ਤਾਜਾ ਖ਼ਬਰਾਂ


ਤੀਜੇ ਟੀ-20 'ਚ ਭਾਰਤ ਨੇ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ
. . .  1 day ago
9 ਓਵਰਾਂ ਵਿਚ ਭਾਰਤ ਦਾ ਸਕੋਰ 81/2
. . .  1 day ago
ਭਾਰਤ ਦਾ ਸਕੋਰ 6 ਓਵਰਾਂ ਵਿਚ 50/2
. . .  1 day ago
ਰਾਜਸਥਾਨ 'ਚ ਵੱਡਾ ਬਦਲਾਅ , 82 ਕਾਂਗਰਸੀ ਵਿਧਾਇਕ ਦੇ ਸਕਦੇ ਹਨ ਅਸਤੀਫ਼ੇ - ਕਾਂਗਰਸੀ ਆਗੂ ਪ੍ਰਤਾਪ ਸਿੰਘ
. . .  1 day ago
ਭਾਰੀ ਬਾਰਿਸ਼ ਕਾਰਨ ਕਿਸਾਨ ਦੇ ਬਰਾਂਡੇ ਦੀ ਡਿੱਗੀ ਛੱਤ, ਬਰਾਂਡੇ ਦੀ ਛੱਤ ਹੇਠ ਦੱਬਿਆ ਟਰੈਕਟਰ
. . .  1 day ago
ਸੂਲਰ ਘਰਾਟ, 25 ਸਤੰਬਰ (ਜਸਵੀਰ ਸਿੰਘ ਔਜਲਾ)- ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਦੇ ਕਿਸਾਨ ਹਰਜੀਤ ਸਿੰਘ ਦੀ ਤੇਜ਼ ਬਾਰਿਸ਼ ਹੋਣ ਨਾਲ ਬਰਾਂਡੇ ਦੀ ਛੱਤ ਡਿੱਗ ਗਈ, ਜਿਸ ਨਾਲ ਪਰਿਵਾਰ ਦਾ ਕਾਫ਼ੀ ਨੁਕਸਾਨ ਹੋ ਗਿਆ...
ਐੱਸ.ਜੀ.ਪੀ.ਸੀ ਦੇ ਯਤਨਾਂ ਸਦਕਾ, ਅਫ਼ਗਾਨਿਸਤਾਨ ਤੋਂ ਦਿੱਲੀ ਪੁੱਜੇ ਕਈ ਭਾਰਤੀ
. . .  1 day ago
ਨਵੀਂ ਦਿੱਲੀ, 25 ਸਤੰਬਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵਲੋਂ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਇਕ ਵਿਸ਼ੇਸ਼ ਉਡਾਣ ਅਫਗਾਨਿਸਤਾਨ ਦੇ ਕਾਬੁਲ ਤੋਂ ਦਿੱਲੀ ਪਹੁੰਚੀ। ਦਸ ਦੇਈਏ ਕਿ ਕਾਬੁਲ ਦੇ ਗੁਰਦੁਆਰਾ ਕਰਤੇ ਪ੍ਰਵਾਨ 'ਤੇ ਹਮਲੇ ਤੋਂ ਬਾਅਦ ਹੁਣ ਤੱਕ 68 ਅਫ਼ਗਾਨ ਹਿੰਦੂ ਅਤੇ ਸਿੱਖ ਪਹੁੰਚ ਚੁੱਕੇ ਹਨ।
ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
. . .  1 day ago
ਹੈਦਰਾਬਾਦ, 25 ਸਤੰਬਰ-ਤੀਸਰੇ ਟੀ-20 'ਚ ਟਾਸ ਜਿੱਤ ਕੇ ਭਾਰਤ ਵਲੋਂ ਆਸਟ੍ਰੇਲੀਆ ਨੂੰ ਪਹਿਲਾਂ ਬੱਲੇਬਾਜ਼ੀ ਦਾ ਦਿੱਤਾ ਸੱਦਾ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਪਹੁੰਚੇ
. . .  1 day ago
ਨਵੀਂ ਦਿੱਲੀ, 25 ਸਤੰਬਰ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਹਨ।
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 26 ਸਤੰਬਰ ਨੂੰ
. . .  1 day ago
ਬੁਢਲਾਡਾ, 25 ਸਤੰਬਰ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵਲੋਂ ਜਾਰੀ ਸੂਚਨਾ ਅਨੁਸਾਰ ਪੰਜਾਬ ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 26 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 4:00 ਵਜੇ ਕੋਠੀ ਨੰ...
1 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ਕਲਰਕ ਵਿਜੀਲੈਂਸ ਵਲੋਂ ਗ੍ਰਿਫ਼ਤਾਰ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ 'ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਨਗਰ ਪਾਲਿਕਾ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਵਿਖੇ ਤਾਇਨਾਤ ਕਲਰਕ ਕਿਰਨਦੀਪ...
ਬੰਗਲਾਦੇਸ਼: ਨਦੀ 'ਚ ਕਿਸ਼ਤੀ ਪਲਟਣ ਕਾਰਨ 23 ਲੋਕਾਂ ਦੀ ਮੌਤ, ਦਰਜਨਾਂ ਲੋਕ ਹੋਏ ਲਾਪਤਾ
. . .  1 day ago
ਨਵੀਂ ਦਿੱਲੀ, 25 ਸਤੰਬਰ-ਬੰਗਲਾਦੇਸ਼ 'ਚ ਇਕ ਨਦੀ 'ਚ ਇਕ ਕਿਸ਼ਤੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਇਸ ਕਿਸ਼ਤੀ ਦੇ ਪਲਣਨ ਨਾਲ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨ ਲੋਕ ਲਾਪਤਾ ਹੋ ਗਏ ਹਨ।
ਆੜ੍ਹਤੀਆ ਮਾਸਟਰ ਮਥਰਾ ਦਾਸ ਦਾ ਹੋਇਆ ਦਿਹਾਂਤ
. . .  1 day ago
ਲੌਂਗੋਵਾਲ, 25 ਸਤੰਬਰ (ਸ.ਸ.ਖੰਨਾ,ਵਿਨੋਦ)-ਕਸਬਾ ਲੌਂਗੋਵਾਲ ਦੇ ਨਾਮਵਰ ਆੜ੍ਹਤੀਆ ਮਾਸਟਰ ਮਥੁਰਾ ਦਾਸ ਜੋ ਕਿ 90 ਸਾਲਾਂ ਦੇ ਸਨ ਜੋ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ...
ਡਰੋਨ ਰਾਹੀਂ ਨਸ਼ਾ ਤਸਕਰੀ ਜਾਰੀ, ਬੀ.ਐੱਸ.ਐੱਫ ਨੇ ਚਾਰ ਪੈਕਟ ਹੈਰੋਇਨ ਕੀਤੀ ਬਰਾਮਦ
. . .  1 day ago
ਅੰਮ੍ਰਿਤਸਰ, 25 ਸਤੰਬਰ- ਸੀਮਾ ਸੁਰੱਖਿਆ ਬਲ ਨੂੰ ਸਰਹੱਦੀ ਖ਼ੇਤਰ 'ਚ ਵੱਡੀ ਕਾਮਯਾਬੀ ਮਿਲੀ ਹੈ। ਬੀ.ਐੱਸ.ਐੱਫ. ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਹੈਰੋਇਨ ਬਰਾਮਦ ਕੀਤੀ ਹੈ। ਸਰਹੱਦ ਪਾਰ ਤੋਂ ਡਰੋਨ ਰਾਹੀਂ ਹੈਰੋਇਨ...
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਕਰਨਗੇ ਦਾਖ਼ਲ
. . .  1 day ago
ਨਵੀਂ ਦਿੱਲੀ, 25 ਸਤੰਬਰ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ 30 ਸਤੰਬਰ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।
ਪੰਜਾਬੀ ਫ਼ਿਲਮੀ ਡਾਇਰੈਕਟਰ ਨੇ ਕੀਤੀ ਖ਼ੁਦਕੁਸ਼ੀ
. . .  1 day ago
ਲਹਿਰਾਗਾਗਾ, 25 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਨਿਵਾਸੀ ਪੰਜਾਬੀ ਫ਼ਿਲਮੀ ਡਾਇਰੈਕਟਰ ਤਰਨਜੀਤ ਟੋਰੀ ਵਲੋਂ ਸਹੁਰਿਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਡਾਇਰੈਕਟਰ ਦੇ ਪਿਤਾ ਕ੍ਰਿਸ਼ਨ ਦਾਸ...
ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਵੱਡਾ ਝਟਕਾ
. . .  1 day ago
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਉਸ ਵੇਲੇ ਜ਼ਬਰਦਸਤ ਸਿਆਸੀ ਝਟਕਾ ਮਿਲਿਆ ਜਦ ਪਿਛਲੇ 20 ਸਾਲਾਂ ਤੋਂ ਸ਼੍ਰੋਮਣੀ...
ਮੁਹਾਲੀ-ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ ਖ਼ੁਸ਼ੀ
. . .  1 day ago
ਅਹਿਮਦਾਬਾਦ, 25 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਹਰਿਆਣਾ ਦੇ ਹਵਾਬਾਜ਼ੀ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਗੱਲ ਕੀਤੀ ਸੀ, ਜਿਸ ਤੋਂ ਬਾਅਦ ਸਹਿਮਤੀ ਬਣੀ ਸੀ। ਅਸੀਂ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ...
ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  1 day ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  1 day ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  1 day ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  1 day ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  1 day ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 16 ਹਾੜ ਸੰਮਤ 554

ਦਿੱਲੀ / ਹਰਿਆਣਾ

ਮਹਿਲਾ ਏ.ਐੱਸ.ਆਈ. ਨੂੰ ਵਿਜੀਲੈਂਸ ਨੇ 4 ਲੱਖ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕੀਤਾ ਗਿ੍ਫ਼ਤਾਰ

ਕਰਨਾਲ, 29 ਜੂਨ (ਗੁਰਮੀਤ ਸਿੰਘ ਸੱਗੂ)-ਸੀ. ਐਮ. ਸਿਟੀ. ਕਰਨਾਲ ਅੰਦਰ ਭਿ੍ਸ਼ਟਾਚਾਰ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ | ਦੂਜੇ ਦਿਨ ਹੀ ਇਥੇ ਭਿ੍ਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ | ਇਥੋਂ ਤੱਕ ਕਿ ਹੁਣ ਪੁਲਿਸ ਵਲੋਂ ਵੀ ਲੋਕਾਂ ਤੋਂ ਦਰਜ ਮਾਮਲਿਆ 'ਚ ਉਲਟ ਫੇਰ ਕਰਨ ਲਈ ਲੱਖਾਂ ਰੁ. ਦੀ ਰਿਸ਼ਵਤ ਮੰਗੀ ਜਾ ਰਹੀ ਹੈ ਜਿਸ ਤੋਂ ਉਸ ਸਮੇਂ ਪਰਦਾਫ਼ਾਸ਼ ਹੋਇਆ, ਜਦੋਂ ਵਿਜੀਲੈਂਸ ਦੇ ਦਫ਼ਤਰ ਤੋਂ ਕੁੱਝ ਹੀ ਦੂਰੀ 'ਤੇ ਸਥਿਤ ਥਾਣਾ ਸੈਕਟਰ-32-33 ਦੀ ਇਕ ਮਹਿਲਾ ਆਈ. ਓ. ਏ. ਐਸ. ਆਈ. ਵਲੋਂ ਇਕ ਮਾਮਲੇ 'ਚ 8 ਲੱਖ ਰੁ. ਦੀ ਰਿਸ਼ਵਤ ਮੰਗੀ ਗਈ ਤਾਂ ਉਸ ਨੂੰ 4 ਲੱਖ ਰੁ. ਦੀ ਪਹਿਲੀ ਕਿਸ਼ਤ ਲੈਂਦੇ ਹੋਏ ਥਾਣੇ ਦੇ ਅੰਦਰੋਂ ਹੀ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ ਗਿਆ | ਬੇਸ਼ਕ ਵਿਜੀਲੈਂਸ ਵਲੋਂ ਏ. ਐਸ. ਆਈ. ਨੂੰ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਪਰ ਸ਼ਿਕਾਇਤਕਰਤਾ ਵਲੋਂ ਦਿੱਤੀ ਗਈ ਰਿਕਾਰਡਿੰਗ 'ਚ ਡੀ. ਐਸ. ਪੀ. ਅਤੇ ਥਾਣਾ ਇੰਚਾਰਜ ਨੂੰ ਹਿੱਸਾ ਦਿੱਤੇ ਜਾਣ ਦੀ ਗੱਲ ਆਉਣ ਤੋਂ ਬਾਅਦ ਵੀ ਗਿ੍ਫ਼ਤਾਰ ਕੀਤੀ ਗਈ ਪੁਲਿਸ ਅਧਿਕਾਰੀ ਦਾ ਰਿਮਾਂਡ ਪ੍ਰਾਪਤ ਨਹੀਂ ਕੀਤਾ ਗਿਆ, ਜਦਕਿ ਦੂਜੇ ਪਾਸੇ ਐਸ. ਪੀ. ਗੰਗਾ ਰਾਮ ਪੁਨੀਆ ਨੇ ਮੁਲਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਪਿੰਡ ਸੌਂਕੜਾਂ ਦੀ ਇਕ ਲੜਕੀ ਦਾ ਵਿਆਹ ਜੁੰਡਲਾ ਦੇ ਇਕ ਲੜਕੇ ਨਾਲ ਹੋਇਆ ਸੀ ਪਰ ਦੋਵਾਂ ਦਰਮਿਆਨ ਅਨਬਣ ਹੋ ਗਈ ਜਿਸ ਤੋਂ ਬਾਅਦ ਪੰਚਾਇਤਾਂ ਵੀ ਹੋਈਆਂ ਪਰ ਕੋਈ ਹੱਲ ਨਾ ਨਿਕਲਿਆ ਤਾਂ ਲੜਕੀ ਵਲੋਂ ਥਾਣਾ ਸੈਕਟਰ 32-33 'ਚ ਆਪਣੇ ਪਤੀ ਸਮੇਤ ਸਹੁਰਾ ਪਰਿਵਾਰ ਦੇ ਹੋਰਨਾਂ ਮੈਂਬਰਾਂ ਖ਼ਿਲਾਫ਼ ਦਾਜ ਮੰਗਣ ਅਤੇ ਉਸ ਨਾਲ ਜਬਰਦਸ਼ਤੀ ਕੀਤੇ ਜਾਣ ਦੇ ਦੋਸ਼ ਹੇਠ ਮਾਮਲਾ ਦਰਜ ਕਰਵਾ ਦਿੱਤਾ ਗਿਆ | ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਐਸ. ਪੀ. ਗੰਗਾ ਰਾਮ ਪੁਨੀਆ ਕੋਲ ਗੁਹਾਰ ਲਗਾਈ ਗਈ ਜਿਨ੍ਹਾਂ ਨੇ ਸੰਬੰਧਤ ਡੀ. ਐਸ. ਪੀ. ਕੋਲ ਭੇਜ ਦਿੱਤਾ ਗਿਆ ਪਰ ਉਨ੍ਹਾਂ ਦੀ ਉਥੋਂ ਕੋਈ ਸੁਣਵਾਈ ਨਾ ਹੋਣ ਤੋਂ ਬਾਅਦ ਉਨ੍ਹਾਂ ਨੇ ਆਈ. ਓ. ਏ. ਐਸ. ਆਈ. ਸਰਿਤਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਸ ਮਾਮਲੇ 'ਚ 10 ਲੱਖ ਰੁ. ਦੀ ਮੰਗ ਕੀਤੀ ਪਰ 8 ਲੱਖ ਰੁ. 'ਜ ਸੌਦਾ ਤੈਅ ਹੋ ਗਿਆ, ਜਿਸ ਦਾ ਅੱਧ ਦੇਣ ਪਹਿਲਾਂ ਦੇਣ ਦੀ ਮੰਗ ਕੀਤੀ ਗਈ ਜਿਸ ਬਾਰੇ ਪੀੜਤਾ ਵਲੋਂ ਰਿਕਾਰਡਿੰਗ ਵੀ ਕਰ ਲਈ ਗਈ ਜਿਸ 'ਚੋਂ 5 ਲੱਖ ਰੁ. ਡੀ.ਐਸ.ਪੀ. ਅਤੇ 2 ਲੱਖ ਰੁ. ਥਾਣਾ ਇੰਚਾਰਜ ਨੂੰ ਦਿੱਤੇ ਜਾਣ ਦੀ ਗੱਲ ਮੁਲਜ਼ਮਾਂ ਵਲੋਂ ਕੀਤੀ ਗਈ | ਇਸ ਸੰਬੰਧ 'ਚ ਪੀੜਤਾ ਵਲੋਂ ਵਿਜੀਲੈਂਸ ਵਿਭਾਗ 'ਚ ਸ਼ਿਕਾਇਤ ਕੀਤੀ ਗਈ ਜਿਸ ਤੋਂ ਬਾਅਦ ਬਣਾਈ ਗਈ ਯੋਜਨਾ ਅਨੁਸਾਰ ਮੁਲਜ਼ਮਾਂ ਨੂੰ ਥਾਣੇ ਅੰਦਰ ਹੀ 4 ਲੱਖ ਰੁ. ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿ੍ਫ਼ਤਾਰ ਕਰ ਲਿਆ ਗਿਆ | ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਪਰ ਵਿਜੀਲੈਂਸ ਵਲੋਂ ਉਸ ਦਾ ਰਿਮਾਂਡ ਪ੍ਰਾਪਤ ਨਾ ਕਰ ਸਕਣ ਕਾਰਨ ਵਿਜੀਲੈਂਸ ਵਿਭਾਗ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ 'ਚ ਆ ਗਈ ਹੈ | ਦੋਸ਼ ਲਗਾਇਆ ਜਾ ਰਿਹਾ ਹੈ ਕਿ ਵਿਜੀਲੈਂਸ ਇਸ ਮਾਮਲੇ 'ਚ ਹੋਰਨਾਂ ਅਧਿਕਾਰੀਆਂ ਦਾ ਬਚਾਅ ਕਰ ਰਹੀ ਹੈ |

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਵਿਸ਼ੇਸ਼ ਬੈਠਕ

ਰਤੀਆ, 29 ਜੂਨ (ਬੇਅੰਤ ਕੌਰ ਮੰਡੇਰ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਵਿਸ਼ੇਸ਼ ਬੈਠਕ ਸਭਾ ਦੇ ਸ਼ਹਿਰੀ ਕੋਆਰਡੀਨੇਟਰ ਗੁਰਮੇਲ ਸਿੰਘ ਰਤੀਆ ਦੀ ਪ੍ਰਧਾਨਗੀ ਹੇਠ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਗੁਰਮੇਲ ਸਿੰਘ ਰਤੀਆ ਨੇ ਦੱਸਿਆ ਕਿ ਹਾਊਸਿੰਗ ਬੋਰਡ ਦੀਆਂ ...

ਪੂਰੀ ਖ਼ਬਰ »

ਤਨੀਸ਼ਾ ਤੇ ਅਨਾਮਿਕਾ ਸੋਨੀ ਨੇ ਕਾਲਜ ਦਾ ਨਾਂਅ ਚਮਕਾਇਆ

ਯਮੁਨਾਨਗਰ, 29 ਜੂਨ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਅੰਗਰੇਜ਼ੀ ਵਿਭਾਗ ਦੀਆਂ ਦੋ ਵਿਦਿਆਰਥਣਾਂ ਤਨੀਸ਼ਾ ਰਾਵਤ ਐਮ. ਏ. ਅੰਗਰੇਜ਼ੀ ਦੂਸਰਾ ਸਾਲ ਅਤੇ ਅਨਾਮਿਕਾ ਸੋਨੀ ਐਮ. ਏ. ਅੰਗਰੇਜ਼ੀ ਨੇ ਹਿੰਦੂ ਗਰਲਜ਼ ਕਾਲਜ ਵਲੋਂ ਕਰਵਾਏ ਗਏ ...

ਪੂਰੀ ਖ਼ਬਰ »

ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜੁਲਾਈ 2022 ਨੂੰ ਸਾਰੇ ਸਕੂਲ ਖੁੱਲ੍ਹਣਗੇ: ਸੰਜੇ ਸਰਮਾ

ਗੂਹਲਾ ਚੀਕਾ, 29 ਜੂਨ (ਓ.ਪੀ. ਸੈਣੀ)-ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ 1 ਜੁਲਾਈ 2022 ਤੋਂ ਹਰਿਆਣਾ ਦੇ ਸਾਰੇ ਸਕੂਲ ਖੁੱਲ੍ਹਣਗੇ | ਉਪਰੋਕਤ ਜਾਣਕਾਰੀ ਦਿੰਦਿਆਂ ਬਲਾਕ ਸਿੱਖਿਆ ਅਧਿਕਾਰੀ ਗੂਹਲਾ ਸੰਜੇ ਸ਼ਰਮਾ ਨੇ ਦੱਸਿਆ ਕਿ 1 ਜੁਲਾਈ, 2022 ਤੋਂ ਗਰਮੀਆਂ ਦੀਆਂ ਛੁੱਟੀਆਂ ...

ਪੂਰੀ ਖ਼ਬਰ »

ਡੀ. ਏ. ਵੀ. ਗਰਲਜ਼ ਕਾਲਜ ਵਿਖੇ 'ਨਵੀਂ ਸਿੱਖਿਆ ਨੀਤੀ 2020' 'ਤੇ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਕਰਵਾਇਆ

ਯਮੁਨਾਨਗਰ, 29 ਜੂਨ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਐਫ. ਡੀ. ਪੀ. ਸੈੱਲ ਦੀ ਵਲੋਂ 'ਨਵੀਂ ਸਿੱਖਿਆ ਨੀਤੀ 2020 ਅਤੇ ਇਸ ਦੇ ਹਰਿਆਣਾ ਦੇ ਕਾਲਜਾਂ 'ਤੇ ਪ੍ਰਭਾਵ' ਵਿਸ਼ੇ 'ਤੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਡਾ. ਮੀਨੂੰ ਜੈਨ ...

ਪੂਰੀ ਖ਼ਬਰ »

ਚੌਧਰੀ ਦੇਵੀਲਾਲ ਯੂਨੀਵਰਸਿਟੀ 'ਚ ਕਰਵਾਇਆ ਮਿੰਟੂ ਬਰਾੜ ਆਸਟ੍ਰੇਲੀਆ ਨਾਲ ਰੂਬਰੂ

ਸਿਰਸਾ, 29 ਜੂਨ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਵਾਸੀ ਪੰਜਾਬੀ ਲੇਖਕ ਅਤੇ ਪੱਤਰਕਾਰ ਮਿੰਟੂ ਬਰਾੜ ਆਸਟਰੇਲੀਆ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ 'ਤੇ 'ਪਰਵਾਸ ਵਿਦਿਆਰਥੀਆਂ ਲਈ ਵਰ ...

ਪੂਰੀ ਖ਼ਬਰ »

6 ਜੁਲਾਈ ਨੂੰ ਜ਼ਿਲ੍ਹਾ ਵਿਕਾਸ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ- ਏ.ਡੀ.ਸੀ

ਗੂਹਲਾ ਚੀਕਾ /ਕੈਥਲ, 29 ਜੂਨ ( ਓ.ਪੀ. ਸੈਣੀ)-ਏ.ਡੀ.ਸੀ. ਵਰਿੰਦਰ ਸਹਿਰਾਵਤ ਨੇ ਦੱਸਿਆ ਕਿ ਜ਼ਿਲ੍ਹਾ ਵਿਕਾਸ ਅਤੇ ਨਿਗਰਾਨ ਕਮੇਟੀ ਦੀ ਮੀਟਿੰਗ 6 ਜੁਲਾਈ ਨੂੰ ਦੁਪਹਿਰ 12.30 ਵਜੇ ਆਯੋਜਿਤ ਕੀਤੀ ਜਾਵੇਗੀ | ਮੀਟਿੰਗ ਦੀ ਪ੍ਰਧਾਨਗੀ ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਕਰਨਗੇ | ...

ਪੂਰੀ ਖ਼ਬਰ »

ਨਾਬਾਲਗ ਲੜਕੀ ਘਰੋਂ ਭੇਦਭਰੀ ਹਾਲਤ 'ਚ ਲਾਪਤਾ

ਸਿਰਸਾ, 29 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਖਾਜਾਖੇੜਾ ਤੋਂ ਇਕ ਨਾਬਾਲਗ ਲੜਕੀ ਭੇਦਭਰੀ ਹਾਲਤ 'ਚ ਘਰੋਂ ਲਾਪਤਾ ਹੋ ਗਈ | ਪੁਲਿਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਵਿਆਹੁਤਾ ਦੀ ਸ਼ਿਕਾਇਤ 'ਤੇ ਸਹੁਰੇ ਪਰਿਵਾਰ ਖ਼ਿਲਾਫ਼ ਦਾਜ ਲਈ ਤੰਗ ਕਰਨ ਦੇ ਕੇਸ ਦਰਜ

ਸਿਰਸਾ, 29 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਬਾਜੇਕਾਂ ਵਾਸੀ ਜੀਵਨ ਦੀ ਵਿਆਹੁਤਾ ਲੜਕੀ ਪਿ੍ਅੰਕਾ ਨੇ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ ਖ਼ਿਲਾਫ਼ ਦਾਜ ਲਈ ਤੰਗ ਕਰਨ ਦਾ ਪਰਚਾ ਦਰਜ ਕਰਵਾਇਆ ਹੈ | ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ 'ਤੇ ਕੇਸ ਦਰਜ ...

ਪੂਰੀ ਖ਼ਬਰ »

ਡਾ. ਰਿੰਕੂ ਦਾ ਡੀ-ਲਿਟ ਦੀ ਉਪਾਧੀ ਨਾਲ ਸਨਮਾਨ

ਯਮੁਨਾਨਗਰ, 29 ਜੂਨ (ਗੁਰਦਿਆਲ ਸਿੰਘ ਨਿਮਰ)-ਡਾ. ਰਿੰਕੂ ਸਹਾਇਕ ਪ੍ਰੋਫੈਸਰ ਡਿਫੈਂਸ ਸਟੱਡੀਜ਼ ਵਿਭਾਗ ਜੋਤੀਬਾਈ ਫੂਲੇ ਸਰਕਾਰੀ ਕਾਲਜ ਰਾਦੌਰ ਨੂੰ ਅਫਰੀਕਨ ਮੂਨ ਯੂਨੀਵਰਸਿਟੀ ਵਲੋਂ ਡਾਕਟਰ ਆਫ਼ ਲੈਟਰਜ਼ (ਡੀ-ਲਿਟ) ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ ਹੈ | ...

ਪੂਰੀ ਖ਼ਬਰ »

ਹਰਨਾਮ ਦਾਸ ਪੁਰਾ ਡੰਪ ਦੇ ਬਾਹਰ ਲੱਗਾ ਗੇਟ

ਜਲੰਧਰ, 29 ਜੂਨ (ਸ਼ਿਵ)-ਹਰਨਾਮ ਦਾਸਪੁਰਾ ਦੇ ਲੰਬੇ ਸਮੇਂ ਤੋਂ ਕੂੜੇ ਦੇ ਡੰਪ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਇਲਾਕੇ ਦੇ 'ਆਪ' ਆਗੂ ਨਿਖਿਲ ਅਰੋੜਾ ਨੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ | ਇਸ ਡੰਪ ਦੀ ਚਾਰਦੀਵਾਰੀ ਕਰਵਾਉਣ ਅਤੇ ਬਾਹਰ ਗੇਟ ਲਗਵਾਉਣ ਦਾ ਕੰਮ ਨਿਖਿਲ ...

ਪੂਰੀ ਖ਼ਬਰ »

ਵਿਆਹੁਤਾ ਔਰਤ ਨੇ ਲਿਆ ਪੱਖੇ ਨਾਲ ਫਾਹਾ, ਮੌਤ

ਪਿਹੋਵਾ, 29 ਜੂਨ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਕਸਬੇ ਦੇ ਵਾਰਡ ਨੰ: 11 'ਚ ਇਕ ਵਿਆਹੁਤਾ ਔਰਤ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਪਰਿਵਾਰ ਦਾ ਦੋਸ਼ ਹੈ ਕਿ ਔਰਤ ਨੇ ਆਪਣੇ ਪਤੀ ਵਲੋਂ ਦਾਜ ਲਈ ਪਰੇਸ਼ਾਨ ਕਰਨ 'ਤੇ ਤੰਗ ਆ ਕੇ ਅਜਿਹਾ ਕਦਮ ...

ਪੂਰੀ ਖ਼ਬਰ »

ਮੁਫ਼ਤ ਰਾਸ਼ਨ ਦੀ ਯੋਜਨਾ 'ਚ 30 ਸਤੰਬਰ ਤੱਕ ਦਾ ਹੋਇਆ ਵਾਧਾ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਮੁਫ਼ਤ ਰਾਸ਼ਨ ਦੇਣ ਦੀ ਯੋਜਨਾ ਨੂੰ 30 ਸਤੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਹੈ | ਇਸ ਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ 1950 ਬੱਸਾਂ ਨੂੰ ਖ਼ਰੀਦਣ ਦੀ ਯੋਜਨਾ ਬਾਰੇ ...

ਪੂਰੀ ਖ਼ਬਰ »

ਘਰ 'ਚ ਚੱਲ ਰਹੇ ਰੈਕੇਟ ਨੂੰ ਪੁਲਿਸ ਨੇ ਕੀਤਾ ਕਾਬੂ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਜਮਨਾ ਪਾਰ ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਇਕ ਘਰ 'ਚ ਚੱਲ ਰਹੇ ਸੱਟੇ ਦੇ ਰੈਕੇਟ ਨੂੰ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਾਬੂ ਕੀਤਾ ਹੈ | ਇਸ ਮਾਮਲੇ 'ਚ 13 ਲੋਕ ਸ਼ਾਮਿਲ ਹਨ | ਇਸ ਮੌਕੇ ਪੁਲਿਸ ਨੇ ਇਨ੍ਹਾਂ ਕੋਲੋਂ 7 ਲੱਖ ...

ਪੂਰੀ ਖ਼ਬਰ »

ਦਿੱਲੀ 'ਚ ਦੋ ਥਾਵਾਂ 'ਤੇ ਲੱਗੀ ਅੱਗ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਅੱਜ ਦੋ ਥਾਵਾਂ 'ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ | ਪਹਿਲੀ ਮੰਗੋਲਪੁਰੀ ਦੇ ਉਦਯੋਗਿਕ ਖੇਤਰ ਦੇ ਫੇਜ਼ 1 'ਚ ਸਫਲ ਡੇਅਰੀ ਦੇ ਨਜ਼ਦੀਕ ਇਕ ਫ਼ੈਕਟਰੀ ਨੂੰ ਅੱਗ ਲੱਗ ਗਈ | ਇਸ ਦੇ ਨਾਲ ਹੀ ਰਾਜ ਪਾਰਕ ਦੇ ...

ਪੂਰੀ ਖ਼ਬਰ »

ਪੰਜਾਬੀ ਤੇ ਉਰਦੂ ਭਾਸ਼ਾ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਬਾਰੇ ਕੌਮੀ ਘੱਟਗਿਣਤੀ ਕਮਿਸ਼ਨ 'ਚ ਪਟੀਸ਼ਨ ਦਾਖ਼ਲ

ਨਵੀਂ ਦਿੱਲੀ, 29 ਜੂਨ (ਜਗਤਾਰ ਸਿੰਘ)- ਦਿੱਲੀ ਦੇ ਸਰਕਾਰੀ ਸਕੂਲਾਂ ਿੱਚ ਪੰਜਾਬੀ ਤੇ ਉਰਦੂ ਭਾਸ਼ਾ ਟੀਚਰਾਂ ਦੀਆਂ ਅਸਾਮੀਆਂ ਭਰਨ ਦੇ ਗ਼ਲਤ ਤਰੀਕੇ ਨੂੰ ਸੁਧਾਰਨ ਦੀ ਮੰਗ ਨੂੰ ਲੈਕੇ ਪੰਜਾਬੀ ਭਾਸ਼ਾ ਕਾਰਕੁੰਨ ਡਾਕਟਰ ਪਰਮਿੰਦਰ ਪਾਲ ਸਿੰਘ ਵੱਲੋਂ ਕੌਮੀ ਘਟਗਿਣਤੀ ...

ਪੂਰੀ ਖ਼ਬਰ »

ਦਿੱਲੀ ਭਾਜਪਾ ਦਫ਼ਤਰ 'ਚ ਗੁਜਰਾਤ ਤੋਂ ਆਏ ਵਫ਼ਦ ਦਾ ਸਵਾਗਤ

ਨਵੀਂ ਦਿੱਲੀ, 29 ਜੂਨ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਅਤੇ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਗੁਜਰਾਤ ਤੋਂ ਭਾਜਪਾ ਦੇ ਵਫਦ ਦਾ ਸੂਬਾ ਦਫਤਰ ਵਿਖੇ ਸਵਾਗਤ ਕੀਤਾ | ਇਸ ਮੌਕੇ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਦੇ ...

ਪੂਰੀ ਖ਼ਬਰ »

ਜੀਟੀਏ 'ਚ ਮੋਰਜਾ ਦੀ ਜਿੱਤ, ਤਿ੍ਣਮੂਲ ਦਾ ਖਾਤਾ ਖੁੱਲਿ੍ਹਆ

ਕੋਲਕਾਤਾ, 29 ਜੂਨ (ਰਣਜੀਤ ਸਿੰਘ ਲੁਧਿਆਣਵੀ)-'ਗੋਰਖਾ ਟੇਰੀਟੋਰੀਅਲ ਐਡਮਿਨਸਟ੍ਰੇਸ਼ਨ' (ਜੀਟੀਏ) ਦੀ ਚੋਣ 'ਚ ਭਾਰਤੀ ਗੋਰਖਾ ਪ੍ਰਜਾਤਾਂਤਰਿਕ ਮੋਰਚਾ ਨੇ ਸ਼ਾਨਦਾਰ ਜਿੱਤ ਹਾਸਿਲ ਕਰਦੇ ਹੋਏ 45 ਚੋਂ 27 ਸੀਟਾਂ 'ਤੇ ਜਿੱਤ ਹਾਸਿਲ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ...

ਪੂਰੀ ਖ਼ਬਰ »

ਸਿੱਖ ਮਿਸ਼ਨ ਦਿੱਲੀ ਨੇ ਸੰਤਗੜ੍ਹ ਇਲਾਕੇ 'ਚ ਕਰਵਾਇਆ ਅੰਮਿ੍ਤ ਸੰਚਾਰ

ਨਵੀਂ ਦਿੱਲੀ, 29 ਜੂਨ (ਜਗਤਾਰ ਸਿੰਘ)- ਸਿੱਖ ਮਿਸ਼ਨ ਦਿੱਲੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਸ਼੍ਰੀ ਗੁਰੂ ਸਿੰਘ ਸਭਾ ਸੰਤ ਗੜ੍ਹ ਵਿਖੇ ਅੰਮਿ੍ਤ ਸੰਚਾਰ ਪ੍ਰੋਗਰਾਮ ਕਰਵਾਇਆ ਗਿਆ | ਸਿੱਖ ਮਿਸ਼ਨ ਦਿੱਲੀ ਦੇ ਇੰਚਾਰਜ ਭਾਈ ਸੁਰਿੰਦਰਪਾਲ ਸਿੰਘ ਸਮਾਣਾ ...

ਪੂਰੀ ਖ਼ਬਰ »

ਮਟਿਆਲਾ ਵਿਧਾਨ ਸਭਾ ਹਲਕੇ ਵਿਚ ਸਥਿਤ ਅਣ-ਅਧਿਕਾਰਤ ਕਾਲੋਨੀਆਂ ਦਾ ਨਵੀਨੀਕਰਨ ਕਰਵਾਏਗੀ ਦਿੱਲੀ ਸਰਕਾਰ

ਨਵੀਂ ਦਿੱਲੀ, 29 ਜੂਨ (ਜਗਤਾਰ ਸਿੰਘ)- ਕੇਜਰੀਵਾਲ ਸਰਕਾਰ ਮਟਿਆਲਾ ਵਿਧਾਨ ਸਭਾ ਹਲਕੇ ਵਿਚ ਸਥਿਤ ਅਣ-ਅਧਿਕਾਰਤ ਕਲੋਨੀਆਂ ਦਾ ਨਵੀਨੀਕਰਨ ਕਰਵਾਏਗੀ | ਇੱਥੇ 19.46 ਕਿਲੋਮੀਟਰ ਲੰਮੀਆਂ ਗਲੀਆਂ-ਸੜਕਾਂ ਦੇ ਨਾਲ ਹੀ ਸਟੋਰਮ ਵਾਟਰ ਡਰੇਨ, ਨਿਕਾਸੀ ਲਈ ਡਰੇਨ ਆਦਿ ਦਾ ਨਿਰਮਾਣ ...

ਪੂਰੀ ਖ਼ਬਰ »

ਦਿੱਲੀ ਨੂੰ ਹਰਿਆ ਭਰਿਆ ਬਣਾਉਣ ਲਈ ਬੂਥ ਪੱਧਰ 'ਤੇ 2 ਲੱਖ ਪੌਦੇ ਲਾਏਗੀ ਦਿੱਲੀ ਭਾਜਪਾ

ਨਵੀਂ ਦਿੱਲੀ, 29 ਜੂਨ (ਜਗਤਾਰ ਸਿੰਘ)- ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਯਾਦ 'ਚ ਕਰਵਾਏ ਜਾ ਪ੍ਰੋਗਰਾਮਾਂ ਤਹਿਤ ਭਾਜਪਾ ਦਿੱਲੀ ਪ੍ਰਦੇਸ਼ ਦਫ਼ਤਰ ਤੋਪੌਦਿਆਂ ਦੀ ਗੱਡੀ ਨੂੰ ਜ਼ਿਲਿ੍ਹਆਂ ਦੇ ਲਈ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ...

ਪੂਰੀ ਖ਼ਬਰ »

ਰਾਜਿੰਦਰ ਨਗਰ ਵਿਧਾਨ ਸਭਾ ਦੀ ਉਪ ਚੋਣ, ਭਾਜਪਾ ਨੇ ਕੀਤੀ ਸਮੀਖਿਆ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ 'ਤੇ ਹੋਈ ਉਪ ਚੋਣ 'ਚ ਭਾਜਪਾ ਨੂੰ ਮਿਲੀ ਹਾਰ ਪ੍ਰਤੀ ਪ੍ਰਦੇਸ਼ ਦੀ ਅਗਵਾਈ ਪ੍ਰਤੀ ਗੱਲਾਂ ਹੋ ਰਹੀਆਂ ਹਨ ਅਤੇ ਇਹ ਹਾਰ ਪਾਰਟੀ ਲਈ ਇਕ ਚਿੰਤਾ ਦਾ ਵਿਸ਼ਾ ਬਣ ਗਿਆ ਹੈ | ਇਸ ਮਾਮਲੇ ...

ਪੂਰੀ ਖ਼ਬਰ »

ਠੱਕ-ਠੱਕ ਗਰੋਹ ਦੇ ਬਦਮਾਸ਼ਾਂ ਨੇ ਔਰਤ ਦਾ ਪਰਸ ਕੀਤਾ ਚੋਰੀ

ਨਵੀਂ ਦਿੱਲੀ, 29 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਠੱਕ-ਠੱਕ ਗਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤੇ ਉਹ ਮੌਕਾ ਵੇਖ ਕੇ ਆਪਣਾ ਦਾਅ ਲਗਾ ਰਿਹਾ ਹੈ | ਦਿੱਲੀ ਦੇ ਸ਼ਾਸਤਰੀ ਪਾਰਕ ਦੇ ਇਲਾਕੇ 'ਚ ਠੱਕ-ਠੱਕ ਗਰੋਹ ਦੇ ਬਦਮਾਸ਼ਾਂ ਨੇ ਇਕ ਔਰਤ ਦੀ ਕਾਰ 'ਚੋਂ ਉਸ ਦਾ ਪਰਸ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ 'ਚ ਸਥਿਤ ਪਾਰਕਿੰਗ ਦੇ ਠੇਕੇ ਦੀ ਨਿਲਾਮੀ 8 ਨੂੰ

ਜਲੰਧਰ, 29 ਜੂਨ (ਚੰਦੀਪ ਭੱਲਾ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਜਲੰਧਰ 'ਚ ਸਥਿਤ ਸਕੂਟਰ, ਕਾਰ ਪਾਰਕਿੰਗ ਦੇ ਠੇਕੇ ਦੀ ਨਿਲਾਮੀ 8 ਜੁਲਾਈ ਨੂੰ ਕੀਤੀ ਜਾ ਰਹੀ ਹੈ | ਇਸ ਸੰਬੰਧੀ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਠੇਕੇ ਦੀ ਨਿਲਾਮੀ (1 ਅਗਸਤ 2022 ਤੋਂ 31-03-23 ਤੱਕ ਦੇ ਸਮੇਂ ਲਈ) ...

ਪੂਰੀ ਖ਼ਬਰ »

ਜ਼ਿਲ੍ਹੇ ਦੇ 705 ਸਰਕਾਰੀ ਸਕੂਲਾਂ 'ਚ 1090.65 ਲੱਖ ਦੀ ਲਾਗਤ ਨਾਲ ਸਿਵਲ ਵਰਕਸ ਮੁਕੰਮਲ-ਡੀ. ਸੀ.

ਜਲੰਧਰ, 29 ਜੂਨ (ਚੰਦੀਪ ਭੱਲਾ)-ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਸਮੱਗਰਾ ਸਿੱਖਿਆ ਅਭਿਆਨ ਤਹਿਤ ਜ਼ਿਲ੍ਹੇ ਦੇ 705 ਸਰਕਾਰੀ ਪ੍ਰਾਇਮਰੀ/ਅੱਪਰ ਪ੍ਰਾਇਮਰੀ ਸਕੂਲਾਂ 'ਚ 1090.65 ਲੱਖ ਰੁਪਏ ਨਾਲ ਸਿਵਲ ਵਰਕਸ ਮੁਕੰਮਲ ਕੀਤੇ ਜਾ ਚੁੱਕੇ ਹਨ | ਇਸ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 705 ਸਰਕਾਰੀ ਸਕੂਲਾਂ 'ਚ 1090.65 ਲੱਖ ਦੀ ਲਾਗਤ ਨਾਲ ਸਿਵਲ ਵਰਕਸ ਮੁਕੰਮਲ-ਡੀ. ਸੀ.

ਜਲੰਧਰ, 29 ਜੂਨ (ਚੰਦੀਪ ਭੱਲਾ)-ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਸਮੱਗਰਾ ਸਿੱਖਿਆ ਅਭਿਆਨ ਤਹਿਤ ਜ਼ਿਲ੍ਹੇ ਦੇ 705 ਸਰਕਾਰੀ ਪ੍ਰਾਇਮਰੀ/ਅੱਪਰ ਪ੍ਰਾਇਮਰੀ ਸਕੂਲਾਂ 'ਚ 1090.65 ਲੱਖ ਰੁਪਏ ਨਾਲ ਸਿਵਲ ਵਰਕਸ ਮੁਕੰਮਲ ਕੀਤੇ ਜਾ ਚੁੱਕੇ ਹਨ | ਇਸ ...

ਪੂਰੀ ਖ਼ਬਰ »

ਦੜਾ-ਸੱਟਾ ਲਾਉਣ ਦੇ ਦੋਸ਼ 'ਚ 1 ਤੇ ਨਾਜਾਇਜ਼ ਸ਼ਰਾਬ ਸਮੇਤ 2 ਦੋਸ਼ੀ ਕਾਬੂ

ਜਲੰਧਰ ਛਾਉਣੀ, 29 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਵੱਖ-ਵੱਖ ਖੇਤਰਾਂ 'ਚ ਛਾਪਾਮਾਰੀ ਕਰਦੇ ਹੋਏ ਦੋ ਵਿਅਕਤੀਆਂ ਨੂੰ ਲਾਟਰੀ ਦੀ ਆੜ 'ਚ ਦੜਾ-ਸੱਟਾ ਲਾਉਣ ਅਤੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਦੇ ਦੋਸ਼ 'ਚ ਕਾਬੂ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਮਾਮਲਾ ...

ਪੂਰੀ ਖ਼ਬਰ »

ਸ਼ਰਾਬ ਠੇਕੇਦਾਰਾਂ ਨਾਲ ਸਰਕਾਰ ਹਰ ਸੰਭਵ ਸਹਿਯੋਗ ਲਈ ਤਿਆਰ-ਵਰੁਣ ਰੁੂਜ਼ਮ

ਜਲੰਧਰ, 29 ਜੂਨ (ਸ਼ਿਵ)-'ਆਪ' ਸਰਕਾਰ ਵਲੋਂ ਲਿਆਂਦੀ ਗਈ ਸ਼ਰਾਬ ਨੀਤੀ ਤੋਂ ਨਾਰਾਜ਼ ਠੇਕੇਦਾਰਾਂ ਵਲੋਂ ਅਜੇ ਤੱਕ ਜ਼ਿਆਦਾਤਰ ਕੰਮ ਨਾ ਲਏ ਜਾਣ ਕਰਕੇ ਐਕਸਾਈਜ਼ ਵਿਭਾਗ ਵੀ ਚਿੰਤਤ ਨਜ਼ਰ ਆ ਰਿਹਾ ਹੈ ਤੇ ਨਵੀਂ ਸ਼ਰਾਬ ਪਾਲਿਸੀ ਤੋਂ ਨਾਰਾਜ਼ ਠੇਕੇਦਾਰ ਕੰਮ ਲੈਣ ਲਈ ਤਿਆਰ ...

ਪੂਰੀ ਖ਼ਬਰ »

ਕੋਵਿਡ ਐਕਸ-ਗ੍ਰੇਸ਼ੀਆ ਦੀ ਵੰਡ 'ਚ ਤੇਜ਼ੀ ਲਿਆਉਣ ਲਈ ਆਸ਼ਾ ਵਰਕਰਾਂ ਵਲੋਂ ਜਲਦ ਕੀਤੀ ਜਾਵੇਗੀ ਪੀੜਤ ਪਰਿਵਾਰਾਂ ਦੇ ਘਰਾਂ ਤੱਕ ਪਹੁੰਚ

ਜਲੰਧਰ, 29 ਜੂਨ (ਚੰਦੀਪ ਭੱਲਾ)-ਜਲੰਧਰ 'ਚ ਕੋਵਿਡ-19 ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਦੇਣ ਵਾਲੇ ਪਰਿਵਾਰਾਂ ਨੂੰ 50 ਹਜ਼ਾਰ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੀ ਵੰਡ 'ਚ ਤੇਜ਼ੀ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਸ਼ਾ ਵਰਕਰਾਂ ਨੂੰ ਅਜਿਹੇ ਪਰਿਵਾਰਾਂ ਨਾਲ ਸੰਪਰਕ ਕਰਨ ...

ਪੂਰੀ ਖ਼ਬਰ »

20 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਗਿ੍ਫ਼ਤਾਰ

ਜਲੰਧਰ, 29 ਜੂਨ (ਐੱਮ. ਐੱਸ. ਲੋਹੀਆ)-ਸੜਕ ਕਿਨਾਰੇ ਮੋਟਰਸਾਈਕਲ 'ਤੇ ਬੈਠੇ ਵਿਅਕਤੀ ਤੋਂ 20 ਗ੍ਰਾਮ ਹੈਰੋਇਨ ਬਰਾਮਦ ਕਰਕੇ ਜ਼ਿਲ੍ਹਾ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਅਕਾਸ਼ ਕੁਮਾਰ ਪੁੱਤਰ ਬਲਵੀਰ ...

ਪੂਰੀ ਖ਼ਬਰ »

ਢਾਈ ਮਹੀਨੇ ਤੋਂ ਨਹੀਂ ਬਣ ਰਹੀ ਮਲਕਾਂ ਮੁਹੱਲੇ ਦੀ ਗਲੀ

ਜਲੰਧਰ, 29 ਜੂਨ (ਸ਼ਿਵ)-ਸ਼ਹਿਰ ਵਿਚ ਵਿਕਾਸ ਦੇ ਕੰਮ ਕਰਵਾਉਣ 'ਤੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਠੇਕੇਦਾਰਾਂ ਵਲੋਂ ਕਈ ਇਲਾਕਿਆਂ 'ਚ ਨਵੀਆਂ ਗਲੀਆਂ, ਸੜਕਾਂ ਬਣਾਉਣ ਲਈ ਤੋੜਿਆ ਜਾਂਦਾ ਹੈ ਪਰ ਉਸ ਨੂੰ ਲੰਬੇ ਸਮੇਂ ਤੋਂ ਨਹੀਂ ਬਣਾਇਆ ...

ਪੂਰੀ ਖ਼ਬਰ »

ਅਣਪਛਾਤੀ ਗੱਡੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਜਲੰਧਰ ਛਾਉਣੀ, 29 ਜੂਨ (ਪਵਨ ਖਰਬੰਦਾ)-ਪਠਾਨਕੋਟ ਚੌਕ ਨੇੜੇ ਫਾਸਟ ਫੂਡ ਦੇ ਇਕ ਵੱਡੇ ਰੈਸਟੋਰੈਂਟ 'ਚ ਨਾਈਟ ਡਿਊਟੀ ਖ਼ਤਮ ਕਰਕੇ ਸਵੇਰ ਸਮੇਂ ਆਪਣੇ ਘਰ ਵੱਲ ਨੂੰ ਜਾ ਰਹੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ...

ਪੂਰੀ ਖ਼ਬਰ »

ਅਣਪਛਾਤੀ ਗੱਡੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

ਜਲੰਧਰ ਛਾਉਣੀ, 29 ਜੂਨ (ਪਵਨ ਖਰਬੰਦਾ)-ਪਠਾਨਕੋਟ ਚੌਕ ਨੇੜੇ ਫਾਸਟ ਫੂਡ ਦੇ ਇਕ ਵੱਡੇ ਰੈਸਟੋਰੈਂਟ 'ਚ ਨਾਈਟ ਡਿਊਟੀ ਖ਼ਤਮ ਕਰਕੇ ਸਵੇਰ ਸਮੇਂ ਆਪਣੇ ਘਰ ਵੱਲ ਨੂੰ ਜਾ ਰਹੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਪਲੇਠਾ ਬਜਟ ਲੋਕ ਹਿਤ 'ਚ-ਕਰਨਲ ਸੋਹੀ

ਐੱਸ. ਏ. ਐੱਸ. ਨਗਰ, 29 ਜੂਨ (ਕੇ. ਐੱਸ. ਰਾਣਾ)-ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੇਸ਼ ਕੀਤਾ ਗਿਆ ਪਲੇਠਾ ਬਜਟ ਲੋਕ ਹਿੱਤ 'ਚ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ ਮੁਹਾਲੀ ਦੇ ਪ੍ਰਧਾਨ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ ਮੁਲਾਜ਼ਮ ਵਿਰੋਧੀ-ਮੁਲਾਜ਼ਮ ਆਗੂ

ਐੱਸ. ਏ. ਐੱਸ. ਨਗਰ, 29 ਜੂਨ (ਕੇ. ਐੱਸ. ਰਾਣਾ)-ਪੰਜਾਬ ਰਾਜ ਜ਼ਿਲ੍ਹਾ ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ, ਸੂਬਾ ਜਨਰਲ ਸਕੱਤਰ ਜੋਗਿੰਦਰ ਕੁਮਾਰ ਜ਼ੀਰਾ ਅਤੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ...

ਪੂਰੀ ਖ਼ਬਰ »

50 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ

ਐੱਸ. ਏ. ਐੱਸ. ਨਗਰ, 29 ਜੂਨ (ਜਸਬੀਰ ਸਿੰਘ ਜੱਸੀ)-ਐਸ. ਟੀ. ਐਫ. ਵਲੋਂ ਮੁਹਾਲੀ ਵਿਚਲੇ ਇਲਾਕੇ 'ਚ ਗੁਪਤ ਸੂਚਨਾ ਦੇ ਆਧਾਰ 'ਤੇ 1 ਮੁਲਜ਼ਮ ਨੂੰ 50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਦੀ ਪਛਾਣ ਵਿਸ਼ਵਜੀਤ ਸਿੰਘ ਉਰਫ਼ ਵਿਸ਼ੂ ਵਾਸੀ ...

ਪੂਰੀ ਖ਼ਬਰ »

ਥਰਮਲ ਪਲਾਂਟਾਂ 'ਤੇ ਕੋਲੇ ਦੇ ਭੰਡਾਰ ਨੂੰ ਲੈ ਕੇ ਕੋਲ ਮੰਤਰਾਲਾ ਤੇ ਬਿਜਲੀ ਮੰਤਰਾਲਾ ਆਪਸ 'ਚ ਭਿੜੇ

ਜੀ. ਪੀ. ਸਿੰਘ ਰਾਜਪੁਰਾ, 29 ਜੂਨ -ਪੰਜਾਬ ਅੰਦਰ ਦੋ ਥਰਮਲ ਪਲਾਂਟਾਂ ਸਮੇਤ ਦੇਸ਼ ਭਰ ਦੇ ਲਗਪਗ 50 ਫ਼ੀਸਦੀ ਗੈਰ-ਪਿਟ ਹੈੱਡ ਥਰਮਲ ਪਾਵਰ ਪਲਾਂਟਾਂ 'ਚ ਕੋਲੇ ਦੇ ਸਟਾਕ ਨਾਕਾਫ਼ੀ ਹੋਣ ਕਾਰਨ ਕੇਂਦਰ ਸਰਕਾਰ ਦੇ ਦੋ ਕੋਲ ਅਤੇ ਬਿਜਲੀ ਮੰਤਰਾਲਾ ਆਪਸ 'ਚ ਭਿੜ ਗਏ ਹਨ | ਪੰਜਾਬ ਲਈ ...

ਪੂਰੀ ਖ਼ਬਰ »

ਸਰਕਾਰੀ ਚਿਲਡਰਨ ਹੋਮ 'ਚੋਂ ਦੋ ਦਿਨਾਂ 'ਚ ਅੱਠ ਬੱਚੇ ਕੰਧ ਟੱਪ ਕੇ ਫ਼ਰਾਰ

ਰਾਜਪੁਰਾ, 29 ਜੂਨ (ਜੀ.ਪੀ. ਸਿੰਘ)-ਸਥਾਨਕ ਸਰਕਾਰੀ ਚਿਲਡਰਨ ਹੋਮ 'ਚੋਂ ਦੋ ਦਿਨਾਂ ਦੌਰਾਨ ਅੱਠ ਬੱਚੇ ਫ਼ਰਾਰ ਹੋ ਗਏ | ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਚਿਲਡਰਨ ਹੋਮ ਦੇ ਕਾਰਜਕਾਰੀ ਸੁਪਰਡੰਟ ਅਤੇ ਸੀ.ਡੀ.ਪੀ.ਓ. ਘਨੌਰ ਕਨਵਰ ...

ਪੂਰੀ ਖ਼ਬਰ »

ਚਿੱਟੇ ਨੇ ਲਈ ਨੌਜਵਾਨ ਦੀ ਜਾਨ

ਝੁਨੀਰ, 29 ਜੂਨ (ਰਮਨਦੀਪ ਸਿੰਘ ਸੰਧੂ)- ਨੇੜਲੇ ਪਿੰਡ ਬੀਰੇਵਾਲਾ ਜੱਟਾਂ ਵਿਖੇ ਇਕ ਨੌਜਵਾਨ ਦੀ ਚਿੱਟੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕਿਰਪਾਲ ਸਿੰਘ (26) ਪੁੱਤਰ ਲੀਲਾ ਸਿੰਘ ਵਾਸੀ ਬੀਰੇਵਾਲਾ ਜੱਟਾਂ ਪਿੰਡ 'ਚ ਮਜ਼ਦੂਰੀ ਕਰਦਾ ...

ਪੂਰੀ ਖ਼ਬਰ »

ਪੰਜਾਬ ਦੀਆਂ 41 ਨਗਰ ਕੌਂਸਲਾਂ ਦੀਆਂ ਚੋਣਾਂ ਅੱਗੇ ਪਾਈਆਂ

ਸੰਗਰੂਰ, 29 ਜੂਨ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ)- ਪੰਜਾਬ ਦੀਆਂ 41 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਹੋਣ ਵਾਲੀਆਂ ਚੋਣਾਂ ਅੱਗੇ ਪਾ ਦਿੱਤੀਆਂ ਗਈਆਂ ਹਨ | ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਪੱਤਰ ਅਨੁਸਾਰ ਜਿਨ੍ਹਾਂ ਸ਼ਹਿਰਾਂ ਜਾਂ ...

ਪੂਰੀ ਖ਼ਬਰ »

ਗੁਰਦਾਸਪੁਰ ਦੀ ਡਰੱਗ ਇੰਸਪੈਕਟਰ ਬਬਲੀਨ ਕੌਰ ਭਿ੍ਸ਼ਟਾਚਾਰ ਦੇ ਮਾਮਲੇ 'ਚ ਅੰਮਿ੍ਤਸਰ ਤੋਂ ਗਿ੍ਫ਼ਤਾਰ

ਅੰਮਿ੍ਤਸਰ, 29 ਜੂਨ (ਰੇਸ਼ਮ ਸਿੰਘ)-ਗੁਰਦਾਸਪੁਰ ਜ਼ਿਲ੍ਹੇ 'ਚ ਤਾਇਨਾਤ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਵਿਜੀਲੈਂਸ ਪੁਲਿਸ ਵਲੋਂ ਭਿ੍ਸ਼ਟਾਚਾਰ ਦੇ ਮਾਮਲੇ 'ਚ ਅੰਮਿ੍ਤਸਰ ਤੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਹ ਇੰਸਪੈਕਟਰ ਇਸ ਵੇਲੇ ਗੁਰਦਾਸਪੁਰ ਜ਼ਿਲ੍ਹੇ 'ਚ ...

ਪੂਰੀ ਖ਼ਬਰ »

1965 'ਚ ਇਕ ਵਾਰ ਮੁੜ ਮਿਲਿਆ ਪਾਕਿ ਸਥਿਤ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਮੌਕਾ

ਅੰਮਿ੍ਤਸਰ, 29 ਜੂਨ (ਸੁਰਿੰਦਰ ਕੋਛੜ)- ਸੰਨ 1947 'ਚ ਦੇਸ਼ ਦੀ ਵੰਡ ਨਾਲ ਵੱਡੀ ਗਿਣਤੀ 'ਚ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਰਹਿ ਗਏ, ਹਾਲਾਂਕਿ 1965 ਦੀ ਭਾਰਤ-ਪਾਕਿ ਜੰਗ ਦੌਰਾਨ ਪਾਕਿ ਫ਼ੌਜ ਵਲੋਂ ਜਿੱਥੇ ਅਸਥਾਈ ਤੌਰ 'ਤੇ ਖੇਮਕਰਨ ਸੈਕਟਰ ਦੇ ਕੁੱਝ ਪਿੰਡਾਂ 'ਤੇ ਆਪਣਾ ...

ਪੂਰੀ ਖ਼ਬਰ »

ਵਿਧਾਇਕ ਗੋਇਲ ਨੇ ਪੇਪਰ ਰਹਿਤ ਬਜਟ ਦੀ ਕੀਤੀ ਸ਼ਲਾਘਾ

ਲਹਿਰਾਗਾਗਾ, 29 ਜੂਨ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)- ਹਲਕਾ ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਵਿਧਾਨ ਸਭਾ 'ਚ ਟੈਕਸ ਮੁਕਤ ਬਜਟ ਪੇਸ਼ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਸੂਬੇ 'ਚ ਵਸਦੇ ਸਾਰੇ ...

ਪੂਰੀ ਖ਼ਬਰ »

ਪਟਵਾਰੀਆਂ ਵਲੋਂ ਦੋ ਮਹੀਨਿਆਂ ਤੋਂ ਵਾਧੂ ਚਾਰਜ ਵਾਲੇ ਸਰਕਲਾਂ ਦਾ ਕੰਮ ਕਰਨ ਨਾਲ ਲੋਕ ਪ੍ਰੇਸ਼ਾਨ

ਗੁਰਦਾਸਪੁਰ, 29 ਜੂਨ (ਗੁਰਪ੍ਰਤਾਪ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਸੂਬਾ ਸਰਕਾਰ ਦਾ ਲਗਪਗ ਹਰ ਮਹਿਕਮਾ ਮੁਲਾਜ਼ਮਾਂ ਦੀ ਕਮੀ ਕਾਰਨ ਕੰਮ 'ਚ ਆ ਰਹੀਆਂ ਮੁਸ਼ਕਿਲਾਂ ਨਾਲ ਜੂਝ ਰਿਹਾ ਹੈ, ਪਰ ਸਮੇਂ ਦੀਆਂ ਸਰਕਾਰਾਂ ਵਲੋਂ ਤਵੱਜੋਂ ਨਾ ਦਿੱਤੇ ਜਾਣ ਕਾਰਨ ਇਨ੍ਹਾਂ ...

ਪੂਰੀ ਖ਼ਬਰ »

ਸੂਬੇ 'ਚ ਅਗਲੇ ਚਾਰ ਦਿਨ ਭਾਰੀ ਬਰਸਾਤ ਦੀ ਸੰਭਾਵਨਾ

ਮੂਣਕ/ ਲੁਧਿਆਣਾ, 29 ਜੂਨ (ਕੇਵਲ ਸਿੰਗਲਾ, ਪੁਨੀਤ ਬਾਵਾ)- ਸੂਬੇ ਦੇ ਲੋਕਾਂ ਨੰੂ ਜਲਦੀ ਹੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ | ਦੇਸ਼ ਦੇ ਮੌਸਮ ਵਿਭਾਗ (ਆਈ.ਐਮ.ਡੀ.) ਅਨੁਸਾਰ ਅੱਜ 30 ਜੂਨ ਨੂੰ ਮੌਨਸੂਨ ਦਿੱਲੀ ਪੁੱਜ ਜਾਵੇਗੀ ਅਤੇ 30 ਜੂਨ ਨੰੂ ਦਿੱਲੀ, ਹਰਿਆਣਾ ਤੋਂ ...

ਪੂਰੀ ਖ਼ਬਰ »

ਲਾਹੌਰ 'ਚ ਮਨਾਈ ਸ਼ੇਰ-ਏ-ਪੰਜਾਬ ਦੀ 183ਵੀਂ ਬਰਸੀ

ਅੰਮਿ੍ਤਸਰ, 29 ਜੂਨ (ਸੁਰਿੰਦਰ ਕੋਛੜ)- ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਅੱਜ ਲਾਹੌਰ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਸਾਂਝੇ ਤੌਰ 'ਤੇ ਮਨਾਈ ਗਈ | ਗੁਰਦੁਆਰਾ ਡੇਰਾ ਸਾਹਿਬ ਦੇ ...

ਪੂਰੀ ਖ਼ਬਰ »

ਮਿਲਕ ਪਲਾਂਟ ਦੀ ਸੇਵਾ-ਮੁਕਤ ਕਰਮਚਾਰੀ ਵੈੱਲਫ਼ੇਅਰ ਐਸੋਸੀਏਸ਼ਨ ਨੇ ਜਨਰਲ ਮੈਨੇਜਰ ਨੂੰ ਸੌਂਪਿਆ ਮੰਗ ਪੱਤਰ

ਐੱਸ. ਏ. ਐੱਸ. ਨਗਰ, 29 ਜੂਨ (ਕੇ. ਐੱਸ. ਰਾਣਾ)-ਮਿਲਕ ਪਲਾਂਟ ਮੁਹਾਲੀ 'ਚੋਂ ਸੇਵਾ-ਮੁਕਤ ਹੋਏ ਕਰਮਚਾਰੀਆਂ ਦੀ ਜਥੇਬੰਦੀ ਵੇਰਕਾ ਮਿਲਕ ਪਲਾਂਟ ਮੁਹਾਲੀ ਸੇਵਾ-ਮੁਕਤ ਕਰਮਚਾਰੀ ਵੈੱਲਫ਼ੇਅਰ ਐਸੋਸੀਏਸ਼ਨ ਵਲੋਂ ਜਨਰਲ ਮੈਨੇਜਰ ਮਿਲਕ ਪਲਾਂਟ ਮੁਹਾਲੀ ਨੂੰ ਇਕ ਮੰਗ ਪੱਤਰ ...

ਪੂਰੀ ਖ਼ਬਰ »

ਚੰਡੀਗ ੜ੍ਹ ਨਗਰ ਨਿਗਮ ਨੇ ਕਨ੍ਹੱਈਆ ਮਿੱਤਲ ਨੂੰ ਸਵੱਛ ਸਰਵੇਖਣ-2023 ਲਈ ਬ੍ਰਾਂਡ ਅੰਬੈਸਡਰ ਬਣਾਇਆ

ਚੰਡੀਗੜ੍ਹ, 29 ਜੂਨ (ਮਨਜੋਤ ਸਿੰਘ ਜੋਤ)- ਨਗਰ ਨਿਗਮ ਵਲੋਂ ਉਘੇ ਗਾਇਕ ਕਨ੍ਹੱਈਆ ਮਿੱਤਲ ਨੂੰ ਸਵੱਛ ਸਰਵਖੇਣ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ | ਅੱਜ ਉਨ੍ਹਾਂ ਵਲੋਂ ਚੰਡੀਗੜ੍ਹ ਨਗਰ ਨਿਗਮ ਮੇਅਰ ਸਰਬਜੀਤ ਕੌਰ, ਕਮਿਸ਼ਨਰ ਅਨੰਦਿਤਾ ਮਿੱਤਰਾ ਨਾਲ ਮੁਲਾਕਾਤ ਕੀਤੀ | ...

ਪੂਰੀ ਖ਼ਬਰ »

'ਆਪ' ਸਰਕਾਰ ਨੇ ਬਿਜਲੀ ਵਿਭਾਗ ਰਾਹੀਂ ਜਨਤਾ ਨੂੰ ਲੁੱਟਣ ਦਾ ਨਵਾਂ ਤਰੀਕਾ ਕੱਢਿਆ-ਜੀਵਨ ਗੁਪਤਾ

ਚੰਡੀਗੜ੍ਹ, 29 ਜੂਨ (ਅਜੀਤ ਬਿਊਰੋ)- ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਬਿਜਲੀ ਦੇ ਬਿੱਲਾਂ ਵਿਚ ਮੋਟੀ ਸੁਰੱਖਿਆ ਰਾਸ਼ੀ ਵਸੂਲ ਕਰਨ ਲਈ ਭੇਜੇ ਗਏ ਬਿਜਲੀ ਦੇ ਬਿਲਾਂ 'ਤੇ ਮਾਨ ਸਰਕਾਰ ਨੂੰ ...

ਪੂਰੀ ਖ਼ਬਰ »

ਪ੍ਰਸ਼ਾਸਕ ਨੇ 40 ਨਵੀਆਂ ਇਲੈਕਟਿ੍ਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੀਤਾ ਰਵਾਨਾ

ਚੰਡੀਗੜ੍ਹ, 29 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ) ਨੂੰ 40 ਨਵੀਆਂ ਇਲੈਕਟਿ੍ਕ ਬੱਸਾਂ ਦੀ ਪਹਿਲੀ ਖੇਪ ਮਿਲ ਗਈ ਹੈ | ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵਲੋਂ ਅੱਜ ਇਨ੍ਹਾਂ ਬੱਸਾਂ ਨੂੰ ...

ਪੂਰੀ ਖ਼ਬਰ »

ਹਰਿਆਣਾ ਵਿਚ ਪੈਕਸ ਦਾ ਹੋਵੇਗਾ ਡਿਜੀਟਲੀਕਰਣ-31 ਅਗਸਤ ਤਕ 307 ਪੈਕਸ ਹੋਣਗੇ ਕੰਪਿਊਟਰਾਇਜ਼ਡ

ਚੰਡੀਗੜ੍ਹ, 29 ਜੂਨ (ਵਿ. ਪ੍ਰਤੀ.)-ਡਿਜੀਟਲੀਕਰਣ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਹੁਣ ਹਰਿਆਣਾ ਦੇ ਸਾਰੇ ਪ੍ਰਾਥਮਿਕ ਖੇਤੀਬਾੜੀ ਸਹਿਕਾਰੀ ਕਮੇਟੀਆਂ (ਪੈਕਸ) ਦਾ ਵੀ ਡਿਜੀਟਲੀਕਰਣ ਹੋਵੇਗਾ | ਇਸ ਦੇ ਤਹਿਤ 31 ਅਗਸਤ, 2022 ਤਕ ਸੂਬੇ ਦੇ 107 ਪੈਕਸ ਪੂਰੀ ਤਰ੍ਹਾਂ ...

ਪੂਰੀ ਖ਼ਬਰ »

ਜਾਅਲੀ ਰੈਂਟ ਡੀਡ ਬਣਾਉਣ ਦੇ ਦੋਸ਼ 'ਚ ਮਾਮਲਾ ਦਰਜ

ਚੰਡੀਗੜ੍ਹ, 29 ਜੂਨ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-11 ਦੇ ਰਹਿਣ ਵਾਲੇ ਵਿਨੋਦ ਕੁਮਾਰ ਸਿੰਗਲਾ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਿਸ ਨੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਸੈਕਟਰ-11 ਵਿਚ ਇਕ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ...

ਪੂਰੀ ਖ਼ਬਰ »

ਪ੍ਰਸ਼ਾਸਕ ਦੇ ਸਲਾਹਕਾਰ ਵਲੋਂ ਵਾਰਡਾਂ ਦੇ ਮੁੱਦਿਆਂ ਨੂੰ ਲੈ ਕੇ ਬੈਠਕ

ਚੰਡੀਗੜ੍ਹ, 29 ਜੂਨ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਦੀ ਪ੍ਰਧਾਨਗੀ ਹੇਠ ਵਾਰਡ ਨੰਬਰ 10 ਤੋਂ 18 ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਬੈਠਕ ਹੋਈ | ਇਸ ਬੈਠਕ ਵਿਚ ਨਗਰ ਨਿਗਮ ਮੇਅਰ ਸਰਬਜੀਤ ਕੌਰ, ਗ੍ਰਹਿ ਸਕੱਤਰ ਨਿਤਿਨ ਕੁਮਾਰ ਯਾਦਵ, ਨਗਰ ...

ਪੂਰੀ ਖ਼ਬਰ »

ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਦੇ ਮਹੱਤਵਪੂਰਨ ਫ਼ੈਸਲੇ ਹਰਿਆਣਾ ਦੀ ਇਲੈਕਟਿ੍ਕ ਵਹੀਕਲ ਪਾਲਸੀ ਨਾਲ ਖਰੀਦਦਾਰਾਂ ਦੇ ਨਾਲ-ਨਾਲ ਨਿਰਮਾਤਾ ਨੂੰ ਵੀ ਮਿਲੇਗਾ ਲਾਭ

ਚੰਡੀਗੜ੍ਹ, 29 ਜੂਨ (ਐਨ.ਐਸ. ਪਰਵਾਨਾ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਵੱਧਦੇ ਵਾਤਾਵਰਣ ਪ੍ਰਦੂਸ਼ਣ ਦੇ ਚਲਦੇ ਇਲੈਕਟਿ੍ਕ ਵਾਹਨ ਅੱਜ ਸਮੇਂ ਦੀ ਮੰਗ ਹਨ, ਇਨ੍ਹਾਂ ਦੇ ਚੱਲਣ ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ ਅਤੇ ਪੈਟਰੋਲੀਅਮ ਪਦਾਰਥਾਂ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX