ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਬਰਸਾਤ ਤੋਂ ਬਾਅਦ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਪਿੰਡ ਮਹਿਲ ਕਲਾਂ ਸੋਢੇ ਦੀ ਫਿਰਨੀ 'ਤੇ ਸਥਾਨਕ ਲੋਕਾਂ ਨੇ ਝੋਨਾ ਲਾ ਕੇ ਪੰਜਾਬ ਸਰਕਾਰ ਅਤੇ ਗ੍ਰਾਮ ਪੰਚਾਇਤ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਰਾਜ 'ਚ ਇਸ ਸੜਕ ਨੂੰ ਨਵੇਂ ਸਿਰਿਓਾ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ | ਠੇਕੇਦਾਰ ਵਲੋਂ ਇਹ ਸੜਕ ਤਾਂ ਪੁੱਟ ਦਿੱਤੀ ਗਈ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਸੜਕ ਨਹੀਂ ਬਣਾਈ ਜਾ ਰਹੀ | ਇਹ ਮਾਮਲਾ ਪੰਚਾਇਤਾਂ ਰਾਹੀਂ ਸਰਕਾਰ ਕੋਲੇ ਉਠਾਉਣ ਲਈ ਉਹ ਪਿੰਡ ਦੇ ਸਰਪੰਚ ਨਾਲ ਗੱਲ ਕਰ ਚੁੱਕੇ ਹਨ, ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ | ਪਿੰਡ ਦਾ ਨਿਕਾਸੀ ਸਿਸਟਮ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ, ਜਿਸ ਕਾਰਨ ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਅਤੇ ਬਰਸਾਤ ਦਾ ਪਾਣੀ ਰੁਕਣ ਨਾਲ ਇਹ ਸੜਕ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ, ਕਿਉਂਕਿ ਗ੍ਰਾਮ ਪੰਚਾਇਤ ਵਲੋਂ ਪਿੰਡ ਵਿਚਲਾ ਛੱਪੜ ਪਾਰਕ ਬਣਾਉਣ ਲਈ ਪੂਰ ਦਿੱਤਾ ਗਿਆ ਪਰ ਗੰਦੇ ਪਾਣੀ ਦੇ ਨਿਕਾਸ ਪਿੰਡ ਤੋਂ ਬਾਹਰ ਕਰਨ ਲਈ ਕੋਈ ਠੋਸ ਪ੍ਰਬੰਧ ਨਹੀਂ ਕੀਤਾ ਗਿਆ, ਇੱਥੋਂ ਦੇ ਨਾਲੀਆਂ ਅਤੇ ਨਾਲੇ ਓਵਰ ਫਲੋ ਹੋ ਕੇ ਗੰਦਾ ਪਾਣੀ ਪਿੰਡ ਦੀ ਇਸ ਫਿਰਨੀ 'ਤੇ ਇਕੱਠਾ ਹੋਇਆ ਰਹਿੰਦਾ ਹੈ | ਜਿਸ ਕਾਰਨ ਸਥਾਨਕ ਲੋਕਾਂ ਨੂੰ ਇਹ ਮੁਸ਼ਕਲਾਂ ਪੇਸ਼ ਆ ਰਹੀ | ਬਰਸਾਤ ਦੇ ਦਿਨਾਂ 'ਚ ਤਾਂ ਇਹ ਸਮੱਸਿਆ ਹੋ ਗੰਭੀਰ ਬਣ ਜਾਂਦੀ ਹੈ ਅਤੇ ਫਿਰਨੀ 'ਤੇ ਲਗਦੇ ਘਰਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ | ਬਜ਼ੁਰਗ ਜਰਨੈਲ ਸਿੰਘ, ਸੋਹਣ ਸਿੰਘ ਬੜੈਚ, ਅਵਤਾਰ ਸਿੰਘ ਖੜਕੇ ਕਾ, ਰਾਜਵੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਹਰ ਰੋਜ਼ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਕਿਸੇ ਜਗ੍ਹਾ 'ਤੇ ਪਾਣੀ ਨਾ ਖੜ੍ਹਾ ਹੋਣ ਦੀਆਂ ਅਪੀਲਾਂ ਕੀਤੀਆਂ ਜਾਂਦੀਆਂ ਹਨ ਪਰ ਇਸ ਸੜਕ 'ਤੇ ਖੜ੍ਹੇ ਗੰਦੇ ਪਾਣੀ 'ਤੇ ਪਲਨ ਵਾਲੇ ਮੱਛਰ ਨਾਲ ਫੈਲਣ ਵਾਲੀਆਂ ਬਿਮਾਰੀਆਂ ਲਈ ਜ਼ਿੰਮੇਵਾਰ ਕੌਣ ਹੋਵੇਗਾ? ਇਸ ਮੌਕੇ ਪਿੰਡ ਵਾਸੀਆਂ ਨੇ ਸੜਕ 'ਤੇ ਖੜ੍ਹੇ ਪਾਣੀ 'ਚ ਝੋਨਾ ਲਗਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ | ਇਸ ਸਮੇਂ ਮਿ: ਹਰਚੇਤ ਸਿੰਘ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ ਅਕਾਲੀ, ਨਿਸ਼ਾਨ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ ਰਾਹਲ, ਬਲਵੀਰ ਸਿੰਘ ਫ਼ੌਜੀ, ਬਘੇਰਾ ਸਿੰਘ, ਗੁਰਪ੍ਰੀਤ ਸਿੰਘ, ਨਿੱਕਾ ਸਿੰਘ ਆਦਿ ਨੇ ਲੋਕਾਂ ਨੇ ਕਿਹਾ ਕਿ ਜੇਕਰ ਆਉਂਦੇ ਕੁਝ ਦਿਨਾਂ 'ਚ ਉਨ੍ਹਾਂ ਦੀ ਇਸ ਮੁਸ਼ਕਲ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ |
ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੱਦੇ ਤਹਿਤ ਅੱਜ ਅਧਿਆਪਕਾਂ ਵਲੋਂ ਬਲਾਕ ਮਹਿਲ ਕਲਾਂ ਦੇ ਮੂੰਮ, ਸਹੌਰ, ਧਨੇਰ ਆਦਿ ਸਕੂਲਾਂ 'ਚ ਬਜਟ ਦੀਆਂ ਕਾਪੀਆਂ ਫ਼ੂਕ ਕੇ ਰੋਸ ਜ਼ਾਹਰ ਕੀਤਾ ਗਿਆ | ਅਧਿਆਪਕਾਂ ਨੇ ਬਜਟ ਨੂੰ ਮੁਲਾਜ਼ਮ ...
ਤਪਾ ਮੰਡੀ, 2 ਜੁਲਾਈ (ਪ੍ਰਵੀਨ ਗਰਗ)-ਸੰਤ ਵੀਰਗਿਰੀ ਜੀ ਆਸ਼ਰਮ ਨਜ਼ਦੀਕ ਸਬੰਧਤ ਠੇਕੇਦਾਰ ਵਲੋਂ ਇੰਟਰਲਾਕ ਟਾਈਲਾਂ ਲਾਉਣ ਸਬੰਧੀ ਪੁੱਟੀ ਗਈ ਸੜਕ ਲੋਕਾਂ ਲਈ ਸਿਰਦਰਦੀ ਬਣ ਚੁੱਕੀ ਹੈ, ਕਿਉਂਕਿ ਸੜਕ ਉਪਰੋਂ ਗੁਜ਼ਰਨ ਵਾਲੇ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ, ...
ਬਰਨਾਲਾ, 2 ਜੁਲਾਈ (ਅਸ਼ੋਕ ਭਾਰਤੀ)-22 ਏਕੜ ਬਰਨਾਲਾ ਦੇ ਅਦਿੱਤਿਆ ਗਰਗ ਨੇ ਆਲ ਇੰਡੀਆ ਕਲੈਟ ਦੀ ਪ੍ਰੀਖਿਆ 'ਚੋਂ ਪੰਜਾਬ 'ਚੋਂ 7ਵਾਂ ਅਤੇ ਭਾਰਤ ਵਿਚੋਂ 343ਵਾਂ ਰੈਂਕ ਹਾਸਲ ਕਰ ਕੇ ਪੰਜਾਬ, ਜ਼ਿਲ੍ਹਾ ਬਰਨਾਲਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਗੱਲਬਾਤ ਕਰਦਿਆਂ ...
ਬਰਨਾਲਾ, 2 ਜੁਲਾਈ (ਅਸ਼ੋਕ ਭਾਰਤੀ)-ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਤਹਿਸੀਲ ਬਰਨਾਲਾ ਦਾ ਡੈਲੀਗੇਟ ਇਜਲਾਸ 9 ਜੁਲਾਈ ਨੂੰ ਪਿੰਡ ਠੀਕਰੀਵਾਲਾ ਵਿਚ ਤੇ ਤਪਾ ਤਹਿਸੀਲ ਦਾ 13 ਜੁਲਾਈ ਨੂੰ ਭਦੌੜ ...
ਭਦੌੜ, 2 ਜੁਲਾਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਦੌੜ ਪੁਲਿਸ ਨੇ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਬਲਤੇਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਾਇਕ ਥਾਣੇਦਾਰ ਮੱਘਰ ...
ਭਦੌੜ, 2 ਜੁਲਾਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਇਕ ਲੜਕੀ ਵਲੋਂ ਵਿਆਹ ਕਰਵਾ ਕੇ ਲੜਕੇ ਨੂੰ ਕੈਨੇਡਾ ਲਿਜਾਣ ਦਾ ਝਾਂਸਾ ਦੇ ਕੇ 57 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਥਾਣਾ ਭਦੌੜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਗੁਰਦੀਪ ਸਿੰਘ ਗਿੱਲ ਪੁੱਤਰ ਭੋਲਾ ਸਿੰਘ ...
ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਗੁਰਦੁਆਰਾ ਕਾਲਾਮਾਲਾ ਸਾਹਿਬ ਛਾਪਾ ਵਿਖੇ ਸੰਤ ਜਸਵੀਰ ਸਿੰਘ ਖ਼ਾਲਸਾ ਦੀ ਸਾਲਾਨਾ ਬਰਸੀ ਮੌਕੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਸਫ਼ਾਈ ਸੇਵਾ ਕਲੱਬ ਛਾਪਾ (ਬਰਨਾਲਾ) ਦੇ ਉੱਦਮੀ ਨੌਜਵਾਨਾਂ ਨੇ ਕਲੱਬ ਪ੍ਰਧਾਨ ...
ਟੱਲੇਵਾਲ, 2 ਜੁਲਾਈ (ਸੋਨੀ ਚੀਮਾ)-ਸਰਕਾਰ ਸਾਨੂੰ ਤਨਖ਼ਾਹ ਸਾਡੀ ਡਿਊਟੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਸਮਾਜ ਵਿਚ ਅਮਨ ਸ਼ਾਂਤੀ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਕਰ ਕੇ ਦਿੰਦੀ ਹੈ, ਨਾ ਕਿ ਬੇਈਮਾਨੀ, ਰਿਸ਼ਵਤਖ਼ੋਰੀ ਅਤੇ ਮਾੜੇ ਅਨਸਰਾਂ ਅੱਗੇ ...
ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਐਸ.ਐਸ.ਪੀ. ਬਰਨਾਲਾ ਸੰਦੀਪ ਮਲਿਕ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਅੰਦਰ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸ਼ਹੀਦ ਬਾਬਾ ਜੰਗ ਸਿੰਘ ਪਾਰਕ ਮਹਿਲ ਕਲਾਂ ਸੋਢੇ ਵਿਖੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕੀਤਾ ...
ਟੱਲੇਵਾਲ, 2 ਜੁਲਾਈ (ਸੋਨੀ ਚੀਮਾ)-ਮਹਾਨ ਤਪੱਸਵੀ ਸ੍ਰੀਮਾਨ 1008 ਸਿੱਧ ਬਾਬਾ ਸਤਨਾਮ ਦਾਸ ਦਿਗੰਬਰੀ ਮਹਾਰਾਜਾ ਦੀ ਸਾਲਾਨਾ 93ਵੀਂ ਬਰਸੀ ਅਤੇ ਸ੍ਰੀਮਾਨ 108 ਸਿੱਧ ਬਾਬਾ ਕਰਤਾਰ ਦਾਸ ਜੀ ਮਹਾਰਾਜ ਦੀ 14ਵੀਂ ਸਾਲਾਨਾ ਬਰਸੀ ਦੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਪਿੰਡ ਵਿਧਾਤੇ ...
ਤਪਾ ਮੰਡੀ, 2 ਜੁਲਾਈ (ਵਿਜੇ ਸ਼ਰਮਾ)-ਸਬ-ਡਵੀਜ਼ਨ ਤਪਾ ਦੇ ਡੀ.ਐੱਸ.ਪੀ. ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਥਾਣਾ ਤਪਾ ਵਲੋਂ ਨੇੜਲੇ ਪਿੰਡ ਤਾਜੋਕੇ ਵਿਖੇ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕ ਕੈਂਪ ਲਾਇਆ ਗਿਆ | ਜਿਸ ਵਿਚ ਪਿੰਡ ਦੇ ਸਰਪੰਚ, ਪੰਚ ਮੋਹਤਬਰਾਂ ਤੋਂ ...
ਤਪਾ ਮੰਡੀ, 2 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸੰਤ ਬਾਬਾ ਚਿਤਾਨੰਦ (ਗ਼ਰੀਬ ਦਾਸ ਬੱਸਾਂ ਵਾਲੇ) ਆਲੀਕੇ ਜੈਮਲ ਸਿੰਘ ਵਾਲਾ ਗਊਸ਼ਾਲਾ ਵਾਲਿਆਂ ਦੀ 20ਵੀਂ ਬਰਸੀ ਸੰਤ ਚਿਤਾਨੰਦ ਗਊਸ਼ਾਲਾ ਵਿਖੇ ਸ਼ਰਧਾ ਨਾਲ ਮਨਾਈ ਗਈ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠਾਂ ਦੇ ਭੋਗ ...
ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਪਿੰਡ ਮਹਿਲ ਖ਼ੁਰਦ ਵਿਖੇ ਪਿੰਡ ਦੇ ਆਲੇ ਦੁਆਲੇ ਲਿੰਕ ਸੜਕ ਦੀ ਉਸਾਰੀ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਕਰ ਕੇ ਆਉਣ ਜਾਣ ਵਾਲੇ ਵਾਹਨਾਂ 'ਤੇ ਆਮ ਲੋਕਾਂ ਦੀ ਮੁਸ਼ਕਿਲ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਗਿਆ ਹੈ | ਪਿੰਡ ...
ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਬੀਤੀ 20 ਜੂਨ ਨੂੰ ਘਰੇਲੂ ਕਲੇਸ਼ ਕਾਰਨ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਗਈ ਅਮਨਦੀਪ ਕੌਰ ਦੇ ਮਾਮਲੇ 'ਚ ਨਾਮਜ਼ਦ 6 ਦੋਸ਼ੀਆਂ 'ਚੋਂ 4 ਦੋਸ਼ੀਆਂ ਦੀ ਗਿ੍ਫ਼ਤਾਰ ਅੱਜ 10 ਦਿਨ ਬੀਤ ਜਾਣ ਬਾਅਦ ਵੀ ਪੁਲਿਸ ਨਹੀਂ ਕਰ ਸਕੀ | ਇਸ ...
ਮਹਿਲ ਕਲਾਂ, 2 ਜੁਲਾਈ (ਅਵਤਾਰ ਸਿੰਘ ਅਣਖੀ)-ਇਲਾਕੇ ਅੰਦਰ ਇਕ ਪ੍ਰਵਾਸੀ ਵਿਅਕਤੀ ਵਲੋਂ ਆਪਣੇ ਆਪ ਨੂੰ ਸਰਕਾਰ ਤੋਂ ਮਨਜ਼ੂਰਸ਼ੁਦਾ ਦੱਸ ਕੇ ਘਰਾਂ 'ਤੇ ਨੰਬਰ ਪਲੇਟਾਂ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਵਿਅਕਤੀ ਵਲੋਂ ਘਰਾਂ ਦੇ ਫ਼ਰਜ਼ੀ ਨੰਬਰ ਇਕ ਟੀਨ ਦੀ ਪਲੇਟ ...
ਬਰਨਾਲਾ, 2 ਜੁਲਾਈ (ਅਸ਼ੋਕ ਭਾਰਤੀ)-ਜਮਹੂਰੀ ਅਧਿਕਾਰ ਸਭਾ ਬਰਨਾਲਾ ਵਲੋਂ ਜਮਹੂਰੀ ਲਹਿਰ ਦੇ ਸਿਰਕੱਢ ਸ਼ਹੀਦ ਫਾਦਰ ਸਟੇਨ ਸਵਾਮੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਸੈਮੀਨਾਰ ਕਰਵਾਇਆ | ਇਸ ਮੌਕੇ ਉੱਘੇ ਜਮਹੂਰੀ ਕਾਰਕੁਨ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਪ੍ਰੋਫੈਸਰ ...
ਹੰਡਿਆਇਆ, 2 ਜੁਲਾਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਵਾਰਡ ਨੰਬਰ 5 ਸ਼ਮਸ਼ਾਨਘਾਟ 'ਚ 30 ਸਾਲ ਦੇ ਨÏਜਵਾਨ ਦੀ ਲਾਸ਼ ਮਿਲੀ ਹੈ ਪਰ ਲੋਕਾਂ ਅਨੁਸਾਰ ਇਹ ਮਾਮਲਾ ਕਤਲ ਕੀਤੇ ਜਾਣ ਦਾ ਜਾਪਦਾ ਹੈ | ਇਸ ਮੌਕੇ 'ਤੇ ਪੜਤਾਲ ਕਰਨ ਪੁੱਜੇ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ...
ਤਪਾ ਮੰਡੀ, 2 ਜੁਲਾਈ (ਪ੍ਰਵੀਨ ਗਰਗ)-ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਮਾਤਾ ਨੈਣਾ ਦੇਵੀ ਮੰਦਰ (ਹਿਮਾਚਲ) ਵਿਖੇ ਲੰਗਰ ਲਾਉਣ ਸਬੰਧੀ ਸ਼ਹਿਰ ਦੇ ਬਾਲਮੀਕੀ ਚੌਕ ਨਜ਼ਦੀਕ ਦਫ਼ਤਰ ਖੋਲਿ੍ਹਆ ਗਿਆ | ਜਿਸ ਦਾ ਉਦਘਾਟਨ ਸੰਤ ਮਹਾਂਪੁਰਸ਼ ਮਹੇਸ਼ ਮੁਨੀ ਜੀ ਕਾਲੀ ਕਵਲੀ ...
ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਧਾਲੀਵਾਲ, ਭੁੱਲਰ)-ਨੇੜਲੇ ਪਿੰਡ ਨੀਲੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪਿ੍ੰਸੀਪਲ ਅਨਿਲ ਕੁਮਾਰ ਜੈਨ ਦੀ ਅਗਵਾਈ ਵਿਚ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਰੀਬ ਅੱਧੀ ਦਰਜਨ ਪਿੰਡਾਂ ਦੇ ਬੱਚਿਆਂ ਨੇ ਭਾਗ ਲਿਆ | ...
ਸੰਦੌੜ, 2 ਜੁਲਾਈ (ਗੁਰਪ੍ਰੀਤ ਸਿੰਘ ਚੀਮਾ)-ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ, ਕੋਟਕਪੂਰਾ ਗੋਲੀਕਾਂਡ ਦਾ ਇਨਸਾਫ਼ ਲੈਣ ਲਈ 1 ਜੁਲਾਈ 2021 ਤੋਂ ਸ਼ੁਰੂ ਹੋਏ ਬਰਗਾੜੀ ਮੋਰਚੇ ਵਿਚ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ...
ਸੰਗਰੂਰ, 2 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਗਰਾਮ ਪੰਚਾਇਤ ਫਤਹਿਗੜ੍ਹ ਛੰਨਾਂ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਦੇ ਪੋ੍ਰਜੈਕਟ ਡਾਇਰੈਕਟਰ ਅਤੇ ਸਮਾਜ ਸੇਵਕ ਮੋਹਨ ਸ਼ਰਮਾ ਸ਼ਾਮਲ ...
ਮਸਤੂਆਣਾ ਸਾਹਿਬ, 2 ਜੁਲਾਈ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪਿਛਲੇ ਲੰਬੇ ਸਮੇਂ ਤੋਂ ਬਤੌਰ ਸੁਪਰਡੈਂਟ ਦੀਆਂ ਸੇਵਾਵਾਂ ਨਿਭਾਉਣ ਉਪਰੰਤ ਹਰਦੇਵ ਸਿੰਘ ਸੰਧੂ ਦੇ ਸੇਵਾ ਮੁਕਤ ਹੋਣ 'ਤੇ ਸੇਵਾ ਮੁਕਤੀ ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ...
ਸੰਗਰੂਰ, 2 ਜੁਲਾਈ (ਧੀਰਜ ਪਸ਼ੌਰੀਆ)-'ਆਪ' ਸਰਕਾਰ ਨੇ ਬਿਜਲੀ ਗਰੰਟੀਆਂ ਪੂਰੀਆਂ ਕਰਨ ਤੋਂ ਬਾਅਦ ਹੁਣ ਸੂਬੇ ਦੇ ਵਿਕਾਸ ਵੱਲ ਕਦਮ ਵਧਾਇਆ ਹੈ, ਜਿਸ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਮਸਤੂਆਣਾ ਵਿਖੇ ਮੈਡੀਕਲ ਕਾਲਜ ਅਤੇ ਲੌਂਗੋਵਾਲ ਵਿਖੇ ਆਧੁਨਿਕ ਸਟੇਡੀਅਮ ਜਲਦ ਹੀ ਬਣਨ ...
ਤਪਾ ਮੰਡੀ, 2 ਜਲਾਈ (ਵਿਜੇ ਸ਼ਰਮਾ)-ਸ੍ਰੀ ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਿਰ ਕਮੇਟੀ ਵਲੋਂ ਸ੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਦੇ ਦਰਸ਼ਨਾਂ ਲਈ ਬੱਸ ਨੂੰ ਪ੍ਰਧਾਨ ਹਰੀਸ਼ ਗੋਸਾ ਅਤੇ ਚੇਅਰਮੈਨ ਰਾਮਲਾਲ ਠੇਕੇਦਾਰ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ | ਇਸ ਤੋਂ ...
ਸ਼ਹਿਣਾ, 2 ਜੁਲਾਈ (ਸੁਰੇਸ਼ ਗੋਗੀ)-ਗਾ੍ਰਮ ਪੰਚਾਇਤ ਸ਼ਹਿਣਾ ਵਲੋਂ ਛੱਪੜ ਦੀ ਖ਼ੁਦਾਈ ਦਾ ਕੰਮ ਸ਼ੁਰੂ ਕੀਤਾ ਗਿਆ | ਸਰਪੰਚ ਮਲਕੀਤ ਕੌਰ ਕਲਕੱਤਾ ਦੀ ਅਗਵਾਈ ਵਿਚ ਸ਼ਾਂਤੀ ਦਾਸ ਵਾਲਾ ਛੱਪੜ ਜੋ ਖੇਡ ਸਟੇਡੀਅਮ ਦੇ ਪਿੱਛੇ ਹੈ | ਇਸ ਛੱਪੜ ਦੀ ਸਫ਼ਾਈ ਤੇ ਖ਼ੁਦਾਈ ਦਾ ਕੰਮ 140 ...
ਬਰਨਾਲਾ, 2 ਜੁਲਾਈ (ਅਸ਼ੋਕ ਭਾਰਤੀ)-36000 ਹਜ਼ਾਰ ਕੱਚੇ, ਆਰਜ਼ੀ, ਕੰਟਰੈਕਟ ਅਤੇ ਆਊਟਸੋਰਸ ਮੁਲਾਜ਼ਮਾਂ ਦੀਆਂ ਨੌਕਰੀਆਂ ਪੱਕੀਆਂ ਕਰਨ ਬਾਬਤ ਬਣਾਈ ਗਈ ਤਿੰਨ ਮੈਂਬਰੀ ਕੈਬਨਿਟ ਕਮੇਟੀ ਪੰਜਾਬ ਦੇ ਆਦਰਸ਼ ਸਕੂਲਾਂ (ਪਬਲਿਕ ਪ੍ਰਾਈਵੇਟ ਪਾਰਟਨਰਸਿਪ ਤਰਜ਼ ਵਾਲੇ) ਦੇ ...
ਟੱਲੇਵਾਲ, 2 ਜੁਲਾਈ (ਸੋਨੀ ਚੀਮਾ)-ਕੈਨੇਡਾ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਸ਼ਿਊਰਵੇਅ ਇਮੀਗ੍ਰੇਸ਼ਨ ਕੰਪਨੀ ਕੈਨੇਡਾ ਦੇ ਹਰ ਤਰ੍ਹਾਂ ਦੇ ਵੀਜ਼ੇ ਲਗਵਾਉਣ ਵਿਚ ਮੋਹਰੀ ਬਣੀ ਹੋਈ ਹੈ | ਇਸੇ ਕੜੀ ਤਹਿਤ ਕੰਪਨੀ ਵਲੋਂ ਸਿਰਫ ਦੋ ਦਿਨਾਂ ਵਿਚ ਹੀ ਵਿਜਟਰ ਵੀਜ਼ਾ ...
ਬਰਨਾਲਾ, 2 ਜੁਲਾਈ (ਅਸ਼ੋਕ ਭਾਰਤੀ)-ਜੈ ਵਾਟਿਕਾ ਪਬਲਿਕ ਸਕੂਲ ਬਰਨਾਲਾ ਵਿਖੇ ਡਾਕਟਰ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਰਿੰਕੀ ਚਕਰਵਰਤੀ ਨੇ ਵਿਦਿਆਰਥੀਆਂ ਨੂੰ ਡਾਕਟਰ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਵਿਦਿਆਰਥੀਆਂ ਵਲੋਂ ...
ਸ਼ਹਿਣਾ, 2 ਜੁਲਾਈ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਵਿਖੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਜਸਵੀਰ ਸਿੰਘ ਔਲਖ ਦੇ ਨਿਰਦੇਸ਼ਾਂ ਤਹਿਤ ਆਂਗਣਵਾੜੀ ਸੈਂਟਰ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਾਇਆ ਗਿਆ | ਜਗਦੇਵ ਸਿੰਘ ਸੁਪਰਵਾਈਜ਼ਰ ਅਤੇ ਮੰਗਤ ਸਿੰਘ ...
ਹੰਡਿਆਇਆ, 2 ਜੁਲਾਈ (ਗੁਰਜੀਤ ਸਿੰਘ ਖੱੁਡੀ)-ਸਿਵਲ ਸਰਜਨ ਬਰਨਾਲਾ ਡਾ: ਜਸਵੀਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਐਸ.ਐਮ.ਓ. ਧਨੌਲਾ ਡਾ: ਸਤਵੰਤ ਸਿੰਘ ਔਜਲਾ ਦੀ ਅਗਵਾਈ ਵਿਚ ਕਸਬਾ ਹੰਡਿਆਇਆ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਸਿਹਤ ਵਿਭਾਗ ਦੇ ...
ਬਰਨਾਲਾ, 2 ਜੁਲਾਈ (ਰਾਜ ਪਨੇਸਰ)-ਪਿੰਡ ਫਰਵਾਹੀ ਵਿਖੇ ਪੁਲਿਸ ਵਲੋਂ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ | ਜਾਣਕਾਰੀ ਦਿੰਦਿਆਂ ਸੀ.ਆਰ.ਪੀ.ਸੀ. ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਨੇ ਦੱਸਿਆ ਕਿ ਪਿੰਡ ਫਰਵਾਹੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX