ਤਾਜਾ ਖ਼ਬਰਾਂ


ਲਾਰੈਂਸ ਬਿਸ਼ਨੋਈ 13 ਦਿਨ ਦੇ ਪੁਲਿਸ ਰਿਮਾਂਡ ‘ਤੇ
. . .  15 minutes ago
ਲੁਧਿਆਣਾ ,29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਮੇਹਰਬਾਨ ਇਲਾਕੇ ਵਿਚ ਪੰਜ ਸਾਲ ਪਹਿਲਾਂ ਹੋਏ ਇਕ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਲਾਰੈਂਸ ਬਿਸ਼ਨੋਈ ...
ਅਲੀਗੜ੍ਹ ਮੀਟ ਫੈਕਟਰੀ 'ਚ ਪਾਈਪ ਫਟਣ ਕਾਰਨ ਅਮੋਨੀਆ ਗੈਸ ਲੀਕ, 59 ਮਜ਼ਦੂਰ ਹੋਏ ਬੀਮਾਰ
. . .  19 minutes ago
ਸ਼ਰਾਰਤੀ ਅਨਸਰਾਂ ਨੇ ਕੈਥੋਲਿਕ ਚਰਚ ਦੀ ਕੀਤੀ ਭੰਨਤੋੜ , ਈਸਾਈ ਭਾਈਚਾਰੇ ’ਚ ਰੋਸ
. . .  11 minutes ago
ਜਲੰਧਰ, 29 ਸਤੰਬਰ (ਅਜੀਤ ਬਿਊਰੋ)- ਤਰਨਤਾਰਨ ਚਰਚ 'ਚ ਭੰਨਤੋੜ ਤੋਂ ਬਾਅਦ ਹੁਣ ਜਲੰਧਰ 'ਚ ਵੀ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ । ਚਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਚਰਚ ਦੀ ਭੰਨਤੋੜ ਕੀਤੀ ...
ਸ਼ਸ਼ੀ ਥਰੂਰ ਭਲਕੇ ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨਗੇ , ਦਿਗਵਿਜੇ ਸਿੰਘ ਨਾਲ ਕਰਨਗੇ ਮੁਲਾਕਾਤ
. . .  39 minutes ago
ਅੱਡਾ ਘੋਗਰਾ ਦੇ ਨਵੇਂ ਬਣ ਰਹੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਬੀ.ਡੀ.ਪੀ.ਓ ਦਸੂਹਾ ਵਲੋਂ ਬੰਦ ਕਰਵਾਇਆ
. . .  44 minutes ago
ਘੋਗਰਾ ,29 ਸਤੰਬਰ (ਆਰ.ਐੱਸ. ਸਲਾਰੀਆ)- ਹਲਕਾ ਦਸੂਹਾ ਵਿਚ ਪੈਂਦੇ ਪਿੰਡ ਘੋਗਰਾ ਵਿਚ ਪੰਚਾਇਤ ਵਲੋਂ ਦਸੂਹਾ ਹਾਜੀਪੁਰ ਸੜਕ 'ਤੇ ਬੱਸ ਅੱਡੇ ਦੀ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ । ਬੱਸ ਅੱਡੇ 'ਤੇ ਉਸ ਵੇਲੇ ਮਾਹੌਲ ...
ਪੰਜਾਬ ਵਿਧਾਨ ਸਭਾ 'ਚ ਸਰਬਜੀਤ ਕੌਰ ਮਾਣੂਕੇ ਨੇ ਐੱਸ.ਸੀ. ਬੱਚਿਆਂ ਦੇ ਵਜ਼ੀਫ਼ਿਆਂ ਦਾ ਚੁੱਕਿਆ ਮੁੱਦਾ
. . .  about 1 hour ago
ਚੰਡੀਗੜ੍ਹ, 29 ਸਤੰਬਰ (ਮਾਨ)-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਸਦਨ 'ਚ ਸਰਬਜੀਤ ਕੌਰ ਮਾਣੂਕੇ ਵਲੋਂ ਗੈਰ-ਸਰਕਾਰੀ ਮਤਾ ਰੱਖਿਆ ਗਿਆ। ਉਨ੍ਹਾਂ ਨੇ ਸਦਨ 'ਚ ਕਿਹਾ ਕਿ ਐੱਸ.ਸੀ. ਬੱਚਿਆਂ ਨੂੰ ਵਜ਼ੀਫ਼ੇ ਸਮੇਂ...
ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋਈ: ਸੁਖਬੀਰ ਸਿੰਘ ਬਾਦਲ
. . .  about 1 hour ago
ਲੁਧਿਆਣਾ, 29 ਸਤੰਬਰ ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਸੂਬੇ ਦੀ ਜਨਤਾ ਸਰਕਾਰ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ...
ਵਿਧਾਨ ਸਭਾ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  about 1 hour ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋ ਗਿਆ, ਜਿਸ ਦੇ ਚੱਲਦਿਆਂ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਫ਼ਿਰ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਹੈ।
ਕਾਂਗਰਸ ਪ੍ਰਧਾਨ ਦੀ ਚੋਣ ਲੜਨ ਨੂੰ ਲੈ ਕੇ ਅਸ਼ੋਕ ਗਹਿਲੋਤ ਦਾ ਵੱਡਾ ਬਿਆਨ
. . .  about 1 hour ago
ਨਵੀਂ ਦਿੱਲੀ, 29 ਸਤੰਬਰ-ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਨਹੀਂ ਲੜਨਗੇ।
ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਹੋਈ ਮੁਲਤਵੀ
. . .  about 2 hours ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਇਜਲਾਸ ਦੇ ਪਹਿਲਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਸੀ ਤੇ ਵਿਰੋਧੀਆਂ ਵਲੋਂ ਹੰਗਾਮਾ ਕੀਤਾ ਗਿਆ ਹੈ। ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਨੇਤਾ...
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ
. . .  about 2 hours ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ...
ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
. . .  about 2 hours ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਵੀਰਵਾਰ ਨੂੰ ਦੂਜਾ ਦਿਨ ਹੈ ਅਤੇ ਇਸ 'ਚ ਹੰਗਾਮਾ ਹੋਣ ਦੇ ਆਸਾਰ ਹਨ।
ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਨੇ ਭਲਕੇ ਬੁਲਾਈ ਮੀਟਿੰਗ
. . .  about 2 hours ago
ਚੰਡੀਗੜ੍ਹ, 29 ਸਤੰਬਰ-ਪੰਜਾਬ ਅਤੇ ਹਰਿਆਣਾ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਸਿੱਖ ਧਾਰਮਿਕ ਮਾਮਲਿਆਂ 'ਚ ਦਖ਼ਲ ਦੇਣ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਪਾਰਟੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ, ਅਕਾਲੀ ਦਲ ਦੇ ਪ੍ਰਧਾਨ...
ਤੇਲਗੂ ਅਦਾਕਾਰ ਅੱਲੂ ਅਰਜੁਨ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
. . .  about 3 hours ago
ਅੰਮ੍ਰਿਤਸਰ, 29 ਸਤੰਬਰ (ਹਰਮਿੰਦਰ ਸਿੰਘ)- ਦੱਖਣੀ ਫ਼ਿਲਮਾਂ ਦੇ ਅਦਾਕਾਰ ਅੱਲੂ ਅਰਜਨ ਨੇ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮੀਤ ਮੈਨੇਜਰ...
ਅਸਾਮ: ਬ੍ਰਹਮਪੁੱਤਰ ਨਦੀ 'ਚ ਪਲਟੀ ਕਿਸ਼ਤੀ, ਕਰੀਬ 20 ਯਾਤਰੀ ਲਾਪਤਾ
. . .  about 3 hours ago
ਅਸਾਮ, 29 ਸਤੰਬਰ-ਅਸਾਮ ਦੇ ਧੁਬਰੀ ਜ਼ਿਲ੍ਹੇ 'ਚ ਬ੍ਰਹਮਪੁਰ ਨਦੀ 'ਚ ਇਕ ਕਿਸ਼ਤੀ ਪਲਟਣ ਨਾਲ ਕਰੀਬ 20 ਲੋਕ ਲਾਪਤਾ ਹੋ ਗਏ ਹਨ। ਫ਼ਿਲਹਾਲ ਇਸ ਘਟਨਾ ਤੋਂ ਬਾਅਦ ਰੈਸਕਿਊ ਜਾਰੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ
. . .  about 3 hours ago
ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਹੈ ਅਤੇ ਅੱਜ ਬਾਅਦ ਦੁਪਹਿਰ ਪੁਲਿਸ ਵਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ...
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ ਨੇ ਸਕੂਲੀ ਵੈਨਾਂ ਦੀ ਕੀਤੀ ਚੈਕਿੰਗ
. . .  about 3 hours ago
ਲਹਿਰਾਗਾਗਾ, 29 ਸਤੰਬਰ (ਅਸ਼ੋਕ ਗਰਗ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਇੱਥੇ ਵੱਖ-ਵੱਖ ਸਕੂਲਾਂ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਵਿਆਹੁਤਾ ਹੋਣ ਜਾਂ ਅਣਵਿਆਹੀਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ
. . .  about 4 hours ago
ਨਵੀਂ ਦਿੱਲੀ, 29 ਸਤੰਬਰ- ਸੁਪਰੀਮ ਕੋਰਟ ਨੇ ਅੱਜ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਦੇ ਦਿੱਤਾ ਹੈ, ਭਾਵੇਂ ਉਹ ਵਿਆਹੁਤਾ ਹੋਣ ਜਾਂ ਅਣਵਿਆਹੀਆਂ। ਇਸ ਇਤਿਹਾਸਕ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ...
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ 'ਚ 3,400 ਕਰੋੜ ਤੋਂ ਵਧ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
. . .  about 4 hours ago
ਅਹਿਮਦਾਬਾਦ, 29 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ 'ਚ 3,400 ਕਰੋੜ ਤੋਂ ਵਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ।
ਵਿਜੀਲੈਂਸ ਦੀ ਕਾਰਵਾਈ ਦੇ ਰੋਸ 'ਚ ਕੌਂਸਲ ਮੁਲਾਜ਼ਮਾਂ ਨੇ ਕੀਤੀ ਹੜਤਾਲ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਰੁਪਿੰਦਰ ਸਿੰਘ ਸੱਗੂ)-ਵਿਜੀਲੈਂਸ ਵਲੋਂ ਸੁਨਾਮ ਨਗਰ ਕੌਂਸਲ 'ਚ ਤਾਇਨਾਤ ਕਲਰਕ ਕਿਰਨਦੀਪ ਸਹੋਤਾ ਖ਼ਿਲਾਫ਼ ਰਿਸ਼ਵਤ ਮੰਗਣ ਦੇ ਕਥਿਤ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੇ ਵਿਰੋਧ 'ਚ ਅੱਜ ਨਗਰ ਕੌਂਸਲ...
ਪੀ.ਐੱਫ.ਆਈ. ਦਾ ਟਵਿੱਟਰ ਅਕਾਊਂਟ ਬੈਨ, ਸਰਕਾਰ ਦੀ ਸ਼ਿਕਾਇਤ 'ਤੇ ਟਵਿੱਟਰ ਇੰਡੀਆ ਨੇ ਕੀਤੀ ਕਾਰਵਾਈ
. . .  about 6 hours ago
ਨਵੀਂ ਦਿੱਲੀ, 29 ਸਤੰਬਰ-ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਟਵਿਟਰ ਨੇ ਇਹ ਕਾਰਵਾਈ ਭਾਰਤ ਸਰਕਾਰ ਵਲੋਂ...
ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4,272 ਨਵੇਂ ਮਾਮਲੇ ਆਏ ਸਾਹਮਣੇ
. . .  about 6 hours ago
ਨਵੀਂ ਦਿੱਲੀ, 29 ਸਤੰਬਰ-ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 4,272 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4,474 ਲੋਕ ਡਿਸਚਾਰਜ ਹੋਏ ਹਨ।
ਪਾਕਿਸਤਾਨੀ ਡਰੋਨਾਂ ਵਲੋਂ ਫਿਰ ਭਾਰਤ ਅੰਦਰ ਘੁਸਪੈਠ, ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫਾਇਰਿੰਗ
. . .  about 7 hours ago
ਖਾਲੜਾ, 29 ਸਤੰਬਰ (ਜੱਜਪਾਲ ਸਿੰਘ ਜੱਜ)-ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਕੇ.ਐੱਸ. ਵਾਲਾ ਦੇ ਅਧੀਨ ਆਉਂਦੇ ਏਰੀਏ ਅੰਦਰ 28 ਅਤੇ 29 ਸਤੰਬਰ ਦੀ ਦਰਮਿਆਨੀ ਰਾਤ ਨੂੰ 3:10 ਵਜੇ...
ਓਡੀਸ਼ਾ ਦੀ ਇਕ ਫ਼ੈਕਟਰੀ 'ਚ ਅਮੋਨੀਆ ਗੈਸ ਲੀਕ, 28 ਮਜ਼ਦੂਰ ਬਿਮਾਰ
. . .  about 7 hours ago
ਓਡੀਸ਼ਾ, 29 ਸਤੰਬਰ-ਓਡੀਸ਼ਾ ਦੇ ਬਾਲਾਸੋਰ ਦੀ ਇਕ ਫ਼ੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਨਾਲ 28 ਮਜ਼ਦੂਰ ਗੰਭੀਰ ਰੂਪ ਨਾਲ ਬਿਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਗੈਸ ਲੀਕ ਹੋਣ ਨਾਲ ਬਿਮਾਰ ਹੋਣ ਵਾਲੇ ਮਜ਼ਦੂਰਾਂ 'ਚ ਜ਼ਿਆਦਾਤਰ ਔਰਤਾਂ ਹਨ।
ਚੀਨ ਦੇ ਨਾਲ ਸੰਬੰਧਾਂ 'ਤੇ ਬੋਲੇ ਵਿਦੇਸ਼ ਮੰਤਰੀ ਡਾ.ਐੱਸ ਜੈਸ਼ੰਕਰ, ਦਿੱਤਾ ਇਹ ਬਿਆਨ
. . .  about 7 hours ago
ਨਵੀਂ ਦਿੱਲੀ, 29 ਸਤੰਬਰ-ਚੀਨ ਦੇ ਨਾਲ ਸੰਬੰਧਾਂ 'ਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦਾ ਕਹਿਣਾ ਹੈ ਕਿ ਸਾਡੀ ਚੀਨ ਦੇ ਨਾਲ ਵਧੀਆ ਸੰਬੰਧ ਰੱਖਣ ਦੀ ਕੋਸ਼ਿਸ਼ ਜਾਰੀ ਹੈ ਪਰ ਇਹ ਸੰਵੇਦਨਸ਼ੀਲਤਾ ਆਪਸੀ ਸਨਮਾਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 17 ਹਾੜ ਸੰਮਤ 554

ਪਹਿਲਾ ਸਫ਼ਾ

ਵਿਧਾਨ ਸਭਾ ਵਲੋਂ 'ਅਗਨੀਪਥ' ਯੋਜਨਾ ਤੇ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਮਤਾ ਪਾਸ

• ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਸੰਬੰਧੀ ਬਿੱਲ ਨੂੰ ਵੀ ਪ੍ਰਵਾਨਗੀ • ਕੱਚੇ ਮੁਲਾਜ਼ਮ ਪੱਕੇ ਕਰਨ ਲਈ ਬਿੱਲ ਦਾ ਖ਼ਰੜਾ ਤਿਆਰ-ਮੁੱਖ ਮੰਤਰੀ • ਸਦਨ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ • ਜੈ ਕਿ੍ਸ਼ਨ ਸਿੰਘ ਰੋੜੀ ਬਣੇ ਡਿਪਟੀ ਸਪੀਕਰ
ਚੰਡੀਗੜ੍ਹ, 30 ਜੂਨ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਵਲੋਂ ਬਜਟ ਇਜਲਾਸ ਦੇ ਆਖ਼ਰੀ ਦਿਨ ਭਾਰਤ ਸਰਕਾਰ ਦੀ 'ਅਗਨੀਪਥ' ਯੋਜਨਾ ਨੂੰ ਰੱਦ ਕੀਤੇ ਜਾਣ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਦੀ ਕਥਿਤ ਤਜਵੀਜ਼ ਦੇ ਵਿਰੋਧ ਲਈ ਮਤੇ ਪਾਸ ਕੀਤੇ ਗਏ | ਮੁੱਖ ਮੰਤਰੀ ਸ. ਭਗਵੰਤ ਮਾਨ ਵਲੋਂ ਵਿਧਾਨ ਸਭਾ 'ਚ ਇਕ ਸਰਕਾਰੀ ਮਤਾ ਪੇਸ਼ ਕਰਦਿਆਂ ਕਿਹਾ ਗਿਆ ਕਿ ਇਸ ਯੋਜਨਾ ਦਾ ਪੰਜਾਬ ਸਮੇਤ ਸਮੁੱਚੇ ਦੇਸ਼ 'ਚ ਵਿਰੋਧ ਹੋ ਰਿਹਾ ਹੈ | ਮਤੇ 'ਚ ਕਿਹਾ ਗਿਆ ਹੈ ਕਿ ਸਿਰਫ਼ ਚਾਰ ਸਾਲਾਂ ਲਈ ਨੌਜਵਾਨਾਂ ਨੂੰ ਨੌਕਰੀ ਦੇਣਾ ਨਾ ਦੇਸ਼ ਦੀ ਜਵਾਨੀ ਤੇ ਨਾ ਹੀ ਕੌਮੀ ਸੁਰੱਖਿਆ ਦੇ ਹਿੱਤਾਂ 'ਚ ਹੈ | ਮੁੱਖ ਮੰਤਰੀ ਨੇ ਕਿਹਾ ਕਿ ਕਦੇ 3 ਸਾਲ ਦੇ ਠੇਕੇ 'ਤੇ ਵੀ ਫ਼ੌਜ ਖੜ੍ਹੀ ਕੀਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਜੇ ਕੋਈ ਸ਼ਹੀਦ ਹੋ ਗਿਆ ਉਸ ਨੂੰ ਸ਼ਹੀਦ ਨਹੀਂ ਮੰਨਿਆ ਜਾਵੇਗਾ ਅਤੇ ਨਾ ਹੀ ਸ਼ਹੀਦਾਂ ਵਾਲੀ ਸਹੂਲਤ ਮਿਲੇਗੀ ਅਤੇ ਨਾ ਹੀ ਪਰਿਵਾਰ ਨੂੰ ਕੋਈ ਪੈਨਸ਼ਨ ਹੀ ਮਿਲੇਗੀ | ਉਨ੍ਹਾਂ ਕਿਹਾ ਕਿ ਜੇ ਸਕੀਮ ਏਨੀ ਹੀ ਚੰਗੀ ਹੈ ਤਾਂ ਭਾਜਪਾ ਦੇ ਆਗੂ ਆਪਣੇ ਬੱਚੇ ਭਰਤੀ ਕਰਵਾ ਲੈਣ | ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਤਾਨਾਸ਼ਾਹ ਨਾ ਬਣੇ ਅਤੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰੇ | ਉਨ੍ਹਾਂ ਕਿਹਾ ਕਿ ਭਾਜਪਾ ਆਗੂ ਕਹਿ ਰਹੇ ਹਨ ਕਿ ਨੌਜਵਾਨ ਅੱਗੋਂ ਪੜ੍ਹਾਈ ਵੀ ਜਾਰੀ ਰੱਖ ਸਕਣਗੇ | ਇਸ ਦਾ ਮਤਲਬ ਉਹ ਮੋਰਚਿਆਂ 'ਚ ਕਿਤਾਬਾਂ ਲੈ ਕੇ ਬੈਠਣਗੇ | ਸ. ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਭਾਰਤ ਸਰਕਾਰ ਨੇ ਫ਼ੌਜੀਆਂ ਨੂੰ ਪੈਨਸ਼ਨ ਨਾ ਦੇਣ ਲਈ ਇਹ ਯੋਜਨਾ ਲਿਆਂਦੀ ਹੈ | ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵੇਲੇ ਭਾਰਤੀ ਫ਼ੌਜ 'ਚ 2 ਲੱਖ ਅਸਾਮੀਆਂ ਖ਼ਾਲੀ ਹਨ ਅਤੇ ਅਮਰੀਕਾ ਦੇ ਮਾਡਲ ਨੂੰ ਅਪਨਾਉਣ ਤੋਂ ਪਹਿਲਾਂ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਉੱਥੇ ਬੇਘਰਿਆਂ 'ਚ 13 ਫ਼ੀਸਦੀ ਸਾਬਕਾ ਫ਼ੌਜੀ ਹਨ | ਮਤੇ 'ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, 'ਆਪ' ਦੇ ਪੁਸ਼ਪਿੰਦਰ ਸਿੰਘ ਹੈਪੀ ਤੇ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਵੀ ਵਿਚਾਰ ਰੱਖੇ ਜਦੋਂ ਕਿ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਮਤੇ ਦਾ ਵਿਰੋਧ ਕੀਤਾ | ਮਤਾ ਬਾਅਦ 'ਚ ਸਦਨ ਨੇ ਪਾਸ ਕਰ ਦਿੱਤਾ |
ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਮਤਾ
ਰਾਜ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਪੰਜਾਬ ਯੂਨੀਵਰਸਿਟੀ ਦੇ ਕੇਂਦਰੀਕਰਨ ਵਿਰੁੱਧ ਸਰਕਾਰੀ ਮਤਾ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ 175 ਤੋਂ ਵੱਧ ਕਾਲਜ ਇਸ ਯੂਨੀਵਰਸਿਟੀ ਨਾਲ ਹਨ ਤੇ ਰਾਜ ਸਰਕਾਰ ਸਾਲਾਨਾ 45 ਕਰੋੜ ਅਤੇ ਪੰਜਾਬ ਦੇ ਕਾਲਜ ਸਾਲਾਨਾ ਯੂਨੀਵਰਸਿਟੀ ਨੂੰ 100 ਕਰੋੜ ਰੁਪਏ ਤੋਂ ਵੱਧ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਚਰਿੱਤਰ ਬਦਲਣ ਵਾਲੀ ਕੋਈ ਵੀ ਕੋਸ਼ਿਸ਼ ਪੰਜਾਬੀ ਪ੍ਰਵਾਨ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਸਪੱਸ਼ਟ ਕੀਤਾ ਹੈ ਕਿ ਸਰਕਾਰ ਯੂਨੀਵਰਸਿਟੀ ਨੂੰ ਪੂਰੀ 100 ਫ਼ੀਸਦੀ ਗਰਾਂਟ ਦੇਣ ਲਈ ਵੀ ਤਿਆਰ ਹੋ ਸਕਦੀ ਹੈ ਪਰ ਕੇਂਦਰੀਕਰਨ ਦੀ ਕਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਇਹ ਯੂਨੀਵਰਸਿਟੀ ਸਾਡੀ ਵਿਰਾਸਤ ਹੈ ਅਤੇ ਸਾਡੀ ਇਸ ਨਾਲ ਭਾਵਨਾਤਮਿਕ ਸਾਂਝ ਹੈ | ਹਾਲਾਂਕਿ ਭਾਜਪਾ ਵਲੋਂ ਜੰਗੀ ਲਾਲ ਤੇ ਅਸ਼ਵਨੀ ਸ਼ਰਮਾ ਨੇ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਦੇ ਪੱਧਰ 'ਤੇ ਅਜਿਹੀ ਕੋਈ ਤਜਵੀਜ਼ ਹੀ ਨਹੀਂ ਹੈ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਜਿਹੇ ਚਰਚੇ ਇਕ ਅਦਾਲਤੀ ਫ਼ੈਸਲੇ ਬਾਅਦ ਸ਼ੁਰੂ ਹੋਏ, ਜਿੱਥੇ ਪੰਜਾਬ ਸਰਕਾਰ ਨੇ ਆਪਣਾ ਪੱਖ ਠੀਕ ਨਹੀਂ ਰੱਖਿਆ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਪੰਜਾਬ ਦੀ ਰਹੇਗੀ | ਉਨ੍ਹਾਂ ਸਦਨ 'ਚ ਕਿਹਾ ਕਿ ਸਾਡੀ ਪੰਜਾਬ ਪ੍ਰਤੀ ਵਫ਼ਾਦਾਰੀ 'ਤੇ ਸ਼ੱਕ ਨਾ ਕੀਤਾ ਜਾਵੇ | ਮਤੇ 'ਤੇ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਵਿਰੁੱਧ ਕੇਂਦਰ ਜਿਵੇਂ ਇਕ ਤੋਂ ਬਾਅਦ ਦੂਸਰਾ ਫ਼ੈਸਲਾ ਲੈ ਰਿਹਾ ਹੈ, ਉਸ ਤੋਂ ਕੇਂਦਰ ਦੀ ਨੀਅਤ ਸਪੱਸ਼ਟ ਹੋ ਰਹੀ ਹੈ | ਮਤੇ 'ਤੇ 'ਆਪ' ਦੇ ਬੁੱਧ ਰਾਮ ਤੇ ਕਾਂਗਰਸ ਦੇ ਪਰਗਟ ਸਿੰਘ ਨੇ ਵੀ ਵਿਚਾਰ ਰੱਖੇ ਅਤੇ ਸਦਨ ਵਲੋਂ ਮਤਾ ਪਾਸ ਕਰ ਦਿੱਤਾ ਗਿਆ |
ਵਿਧਾਨਿਕ ਕੰਮਕਾਜ
ਬਜਟ ਇਜਲਾਸ ਦੇ ਆਖ਼ਰੀ ਦਿਨ ਵਿਧਾਨ ਸਭਾ ਵਲੋਂ ਸਰਕਾਰ ਵਲੋਂ ਪੇਸ਼ ਪੰਜਾਬ ਪੇਂਡੂ ਵਿਕਾਸ (ਸੋਧ) ਬਿੱਲ ਤੇ ਪੰਜਾਬ ਜ਼ਰਾਇਤੀ ਪੈਦਾਵਾਰ ਦੀਆਂ ਮੰਡੀਆਂ ਬਿੱਲ ਸਮੇਤ ਚਾਰ ਬਿੱਲਾਂ ਨੂੰ ਪ੍ਰਵਾਨਗੀ ਦੇ ਦਿੱਤੀ | ਪੇਂਡੂ ਵਿਕਾਸ ਬਿੱਲ ਭਾਰਤ ਸਰਕਾਰ ਵਲੋਂ ਦਿਹਾਤੀ ਵਿਕਾਸ ਫੰਡ ਦੀ ਵਰਤੋਂ ਨੂੰ ਸਪੱਸ਼ਟ ਕਰਨ ਲਈ ਪਾਸ ਕਰਨਾ ਜ਼ਰੂਰੀ ਬਣ ਗਿਆ ਸੀ, ਜਦੋਂ ਕਿ ਦੂਸਰਾ ਬਿੱਲ ਮਾਰਕੀਟ ਕਮੇਟੀਆਂ ਭੰਗ ਕਰਨ ਤੇ ਪ੍ਰਸ਼ਾਸਨ ਲਗਾਉਣ ਸੰਬੰਧੀ ਹੈ | ਸਦਨ ਵਲੋਂ ਕਰਜ਼ੇ 'ਤੇ ਕੁੱਲ ਘਰੇਲੂ ਉਤਪਾਦ ਦਾ 3 ਫ਼ੀਸਦੀ ਤੱਕ ਕਰਜ਼ਾ ਚੁੱਕਣ ਦੀ ਸ਼ਰਤ ਖ਼ਤਮ ਕਰਨ ਲਈ ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧਨ ਸੋਧ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ | ਸਦਨ 'ਚ ਵਿੱਤ ਮੰਤਰੀ ਨੇ ਮੰਨਿਆ ਕਿ ਬਜਟ 'ਚ ਸਰਕਾਰ ਵਲੋਂ ਲਏ ਜਾਣ ਵਾਲੇ ਕਰਜ਼ੇ ਦੀ ਦਰ 3.78 ਫ਼ੀਸਦੀ ਦਰਸਾਈ ਗਈ ਹੈ |
ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਵਾਲੇ ਬਿੱਲ 'ਤੇ ਤਿੱਖਾ ਵਿਰੋਧ
ਸਰਕਾਰ ਵਲੋਂ ਵਿਧਾਇਕਾਂ ਨੂੰ ਇਕ ਪੈਨਸ਼ਨ ਦੇਣ ਦਾ ਕਾਂਗਰਸ ਵਲੋਂ ਤਿੱਖਾ ਵਿਰੋਧ ਹੋਇਆ ਅਤੇ ਸ. ਪ੍ਰਤਾਪ ਸਿੰਘ ਬਾਜਵਾ, ਪਰਗਟ ਸਿੰਘ ਤੇ ਅਕਾਲੀ ਦਲ ਦੇ ਡਾ. ਸੁਖਵਿੰਦਰ ਸੁੱਖੀ ਨੇ ਵਿਧਾਇਕਾਂ ਦੀਆਂ ਮਜਬੂਰੀਆਂ ਤੇ ਮੁਸ਼ਕਿਲਾਂ ਦਾ ਮੁੱਦਾ ਉਠਾਇਆ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕ ਮੁੱਖ ਸਕੱਤਰ ਬਰਾਬਰ ਪੈਨਸ਼ਨ ਦੀ ਮੰਗ ਤਾਂ ਕਰ ਰਹੇ ਹਨ ਪਰ ਮੁੱਖ ਸਕੱਤਰ ਦੇ ਕਾਰਜਕਾਲ ਦੇ ਮੁਕਾਬਲੇ ਵਿਧਾਇਕਾਂ ਦਾ ਕਾਰਜਕਾਲ ਤਾਂ ਸਿਰਫ਼ 5 ਸਾਲ ਹੈ | ਉਨ੍ਹਾਂ ਕਿਹਾ ਵਿਧਾਇਕ ਜਦੋਂ ਪਾਰਟੀ ਤੋਂ ਤਰਲੇ ਮਿੰਨਤਾਂ ਨਾਲ ਟਿਕਟ ਮੰਗਦਾ ਹੈ ਤਾਂ ਉਸ ਵੇਲੇ ਉਨ੍ਹਾਂ ਨੂੰ ਵਿਧਾਇਕ ਦੀ ਤਨਖ਼ਾਹ ਦਾ ਪਤਾ ਹੁੰਦਾ ਹੈ ਤੇ ਜੇ ਉਨ੍ਹਾਂ ਨੂੰ ਤਨਖ਼ਾਹ ਜਾਂ ਪੈਨਸ਼ਨ ਘੱਟ ਲਗਦੀ ਹੈ ਤਾਂ ਕੋਈ ਹੋਰ ਕੰਮ ਕਰ ਲੈਣ | ਉਨ੍ਹਾਂ ਵਿਧਾਇਕਾਂ ਨੂੰ ਕਿਹਾ ਸੇਵਾ ਕਰੋ ਪੈਨਸ਼ਨਾਂ ਤੇ ਤਨਖ਼ਾਹਾਂ ਨਾ ਮੰਗੋ, ਪੈਨਸ਼ਨ ਤਾਂ ਇਕ ਹੀ ਮਿਲੇਗੀ ਪਰ ਜੇ ਕਿਸੇ ਦਾ ਖ਼ਰਚਾ ਨਹੀਂ ਚਲਦਾ ਤਾਂ ਉਹ ਆਪਣੇ ਪਾਰਟੀ ਪ੍ਰਧਾਨ ਨਾਲ ਗੱਲ ਕਰੇ | ਭਾਜਪਾ ਦੇ ਜੰਗੀ ਲਾਲ ਮਹਾਜਨ ਨੇ ਕਿਹਾ ਕਿ ਉਹ ਤਾਂ ਸੇਵਾ ਲਈ ਵਿਧਾਇਕ ਬਣੇ ਹਨ ਅਤੇ ਉਹ ਤਨਖ਼ਾਹ ਤੇ ਪੈਨਸ਼ਨ ਤੋਂ ਬਿਨਾਂ ਵੀ ਕੰਮ ਕਰਦੇ ਰਹਿਣਗੇ |
ਕੱਚੇ ਮੁਲਾਜ਼ਮਾਂ ਲਈ ਬਿੱਲ ਦਾ ਖ਼ਰੜਾ ਤਿਆਰ
ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ 'ਚ ਐਲਾਨ ਕੀਤਾ ਕਿ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਨਵੇਂ ਬਿੱਲ ਦਾ ਖ਼ਰੜਾ ਤਿਆਰ ਹੈ | ਉਨ੍ਹਾਂ ਕਿਹਾ ਇਸ ਮੰਤਵ ਲਈ ਪਹਿਲਾਂ ਦੋ ਵਾਰ ਬਿੱਲ ਪਾਸ ਹੋ ਚੁੱਕੇ ਹਨ, ਇਕ ਅਦਾਲਤੀ ਉਲਝਣਾਂ ਦੀ ਭੇਟ ਚੜਿ੍ਹਆ ਹੋਇਆ ਹੈ ਅਤੇ ਦੂਸਰਾ ਰਾਜਪਾਲ ਕੋਲ ਪਿਆ ਹੈ, ਜਿਸ 'ਚ ਕਾਫ਼ੀ ਖ਼ਾਮੀਆਂ ਹਨ | ਉਨ੍ਹਾਂ ਕਿਹਾ ਕਿ ਨਵੇਂ ਬਿੱਲ ਦੇ ਖ਼ਰੜੇ ਨੂੰ ਕਾਨੂੰਨੀ ਮਾਹਰਾਂ ਨਾਲ ਵਿਚਾਰਿਆ ਜਾ ਰਿਹਾ ਹੈ ਅਤੇ ਸਰਕਾਰ ਇਸ ਦੀ ਪ੍ਰਵਾਨਗੀ ਲਈ ਸਦਨ ਦਾ ਵਿਸ਼ੇਸ਼ ਇਜਲਾਸ ਵੀ ਸੱਦ ਸਕਦੀ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਅਸੀਂ ਇਸ ਸੰਬੰਧ 'ਚ ਤਿੰਨ ਮੈਂਬਰੀ ਸਬ ਕਮੇਟੀ ਬਣਾ ਦਿੱਤੀ ਹੈ | ਇਸ ਕਮੇਟੀ 'ਚ ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਮੀਤ ਹੇਅਰ ਤੇ ਹਰਜੋਤ ਸਿੰਘ ਬੈਂਸ ਨੂੰ ਸ਼ਾਮਿਲ ਕੀਤਾ ਗਿਆ ਹੈ |
ਸਿਫ਼ਰ ਕਾਲ
ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਨੇ ਮਾਲੇਰਕੋਟਲਾ 'ਚ ਘੱਟ ਗਿਣਤੀਆਂ ਲਈ ਪ੍ਰਵਾਨ ਹੋਇਆ ਮੈਡੀਕਲ ਕਾਲਜ ਕਿਸੇ ਹੋਰ ਪਾਸੇ ਤਬਦੀਲ ਨਾ ਕਰਨ ਅਤੇ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਵਿਧਾਇਕਾਂ ਲਈ ਉਨ੍ਹਾਂ ਦੇ ਹਲਕੇ 'ਚ ਉਨ੍ਹਾਂ ਲਈ ਦਫ਼ਤਰ ਬਣਾਉਣ ਦੀ ਮੰਗ ਉਠਾਈ | ਕਾਂਗਰਸ ਦੇ ਹੀ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਮੂਸੇਵਾਲਾ ਦੇ ਐਸ.ਵਾਈ.ਐਲ. ਸੰਬੰਧੀ ਗਾਣੇ 'ਤੇ ਪਾਬੰਦੀ ਅਤੇ ਕਿਸਾਨਾਂ ਨਾਲ ਸੰਬੰਧਿਤ ਟਵਿੱਟਰ ਹੈਾਡਲਾਂ 'ਤੇ ਪਾਬੰਦੀ ਦਾ ਮਸਲਾ ਉਠਾਇਆ | ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਲਾਕਾਰਾਂ ਦੇ ਅਜਿਹੇ ਗੀਤਾਂ 'ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਅਤੇ ਉਨ੍ਹਾਂ ਇਸ ਸੰਬੰਧੀ ਮਤਾ ਲਿਆਉਣ ਦੀ ਮੰਗ ਵੀ ਉਠਾਈ | ਕਾਂਗਰਸ ਦੇ ਰਾਜਾ ਵੜਿੰਗ ਨੇ ਬੇਰੁਜ਼ਗਾਰ ਅਧਿਆਪਕਾਂ ਅਤੇ ਵੈਟਰਨਰੀ ਡਾਕਟਰਾਂ ਦੀਆਂ ਆਸਾਮੀਆਂ ਘਟਾਉਣ ਦਾ ਮਾਮਲਾ ਉਠਾਇਆ | ਕਾਂਗਰਸ ਦੇ ਹੀ ਪਰਗਟ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ 'ਚ ਨੌਕਰੀਆਂ ਲਈ ਪੰਜਾਬ ਦੇ ਡੋਮੀਸਾਈਲ ਤੇ ਦਸਵੀਂ ਤੱਕ ਪੰਜਾਬੀ ਦਾ ਮੁੱਦਾ ਉਠਾਇਆ | ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਨੇ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਦੀ ਮਾੜੀ ਵਿੱਤੀ ਹਾਲਤ ਦਾ ਮੁੱਦਾ ਉਠਾਇਆ |
ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਦਨ 'ਚ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਨੇ ਚੰਗੀ ਸ਼ੁਰੂਆਤ ਕੀਤੀ ਹੈ ਪਰ ਅੰਮਿ੍ਤਸਰ ਦੇ ਇਕ ਅਕਾਲੀ ਆਗੂ ਤੋਂ 2020 'ਚ ਬਹੁਤ ਵੱਡੀ ਮਾਤਰਾ 'ਚ ਫੜੀ ਗਈ ਹੈਰੋਇਨ ਸੰਬੰਧੀ ਉਸ ਵਿਰੁੱਧ ਕਾਰਵਾਈ ਨਹੀਂ ਹੋਈ ਸੀ | ਉਨ੍ਹਾਂ ਕਿਹਾ ਕਿ ਮੈਂ ਬੇਅਦਬੀਆਂ ਦੇ ਮੁੱਦੇ 'ਤੇ ਇਕ ਧਿਆਨ ਦਿਵਾਊ ਮਤਾ ਵੀ ਭੇਜਿਆ ਸੀ ਪਰ ਉਸ ਨੂੰ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਕੀਤਾ ਗਿਆ | ਉਨ੍ਹਾਂ ਸਪੀਕਰ ਨੂੰ ਕਿਹਾ ਕਿ ਅੱਜ ਸਦਨ ਦਾ ਆਖ਼ਰੀ ਦਿਨ ਹੈ ਅਤੇ ਇਸ ਮੁੱਦੇ 'ਤੇ 30 ਮਿੰਟਾਂ ਦੀ ਹੀ ਬਹਿਸ ਰੱਖ ਦਿੱਤੀ ਜਾਵੇ ਜਾਂ ਮੈਨੂੰ ਹੀ ਪੱਖ ਰੱਖਣ ਲਈ 10 ਮਿੰਟ ਦੇ ਦਿੱਤੇ ਜਾਣ ਪਰ ਸਪੀਕਰ ਅਤੇ ਸਰਕਾਰੀ ਧਿਰ ਨੇ ਉਨ੍ਹਾਂ ਦੀ ਮੰਗ ਦਾ ਕੋਈ ਜਵਾਬ ਨਹੀਂ ਦਿੱਤਾ, ਹਾਲਾਂਕਿ ਸ. ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਹੋਰ ਵਿਧਾਇਕਾਂ ਨੇ ਉਨ੍ਹਾਂ ਦੀ ਮੰਗ ਦਾ ਸਮਰਥਨ ਵੀ ਕੀਤਾ |
ਕਾਂਗਰਸ ਦੇ ਸਦਨ 'ਚ ਡਿਪਟੀ ਆਗੂ ਡਾ. ਰਾਜ ਕੁਮਾਰ ਚੱਬੇਵਾਲ ਨੇ ਐਡਵੋਕੇਟ ਜਨਰਲ ਦੇ ਦਫ਼ਤਰ 'ਚ 178 ਅਸਾਮੀਆਂ 'ਚ ਅਨੁਸੂਚਿਤ ਜਾਤਾਂ ਨੂੰ ਕੋਈ ਥਾਂ ਨਾ ਦੇਣ ਨੂੰ ਅਨੁਸੂਚਿਤ ਜਾਤਾਂ ਸੰਬੰਧੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ | ਉਨ੍ਹਾਂ ਮਗਰਲੀ ਕਾਂਗਰਸ ਸਰਕਾਰ ਵਲੋਂ 50 ਕਰੋੜ ਰੁਪਏ ਗੁਰੂ ਰਵਿਦਾਸ ਬਾਣੀ ਅਧਿਐਨ ਕਮੇਟੀ ਨੂੰ ਦੇਣ ਦੇ ਫ਼ੈਸਲੇ ਦਾ ਜ਼ਿਕਰ ਕੀਤਾ ਜਿਸ 'ਚੋਂ 25 ਕਰੋੜ ਰੁਪਏ ਜਾਰੀ ਹੋਣੇ ਬਾਕੀ ਹਨ | ਜੂਨੀਅਰ ਹੈਨਰੀ ਨੇ ਦੁੱਧ ਉਤਪਾਦਾਂ ਤੇ ਖਾਣੇ ਵਾਲੀਆਂ ਵਸਤਾਂ 'ਤੇ ਜੀ.ਐਸ.ਟੀ. ਲਗਾਉਣ ਦਾ ਵਿਰੋਧ ਕੀਤਾ | ਇਸ ਤੋਂ ਬਾਅਦ ਵਿਧਾਨ ਸਭਾ ਦਾ ਬਜਟ ਇਜਲਾਸ, ਜਿਸ ਦੀਆਂ ਸਵੇਰੇ ਤੇ ਸ਼ਾਮ ਦੀਆਂ ਦੋ ਬੈਠਕਾਂ ਸਨ, ਸ਼ਾਮ ਨੂੰ ਅਣਮਿੱਥੇ ਸਮੇਂ ਲਈ ਉਠਾ ਦਿੱਤਾ ਗਿਆ |
ਇਯਾਲੀ ਨੇ ਦਿੱਲੀ-ਕਟੜਾ ਹਾਈਵੇਅ ਦਾ ਮੁੱਦਾ ਚੁੱਕਿਆ
ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ ਨੇ ਵੀ ਸਿਫ਼ਰਕਾਲ ਦਿੱਲੀ-ਕੱਟੜਾ ਹਾਈਵੇਅ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਮੇਰੇ ਹਲਕੇ 'ਚ ਵੀ ਦੋ ਥਾਵਾਂ ਤੋਂ ਭੋ-ਪ੍ਰਾਪਤੀ ਕੀਤੀ ਜਾ ਰਹੀ ਹੈ, ਪਰ ਦਿੱਤੇ ਜਾ ਰਹੇ ਮੁਆਵਜ਼ੇ ਵਿਚਲੇ ਵੱਡੇ ਫ਼ਰਕ ਕਾਰਨ ਲੋਕਾਂ 'ਚ ਭਾਰੀ ਬੇਚੈਨੀ ਹੈ | ਉਨ੍ਹਾਂ ਕਿਹਾ ਕਿ ਇਕ ਜ਼ਮੀਨ ਦਾ ਮੁਆਵਜ਼ਾ 35 ਲੱਖ ਅਤੇ ਨਾਲ ਹੀ ਦੂਸਰੀ ਜ਼ਮੀਨ ਦਾ 92 ਲੱਖ ਦਿੱਤਾ ਜਾ ਰਿਹਾ ਹੈ | ਉਨ੍ਹਾਂ ਮੁਆਵਜ਼ੇ ਦੀ ਵੰਡ ਸੰਬੰਧੀ ਜਾਂਚ ਦੀ ਮੰਗ ਕੀਤੀ ਹੈ |

ਮਹਾਰਾਸ਼ਟਰ 'ਚ ਵੱਡਾ ਸਿਆਸੀ ਧਮਾਕਾ ਏਕਨਾਥ ਸ਼ਿੰਦੇ ਬਣੇ ਮੁੱਖ ਮੰਤਰੀ

ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਮੁੰਬਈ, 30 ਜੂਨ (ਪੀ. ਟੀ. ਆਈ.)-ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ, ਜਦਕਿ ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਸੂਬੇ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸ਼ਾਮ 7.30 ਵਜੇ ਤੋਂ ਤੁਰੰਤ ਬਾਅਦ ਦੱਖਣੀ ਮੁੰਬਈ ਦੇ ਰਾਜ ਭਵਨ 'ਚ ਦੋਵਾਂ ਨੂੰ ਅਹੁਦੇ ਦੀ ਸਹੁੰ ਚੁਕਾਈ | ਸ਼ਿੰਦੇ ਨੇ ਸ਼ਿਵ ਸੈਨਾ ਦੇ ਮਰਹੂਮ ਨੇਤਾਵਾਂ ਬਾਲ ਠਾਕਰੇ ਅਤੇ ਆਨੰਦ ਦਿਘੇ ਨੂੰ ਸ਼ਰਧਾਂਜਲੀ ਭੇਟ ਕਰਕੇ ਅਹੁਦੇ ਦੀ ਸਹੁੰ ਚੁੱਕੀ | ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਫੜਨਵੀਸ ਸ਼ਿੰਦੇ ਦੀ ਅਗਵਾਈ ਵਾਲੀ ਨਵੀਂ ਮਹਾਰਾਸ਼ਟਰ ਕੈਬਨਿਟ ਦਾ ਹਿੱਸਾ ਹੋਣਗੇ, ਜਦੋਂਕਿ ਇਸ ਤੋਂ ਕੁਝ ਮਿੰਟ ਪਹਿਲਾਂ ਫੜਨਵੀਸ ਨੇ ਐਲਾਨ ਕੀਤਾ ਸੀ ਕਿ ਉਹ ਸਰਕਾਰ ਦਾ ਹਿੱਸਾ ਨਹੀਂ ਹੋਣਗੇ | ਰਾਜਨੀਤਿਕ ਪੰਡਤਾਂ ਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਫੜਨਵੀਸ ਨੇ ਐਲਾਨ ਕੀਤਾ ਕਿ ਸ਼ਿੰਦੇ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ | ਸ਼ਿੰਦੇ ਨੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਿਹਾ ਕਿ ਰਾਜ ਦਾ ਵਿਕਾਸ ਮੇਰੀ ਤਰਜੀਹ ਹੈ | ਮੈਂ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਾਂਗਾ |
ਊਧਵ ਠਾਕਰੇ ਖ਼ਿਲਾਫ਼ ਪਟੀਸ਼ਨ ਖ਼ਾਰਜ
ਬੰਬੇ ਹਾਈ ਕੋਰਟ ਨੇ ਵੀਰਵਾਰ ਨੂੰ ਸੱਤ ਨਾਗਰਿਕਾਂ ਵਲੋਂ ਏਕਨਾਥ ਸ਼ਿੰਦੇ ਤੇ ਸਾਥੀ ਸ਼ਿਵ ਸੈਨਿਕ ਬਾਗੀ ਵਿਧਾਇਕਾਂ ਵਿਰੁੱਧ ਕਾਰਵਾਈ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਨੂੰ ਸਿਆਸੀ ਤੌਰ 'ਤੇ ਪ੍ਰੇਰਿਤ ਮੁਕੱਦਮੇਬਾਜ਼ੀ ਕਰਾਰ ਦਿੱਤਾ, ਨਾਲ ਹੀ ਕਿਹਾ ਕਿ ਜੇਕਰ ਪਟੀਸ਼ਨਰ ਜ਼ਮਾਨਤ ਵਜੋਂ ਇਕ ਲੱਖ ਰੁਪਏ ਜਮ੍ਹਾ ਕਰਵਾ ਦਿੰਦੇ ਹਨ ਤਾਂ ਉਹ ਇਸ ਪਟੀਸ਼ਨ 'ਤੇ ਸੁਣਵਾਈ ਕਰੇਗਾ | ਚੀਫ਼ ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਐੱਮ.ਐੱਸ. ਕਾਰਨਿਕ ਦੀ ਡਿਵੀਜ਼ਨ ਬੈਂਚ ਨੇ ਸਮਾਜ ਸੇਵੀ ਹੇਮੰਤ ਪਾਟਿਲ ਵਲੋਂ ਦਾਇਰ ਇਕ ਹੋਰ ਜਨਹਿਤ ਪਟੀਸ਼ਨ (ਪੀ. ਆਈ. ਐਲ.) ਨੂੰ ਵੀ ਖਾਰਜ ਕਰ ਦਿੱਤਾ, ਜਿਸ 'ਚ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ, ਉਨ੍ਹਾਂ ਦੇ ਪੁੱਤਰ ਆਦਿੱਤਿਆ ਠਾਕਰੇ ਅਤੇ ਪਾਰਟੀ ਆਗੂ ਸੰਜੇ ਰਾਉਤ ਖ਼ਿਲਾਫ਼ ਜਨਤਕ ਸ਼ਾਂਤੀ ਦੀ ਉਲੰਘਣਾ ਕਰਨ ਲਈ ਦੇਸ਼ ਧ੍ਰੋਹ ਦੀ ਧਾਰਾ ਤਹਿਤ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਸੀ |
ਮੋਦੀ ਵਲੋਂ ਸ਼ਿੰਦੇ ਤੇ ਫੜਨਵੀਸ ਨੂੰ ਵਧਾਈ
ਨਵੀਂ ਦਿੱਲੀ, (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਏਕਨਾਥ ਸ਼ਿੰਦੇ ਅਤੇ ਦੇਵੇਂਦਰ ਫੜਨਵੀਸ ਨੂੰ ਵਧਾਈ ਦਿੱਤੀ ਅਤੇ ਭਰੋਸਾ ਪ੍ਰਗਟਾਇਆ ਕਿ ਉਹ ਸੂਬੇ ਨੂੰ ਹੋਰ ਉਚਾਈਆਂ 'ਤੇ ਲੈ ਜਾਣਗੇ |
ਲੋਕਤੰਤਰ ਦਾ ਭਰੋਸਾ ਤੋੜਨ ਵਾਲਿਆਂ ਦਾ ਹੰਕਾਰ ਟੁੱਟ ਗਿਆ-ਕੰਗਨਾ ਰਣੌਤ
ਮੁੰਬਈ, (ਪੀ. ਟੀ. ਆਈ.)-ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਸ਼ਿਵ ਸੈਨਾ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਲੋਕਤੰਤਰ ਦਾ ਭਰੋਸਾ ਤੋੜਨ ਵਾਲੇ ਲੋਕਾਂ ਦਾ ਹੰਕਾਰ ਟੁੱਟ ਗਿਆ ਹੈ | ਅਦਾਦਾਰਾ ਨੇ ਟਵੀਟ ਕਰਦਿਆਂ ਕਿਹਾ ਕਿ ਜਦੋਂ ਬੁਰਾਈ ਸਿਰ ਚੁੱਕਦੀ ਹੈ ਤਾਂ ਤਬਾਹੀ ਹੁੰਦੀ ਹੈ | ਉਸ ਤੋਂ ਬਾਅਦ ਰਚਨਾ | ਜੀਵਨ ਦਾ ਕਮਲ ਖਿੜਦਾ ਹੈ |
ਲੋਕਤੰਤਰ ਦਾ ਅਪਮਾਨ-ਕਾਂਗਰਸ
ਨਵੀਂ ਦਿੱਲੀ, (ਪੀ. ਟੀ. ਆਈ.)-ਕਾਂਗਰਸ ਨੇ ਭਾਜਪਾ ਸਰਕਾਰ 'ਤੇ ਪੈਸੇ ਅਤੇ ਤਾਕਤ ਦੀ ਵਰਤੋਂ ਕਰਕੇ ਅਨੈਤਿਕ ਢੰਗ ਨਾਲ ਸੱਤਾ 'ਤੇ ਕਾਬਜ਼ ਹੋਣ ਦਾ ਦੋਸ਼ ਲਗਾਇਆ ਅਤੇ ਲੋਕਤੰਤਰੀ ਤੌਰ 'ਤੇ ਚੁਣੀਆਂ ਗਈਆਂ ਸਰਕਾਰਾਂ ਨੂੰ ਅਸਥਿਰ ਕਰਨ ਲਈ ਇਸ ਦੀ ਨਿੰਦਾ ਕੀਤੀ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿਇਹ ਨਾ ਸਿਰਫ਼ ਲੋਕਤੰਤਰ ਦਾ ਅਪਮਾਨ ਹੈ, ਸਗੋਂ ਉਨ੍ਹਾਂ ਲੋਕਾਂ ਦਾ ਵੀ ਅਪਮਾਨ ਹੈ, ਜਿਨ੍ਹਾਂ ਨੇ ਭਾਜਪਾ ਦੀ ਵਿਚਾਰਧਾਰਾ ਦੇ ਵਿਰੁੱਧ ਵੋਟ ਦਿੱਤੀ ਸੀ |
ਊਧਵ ਠਾਕਰੇ ਵਲੋਂ ਸ਼ੁੱਭਕਾਮਨਾਵਾਂ
ਮੁੰਬਈ, (ਪੀ. ਟੀ. ਆਈ.)-ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ | ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ “ਨਵ ਨਿਯੁਕਤ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਸ਼ੁਭਕਾਮਨਾਵਾਂ | ਮੈਂ ਚਾਹੁੰਦਾ ਹਾਂ ਕਿ ਤੁਸੀਂ ਮਹਾਰਾਸ਼ਟਰ ਲਈ ਚੰਗਾ ਕੰਮ ਕਰੋ |

ਆਟੋ ਡਰਾਈਵਰ ਤੋਂ 'ਸਟਰੀਟ-ਫਾਈਟਰ' ਤੇ ਫਿਰ ਮੁੱਖ ਮੰਤਰੀ ਬਣਨ ਦਾ ਸਫ਼ਰ

ਮੁੰਬਈ, (ਪੀ. ਟੀ. ਆਈ.)-ਏਕਨਾਥ ਸੰਭਾਜੀ ਸ਼ਿੰਦੇ, ਜੋ ਵੀਰਵਾਰ ਨੂੰ ਮਹਾਰਾਸ਼ਟਰ ਦੇ 20ਵੇਂ ਮੁੱਖ ਮੰਤਰੀ ਬਣੇ ਹਨ, ਸ਼ਿਵ ਸੈਨਾ ਦੇ ਮਜ਼ਬੂਤ ਨੇਤਾ ਵਜੋਂ ਉੱਭਰਨ ਤੋਂ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਆਟੋ-ਰਿਕਸ਼ਾ ਚਲਾਇਆ ਕਰਦੇ ਸਨ | ਪੱਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦਾ ਰਹਿਣ ਵਾਲਾ 58 ਸਾਲਾ ਨੇਤਾ ਆਪਣੇ ਜਵਾਨੀ ਦੇ ਦਿਨਾਂ 'ਚ ਮੁੰਬਈ ਦੇ ਨਾਲ ਲੱਗਦੇ ਸੈਨਾ ਦੇ ਗੜ੍ਹ ਠਾਣੇ ਵਿਚ ਆ ਕੇ ਰਹਿਣ ਲੱਗ ਪਿਆ ਸੀ ਅਤੇ ਇਥੋਂ ਹੀ ਉਸ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ | ਸ਼ੁਰੂਆਤੀ ਦਿਨਾਂ 'ਚ ਆਪ ਸ਼ਿਵ ਸੈਨਾ ਦੇ 'ਸਟਰੀਟ-ਫਾਈਟਰ' ਸਨ, ਜੋ ਪਾਰਟੀ ਸੰਸਥਾਪਕ ਬਾਲ ਠਾਕਰੇ ਦੇ ਇਕ ਇਸ਼ਾਰੇ 'ਤੇ ਰੋਸ ਧਰਨੇ ਤੇ ਅੰਦੋਲਨ ਲਈ ਤਿਆਰ ਰਹਿੰਦੇ ਸਨ | ਊਧਵ ਠਾਕਰੇ ਦੀ ਅਗਵਾਈ ਵਾਲੀ ਮਹਾਂ ਵਿਕਾਸ ਅਗਾੜੀ (ਐਮ.ਵੀ.ਏ.) ਸਰਕਾਰ ਵਿਚ ਸ਼ਹਿਰੀ ਵਿਕਾਸ ਅਤੇ ਪੀ.ਡਬਲਯੂ.ਡੀ. ਵਿਭਾਗ ਸੰਭਾਲਣ ਵਾਲੇ ਚਾਰ ਵਾਰ ਦੇ ਵਿਧਾਇਕ ਸ਼ਿੰਦੇ ਨੇ ਕਦੇ ਵੀ ਆਪਣੇ ਗਰੀਬੀ ਵਾਲੇ ਦਿਨਾਂ ਨੂੰ ਭੁਲਾਇਆ ਨਹੀਂ | ਇਸ ਦੇ ਨਾਲ ਹੀ ਉਹ ਮਹਾਰਾਸ਼ਟਰ ਦੀ ਰਾਜਨੀਤੀ 'ਚ ਆਪਣੇ ਉਭਾਰ ਲਈ ਸ਼ਿਵ ਸੈਨਾ ਅਤੇ ਇਸ ਦੇ ਸੰਸਥਾਪਕ ਮਰਹੂਮ ਬਾਲ ਠਾਕਰੇ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲਦੇ ਹਨ | 9 ਫਰਵਰੀ 1964 ਨੂੰ ਜਨਮੇ ਸ਼ਿੰਦੇ ਨੇ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਪਹਿਲਾਂ ਕਾਲਜ ਛੱਡ ਦਿੱਤਾ ਸੀ, ਜਦੋਂਕਿ ਉਹ ਠਾਣੇ 'ਚ ਸ਼ਿਵ ਸੈਨਾ ਦੇ ਉਨ੍ਹਾਂ ਹਜ਼ਾਰਾਂ ਵਰਕਰਾਂ 'ਚੋਂ ਇਕ ਸਨ, ਜੋ ਬਾਲ ਠਾਕਰੇ ਦੇ ਇਕ ਇਸ਼ਾਰੇ 'ਤੇ ਸੜਕਾਂ 'ਤੇ ਉਤਰਨ ਲਈ ਹਮੇਸ਼ਾ ਤਿਆਰ ਰਹਿੰਦੇ ਸਨ | ਠਾਕਰੇ ਨੇ 1966 ਵਿਚ ਮਰਾਠੀ ਬੋਲਣ ਵਾਲਿਆਂ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਵਜੋਂ ਸ਼ਿਵ ਸੈਨਾ ਦਾ ਗਠਨ ਕੀਤਾ ਅਤੇ ਬਾਅਦ 'ਚ ਹਮਲਾਵਰ ਢੰਗ ਨਾਲ ਹਿੰਦੂਵਾਦੀ ਵਿਚਾਰਧਾਰਾ ਅਤੇ ਇਸ ਦੇ ਸਮਰਥਕਾਂ ਦਾ ਸਮਰਥਨ ਕੀਤਾ | ਸ਼ਿੰਦੇ ਜਦੋਂ ਠਾਣੇ 'ਚ ਸੈਨਾ 'ਚ ਸ਼ਾਮਿਲ ਹੋਏ ਤਾਂ ਉਨ੍ਹਾਂ ਦੇ ਰਾਜਨੀਤਿਕ ਗੁਰੂ ਆਨੰਦ ਦਿਘੇ ਸਨ | ਆਪ ਦਿਘੇ ਦੇ ਡਿਪਟੀ ਬਣੇ ਅਤੇ 2001 'ਚ ਦਿਘੇ ਦੀ ਅਚਾਨਕ ਮੌਤ ਤੋਂ ਬਾਅਦ ਠਾਣੇ-ਪਾਲਘਰ ਖੇਤਰ 'ਚ ਪਾਰਟੀ ਨੂੰ ਮਜ਼ਬੂਤ ਕੀਤਾ | ਠਾਣੇ ਸ਼ਹਿਰ ਦੇ ਕੋਪਰੀ-ਪਚਪਾਖੜੀ ਤੋਂ ਮੌਜੂਦਾ ਵਿਧਾਇਕ ਸ਼ਿੰਦੇ ਕਦੇ ਸ਼ਿਵ ਸੈਨਾ ਦੇ 'ਸਟ੍ਰੀਟ-ਫਾਈਟਰ' ਸਨ ਅਤੇ ਉਨ੍ਹਾਂ ਨੂੰ ਵੱਖ-ਵੱਖ ਪਾਰਟੀ ਅੰਦੋਲਨਾਂ ਦੌਰਾਨ ਦਰਜਨਾਂ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ |

ਡੀ.ਜੀ.ਪੀ. ਭਾਵਰਾ ਨੇ ਕੇਂਦਰੀ ਡੈਪੂਟੇਸ਼ਨ 'ਤੇ ਜਾਣ ਦੀ ਇੱਛਾ ਪ੍ਰਗਟਾਈ

ਭਗਵੰਤ ਮਾਨ ਸਰਕਾਰ ਲਗਾ ਸਕਦੀ ਹੈ ਕਾਰਜਕਾਰੀ ਡੀ.ਜੀ.ਪੀ.
ਚੰਡੀਗੜ੍ਹ, 30 ਜੂਨ (ਹਰਕਵਲਜੀਤ ਸਿੰਘ)-ਪੰਜਾਬ ਦੇ ਡੀ.ਜੀ.ਪੀ. ਵੀ. ਕੇ ਭਾਵਰਾ ਨੇ ਪੰਜਾਬ ਸਰਕਾਰ ਨੂੰ ਆਪਣਾ ਨਾਂਅ ਕੇਂਦਰੀ ਡੈਪੂਟੇਸ਼ਨ ਭੇਜਣ ਲਈ ਲਿਖਿਆ ਹੈ | ਕੇਂਦਰੀ ਗ੍ਰਹਿ ਵਿਭਾਗ ਨੂੰ ਵੀ ਉਨ੍ਹਾਂ ਇਸ ਸੰਬੰਧੀ ਲਿਖਿਆ ਹੈ | ਭਾਵਰਾ, ਜਿਨ੍ਹਾਂ ਨੂੰ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਰਾਜ ਦਾ ਡੀ.ਜੀ.ਪੀ. ਨਿਯੁਕਤ ਕੀਤਾ ਗਿਆ ਸੀ, ਦਾ ਨਾਂਅ ਕੌਮੀ ਲੋਕ ਸੇਵਾ ਕਮਿਸ਼ਨ ਦੇ ਪੈਨਲ 'ਚ ਸ਼ਾਮਿਲ ਸੀ, ਜਿਨ੍ਹਾਂ 'ਚੋਂ ਇਕ ਹੋਰ ਅਧਿਕਾਰੀ ਦਿਨਕਰ ਗੁਪਤਾ ਵੀ ਕੇਂਦਰ 'ਚ ਚਲੇ ਗਏ ਹਨ | ਭਾਵਰਾ ਵੀ ਕੇਂਦਰ ਵਿਚ ਡੀ.ਜੀ.ਪੀ. ਦੇ ਪੈਨਲ 'ਤੇ ਹਨ | ਹਾਲਾਂਕਿ, ਕੇਂਦਰ 'ਚ ਨਿਯੁਕਤੀ ਮਿਲਣ ਲਈ ਭਾਵਰਾ ਨੂੰ ਅਜੇ ਕੁਝ ਸਮਾਂ ਲੱਗ ਸਕਦਾ ਹੈ, ਕਿਉਂਕਿ ਕੇਂਦਰ ਵਿਚ ਨਿਯੁਕਤੀਆਂ ਦੀ ਪ੍ਰਕਿਰਿਆ ਕਾਫੀ ਲੰਬੀ ਹੁੰਦੀ ਹੈ ਪਰ ਮਗਰਲੇ ਦਿਨਾਂ ਦੌਰਾਨ ਰਾਜ ਵਿਚ ਵਾਪਰੀਆਂ ਘਟਨਾਵਾਂ ਅਤੇ ਅਮਨ ਕਾਨੂੰਨ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦੀ ਹੋ ਰਹੀ ਤਿੱਖੀ ਨੁਕਤਾਚੀਨੀ ਕਾਰਨ ਸਰਕਾਰ ਵੀ ਪੁਲਿਸ ਵਿਭਾਗ ਦੇ ਕੰਮਕਾਜ ਤੋਂ ਕਾਫੀ ਨਿਰਾਸ਼ ਨਜ਼ਰ ਆ ਰਹੀ ਹੈ | ਹਾਲਾਂਕਿ, ਸੁਪਰੀਮ ਕੋਰਟ ਵਲੋਂ ਤੈਅ ਡੀ.ਜੀ.ਪੀ. ਦੀ ਚੋਣ ਪ੍ਰਕਿਰਿਆ ਅਨੁਸਾਰ ਸਰਕਾਰ ਨੂੰ ਦੁਬਾਰਾ ਕੇਂਦਰ ਤੋਂ ਡੀ.ਜੀ.ਪੀ. ਦੀ ਚੋਣ ਲਈ ਤਿੰਨ ਮੈਂਬਰਾਂ ਦਾ ਪੈਨਲ ਮੰਗਵਾਉਣਾ ਪਵੇਗਾ | ਪ੍ਰੰਤੂ, ਚਰਚਾ ਇਹ ਹੈ ਕਿ ਜਿਵੇਂ ਯੂ.ਪੀ. ਵਲੋਂ ਕੁਝ ਸਮਾਂ ਪਹਿਲਾਂ ਸੂਬੇ ਦਾ ਕਾਰਜਕਾਰੀ ਡੀ.ਜੀ.ਪੀ. ਲਗਾ ਲਿਆ ਗਿਆ ਹੈ, ਭਗਵੰਤ ਮਾਨ ਸਰਕਾਰ ਵੀ ਕਿਸੇ ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਨੂੰ ਕਾਰਜਕਾਰੀ ਡੀ.ਜੀ.ਪੀ. ਦਾ ਚਾਰਜ ਦੇ ਸਕਦੀ ਹੈ | ਮੁੱਖ ਮੰਤਰੀ ਸਕੱਤਰੇਤ ਵਿਚ ਇਸ ਵੇਲੇ ਨਿਯੁਕਤ ਗੌਰਵ ਯਾਦਵ (ਆਈ.ਪੀ.ਐਸ.) ਜੋ ਕੁਝ ਸਮਾਂ ਪਹਿਲਾਂ ਡੀ.ਜੀ. ਵਜੋਂ 'ਪ੍ਰਮੋਟ' ਹੋਏ ਹਨ ਅਤੇ ਕਾਫੀ ਚੰਗੇ ਅਧਿਕਾਰੀ ਸਮਝੇ ਜਾਂਦੇ ਹਨ, ਸੰਬੰਧੀ ਵੀ ਚਰਚੇ ਚੱਲ ਰਹੇ ਹਨ ਕਿ ਸਰਕਾਰ ਉਨ੍ਹਾਂ ਨੂੰ ਕਾਰਜਕਾਰੀ ਡੀ.ਜੀ.ਪੀ. ਜਾਂ ਡੀ.ਜੀ.ਪੀ. ਅਮਨ ਕਾਨੂੰਨ ਲਗਾ ਸਕਦੀ ਹੈ | ਰਾਜ ਦੀ ਲਗਾਤਾਰ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਕਾਰਨ ਭਗਵੰਤ ਮਾਨ ਸਰਕਾਰ ਆਉਂਦੇ ਦਿਨਾਂ ਦੌਰਾਨ ਕੁਝ ਅਹਿਮ ਫੈਸਲੇ ਜ਼ਰੂਰ ਲੈ ਸਕਦੀ ਹੈ |

ਪੰਜਾਬ 'ਚ ਅੱਜ ਤੋਂ ਸਕੂਲ 8 ਤੋਂ 2 ਵਜੇ ਤੱਕ ਖੁੱਲ੍ਹਣਗੇ

ਐੱਸ. ਏ. ਐੱਸ. ਨਗਰ, 30 ਜੂਨ (ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਵਲੋਂ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦੇ ਚਲਦਿਆਂ ਬੰਦ ਕੀਤੇ ਸੂਬੇ ਭਰ ਦੇ ਸਰਕਾਰੀ ਸੀਨੀਅਰ ਸੈਕੰਡਰੀ, ਹਾਈ, ਮਿਡਲ ਅਤੇ ਪ੍ਰਾਇਮਰੀ ਸਕੂਲ 1 ਜੁਲਾਈ ਤੋਂ ਸਵੇਰੇ 8 ਵਜੇ ਤੋਂ ਖੁੱਲ੍ਹਣਗੇ | ਜਾਣਕਾਰੀ ਅਨੁਸਾਰ ਸਾਰੇ ਸਕੂਲਾਂ ਦਾ ਸਮਾਂ ਸਵੇਰੇ 8 ਅਤੇ ਛੁੱਟੀ ਦਾ ਸਮਾਂ ਦੁਪਹਿਰ 2 ਵਜੇ ਹੋਵੇਗਾ | ਪੰਜਾਬ ਦੇ ਕਈ ਖੇਤਰਾਂ 'ਚ ਪੈ ਰਹੇ ਮੀਂਹ ਕਾਰਨ ਗਰਮੀ ਤੋਂ ਰਾਹਤ ਮਿਲਣ ਦੇ ਚਲਦਿਆਂ ਵਿਭਾਗ ਵਲੋਂ ਸਕੂਲਾਂ ਦੇ ਸਮੇਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ |

ਡਾ. ਪਸਰੀਚਾ ਮੁੜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਸ਼ਾਸਕ ਨਿਯੁਕਤ

ਨਾਂਦੇੜ, 30 ਜੂਨ (ਅਜੀਤ ਬਿਊਰੋ)-ਗੁਰਦੁਆਰਾ ਬੋਰਡ ਨਾਂਦੇੜ ਨੂੰ ਭੰਗ ਕਰਨ ਤੋਂ ਬਾਅਦ ਡਾ: ਪੀ. ਐਸ. ਪਸਰੀਚਾ ਨੂੰ ਮੁੜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ | ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਸ਼ਾਸਨਿਕ ਕੰਮਾਂ ਨੂੰ ਸੁਚਾਰੂ ਢੰਗ ਨਾਲ ਨਿਭਾਉਣ ਲਈ ਉਨ੍ਹਾਂ ਨੂੰ ਮੁੜ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ | ਮਹਾਰਾਸ਼ਟਰ ਦੇ ਸਾਬਕਾ ਡੀ.ਜੀ.ਪੀ. ਡਾ: ਪਸਰੀਚਾ ਨੂੰ ਮਨੁੱਖਤਾ ਦੀ ਸੇਵਾ ਕਰਨ ਅਤੇ ਆਪਣੀ ਕੌਮ ਦਾ ਨਾਂਅ ਉੱਚਾ ਕਰਨ ਵਜੋਂ ਜਾਣਿਆ ਜਾਂਦਾ ਹੈ | ਜ਼ਿਕਰਯੋਗ ਹੈ ਕਿ ਡਾ: ਪਸਰੀਚਾ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਗੁਰਤਾਗੱਦੀ ਦਿਵਸ ਅਤੇ ਹੋਰ ਵੱਡੇ ਸਮਾਗਮਾਂ ਸਮੇਂ ਆਪਣੀਆਂ ਬਿਹਤਰੀਨ ਸੇਵਾਵਾਂ ਦਿੱਤੀਆਂ ਸਨ | ਡਾ: ਪਸਰੀਚਾ 1970 ਬੈਚ ਦੇ ਸੇਵਾ ਮੁਕਤ ਆਈ.ਪੀ.ਐਸ ਅਧਿਕਾਰੀ ਹਨ | 1978 ਵਿਚ ਉਨ੍ਹਾਂ ਨੇ ਠਾਣੇ 'ਚ ਵਧੀਕ ਪੁਲਿਸ ਸੁਪਰਡੈਂਟ (ਅਪਰਾਧ) ਵਜੋਂ ਸੇਵਾ ਨਿਭਾਈ | ਉਹ 1980 ਦੇ ਦਹਾਕੇ ਵਿਚ ਮੁੰਬਈ ਟ੍ਰੈਫਿਕ ਪੁਲਿਸ ਦੇ ਡਿਪਟੀ ਕਮਿਸ਼ਨਰ ਸਨ | ਉਨ੍ਹਾਂ ਸੜਕ ਸੁਰੱਖਿਆ ਅਤੇ ਆਵਾਜਾਈ ਪ੍ਰਬੰਧਨ 'ਤੇ ਇੱਕ ਕਿਤਾਬ ਵੀ ਲਿਖੀ | ਡਾ: ਪਸਰੀਚਾ ਨੇ 1992-93 ਦੇ ਮੁੰਬਈ ਦੰਗਿਆਂ ਤੋਂ ਬਾਅਦ ਵੱਖ-ਵੱਖ ਭਾਈਚਾਰਿਆਂ ਦੇ ਵਿਸ਼ਵਾਸ ਨੂੰ ਬਹਾਲ ਕਰਨ 'ਚ ਪ੍ਰਮੁੱਖ ਭੂਮਿਕਾ ਨਿਭਾਈ | ਉਨ੍ਹਾਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਅਤੇ ਸ਼ਾਨਦਾਰ ਸੇਵਾ ਲਈ ਭਾਰਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ | ਉਨ੍ਹਾਂ ਨੇ ਨਵੰਬਰ 2003 'ਚ ਮੁੰਬਈ ਪੁਲਿਸ ਦੇ 30ਵੇਂ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸੀ | ਫਰਵਰੀ 2004 ਤੋਂ ਫਰਵਰੀ 2008 ਤੱਕ ਉਹ ਮਹਾਰਾਸ਼ਟਰ ਦੇ ਡੀ.ਜੀ.ਪੀ. ਰਹੇ |

ਮੌਨਸੂਨ ਨੇ ਪੰਜਾਬ ਸਮੇਤ ਉੱਤਰ ਭਾਰਤ 'ਚ ਦਿੱਤੀ ਦਸਤਕ

ਚੰਡੀਗੜ੍ਹ, 30 ਜੂਨ (ਪੀ. ਟੀ. ਆਈ.)-ਦੱਖਣ-ਪੱਛਮੀ ਮੌਨਸੂਨ ਪੰਜਾਬ, ਦਿੱਲੀ ਤੇ ਹਰਿਆਣਾ ਸਮੇਤ ਉੱਤਰ ਭਾਰਤ ਦੇ ਕੁਝ ਹਿੱਸਿਆ 'ਚ ਪਹੁੰਚ ਗਿਆ ਹੈ, ਜਿਸ ਕਾਰਨ ਵੱਖ-ਵੱਖ ਥਾਵਾਂ 'ਤੇ ਮੀਂਹ ਪੈਣ ਦੀਆਂ ਖ਼ਬਰਾਂ ਹਨ | ਦਿੱਲੀ 'ਚ ਸੀਜ਼ਨ ਦੀ ਪਹਿਲੀ ਭਾਰੀ ਬਾਰਿਸ਼ ਕਾਰਨ ਕਈ ਸੜਕਾਂ 'ਤੇ ਪਾਣੀ ਭਰਨ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਜਿਸ ਕਾਰਨ ਵਾਹਨ ਕਈ-ਕਈ ਘੰਟੇ ਜਾਮ 'ਚ ਫਸੇ ਰਹੇ | ਕੌਮੀ ਰਾਜਧਾਨੀ 'ਚ 18 ਜੂਨ, 1936 ਨੂੰ 235.5 ਮਿਲੀਮੀਟਰ ਬਾਰਿਸ਼ ਹੋਈ ਸੀ, ਜੋ 'ਆਲ ਟਾਈਮ' ਰਿਕਾਰਡ ਹੈ | ਦਿੱਲੀ 'ਚ ਜੂਨ ਮਹੀਨੇ 'ਚ ਔਸਤਨ 65.5 ਮਿਲੀਮੀਟਰ ਬਾਰਿਸ਼ ਹੁੰਦੀ ਹੈ | ਚੰਡੀਗੜ੍ਹ 'ਚ ਵੀ ਭਾਰੀ ਮੀਂਹ ਕਾਰਨ ਕੁਝ ਸੜਕਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਵਾਹਨ ਚਾਲਕਾਂ ਤੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਪੰਜਾਬ ਦੇ ਪਟਿਆਲਾ, ਮੁਹਾਲੀ, ਰੂਪਨਗਰ, ਫਤਹਿਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ 'ਚ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ, ਜਦੋਂਕਿ ਹਰਿਆਣਾ ਦੇ ਪੰਚਕੂਲਾ, ਕੈਥਲ, ਮਹਿੰਦਰਗੜ੍ਹ, ਰੇਵਾੜੀ, ਸੋਨੀਪਤ ਅਤੇ ਯਮੁਨਾਨਗਰ 'ਚ ਭਾਰੀ ਮੀਂਹ ਪਿਆ | ਮੌਸਮ ਵਿਭਾਗ ਅਨੁਸਾਰ ਦਿੱਲੀ ਦੇ ਲੋਧੀ ਰੋਡ 'ਤੇ 102.2, ਰਿਜ 'ਚ 62.4, ਪਾਲਮ 'ਚ 31.4 ਅਤੇ ਅਯਾਨਗਰ 'ਚ 48.3 ਮਿਲੀਮੀਟਰ ਮੀਂਹ ਪਿਆ | ਦੱਖਣ-ਪੱਛਮੀ ਮੌਨਸੂਨ ਆਮ ਤੌਰ 'ਤੇ 27 ਜੂਨ ਨੂੰ ਰਾਸ਼ਟਰੀ ਰਾਜਧਾਨੀ 'ਚ ਆਉਂਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ ਨੂੰ ਕਵਰ ਕਰ ਲੈਂਦਾ ਹੈ |

ਪੰਜਾਬ 'ਚ ਸਿੰਗਲ ਯੂਜ਼ ਪਲਾਸਟਿਕ 'ਤੇ ਅੱਜ ਤੋਂ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ

ਲੁਧਿਆਣਾ, 30 ਜੂਨ (ਪੁਨੀਤ ਬਾਵਾ)-ਪੰਜਾਬ 'ਚ 1 ਜੁਲਾਈ 2022 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਪੰਜਾਬ ਭਰ 'ਚ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ...

ਪੂਰੀ ਖ਼ਬਰ »

ਅਫ਼ਗਾਨਿਸਤਾਨ ਦੇ ਗੁਰਦੁਆਰੇ 'ਤੇ ਹੋਏ ਹਮਲੇ 'ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਦਿੱਲੀ ਪਹੁੰਚੇ 11 ਸਿੱਖ

ਨਵੀਂ ਦਿੱਲੀ, 30 ਜੂਨ (ਉਪਮਾ ਡਾਗਾ ਪਾਰਥ)-ਅਫ਼ਗਾਨਿਸਤਾਨ ਤੋਂ 11 ਸਿੱਖਾਂ ਦਾ ਜਥਾ ਕਾਬੁਲ ਦੇ ਇਕ ਗੁਰਦੁਆਰੇ 'ਤੇ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਵੀਰਵਾਰ ਦੁਪਹਿਰ ਦਿੱਲੀ ਪਹੁੰਚਾ | ਇਸ ਜਥੇ 'ਚ 18 ਜੂਨ ਦੇ ਹਮਲੇ 'ਚ ਜ਼ਖ਼ਮੀ ਹੋਏ 3 ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਛੋਟੇ ਕਾਰੋਬਾਰੀਆਂ ਲਈ ਐਲਾਨੀਆਂ ਕਈ ਸਕੀਮਾਂ

ਐਮ.ਐਸ.ਐਮ.ਈ. ਖੇਤਰ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ 'ਚ ਜ਼ਰੂਰੀ ਬਦਲਾਅ ਕਰ ਰਹੀ ਹੈ ਸਰਕਾਰ-ਮੋਦੀ ਨਵੀਂ ਦਿੱਲੀ, 30 ਜੂਨ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵਿਗਿਆਨ ਭਵਨ 'ਚ ਦਰਮਿਆਨੇ, ਛੋਟੇ ਅਤੇ ਸੂਖਮ ਕਾਰੋਬਾਰੀਆਂ ਨੂੰ ਉਤਸ਼ਾਹਿਤ ...

ਪੂਰੀ ਖ਼ਬਰ »

ਮਨੀਪੁਰ 'ਚ ਜ਼ਮੀਨ ਖਿਸਕਣ ਨਾਲ 8 ਮੌਤਾਂ, ਦਰਜਨਾਂ ਲਾਪਤਾ

ਇੰਫਾਲ/ਨਵੀਂ ਦਿੱਲੀ, 30 ਜੂਨ (ਏਜੰਸੀ)-ਮਨੀਪੁਰ ਦੇ ਨੋਨੀ ਜ਼ਿਲ੍ਹੇ 'ਚ ਟੂਪੁਲ ਰੇਲਵੇ ਯਾਰਡ ਦੇ ਉਸਾਰੀ ਕੈਂਪ 'ਤੇ ਬੁੱਧਵਾਰ ਰਾਤ ਭਾਰੀ ਢਿੱਗਾਂ ਡਿੱਗਣ ਨਾਲ 8 ਲੋਕ ਮਲਬੇ ਹੇਠ ਦੱਬਣ ਨਾਲ ਮਾਰੇ ਗਏ ਤੇ ਦਰਜਨਾਂ ਹੋਰ ਲਾਪਤਾ ਹੋ ਗਏ ਹਨ | ਅਧਿਕਾਰੀਆਂ ਨੇ ਵੀਰਵਾਰ ਨੂੰ ...

ਪੂਰੀ ਖ਼ਬਰ »

ਚੀਨ ਵਲੋਂ ਜੰਮੂ-ਕਸ਼ਮੀਰ 'ਚ ਜੀ-20 ਬੈਠਕ ਦੀ ਭਾਰਤੀ ਯੋਜਨਾ ਦਾ ਵਿਰੋਧ

ਬੀਜਿੰਗ, 30 ਜੂਨ (ਪੀ. ਟੀ. ਆਈ.)-ਚੀਨ ਵਲੋਂ ਭਾਰਤ ਦੀ ਜੰਮੂ-ਕਸ਼ਮੀਰ 'ਚ ਜੀ-20 ਨੇਤਾਵਾਂ ਦੀ ਅਗਲੇ ਸਾਲ ਮੀਟਿੰਗ ਕਰਵਾਉਣ ਦੀ ਯੋਜਨਾ ਦਾ ਵਿਰੋਧ ਕਰਦਿਆਂ ਪਾਕਿਸਤਾਨ ਦੇ ਇਤਰਾਜ਼ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਸੰਬੰਧਤ ਪੱਖਾਂ ਨੂੰ ਇਕਤਰਫਾ ਕਦਮਾਂ ਤੋਂ ਬਚਣਾ ...

ਪੂਰੀ ਖ਼ਬਰ »

ਕਾਗਜ਼ਾਂ ਦੀ ਪੜਤਾਲ ਮਗਰੋਂ ਰਾਸ਼ਟਰਪਤੀ ਚੋਣ ਲਈ ਸਿਰਫ਼ ਮੁਰਮੂ ਤੇ ਸਿਨਹਾ ਮੈਦਾਨ 'ਚ

ਨਵੀਂ ਦਿੱਲੀ, 30 ਜੂਨ (ਪੀ. ਟੀ. ਆਈ.)-ਰਾਜ ਸਭਾ ਦੇ ਸਕੱਤਰ ਜਨਰਲ ਪੀ.ਸੀ. ਮੋਦੀ ਨੇ ਦੱਸਿਆ ਕਿ 18 ਜੁਲਾਈ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਭਰੇ ਗਏ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਕਰਨ ਤੋਂ ਬਾਅਦ ਸਿਰਫ਼ ਦੋ ਉਮੀਦਵਾਰ ਐਨ.ਡੀ.ਏ. ਦੀ ਦਰੋਪਦੀ ਮੁਰਮੂ ਅਤੇ ਵਿਰੋਧੀ ...

ਪੂਰੀ ਖ਼ਬਰ »

ਸੰਸਦ ਦਾ ਮੌਨਸੂਨ ਇਜਲਾਸ 18 ਤੋਂ

ਨਵੀਂ ਦਿੱਲੀ, 30 ਜੂਨ (ਪੀ.ਟੀ.ਆਈ.)-ਸੰਸਦ ਦੇ ਸਕੱਤਰੇਤ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੰਸਦ ਦਾ ਮੌਨਸੂਨ ਇਜਲਾਸ 18 ਜੁਲਾਈ ਨੂੰ ਸ਼ੁਰੂ ਹੋਵੇਗਾ ਅਤੇ 12 ਅਗਸਤ ਤੱਕ ਜਾਰੀ ਰਹੇਗਾ | ਇਜਲਾਸ 'ਚ 18 ਬੈਠਕਾਂ ਹੋਣਗੀਆਂ ਅਤੇ ਮੌਜੂਦਾ ਸੰਸਦ ਭਵਨ 'ਚ ਸ਼ਾਇਦ ਇਹ ਆਖਰੀ ਇਜਲਾਸ ...

ਪੂਰੀ ਖ਼ਬਰ »

ਰੋੜੀ ਬਣੇ ਡਿਪਟੀ ਸਪੀਕਰ

ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕਿ੍ਸ਼ਨ ਸਿੰਘ ਰੋੜੀ ਨੂੰ ਅੱਜ ਬਿਨਾਂ ਮੁਕਾਬਲਾ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣ ਲਿਆ ਗਿਆ | ਸ. ਰੋੜੀ ਜੋ ਦੂਜੀ ਵਾਰ ਵਿਧਾਇਕ ਬਣੇ ਹਨ, ਦਾ ਨਾਂਅ ਪ੍ਰੋ. ਬਲਜਿੰਦਰ ਕੌਰ ਵਲੋਂ ਤਜਵੀਜ਼ ਕੀਤਾ ਗਿਆ ਅਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ...

ਪੂਰੀ ਖ਼ਬਰ »

ਨੱਢਾ ਵਲੋਂ ਸੁਖਬੀਰ ਨਾਲ ਮੁਰਮੂ ਦੇ ਸਮਰਥਨ ਲਈ ਗੱਲਬਾਤ

ਨਵੀਂ ਦਿੱਲੀ, (ਪੀ.ਟੀ.ਆਈ.)-ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰ ਕੇ ਉਨ੍ਹਾਂ ਤੋਂ ਰਾਸ਼ਟਰਪਤੀ ਚੋਣਾਂ 'ਚ ਐਨ.ਡੀ.ਏ. ਦੀ ਉਮੀਦਵਾਰ ਦਰੋਪਦੀ ਮੁਰਮੂ ਲਈ ਸਮਰਥਨ ਮੰਗਿਆ ਹੈ | ਸੂਤਰਾਂ ਤੋਂ ਮਿਲੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX