ਤਾਜਾ ਖ਼ਬਰਾਂ


ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  7 minutes ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  46 minutes ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  about 1 hour ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  about 2 hours ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  about 2 hours ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  about 2 hours ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  about 3 hours ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  about 3 hours ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  about 3 hours ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  about 4 hours ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  about 4 hours ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  about 4 hours ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  about 4 hours ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  about 5 hours ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  about 4 hours ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  about 5 hours ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  about 5 hours ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  about 5 hours ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  about 6 hours ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  about 6 hours ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  about 5 hours ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  about 6 hours ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋ ਡੀ.ਐਸ.ਪੀ ਅਟਾਰੀ ਦਾ ਘਿਰਾਓ
. . .  about 6 hours ago
ਚੌਗਾਵਾਂ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਅੱਜ ਡੀ.ਐਸ.ਪੀ ਅਟਾਰੀ ਦਫ਼ਤਰ ਚੌਗਾਵਾਂ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਕੇ ਆਪ ਸਰਕਾਰ, ਹਲਕੇ ਦੇ ਆਪ ਆਗੂ ਤੇ ਡੀ.ਐਸ.ਪੀ ਅਟਾਰੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 19 ਹਾੜ ਸੰਮਤ 554

ਅੰਮ੍ਰਿਤਸਰ

1 ਕਿਲੋਗ੍ਰਾਮ ਅਫੀਮ , 90 ਗ੍ਰਾਮ ਹੈਰੋਇਨ, ਨਸ਼ੀਲੀਆਂ ਗੋਲੀਆਂ ਤੇ ਪਿਸਤੌਲ ਆਦਿ ਦੇ ਮਾਮਲਿਆਂ 'ਚ ਔਰਤ ਸਮੇਤ 22 ਦੋਸ਼ੀ ਗਿ੍ਫਤਾਰ

ਅੰਮਿ੍ਤਸਰ, 2 ਜੁਲਾਈ (ਰੇਸ਼ਮ ਸਿੰਘ)-ਪੁਲਿਸ ਵਲੋਂ ਪਿਛਲੇ 24 ਘੰਟਿਆਂ 'ਚ ਇਕ ਕਿਲੋਗ੍ਰਾਮ ਅਫੀਮ, 90 ਗ੍ਰਾਮ ਹੈਰੋਇਨ, 7.29 ਗ੍ਰਾਮ ਆਈਸ, 1338 ਨਸ਼ੀਲੀਆਂ ਗੋਲੀਆਂ, 1 ਪਿਸਤੌਲ, 12 ਮੋਬਾਈਲ, 1 ਕਾਰ ਤੇ ਮੋਟਰਸਾਈਕਲ ਸਮੇਤ ਵੱਖ-ਵੱਖ ਥਾਵਾਂ ਤੋਂ 22 ਦੋਸ਼ੀਆਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਿਲ ਹੈ | ਪੁਲਿਸ ਵਲੋਂ ਭੇਜੀ ਗਈ ਜਾਣਕਾਰੀ ਅਨੁਸਾਰ ਸੀ. ਆਈ. ਏ. ਸਟਾਫ ਦੇ ਮੁਖੀ ਇੰਸ: ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਸਬ ਇੰਸ: ਦਿਲਬਾਗ ਸਿੰਘ ਵਲੋਂ ਬੱਸ ਸਟੈਂਡ ਤੋਂ ਇਕ ਵਿਅਕਤੀ ਦੀ ਤਲਾਸ਼ੀ ਲਏ ਜਾਣ 'ਤੇ ਉਸ ਪਾਸੋਂ ਇਕ ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ | ਗਿ੍ਫਤਾਰ ਕੀਤੇ ਵਿਅਕਤੀ ਦੀ ਸ਼ਨਾਖਤ ਅਰਜਨ ਕੁਮਾਰ ਵਾਸੀ ਪਿੰਡ ਸ਼ੇਖੁਚੱਕ ਜ਼ਿਲ੍ਹਾ ਪਠਾਨਕੋਟ ਵਜੋਂ ਹੋਈ ਹੈ | ਇਸੇ ਤਰ੍ਹਾਂ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਵਲੋਂ 20 ਗ੍ਰਾਮ ਹੈਰੋਇਨ ਸਮੇਤ ਬਲਜਿੰਦਰ ਸਿੰਘ ਉਰਫ ਬੱਬੂ ਵਾਸੀ ਐਲ. ਆਈ. ਜੀ. ਕੁਆਟਰ ਕਾਲੋਨੀ ਰਣਜੀਤ ਐਵੀਨਿਊ, ਥਾਣਾ ਗੇਟ ਹਕੀਮਾਂ ਦੀ ਪੁਲਿਸ ਵਲੋਂ 20 ਗ੍ਰਾਮ ਹੈਰੋਇਨ, ਇਕ ਮੋਬਾਈਲ ਫ਼ੋਨ ਸਮੇਤ ਮੋਟਰਸਾਈਕਲ ਸਵਾਰ 2 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ, ਜਿਨ੍ਹਾਂ ਦੀ ਸ਼ਨਾਖਤ ਦੀਪਕ ਰਾਣਾ ਵਾਸੀ ਪੁਤਲੀਘਰ ਅਤੇ ਹਰਭਜਨ ਸਿੰਘ ਉਰਫ ਹੈਪੀ ਵਾਸੀ ਕਿਸ਼ਨ ਕੋਟ ਇਸਲਾਮਬਾਦ ਵਜੋਂ ਹੋਈ ਹੈ | ਥਾਣਾ ਗੇਟ ਹਕੀਮਾਂ ਦੀ ਪੁਲਿਸ ਚੌਂਕੀ ਅੰਨਗੜ੍ਹ ਵਲੋਂ ਜਰਮਨਜੀਤ ਸਿੰਘ ਵਾਸੀ ਫਕੀਰ ਸਿੰਘ ਕਾਲੋਨੀ ਨੂੰ ੂ ਗਸ਼ਤ ਦੌਰਾਨ ਗਿ੍ਫਤਾਰ ਕੀਤਾ ਗਿਆ ਜਿਸ ਪਾਸੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ | ਥਾਣਾ ਛਾਉਣੀ ਦੀ ਪੁਲਿਸ ਚੌਂਕੀ ਗੁੰਮਟਾਲਾ ਦੇ ਇੰਚਾਰਜ਼ ਏ. ਐਸ. ਆਈ. ਸਤਪਾਲ ਸਿੰਘ 'ਤੇ ਆਧਾਰਿਤ ਪੁਲਿਸ ਪਾਰਟੀ ਸਮੇਤ ਮਹਿਲਾ ਟੀਮ ਵਲੋਂ ਹੈਰੋਇਨ ਤਸਕਰੀ ਕਰਨ ਦੇ ਦੋਸ਼ ਹੇਠ ਗਸ਼ਤ ਦੌਰਾਨ ਇਕ ਔਰਤ ਨੂੰ ਗਿ੍ਫਤਾਰ ਕੀਤਾ ਗਿਆ ਹੈ ਜਿਸ ਦੀ ਸ਼ਨਾਖਤ ਸੀਮਾ ਭੱਟੀ ਵਾਸੀ ਮੀਰਾਂ ਕੋਟ ਚੌੌਂਕ ਵਜੋਂ ਹੋਈ ਹੈ | ਥਾਣਾ ਛਾਉਣੀ ਦੀ ਹੀ ਪੁਲਿਸ ਚੌਂਕੀ ਲੁਹਾਰਕਾ ਵਲੋਂ ਪਿ੍ੰਸ ਵਾਸੀ ਬਾਬਾ ਦੀਪ ਸਿੰਘ ਕਾਲੋਨੀ ਨੂੰ 15 ਗ੍ਰਾਮ ਅਫੀਮ ਸਮੇਤ ਗਿ੍ਫਤਾਰ ਕੀਤਾ ਗਿਆ ਹੈ | ਜਦੋਂ ਕਿ ਥਾਣਾ ਸੀ. ਡਵੀਜ਼ਨ ਦੀ ਪੁਲਿਸ ਵਲੋਂ 7.29 ਗ੍ਰਾਮ ਆਈਸ ਸਮੇਤ ਪਿ੍ੰਸ ਸ਼ਰਮਾ ਵਾਸੀ ਮਹਿੰਦਰਾ ਕਾਲੋਨੀ ਮੋਹਕਮਪੁਰਾ ਨੂੰ ਗਿ੍ਫਤਾਰ ਕੀਤਾ ਗਿਆ ਹੈ | ਥਾਣਾ ਮੋਹਕਮਪੁਰਾ ਦੀ ਪੁਲਿਸ ਵਲੋਂ ਹਰਮਨਦੀਪ ਸਿੰਘ ਵਾਸੀ ਮੋਹਨ ਐਵੀਨਿਊ ਤੇ ਦੀਪਕ ਸ਼ਰਮਾ ਵਾਸੀ ਮਜੀਠਾ ਰੋਡ ਪਾਸੋਂ ਇਕ ਨਾਜਾਇਜ਼ ਪਿਸਤੌਲ, 5 ਕਾਰਤੂਸ ਤੇ ਇਕ ਕਾਰ ਸਕਾਰਪਿਓ ਕਾਰ ਸਮੇਤ ਗਿ੍ਫਤਾਰ ਕੀਤਾ ਹੈ | ਇਸੇੇ ਤਰ੍ਹਾਂ ਹੋਰ ਥਾਵਾਂ ਤੋਂ ਵੱਖ-ਵੱਖ ਮੁਜ਼ਰਮ ਗਿ੍ਫਤਾਰ ਕਰਕੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਯੁਕਤ ਕਮਿਸ਼ਨਰ ਨੇ ਕੀਤੀ ਬੈਠਕ

ਅੰਮਿ੍ਤਸਰ, 2 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਕੰਮ ਨੂੰ ਸੁਚਾਰੂ ਬਣਾਉਣ ਲਈ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਨਿਗਮ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ | ਇਸ ਦੌਰਾਨ ਸੰਯੁਕਤ ਕਮਿਸ਼ਨਰ ਨੇ ਨਗਰ ਨਿਗਮ ਦੀ ...

ਪੂਰੀ ਖ਼ਬਰ »

ਮਾਂ ਵਲੋਂ ਹੋਟਲ ਦੇ ਕਮਰੇ 'ਚ ਛੱਡੀਆਂ ਤਿੰਨ ਤੇ 6 ਸਾਲ ਦੀਆਂ ਮਾਸੂਮ ਬੱਚੀਆਂ ਜਾਣਗੀਆਂ ਜਲੰਧਰ ਨਾਰੀ ਨਿਕੇਤਨ

ਅੰਮਿ੍ਤਸਰ, 2 ਜੁਲਾਈ (ਰੇਸ਼ਮ ਸਿੰਘ)-ਇਥੇ ਹੋਟਲ ਦੇ ਕਮਰੇ 'ਚ ਆਪਣੀਆਂ ਬੱਚੀਆਂ ਨੂੰ ਛੱਡ ਕੇ ਗਈ ਮਾਂ ਦੀ ਜਿਥੇ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੇ ਉਥੇ ਪ੍ਰਸ਼ਾਸਨ ਵਲੋਂ ਇਨ੍ਹਾਂ ਬੱਚੀਆਂ ਨੂੰ ਦੇਖਭਾਲ ਲਈ ਨਾਰੀ ਨਿਕੇਤਨ ਜਲੰਧਰ ਭੇਜਿਆ ਜਾ ਰਿਹਾ ਹੈ | ਮਿਲੇ ...

ਪੂਰੀ ਖ਼ਬਰ »

'ਸਿੰਗਲ ਯੂਜ਼ ਪਲਾਸਟਿਕ' ਵਸਤਾਂ 'ਤੇ ਪੂਰਨ ਪਾਬੰਦੀ ਦੇ ਹੁਕਮ ਜ਼ਿਲ੍ਹੇ 'ਚ ਸਖ਼ਤੀ ਨਾਲ ਲਾਗੂ

ਅੰਮਿ੍ਤਸਰ, 2 ਜੁਲਾਈ (ਰੇਸ਼ਮ ਸਿੰਘ)-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਦੇਸ਼ ਭਰ ਵਿਚ ਪਹਿਲੀ ਜੁਲਾਈ ਤੋਂ ਇਕ ਵਾਰ ਵਰਤੋਂ ਵਿਚ ਆਉਣ ਵਾਲੀਆਂ ਪਲਾਸਟਿਕ ਵਸਤਾਂ 'ਤੇ ਪਾਬੰਦੀ ਦੇ ਹੁਕਮਾਂ ਨੂੰ ਜ਼ਿਲ੍ਹੇ ਵਿਚ ਵੀ ਲਾਗੂ ਕਰਨ ਲਈ ਹਦਾਇਤਾਂ ਜ਼ਾਰੀ ਕਰ ...

ਪੂਰੀ ਖ਼ਬਰ »

ਚੀਫ ਖ਼ਾਲਸਾ ਦੀਵਾਨ ਦਾ ਜਨਰਲ ਇਜਲਾਸ ਅੱਜ

ਅੰਮਿ੍ਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ ਖ਼ਾਲਸਾ ਦੀਵਾਨ ਦਾ ਕੱਲ੍ਹ 3 ਜੁਲਾਈ ਨੂੰ ਜਨਰਲ ਇਜਲਾਸ ਬੁਲਾਏ ਜਾਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਅਨੁਸਾਰ 3 ਜੁਲਾਈ ਨੂੰ ਸਵੇਰੇ 11 ਵਜੇ ਦੇ ਕਰੀਬ ਦੀਵਾਨ ਦੇ ਗੁ: ਸਾਹਿਬ ਵਿਖੇ ਪ੍ਰਧਾਨ ਤੇ ਵਿਧਾਇਕ ਡਾ: ...

ਪੂਰੀ ਖ਼ਬਰ »

ਈ-ਟੈਂਡਰਿੰਗ ਦੇ ਅਖ਼ੀਰਲੇ ਦਿਨ ਵੀ 3 ਗਰੱੁਪਾਂ ਨੇ ਨਹੀਂ ਦਿਖਾਈ ਦਿਲਚਸਪੀ

ਅੰਮਿ੍ਤਸਰ, 2 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੂੰ ਲੈ ਕੇ ਠੇਕੇਦਾਰਾਂ ਦੀ ਨਾਰਾਜ਼ਗੀ ਬਰਕਰਾਰ ਹੈ | ਜਿਸ ਦੇ ਚੱਲਦਿਆਂ ਅੱਜ ਈ-ਟੈਂਡਰਿੰਗ ਦੇ ਅਖ਼ੀਰਲੇ ਦਿਨ ਵੀ ਰਹਿੰਦੇ 3 ਗਰੱੁਪਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ | ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਲੋਕਾਂ ਦੀ ਭਲਾਈ ਲਈ ਕੁਝ ਨਹੀਂ ਕੀਤਾ- ਲਾਲਜੀਤ ਸਿੰਘ ਭੁੱਲਰ

ਅੰਮਿ੍ਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਪਰਿਵਾਰ ਵਲੋਂ ਰਖਵਾਏ ਸ੍ਰੀ ਅਖੰਡ ਪਾਠ ਵੇਲੇ ਵੀ ...

ਪੂਰੀ ਖ਼ਬਰ »

ਜੀ. ਆਰ. ਪੀ. ਦੇ ਏ. ਆਈ. ਜੀ. ਵਲੋਂ ਰੇਲਵੇ ਸਟੇਸ਼ਨ 'ਤੇ ਚੈਕਿੰਗ

ਅੰਮਿ੍ਤਸਰ, 2 ਜੁਲਾਈ (ਗਗਨਦੀਪ ਸ਼ਰਮਾ)-ਜੀ. ਆਰ. ਪੀ. ਦੇ ਏ. ਆਈ. ਜੀ. ਅਜੈ ਮਲੂਜਾ ਵਲੋਂ ਅੰਮਿ੍ਤਸਰ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ | ਇਸ ਦੌਰਾਨ ਜੀ. ਆਰ. ਪੀ. ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਬੰਬ ਨਿਰੋਧਕ ਤੇ ਡਾਗ ਸਕਵਾਇਡ ਟੀਮ ਵੀ ਮੌਜੂਦ ਸੀ | ਏ. ਆਈ. ਜੀ. ...

ਪੂਰੀ ਖ਼ਬਰ »

ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਬੀ. ਬੀ. ਐਨ. ਕੋਰਸ 'ਚ ਭਾਗ ਲਿਆ

ਅੰਮਿ੍ਤਸਰ, 2 ਜੁਲਾਈ (ਗਗਨਦੀਪ ਸ਼ਰਮਾ)-ਰਾਯਨ ਇੰਟਰਨੈਸ਼ਨਲ ਸਕੂਲ, ਅੰਮਿ੍ਤਸਰ ਦੇ ਵਿਦਿਆਰਥੀਆਂ ਨੇ ਚੇਅਰਮੈਨ ਡਾ: ਏ. ਐਫ. ਪਿੰਟੋ ਅਤੇ ਡਾਇਰੈਕਟਰ ਡਾ: ਗ੍ਰੇਸ ਪਿੰਟੋ ਦੀ ਅਗਵਾਈ ਵਿਚ ਬੀ. ਬੀ. ਐਨ. ਕੋਰਸ ਵਿਚ ਭਾਗ ਲਿਆ | ਸਕੂਲ ਦੇ ਪਿ੍ੰਸੀਪਲ ਮੈਡਮ ਕੰਚਨ ਮਲਹੋਤਰਾ ਨੇ ...

ਪੂਰੀ ਖ਼ਬਰ »

1955 'ਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਪੁਲਿਸ ਹਮਲੇ ਦੀ ਯਾਦ 'ਚ ਗੁ: ਸ੍ਰੀ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ

ਅੰਮਿ੍ਤਸਰ, 2 ਜੁਲਾਈ (ਸਟਾਫ ਰਿਪੋਰਟਰ)-ਸਮੇਂ ਦੀ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁਲਿਸ ਦੁਆਰਾ ਸੰਨ੍ਹ 1955 ਵਿਚ ਕਰਵਾਏ ਗਏ ਹਮਲੇ ਦੀ ਯਾਦ 'ਚ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ...

ਪੂਰੀ ਖ਼ਬਰ »

ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਦਾ ਨਤੀਜਾ ਸ਼ਾਨਦਾਰ

ਅੰਮਿ੍ਤਸਰ, 2 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚ ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਦਾ ਨਤੀਜਾ 100 ਫੀਸਦੀ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਮੁਕੇਸ਼ ...

ਪੂਰੀ ਖ਼ਬਰ »

ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੀਆਂ 12ਵੀਂ ਦੀ ਪ੍ਰੀਖਿਆ 'ਚੋਂ ਮੈਰਿਟ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ

ਅੰਮਿ੍ਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਪੁਰਾਤਨ ਵਿੱਦਿਅਕ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀ. ਸੈ. ਸਕੂਲ ਮਾਲ ਰੋਡ ਦੇ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਮੈਰਿਟ ਸੂਚੀ ਵਿਚ ਅਹਿਮ ਸਥਾਨ ਦਰਜ ਕਰਨ ਸਮੇਤ ਚੰਗੇ ਅੰਕ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ...

ਪੂਰੀ ਖ਼ਬਰ »

ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਲੜਕੀ ਦੀ ਹੋਈ ਮੌਤ

ਖਾਸਾ/ਛੇਹਰਟਾ, 2 ਜੁਲਾਈ (ਸੁਖਵਿੰਦਰਜੀਤ ਸਿੰਘ ਘਰਿੰਡਾ, ਸੁਰਿੰਦਰ ਸਿੰਘ ਵਿਰਦੀ)-ਬੀਤੀ ਦੇਰ ਰਾਤ ਅਟਾਰੀ ਸਾਈਡ ਤੋਂ ਅੰਮਿ੍ਤਸਰ ਵੱਲ ਆ ਰਹੀ ਇਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਖਾਸਾ ਚੌਂਕੀ ਇੰਚਾਰਜ ...

ਪੂਰੀ ਖ਼ਬਰ »

ਔਰਤ ਸਸ਼ਕਤੀਕਰਨ 'ਤੇ ਦਿੱਲੀ 'ਚ ਕੰਮ ਕਰ ਰਹੀ ਅੰਮਿ੍ਤਸਰ ਦੀ ਧੀ ਸੁਜਾਤਾ ਸਿੰਘ ਨਾਲ ਮੁਲਾਕਾਤ

ਅੰਮਿ੍ਤਸਰ, 2 ਜੂਨ (ਰੇਸ਼ਮ ਸਿੰਘ)-ਔਰਤਾਂ ਨਾਲ ਹੋ ਰਹੀ ਬੇਇਨਸਾਫੀ ਤੇ ਵਧੀਕੀ ਦੀਆਂ ਘਟਨਾਵਾਂ ਖ਼ਿਲਾਫ਼ ਆਵਾਜ ਬੁਲੰਦ ਕਰਨ ਤੇ ਨਾਮਣਾ ਖਟਣ ਵਾਲੀ ਅਤੇ ਔਰਤ ਸਸ਼ਕਤੀਕਰਨ ਲਈ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੰਮ ਕਰ ਰਹੀ ਵੂਮੈਨ ਸਸ਼ਕਤੀਕਰਨ ਸੰਗਠਨ ਦੀ ਫਾਊਾਡਰ ਪ੍ਰਧਾਨ ...

ਪੂਰੀ ਖ਼ਬਰ »

ਪਿ੍ੰਸੀਪਲ ਸਤੀਸ਼ ਕੁਮਾਰ 30 ਸਾਲ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ

ਅੰਮਿ੍ਤਸਰ, 2 ਜੁਲਾਈ (ਗਗਨਦੀਪ ਸ਼ਰਮਾ)-ਪਿ੍ੰਸੀਪਲ ਸਤੀਸ਼ ਕੁਮਾਰ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮਿ੍ਤਸਰ 30 ਸਾਲ ਸੇਵਾ ਕਰਨ ਉਪਰੰਤ ਸੇਵਾਮੁਕਤ ਹੋ ਗਏ ਹਨ | ਇਸ ਖ਼ੁਸ਼ੀ ਵਿਚ ਉਨ੍ਹਾਂ ਦੇ ਸਕੂਲ ਸਟਾਫ਼ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਬਠਿੰਡਾ 'ਚ ਸਿੱਖ ਨੌਜਵਾਨ ਦੇ ਕੇਸ ਕਤਲ ਕਰਨ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸਖ਼ਤ ਸ਼ਬਦਾਂ 'ਚ ਨਿੰਦਾ

ਅੰਮਿ੍ਤਸਰ, 2 ਜੁਲਾਈ (ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਸਿੱਖ ਨੌਜਵਾਨ ਰਾਜਦੀਪ ਸਿੰਘ ਦੇ ਕੇਸ ਕਤਲ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ...

ਪੂਰੀ ਖ਼ਬਰ »

ਅਧਿਆਪਕਾਂ ਤੇ ਕਰਮਚਾਰੀਆਂ ਵਲੋਂ ਬਜਟ ਦੀਆਂ ਕਾਪੀਆਂ ਸਾੜ ਕੇ ਜਤਾਇਆ ਰੋਸ

ਅੰਮਿ੍ਤਸਰ, 2 ਜੁਲਾਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀਆਂ ਵਲੋਂ ਸੂਬਾ ਵਿਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਗੁਰਬਿੰਦਰ ਸਿੰਘ ਖਹਿਰਾ, ਜਰਮਨਜੀਤ ਸਿੰਘ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ...

ਪੂਰੀ ਖ਼ਬਰ »

ਤਿਲਕ ਰਾਜ ਵਾਲੀਆ ਦੇ 73ਵੇਂ ਜਨਮ ਦਿਨ ਮੌਕੇ ਮੁਫ਼ਤ ਮੈਡੀਕਲ ਚੈਕਅਪ ਕੈਂਪ ਤੇ ਰਾਸ਼ਨ ਵੰਡ ਸਮਾਗਮ

ਅੰਮਿ੍ਤਸਰ, 2 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਭਗਤ ਹੰਸ ਰਾਜ ਮਹਾਰਾਜ ਦੀ ਕ੍ਰਿਪਾ ਨਾਲ ਸ੍ਰੀ ਸ਼ਰਣਮ ਆਸ਼ਰਮ ਤੇ ਹਸਪਤਾਲ ਰਣਜੀਤ ਐਵੀਨਿਊ ਦੇ ਸੰਚਾਲਕ ਤਿਲਕ ਰਾਜ ਵਾਲੀਆ ਦੇ 73ਵੇਂ ਜਨਮ ਦਿਨ ਮੌਕੇ ਮੁਫ਼ਤ ਮੈਡੀਕਲ ਚੈਕਅਪ ਕੈਂਪ ਤੇ ਰਾਸ਼ਨ ਵੰਡ ਸਮਾਗਮ ਕੀਤਾ ਗਿਆ | ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਅੰਮਿ੍ਤਸਰ ਵਲੋਂ ਅਸ਼ਟਾਂਗ ਯੋਗ, ਫਿਲਾਸਫੀ ਤੇ ਮਨੁੱਖੀ ਤੰਦਰੁਸਤੀ ਵਿਸ਼ੇ 'ਤੇ ਸੈਮੀਨਾਰ

ਅੰਮਿ੍ਤਸਰ, 2 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਫਿਲਾਸਫੀ ਵਿਭਾਗ ਵਲੋਂ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਹ ਪ੍ਰੋਗਰਾਮ ਇੰਡੀਅਨ ਕੌਂਸਲ ਆਫ ਫਿਲਾਸਫੀਕਲ ਰਿਸਰਚ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ, ਜਿਸ ਦਾ ਵਿਸ਼ਾ ਅਸ਼ਟਾਂਗ ...

ਪੂਰੀ ਖ਼ਬਰ »

ਮਿਸਲ ਸ਼ਹੀਦ ਬਾਬਾ ਜੀਵਨ ਸਿੰਘ ਵਲੋਂ ਸਾਲਾਨਾ ਮੇਲਾ 4 ਤੋਂ ਮਨਾਇਆ ਜਾਵੇਗਾ- ਭਾਈ ਖ਼ਾਲਸਾ

ਵੇਰਕਾ, 2 ਜੁਲਾਈ (ਪਰਮਜੀਤ ਸਿੰਘ ਬੱਗਾ)-ਮਿਸਲ ਸ਼ਹੀਦ ਬਾਬਾ ਜੀਵਨ ਸਿੰਘ ਵਲੋਂ ਸਾਲਾਨਾ ਮੇਲਾ 4 ਤੋਂ 6 ਜੁਲਾਈ ਤੱਕ ਸੰਗਤਾਂ ਦੇ ਸਹਿਯੋਗ ਨਾਲ ਦਲ ਪੰਥ ਦੇ ਜਥੇਦਾਰ ਬਲਦੇਵ ਸਿੰਘ ਵੱਲ੍ਹਾ ਦੀ ਦੇਖਰੇਖ ਹੇਠ ਗੁਰਦੁਆਰਾ ਬਾਬਾ ਜੀਵਨ ਸਿੰਘ ਛਾਉਣੀ ਨਿਹੰਗ ਸਿੰਘਾਂ ਮਹਿਤਾ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਬਿਜਲੀ ਦੇ ਬਿੱਲ ਮੁਆਫ਼ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ-ਦਵਿੰਦਰ ਸਿੰਘ ਸੰਧੂ

ਛੇਹਰਟਾ, 2 ਜੁਲਾਈ (ਵਡਾਲੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪ੍ਰਤੀ ਪਰਿਵਾਰ 300 ਯੂਨਿਟ ਬਿਜਲੀ ਦੇ ਹਰ ਮਹੀਨੇ ਮੁਆਫ ਕਰਨ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਤੇ ਆਰਥਿਕ ਪੱਖੋਂ ਵੱਡਾ ਫ਼ਾਇਦਾ ...

ਪੂਰੀ ਖ਼ਬਰ »

ਪਲੇਸਮੈਂਟ ਡਰਾਈਵ ਤਹਿਤ ਪੰਜ ਵਿਦਿਆਰਥਣਾਂ ਦੀ ਚੋਣ

ਵੇਰਕਾ, 2 ਜੁਲਾਈ (ਪਰਮਜੀਤ ਸਿੰਘ ਬੱਗਾ)-ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਮਜੀਠਾ ਰੋਡ ਅੰਮਿ੍ਤਸਰ ਵਿਖੇ ਪਲੇਸਮੈਂਟ ਡਰਾਈਵ ਦਾ ਆਯੋਜਨ ਐਮ. ਐਲ. ਟੀ. ਵਿਭਾਗ ਦੀ ਮੁਖੀ ਜਸਵਿੰਦਰਪਾਲ, ਰਮਿੰਦਰ ਕੌਰ ਟਰੇਨਿੰਗ ਅਤੇ ਪਲੇਸਮੈਂਟ ਇੰਚਾਰਜ ਸ਼ੀਤਲ ਅਬਰੋਲ ਦੀ ਦੇਖ ਰੇਖ ...

ਪੂਰੀ ਖ਼ਬਰ »

ਸੇਵਾ ਮੁਕਤ ਅਧਿਕਾਰੀਆਂ ਨੂੰ ਆਫੀਸਰਜ਼ ਐਸੋਸੀਏਸ਼ਨ ਨੇ ਦਿੱਤੀ ਨਿੱਘੀ ਵਿਦਾਇਗੀ

ਅੰਮਿ੍ਤਸਰ, 2 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ 'ਚ 42 ਸਾਲ ਸੇਵਾਵਾਂ ਨਿਭਾਉਣ ਤੋਂ ਬਾਅਦ ਪ੍ਰਬੰਧਕੀ ਬਲਾਕ ਤੋਂ ਬਤੌਰ ਸਹਾਇਕ ਰਜਿਸਟਰਾਰ ਸੇਵਾ ਮੁਕਤ ਹੋਏ ਮੈਡਮ ਗੁਰਮੀਤ ਕੌਰ, ਸਾਢੇ 3 ਦਹਾਕਿਆਂ ਦੀਆਂ ...

ਪੂਰੀ ਖ਼ਬਰ »

ਅੰਮਿ੍ਤਸਰ-ਪਠਾਨਕੋਟ ਲਈ ਤਿੰਨ ਪੈਸੰਜਰ ਰੇਲ ਗੱਡੀਆਂ ਮੁੜ ਸ਼ੁਰੂ

ਅੰਮਿ੍ਤਸਰ, 2 ਜੁਲਾਈ (ਗਗਨਦੀਪ ਸ਼ਰਮਾ) - ਕੋਰੋਨਾ ਕਾਲ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਤਕਰੀਬਨ ਸਵਾ 2 ਸਾਲ ਬੰਦ ਪਈਆਂ ਅੰਮਿ੍ਤਸਰ-ਪਠਾਨਕੋਟ ਪੈਸੰਜਰ ਰੇਲਗੱਡੀਆਂ ਮੁੜ ਪਟੜੀ 'ਤੇ ਦੌੜਨੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਰਕੇ ਰੋਜ਼ਾਨਾਂ ਸਫ਼ਰ ਕਰਨ ਵਾਲੇ ਯਾਤਰੀਆਂ 'ਚ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਚੱਬਾ, 2 ਜੁਲਾਈ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਅਧੀਨ ਆਉਂਦੇ ਪਿੰਡ ਚੱਬਾ ਨੇੜਿਓੁਾ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਨਸ਼ੀ ਕਰਨਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ...

ਪੂਰੀ ਖ਼ਬਰ »

ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਆਧੁਨਿਕ ਕਮਰਿਆਂ ਵਾਲੀ 'ਬਾਬਾ ਫੂਲਾ ਸਿੰਘ ਜੀ ਐਨ. ਆਰ. ਆਈ. ਨਿਵਾਸ' ਸਰਾਂ ਦਾ ਉਦਘਾਟਨ

ਅੰਮਿ੍ਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਅੰਮਿ੍ਤਸਰ ਦੇ ਸ਼ੇਰਾਂ ਵਾਲਾ ਗੇਟ ਵਿਖੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਵਲੋਂ ਜਥੇਦਾਰ ਬਾਬਾ ਬਲਬੀਰ ਸਿੰਘ ਵਲੋਂ ਤਿਆਰ ਕਰਵਾਈ ਗਈ ਅਤੀ ਅਧੁਨਿਕ ਸਹੂਲਤਾਂ ਨਾਲ ਲੈਸ ...

ਪੂਰੀ ਖ਼ਬਰ »

ਤੈਰਾਕੀ ਤੇ ਵਾਟਰਪੋਲੋ ਚੈਂਪੀਅਨਸ਼ਿਪ ਮੌਕੇ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ 6 ਖਿਡਾਰੀਆਂ ਦੀ 'ਜੂਨੀਅਰ ਨੈਸ਼ਨਲ ਸਵਿਮਿੰਗ ਕੈਂਪ' ਲਈ ਹੋਈ ਚੋਣ

ਅੰਮਿ੍ਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਗਈ ਤੈਰਾਕੀ ਤੇ ਵਾਟਰਪੋਲੋ ਚੈਂਪੀਅਨਸ਼ਿਪ 'ਚ 'ਜੂਨੀਅਰ ਨੈਸ਼ਨਲ ਸਵਿਮਿੰਗ ਕੈਂਪ' ਲਈ ਚੁਣੇ ਗਏ ਖ਼ਾਲਸਾ ਸੰਸਥਾਵਾਂ 6 ਖਿਡਾਰੀਆਂ ਦੀ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ: ਮਹਿਲ ...

ਪੂਰੀ ਖ਼ਬਰ »

ਅੰਮਿ੍ਤਸਰ ਬੱਸ ਅੱਡੇ 'ਤੇ ਜ਼ਿਆਦਾਤਰ ਪੱਖੇ ਬੰਦ

ਅੰਮਿ੍ਤਸਰ, 2 ਜੁਲਾਈ (ਗਗਨਦੀਪ ਸ਼ਰਮਾ)-ਕਰੋੜਾਂ ਰੁਪਇਆਂ ਦੀ ਲਾਗਤ ਬਣਿਆ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਟਰਮੀਨਲ (ਅੰਮਿ੍ਤਸਰ ਬੱਸ ਅੱਡਾ) 'ਤੇ ਜ਼ਿਆਦਾਤਰ ਪੱਖੇ ਜਵਾਬ ਦੇ ਗਏ ਹਨ | ਪੀਣ ਲਈ ਠੰਢਾ ਪਾਣੀ ਨਸੀਬ ਨਹੀਂ ਹੁੰਦਾ | ਬਹੁਤ ਸਾਰੇ ਸੀ. ਸੀ. ਟੀ. ਵੀ. ...

ਪੂਰੀ ਖ਼ਬਰ »

ਬੰਦੀ ਸਿੰਘ ਭਾਈ ਖੈੜਾ ਦੇ ਇਲਾਜ 'ਚ ਕੋਈ ਢਿੱਲ ਮੱਠ ਨਹੀਂ ਵਰਤੀ- ਮੈਡੀਕਲ ਸੁਪਰਡੈਂਟ

ਅੰਮਿ੍ਤਸਰ, 2 ਜੁਲਾਈ (ਰੇਸ਼ਮ ਸਿੰਘ)-ਕਰਨਾਟਕਾ ਬੰਬ ਧਮਾਕਾ ਕੇਸ ਸੰਬੰਧੀ ਜੇਲ੍ਹ ਵਿਚ ਨਜ਼ਰਬੰਦ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਜਿਨ੍ਹਾਂ ਨੂੰ ਬੀਤੇ ਦਿਨ ਇਥੇ ਛਾਤੀ 'ਚ ਦਰਦ ਤਕਲੀਫ ਉਪਰੰਤ ਇਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਦੇ ਇਲਾਜ ...

ਪੂਰੀ ਖ਼ਬਰ »

'ਤੁਰਨਾ ਮੜ੍ਹਕ ਦੇ ਨਾਲ' ਦੀ ਪੇਸ਼ਕਾਰੀ ਨਾਲ ਵਿਰਸਾ ਵਿਹਾਰ ਵਿਖੇ 19ਵਾਂ 'ਪੰਜਾਬ ਰੰਗਮੰਚ ਉਤਸਵ' ਆਰੰ ਭ

ਅੰਮਿ੍ਤਸਰ, 2 ਜੁਲਾਈ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਵਿਚ ਸਭਿਆਚਾਰਕ ਸਰਗਰਮੀਆਂ ਦੇ ਕੇਂਦਰ ਵਿਰਸਾ ਵਿਹਾਰ ਵਿਖੇ ਪੰਜਾਬ ਦੀ ਨਾਮਵਰ ਸੰਸਥਾ ਮੰਚ-ਰੰਗਮੰਚ ਅੰਮਿ੍ਤਸਰ ਵਲੋਂ 19ਵਾਂ ਪੰਜਾਬ ਰੰਗਮੰਚ ਉਤਸਵ ਅੱਜ ਸੰਗੀਤਮਈ ਨਾਟਕ 'ਤੁਰਨਾ ਮੜ੍ਹਕ ਦੇ ਨਾਲ' ਦੀ ਭਾਵਪੂਰਤ ...

ਪੂਰੀ ਖ਼ਬਰ »

ਬਾਬਾ ਜਵੰਦ ਸਿੰਘ ਦੀ ਸ਼ਤਾਬਦੀ ਬਰਸੀ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਜੋੜ ਮੇਲਾ ਸਮਾਪਤ

ਰਾਜਾਸਾਂਸੀ, 2 ਜੁਲਾਈ (ਹਰਦੀਪ ਸਿੰਘ ਖੀਵਾ)-ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੇ ਘੇਰੇ ਅਧੀਨ ਆਉਂਦੇ ਗੁਰਦੁਆਰਾ ਸੰਤਸਰ ਸਾਹਿਬ ਵਿਖੇ ਬਾਬਾ ਜਵੰਦ ਸਿੰਘ ਦੀ 100 ਸਾਲਾ (ਸ਼ਤਾਬਦੀ) ਬਰਸੀ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਜੋੜ ਮੇਲਾ ਜਾਹੋ ...

ਪੂਰੀ ਖ਼ਬਰ »

ਅੰਮਿ੍ਤਸਰ ਪੁਲਿਸ ਕਮਿਸ਼ਨਰੇਟ 'ਚ ਵੱਡੀ ਪੱਧਰ 'ਤੇ ਹੋਏ ਤਬਾਦਲੇ

ਅੰਮਿ੍ਤਸਰ, 2 ਜੁਲਾਈ (ਰੇਸ਼ਮ ਸਿੰਘ)-ਅੰਮਿ੍ਤਸਰ ਪੁਲਿਸ ਕਮਿਸ਼ਨਰੇਟ 'ਚ ਪਹਿਲੀ ਵਾਰ ਵੱਡੀ ਪੱਧਰ 'ਤੇ ਤਬਾਦਲਿਆਂ ਦੀ ਲੜੀ ਤਹਿਤ ਇਕੋ ਵਾਰ ਹੀ 1138 ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਤੇ ਨਵੀਆਂ ਤਾਇਨਾਤੀਆਂ ਕਰ ਦਿੱਤੀਆਂ ਗਈਆਂ ਹਨ | ਪੁਲਿਸ ਕਮਿਸ਼ਨਰ ਅਰੁਨ ਪਾਲ ਸਿੰਘ ...

ਪੂਰੀ ਖ਼ਬਰ »

ਭਾਰਤ ਨੇ ਅਫਗਾਨਿਸਤਾਨ ਨੂੰ ਮੱਦਦ ਵਜੋਂ ਕਣਕ ਦੀ 15ਵੀਂ ਖੇਪ ਭੇਜੀ

ਅਟਾਰੀ, 2 ਜੁਲਾਈ (ਗੁਰਦੀਪ ਸਿੰਘ ਅਟਾਰੀ)-ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ 15ਵੀਂ ਖੇਪ ਵਾਇਆ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ ਹੈ | ਕਣਕ ਨਾਲ ਭਰੇ ਟਰੱਕਾਂ ਨੂੰ ਪੰਜਾਬ ਪੁਲਿਸ ਦੀਆਂ ਪਾਇਲਟ ਗੱਡੀਆਂ ਸਖ਼ਤ ...

ਪੂਰੀ ਖ਼ਬਰ »

ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜੀ

ਅੰਮਿ੍ਤਸਰ, 2 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਢਾਬ ਖਟੀਕਾਂ ਦੇ ਵਿਦਿਆਰਥੀਆਂ ਨੇ ਸੀ. ਏ. ਇੰਸਟੀਚਿਊਟ ਨਵੀਂ ਦਿੱਲੀ ਵਲੋਂ ਕਰਵਾਏ ਗਏ ਆਈ. ਸੀ. ਏ. ਆਈ. ਕਾਮਰਸ ਪ੍ਰਸ਼ਨੋਤਰੀ ਮੁਕਾਬਲੇ 2022 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ...

ਪੂਰੀ ਖ਼ਬਰ »

ਐਨ. ਸੀ. ਸੀ. ਕੈਂਪ 'ਚ ਚਮਕੇ ਡੀ. ਏ. ਵੀ. ਦੇ ਕੈਡਟਸ, ਓਵਰਆਲ ਟਰਾਫੀ ਨਾਲ ਸਨਮਾਨਿਤ

ਅੰਮਿ੍ਤਸਰ, 2 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸੇਂਟ ਸੋਲਜਰ ਇਲੀਟ ਸਕੂਲ ਜੰਡਿਆਲਾ ਵਿਖੇ 11 ਪੀ. ਬੀ. ਐਨ. ਸੀ. ਸੀ. ਦਾ ਸਾਲਾਨਾ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ 13 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ | ...

ਪੂਰੀ ਖ਼ਬਰ »

ਭਗਤ ਪੂਰਨ ਸਿੰਘ ਆਦਰਸ਼ ਸਕੂਲ ਦੇ ਵਿਦਿਆਰਥੀਆਂ ਨੇ ਬਾਰਵੀਂ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ

ਮਾਨਾਂਵਾਲਾ, 2 ਜੁਲਾਈ (ਗੁਰਦੀਪ ਸਿੰਘ ਨਾਗੀ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮਿ੍ਤਸਰ ਅਤੇ ਪਿੰਗਲਵਾੜਾ ਸੋਸਾਇਟੀ ਆਫ ਅਨਟਾਰੀਓ ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਮਾਨਾਂਵਾਲਾ ਦੇ ...

ਪੂਰੀ ਖ਼ਬਰ »

ਰੈਗੂਲਰ ਕੰਪਿਊਟਰ ਅਧਿਆਪਕ 11 ਸਾਲ ਤੋਂ ਸਰਕਾਰ ਦੀ ਬੇਰੁਖੀ ਦੇ ਸ਼ਿਕਾਰ

ਅੰਮਿ੍ਤਸਰ, 2 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ, ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਗਗਨਪ੍ਰੀਤ ਸਿੰਘ ਅਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ, ਪੂਨੀਤ ਜੋਸ਼ੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 1-7-11 ਨੂੰ ਕੰਪਿਊਟਰ ਅਧਿਆਪਕਾਂ ਨੂੰ ...

ਪੂਰੀ ਖ਼ਬਰ »

ਸੂਬੇਦਾਰ ਮੇਜਰ ਕਮਲਜੀਤ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

ਅੰਮਿ੍ਤਸਰ, 2 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ 11 ਪੰਜਾਬ ਬਟਾਲੀਅਨ ਐਨ. ਸੀ. ਸੀ. ਅੰਮਿ੍ਤਸਰ ਵਿਖੇ ਸੂਬੇਦਾਰ ਮੇਜਰ ਕਮਲਜੀਤ ਸਿੰਘ ਨੂੰ 32 ਸਾਲ 5 ਮਹੀਨੇ 7 ਦਿਨ ਦੀ ਭਾਰਤੀ ਸੈਨਾ ਅਤੇ ਐਨ. ਸੀ. ਸੀ. ਦੀਆਂ ਸੇਵਾਵਾਂ ਤੋਂ ਸੇਵਾ ਮੁਕਤ ਹੋਣ 'ਤੇ ਨਿੱਘੀ ਵਿਦਾਇਗੀ ...

ਪੂਰੀ ਖ਼ਬਰ »

ਡੀਪੂ ਹੋਲਡਰਾਂ 'ਤੇ ਬਾਜ਼ ਵਾਲੀ ਅੱਖ ਰੱਖਣਗੀਆਂ ਹਲਕਾ ਉਤਰੀ ਦੇ ਵਿਧਾਇਕ ਵਲੋਂ ਬਣਾਈਆਂ ਕਮੇਟੀਆਂ

ਵੇਰਕਾ, 2 ਜੁਲਾਈ (ਪਰਮਜੀਤ ਸਿੰਘ ਬੱਗਾ)-ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਗਰੀਬ ਵਰਗ ਦੇ ਲੋਕਾਂ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਕਣਕ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਵਿਧਾਨ ਸਭਾ ਹਲਕਾ ਉਤਰੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੁਆਰਾ ਸਰਕਾਰੀ ...

ਪੂਰੀ ਖ਼ਬਰ »

ਗੁ: ਕਲਗੀਧਰ ਸਾਹਿਬ ਦੋਬੁਰਜੀ ਵਿਖੇ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ

ਮਾਨਾਂਵਾਲਾ, 2 ਜੁਲਾਈ (ਗੁਰਦੀਪ ਸਿੰਘ ਨਾਗੀ)-ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀ. ਟੀ. ਰੋਡ ਦੋਬੁਰਜੀ ਵਿਖੇ ਪ੍ਰਫੈਕਟ ਸਮਾਇਲ ਡੈਂਟਲ ਕੇਅਰ ਸੈਂਟਰ ਵਲੋਂ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਸਮਾਜ ਸੇਵੀ ਤੇ ਸੀਨੀਅਰ ਅਕਾਲੀ ਆਗੂ ਰਾਣਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX