ਤਾਜਾ ਖ਼ਬਰਾਂ


ਫਰਾਂਸ ਦੀ ਸਟੈਫਨੀ ਫਰਾਪਾਰਟ ਬਣੇਗੀ ਫੀਫਾ ਪੁਰਸ਼ ਵਿਸ਼ਵ ਕੱਪ ਦੀ ਪਹਿਲੀ ਮਹਿਲਾ ਰੈਫਰੀ
. . .  24 minutes ago
ਅਲ ਖੋਰ (ਕਤਰ), 30 ਨਵੰਬਰ -ਇਤਿਹਾਸ ਰਚਿਆ ਜਾਵੇਗਾ ਜਦੋਂ ਕੋਸਟਾ ਰੀਕਾ 1 ਦਸੰਬਰ ਨੂੰ ਅਲ ਬੈਤ ਸਟੇਡੀਅਮ ਵਿਚ ਜਰਮਨੀ ਦਾ ਸਾਹਮਣਾ ਕਰੇਗਾ। ਫਰਾਂਸ ਦੀ ਸਟੈਫਨੀ ਫਰੈਪਾਰਟ ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿਚ ਮੈਚ ਰੈਫਰੀ ਕਰਨ ਵਾਲੀ...
ਭਾਰਤੀ ਹੱਥ ਕਰਨਗੇ ਵਿਸ਼ਵ ਪੱਧਰੀ ਰੇਲ ਗੱਡੀਆਂ ਦਾ ਡਿਜ਼ਾਈਨ ਅਤੇ ਨਿਰਮਾਣ-ਅਸ਼ਵਿਨੀ ਵੈਸ਼ਨਵ
. . .  46 minutes ago
ਨਵੀਂ ਦਿੱਲੀ, 30 ਨਵੰਬਰ-ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਦਾ ਕਹਿਣਾ ਹੈ ਕਿ ਵਿਸ਼ਵ ਪੱਧਰੀ ਰੇਲਾਂ ਦਾ ਮਤਲਬ ਹੈ ਕਿ ਤੁਹਾਨੂੰ ਜਾਪਾਨ, ਜਰਮਨੀ ਅਤੇ ਫਰਾਂਸ ਜਾਣਾ ਪਵੇਗਾ। ਪ੍ਰਧਾਨ ਮੰਤਰੀ ਨੇ ਬਹੁਤ ਸਪੱਸ਼ਟ ਨਿਰਦੇਸ਼ ਦਿੱਤੇ ਕਿ ਭਾਰਤੀ ਦਿਮਾਗ ਵਿਸ਼ਵ ਪੱਧਰੀ ਰੇਲ ਗੱਡੀਆਂ ਨੂੰ...
ਧੁੰਦ ਕਾਰਨ ਵਾਪਰੇ ਹਾਦਸੇ ’ਚ ਇਕ ਨੌਜਵਾਨ ਦੀ ਮੌਤ, ਤਿੰਨ ਜ਼ਖ਼ਮੀ
. . .  45 minutes ago
ਕੁੱਲਗੜ੍ਹੀ, 30 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨੇੜੇ ਸੰਘਣੀ ਧੁੰਦ ਕਾਰਨ ਇਕ ਸਵਿਫ਼ਟ ਕਾਰ ਅਤੇ ਟਰਾਲੇ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਉਸ ਦੇ...
ਸ਼ਹੀਦ ਅਕਾਲੀ ਫੂਲਾ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਮਾਰਚ ਕੱਢਿਆ
. . .  about 1 hour ago
ਲਹਿਰਾਗਾਗਾ, 30 ਨਵੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)– ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਹੀਦ ਅਕਾਲੀ ਫੂਲਾ ਸਿੰਘ ਜੀ ਦੇ 200 ਸਾਲਾਂ...
ਲੁਧਿਆਣਾ 'ਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਦੁਕਾਨਦਾਰ ਤੋਂ ਦੋ ਲੱਖ ਦੀ ਨਕਦੀ ਲੁੱਟ ਕੇ ਫ਼ਰਾਰ
. . .  about 1 hour ago
ਲੁਧਿਆਣਾ, 30 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਵਿਚ ਦਿਨ ਦਿਹਾੜੇ ਹਥਿਆਰਬੰਦ ਲੁਟੇਰੇ ਮੋਬਾਈਲ ਅਤੇ ਮਨੀ ਤਬਦੀਲ ਦਾ ਕਾਰੋਬਾਰ ਕਰਨ ਵਾਲੇ ਇਕ ਦੁਕਾਨਦਾਰ ਤੋਂ ਦੋ ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਸੇਖੇਵਾਲ ਰੋਡ ਸਥਿਤ...
2 ਕਰੋੜ ਦੀ ਆਬਾਦੀ 'ਚੋਂ 1.35 ਕਰੋੜ ਨਾਗਰਿਕਾਂ ਨੂੰ ਸਾਡੀ ਪੁਨਰ-ਵਿਕਾਸ ਯੋਜਨਾ ਦਾ ਹੋਵੇਗਾ ਲਾਭ-ਹਰਦੀਪ ਪੁਰੀ
. . .  about 1 hour ago
ਨਵੀਂ ਦਿੱਲੀ, 30 ਨਵੰਬਰ- ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਬਿਨਾਂ ਘਰ ਵਾਲਿਆਂ ਲਈ 10 ਲੱਖ ਲਾਭਪਾਤਰੀ ਹੋਣਗੇ। ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਲਈ ਪ੍ਰਧਾਨ ਮੰਤਰੀ ਉਦੈ ਨੇ ਲਗਭਗ 50,000 ਲੋਕਾਂ ਨੂੰ ਲਾਭ ਪਹੁੰਚਾਇਆ ਹੈ। 2 ਕਰੋੜ...
ਸਰਹੱਦ 'ਤੇ ਘੁਸਪੈਠ ਦੀਆਂ ਸੱਤ ਕੋਸ਼ਿਸ਼ਾਂ ਨੂੰ ਬੀ.ਐਸ.ਐਫ. ਨੇ ਕੀਤਾ ਨਾਕਾਮ-ਡੀ.ਜੀ., ਬੀ.ਐਸ.ਐਫ.
. . .  52 minutes ago
ਸ੍ਰੀਨਗਰ, 30 ਨਵੰਬਰ-ਬੀ.ਐਸ.ਐਫ. ਦੇ ਆਈ.ਜੀ. ਡੀ.ਕੇ. ਬੂਰਾ ਨੇ ਕਿਹਾ ਕਿ ਬੀ.ਐਸ.ਐਫ. ਨੇ ਗੁਆਂਢੀ ਖੇਤਰਾਂ ਦੇ ਕਈ ਯਤਨਾਂ ਦੇ ਬਾਵਜੂਦ ਚੰਗੀ ਤਰ੍ਹਾਂ ਕੰਮ ਕੀਤਾ ਹੈ ਤੇ ਸਰਹੱਦਾਂ ਨੂੰ ਘਟਨਾਵਾਂ ਤੋਂ ਮੁਕਤ ਰੱਖਿਆ...
2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ 'ਚ ਹੋਏ ਦਾਖਲ
. . .  about 1 hour ago
ਸਿਓਲ, 30 ਨਵੰਬਰ-ਜੁਆਇੰਟ ਚੀਫ਼ ਆਫ਼ ਸਟਾਫ ਦੇ ਹਵਾਲੇ ਨਾਲ ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ 2 ਚੀਨੀ, 6 ਰੂਸੀ ਲੜਾਕੂ ਜਹਾਜ਼ ਬਿਨਾਂ ਨੋਟਿਸ ਦੇ ਦੱਖਣੀ ਕੋਰੀਆ ਦੇ ਹਵਾਈ ਰੱਖਿਆ ਖੇਤਰ ਵਿਚ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ ਜਿੱਤਣ ਲਈ ਦਿੱਤਾ 220 ਦੌੜਾਂ ਦਾ ਟੀਚਾ
. . .  about 1 hour ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਤੀਜੇ ਤੇ ਆਖ਼ਰੀ ਇਕ ਦਿਨਾਂ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆ ਭਾਰਤ ਦੀ ਪੂਰੀ ਟੀਮ 219 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਨਿਊਜ਼ੀਲੈਂਡ ਨੂੰ ਜਿੱਤਣ ਲਈ 220 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ...
ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਕੀਤਾ ਅਭਿਆਸ ਸੁਦਰਸ਼ਨ ਪ੍ਰਹਾਰ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਭਾਰਤੀ ਫ਼ੌਜ ਦੇ ਸੁਦਰਸ਼ਨ ਚੱਕਰ ਕੋਰ ਨੇ ਅਭਿਆਸ ਸੁਦਰਸ਼ਨ ਪ੍ਰਹਾਰ ਕੀਤਾ। ਭਾਰਤੀ ਫ਼ੌਜਜ ਦੇ ਅਧਿਕਾਰੀ ਅਨੁਸਾਰ ਇਹ ਅਭਿਆਸ ਬਲ ਗੁਣਕ ਦੇ ਏਕੀਕਰਣ ਅਤੇ ਨਵੀਂ ਲੜਾਈ ਤਕਨੀਕਾਂ ਅਤੇ ਪ੍ਰਕਿਰਿਆਵਾਂ ਦਾ ਅਭਿਆਸ ਕਰ ਕੇ ਲੜਾਈ ਸ਼ਕਤੀ ਦੇ ਸਹਿਯੋਗੀ...
ਕਰਨਾਟਕ:ਡਾਕਟਰਾਂ ਨੇ ਮਰੀਜ਼ ਦੇ ਸਰੀਰ 'ਚੋਂ ਕੱਢੇ 181 ਸਿੱਕੇ
. . .  about 2 hours ago
ਬਾਗਲਕੋਟ, 30 ਨਵੰਬਰ-ਕਰਨਾਟਕ ਦੇ ਬਾਗਲਕੋਟ ਦੇ ਹਨਗਲ ਸ਼੍ਰੀ ਕੁਮਾਰੇਸ਼ਵਰ ਹਸਪਤਾਲ ਅਤੇ ਖੋਜ ਕੇਂਦਰ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਮਰੀਜ਼ ਦੇ ਸਰੀਰ 'ਚੋਂ ਆਪ੍ਰੇਸ਼ਨ ਕਰ ਕੇ 187 ਸਿੱਕੇ ਕੱਢੇ ਹਨ ਜੋ ਉਲਟੀਆਂ ਅਤੇ ਪੇਟ ਵਿਚ ਬੇਅਰਾਮੀ...
ਦਿੱਲੀ 'ਚ ਹਵਾਦੀ ਦੀ ਗੁਣਵੱਤਾ ਅੱਜ ਵੀ ਬਹੁਤ ਮਾੜੀ ਸ਼੍ਰੇਣੀ 'ਚ ਦਰਜ
. . .  about 2 hours ago
ਨਵੀਂ ਦਿੱਲੀ, 30 ਨਵੰਬਰ-ਦਿੱਲੀ ਵਿਚ ਸਰਦੀਆਂ ਦੀ ਸ਼ੁਰੂਆਤ ਅਤੇ ਹਵਾ ਦੀ ਵਿਗੜਦੀ ਹੋਈ ਗੁਣਵੱਤਾ ਨੇ ਰਾਸ਼ਟਰੀ ਰਾਜਧਾਨੀ ਨੂੰ ਅੱਜ ਸਵੇਰੇ ਧੁੰਦ ਦੀ ਇਕ ਪਰਤ ਵਿਚ ਢੱਕ ਲਿਆ ਗਿਆ ਹੈ। ਰਾਸ਼ਟਰੀ ਰਾਜਧਾਨੀ...
ਭਾਰਤ ਨੇ ਜੈਵਿਕ ਗੈਰ-ਬਾਸਮਤੀ ਚੌਲਾਂ 'ਤੇ ਹਟਾਈ ਨਿਰਯਾਤ ਪਾਬੰਦੀ
. . .  about 2 hours ago
ਨਵੀਂ ਦਿੱਲੀ, 30 ਨਵੰਬਰ -ਭਾਰਤ ਨੇ ਟੁੱਟੇ ਹੋਏ ਚੌਲਾਂ ਸਮੇਤ ਜੈਵਿਕ ਗੈਰ-ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਹਟਾਉਣ ਦਾ ਫ਼ੈਸਲਾ ਕੀਤਾ ਹੈ, ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ ਦੁਆਰਾ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ। ਸਤੰਬਰ ਦੇ ਸ਼ੁਰੂ ਵਿਚ, ਭਾਰਤ ਨੇ ਟੁੱਟੇ ਹੋਏ ਚੌਲਾਂ...
ਯੂ.ਪੀ: ਬੱਸ ਅਤੇ ਟਰੱਕ ਦੀ ਟੱਕਰ 'ਚ 6 ਮੌਤਾਂ, 15 ਜ਼ਖਮੀ
. . .  about 3 hours ago
ਬਹਿਰਾਇਚ, 30 ਨਵੰਬਰ-ਉੱਤਰ ਪ੍ਰਦੇਸ਼ ਦੇ ਬਹਿਰਾਇਚ ਦੇ ਤੱਪੇ ਸਿਪਾਹ ਖੇਤਰ 'ਚ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਜ਼ਖਮੀ ਹੋ ਗਏ। ਸਟੇਸ਼ਨ ਹਾਊਸ ਅਫ਼ਸਰ ਨੇ ਪੁਸ਼ਟੀ ਕੀਤੀ ਕਿ ਬੁੱਧਵਾਰ...
ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ ਦਿਹਾਂਤ
. . .  about 3 hours ago
ਨਵੀਂ ਦਿੱਲੀ, 30 ਨਵੰਬਰ-ਟੋਇਟਾ ਕਿਰਲੋਸਕਰ ਮੋਟਰ ਦੇ ਵਾਈਸ ਚੇਅਰਪਰਸਨ ਵਿਕਰਮ ਐਸ ਕਿਰਲੋਸਕਰ ਦਾ 64 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਹੇਬਲ ਸ਼ਮਸ਼ਾਨਘਾਟ, ਬੈਂਗਲੁਰੂ ਵਿਖੇ...
ਹਰਿਆਣਾ:13 ਕੁਇੰਟਲ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫਤਾਰ
. . .  about 3 hours ago
ਅੰਬਾਲਾ, 30 ਨਵੰਬਰ-ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਅੰਬਾਲਾ ਵਿਚ 13 ਕੁਇੰਟਲ ਅਤੇ 14 ਕਿਲੋਗ੍ਰਾਮ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੂਰਾ ਪੋਸਤ ਰਾਜਸਥਾਨ ਤੋਂ ਲਿਆਂਦੀ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:30 ਓਵਰਾਂ ਬਾਅਦ ਭਾਰਤ 135/5
. . .  about 3 hours ago
ਖਮਾਣੋਂ ਪੁਲਿਸ ਵਲੋਂ ਪਿੰਡ ਜਟਾਣਾ ਉੱਚਾ ਵਿਖੇ ਮਾੜੇ ਅਨਸਰਾਂ ਖ਼ਿਲਾਫ਼ ਘਰ ਘਰ ਤਲਾਸ਼ੀ
. . .  about 3 hours ago
ਜਟਾਣਾ ਉੱਚਾ, 30 ਨਵੰਬਰ (ਮਨਮੋਹਨ ਸਿੰਘ ਕਲੇਰ)-ਖਮਾਣੋਂ ਪੁਲਿਸ ਵਲੋਂ ਅੱਜ ਵੱਡੇ ਤੜਕੇ ਛਾਪੇਮਾਰੀ ਕਰ ਕੇ ਪਿੰਡ ਜਟਾਣਾ ਉੱਚਾ ਵਿਖੇ ਵਿੱਚ ਘਰ ਘਰ ਦੀ ਤਲਾਸ਼ੀ ਲਈ ਗਈ।ਸਬ ਡਵੀਜ਼ਨ ਡੀ.ਐਸ.ਪੀ. ਖਮਾਣੋਂ ਰਮਿੰਦਰ ਸਿੰਘ ਕਾਹਲੋਂ ਦੀ ਅਗਵਾਈ 'ਚ ਐਸ.ਐਚ.ਓ. ਖਮਾਣੋਂ ਸਬ ਇੰਸਪੈਕਟਰ...
ਐਨ.ਡੀ.ਟੀ.ਵੀ. ਦੇ ਸਹਿ-ਸੰਸਥਾਪਕ ਪ੍ਰਣਯ ਰਾਏ ਅਤੇ ਪਤਨੀ ਵਲੋਂ ਐਨ.ਡੀ.ਟੀ.ਵੀ. ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫ਼ਾ
. . .  about 4 hours ago
ਨਵੀਂ ਦਿੱਲੀ, 30 ਨਵੰਬਰ-ਪ੍ਰਣਯ ਰਾਏ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ, ਚੈਨਲ ਨਵੀਂ ਦਿੱਲੀ ਟੈਲੀਵਿਜ਼ਨ (ਐਨ.ਡੀ.ਟੀ.ਵੀ.) ਦੇ ਸੰਸਥਾਪਕ ਅਤੇ ਪ੍ਰਮੋਟਰ, ਨੇ ਐਨ.ਡੀ.ਟੀ.ਵੀ. ਦੇ ਪ੍ਰਮੋਟਰ ਸਮੂਹ ਵਾਹਨ, ਆਰ.ਆਰ.ਪੀ.ਆਰ. ਹੋਲਡਿੰਗ ਪ੍ਰਾਈਵੇਟ ਲਿਮਟਿਡ ਦੇ ਬੋਰਡ ਦੇ ਨਿਰਦੇਸ਼ਕ...
ਰੂਸ 'ਚ ਵਿਗਿਆਨੀਆਂ ਨੇ 48,500 ਸਾਲ ਪੁਰਾਣਾ ਜ਼ੋਂਬੀ ਵਾਇਰਸ ਮੁੜ ਕੀਤਾ ਸੁਰਜੀਤ
. . .  about 2 hours ago
ਮਾਸਕੋ, 30 ਨਵੰਬਰ -ਫਰਾਂਸ ਦੇ ਵਿਗਿਆਨੀਆਂ ਨੇ ਹੁਣ ਤੱਕ ਰੂਸ ਵਿਚ ਇੱਕ ਜੰਮੀ ਹੋਈ ਝੀਲ ਦੇ ਹੇਠਾਂ ਦੱਬੇ ਹੋਏ 48,500 ਸਾਲ ਪੁਰਾਣੇ ਜ਼ੋਂਬੀ ਵਾਇਰਸ ਨੂੰ ਮੁੜ ਸੁਰਜੀਤ ਕੀਤਾ ਹੈ।ਨਿਊਯਾਰਕ ਪੋਸਟ ਦੇ ਅਨੁਸਾਰ, ਫਰਾਂਸੀਸੀ ਵਿਗਿਆਨੀਆਂ...
ਭਾਰਤ-ਨਿਊਜ਼ੀਲੈਂਡ ਤੀਸਰਾ ਇਕ ਦਿਨਾਂ ਮੈਚ:ਟਾਸ ਹਾਰ ਕੇ ਭਾਰਤ ਪਹਿਲਾਂ ਕਰ ਰਿਹੈ ਬੱਲੇਬਾਜ਼ੀ
. . .  about 4 hours ago
ਕ੍ਰਾਈਸਟਚਰਚ, 30 ਨਵੰਬਰ-ਭਾਰਤ ਅਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਤੀਜੇ ਤੇ ਆਖ਼ਰੀ ਮੈਚ ਵਿਚ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ ਤੋਂ 8 ਕਿਲੋਮੀਟਰ ਪੱਛਮ ਵੱਲ ਅੱਜ ਰਾਤ ਕਰੀਬ 9.30 ਵਜੇ 2.5 ਤੀਬਰਤਾ ਦਾ ਭੁਚਾਲ ਆਇਆ
. . .  1 day ago
ਗੈਂਗਸਟਰ-ਅੱਤਵਾਦੀ ਗਠਜੋੜ ਮਾਮਲਾ: ਐਨ. ਆਈ. ਏ. ਨੇ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਵਿਚ 13 ਥਾਵਾਂ 'ਤੇ ਕੀਤੀ ਛਾਪੇਮਾਰੀ
. . .  1 day ago
ਪੰਜਾਬ ਸਰਕਾਰ ਵਲੋਂ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਕੀਤਾ ਪਦਉੱਨਤ
. . .  1 day ago
ਚੰਡੀਗੜ੍ਹ, 29 ਨਵੰਬਰ- ਪੰਜਾਬ ਸਰਕਾਰ ਵਲੋਂ ਅੱਜ ਇਕ ਅਹਿਮ ਫ਼ੈਸਲਾ ਲੈਂਦਿਆਂ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਅ ਰਹੇ 11 ਨਾਇਬ ਤਹਿਸੀਲਦਾਰਾਂ ਨੂੰ ਤਹਿਸੀਲਦਾਰ ਵਜੋਂ ਪਦਉੱਨਤ ਕਰ ਦਿੱਤਾ ਹੈ । ਜ਼ਿਲ੍ਹਾ ਤਰਨਤਾਰਨ ਦੇ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 15 ਹਾੜ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜੇ 'ਚ ਗੁਰਦਾਸਪੁਰ-ਬਟਾਲਾ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਨੇ ਮਾਰੀਆਂ ਮੱਲਾਂ

ਬਟਾਲਾ, 28 ਜੂਨ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਅੱਜ ਐਲਾਨੇ ਗਏ ਮੈਰਿਟ ਲਿਸਟ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ ਦੀਆਂ ਦੋ ਵਿਦਿਆਰਥਣਾਂ ਨੇ 490/500 ਅੰਕ ਪ੍ਰਾਪਤ ਕਰਕੇ 8ਵਾਂ ਰੈਂਕ ਪ੍ਰਾਪਤ ਕੀਤਾ ਹੈ | ਇਹ ਜ਼ਿਕਰਯੋਗ ਹੈ ਕਿ ਸਬੰਧਿਤ ਵਿਦਿਆਰਥਣਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰ੍ਹਵੀਂ ਜਮਾਤ ਦੇ ਨਾਨ-ਮੈਡੀਕਲ ਦੀ ਪਹਿਲੇ ਸਮੈਸਟਰ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ 100 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਰਾਜ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ | ਹੁਣ ਦੋਵਾਂ ਸਮੈਸਟਰਾਂ ਦੇ ਘੋਸ਼ਿਤ ਕੀਤੇ ਗਏ ਸਾਂਝੇ ਨਤੀਜੇ ਵਿਚ ਸਬੰਧਿਤ ਵਿਦਿਆਰਥਣਾਂ ਨੇ ਮੈਰਿਟ ਰੈਂਕ ਸੂਚੀ ਵਿਚ 8ਵਾਂ ਸਥਾਨ ਅਤੇ ਕ੍ਰਮਵਾਰ ਮੈਰਿਟ ਅੰਕ 210, 211 ਪ੍ਰਾਪਤ ਕੀਤਾ ਹੈ | ਸਕੂਲ ਪਿ੍ੰਸੀਪਲ ਡਾ. ਜਤਿੰਦਰ ਮਹਾਜਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸੇ ਹੀ ਸਕੂਲ ਦੀ ਇਕ ਹੋਰ ਵਿਦਿਆਰਥਣ ਜਸਕਿਰਨ ਕੌਰ ਨੇ 489 ਅੰਕ ਪ੍ਰਾਪਤ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਾਜ ਪੱਧਰੀ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ | ਪਿ੍ੰਸੀਪਲ ਡਾ. ਜਤਿੰਦਰ ਮਹਾਜਨ ਨੇ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸੂਬਾ ਪੱਧਰੀ ਮੈਰਿਟ ਸੂਚੀ ਵਿਚ ਆਉਣ 'ਤੇ ਸਮੂਹ ਸਟਾਫ਼ ਅਤੇ ਇਲਾਕੇ ਨੂੰ ਵਧਾਈ ਦਿੱਤੀ ਹੈ | ਗੁਨੀਤ ਕੌਰ ਕਲਸੀ ਦੇ ਪਿਤਾ ਡਾ. ਪਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ | ਇਹ ਵੀ ਦੱਸ ਦੇਈਏ ਕਿ ਲਵੰਨਿਆ ਸਰਕਾਰੀ ਸਕੂਲ ਕਿਲ੍ਹਾ ਟੇਕ ਸਿੰਘ ਦੇ ਪਿ੍ੰਸੀਪਲ ਡਾ. ਜਤਿੰਦਰ ਮਹਾਜਨ ਦੀ ਬੇਟੀ ਹੈ |
ਬਾਬਾ ਬੁੱਢਾ ਸਾਹਿਬ ਮਾਡਰਨ ਸਕੂਲ ਉਗਰੇਵਾਲ ਦੀਆਂ 2 ਵਿਦਿਆਰਥਣਾਂ ਆਈਆਂ ਮੈਰਿਟ 'ਚ
ਬਾਬਾ ਬੁੱਢਾ ਸਾਹਿਬ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਉਗਰੇਵਾਲ ਦੀਆਂ 2 ਵਿਦਿਆਰਥਣਾਂ ਅੰਮਿ੍ਤਪ੍ਰੀਤ ਕੌਰ ਅਤੇ ਅੰਮਿ੍ਤਪਾਲ ਕੌਰ ਵੀ ਮੈਡੀਕਲ ਗਰੁੱਪ ਵਿਚੋਂ ਪੰਜਾਬ 'ਚੋਂ ਕ੍ਰਮਵਾਰ 8ਵੇਂ ਤੇ 9ਵੇਂ ਸਥਾਨ 'ਤੇ ਰਹੀਆਂ | ਅੰਮਿ੍ਤਪ੍ਰੀਤ ਪੁੱਤਰੀ ਸੁਰਜੀਤ ਸਿੰਘ ਪਿੰਡ ਮਿਰਜਾਜਾਨ ਨੇ 490 ਅਤੇ ਅੰਮਿ੍ਤਪਾਲ ਕੌਰ ਪੁੱਤਰੀ ਜਗਦੀਸ਼ ਸਿੰਘ ਵਾਸੀ ਟੋਪ ਸਿਟੀ ਬਟਾਲਾ ਨੇ 489 ਅੰਕ ਪ੍ਰਾਪਤ ਕੀਤੇ | ਹੋਣਹਾਰ ਵਿਦਿਆਰਥਣਾਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਧੀਆਂ ਵਲੋਂ ਵਧਾਏ ਇਸ ਮਾਣ 'ਤੇ ਫਖ਼ਰ ਮਹਿਸੂਸ ਕਰਦੇ ਹਨ | ਉਨ੍ਹਾਂ ਕਿਹਾ ਕਿ ਸਾਡੀਆਂ ਬੱਚੀਆਂ ਭਵਿੱਖ 'ਚ ਆਉਣ ਵਾਲੇ ਇਮਤਿਹਾਨਾਂ ਲਈ ਤਿਆਰ-ਬਰ-ਤਿਆਰ ਹਨ ਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਉਹ ਇਕ ਕਾਮਯਾਬ ਧੀਆਂ ਬਣਨਗੀਆਂ | ਅੰਮਿ੍ਤਪ੍ਰੀਤ ਕੌਰ ਅਤੇ ਅੰਮਿ੍ਤਪਾਲ ਕੌਰ ਨੇ ਕਿਹਾ ਕਿ ਅਸੀਂ ਮੈਡੀਕਲ ਦੀ ਉਚੇਰੀ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀਆਂ ਹਾਂ |

ਏ. ਡੀ. ਸੀ. ਵਲੋਂ ਗੈਰ–ਸੰਗਠਿਤ ਕਿਰਤੀਆਂ ਦੀ ਈ-ਸ਼ਰਮ ਪੋਰਟਲ ਰਜਿਸਟਰੇਸ਼ਨ ਕਰਨ ਲਈ ਵਪਾਰੀ ਐਸੋਸੀਏਸ਼ਨ ਨਾਲ ਮੀਟਿੰਗ

ਗੁਰਦਾਸਪੁਰ, 28 ਜੂਨ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ (ਜ/ਸ਼ਹਿਰੀ ਵਿਕਾਸ) ਡਾ: ਅਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਵਪਾਰੀ ਐਸੋਸੀਏਸ਼ਨ ਦੀ ਗੈਰ-ਸੰਗਠਿਤ ਕਿਰਤੀਆਂ ਦੀ ਨੈਸ਼ਨਲ ਡਾਟਾ ਬੇਸ ਆਫ਼ ਅਨ-ਆਰਗੇਨਾਈਜ਼ਡ ਵਰਕਰ ਈ-ਸ਼ਰਮ ਤਹਿਤ ਰਜਿਸਟਰੇਸ਼ਨ ਕਰਨ ਲਈ ਸਥਾਨਕ ...

ਪੂਰੀ ਖ਼ਬਰ »

ਡਾ. ਜੋਧ ਸਿੰਘ ਭਾਟੀਆ ਮੈਮੋਰੀਅਲ ਹਸਪਤਾਲ ਵਿਖੇ ਪਿੱਤੇ ਦੀ ਪੱਥਰੀ ਦੇ ਆਪ੍ਰੇਸ਼ਨ ਦੌਰਾਨ ਔਰਤ ਦੀ ਮੌਤ

ਗੁਰਦਾਸਪੁਰ, 28 ਜੂਨ (ਗੁਰਪ੍ਰਤਾਪ ਸਿੰਘ)-ਸ਼ਹਿਰ ਦੇ ਸਿਵਲ ਲਾਈਨ ਰੋਡ 'ਤੇ ਸਥਿਤ ਡਾ: ਜੋਧ ਸਿੰਘ ਭਾਟੀਆ ਮੈਮੋਰੀਅਲ ਹਸਪਤਾਲ ਵਿਖੇ ਮਾਹੌਲ ਉਸ ਵਕਤ ਤਣਾਅ ਪੂਰਨ ਹੋ ਗਿਆ, ਜਦੋਂ ਹਸਪਤਾਲ ਅੰਦਰ ਪਿੱਤੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਵਾਉਣ ਆਈ 46 ਸਾਲਾ ਔਰਤ ਦੀ ਮੌਤ ਹੋ ਗਈ | ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਤਹਿਤ ਭਰਤੀ ਲਈ ਚਾਹਵਾਨ ਪ੍ਰਾਰਥੀ 5 ਜੁਲਾਈ ਤੱਕ ਕਰ ਸਕਦੇ ਅਪਲਾਈ

ਗੁਰਦਾਸਪੁਰ, 28 ਜੂਨ (ਆਰਿਫ਼)-ਜ਼ਿਲ੍ਹਾ ਰੁਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫ਼ਸਰ ਪ੍ਰਸ਼ੋਤਮ ਸਿੰਘ ਚਿੱਬ ਨੇ ਦੱਸਿਆ ਕਿ ਅਗਨੀਵੀਰ ਸਕੀਮ ਤਹਿਤ ਭਾਰਤੀ ਵਾਧੂ ਸੈਨਾ ਵਲੋਂ ਅਗਨੀਵੀਰ ਦੀਆਂ ਅਸਾਮੀਆਂ ਦੀ ਕੀਤੀ ਮੰਗ ਤਹਿਤ 5 ਜੁਲਾਈ ਤੱਕ ਪ੍ਰਾਰਥੀ ਰਜਿਸਟਰ ...

ਪੂਰੀ ਖ਼ਬਰ »

ਗੋਲਡਨ ਸਕੂਲ ਦੀ ਆਰਤੀ ਨੇ 97.9 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ 'ਚ ਹਾਸਲ ਕੀਤਾ 9ਵਾਂ ਸਥਾਨ

ਗੁਰਦਾਸਪੁਰ, 28 ਜੂਨ (ਗੁਰਪ੍ਰਤਾਪ ਸਿੰਘ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚੋਂ ਗੋਲਡਨ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ | ਗੋਲਡਨ ਸਕੂਲ ਦੀ ਵਿਦਿਆਰਥਣ ਆਰਤੀ ਵਲੋਂ 97.9 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿਚ 9ਵਾਂ ਸਥਾਨ ...

ਪੂਰੀ ਖ਼ਬਰ »

ਪਿੰਡ ਮੁਕੰਦਪੁਰ ਦੀ ਜੈਸਮੀਨ ਕੌਰ ਨੇ 500 'ਚੋਂ 490 ਅੰਕ ਲੈ ਕੇ ਪੰਜਾਬ 'ਚੋਂ ਪ੍ਰਾਪਤ ਕੀਤਾ 8ਵਾਂ ਸਥਾਨ

ਗੁਰਦਾਸਪੁਰ, 28 ਜੂਨ (ਆਰਿਫ਼)-ਪਿੰਡ ਮੁਕੰਦਪੁਰ ਦੀ ਲੜਕੀ ਜੈਸਮੀਨ ਕੌਰ ਪੁੱਤਰੀ ਸਵ: ਕੁਲਬੀਰ ਸਿੰਘ ਨੇ 12ਵੀਂ ਦੀ ਪ੍ਰੀਖਿਆ ਵਿਚ 500 ਵਿਚੋਂ 490 ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚੋਂ 8ਵਾਂ ਸਥਾਨ ਪ੍ਰਾਪਤ ਕੀਤਾ ਹੈ | ਜੈਸਮੀਨ ਕੌਰ ਨੇ 'ਅਜੀਤ' ਨਾਲ ਗੱਲਬਾਤ ਕਰਦੇ ਕਿਹਾ ਕਿ ...

ਪੂਰੀ ਖ਼ਬਰ »

ਯੋਗੀਰਾਜ ਸ੍ਰੀ ਬਾਵਾ ਲਾਲ ਮਾਡਰਨ ਸਕੂਲ ਧਿਆਨਪੁਰ ਦੀ ਵੰਸਿਕਾ ਨੇ ਮੈਰਿਟ ਸੂਚੀ 'ਚ ਕੀਤਾ 9ਵਾਂ ਸਥਾਨ ਹਾਸਲ

ਕੋਟਲੀ ਸੂਰਤ ਮੱਲੀ, 28 ਜੂਨ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜੇ 'ਚ ਯੋਗੀਰਾਜ ਸ੍ਰੀ ਬਾਵਾ ਲਾਲ ਮਾਡਰਨ ਸਕੂਲ ਧਿਆਨਪੁਰ ਦੀ ਵੰਸਿਕਾ ਨੇ ਮੈਰਿਟ ਸੂਚੀ 'ਚ 9ਵਾਂ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂਅ ...

ਪੂਰੀ ਖ਼ਬਰ »

ਸਰਕਾਰੀ ਆਦਰਸ਼ ਸਕੂਲ ਭਿਖਾਰੀਵਾਲ ਦਾ ਕਾਰਤਿਕ ਖਜ਼ੂਰੀਆ 12ਵੀਂ ਦੇ ਨਤੀਜੇ 'ਚੋਂ ਮੈਰਿਟ 'ਚ

ਕਲਾਨੌਰ, 28 ਜੂਨ (ਪੁਰੇਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈਆਂ ਗਈਆਂ ਬਾਰਵੀਂ ਦੀਆਂ ਪ੍ਰੀਖਿਆਵਾਂ ਦੇ ਅੱਜ ਐਲਾਨੇ ਗਏ ਨਤੀਜਿਆਂ 'ਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਬਲਾਕ ਕਲਾਨੌਰ ਦੇ ਪਿੰਡ ਭਿਖਾਰੀਵਾਲ ਦੇ ਸਰਕਾਰੀ ਸਕੂਲ ਦੇ ਬੱਚੇ ਵਲੋਂ ਮੈਰਿਟ 'ਚ ਆ ...

ਪੂਰੀ ਖ਼ਬਰ »

ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਬੱਚੇ ਸਮੇਤ ਤਿੰਨ ਗੰਭੀਰ ਜ਼ਖ਼ਮੀ

ਹਰਚੋਵਾਲ, 28 ਜੂਨ (ਰਣਜੋਧ ਸਿੰਘ ਭਾਮ/ਢਿੱਲੋਂ)-ਹਰਰਚੋਵਾਲ ਤੋਂ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਭਾਮ ਦੇ ਨਜ਼ਦੀਕ ਵਾਪਰੇ ਹਾਦਸੇ ਦੌਰਾਨ ਬੱਚੇ ਸਮੇਤ ਤਿੰਨ ਜਾਣੇ ਗੰਭੀਰ ਜ਼ਖ਼ਮੀ ਹੋ ਗਏ | ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ...

ਪੂਰੀ ਖ਼ਬਰ »

ਸੀ.ਐੱਸ.ਸੀ ਸਕਿੱਲ ਸੈਂਟਰ ਜੌੜਾ ਛੱਤਰਾਂ ਵਿਖੇ ਨੌਕਰੀਆਂ ਲਈ ਸਰਕਾਰ ਵਲੋਂ ਮੁਫ਼ਤ ਟ੍ਰੇਨਿੰਗ ਸ਼ੁਰੂ

ਜੌੜਾ ਛੱਤਰਾਂ, 28 ਜੂਨ (ਪਰਮਜੀਤ ਸਿੰਘ ਘੁੰਮਣ)-ਪੰਜਾਬ ਸਰਕਾਰ ਦੇ ਸਕਿੱਲ ਡਿਵੈਲਪਮੈਂਟ ਮਿਸ਼ਨ ਤੇ ਪੇਂਡੂ ਵਿਕਾਸ ਮੰਤਰਾਲਾ ਭਾਰਤ ਸਰਕਾਰ ਵਲੋਂ ਨੌਜਵਾਨਾਂ ਨੂੰ ਨਾਮੀ ਕੰਪਨੀਆਂ 'ਚ ਨੌਕਰੀ ਦਿਵਾਉਣ ਲਈ ਮੁਫ਼ਤ ਸਰਕਾਰੀ ਟਰੇਨਿੰਗ ਸ਼ੁਰੂ ਕੀਤੀ ਜਾ ਰਹੀ ਹੈ | ਇਸ ...

ਪੂਰੀ ਖ਼ਬਰ »

ਬਾਬਾ ਨਾਮਦੇਵ ਯਾਦਗਾਰੀ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 'ਚ ਦਿੱਲੀ ਦੀ ਟੀਮ ਰਹੀ ਜੇਤੂ

ਘੁਮਾਣ, 28 ਜੂਨ (ਬੰਮਰਾਹ)-ਕਸਬਾ ਘੁਮਾਣ ਵਿਖੇ ਨੌਜਵਾਨ ਆਗੂਆਂ ਵਲੋਂ ਪਹਿਲਾਂ ਅੰਡਰ-18 ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ ਘੁਮਾਣ ਦੇ ਸਰਕਾਰੀ ਸਕੂਲ ਦੇ ਖੇਡ ਮੈਦਾਨ ਵਿਚ ਕਰਵਾਇਆ ਗਿਆ | ਮੁੱਖ ਪ੍ਰਬੰਧਕ ਸੰਦੀਪ ਸਿੰਘ ਘੁਮਾਣ ਦੇ ਯਤਨਾਂ ਸਦਕਾ ਕਰਵਾਏ ਗਏ ਫੱੁਟਬਾਲ ...

ਪੂਰੀ ਖ਼ਬਰ »

ਐਕਸੀਅਨ ਦਫ਼ਤਰ ਵਿਖੇ ਭਗਤ ਪੂਰਨ ਸਿੰਘ ਸਮਾਜ ਭਲਾਈ ਸੁਸਾਇਟੀ ਨੇ ਬੂਟੇ ਲਗਾਏ

ਧਾਰੀਵਾਲ, 28 ਜੂਨ (ਸਵਰਨ ਸਿੰਘ)-ਸਥਾਨਕ ਨਹਿਰ ਕਿਨਾਰੇ ਸਥਿਤ ਪਾਵਰਕਾਮ ਐਕਸੀਅਨ ਦਫ਼ਤਰ ਵਿਖੇ ਐਕਸੀਅਨ ਇੰਜ. ਜਗਤਾਰ ਸਿੰਘ ਦੀ ਅਗਵਾਈ ਵਿਚ ਭਗਤ ਪੂਰਨ ਸਿੰਘ ਸਮਾਜ ਭਲਾਈ ਸੁਸਾਇਟੀ ਵਲੋਂ ਬੂਟੇ ਲਗਾਏ ਗਏ, ਜਿਸ ਵਿਚ ਐਕਸੀਅਨ ਇੰਜ. ਜਗਤਾਰ ਸਿੰਘ ਨੇ ਆਪਣੇ ਮੁਲਾਜ਼ਮਾਂ ...

ਪੂਰੀ ਖ਼ਬਰ »

ਨਿਰਮਲ ਕੌਰ ਸੋਹਲ ਨਮਿਤ ਸ਼ਰਧਾਂਜਲੀ ਸਮਾਗਮ

ਧਾਰੀਵਾਲ, 28 ਜੂਨ (ਸਵਰਨ ਸਿੰਘ)-ਨਿਰਮਲ ਕੌਰ ਸੋਹਲ ਦੇ ਨਮਿਤ ਕੀਰਤਨ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਲੋਹ ਲੰਗਰ ਅੱਡਾ ਸੋਹਲ (ਧਾਰੀਵਾਲ) ਵਿਖੇ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਗੁਰਮੀਤ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸ੍ਰੀ ਬੁਰਜ ...

ਪੂਰੀ ਖ਼ਬਰ »

ਕਮਿਊਨਿਟੀ ਸਿਹਤ ਕੇਂਦਰ ਫ਼ਤਹਿਗੜ੍ਹ ਚੂੜੀਆਂ ਵਿਖੇ ਨਸ਼ਾ ਵਿਰੋਧੀ ਦਿਨ ਮਨਾਇਆ

ਫ਼ਤਹਿਗੜ੍ਹ ਚੂੜੀਆਂ, 28 ਜੂਨ (ਐਮ.ਐਸ. ਫੁੱਲ)-ਸੀਨੀਅਰ ਮੈਡੀਕਲ ਅਫ਼ਸਰ ਡਾ. ਲਖਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਮਿਊਨਿਟੀ ਸਿਹਤ ਕੇਂਦਰ ਫ਼ਤਹਿਗੜ੍ਹ ਚੂੜੀਆਂ ਵਿਖੇ ਨਸ਼ਾ ਵਿਰੋਧੀ ਦਿਨ ਮਨਾਇਆ ਗਿਆ | ਗਿਆ | ਇਸ ਮੌਕੇ ਹਾਜ਼ਰੀਨਾਂ ਨੂੰ ਡਾ. ਸੁਖਪ੍ਰੀਤ ਸਿੰਘ ਅਤੇ ਡਾ. ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਕਾਲਜ ਆਫ਼ ਐਜੂਕੇਸ਼ਨ ਦਾ ਬੀ.ਐੱਡ. ਤੀਜੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਗੁਰਦਾਸਪੁਰ, 28 ਜੂਨ (ਆਰਿਫ਼)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਡ ਸਮੈਸਟਰ ਤੀਜੇ ਦੇ ਨਤੀਜੇ ਵਿਚੋਂ ਬਾਬਾ ਮੇਹਰ ਸਿੰਘ ਕਾਲਜ ਆਫ਼ ਐਜੂਕੇਸ਼ਨ ਪੁਰਾਣਾ ਸ਼ਾਲਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ...

ਪੂਰੀ ਖ਼ਬਰ »

ਦਰੱਖ਼ਤ ਨਾਲ ਲਟਕਦੀ ਲਾਸ਼ ਮਿਲੀ

ਦੀਨਾਨਗਰ, 28 ਜੂਨ (ਸੰਧੂ/ਸੋਢੀ)-ਦੀਨਾਨਗਰ ਦੇ ਪਿੰਡ ਨਾਨੋਨੰਗਲ ਨਹਿਰ ਨਜ਼ਦੀਕ ਇਕ ਵਿਅਕਤੀ ਦੀ ਦਰਖ਼ਤ ਨਾਲ ਲਟਕੀ ਹੋਈ ਲਾਸ਼ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕ ਦੇ ਪਿੰਡ ਦੇ ਨੌਜਵਾਨ ਨਹਿਰ ਦੇ ਨੇੜਿਉਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ...

ਪੂਰੀ ਖ਼ਬਰ »

ਸੀ.ਐੱਚ.ਸੀ. ਕਾਹਨੂੰਵਾਨ ਵਿਖੇ ਅੰਗਹੀਣਤਾ ਸਰਟੀਫ਼ਿਕੇਟ ਜਾਰੀ ਕਰਨ ਸੰਬੰਧੀ ਮੀਟਿੰਗ

ਕਾਹਨੂੰਵਾਨ, 28 ਜੂਨ (ਜਸਪਾਲ ਸਿੰਘ ਸੰਧੂ)-ਸੀ.ਐੱਚ.ਸੀ. ਕਾਹਨੂੰਵਾਨ ਵਿਖੇ ਸੀਨੀਅਰ ਮੈਡੀਕਲ਼ ਅਫ਼ਸਰ ਕਾਹਨੂੰਵਾਨ ਵਲੋਂ ਇਕ ਮੀਟਿੰਗ ਕੀਤੀ ਗਈ | ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਨ ਕੁਮਾਰ ਸੈਣੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਦੁਆਰਾ ਅੰਗਹੀਣ ...

ਪੂਰੀ ਖ਼ਬਰ »

ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ 5-6 ਪਿੰਡਾਂ ਦਾ ਵੱਖਰਾ ਏ.ਪੀ. ਫੀਡਰ ਬਣਾਇਆ

ਘੁਮਾਣ, 28 ਜੂਨ (ਬੰਮਰਾਹ)-ਪਾਵਰਕਾਮ ਦਫਤਰ ਘੁਮਾਣ ਵਲੋਂ ਓਵਰਲੋਡ ਕੌੜੇ ਫੀਡਰ ਨੂੰ ਅੰਡਰਲੋਡ ਕਰਨ ਲਈ ਨਵੇਂ ਫੀਡਰ ਚੌਲਚੱਕ ਦਾ ਕੰਮ, ਜੋ ਕਿ 2015 ਤੋਂ ਰੁਕਿਆ ਹੋਇਆ ਸੀ, ਇਸ ਰੁਕੇ ਹੋਏ ਕੰਮ ਨੂੰ ਨੇਪਰੇ ਚਾੜ੍ਹਨ ਲਈ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ

ਕਲਾਨੌਰ, 28 ਜੂਨ (ਪੁਰੇਵਾਲ)-ਸਥਾਨਕ ਬਾਬਾ ਮੇਹਰ ਸਿੰਘ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਦੇ ਬੀ.ਐੱਡ. ਸਮੈਸਟਰ ਤੀਜਾ ਦਾ ਨਤੀਜਾ 100 ਫ਼ੀਸਦੀ ਰਿਹਾ | ਸੰਸਥਾ ਦੇ ਚੇਅਰਮੈਨ ਇੰਜ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 78.57 ਫ਼ੀਸਦੀ ਅੰਕ ...

ਪੂਰੀ ਖ਼ਬਰ »

300 ਯੂਨਿਟ ਮੁਫ਼ਤ ਸਕੀਮ ਨਾਲ ਹਰ ਵਰਗ ਨੂੰ ਹੋਵੇਗਾ ਲਾਭ-ਮੋਹਨ ਸਿੰਘ

ਪੁਰਾਣਾ ਸ਼ਾਲਾ, 28 ਜੂਨ (ਅਸ਼ੋਕ ਸ਼ਰਮਾ)-ਆਮ ਆਦਮੀ ਪਾਰਟੀ ਵਲੋਂ ਪੇਸ਼ ਕੀਤਾ ਪਹਿਲਾ ਬਜਟ ਲੋਕਾਂ ਦੇ ਹਿਤਾਂ ਲਈ ਸਾਬਤ ਹੋਵੇਗਾ ਅਤੇ 1 ਜੁਲਾਈ ਤੋਂ 300 ਯੂਨਿਟ ਮੁਫ਼ਤ ਸਕੀਮ ਨਾਲ ਹਰ ਵਰਗ ਨੂੰ ਬਹੁਤ ਵੱਡਾ ਲਾਭ ਮਿਲੇਗਾ | ਉਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਗੁਰਦਾਸਪੁਰ ਜ਼ਿਲ੍ਹੇ ਅੰਦਰ 7 ਯੂਨਿਟਾਂ 'ਚੋਂ 5 ਯੂਨਿਟ ਦੇ ਠੇਕੇਦਾਰਾਂ ਵਲੋਂ ਠੇਕਿਆਂ ਲਈ ਟੈਂਡਰ ਪਏ

ਤਿੱਬੜ, 28 ਜੂਨ (ਬੋਪਾਰਾਏ)-ਐਕਸਾਈਜ਼ ਪਾਲਿਸੀ 2022-23 ਦੇ ਈ-ਟੈਂਡਰਿੰਗ ਪ੍ਰਣਾਲੀ ਸਿਸਟਮ ਅਨੁਸਾਰ ਭਾਵੇਂ ਕਿ ਵਿੱਤੀ ਬਿੱਡ 28 ਜੂਨ ਨੰੂ ਓਪਨ ਹੋਣੀ ਸੀ | ਪਰ ਗੁਰਦਾਸਪੁਰ ਦੇ 7 ਯੂਨਿਟਾਂ ਵਿਚੋਂ ਸਿਰਫ਼ 2 ਯੂਨਿਟ ਬਟਾਲਾ ਅਤੇ ਦੀਨਾਨਗਰ-ਦੋਰਾਂਗਲਾ ਦੇ 2 ਠੇਕੇਦਾਰਾਂ ਵਲੋਂ ...

ਪੂਰੀ ਖ਼ਬਰ »

ਜਨਤਕ ਸਿੱਖਿਆ ਅਤੇ ਮੁਲਾਜ਼ਮ ਹਿੱਤਾਂ ਅਨੁਸਾਰ 'ਆਪ' ਸਰਕਾਰ ਦਾ ਪਲੇਠਾ ਬਜਟ ਨਿਰਾਸ਼ਾਜਨਕ : ਡੀ.ਟੀ.ਐੱਫ.

ਬਟਾਲਾ, 28 ਜੂਨ (ਕਾਹਲੋਂ)-'ਆਪ' ਸਰਕਾਰ ਵਲੋਂ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਪਲੇਠੇ ਬਜਟ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਪੰਜਾਬ ਨੇ ਜਨਤਕ ਸਿੱਖਿਆ ਅਤੇ ਸਰਕਾਰੀ ਮੁਲਾਜ਼ਮਾਂ ਦੇ ਹਿੱਤਾਂ ਅਨੁਸਾਰ ਨਿਰਾਸ਼ਾਜਨਕ ਬਜ਼ਟ ਕਰਾਰ ਦਿੱਤਾ ਹੈ | ਇਸ ਤੋਂ ...

ਪੂਰੀ ਖ਼ਬਰ »

ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਨੇ ਯੂਨੀਵਰਸਿਟੀ 'ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ

ਬਟਾਲਾ, 28 ਜੂਨ (ਕਾਹਲੋਂ)-ਬੀਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਬੀ.ਐੱਡ. ਸਮੈਸਟਰ ਤੀਜਾ ਦੇ ਨਤੀਜਿਆਂ ਵਿਚ ਸੰਤ ਬਾਬਾ ਹਜ਼ਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਛੀਨਾ ਦੇ ਹੋਣਹਾਰ ਵਿਦਿਆਰਥੀ ਪੰਥਦੀਪ ਸਿੰਘ ਨੇ 86 ਫ਼ੀਸਦੀ ਅੰਕ ਪ੍ਰਾਪਤ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਟਾਲਾ ਵਿਖੇ ਨਸ਼ਾ ਵਿਰੋਧੀ ਦਿਵਸ ਮੁਕਾਬਲਾ ਕਰਵਾਇਆ

ਬਟਾਲਾ, 28 ਜੂਨ (ਕਾਹਲੋਂ)-ਨਸ਼ਾ ਵਿਰੋਧੀ ਦਿਵਸ ਤਹਿਤ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਬਟਾਲਾ ਵਿਖੇ ਨਰਸਿੰਗ ਵਿਦਿਆਰਥੀਆਂ ਵਿਚ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੀ.ਐਮ.ਐਸ. ਕਾਲਜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਐਸ.ਐਮ.ਓ. ਡਾਕਟਰ ਰਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਦਾ ਪ੍ਰਗਟਾਵਾ

ਕਾਲਾ ਅਫਗਾਨਾ, 28 ਜੂਨ (ਅਵਤਾਰ ਸਿੰਘ ਰੰਧਾਵਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿਚ ਪਿੰਡ ਮੰਜਿਆਵਾਲੀ ਵਿਚ ਹੋਈ | ਇਸ ਮੌਕੇ ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੰਜਾਬ ...

ਪੂਰੀ ਖ਼ਬਰ »

7 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਕਾਦੀਆਂ, 28 ਜੂਨ (ਯਾਦਵਿੰਦਰ ਸਿੰਘ)-7 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਸੇਖਵਾਂ ਪੁਲਿਸ ਵਲੋਂ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਏੱ.ਐੱਸ.ਆਈ. ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀਆਂ ਸਮੇਤ ਗਸ਼ਤ ਕਰ ਰਹੇ ਸਨ ਤਾਂ ਪਿੰਡ ...

ਪੂਰੀ ਖ਼ਬਰ »

ਝੋਨੇ ਦੀ ਸਿੱਧੀ ਬਿਜਾਈ ਨਾਲ ਲੱਖਾਂ ਲੀਟਰ ਪਾਣੀ ਦੀ ਬੱਚਤ

ਜੌੜਾ ਛੱਤਰਾਂ, 28 ਜੂਨ (ਪਰਮਜੀਤ ਸਿੰਘ ਘੁੰਮਣ) ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਪਿੰਡ ਸ਼ੇਖੂਪੁਰ ਦੇ ਇਕ ਕਿਸਾਨ ਵਲੋਂ ਪਿਛਲੇ ਮਹੀਨੇ ਝੋਨੇ ਦੀ ਕੀਤੀ ਗਈ ਸਿੱਧੀ ਬਿਜਾਈ ਨੇ ਲੱਖਾਂ ਲੀਟਰ ਪਾਣੀ ਦੀ ਬੱਚਤ ਕਰ ਦਿੱਤੀ ਹੈ | ਪੂਰੇ 30 ਦਿਨਾਂ ਵਿਚ ਸਿਰਫ਼ ਹਫ਼ਤੇ 'ਚ ਦੋ ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਿਖੇ ਯੋਗਾ ਆਸਣ ਕਰਵਾਏ

ਗੁਰਦਾਸਪੁਰ, 28 ਜੂਨ (ਆਰਿਫ਼)-ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਪਿ੍ੰਸੀਪਲ ਪਰਮਿੰਦਰ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੰੂ ਵੱਖ-ਵੱਖ ਯੋਗਾ ਆਸਣ ਕਰਵਾਏ ਗਏ | ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਰਾਜ ਕੌਰ ਤੇ ਡਾ: ਉਪਮਾ ਭਗਤ ਵਲੋਂ ਵਿਦਿਆਰਥੀਆਂ ਅਤੇ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀਆਂ ਮੰਗਾਂ ਵੱਲ ਸਰਕਾਰ ਧਿਆਨ ਦੇਵੇ : ਡਾ. ਕੁਲਦੀਪ ਸਿੰਘ

ਊਧਨਵਾਲ, 28 ਜੂਨ (ਪਰਗਟ ਸਿੰਘ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਧੰਦੋਈ ਦੀ ਮੀਟਿੰਗ ਗੁਰਦੁਆਰਾ ਸਮਾਧਾਂ ਵਿਖੇ ਐਸੋਸੀਏਸ਼ਨ ਦੇ ਸਰਕਲ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਨੇ ਪੰਜਾਬ ਦੇ ...

ਪੂਰੀ ਖ਼ਬਰ »

ਬਾਬਾ ਕੇਸ਼ੋ ਸ਼ਾਹ ਦੀ ਯਾਦ 'ਚ 25ਵਾਂ ਸਾਲਾਨਾ ਮੇਲਾ ਕਰਵਾਇਆ

ਗੁਰਦਾਸਪੁਰ, 28 ਜੂਨ (ਆਰਿਫ਼)-ਗੁਰਦਾਸਪੁਰ ਨਹਿਰੂ ਯੁਵਾ ਕੇਂਦਰ ਬਲੱਗਣ ਵਲੋਂ ਬਾਬਾ ਕੇਸ਼ੋ ਸ਼ਾਹ ਦੀ ਮਜ਼ਾਰ 'ਤੇ 25ਵਾਂ ਸਲਾਨਾ ਧਾਰਮਿਕ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਸੰਗਰੂਰ ਚੋਣ ਨਤੀਜੇ ਨੇ ਝਾੜੂ ਵਾਲਿਆਂ ਦੀ ਪੁੱਠੀ ਗਿਣਤੀ ਕੀਤੀ ਸ਼ੁਰੂ-ਸੇਖਵਾਂ

ਪੁਰਾਣਾ ਸ਼ਾਲਾ, 28 ਜੂਨ (ਗੁਰਵਿੰਦਰ ਸਿੰਘ ਗੋਰਾਇਆ)-ਹਾਲ ਹੀ 'ਚ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਅੰਦਰ ਵੱਡੇ ਬਦਲਾਅ ਹੋਣ ਦੀਆਂ ਲਗਾਈਆਂ ਉਮੀਦਾਂ ਦੇ ਦੀਵੇ ਬਾਲ ਕੇ ਲੋਕਾਂ ਵਲੋਂ ਉਤਸ਼ਾਹ ਨਾਲ 'ਆਪ' ਸਰਕਾਰ ਦੀ ਝੋਲੀ 'ਚ 92 ਸੀਟਾਂ ਦਾ ਵੱਡਾ ਫ਼ਤਵਾ ਦੇ ਕੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਦਿਸ਼ਾਹੀਣ ਸਾਬਤ ਹੋਇਆ : ਰਵੀਕਰਨ ਸਿੰਘ ਕਾਹਲੋਂ

*ਕਿਹਾ, ਵਾਅਦਿਆਂ ਉੱਪਰ ਖ਼ਰੀ ਨਹੀਂ ਉੱਤਰੀ ਪੰਜਾਬ ਸਰਕਾਰ ਡੇਰਾ ਬਾਬਾ ਨਾਨਕ, 28 ਜੂਨ (ਅਵਤਾਰ ਸਿੰਘ ਰੰਧਾਵਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਆਪ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਚਾਰ ਮਹੀਨਿਆਂ ਦੀ ਲੀਹੋਂ ਲੱਥੀ ਕਾਰਗੁਜ਼ਾਰੀ ਵਰਗਾ ...

ਪੂਰੀ ਖ਼ਬਰ »

ਕੈਨੇਡਾ ਦੇ ਸਟੱਡੀ ਵੀਜ਼ੇ ਲਗਾਉਣ ਵਿਚ ਇੰਗਲਿਸ਼ ਪਲੈਨਟ ਬਟਾਲਾ ਨੇ ਗੱਡੇ ਸਫ਼ਲਤਾ ਦੇ ਝੰਡੇ

ਬਟਾਲਾ, 28 ਜੂਨ (ਕਾਹਲੋਂ)-ਈ.ਐੱਸ.ਐੱਚ. ਇੰਗਲਿਸ਼ ਪਲੈਨਟ ਬਟਾਲਾ ਵਲੋਂ ਲਗਾਤਾਰ ਕੈਨੇਡਾ ਦੇ ਸਟੱਡੀ ਵੀਜ਼ੇ ਲਗਵਾ ਕੇ ਸਫ਼ਲਤਾ ਦੇ ਝੰਡੇ ਗੱਡੇ ਜਾ ਰਹੇ ਹਨ | ਇਸੇ ਕੜੀ ਤਹਿਤ ਇਕ ਹੋਰ ਵਿਦਿਆਰਥੀ ਲਵਪ੍ਰੀਤ ਸਿੰਘ ਵਾਸੀ ਪਿੰਡ ਹਵੇਲੀ ਹਾਰਨੀ, ਜਿਸ ਦਾ ਪੜ੍ਹਾਈ ਵਿਚ 5 ਸਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX