ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ, ਗੁਰਤੇਜ ਸਿੰਘ) - ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਲਈ ਖ਼ੁਸ਼ੀ ਦੀ ਗੱਲ ਹੈ | ਖ਼ਾਸ ਤੌਰ 'ਤੇ ਐਨ.ਆਰ.ਆਈ. ਪਰਿਵਾਰਾਂ ਲਈ ਬਹੁਤ ਲੰਮੇ ਸਮੇਂ ਤੋਂ ਇਹ ਮੰਗ ਸੀ ਕਿ ਨਿੱਜੀ ਬੱਸਾਂ ਹੀ ਏਅਰ ਪੋਰਟ ਤੱਕ ਜਾਂਦੀਆਂ ਹਨ | ਸਰਕਾਰੀ ਵੋਲਵੋ ਬੱਸ ਸੇਵਾ ਸ਼ੁਰੂ ਹੋਣੀ ਚਾਹੀਦੀ ਹੈ | ਉਸ ਮੰਗ ਨੂੰ ਮੁੱਖ ਰੱਖਦੇ ਹੋਏ ਸੂਬੇ ਵਿਚ ਟਰਾਂਸਪੋਰਟ ਮਾਫ਼ੀਆ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੋਂ ਨਵੀਂ ਦਿੱਲੀ ਹਵਾਈ ਅੱਡੇ ਤੱਕ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਕੀਤੀਆਂ ਹਨ | ਮੁੱਖ ਮੰਤਰੀ ਦੇ ਇਸ ਐਲਾਨ ਦਾ ਮੋਗਾ ਜ਼ਿਲ੍ਹਾ ਦੇ ਵਾਸੀਆਂ ਨੂੰ ਬਹੁਤ ਲਾਭ ਹੋਵੇਗਾ | ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਦਹਾਕਿਆਂ ਤੋਂ ਸਿਰਫ਼ ਨਿੱਜੀ ਟਰਾਂਸਪੋਰਟ ਮਾਫ਼ੀਆ ਹੀ ਇਸ ਰੂਟ ਉੱਤੇ ਬੱਸਾਂ ਚਲਾ ਰਿਹਾ ਸੀ ਅਤੇ ਆਪਣੀ ਮਨਮਰਜ਼ੀ ਨਾਲ ਕਿਰਾਇਆ ਵਸੂਲ ਕੇ ਲੋਕਾਂ ਨੂੰ ਲੁੱਟ ਰਿਹਾ ਸੀ | ਇਨ੍ਹਾਂ ਨਿੱਜੀ ਬੱਸਾਂ ਵਾਲਿਆਂ ਨੇ ਇਸ ਕਾਰੋਬਾਰ ਉੱਤੇ ਇਜਾਰੇਦਾਰੀ ਕਾਇਮ ਕਰ ਲਈ ਸੀ ਅਤੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਸੀ | ਇਹ ਵੀ ਦੱਸਣ ਯੋਗ ਹੈ ਕਿ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਵੱਡੀ ਗਿਣਤੀ ਪਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਸਿਰਫ਼ ਨਿੱਜੀ ਬੱਸਾਂ ਵਾਲਿਆਂ ਨੂੰ ਹੀ ਕਿਉਂ ਇਸ ਰੂਟ 'ਤੇ ਬੱਸਾਂ ਚਲਾਉਣ ਦਾ ਹੱਕ ਹੈ ਅਤੇ ਕਿਉਂ ਪੰਜਾਬ ਸਰਕਾਰ ਇਨ੍ਹਾਂ ਰੂਟ ਉੱਤੇ ਬੱਸਾਂ ਨਹੀਂ ਚਲਾ ਰਹੀ | ਅੱਜ ਤੋਂ ਇਹ ਬੱਸ ਸਰਵਿਸ ਰੋਜ਼ਾਨਾ ਮੋਗਾ ਤੋਂ 9 ਵਜੇ ਦਿੱਲੀ ਲਈ ਰਵਾਨਾ ਹੋਇਆ ਕਰੇਗੀ ਅਤੇ 8 ਘੰਟਿਆਂ ਵਿਚ ਦਿੱਲੀ ਪਹੁੰਚਿਆ ਕਰੇਗੀ ਅਤੇ ਰਾਤ 11 ਵਜੇ ਦਿੱਲੀ ਤੋਂ ਮੋਗਾ ਲਈ ਵਾਪਸੀ ਰਵਾਨਾ ਹੋਇਆ ਕਰੇਗੀ ਅਤੇ 7:30 ਮੋਗਾ ਪਹੁੰਚਿਆ ਕਰੇਗੀ | ਮੋਗਾ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਸਹੂਲਤ ਦਾ ਭਰਪੂਰ ਫ਼ਾਇਦਾ ਮਿਲੇਗਾ | ਡਾ. ਅਰੋੜਾ ਨੇ ਸਪਸ਼ਟ ਕੀਤਾ ਕਿ ਮੁੱਖ ਮੰਤਰੀ ਦੇ ਐਲਾਨ ਮੁਤਾਬਿਕ ਬੱਸ ਵਿਚ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ਜਾਣਕਾਰੀ ਦਿੰਦਿਆਂ ਪੰਜਾਬ ਰੋਡਵੇਜ਼ ਮੋਗਾ ਡੀਪੂ ਦੇ ਜਨਰਲ ਮੈਨੇਜਰ ਸੁਭਾਸ਼ ਚੰਦਰ ਨੇ ਦੱਸਿਆ ਕਿ ਇਹ ਨਵੀਂ ਬੱਸ ਲਈ ਸਪੈਸ਼ਲ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ | ਇਸ ਬੱਸ ਰਾਹੀਂ ਸਫ਼ਰ ਕਰਨ ਉੱਤੇ ਪ੍ਰਤੀ ਸਵਾਰੀ ਇਕ ਪਾਸੇ ਦਾ 1165 ਰੁਪਏ ਕਿਰਾਇਆ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ | ਇਹ ਬੱਸ ਰੋਜ਼ਾਨਾ ਮੋਗਾ ਦੇ ਮੁੱਖ ਬੱਸ ਅੱਡੇ ਤੋਂ 15 ਨੰਬਰ ਕਾਊਾਟਰ ਤੋਂ ਚੱਲਿਆ ਕਰੇਗੀ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਜੀਤ ਸਿੰਘ ਚਾਨੀ, ਸਰਬਜੀਤ ਕੌਰ ਰੋਡੇ, ਕਿਰਨ ਹੁੰਦਲ, ਗੁਰਪ੍ਰੀਤ ਸਿੰਘ ਸਚਦੇਵਾ, ਹਰਜਿੰਦਰ ਸਿੰਘ ਰੋਡੇ, ਜਗਸੀਰ ਹੁੰਦਲ, ਅਮਨ ਰਖਰਾ, ਨਵਦੀਪ ਵਾਲੀਆ, ਪਿਆਰਾ ਸਿੰਘ ਬੱਧਨੀ, ਜਗਦੀਸ਼ ਸ਼ਰਮਾ, ਅਮਿਤ ਪੂਰੀ, ਡਾ. ਵਲਜਿੰਦਰ ਸਿੰਘ, ਸੋਨੀਆ ਢੰਡ, ਦੀਪ ਦਾਰਪੁਰ, ਨਿਤੀਸ਼ ਗਰਗ, ਨਛੱਤਰ ਸਿੰਘ, ਗੁਰਜੰਟ ਸੋਸਣ, ਸੁਰਿੰਦਰ ਸਿੰਘ, ਨਿਸ਼ਾਨ ਸਿੰਘ ਅਤੇ ਹੋਰ ਆਪ ਆਗੂ ਮੌਜੂਦ ਸਨ |
ਬਾਘਾ ਪੁਰਾਣਾ, 2 ਜੁਲਾਈ (ਕਿ੍ਸ਼ਨ ਸਿੰਗਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਗਰਮੀਆਂ ਦੀਆਂ ਛੁੱਟੀਆਂ ਜੋ ਕਿ 30 ਜੂਨ ਤੱਕ ਕੀਤੀਆਂ ਗਈਆਂ ਸਨ | ਇਨ੍ਹਾਂ ਛੁੱਟੀਆਂ ਦੇ ਬੀਤ ਜਾਣ ਤੋਂ ਬਾਅਦ ਲੱਗਦਾ ਬੱਚਿਆਂ ਦਾ ਸਕੂਲ ਆਉਣ ਦਾ ਹਾਲੇ ਕੋਈ ਇਰਾਦਾ ਨਹੀਂ ਕਿਉਂਕਿ 1 ਜੁਲਾਈ ...
ਨਿਹਾਲ ਸਿੰਘ ਵਾਲਾ, 2 ਜੁਲਾਈ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਜਾਤੀ ਸੂਚਕ ਸ਼ਬਦ ਅਤੇ ਗਾਲਾਂ ਕੱਢਣ ਦੇ ਮਾਮਲੇ ਨੂੰ ਲੈ ਕੇ ਇਕ ਵਿਅਕਤੀ ਵਲੋਂ ਥਾਣਾ ਪੁਲਿਸ ਨਿਹਾਲ ਸਿੰਘ ਵਾਲਾ ਪਾਸ ਸ਼ਿਕਾਇਤ ਦਰਜ ਕਰਾਉਣ 'ਤੇ ਪੁਲਿਸ ਵਲੋਂ ਪਹਿਲਾਂ ਕੋਈ ਧਿਆਨ ਨਾ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਸਾਨਾਂ ਨੂੰ ਵੱਡਾ ਆਰਥਿਕ ਲਾਭ ਦਿੰਦਿਆਂ ਕਹਿਣੀ ਅਤੇ ਕਰਨੀ ਦੇ ਪੂਰੇ ਹੋਣ ਦਾ ਸਬੂਤ ਦਿੱਤਾ ਜਦੋਂ ਉਨ੍ਹਾਂ ਮੂੰਗੀ ਦੇ ਐਲਾਨ ਕੀਤੇ 7275 ...
ਮੋਗਾ, 2 ਜੁਲਾਈ (ਗੁਰਤੇਜ ਸਿੰਘ) - ਟੈਂਪੂ ਆਪਰੇਟਰਾਂ ਦੇ ਹੱਕ ਵਿਚ ਨਿੱਤਰੇ ਪ੍ਰਧਾਨ ਬਲਜੀਤ ਸਿੰਘ ਮਹਿਣਾ ਦੀ ਇਕ ਭਾਰੀ ਮੀਟਿੰਗ ਟੈਂਪੂ ਯੂਨੀਅਨ ਦੇ ਆਗੂਆਂ ਨਾਲ ਹੋਈ ਜਿਸ ਵਿਚ ਨਵ ਸ਼ਕਤੀ ਮੋਰਚਾ ਪੰਜਾਬ ਪ੍ਰਧਾਨ ਬਲਜੀਤ ਸਿੰਘ ਅਤੇ ਚੇਅਰਮੈਨ ਸਰਦਾਰ ਬਸੰਤ ਸਿੰਘ ...
ਬਾਘਾ ਪੁਰਾਣਾ, 2 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਘੋਲੀਆ ਖ਼ੁਰਦ ਵਿਖੇ ਸੰਤ ਬਾਬਾ ਗੁਲਾਬ ਸਿੰਘ ਜੀ ਦੀ ਸਾਲਾਨਾ ਬਰਸੀ ਸਬੰਧੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ | ਇਹ ਬਰਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਘੋਲੀਆ ਖ਼ੁਰਦ, ਗੁਰੂ ਮਾਨਿਓ ਗ੍ਰੰਥ ਪ੍ਰਚਾਰ ਸੰਸਥਾ, ...
ਕੋਟ ਈਸੇ ਖਾਂ, 2 ਜੁਲਾਈ (ਨਿਰਮਲ ਸਿੰਘ ਕਾਲੜਾ) - ਹਲਕੇ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪੰਜਾਬ ਦੇ ਭਖਦੇ ਮੁੱਦਿਆਂ ਦੀ ਆਵਾਜ਼ ਬੁਲੰਦ ਕਰਕੇ ਇਕ ਮਿਸਾਲ ਕਾਇਮ ਕੀਤੀ ਹੈ ਕਿਉਂਕਿ ਇਹ ਮੁੱਦੇ ਵਿਧਾਨ ਸਭਾ ਵਿਚ ਉਠਾਉਣੇ ਬਹੁਤ ਜ਼ਰੂਰੀ ਸਨ | ਇਨ੍ਹਾਂ ...
ਮੋਗਾ, 2 ਜੁਲਾਈ (ਅਸ਼ੋਕ ਬਾਂਸਲ) - ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਆਪਣੇ ਦਫ਼ਤਰ ਵਿਚ ਲੋਕ ਮਿਲਣੀ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ | ਇਸ ਸਮੇਂ ਹਲਕਾ ਮੋਗੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਦਾ ਸੰਬੰਧਿਤ ਅਧਿਕਾਰੀਆਂ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ) - ਮਾਲਵਾ ਖੇਤਰ ਦੀ ਪ੍ਰਸਿੱਧ ਇਮੀਗ੍ਰੇਸ਼ਨ ਅਤੇ ਆਈਲਟਸ ਸੰਸਥਾ ਜੋ ਪੰਜਾਬ ਦੇ ਇਲਾਵਾ ਪੂਰੇ ਭਾਰਤ ਵਿਚ ਕੰਮ ਕਰ ਰਹੀ ਹੈ | ਇਸ ਸੰਸਥਾ ਨੇ ਹਜ਼ਾਰਾਂ ਹੀ ਵਿਦਿਆਰਥੀਆਂ ਦੇ ਵਿਦੇਸ਼ 'ਚ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਪੂਰਾ ਕੀਤਾ ...
ਕੋਟ ਈਸੇ ਖਾਂ, 2 ਜੁਲਾਈ (ਨਿਰਮਲ ਸਿੰਘ ਕਾਲੜਾ)-ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਤਪ ਅਸਥਾਨ ਦੌਲੇਵਾਲਾ ਵਿਖੇ ਹਰ ਸਾਲ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਜੋੜ ਮੇਲਾ ਮਨਾਇਆ ਜਾਂਦਾ ਹੈ | ਇਸ ਵਾਰ ਵੀ 4 ਜੁਲਾਈ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ) -ਕਰੀਅਰ ਜੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਵਿਦਿਆਰਥੀਆਂ ਨੂੰ ਆਈਲਟਸ 'ਚ ਵਧੀਆ ਬੈਂਡ ਪ੍ਰਾਪਤ ਕਰਨ 'ਚ ਪੂਰੀ ਸਹਾਇਤਾ ਕਰ ਰਹੀ ਹੈ | ਅੱਜ ਦੀ ਨੌਜਵਾਨ ਪੀੜ੍ਹੀ ਜਿਥੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਪੜ੍ਹਨ ਦੇ ਸੁਪਨੇ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ)-ਆਈਲਟਸ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਮੰਨੀ-ਪ੍ਰਮੰਨੀ ਸੰਸਥਾ ਬਣ ਚੁੱਕੀ ਹੈ ਉੱਥੇ ਆਪਣੀਆਂ ਆਈਲਟਸ ਤੇ ਵੀਜ਼ਾ ਦੇ ਨਾਲ ਨੌਜਵਾਨਾਂ ਦੀ ਖਿੱਚ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ)-ਮਾਲਵਾ ਖੇਤਰ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਕਿ ਵਿਜ਼ਟਰ ਵੀਜ਼ਾ, ਮਲਟੀਪਲ ਵੀਜ਼ਾ, ਸਟੱਡੀ ਵੀਜ਼ਾ, ਸੁਪਰ ਵੀਜ਼ਾ, ਪੀ.ਆਰ. ਵੀਜ਼ਾ, ਬਿਜ਼ਨਸ ਵੀਜ਼ਾ ਅਤੇ ਓਪਨ ਵਰਕ ਪਰਮਿਟ ਦੇ ਖੇਤਰ ਵਿਚ ਮਾਹਿਰ ਮੰਨਿਆ ਜਾਂਦਾ ਹੈ | ...
ਬਾਘਾ ਪੁਰਾਣਾ, 2 ਜੁਲਾਈ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਇਲਾਕੇ ਦੀ ਨਾਮਵਰ ਗੋਲਡਨ ਐਜੂਕੇਸ਼ਨ ਸੰਸਥਾ ਵਲੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਸਟੂਡੈਂਟ ਵੀਜ਼ੇ ਅਤੇ ਓਪਨ ਵਰਕ ਪਰਮਿਟ ਵੀਜ਼ੇ ਲਗਵਾ ਕੇ ਦਿੱਤੇ ਜਾ ਰਹੇ ਹਨ | ਆਪਣੀ ਇਸ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਭਵਿੱਖ ਤਾਂ ਹੀ ਉਜਲਾ ਹੋਵੇਗਾ ਜੇਕਰ ਉਹ ਤੰਦਰੁਸਤ ਹੋਵੇਗਾ | ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਅਤੇ ਬੱਚਿਆਂ ਨੂੰ ਡਾਇਰੀਆ ਤੋਂ ਬਚਾਉਣ ਲਈ ਸਿਹਤ ਵਿਭਾਗ ਮੋਗਾ ਵਲੋਂ ਮਿਤੀ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਡਾ. ਹਰਜੋਤ ਕਮਲ ਦੀ ਰਹਿਨੁਮਾਈ ਹੇਠ ਮੋਗਾ ਹਲਕੇ ਦੇ ਪਿੰਡ ਘੱਲ ਕਲਾਂ ਤੋਂ ਡਾ. ਹਰਜੋਤ ਕਮਲ ਦੇ ਕੱਟੜ ਸਮਰਥਕ ਪ੍ਰਬਲ ਭੱਲਾ ਨੇ ਅੱਜ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ | ਸਾਬਕਾ ...
ਬਾਘਾ ਪੁਰਾਣਾ, 2 ਜੁਲਾਈ (ਗੁਰਮੀਤ ਸਿੰਘ ਮਾਣੂੰਕੇ) - ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ 'ਤੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਨਾਮਵਰ ਸੰਸਥਾ ਐਲ.ਏ. ਆਇਲਟਸ ਗਰੁੱਪ ਆਫ ਇੰਸਟੀਚਿਊਟ ਤੋਂ ਹਰ ਹਫਤੇ ਅਨੇਕਾਂ ਵਿਦਿਆਰਥੀ ਚੰਗੇ ਬੈਂਡ ਅਤੇ ਸਕੋਰ ਪ੍ਰਾਪਤ ...
ਬਾਘਾ ਪੁਰਾਣਾ, 2 ਜੁਲਾਈ (ਕਿ੍ਸ਼ਨ ਸਿੰਗਲਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ-ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ 12ਵੀਂ ਜਮਾਤ ਦੇ ਨਤੀਜਿਆਂ ਵਿਚੋਂ 95 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ) - ਅੰਤਰ-ਰਾਸ਼ਟਰੀ ਇਸਕਾਨ ਪ੍ਰਚਾਰ ਸੰਮਤੀ ਮੋਗਾ ਵਲੋਂ ਸਮਾਜ ਸੇਵੀ ਦੇਵ ਪਿ੍ਆ ਤਿਆਗੀ ਦੀ ਅਗਵਾਈ ਵਿਚ 6 ਜੁਲਾਈ ਨੂੰ ਮੋਗਾ ਸ਼ਹਿਰ ਵਿਚ ਦੂਸਰੀ ਭਗਵਾਨ ਜਗਨ ਨਾਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ...
ਮੋਗਾ, 2 ਜੁਲਾਈ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ) - ਬੀਤੇ ਦਿਨੀਂ ਨਗਰ ਨਿਗਮ ਮੋਗਾ ਨੂੰ ਲੈ ਕੇ ਛਪੀਆਂ ਖ਼ਬਰਾਂ ਵਿਚ ਕੁਝ ਕੌਂਸਲਰਾਂ ਵਲੋਂ ਆਪ ਪਾਰਟੀ ਦਾ ਪੱਲਾ ਫੜ ਲਏ ਜਾਣ ਬਾਰੇ ਲਿਖਿਆ ਗਿਆ ਸੀ | ਜਿਸ ਸਥਿਤੀ ਨੂੰ ਸਪਸ਼ਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮੋਗਾ-2 ਦੀ ਮਹੀਨਾਵਾਰ ਮੀਟਿੰਗ ਡਾ. ਪਰਮਜੀਤ ਸਿੰਘ ਵੱਡਾ ਘਰ ਪ੍ਰਧਾਨ ਬਲਾਕ ਮੋਗਾ-2 ਦੀ ਪ੍ਰਧਾਨਗੀ ਹੇਠ ਡਰੋਲੀ ਭਾਈ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਡਾ. ...
ਕੋਟ ਈਸੇ ਖਾਂ, 2 ਜੁਲਾਈ (ਗੁਰਮੀਤ ਸਿੰਘ ਖਾਲਸਾ)-ਸਥਾਨਕ ਇਲਾਕੇ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ 'ਚ ਗਿਣੀ ਜਾਂਦੀ ਸੰਸਥਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਪ੍ਰਬੰਧਾਂ, ਵਿੱਦਿਆ, ਖੇਡਾਂ ਤੇ ਵਿਦਿਆਰਥਣਾਂ ਦੀਆਂ ਪੜ੍ਹਾਈ ਲਈ ਹੋਰ ...
ਮੋਗਾ, 2 ਜੁਲਾਈ (ਜਸਪਾਲ ਸਿੰਘ ਬੱਬੀ)-ਨੇਚਰ ਪਾਰਕ ਮੋਗਾ ਵਿਖੇ ਦੀ ਰਿਟਾਇਰਡ ਰੈਵੀਨਿਊ ਕਾਨੰੂਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਰਜਿ. ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਠੇਕੇ 'ਤੇ ਭਰਤੀ ਹੋਏ ਪਟਵਾਰੀ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ) - ਸ਼ਹਿਰ ਦੇ ਮੋਗਾ-ਲੁਧਿਆਣਾ ਜੀ.ਟੀ. ਰੋਡ 'ਤੇ ਜੀ.ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਵਲੋਂ ਵਿਦਿਆਰਥਣ ਨਵਜੋਤ ਕੌਰ ਨਿਵਾਸੀ ਬਾਘਾ ਪੁਰਾਣਾ ਦਾ ਯੂਨੀਵਰਸਿਟੀ ...
ਬਾਘਾ ਪੁਰਾਣਾ, 2 ਜੁਲਾਈ (ਕਿ੍ਸ਼ਨ ਸਿੰਗਲਾ) - ਜੇ.ਐਮ.ਐਸ. ਇਮੀਗ੍ਰੇਸ਼ਨ ਸੰਸਥਾ ਨੂੰ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਓਪਨ ਵਰਕ ਪਰਮਿਟ, ਸਟੱਡੀ ਵੀਜ਼ਾ ਦੇ ਖੇਤਰ ਵਿਚ ਮਾਹਿਰ ਮੰਨਿਆ ਜਾਂਦਾ ਹੈ | ਹੁਣ ਤੱਕ ਇਸ ਸੰਸਥਾ ਨੇ ਕਈ ਵਿਅਕਤੀਆਂ ਦੀ ਕਾਨੂੰਨੀ ਢੰਗ ਨਾਲ ਮਦਦ ਕਰਕੇ ...
ਮੋਗਾ, 2 ਜੁਲਾਈ (ਜਸਪਾਲ ਸਿੰਘ ਬੱਬੀ)-ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਪਿ੍ੰਸੀਪਲ ਸੁਰਿੰਦਰ ਕੌਰ ਨੇ ਦੱਸਿਆ ਕਿ ਨਾਨ ਮੈਡੀਕਲ ਕਾਮਰਸ ਤੇ ਆਰਟਸ ਗਰੁੱਪ ਦੇ 147 ਵਿਦਿਆਰਥੀਆਂ ਨੇ ਇਮਤਿਹਾਨ ...
ਧਰਮਕੋਟ, 2 ਜੁਲਾਈ (ਪਰਮਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹਗੜ੍ਹ ਦਾ ਬਾਰ੍ਹਵੀਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ | ਇਸ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਰੇਸ਼ਮ ਸਿੰਘ ਨੇ ਦੱਸਿਆ ਕਿ ਵਿੱਦਿਅਕ ਵਰ੍ਹੇ 2021-2022 ਦੌਰਾਨ 35 ਵਿਦਿਆਰਥੀ ...
ਮੋਗਾ, 2 ਜੁਲਾਈ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਤ ਗੁਰਦੇਵ ਸਿੰਘ ਮਟਵਾਣੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੰਤ ਸੁਰਿੰਦਰ ਸਿੰਘ ਤਾਰੇਵਾਲਾ ਨੇ ਕਿਹਾ ਕਿ ਸੰਤ ਗੁਰਦੇਵ ਸਿੰਘ ਮਟਵਾਣੀ ਦੇ ...
ਬਾਘਾ ਪੁਰਾਣਾ, 2 ਜੁਲਾਈ (ਕਿ੍ਸ਼ਨ ਸਿੰਗਲਾ)-ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰ ਕੇ ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਸੜਕ ਉੱਪਰ ਸਥਿਤ ਪੈਟਰੋਲ ਪੰਪ ਦੇ ਨਜ਼ਦੀਕ ਇੰਡੋ ਬੈਂਕ ਦੇ ਕਰਮਚਾਰੀਆਂ, ਸਮੂਹ ਦੁਕਾਨਦਾਰਾਂ ਅਤੇ ਕੋਠੇ ਗਾਂਧਾ ...
ਮੋਗਾ, 2 ਜੁਲਾਈ (ਅਸ਼ੋਕ ਬਾਂਸਲ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜੇ ਵਿਚ ਐਸ.ਡੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰੀਖਿਆ ਦੇ ਨਤੀਜੇ ਸੌ ਪ੍ਰਤੀਸ਼ਤ ਰਹੇ ਤੇ ਸਾਰੇ ਹੀ ਵਿਦਿਆਰਥੀ ਪਾਸ ਹੋ ਗਏ | ਇਨ੍ਹਾਂ ਵਿਚੋਂ ਕਾਮਰਸ ਦੇ ...
ਧਰਮਕੋਟ, 2 ਜੁਲਾਈ (ਪਰਮਜੀਤ ਸਿੰਘ)-ਧਰਮਕੋਟ ਦੀ ਸਭ ਤੋਂ ਪ੍ਰਸਿੱਧ ਸੰਸਥਾ ਇੰਗਲਿਸ਼ ਹੈਲਪ ਲਾਈਨ ਧਰਮਕੋਟ ਨੇ ਨਵਦੀਪ ਕੌਰ ਵਾਸੀ ਮੱਖੂ ਦਾ ਕੈਨੇਡਾ ਸਟੱਡੀ ਵੀਜ਼ਾ ਲਗਵਾਇਆ | ਨਵਦੀਪ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਸੰਸਥਾ ਦੇ ਮੁਖੀ ਰਾਮ ਤੀਰਥ ਕੌੜਾ ਅਤੇ ਲਵਿਸ਼ ...
ਕੋਟ ਈਸੇ ਖਾਂ, 2 ਜੁਲਾਈ (ਨਿਰਮਲ ਸਿੰਘ ਕਾਲੜਾ)-ਹਰ ਸਾਲ ਦੀ ਤਰ੍ਹਾਂ ਕਾਰਗਿਲ ਸ਼ਹੀਦ ਜਿਉਣ ਸਿੰਘ ਮਾਹੀ ਮਾਛੀਵਾਲਾ ਦੀ 23ਵੀਂ ਬਰਸੀ ਪਿੰਡ ਬਹਿਰਾਮ ਕੇ ਵਿਖੇ 8 ਸਿੱਖ ਐਮ. ਟੀ. ਪੀ. ਐਲ. ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਵਲੋਂ ਮਨਾਈ ਗਈ | ਉਨ੍ਹਾਂ ਦੀ ਸਾਲਾਨਾ ਬਰਸੀ ...
ਮੋਗਾ, 2 ਜੁਲਾਈ (ਅਸ਼ੋਕ ਬਾਂਸਲ) - ਡਾਕਟਰਾਂ ਦਾ ਸਮਾਜ ਪ੍ਰਤੀ ਹਮੇਸ਼ਾ ਹੀ ਵੱਡਾ ਯੋਗਦਾਨ ਰਿਹਾ ਹੈ | ਡਾਕਟਰ ਦਿਵਸ ਸਮਾਜਿਕ ਤੌਰ 'ਤੇ ਇਕ ਖਾਸ ਦਿਨ ਮੰਨਿਆ ਜਾਂਦਾ ਹੈ | ਇਸ ਲੜੀ ਅਧੀਨ ਅਗਰਵਾਲ ਸਮਾਜ ਸਭਾ ਵਲੋਂ ਕਸ਼ਮੀਰੀ ਪਾਰਕ ਮੋਗਾ ਵਿਖੇ ਡਾਕਟਰ ਦਿਵਸ ਮਨਾਇਆ ਗਿਆ ...
ਮੋਗਾ, 2 ਜੁਲਾਈ (ਅਸ਼ੋਕ ਬਾਂਸਲ) - ਆਲ ਇੰਡੀਆ ਟੈਂਟ ਡੀਲਰ ਵੈੱਲਫੇਅਰ ਐਸੋਸੀਏਸ਼ਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਪੰਜਾਬ ਟੈਂਟ ਯੂਨੀਅਨ ਦੇ ਚੀਫ ਪੈਟਰਨ ਵਿਜੈ ਸਿੰਗਲਾ ਵਲੋਂ ਮੋਗਾ ਟੈਂਟ ਡੀਲਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਐਸ. ਡੀ. ਮਾਡਲ ਸਕੂਲ ਵਿਚ ਵਣ ...
ਕੋਟ ਈਸੇ ਖਾਂ/ਧਰਮਕੋਟ, 2 ਜੁਲਾਈ (ਨਿਰਮਲ ਸਿੰਘ ਕਾਲੜਾ/ਪਰਮਜੀਤ ਸਿੰਘ) - ਇਥੋਂ ਕੋਈ ਚਾਰ ਕੁ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਕੜਿਆਲ ਵਿਖੇ ਰਾਊਾਡ ਗਲਾਸ ਫਾਊਾਡੇਸ਼ਨ ਦੇ ਉੱਦਮ ਸਦਕਾ ਵਣ ਮਹਾਂ ਉਤਸਵ ਸੰਬੰਧੀ ਰੱਖੇ ਇਕ ਵਿਸ਼ੇਸ਼ ਸਮਾਗਮ 'ਚ ਸ਼ਾਮਿਲ ਹੋਣ ਲਈ ...
ਕੋਟ ਈਸੇ ਖਾਂ, 2 ਜੁਲਾਈ (ਨਿਰਮਲ ਸਿੰਘ ਕਾਲੜਾ) - ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ, ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਅੱਜ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਗੁਰਮੀਤ ਸਿੰਘ ਖੋਸੇ ਵਾਲਿਆਂ ਦੇ ਉੱਦਮ ਸਦਕਾ ਅਮੋਲ ਅਕੈਡਮੀ ਖੋਸਾ ਦੇ ਖਿਡਾਰੀਆਂ ਨੂੰ ਮਿਲਣ ...
ਸਮਾਲਸਰ, 2 ਜੁਲਾਈ (ਕਿਰਨਦੀਪ ਸਿੰਘ ਬੰਬੀਹਾ)-ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਕਤਲ ਤੋਂ ਬਾਅਦ ਹੀ ਉਸ ਦੇ ਪ੍ਰਸੰਸਕ ਲਗਾਤਾਰ ਉਨ੍ਹਾਂ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਜਾ ਆ ਰਹੇ ਹਨ | ਕਸਬਾ ਸਮਾਲਸਰ ਦੇ ...
ਧਰਮਕੋਟ, 2 ਜੁਲਾਈ (ਪਰਮਜੀਤ ਸਿੰਘ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾ. ਬਲਜੀਤ ਕੌਰ ਦੇ ਉਸ ਬਿਆਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ...
ਅਜੀਤਵਾਲ, 2 ਜੁਲਾਈ (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਵਿਖੇ ਹੋਏ ਰੁਜ਼ਗਾਰ ਪ੍ਰਾਪਤੀ ਸੈਮੀਨਾਰ ਵਿਚ ਕਾਲਜ ਦੇ 4 ਵਿਦਿਆਰਥੀ ਰੁਜ਼ਗਾਰ ਲਈ ਚੁਣੇ ਗਏ | ਜਿੰਨ੍ਹਾਂ ਨੂੰ ਅਲੱਗ-ਅਲੱਗ ਕੰਪਨੀਆਂ ਨੇ ਨਿਯੁਕਤੀ ਪੱਤਰ ...
ਮੋਗਾ, 2 ਜੁਲਾਈ (ਗੁਰਤੇਜ ਸਿੰਘ) - ਪਿਛਲੇ ਲੰਬੇ ਸਮੇਂ ਤੋਂ ਸਬਜ਼ੀ ਮੰਡੀ ਮੋਗਾ ਵਿਚ ਸੁਖਦੇਵ ਸਿੰਘ ਐਂਡ ਸੰਨਜ਼ ਕੰਪਨੀ ਜ਼ਰੀਏ ਲੋਕਾਂ ਨੂੰ ਸਾਫ਼-ਸੁਥਰੀਆਂ ਸੇਵਾਵਾਂ ਦੇਣ ਵਾਲੇ ਸੁਖਦੇਵ ਸਿੰਘ ਗਿੱਲ ਦਾ ਅਚਾਨਕ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ | ਸੁਖਦੇਵ ...
ਧਰਮਕੋਟ, 2 ਜੁਲਾਈ (ਪਰਮਜੀਤ ਸਿੰਘ)-ਐਸ.ਐਫ.ਸੀ. ਇੰਸਟੀਚਿਊਟ ਆਫ਼ ਨਰਸਿੰਗ ਜੋ ਪਿਛਲੇ ਕਈ ਸਾਲਾਂ ਤੋਂ ਜਲਾਲਾਬਾਦ (ਧਰਮਕੋਟ) ਹਲਕੇ ਵਿਚ ਸਫਲਤਾਪੂਰਵਕ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ | ਪੀ. ਐਨ. ਆਰ. ਸੀ. ਦੁਆਰਾ ਲਈ ਗਈ ਪ੍ਰੀਖਿਆ 'ਚ ਵਿਦਿਆਰਥੀਆਂ ਵਲੋਂ ਇਕ ...
ਬਾਘਾ ਪੁਰਾਣਾ, 2 ਜੁਲਾਈ (ਕਿ੍ਸ਼ਨ ਸਿੰਗਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੀਆਂ ਵਿਦਿਆਰਥਣਾਂ ਵਲੋਂ ਸਾਇੰਸ, ਕਾਮਰਸ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX