ਤਾਜਾ ਖ਼ਬਰਾਂ


ਭਾਜਪਾ ਕੌਮੀ ਕਾਰਜਕਾਰਨੀ ਦੀ ਮੀਟਿੰਗ 'ਚ ਸ਼ਾਮਿਲ ਹੋਣ ਲਈ ਪਹੁੰਚੇ ਪ੍ਰਧਾਨ ਮੰਤਰੀ
. . .  3 minutes ago
ਨਵੀਂ ਦਿੱਲੀ, 5 ਦਸੰਬਰ-ਭਾਰਤੀ ਜਨਤਾ ਪਾਰਟੀ ਦੀ ਦੋ ਦਿਨਾਂ ਕੌਮੀ ਕਾਰਜਕਾਰਨੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ। ਮੀਟਿੰਗ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਦਫ਼ਤਰ ਪਹੁੰਚ...
ਮਨਸੂਰਪੁਰ ’ਚ ਬੇਅਦਬੀ ਸੰਬੰਧੀ ਸਥਿਤੀ ਤਣਾਅਪੂਰਨ
. . .  6 minutes ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)- ਅੱਜ ਸਵੇਰੇ ਤੜਕਸਾਰ ਮਨਸੂਰਪੁਰ ਪਿੰਡ ’ਚ ਗੁਰਦੁਆਰਾ ਸਾਹਿਬ ’ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਵਲੋਂ ਇਕ ਦੋਸ਼ੀ ਨੂੰ...
ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਜਿੱਤੇਗੀ ਮੈਨਪੁਰੀ ਲੋਕ ਸਭਾ ਉਪ ਚੋਣ-ਡਿੰਪਲ ਯਾਦਵ
. . .  11 minutes ago
ਮੈਨਪੁਰੀ, 5 ਦਸੰਬਰ-ਮੈਨਪੁਰੀ ਲੋਕ ਸਭਾ ਉਪ ਚੋਣ ਲਈ ਸਮਾਜਵਾਦੀ ਪਾਰਟੀ ਦੀ ਉਮੀਦਵਾਰ ਡਿੰਪਲ ਯਾਦਵ ਦਾ ਕਹਿਣਾ ਹੈ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮਾਜਵਾਦੀ ਪਾਰਟੀ ਮੈਨਪੁਰੀ...
ਪ੍ਰਧਾਨ ਮੰਤਰੀ ਦੇ ਭਰਾ ਨੇ ਕੀਤਾ ਆਪਣੀ ਵੋਟ ਦਾ ਇਸਤੇਮਾਲ
. . .  about 1 hour ago
ਅਹਿਮਦਾਬਾਦ, 5 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਸੋਮਾ ਮੋਦੀ ਨੇ ਅਹਿਮਦਾਬਾਦ ਵਿਚ ਆਪਣੀ ਵੋਟ ਪਾਈ। ਵੋਟ ਪਾਉਣ ਤੋਂ...
ਮੈਂ ਐਨ.ਸੀ.ਪੀ. 'ਚ ਨਹੀਂ ਜਾ ਰਿਹਾ-ਪੀ.ਸੀ. ਚਾਕੋ ਦੇ ਬਿਆਨ 'ਤੇ ਸ਼ਸ਼ੀ ਥਰੂਰ
. . .  about 1 hour ago
ਤਿਰੂਵਨੰਤਪੁਰਮ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦੇ ਬਿਆਨ 'ਤੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਜੇਕਰ ਮੈਂ ਉੱਥੇ (ਐਨ.ਸੀ.ਪੀ. 'ਚ) ਜਾ ਰਿਹਾ ਹਾਂ ਤਾਂ ਮੇਰਾ ਸਵਾਗਤ...
ਔਰਤ ਨੇ ਬੱਚੇ ਸਮੇਤ ਸਰਹਿੰਦ ਫੀਡਰ 'ਚ ਮਾਰੀ ਛਾਲ
. . .  48 minutes ago
ਸ੍ਰੀ ਮੁਕਤਸਰ ਸਾਹਿਬ/ਮੰਡੀ ਅਰਨੀਵਾਲਾ, 5 ਦਸੰਬਰ (ਬਲਕਰਨ ਸਿੰਘ ਖਾਰਾ/ਨਿਸ਼ਾਨ ਸਿੰਘ ਸੰਧੂ)-ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀ ਸਰਹਿੰਦ ਫੀਡਰ 'ਚ ਇਕ ਔਰਤ ਨੇ ਬੱਚੇ ਸਮੇਤ ਛਾਲ ਮਾਰ ਦਿੱਤੀ। ਦੋਵਾਂ ਦੇ ਬਚਾਅ ਲਈ ਪਿੰਡ ਭੁੱਲਰ ਦੇ ਦੋ ਵਿਅਕਤੀ ਨਹਿਰ ਵਿਚ ਉਤਰੇ। ਇਸ ਦੌਰਾਨ ਬੱਚੇ ਦਾ ਤਾਂ ਬਚਾਅ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ
. . .  about 1 hour ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 11 ਵਜੇ ਤੱਕ 19.17 ਫ਼ੀਸਦੀ ਵੋਟਿੰਗ ਹੋਈ...
ਸੰਘਣੀ ਧੁੰਦ ਕਾਰਨ ਵਾਪਰਿਆ ਸੜਕੀ ਹਾਦਸਾ
. . .  about 1 hour ago
ਸ੍ਰੀ ਮੁਕਤਸਰ ਸਾਹਿਬ,5 ਦਸੰਬਰ (ਬਲਕਰਨ ਸਿੰਘ ਖਾਰਾ)- ਅੱਜ ਧੁੰਦ ਕਾਰਨ ਪਿੰਡ ਮਹੂਆਂਨਾਂ ਨੇੜੇ ਮਲੋਟ ਡੱਬਵਾਲੀ ਨੈਸ਼ਨਲ ਹਾਈਵੇ ਰੋਡ ’ਤੇ ਇਕ ਕਾਰ ਦੀ ਰੋਡਵੇਜ ਬਸ...
67ਵੀਂ ਸਿੱਖ ਵਿੱਦਿਅਕ ਸਿੱਖ ਕਾਨਫ਼ਰੰਸ ਦੇ ਤੀਜੇ ਦਿਨ ਪੁੱਜੀਆਂ ਅਹਿਮ ਸ਼ਖ਼ਸੀਅਤਾਂ
. . .  about 1 hour ago
ਅੰਮ੍ਰਿਤਸਰ, 5 ਦਸੰਬਰ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾਂ 67ਵੀਂ ਸਿੱਖ ਵਿੱਦਿਅਕ ਕਾਨਫ਼ਰੰਸ ’ਚ ਅੱਜ ਤੀਜੇ ਦਿਨ ਕਰਵਾਏ ਜਾ ਰਹੇ ਮੁੱਖ ਸਮਾਗਮ ਵਿਚ...
ਸ਼ਸ਼ੀ ਥਰੂਰ ਦਾ ਐਨ.ਸੀ.ਪੀ. 'ਚ ਕਰਾਂਗੇ ਸਵਾਗਤ-ਪੀ.ਸੀ.ਚਾਕੋ
. . .  about 2 hours ago
ਕੰਨੂਰ, 5 ਦਸੰਬਰ-ਐਨ.ਸੀ.ਪੀ. ਕੇਰਲ ਦੇ ਪ੍ਰਧਾਨ ਪੀ.ਸੀ. ਚਾਕੋ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਐਨ.ਸੀ.ਪੀ. 'ਚ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਸਵਾਗਤ ਕਰਾਂਗੇ। ਸ਼ਸ਼ੀ ਥਰੂਰ ਤਿਰੂਵਨੰਤਪੁਰਮ ਦੇ ਸੰਸਦ ਮੈਂਬਰ ਬਣੇ...
ਹੁਣ 10 ਦਸੰਬਰ ਨੂੰ ਹੋਵੇਗੀ ਜਗਮੀਤ ਸਿੰਘ ਬਰਾੜ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ
. . .  about 1 hour ago
ਚੰਡੀਗੜ੍ਹ, 5 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਨੂੰ ਭੇਜੇ ਗਏ ਨੋਟਿਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ 6 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਜਗਮੀਤ ਸੰਘ ਬਰਾੜ...
ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ-ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ 2022 ਦੇ ਦੂਜੇ ਪੜਾਅ ਵਿਚ ਵੋਟ ਪਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਲੋਕਤੰਤਰ ਦਾ ਤਿਉਹਾਰ ਹੈ ਅਤੇ ਵੋਟਰਾਂ ਨੇ ਇਸ ਨੂੰ ਉਤਸ਼ਾਹ ਨਾਲ ਮਨਾਇਆ। ਮੈਂ ਇਸਦੇ ਲਈ ਵਧਾਈ ਦਿੰਦਾ...
ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਪਾਈ ਵੋਟ
. . .  about 2 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਅਹਿਮਦਾਬਾਦ 'ਚ ਆਪਣੀ...
ਜਲੰਧਰ ਜ਼ਿਲ੍ਹੇ ਦੇ ਮਨਸੂਰਪੁਰ ਪਿੰਡ ’ਚ ਬੇਅਦਬੀ ਦੀ ਘਟਨਾ
. . .  about 1 hour ago
ਗੁਰਾਇਆ, 5 ਦਸੰਬਰ (ਚਰਨਜੀਤ ਸਿੰਘ ਦੁਸਾਂਝ)-ਨਜ਼ਦੀਕੀ ਪਿੰਡ ਮਨਸੂਰਪੁਰ ’ਚ ਬੀਤੀ ਰਾਤ ਦੋ ਪ੍ਰਵਾਸੀ ਮਜ਼ਦੂਰਾਂ ਵਲੋਂ ਗੁਰੂ ਘਰ ’ਚ ਦਾਖ਼ਲ ਹੋ ਕੇ ਗੁਰੂ ਘਰ ਦੀ ਬੇਅਦਬੀ ਕੀਤੀ ਗਈ। ਸੀ.ਸੀ.ਟੀ.ਵੀ. ਫੁਟੇਜ਼ ਅਨੁਸਾਰ ਦੋਸ਼ੀ ਬੀਤੀ ਰਾਤ ਕਰੀਬ 12.30 ਵਜੇ ਦਾਖ਼ਲ ਹੋਏ। ਜਦੋਂ ਸਵੇਰੇ ਗੁਰੂ ਘਰ...
ਗੁਜਰਾਤ ਵਿਧਾਨ ਸਭਾ ਚੋਣਾਂ:ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਸਵੇਰੇ 9 ਵਜੇ ਤੱਕ 4.75 ਫ਼ੀਸਦੀ ਵੋਟਿੰਗ ਹੋਈ...
ਗੁਜਰਾਤ ਵਿਧਾਨ ਸਭਾ ਚੋਣਾਂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਈ ਵੋਟ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਹੋ ਰਹੀ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਸ਼ਾਨ ਪਬਲਿਕ ਸਕੂਲ, ਰਾਨੀਪ ਵਿਖੇ ਆਪਣੀ...
ਮੈਨਪੁਰੀ ਲੋਕ ਸਭਾ ਉਪਚੋਣ ਅਤੇ 6 ਹੋਰ ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ
. . .  about 3 hours ago
ਨਵੀਂ ਦਿੱਲੀ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਲਈ ਦੂਜੇ ਪੜਾਅ ਤਹਿਤ ਵੋਟਿੰਗ ਦੇ ਨਾਲ ਨਾਲ ਮੈਨਪੁਰੀ ਲੋਕ ਸਭਾ ਉਪਚੋਣ ਅਤੇ ਬਿਹਾਰ, ਉੜੀਸ਼ਾ, ਛੱਤੀਸਗੜ੍ਹ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ...
ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 'ਚ 100 ਅਰਬ ਡਾਲਰ ਭੇਜੇ ਭਾਰਤ- ਵਿਸ਼ਵ ਬੈਂਕ
. . .  1 minute ago
ਸਿੰਗਾਪੁਰ, 5 ਦਸੰਬਰ-ਪਿਛਲੇ ਹਫ਼ਤੇ ਪ੍ਰਕਾਸ਼ਿਤ ਵਿਸ਼ਵ ਬੈਂਕ ਦੀ ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਹੈ ਕਿ ਸਿੰਗਾਪੁਰ ਅਤੇ ਹੋਰ ਦੇਸ਼ਾਂ ਤੋਂ ਭਾਰਤੀ ਪ੍ਰਵਾਸੀ ਕਾਮਿਆਂ ਨੇ 2022 ਵਿਚ 100 ਅਰਬ ਡਾਲਰ...
ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ
. . .  about 5 hours ago
ਅਜਨਾਲਾ/ਗੱਗੋਮਾਹਲ, 5 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਸਰਹੱਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਰਮਦਾਸ ਦੀ ਬੀ.ਓ.ਪੀ. ਵਧਾਈ ਚੀਮਾ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਦੇਰ ਰਾਤ ਡਰੋਨ ਦੀ ਹਲਚਲ ਦਿਖਾਈ ਦਿੱਤੀ, ਜਿਸ 'ਤੇ ਬੀ.ਐੱਸ.ਐੱਫ. ਜਵਾਨਾਂ...
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ
. . .  about 3 hours ago
ਅਹਿਮਦਾਬਾਦ, 5 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਤਹਿਤ ਵੋਟਿੰਗ ਸ਼ੁਰੂ ਹੋ ਗਈ ਹੈ। ਮੱਧ ਅਤੇ ਉੱਤਰੀ ਗੁਜਰਾਤ ਦੇ 14 ਜ਼ਿਲ੍ਹਿਆਂ ਵਿਚ ਫੈਲੇ 93 ਹਲਕਿਆਂ ਵਿਚ ਅੱਜ 2.5 ਕਰੋੜ ਤੋਂ ਵੱਧ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 18 ਹਾੜ ਸੰਮਤ 554

ਅੰਮ੍ਰਿਤਸਰ

-ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਨਾਲ ਕਾਰੋਬਾਰੀਆਂ 'ਚ ਨਿਰਾਸ਼ਾ-

ਦੁਕਾਨਾਂ ਬੰਦ ਕਰਕੇ ਜਤਾਇਆ ਰੋਸ¸ਕਿਹਾ, ਸਰਕਾਰ ਨੇ ਬਿਨਾਂ ਬਦਲ ਦੇ ਚੁੱਕਿਆ ਕਦਮ

ਅੰਮਿ੍ਤਸਰ, 1 ਜੁਲਾਈ (ਸੁਰਿੰਦਰ ਕੋਛੜ)-ਪਲਾਸਟਿਕ ਦੀ ਬਰਬਾਦੀ ਨੂੰ ਘੱਟ ਕਰਨ ਲਈ ਕੇਂਦਰ ਵਲੋਂ ਚੋਣਵੇਂ ਸਿੰਗਲ ਯੂਜ਼ ਪਲਾਸਟਿਕ 'ਤੇ ਲਗਾਏ ਪਾਬੰਦੀ ਦੇ ਆਦੇਸ਼ਾਂ ਨਾਲ ਸੰਬੰਧਤ ਕਾਰੋਬਾਰੀਆਂ 'ਚ ਨਿਰਾਸ਼ਾ ਬਣੀ ਹੋਈ ਹੈ ਅਤੇ ਉਨ੍ਹਾਂ ਨੇ ਇਸ ਨੂੰ 'ਕਾਲਾ ਕਾਨੂੰਨ' ਦੱਸਦਿਆਂ ਸਰਕਾਰ ਤੋਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ | ਇਹ ਸਿੰਗਲ ਯੂਜ਼ ਪਲਾਸਟਿਕ ਆਮ ਤੌਰ 'ਤੇ ਉਹ ਚੀਜ਼ਾਂ ਹੁੰਦੀਆਂ ਹਨ ਜੋ ਸਿਰਫ਼ ਇਕ ਵਾਰ ਵਰਤੋਂ ਕਰਨ ਤੋਂ ਬਾਅਦ ਸੁੱਟ ਦਿੱਤੀਆਂ ਜਾਂਦੀਆਂ ਹਨ ਅਤੇ ਰੀਸਾਈਕਲਿੰਗ ਪ੍ਰਕਿਰਿਆ 'ਚੋਂ ਨਹੀਂ ਲੰਘਦੀਆਂ | ਦੇਸ਼ 'ਚ ਅੱਜ ਤੋਂ ਸਿੰਗਲ ਯੂਜ਼ ਪਲਾਸਟਿਕ ਦੀਆਂ ਲਗਭਗ 19 ਚੀਜ਼ਾਂ 'ਤੇ ਪੂਰਨ ਪਾਬੰਦੀ ਦੇ ਫ਼ੈਸਲੇ 'ਤੇ ਜਿੱਥੇ ਵਾਤਾਵਰਨ ਪ੍ਰੇਮੀ ਖ਼ੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ, ਉੱਥੇ ਹੀ ਕਾਰੋਬਾਰੀਆਂ ਨੇ ਬਿਨਾਂ ਕਿਸੇ ਵਿਕਲਪ ਦੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ 'ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਇਸ ਕਾਲੇ ਕਾਨੂੰਨ ਨਾਲ ਹਜ਼ਾਰਾਂ ਕਾਰੋਬਾਰੀ, ਕਰਮਚਾਰੀ, ਮਜ਼ਦੂਰ ਅਤੇ ਸਨਅਤਕਾਰ ਮੁਸੀਬਤਾਂ 'ਚ ਘਿਰ ਜਾਣਗੇ |
'ਅਜੀਤ' ਵਲੋਂ ਇਸ ਬਾਰੇ 'ਚ ਅੱਜ ਕਟੜਾ ਬੱਘੀਆਂ, ਢਾਬ ਖਟੀਕਾਂ, ਆਈ. ਡੀ. ਐਚ. ਮਾਰਕੀਟ ਸਮੇਤ ਹੋਰਨਾਂ ਬਾਜ਼ਾਰਾਂ ਦੇ ਉਕਤ ਕਾਰੋਬਾਰ ਨਾਲ ਸੰਬੰਧਤ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ | ਅੰਮਿ੍ਤਸਰ ਪਲਾਸਟਿਕ ਯੂਨੀਅਨ ਦੇ ਪ੍ਰਧਾਨ ਮਨੋਜ ਮਹਾਜਨ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦਾ ਕੋਈ ਈਕੋ-ਫਰੈਂਡਲੀ ਬਦਲ ਨਹੀਂ ਹੈ | ਇਸ ਦੇ ਬਦਲ ਵਜੋਂ ਕਾਗ਼ਜ਼ ਦੀ ਵਰਤੋਂ ਕਰਨਾ ਬਿਲਕੁਲ ਸੰਭਵ ਨਹੀਂ ਹੈ, ਕਿਉਂਕਿ ਇਸ ਲਈ ਵੱਡੀ ਗਿਣਤੀ 'ਚ ਰੁੱਖ ਕੱਟਣੇ ਪੈਣਗੇ | ਉਨ੍ਹਾਂ ਕਿਹਾ ਕਿ ਪੈਕਿੰਗ ਦੇ ਕੰਮ 'ਚ ਜ਼ਿਆਦਾਤਰ ਪਲਾਸਟਿਕ ਦੀ ਵਰਤੋਂ ਹੀ ਕੀਤੀ ਜਾਂਦੀ ਹੈ ਅਤੇ ਬਿਨਾਂ ਕਿਸੇ ਵਿਕਲਪ ਦੇ ਇਸ 'ਤੇ ਪਾਬੰਦੀ ਲਗਾਉਣ ਨਾਲ ਕਾਰੋਬਾਰ 'ਤੇ ਵੀ ਮਾੜਾ ਅਸਰ ਪਵੇਗਾ | ਦੁਕਾਨਦਾਰ ਸੁਸ਼ੀਲ ਕੁਮਾਰ ਸਹਿਗਲ ਨੇ ਕਿਹਾ ਕਿ ਸੂਟ, ਕਮੀਜ਼ਾਂ ਸਮੇਤ ਜ਼ਿਆਦਾਤਰ ਸਾਮਾਨ ਪਲਾਸਟਿਕ ਦੇ ਥੈਲਿਆਂ 'ਚ ਆਉਂਦਾ ਹੈ ਅਤੇ ਜਦੋਂ ਉਹੀ ਸਾਮਾਨ ਗੱਤੇ ਦੇ ਡੱਬਿਆਂ 'ਚ ਆਵੇਗਾ ਤਾਂ ਇਸ ਦੀ ਕੀਮਤ ਵੀ ਵੱਧ ਜਾਵੇਗੀ | ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਚੀਜ਼ਾਂ ਹਨ, ਜਿਨ੍ਹਾਂ ਦੀ ਪੈਕਿੰਗ ਪਲਾਸਟਿਕ 'ਚ ਹੀ ਸੁਵਿਧਾਜਨਕ ਹੈ ਅਤੇ ਪਲਾਸਟਿਕ ਦਾ ਅਜੇ ਕੋਈ ਬਦਲ ਨਹੀਂ ਹੈ |
ਜੋਤੀ ਪ੍ਰਕਾਸ਼ ਖੁਰਾਨਾ ਨੇ ਕਿਹਾ ਕਿ ਦਿੱਲੀ 'ਚ 70 ਮਾਈਕਰੋਨ ਪਲਾਸਟਿਕ ਤੋਂ ਉਪਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਪੰਜਾਬ 'ਚ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਸੂਬੇ ਦੇ ਵਪਾਰੀ ਇਸ ਨੂੰ ਲੈ ਕੇ ਦੁਚਿੱਤੀ 'ਚ ਹਨ | ਉਨ੍ਹਾਂ ਕਿਹਾ ਕਿ ਬਿਨਾਂ ਵਿਕਲਪਾਂ ਤੋਂ ਪਾਬੰਦੀ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਸਕਦਾ | ਪਲਾਸਟਿਕ ਦੀ ਪਾਬੰਦੀ ਕਾਰਨ ਵਪਾਰੀਆਂ ਨੂੰ ਸਾਮਾਨ ਲਿਆਉਣ ਅਤੇ ਜਾਣ 'ਚ ਭਾਰੀ ਦਿੱਕਤ ਆਵੇਗੀ | ਪੈਕਿੰਗ ਮਟੀਰੀਅਲ 'ਚ ਵੀ ਕਾਫੀ ਦਿੱਕਤਾਂ ਆਉਣਗੀਆਂ ਕਿਉਂਕਿ ਇਸ 'ਚ ਸਿਰਫ਼ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦਾ ਬਦਲ ਆਉਣ ਤੋਂ ਬਾਅਦ ਹੀ ਉਕਤ ਕਾਨੂੰਨ ਲਾਗੂ ਕੀਤਾ ਜਾਵੇ ਤਾਂ ਜੋ ਕਾਰੋਬਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਸਤੀਸ਼ ਕੁਮਾਰ ਮਹਾਜਨ ਨੇ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਨਾਲ ਸੈਂਕੜੇ ਵੱਡੀਆਂ-ਛੋਟੀਆਂ ਫ਼ੈਕਟਰੀਆਂ ਬੰਦ ਹੋ ਜਾਣਗੀਆਂ ਅਤੇ ਹਜ਼ਾਰਾਂ ਮਜ਼ਦੂਰ ਦੇ ਸਾਹਮਣੇ ਰੁਜ਼ਗਾਰ ਦਾ ਸੰਕਟ ਖੜ੍ਹਾ ਹੋ ਜਾਵੇਗਾ | ਦੁਕਾਨਾਂ ਜਾਂ ਫ਼ੈਕਟਰੀਆਂ ਦੀਆਂ ਮਸ਼ੀਨਾਂ ਬੰਦ ਹੋਣ 'ਤੇ ਕਾਰੋਬਾਰੀਆਂ ਲਈ ਬੈਂਕਾਂ ਦੇ ਕਰਜ਼ੇ ਦੀ ਅਦਾਇਗੀ ਕਰਨੀ ਵੀ ਅਸੰਭਵ ਹੋ ਜਾਵੇਗੀ | ਇਸ ਕਾਰੋਬਾਰ ਨਾਲ ਜੁੜੇ ਹੋਰਨਾਂ ਦੁਕਾਨਦਾਰਾਂ ਨਰਿੰਦਰ ਮਹਾਜਨ, ਨਵਦੀਪ ਮਹਾਜਨ, ਸ਼ੰਕਰ ਖੁਰਾਨਾ ਅਤੇ ਅਭਿਸ਼ੇਕ ਮਹਾਜਨ ਆਦਿ ਨੇ ਸੁਝਾਅ ਦਿੱਤਾ ਕਿ ਸਰਕਾਰ ਨੂੰ ਸਿੰਗਲ ਯੂਜ਼ ਪਲਾਸਟਿਕ ਨੂੰ ਮੋਟਾ ਬਣਾਉਣ ਦੇ ਆਦੇਸ਼ ਜਾਰੀ ਕਰਨੇ ਚਾਹੀਦੇ ਹਨ ਅਤੇ ਇਸ ਨੂੰ ਚੰਗੇ ਢੰਗ ਨਾਲ ਇਕੱਠਾ ਕਰਨਾ ਚਾਹੀਦਾ ਹੈ ਜਿਸ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ | ਇਸ ਦੇ ਇਲਾਵਾ ਇਸ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਆਮ ਲੋਕਾਂ ਨੂੰ ਵੀ ਜਾਗਰੂਕ ਕਰਨ ਦੀ ਜ਼ਰੂਰਤ ਹੈ |
ਪਾਬੰਦੀਸ਼ੁਦਾ ਵਸਤੂਆਂ 'ਚ ਸ਼ਾਮਿਲ ਹਨ 19 ਵਸਤੂਆਂ
ਸਿੰਗਲ ਯੂਜ਼ ਪਲਾਸਟਿਕ ਵਸਤੂਆਂ 'ਚ ਈਅਰਬਡਸ, ਗ਼ੁਬਾਰਿਆਂ ਲਈ ਪਲਾਸਟਿਕ ਦੀਆਂ ਸਟਿਕਸ, ਝੰਡੇ, ਕੈਂਡੀ ਸਟਿਕਸ, ਆਈਸਕ੍ਰੀਮ ਸਟਿਕਸ, ਪੋਲੀਸਟਾਈਰੀਨ (ਥਰਮੋਕੋਲ), ਪਲੇਟਾਂ, ਕੱਪ, ਗਲਾਸ, ਕਾਂਟੇ, ਚਮਚੇ, ਚਾਕੂ, ਪੁਆਲ ਟ੍ਰੇ, ਸੱਦਾ ਪੱਤਰ, ਸਿਗਰਟ ਦੇ ਪੈਕਟ, 100 ਮਾਈਕਰੋਨ ਪਲਾਸਟਿਕ ਜਾਂ ਪੀ. ਵੀ. ਸੀ. ਬੈਨਰ ਅਤੇ ਸਟੀਰਰ ਰੈਪਿੰਗ ਜਾਂ ਪੈਕੇਜਿੰਗ ਸ਼ਾਮਿਲ ਹਨ |

ਦੁਕਾਨਦਾਰ ਨੂੰ ਡਰਾ ਧਮਕਾ ਕੇ ਪੈਸਿਆਂ ਦੀ ਮੰਗ ਕਰਨ ਵਾਲੇ 2 ਨਕਲੀ ਪੁਲਿਸ ਮੁਲਾਜ਼ਮ ਗਿ੍ਫ਼ਤਾਰ

ਅੰਮਿ੍ਤਸਰ, 1 ਜੁਲਾਈ (ਰੇਸ਼ਮ ਸਿੰਘ)-1 ਦੁਕਾਨਦਾਰ ਨੂੰ ਡਰਾ ਧਮਕਾ ਕੇ ਉਸ ਪਾਸੋਂ ਪੈਸਿਆਂ ਦੀ ਮੰਗ ਕਰਨ ਵਾਲੇ ਦੋ ਨਕਲੀ ਪੁਲਿਸ ਮੁਲਾਜ਼ਮਾਂ ਨੂੰ 10 ਹਜ਼ਾਰ ਰੁਪਏ ਵਸੂਲ ਕਰਦੇ ਪੁਲਿਸ ਵਲੋਂ ਗਿ੍ਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਪਹਿਲਾਂ ਠੱਗੇ ਗਏ 32 ਹਜ਼ਾਰ ...

ਪੂਰੀ ਖ਼ਬਰ »

ਈ-ਟੈਂਡਰਿੰਗ 'ਚ ਹਿੱਸਾ ਨਾ ਲੈਣ ਵਾਲੇ ਸ਼ਹਿਰ ਦੇ 3 ਗਰੱੁਪਾਂ ਦੇ 57 ਦੇ ਕਰੀਬ ਠੇਕੇ ਕੀਤੇ ਸੀਲ

ਅੰਮਿ੍ਤਸਰ, 1 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਆਬਕਾਰੀ ਵਿਭਾਗ ਵਲੋਂ ਈ-ਟੈਂਡਰਿੰਗ 'ਚ ਹਿੱਸਾ ਨਾ ਲੈਣ ਵਾਲੇ ਸ਼ਹਿਰ ਦੇ 3 ਗਰੁੱਪਾਂ ਦੇ 57 ਦੇ ਕਰੀਬ ਠੇਕਿਆਂ ਨੂੰ ਅੱਜ ਸੀਲ ਕਰ ਦਿੱਤਾ ਗਿਆ | ਵਿਭਾਗ ਨੇ ਸਬੰਧਤ ਗਰੁੱਪਾਂ ਨੂੰ ਈ-ਟੈਂਡਰਿੰਗ ਲਈ ਬਿੱਡ ਪਾਉਣ ਲਈ ਮੁੜ੍ਹ 2 ...

ਪੂਰੀ ਖ਼ਬਰ »

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਮਨਾਇਆ ਜਾਵੇਗਾ ਸਿਰਜਣਾ ਦਿਵਸ

ਅੰਮਿ੍ਤਸਰ, 1 ਜੁਲਾਈ (ਜਸਵੰਤ ਸਿੰਘ ਜੱਸ)-ਸਿੱਖ ਪੰਥ ਦੇ ਭਗਤੀ ਤੇ ਸ਼ਕਤੀ ਦੇ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਨਾ ਦਿਵਸ ਸ਼ੋ੍ਰਮਣੀ ਕਮੇਟੀ ਵਲੋਂ ਕੱਲ੍ਹ 2 ਜੁਲਾਈ ਨੂੰ ਉਤਸ਼ਾਹ ਸਹਿਤ ਮਨਾਇਆ ਜਾਵੇਗਾ | ਜਾਣਕਾਰੀ ਅਨੁਸਾਰ ਸਵੇਰੇ 7.30 ਵਜੇ ਸ੍ਰੀ ਅਕਾਲ ਤਖ਼ਤ ...

ਪੂਰੀ ਖ਼ਬਰ »

ਗਰਮੀ ਦੀਆਂ ਛੁੱਟੀਆਂ ਮਗਰੋਂ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲ ਖੁਲ੍ਹੇ

ਅੰਮਿ੍ਤਸਰ, 1 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਗਰਮੀ ਦੀਆਂ ਛੁੱਟੀਆਂ ਖਤਮ ਹੋਣ ਮਗਰੋਂ ਅੱਜ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲ ਖੁੱਲ੍ਹ ਗਏ | ਇਸ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਜਿਥੇ ਪਹਿਲੇ ਦਿਨ 60-70 ਫੀਸਦੀ ਦੇ ਕਰੀਬ ਰਹੀ ਉਥੇ ਹੀ ਸਿੱਖਿਆ ਵਿਭਾਗ ਵਲੋਂ ਤੈਅ ...

ਪੂਰੀ ਖ਼ਬਰ »

ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ :ਗੁਰੂ ਨਗਰੀ 'ਚ ਵੱਖ-ਵੱਖ ਥਾਵਾਂ 'ਤੇ 3 ਜੁਲਾਈ ਤੋਂ 27 ਅਗਸਤ ਤੱਕ ਚੱਲੇਗੀ ਸਾਲਾਨਾ 'ਜੀਵਨ ਜੁਗਤਿ ਸਮਾਗਮਾਂ' ਦੀ ਲੜੀ

ਅੰਮਿ੍ਤਸਰ, 1 ਜੁਲਾਈ (ਜਸਵੰਤ ਸਿੰਘ ਜੱਸ)-ਗੁਰਮਤਿ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਯਤਨਸ਼ੀਲ ਧਾਰਮਿਕ ਸੰਸਥਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਸਾਲਾਨਾ 'ਜੀਵਨ ਜੁਗਤਿ ਸਮਾਗਮਾਂ' ...

ਪੂਰੀ ਖ਼ਬਰ »

ਮਿਲਕ ਪਲਾਂਟ ਵੇਰਕਾ ਦੇ ਕੱਚੇ ਕਰਮਚਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਵੇਰਕਾ, 1 ਜੁਲਾਈ (ਪਰਮਜੀਤ ਸਿੰਘ ਬੱਗਾ)-ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ ਦੇ ਵਿਰੋਧ 'ਚ ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਮਿਲਕ ਪਲਾਂਟ ਵੇਰਕਾ ਦੇ ਸੈਂਕੜੇ ਕੱਚੇ ਕਰਮਚਾਰੀਆਂ ਦੁਆਰਾ ਮੁੱਖ ਗੇਟ ਸਾਹਮਣੇ ਬਜਟ ਦੀਆਂ ਕਾਪੀਆਂ ...

ਪੂਰੀ ਖ਼ਬਰ »

ਭੋਗ 'ਤੇ ਵਿਸ਼ੇਸ਼- ਸੇਵਾ-ਮੁਕਤ ਐੱਸ.ਪੀ. ਤਿਲਕ ਰਾਜ

ਅੰਮਿ੍ਤਸਰ- ਪੰਜਾਬ ਪੁਲਿਸ ਦੇ ਸੇਵਾ-ਮੁਕਤ ਐੱਸ.ਪੀ. ਤਿਲਕ ਰਾਜ ਨਿੱਘੇ ਸੁਭਾਅ ਦੇ ਮਾਲਕ ਤੇ ਇਮਾਨਦਾਰ ਪੁਲਿਸ ਅਫ਼ਸਰ ਸਨ, ਜਿਨ੍ਹਾਂ ਨੇ ਅੰਮਿ੍ਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਜ਼ਿਲਿ੍ਹਆਂ ਵਿਚ ਵੱਖ ਵੱਖ ਅਹੁਦਿਆਂ 'ਤੇ ਸੇਵਾ ਨਿਭਾਉਂਦਿਆਂ ਆਪਣੀ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੀਤੀ ਖਾਣ-ਪੀਣ ਦੀਆਂ ਦੁਕਾਨਾਂ 'ਤੇ ਛਾਪੇਮਾਰੀ- 11 ਨਮੂਨੇ ਭਰੇ

ਅੰਮਿ੍ਤਸਰ , 1 ਜੁਲਾਈ (ਰੇਸ਼ਮ ਸਿੰਘ)-ਸਿਹਤ ਵਿਭਾਗ ਵਲੋਂ ਖਾਣ ਪੀਣ ਦੀਆਂ ਗ਼ੈਰ ਮਿਆਰੀ ਵਸਤੂਆਂ ਵੇਚਣ ਵਾਲਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਅੱਜ ਮੁੜ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਤੇ ਖਾਣ ਪੀਣ ਦੀਆਂ ਵੱਖ ਵੱਖ ਵਸਤੂਆਂ ਦੇ 11 ਹੋਰ ਨਮੂਨੇ ...

ਪੂਰੀ ਖ਼ਬਰ »

ਧੋਖੇ ਨਾਲ 50 ਹਜ਼ਾਰ ਰੁਪਏ ਹੜੱਪਣ ਦੇ ਦੋਸ਼ ਹੇਠ ਇਕ ਕਾਬੂ

ਵੇਰਕਾ, 1 ਜੁਲਾਈ (ਪਰਮਜੀਤ ਸਿੰਘ ਬੱਗਾ)-ਥਾਣਾ ਵੱਲ੍ਹਾ ਦੇ ਮੁਖੀ ਐਸ. ਆਈ. ਜਸਬੀਰ ਸਿੰਘ ਪਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਲਾਲ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਕਾਕੜ ਤਰੀਣ ਥਾਣਾ ਲੋਪੋਕੇ ਦੇ ਭਰਾ ਸਤਨਾਮ ਸਿੰਘ ਦੁਆਰਾ ਇਕ ਲੜਕੀ ਵਰਗਲਾਕੇ ਲਿਜਾਣ ...

ਪੂਰੀ ਖ਼ਬਰ »

ਮੈਟਰੋ ਬੱਸ ਲਾਂਘੇ 'ਚੋਂ ਦੂਸਰੇ ਵਾਹਨਾਂ ਨੂੰ ਲੰਘਣ ਤੋਂ ਰੋਕਣ ਲਈ ਲੱਗਣਗੇ ਇਲੈਕਟੋ੍ਰਨਿਕ ਬੈਰੀਗੇਡ

ਅੰਮਿ੍ਤਸਰ, 1 ਜੁਲਾਈ (ਹਰਮਿੰਦਰ ਸਿੰਘ)-ਮੈਟਰੋ ਬੱਸ ਲਾਂਘਾ ਜਿਸ ਵਿਚ ਸਿਰਫ਼ ਮੈਟਰੋ ਬੱਸਾਂ ਦੇ ਆਉਣਾ ਜਾਣਾ ਹੀ ਹੋ ਸਕਦਾ ਹੈ ਪਰ ਸ਼ਹਿਰ ਦੀਆਂ ਸੜਕਾਂ 'ਤੇ ਲੱਗਣ ਵਾਲੇ ਜਾਮ ਤੋਂ ਬਚਣ ਲਈ ਆਮ ਲੋਕ ਵੀ ਆਪਣੇ ਵਾਹਨ ਇਸ ਲਾਂਘੇ ਵਿਚ ਦੜਾਉਂਦੇ ਹਨ ਜਿਸ ਕਾਰਨ ਕਈ ਵਾਰ ਹਾਦਸੇ ...

ਪੂਰੀ ਖ਼ਬਰ »

ਇਸਕਾਨ ਮੰਦਰ ਲਕਸ਼ਮਣਸਰ ਤੋਂ ਸ੍ਰੀ ਜਗਨਨਾਥ ਰੱਥ ਯਾਤਰਾ ਕੱਢੀ

ਅੰਮਿ੍ਤਸਰ, 1 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਅੱਜ ਸਥਾਨਕ ਇਸਕਾਨ ਮੰਦਰ ਲਕਸ਼ਮਣਸਰ ਤੋਂ ਸ੍ਰੀ ਜਗਨਨਾਥ ਰੱਥ ਯਾਤਰਾ ਧੂਮਧਾਮ ਨਾਲ ਕੱਢੀ ਗਈ | ਮੰਦਰ ਦੇ ਸੇਵਾਦਾਰ ਨਾਰਾਇਣ ਪ੍ਰਭੂ ਦੀ ਅਗਵਾਈ 'ਚ ਕੱਢੀ ਇਸ ਰੱਥ ਯਾਤਰਾ ਦੌਰਾਨ ਭਗਵਾਨ ਜਗਨਨਾਥ, ਭਾਈ ਬਲਦੇਵ ਅਤੇ ਭੈਣ ...

ਪੂਰੀ ਖ਼ਬਰ »

ਆਪ ਸਰਕਾਰ ਵਲੋਂ ਪੰਜਾਬ ਦੇ 73 ਲੱਖ ਪਰਿਵਾਰਾਂ ਨੂੰ ਦਿੱਤੀ ਵੱਡੀ ਰਾਹਤ¸ਵਿਧਾਇਕ ਸੰਧੂ

ਛੇਹਰਟਾ, 1 ਜੁਲਾਈ (ਵਡਾਲੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪ੍ਰਤੀ ਪਰਿਵਾਰ 300 ਯੂਨਿਟ ਬਿਜਲੀ ਦੇ ਹਰ ਮਹੀਨੇ ਮੁਆਫ ਕਰਨ ਦੇ ਨਾਲ ਲੋਕਾਂ ਨੂੰ ਵੱਡਾ ਆਰਥਿਕ ਲਾਭ ਮਿਲੇਗਾ ਕਿਉਂਕਿ ਆਮ ਆਦਮੀ ਪਾਰਟੀ ਵਲੋਂ ...

ਪੂਰੀ ਖ਼ਬਰ »

ਖ਼ੈਬਰ ਪਖਤੂਨਖਵਾ ਤੋਂ ਫਾਟਾ ਨੂੰ ਵੱਖ ਕਰਨਾ ਮੁੱਢਲੀ ਮੰਗ - ਟੀ. ਟੀ. ਪੀ.

ਅੰਮਿ੍ਤਸਰ, 1 ਜੁਲਾਈ (ਸੁਰਿੰਦਰ ਕੋਛੜ)-ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਕਿਹਾ ਹੈ ਕਿ ਉਹ ਸਾਬਕਾ ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰ (ਫਾਟਾ) ਨੂੰ ਖ਼ੈਬਰ ਪਖਤੂਨਖਵਾ ਸੂਬੇ ਨਾਲ ਮਿਲਾਉਣ ਦੇ ਫ਼ੈਸਲੇ ਨੂੰ ਵਾਪਸ ਲੈਣ ...

ਪੂਰੀ ਖ਼ਬਰ »

19ਵਾਂ ਪੰਜਾਬ ਥੀਏਟਰ ਫੈਸਟੀਵਲ ਵਿਰਸਾ ਵਿਹਾਰ 'ਚ ਅੱਜ ਹੋਵੇਗਾ ਸ਼ੁਰੂ- ਧਾਲੀਵਾਲ

ਅੰਮਿ੍ਤਸਰ, 1 ਜੁਲਾਈ (ਹਰਮਿੰਦਰ ਸਿੰਘ)-ਨਾਮਵਰ ਸੰਸਥਾ ਮੰਚ-ਰੰਗਮੰਚ ਅੰਮਿ੍ਤਸਰ ਵਲੋਂ ਵਿਰਸਾ ਵਿਹਾਰ ਅੰਮਿ੍ਤਸਰ ਦੇ ਸਹਿਯੋਗ ਨਾਲ 19ਵਾਂ ਪੰਜਾਬ ਥੀਏਟਰ ਫੈਸਟੀਵਲ 8 ਜੁਲਾਈ ਤੱਕ ਕਰਵਾਏ ਜਾ ਰਹੇ ਨਾਟਕ ਫੈਸਟੀਵਲ ਦਾ ਆਗਾਜ਼ ਕੱਲ੍ਹ ਵਿਰਸਾ ਵਿਹਾਰ ਵਿਖੇ ਸ਼ਾਮ 6.30 ਵਜੇ ...

ਪੂਰੀ ਖ਼ਬਰ »

ਡਾਕਟਰ ਦਿਵਸ 'ਤੇ ਦੁੱਖ ਨਿਵਾਰਨ ਹਸਪਤਾਲ ਦਾ ਨਿਵੇਕਲਾ ਉਪਰਾਲਾ

ਅੰਮਿ੍ਤਸਰ, 1 ਜੁਲਾਈ (ਰੇਸ਼ਮ ਸਿੰਘ)-ਅੱਜ ਡਾਕਟਰ ਦਿਵਸ 'ਤੇ ਦੁਖ ਨਿਵਾਰਨ ਹਸਪਤਾਲ ਵਲੋਂ ਨਿਵੇਕਲਾ ਉਪਰਾਲਾ ਕਰਦਿਆਂ ਲੋਕਾਂ ਦੀ ਸਹੂਲਤ ਤੇ ਸਿਹਤ ਸੇਵਾਵਾਂ ਲਈ ਹਰੇਕ ਪ੍ਰਕਾਰ ਦੇ ਰੋਗਾਂ ਦੀ ਓ.ਪੀ.ਡੀ. 1 ਜੁਲਾਈ ਤੋਂ 31 ਜੁਲਾਈ ਤੱਕ ਪੂਰਾ ਮਹੀਨਾ ਮੁਫਤ ਕੀਤੇ ਜਾਣ ਦਾ ...

ਪੂਰੀ ਖ਼ਬਰ »

ਖੰਡਵਾਲਾ ਵਿਖੇ ਅੰਡਰ ਗਰਾਊਾਡ ਪਾਈਪ ਲਾਈਨ ਦੇ ਨਾਲ ਸੀਵਰੇਜ ਤੇ ਪਾਣੀ ਦੀਆਂ ਪਾਈਪਾਂ ਦਾ ਹੋ ਰਿਹਾ ਨੁਕਸਾਨ

ਛੇਹਰਟਾ, 1 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਹਲਕਾ ਪੱਛਮੀ ਛੇਹਰਟਾ ਖੇਤਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕ ਪਹਿਲਾਂ ਹੀ ਗੰਦਾ ਪਾਣੀ ਪੀਣ ਕਰਕੇ ਪੇਟ ਦੀਆਂ ਕਈ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਆਸ ਪਾਸ ਦੇ ਸਾਰੇ ਹਸਪਤਾਲਾਂ ਵਿਚ ਇਲਾਜ ਦੇ ਲਈ ਲੋਕਾਂ ਦਾ ...

ਪੂਰੀ ਖ਼ਬਰ »

30 ਗ੍ਰਾਮ ਹੈਰੋਇਨ, 1 ਪਿਸਤੌਲ, 7 ਚੋਰੀ ਦੇ ਮੋਟਰਸਾਇਕਲ ਤੇ ਪੀ.ਓ. ਆਦਿ ਸਣੇ 12 ਦੋਸ਼ੀ ਪੁਲਿਸ ਵਲੋਂ ਕਾਬੂ

ਅੰਮਿ੍ਤਸਰ , 1 ਜੁਲਾਈ (ਰੇਸ਼ਮ ਸਿੰਘ)-ਸ਼ਹਿਰ ਦੀ ਪੁਲਿਸ ਵਲੋਂ ਪਿਛਲੇ 24 ਘੰਟਿਆਂ 'ਚ ਵੱਖ ਵੱਖ ਥਾਵਾਂ ਤੋਂ 30 ਗ੍ਰਾਮ ਹੈਰੋਇਨ, 1 ਪਿਸਤੌਲ ਸਮੇਤ ਕਾਰਤੂਸ, 7 ਚੋਰੀ ਦੇ ਮੋਟਰਸਾਇਕਲ ਤੇ ਪੀ.ਓ. ਆਦਿ ਦੇ ਮਾਮਲਿਆਂ 'ਚ 12 ਮੁਜ਼ਰਿਮਾਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ...

ਪੂਰੀ ਖ਼ਬਰ »

ਦੇਸ਼ ਦੇ ਮਹਾਨ ਡਾਕਟਰ ਤੇ ਪੱਛਮੀ ਬੰਗਾਲ ਦੇ ਤਤਕਾਲੀ ਮੁੱਖ ਮੰਤਰੀ ਸ੍ਰੀ ਰਾਇ ਦੇ ਜਨਮ ਦਿਨ ਨੂੰ ਹੁੰਦਾ ਹੈ 'ਕੌਮੀ ਡਾਕਟਰਜ਼ ਦਿਵਸ'- ਡਾ: ਨਾਗਪਾਲ

ਅੰਮਿ੍ਤਸਰ, 1 ਜੁਲਾਈ (ਜਸਵੰਤ ਸਿੰਘ ਜੱਸ)-ਸਥਾਨਕ ਅਜਨਾਲਾ ਰੋਡ ਸਥਿੱਤ ਹਰਤੇਜ ਹਸਪਤਾਲ ਵਿਖੇ ਅੱਜ ਕੌਮੀ ਡਾਕਟਰਜ਼ ਦਿਵਸ ਮੌਕੇ ਚੀਫ਼ ਜਨਰਲ ਸਰਜਨ ਡਾ: ਹਰਮੋਹਿੰਦਰ ਸਿੰਘ ਨਾਗਪਾਲ ਤੇ ਚੀਫ਼ ਗਾੲਨੀਕਾਲੋਜਿਸਟ ਡਾ: ਤੇਜਿੰਦਰ ਕੌਰ ਨਾਗਪਾਲ ਦੀ ਅਗਵਾਈ ਵਿਚ ਹਸਪਤਾਲ ...

ਪੂਰੀ ਖ਼ਬਰ »

ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਐਕਸਿਸ ਬੈਂਕ ਦਾ ਘਿਰਾਓ

ਅੰਮਿ੍ਤਸਰ, 1 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਰਿਆਲਿਟੋ ਚੌਕ ਨਜਦੀਕ ਐਕਸਿਸ ਬੈਂਕ ਦਾ ਘਿਰਾਓ ਕੀਤਾ ਗਿਆ | ਇਸ ਦੌਰਾਨ ਕੁਲਜੀਤ ਸਿੰਘ ਜ਼ੋਨ ਪ੍ਰਧਾਨ ਨੇ ਦੱਸਿਆ ਕਿ ਕਿਸਾਨ ਅਮਰੀਕ ਸਿੰਘ ਨੇ 2015 'ਚ ਐਕਸਿਸ ਬੈਂਕ ਪਾਸੋਂ ਸਾਢੇ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਵਲੋਂ ਜ਼ਿਲ੍ਹੇ ਦੇ 12ਵੀਂ ਜਮਾਤ ਦੇ ਮੈਰਿਟ 'ਚ ਆਏ ਵਿਦਿਆਰਥੀ ਸਨਮਾਨਿਤ

ਅੰਮਿ੍ਤਸਰ, 1 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚ ਅੰਮਿ੍ਤਸਰ ਜ਼ਿਲ੍ਹੇ ਨਾਲ ਸੰਬੰਧਿਤ ਮੈਰਿਟ ਸੂਚੀ ਵਾਲੇ 13 ਵਿਦਿਆਰਥੀਆਂ ਨੂੰ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਸ: ਜੁਗਰਾਜ ਸਿੰਘ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਨੇ ਕਰਾਫਟ ਬਾਜ਼ਾਰ ਮੇਲੇ ਦਾ ਕੀਤਾ ਉਦਘਾਟਨ

ਅੰਮਿ੍ਤਸਰ, 1 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਪਾਇਟੈਕਸ ਮੈਦਾਨ ਰਣਜੀਤ ਐਵੀਨਿਊ ਅੰਮਿ੍ਤਸਰ ਵਿਚ ਅੱਜ ਐੱਸ. ਡੀ. ਐਮ. ਅੰਮਿ੍ਤਸਰ-2 ਹਰਪ੍ਰੀਤ ਸਿੰਘ ਨੇ ਕਰਾਫਟ ਬਾਜ਼ਾਰ ਮੇਲੇ ਦਾ ਉਦਘਾਟਨ ਕੀਤਾ ਅਤੇ ਵੱਖ-ਵੱਖ ਸਟਾਲਾਂ 'ਤੇ ਜਾ ਕੇ ਕਪੜਾ, ਲੋਹਾ, ਪੱਥਰ, ਬਾਂਸ, ਜੂਟ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX