ਤਾਜਾ ਖ਼ਬਰਾਂ


ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  26 minutes ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  31 minutes ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  49 minutes ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  about 1 hour ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਬੰਨ੍ਹੀਆਂ ਰੱਖੜੀਆਂ
. . .  about 1 hour ago
ਅਟਾਰੀ, 11 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਅਟਾਰੀ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸਾਬਕਾ ਸਿਹਤ ਮੰਤਰੀ ਅਤੇ ਸਮਾਜ ਸੇਵਕਾ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਭਾਰਤ-ਪਾਕਿਸਤਾਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,299 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 11 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16,299 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 19,431 ਲੋਕ ਠੀਕ ਹੋਏ ਹਨ। ਅਜੇ ਦੇਸ਼ 'ਚ 1,25,076 ਸਰਗਰਮ ਮਾਮਲੇ ਹਨ ਅਤੇ ਰੋਜ਼ਾਨਾ ਸਕਰਾਤਮਕਤਾ ਦਰ 4.58 ਫ਼ੀਸਦੀ ਹੈ।
ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ 'ਚ ਫ਼ਿਰ ਲੱਗੀਆਂ ਪਾਬੰਦੀਆਂ, ਮਾਸਕ ਪਾਉਣਾ ਹੋਇਆ ਲਾਜ਼ਮੀ
. . .  about 2 hours ago
ਨਵੀਂ ਦਿੱਲੀ, 11 ਅਗਸਤ- ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਕਾਰਨ ਦਿੱਲੀ ਸਰਕਾਰ ਨੇ ਸਰਵਜਨਿਕ ਸਥਾਨਾਂ 'ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ।
ਕਾਂਗਰਸ ਹਾਈਕਮਾਨ ਵਲੋਂ ਇਸ਼ਰਪ੍ਰੀਤ ਸਿੰਘ ਪੰਜਾਬ NSUI ਦੇ ਨਵੇਂ ਪ੍ਰਧਾਨ ਨਿਯੁਕਤ
. . .  about 2 hours ago
ਨਵੀਂ ਦਿੱਲੀ, 11 ਅਗਸਤ-ਆਲ ਇੰਡੀਆ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਐੱਨ ਐੱਸ.ਯੂ.ਆਈ. ਦਾ ਨਵਾਂ ਪ੍ਰਧਾਨ ਇਸ਼ਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਹੈ।
ਨੀਤਿਸ਼ ਕੁਮਾਰ ਨੇ ਜੋ ਗੱਲਾਂ ਕਹੀਆਂ ਹਨ ਉਹ ਸੋਚਣਾ ਹੁਣ ਸੰਭਵ ਨਹੀਂ ਹੈ ਕਿ ਮਨੋਰੋਗ ਐਨ.ਡੀ.ਏ.
. . .  about 2 hours ago
ਨਵੀਂ ਦਿੱਲੀ, 11 ਅਗਸਤ - ਆਰਜੇਡੀ ਦੇ ਸੰਭਾਵੀ ਰਾਜ ਸਭਾ ਸੰਸਦ ਮਨੋਜ ਝਾਅ ਨੇ ਕਿਹਾ ਕਿ ਨੀਤੀਸ਼ ਜੀ ਨੇ ਜੋ ਗੱਲਾਂ ਕਹੀਆਂ ਹਨ,
ਮੁੱਖ ਮੰਤਰੀ ਵਲੋਂ ਰੱਖੜੀ ਦੇ ਤਿਉਹਾਰ ਦੀਆਂ ਦੇਸ਼-ਵਿਦੇਸ਼ਾਂ 'ਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ਮੁਬਾਰਕਾਂ
. . .  about 3 hours ago
ਚੰਡੀਗੜ੍ਹ, 11 ਅਗਸਤ-ਭੈਣ-ਭਰਾ ਦੇ ਅਟੁੱਟ ਰਿਸ਼ਤੇ੩ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਦੇਸ਼-ਵਿਦੇਸ਼ਾਂ 'ਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ਮੁਬਾਰਕਾਂ।
ਰੱਖੜੀ ਦੇ ਤਿਉਹਾਰ 'ਤੇ ਸਾਰੇ ਦੇਸ਼ਵਾਸੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ-ਰਾਹੁਲ ਗਾਂਧੀ
. . .  about 3 hours ago
ਨਵੀਂ ਦਿੱਲੀ, 11 ਅਗਸਤ - ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, ''ਭਾਈ-ਬਹਨ ਦੇ ਪਵਿੱਤਰ ਰਿਸ਼ਤੇ ਦਾ ਸਭ ਤੋਂ ਖੁਬਸੂਰਤ ਦਿਨ, ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਉਹ ਤਿਉਹਾਰ ਧੂਮ-ਧਾਮ ਤੋਂ ਮਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਵਿੱਚ ਵੀ ਮਿਲਾਂ ਨੋਟਾਂ ਦਾ ਪਹਾੜ, 56 ਕਰੋੜ ਰੁਪਏ ਗਨਨੇ ਵਿੱਚ 13 ਘੰਟੇ
. . .  about 3 hours ago
ਜਾਲਨਾ, 11 ਅਗਸਤ - ਆਈਕਰ ਵਿਭਾਗ ਨੇ ਮਹਾਰਾਸ਼ਟਰ ਦੇ ਜਾਲਨਾ ਵਿੱਚ ਇੱਕ ਸਟੀਲ, ਕਪੜਾ ਵਪਾਰੀ ਅਤੇ ਰੀਅਲ ਏਸਟੇਟ ਅੱਪਲੇਕ ਦੇ ਸ਼ਬਦਾਂ ਵਿੱਚ 1-8 ਅਗਸਤ ਤੱਕ ਛਾਪੇਮਾਰੀ ਦੀ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦਿੱਤੀਆਂ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ
. . .  about 4 hours ago
ਸੰਗਰੂਰ, 11 ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ਣ...
ਹਾਕੀ ਖਿਡਾਰਣ ਗੁਰਜੀਤ ਕੌਰ ਦਾ ਪਿੰਡ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 4 hours ago
ਅਜਨਾਲਾ/ਓਠੀਆਂ, 11 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਜੱਦੀ ਪਿੰਡ ਮਿਆਦੀਆਂ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ 'ਚ ਪੰਜਾਬ ਦੀ ਇਕਲੌਤੀ ਖਿਡਾਰਣ ਗੁਰਜੀਤ ਕੌਰ ਮਿਆਦੀਆਂ ਦਾ ਭਰਵਾਂ ਸਵਾਗਤ...
ਮਹਾਂਮਾਰੀ ਕਾਰਨ ਸਖ਼ਤ ਪਾਬੰਦੀ ਦੇ ਬਾਵਜੂਦ ਵੀ ਪਸ਼ੂ ਮੰਡੀ 'ਚ ਲੱਗਿਆ ਭਾਰੀ ਪਸ਼ੂ ਮੇਲਾ
. . .  about 4 hours ago
ਧਨੌਲਾ, 11 ਅਗਸਤ (ਜਤਿੰਦਰ ਸਿੰਘ ਧਨੌਲਾ)-ਪਾਬੰਦੀ ਲੱਗਣ ਦੇ ਬਾਵਜੂਦ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਅੱਜ ਸਰਕਾਰੀ ਹੁਕਮਾਂ ਨੂੰ ਅਣਗੌਲਿਆਂ ਕਰਕੇ ਲਾਈ ਗਈ ਹੈ। ਵੱਡੀ ਗਿਣਤੀ 'ਚ ਪਸ਼ੂ ਪਾਲਕ ਅਤੇ ਵਪਾਰੀ ਆਪਣੇ ਪਸ਼ੂਆਂ...
ਪਿੰਡ ਸਾਰੰਗੜਾ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 2 hours ago
ਲੋਪੋਕੇ, 11ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਸਾਰੰਗੜਾ ਵਿਖੇ ਮਾਮੂਲੀ ਤਕਰਾਰ ਦੌਰਾਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਾਹਿਬ ਸਿੰਘ (35) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਾਰੰਗੜਾ...
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਹਨ ਕਾਮੇਡੀਅਨ
. . .  about 5 hours ago
ਮੁੰਬਈ, 11 ਅਗਸਤ-ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿੱਲੀ ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਬੁੱਧਵਾਰ ਨੂੰ ਪ੍ਰਸਿੱਧ...
ਜੰਮੂ-ਕਸ਼ਮੀਰ: ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ, 2 ਅੱਤਵਾਦੀ ਢੇਰ
. . .  about 5 hours ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲੇ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ 3 ਜਵਾਨ ਸ਼ਹੀਦ ਹੋ ਗਏ ਹਨ।
ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
. . .  about 5 hours ago
ਨਵੀਂ ਦਿੱਲੀ, 11 ਅਗਸਤ- ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
. . .  about 6 hours ago
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
18 ਸਾਲਾ ਇਕ ਲੜਕੀ ਨੂੰ ਨੌਜਵਾਨ ਨੇ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ ,10 ਅਗਸਤ (ਕਪਿਲ ਕੰਧਾਰੀ)- ਅੱਜ ਗੁਰੂ ਹਰਸਹਾਏ ਵਿਖੇ ਦੇਰ ਰਾਤ ਦਸ ਵਜੇ ਦੇ ਕਰੀਬ ਜੋਗੀਆਂ ਵਾਲੇ ਮੁਹੱਲੇ ਵਿਚ ਇਕ 18 ਸਾਲਾ ਲੜਕੀ ਨੂੰ ਇਕ ਨੌਜਵਾਨ ਵਲੋਂ ਗੋਲੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ...
ਬੀ.ਐੱਸ.ਐਫ. ਵਲੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਕਾਬੂ
. . .  1 day ago
ਡੇਰਾ ਬਾਬਾ ਨਾਨਕ, 10 ਅਗਸਤ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਸੈਕਟਰ 'ਚ ਟਾਊਨ ਪੋਸਟ ਦੇ ਨਜ਼ਦੀਕ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਟੱਪ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ...
ਐਨ.ਡੀ.ਆਰ.ਐਫ. ਦੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਨਾਲੇ ਵਿਚ ਡਿੱਗੇ ਬੱਚੇ ਨੂੰ ਲੱਭਣ 'ਚ ਸਫਲ ਨਹੀਂ ਹੋ ਸਕੀ
. . .  1 day ago
ਟੀਮ ਦੇ ਮੈਂਬਰਾਂ ਵਲੋਂ ਨਾਲੇ 'ਚ ਕੈਮਰਿਆਂ ਰਾਹੀਂ ਕੀਤੀ ਗਈ ਬੱਚੇ ਦੀ ਭਾਲ ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 19 ਹਾੜ ਸੰਮਤ 554
ਵਿਚਾਰ ਪ੍ਰਵਾਹ: ਅਦਾਲਤਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਰਣੇ ਦੇਣੇ ਚਾਹੀਦੇ ਹਨ। -ਟਾਫਟ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

'ਆਪ' ਸਰਕਾਰ ਨੇ ਪੰਜਾਬ 'ਚ 31 ਦਸੰਬਰ 2021 ਤੱਕ ਦੇ ਸਾਰੇ ਬਕਾਇਆ ਘਰੇਲੂ ਬਿਜਲੀ ਬਿੱਲ ਕੀਤੇ ਮੁਆਫ਼- ਚੱਢਾ

ਚੰਡੀਗੜ੍ਹ, 2 ਜੁਲਾਈ (ਵਿਕਰਮਜੀਤ ਸਿੰਘ ਮਾਨ)- ਲੋਕਾਂ ਦੇ ਵਿੱਤੀ ਬੋਝ ਨੂੰ ਘਟਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ ਹੋਰ ਇਤਿਹਾਸਕ ਫ਼ੈਸਲਾ ਲੈਂਦਿਆਂ ਸਾਰੇ ਘਰੇਲੂ ਕਨੈੱਕਸ਼ਨਾਂ ਦੇ 31 ਦਸੰਬਰ 2021 ਤੱਕ ਦੇ ਬਕਾਇਆ ਬਿਜਲੀ ਬਿੱਲਾਂ ਨੂੰ ਮੁਆਫ਼ ਕਰਨ ਦਾ ਐਲਾਨ ਕੀਤਾ ਹੈ | ਇਸ ਗੱਲ ਦਾ ਪ੍ਰਗਟਾਵਾ ਪੈੱ੍ਰਸ ਕਾਨਫ਼ਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਇੱਥੇ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਵਿਚ ਕੁਝ ਉਲਝਣ ਸੀ ਕਿ ਸਿਰਫ਼ 2 ਕਿਲੋਵਾਟ ਤੱਕ ਦੇ ਬਕਾਏ ਹੀ ਮੁਆਫ਼ ਕੀਤੇ ਗਏ ਹਨ, ਪਰ ਮੁੱਖ ਮੰਤਰੀ ਮਾਨ ਨੇ ਆਮ ਲੋਕਾਂ ਦੀਆਂ ਵਿੱਤੀ ਮੁਸ਼ਕਲਾਂ ਨੂੰ ਦੇਖਦੇ ਹੋਏ ਅਤੇ ਰਾਹਤ ਦੇਣ ਲਈ 31 ਦਸੰਬਰ, 2021 ਤੱਕ ਸਾਰੇ ਕੁਨੈਕਸ਼ਨਾਂ (ਭਾਵੇਂ ਉਹ ਕਿੰਨੇ ਵੀ ਕਿਲੋਵਾਟ ਦਾ ਹੋਏ) ਦੇ ਬਕਾਇਆ ਬਿੱਲ ਮੁਆਫ਼ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਾਰੇ ਚੋਣ ਵਾਅਦੇ ਪੂਰੇ ਕਰ ਰਹੇ ਹਾਂ ਅਤੇ ਹੁਣ ਪੰਜਾਬੀਆਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਵੀ ਮਿਲ ਰਹੀ ਹੈ | ਮੁੱਖ ਮੰਤਰੀ ਮਾਨ ਨੇ ਸਾਰੇ ਘਰਾਂ ਦੇ ਪਿਛਲੇ ਸਾਲ 31 ਦਸੰਬਰ ਤੱਕ ਦੇ ਪੁਰਾਣੇ ਖੜੇ ਬਿਜਲੀ ਬਿੱਲਾਂ ਦੇ ਬਕਾਏ ਵੀ ਮੁਆਫ਼ ਕਰ ਦਿੱਤੇ ਹਨ | ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ |

ਆਕਸਫੋਰਡ ਦੀ ਸਾਬਕਾ ਵਿਦਿਆਰਥਣ ਅਸ਼ਪਿਕਾ ਆਹੂਜਾ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨ ਲਈ ਭਾਰਤ ਪਰਤੀ

ਐੱਸ. ਏ. ਐੱਸ. ਨਗਰ, 2 ਜੁਲਾਈ (ਜਸਬੀਰ ਸਿੰਘ ਜੱਸੀ)-ਵਿਸ਼ਵ ਪ੍ਰਸਿੱਧ ਯੂਨੀਵਰਸਿਟੀ ਆਕਸਫੋਰਡ ਤੋਂ ਲਾਅ ਵਿਚ ਮਾਸਟਰਜ਼ ਤੱਕ ਪੜ੍ਹਾਈ ਕਰਨ ਵਾਲੀ ਅਸ਼ਪਿਕਾ ਆਹੂਜਾ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਤੇਜ਼ੀ ਨਾਲ ਬਦਲਦੇ ਸੰਸਾਰ ਵਿਚ ਆਤਮ-ਵਿਸ਼ਵਾਸ ਨਾਲ ਆਪਣਾ ਰਸਤਾ ...

ਪੂਰੀ ਖ਼ਬਰ »

ਸ਼ਹਿਰ ਮੁਹਾਲੀ 'ਚ ਤੇਂਦੂਆ ਦਿਖਾਈ ਦੇਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਐੱਸ. ਏ. ਐੱਸ. ਨਗਰ, 2 ਜੁਲਾਈ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਸੈਕਟਰ-81 ਵਿਖੇ ਨੈਸ਼ਨਲ ਐਗਰੀ ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ ਨਾਲੇਜ ਸਿਟੀ 'ਚ ਤੇਂਦੂਆ ਦਿਖਾਈ ਦੇਣ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਨਾਲੇਜ ਸਿਟੀ ...

ਪੂਰੀ ਖ਼ਬਰ »

ਸਾਬਕਾ ਇਲਾਕਾ ਕੌਂਸਲਰ ਮਲਕੀਅਤ ਸਿੰਘ ਬੁਟੇਰਲਾ ਦੀ ਯਾਦ ਵਿਚ 19ਵਾਂ ਖ਼ੂਨਦਾਨ ਕੈਂਪ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਵਾਰਡ ਨੰਬਰ 30 ਤੋਂ ਮੌਜੂਦਾ ਕੌਂਸਲਰ ਸ. ਹਰਦੀਪ ਸਿੰਘ ਬੁਟੇਰਲਾ ਵਲੋਂ ਆਪਣੇ ਸਵਰਗੀ ਭਰਾ ਸ. ਮਲਕੀਅਤ ਸਿੰਘ ਬੁਟੇਰਲਾ ਦੀ ਯਾਦ ਵਿਚ 19ਵਾਂ ...

ਪੂਰੀ ਖ਼ਬਰ »

ਮਿੰਨੀ ਮਾਰਕੀਟ ਸੈਕਟਰ 47 ਵਿਖੇ ਇਲਾਕਾ ਕੌਂਸਲਰ ਵਲੋਂ ਜਨਤਕ ਪਾਖਾਨੇ ਦਾ ਕੀਤਾ ਉਦਘਾਟਨ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ 21 ਦੇ ਕੌਂਸਲਰ ਜਸਬੀਰ ਸਿੰਘ ਲਾਡੀ ਵਲ਼ੋਂ ਮਿੰਨੀ ਮਾਰਕੀਟ ਸੈਕਟਰ 47-ਸੀ ਚੰਡੀਗੜ੍ਹ ਵਿਚ ਜਨਤਕ ਪਾਖਾਨੇ ਦਾ ਉਦਘਾਟਨ ਕੀਤਾ ਗਿਆ | ਕਰੀਬ 21 ਲੱਖ ਰੁਪਏ ਦੀ ਲਾਗਤ ਨਾਲ ਇਹ ਟਾਇਲਟ ਬਲਾਕ ...

ਪੂਰੀ ਖ਼ਬਰ »

ਨਗਰ ਨਿਗਮ ਨੇ ਪਲਾਸਟਿਕ ਬੈਗ ਦੀ ਵਰਤੋਂ ਕਰਨ ਵਾਲੀਆਂ ਦੁਕਾਨਾਂ ਦੇ ਕੀਤੇ ਚਲਾਨ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਪਾਬੰਦੀਸ਼ੁਦਾ ਪਲਾਸਟਿਕ ਬੈਗਾਂ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਨਗਰ ਨਿਗਮ ਚੰਡੀਗੜ੍ਹ ਨੇ ਸੈਕਟਰ 2, 8, 9, 11, 19, 22, 26, 34, 42, 43, 45, ਤੋ ਇਲਾਵਾ ਮਲੋਆ, ਕਜਹੇੜੀ ਅਤੇ ਮਨੀਮਾਜਰਾ ਵਿਚ ਸਖ਼ਤ ਮੁਹਿੰਮ ਚਲਾਈ | ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੇਣਾ ਯਕੀਨੀ ਬਣਾਏ ਪੰਜਾਬ ਸਰਕਾਰ- ਭਾਈ ਗੁਰਪ੍ਰੀਤ ਸਿੰਘ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਹਰ ਪੰਜਾਬੀ ਦਾ ਹਿਰਦਾ ਪੀੜ੍ਹ ਝੱਲ ਰਿਹਾ ਹੈ ਅਤੇ ਇਸ ਮਹਾਂ ਅਪਰਾਧ ਦੀ ਬੇਮਿਸਾਲ ਸਜ਼ਾ ਦਾ ਕਾਨੂੰਨ ਲਿਆਉਣ ਲਈ ਸਾਰਾ ਪੰਜਾਬ ਆਮ ਆਦਮੀ ਪਾਰਟੀ ...

ਪੂਰੀ ਖ਼ਬਰ »

ਡੀ.ਈ.ਟੀ.ਸੀ. ਵਾਈ.ਐਸ. ਮੱਟਾ ਵਲੋਂ ਲਗਾਏ ਟੈਕਸ ਚੋਰੀ ਦੇ ਦੋਸ਼ ਪੂਰੀ ਤਰਾਂ ਬੇਬੁਨਿਆਦ, ਝੂਠੇ ਅਤੇ ਅਪਮਾਨਜਨਕ-ਅਨੁਰਾਗ ਵਰਮਾ

ਚੰਡੀਗੜ੍ਹ, 2 ਜੁਲਾਈ (ਅਜੀਤ ਬਿਊਰੋ)- ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਉਪ ਆਬਕਾਰੀ ਅਤੇ ਕਰ ਕਮਿਸ਼ਨਰ ਵਾਈ.ਐਸ. ਮੱਟਾ ਵਲੋਂ ਲਗਾਏ ਟੈਕਸ ਚੋਰੀ ਦੇ ਦੋਸ਼ਾਂ ਨੂੰ ਸਿਰੇ ਨਕਾਰਦਿਆਂ ਇਨ੍ਹਾਂ ਨੂੰ ਝੂਠੇ, ਬੇਬੁਨਿਆਦ ਤੇ ...

ਪੂਰੀ ਖ਼ਬਰ »

ਚੰਡੀਗੜ੍ਹ ਕ੍ਰਾਈਮ ਬਰਾਂਚ ਵਲੋਂ ਇਕ ਕਿੱਲੋ ਅਫ਼ੀਮ ਸਮੇਤ ਵਿਅਕਤੀ ਕਾਬੂ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਕ੍ਰਾਈਮ ਬ੍ਰਾਂਚ ਚੰਡੀਗੜ੍ਹ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਸ਼ਸ਼ੀਕਾਂਤ ਵਾਸੀ ਮਹੇਸਪੂਰਾ ਮੁਹੱਲਾ ਵਾਰਡ ਨੰ 7, ਜੀਤ ਕਾਲੋਨੀ ਕਾਸ਼ੀਪੁਰ (ਉੱਤਰਾਖੰਡ) ਨੂੰ ਇਕ ਕਿੱਲੋ ਅਫ਼ੀਮ ਦੇ ਨਾਲ ...

ਪੂਰੀ ਖ਼ਬਰ »

ਰਾਹ ਜਾਂਦੇ ਬਜ਼ੁਰਗ ਕੋਲੋਂ ਰਿਕਸ਼ਾ ਚਾਲਕ ਨੇ ਖੋਹੀ ਨਕਦੀ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਜਗਤਪੁਰਾ ਮੁਹੱਲਾ ਦੇ ਰਹਿਣ ਵਾਲੇ 80 ਸਾਲਾਂ ਬਜ਼ੁਰਗ ਹਰੀ ਚੰਦ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਇਕ ਅਣਪਛਾਤਾ ਰਿਕਸ਼ਾ ਚਾਲਕ ਸ਼ਿਕਾਇਤਕਰਤਾ ਕੋਲੋਂ 7220 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ...

ਪੂਰੀ ਖ਼ਬਰ »

ਸਹਿਕਾਰਤਾ ਮੰਤਰੀ ਦੀ ਅਗਵਾਈ ਹੇਠ ਪੰਜ ਮੈਂਬਰੀ ਟੀਮ ਪਹੁੰਚੀ ਜਰਮਨੀ ਅਤੇ ਇਟਲੀ ਦੇ ਦੌਰੇ 'ਤੇ

ਚੰਡੀਗੜ੍ਹ, 2 ਜੁਲਾਈ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਦੀ ਅਗਵਾਈ ਹੇਠ ਪੰਜ ਮੈਂਬਰੀ ਵਫ਼ਦ ਇਟਲੀ ਅਤੇ ਜਰਮਨੀ ਦੇ ਦੌਰੇ 'ਤੇ ਹੈ | ਇਸ ਯਾਤਰਾ ਦੌਰਾਨ ਵਫ਼ਦ ਅਨਾਜ ਦੀ ਖ਼ਰੀਦ ਪ੍ਰਣਾਲੀ ਦਾ ਅਧਿਐਨ ਕਰੇਗਾ ਅਤੇ ਅਨਾਜ ਦੀ ਸਟੋਰੇਜ ...

ਪੂਰੀ ਖ਼ਬਰ »

ਦੂਜੇ ਰਾਜਾਂ ਦੇ ਸੇਵਾਮੁਕਤ ਲੋਕਾਂ ਨੂੰ ਨੌਕਰੀ ਦੇ ਰਹੀ ਏ ਖੱਟਰ ਸਰਕਾਰ- ਹੁੱਡਾ

ਚੰਡੀਗੜ੍ਹ, 2 ਜੁਲਾਈ (ਐਨ.ਐਸ.ਪਰਵਾਨਾ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਦੋਸ਼ ਲਾਇਆ ਹੈ ਕਿ ਹਰਿਆਣਾ ਵਿਚ ਬਦਕਿਸਮਤੀ ਗੱਲ ਹੈ ਕਿ ਰਾਜ ਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਤੋਂ ਵੰਚਿਤ ਰੱਖ ਰਹੀ ਹੈ | ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਇਹ ...

ਪੂਰੀ ਖ਼ਬਰ »

ਪੰਜਾਬ ਵਿਚ ਕੋਰੋਨਾ ਦੇ 131 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ, 2 ਜੁਲਾਈ (ਅਜੀਤ ਬਿਊਰੋ)- ਪੰਜਾਬ ਵਿਚ ਅੱਜ ਕੋਰੋਨਾ ਦੇ 131 ਨਵੇਂ ਮਾਮਲੇ ਸਾਹਮਣੇ ਆਏ ਤੇ 203 ਮਰੀਜ਼ ਸਿਹਤਯਾਬ ਹੋਏ | ਜ਼ਿਲ੍ਹਾ ਜਲੰਧਰ ਤੇ ਐਸ.ਏ.ਐਸ ਨਗਰ ਤੋਂ ਇਕ - ਇਕ ਮਰੀਜ਼ ਦੀ ਮੌਤ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ | ਜਿਹੜੇ ਜ਼ਿਲਿ੍ਹਆਂ ਵਿੱਚੋਂ ਮਾਮਲੇ ...

ਪੂਰੀ ਖ਼ਬਰ »

ਹਰਿਆਣਾ 'ਚ ਲੱਗਣਗੇ ਬਿਜਲੀ ਪਲਾਂਟ- ਰਣਜੀਤ ਸਿੰਘ

ਚੰਡੀਗੜ੍ਹ, 2 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰਿਆਣਾ ਨੂੰ ਬਿਜਲੀ ਦੇ ਮਾਮਲੇ ਵਿਚ ਪੂਰੀ ਤਰ੍ਹਾਂ ਨਾਲ ਆਤਮਨਿਰਭਰ ਬਨਾਉਣ ਲਈ ਗੰਭੀਰਤਾ ਨਾਲ ਕੰਮ ਕੀਤੇ ਜਾ ਰਹੇ ਹਨ | ਸੂਬੇ ਵਿਚ ਜਿੱਥੇ ਨਵੇਂ ...

ਪੂਰੀ ਖ਼ਬਰ »

ਜਾਇਦਾਦ ਦੇ ਕਬਜ਼ੇ ਨਾਲ ਸੰਬੰਧਿਤ ਸ਼ਿਕਾਇਤਾਂ ਦਰਜ ਕਰਵਾਉਣ ਲਈ ਮੁੱਖ ਮੰਤਰੀ ਵਲੋਂ ਸ਼ੁਰੂ ਕੀਤੇ ਪੋਰਟਲ ਨੂੰ ਮਿਲਿਆ ਭਰਵਾਂ ਹੁੰਗਾਰਾ

ਚੰਡੀਗੜ੍ਹ, 2 ਜੁਲਾਈ (ਅਜੀਤ ਬਿਊਰੋ)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਲੋਕਾਂ ਨੂੰ ਸਾਫ਼-ਸੁਥਰਾ, ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਉਤੇ ਚੱਲਦਿਆਂ ਮੁੱਖ ਮੰਤਰੀ ਵੱਲੋਂ ਪਲਾਟਾਂ ਦੇ ਕਬਜ਼ੇ ਨਾਲ ਸਬੰਧਤ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਮਾਰਕਫੈਡ ਦੁਆਰਾ ਤਿਆਰ ਕੀਤੇ ਸ਼ਹਿਦ ਕੋਟੇਡ 'ਕੌਰਨ ਫਲੇਕਸ' ਲਾਂਚ ਕੀਤੇ

ਚੰਡੀਗੜ੍ਹ, 2 ਜੁਲਾਈ (ਅਜੀਤ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਰਕਫੈੱਡ ਵੱਲੋਂ ਤਿਆਰ ਕੀਤੇ ਸ਼ਹਿਦ ਕੋਟੇਡ 'ਕੌਰਨ ਫਲੇਕਸ' ਲਾਂਚ ਕੀਤੇ | ਇੱਥੇ ਸਹਿਕਾਰਤਾ ਦਿਵਸ ਮੌਕੇ ਸ਼ਨਿੱਚਰਵਾਰ ਨੂੰ ਕੌਰਨ ਫਲੇਕਸ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਇਸ ...

ਪੂਰੀ ਖ਼ਬਰ »

ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮ.ਸੀ. ਇੰਪਲਾਈਜ਼ ਐਂਡ ਵਰਕਰਜ਼ ਯੂ.ਟੀ. ਚੰਡੀਗੜ੍ਹ ਵਲੋਂ ਛੇਵੀਂ ਡੈਲੀਗੇਟਸ ਕਾਨਫ਼ਰੰਸ ਕਰਵਾਈ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਲਾਇਨਜ਼ ਕਲੱਬ ਸੈਕਟਰ 18 ਚੰਡੀਗੜ੍ਹ ਵਿਖੇ ਯੂਟੀ ਐਡਮਿਨੀਸਟੇ੍ਰਸ਼ਨ ਅਤੇ ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਮੁਲਾਜ਼ਮਾਂ ਦੀ ਜਥੇਬੰਦੀ ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐੱਮ.ਸੀ. ਇੰਪਲਾਈਜ਼ ਐਂਡ ...

ਪੂਰੀ ਖ਼ਬਰ »

ਪਿੰਡ ਸ਼ਾਹ ਸਤਨਾਮਪੁਰਾ ਦੀ ਪੰਚਾਇਤ 'ਚ ਵੱਡੇ ਪੱਧਰ 'ਤੇ ਹੋ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਹਾਈਕੋਰਟ 'ਚ ਪਟੀਸ਼ਨ ਦਾਖ਼ਲ

ਚੰਡੀਗੜ੍ਹ, 2 ਜੁਲਾਈ (ਤਰੁਣ ਭਜਨੀ)- ਹਰਿਆਣਾ ਜ਼ਿਲ੍ਹਾ ਸਿਰਸਾ ਦੇ ਪਿੰਡ ਸ਼ਾਹ ਸਤਨਾਮਪੁਰਾ ਦੇ ਰਹਿਣ ਵਾਲੇ 42 ਸਾਲਾ ਰਾਜੂ ਮਿਸ਼ਰਾ ਨੇ ਪਿੰਡ ਦੀ ਪੰਚਾਇਤ ਵਿਚ ਵੱਡੇ ਪੱਧਰ 'ਤੇ ਹੋ ਰਹੀਆਂ ਬੇਨਿਯਮੀਆਂ ਨੂੰ ਲੈ ਕੇ ਹਰਿਆਣਾ ਪੇਂਡੂ ਵਿਕਾਸ ਅਤੇ ਪੰਚਾਇਤ ਕਮਿਸ਼ਨਰ ...

ਪੂਰੀ ਖ਼ਬਰ »

ਘਰ ਵਿਚ ਦਾਖ਼ਲ ਹੋ ਕੇ ਔਰਤ ਦਾ ਮੋਬਾਈਲ ਕੀਤਾ ਚੋਰੀ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਦੇ ਪਿੰਡ ਪਲਸੌਰਾ ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਸੂਰਜ ਕੁਮਾਰ ਉਰਫ਼ ਰਾਗਰਾ ਨਾ ਦਾ ਵਿਅਕਤੀ ਵਾਸੀ ਬਲੌਂਗੀ, ਜ਼ਿਲ੍ਹਾ ਮੋਹਾਲੀ ਸ਼ਿਕਾਇਤਕਰਤਾ ਦੇ ਘਰੋਂ ...

ਪੂਰੀ ਖ਼ਬਰ »

ਸ਼ਹਿਰ ਵਿਚ ਕੋਰੋਨਾ ਦੇ 43 ਮਾਮਲੇ ਆਏ ਸਾਹਮਣੇ

ਚੰਡੀਗੜ੍ਹ, 2 ਜੁਲਾਈ (ਨਵਿੰਦਰ ਸਿੰਘ ਬੜਿੰਗ)- ਚੰਡੀਗੜ੍ਹ ਸ਼ਹਿਰ ਵਿਚ ਅੱਜ ਕੋਰੋਨਾ ਦੇ 43 ਨਵੇਂ ਮਾਮਲੇ ਸਾਹਮਣੇ ਆਏ ਤੇ 98 ਮਰੀਜ਼ ਸਿਹਤਯਾਬ ਹੋਏ | ਸ਼ਹਿਰ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 491 ਰਹਿ ਗਈ ਹੈ | ਅੱਜ ਜਿਹੜੇ ਸੈਕਟਰਾਂ ਵਿੱਚੋਂ ਮਾਮਲੇ ਸਾਹਮਣੇ ਆਏ ਉਨ੍ਹਾਂ ...

ਪੂਰੀ ਖ਼ਬਰ »

ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੂੰ ਦਿੱਤਾ ਜਵਾਬ

ਐੱਸ. ਏ. ਐੱਸ. ਨਗਰ, 2 ਜੁਲਾਈ (ਜਸਬੀਰ ਸਿੰਘ ਜੱਸੀ)-ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਵਿਖੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਕਰਨ ਵਾਲੇ ਵਿਰੋਧੀ ਧਿਰ ਦੇ ਆਗੂ ਸੰਜੀਵ ਵਸ਼ਿਸ਼ਟ ਨੂੰ ਜਵਾਬ ਦਿੰਦਿਆਂ ਕਿਹਾ ਕਿ ਬੀਤੇ ਦਿਨੀਂ ਬਰਸਾਤ ਕਾਰਨ ਮੁਹਾਲੀ ਅੰਦਰ ...

ਪੂਰੀ ਖ਼ਬਰ »

ਉਜਾਗਰ ਸਿੰਘ ਪਿੰਡ ਸੁਲੇਮਪੁਰ ਖੁਰਦ ਦੇ ਨੰਬਰਦਾਰ ਨਿਯੁਕਤ

ਮਾਜਰੀ, 2 ਜੁਲਾਈ (ਧੀਮਾਨ)-ਪਿੰਡ ਸੁਲੇਮਪੁਰ ਖੁਰਦ ਦੇ ਨੰਬਰਦਾਰ ਭਾਗ ਸਿੰਘ ਪੁੱਤਰ ਸੇਵਾ ਸਿੰਘ ਨੂੰ ਕਿਸੇ ਕਾਰਨ ਕਰਕੇ ਨੰਬਰਦਾਰੀ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਸੀ, ਪਰ ਹੁਣ ਸਹਾਇਕ ਕੁਲੈਕਟਰ ਦਰਜਾ ਅੱਵਲ ਅਮਿਤ ਤਲਵਾੜ ਦੁਆਰਾ ਭਾਗ ਸਿੰਘ ਦੀ ਜਗ੍ਹਾ 'ਤੇ ...

ਪੂਰੀ ਖ਼ਬਰ »

ਵਣ-ਮਹਾਂਉਤਸਵ ਨੂੰ ਮੁੱਖ ਰੱਖਦਿਆਂ ਵੱਖ-ਵੱਖ ਥਾਈਾ ਬੂਟੇ ਲਗਾਏ

ਲਾਲੜੂ, 2 ਜੁਲਾਈ (ਰਾਜਬੀਰ ਸਿੰਘ)-ਵਣ-ਮਹਾਂਉਸਤਵ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਿੰਡਾਂ ਦੀਆਂ ਪਾਰਕਾਂ 'ਚ ਬੂਟੇ ਲਗਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਰਸੀਣੀ ਪਿੰਡ ਪੁੱਜੇ ਬੀ. ਡੀ. ਪੀ. ਓ. ਡੇਰਾਬੱਸੀ ਰਵਨੀਤ ਕੌਰ ਨੇ ਬੂਟਾ ਲਗਾ ਕੇ ਵਣ ਮਹਾਂਉਤਸਵ ਮੁਹਿੰਮ ਦੀ ...

ਪੂਰੀ ਖ਼ਬਰ »

ਪੁਆਧ ਗਰੁੱਪ ਨੇ 'ਇਕ ਰੁੱਖ-ਸੌ ਸੁੱਖ' ਮੁਹਿੰਮ ਤਹਿਤ ਸਰਕਾਰੀ ਕਾਲਜ ਵਿਖੇ ਲਗਾਏ ਬੂਟੇ

ਡੇਰਾਬੱਸੀ, 2 ਜੁਲਾਈ (ਗੁਰਮੀਤ ਸਿੰਘ)-ਪਿੰਡ ਕਾਰਕੌਰ ਤੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ 'ਇਕ ਰੁੱਖ-ਸੌ ਸੁੱਖ' ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ ਪੁਆਧ ਗਰੁੱਪ ਕਾਰਕੌਰ ਵਲੋਂ ਮਾਰਨਿੰਗ ਵਾਕ ਗਰੁੱਪ ਡੇਰਾਬੱਸੀ ਜੋ ਕਿ ਲਗਾਤਾਰ 2 ਸਾਲਾਂ ...

ਪੂਰੀ ਖ਼ਬਰ »

ਗੁਰਮਤਿ ਪ੍ਰਸਾਰ ਸੁਸਾਇਟੀ ਮੁੰਡੀ ਖਰੜ ਵਲੋਂ ਜਾਰੀ 10 ਰੋਜ਼ਾ ਗੁਰਮਤਿ ਕੈਂਪ ਸਮਾਪਤ

ਖਰੜ, 2 ਜੁਲਾਈ (ਗੁਰਮੁੱਖ ਸਿੰਘ ਮਾਨ)-ਗੁਰਮਤਿ ਪ੍ਰਸਾਰ ਸੁਸਾਇਟੀ ਮੁੰਡੀ ਖਰੜ ਵਲੋਂ ਜਾਰੀ 10 ਰੋਜ਼ਾ ਗੁਰਮਤਿ ਕੈਂਪ ਸਮਾਪਤ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਾਈਸ ਪਿ੍ੰਸੀਪਲ ਹਰਵੀਰ ਸਿੰਘ ਨੇ ਦੱਸਿਆ ਇਸ ਕੈਂਪ ਦੌਰਾਨ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ...

ਪੂਰੀ ਖ਼ਬਰ »

8 ਸਾਲਾ ਬੱਚੀ ਸਮੇਤ ਗੁਰਬਤ ਭਰੀ ਜ਼ਿੰਦਗੀ ਬਤੀਤ ਕਰ ਰਿਹੈ ਪਿੰਡ ਮੀਰਪੁਰ ਦਾ ਪਰਿਵਾਰ

ਡੇਰਾਬੱਸੀ, 2 ਜੁਲਾਈ (ਗੁਰਮੀਤ ਸਿੰਘ)-ਇਕ ਪਾਸੇ ਪੰਜਾਬ ਸਰਕਾਰ ਆਮ ਜਨਤਾ ਨੂੰ ਹਰ ਸੁਵਿਧਾ ਮੁਹੱਈਆ ਕਰਵਾਉਣ ਦੇ ਦਾਅਵੇ ਕਰ ਰਹੀ ਹੈ, ਜਦਕਿ ਦੂਜੇ ਪਾਸੇ ਡੇਰਾਬੱਸੀ ਦੇ ਵਾ. ਨੰ. 4 ਅਧੀਨ ਪੈਂਦੇ ਪਿੰਡ ਮੀਰਪੁਰ ਦਾ ਇਕ ਗ਼ਰੀਬ ਪਰਿਵਾਰ ਜਿਸ 'ਚ ਪਤੀ-ਪਤਨੀ ਤੇ ਇਕ ਛੋਟੀ ...

ਪੂਰੀ ਖ਼ਬਰ »

ਮੁਬਾਰਕਪੁਰ ਪੁਲਿਸ ਦੇ ਦਾਖ਼ਲਾ ਪੁਆਇੰਟਾਂ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਕੀਤੀ ਚੈਕਿੰਗ

ਡੇਰਾਬੱਸੀ, 2 ਜੁਲਾਈ (ਗੁਰਮੀਤ ਸਿੰਘ)-ਸ਼ਰਾਰਤੀ ਅਨਸਰਾਂ 'ਤੇ ਨਕੇਲ ਪਾਉਣ ਲਈ ਮੁਬਾਰਕਪੁਰ ਪੁਲਿਸ ਵਲੋਂ ਸ਼ਹਿਰ ਦੇ ਦਾਖ਼ਲਾ ਪੁਆਇੰਟਾਂ 'ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਹਰ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ 3 ਮੁਲਜ਼ਮ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਸਮੇਤ ਕਾਬੂ

ਐੱਸ. ਏ. ਐੱਸ. ਨਗਰ, 2 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਬਲੌਂਗੀ ਦੀ ਪੁਲਿਸ ਵਲੋਂ ਟ੍ਰਾਈਸਿਟੀ ਅੰਦਰ ਹੈਰੋਇਨ ਦੀ ਤਸਕਰੀ ਕਰਨ ਵਾਲੇ 3 ਮੁਲਜ਼ਮਾਂ ਨੂੰ 137 ਗ੍ਰਾਮ ਹੈਰੋਇਨ ਅਤੇ 3 ਲੱਖ 7 ਹਾਜ਼ਰ 500 ਰੁ. ਦੀ ਡਰੱਗ ਮਨੀ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਗਈ ...

ਪੂਰੀ ਖ਼ਬਰ »

1130 ਨਸ਼ੀਲੀਆਂ ਗੋਲੀਆਂ ਸਮੇਤ ਮੁਲਜ਼ਮ ਕਾਬੂ

ਕੁਰਾਲੀ, 2 ਜੁਲਾਈ (ਹਰਪ੍ਰੀਤ ਸਿੰਘ)-ਸਥਾਨਕ ਸਦਰ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਤੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ 1130 ਗੋਲੀਆਂ ਬਰਾਮਦ ਕਰਦਿਆਂ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐਸ. ਐਚ. ਓ. ਭਗਤਵੀਰ ਸਿੰਘ ਨੇ ...

ਪੂਰੀ ਖ਼ਬਰ »

ਅਦਾਲਤੀ ਭਗੌੜੇ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ

ਡੇਰਾਬੱਸੀ, 2 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਅਦਾਲਤ ਵਲੋਂ ਪੇਸ਼ੀਆਂ ਤੋਂ ਗ਼ੈਰਹਾਜ਼ਰ ਰਹਿਣ ਕਾਰਨ ਭਗੌੜਾ ਕਰਾਰ ਦਿੱਤੀ ਗਈ ਮੁਲਜ਼ਮ ਯੋਗਿਤਾ ਕੌਸ਼ਿਕ ਪਤਨੀ ਸੰਜੇ ਕੌਸ਼ਿਕ ਵਾਸੀ ਪਾਤਰਾਮ ਗੇਟ ਨੇੜੇ ਬਨਾਰਸੀ ਦਾਸ ਵੈਦ ਸਕੂਲ ਭਿਵਾਨੀ (ਹਰਿਆਣਾ) ...

ਪੂਰੀ ਖ਼ਬਰ »

ਪਿੰਡ ਬੜੌਦੀ ਵਿਖੇ ਵਿਧਵਾ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਮਾਜਰੀ, 2 ਜੁਲਾਈ (ਕੁਲਵੰਤ ਸਿੰਘ ਧੀਮਾਨ)-ਪਿੰਡ ਬੜੌਦੀ ਵਿਖੇ ਵਿਧਵਾ ਔਰਤ ਹਰਜਿੰਦਰ ਕੌਰ (46) ਪਤਨੀ ਖ਼ਜਾਨ ਸਿੰਘ ਦਾ ਸਵੇਰੇ ਤੜਕਸਾਰ ਕਿਸੇ ਵਲੋਂ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਇਸ ਸੰਬੰਧੀ ਇਕੱਤਰ ਕੀਤੀ ਜਾਣਕਾਰੀ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਮਾਮਲਾ ਦਰਜ

ਡੇਰਾਬੱਸੀ, 2 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਲਾਕ ਦੇ ਇਕ ਪਿੰਡ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਪੁਲਿਸ ਨੇ ਕਮਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰੌਸ਼ਨਪੁਰ ਝੂੰਗੀਆਂ ਜ਼ਿਲ੍ਹਾ ਪਟਿਆਲਾ ਦੇ ਖ਼ਿਲਾਫ਼ ਅਗਵਾ ਕਰਨ ਅਤੇ ਵਿਆਹ ਲਈ ਮਜ਼ਬੂਰ ...

ਪੂਰੀ ਖ਼ਬਰ »

ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ

ਐੱਸ. ਏ. ਐੱਸ. ਨਗਰ, 2 ਜੁਲਾਈ (ਜਸਬੀਰ ਸਿੰਘ ਜੱਸੀ)-ਸਰਕਾਰ ਵਲੋਂ 1 ਜੁਲਾਈ ਤੋਂ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ 'ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਮੁਹਾਲੀ ਨਗਰ ਨਿਗਮ ਦੀ ਟੀਮ ਵਲੋਂ ਫੇਜ਼-2, ਫੇਜ਼-7 ਅਤੇ ਫੇਜ਼-10 ਵਿਖੇ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੇ ਜਾਣ ਦੇ ਰੋਸ ਵਜੋਂ ਲਈ 4 ਅਤੇ 5 ਨੂੰ ਵਿੱਤ ਮੰਤਰੀ ਦੀਆਂ ਅਰਥੀਆਂ ਫੂਕਣ ਦਾ ਐਲਾਨ

ਐੱਸ. ਏ. ਐੱਸ. ਨਗਰ, 2 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਵਲੋਂ ਪੰਜਾਬ ਦੀਆਂ ਸਮੂਹ ...

ਪੂਰੀ ਖ਼ਬਰ »

ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਸ. ਕੁਲਵੰਤ ਸਿੰਘ ਦਾ ਦਿਹਾਂਤ

ਚੰਡੀਗੜ੍ਹ, 2 ਜੁਲਾਈ (ਰਾਮ ਸਿੰਘ ਬਰਾੜ)- ਹਰਿਆਣਾ ਦੇ ਸਾਬਕਾ ਮੁੱਖ ਸਕੱਤਰ ਸ. ਕੁਲਵੰਤ ਸਿੰਘ ਸੱਭਰਵਾਲ ਦਾ ਚੰਡੀਗੜ੍ਹ ਵਿਖੇ ਦਿਹਾਂਤ ਹੋ ਗਿਆ | ਕੁਲਵੰਤ ਸਿੰਘ ਹਰਿਆਣਾ ਸਰਕਾਰ ਵਿਚ ਡੀ.ਸੀ ਕਰਨਾਲ, ਕਮਿਸ਼ਨਰ ਅੰਬਾਲਾ, ਰਜਿਸਟਰਾਰ ਸਹਿਕਾਰੀ ਸਭਾਵਾਂ ਸਮੇਤ ਕਈ ਅਹਿਮ ...

ਪੂਰੀ ਖ਼ਬਰ »

ਏਅਰ ਫੋਰਸ ਸਟੇਸ਼ਨ ਤੋਂ 1 ਹਜ਼ਾਰ ਮੀਟਰ ਦੇ ਏਰੀਏ ਦੇ ਘੇਰੇ ਅੰਦਰ ਮਾਸਾਹਾਰੀ ਦੁਕਾਨਾਂ ਚਲਾਉਣ 'ਤੇ ਪਾਬੰਦੀ

ਐੱਸ. ਏ. ਐੱਸ. ਨਗਰ, 2 ਜੁਲਾਈ (ਜਸਬੀਰ ਸਿੰਘ ਜੱਸੀ)-ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਅਮਿਤ ਤਲਵਾੜ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਏਅਰ ਫੋਰਸ ਸਟੇਸ਼ਨ ਤੋਂ 1 ਹਜ਼ਾਰ ਮੀਟਰ ਏਰੀਏ ...

ਪੂਰੀ ਖ਼ਬਰ »

ਸਵਾੜਾ ਤੋਂ ਬੀਰੋਮਾਜਰੀ ਸੜਕ ਦੀ ਮੁਰੰਮਤ ਦਾ ਕੰਮ 6 ਮਹੀਨਿਆਂ 'ਚ ਵੀ ਮੁਕੰਮਲ ਨਹੀਂ ਹੋਇਆ-ਮੱਛਲੀ ਕਲਾਂ

ਐੱਸ.ਏ.ਐੱਸ. ਨਗਰ, 2 ਜੁਲਾਈ (ਜਸਬੀਰ ਸਿੰਘ ਜੱਸੀ)-ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਕੋਲੋਂ ਪਿੰਡ ਸਵਾੜਾ ਤੋਂ ਲੈ ਕੇ ਬੀਰੋਮਾਜਰੀ ਤੱਕ ਜਾਂਦੀ ਸੜਕ ਦੀ ਮੁਰੰਮਤ ਦੇ ਕੰਮ ਵਿਚ ...

ਪੂਰੀ ਖ਼ਬਰ »

ਆਰੀਆ ਸਕੂਲ ਸੋਹਾਣਾ ਦਾ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ

ਐੱਸ. ਏ. ਐੱਸ. ਨਗਰ, 2 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਅਪ੍ਰੈਲ 2022 ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿਚ ਬੀ. ਐੱਸ. ਐੱਚ. ਆਰੀਆ ਸਕੂਲ ਸੋਹਾਣਾ ਦਾ 12ਵੀਂ ਸ਼੍ਰੇਣੀ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਇਸ ਨਤੀਜੇ ...

ਪੂਰੀ ਖ਼ਬਰ »

ਸੀ.ਜੀ.ਸੀ. ਲਾਂਡਰਾਂ ਦੇ ਸਟਾਰਟਅੱਪ ਨੂੰ ਫਰਾਂਸ 'ਚ ਹੋਣ ਜਾ ਰਹੇ 'ਵੀਵਾ ਟੈੱਕ-2022' ਸ਼ਾਮਿਲ ਹੋਣ ਲਈ ਮਿਲਿਆ ਸੱਦਾ ਪੱਤਰ

ਐੱਸ. ਏ. ਐੱਸ. ਨਗਰ, 2 ਜੁਲਾਈ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਨੂੰ ਉਦੋਂ ਵੱਡਾ ਮਾਣ ਹਾਸਲ ਹੋਇਆ, ਜਦੋਂ ਸੀ. ਜੀ. ਸੀ. ਲਾਂਡਰਾਂ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਸਾਬਕਾ ਵਿਦਿਆਰਥੀ ਗਵਾਕਸ਼ਿਤ ਵਰਮਾ ਵਲੋਂ ਆਪਣੇ ...

ਪੂਰੀ ਖ਼ਬਰ »

ਮੁਬਾਰਕਪੁਰ ਰੋਡ 'ਤੇ ਕਾਰ ਦੀ ਟੱਕਰ ਲੱਗਣ ਕਾਰਨ ਫੈਕਟਰੀ ਕਰਮਚਾਰੀ ਫੱਟੜ

ਡੇਰਾਬੱਸੀ, 2 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ-ਮੁਬਾਰਕਪੁਰ ਰੋਡ 'ਤੇ ਬੀਤੇ ਦਿਨੀਂ ਸਵੇਰ ਵੇਲੇ ਫ਼ੈਕਟਰੀ ਵਿਖੇ ਡਿਊਟੀ 'ਤੇ ਜਾ ਰਹੇ ਇਕ ਮੋਟਰਸਾਈਕਲ ਸਵਾਰ ਨੂੰ ਕਾਰ ਚਾਲਕ ਨੇ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ, ਜੋ ਕਿ ਹੁਣ ਤੱਕ ਹੋਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX