ਤਾਜਾ ਖ਼ਬਰਾਂ


ਪੰਜਾਬ ਵਿਧਾਨ ਸਭਾ 'ਚ ਸਰਬਜੀਤ ਕੌਰ ਮਾਣੂਕੇ ਨੇ ਐੱਸ.ਸੀ. ਬੱਚਿਆਂ ਦੇ ਵਜ਼ੀਫ਼ਿਆਂ ਦਾ ਚੁੱਕਿਆ ਮੁੱਦਾ
. . .  11 minutes ago
ਚੰਡੀਗੜ੍ਹ, 29 ਸਤੰਬਰ (ਮਾਨ)-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਸਦਨ 'ਚ ਸਰਬਜੀਤ ਕੌਰ ਮਾਣੂਕੇ ਵਲੋਂ ਗੈਰ-ਸਰਕਾਰੀ ਮਤਾ ਰੱਖਿਆ ਗਿਆ। ਉਨ੍ਹਾਂ ਨੇ ਸਦਨ 'ਚ ਕਿਹਾ ਕਿ ਐੱਸ.ਸੀ. ਬੱਚਿਆਂ ਨੂੰ ਵਜ਼ੀਫ਼ੇ ਸਮੇਂ...
ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋਈ: ਸੁਖਬੀਰ ਸਿੰਘ ਬਾਦਲ
. . .  15 minutes ago
ਲੁਧਿਆਣਾ, 29 ਸਤੰਬਰ ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਸੂਬੇ ਦੀ ਜਨਤਾ ਸਰਕਾਰ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ...
ਵਿਧਾਨ ਸਭਾ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  31 minutes ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋ ਗਿਆ, ਜਿਸ ਦੇ ਚੱਲਦਿਆਂ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਫ਼ਿਰ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਹੈ।
ਕਾਂਗਰਸ ਪ੍ਰਧਾਨ ਦੀ ਚੋਣ ਲੜਨ ਨੂੰ ਲੈ ਕੇ ਅਸ਼ੋਕ ਗਹਿਲੋਤ ਦਾ ਵੱਡਾ ਬਿਆਨ
. . .  26 minutes ago
ਨਵੀਂ ਦਿੱਲੀ, 29 ਸਤੰਬਰ-ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਨਹੀਂ ਲੜਨਗੇ।
ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਹੋਈ ਮੁਲਤਵੀ
. . .  about 1 hour ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਇਜਲਾਸ ਦੇ ਪਹਿਲਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਸੀ ਤੇ ਵਿਰੋਧੀਆਂ ਵਲੋਂ ਹੰਗਾਮਾ ਕੀਤਾ ਗਿਆ ਹੈ। ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਨੇਤਾ...
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ
. . .  about 1 hour ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ...
ਵਿਧਾਨ ਸਭਾ ਸੈਸ਼ਨ ਦਾ ਦੂਜਾ ਦਿਨ, ਕਾਰਵਾਈ ਹੋਈ ਸ਼ੁਰੂ
. . .  about 1 hour ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਵੀਰਵਾਰ ਨੂੰ ਦੂਜਾ ਦਿਨ ਹੈ ਅਤੇ ਇਸ 'ਚ ਹੰਗਾਮਾ ਹੋਣ ਦੇ ਆਸਾਰ ਹਨ।
ਸਿੱਖ ਮਸਲਿਆਂ ਨੂੰ ਲੈ ਕੇ ਅਕਾਲੀ ਦਲ ਨੇ ਭਲਕੇ ਬੁਲਾਈ ਮੀਟਿੰਗ
. . .  about 2 hours ago
ਚੰਡੀਗੜ੍ਹ, 29 ਸਤੰਬਰ-ਪੰਜਾਬ ਅਤੇ ਹਰਿਆਣਾ ਦੀਆਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਸਿੱਖ ਧਾਰਮਿਕ ਮਾਮਲਿਆਂ 'ਚ ਦਖ਼ਲ ਦੇਣ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਪਾਰਟੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ, ਅਕਾਲੀ ਦਲ ਦੇ ਪ੍ਰਧਾਨ...
ਤੇਲਗੂ ਅਦਾਕਾਰ ਅੱਲੂ ਅਰਜੁਨ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
. . .  about 2 hours ago
ਅੰਮ੍ਰਿਤਸਰ, 29 ਸਤੰਬਰ (ਹਰਮਿੰਦਰ ਸਿੰਘ)- ਦੱਖਣੀ ਫ਼ਿਲਮਾਂ ਦੇ ਅਦਾਕਾਰ ਅੱਲੂ ਅਰਜਨ ਨੇ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਮੀਤ ਮੈਨੇਜਰ...
ਅਸਾਮ: ਬ੍ਰਹਮਪੁੱਤਰ ਨਦੀ 'ਚ ਪਲਟੀ ਕਿਸ਼ਤੀ, ਕਰੀਬ 20 ਯਾਤਰੀ ਲਾਪਤਾ
. . .  about 2 hours ago
ਅਸਾਮ, 29 ਸਤੰਬਰ-ਅਸਾਮ ਦੇ ਧੁਬਰੀ ਜ਼ਿਲ੍ਹੇ 'ਚ ਬ੍ਰਹਮਪੁਰ ਨਦੀ 'ਚ ਇਕ ਕਿਸ਼ਤੀ ਪਲਟਣ ਨਾਲ ਕਰੀਬ 20 ਲੋਕ ਲਾਪਤਾ ਹੋ ਗਏ ਹਨ। ਫ਼ਿਲਹਾਲ ਇਸ ਘਟਨਾ ਤੋਂ ਬਾਅਦ ਰੈਸਕਿਊ ਜਾਰੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੁਧਿਆਣਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ
. . .  about 2 hours ago
ਲੁਧਿਆਣਾ, 29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆਂਦਾ ਗਿਆ ਹੈ ਅਤੇ ਅੱਜ ਬਾਅਦ ਦੁਪਹਿਰ ਪੁਲਿਸ ਵਲੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ...
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ ਨੇ ਸਕੂਲੀ ਵੈਨਾਂ ਦੀ ਕੀਤੀ ਚੈਕਿੰਗ
. . .  about 2 hours ago
ਲਹਿਰਾਗਾਗਾ, 29 ਸਤੰਬਰ (ਅਸ਼ੋਕ ਗਰਗ)- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਅੱਜ ਇੱਥੇ ਵੱਖ-ਵੱਖ ਸਕੂਲਾਂ 'ਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਸਿਮਤਾ...
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਵਿਆਹੁਤਾ ਹੋਣ ਜਾਂ ਅਣਵਿਆਹੀਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ
. . .  about 3 hours ago
ਨਵੀਂ ਦਿੱਲੀ, 29 ਸਤੰਬਰ- ਸੁਪਰੀਮ ਕੋਰਟ ਨੇ ਅੱਜ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਗਰਭਪਾਤ ਦਾ ਅਧਿਕਾਰ ਦੇ ਦਿੱਤਾ ਹੈ, ਭਾਵੇਂ ਉਹ ਵਿਆਹੁਤਾ ਹੋਣ ਜਾਂ ਅਣਵਿਆਹੀਆਂ। ਇਸ ਇਤਿਹਾਸਕ ਫ਼ੈਸਲੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ...
ਪ੍ਰਧਾਨ ਮੰਤਰੀ ਮੋਦੀ ਨੇ ਸੂਰਤ 'ਚ 3,400 ਕਰੋੜ ਤੋਂ ਵਧ ਦੇ ਵਿਕਾਸ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
. . .  about 3 hours ago
ਅਹਿਮਦਾਬਾਦ, 29 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਤ 'ਚ 3,400 ਕਰੋੜ ਤੋਂ ਵਧ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ।
ਵਿਜੀਲੈਂਸ ਦੀ ਕਾਰਵਾਈ ਦੇ ਰੋਸ 'ਚ ਕੌਂਸਲ ਮੁਲਾਜ਼ਮਾਂ ਨੇ ਕੀਤੀ ਹੜਤਾਲ
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 29 ਸਤੰਬਰ (ਰੁਪਿੰਦਰ ਸਿੰਘ ਸੱਗੂ)-ਵਿਜੀਲੈਂਸ ਵਲੋਂ ਸੁਨਾਮ ਨਗਰ ਕੌਂਸਲ 'ਚ ਤਾਇਨਾਤ ਕਲਰਕ ਕਿਰਨਦੀਪ ਸਹੋਤਾ ਖ਼ਿਲਾਫ਼ ਰਿਸ਼ਵਤ ਮੰਗਣ ਦੇ ਕਥਿਤ ਦੋਸ਼ਾਂ ਹੇਠ ਗ੍ਰਿਫ਼ਤਾਰ ਕਰਨ ਦੇ ਵਿਰੋਧ 'ਚ ਅੱਜ ਨਗਰ ਕੌਂਸਲ...
ਪੀ.ਐੱਫ.ਆਈ. ਦਾ ਟਵਿੱਟਰ ਅਕਾਊਂਟ ਬੈਨ, ਸਰਕਾਰ ਦੀ ਸ਼ਿਕਾਇਤ 'ਤੇ ਟਵਿੱਟਰ ਇੰਡੀਆ ਨੇ ਕੀਤੀ ਕਾਰਵਾਈ
. . .  about 5 hours ago
ਨਵੀਂ ਦਿੱਲੀ, 29 ਸਤੰਬਰ-ਇਸਲਾਮਿਕ ਸੰਗਠਨ ਪਾਪੂਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਟਵਿਟਰ ਨੇ ਇਹ ਕਾਰਵਾਈ ਭਾਰਤ ਸਰਕਾਰ ਵਲੋਂ...
ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4,272 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਨਵੀਂ ਦਿੱਲੀ, 29 ਸਤੰਬਰ-ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 4,272 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4,474 ਲੋਕ ਡਿਸਚਾਰਜ ਹੋਏ ਹਨ।
ਪਾਕਿਸਤਾਨੀ ਡਰੋਨਾਂ ਵਲੋਂ ਫਿਰ ਭਾਰਤ ਅੰਦਰ ਘੁਸਪੈਠ, ਡਰੋਨ ਡੇਗਣ ਲਈ ਬੀ.ਐੱਸ.ਐੱਫ. ਨੇ ਕੀਤੀ ਫਾਇਰਿੰਗ
. . .  about 6 hours ago
ਖਾਲੜਾ, 29 ਸਤੰਬਰ (ਜੱਜਪਾਲ ਸਿੰਘ ਜੱਜ)-ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਕੀ ਕੇ.ਐੱਸ. ਵਾਲਾ ਦੇ ਅਧੀਨ ਆਉਂਦੇ ਏਰੀਏ ਅੰਦਰ 28 ਅਤੇ 29 ਸਤੰਬਰ ਦੀ ਦਰਮਿਆਨੀ ਰਾਤ ਨੂੰ 3:10 ਵਜੇ...
ਓਡੀਸ਼ਾ ਦੀ ਇਕ ਫ਼ੈਕਟਰੀ 'ਚ ਅਮੋਨੀਆ ਗੈਸ ਲੀਕ, 28 ਮਜ਼ਦੂਰ ਬਿਮਾਰ
. . .  about 6 hours ago
ਓਡੀਸ਼ਾ, 29 ਸਤੰਬਰ-ਓਡੀਸ਼ਾ ਦੇ ਬਾਲਾਸੋਰ ਦੀ ਇਕ ਫ਼ੈਕਟਰੀ 'ਚ ਅਮੋਨੀਆ ਗੈਸ ਲੀਕ ਹੋਣ ਨਾਲ 28 ਮਜ਼ਦੂਰ ਗੰਭੀਰ ਰੂਪ ਨਾਲ ਬਿਮਾਰ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਗੈਸ ਲੀਕ ਹੋਣ ਨਾਲ ਬਿਮਾਰ ਹੋਣ ਵਾਲੇ ਮਜ਼ਦੂਰਾਂ 'ਚ ਜ਼ਿਆਦਾਤਰ ਔਰਤਾਂ ਹਨ।
ਚੀਨ ਦੇ ਨਾਲ ਸੰਬੰਧਾਂ 'ਤੇ ਬੋਲੇ ਵਿਦੇਸ਼ ਮੰਤਰੀ ਡਾ.ਐੱਸ ਜੈਸ਼ੰਕਰ, ਦਿੱਤਾ ਇਹ ਬਿਆਨ
. . .  about 6 hours ago
ਨਵੀਂ ਦਿੱਲੀ, 29 ਸਤੰਬਰ-ਚੀਨ ਦੇ ਨਾਲ ਸੰਬੰਧਾਂ 'ਤੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦਾ ਕਹਿਣਾ ਹੈ ਕਿ ਸਾਡੀ ਚੀਨ ਦੇ ਨਾਲ ਵਧੀਆ ਸੰਬੰਧ ਰੱਖਣ ਦੀ ਕੋਸ਼ਿਸ਼ ਜਾਰੀ ਹੈ ਪਰ ਇਹ ਸੰਵੇਦਨਸ਼ੀਲਤਾ ਆਪਸੀ ਸਨਮਾਨ...
ਪ੍ਰਧਾਨ ਮੰਤਰੀ ਮੋਦੀ ਅੱਜ ਤੋਂ 2 ਦਿਨ ਦੇ ਗੁਜਰਾਤ ਦੌਰੇ 'ਤੇ
. . .  about 7 hours ago
ਨਵੀਂ ਦਿੱਲੀ, 29 ਸਤੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਹੀ ਆਪਣੀ 2 ਦਿਨ ਦੀ ਗੁਜਰਾਤ ਯਾਤਰਾ ਦੌਰਾਨ 29 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੀ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਵਿਕਾਸ ਸੰਬੰਧਿਤ ਪ੍ਰਾਜੈਕਟਾਂ...
ਜੰਮੂ-ਕਸ਼ਮੀਰ: ਉਧਮਪੁਰ 'ਚ ਪਾਰਕਿੰਗ 'ਚ ਖੜ੍ਹੀ ਬੱਸ 'ਚ ਧਮਾਕਾ, 2 ਲੋਕ ਜ਼ਖ਼ਮੀ
. . .  about 5 hours ago
ਸ੍ਰੀਨਗਰ, 29 ਸਤੰਬਰ- ਜੰਮੂ ਕਸ਼ਮੀਰ ਦੇ ਉਧਮਪੁਰ ਵਿਖੇ ਪਾਰਕਿੰਗ 'ਚ ਬੀਤੀ ਰਾਤ ਖੜ੍ਹੀ ਇਕ ਬੱਸ ਵਿਚ ਬੰਬ ਧਮਾਕਾ ਹੋ ਗਿਆ। ਇਸ ਹਾਦਸੇ 'ਚ ਦੋ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ...
ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 22ਵਾਂ ਦਿਨ
. . .  about 7 hours ago
ਕੇਰਲ, 29 ਸਤੰਬਰ-ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦੇ 22ਵੇਂ ਦਿਨ ਦੀ ਸ਼ੁਰੂਆਤ ਮਲਪੁਰਮ ਦੇ ਚੁੰਗਥਰਾ ਪਿੰਡ ਤੋਂ ਕੀਤੀ।
⭐ਮਾਣਕ - ਮੋਤੀ⭐
. . .  about 7 hours ago
⭐ਮਾਣਕ - ਮੋਤੀ⭐
ਭਾਰਤ ਨੇ ਪਹਿਲੇ ਟੀ-20 'ਚ ਹਰਾਇਆ ਦੱਖਣੀ ਅਫ਼ਰੀਕਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 17 ਹਾੜ ਸੰਮਤ 554

ਹੁਸ਼ਿਆਰਪੁਰ / ਮੁਕੇਰੀਆਂ

ਜ਼ਿਲ੍ਹੇ 'ਚ ਸਿੰਗਲ ਯੂਜ਼ ਪਲਾਸਟਿਕ ਅੱਜ ਤੋਂ ਬੰਦ-ਡੀ.ਸੀ.

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਬੰਦ ਕੀਤਾ ਜਾ ਰਿਹਾ ਹੈ ਤੇ ਇਸ ਸਬੰਧੀ ਭਾਰਤ ਸਰਕਾਰ ਵਲੋਂ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ 1 ਜੁਲਾਈ ਤੋਂ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਅਗਵਾਈ ਵਾਲੀ ਟੀਮ ਵਲੋਂ ਥੋਕ ਤੇ ਪਰਚੂਨ ਦੀਆਂ ਦੁਕਾਨਾਂ ਦਾ ਦੌਰਾ ਕਰਕੇ ਸਿੰਗਲ ਯੂਜ਼ ਪਲਾਸਟਿਕ ਵਿਕੇ੍ਰਤਾਵਾਂ ਨੂੰ ਜਾਗਰੂਕ ਕੀਤਾ ਜਾਵੇਗਾ | ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ ਅਤੇ ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੀ ਮੌਜੂਦ ਸਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2 ਜੁਲਾਈ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼-2016, ਵਾਟਰ ਐਕਟ-1974 ਤੇ ਏਅਰ ਐਕਟ-1981 ਅਧੀਨ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਐਕਟ ਤਹਿਤ ਬਿਜਲੀ ਦਾ ਕੁਨੈਕਸ਼ਨ ਕੱਟਣ ਤੋਂ ਇਲਾਵਾ ਭਾਰੀ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ | ਸੰਦੀਪ ਹੰਸ ਨੇ ਸਬੰਧਿਤ ਬ੍ਰਾਂਚ ਦੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿੰਗਲ ਯੂਜ਼ ਪਲਾਸਟਿਕ ਦੀ ਮਨਾਹੀ ਸਬੰਧੀ ਨੋਟਿਸ ਬੋਰਡ ਲਗਾਏ ਜਾਣ ਤੇ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਘਰਾਂ ਦਾ ਪਲਾਸਟਿਕ ਵੀ ਵੱਖਰਾ ਇਕੱਤਰ ਕੀਤਾ ਜਾਵੇ, ਤਾਂ ਜੋ ਨਗਰ ਨਿਗਮ ਦੀਆਂ ਟੀਮਾਂ ਵਲੋਂ ਇਸ ਨੂੰ ਵੱਖਰੇ ਤੌਰ 'ਤੇ ਚੁੱਕਣ ਵਿਚ ਆਸਾਨੀ ਹੋ ਸਕੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਲਾਸਟਿਕ ਦੇ ਲਿਫ਼ਾਫ਼ੇ ਵਾਤਾਵਰਨ ਦੀ ਸੰਭਾਲ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੁੰਦੇ ਹਨ |

ਜ਼ਿਲ੍ਹੇ 'ਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 5 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 40948 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 381 ਸੈਂਪਲਾਂ ਦੀ ਪ੍ਰਾਪਤ ਹੋਈ ...

ਪੂਰੀ ਖ਼ਬਰ »

ਅਗਨੀਪਥ ਯੋਜਨਾ ਦੇਸ਼ ਦੇ ਨੌਜਵਾਨਾਂ ਨਾਲ ਧੋਖਾ-ਗੋਬਿੰਦ ਸਿੰਘ ਕਾਨੂੰਗੋ

ਹਾਜੀਪੁਰ, 30 ਜੂਨ (ਜੋਗਿੰਦਰ ਸਿੰਘ)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਫ਼ੌਜ ਦੇ ਤਿੰਨਾਂ ਅੰਗਾਂ 'ਚ ਅਗਨੀਪਥ ਯੋਜਨਾ ਤਹਿਤ 4 ਸਾਲਾਂ ਭਰਤੀ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਵਾਲੀ ਸਕੀਮ ਹੈ | ਇਸ ਲਈ ਕੇਂਦਰ ਸਰਕਾਰ ਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਸਮਝਦਿਆਂ ...

ਪੂਰੀ ਖ਼ਬਰ »

ਮੁਕੇਰੀਆਂ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ

ਮੁਕੇਰੀਆਂ, 30 ਜੂਨ (ਰਾਮਗੜ੍ਹੀਆ)- ਮੁਕੇਰੀਆਂ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰਾਂ ਨੇ ਸ਼ਹਿਰ ਵਾਸੀਆਂ ਦਾ ਜਿਊਣਾ ਮੁਹਾਲ ਕੀਤਾ ਪਿਆ ਹੈ | ਨਗਰ ਕੌਂਸਲ ਮੁਕੇਰੀਆਂ ਦੇ ਅਧਿਕਾਰੀਆਂ ਵਲੋਂ ਜਿੱਥੇ ਹਰ ਰੋਜ਼ ਸ਼ਹਿਰ ਵਾਸੀਆਂ ਵਲੋਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ...

ਪੂਰੀ ਖ਼ਬਰ »

ਭਰਵੀਂ ਬਾਰਿਸ਼ ਨਾਲ ਮਿਲੀ ਗਰਮੀ ਤੋਂ ਵੱਡੀ ਰਾਹਤ

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)- ਵੀਰਵਾਰ ਦੀ ਸਵੇਰ ਹੋਈ ਭਰਵੀਂ ਬਾਰਿਸ਼ ਨੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੱਤੀ | ਇਲਾਕੇ 'ਚ ਸਵੇਰ ਸਮੇਂ ਹੋਈ ਭਰਵੀਂ ਬਾਰਿਸ਼ ਨੇ ਇਨਸਾਨਾਂ ਤੋਂ ਇਲਾਵਾ ਪਸ਼ੂ ਪੰਛੀਆਂ ਸਮੇਤ ਸਭ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ | ਸਵੇਰ ਸਮੇਂ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪ੍ਰਧਾਨ ਬਣਨ 'ਤੇ ਐਡਵੋਕੇਟ ਲੁਬਾਣਾ ਦਾ ਸਨਮਾਨ

ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ)-ਨਗਰ ਨਿਗਮ ਦੇ ਵਾਰਡ ਨੰਬਰ 24 ਤੋਂ ਕੌਂਸਲਰ ਐਡਵੋਕੇਟ ਪਵਿੱਤਰਦੀਪ ਸਿੰਘ ਲੁਬਾਣਾ ਨੂੰ ਯੂਥ ਕਾਂਗਰਸ ਹਲਕਾ ਹੁਸ਼ਿਆਰਪੁਰ ਦਾ ਪ੍ਰਧਾਨ ਬਣਨ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੌਂਸਲਰ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਨੇ ਬਜਟ ਦੀਆਂ ਸਾੜੀਆਂ ਕਾਪੀਆਂ

ਤਲਵਾੜਾ, 30 ਜੂਨ (ਵਿਸ਼ੇਸ਼ ਪ੍ਰਤੀਨਿਧ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਤਲਵਾੜਾ ਦੇ ਕਨਵੀਨਰ ਮਨਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਯੂ.ਟੀ. ਮੁਲਾਜ਼ਮ, ਪੈਨਸ਼ਨਰਜ਼ ਸਾਂਝਾ ਫ਼ਰੰਟ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਂਝੇ ਸੱਦੇ 'ਤੇ ...

ਪੂਰੀ ਖ਼ਬਰ »

ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ ਨੇ ਬਜਟ ਦੀਆਂ ਫੂਕੀਆਂ ਕਾਪੀਆਂ

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)-ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫ਼ਰੰਟ ਦੇ ਸੱਦੇ ਤਹਿਤ ਡੈਮੋਕੇ੍ਰਟਿਕ ਮੁਲਾਜ਼ਮ ਫੈਡਰੇਸ਼ਨ ਗੜ੍ਹਸ਼ੰਕਰ ਵਲੋਂ ਪੈਨਸ਼ਨਰ ਆਗੂ ਬਲਵੀਰ ਖ਼ਾਨਪੁਰੀ ਦੀ ਅਗਵਾਈ ਹੇਠ ਵਰ੍ਹਦੇ ਮੀਂਹ 'ਚ ਗਾਂਧੀ ਪਾਰਕ 'ਚ ਪੰਜਾਬ ਸਰਕਾਰ ...

ਪੂਰੀ ਖ਼ਬਰ »

ਪਿੰਡ ਦੌਲੋਵਾਲ ਦੇ ਨੌਜਵਾਨ ਦੀ ਹਾਂਗਕਾਂਗ 'ਚ ਮੌਤ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਦੌਲੋਵਾਲ ਦੇ ਇੱਕ ਨੌਜਵਾਨ ਨੂੰ ਏਜੰਟ ਵਲੋਂ ਆਸਟ੍ਰੇਲੀਆ ਭੇਜਣ ਦੌਰਾਨ ਹਾਂਗਕਾਂਗ ਪਹੁੰਚਣ 'ਤੇ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਸੀ, ਜਿਸ ਦਾ ਪਤਾ ਪਰਿਵਾਰ ਨੂੰ ਕਰੀਬ 4 ਸਾਲ ...

ਪੂਰੀ ਖ਼ਬਰ »

ਟੈਲੀਫ਼ੋਨ ਐਕਸਚੇਂਜ ਚੌਲਾਂਗ 'ਚ ਚੋਰੀ

ਚੌਲਾਂਗ, 30 ਜੂਨ (ਸੁਖਦੇਵ ਸਿੰਘ)-ਟੈਲੀਫ਼ੋਨ ਐਕਸਚੇਂਜ ਚੌਲਾਂਗ 'ਚ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਮਿਲਿਆ | ਜਾਣਕਾਰੀ ਅਨੁਸਾਰ ਇੱਕ ਦਿਨ ਪਹਿਲਾਂ ਵੀ ਚੋਰ ਚੋਰੀ ਕਰਨ ਆਏ ਸਨ, ਪਰ ਸੇਫ਼ਟੀ ਸਾਇਰਨ ਵੱਜਣ ਕਰਕੇ ਚੋਰ ਕਾਮਯਾਬ ਨਹੀਂ ਹੋਏ ਪਰ ਅੱਜ ਚੋਰ 31 ਕਾਰਡ ਕੱਢ ਕੇ ...

ਪੂਰੀ ਖ਼ਬਰ »

ਔਰਤ ਨਾਲ ਕੁੱਟਮਾਰ ਤੇ ਗ਼ਲਤ ਵਿਵਹਾਰ ਕਰਨ ਵਾਲਾ ਨਾਮਜ਼ਦ

ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ)-ਦੁਕਾਨ ਤੋਂ ਵਾਪਸ ਪਰਤ ਰਹੀ ਔਰਤ ਨਾਲ ਕੁੱਟਮਾਰ ਤੇ ਗਲਤ ਵਿਵਹਾਰ ਕਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਇੱਕ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਹਿਰਾਣਾ ਕਲਾਂ ਦੀ ...

ਪੂਰੀ ਖ਼ਬਰ »

ਦੋ ਅਣਪਛਾਤੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ

ਮਾਹਿਲਪੁਰ, 30 ਜੂਨ (ਰਜਿੰਦਰ ਸਿੰਘ)-ਪਿੰਡ ਭੰਨੋ ਦੇ ਬਾਹਰ ਬੀਤੀ ਰਾਤ 8 ਵਜੇ ਦੇ ਕਰੀਬ ਇੱਕੋ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਵਲੋਂ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਸਵਿੰਦਰ ਸਿੰਘ ਪੁੱਤਰ ਮਨਜੀਤ ਸਿੰਘ ...

ਪੂਰੀ ਖ਼ਬਰ »

ਹਿੰਦੂ ਸਨਾਤਨ ਮਹਾਸੰਘ ਪੰਜਾਬ ਵਲੋਂ ਮੁਕੇਰੀਆਂ ਵਿਖੇ ਪ੍ਰਦਰਸ਼ਨ

ਮੁਕੇਰੀਆਂ, 30 ਜੂਨ (ਰਾਮਗੜ੍ਹੀਆ)-ਹਿੰਦੂ ਸਨਾਤਮ ਮਹਾਸੰਘ ਦੇ ਸੱਦੇ 'ਤੇ ਮੁਕੇਰੀਆਂ ਵਿਖੇ ਸਮਾਜਿਕ ਧਾਰਮਿਕ ਸੰਗਠਨ ਨੇ ਰਾਜਸਥਾਨ ਦੇ ਉਦੇਪੁਰ ਸ਼ਹਿਰ 'ਚ ਕਨੱਈਆ ਲਾਲ ਨੂੰ ਇਨਸਾਫ਼ ਦਿਵਾਉਣ ਲਈ ਮੁਕੇਰੀਆਂ ਵਿਖੇ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਮੰਗ ਕੀਤੀ ਕਿ ...

ਪੂਰੀ ਖ਼ਬਰ »

ਖ਼ਾਲਸਾ ਕਾਲਜੀਏਟ ਸਕੂਲ ਦਾ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)-ਸਥਾਨਕ ਬੀ.ਏ.ਐੱਮ. ਖ਼ਾਲਸਾ ਕਾਲਜੀਏਟ ਸਕੂਲ ਦਾ 10+2 ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਡਾ. ਬਲਜੀਤ ਸਿੰਘ ਨੇ ਨਤੀਜੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 10+2 ਕਾਮਰਸ ਦੇ ਨਤੀਜੇ 'ਚ ਵਿਦਿਆਰਥਣ ਸੋਨਿਕਾ ਰਾਣੀ ਨੇ 88.4 ਫ਼ੀਸਦੀ ...

ਪੂਰੀ ਖ਼ਬਰ »

ਡਾ. ਕੇਵਲ ਕ੍ਰਿਸ਼ਨ ਦੀ ਬਰਸੀ ਮਨਾਈ

ਮੁਕੇਰੀਆਂ, 30 ਜੂਨ (ਰਾਮਗੜ੍ਹੀਆ)-ਡਾ. ਕੇਵਲ ਕ੍ਰਿਸ਼ਨ ਮੁਕੇਰੀਆਂ ਸਾਬਕਾ ਵਿੱਤ ਮੰਤਰੀ ਤੇ ਸਾਬਕਾ ਸਪੀਕਰ ਪੰਜਾਬ ਦੀ 14ਵੀਂ ਬਰਸੀ ਦੇ ਮੌਕੇ 'ਤੇ ਖਿੱਚੀਆਂ ਪਿੰਡ ਵਿਖੇ ਇੱਕ ਵਿਸ਼ਾਲ ਇਕੱਠ ਹੋਇਆ ਜਿਸ ਵਿਚ ਵੱਖ-ਵੱਖ ਸ਼ਖ਼ਸੀਅਤਾਂ ਤੇ ਮੁਕੇਰੀਆਂ ਦੇ ਹਜ਼ਾਰਾਂ ਲੋਕਾਂ ...

ਪੂਰੀ ਖ਼ਬਰ »

ਬਜਰੰਗ ਦਲ ਨੇ ਰੋਸ ਮਾਰਚ ਕੱਢ ਕੇ ਪਾਕਿਸਤਾਨ ਦਾ ਪੁਤਲਾ ਸਾੜਿਆ

ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ)-ਰਾਜਸਥਾਨ ਵਿਖੇ ਬੀਤੇ ਦਿਨੀਂ ਹਿੰਦੂ ਭਾਈਚਾਰੇ ਨਾਲ ਸਬੰਧਿਤ ਕਨਈਆ ਲਾਲ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਰੋਸ ਵਜੋਂ ਬਜਰੰਗ ਦਲ ਨੇ ਸ਼ਹਿਰ 'ਚ ਮਾਰਚ ਕੱਢ ਕੇ ਬਜਰੰਗ ਦਲ ਦੇ ਕਾਲਜ ਵਿਦਿਆਰਥੀ ਪ੍ਰਮੁੱਖ ਸਵਾਸਤਿਕ ...

ਪੂਰੀ ਖ਼ਬਰ »

ਵਿਧਾਇਕ ਘੁੰਮਣ ਨੇ ਦਸੂਹਾ ਨੂੰ ਜ਼ਿਲ੍ਹਾ ਬਣਾਉਣ ਦੀ ਉਠਾਈ ਮੰਗ

ਦਸੂਹਾ, 30 ਜੂਨ (ਕੌਸ਼ਲ)-ਵਿਧਾਨ ਸਭਾ 'ਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਹਲਕੇ ਦੇ ਹਿੱਤ ਲਈ ਆਪਣਾ ਸਵਾਲ ਪੇਸ਼ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਗਿਆ ਹੈ | ਸੈਸ਼ਨ ਦੌਰਾਨ ਵਿਧਾਇਕ ਐਡਵੋਕੇਟ ਕਰਮਵੀਰ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਬਜਟ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾਂ ਫ਼ਰੰਟ ਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸਾਂਝੇ ਸੱਦੇ 'ਤੇ ਪੈਨਸ਼ਨਰਾਂ ਤੇ ਮੁਲਾਜ਼ਮਾਂ ਵਲੋਂ ਸਥਾਨਕ ਬੱਸ ਸਟੈਂਡ ਚੌਂਕ 'ਚ ਪੰਜਾਬ ...

ਪੂਰੀ ਖ਼ਬਰ »

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ 'ਚ ਕਰਵਾਏ ਜਾ ਰਹੇ ਹਨ ਵੱਖ-ਵੱਖ ਕੋਰਸ

ਦਸੂਹਾ, 30 ਜੂਨ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ 1976 ਤੋਂ ਚੱਲ ਰਿਹਾ ਇੱਕ ਅਜਿਹਾ ਵਿੱਦਿਅਕ ਅਦਾਰਾ ਹੈ ਜੋ ਲਗਾਤਾਰ ਆਪਣੇ ਸਰਵ ਸੇ੍ਰਸ਼ਠ ਪ੍ਰਦਰਸ਼ਨ ਸਦਕਾ ਸਿੱਖਿਆ ਦੇ ਖੇਤਰ 'ਚ ਆਪਣੇ ਕੀਰਤੀਮਾਨ ਸਥਾਪਤ ਕਰ ਚੁੱਕਾ ਹੈ | ਕੰਡੀ ਇਲਾਕੇ ...

ਪੂਰੀ ਖ਼ਬਰ »

ਜ਼ਮੀਨ ਦੇ ਵਾਜਬ ਭਾਅ ਦੀ ਮੰਗ ਨੂੰ ਲੈ ਕੇ ਲੋਕਾਂ ਵਲੋਂ ਨਾਅਰੇਬਾਜ਼ੀ

ਤਲਵਾੜਾ/ ਰਾਮਗੜ੍ਹ ਸੀਕਰੀ, 30 ਜੂਨ (ਵਿਸ਼ੇਸ਼ ਪ੍ਰਤੀਨਿਧ, ਰਾਜੀਵ ਓਸ਼ੋ, ਕਟੋਚ)-ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਤਲਵਾੜਾ ਦੀ ਅਹਿਮ ਮੀਟਿੰਗ ਲੰਬੜਦਾਰ ਸੰਜੀਵ ਕੁਮਾਰ ਉਰਫ਼ ਬੱਲੂ ਦੀ ਅਗਵਾਈ ਹੇਠ ਪਿੰਡ ਕਰਟੋਲੀ 'ਚ ਹੋਈ | ਮੀਟਿੰਗ 'ਚ ਵੱਡੀ ਗਿਣਤੀ ...

ਪੂਰੀ ਖ਼ਬਰ »

ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਗੜ੍ਹਸ਼ੰਕਰ 1 ਤੇ 2 ਦੀਆਂ ਬਲਾਕ ਕਮੇਟੀਆਂ ਦਾ ਗਠਨ

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)-ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਾਮ ਸੁੰਦਰ ਕਪੂਰ ਤੇ ਕੇਸ਼ਵ ਦੱਤ ਦੀ ਪ੍ਰਧਾਨਗੀ ਹੇਠ ਗੌਰਮਿੰਟ ਟੀਚਰਜ਼ ਯੂਨੀਅਨ ਗੜ੍ਹਸ਼ੰਕਰ ਬਲਾਕ 1 ਤੇ 2 ਦੀ ਮੀਟਿੰਗ ਹੋਈ | ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਕੁਲਦੀਪ ...

ਪੂਰੀ ਖ਼ਬਰ »

ਮਹਾਂਪੁਰਸ਼ਾਂ ਦੀ ਯਾਦ 'ਚ ਗੁਰਦੁਆਰਾ ਮਿੱਠਾ ਟਿਵਾਣਾ ਵਿਖੇ ਯੱਗ ਸਮਾਗਮ 14 ਤੋਂ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)-ਮਹੰਤ ਬਾਬਾ ਹਰੀ ਸਿੰਘ ਦੀ 127ਵੀਂ ਤੇ ਮਹੰਤ ਬਾਬਾ ਭਗਤ ਸਿੰਘ ਸੇਵਾਪੰਥੀ ਦੀ 115ਵੀਂ ਯਾਦ 'ਚ 3 ਰੋਜ਼ਾ ਸਾਲਾਨਾ ਯੱਗ ਸਮਾਗਮ ਗੁਰਦੁਆਰਾ ਡੇਰਾ ਹਰੀ ਭਗਤਪੁਰਾ (ਮਿੱਠਾ ਟਿਵਾਣਾ), ਮਾਡਲ ਟਾਊਨ ਹੁਸ਼ਿਆਰਪੁਰ ਵਿਖੇ 14, 15 ਤੇ 16 ...

ਪੂਰੀ ਖ਼ਬਰ »

ਨੰਬਰਦਾਰ ਆਪਣੇ ਲਾਈਫ਼ ਸਰਟੀਫਿਕੇਟ 2 ਨੂੰ ਜਮ੍ਹਾਂ ਕਰਵਾਉਣ-ਨੰਬਰਦਾਰ ਯੂਨੀਅਨ

ਖੁੱਡਾ, 30 ਜੂਨ (ਸਰਬਜੀਤ ਸਿੰਘ)-ਸਬ ਤਹਿਸੀਲ ਟਾਂਡਾ ਦੇ ਨਾਲ ਲੱਗਦੇ ਵੱਖ-ਵੱਖ ਪਿੰਡਾਂ ਦੇ ਨੰਬਰਦਾਰਾਂ ਦੇ ਲਾਈਫ਼ ਸਰਟੀਫਿਕੇਟ 2 ਜੁਲਾਈ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਬ ਤਹਿਸੀਲ ਟਾਂਡਾ ਵਿਖੇ ਨੰਬਰਦਾਰ ਯੂਨੀਅਨ ਟਾਂਡਾ ਵਿਖੇ ਜਮਾਂ ਕਰਵਾਏ ਜਾਣ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਦਾ ਜਥਾ ਚੰਡੀਗੜ੍ਹ ਰੈਲੀ ਲਈ ਰਵਾਨਾ

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)-ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਦੇ ਪਾਣੀਆਂ ਦੇ ਸੰਕਟ ਦੇ ਹੱਲ ਲਈ, ਖੇਤੀ ਮਾਡਲ ਬਦਲਣ ਤੇ ਹੋਰ ਕਿਸਾਨ ਮੰਗਾਂ ਦੇ ਲਈ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਕਿਸਾਨ ਰੈਲੀ 'ਚ ਸ਼ਾਮਿਲ ਹੋਣ ਲਈ ਗੜ੍ਹਸ਼ੰਕਰ ਤੋਂ ਵਰ੍ਹਦੇ ਮੀਂਹ ਵਿਚ ...

ਪੂਰੀ ਖ਼ਬਰ »

ਯੂਨੀਵਰਸਿਟੀ, ਦਰਿਆਈ ਪਾਣੀ, ਰਾਜਧਾਨੀ ਚੰਡੀਗੜ੍ਹ 'ਤੇ ਸਿਰਫ਼ ਪੰਜਾਬ ਦਾ ਹੱਕ-ਦਲ ਖ਼ਾਲਸਾ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘਸ ਹਰਪ੍ਰੀਤ ਕੌਰ)-ਦਲ ਖ਼ਾਲਸਾ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੇਂਦਰੀਕਰਨ ਨੂੰ ਰੋਕਣ ਲਈ ਪੰਜਾਬ ਵਿਧਾਨ ਸਭਾ ਨੇ ਯੂਨੀਵਰਸਿਟੀ ਦੇ ਰੁਤਬੇ ਤੇ ਚਰਿੱਤਰ 'ਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀਆਂ ...

ਪੂਰੀ ਖ਼ਬਰ »

ਕੰਧਾਲਾ ਜੱਟਾਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਅੱਡਾ ਸਰਾਂ, 30 ਜੂਨ (ਮਸੀਤੀ)-ਬੀ.ਐੱਨ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ 'ਚ ਹੋਏ ਸਨਮਾਨ ਸਮਾਗਮ 'ਚ ਬਾਰ੍ਹਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪਿ੍ੰਸੀਪਲ ਜੈ ਕਿ੍ਸ਼ਨ ਮਹਿਤਾ ਤੇ ਮੈਨੇਜਰ ਅਨਿਲ ਮਹਿਤਾ ਨੇ ਦੱਸਿਆ ...

ਪੂਰੀ ਖ਼ਬਰ »

ਗੁ. ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਨਵਾਂ ਸਰੋਵਰ ਤੇ ਕਮਰੇ ਬਣਾਉਣ ਦੀ ਕਾਰ ਸੇਵਾ ਭੂਰੀ ਵਾਲਿਆਂ ਨੂੰ ਸੌਂਪੀ

ਦਸੂਹਾ, 30 ਜੂਨ (ਭੁੱਲਰ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਾਰ ਸੰਪਰਦਾਇ ਦੇ ਮੁਖੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਨਵਾਂ ਸਰੋਵਰ, ਸ੍ਰੀ ਅਖੰਡ ਪਾਠ ਸਾਹਿਬ ਦੇ ਨਵੇਂ ਕਮਰੇ ਤੇ ਸੁੱਖ ਆਸਣ ਅਸਥਾਨ ...

ਪੂਰੀ ਖ਼ਬਰ »

ਕਾਨੂੰਗੋ ਅਵਤਾਰ ਸਿੰਘ ਮੂਨਕ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਪਾਰਟੀ

ਦਸੂਹਾ, 30 ਜੂਨ (ਭੁੱਲਰ)-ਕਾਨੂੰਗੋ ਅਵਤਾਰ ਸਿੰਘ ਮੂਨਕ ਆਪਣੀਆਂ ਬੇਦਾਗ਼ ਸੇਵਾਵਾਂ ਉਪਰੰਤ ਅੱਜ ਸੇਵਾਮੁਕਤ ਹੋ ਗਏ ਹਨ | ਉਨ੍ਹਾਂ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਨਾਇਬ ਤਹਿਸੀਲਦਾਰ ਗੁਰਸੇਵਕ ਚੰਦ, ਕਾਨੂੰਗੋ ...

ਪੂਰੀ ਖ਼ਬਰ »

ਡਾ. ਰਾਜ ਕੁਮਾਰ ਵਲੋਂ ਲਿੰਕ ਸੜਕ ਦਾ ਉਦਘਾਟਨ

ਮਾਹਿਲਪੁਰ, 30 ਜੂਨ (ਰਜਿੰਦਰ ਸਿੰਘ)-ਪਿੰਡ ਖ਼ਾਨਪੁਰ ਵਿਖੇ ਨਵੀਂ ਬਣੀ ਲਿੰਕ ਸੜਕ ਦੇ ਉਦਘਾਟਨ ਮੌਕੇ ਸਰਪੰਚ ਰੰਜੂ ਬਾਲਾ, ਸਮੂਹ ਪੰਚਾਇਤ ਤੇ ਪਿੰਡ ਵਲੋਂ ਸਾਦਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਕਾਂਗਰਸੀ ਵਿਧਾਇਕ ਡਾ. ਡਾ. ਰਾਜ ਕੁਮਾਰ ...

ਪੂਰੀ ਖ਼ਬਰ »

ਗੁਰੂਘਰ 'ਚ ਸੁੰਦਰ ਦਸਤਾਰ ਮੁਕਾਬਲੇ ਕਰਵਾਏ

ਨਸਰਾਲਾ, 30 ਜੂਨ (ਸਤਵੰਤ ਸਿੰਘ ਥਿਆੜਾ)-ਚੜ੍ਹਦੀਕਲਾ ਸੇਵਕ ਜਥੇ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਤੇ ਸ਼ਹੀਦ ਭਗਤ ਸਿੰਘ ਦਸਤਾਰ ਅਕੈਡਮੀ ਦੇ ਸਹਿਯੋਗ ਨਾਲ ਮੁਫ਼ਤ ਦਸਤਾਰ ਤੇ ਦੁਮਾਲਾ ਸਿਖਲਾਈ ਕੈਂਪਾਂ ਦੀ ਚਲਾਈ ਲਗਾਤਾਰ ਲੜੀ ਤਹਿਤ ਪਿੰਡ ਨਸਰਾਲਾ ਦੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਦਸੂਹਾ, 30 ਜੂਨ (ਭੁੱਲਰ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਐਲਾਨੇ ਐਮ. ਏ. (ਪੰਜਾਬੀ) ਸਮੈਸਟਰ ਤੀਜਾ ਦੇ ਨਤੀਜਿਆਂ 'ਚ ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਪਿ੍ੰਸੀਪਲ ਡਾ. ਅਮਰਦੀਪ ਗੁਪਤਾ ਨੇ ਦੱਸਿਆ ਕਿ ਭਾਰਤੀ ...

ਪੂਰੀ ਖ਼ਬਰ »

ਡੀ.ਏ. ਵੀ. ਕਾਲਜ ਦਾ ਨਾਂਅ ਵੱਕਾਰੀ ਮੈਗਜ਼ੀਨ 'ਇੰਡੀਆ ਟੂਡੇ' 'ਚ ਦਰਜ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)-ਡੀ.ਏ. ਵੀ. ਕਾਲਜ ਹੁਸ਼ਿਆਰਪੁਰ ਨੇ ਇਕ ਵਾਰ ਫਿਰ ਦੇਸ਼ ਦੇ ਸਰਵੋਤਮ ਕਾਲਜਾਂ ਦੀ ਸੂਚੀ 'ਚ ਆਪਣਾ ਨਾਮ ਦਰਜ ਕਰਵਾਇਆ | ਸੰਸਥਾ ਦੀ ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁਰਸੇਵਾ ਮਿਸ਼ਨ ਸਕੂਲ ਪਨਾਮ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)-ਗੁਰਸੇਵਾ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪਨਾਮ ਦਾ 10+2 ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਚੇਅਰਮੈਨ ਡਾ. ਜੰਗ ਬਹਾਦਰ ਸਿੰਘ ਰਾਏ ਤੇ ਡਾਇਰੈਕਟਰ ਦਵਿੰਦਰ ਕੌਰ ਰਾਏ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ ਦੇ ਸਾਇੰਸ, ਕਾਮਰਸ ਤੇ ਆਰਟਸ ...

ਪੂਰੀ ਖ਼ਬਰ »

ਰੇਲਵੇ ਮੰਡੀ ਸਕੂਲ ਨੂੰ ਮਿਲਿਆ 'ਸਵੱਛ ਵਿਦਿਆਲਿਆ ਪੁਰਸਕਾਰ'

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)-ਸਵੱਛ ਵਿਦਿਆਲਿਆ ਪੁਰਸਕਾਰ 2020-21 ਅਧੀਨ ਸਬ ਕੈਟਾਗਰੀ (ਵਾਟਰ) 'ਚ ਜ਼ਿਲ੍ਹੇ 'ਚੋਂ 5 ਸਟਾਰਾਂ ਦੀ ਪੁਜ਼ੀਸ਼ਨ ਹਾਸਲ ਕਰਦਿਆਂ ਸ.ਕੰ.ਸ.ਸ.ਸਮਾਰਟ ਸਕੂਲ ਰੇਲਵੇ ਮੰਡੀ ਵਲੋਂ ਜ਼ਿਲ੍ਹਾ ਪੱਧਰੀ ਪੁਰਸਕਾਰ ਪ੍ਰਾਪਤ ਕੀਤਾ ਗਿਆ | ਇਹ ...

ਪੂਰੀ ਖ਼ਬਰ »

12ਵੀਂ ਦੇ ਨਤੀਜੇ 'ਚ ਟਰਿਪਲ ਐਮ. ਪਬਲਿਕ ਸਕੂਲ ਹੁਸ਼ਿਆਰਪੁਰ ਦੀ ਰਹੀ ਫਿਰ ਝੰਡੀ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)-ਇੰਜੀਨੀਅਰਾਂ ਤੇ ਡਾਕਟਰਾਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਟਰਿੱਪਲ ਐਮ. ਪਬਲਿਕ ਸਕੂਲ ਹੁਸ਼ਿਆਰਪੁਰ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਐਮ.ਡੀ. ਪ੍ਰੋ: ਮਨੋਜ ਕਪੂਰ ਨੇ ਦੱਸਿਆ ...

ਪੂਰੀ ਖ਼ਬਰ »

ਮਹਿਲਾ ਸਸ਼ਕਤੀਕਰਨ ਲਈ ਮੁਫ਼ਤ ਕਿੱਤਾਮੁਖੀ ਕੋਰਸ 15 ਤੋਂ

ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਰਬਾਰਾ ਸਿੰਘ ਨੇ ਦੱਸਿਆ ਕਿ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਲੋਂ ਲੜਕੀਆਂ ਲਈ ਮੁਫ਼ਤ ਕਿੱਤਾਮੁਖੀ ਕੋਰਸ ਮਾਈਕ੍ਰੋਸਾਫਟ ਡਾਈਵਰਸਿਟੀ ਸਕਿਿਲੰਗ ਪ੍ਰੋਗਰਾਮ 15 ...

ਪੂਰੀ ਖ਼ਬਰ »

ਜੂਡੋ ਚੈਂਪੀਅਨਸ਼ਿਪ 'ਚ ਵੁੱਡਲੈਂਡ ਸਕੂਲ ਦੀ ਕੰਵਰਪ੍ਰੀਤ ਨੇ ਜਿੱਤਿਆ ਸੋਨੇ ਦਾ ਤਗਮਾ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)-ਦਿੱਲੀ ਵਿਖੇ ਹੋਈ ਨੈਸ਼ਨਲ ਜੂਨੀਅਰ ਜੂਡੋ ਚੈਂਪੀਅਨਸ਼ਿਪ 'ਚ ਵੁੱਡਲੈਂਡ ਓਵਰਸੀਜ਼ ਸਕੂਲ ਦੀ ਵਿਦਿਆਰਥਣ ਕੰਵਰਪ੍ਰੀਤ ਕੌਰ ਨੇ ਸੋਨੇ ਦਾ ਤਗਮਾ ਪ੍ਰਾਪਤ ਕਰਕੇ ਜ਼ਿਲ੍ਹੇ ਸਮੇਤ ਸਕੂਲ ਤੇ ਆਪਣੇ ਮਾਪਿਆਂ ਨਾਂਅ ਰੌਸ਼ਨ ...

ਪੂਰੀ ਖ਼ਬਰ »

ਕਰਨਸ਼ੇਰ ਸਿੰਘ ਨੇ 12ਵੀਂ ਦੇ ਨਤੀਜੇ 'ਚੋਂ ਪ੍ਰਾਪਤ ਕੀਤੇ 96 ਫ਼ੀਸਦੀ ਅੰਕ

ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚ ਟਰਿੱਪਲ ਐਮ ਪਬਲਿਕ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀ ਕਰਨਸ਼ੇਰ ਸਿੰਘ ਗੋਰਾਇਆ ਪੁੱਤਰ ਡੀ.ਐਸ.ਪੀ. (ਆਪ੍ਰੇਸ਼ਨ ਤੇ ਟਰੈਫ਼ਿਕ) ਗੋਪਾਲ ਸਿੰਘ ...

ਪੂਰੀ ਖ਼ਬਰ »

ਇਲਾਕੇ 'ਚ ਹੋ ਰਹੀ ਗ਼ੈਰ ਕਾਨੂੰਨੀ ਮਾਈਨਿੰਗ ਦੀ ਸਰਕਾਰ ਉੱਚ ਪੱਧਰੀ ਜਾਂਚ ਕਰਾਏ-ਗੇਰਾ

ਹਾਜੀਪੁਰ, 30 ਜੂਨ (ਜੋਗਿੰਦਰ ਸਿੰਘ)-ਗੁਰੂ ਨਾਨਕ ਸੇਵਾ ਸੁਸਾਇਟੀ ਗੇਰਾ ਦੇ ਮੁੱਖ ਸੇਵਾਦਾਰ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ 'ਚ ਧੜੱਲੇ ਨਾਲ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜਿਸ ਕਰਕੇ ...

ਪੂਰੀ ਖ਼ਬਰ »

ਜੈ ਕ੍ਰਿਸ਼ਨ ਸਿੰਘ ਰੌੜੀ ਦੇ ਡਿਪਟੀ ਸਪੀਕਰ ਬਣਨ ਨਾਲ ਗੜ੍ਹਸ਼ੰਕਰ ਹਲਕੇ ਨੂੰ ਪਹਿਲੀ ਵਾਰ ਵੱਡਾ ਮਾਣ ਮਿਲਿਆ

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)-ਗੜ੍ਹਸ਼ੰਕਰ ਹਲਕੇ ਤੋਂ ਦੂਜੀ ਵਾਰ ਵਿਧਾਇਕ ਬਣੇ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਨ ਨਾਲ ਗੜ੍ਹਸ਼ੰਕਰ ਹਲਕੇ ਨੂੰ ਪਹਿਲੀ ਵਾਰ ਵੱਡਾ ਮਾਣ ਮਿਲਿਆ ਹੈ ਜਿਸ ਨੰੂ ਲੈ ਕੇ ਵੱਖ-ਵੱਖ ਵਰਗਾਂ 'ਚ ...

ਪੂਰੀ ਖ਼ਬਰ »

ਸਮਾਰਟ ਸਕੂਲ ਦਸੂਹਾ ਵਿਖੇ ਕੈਂਪ

ਦਸੂਹਾ, 30 ਜੂਨ (ਕੌਸ਼ਲ)-ਦਫ਼ਤਰ ਯੁਵਕ ਸੇਵਾਵਾਂ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਦੇ ਡਿਪਟੀ ਡਾਇਰੈਕਟਰ ਪ੍ਰੀਤ ਕੋਹਲੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਸੂਹਾ ਦੇ ਕੌਮੀ ਸੇਵਾ ਯੋਜਨਾ ਯੂਨਿਟ ਵਲੋਂ ਇੱਕ ਰੋਜ਼ਾ ਕੈਂਪ ...

ਪੂਰੀ ਖ਼ਬਰ »

ਨਿਗੂਣੇ ਸਿਹਤ ਬਜਟ ਨਾਲ ਮੁਹੱਲਾ ਕਲੀਨਿਕ ਆਪਣਾ ਉਦੇਸ਼ ਪੂਰਾ ਕਰਨ 'ਚ ਅਸਮੱਰਥ-ਪੀ.ਸੀ.ਐਮ.ਐਸ.ਏ.

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)- ਪੀ.ਸੀ.ਐਮ.ਐਸ. ਐਸੋਸੀਏਸ਼ਨ ਸੂਬੇ 'ਚ ਸਿਹਤ ਸੰਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਜਾਂ ਵਿਸਥਾਰ ਕਰਨ ਦੇ ਉਦੇਸ਼ ਨਾਲ ਕਿਸੇ ਵੀ ਕਦਮ ਦਾ ਸਵਾਗਤ ਕਰੇਗੀ, ਪਰ ਇਸ ਨਾਲ ਸਬੰਧਿਤ ਕਈ ਮੁੱਦੇ ਹਨ, ਜਿਨ੍ਹਾਂ ਨੂੰ ਨਵੀਆਂ ਸਕੀਮਾਂ ...

ਪੂਰੀ ਖ਼ਬਰ »

ਜੀ.ਏ.ਡੀ. ਸਕੂਲ ਜੱਲੋਵਾਲ ਖਨੂਰ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

ਹੁਸ਼ਿਆਰਪੁਰ, 30 ਜੂਨ (ਨਰਿੰਦਰ ਸਿੰਘ ਬੱਡਲਾ)-ਜੀ.ਏ.ਡੀ. ਸੀਨੀਅਰ ਸੈਕੰਡਰੀ ਸਕੂਲ ਜੱਲੋਵਾਲ ਖਨੂਰ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ਪਿ੍ੰ: ਸਤਨਾਮ ਸਿੰਘ ਨੇ ਦੱਸਿਆ ਕਿ ਸਕੂਲ ਦੇ ਕੁੱਲ 92 ਵਿਦਿਆਰਥੀਆਂ 'ਚੋਂ 16 ਵਿਦਿਆਰਥੀਆਂ ਨੇ 90 ...

ਪੂਰੀ ਖ਼ਬਰ »

ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਤਹਿਸੀਲ ਪੱਧਰੀ ਇਜਲਾਸ

ਗੜ੍ਹਸ਼ੰਕਰ, 30 ਜੂਨ (ਧਾਲੀਵਾਲ)-ਇੱਥੇ ਡਾ. ਭਾਗ ਸਿੰਘ ਹਾਲ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਤਹਿਸੀਲ ਪੱਧਰੀ ਇਜਲਾਸ ਕਰਨੈਲ ਸਿੰਘ, ਹੰਸ ਲਾਲ ਤੇ ਤਰਸੇਮ ਲਾਲ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਕਰਨੈਲ ਸਿੰਘ ਵਲੋਂ ਨਿਭਾਈ ਗਈ | ਇਸ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਦਸੂਹਾ, 30 ਜੂਨ (ਕੌਸ਼ਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦਸੂਹਾ (ਕਿਲੇ੍ਹ ਵਾਲਾ) ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਗੋਪੀ ਚੰਦ ਕਪੂਰ ਸ੍ਰੀ ਰਾਮ ਲੀਲ੍ਹਾ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ

ਹੁਸ਼ਿਆਰਪੁਰ, 30 ਜੂਨ (ਬਲਜਿੰਦਰਪਾਲ ਸਿੰਘ)-ਸ੍ਰੀ ਰਾਮ ਲੀਲ੍ਹਾ ਕਮੇਟੀ ਹੁਸ਼ਿਆਰਪੁਰ ਦੇ ਅਹੁਦੇਦਾਰਾਂ ਦੀ ਇਕੱਤਰਤਾ ਸਾਬਕਾ ਮੇਅਰ ਸ਼ਿਵ ਸੂਦ ਦੀ ਅਗਵਾਈ 'ਚ ਹੋਈ | ਇਸ ਮੌਕੇ 2021 'ਚ ਮਨਾਏ ਗਏ ਦੁਸਹਿਰੇ ਦੇ ਤਿਉਹਾਰ ਦੇ ਖ਼ਰਚ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ, ਜਿਸ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX