ਤਾਜਾ ਖ਼ਬਰਾਂ


ਸ਼ਹੀਦ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮਾਰਚ ਕੱਢਿਆ
. . .  3 minutes ago
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾਂ...
ਲੁਧਿਆਣਾ 'ਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਦੁਕਾਨਦਾਰ ਤੋਂ ਦੋ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ
. . .  2 minutes ago
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਮੋਬਾਈਲ ਅਤੇ ਮਨੀ ਤਬਦੀਲ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਤੋਂ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸੇਖੇਵਾਲ ਰੋਡ ਸਥਿਤ...
2 ਕਰੋੜ ਦੀ ਆਬਾਦੀ 'ਚੋਂ 1.35 ਕਰੋੜ ਨਾਗਰਿਕਾਂ ਨੂੰ ਸਾਡੀ ਪੁਨਰ-ਵਿਕਾਸ ਯੋਜਨਾ ਦਾ ਹੋਵੇਗਾ ਲਾਭ-ਹਰਦੀਪ ਪੁਰੀ
. . .  21 minutes ago
ਨਵੀਂ ਦਿੱਲੀ, 30 ਨਵੰਬਰ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਬਿਨਾਂ ਘਰ ਵਾਲਿਆਂ ਲਈ 10 ਲੱਖ ਲਾਭਪਾਤਰੀ ਹੋਣਗੇ। ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਪ੍ਰਧਾਨ ਮੰਤਰੀ ਉਦੈ ਨੇ ਲਗਭਗ 50,000 ਲੋਕਾਂ ਨੂੰ ਲਾਭ ਪਹੁੰਚਾਇਆ ਹੈ। 2 ਕਰੋੜ...
ਸਰਹੱਦ 'ਤੇ ਘੁਸਪੈਠ ਦੀਆਂ ਸੱਤ ਕੋਸ਼ਿਸ਼ਾਂ ਨੂੰ ਬੀ.ਐਸ.ਐਫ. ਨੇ ਕੀਤਾ ਨਾਕਾਮ-ਡੀ.ਜੀ., ਬੀ.ਐਸ.ਐਫ.
. . .  30 minutes ago
ਸ੍ਰੀਨਗਰ, 30 ਨਵੰਬਰ-ਬੀ.ਐਸ.ਐਫ. ਦੇ ਆਈ.ਜੀ. ਡੀ.ਕੇ. ਬੂਰਾ ਨੇ ਕਿਹਾ ਕਿ ਬੀ.ਐਸ.ਐਫ. ਨੇ ਗੁਆਂਢੀ ਖੇਤਰਾਂ ਦੇ ਕਈ ਯਤਨਾਂ ਦੇ ਬਾਵਜੂਦ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਸਰਹੱਦਾਂ ਨੂੰ ਘਟਨਾਵਾਂ ਤੋਂ ਮੁਕਤ ਰੱਖਿਆ...
2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ
. . .  38 minutes ago
ਸਿਓਲ, 30 ਨਵੰਬਰ-ਜੁਆਇੰਟ ਚੀਫ਼ ਆਫ਼ ਸਟਾਫ ਦੇ ਹਵਾਲੇ ਨਾਲ ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ 2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ ਵਿਚ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤਣ ਲਈ ਦਿੱਤਾ 220 ਦੌੜਾਂ ਦਾ ਟੀਚਾ
. . .  41 minutes ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਜੇ ਤੇ ਆਖ਼ਰੀ ਇਕ ਦਿਨਾਂ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਦੀ ਪੂਰੀ ਟੀਮ 219 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 220 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ...
ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਕੀਤਾ ਅਭਿਆਸ ਸੁਦਰਸ਼ਨ ਪ੍ਰਹਾਰ
. . .  59 minutes ago
ਨਵੀਂ ਦਿੱਲੀ, 30 ਨਵੰਬਰ-ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਅਭਿਆਸ ਸੁਦਰਸ਼ਨ ਪ੍ਰਹਾਰ ਕੀਤਾ। ਭਾਰਤੀ ਫ਼ੌਜਜ ਦੇ ਅਧਿਕਾਰੀ ਅਨੁਸਾਰ ਇਹ ਅਭਿਆਸ ਬਲ ਗੁਣਕ ਦੇ ਏਕੀਕਰਣ ਅਤੇ ਨਵੀਂ ਲੜਾਈ ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਅਭਿਆਸ ਕਰ ਕੇ ਲੜਾਈ ਸ਼ਕਤੀ ਦੇ ਸਹਿਯੋਗੀ...
ਕਰਨਾਟਕ:ਡਾਕਟਰਾਂ ਨੇ ਮਰੀਜ਼ ਦੇ ਸਰੀਰ 'ਚੋਂ ਕੱਢੇ 181 ਸਿੱਕੇ
. . .  about 1 hour ago
ਬਾਗਲਕੋਟ, 30 ਨਵੰਬਰ-ਕਰਨਾਟਕ ਦੇ ਬਾਗਲਕੋਟ ਦੇ ਹਨਗਲ ਸ਼੍ਰੀ ਕੁਮਾਰੇਸ਼ਵਰ ਹਸਪਤਾਲ ਅਤੇ ਖੋਜ ਕੇਂਦਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮਰੀਜ਼ ਦੇ ਸਰੀਰ 'ਚੋਂ ਆਪ੍ਰੇਸ਼ਨ ਕਰ ਕੇ 187 ਸਿੱਕੇ ਕੱਢੇ ਹਨ ਜੋ ਉਲਟੀਆਂ ਅਤੇ ਪੇਟ ਵਿਚ ਬੇਅਰਾਮੀ...
ਦਿੱਲੀ 'ਚ ਹਵਾਦੀ ਦੀ ਗੁਣਵੱਤਾ ਅੱਜ ਵੀ ਬਹੁਤ ਮਾੜੀ ਸ਼੍ਰੇਣੀ 'ਚ ਦਰਜ
. . .  about 1 hour ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਵਿਚ ਸਰਦੀਆਂ ਦੀ ਸ਼ੁਰੂਆਤ ਅਤੇ ਹਵਾ ਦੀ ਵਿਗੜਦੀ ਹੋਈ ਗੁਣਵੱਤਾ ਨੇ ਰਾਸ਼ਟਰੀ ਰਾਜਧਾਨੀ ਨੂੰ ਅੱਜ ਸਵੇਰੇ ਧੁੰਦ ਦੀ ਇਕ ਪਰਤ ਵਿਚ ਢੱਕ ਲਿਆ ਗਿਆ ਹੈ। ਰਾਸ਼ਟਰੀ ਰਾਜਧਾਨੀ...
ਭਾਰਤ ਨੇ ਜੈਵਿਕ ਗੈਰ-ਬਾਸਮਤੀ ਚੌਲਾਂ 'ਤੇ ਹਟਾਈ ਨਿਰਯਾਤ ਪਾਬੰਦੀ
. . .  about 1 hour ago
ਨਵੀਂ ਦਿੱਲੀ, 30 ਨਵੰਬਰ -ਭਾਰਤ ਨੇ ਟੁੱਟੇ ਹੋਏ ਚੌਲਾਂ ਸਮੇਤ ਜੈਵਿਕ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ। ਸਤੰਬਰ ਦੇ ਸ਼ੁਰੂ ਵਿਚ, ਭਾਰਤ ਨੇ ਟੁੱਟੇ ਹੋਏ ਚੌਲਾਂ...
ਯੂ.ਪੀ: ਬੱਸ ਅਤੇ ਟਰੱਕ ਦੀ ਟੱਕਰ 'ਚ 6 ਮੌਤਾਂ, 15 ਜ਼ਖਮੀ
. . .  about 2 hours ago
ਬਹਿਰਾਇਚ, 30 ਨਵੰਬਰ-ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਤੱਪੇ ਸਿਪਾਹ ਖੇਤਰ 'ਚ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਸਟੇਸ਼ਨ ਹਾਊਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ...
ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ ਦਿਹਾਂਤ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਹੇਬਲ ਸ਼ਮਸ਼ਾਨਘਾਟ, ਬੈਂਗਲੁਰੂ ਵਿਖੇ...
ਹਰਿਆਣਾ:13 ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫਤਾਰ
. . .  about 2 hours ago
ਅੰਬਾਲਾ, 30 ਨਵੰਬਰ-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਬਾਲਾ ਵਿਚ 13 ਕੁਇੰਟਲ ਅਤੇ 14 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੂਰਾ ਪੋਸਤ ਰਾਜਸਥਾਨ ਤੋਂ ਲਿਆਂਦੀ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:30 ਓਵਰਾਂ ਬਾਅਦ ਭਾਰਤ 135/5
. . .  about 2 hours ago
ਖਮਾਣੋਂ ਪੁਲਿਸ ਵਲੋਂ ਪਿੰਡ ਜਟਾਣਾ ਉੱਚਾ ਵਿਖੇ ਮਾੜੇ ਅਨਸਰਾਂ ਖ਼ਿਲਾਫ਼ ਘਰ ਘਰ ਤਲਾਸ਼ੀ
. . .  about 2 hours ago
ਜਟਾਣਾ ਉੱਚਾ, 30 ਨਵੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਵਲੋਂ ਅੱਜ ਵੱਡੇ ਤੜਕੇ ਛਾਪੇਮਾਰੀ ਕਰ ਕੇ ਪਿੰਡ ਜਟਾਣਾ ਉੱਚਾ ਵਿਖੇ ਵਿੱਚ ਘਰ ਘਰ ਦੀ ਤਲਾਸ਼ੀ ਲਈ ਗਈ।ਸਬ ਡਵੀਜ਼ਨ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ 'ਚ ਐਸ.ਐਚ.ਓ. ਖਮਾਣੋਂ ਸਬ ਇੰਸਪੈਕਟਰ...
ਐਨ.ਡੀ.ਟੀ.ਵੀ. ਦੇ ਸਹਿ-ਸੰਸਥਾਪਕ ਪ੍ਰਣਯ ਰਾਏ ਅਤੇ ਪਤਨੀ ਵਲੋਂ ਐਨ.ਡੀ.ਟੀ.ਵੀ. ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫ਼ਾ
. . .  about 3 hours ago
ਨਵੀਂ ਦਿੱਲੀ, 30 ਨਵੰਬਰ-ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ, ਚੈਨਲ ਨਵੀਂ ਦਿੱਲੀ ਟੈਲੀਵਿਜ਼ਨ (ਐਨ.ਡੀ.ਟੀ.ਵੀ.) ਦੇ ਸੰਸਥਾਪਕ ਅਤੇ ਪ੍ਰਮੋਟਰ, ਨੇ ਐਨ.ਡੀ.ਟੀ.ਵੀ. ਦੇ ਪ੍ਰਮੋਟਰ ਸਮੂਹ ਵਾਹਨ, ਆਰ.ਆਰ.ਪੀ.ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਬੋਰਡ ਦੇ ਨਿਰਦੇਸ਼ਕ...
ਰੂਸ 'ਚ ਵਿਗਿਆਨੀਆਂ ਨੇ 48,500 ਸਾਲ ਪੁਰਾਣਾ ਜ਼ੋਂਬੀ ਵਾਇਰਸ ਮੁੜ ਕੀਤਾ ਸੁਰਜੀਤ
. . .  about 1 hour ago
ਮਾਸਕੋ, 30 ਨਵੰਬਰ -ਫਰਾਂਸ ਦੇ ਵਿਗਿਆਨੀਆਂ ਨੇ ਹੁਣ ਤੱਕ ਰੂਸ ਵਿਚ ਇੱਕ ਜੰਮੀ ਹੋਈ ਝੀਲ ਦੇ ਹੇਠਾਂ ਦੱਬੇ ਹੋਏ 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਨੂੰ ਮੁੜ ਸੁਰਜੀਤ ਕੀਤਾ ਹੈ।ਨਿਊਯਾਰਕ ਪੋਸਟ ਦੇ ਅਨੁਸਾਰ, ਫਰਾਂਸੀਸੀ ਵਿਗਿਆਨੀਆਂ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  about 3 hours ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  1 day ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  1 day ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  1 day ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਦੀ ਖੇਪ, ਨਸ਼ੇ ਦੀ ਖੇਪ ਲੈ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  1 day ago
ਫ਼ਾਜ਼ਿਲਕਾ, 29 ਨਵੰਬਰ (ਪ੍ਰਦੀਪ ਕੁਮਾਰ) - ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਨਸ਼ੇ ਦੇ ਖੇਪ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਫ਼ਾਜ਼ਿਲਕਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ...
ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ।
. . .  1 day ago
ਐਸ. ਏ. ਐਸ. ਨਗਰ, 29 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਰਕਾਰ ਵਲੋਂ ਸਿੱਖਿਆ ਵਿਭਾਗ ’ਚ ਲੈਕਚਰਾਰਾਂ ਤੇ ਹੈੱਡ ਮਾਸਟਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਹੈ
ਪਾਸਪੋਰਟ ਸੇਵਾ ਕੇਂਦਰ 3 ਦਸੰਬਰ (ਸ਼ਨੀਵਾਰ) ਨੂੰ ਰਹਿਣਗੇ ਖੁੱਲ੍ਹੇ
. . .  1 day ago
ਜਲੰਧਰ, 29 ਨਵੰਬਰ- ਵਿਦੇਸ਼ ਮੰਤਰਾਲੇ, ਨਵੀਂ ਦਿੱਲੀ ਨੇ ਪਾਸਪੋਰਟ ਬਿਨੈਕਾਰਾਂ ਦੀ ਸਹੂਲਤ ਲਈ ਸ਼ਨੀਵਾਰ ਯਾਨੀ 3 ਦਸੰਬਰ, 2022 ਨੂੰ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਹਾੜ ਸੰਮਤ 554

ਪਹਿਲਾ ਸਫ਼ਾ

'ਅਗਨੀਪਥ ਯੋਜਨਾ' ਦੇ ਵਿਰੁੱਧ ਵਿਧਾਨ ਸਭਾ 'ਚ ਮਤਾ ਲਿਆਵਾਂਗੇ-ਮੁੱਖ ਮੰਤਰੀ

ਸਦਨ 'ਚ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਤਿੱਖੀ ਨੋਕ ਝੋਕ ਤੇ ਹੰਗਾਮਾ
ਚੰਡੀਗੜ੍ਹ, 28 ਜੂਨ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਧਾਨ ਸਭਾ 'ਚ 'ਅਗਨੀਪਥ ਯੋਜਨਾ' ਨੂੰ ਤਰਕਹੀਣ ਤੇ ਨੌਜਵਾਨ ਵਿਰੋਧੀ ਦੱਸਦਿਆਂ ਵਿਧਾਨ ਸਭਾ 'ਚ ਇਸ ਯੋਜਨਾ ਨੂੰ ਵਾਪਸ ਲੈਣ ਸੰਬੰਧੀ ਮਤਾ ਲਿਆਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਇਸ ਮੰਤਵ ਲਈ ਸਾਰੀਆਂ ਪਾਰਟੀਆਂ ਤੋਂ ਸਮਰਥਨ ਦੀ ਮੰਗ ਕਰਨਗੇ | ਸਿਫ਼ਰ ਕਾਲ 'ਚ ਇਹ ਮੁੱਦਾ ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਉਠਾਇਆ ਗਿਆ, ਜਿਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਪੰਜਾਬ ਦੀ ਫ਼ੌਜ 'ਚ ਮੌਜੂਦਾ 7.8 ਫ਼ੀਸਦੀ ਭਰਤੀ ਘੱਟ ਕੇ 2.3 ਫ਼ੀਸਦੀ ਰਹਿ ਜਾਵੇਗੀ ਅਤੇ ਇਸ ਦੇ ਵਿਰੋਧ 'ਚ ਸਰਬਸੰਮਤੀ ਨਲ ਮਤਾ ਲਿਆਂਦਾ ਜਾਵੇ | ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਹੋ ਜਿਹੀ ਯੋਜਨਾ ਹੈ ਜਿਸ 'ਚ ਨੌਜਵਾਨ ਚਾਰ ਸਾਲਾਂ ਬਾਅਦ ਸੇਵਾ ਮੁਕਤ ਵੀ ਹੋ ਜਾਵੇਗਾ ਅਤੇ ਇਨ੍ਹਾਂ ਚਾਰ ਸਾਲਾਂ ਦੌਰਾਨ ਇਕ ਸਾਲ ਦੀ ਛੁੱਟੀ ਵੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਨੌਜਵਾਨਾਂ ਨੂੰ ਕੋਈ ਨੌਕਰੀ ਮਿਲ ਸਕੇਗੀ, ਇਸੇ ਲਈ ਭਾਜਪਾ ਆਗੂ ਉਨ੍ਹਾਂ ਨੂੰ ਪਾਰਟੀ ਦਫ਼ਤਰਾਂ ਵਿਖੇ ਸੁਰੱਖਿਆ ਗਾਰਡ ਰੱਖਣ ਦੀਆਂ ਗੱਲਾਂ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਦੋਂ ਕੋਈ ਚੰਗਾ ਫ਼ੈਸਲਾ ਹੁੰਦਾ ਹੈ ਤਾਂ ਲੋਕ ਖ਼ੁਸ਼ੀ ਮਨਾਉਂਦੇ ਹਨ ਪਰ ਭਾਜਪਾ ਵਲੋਂ ਲਏ 'ਅਗਨੀਪਥ ਯੋਜਨਾ', ਨੋਟਬੰਦੀ, ਸੀ.ਏ.ਏ. ਤੇ ਕਿਸਾਨ ਕਾਨੂੰਨਾਂ ਵਰਗੇ ਫ਼ੈਸਲਿਆਂ ਤੋਂ ਬਾਅਦ ਲੋਕ ਅੰਦੋਲਨ ਕਰਦੇ ਹਨ, ਅੱਗਾਂ ਲਗਦੀਆਂ ਹਨ ਤੇ ਲਾਠੀਆਂ ਚੱਲਦੀਆਂ ਹਨ | ਸ.ਬਾਜਵਾ ਨੇ ਵੀ ਕਿਹਾ ਕਿ, ਕੀ ਠੇਕੇ 'ਤੇ ਰੱਖੇ ਫ਼ੌਜੀ ਲੜਨਗੇ | ਚਾਰ ਸਾਲ ਬਾਅਦ ਸਿਖ਼ਲਾਈ ਲੈ ਕੇ ਆਉਣ ਵਾਲੇ ਨੌਜਵਾਨ ਕੀ ਕਰਨਗੇ, ਇਹ ਤਾਂ ਬਾਅਦ 'ਚ ਹੀ ਪਤਾ ਚੱਲੇਗਾ | ਹਾਲਾਂਕਿ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਸਦਨ 'ਚ ਇਸ ਯੋਜਨਾ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਲੋਕ ਇਸ ਯੋਜਨਾ ਦੇ ਫ਼ਾਇਦਿਆਂ ਨੂੰ ਅਜੇ ਸਮਝ ਨਹੀਂ ਰਹੇ | ਸਦਨ 'ਚ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਯੂ.ਪੀ. ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਲਿਆ ਕੇ ਰੱਖੇ ਜਾਣ ਦੇ ਮੁੱਦੇ 'ਤੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਫ਼.ਆਈ.ਆਰ. ਦਰਜ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਅੰਸਾਰੀ ਨੂੰ ਇਕ ਜਾਅਲੀ ਕੇਸ 'ਚ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆ ਕਿ 2 ਸਾਲ 3 ਮਹੀਨੇ ਰੱਖਿਆ ਗਿਆ ਅਤੇ ਨਾ ਉਸ ਫ਼ਰਜ਼ੀ ਕੇਸ ਦੀ ਕਦੇ ਜਾਂਚ ਹੋਈ ਅਤੇ ਨਾ ਹੀ ਚਲਾਨ ਪੇਸ਼ ਹੋਇਆ | ਉਨ੍ਹਾਂ ਕਿਹਾ ਕਿ ਯੂ.ਪੀ. ਨੇ 26 ਵਾਰ ਅਦਾਲਤ ਤੋਂ ਉਸ ਦੇ ਪ੍ਰੋਡਕਸ਼ਨ ਵਾਰੰਟ ਲਏ ਪਰ ਪੰਜਾਬ ਸਰਕਾਰ ਨੇ ਉਸ ਨੂੰ ਯੂ.ਪੀ ਨਹੀਂ ਭੇਜਿਆ ਅਤੇ ਯੂ.ਪੀ ਨੇ ਜਦੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਤਾਂ ਪੰਜਾਬ ਸਰਕਾਰ ਨੇ ਉਸ ਦਾ ਵਿਰੋਧ ਕਰਨ ਲਈ ਇਕ ਸਰਕਾਰੀ ਨਾਮੀ ਵਕੀਲ ਕਰਕੇ 55 ਲੱਖ ਰੁਪਏ ਖਰਚੇ | ਹਰਜੋਤ ਬੈਂਸ ਨੇ ਕਿਹਾ ਸਰਕਾਰ ਨੇ ਇਸ ਬਿੱਲ ਦੀ ਅਦਾਇਗੀ ਰੋਕ ਲਈ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਲਈ ਕੇਸ ਦਰਜ ਕਰ ਰਹੀ ਹੈ |
ਸਿਫ਼ਰ ਕਾਲ
ਸਿਫ਼ਰ ਕਾਲ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਮੂਸੇਵਾਲਾ ਦੇ ਐਸ.ਵਾਈ.ਐਲ. ਗਾਣੇ 'ਤੇ ਭਾਰਤ ਸਰਕਾਰ ਵਲੋਂ ਯੂ.ਟਿਊਬ 'ਤੇ ਰੋਕ ਲਗਵਾਉਣ ਤੇ ਕਿਸਾਨ ਜਥੇਬੰਦੀਆਂ ਸਮੇਤ ਕੋਈ 100 ਟਵਿੱਟਰ ਹੈਾਡਲਾਂ 'ਤੇ ਰੋਕ ਲਗਾਉਣ ਦਾ ਮੁੱਦਾ ਉਠਾਉਂਦਿਆਂ ਇਸ ਨੂੰ ਗ਼ੈਰ- ਲੋਕਤੰਤਰੀ ਦੱਸਿਆ | ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਰਕਾਰ ਇਸ 'ਤੇ ਵਿਚਾਰ ਕਰੇਗੀ | ਜੂਨੀਅਰ ਹੈਨਰੀ ਨੇ ਪੁਲਿਸ 'ਚ ਭਰਤੀ ਲਈ ਪੇਪਰ ਤੇ ਜਿਸਮਾਨੀ ਟੈਸਟ ਪਾਸ ਕਰਨ ਵਾਲੇ 634 ਨੌਜਵਾਨਾਂ ਦਾ ਮਾਮਲਾ ਉਠਾਉਂਦਿਆਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਛੇਤੀ ਜਾਰੀ ਕਰਨ ਦੀ ਮੰਗ ਕੀਤੀ | ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਅੱਜ ਸਦਨ 'ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਵਿਰੁੱਧ ਸਦਨ 'ਚ ਮਤਾ ਪੇਸ਼ ਕੀਤਾ ਜਿਸ 'ਤੇ 30 ਜੂਨ ਨੂੰ ਵਿਚਾਰ ਹੋਵੇਗਾ |
ਬਜਟ ਤਜਵੀਜ਼ਾਂ 'ਤੇ ਬਹਿਸ
ਬਜਟ ਤਜਵੀਜ਼ਾਂ 'ਤੇ ਬੋਲਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਸਾਡੀ ਸਰਕਾਰ ਨੇ 365 ਦਿਨਾਂ 'ਚੋਂ 300 ਦਿਨ ਓਵਰਡਰਾਫਟ ਨਹੀਂ ਕੀਤਾ | ਉਨ੍ਹਾਂ ਜੀ.ਐਸ.ਟੀ. 'ਤੇ 27 ਫ਼ੀਸਦੀ ਵਾਧੇ ਨੂੰ ਵੀ ਅਸੰਭਵ ਕਰਾਰ ਦਿੱਤਾ | ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਕਿਸਾਨ ਆਤਮਦਾਹ ਦਾ ਮਾਮਲਾ ਉਠਾਇਆ ਤੇ ਕਿਹਾ ਕਿ ਕਿਸਾਨੀ ਤੇ ਬੈਂਕਾਂ ਦੇ 1 ਲੱਖ ਕਰੋੜ ਦੇ ਕਰਜ਼ੇ ਤੋਂ ਇਲਾਵਾ ਆੜ੍ਹਤੀਆਂ ਦਾ ਵੀ ਕਰਜ਼ਾ ਹੈ ਅਤੇ ਛੋਟੇ ਕਿਸਾਨ ਖੇਤੀ ਦਾ ਕਿੱਤਾ ਛੱਡ ਰਹੇ ਹਨ | ਉਨ੍ਹਾਂ ਕਿਸਾਨੀ ਦੀ ਇਸ ਹਾਲਤ ਲਈ ਫ਼ਸਲਾਂ ਦੇ ਗ਼ੈੈਰ-ਵਾਜਬ ਮਿੱਥੇ ਜਾਂਦੇ ਰਹੇ ਮੁੱਲ ਨੂੰ ਜ਼ਿੰਮੇਵਾਰ ਦੱਸਿਆ | ਕਾਂਗਰਸ ਦੇ ਵਿਕਰਮਜੀਤ ਸਿੰਘ ਚੌਧਰੀ ਨੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਗੁਰੂ ਰਵੀਦਾਸ ਦੇ ਨਾਮ 'ਤੇ ਰੱਖਣ, ਜਲੰਧਰ ਵਿਖੇ ਖੇਡ ਯੂਨੀਵਰਸਿਟੀ ਤੇ ਐਨ.ਆਰ.ਆਈ. ਵਿਆਹਾਂ 'ਚ ਹੁੰਦੇ ਧੋਖਿਆਂ ਦਾ ਮੁੱਦਾ ਉਠਾਇਆ | ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਔਰਤਾਂ ਨੂੰ ਹਜ਼ਾਰ ਰੁਪਿਆ ਦੇਣ ਤੋਂ ਸਰਕਾਰ ਦੇ ਪਿੱਛੇ ਹਟਣ ਤੇ ਆਯੂਸ਼ਮਾਨ ਸਿਹਤ ਯੋਜਨਾ ਲਾਗੂ ਕਰਨ ਦੀ ਮੰਗ ਉਠਾਉਂਦਿਆਂ ਬਜਟ ਨੂੰ ਦਿਸ਼ਾਹੀਣ ਦੱਸਿਆ | ਕਾਂਗਰਸ ਦੇ ਪਰਗਟ ਸਿੰਘ ਨੇ ਬੋਲਦਿਆਂ ਕਿਹਾ ਕਿ ਚਾਲੂ ਸਾਲ ਦੌਰਾਨ ਸਰਕਾਰ 55000 ਕਰੋੜ ਦਾ ਕਰਜ਼ਾ ਚੁੱਕ ਰਹੀ ਹੈ ਜੋ ਰਿਕਾਰਡ ਹੋਵੇਗਾ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਜੋ ਵਾਧਾ ਦਰਸਾਇਆ ਗਿਆ ਉਸ ਤੋਂ ਵੱਧ ਮਹਿੰਗਾਈ ਦੀ ਦਰ ਹੈ | ਬਜਟ ਤਜਵੀਜ਼ਾਂ 'ਤੇ 'ਆਪ' ਵਲੋਂ ਡਾ. ਜੀਵਨਜੋਤ ਕੌਰ, ਬਲਜਿੰਦਰ ਕੌਰ, ਇੰਦਰਜੀਤ ਕੌਰ ਮਾਨ, ਜਗਦੀਪ ਸਿੰਘ ਕਾਕਾ ਬਰਾੜ, ਡਾ. ਬਲਬੀਰ ਸਿੰਘ, ਅਨਮੋਲ ਰਤਨ ਮਾਨ, ਦਿਨੇਸ਼ ਚੱਢਾ, ਮਨਜੀਤ ਸਿੰਘ ਬਿਲਾਸਪੁਰ, ਗੁਰਮੀਤ ਸਿੰਘ ਖੁੱਡੀਆਂ, ਸਰਬਜੀਤ ਕੌਰ ਮਾਣੂੰਕੇ ਤੇ ਕਾਂਗਰਸ ਵਲੋਂ ਰਾਜਕੁਮਾਰ ਚੱਬੇਵਾਲ ਤੇ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਵੀ ਵਿਚਾਰ ਰੱਖੇ | ਇਯਾਲੀ ਨੇ 3 ਮਹੀਨਿਆਂ 'ਚ 10 ਹਜ਼ਾਰ ਕਰੋੜ ਕਰਜ਼ਾ ਲੈਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ 5 ਸਾਲਾਂ 'ਚ ਇਸ ਰਫ਼ਤਾਰ 'ਤੇ ਕਰਜ਼ੇ ਦੀ ਪੰਡ ਕਿੱਥੇ ਪੁੱਜੇਗੀ |
ਧਿਆਨ ਦਿਵਾਊ ਮਤਾ
ਹਰਦੀਪ ਸਿੰਘ ਮੁੰਡੀਆਂ ਵਲੋਂ ਕੂਮਕਲਾਂ (ਲੁਧਿਆਣਾ) ਵਿਖੇ ਮੈਗਾ ਇੰਟੈਗਰੇਟਿਡ ਟੈਕਸਟਾਈਲ ਪਾਰਕ ਬਾਰੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਸ ਕਾਰਨ ਪ੍ਰਦੂਸ਼ਣ ਪੈਦਾ ਨਾ ਹੋਵੇ | ਉਨ੍ਹਾਂ ਕਿਹਾ ਕਿ ਪਾਰਕ ਲਈ ਲੋੜੀਂਦੀ 1000 ਏਕੜ ਜ਼ਮੀਨ ਦਾ ਪ੍ਰਬੰਧ ਕਰ ਲਿਆ ਗਿਆ ਹੈ |

ਗੂੰਜਿਆ ਮਾਈਨਿੰਗ ਦਾ ਮੁੱਦਾ

ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਨਵੀਂ ਮਾਈਨਿੰਗ ਨੀਤੀ ਲਈ ਬਿਹਤਰੀਨ ਮਾਹਰਾਂ ਦੀਆਂ ਸੇਵਾਵਾਂ ਲਈਆਂ ਹਨ ਅਤੇ ਨਵੀਂ ਨੀਤੀ ਦਾ ਛੇਤੀ ਐਲਾਨ ਹੋ ਜਾਵੇਗਾ | ਉਨ੍ਹਾਂ ਐਲਾਨ ਕੀਤਾ ਕਿ ਨਵੀਂ ਨੀਤੀ ਨਾਲ ਉਹ ਕੁਝ ਸਾਲਾਂ 'ਚ ਮਾਈਨਿੰਗ ਤੋਂ ਸਰਕਾਰੀ ਆਮਦਨ 20 ਹਜ਼ਾਰ ਕਰੋੜ ਤੱਕ ਲਿਜਾਣ ਦਾ ਟੀਚਾ ਰੱਖ ਰਹੇ ਹਨ | ਉਨ੍ਹਾਂ ਕਿਹਾ ਕਿ ਮਗਰਲੇ ਸਮੇਂ ਦੌਰਾਨ ਖ਼ਰਾਬ ਕੰਢਿਆਂ ਤੋਂ ਰੇਤ ਦੇ ਘੱਟ ਤੋਲ ਲਈ ਠੇਕੇਦਾਰਾਂ ਨੂੰ 10 ਕਰੋੜ ਦੇ ਜੁਰਮਾਨੇ ਵੀ ਕੀਤੇ ਹਨ | ਸ. ਬੈਂਸ ਨੇ ਕਿਹਾ ਕਿ ਮੁਹਾਲੀ, ਫ਼ਤਹਿਗੜ੍ਹ ਸਾਹਿਬ ਤੇ ਪਟਿਆਲਾ ਵਿਖੇ ਗ਼ੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਹੇਠ 14 ਅਧਿਕਾਰੀ ਮੁਅੱਤਲ ਕੀਤੇ ਗਏ ਹਨ ਅਤੇ ਉਨ੍ਹਾਂ ਸੰਬੰਧੀ ਜਾਂਚ ਵਿਜੀਲੈਂਸ ਨੂੰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮਗਰਲੀ
ਸਰਕਾਰ ਦੌਰਾਨ ਕਰੱਸ਼ਰਾਂ ਸੰਬੰਧੀ ਵੀ ਕੋਈ ਨੀਤੀ ਨਹੀਂ ਸੀ ਅਤੇ 444 ਕਰੱਸ਼ਰਾਂ ਨੂੰ ਇਕ ਜੂਨੀਅਰ ਅਧਿਕਾਰੀ ਕੰਟਰੋਲ ਕਰਦਾ ਸੀ ਅਤੇ ਉਥੇ ਲੱਗਣ ਲਈ ਕਰੋੜ-ਕਰੋੜ ਰੁਪਿਆ ਦਿੱਤਾ ਜਾ ਰਿਹਾ ਸੀ | ਉਨ੍ਹਾਂ ਕਿਹਾ ਕਿ ਹੁਣ ਅਸੀਂ ਕੇਵਲ ਪਠਾਨਕੋਟ ਤੋਂ ਹੀ ਰੋਜ਼ਾਨਾ 40 ਹਜ਼ਾਰ ਮੈਟਰਿਕ ਟਨ ਰੇਤ ਕੱਢ ਰਹੇ ਹਾਂ | ਇਸ ਮੌਕੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਵੀ ਕਿਹਾ ਕਿ ਜਿਸ ਨੇ ਵੀ ਭਿ੍ਸ਼ਟਾਚਾਰ ਕੀਤਾ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਧਰਨੇ ਲਗਾਓ ਤੇ ਨਾਅਰੇ ਲਗਾਓ |

6ਵੇਂ ਤਨਖ਼ਾਹ ਕਮਿਸ਼ਨ ਦੇ ਬਕਾਇਆ ਏਰੀਅਰ ਦੀ ਅਦਾਇਗੀ ਦਾ ਮੁੱਦਾ ਉੱਠਿਆ

ਚੰਡੀਗੜ੍ਹ, 28 ਜੂਨ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ 'ਚ ਅੱਜ ਸਰਕਾਰੀ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਏਰੀਅਰ ਦੀ ਅਦਾਇਗੀ ਦੇਣ ਦਾ ਮੁੱਦਾ ਉੱਠਿਆ | ਇਹ ਮੁੱਦਾ ਸਦਨ 'ਚ ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਵਿਧਾਇਕ ਚਰਨਜੀਤ ਸਿੰਘ ਨੇ ਚੁੱਕਿਆ | ਉਨ੍ਹਾਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਵਾਲ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਸਾਲ 2016 ਤੋਂ ਲਾਗੂ ਕੀਤੇ ਗਏ 6ਵੇਂ ਤਨਖ਼ਾਹ ਕਮਿਸ਼ਨ ਦੇ ਬਣਦੇ ਏਰੀਅਰ ਦੀ ਅਦਾਇਗੀ ਕਦੋਂ ਤੱਕ ਕੀਤੀ ਜਾਵੇਗੀ | ਜਵਾਬ 'ਚ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਏਰੀਅਰ ਦੀ ਅਦਾਇਗੀ ਸੰਬੰਧੀ ਇਸ ਸਮੇਂ ਸਰਕਾਰ ਵਲੋਂ ਕੋਈ ਸਮਾਂ ਸੀਮਾ ਨਿਸਚਿਤ ਕਰਨਾ ਸੰਭਵ ਨਹੀਂ ਹੈ | ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜ਼ੀਕਲ ਐਜ਼ੂਕੇਸ਼ਨ ਪਟਿਆਲਾ ਬੰਦ ਨਹੀਂ ਕੀਤਾ ਗਿਆ ਹੈ | ਇਹ ਕਾਲਜ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਦਾ ਕੰਸਟੀਚੂਐਂਟ ਯੂਨੀਵਰਸਿਟੀ ਕਾਲਜ ਬਣਨ ਉਪਰੰਤ ਜੋ ਸਟਾਫ ਇਸ ਕਾਲਜ 'ਚ ਕੰਮ ਕਰ ਰਿਹਾ ਸੀ ਨੂੰ ਪੰਜਾਬ ਰਾਜ ਦੇ ਦੂਸਰੇ ਕਾਲਜਾਂ 'ਚ ਸ਼ਿਫ਼ਟ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਇਸ ਦੇ ਚੱਲਦੇ ਕਿਸੇ ਵੀ ਸਟਾਫ ਨੂੰ ਨੌਕਰੀ ਤੋਂ ਕੱਢਿਆ ਨਹੀਂ ਗਿਆ | ਇਸ ਦੌਰਾਨ ਵਿਧਾਇਕ ਲਾਭ ਸਿੰਘ ਉਗੋਕੇ ਨੇ ਸਮਾਜਿਕ ਸੁਰੱਖਿਆ ਮੰਤਰੀ ਨੂੰ ਸਵਾਲ ਕੀਤਾ ਕਿ ਅੰਗਹੀਣ ਵਿਅਕਤੀ ਜੋ ਕਿ ਬੁਢਾਪਾ ਪੈਨਸ਼ਨ ਦੇ ਯੋਗ ਹਨ, ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ ਤੇ ਜੇਕਰ ਅਜਿਹਾ ਹੋਵੇ ਤਾਂ ਕਿ ਅੰਗਹੀਣ ਵਿਅਕਤੀਆਂ ਨੂੰ ਅੰਗਹੀਣ ਪੈਨਸ਼ਨ ਦੇ ਨਾਲ-ਨਾਲ ਬੁਢਾਪਾ ਪੈਨਸ਼ਨ ਵੀ ਦੇਣ ਦੀ ਕੋਈ ਨੀਤੀ ਬਣਾਉਣਾ ਸਰਕਾਰ ਦੇ ਵਿਚਾਰ ਅਧੀਨ ਹੈ? ਇਸ ਦੇ ਜਵਾਬ 'ਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਅਜਿਹੀ ਕੋਈ ਨੀਤੀ ਬਣਾਉਣ ਦਾ ਵਿਚਾਰ ਸਰਕਾਰ ਨਹੀਂ ਕਰ ਰਹੀ, ਕਿਉਂਕਿ ਇਕ ਵਿਅਕਤੀ ਇਕ ਹੀ ਸਕੀਮ ਦਾ ਲਾਭ ਲੈ ਸਕਦਾ ਹੈ | ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਅੰਗਹੀਣ ਸਰਟੀਫਿਕੇਟ ਬਣਾਉਣ ਸੰਬੰਧੀ ਦੂਰ-ਦੁਰਾਡੇ ਦੇ ਹਸਪਤਾਲਾਂ 'ਚ ਹੋ ਰਹੀ ਖੱਜਲ ਖ਼ੁਆਰੀ ਦਾ ਮੁੱਦਾ ਵੀ ਚੁੱਕਿਆ |

ਉਦੈਪੁਰ 'ਚ ਹਿੰਦੂ ਦਰਜੀ ਦਾ ਗਲਾ ਵੱਢ ਕੇ ਕਤਲ-ਦੋਵੇਂ ਹਮਲਾਵਰ ਗਿ੍ਫ਼ਤਾਰ

ਫ਼ਿਰਕੂ ਹਿੰਸਾ ਭੜਕੀ, ਕਰਫ਼ਿਊ ਲਗਾਇਆ-ਕੇਂਦਰ ਨੇ ਐਨ.ਆਈ.ਏ. ਟੀਮ ਭੇਜੀ
ਜੈਪੁਰ, 28 ਜੂਨ (ਏਜੰਸੀ)-ਰਾਜਸਥਾਨ ਦੇ ਉਦੈਪੁਰ 'ਚ 2 ਵਿਅਕਤੀਆਂ ਵਲੋਂ ਇਕ ਹਿੰਦੂ ਦਰਜੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਸ਼ਹਿਰ 'ਚ ਫ਼ਿਰਕੂ ਹਿੰਸਾ ਭੜਕ ਗਈ ਅਤੇ ਕਰਫ਼ਿਊ ਲਗਾ ਦਿੱਤਾ ਗਿਆ | ਦੋਵਾਂ ਹੱਤਿਆਰਿਆਂ ਨੇ ਵਾਰਦਾਤ ਦੀ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਇਸਲਾਮ ਦੇ ਅਪਮਾਨ ਦਾ ਬਦਲਾ ਲਿਆ ਹੈ | ਬਾਅਦ 'ਚ ਦੋਵਾਂ ਹਮਲਾਵਰਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਕਤਲ ਤੋਂ ਬਾਅਦ ਰਾਜਸਥਾਨ 'ਚ ਮਹੀਨੇ ਤੱਕ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਅਗਲੇ 24 ਘੰਟਿਆਂ ਲਈ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ | ਉਦੈਪੁਰ ਸ਼ਹਿਰ ਦੇ 7 ਪੁਲਿਸ ਥਾਣਿਆਂ 'ਚ ਅਗਲੇ ਆਦੇਸ਼ਾਂ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ | ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ | ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਾਂਤੀ ਦੀ ਅਪੀਲ ਕੀਤੀ ਹੈ | ਵਾਰਦਾਤ ਨੂੰ ਦਿਨ-ਦਿਹਾੜੇ ਅੰਜਾਮ ਦੇਣ ਵਾਲੇ ਵਿਅਕਤੀਆਂ ਨੇ ਆਨਲਾਈਨ ਵੀਡੀਓ ਪੋਸਟ ਕਰਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ | ਵੀਡੀਓ ਕਲਿਪ 'ਚ ਇਕ ਹੱਤਿਆਰੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵਿਅਕਤੀ ਦਾ ਗਲਾ ਵੱਢ ਦਿੱਤਾ ਹੈ | ਇਸ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇਸੇ ਤਰ੍ਹਾਂ ਦੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ | ਹਮਲਾਵਰਾਂ ਨੇ ਅਸਿੱਧੇ ਤੌਰ 'ਤੇ ਭਾਜਪਾ ਆਗੂ ਨੁਪੁਰ ਸ਼ਰਮਾ ਦਾ ਹਵਾਲਾ ਦਿੱਤਾ ਹੈ, ਜਿਸ ਨੂੰ ਭਾਜਪਾ ਨੇ ਪੈਗ਼ੰਬਰ ਮੁਹੰਮਦ ਖ਼ਿਲਾਫ਼ ਟਿੱਪਣੀ ਕਰਨ ਤੋਂ ਬਾਅਦ ਪਾਰਟੀ 'ਚੋਂ ਕੱਢ ਦਿੱਤਾ ਸੀ | ਦਰਜੀ ਕਨ੍ਹਈਆ ਲਾਲ ਨੂੰ ਸੋਸ਼ਲ ਮੀਡੀਆ 'ਤੇ ਕੁਝ ਟਿੱਪਣੀਆਂ ਕਰਨ ਤੋਂ ਬਾਅਦ ਹਾਲ ਹੀ 'ਚ ਸਥਾਨਕ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ | ਦੋਵੇਂ ਹੱਤਿਆਰੇ ਦਰਜੀ ਕਨ੍ਹਈਆ ਲਾਲ ਦੀ ਧਨ ਮੰਡੀ ਖੇਤਰ 'ਚ ਸਥਿਤ ਦੁਕਾਨ 'ਤੇ ਗਾਹਕ ਬਣ ਕੇ ਗਏ ਸਨ, ਜਿਵੇਂ ਹੀ ਦਰਜੀ ਉਨ੍ਹਾਂ 'ਚੋਂ ਇਕ ਰਿਆਜ਼ ਦਾ ਮੇਚਾ ਲੈਣ ਲੱਗਾ ਤਾਂ ਉਸ ਨੇ ਚਲਾਕੀ ਨਾਲ ਉਸ 'ਤੇ ਹਮਲਾ ਕਰ ਦਿੱਤਾ ਜਦਕਿ ਦੂਸਰੇ ਵਿਅਕਤੀ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ 'ਚ ਕੈਦ ਕਰ ਲਿਆ | ਵਾਰਦਾਤ ਤੋਂ ਬਾਅਦ ਦੋਵੇਂ ਵਿਅਕਤੀ ਘਟਨਾ ਸਥਾਨ ਤੋਂ ਭੱਜ ਗਏ ਤੇ ਬਾਅਦ 'ਚ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ | ਇਕ ਹੋਰ ਵੀਡੀਓ 'ਚ ਹੱਤਿਆਰਿਆਂ 'ਚ ਨੇ ਕਿਹਾ ਕਿ ਉਨ੍ਹਾਂ ਦਰਜੀ ਦਾ ਗਲਾ ਵੱਢ ਦਿੱਤਾ ਹੈ ਤੇ ਉਨ੍ਹਾਂ ਪ੍ਰਧਾਨ ਮੰਤਰੀ ਨੂੰ ਵੀ ਧਮਕੀ ਦਿੱਤੀ | ਸੋਸ਼ਲ ਮੀਡੀਆ 'ਤੇ ਵੀਡੀਓਜ਼ ਜਾਰੀ ਹੋਣ ਤੋਂ ਬਾਅਦ ਸ਼ਹਿਰ 'ਚ ਤਣਾਅ ਵਧ ਗਿਆ ਹੈ ਤੇ ਸਥਾਨਕ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਲਈਆਂ |
ਐਨ.ਆਈ.ਏ. ਟੀਮ ਭੇਜੀ
ਕੇਂਦਰ ਇਸ ਘਟਨਾ ਨੂੰ ਇਕ ਅੱਤਵਾਦੀ ਹਮਲੇ ਦੇ ਰੂਪ 'ਚ ਵੇਖ ਰਹੀ ਹੈ ਅਤੇ ਉਨ੍ਹਾਂ ਨੇ ਉਦੈਪੁਰ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੀ ਟੀਮ ਭੇਜੀ ਹੈ | ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਹਮਲਾਵਰਾਂ ਦੇ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਨਾਲ ਸੰਬੰਧ ਹੋ ਸਕਦੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਟੀਮ ਫੜੇ ਗਏ ਦੋਵਾਂ ਹਮਲਾਵਰਾਂ ਦੀ ਪਿਛੋਕੜ ਦੀ ਜਾਂਚ ਕਰੇਗੀ | ਕੇਸ ਦਰਜ ਹੋਣ ਤੋਂ ਬਾਅਦ ਇਹ ਮਾਮਲਾ ਐਨ.ਆਈ.ਏ. ਨੂੰ ਸੌਂਪਿਆ ਜਾ ਸਕਦਾ ਹੈ |

12ਵੀਂ 'ਚ ਲੜਕੀਆਂ ਦੀ ਝੰਡੀ

• ਪਹਿਲੇ ਤਿੰਨ ਸਥਾਨ ਮੱਲੇ • ਤਿੰਨਾਂ ਦੇ ਇਕੋ ਜਿਹੇ ਨੰਬਰ
ਐੱਸ. ਏ. ਐੱਸ. ਨਗਰ, 28 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਦੀ ਪ੍ਰੀਖਿਆ ਦਾ ਨਤੀਜਾ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵਲੋਂ ਅੱਜ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ 'ਚ ਜ਼ੂਮ ਮੀਟਿੰਗ ਰਾਹੀਂ ਐਲਾਨਿਆ ਗਿਆ | ਬੋਰਡ ਵਲੋਂ ਐਲਾਨੇ ਗਏ ਨਤੀਜੇ ਅਨੁਸਾਰ ਇਸ ਵਾਰ ਵੀ ਲੜਕੀਆਂ ਨੇ ਲੜਕਿਆਂ ਨੂੰ ਪਛਾੜਦਿਆਂ ਮੈਰਿਟ ਸੂਚੀ ਦੇ ਪਹਿਲੇ 11 ਸਥਾਨਾਂ 'ਚੋਂ 10 ਸਥਾਨ ਪ੍ਰਾਪਤ ਕੀਤੇ ਹਨ | ਇਸ ਸਾਲ ਪਹਿਲੇ ਤਿੰਨ ਸਥਾਨਾਂ 'ਤੇ ਹਿਊਮੈਨੇਟੀਜ਼ ਗਰੁੱਪ ਦੀਆਂ ਲੜਕੀਆਂ ਕਾਬਜ਼ ਰਹੀਆਂ | ਇਸ ਸਾਲ ਪਾਸ ਪ੍ਰਤੀਸ਼ਤਤਾ 'ਚ ਸਰਕਾਰੀ ਸਕੂਲ ਪਹਿਲੇ ਸਥਾਨ 'ਤੇ ਰਹੇ ਹਨ | ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਪਹਿਲੇ 3 ਸਥਾਨਾਂ 'ਤੇ ਕਾਬਜ਼ ਰਹੀਆਂ ਲੜਕੀਆਂ ਨੇ 500 ਅੰਕਾਂ 'ਚੋਂ 497 ਅੰਕ (99.40 ਫ਼ੀਸਦੀ) ਪ੍ਰਾਪਤ ਕੀਤੇ ਹਨ, ਲਿਹਾਜ਼ਾ ਅੰਕ ਬਰਾਬਰ ਹੋਣ ਕਾਰਨ ਜਨਮ ਮਿਤੀ ਦੇ ਆਧਾਰ 'ਤੇ ਸਭ ਤੋਂ ਛੋਟੀ ਉਮਰ ਦੀ ਲੜਕੀ ਨੂੰ ਸੂਬੇ ਭਰ 'ਚੋਂ ਪਹਿਲਾ ਸਥਾਨ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ (ਲੁਧਿਆਣਾ) ਦੀ ਵਿਦਿਆਰਥਣ ਅਰਸ਼ਦੀਪ ਕੌਰ ਸਪੁੱਤਰੀ ਗੁਰਮੀਤ ਸਿੰਘ ਰੋਲ ਨੰਬਰ 2022461225 (ਜਨਮ ਮਿਤੀ 1 ਸਤੰਬਰ, 2005) ਨੇ ਸੂਬੇ 'ਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ (ਮਾਨਸਾ) ਦੀ ਅਰਸ਼ਪ੍ਰੀਤ ਕੌਰ ਸਪੁੱਤਰੀ ਜਗਜੀਤ ਸਿੰਘ ਰੋਲ ਨੰਬਰ 2022482625 (ਜਨਮ ਮਿਤੀ 18 ਮਾਰਚ, 2005) ਨੇ ਦੂਜਾ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ (ਫ਼ਰੀਦਕੋਟ) ਦੀ ਵਿਦਿਆਰਥਣ ਕੁਲਵਿੰਦਰ ਕੌਰ ਸਪੁੱਤਰੀ ਬਲਵੀਰ ਸਿੰਘ (ਜਨਮ ਮਿਤੀ 15 ਸਤੰਬਰ, 2004) ਨੇ ਤੀਜਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਕੁੱਲ 3,01,700 ਰੈਗੂਲਰ ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,92,530 ਪ੍ਰੀਖਿਆਰਥੀਆਂ ਨੇ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.96 ਫ਼ੀਸਦੀ ਰਹੀ ਹੈ, ਜਦਕਿ ਓਪਨ ਸਕੂਲ ਦੇ ਕੁਲ 15,152 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 11,608 ਪ੍ਰੀਖਿਆਰਥੀਆਂ ਨੇ ਸਫ਼ਲਤਾ ਹਾਸਲ ਕੀਤੀ ਹੈ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 76.61 ਫ਼ੀਸਦੀ ਰਹੀ ਹੈ | ਇਸ ਸਾਲ 2,624 ਪ੍ਰੀਖਿਆਰਥੀਆਂ (0.86 ਫ਼ੀਸਦੀ) ਦੀ ਕੰਪਾਰਟਮੈਂਟ ਆਈ ਹੈ, ਜਦਕਿ 4,587 ਪ੍ਰੀਖਿਆਰਥੀ (1.5 ਫ਼ੀਸਦੀ) ਫੇਲ੍ਹ ਹੋਏ ਹਨ ਅਤੇ ਕੇਵਲ 1959 ਪ੍ਰੀਖਿਆਰਥੀਆਂ ਦਾ ਨਤੀਜਾ ਲੇਟ ਹੈ | ਚੇਅਰਮੈਨ ਡਾ. ਯੋਗਰਾਜ ਨੇ ਅੱਗੇ ਕਿਹਾ ਕਿ ਇਸ ਸਾਲ 489 ਅੰਕ (97.80 ਫ਼ੀਸਦੀ) ਹਾਸਲ ਕਰਕੇ ਕੁੱਲ 302 ਪ੍ਰੀਖਿਆਰਥੀ ਮੈਰਿਟ ਸੂਚੀ 'ਚ ਥਾਂ ਬਣਾਉਣ 'ਚ ਸਫ਼ਲ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਨਤੀਜਾ 29 ਜੂਨ ਨੂੰ ਸਵੇਰੇ 10 ਵਜੇ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਬੋਰਡ ਦੇ ਉੱਪ ਚੇਅਰਮੈਨ ਡਾ. ਵਰਿੰਦਰ ਕੁਮਾਰ ਭਾਟੀਆ, ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਅਤੇ ਉਪ ਸਕੱਤਰ ਮਨਜੀਤ ਸਿੰਘ ਭੱਠਲ ਵੀ ਹਾਜ਼ਰ ਸਨ | ਇਸ ਮੌਕੇ ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਨੇ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਸਰਟੀਫ਼ਿਕੇਟ ਡੀਜ਼ੀ ਲਾਕਰ 'ਤੇ ਅਪਲੋਡ ਕੀਤੇ ਜਾਣਗੇ | ਇਸ ਤੋਂ ਇਲਾਵਾ ਜਿਨ੍ਹਾਂ ਪ੍ਰੀਖਿਆਰਥੀਆਂ ਨੇ ਸਰਟੀਫ਼ਿਕੇਟ ਦੀ ਹਾਰਡ ਕਾਪੀ ਲੈਣ ਲਈ ਪ੍ਰੀਖਿਆ ਫਾਰਮ ਵਿਚ ਜ਼ਿਕਰ ਕੀਤਾ ਸੀ, ਉਨ੍ਹਾਂ ਪ੍ਰੀਖਿਆਰਥੀਆਂ ਦੇ ਸਰਟੀਫ਼ਿਕੇਟ ਦੀ ਹਾਰਡ ਕਾਪੀ ਸਕੂਲਾਂ ਨੂੰ ਤਿੰਨ-ਚਾਰ ਹਫ਼ਤਿਆਂ ਵਿਚ ਭੇਜ ਦਿੱਤੀ ਜਾਵੇਗੀ | ਉਨ੍ਹਾਂ ਸਪੱਸ਼ਟ ਕੀਤਾ ਕਿ ਸਰਟੀਫ਼ਿਕੇਟ ਭੇਜਣ ਦੀ ਜਾਣਕਾਰੀ ਸਕੂਲਾਂ ਦੀ ਲਾਗ-ਇੰਨ ਆਈ. ਡੀ ਅਤੇ ਬੋਰਡ ਦੀ ਵੈੱਬਸਾਈਟ ਰਾਹੀਂ ਦਿੱਤੀ ਜਾਵੇਗੀ |
ਇਸ ਵਾਰ ਵੀ ਲੜਕੀਆਂ ਨੇ ਮਾਰੀ ਬਾਜ਼ੀ
12ਵੀਂ ਦੇ ਨਤੀਜੇ 'ਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ ਜ਼ਿਆਦਾ ਰਹੀ ਹੈ | ਇਸ ਵਾਰ 1,37,161 ਲੜਕੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,34,122 ਲੜਕੀਆਂ ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.78 ਫ਼ੀਸਦੀ ਰਹੀ ਹੈ | ਇਸ ਵਾਰ 10 ਟਰਾਂਸਜੈਂਡਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 9 ਟਰਾਂਸਜੈਂਡਰ ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਫ਼ੀਸਦੀ 90 ਫ਼ੀਸਦੀ ਰਹੀ ਹੈ | ਇਸ ਵਾਰ 1,64,529 ਲੜਕਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,58,399 ਲੜਕੇ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.27 ਫ਼ੀਸਦੀ ਰਹੀ ਹੈ | ਨਤੀਜੇ ਅਨੁਸਾਰ ਸ਼ਹਿਰੀ ਖੇਤਰ ਦੇ 1,21,050 ਪ੍ਰੀਖਿਆਰਥੀਆਂ 'ਚੋਂ 1,17,436 ਪ੍ਰੀਖਿਆਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਇਸ ਪ੍ਰੀਖਿਆ ਵਿਚ ਪੇਂਡੂ ਖੇਤਰ ਦੇ 1,80,650 ਪ੍ਰੀਖਿਆਰਥੀ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 1,75,094 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.9 ਫ਼ੀਸਦੀ ਰਹੀ ਹੈ |
ਸਰਕਾਰੀ ਸਕੂਲਾਂ ਨੇ ਐਫੀਲੀਏਟਿਡ, ਏਡਿਡ ਅਤੇ ਐਸੋਸੀਏਟਡ ਸਕੂਲਾਂ ਨੂੰ ਪਛਾੜਿਆ
ਨਤੀਜੇ 'ਚ ਸਰਕਾਰੀ ਸਕੂਲਾਂ ਨੇ ਐਫੀਲੀਏਟਿਡ, ਏਡਿਡ ਅਤੇ ਐਸੋਸੀਏਟਡ ਸਕੂਲਾਂ ਨੂੰ ਪਛਾੜ ਦਿੱਤਾ ਹੈ | ਇਸ ਪ੍ਰੀਖਿਆ ਵਿਚ ਸਰਕਾਰੀ ਸਕੂਲਾਂ ਦੇ 2,00,550 ਪ੍ਰੀਖਿਆਰਥੀਆਂ 'ਚੋਂ 1,95,399 ਪ੍ਰੀਖਿਆਰਥੀ ਪਾਸ ਹੋਏ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.43 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਏਡਿਡ ਸਕੂਲ ਦੇ 25,904 ਪ੍ਰੀਖਿਆਰਥੀਆਂ 'ਚੋਂ 25,091 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.86 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਐਫੀਲੀਏਟਿਡ ਸਕੂਲਾਂ ਦੇ 62,597 ਪ੍ਰੀਖਿਆਰਥੀਆਂ 'ਚੋਂ 60,239 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.23 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਐਸੋਸੀਏਟਡ ਸਕੂਲ ਦੇ 12,649 ਪ੍ਰੀਖਿਆਰਥੀਆਂ 'ਚੋਂ 11,801 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 93.30 ਫ਼ੀਸਦੀ ਰਹੀ ਹੈ |
ਜ਼ਿਲ੍ਹੇਵਾਰ ਪਾਸ ਪ੍ਰਤੀਸ਼ਤਤਾ 'ਚ ਪਠਾਨਕੋਟ ਦੀ ਝੰਡੀ
ਨਤੀਜੇ ਵਿਚ ਪਠਾਨਕੋਟ ਜ਼ਿਲ੍ਹੇ ਦੀ ਝੰਡੀ ਰਹੀ ਹੈ, ਜਦਕਿ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਪਿੱਛੇ ਰਿਹਾ ਹੈ | ਪਠਾਨਕੋਟ ਜ਼ਿਲ੍ਹੇ ਨੇ 98.49 ਫ਼ੀਸਦੀ ਪਾਸ ਪ੍ਰਤੀਸ਼ਤਤਾ ਹਾਸਲ ਕਰਕੇ ਸੂਬੇ 'ਚੋਂ ਪਹਿਲਾ ਸਥਾਨ, ਰੂਪਨਗਰ ਨੇ 98.48 ਫ਼ੀਸਦੀ ਪਾਸ ਪ੍ਰਤੀਸ਼ਤਤਾ ਨਾਲ ਦੂਜਾ, ਐੱਸ. ਬੀ. ਐਸ. ਨਗਰ ਨੇ 98.24 ਫ਼ੀਸਦੀ ਨਾਲ ਤੀਜਾ, ਹੁਸ਼ਿਆਰਪੁਰ ਨੇ 98 ਫ਼ੀਸਦੀ ਨਾਲ ਚੌਥਾ, ਫ਼ਰੀਦਕੋਟ ਨੇ 97.87 ਫ਼ੀਸਦੀ ਨਾਲ 5ਵਾਂ, ਫਤਹਿਗੜ੍ਹ ਸਾਹਿਬ ਨੇ 97.79 ਨਾਲ 6ਵਾਂ, ਮਾਨਸਾ ਨੇ 97.66 ਫ਼ੀਸਦੀ ਨਾਲ 7ਵਾਂ, ਸੰਗਰੂਰ ਨੇ 97.64 ਫ਼ੀਸਦੀ ਨਾਲ 8ਵਾਂ, ਮਲੇਰਕੋਟਲਾ ਨੇ 97.59 ਫ਼ੀਸਦੀ ਨਾਲ 9ਵਾਂ, ਬਠਿੰਡਾ ਨੇ 97.42 ਫ਼ੀਸਦੀ ਨਾਲ 10ਵਾਂ, ਜਲੰਧਰ ਨੇ 97.35 ਫ਼ੀਸਦੀ ਨਾਲ 11ਵਾਂ, ਪਟਿਆਲਾ ਨੇ 97.30 ਫ਼ੀਸਦੀ ਨਾਲ 12ਵਾਂ, ਮੋਗਾ ਨੇ 97.21 ਫ਼ੀਸਦੀ ਨਾਲ 13ਵਾਂ, ਸ੍ਰੀ ਮੁਕਤਸਰ ਸਾਹਿਬ ਨੇ 97.16 ਫ਼ੀਸਦੀ ਨਾਲ 14ਵਾਂ, ਅੰਮਿ੍ਤਸਰ ਨੇ 96.85 ਫ਼ੀਸਦੀ ਨਾਲ 15ਵਾਂ, ਲੁਧਿਆਣਾ ਤੇ ਐੱਸ. ਏ. ਐਸ. ਨਗਰ ਨੇ 96.84 ਫ਼ੀਸਦੀ ਨਾਲ ਸਾਂਝੇ ਤੌਰ 'ਤੇ 16ਵਾਂ, ਕਪੂਰਥਲਾ ਨੇ 96.63 ਫ਼ੀਸਦੀ ਨਾਲ 17ਵਾਂ, ਬਰਨਾਲਾ ਤੇ ਫ਼ਿਰੋਜ਼ਪੁਰ ਨੇ 96.54 ਫ਼ੀਸਦੀ ਨਾਲ ਸਾਂਝੇ ਤੌਰ 'ਤੇ 18ਵਾਂ, ਫ਼ਾਜ਼ਿਲਕਾ ਨੇ 96.51 ਫ਼ੀਸਦੀ ਨਾਲ 19ਵਾਂ, ਤਰਨ ਤਾਰਨ ਨੇ 95.33 ਫ਼ੀਸਦੀ ਨਾਲ 20ਵਾਂ ਅਤੇ ਗੁਰਦਾਸਪੁਰ ਨੇ 94.21 ਫ਼ੀਸਦੀ ਪਾਸ ਪ੍ਰਤੀਸ਼ਤਤਾ ਨਾਲ 21ਵਾਂ ਭਾਵ ਆਖਰੀ ਸਥਾਨ ਹਾਸਲ ਕੀਤਾ ਹੈ | |

ਨਹੀਂ ਰਹੇ ਧਿਆਨ ਚੰਦ ਐਵਾਰਡ ਜੇਤੂ ਹਾਕੀ ਉਲੰਪੀਅਨ ਵਰਿੰਦਰ ਸਿੰਘ

ਜਲੰਧਰ, 28 ਜੂਨ (ਜਸਪਾਲ ਸਿੰਘ)-ਉਲੰਪਿਕ ਅਤੇ ਵਿਸ਼ਵ ਕੱਪ ਹਾਕੀ 'ਚ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਰਹੇ ਅਤੇ ਮੇਜਰ ਧਿਆਨ ਚੰਦ ਐਵਾਰਡ ਜੇਤੂ ਉਲੰਪੀਅਨ ਵਰਿੰਦਰ ਸਿੰਘ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ | ਉਹ 75 ਵਰਿ੍ਹਆਂ ਦੇ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ | ਸ਼ਹਿਰ ਦੇ ਇਕ ਨਿੱਜੀ ਹਸਪਾਤਲ 'ਚ ਉਨ੍ਹਾਂ ਆਖਰੀ ਸਾਹ ਲਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਜਲੰਧਰ-ਫਗਵਾੜਾ ਜੀ. ਟੀ. ਰੋਡ 'ਤੇ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਧੰਨੋਵਾਲੀ ਵਿਖੇ ਕੀਤਾ ਗਿਆ | ਇਸ ਮੌਕ ਸਿਵਲ ਪ੍ਰਸ਼ਾਸਨ ਵਲੋਂ ਕੋਈ ਵੀ ਅਧਿਕਾਰੀ ਅੰਤਿਮ ਸੰਸਕਾਰ ਮੌਕੇ ਨਹੀਂ ਪੁੱਜਿਆ | ਵਰਿੰਦਰ ਸਿੰਘ ਦੀਆਂ ਅੰਤਿਮ ਰਸਮਾਂ ਉਨ੍ਹਾਂ ਦੇ ਦੋਵੇਂ ਸਪੁੱਤਰਾਂ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਲੋਂ ਨਿਭਾਈਆਂ ਗਈਆਂ | ਉਨ੍ਹਾਂ ਦੇ ਪਰਿਵਾਰ 'ਚ ਪਿੱਛੇ ਪਤਨੀ ਮਨਜੀਤ ਕੌਰ ਤੇ ਹੋਰ ਮੈਂਬਰ ਹਨ | ਹਾਕੀ ਦੇ ਖੇਤਰ 'ਚ ਸਵਰਗੀ ਵਰਿੰਦਰ ਸਿੰਘ ਦੀਆਂ ਪ੍ਰਾਪਤੀਆਂ ਬੇਹਿਸਾਬ ਹਨ | ਹਾਕੀ ਦੇ ਖੇਤਰ 'ਚ ਉਨ੍ਹਾਂ ਦੀਆਂ ਮਾਣ ਮੱਤੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਾਲ 2007 'ਚ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ | ਉਨ੍ਹਾਂ ਨੂੰ ਭਾਰਤੀ ਹਾਕੀ ਟੀਮ ਦਾ ਥੰਮ ਵੀ ਕਿਹਾ ਜਾਂਦਾ ਸੀ | ਰੇਲਵੇ 'ਚ ਉੱਚ ਅਹੁਦੇ ਤੋਂ ਸੇਵਾ ਮੁਕਤ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣਾ ਹਾਕੀ ਦਾ ਸਫਰ ਲਗਾਤਾਰ ਜਾਰੀ ਰੱਖਿਆ | ਇਸ ਸਮੇਂ ਉਹ ਚੰਡੀਗੜ੍ਹ ਦੀ ਰਾਊਾਡ ਗਲਾਸ ਅਕੈਡਮੀ ਨਾਲ ਜੁੜੇ ਹੋਏ ਸਨ ਤੇ ਲਾਇਲਪੁਰ ਖ਼ਾਲਸਾ ਕਾਲਜ ਲੜਕੀਆਂ ਦੀ ਹਾਕੀ ਟੀਮ ਨੂੰ ਕੋਚਿੰਗ ਦੇ ਰਹੇ ਸਨ |
ਵਿਸ਼ਵ ਕੱਪ ਹਾਕੀ 'ਚ ਇਕਮਾਤਰ ਸੋਨੇ ਦਾ ਤਗਮਾ ਜਿੱਤਣ ਵਾਲੀ ਟੀਮ ਦੇ ਰਹੇ ਅਹਿਮ ਮੈਂਬਰ
ਵਰਿੰਦਰ ਸਿੰਘ ਸਾਲ 1975 'ਚ ਕੁਆਲਾਲੰਪੁਰ (ਮਲੇਸ਼ੀਆ) 'ਚ ਹੋਏ ਵਿਸ਼ਵ ਕੱਪ ਹਾਕੀ ਮੁਕਾਬਲਿਆਂ 'ਚ ਸੋਨੇ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਉਹ ਅਹਿਮ ਮੈਂਬਰ ਸਨ | ਖਾਸ ਗੱਲ ਇਹ ਹੈ ਕਿ ਇਸ ਟੂਰਨਾਮੈਂਟ 'ਚ ਭਾਰਤ ਦਾ ਇਹ ਇਕ ਮਾਤਰ ਸੋਨੇ ਦਾ ਤਗਮਾ ਹੈ ਤੇ ਇਸ ਤੋਂ ਬਾਅਦ ਭਾਰਤ ਅਜੇ ਤੱਕ ਵਿਸ਼ਵ ਕੱਪ ਹਾਕੀ 'ਚ ਕੋਈ ਸੋਨੇ ਦਾ ਤਗਮਾ ਹਾਸਲ ਨਹੀਂ ਕਰ ਸਕਿਆ | ਅੱਜ ਤੋਂ 47 ਸਾਲ ਪਹਿਲਾਂ ਭਾਰਤ ਨੇ ਇਸ ਮੁਕਾਬਲੇ 'ਚ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ ਸੀ | ਇਸੇ ਤਰ੍ਹਾਂ ਸਾਲ 1972 ਦੀਆਂ ਮਿਊਨਿਖ (ਜਰਮਨੀ) ਉਲੰਪਿਕਸ ਖੇਡਾਂ 'ਚ ਭਾਰਤੀ ਹਾਕੀ ਟੀਮ ਨੂੰ ਕਾਂਸੇ ਦਾ ਤਗਮਾ ਜਿਤਾਉਣ 'ਚ ਵੀ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਿਹਾ | ਉਨ੍ਹਾਂ ਨੇ 2 ਉਲੰਪਿਕਸ, 3 ਵਿਸ਼ਵ ਕੱਪ ਅਤੇ 3 ਏਸ਼ੀਅਨ ਖੇਡਾਂ 'ਚ ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਹੋਣ ਦਾ ਮਾਣ ਹਾਸਿਲ ਕੀਤਾ | ਉੁਲੰਪਿਕਸ 'ਚ ਇਕ ਕਾਂਸੇ ਦਾ ਤਗਮਾ ਅਤੇ ਵਿਸ਼ਵ ਕੱਪ 'ਚ ਦੋ (ਇਕ ਸੋਨੇ ਅਤੇ ਇਕ ਚਾਂਦੀ ਦਾ) ਤਗਮੇ ਜਿੱਤਣ ਤੋਂ ਇਲਾਵਾ ਉਨ੍ਹਾਂ ਦੀ ਟੀਮ ਵਲੋਂ ਏਸ਼ੀਅਨ ਖੇਡਾਂ 'ਚ ਵੀ ਚਾਂਦੀ ਦਾ ਤਗਮਾ ਹਾਸਿਲ ਕੀਤਾ ਗਿਆ ਸੀ |

ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਨੂੰ ਝਟਕਾ

ਚੰਡੀਗੜ•, 28 ਜੂਨ (ਪ੍ਰੋ. ਅਵਤਾਰ ਸਿੰਘ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਨੂੰ ਝਟਕਾ ਦਿੰਦਿਆਂ ਸੂਬੇ 'ਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ 'ਤੇ ਰੋਕ ਲਗਾ ਦਿੱਤੀ ਹੈ | ਪੰਜਾਬ 'ਚ ਹੁਣ ਠੇਕਿਆਂ ਦੀ ਅਲਾਟਮੈਂਟ ਸ਼ਰਾਬ ਨੀਤੀ ਸੰਬੰਧੀ ਦਾਇਰ ਪਟੀਸ਼ਨ ਦੇ ਫ਼ੈਸਲੇ 'ਤੇ ਨਿਰਭਰ ਕਰਦੀ ਹੈ | ਨਵੀਂ ਆਬਕਾਰੀ ਨੀਤੀ 1 ਜੁਲਾਈ ਤੋਂ ਲਾਗੂ ਹੋਣੀ ਹੈ | ਹਾਈ ਕੋਰਟ ਨੇ ਆਬਕਾਰੀ ਨੀਤੀ ਖ਼ਿਲਾਫ਼ ਦਾਇਰ ਚਾਰ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ ਇਹ ਰੋਕ ਲਗਾਈ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 5 ਜੁਲਾਈ ਤੱਕ ਜਵਾਬ ਮੰਗਿਆ ਹੈ | ਐਡਵੋਕੇਟ ਮੋਹਨ ਜੈਨ ਰਾਹੀਂ ਦਾਖ਼ਲ ਇਨ੍ਹਾਂ ਸਾਰੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ | ਨਵੀਂ ਆਬਕਾਰੀ ਨੀਤੀ ਖ਼ਿਲਾਫ਼ ਹਾਈ ਕੋਰਟ 'ਚ ਹੁਣ ਤੱਕ ਚਾਰ ਪਟੀਸ਼ਨਾਂ ਦਾਖ਼ਲ ਕੀਤੀਆਂ ਜਾ ਚੁੱਕੀਆਂ ਹਨ | ਹਰੇਕ ਪਟੀਸ਼ਨਕਰਤਾ ਨੇ ਆਬਕਾਰੀ ਨੀਤੀ ਨੂੰ ਪੰਜਾਬ ਐਕਸਾਈਜ਼ ਐਕਟ-1914 ਤੇ ਪੰਜਾਬ ਲਿਕਰ ਲਾਇਸੰਸ ਐਕਟ-1956 ਦੀ ਉਲੰਘਣਾ ਦੱਸਦਿਆਂ ਆਬਕਾਰੀ ਨੀਤੀ ਤਹਿਤ ਏਕਾਧਿਕਾਰ ਨੂੰ ਬੜਾਵਾ ਦਿੱਤੇ ਜਾਣ ਦੇ ਦੋਸ਼ ਲਾਉਂਦਿਆਂ ਦਾਖ਼ਲ ਪਟੀਸ਼ਨਾਂ 'ਚ ਹਾਈ ਕੋਰਟ ਤੋਂ ਇਸ ਨੀਤੀ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਇਨ੍ਹਾਂ 'ਚੋਂ ਇਕ ਪਟੀਸ਼ਨ ਪੰਜਾਬ 'ਚ ਚੱਲ ਰਹੇ ਥੋਕ ਤੇ ਪ੍ਰਚੂਨ ਸ਼ਰਾਬ ਵਿਕਰੇਤਾ ਤੇ ਮਾਲਕ ਆਕਾਸ਼ ਇੰਟਰਪ੍ਰਾਈਜਿਜ਼ ਤੇ ਹੋਰਾਂ ਵਲੋਂ ਦਾਇਰ ਕੀਤੀ ਗਈ ਹੈ, ਜਿਸ 'ਤੇ ਸੁਣਵਾਈ ਕਰਦਿਆਂ ਜਸਟਿਸ ਮਹਾਵੀਰ ਸਿੰਘ ਸਿੰਧੂ ਤੇ ਜਸਟਿਸ ਵਿਕਾਸ ਸੂਰੀ ਦੀ ਡਵੀਜ਼ਨ ਬੈਂਚ ਨੇ ਮੁੱਖ ਮੰਤਰੀ, ਆਬਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇ ਆਬਕਾਰੀ ਕਮਿਸ਼ਨਰ ਨੂੰ 5 ਜੁਲਾਈ ਲਈ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ | ਪਟੀਸ਼ਨ 'ਚ ਦਲੀਲ ਦਿੱਤੀ ਗਈ ਹੈ ਕਿ ਨਵੀਂ ਆਬਕਾਰੀ ਨੀਤੀ ਨਾਲ ਰਾਜ 'ਚ ਸ਼ਰਾਬ ਉਦਯੋਗ ਨੂੰ ਕੁਝ ਮੁੱਠੀ ਭਰ ਸੰਸਥਾਵਾਂ ਦੇ ਹੱਕ 'ਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਪਟੀਸ਼ਨ ਮੁਤਾਬਕ ਨਵੀਂ ਨੀਤੀ ਨੇ ਸ਼ਰਾਬ ਦੇ ਥੋਕ ਤੇ ਪ੍ਰਚੂਨ ਵਿਕਰੇਤਾਵਾਂ ਦੇ ਹਿੱਤਾਂ ਨੂੰ ਖ਼ਤਮ ਕਰ ਦਿੱਤਾ ਹੈ |

ਮੁੰਬਈ 'ਚ ਚਾਰ ਮੰਜ਼ਿਲਾ ਇਮਾਰਤ ਢਹਿਣ ਕਾਰਨ 19 ਮੌਤਾਂ

ਮੁੰਬਈ, 28 ਜੂਨ (ਏਜੰਸੀ)-ਮੁੰਬਈ ਦੀ ਕੁਰਲਾ ਉਪ-ਨਗਰੀ ਦੇ ਨਾਇਕ ਨਗਰ ਇਲਾਕੇ 'ਚ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਇਕ 4 ਮੰਜ਼ਿਲਾ ਇਮਾਰਤ ਦੇ ਢਹਿ ਜਾਣ ਨਾਲ 19 ਲੋਕਾਂ ਦੀ ਮੌਤ ਹੋ ਗਈ ਤੇ 14 ਹੋਰ ਜ਼ਖ਼ਮੀ ਹੋ ਗਏ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਤੋਂ ...

ਪੂਰੀ ਖ਼ਬਰ »

ਹੁਣ ਪਹਿਲਾਂ ਤੋਂ ਪੈਕ ਤੇ ਲੇਬਲ ਲੱਗੀਆਂ ਖਾਣ-ਪੀਣ ਦੀਆਂ ਵਸਤੂਆਂ ਵੀ ਜੀ.ਐਸ.ਟੀ. ਦੇ ਘੇਰੇ 'ਚ ਆਉਣਗੀਆਂ

• ਬਿਨਾਂ ਪੈਕ ਤੇ ਬ੍ਰਾਂਡ ਰਹਿਤ ਚੀਜ਼ਾਂ ਨੂੰ ਜਾਰੀ ਰਹੇਗੀ ਛੋਟ • ਜੀ.ਐਸ.ਟੀ. ਕੌਂਸਲ ਦੀ ਮੀਟਿੰਗ 'ਚ ਮੰਤਰੀਆਂ ਦੇ ਸਮੂਹ ਦੀਆਂ ਸਿਫ਼ਾਰਸ਼ਾਂ ਮਨਜ਼ੂਰ ਚੰਡੀਗੜ੍ਹ, 28 ਜੂਨ (ਪੀ. ਟੀ. ਆਈ, ਮਨਜੋਤ ਸਿੰਘ ਜੋਤ)-ਮੀਟ, ਮੱਛੀ, ਦਹੀਂ, ਪਨੀਰ ਅਤੇ ਸ਼ਹਿਦ ਵਰਗੀਆਂ ਪਹਿਲਾਂ ...

ਪੂਰੀ ਖ਼ਬਰ »

ਈ.ਡੀ. ਵਲੋਂ ਸੰਜੇ ਰਾਊਤ ਨੂੰ ਪਹਿਲੀ ਲਈ ਨਵਾਂ ਸੰਮਨ ਜਾਰੀ

ਮੁੰਬਈ, 28 ਜੂਨ (ਏਜੰਸੀ)- ਮੁੰਬਈ 'ਚਾਲ' ਦੇ ਮੁੜ-ਵਿਕਾਸ ਨਾਲ ਸੰਬੰਧਿਤ ਬੇਨਿਯਮੀਆਂ, ਪਤਨੀ ਵਰਸ਼ਾ ਰਾਊਤ ਤੇ ਕਥਿਤ ਸਹਿਯੋਗੀਆਂ ਵਲੋਂ ਵਿੱਤੀ ਸੰਪੱਤੀਆਂ ਸੰਬੰਧੀ ਕੀਤੇ ਲੈਣ-ਦੇਣ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ਿਵ ...

ਪੂਰੀ ਖ਼ਬਰ »

ਫੜਨਵੀਸ ਰਾਜਪਾਲ ਨੂੰ ਮਿਲੇ-ਗੱਠਜੋੜ ਸਰਕਾਰ ਤੋਂ ਬਹੁਮਤ ਸਾਬਤ ਕਰਵਾਉਣ ਦੀ ਰੱਖੀ ਮੰਗ

ਮੁੰਬਈ/ਨਵੀਂ ਦਿੱਲੀ/ਗੁਹਾਟੀ, 28 ਜੂਨ (ਪੀ.ਟੀ.ਆਈ.)-ਵਿਰੋਧੀ ਧਿਰ ਭਾਜਪਾ ਨੇ ਮੰਗਲਵਾਰ ਰਾਤ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਅਪੀਲ ਕੀਤੀ ਕਿ ਉਹ ਸੰਕਟ 'ਚ ਘਿਰੀ ਮਹਾ ਵਿਕਾਸ ਅਘਾੜੀ (ਐਮ.ਵੀ.ਏ.) ਸਰਕਾਰ ਨੂੰ ਸਦਨ 'ਚ ਆਪਣਾ ਬਹੁਮਤ ਸਾਬਤ ਕਰਨ ਦਾ ...

ਪੂਰੀ ਖ਼ਬਰ »

ਹੈਲੀਕਾਪਟਰ ਅਰਬ ਸਾਗਰ 'ਚ ਡਿੱਗਾ-4 ਮੌਤਾਂ

ਨਵੀਂ ਦਿੱਲੀ, 28 ਜੂਨ (ਏਜੰਸੀ)-ਅਰਬ ਸਾਗਰ 'ਚ ਪਵਨ ਹੰਸ ਹੈਲੀਕਾਪਟਰ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ 'ਚ ਓ.ਐੱਨ.ਜੀ.ਸੀ. ਦੇ 3 ਮੁਲਾਜ਼ਮਾਂ ਸਣੇ 4 ਲੋਕਾਂ ਦੀ ਮੌਤ ਹੋ ਗਈ ਹੈ | ਹੈਲੀਕਾਪਟਰ 'ਚ ਦੋ ਪਾਇਲਟਾਂ ਸਮੇਤ 9 ਲੋਕ ਸਵਾਰ ਸਨ | ਇਹ ਹਾਦਸਾ ਮੁੰਬਈ ਤੱਟ ਤੋਂ ਲਗਪਗ 50 ...

ਪੂਰੀ ਖ਼ਬਰ »

ਕਾਮਰਸ, ਹਿਊਮੈਨੇਟੀਜ਼, ਸਾਇੰਸ, ਵੋਕੇਸ਼ਨਲ ਗਰੁੱਪ ਦਾ ਨਤੀਜਾ

12ਵੀਂ ਕਾਮਰਸ ਗਰੁੱਪ ਦੇ ਕੁੱਲ 30,431 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 29,807 ਪ੍ਰੀਖਿਆਰਥੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.95 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਹਿਊਮੈਨੇਟੀਜ ਗਰੁੱਪ ਦੇ ਕੁੱਲ 2,17,185 ਪ੍ਰੀਖਿਆਰਥੀਆਂ 'ਚੋਂ ...

ਪੂਰੀ ਖ਼ਬਰ »

18 ਸਾਲ ਤੇ ਵੱਧ ਉਮਰ ਵਾਲਿਆਂ ਲਈ ਸਵਦੇਸ਼ੀ ਐਮ. ਆਰ. ਐਨ. ਏ. ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ

ਨਵੀਂ ਦਿੱਲੀ, 28 ਜੂਨ (ਏਜੰਸੀ)-ਇਕ ਅਧਿਕਾਰਤ ਸੂਤਰ ਵਲੋਂ ਮੰਗਲਵਾਰ ਨੂੰ ਦੱਸਿਆ ਗਿਆ ਹੈ ਕਿ ਭਾਰਤ ਦੇ ਡਰੱਗਜ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਨੇ ਮੰਗਲਵਾਰ ਨੂੰ 18 ਸਾਲ ਜਾਂ ਇਸ ਤੋਂ ਵੱਧ ਉੁਮਰ ਦੇ ਲੋਕਾਂ ਲਈ ਸੀਮਤ ਐਮਰਜੈਂਸੀ ਵਰਤੋਂ ਲਈ ਜੀਨੋਵਾ ...

ਪੂਰੀ ਖ਼ਬਰ »

ਮੋਦੀ ਵਲੋਂ ਯੂ.ਏ.ਈ. ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਆਬੂ ਧਾਬੀ, 28 ਜੂਨ (ਏਜੰਸੀ)-ਜੀ-7 ਸਿਖ਼ਰ ਸੰਮੇਲਨ 'ਚ ਹਿੱਸਾ ਲੈਣ ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਸੰਖੇਪ ਦੌਰੇ 'ਤੇ ਆਬੂ ਧਾਬੀ ਪੁੱਜੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX