ਤਾਜਾ ਖ਼ਬਰਾਂ


ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  7 minutes ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  20 minutes ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  25 minutes ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  56 minutes ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  1 minute ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  about 1 hour ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  about 2 hours ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸਾਬਕਾ ਸਿਹਤ ਮੰਤਰੀ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਬੰਨ੍ਹੀਆਂ ਰੱਖੜੀਆਂ
. . .  about 2 hours ago
ਅਟਾਰੀ, 11 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਅਟਾਰੀ ਸਰਹੱਦ 'ਤੇ ਰੱਖੜੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸ਼ੁੱਭ ਦਿਹਾੜੇ ਮੌਕੇ ਸਾਬਕਾ ਸਿਹਤ ਮੰਤਰੀ ਅਤੇ ਸਮਾਜ ਸੇਵਕਾ ਪ੍ਰੋ ਲਕਸ਼ਮੀ ਕਾਂਤਾ ਚਾਵਲਾ ਨੇ ਭਾਰਤ-ਪਾਕਿਸਤਾਨ...
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16,299 ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 11 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16,299 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 19,431 ਲੋਕ ਠੀਕ ਹੋਏ ਹਨ। ਅਜੇ ਦੇਸ਼ 'ਚ 1,25,076 ਸਰਗਰਮ ਮਾਮਲੇ ਹਨ ਅਤੇ ਰੋਜ਼ਾਨਾ ਸਕਰਾਤਮਕਤਾ ਦਰ 4.58 ਫ਼ੀਸਦੀ ਹੈ।
ਵੱਧਦੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ 'ਚ ਫ਼ਿਰ ਲੱਗੀਆਂ ਪਾਬੰਦੀਆਂ, ਮਾਸਕ ਪਾਉਣਾ ਹੋਇਆ ਲਾਜ਼ਮੀ
. . .  about 2 hours ago
ਨਵੀਂ ਦਿੱਲੀ, 11 ਅਗਸਤ- ਕੋਰੋਨਾ ਦੇ ਲਗਾਤਾਰ ਵੱਧਦੇ ਮਾਮਲਿਆਂ ਦੇ ਕਾਰਨ ਦਿੱਲੀ ਸਰਕਾਰ ਨੇ ਸਰਵਜਨਿਕ ਸਥਾਨਾਂ 'ਤੇ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ 500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ।
ਕਾਂਗਰਸ ਹਾਈਕਮਾਨ ਵਲੋਂ ਇਸ਼ਰਪ੍ਰੀਤ ਸਿੰਘ ਪੰਜਾਬ NSUI ਦੇ ਨਵੇਂ ਪ੍ਰਧਾਨ ਨਿਯੁਕਤ
. . .  about 3 hours ago
ਨਵੀਂ ਦਿੱਲੀ, 11 ਅਗਸਤ-ਆਲ ਇੰਡੀਆ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਐੱਨ ਐੱਸ.ਯੂ.ਆਈ. ਦਾ ਨਵਾਂ ਪ੍ਰਧਾਨ ਇਸ਼ਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਹੈ।
ਨੀਤਿਸ਼ ਕੁਮਾਰ ਨੇ ਜੋ ਗੱਲਾਂ ਕਹੀਆਂ ਹਨ ਉਹ ਸੋਚਣਾ ਹੁਣ ਸੰਭਵ ਨਹੀਂ ਹੈ ਕਿ ਮਨੋਰੋਗ ਐਨ.ਡੀ.ਏ.
. . .  about 3 hours ago
ਨਵੀਂ ਦਿੱਲੀ, 11 ਅਗਸਤ - ਆਰਜੇਡੀ ਦੇ ਸੰਭਾਵੀ ਰਾਜ ਸਭਾ ਸੰਸਦ ਮਨੋਜ ਝਾਅ ਨੇ ਕਿਹਾ ਕਿ ਨੀਤੀਸ਼ ਜੀ ਨੇ ਜੋ ਗੱਲਾਂ ਕਹੀਆਂ ਹਨ,
ਮੁੱਖ ਮੰਤਰੀ ਵਲੋਂ ਰੱਖੜੀ ਦੇ ਤਿਉਹਾਰ ਦੀਆਂ ਦੇਸ਼-ਵਿਦੇਸ਼ਾਂ 'ਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ਮੁਬਾਰਕਾਂ
. . .  about 3 hours ago
ਚੰਡੀਗੜ੍ਹ, 11 ਅਗਸਤ-ਭੈਣ-ਭਰਾ ਦੇ ਅਟੁੱਟ ਰਿਸ਼ਤੇ੩ ਪਿਆਰ ਅਤੇ ਸਮਰਪਣ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਦੀਆਂ ਦੇਸ਼-ਵਿਦੇਸ਼ਾਂ 'ਚ ਵੱਸਦੇ ਸਾਰੇ ਭੈਣ-ਭਰਾਵਾਂ ਨੂੰ ਮੁਬਾਰਕਾਂ।
ਰੱਖੜੀ ਦੇ ਤਿਉਹਾਰ 'ਤੇ ਸਾਰੇ ਦੇਸ਼ਵਾਸੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ-ਰਾਹੁਲ ਗਾਂਧੀ
. . .  about 3 hours ago
ਨਵੀਂ ਦਿੱਲੀ, 11 ਅਗਸਤ - ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, ''ਭਾਈ-ਬਹਨ ਦੇ ਪਵਿੱਤਰ ਰਿਸ਼ਤੇ ਦਾ ਸਭ ਤੋਂ ਖੁਬਸੂਰਤ ਦਿਨ, ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਉਹ ਤਿਉਹਾਰ ਧੂਮ-ਧਾਮ ਤੋਂ ਮਨਿਆ ਜਾ ਰਿਹਾ ਹੈ।
ਮਹਾਰਾਸ਼ਟਰ ਵਿੱਚ ਵੀ ਮਿਲਾਂ ਨੋਟਾਂ ਦਾ ਪਹਾੜ, 56 ਕਰੋੜ ਰੁਪਏ ਗਨਨੇ ਵਿੱਚ 13 ਘੰਟੇ
. . .  about 3 hours ago
ਜਾਲਨਾ, 11 ਅਗਸਤ - ਆਈਕਰ ਵਿਭਾਗ ਨੇ ਮਹਾਰਾਸ਼ਟਰ ਦੇ ਜਾਲਨਾ ਵਿੱਚ ਇੱਕ ਸਟੀਲ, ਕਪੜਾ ਵਪਾਰੀ ਅਤੇ ਰੀਅਲ ਏਸਟੇਟ ਅੱਪਲੇਕ ਦੇ ਸ਼ਬਦਾਂ ਵਿੱਚ 1-8 ਅਗਸਤ ਤੱਕ ਛਾਪੇਮਾਰੀ ਦੀ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦਿੱਤੀਆਂ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ
. . .  about 4 hours ago
ਸੰਗਰੂਰ, 11 ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ਣ...
ਹਾਕੀ ਖਿਡਾਰਣ ਗੁਰਜੀਤ ਕੌਰ ਦਾ ਪਿੰਡ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  about 5 hours ago
ਅਜਨਾਲਾ/ਓਠੀਆਂ, 11 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਜੱਦੀ ਪਿੰਡ ਮਿਆਦੀਆਂ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ 'ਚ ਪੰਜਾਬ ਦੀ ਇਕਲੌਤੀ ਖਿਡਾਰਣ ਗੁਰਜੀਤ ਕੌਰ ਮਿਆਦੀਆਂ ਦਾ ਭਰਵਾਂ ਸਵਾਗਤ...
ਮਹਾਂਮਾਰੀ ਕਾਰਨ ਸਖ਼ਤ ਪਾਬੰਦੀ ਦੇ ਬਾਵਜੂਦ ਵੀ ਪਸ਼ੂ ਮੰਡੀ 'ਚ ਲੱਗਿਆ ਭਾਰੀ ਪਸ਼ੂ ਮੇਲਾ
. . .  about 5 hours ago
ਧਨੌਲਾ, 11 ਅਗਸਤ (ਜਤਿੰਦਰ ਸਿੰਘ ਧਨੌਲਾ)-ਪਾਬੰਦੀ ਲੱਗਣ ਦੇ ਬਾਵਜੂਦ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਅੱਜ ਸਰਕਾਰੀ ਹੁਕਮਾਂ ਨੂੰ ਅਣਗੌਲਿਆਂ ਕਰਕੇ ਲਾਈ ਗਈ ਹੈ। ਵੱਡੀ ਗਿਣਤੀ 'ਚ ਪਸ਼ੂ ਪਾਲਕ ਅਤੇ ਵਪਾਰੀ ਆਪਣੇ ਪਸ਼ੂਆਂ...
ਪਿੰਡ ਸਾਰੰਗੜਾ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 3 hours ago
ਲੋਪੋਕੇ, 11ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਸਾਰੰਗੜਾ ਵਿਖੇ ਮਾਮੂਲੀ ਤਕਰਾਰ ਦੌਰਾਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਾਹਿਬ ਸਿੰਘ (35) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਾਰੰਗੜਾ...
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਹਨ ਕਾਮੇਡੀਅਨ
. . .  about 6 hours ago
ਮੁੰਬਈ, 11 ਅਗਸਤ-ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿੱਲੀ ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਬੁੱਧਵਾਰ ਨੂੰ ਪ੍ਰਸਿੱਧ...
ਜੰਮੂ-ਕਸ਼ਮੀਰ: ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ, 2 ਅੱਤਵਾਦੀ ਢੇਰ
. . .  about 6 hours ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲੇ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ 3 ਜਵਾਨ ਸ਼ਹੀਦ ਹੋ ਗਏ ਹਨ।
ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
. . .  about 6 hours ago
ਨਵੀਂ ਦਿੱਲੀ, 11 ਅਗਸਤ- ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
. . .  about 6 hours ago
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਐਤਵਾਰ 19 ਹਾੜ ਸੰਮਤ 554
ਵਿਚਾਰ ਪ੍ਰਵਾਹ: ਅਦਾਲਤਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਨਿਰਣੇ ਦੇਣੇ ਚਾਹੀਦੇ ਹਨ। -ਟਾਫਟ

ਅੰਮ੍ਰਿਤਸਰ / ਦਿਹਾਤੀ

93 ਹਜ਼ਾਰ ਐਮ. ਐਲ. ਨਾਜਾਇਜ਼ ਸ਼ਰਾਬ, 2 ਚਾਲੂ ਭੱਠੀਆਂ, 250 ਕਿਲੋਗ੍ਰਾਮ ਲਾਹਣ, 992 ਨਸ਼ੀਲੀਆਂ ਗੋਲੀਆਂ ਬਰਾਮਦ,

ਅਜਨਾਲਾ, 2 ਜੁਲਾਈ (ਐਸ.ਪ੍ਰਸ਼ੋਤਮ)-ਪੁਲਿਸ ਸਬ-ਡਵੀਜਨ ਅਜਨਾਲਾ ਤਹਿਤ ਪੈਂਦੇ ਖੇਤਰ 'ਚ 2 ਚਾਲੂ ਭੱਠੀਆਂ ਸਣੇ 93 ਹਜਾਰ ਐਮ.ਐਲ. ਨਾਜਾਇਜ਼ ਸ਼ਰਾਬ, 250 ਕਿਲੋਗ੍ਰਾਮ ਨਾਜਾਇਜ਼ ਲਾਹਣ, 68 ਗ੍ਰਾਮ ਨਾਜਾਇਜ਼ ਹੈਰੋਇਨ ਅਤੇ 992 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋਸ਼ੀਆਂ ਨੂੰ ਰੰਗੇ ਹੱਥੀ ਗਿ੍ਫਤਾਰ ਕੀਤਾ ਗਿਆ | ਇਹ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਅਜਨਾਲਾ ਜਸਵੀਰ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਵਿਰੋਧੀ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਪੰਚਾਂ, ਪੰਚਾਂ, ਕੌਂਸਲਰਾਂ, ਮੁਹਤਬਰਾਂ, ਕੋਲੋਂ, ਸਹਿਯੋਗ ਹਾਸਲ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ | ਡੀ. ਐਸ. ਪੀ. ਜਸਵੀਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਕਤ ਬਰਾਮਦ ਹੋਏ ਨਸ਼ੀਲੇ ਪਦਾਰਥਾਂ 'ਚੋਂ ਪੁਲਿਸ ਥਾਣਾ ਅਜਨਾਲਾ ਵਲੋਂ 40,500 ਐਮ. ਐਲ. ਨਾਜਾਇਜ ਸ਼ਰਾਬ 150 ਕਿਲੋਗ੍ਰਾਮ ਨਜਾਇਜ ਲਾਹਣ, ਇਕ ਚਾਲੂ ਭੱਠੀ, 2 ਗ੍ਰਾਮ ਹੈਰੋਇਨ, 54 ਨਸ਼ੀਲੀਆਂ ਗੋਲੀਆਂ, ਪੁਲਿਸ ਥਾਣਾ ਰਮਦਾਸ ਵਲੋਂ 19,500 ਐਮ.ਐਲ. ਨਾਜਾਇਜ ਸ਼ਰਾਬ, 60 ਕਿਲੋ ਨਾਜਾਇਜ਼ ਲਾਹਣ, 1 ਚਾਲੂ ਭੱਠੀ, 310 ਨਸ਼ੀਲੀਆਂ ਗੋਲੀਆਂ, ਪੁਲਿਸ ਥਾਣਾ ਰਾਜਾਸਾਂਸੀ ਵਲੋਂ 21750 ਐਮ. ਐਲ. ਨਾਜਾਇਜ ਸ਼ਰਾਬ, 40 ਕਿਲੋਗ੍ਰਾਮ ਨਜਾਇਜ ਲਾਹਣ, 66 ਗ੍ਰਾਮ ਹੈਰੋਇਨ, 320 ਨਸ਼ੀਲੀਆਂ ਗੋਲੀਆਂ, ਪੁਲਿਸ ਥਾਣਾ ਅਜਨਾਲਾ 11,250 ਐਮ. ਐਲ. ਨਾਜਾਇਜ ਸ਼ਰਾਬ, 53 ਗ੍ਰਾਮ ਨਾਜਾਇਜ਼ ਅਫੀਮ, 308 ਨਸ਼ੀਲੀਆਂ ਗੋਲੀਆਂ ਸਣੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ | ਦੱਸਿਆ ਗਿਆ ਕਿ ਨਸ਼ੀਲੇ ਪਦਾਰਥਾਂ ਸਣੇ ਕਾਬੂ ਆਏ ਕਥਿਤ ਦੋਸ਼ੀਆਂ ਵਿਰੁੱਧ ਮੁੱਕਦਮੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ |

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਚੱਬਾ, 2 ਜੁਲਾਈ (ਜੱਸਾ ਅਨਜਾਣ)-ਪੁਲਿਸ ਥਾਣਾ ਚਾਟੀਵਿੰਡ ਅਧੀਨ ਆਉਂਦੇ ਪਿੰਡ ਚੱਬਾ ਨੇੜਿਓੁਾ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁਨਸ਼ੀ ਕਰਨਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ...

ਪੂਰੀ ਖ਼ਬਰ »

300 ਯੂਨਿਟ ਮੁਫ਼ਤ ਬਿਜਲੀ ਮਿਲਣ 'ਤੇ ਲੋਕਾਂ 'ਚ ਖੁਸ਼ੀ ਦੀ ਲਹਿਰ - ਵਿਧਾਇਕ ਟੌਂਗ

ਰਈਆ, 2 ਜੁਲਾਈ (ਸ਼ਰਨਬੀਰ ਸਿੰਘ ਕੰਗ)-ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ...

ਪੂਰੀ ਖ਼ਬਰ »

ਪਾਵਰਕਾਮ ਮੀਟਰ ਰੀਡਰ ਯੂਨੀਅਨ ਨੇ ਮੰਤਰੀ ਨੂੰ ਦਿੱਤਾ ਮੰਗ ਪੱਤਰ

ਜੰਡਿਆਲਾ ਗੁਰੂ, 2 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਪਾਵਰਕਾਮ ਦੇ ਮੀਟਰ ਰੀਡਰਾਂ ਨੂੰ ਕੰਪਨੀ ਵਲੋਂ ਘੱਟ ਪੈਸੇ ਦੇ ਕੇ ਉਨ੍ਹਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ ਦੇ ਬਦਲੇ ਪਾਵਰਕਾਮ ਮੀਟਰ ਰੀਡਰ ਯੂਨੀਅਨ ਆਜ਼ਾਦ ਵਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਬਦਾਲ ਦੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਅਰਥੀਅ ਸਨਮਾਨਿਤ

ਕੱਥੂਨੰਗਲ, 2 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)-ਚੀਫ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਬਦਾਲ ਦੇ ਬਾਰ੍ਹਵੀਂ ਜਮਾਤ ਦੇ ਆਰਟਸ ਤੇ ਕਮਰਸ ਗਰੁੱਪ ਦੇ ਵਿਦਿਆਰਥੀਆਂ ਵਲੋਂ ਚੰਗੀਆਂ ...

ਪੂਰੀ ਖ਼ਬਰ »

ਸ਼ੇਰ ਸ਼ਾਹ ਵਲੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ

ਲੋਪੋਕੇ, 2 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਸ਼ੇਰ ਸ਼ਾਹ ਵਲੀ ਦਰਗਾਹ ਪਿੰਡ ਲੋਧੀਗੁੱਜਰ ਵਿਖੇ ਸਾਲਾਨਾ ਸੱਭਿਆਚਾਰਕ ਮੇਲਾ ਮੁੱਖ ਸੇਵਾਦਾਰ ਬਾਬਾ ਮੁਖਤਾਰ ਸ਼ਾਹ, ਬਾਲੇ ਸ਼ਾਹ ਸਰਕਾਰ, ਬਾਬਾ ਸੇਮਾ ਸਾਹ ਸਰਕਾਰ, ਬਾਬਾ ਗੋਲਡੀ ਸ਼ਾਹ ਸਰਕਾਰ ਅਜਨਾਲਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਹਰਿਆਣਾ ਰਾਜ ਦੇ 6 ਵਿਧਾਇਕਾਂ ਨੇ ਰੀਟਰੀਟ ਸੈਰਾਮਨੀ ਦਾ ਮਾਣਿਆ ਆਨੰਦ

ਅਟਾਰੀ, 2 ਜੁਲਾਈ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਸਾਂਝੀ ਰੀਟਰੀਟ ਸੈਰਾਮਨੀ ਦਾ ਹਰਿਆਣਾ ਰਾਜ ਦੇ 6 ਵਿਧਾਇਕਾਂ ਨੇ ਅਨੰਦ ਮਾਣਿਆ | ਹਰਿਆਣਾ ਵਿਧਾਨ ਸਭਾ ਤੋਂ ਐੱਮ. ...

ਪੂਰੀ ਖ਼ਬਰ »

ਭਾਰਤ ਨੇ ਅਫਗਾਨਿਸਤਾਨ ਨੂੰ ਮੱਦਦ ਵਜੋਂ ਕਣਕ ਦੀ 15ਵੀਂ ਖੇਪ ਭੇਜੀ

ਅਟਾਰੀ, 2 ਜੁਲਾਈ (ਗੁਰਦੀਪ ਸਿੰਘ ਅਟਾਰੀ)-ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ 15ਵੀਂ ਖੇਪ ਵਾਇਆ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ ਹੈ | ਕਣਕ ਨਾਲ ਭਰੇ ਟਰੱਕਾਂ ਨੂੰ ਪੰਜਾਬ ਪੁਲਿਸ ਦੀਆਂ ਪਾਇਲਟ ਗੱਡੀਆਂ ਸਖ਼ਤ ...

ਪੂਰੀ ਖ਼ਬਰ »

ਅਜਨਾਲਾ 'ਚ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਤਲਾਸ਼ੀ ਅਭਿਆਨ ਚਲਾਇਆ

ਅਜਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਵਲੋਂ ਡੀ.ਐੱਸ.ਪੀ. ਅਜਨਾਲਾ ਜਸਵੀਰ ਸਿੰਘ ਦੀ ਅਗਵਾਈ ਹੇਠ ਅਜਨਾਲਾ ਸ਼ਹਿਰ 'ਚ ਨਸ਼ਿਆਂ ਖਿਲਾਫ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਸ਼ੱਕੀ ਵਿਅਕਤੀਆਂ ਕੋਲੋਂ ਪੁੱਛਗਿੱਛ ਕਰਕੇ ਉਨ੍ਹਾਂ ਦੀ ਤਲਾਸ਼ੀ ਵੀ ਲਈ ਗਈ | ਇਸ ...

ਪੂਰੀ ਖ਼ਬਰ »

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ. ਸੈ. ਸਕੂਲ ਦੀਆਂ ਮੈਰਿਟ 'ਚ ਆਈਆਂ ਵਿਦਿਆਰਥਣਾਂ ਦਾ ਡੀ. ਈ. ਉ. ਵਲੋਂ ਸਨਮਾਨ

ਚੌਂਕ ਮਹਿਤਾ, 2 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੀ. ਸੈ. ਸਕੂਲ, ਚੂੰਘ ਦੇ +2 ਮੈਰਿਟ ਵਿਚ ਆਈਆਂ ਹੋਈਆਂ ਵਿਦਿਆਰਥਣਾਂ ਦਾ ਡੀ ਈ ਉ ਸੈਕੰਡਰੀ ਜੁਗਰਾਜ ਸਿੰਘ ਵਲੋਂ ਆਪਣੇ ਦਫਤਰ ਵਿਚ ਬੁਲਾ ਕੇ ਸਨਮਾਨ ਕੀਤਾ ਗਿਆ | ਉਨ੍ਹਾ ਵਲੋਂ ਇੰਨਾਂ ...

ਪੂਰੀ ਖ਼ਬਰ »

ਬੁਤਾਲਾ ਦੇੇ ਕਿਸਾਨ ਵਲੋਂ ਖੇਤੀਬਾੜੀ ਵਿਭਾਗ 'ਤੇ ਬਾਸਮਤੀ ਦਾ ਘਟੀਆ ਬੀਜ ਦੇਣ ਦੇ ਦੋਸ਼

ਬਾਬਾ ਬਕਾਲਾ ਸਾਹਿਬ, 2 ਜੁਲਾਈ (ਰਾਜਨ)-ਨਜ਼ਦੀਕੀ ਕਸਬਾ ਬੁਤਾਲਾ ਦੇ ਰਹਿਣ ਵਾਲੇ ਕਿਸਾਨ ਜਸਪਾਲ ਸਿੰਘ ਪੁੱਤਰ ਬਚਨ ਸਿੰਘ ਨੇ ਇੱਥੇ ਦੋਸ਼ ਲਾਇਆ ਹੈ ਕਿ ਬੀਤੀ 25 ਮਈ ਨੂੰ ਉਸ ਨੇ ਖੇਤੀਬਾੜੀ ਵਿਭਾਗ ਦਫਤਰ ਬਾਬਾ ਬਕਾਲਾ ਸਾਹਿਬ ਤੋਂ ਕਿਸਮ ਪੰਜਾਬ ਬਾਸਮਤੀ ਨੰ: 7 ਦੀ ਖਰੀਦ ...

ਪੂਰੀ ਖ਼ਬਰ »

ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਫ਼ਤਹਿਪੁਰ ਰਾਜਪੂਤਾਂ ਦਾ 12ਵੀਂ ਦਾ ਨਤੀਜਾ ਸ਼ਾਨਦਾਰ

ਨਵਾਂ ਪਿੰਡ, 2 ਜੁਲਾਈ (ਜਸਪਾਲ ਸਿੰਘ)-ਜ਼ਿਲ੍ਹੇ ਭਰ 'ਚੋਂ ਮੋਹਰੀ ਤੇ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ 'ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਫ਼ਤਿਹਪੁਰ ਰਾਜਪੂਤਾਂ' ਦਾ 12ਵੀਂ ਜਮਾਤ ਦਾ ਨਤੀਜਾ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸ਼ਾਨਦਾਰ ਰਿਹਾ, ਦੇ ਸੰਬੰਧ 'ਚ ...

ਪੂਰੀ ਖ਼ਬਰ »

ਬਲਦੇਵ ਸਿੰਘ ਮਿਆਦੀਆਂ ਪਹੁੰਚੇ ਸਰਹੱਦੀ ਪਿੰਡ ਬੱਚੀਵਿੰਡ

ਅਟਾਰੀ, 2 ਜੁਲਾਈ (ਗੁਰਦੀਪ ਸਿੰਘ ਅਟਾਰੀ)- ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਬਲਦੇਵ ਸਿੰਘ ਮਿਆਦੀਆਂ ਪਿੰਡ ਬੱਚੀਵਿੰਡ ਦੇ ਕੱਕੇ ਵਾਲਾ ਖੂਹ ਪਹੁੰਚੇ | ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿਚ ਮੌਜੂਦ ਸਨ, ਜਿਨ੍ਹਾਂ ਨੇ ਬਲਦੇਵ ਸਿੰਘ ...

ਪੂਰੀ ਖ਼ਬਰ »

ਬਾਬਾ ਬੁੱਢਾ ਸੀਨੀ: ਸੈਕੰਡਰੀ ਸਕੂਲ ਰਮਦਾਸ ਦਾ ਨਤੀਜਾ 100 ਫੀਸਦੀ ਰਿਹਾ

ਗੱਗੋਮਾਹਲ, 2 ਜੁਲਾਈ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਖੇਤਰ ਦੀ ਨਾਮਵਰ ਸੰਸਥਾ ਬਾਬਾ ਬੁੱਢਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਦਾ 12ਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੀਆਂ ਵਿਦਿਆਰਥਣਾਂ ਕੁਲਵਿੰਦਰ ਕੌਰ, ਵੰਦਨਾ, ਅਰਸ਼ਜੋਤ ਕੌਰ, ਸੋਫੀਆ ਨੇ 90 ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲਾਂ ਸਮੇਤ ਇਕ ਨੌਜਵਾਨ ਕਾਬੂ, ਮਾਮਲਾ ਦਰਜ

ਅਜਨਾਲਾ/ ਚਮਿਆਰੀ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਜਗਪ੍ਰੀਤ ਸਿੰਘ)-ਥਾਣਾ ਅਜਨਾਲਾ ਅਧੀਨ ਆਉਂਦੀ ਪੁਲਿਸ ਚੌਂਕੀ ਚਮਿਆਰੀ ਦੇ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਇਕ ਨੌਜਵਾਨ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ...

ਪੂਰੀ ਖ਼ਬਰ »

ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਓਠੀਆਂ, 2 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਤੱਲਾ ਦੇ ਰਹਿਣ ਵਾਲੇ ਕਿਸਾਨ ਦੀ ਬਿਜਲੀ ਦਾ ਜਬਰਦਸਤ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ | ਇਸ ਸੰਬੰਧੀ ਕਿਸਾਨ ਯੁੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਧਰਮਕੋਟ ਨੇ ਦੱਸਿਆ ਪਿੰਡ ਤੱਲਾ ਦਾ ...

ਪੂਰੀ ਖ਼ਬਰ »

ਆਸ਼ਾ ਵਰਕਰ 'ਤੇ ਫੈਸਿਲੀਟੇਟਰ ਯੂਨੀਅਨ ਬਲਾਕ ਬਾਬਾ ਬਕਾਲਾ ਸਾਹਿਬ ਦੀ ਚੋਣ-ਰਣਜੀਤ ਦੁਲਾਰੀ ਬਣੇ ਪ੍ਰਧਾਨ

ਬਾਬਾ ਬਕਾਲਾ ਸਾਹਿਬ, 2 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਬਾਬਾ ਬਕਾਲਾ ਸਾਹਿਬ ਦੀ ਚੋਣ ਸੂੂਬਾ ਸਕੱਤਰ ਪਰਮਜੀਤ ਕੌਰ ਮਾਨ, ਜ਼ਿਲ੍ਹਾ ਪ੍ਰਧਾਨ ਰਣਜੀਤ ਦੁਲਾਰੀ, ...

ਪੂਰੀ ਖ਼ਬਰ »

ਮੈਨੇਜਰ ਭੋਆ ਗੁਰਦੁਆਰਾ ਕੱਥੂਨੰਗਲ ਤੋਂ ਹੋਏ ਸੇਵਾ ਮੁਕਤ ਤੇ ਮੈਨੇਜਰ ਮਾਨ ਨੇ ਸੰਭਾਲਿਆ ਅਹੁਦਾ

ਕੱਥੂਨੰਗਲ, 2 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)-ਸ਼ੋ੍ਰਮਣੀ ਕਮੇਟੀ ਅਧੀਨ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮੈਨੇਜਰ ਹਰਜੀਤ ਸਿੰਘ ਭੋਆ ਫਤਿਹਗੜ੍ਹ ਵਲੋਂ ਵੱਖ-ਵੱਖ ਅਹੁਦਿਆਂ 'ਤੇ ਸ਼ੋ੍ਰਮਣੀ ਕਮੇਟੀ ਵਿਚ ਲਗਭਗ 23 ਸਾਲ ਸੇਵਾਵਾਂ ...

ਪੂਰੀ ਖ਼ਬਰ »

ਆਰ.ਐਮ.ਪੀ.ਆਈ. ਤਹਿਸੀਲ ਅਜਨਾਲਾ ਦੇ ਡੈਲੀਗੇਟ ਇਜਲਾਸ 'ਚ ਤਲਵੰਡੀ ਪ੍ਰਧਾਨ , ਦੁਧਰਾਏ ਸਕੱਤਰ ਚੁਣੇ

ਅਜਨਾਲਾ, 2 ਜੁਲਾਈ (ਐਸ. ਪ੍ਰਸ਼ੋਤਮ)-ਅੱਜ ਇਥੇ ਆਰ.ਐਮ.ਪੀ.ਆਈ. (ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ) ਦੇ ਤਹਿਸੀਲ ਪੱਧਰੀ ਦਫਤਰੀ ਕੰਪਲੈਕਸ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ ਤੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਦੀ ...

ਪੂਰੀ ਖ਼ਬਰ »

ਅਜਨਾਲਾ 'ਚ ਪੁਲਿਸ ਵਲੋਂ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ

ਅਜਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਐੱਸ. ਐੱਸ. ਪੀ ਸਵਰਨਦੀਪ ਸਿੰਘ ਦੀਆਂ ਹਦਾਇਤਾਂ ਅਨੁਸਾਰ ਅਜਨਾਲਾ ਪੁਲਿਸ ਵਲੋਂ ਡੀ. ਐੱਸ. ਪੀ. ਅਜਨਾਲਾ ਜਸਵੀਰ ਸਿੰਘ ਦੀ ਅਗਵਾਈ ਹੇਠ ਇਥੇ ਚੁਗਾਵਾਂ ਰੋਡ ਵਿਖੇ ਨਸ਼ਾ ਵਿਰੋਧੀ ...

ਪੂਰੀ ਖ਼ਬਰ »

ਪੁਰਾਣੀ ਰੰਜਿਸ਼ ਤਹਿਤ ਪਿਓ-ਪੁੱਤ ਉਪਰ ਝੂਠਾ ਪਰਚਾ ਦਰਜ ਕਰਨ ਦੇ ਲਗਾਏ ਦੋਸ਼

ਚੋਗਾਵਾਂ, 2 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਦੇ ਕਿਸਾਨ ਆਗੂ ਤਰਸੇਮ ਸਿੰਘ, ਕਾਬਲ ਸਿੰਘ, ਮੇਜਰ ਸਿੰਘ ਦੀ ਅਗਵਾਈ 'ਚ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਮੁਫ਼ਤ ਕਰਕੇ ਦਿੱਤੀ ਜਨਤਾ ਨੂੰ ਵੱਡੀ ਰਾਹਤ- ਅਵਸਥੀ

ਖਾਸਾ, 2 ਜੁਲਾਈ (ਸੁਖਵਿੰਦਰਜੀਤ ਸਿੰਘ ਘਰਿੰਡਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਪਹਿਲੀ ਗਰੰਟੀ ਨੂੰ ਪੂਰਾ ਕਰਦੇ ਹੋਏ ਹਰ ਘਰ ਨੂੰ ਮੁਫ਼ਤ ਬਿਜਲੀ ਦਾ ਐਲਾਨ ਕਰਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ | ਉੱਥੇ ਹੀ ਜਨਰਲ ਵਰਗ ਦੇ ਲੋਕਾਂ ਦੇ ਲਈ ਪਹਿਲੀ ਵਾਰ ...

ਪੂਰੀ ਖ਼ਬਰ »

ਦਸ਼ਮੇਸ਼ ਪਬਲਿਕ ਸਕੂਲ ਵਿਖੇ ਸ਼ਾਨਦਾਰ ਨਤੀਜਿਆਂ ਪਿੱਛੋਂ ਵਿਆਹ ਵਰਗਾ ਮਾਹੌਲ

ਬਾਬਾ ਬਕਾਲਾ ਸਾਹਿਬ, 2 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ, ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਸਾਹਿਬ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ 12ਵੀਂ ਦੇ ਨਤੀਜਿਆਂ ਵਿਚੋਂ ਸ਼ਾਨਦਾਰ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਗ੍ਰਾਮ ਪੰਚਾਇਤ ਤਰਸਿੱਕਾ ਵਲੋਂ ਆਮ ਇਜਲਾਸ ਨਾ ਕਰਨ 'ਤੇ ਜਿਤਾਇਆ ਰੋਸ

ਤਰਸਿੱਕਾ, 2 ਜੁਲਾਈ (ਅਤਰ ਸਿੰਘ ਤਰਸਿੱਕਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਗ੍ਰਾਮ ਪੰਚਾਇਤ ਤਰਸਿੱਕਾ ਵਲੋਂ ਆਮ ਇਜਲਾਸ ਨਾ ਸੱਦਣ 'ਤੇ ਰੋਸ ਪ੍ਰਗਟਾਇਆ ਹੈ | ਜਥੇਬੰਦੀ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਬੱਲ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਤਰਸਿੱਕਾ ਨੇ ਪਹਿਲਾਂ 27 ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਥੇਬੰਦਕ ਕਾਨਫਰੰਸ ਹੋਈ

ਰਈਆ, 2 ਜੁਲਾਈ (ਸ਼ਰਨਬੀਰ ਸਿੰਘ ਕੰਗ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਜਥੇਬੰਦਕ ਕਾਨਫਰੰਸ ਸਰਵ ਸਾਥੀ ਬਲਦੇਵ ਸਿੰਘ ਸੈਦਪੁਰ, ਹਰਪ੍ਰੀਤ ਸਿੰਘ ਬੁਟਾਰੀ, ਗੁਰਨਾਮ ਸਿੰਘ ਭਿੰਡਰ ਦੀ ਪ੍ਰਧਾਨਗੀ ਹੇਠ ਹੋਈ | ਇਸ ਸਮੇਂ ਮਜ਼ਦੂਰ ਜਮਾਤ ਦੀ ਬੰਦਖ਼ਲਾਸੀ ਦਾ ...

ਪੂਰੀ ਖ਼ਬਰ »

ਚੇਅਰਮੈਨ ਸੇਖੋਂ ਦੀ ਯਾਦ 'ਚ ਧਾਰਮਿਕ ਸਮਾਗਮ

ਰਈਆ, 2 ਜੁਲਾਈ (ਸ਼ਰਨਬੀਰ ਸਿੰਘ ਕੰਗ)-ਸ਼ਹੀਦ ਦਰਸਨ ਸਿੰਘ ਫੇਰੂਮਾਨ ਮੈਮੋਰੀਅਲ ਟਰੱਸਟ ਰਈਆ ਦੇ ਚੇਅਰਮੈਨ ਬਲਜੀਤ ਸਿੰਘ ਸੇਖੋਂ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੀ ਯਾਦ ਵਿਚ ਸ਼ਹੀਦ ਫੇਰੂਮਾਨ ਕਾਲਜ ਰਈਆ ਵਿਖੇ ਧਾਰਮਿਕ ਸਾਮਗਮ ਕਰਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਅਥਲੈਟਿਕਸ 'ਚੋਂ ਦੋ ਸੋਨ ਤਗਮੇ ਜਿੱਤਣ ਵਾਲੀ ਪਿੰਡ ਕੋਹਾਲੀ ਦੀ ਲੜਕੀ ਦਾ ਸਨਮਾਨ

ਰਾਮ ਤੀਰਥ, 2 ਜੁਲਾਈ (ਧਰਵਿੰਦਰ ਸਿੰਘ ਔਲਖ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਹਾਲੀ ਦੀ ਗਰੀਬ ਪਰਿਵਾਰ ਨਾਲ ਸੰਬੰਧਿਤ ਲੜਕੀ ਜਸਪਾਲ ਕੌਰ ਪੁੱਤਰੀ ਬਲਕਾਰ ਸਿੰਘ, ਜਿਸਨੇ ਰੁੜਕੀ (ਉਤਰਾਖੰਡ) ਵਿਖੇ ਹੋਏ ਕੌਮੀ ਖੇਡ ਮੁਕਾਬਲਿਆਂ ਵਿਚੋਂ ਦੋ ਸੋਨ ...

ਪੂਰੀ ਖ਼ਬਰ »

ਅੰਮਿ੍ਤਸਰ-ਊਨਾ ਹਾਈਵੇ ਲਈ ਜ਼ਮੀਨਾਂ ਐਕੁਆਇਰ ਕਰਨ ਸੰਬੰਧੀ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਇਲਾਕਾ ਨਿਵਾਸੀਆਂ ਨਾਲ ਮੀਟਿੰਗ

ਮੱਤੇਵਾਲ, 2 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿਚ ਅੱਡਾ ਤੰਨੇਲ ਵਿਖੇ, ਅੰਮਿ੍ਤਸਰ-ਊਨਾ ਰੋਡ ਨੂੰ ਅਪਗ੍ਰੇਡ ਕਰਨ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਮੁਤੱਲਕ ਜ਼ਮੀਨ ਮਾਲਕਾਂ ...

ਪੂਰੀ ਖ਼ਬਰ »

ਡਾਕਟਰਾਂ ਦਾ ਵਫਦ ਆਪ ਆਗੂ ਮਿਆਦੀਆਂ ਨੂੰ ਮਿਲਿਆ

ਓਠੀਆਂ, 2 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਕੈਨਸਪੋਰਟ ਡਾਕਟਰਾਂ ਦਾ ਇਕ ਵਫਦ ਡਾ: ਭਗਵੰਤ ਸਿੰਘ ਖਿਆਲਾ ਦੀ ਅਗਵਾਈ ਹੇਠ ਹਲਕਾ ਰਾਜਾਸਾਂਸੀ ਤੋਂ ਆਪ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਨਾਲ ਮਿਲ ਕੈਂਸਰ ਦੇ ਮੁਫ਼ਤ ਇਲਾਜ਼ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ...

ਪੂਰੀ ਖ਼ਬਰ »

ਪੈਨਸ਼ਨਰ ਐਸੋਸੀਏਸ਼ਨ ਵਲੋਂ ਮੀਟਿੰਗ

ਮਜੀਠਾ, 2 ਜੁਲਾਈ (ਜਗਤਾਰ ਸਿੰਘ ਸਹਿਮੀ)-ਪੰਜਾਬ ਰਾਜ ਪਾਵਰਕਾਮ ਟਰਾਂਸਕੋ ਲਿਮਟਿਡ ਪੈਨਸ਼ਨਰਜ਼ ਐਸੋਸੀਏਸ਼ਨ ਸਬ ਅਰਬਨ ਮੰਡਲ ਅੰਮਿ੍ਤਸਰ ਦੇ ਪ੍ਰਧਾਨ ਰਾਮ ਲੁਭਾਇਆ ਮਜੀਠਾ ਤੇ ਪੂਰਬ ਈਸਟ ਮੰਡਲ ਤੇ ਮੀਤ ਪ੍ਰਧਾਨ ਅਮਰੀਕ ਸਿੰਘ ਮਜੀਠਾ ਦੀ ਸਾਂਝੀ ਪ੍ਰਧਾਨਗੀ ਵਿਚ ...

ਪੂਰੀ ਖ਼ਬਰ »

ਅਜਨਾਲਾ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਨੇ ਕੀਤਾ ਬਜਟ ਦੀਆਂ ਕਾਪੀਆਂ ਫੂਕ ਮੁਜ਼ਾਹਰਾ

ਅਜਨਾਲਾ, 2 ਜੁਲਾਈ (ਐਸ. ਪ੍ਰਸ਼ੋਤਮ)-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ 'ਚ ਸ਼ਾਮਿਲ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗੀਰ ਸਿੰਘ ਨੰਗਲ ਸੋਹਲ, ਪ੍ਰੈੱਸ ਸਕੱਤਰ ਹੀਰਾ ਸਿੰਘ ਬੋਹਲੀਆਂ, ਜਨਰਲ ਸਕੱਤਰ ਬਲਵਿੰਦਰ ...

ਪੂਰੀ ਖ਼ਬਰ »

ਸ਼ਹੀਦ ਮਲਕੀਅਤ ਸਿੰਘ ਨਗਰ ਧਰਦਿਓ ਵਿਖੇ ਬਣੀ 11 ਮੈਂਬਰੀ ਕਮੇਟੀ

ਚੌਕ ਮਹਿਤਾ, 2 ਜੁਲਾਈ (ਧਰਮਿੰਦਰ ਸਿੰਘ ਭੰਮਰਾ)-ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਪ੍ਰਧਾਨ ਸੁਖਬੀਰ ਸਿੰਘ ਸੰਧੂ ਦੀ ਅਗਵਾਈ ਵਿਚ ਬੀਤੇ ਦਿਨੀਂ ਸ਼ਹੀਦ ਮਲਕੀਅਤ ਸਿੰਘ ਨਗਰ ਧਰਦਿਓ ਵਿਖੇ 11 ਮੈਂਬਰੀ ਕਮੇਟੀ ਬਣਾਈ ਗਈ | ਜਿਸ ...

ਪੂਰੀ ਖ਼ਬਰ »

ਸ਼੍ਰੀ ਗੁਰੂ ਰਾਮਦਾਸ ਸਕੂਲ ਦੀ ਬਾਰਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਚੌਂਕ ਮਹਿਤਾ, 2 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਸ਼੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੱਡਾ ਨਾਥ ਦੀ ਖੂਹੀ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਫੀਸਦੀ ਸ਼ਾਨਦਾਰ ਰਿਹਾ | ਸਕੂਲ ਦੇ ਕੁੱਲ 66 ਵਿਦਿਆਰਥੀ ਪ੍ਰੀਖਿਆ ਵਿਚ ਸ਼ਾਮਿਲ ਹੋਏ ਜਿਨ੍ਹਾਂ ...

ਪੂਰੀ ਖ਼ਬਰ »

ਘੋਹਨੇਵਾਲਾ ਤੋਂ ਭਿੰਡੀਸੈਦਾਂ ਤੱਕ ਧੁੱਸੀ ਬੰਨ੍ਹ 'ਤੇ 18 ਫੁੱਟ ਚੌੜੀ ਸੜਕ ਬਣਾਈ ਜਾਵੇਗੀ-ਧਾਲੀਵਾਲ

ਅਜਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹਲਕਾ ਅਜਨਾਲਾ ਦੇ ਪਹਿਲੇ ਪਿੰਡ ਘੋਹਨੇਵਾਲਾ ਤੋਂ ਲੈ ਕੇ ਭਿੰਡੀ ਸੈਦਾਂ ਤੱਕ ਧੁੱਸੀ ਬੰਨ੍ਹ 'ਤੇ ਕਰੀਬ 100 ਕਰੋੜ ...

ਪੂਰੀ ਖ਼ਬਰ »

ਮਾਈ ਭਾਗੋ ਕਾਲਜ ਦੀਆਂ ਵਿਦਿਆਰਥਣਾਂ ਨੇ ਪੋਸਟ ਬੇਸਿਕ ਨਤੀਜਿਆਂ 'ਚ ਫਿਰ ਕਰਵਾਈ ਬੱਲੇ-ਬੱਲੇ

ਤਰਨ ਤਾਰਨ, 2 ਜੁਲਾਈ (ਹਰਿੰਦਰ ਸਿੰਘ)¸ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਐਲਾਨੇ ਪੋਸਟ ਬੇਸਿਕ ਪਹਿਲਾ ਸਾਲ ਦੇ ਨਤੀਜੇ ਵਿਚ ਇਸ ਵਾਰ ਫਿਰ ਤੋਂ ਮਾਈ ਭਾਗੋ ਕਾਲਜ ਦੀ ਹਰਮਨਪ੍ਰੀਤ ਕੌਰ ਅਤੇ ਹਰਵਿੰਦਰ ਕੌਰ ਨੇ ਪੰਜਾਬ 'ਚੋਂ ਪਹਿਲਾ ਅਤੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ | ...

ਪੂਰੀ ਖ਼ਬਰ »

ਅੱਜ ਅਜਨਾਲਾ ਸ਼ਹਿਰ 'ਚ 11 ਥਾਵਾਂ 'ਤੇ ਮੰਤਰੀ ਧਾਲੀਵਾਲ ਸ਼ਹਿਰੀ ਲੋਕਾਂ ਦੀਆਂ ਸਮਸਿਆਵਾਂ ਸੁਣ ਕੇ ਕਰਨਗੇ ਹੱਲ

ਅਜਨਾਲਾ, 2 ਜੁਲਾਈ (ਐਸ. ਪ੍ਰਸ਼ੋਤਮ)-ਅਜਨਾਲਾ ਹਲਕਾ ਵਿਧਾਇਕ ਤੇ ਪੇਂਡੂ ਵਿਕਾਸ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੱਲ੍ਹ 3 ਜੁਲਾਈ ਨੂੰ ਅਜਨਾਲਾ ਦੀਆਂ 15 ਵਾਰਡਾਂ ਦੇ ਵਸਨੀਕਾਂ ਦੀਆਂ ਸਮਸਿਆਵਾਂ ਸੁਣਨ ਤੇ ਮੌਕੇ 'ਤੇ ਮੌਜੂਦ ਸਰਕਾਰੀ ...

ਪੂਰੀ ਖ਼ਬਰ »

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ ਕਰਵਾਇਆ

ਚੋਗਾਵਾਂ, 2 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਇਤਿਹਾਸਿਕ ਗੁਰਦੁਆਰਾ ਗੁਰੂਸਰ ਬਰਾੜ ਵਿਖੇ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਸੰਪਰਦਾਇਕ ...

ਪੂਰੀ ਖ਼ਬਰ »

ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਮਾਨ ਸਰਕਾਰ ਆਪਣਾ ਪੱਖ ਸਪਸ਼ਟ ਕਰੇ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ

ਮਜੀਠਾ, 2 ਜੁਲਾਈ (ਮਨਿੰਦਰ ਸਿੰਘ ਸੋਖੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਤੇ ਰਣਜੀਤ ਸਿੰਘ ਕਲੇਰਬਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ੋਨ ਕੱਥੂਨੰਗਲ ਵਲੋਂ ਅਮਨ ਤੇ ਕਾਨੂੰਨ ਦੀ ...

ਪੂਰੀ ਖ਼ਬਰ »

ਸ਼ਹੀਦ ਸਿੰਘਾਂ ਦੀ ਯਾਦ 'ਚ ਸਾਲਾਨਾ ਮੇਲਾ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ

ਚੋਗਾਵਾਂ, 2 ਜੁਲਾਈ (ਗੁਰਬਿੰਦਰ ਸਿੰਘ ਬਾਗੀ)-ਪਿੰਡ ਠੱਠਾ ਵਿਖੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਲੋਹਗੜ੍ਹ ਦੀ ਲੜੀ ਗਈ ਪਹਿਲੀ ਜੰਗ ਦੇ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਬਣੇ ਇਤਿਹਾਸਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦਲ ਬਾਬਾ ਬਿਧੀ ਚੰਦ ਵਿਖੇ ਸਾਲਾਨਾ ...

ਪੂਰੀ ਖ਼ਬਰ »

ਠੇਕੇ 'ਤੇ ਲਈ ਪੰਚਾਇਤੀ ਜ਼ਮੀਨ ਨੂੰ ਵਾਹ ਕੇ ਕਬਜਾ ਕਰਨ ਦੇ ਲਗਾਏ ਦੋਸ਼

ਲੋਪੋਕੇ, 2 ਜੁਲਾਈ (ਗੁੁਰਵਿੰਦਰ ਸਿੰਘ ਕਲਸੀ)-ਸ਼ਮਸ਼ੇਰ ਸਿੰਘ ਪੁੱਤਰ ਸੁਖਦੇਵ ਸਿੰਘ ਭਿੰਡੀ ਔਲਖ ਨੇ ਜ਼ਿਲ੍ਹੇ ਦੇ ਐਸ. ਐਸ. ਪੀ. ਦਿਹਾਤੀ, ਡੀ. ਐਸ. ਪੀ ਅਟਾਰੀ, ਡੀ. ਡੀ. ਪੀ. ਓ. ਅੰਮਿ੍ਤਸਰ, ਬੀ. ਡੀ. ਪੀ. ਓ. ਚੋਗਾਵਾਂ, ਤਹਿਸੀਲਦਾਰ ਲੋਪੋਕੇ ਸਮੇਤ ਹੋਰਨਾਂ ਉੱਚ ਅਧਿਕਾਰੀਆਂ ...

ਪੂਰੀ ਖ਼ਬਰ »

ਡੀ.ਆਈ.ਜੀ. ਚਰਨਜੀਤ ਸਿੰਘ ਤੇ ਸੇਵਾਦਾਰਨੀ ਬੀਬੀ ਹਰਦੀਪ ਕੌਰ ਲੰਗਰ ਸੇਵਾਵਾਂ ਲਈ ਹੋਏ ਸਨਮਾਨਿਤ

ਅਜਨਾਲਾ, 2 ਜੁਲਾਈ (ਐਸ. ਪ੍ਰਸ਼ੋਤਮ)- ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਵਲੋਂ ਪਿਛਲੇ 9 ਸਾਲਾਂ ਤੋਂ ਲਗਾਤਾਰ ਸਿੱਖ ਗੁਰਧਾਮ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (ਉਤਰਾਖੰਡ) ਵਿਖੇ ਦੇਸ਼ ਵਿਦੇਸ਼ ਤੋਂ ਪੁੱਜਣ ਵਾਲੀਆਂ ਸੰਗਤਾਂ ਲਈ ਰਿਸ਼ੀਕੇਸ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX