ਤਾਜਾ ਖ਼ਬਰਾਂ


ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  19 minutes ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  35 minutes ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  45 minutes ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  55 minutes ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 minute ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  about 1 hour ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 1 hour ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  about 1 hour ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਭਾਰਤੀ ਕ੍ਰਿਕਟ ਭਾਈਚਾਰਾ ਭਾਈਚਾਰੇ ਨੇ ਮਹਾਨ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਕਿਹਾ ਅਲਵਿਦਾ
. . .  about 1 hour ago
ਬਰਮਿੰਘਮ, 25 ਸਤੰਬਰ - ਭਾਰਤੀ ਕ੍ਰਿਕਟ ਭਾਈਚਾਰੇ ਨੇ ਲਾਰਡਸ ਦੇ ਇਤਿਹਾਸਿਕ ਮੈਦਾਨ 'ਤੇ ਇੰਗਲੈਂਡ ਦੇ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਮੈਚ ਤੋਂ ਬਾਅਦ ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਅਲਵਿਦਾ ਕਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਜੋ ਕਿ...
ਭਾਰੀ ਮੀਂਹ ਨੇ ਤੋੜੀਆਂ ਕਿਸਾਨਾਂ ਦੀਆਂ ਆਸਾਂ
. . .  about 1 hour ago
ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)-ਕਿਸਾਨਾਂ ਵਲੋਂ ਮਨ ਵਿਚ ਅਨੇਕਾਂ ਸੁਪਨਿਆਂ ਦਾ ਮਹਿਲ ਉਸਾਰ ਕੇ ਪਾਲੀ ਜਾ ਰਹੀ ਝੋਨੇ ਦੀ ਫ਼ਸਲ ਜਦੋਂ ਪੱਕ ਕੇ ਤਿਆਰ ਹੋ ਰਹੀ ਸੀ ਤਾਂ ਕੁਦਰਤ ਦੇ ਕਹਿਰ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨੇ ਫ਼ਸਲ ਬਰਬਾਦ ਕਰ ਕੇ ਕਿਸਾਨਾਂ ਦੀਆਂ ਸਾਰੀਆਂ ਆਸਾਂ...
ਰਾਜਪਾਲ ਵਲੋਂ 27 ਸਤੰਬਰ ਦੇ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 25 ਸਤੰਬਰ - ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਤਕਰਾਰ ਖ਼ਤਮ ਹੋ ਗਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਵਲੋਂ 27 ਸਤੰਬਰ ਨੂੰ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ 22 ਸਤੰਬਰ ਨੂੰ ਬੁਲਾਏ ਗਏ ਇਜਲਾਸ ਨੂੰ ਰਾਜਪਾਲ...
ਮਹਿਣਾ ਮਾਈਨਰ 'ਚ ਪਿਆ 35 ਫੁੱਟ ਚੌੜਾ ਪਾੜ, ਦਰਜਨਾਂ ਏਕੜ ਝੋਨੇ ਦੇ ਖੇਤਾਂ 'ਚ ਭਰਿਆ ਪਾਣੀ
. . .  about 2 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ - (ਇਕਬਾਲ ਸਿੰਘ ਸ਼ਾਂਤ)-ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ...
ਉੱਤਰਾਖੰਡ ਅੰਕਿਤਾ ਭੰਡਾਰੀ ਕਤਲ ਕੇਸ - ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ
. . .  about 2 hours ago
ਪਉੜੀ (ਉੱਤਰਾਖੰਡ), 25 ਸਤੰਬਰ - ਅੰਕਿਤਾ ਭੰਡਾਰੀ ਕਤਲ ਕੇਸ ਵਿਚ ਇਕ ਵੱਡੇ ਘਟਨਾਕ੍ਰਮ ਵਿਚ ਮ੍ਰਿਤਕ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਪੋਸਟਮਾਰਟਮ ਰਿਪੋਰਟ...
ਰਾਜਸਥਾਨ 'ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਗਹਿਲੋਤ ਦੇ ਘਰ ਬੈਠਕ ਅੱਜ
. . .  about 2 hours ago
ਜੈਪੁਰ, 25 ਸਤੰਬਰ - ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜੈਪੁਰ ਸਥਿਤ ਰਿਹਾਇਸ਼ 'ਤੇ ਹੋਵੇਗੀ, ਜਿਸ 'ਚ ਰਾਜਸਥਾਨ 'ਚ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਮਤਾ ਪਾਸ ਕੀਤਾ ਜਾਵੇਗਾ। ਮਤਾ ਪਾਸ ਕੀਤਾ ਜਾਵੇਗਾ ਕਿ ਰਾਜਸਥਾਨ...
ਭਾਰੀ ਮੀਂਹ ਨੇ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  about 3 hours ago
ਸੁਲਤਾਨਪੁਰ ਲੋਧੀ, 25 ਸਤੰਬਰ (ਜਗਮੋਹਣ ਸਿੰਘ ਥਿੰਦ, ਬਲਵਿੰਦਰ ਲਾਡੀ, ਨਰੇਸ਼ ਹੈਪੀ) -ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਅਤੇ ਸਬਜ਼ੀ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਝੋਨੇ ਦੇ ਖੇਤ...
ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਇਕ ਕੀਮਤੀ ਭਾਈਵਾਲ ਹੈ - ਮਾਲਦੀਵ
. . .  about 3 hours ago
ਨਿਊਯਾਰਕ, 25 ਸਤੰਬਰ - ਭਾਰਤ ਨੂੰ ਆਜ਼ਾਦੀ ਦੇ 75 ਸਾਲਾਂ ਲਈ ਵਧਾਈ ਦਿੰਦੇ ਹੋਏ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ ਨੇ ਆਫ਼ਤ ਰਾਹਤ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮੁੱਖ ਖੇਤਰਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਇਕ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 18ਵਾਂ ਦਿਨ
. . .  about 3 hours ago
ਤਿਰੂਵਨੰਤਪੁਰਮ, 24 ਸਤੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 18ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਕੇਰਲ ਦੇ ਤ੍ਰਿਸ਼ੂਰ ਵਿਚ 18ਵੇਂ ਦਿਨ...
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  about 4 hours ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਰੂਸ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰ ਲਈ ਭਾਰਤ ਦਾ ਸਮਰਥਨ
. . .  about 4 hours ago
ਮਾਸਕੋ, 25 ਸਤੰਬਰ - ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦਾ ਸਮਰਥਨ ਕੀਤਾ ਹੈ। 77ਵੀਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ, ਲਾਵਰੋਵ ਨੇ ਕਿਹਾ, "ਅਸੀਂ ਅਫਰੀਕਾ, ਏਸ਼ੀਆ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਵਿਕਰਮ ਦੂਰੈਸਵਾਮੀ ਨੇ ਬਰਤਾਨੀਆ ਵਿਚ ਸੰਭਾਲਿਆ ਭਾਰਤੀ ਹਾਈਕਮਿਸ਼ਨਰ ਦਾ ਅਹੁਦਾ
. . .  1 day ago
ਜੀ.ਐਸ.ਟੀ. ਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਟਰਾਂਸਪੋਰਟਰਾਂ ਖ਼ਿਲਾਫ਼ ਕੀਤਾ ਕੇਸ ਦਰਜ
. . .  1 day ago
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ) -  ਥਾਣਾ ਦੁੱਗਰੀ ਦੀ ਪੁਲਿਸ ਨੇ ਜੀ.ਐਸ.ਟੀ. ਦੀ ਚੋਰੀ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਟਰਾਂਸਪੋਰਟਰਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਕੋਈ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 16 ਦੌੜਾਂ ਨਾਲ ਹਰਾਇਆ ਇੰਗਲੈਂਡ
. . .  1 day ago
ਬਰਮਿੰਘਮ, 24 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਇਕ ਦਿਨਾਂ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਇੰਗਲੈਂਡ ਦਾ ਸਫ਼ਾਇਆ ਕਰ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਨੇ ਸਾਬਕਾ ਪ੍ਰਧਾਨ ਜਥੇ ਜਗਦੀਸ਼ ਸਿੰਘ ਝੀਂਡਾ ਨੂੰ ਚੁਣਿਆ ਪ੍ਰਧਾਨ
. . .  1 day ago
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਅੱਜ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਜਿੱਤਣ ਲਈ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 13 ਹਾੜ ਸੰਮਤ 554

ਜਲੰਧਰ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਕਮਿਸ਼ਨਰੇਟ ਪੁਲਿਸ ਨੇ ਜਾਗਰੂਕਤਾ ਲਈ ਕੱਢੀ ਸਾਈਕਲ ਰੈਲੀ

ਜਲੰਧਰ, 26 ਜੂਨ (ਐੱਮ. ਐੱਸ. ਲੋਹੀਆ) - “ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਤੇ ਤਸਕਰੀ ਖ਼ਿਲਾਫ਼ ਮਨਾਏ ਜਾਂਦੇ 'ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ' ਮੌਕੇ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ 'ਚ ਸਾਈਕਲ ਰੈਲੀ ਕੱਢੀ ਗਈ | ਪੁਲਿਸ ਲਾਈਨ ਤੋਂ ਸਵੇਰੇ 6 ਵਜੇ ਸ਼ੁਰੂ ਹੋਈ ਇਸ ਰੈਲੀ ਨੂੰ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਡੀ.ਆਈ.ਜੀ. ਜਲੰਧਰ ਰੇਂਜ ਐਸ. ਭੂਪਤੀ, ਪੱਛਮੀ ਹਲਕੇ ਦੇ ਵਿਧਾਇਕ ਸ਼ੀਤਲ ਅੰਗੂਰਾਲ ਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ | ਜਲੰਧਰ, ਕਪੂਰਥਲਾ ਅਤੇ ਹੁਸ਼ਿਆਰਪੁਰ ਤੋਂ ਪਹੁੰਚੇ ਕਰੀਬ 300 ਸਹਿਯੋਗੀ ਸੱਜਣਾਂ ਨੇ ਨਸ਼ਿਆਂ ਵਿਰੁੱਧ ਕੱਢੀ ਗਈ ਇਸ ਸਾਈਕਲ ਰੈਲੀ 'ਚ ਵੱਧ ਚੜ੍ਹ ਕੇ ਅਤੇ ਉਤਸ਼ਾਹ ਦੇ ਨਾਲ ਹਿੱਸਾ ਲਿਆ | ਪੁਲਿਸ ਲਾਈਨ ਜਲੰਧਰ ਤੋਂ ਚੱਲੀ ਇਹ ਰੈਲੀ ਬੀ.ਐਮ.ਸੀ. ਚੌਕ, ਪੀ.ਐਨ.ਬੀ. ਚੌਂਕ, ਨਕੋਦਰ ਚੌਂਕ ਤੋਂ ਹੁੰਦੀ ਹੋਈ ਵਾਪਸ ਪੁਲਿਸ ਲਾਈਨ ਪਹੁੰਚੀ ਜਿੱਥੇ ਰੈਲੀ 'ਚ ਭਾਗ ਲੈਣ ਵਾਲਿਆਂ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਪੁਲਿਸ ਅਧਿਕਾਰੀਆਂ ਤੇ ਰੈਲੀ 'ਚ ਭਾਗ ਲੈਣ ਵਾਲੇ ਵਿਅਕਤੀਆਂ ਨੇ ਪੰਜਾਬੀ ਗੀਤਾਂ 'ਤੇ ਭੰਗੜਾ ਪਾ ਕੇ ਨਸ਼ਿਆਂ ਵਿਰੋਧੀ ਵੱਢੀ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਇਕ ਦੂਸਰੇ ਨੂੰ ਉਤਸ਼ਾਹਿਤ ਕੀਤਾ | ਪੁਲਿਸ ਕਮਿਸ਼ਨਰ ਸੰਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨਾਲ ਜਿੱਥੇ ਪੈਸੇ ਦੀ ਬਰਬਾਦੀ ਹੁੰਦੀ ਹੈ ਉੱਥੇ ਸਿਹਤ ਦਾ ਵੀ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਚੰਗੀ ਸਿਹਤ ਦੇ ਨਾਲ ਹੀ ਮਨੁੱਖ ਆਪਣੇ ਪਰਿਵਾਰ ਅਤੇ ਸਮਾਜ ਦੀ ਤਰੱਕੀ 'ਚ ਯੋਗਦਾਨ ਪਾ ਸਕਦਾ ਹੈ | ਪੁਲਿਸ ਕਮਿਸ਼ਨਰ ਸੰਧੂ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਕੀਤੇ ਇਸ ਉਪਰਾਲੇ 'ਚ ਭਾਗ ਲੈਣ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੁਆਇੰਟ ਕਮਿਸ਼ਨਰ ਪੁਲਿਸ ਨਵਨੀਤ ਸਿੰਘ ਬੈਂਸ, ਡਿਪਟੀ ਕਮਿਸ਼ਨਰ ਪੁਲਿਸ ਸਥਾਨਕ ਵਤਸਲਾ ਗੁਪਤਾ, ਡਿਪਟੀ ਕਮਿਸ਼ਨਰ ਪੁਲਿਸ ਸ਼ਹਿਰੀ ਜਗਮੋਹਨ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਜਾਂਚ ਜਸਕਿਰਨਜੀਤ ਸਿੰਘ ਤੇਜਾ, ਏ.ਡੀ.ਸੀ.ਪੀ. ਸਥਾਨਕ ਆਦਿਤਿਆ ਤੋਂ ਇਲਾਵਾ ਹੋਰ ਅਧਿਕਾਰੀ ਤੇ ਪੁਲਿਸ ਦੇ ਜਵਾਨ ਮÏਜੂਦ ਸਨ |

ਐਲ. ਈ. ਡੀ. ਲਾਈਟਾਂ ਸੰਬੰਧੀ ਮੁੱਦੇ 'ਤੇ ਚਰਚਾ ਲਈ ਮੀਟਿੰਗ ਰੱਖ ਕੇ ਆਪ ਹੀ ਘਿਰਦੇ ਨਜ਼ਰ ਆ ਰਹੇ 'ਮੇਅਰ'

ਜਲੰਧਰ, 26 ਜੂਨ (ਸ਼ਿਵ ਸ਼ਰਮਾ)- ਮੇਅਰ ਜਗਦੀਸ਼ ਰਾਜ ਰਾਜਾ ਵਲੋਂ 50 ਕਰੋੜ ਦੀਆਂ ਐਲ. ਈ. ਡੀ. ਲਾਈਟਾਂ ਦੀਆਂ ਬੇਨਿਯਮੀਆਂ ਦੇ ਮਾਮਲੇ 'ਚ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ ਤਾਂ ਇਸ ਲਈ ਇਸ ਮੁੱਦੇ 'ਤੇ ਚਰਚਾ ਕਰਨ ਲਈ ਮੀਟਿੰਗ ਰੱਖੀ ਗਈ ਸੀ ਜਿਸ ਨੂੰ ਦੋ ਵਾਰ ...

ਪੂਰੀ ਖ਼ਬਰ »

ਖੜ੍ਹੀ ਕਾਰ ਦੇ ਟਾਇਰ ਚੋਰੀ

ਗੁਰਾਇਆ, 26 ਜੂਨ (ਬਲਵਿੰਦਰ ਸਿੰਘ)- ਬੜਾ ਪਿੰਡ ਰੋਡ 'ਤੇ ਦਾਣਾ ਮੰਡੀ ਸਾਹਮਣੇ ਖੜੀ ਇਕ ਕਾਰ ਦੇ ਟਾਇਰ ਚੋਰੀ ਹੋਣ ਦੀ ਖ਼ਬਰ ਹੈ | ਤਲਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਗੁਰੂ ਨਾਨਕ ਪੁਰਾ ਨੇ ਦੱਸਿਆ ਕਿ ਉਨ੍ਹਾਂ ਰਾਤ ਕਾਰ ਨੰਬਰ ਪੀ ਬੀ 37 ਜੇ 8982 ਦਾਣਾ ਮੰਡੀ ਦੇ ...

ਪੂਰੀ ਖ਼ਬਰ »

ਪ੍ਰਦੂਸ਼ਣ ਕੰਟਰੋਲ ਬੋਰਡ ਦੇ ਏਜੰਡੇ 'ਚ ਨਹੀਂ ਲੱਗਦਾ 'ਕੂੜਾ ਪ੍ਰਦੂਸ਼ਣ' ਸਮੱਸਿਆ ਦਾ ਹੱਲ ਕਰਨਾ

ਜਲੰਧਰ, 26 ਜੂਨ (ਸ਼ਿਵ)- ਪੰਜਾਬ ਸਰਕਾਰ ਨੇ ਤਾਂ ਰਾਜ ਵਿਚ ਹਰ ਤਰ੍ਹਾਂ ਦੇ ਪ੍ਰਦੂਸ਼ਣ 'ਤੇ ਨਜ਼ਰ ਰੱਖ ਕੇ ਉਸ ਸਮੱਸਿਆ ਦਾ ਹੱਲ ਕੱਢਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਗਠਨ ਕੀਤਾ ਹੋਇਆ ਹੈ ਪਰ ਸ਼ਹਿਰ ਵਿਚ ਜਿਸ ਤਰ੍ਹਾਂ ਨਾਲ ਕੂੜੇ ਦੇ ਡੰਪਾਂ ਨਾਲ ਪ੍ਰਦੂਸ਼ਣ ਹੋ ਰਿਹਾ ...

ਪੂਰੀ ਖ਼ਬਰ »

ਸੁਪਰਸਟੋਰ 'ਚ ਸਾਬਣ ਦੇ ਪੈਸੇ ਪਿੰ੍ਰਟ ਰੇਟ ਨਾਲੋਂ ਜ਼ਿਆਦਾ ਲੈਣ 'ਤੇ ਨੌਜਵਾਨ ਵਲੋਂ ਹੰਗਾਮਾ

ਮਕਸੂਦਾਂ, 26 ਜੂਨ (ਸਤਿੰਦਰ ਪਾਲ ਸਿੰਘ) - ਜਲੰਧਰ ਦੇ ਪਠਾਨਕੋਟ ਚੌਕ ਵਿਖੇ ਮੌਜੂਦ ਮੈਟਰੋ ਹੋਲਸੇਲ ਵਿਖੇ ਸ਼ਾਪਿੰਗ ਕਰਨ ਆਏ ਨੌਜਵਾਨ ਵਲੋਂ ਬਿੱਲ 'ਤੇ ਨਹਾਉਣ ਵਾਲੇ ਸਾਬਣ 'ਤੇ ਪੈਸੇ ਜ਼ਿਆਦਾ ਕੱਟੇ ਜਾਣ ਕਰਕੇ ਹੰਗਾਮਾ ਕੀਤਾ ਗਿਆ | ਨੌਜਵਾਨ ਵੱਲੋਂ ਦੱਸਿਆ ਜਾ ਰਿਹਾ ਹੈ ...

ਪੂਰੀ ਖ਼ਬਰ »

ਦਿਮਾਗੀ ਪ੍ਰੇਸ਼ਾਨੀ ਤੋਂ ਤੰਗ ਨਾਬਾਲਗ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ

ਚੁਗਿੱਟੀ/ਜੰਡੂਸਿੰਘਾ, 26 ਜੂਨ (ਨਰਿੰਦਰ ਲਾਗੂ)-ਥਾਣਾ ਪਤਾਰਾ ਅਧੀਨ ਆਉਂਦੇ ਪਿੰਡ ਜੌਹਲਾਂ ਵਿਖੇ ਕਿਰਾਏ 'ਤੇ ਇਕ ਘਰ 'ਚ ਆਪਣੇ ਪਰਿਵਾਰ ਨਾਲ ਰਹਿੰਦੀ ਨਾਬਾਲਗ ਲੜਕੀ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਨੂੰ ਖ਼ਤਮ ਕਰ ਲਿਆ ਗਿਆ | ਇਸ ਸੰਬੰਧੀ ਇਤਲਾਹ ਮਿਲਣ 'ਤੇ ...

ਪੂਰੀ ਖ਼ਬਰ »

3 ਕਿਲੋ ਭੁੱਕੀ ਸਮੇਤ ਤਿੰਨ ਨਸ਼ਾ ਤਸਕਰ ਕਾਬੂ

ਨਕੋਦਰ, 26 ਜੂਨ (ਗੁਰਵਿੰਦਰ ਸਿੰਘ)- ਨਕੋਦਰ ਸਦਰ ਪੁਲਿਸ ਨੇ ਭੁੱਕੀ ਦੀ ਤਸਕਰੀ ਤੇ ਵੇਚਣ ਦੇ ਦੋਸ਼ 'ਚ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਭੁੱਕੀ ਬਰਾਮਦ ਕਰਕੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਨਕੋਦਰ ਦੇ ਡੀ. ਐਸ. ਪੀ. ...

ਪੂਰੀ ਖ਼ਬਰ »

ਲਾਇਸੈਂਸੀ ਅਸਲ੍ਹੇ ਨਾਲ ਫਾਇਰ ਕਰਨ 'ਤੇ ਪਿਓ ਪੁੱਤਰ 'ਤੇ ਮਾਮਲਾ ਦਰਜ

ਆਦਮਪੁਰ, 26 ਜੂਨ (ਹਰਪ੍ਰੀਤ ਸਿੰਘ)- ਥਾਣਾ ਆਦਮਪੁਰ ਪੁਲਸ ਵੱਲੋਂ ਲਾਇਸੈਂਸੀ ਅਸਲ੍ਹੇ ਨਾਲ ਹਵਾਈ ਫਾਇਰ ਕਰਨ ਵਾਲੇ ਪਿਓ ਪੁੱਤਰ ਖਿਲਾਫ ਮਾਮਲਾ ਦਰਜ ਕੀਤਾ ਗਿਆ | ਥਾਣਾ ਮੁਖੀ ਰਾਜੀਵ ਕੁਮਾਰ ਆਦਮਪੁਰ ਨੇ ਦੱਸਿਆ ਬੀਤੀ ਸ਼ਾਮ ਪੁਲਸ ਪਾਰਟੀ ਸਮੇਤ ਬੱਸ ਅੱਡਾ ਡੀਂਗਰੀਆਂ ...

ਪੂਰੀ ਖ਼ਬਰ »

ਅਗਨੀਪਥ ਖ਼ਿਲਾਫ਼ ਕਾਂਗਰਸ ਵਲੋਂ ਡੀ. ਸੀ. ਦਫ਼ਤਰ ਮੂਹਰੇ ਧਰਨਾ ਅੱਜ

ਜਲੰਧਰ, 26 ਜੂਨ (ਜਸਪਾਲ ਸਿੰਘ)-ਕੁੱਲ ਹਿੰਦ ਕਾਂਗਰਸ ਦੇ ਬੁਲਾਰੇ ਤੇ ਸੀਨੀਅਰ ਕਾਂਗਰਸੀ ਆਗੂ ਆਨੰਦ ਮਾਧਵ ਨੇ ਕੇਂਦਰ ਦੀ ਨਵੀਂ ਭਰਤੀ ਯੋਜਨਾ ਅਗਨੀਪੱਥ ਦਾ ਵਿਰੋਧ ਕਰਦੇ ਹੋਏ ਇਸ ਨੂੰ ਬਿਨਾਂ ਸ਼ਰਤ ਵਾਪਿਸ ਲਏ ਜਾਣ ਦੀ ਮੰਗ ਕੀਤੀ ਹੈ | ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ...

ਪੂਰੀ ਖ਼ਬਰ »

ਮਹਿਲਾ ਥਾਣੇ 'ਚ ਲਗਾਏ ਰਾਹਤ ਕੈਂਪ ਦੌਰਾਨ 29 ਦਰਖਾਸਤਾਂ ਦਾ ਕੀਤਾ ਨਿਪਟਾਰਾ

ਜਲੰਧਰ, 26 ਜੂਨ (ਐੱਮ. ਐੱਸ. ਲੋਹੀਆ) - ਪਰਿਵਾਰਾਂ 'ਚ ਚੱਲ ਰਹੇ ਝਗੜਿਆਂ ਸਬੰਧੀ ਕਮਿਸ਼ਨਰੇਟ ਪੁਲਿਸ ਦੇ ਮਹਿਲਾ ਥਾਣੇ 'ਚ ਆਏ ਮਾਮਲਿਆਂ ਦੇ ਨਿਪਟਾਰੇ ਲਈ ਅੱਜ ਲਗਾਏ ਗਏ ਰਾਹਤ ਕੈਂਪ ਦੌਰਾਨ 29 ਮਾਮਲਿਆਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ | ਏ.ਡੀ.ਸੀ.ਪੀ ਅਦਿਤਿਆ ਨੇ ਦੱਸਿਆ ਕਿ ...

ਪੂਰੀ ਖ਼ਬਰ »

ਭਾਈ ਮਨੀ ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਡਰੋਲੀ ਕਲਾਂ, 26 ਜੂਨ (ਸੰਤੋਖ ਸਿੰਘ)- ਅਦੁੱਤੀ ਕੁਰਬਾਨੀ ਦੇਣ ਵਾਲੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਬਾਬਾ ਮਤੀ ਡਰੋਲੀ ਕਲਾਂ ਵਿਖੇ ਕਰਵਾਇਆ ...

ਪੂਰੀ ਖ਼ਬਰ »

ਲੋਹੀਆਂ 'ਚ ਸੰਗਰੂਰ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ

ਲੋਹੀਆਂ ਖਾਸ, 26 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪਾਰਟੀ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਲੋਕ ਸਭਾ ਸੀਟ ਸੰਗਰੂਰ ਦੀ ਜਿਮਨੀ ਚੋਣ ਵਿੱਚ ਜਿੱਤ ਦਰਜ ਕਰਨ ਦੀ ਖੁਸ਼ੀ ਵਿੱਚ ਲੋਹੀਆਂ ਦੇ ਟੀ ਪੁਆਇੰਟ ਵਿਖੇ ਵੱਡੀ ਗਿਣਤੀ 'ਚ ਇਕੱਠੇ ਹੋਏ ਪਾਰਟੀ ...

ਪੂਰੀ ਖ਼ਬਰ »

ਕਿਸ਼ਨਗੜ੍ਹ ਵਿਖੇ 7ਵਾਂ ਕਿ੍ਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

ਕਿਸ਼ਨਗੜ੍ਹ, 26 ਜੂਨ (ਹੁਸਨ ਲਾਲ) ਕਿਸ਼ਨਗੜ੍ਹ ਵਿਖੇ ਕਿਸ਼ਨਗੜ੍ਹ ਕਿ੍ਕਟ ਕਲੱਬ, ਗਰਾਮ ਪੰਚਾਇਤ, ਕਿੱਕ ਡਰੱਗ ਆਸਟ੍ਰੇਲੀਆ ਤੇ ਸਮੂਹ ਨਗਰ ਨਿਵਾਸੀਆਂ ਦੇ ਸਰਬ ਸਾਂਝੇ ਸਹਿਯੋਗ ਨਾਲ ਕਿਸ਼ਨਗੜ੍ਹ ਚੌਕ ਨਜ਼ਦੀਕ 7ਵਾਂ ਕਿ੍ਕਟ ਟੂਰਨਾਮੈਂਟ ਅੱਜ ਸ਼ਾਨੋ ਸ਼ੌਕਤ ਨਾਲ ...

ਪੂਰੀ ਖ਼ਬਰ »

ਸੜਕ ਕਿਨਾਰੇ ਵਾਟਰ ਸਪਲਾਈ ਪਾਈਪ ਟੁੱਟੀ, ਹਜ਼ਾਰਾਂ ਲੀਟਰ ਪਾਣੀ ਦੀ ਹੋ ਰਹੀ ਬਰਬਾਦੀ

ਨਕੋਦਰ, 26 ਜੂਨ (ਤਿਲਕ ਰਾਜ ਸ਼ਰਮਾ)-ਸ਼ੰਕਰ ਰੋਡ ਚੌਕ ਤੋਂ ਨੂਰਮਹਿਲ ਰੋਡ ਤੱਕ ਬਾਈਪਾਸ ਸੜਕ ਜਿਸ ਨੂੰ ਸੀਵਰੇਜ ਦੇ ਕੰਮ ਲਈ ਪੁੱਟਿਆ ਗਿਆ ਸੀ ਇਕ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਨਾ ਬਣਨ ਕਰਕੇ ਆਸ-ਪਾਸ ਦੇ ਦੁਕਾਨਦਾਰ ਅਤੇ ਨਾਲ ਲੱਗਦੇ ਮੁਹੱਲਾ ਵਾਸੀ ...

ਪੂਰੀ ਖ਼ਬਰ »

ਦਿਹਾਤੀ ਖੇਤਰ 'ਚ ਸਿਹਤ ਵਿਭਾਗ ਵਲੋਂ 'ਡੇਂਗੂ ਵਿਰੁੱਧ ਜਾਗਰੂਕਤਾ ਮੁਹਿੰਮ'

ਸ਼ਾਹਕੋਟ, 26 ਜੂਨ (ਸੁਖਦੀਪ ਸਿੰਘ)- ਡੇਂਗੂ ਦੇ ਮੱਛਰ ਨੇ ਬਰਸਾਤ ਤੋਂ ਬਾਅਦ ਪਾਣੀ ਭਰਨ ਅਤੇ ਤਾਪਮਾਨ 'ਚ ਗਿਰਾਵਟ ਦਾ ਫ਼ਾਇਦਾ ਚੁੱਕਿਆ ਹੈ | ਥਾਂ-ਥਾਂ ਮੱਛਰਾਂ ਨੇ ਆਪਣੇ ਆਂਡੇ ਦੇ ਦਿੱਤੇ ਹਨ ਜਿਸ ਤੋਂ ਲਾਰਵੇ ਬਣਨੇ ਸ਼ੁਰੂ ਹੋ ਗਏ ਹਨ | ਸਿਹਤ ਵਿਭਾਗ ਦੀਆਂ ਟੀਮਾਂ ਨੇ ...

ਪੂਰੀ ਖ਼ਬਰ »

ਪਿੰਡ ਨਸੀਰਪੁਰ 'ਚ 'ਵਾਤਾਵਰਨ ਦੋਖੀਆਂ' ਨੇ ਬੂਟੇ ਵੱਢੇ

ਲੋਹੀਆਂ ਖਾਸ, 26 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਿਆਣਿਆਂ ਦੀ ਕਹਾਵਤ ਹੈ ਕਿ 'ਕਮਲਿਆਂ ਦੇ ਪਿੰਡ ਕੋਈ ਅੱਡ ਨਹੀਂ ਹੁੰਦੇ' ਉਹ ਵੀ ਵਿੱਚ ਹੀ ਵਸਦੇ ਹੁੰਦੇ ਹਨ, ਅਜਿਹੀ ਹੀ ਕਹਾਵਤ ਨੂੰ ਰੂਪਮਾਨ ਕਰ ਗਏ ਪਿੰਡ ਨਸੀਰ ਪੁਰ 'ਚ ਲੱਗੇ ਬੂਟਿਆਂ ਦੇ ਸਿਰ ਕਲਮ ਕਰਕੇ ਕੁਝ ...

ਪੂਰੀ ਖ਼ਬਰ »

ਗੁਰਦੁਆਰਾ ਬੇਰ ਸਾਹਿਬ ਪਤਾਰਾ ਵਿਖੇ ਸਾਲਾਨਾ ਜੋੜ ਮੇਲੇ ਦੋਰਾਨ ਲੱਗੀਆਂ ਭਾਰੀ ਰੌਣਕਾਂ

ਚੁਗਿੱਟੀ/ਜੰਡੂਸਿੰਘਾ, 26 ਜੂਨ (ਨਰਿੰਦਰ ਲਾਗੂ)-ਹੋਰਨਾਂ ਚੰਗੇ ਸਮਾਜਿਕ ਕੰਮਾਂ ਦੇ ਨਾਲ-ਨਾਲ ਸੰਗਤ ਵਲੋਂ ਧਾਰਮਿਕ ਸਮਾਗਮਾਂ ਪ੍ਰਤੀ ਵੀ ਵੱਧ ਤੋਂ ਵੱਧ ਰੁਚੀ ਵਧਾਈ ਜਾਣੀ ਚਾਹੀਦੀ ਹੈ, ਕਿਉਂਕਿ ਇਨ੍ਹਾਂ ਨਾਲ ਜਿੱਥੇ ਰੂਹਾਨੀਅਤ ਦੇ ਰਾਹ 'ਤੇ ਕਾਮਯਾਬੀ ਮਿਲਦੀ ਹੈ, ...

ਪੂਰੀ ਖ਼ਬਰ »

ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜਣ ਲਈ ਵਿਧਾਨ ਸਭਾ 'ਚ ਪੇਸ਼ ਕੀਤਾ ਵਾਈਟ ਪੇਪਰ- ਕਾਮਰੇਡ ਸੇਖੋਂ

ਜਲੰਧਰ 26 ਜੂਨ (ਹਰਵਿੰਦਰ ਸਿੰਘ ਫੁੱਲ)-ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਦਿੱਤੀਆਂ ਗਰੰਟੀਆਂ ਤੋਂ ਭੱਜਣ ਲਈ ਬੀਤੇ ਦਿਨ ਪੰਜਾਬ ਵਿਧਾਨ ...

ਪੂਰੀ ਖ਼ਬਰ »

ਨਸ਼ਾ ਮੁਕਤੀ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ

ਜਲੰਧਰ, 26 ਜੂਨ, (ਜਸਪਾਲ ਸਿੰਘ)-ਸਿਵਲ ਸਰਜਨ ਡਾ. ਰਮਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ, ਡਾ. ਜੋਤੀ ਦੀ ਅਗਵਾਈ ਵਿਚ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਭਾਰਗੋ ਕੈਂਪ ਜਲੰਧਰ ਵਿਖੇ ਨਸ਼ਾ ਮੁਕਤੀ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ | ਨਸ਼ੀਲੀਆਂ ਦਵਾਈਆਂ ਦੇ ਦੁਰਉਪਯੋਗ ...

ਪੂਰੀ ਖ਼ਬਰ »

ਵਾਮਸਵੈਟ ਦੀ ਵਾਰਡਬੰਦੀ ਸੰਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 26 ਜੂਨ (ਨਰਿੰਦਰ ਲਾਗੂ)-ਵਾਲਮੀਕਿ ਮਜ਼੍ਹਬੀ ਸਿੱਖ ਵੈੱਲਫ਼ੇਅਰ ਟਰੱਸਟ (ਵਾਮਸਵੈਟ) ਦੀ ਇਕ ਮੀਟਿੰਗ ਕਿਸ਼ਨਪੁਰਾ ਵਿਖੇ ਟਰੱਸਟ ਦੇ ਉਪ ਚੇਅਰਮੈਨ ਵਿਜੈ ਸੱਭਰਵਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਗਰ ਨਿਗਮ ਲਈ ਹੋ ਰਹੀ ਹੱਦਬੰਦੀ ਸੰਬੰਧੀ ...

ਪੂਰੀ ਖ਼ਬਰ »

ਸੁੱਚੀ ਪਿੰਡ ਵਿਖੇ ਸੰਗਤ ਵਲੋਂ ਬਾਬਾ ਬੋਲੇ ਸ਼ਾਹ ਦੀ ਯਾਦ 'ਚ ਸਾਲਾਨਾ ਮੇਲਾ

ਚੁਗਿੱਟੀ/ਜੰਡੂਸਿੰਘਾ, 26 ਜੂਨ (ਨਰਿੰਦਰ ਲਾਗੂ)-ਸੁੱਚੀ ਪਿੰਡ ਤੇ ਆਸ-ਪਾਸ ਦੇ ਖ਼ੇਤਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਐਤਵਾਰ ਨੂੰ ਦਰਬਾਰ ਬਾਬਾ ਬੋਲੇ ਸ਼ਾਹ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਪ੍ਰਬੰਧਕਾਂ ਵਲੋਂ ਸਵੇਰੇ ਚਾਦਰ ਤੇ ਚਿਰਾਗ ਰੌਸ਼ਨ ਕਰਨ ਦੀ ...

ਪੂਰੀ ਖ਼ਬਰ »

ਮਾਤਾ ਕਰਤਾਰ ਕੌਰ ਢੇਸੀ ਵਲੋਂ ਪਤੀ ਦਰਸ਼ਨ ਸਿੰਘ ਢੇਸੀ ਦੀ ਯਾਦ 'ਚ ਰਾਏਪੁਰ ਫਰਾਲਾ ਦੇ ਧਾਰਮਿਕ ਅਸਥਾਨਾਂ ਨੂੰ ਸਾਢੇ 4 ਏਕੜ ਜ਼ਮੀਨ ਦਾਨ

ਜਲੰਧਰ, 26 ਜੂਨ (ਸਟਾਫ ਰਿਪੋਰਟਰ)- ਮਾਤਾ ਕਰਤਾਰ ਕੌਰ ਢੇਸੀ ਵਲੋਂ ਆਪਣੇ ਸਵਰਗਵਾਸੀ ਪਤੀ ਦਰਸ਼ਨ ਸਿੰਘ ਢੇਸੀ ਦੀ ਯਾਦ 'ਚ ਆਪਣੇ ਪਿੰਡ ਰਾਏਪੁਰ ਫਰਾਲਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਬਾਬਾ ਸੁਲਤਾਨੀ ਦੇ ਅਸਥਾਨ (ਢੇਸੀ ਜਠੇਰਿਆਂ) ਨੂੰ ਸਵਾ ਦੋ-ਦੋ ਏਕੜ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਪੰਜਾਬੀਆਂ ਦਾ ਪੰਜਾਬ ਤੇ ਸਿੱਖੀ ਸਰੋਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਨਿਸ਼ਾਨੀ- ਸਿੱਖ ਤਾਲਮੇਲ ਕਮੇਟੀ

ਜਲੰਧਰ, 26 ਜੂਨ (ਹਰਵਿੰਦਰ ਸਿੰਘ ਫੁੱਲ)- ਲੋਕ ਸਭਾ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਸਮੁੱਚੇ ਪੰਜਾਬੀਆਂ ਖ਼ਾਸ ਕਰਕੇ ਸੰਗਰੂਰ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ...

ਪੂਰੀ ਖ਼ਬਰ »

ਤੀਸਤਾ ਸੀਤਲਵਾੜ ਦੀ ਗਿ੍ਫ਼ਤਾਰੀ ਵਿਰੁੱਧ ਆਵਾਜ਼ ਬੁੰਲਦ ਕਰਨ ਦਾ ਸੱਦਾ

ਜਲੰਧਰ, 26 ਜੂਨ (ਹਰਵਿੰਦਰ ਸਿੰਘ ਫੁੱਲ)- ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਮੁਲਕ ਦੀ ਜਾਣੀ ਪਹਿਚਾਣੀ ਬੁੱਧੀਮਾਨ ਤੀਸਤਾ ਸੀਤਲਵਾੜ ਦੀ ਗਿ੍ਫ਼ਤਾਰੀ ਖਿਲਾਫ਼ ...

ਪੂਰੀ ਖ਼ਬਰ »

ਕੌਮੀ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹਾਂ ਨੂੰ 44.70 ਲੱਖ ਦੇ ਫੰਡ ਪ੍ਰਦਾਨ

ਜਲੰਧਰ, 26 ਜੂਨ (ਹਰਵਿੰਦਰ ਸਿੰਘ ਫੁੱਲ)- ਪਿੰਡਾਂ ਦੀਆਂ ਗਰੀਬ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕੌਮੀ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਜ਼ਿਲ•ਾ ਜਲੰਧਰ 'ਚ ਸਵੈ ਸਹਾਇਤਾ ਸਮੂਹਾਂ ਨੂੰ 44.70 ਲੱਖ ਰੁਪਏ ਰਿਵਾਲਵਿੰਗ ਫੰਡ ਦੇ ਰੂਪ ਵਿੱਚ ਪ੍ਰਦਾਨ ਕੀਤੇ ਗਏ ਹਨ ਤਾਂ ਜੋ ...

ਪੂਰੀ ਖ਼ਬਰ »

ਗੁਰਦੁਆਰਾ ਅਰਬਨ ਅਸਟੇਟ ਫੇਜ਼-2 'ਚ ਲਗਾਇਆ ਦਸਤਾਰ ਸਿਖਲਾਈ ਕੈਂਪ

ਜਲੰਧਰ, 26 ਜੂਨ (ਹਰਵਿੰਦਰ ਸਿੰਘ ਫੁੱਲ)- ਨੌਜਵਾਨਾਂ ਨੂੰ ਸਿੱਖੀ ਦੇ ਅਮੀਰ ਵਿਰਸੇ ਅਤੇ ਇਸ ਦੀਆਂ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣ ਅਤੇ ਇਸ ਨਾਲ ਜੋੜਨ ਦੇ ਸੰਬੰਧ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-2 ਤੇ ਨਾਲ ਲੱਗਦੀਆਂ ਕਲੋਨੀਆਂ ਦੀ ਸਾਧ ...

ਪੂਰੀ ਖ਼ਬਰ »

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ ਐਮਰਜੈਂਸੀ ਦੇ ਵਿਰੋਧ 'ਚ ਰੈਲੀ

ਨਕੋਦਰ, 26 ਜੂਨ (ਗੁਰਵਿੰਦਰ ਸਿੰਘ, ਤਿਲਕਰਾਜ ਸ਼ਰਮਾ) - ਅੱਜ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵਲੋਂ 26 ਜੂਨ 1975 ਨੂੰ ਇੰਦਰਾ ਗਾਂਧੀ ਵਲੋਂ ਲਗਾਈ ਐਮਰਜੈਂਸੀ ਦੇ ਜਾਬਰ ਦਿਨ ਤੇ ਮੋਦੀ ਦੀ ਅਣ ਐਲਾਨੀ ਐਮਰਜੈਂਸੀ ਖਿਲਾਫ਼ ਸ਼ਹੀਦ ਸੁਰਜੀਤ ਗਗਨ ਪਾਰਕ 'ਚ ਰੈਲੀ ਕਰਨ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ

ਮਹਿਤਪੁਰ, 26 ਜੂਨ (ਲਖਵਿੰਦਰ ਸਿੰਘ)- ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਮੁੱਢਲੇ ਸਿਹਤ ਕੇਂਦਰ ਮਹਿਤਪੁਰ ਵਿਖੇ ਅੰਤਰ-ਰਾਸ਼ਟਰੀ ਨਸ਼ਾਖੋਰੀ ਤੇ ਗੈਰ ਕਾਨੂੰਨੀ ਤਸਕਰੀ ਵਿਰੋਧੀ ਦਿਵਸ ਦੇ ਸਬੰਧ ਵਿਚ ਸਮਾਰੋਹ ਕਰਵਾਇਆ ਗਿਆ | ਸਿਹਤ ...

ਪੂਰੀ ਖ਼ਬਰ »

ਅਣਐਲਾਨੀ ਐਮਰਜੈਂਸੀ ਦੇ ਵਿਰੋਧ 'ਚ ਰੋਸ ਮਾਰਚ

ਫਿਲੌਰ 26 ਜੂਨ (ਵਿਪਨ ਗੈਰੀ, ਸਤਿੰਦਰ ਸ਼ਰਮਾ)- ਦੇਸ਼ ਅੰਦਰ ਐਮਰਜੈਂਸੀ ਲਾਉਣ ਵਾਲੇ ਦਿਨ ਮੌਜੂਦਾ ਸਮੇਂ ਦੌਰਾਨ ਅਣਐਲਾਨੀ ਐਮਰਜੈਂਸੀ ਖ਼ਿਲਾਫ਼ ਅੱਜ ਸ਼ਹਿਰ 'ਚ ਮੁਜ਼ਾਹਰਾ ਕੀਤਾ ਗਿਆ | ਇਹ ਮੁਜ਼ਾਹਰਾ ਫਾਸ਼ੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਦੀ ਅਗਵਾਈ 'ਚ ਕੀਤਾ ਗਿਆ | ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ

ਕਰਤਾਰਪੁਰ, 26 ਜੂਨ (ਭਜਨ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਪਿ੍ੰਸੀਪਲ ਹਰਮਨਦੀਪ ਸਿੰਘ ਗਿੱਲ ਦੀ ਦੇਖ-ਰੇਖ ਹੇਠ ਕਾਲਜ ਦੇ ਐਨ.ਐਸ.ਐਸ. ਵਿਭਾਗ ...

ਪੂਰੀ ਖ਼ਬਰ »

ਡਾ: ਸ਼ਿਆਮਾ ਪ੍ਰਸਾਦ ਮੁਖ਼ਰਜੀ ਦਾ ਬਲੀਦਾਨ ਦਿਵਸ ਮਨਾਇਆ

ਫਿਲੌਰ, 26 ਜੂਨ (ਸਤਿੰਦਰ ਸ਼ਰਮਾ) - ਭਾਰਤੀ ਜਨਤਾ ਪਾਰਟੀ ਵਲੋਂ ਵਿਧਾਨ ਸਭਾ ਫਿਲੌਰ ਵਿਖੇ ਮੰਡਲ ਪ੍ਰਧਾਨ ਵਿਨੋਦ ਰਹੇਜਾ ਦੀ ਅਗਵਾਈ ਵਿਚ ਡਾ. ਸ਼ਿਆਮਾ ਪ੍ਰਸਾਦ ਮੁਖ਼ਰਜੀ ਦਾ ਬਲੀਦਾਨ ਦਿਵਸ ਮਨਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ 'ਤੇ ਵਿਧਾਨ ਸਭਾ ਹਲਕਾ ਇੰਚਾਰਜ ਰਣਜੀਤ ...

ਪੂਰੀ ਖ਼ਬਰ »

'ਨਸ਼ਾ ਮੁਕਤ ਸਮਾਜ' ਵਿਸ਼ੇ 'ਤੇ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ

ਨਕੋਦਰ, 26 ਜੂਨ (ਗੁਰਵਿੰਦਰ ਸਿੰਘ)- ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਦੇ ਪਿ੍ੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਤੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. (ਡਾ.) ਕਮਲਜੀਤ ਸਿੰਘ ਤੇ ਪ੍ਰੋ. ਸੀਮਾ ਕੌਸ਼ਲ ਦੀ ਦੇਖ-ਰੇਖ ਹੇਠ ਨਸ਼ਾ ਮੁਕਤ ਸਮਾਜ ਵਿਸ਼ੇ 'ਤੇ ਆਨਲਾਈਨ ਕੁਇਜ਼ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਜਾਗਰੂਕਤਾ ਦਿਵਸ ਮਨਾਇਆ

ਸ਼ਾਹਕੋਟ, 26 ਜੂਨ (ਸੁਖਦੀਪ ਸਿੰਘ, ਬਾਂਸਲ)- ਸੀ.ਐਚ.ਸੀ. ਸ਼ਾਹਕੋਟ ਵਿਖੇ ਐਤਵਾਰ ਨੂੰ ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਤੇ ਨਜਾਇਜ਼ ਤਸਕਰੀ ਖ਼ਿਲਾਫ਼ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ | ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਜੈ ਕੁਮਾਰ ਦੀਆਂ ਹਦਾਇਤਾਂ 'ਤੇ ਮੈਡੀਕਲ ...

ਪੂਰੀ ਖ਼ਬਰ »

ਵਿਧਾਇਕ ਗੁਰਮੀਤ ਸਿੰਘ ਖੁੱਡੀਆਂ ਗੁਰਦੁਆਰਾ ਬਾਬਾ ਸੰਗ ਢੇਸੀਆਂ ਪੁੱਜੇ

ਗੁਰਾਇਆ, 26 ਜੂਨ (ਬਲਵਿੰਦਰ ਸਿੰਘ)- ਪੰਜਾਬ ਵਿਚੋਂ ਆਮ ਆਦਮੀ ਪਾਰਟੀ ਭਿ੍ਸ਼ਟਾਚਾਰ ਖ਼ਤਮ ਕਰਕੇ ਹੀ ਸਾਹ ਲਵੇਗੀ | ਇਹ ਸ਼ਬਦ ਗੁਰਮੀਤ ਸਿੰਘ ਖੁੱਡੀਆਂ ਵਿਧਾਇਕ ਆਮ ਆਦਮੀ ਪਾਰਟੀ ਹਲਕਾ ਲੰਬੀ ਨੇ ਇੱਥੇ ਪੱਤਰਕਾਰਾਂ ਨੂੰ ਕਹੇ | ਉਹ ਇਤਿਹਾਸਕ ਗੁਰਦੁਆਰਾ ਬਾਬਾ ਸੰਗ ਜੀ ...

ਪੂਰੀ ਖ਼ਬਰ »

ਫਾਸ਼ੀਵਾਦੀ ਹਮਲਿਆਂ ਵਿਰੁੱਧ ਤੇ ਪੁਲਿਸ ਦੀਆਂ ਧੱਕੇਸ਼ਾਹੀਆਂ ਖਿਲਾਫ਼ ਕੀਤਾ ਪ੍ਰਦਰਸ਼ਨ

ਸ਼ਾਹਕੋਟ, 26 ਜੂਨ (ਸੁਖਦੀਪ ਸਿੰਘ)- ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਵਲੋਂ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂ ਕਾਮਰੇਡ ਨਿਰਮਲ ਸਹੋਤਾ ਮਲਸੀਆਂ, ਬੀਬੀ ਗੁਰਬਖਸ਼ ਕੌਰ ਸਾਦਿਕਪੁਰ, ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਆਦਿ ਦੀ ਅਗਵਾਈ 'ਚ ਵੱਡੀ ਗਿਣਤੀ 'ਚ ...

ਪੂਰੀ ਖ਼ਬਰ »

ਸ਼ਾਮ ਲਾਲ ਸ਼ਰਮਾ ਵਿਧਾਨ ਸਭਾ ਹਲਕਾ ਫਿਲੌਰ ਦੇ ਇੰਚਾਰਜ ਨਿਯੁਕਤ

ਫਿਲੌਰ, 26 ਜੂਨ (ਸਤਿੰਦਰ ਸ਼ਰਮਾ)- ਭਾਰਤੀ ਜਨਤਾ ਪਾਰਟੀ ਮੰਡਲ ਫਿਲੌਰ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਵ ਸੰਮਤੀ ਨਾਲ ਸ਼ਾਮ ਲਾਲ ਸ਼ਰਮਾ ਨੂੰ ਵਿਧਾਨ ਸਭਾ ਹਲਕਾ ਫਿਲੌਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ | ...

ਪੂਰੀ ਖ਼ਬਰ »

ਭਾਜਪਾ ਆਗੂਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਧਰਨਾ ਦਿੱਤਾ

ਫਿਲੌਰ, 26 ਜੂਨ (ਸਤਿੰਦਰ ਸ਼ਰਮਾ)- ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਹਲਕਾ ਇੰਚਾਰਜ ਫਿਲੌਰ ਰਣਜੀਤ ਪਵਾਰ ਦੀ ਅਗਵਾਈ ਵਿਚ ਕਾਲੀਆਂ ਪੱਟੀਆਂ ਬੰਨ ਕੇ ਮਨਾਇਆ ਗਿਆ | ਪਵਾਰ ਨੇ ਕਿਹਾ ਕਿ 25 ਜੂਨ 1975 ਵਿਚ ਇੰਦਰਾ ਗਾਂਧੀ ਨੇ ਸੰਵਿਧਾਨ ਦਾ ਨਿਰਾਦਰ ਕਰਦਿਆਂ ਬਿਨਾਂ ਵਜਾਹ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX