਰਾਂਚ ਦੇ ...

ਪੂਰੀ ਖ਼ਬਰ »

ਵਿਧਾਇਕ ਘੰੁਮਣ ਵਲੋਂ ਬਲਾਕ ਤਲਵਾੜਾ ਦੇ ਪਿੰਡਾਂ ਦਾ ਦੌਰਾ

ਰਾਮਗੜ੍ਹ ਸੀਕਰੀ, 26 ਜੂਨ (ਕਟੋਚ)-ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਬੀਤੇ ਦਿਨ ਬਲਾਕ ਤਲਵਾੜਾ ਦੇ ਨੀਮ ਪਹਾੜੀ ਪਿੰਡਾਂ ਸੁਖਚੈਨਪੁਰ ਤੇ ਭੋਲ ਬਦਮਾਨੀਆਂ ਦਾ ਧੰਨਵਾਦੀ ਦੌਰਾ ਕੀਤਾ ਤੇ ਲੋਕਾਂ ਦੇ ਰੂਬਰੂ ਹੋਏ | ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ 3 ਕਾਬੂ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਕਰਕੇ 3 ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮਾਡਲ ਟਾਊਨ ਪੁਲਿਸ ਨੇ ਪਿ੍੍ਰੰ੍ਰਸ ਵਾਸੀ ਬੈਂਚ ਬਾਜਾ ਥਾਣਾ ਟਾਂਡਾ ...

ਪੂਰੀ ਖ਼ਬਰ »

ਹਰਦੋਥਲਾ ਵਿਖੇ ਵਿਧਾਇਕ ਐਡਵੋਕੇਟ ਘੁੰਮਣ ਦਾ ਸਨਮਾਨ

ਦਸੂਹਾ, 26 ਜੂਨ (ਭੁੱਲਰ)-ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦਾ ਦਰਬਾਰ ਏ ਔਲੀਆ ਹਜ਼ੂਰ ਅਹਿਮਦ ਸ਼ਾਹ ਸਖੀ ਦਰਬਾਰ ਹਰਦੋਥਲਾ ਵਿਖੇ ਬਾਬਾ ਮਨਜੀਤ ਸ਼ਾਹ ਤੇ ਤਰਸੇਮ ਸਿੰਘ ਹਰਦੋਥਲਾ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ...

ਪੂਰੀ ਖ਼ਬਰ »

ਬੱਚਿਆਂ ਲਈ ਲਗਾਇਆ ਗੁਰਮਤਿ ਸਿਖਲਾਈ ਕੈਂਪ ਸਮਾਪਤ

ਟਾਂਡਾ ਉੜਮੁੜ, 26 ਜੂਨ (ਕੁਲਬੀਰ ਸਿੰਘ ਗੁਰਾਇਆ)-ਇੱਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤ ਪ੍ਰੇਮ ਸਿੰਘ ਨਗਰ ਟਾਂਡਾ ਵਿਖੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਲਗਾਇਆ ਗੁਰਮਤਿ ਸਿਖਲਾਈ ਕੈਂਪ ਸਮਾਪਤ ਹੋ ਗਿਆ | ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ...

ਪੂਰੀ ਖ਼ਬਰ »

ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤਾ ਕੇ ਸੂਬੇ 'ਚ ਲਿਆਂਦਾ ਅਸਲੀ ਬਦਲਾਅ- ਮਨਜੀਤ ਸਿੰਘ ਦਸੂਹਾ

ਟਾਂਡਾ ਉੜਮੁੜ, 26 ਜੂਨ (ਭਗਵਾਨ ਸਿੰਘ ਸੈਣੀ)-ਸੰਗਰੂਰ ਲੋਕ ਸਭਾ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਵਲੋਂ ਇਤਿਹਾਸਿਕ ਜਿੱਤ ਪ੍ਰਾਪਤ ਕਰਕੇ ਜਿੱਥੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਉਸ ਦੀ 3 ਮਹੀਨੇ ਦੀ ਕਾਰਗੁਜ਼ਾਰੀ ਦੀ ਤਸਵੀਰ ਦਿਖਾਈ ਹੈ, ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਵਲੋਂ ਵਿਧਾਇਕ ਰੌੜੀ ਨੂੰ ਮੰਗ ਪੱਤਰ

ਗੜ੍ਹਸ਼ੰਕਰ, 26 ਜੂਨ (ਧਾਲੀਵਾਲ)- ਸਿੱਖਿਆ ਵਿਭਾਗ ਵਲੋਂ ਵਿਦੇਸ਼ ਜਾਣ ਵਾਲੇ ਅਧਿਆਪਕਾਂ ਵਲੋਂ ਲਈ ਜਾਣ ਵਾਲੀ ਵਿਦੇਸ਼ੀ ਛੁੱਟੀ ਨੂੰ ਗਰਮੀਆਂ/ਸਰਦੀਆਂ ਦੀਆਂ ਛੁੱਟੀਆਂ ਦੇ ਸਮੇਂ ਦੌਰਾਨ ਛੁੱਟੀ ਲੈਣ ਦੀ ਕੀਤੀ ਹਦਾਇਤ ਦੇ ਵਿਰੋਧ 'ਚ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ...

ਪੂਰੀ ਖ਼ਬਰ »

ਬਿਰਧ ਆਸ਼ਰਮ ਲਈ 1 ਲੱਖ 60 ਹਜ਼ਾਰ ਰੁਪਏ ਦੀ ਰਾਸ਼ੀ ਭੇਟ

ਅੱਡਾ ਸਰਾਂ, 26 ਜੂਨ (ਮਸੀਤੀ)- ਗੁਰੂ ਨਾਨਕ ਬਿਰਧ ਆਸ਼ਰਮ ਪਿੰਡ ਦੇਹਰੀਵਾਲ 'ਚ ਹੋਏ ਸਮਾਗਮ ਦੌਰਾਨ ਦਾਨੀਆਂ ਵਲੋਂ 1 ਲੱਖ 60 ਹਜ਼ਾਰ ਰੁਪਏ ਦੀ ਮਦਦ ਰਾਸ਼ੀ ਭੇਟ ਕੀਤੀ ਗਈ | ਆਸ਼ਰਮ ਦੇ ਸੰਸਥਾਪਕ ਪਰਵਾਸੀ ਪੰਜਾਬੀ ਜਵਾਹਰ ਸਿੰਘ ਪੱਡਾ ਦੀ ਮੌਜੂਦਗੀ 'ਚ ਸਮਾਜ ਸੇਵਕ ਕੁਲਵੀਰ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਮਾਇਨਿੰਗ ਕਰਦੇ ਟਰਾਲੀਆਂ ਸਮੇਤ 1 ਕਾਬੂ

ਮਾਹਿਲਪੁਰ, 26 ਜੂਨ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਗੈਰ ਕਾਨੂੰਨੀ ਮਾਇਨਿੰਗ ਕਰਦੇ 3 ਟਰਾਲੀਆ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਥਾਣੇਦਾਰ ਕੁਲਵੰਤ ਸਿੰਘ ਚੌਂਕੀ ਇੰਚਾਰਜ ...

ਪੂਰੀ ਖ਼ਬਰ »

ਨਹਿਰ 'ਚ ਪਾਣੀ ਚਲਾਉਣ ਦੀ ਮੰਗ ਨੇ ਜ਼ੋਰ ਫੜਿਆ

ਗੜ੍ਹਦੀਵਾਲਾ, 26 ਜੂਨ (ਚੱਗਰ)-ਲਗਭਗ ਡੇਢ ਸਾਲ ਤੋਂ ਨਿਰਮਾਣ ਅਧੀਨ ਬੰਦ ਪਈ ਕੰਢੀ ਨਹਿਰ ਜਿਹੜੀ ਸੁੱਕੀ ਪਈ ਹੈ, ਦਾ ਥੱਲਾ ਕੱਚਾ ਰੱਖ ਕੇ ਖੇਤਾਂ ਨੂੰ ਸਿੰਜਾਈ ਲਈ ਪਾਣੀ ਦੇਣ ਨੇ ਜ਼ੋਰ ਫੜ੍ਹ ਲਿਆ ਹੈ | ਇਸ ਸਬੰਧੀ ਪਿੰਡ ਫਤਹਿਪੁਰ-ਭਟਲਾਂ ਦੇ ਲੋਕਾਂ ਵਲੋਂ ਸਬੰਧਿਤ ਵਿਭਾਗ ...

ਪੂਰੀ ਖ਼ਬਰ »

ਵਿਦੇਸ਼ 'ਚ ਗਏ ਪੰਜਾਬੀ ਨੌਜਵਾਨ ਦੀ ਮੌਤ

ਮੁਕੇਰੀਆਂ, 26 ਜੂਨ (ਰਾਮਗੜ੍ਹੀਆ)-ਮੁਕੇਰੀਆਂ ਅਧੀਨ ਪੈਂਦੇ ਪਿੰਡ ਡਾਲੋਵਾਲ ਦੇ ਸਤਨਾਮ ਸਿੰਘ (50) ਪੁੱਤਰ ਕਰਮ ਚੰਦ ਵਾਸੀ ਡਾਲੋਵਾਲ ਤਹਿਸੀਲ ਮੁਕੇਰੀਆਂ 7 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਭਾਲ ਵਿਚ ਇੱਕ ਏਜੰਟ ਨੂੰ 1 ਲੱਖ 10 ਹਜ਼ਾਰ ਦੇ ਕੇ ਦੁਬਈ ਚਲਾ ਗਿਆ ਸੀ | 2 ਸਾਲ ਬਾਅਦ, ...

ਪੂਰੀ ਖ਼ਬਰ »

ਗੈਂਗਵਾਰ ਦੀ ਸੂਚਨਾ ਤੋਂ ਬਾਅਦ ਪੁਲਿਸ ਵਲੋਂ ਛਾਪੇਮਾਰੀ, ਦੋਸ਼ੀ ਫ਼ਰਾਰ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਹਥਿਆਰਾਂ ਦੀ ਬਰਾਮਦੀ ਦੀ ਇੱਕ ਗੁਪਤ ਸੂਚਨਾ ਦੇ ਅਧਾਰ 'ਤੇ ਸੀ.ਆਈ.ਏ. ਸਟਾਫ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ | ਹਾਲਾਂਕਿ ਪੁਲਿਸ ਦੇ ਹੱਥ ਕੁੱਝ ਨਹੀ ਲੱਗਿਆ | ਜਾਣਕਾਰੀ ਅਨੁਸਾਰ ਪੁਲਿਸ ਕਰਮਚਾਰੀ ਗੁਰਦੀਪ ...

ਪੂਰੀ ਖ਼ਬਰ »

ਚੋਰੀ ਦੀ ਐਕਟਿਵਾ ਸਮੇਤ 3 ਕਾਬੂ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਇਲਾਕੇ 'ਚ ਨਾਕਾਬੰਦੀ ਦੌਰਾਨ 3 ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੀ ਐਕਟਿਵਾ ਬਰਾਮਦ ਕੀਤੀ ਹੈ | ਕਥਿਤ ਦੋਸ਼ੀਆਂ ਦੀ ਪਹਿਚਾਣ ਸਚਿਨ ਸਲੋਂਕੀ, ਨਾਨੂ, ਫਿਰੋਜ ਵਾਸੀ ਦਸਹਿਰਾ ...

ਪੂਰੀ ਖ਼ਬਰ »

ਖੇੜੀ ਦਰਬਾਰ 'ਤੇ ਸਾਲਾਨਾ ਜੋੜ ਮੇਲਾ

ਘੁੰਮਣਾਂ, 26 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮਾਣਕ ਦੇ ਜਲ ਦੇਵਤਾ ਮੰਦਰ ਖੇੜੀ ਵਿਖੇ ਬਾਬਾ ਸ਼ੁਕਰ ਨਾਥ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਬਾਬਾ ਸੰਤ ਨਾਥ ਤੇ ਸੇਵਾਦਾਰ ਦੀ ਰਹਿਨੁਮਾਈ ਹੇਠ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਸ਼ਰਧਾ ...

ਪੂਰੀ ਖ਼ਬਰ »

ਕੁਆਂਟਮ ਪੇਪਰਜ਼ ਲਿਮਟਿਡ ਸੈਲਾ ਖ਼ੁਰਦ 'ਚ ਵਿਸ਼ਵ ਯੋਗ ਦਿਵਸ ਮਨਾਇਆ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਕੁਆਂਟਮ ਪੇਪਰਜ਼ ਲਿਮਟਿਡ ਸੈਲਾ ਖ਼ੁਰਦ ਵਿਖੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਫ਼ੈਕਟਰੀ ਦੇ ਕਲੱਬ ਹਾਲ 'ਚ ਸਵੇਰੇ 6 ਤੋਂ 7:30 ਵਜੇ ਤੱਕ ਯੋਗ ਕੈਂਪ ਲਗਾਇਆ ਗਿਆ | ਜਿਸ 'ਚ ਪ੍ਰਸਿੱਧ ਯੋਗ ਗੁਰੂ ਅਸ਼ਵਨੀ ਕੁਮਾਰ ਠਾਕੁਰ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ ਐੱਮ.ਏ. ਅਰਥ ਸ਼ਾਸਤਰ ਦੇ ਪਹਿਲਾ ਸਮੈਸਟਰ ਦਾ ਨਤੀਜਾ ਸ਼ਾਨਦਾਰ

ਮਾਹਿਲਪੁਰ, 26 ਜੂਨ (ਰਜਿੰਦਰ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਅਰਥ ਸ਼ਾਸਤਰ ਵਿਭਾਗ ਦੇ ਐੱਮ.ਏ. ਅਰਥ ਸ਼ਾਸਤਰ ਦੇ ਪਹਿਲਾ ਸਮੈਸਟਰ ਦੇ ਵਿਦਿਆਰਥੀਆਂ ਦਾ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਦੇ ਐਮ. ਏ. ਪੰਜਾਬੀ ਸਮੈਸਟਰ ਪਹਿਲਾ ਤੇ ਤੀਜੇ ਦਾ ਨਤੀਜਾ ਸ਼ਾਨਦਾਰ

ਦਸੂਹਾ, 26 ਜੂਨ (ਕੌਸ਼ਲ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਐਮ. ਏ ਪੰਜਾਬੀ ਦੇ ਨਤੀਜਿਆਂ ਵਿਚ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੀਆਂ ਵਿਦਿਆਰਥਣਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ | ਇਸ ਸੰਬੰਧੀ ਕਾਲਜ ਦੇ ਪਿ੍ੰ. ਨਰਿੰਦਰ ਕੌਰ ...

ਪੂਰੀ ਖ਼ਬਰ »

ਪਿੰਡ ਜਲੋਟਾ ਵਿਖੇ ਸ਼ਹੀਦਾਂ ਦੀ ਯਾਦ 'ਚ ਸਮਾਗਮ

ਦਸੂਹਾ, 26 ਜੂਨ (ਭੁੱਲਰ)-ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਸੇਵਾਦਾਰ ਬਾਬਾ ਹਰਚਰਨ ਸਿੰਘ ਖ਼ਾਲਸਾ ਰਮਦਾਸਪੁਰ ਵਾਲਿਆਂ ਵਲੋਂ ਪਿੰਡ ਜਲੋਟਾ ਵਿਖੇ ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਤੇ ਮੋਰਚਾ ਗੁਰੂ ਕਾ ਬਾਗ਼ ਦੇ ਸ਼ਹੀਦਾਂ ਦੀ ...

ਪੂਰੀ ਖ਼ਬਰ »

ਸਿੱਖ ਇਤਿਹਾਸ ਸਬੰਧੀ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ

ਨਸਰਾਲਾ, 26 ਜੂਨ (ਸਤਵੰਤ ਸਿੰਘ ਥਿਆੜਾ)-ਸੰਤ ਬਾਬਾ ਸਤਪਾਲ ਸਿੰਘ ਸਾਹਰੀ ਵਾਲਿਆਂ ਦੇ ਅਸ਼ੀਰਵਾਦ ਤੇ ਬਾਬਾ ਜੋਗਾ ਸਿੰਘ ਰਾਮੂਥਿਆੜੇ ਵਾਲਿਆਂ ਦੇ ਉਪਰਾਲੇ ਸਦਕਾ ਸੰਤ ਬਾਬਾ ਸਤਪਾਲ ਸਿੰਘ ਗੁਰਮਤਿ ਵਿਦਿਆਲਿਆ ਰਾਮੂਥਿਆੜਾ ਵਲੋਂ ਟਰੂ ਲਾਇਟ ਪਬਲਿਕ ਸਕੂਲ ਨਸਰਾਲਾ ...

ਪੂਰੀ ਖ਼ਬਰ »

ਆਵਾਜ਼ ਪ੍ਰਦੂਸ਼ਣ ਸੰਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਹੁਕਮ ਜਾਰੀ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸੰਦੀਪ ਹੰਸ ਵਲੋਂ ਜ਼ਾਬਤਾ ਸੰਘਤਾ 1973 (1973 ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਹੁਕਮ ਅਨੁਸਾਰ ਕੋਈ ਵੀ ਆਵਾਜ਼ੀ ਪ੍ਰਦੂਸ਼ਣ/ਜ਼ਿਆਦਾ ...

ਪੂਰੀ ਖ਼ਬਰ »

ਪੀਰ ਮੀਆਂ ਸੁਲਤਾਨ ਅਲੀ ਦੀ ਯਾਦ 'ਚ ਜੋੜ ਮੇਲਾ

ਕੋਟਫ਼ਤੂਹੀ, 26 ਜੂਨ (ਅਟਵਾਲ)-ਪਿੰਡ ਦਿਹਾਣਾ ਦੇ ਦਰਬਾਰ ਪੀਰ ਮੀਆਂ ਸੁਲਤਾਨ ਅਲੀ ਦੀ ਮਜ਼ਾਰ 'ਤੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੀਰ ਮੀਆਂ ਸੁਲਤਾਨ ਅਲੀ ਦੀ ਯਾਦ 'ਚ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਚਾਦਰ, ਝੰਡੇ ਤੇ ਚਿਰਾਗ਼ਾਂ ਦੀ ...

ਪੂਰੀ ਖ਼ਬਰ »

ਸਰਕਾਰੀ ਆਈ.ਟੀ.ਆਈ. 'ਚ ਨਸ਼ਾਖੋਰੀ ਵਿਰੁੱਧ ਦਿਵਸ ਮਨਾਇਆ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)- ਸਰਕਾਰੀ ਆਈ.ਟੀ.ਆਈ. ਹੁਸ਼ਿਆਰਪੁਰ ਵਿਖੇ ਪਿੰ੍ਰਸੀਪਲ ਹਰਪਾਲ ਸਿੰਘ ਦੀ ਅਗਵਾਈ 'ਚ ਨੋਡਲ ਅਫ਼ਸਰ ਬੱਡੀ ਗਰੱਪ ਹੰਸ ਰਾਜ, ਟ੍ਰੇਨਿੰਗ ਅਫ਼ਸਰ ਬਲਵਿੰਦਰ ਕੁਮਾਰ, ਗੁਰਦੇਵ ਸਿੰਘ, ਗੂੁਰਨਾਮ ਸਿੰਘ ਸਮੇਤ ਸਮੂਹ ਸਟਾਫ਼ ਨੇ ...

ਪੂਰੀ ਖ਼ਬਰ »

ਖਵਾਜਾ ਪੀਰ ਦੀ ਦਰਗਾਹ 'ਤੇ ਜੋੜ ਮੇਲਾ ਕਰਵਾਇਆ

ਹਰਿਆਣਾ, 26 ਜੂਨ (ਹਰਮੇਲ ਸਿੰਘ ਖੱਖ)-ਖਵਾਜਾ ਪੀਰ ਦਰਗਾਹ ਗਰੀਨ ਪਾਰਕ ਹਰਿਆਣਾ ਸ਼ਾਮ ਚੁਰਾਸੀ ਰੋਡ 'ਤੇ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਬੀਕਾਨੇਰ ਦੀ ਅਗਵਾਈ 'ਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਰਸਮਾਂ ਅਦਾ ਕਰਨ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਵਲੋਂ ਕਾਲਾ ਦਿਵਸ ਮਨਾਇਆ

ਦਸੂਹਾ, 26 ਜੂਨ (ਭੁੱਲਰ)-ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਵਲੋਂ ਕਾਮਰੇਡ ਵਿਜੇ ਕੁਮਾਰ ਦੀ ਅਗਵਾਈ ਹੇਠ ਕਾਲਾ ਦਿਵਸ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ 25 ਜੂਨ 1975 ਨੂੰ ਉਸ ਸਮੇਂ ਦੀ ਸਰਕਾਰ ਨੇ ਦੇਸ਼ ਦੇ ਅੰਦਰ ਐਮਰਜੈਂਸੀ ਲਗਾ ਕੇ ਸੰਵਿਧਾਨ ਨੂੰ ਮਨਸੂਖ ਕਰ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਓ.ਓ.ਏ.ਟੀ. ਕਲੀਨਿਕ ਤੇ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਵਲੋਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਤੇ ਨਾਜਾਇਜ਼ ਤਸਕਰੀ ...

ਪੂਰੀ ਖ਼ਬਰ »

ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਇਆ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਨਸ਼ਿਆਂ ਦੀ ਵਰਤੋਂ ਵਿਰੋਧੀ ਅੰਤਰਰਾਸ਼ਟਰੀ ਦਿਵਸ ਮੌਕੇ ਨਿਰੋਲ ਧਾਰਮਿਕ ਤੇ ਸਮਾਜ ਸੇਵੀ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊਾਸਲਿੰਗ ਤੇ ਮੁੜ ਵਸੇਬਾ ਕੇਂਦਰ ...

ਪੂਰੀ ਖ਼ਬਰ »

ਡਾ. ਸਰਵਿੰਦਰ ਸਿੰਘ ਸਰਾਂ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

ਹਰਿਆਣਾ, 26 ਜੂਨ (ਹਰਮੇਲ ਸਿੰਘ ਖੱਖ)-ਖੇਤੀਬਾੜੀ ਵਿਭਾਗ 'ਚ ਲੰਬਾ ਸਮਾਂ ਸੇਵਾਵਾਂ ਦੇਣ ਵਾਲੇ ਡਾ. ਸਰਵਿੰੰਦਰ ਸਿੰਘ ਸਰਾਂ ਵਾਸੀ ਹੀਰਾ ਕਲੋਨੀ ਹਰਿਆਣਾ ਜੋ ਕਿ ਬੀਤੀ ਦਿਨੀਂ ਅਚਾਨਕ ਸਦੀਵੀਂ ਵਿਛੋੜਾ ਦੇ ਗਏ ਸਨ, ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਗਏ ਸਹਿਜ ਪਾਠ ਦੇ ...

ਪੂਰੀ ਖ਼ਬਰ »

ਜ਼ਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ 'ਚ ਵੰਡੇ ਲੱਡੂ

ਨਸਰਾਲਾ, 26 ਜੂਨ (ਸਤਵੰਤ ਸਿੰਘ ਥਿਆੜਾ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਵੱਡੀ ਜਿੱਤ ਦੀ ਖੁਸ਼ੀ 'ਚ ਅੱਡਾ ਨਸਰਾਲਾ ਵਿਖੇ ਉਨ੍ਹਾਂ ਦੇ ਸਮਰਥਕਾਂ ਵਲੋਂ ਲੱਡੂ ਵੰਡੇ ਗਏ | ਇਸ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਮੁੱਦੇ ਤੋਂ ਭੱਜਣਾ ਸਰਕਾਰ ਦਾ ਮੰਦਭਾਗਾ ਕਦਮ- ਜੀ.ਟੀ.ਯੂ

ਹਰਿਆਣਾ, 26 ਜੂਨ (ਹਰਮੇਲ ਸਿੰਘ ਖੱਖ)-ਪੰਜਾਬ ਦੇ ਆਮ ਲੋਕਾਂ ਤੇ ਮੁਲਾਜ਼ਮ ਵਰਗ ਵਲੋਂ ਦਿੱਤੇ ਸਹਿਯੋਗ ਸਦਕਾ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਸਰਕਾਰ ਸ਼ਾਇਦ ਇਹ ਭੁਲੇਖਾ ਪਾਲ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਦਾ ਕੋਈ ...

ਪੂਰੀ ਖ਼ਬਰ »

ਸਾਲਾਨਾ ਬਰਸੀ ਸਮਾਗਮ 5 ਨੂੰ

ਬਹਿਰਾਮ, 26 ਜੂਨ (ਨਛੱਤਰ ਸਿੰਘ ਬਹਿਰਾਮ)-ਡੇਰਾ ਦੁੱਧਾਧਾਰੀ ਮਹੰਤ ਗੁਰਬਚਨ ਦਾਸ ਨਗਰ ਵਿਖੇ ਸਵ: ਸੰਤ ਗੁਰਬਚਨ ਦਾਸ ਦੀ ਸਲਾਨਾ ਬਰਸੀ 5 ਜੁਲਾਈ ਨੂੰ ਡੇਰੇ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਜਾਵੇਗੀ | ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸੰਤ ਪ੍ਰੇਮ ਦਾਸ ...

ਪੂਰੀ ਖ਼ਬਰ »

ਵੇਸਟ ਮਟੀਰੀਅਲ ਨਾਲ ਸਜਾਵਟੀ ਚੀਜ਼ਾਂ ਬਣਾ ਕੇ ਪਾੜਿ੍ਹਆਂ ਨੇ ਦਿਖਾਈ ਪ੍ਰਤਿਭਾ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਲਕਸ਼ਮੀ ਇਨਕਲੇਵ ਹੁਸ਼ਿਆਰਪੁਰ ਵਿਖੇ ਲਗਾਏ ਸਮਰ ਕੈਂਪ ਦੌਰਾਨ 'ਬੈਸਟ ਆਉਟ ਆਫ ਵੇਸਟ' ਥੀਮ ਤਹਿਤ ਅੰਤਰ ਹਾਊਸ ਮੁਕਾਬਲਾ ਕਰਵਾਇਆ ਗਿਆ | ਇਸ ਦੌਰਾਨ ਸਕੂਲ ਵਲੋਂ ਵੱਖ-ਵੱਖ ਹਾਊਸਾਂ ਦੇ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ

ਗੜ੍ਹਸ਼ੰਕਰ, 26 ਜੂਨ (ਧਾਲੀਵਾਲ)-ਪਿੰਡ ਚੱਕ ਸਿੰਘਾ ਵਿਖੇ ਨਿਸ਼ਕਾਮ ਸੇਵਕ ਜਥਾ ਤੇ ਸਮੂਹ ਨਗਰ ਨਿਵਾਸੀ ਨੌਜਵਾਨਾਂ ਵਲੋਂ ਰਾਜਾ ਸਾਹਿਬ ਬਲੱਡ ਗਰੁੱਪ ਸੇਵਾ ਤੇ ਉਪਕਾਰ ਚੈਰੀਟੇਬਲ ਟਰਸੱਟ ਗੜ੍ਹਸ਼ੰਕਰ ਦੇ ਸਹਿਯੋਗ ਨਾਲ ਗੁਰਦੁਆਰਾ ਬਾਬਾ ਦਿਆਲ ਦਾਸ ਦੇ ਅਸਥਾਨ 'ਤੇ ...

ਪੂਰੀ ਖ਼ਬਰ »

ਅਲਾਇੰਸ ਕਲੱਬ ਵਲੋਂ ਸੋਨੂੰ ਦਾ ਸਿਲਵਰ ਮੈਡਲ ਜਿੱਤਣ 'ਤੇ ਸਨਮਾਨ

ਹੁਸ਼ਿਆਰਪੁਰ, 26 ਜੂਨ (ਬਲਜਿੰਦਰਪਾਲ ਸਿੰਘ)-ਅਲਾਇੰਸ ਕਲੱਬ ਹੁਸ਼ਿਆਰਪੁਰ ਗੇ੍ਰਟਰ ਵਲੋਂ 'ਅਲਾਈਟ ਕਲਾਸਿਕ ਚੈਂਪਿਅਨਸ਼ਿਪ 2022' ਦੇ ਸਿਲਵਰ ਮੈਡਲ ਜੇਤੂ ਸੋਹਨ ਲਾਲ ਸੋਨੂੰ ਦੇ ਸਨਮਾਨ 'ਚ ਹੁਸ਼ਿਆਰਪੁਰ ਵਿਖੇ ਇੱਕ ਸਮਾਗਮ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਿਸਟਿ੍ਕ ...

ਪੂਰੀ ਖ਼ਬਰ »

ਪਿੰਡ ਸੰਧਰਾਂ ਵਿਖੇ ਧਾਰਮਿਕ ਸਮਾਗਮ

ਅੱਡਾ ਸਰਾਂ, 26 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਸੰਧਰਾਂ ਦੇ ਗੁਰਦੁਆਰਾ ਬਾਬਾ ਖੀਣ ਸਿੰਘ ਵਿਖੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਢਾਡੀ ਜਸਵਿੰਦਰ ਸਿੰਘ ਸ਼ਾਂਤ ਤੇ ਭਾਈ ਇੰਦਰਜੀਤ ਸਿੰਘ ਦੇ ਰਾਗੀ ...

ਪੂਰੀ ਖ਼ਬਰ »

ਐੱਸ.ਸੀ.ਬੀ.ਸੀ. ਇੰਪਲਾਈ ਫੈਡਰੇਸ਼ਨ ਦੇ ਵਫ਼ਦ ਵਲੋਂ 'ਆਪ' ਦੇ ਜਨਰਲ ਸਕੱਤਰ ਨੂੰ ਮੰਗ ਪੱਤਰ

ਗੜ੍ਹਦੀਵਾਲਾ, 26 ਜੂਨ (ਚੱਗਰ, ਰਜਪਾਲਮਾ)-ਗਜਟਿਡ ਨਾਨ ਗਜਟਿਡ ਐੱਸ.ਸੀ.ਬੀ.ਸੀ. ਇੰਪਲਾਈ ਵੈੱਲਫੇਅਰ ਫੈਡਰੇਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਤੇ ਵਾਈਸ ਚੇਅਰਮੈਨ ਚੋਧਰੀ ਬਲਰਾਜ ਕੁਮਾਰ ਦੀ ਅਗਵਾਈ ਹੇਠ ਕਮੇਟੀ ਦੇ ਵਫ਼ਦ ਵਲੋਂ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਗੁਰਸੇਵਾ ਕਾਲਜ ਦਾ ਏ.ਐਨ.ਐੱਮ. ਪਹਿਲੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਸ਼ੰਕਰ, 26 ਜੂਨ (ਧਾਲੀਵਾਲ)-ਗੁਰਸੇਵਾ ਕਾਲਜ ਆਫ਼ ਨਰਸਿੰਗ ਪਨਾਮ ਵਿਖੇ ਚੱਲ ਰਹੇ ਏ.ਐੱਨ.ਐੱਮ. ਕੋਰਸ ਦੇ ਪਹਿਲੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਡਾਇਰੈਕਟਰ ਬੀਬੀ ਦਵਿੰਦਰ ਕੌਰ ਰਾਏ ਨੇ ਦੱਸਿਆ ਕਿ ਕਾਲਜ ਦਾ ਏ.ਐੱਨ.ਐੱਮ. ਪਹਿਲੇ ਸਾਲ ਦਾ ਨਤੀਜਾ 100 ...

ਪੂਰੀ ਖ਼ਬਰ »

ਚੌਹਾਨ ਗੋਤ ਦੇ ਜਠੇਰਿਆਂ ਦਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਮਿਆਣੀ, 26 ਜੂਨ (ਹਰਜਿੰਦਰ ਸਿੰਘ ਮੁਲਤਾਨੀ)- ਦੇਸ਼ ਵਿਦੇਸ਼ 'ਚ ਰਹਿ ਰਹੇ ਚੌਹਾਨ ਬਰਾਦਰੀ ਨਾਲ ਸਬੰਧਿਤ ਭਾਈਚਾਰੇ ਵਲੋਂ ਗੰਗੂਵਾਲ ਵਿਖੇ ਚੌਹਾਨ ਗੋਤ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਾਲਾਨਾ ਜਠੇਰਿਆਂ ਦਾ ਮੇਲਾ ਕਰਵਾਇਆ ਗਿਆ | ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦਾ ਮੁਲਾਜ਼ਮ ਵਿਰੋਧੀ ਕਿਰਦਾਰ ਆਇਆ ਸਾਹਮਣੇ-ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ

ਬੰਗਾ, 26 ਜੂਨ (ਕਰਮ ਲਧਾਣਾ)-ਪੁਰਾਣੀ ਪੈਨਸ਼ਨ ਪ੍ਰਾਪਤੀ ਲਈ ਆਸਵੰਦ ਮੁਲਾਜ਼ਮਾਂ ਦੀ ਆਸ ਨੂੰ ਉਸ ਸਮੇਂ ਬਹੁਤ ਵੱਡਾ ਧੱਕਾ ਲੱਗਾ ਜਦੋਂ ਪੰਜਾਬ ਸਰਕਾਰ ਦੇ ਮੌਜੂਦਾ ਬਜਟ ਸੈਸ਼ਨ ਦੌਰਾਨ 'ਆਪ' ਸਰਕਾਰ ਵਲੋਂ ਮੁਲਾਜ਼ਮਾਂ ਦੀ ਪੈਨਸ਼ਨ ਮੁੜ ਬਹਾਲ ਕਰਨ ਸਬੰਧੀ ਕੋਈ ਮਤਾ ...

ਪੂਰੀ ਖ਼ਬਰ »

ਪਠਲਾਵਾ ਸੰਸਥਾ ਦੇ ਯੂਨੀਕ ਪ੍ਰੋਜੈਕਟ 'ਸਾਂਝੀਆਂ ਛਾਵਾਂ' ਤਹਿਤ ਬੂਟੇ ਲਗਾਏ

ਬੰਗਾ, 26 ਜੂਨ (ਕਰਮ ਲਧਾਣਾ)-ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਪੌਜੈਕਟ ਸਾਝੀਆਂ ਛਾਵਾਂ ਦੇ ਦੂਜੇ ਪੜ੍ਹਾਅ ਦਾ ਆਰੰਭ ਮਿਥੇ ਪ੍ਰੋਗਰਾਮ ਤਹਿਤ ਵਾਰੀਆ ਪਰਿਵਾਰ ਦੇ ਫਾਰਮ ਬਿੰਜੋਂ ਰੋਡ ਪਠਲਾਵਾ ਵਿਖੇ ਦੋ ਮੋਟਰਾਂ 'ਤੇ ਫਲਦਾਰ, ਛਾਂਦਾਰ ਅਤੇ ਹਰਬਲ ਬੂਟੇ ਲਗਾ ਕੇ ...

ਪੂਰੀ ਖ਼ਬਰ »

ਖਾਨਗਾਹ ਸ਼ਰੀਫ਼ ਜੰਡਿਆਲਾ ਦਾ ਮੇਲਾ ਅਮਿਟ ਯਾਦਾਂ ਛੱਡਦਾ ਸਮਾਪਤ

ਕਟਾਰੀਆਂ, 26 ਜੂਨ (ਨਵਜੋਤ ਸਿੰਘ ਜੱਖੂ)-ਦਰਬਾਰ ਬਾਬਾ ਸੱਯਦ ਅਬਦਿਲ ਕਰੀਮ (ਜੰਡ ਵਾਲੇ) ਖਾਨਗਾਹ ਸ਼ਰੀਫ਼ ਪਿੰਡ ਜੰਡਿਆਲਾ ਵਿਖੇ ਪੀਰ ਬਾਬਾ ਅਬਦੁਲ ਕਰੀਮ ਪ੍ਰਬੰਧਕ ਕਮੇਟੀ ਵਲੋਂ ਸਰਪੰਚ ਇੰਦਰਜੀਤ ਸਿੱਧੂ ਤੇ ਸੇਵਾਦਾਰ ਮੋਹਨ ਮਾਹੀ ਦੀ ਅਗਵਾਈ 'ਚ ਮੇਲਾ ਕਰਵਾਇਆ ਗਿਆ | ...

ਪੂਰੀ ਖ਼ਬਰ »

ਕੇਂਦਰ ਨੌਜਵਾਨਾਂ ਦਾ ਭਵਿੱਖ ਖ਼ਤਰੇ 'ਚ ਨਾ ਪਾਵੇ-ਸੰਧੂ

ਸੰਧਵਾਂ, 26 ਜੂਨ (ਪ੍ਰੇਮੀ ਸੰਧਵਾਂ)-ਕੇਂਦਰ ਸਰਕਾਰ ਵਲੋਂ ਅਗਨੀਪਥ ਯੋਜਨਾ ਤਹਿਤ ਫੌਜ 'ਚ ਠੇਕਾ ਭਰਤੀ ਦਾ ਇੰਡੀਅਨ ਓਵਰਸੀਜ਼ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਜਨਰਲ ਸਕੱਤਰ ਤੇ ਸਥਾਨਕ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਵਿਰੋਧ ਕਰਦਿਆਂ ਕਿਹਾ ਕਿ ਇਸ ਯੋਜਨਾ ਨਾਲ ...

ਪੂਰੀ ਖ਼ਬਰ »

ਬਾਬਾ ਸਾਹਿਬ ਦਾ ਸਮੁੱਚਾ ਜੀਵਨ ਪ੍ਰੇਰਨਾਦਾਇਕ- ਡਾ. ਚੰਦ

ਸੰਧਵਾਂ, 26 ਜੂਨ (ਪ੍ਰੇਮੀ ਸੰਧਵਾਂ)- ਉੱਘੇ ਸਮਾਜ ਸੇਵੀ ਡਾ. ਕਸ਼ਮੀਰ ਚੰਦ ਐਮ. ਡੀ. ਐਮ. ਜੇ ਲਾਈਫ ਕੇਅਰ ਹਸਪਤਾਲ ਬੰਗਾ ਨੇ ਛੱਤਰਪਤੀ ਸ਼ਾਹੂ ਜੀ ਮਹਾਰਾਜ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਸਾਹਿਬ ਡਾ. ਬੀ. ਆਰ ਅੰਬੇਡਕਰ ਦਾ ਸਮੁੱਚਾ ਜੀਵਨ ਸਾਡੇ ਲਈ ...

ਪੂਰੀ ਖ਼ਬਰ »

ਦੰਦਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ

ਔੜ, 26 ਜੂਨ (ਜਰਨੈਲ ਸਿੰਘ ਖੁਰਦ)-ਪਿੰਡ ਬਜ਼ੀਦਪੁਰ ਵਿਖੇ ਪਾਬਲਾ ਡੈਂਟਲ ਕਲੀਨਿਕ ਉੜਾਪੜ ਦੇ ਸਹਿਯੋਗ ਨਾਲ ਇਕ ਰੋਜਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਜਿਸ 'ਚ ਦੰਦਾਂ ਦੇ ਡਾਕਟਰ ਪ੍ਰਭਲੀਨ ਕੌਰ ਤੇ ਹੋਮਿਓਪੈਥੀ ਦੇ ਮੈਡੀਕਲ ਅਫ਼ਸਰ ਡਾ.ਭਾਰਤੀ ਸੈਣੀ ਦੀ ਮੈਡੀਕਲ ...

ਪੂਰੀ ਖ਼ਬਰ »

ਬੁੱਲ੍ਹਣ ਸ਼ਾਹ ਦੇ ਮੇਲੇ 'ਤੇ ਨਾਮੀ ਕਲਾਕਾਰਾਂ ਨੇ ਲਗਾਈ ਗਾਣਿਆਂ ਦੀ ਛਹਿਬਰ

ਮੁਕੰਦਪੁਰ, 26 ਜੂਨ (ਅਮਰੀਕ ਸਿੰਘ ਢੀਂਡਸਾ)-ਦਰਬਾਰ ਬਾਬਾ ਬੁੱਲ੍ਹਣ ਸ਼ਾਹ ਪਿੰਡ ਰਹਿਪਾ ਵਿਖੇ ਸਾਲਾਨਾ ਮੇਲੇ ਤੇ ਭੰਡਾਰੇ ਦੇ ਆਖਰੀ ਦਿਨ ਖੁੱਲ੍ਹੇ ਪੰਡਾਲ 'ਚ ਦੀਵਾਨ ਸਜਾਏ ਗਏ | ਜਿਸ ਦੌਰਾਨ ਪੰਜਾਬ ਦੇ ਚੋਟੀ ਦੇ ਕਲਾਕਾਰਾਂ ਵਲੋਂ ਭਰਵੀਂ ਹਾਜ਼ਰੀ ਲਵਾ ਕੇ ਆਪਣੀ ਕਲਾ ...

ਪੂਰੀ ਖ਼ਬਰ »

ਗ੍ਰਾਮ ਪੰਚਾਇਤ ਟੌਂਸਾ ਦਾ ਆਮ ਇਜਲਾਸ

ਰੈਲਮਾਜਰਾ, 26 ਜੂਨ (ਸੁਭਾਸ਼ ਟੌਂਸਾ)-ਗ੍ਰਾਮ ਪੰਚਾਇਤ ਟੌਂਸਾ ਦਾ ਆਮ ਇਜਲਾਸ ਬਲਵੀਰ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਹੋਇਆ | ਇਜਲਾਸ 'ਚ ਪੰਚਾਇਤ ਮੈਂਬਰਾਂ ਤੇ ਵੱਡੀ ਗਿਣਤੀ 'ਚ ਗ੍ਰਾਮ ਸਭਾ ਮੈਂਬਰਾਂ ਨੇ ਹਿੱਸਾ ਲਿਆ | ਬਲਵੀਰ ਸਿੰਘ ਸਰਪੰਚ ਵਲੋਂ ਪਿਛਲੇ ਸਮੇਂ ਦਾ ...

ਪੂਰੀ ਖ਼ਬਰ »

ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਮੋਦੀ ਸਰਕਾਰ ਦੀ ਅਣਐਲਾਨੀ ਐਮਰਜੈਂਸੀ ਵਿਰੁੱਧ ਕਾਨਫ਼ਰੰਸ ਤੇ ਮੁਜ਼ਾਹਰਾ

ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਅੱਜ ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਬੱਸ ਅੱਡਾ ਨਵਾਂਸ਼ਹਿਰ ਵਿਖੇ ਮੋਦੀ ਸਰਕਾਰ ਦੀ ਅਣ ਐਲਾਨੀ ਐਮਰਜੈਂਸੀ ਵਿਰੁੱਧ ਜ਼ਿਲ੍ਹਾ ਪੱਧਰੀ ਕਾਨਫ਼ਰੰਸ ਕੀਤੀ ਗਈ ਤੇ ਸ਼ਹਿਰ 'ਚ ...

ਪੂਰੀ ਖ਼ਬਰ »

ਮਾਨ ਦੇ ਸਮਰਥਕਾਂ ਨੇ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ

ਨਵਾਂਸ਼ਹਿਰ, 26 ਜੂਨ (ਹਰਵਿੰਦਰ ਸਿੰਘ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹੋਈ ਜ਼ਿਮਨੀ ਚੋਣ 'ਚ ਜਿੱਤ ਦੀ ਖ਼ੁਸ਼ੀ ਵਿਚ ਸਥਾਨਕ ਚੰਡੀਗੜ੍ਹ ਚੌਂਕ ਵਿਖੇ ਸਮਰਥਕਾਂ ਵਲੋਂ ਲੱਡੂ ਵੰਡੇ ਗਏ | ਇਸ ਮੌਕੇ ...

ਪੂਰੀ ਖ਼ਬਰ »

ਨੌਗੱਜਾ ਪੀਰ ਦੇ ਅਸਥਾਨ ਵਿਖੇ ਮੇਲਾ ਕਰਵਾਇਆ

ਭੱਦੀ, 26 ਜੂਨ (ਨਰੇਸ਼ ਧੌਲ)-ਦਰਬਾਰ ਬਾਬਾ ਨੋਗੱਜਾ ਪੀਰ ਸ਼ਾਹ ਅਲੀ ਦਹੂਦ ਦੇ ਸਥਾਨ ਪਿੰਡ ਥੌਪੀਆ ਤੇ ਪਿੰਡ ਧੌਲ ਦੇ ਨਜ਼ਦੀਕ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਮੁੱਖ ਸੇਵਾਦਾਰ ਸਾਈਾ ਹੁਸਨ ਲਾਲ ਥੋਪੀਆ ਦੀ ਸਰਪ੍ਰਸਤੀ ਹੇਠ ਸ਼ਰਧਾ ਪੂਰਵਕ ਕਰਵਾਇਆ ਗਿਆ | ...

ਪੂਰੀ ਖ਼ਬਰ »

ਗੁਰਦਾਸ ਐਂਟਰਟੇਨਰਜ਼ ਕਲੱਬ ਵਲੋਂ ਲਗਾਏ ਦੋ ਰੋਜ਼ਾ ਯੋਗਾ ਕੈਂਪ ਦੀ ਸਮਾਪਤੀ

ਮੁਕੰਦਪੁਰ, 26 ਜੂਨ (ਅਮਰੀਕ ਸਿੰਘ ਢੀਂਡਸਾ)-ਗੁਰਦਾਸ ਐਂਟਰਟੇਨਰਜ਼ ਕਲਚਰਲ ਕਲੱਬ ਰਜਿਸਟਰਡ ਵਲੋਂ ਪਿੰਡ ਰਟੈਂਡਾ ਵਿਖੇ 25 ਤੇ 26 ਜੂਨ ਨੂੰ ਲਗਾਏ ਦੋ ਰੋਜ਼ਾ ਕੈਂਪ ਦੀ ਸਮਾਪਤੀ ਹੋ ਗਈ | ਇਸ ਮੌਕੇ ਕਲੱਬ ਦੇ ਚੇਅਰਮੈਨ ਸੁਨੀਲ ਕੁਮਾਰ ਨੇ ਦੱਸਿਆ ਕਿ ਦੋ ਦਿਨਾਂ ਕੈਂਪ ਦੌਰਾਨ ...

ਪੂਰੀ ਖ਼ਬਰ »

ਸਿਵਲ ਸਰਜਨ ਨੇ ਨਸ਼ਾ ਵਿਰੋਧੀ ਚੇਤਨਾ ਰੈਲੀ ਨੂੰ ਝੰਡੀ ਦਿਖਾ ਕੇ ਕੀਤਾ ਰਵਾਨਾ

ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਸਮਾਜ 'ਚ ਸੁਨੇਹਾ ਦੇਣ ਲਈ ਸਿਹਤ ਵਿਭਾਗ ਨੇ ਅੱਜ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਕੌਮਾਂਤਰੀ ਦਿਵਸ ਮੌਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਸ਼ਿਵਾ ਪਾਠਕ ਦੀ ਯਾਦ 'ਚ ਖ਼ੂਨਦਾਨ ਕੈਂਪ

ਬਲਾਚੌਰ, 26 ਜੂਨ (ਦੀਦਾਰ ਸਿੰਘ ਬਲਾਚੌਰੀਆ)- ਨੌਜਵਾਨਾਂ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਨੌਜਵਾਨ ਸ਼ਿਵਾ ਪਾਠਕ ਜਿਹੜੇ ਭਰ ਜਵਾਨੀ ਵਿਚ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਨੂੰ ਸਮਰਪਿਤ ਮੈਗਾ ਖ਼ੂਨਦਾਨ ਕੈਂਪ ਸੂਰੀ ਹਸਪਤਾਲ, ਭੱਦੀ ਰੋਡ ਬਲਾਚੌਰ ਵਿਖੇ ਲਾਇਆ ਗਿਆ | ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ

ਕਾਠਗੜ੍ਹ, 26 ਜੂਨ (ਬਲਦੇਵ ਸਿੰਘ ਪਨੇਸਰ)-ਲੋਕ ਸਭਾ ਹਲਕਾ ਸੰਗਰੂਰ ਤੋਂ ਜ਼ਿਮਨੀ ਚੋਣ 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਜਿੱਤ ਦੀ ਖ਼ੁਸ਼ੀ 'ਚ ਇਸ ਇਲਾਕੇ ਦੇ ਪੇਂਡੂ ਖੇਤਰਾਂ 'ਚ ਮਾਨ ...

ਪੂਰੀ ਖ਼ਬਰ »

ਪੰਜ ਪੀਰ ਦਰਬਾਰ ਪਰਾਗਪੁਰ ਵਿਖੇ ਜੋੜ ਮੇਲਾ ਕਰਵਾਇਆ

ਔੜ/ਝਿੰਗੜਾਂ, 26 ਜੂਨ (ਕੁਲਦੀਪ ਸਿੰਘ ਝਿੰਗੜ)-ਪਿੰਡ ਪਰਾਗਪੁਰ ਵਿਖੇ ਪੰਜ ਪੀਰ ਦਰਬਾਰ ਦੇ ਪ੍ਰਬੰਧਕਾਂ ਵਲੋਂ ਗਰਾਮ ਪੰਚਾਇਤ ਐਨ.ਆਰ.ਆਈ. ਸੰਗਤਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਜੋੜ ਮੇਲਾ ਮੁੱਖ ਸੇਵਾਦਾਰ ਬਾਬਾ ਬੂਟਾ ਰਾਮ ਦੀ ਰਹਿਨੁਮਾਈ ਹੇਠ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ

ਰਾਹੋਂ, 26 ਜੂਨ (ਬਲਵੀਰ ਸਿੰਘ ਰੂਬੀ)-ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ 'ਆਪ' ਦੇ ਗੜ 'ਚੋਂ ਜਿੱਤਣ ਦੀ ਖ਼ੁਸ਼ੀ 'ਚ ਬੱਸ ਸਟੈਂਡ ਤੇ ਨੌਜਵਾਨਾਂ ਵਲੋਂ ਲੱਡੂ ਵੰਡੇ ਗਏ | ਇੱਥੇ ਸਤਨਾਮ ...

ਪੂਰੀ ਖ਼ਬਰ »

ਭਾਰਟਾ ਖੁਰਦ ਵਿਖੇ ਕਿ੍ਕਟ ਟੂਰਨਾਮੈਂਟ ਸ਼ੁਰੂ

ਰਾਹੋਂ, 26 ਜੂਨ (ਬਲਵੀਰ ਸਿੰਘ ਰੂਬੀ)-ਅੱਜ ਪਿੰਡ ਭਾਰਟਾ ਖੁਰਦ ਵਿਖੇ ਕਿ੍ਕਟ ਟੂਰਨਾਮੈਂਟ ਸ਼ੁਰੂ ਹੋ ਗਿਆ | 3 ਦਿਨ ਚੱਲਣ ਵਾਲੇ ਟੂਰਨਾਮੈਂਟ 'ਚ ਇਲਾਕੇ ਦੀਆਂ 8 ਟੀਮਾਂ ਨੇ ਭਾਗ ਲਿਆ | ਟੂਰਨਾਮੈਂਟ ਦੇ ਪਹਿਲੇ ਮੈਚ 'ਚ ਬਾਜੀਦਪੁਰ ਦੀ ਟੀਮ ਦਾ ਮੁਕਾਬਲਾ ਬੇਗਮਪੁਰ ਦੀ ਟੀਮ ...

ਪੂਰੀ ਖ਼ਬਰ »

ਹਾਈਵੇਅ ਕਿਨਾਰੇ ਪੁਰਾਣਾ ਡੂੰਘਾ ਖੂਹ ਬਣ ਸਕਦੈ ਹਾਦਸੇ ਦਾ ਕਾਰਨ

ਮਜਾਰੀ/ਸਾਹਿਬਾ, 26 ਜੂਨ (ਨਿਰਮਲਜੀਤ ਸਿੰਘ ਚਾਹਲ)-ਪਿੰਡ ਚਣਕੋਆ ਲਾਗੇ ਚੁਸ਼ਮੇ ਵਾਲੇ ਪਾਸੇ ਹਾਈਵੇਅ ਕਿਨਾਰੇ ਘਰਾਂ ਦੀ ਵਸੋਂ ਦੇ ਨਾਲ ਮੁਸਲਮਾਨਾਂ ਦੇ ਸਮੇਂ ਦਾ ਛੋਟੀ ਇੱਟਾਂ ਨਾਲ ਬਣਿਆ ਪੁਰਾਣਾਂ ਡੂੰਘਾ ਖੂਹ ਕਿਸੇ ਵੀ ਸਮੇਂ ਹਾਦਸੇ ਨੂੰ ਜਨਮ ਦੇ ਸਕਦਾ ਹੈ | ਇਸ ...

ਪੂਰੀ ਖ਼ਬਰ »

75 ਵਰ੍ਹੇ ਬੀਤਣ ਬਾਅਦ ਵੀ ਵਿਕਾਸ ਦੀਆਂ ਲੀਹਾਂ 'ਤੇ ਨਾ ਚੜ੍ਹ ਸਕਿਆ ਪਿੰਡ ਚੇਤਾ

ਕਟਾਰੀਆਂ, 26 ਜੂਨ (ਨਵਜੋਤ ਸਿੰਘ ਜੱਖੂ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਤੇ ਕਪੂਰਥਲਾ ਦੀ ਹੱਦ 'ਤੇ ਵਸੇ ਤੇ ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਪਿੰਡ ਚੇਤਾ ਨੂੰ ਅਜ਼ਾਦੀ ਤੋਂ ਹੁਣ ਤੱਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਦੋ ਚਾਰ ਹੋਣਾ ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਦਿਵਸ ਮਨਾਇਆ

ਨਵਾਂਸ਼ਹਿਰ, 26 ਜੂਨ (ਗੁਰਬਖਸ਼ ਸਿੰਘ ਮਹੇ)-ਅੱਜ ਰੈੱਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਨਸ਼ਾ ਖੋਰੀ ਤੇ ਨਸ਼ਾ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ | ਜਿਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਕੀਤੀ | ਇਸ ...

ਪੂਰੀ ਖ਼ਬਰ »

ਸਰਬੱਤ ਦਾ ਭਲਾ ਮੰਗਣ ਨਾਲ ਹੀ ਸਭ ਦਾ ਭਲਾ ਹੁੰਦਾ ਹੈ- ਬਾਬਾ ਸਵਰਨਜੀਤ ਸਿੰਘ

ਮਜਾਰੀ/ਸਾਹਿਬਾ, 26 ਜੂਨ (ਨਿਰਮਲਜੀਤ ਸਿੰਘ ਚਾਹਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆਂ ਦੇ ਸਾਂਝੇ ਰਹਿਬਰ ਹਨ | ਜੋ ਸਾਰੇ ਧਰਮਾਂ ਨੂੰ ਆਪਣੇ ਕਲਾਵੇ 'ਚ ਲੈ ਕੇ ਸਹੀ ਢੰਗ ਨਾਲ ਜ਼ਿੰਦਗੀ ਜੀਊਣ ਦਾ ਸੰਦੇਸ਼ ਦਿੰਦੇ ਹਨ | ਗੁਰਬਾਣੀ ਨੂੰ ਪੜ੍ਹਨ ਤੇ ਸਮਝਣ ਵਾਲਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX