ਨਵੀਂ ਦਿੱਲੀ, 2 ਜੁਲਾਈ (ਜਗਤਾਰ ਸਿੰਘ)-ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਵਲੋਂ ਦਿੱਲੀ ਦੇ ਵੱਖ-ਵੱਖ ਇਤਿਹਾਸਕ ਅਸਥਾਨਾਂ ਅਤੇ ਸਿੰਘ ਸਭਾਵਾਂ ਵਿਚ ਲਗਾਏ ਗਏ ਗੁਰਮਤਿ ਕੈਂਪਾਂ ਵਿਚ ਬੱਚਿਆਂ ਨੂੰ ਗੁਰਬਾਣੀ ਦੀ ਸਿਖਲਾਈ ਦੇਣ ਵਾਲੇ ਅਧਿਆਪਕਾਂ ਦਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਨਮਾਨ ਕੀਤਾ ਗਿਆ | ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਐੱਮ.ਪੀ.ਐਸ.ਚੱਢਾ, ਗੁਰਦੇਵ ਸਿੰਘ, ਭੁਪਿੰਦਰ ਸਿੰਘ ਭੁੱਲਰ ਸਮੇਤ ਹੋਰਨਾਂ ਵਲੋਂ ਅਧਿਆਪਕਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਪ੍ਰਚਾਰਕ ਸਾਹਿਬਾਨਾਂ ਅਤੇ ਅਧਿਆਪਕਾਂ ਦਾ ਸਨਮਾਨ ਕਰਨਾ ਬਹੁਤ ਜ਼ਰੂਰੀ ਸੀ ਕਿਉਂਕਿ ਇਨ੍ਹਾਂ ਨੇ ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦਿੱਤੀ ਹੈ | ਇਨ੍ਹਾਂ ਗੁਰਮਤਿ ਕੈਂਪਾਂ ਦੇ ਸਫਲਤਾ ਲਈ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਪ੍ਰਧਾਨ ਤੇ ਜਗਦੀਪ ਸਿੰਘ ਕਾਹਲੋਂ ਜਨਰਲ ਸਕੱਤਰ ਦੇ ਅਹਿਮ ਸਹਿਯੋਗ ਦਾ ਜ਼ਿਕਰ ਕਰਦਿਆਂ ਕਰਮਸਰ ਨੇ ਕਿਹਾ ਕਿ ਦਿੱਲੀ ਕਮੇਟੀ ਭਵਿੱਖ 'ਚ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ |
ਮਕਸੂਦਾਂ, 2 ਜੁਲਾਈ (ਸਤਿੰਦਰ ਪਾਲ ਸਿੰਘ)-ਜਲੰਧਰ ਪਠਾਨਕੋਟ ਚੌਕ ਵਿਚ ਇਕ ਤੇਜ਼ ਰਫਤਾਰ ਟਿੱਪਰ ਚਾਲਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਟੱਕਰ ਮਾਰਨ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਨੂੰ ...
ਨਵੀਂ ਦਿੱਲੀ, 2 ਜੁਲਾਈ (ਬਲਵਿੰਦਰ ਸਿੰਘ ਸੋਢੀ)-ਪੱਛਮ ਵਿਹਾਰ ਵੈਸਟ ਪੁਲਿਸ ਨੇ ਇਕ ਐਲਾਨਿਆ ਹੋਇਆ ਭਗੌੜੇ ਦੋਸ਼ੀ ਨੂੰ ਹਰਿਆਣਾ ਤੋਂ ਗਿ੍ਫ਼ਤਾਰ ਕਰ ਲਿਆ ਹੈ | ਇਸ ਭਗੌੜੇ ਦੀ ਦਿੱਲੀ ਪੁਲਿਸ ਦੇ ਆਬਕਾਰੀ ਵਿਭਾਗ ਨੂੰ ਕਾਫ਼ੀ ਸਮੇਂ ਤੋਂ ਭਾਲ ਸੀ | ਇਸ ਦੀ ਪਛਾਣ ਸੂਰੀਆ ...
ਨਵੀਂ ਦਿੱਲੀ, 2 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦੇਸ਼ ਭਰ 'ਚ ਇਕ ਜੁਲਾਈ ਤੋਂ ਏਕਲ ਉਪਯੋਗ ਪਲਾਸਟਿਕ ਤੋਂ ਬਣੀਆਂ 19 ਚੀਜ਼ਾਂ 'ਤੇ ਪਾਬੰਦੀ ਲਗਾਈ ਗਈ ਹੈ, ਪਰ ਦਿੱਲੀ ਦੇ ਕੁਝ ਇਲਾਕਿਆਂ 'ਚ ਇਸ ਦਾ ਅਮਲ ਘੱਟ ਹੀ ਹੋਇਆ ਹੈ | ਬਾਜ਼ਾਰਾਂ, ਰੇਹੜੀਆਂ, ਪਟੜੀਆਂ, ਦੁਕਾਨਾਂ 'ਤੇ ...
ਨਵੀਂ ਦਿੱਲੀ, 2 ਜੁਲਾਈ (ਜਗਤਾਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੂਬਾਈ ਕਿਸਾਨ ਮੋਰਚਾ ਦੇ ਪ੍ਰਧਾਨ ਵਿਨੋਦ ਸਹਿਰਾਵਤ ਨੇ ਕਿਹਾ ਕਿ ਦਿੱਲੀ ਵਿਚ ਪਏ ਮੀਂਹ ਕਾਰਨ ਹੁਣ ਡਰੇਨ ਦਾ ਪਾਣੀ ਖੇਤਾਂ 'ਚ ਜਾ ਰਿਹਾ ਹੈ, ਜਿੱਥੇ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ...
ਨਵੀਂ ਦਿੱਲੀ, 2 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਮਰੀਜ਼ਾਂ ਨੂੰ ਉਨ੍ਹਾਂ ਦੀ ਜਾਂਚ ਰਿਪੋਰਟ ਲਈ ਹੁਣ ਹਸਪਤਾਲ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਕਿਉਂਕਿ ਹੁਣ ਉਨ੍ਹਾਂ ਦੀ ਰਿਪੋਰਟ ਆਨਲਾਈਨ ਮਿਲ ਸਕੇਗੀ | ਇਸ ਲਈ ਨੌਕਰੀ ਲਈ ਐਲ. ...
ਨਵੀਂ ਦਿੱਲੀ, 2 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਕੂਰ ਬਸਤੀ ਇਲਾਕੇ ਦੇ ਰਿਸ਼ੀ ਨਗਰ 'ਚ ਇਕੋ ਮੁਹੱਲੇ ਚ ਸਵੇਰੇ 4 ਵਜੇ 2 ਘਰਾਂ 'ਚ ਚੋਰੀ ਹੋਈ ਹੈ | ਇਹ ਘਰ ਆਹਮੋ-ਸਾਹਮਣੇ ਹਨ | ਪਹਿਲੇ ਘਰ ਦੀ ਪਹਿਲੀ ਮੰਜ਼ਿਲ ਤੇ ਪ੍ਰਸ਼ਾਂਤ ਦੂਬੇ ਕਿਰਾਏ ਦੇ ਮਕਾਨ 'ਚ ਆਪਣੇ ...
ਨਵੀਂ ਦਿੱਲੀ, 2 ਜੁਲਾਈ (ਜਗਤਾਰ ਸਿੰਘ)-ਦਿੱਲੀ ਵਿਚ ਥੋਕ ਵਪਾਰ ਨੂੰ ਉਤਸ਼ਾਹਿਤ ਕਰਨ ਲਈ, ਕੇਜਰੀਵਾਲ ਸਰਕਾਰ ਵਲੋਂ ਦਿੱਲੀ ਵਿਚ ਇੱਕ ਹੋਲਸੇਲ ਸ਼ਾਪਿੰਗ ਐਕਸਪੋ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ | ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ...
ਨਵੀਂ ਦਿੱਲੀ, 2 ਜੁਲਾਈ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਕੇਜਰੀਵਾਲ ਦੇ ਸਭ ਤੋਂ ਅਹਿਮ ਮੰਤਰੀ ਸਤਿੰਦਰ ਜੈਨ ਦੇ ਨਜ਼ਦੀਕੀ ਸਾਥੀਆਂ ਨੂੰ ਹੌਲੀ-ਹੌਲੀ ਗਿ੍ਫਤਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਦੋਸ਼ ਵੀ ਸਾਬਤ ਹੋ ...
ਨਵੀਂ ਦਿੱਲੀ, 2 ਜੁਲਾਈ (ਜਗਤਾਰ ਸਿੰਘ)-ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਅਗਵਾਈ 'ਚ ਦਿੱਲੀ ਸਕੱਤਰੇਤ ਵਿਚ ਹੋਈ ਦਿੱਲੀ ਜਲ ਬੋਰਡ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ | ਇਸ ਦੌਰਾਨ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਯਮੁਨਾ ਨਦੀ ਦੇ ਪ੍ਰਦੂਸ਼ਣ ...
ਪਿਹੋਵਾ, 2 ਜੁਲਾਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਪਿਹੋਵਾ ਨਗਰ ਪਾਲਿਕਾ ਦੇ ਨਵ-ਨਿਯੁਕਤ ਚੇਅਰਮੈਨ ਅਸੀਸ ਚੱਕਰਪਾਣੀ ਨੇ ਕਿਹਾ ਕਿ ਪਿਹੋਵਾ ਤੀਰਥ ਨਗਰੀ ਦੇ ਵਿਕਾਸ ਲਈ ਪੰਜ ਸਾਲਾ ਰੋਡ ਮੈਪ ਤਿਆਰ ਕੀਤਾ ਜਾਵੇਗਾ | ਇਸ ਰੋਡ ਮੈਪ ਅਨੁਸਾਰ ਸ਼ਹਿਰ ਦਾ ਵਿਕਾਸ ਤੇਜ਼ੀ ...
ਫ਼ਤਿਹਾਬਾਦ, 2 ਜੁਲਾਈ (ਹਰਬੰਸ ਸਿੰਘ ਮੰਡੇਰ)-ਪੂਰੇ ਭਾਰਤ ਵਿਚ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਜਿਸ ਲਈ ਕੇਂਦਰ ਸਰਕਾਰ ਦਾ ਮੰਨਣਾ ਹੈ ਕਿ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਨਾਲ ਕੂੜੇ ਦੀ ਮਾਤਰਾ ਘਟੇਗੀ, ਕਿਉਂਕਿ ਸਿੰਗਲ ਯੂਜ਼ ...
ਸ਼ਾਹਬਾਦ ਮਾਰਕੰਡਾ, 2 ਜੁਲਾਈ (ਅਵਤਾਰ ਸਿੰਘ)-ਇਤਿਹਾਸਕ ਗੁਰਦੁਆਰਾ ਸ੍ਰੀ ਮਸਤਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਪ੍ਰਸਿੱਧ ਕਥਾਵਾਚਕ ਗਿਆਨੀ ਪਤਵੰਤ ਸਿੰਘ ਨੇ ਕਿਹਾ ਕਿ ਪ੍ਰਮਾਤਮਾ ਦਾ ਸਿਮਰਨ ਕਰਦੇ ਹੋਏ ਮਨੁੱਖ ਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ | ਉਹ ...
ਯਮੁਨਾਨਗਰ, 2 ਜੁਲਾਈ (ਗੁਰਦਿਆਲ ਸਿੰਘ ਨਿਮਰ)-ਰੋਟਰੈਕਟ ਕਲੱਬ ਗੁਰੂ ਨਾਨਕ ਖਾਲਸਾ ਕਾਲਜ ਵਲੋਂ ਰੋਟਾ ਸਾਲ 2022-23 ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਰੋਟਰੈਕਟਰਾਂ ਨੇ ਅੰਨਪੂਰਨਾ ਹਫ਼ਤੇ ਦਾ ਆਗਾਜ਼ ਕਰਦਿਆਂ ਝੁੱਗੀ-ਝੌਪੜੀ ਵਾਲੇ ਖੇਤਰਾਂ 'ਚ ਜਾ ਕੇ ਉੱਥੇ 20 ਤੋਂ ਵੱਧ ...
ਰਤੀਆ, 2 ਜੁਲਾਈ (ਬੇਅੰਤ ਕੌਰ ਮੰਡੇਰ)-ਲਾਇਨਜ਼ ਕਲੱਬ ਰਤੀਆ ਟਾਊਨ ਵਲੋਂ ਵਾਤਾਵਰਨ ਸੰਭਾਲ ਸਪਤਾਹ ਪ੍ਰੋਗਰਾਮ ਦੇ ਤਹਿਤ ਦੂਜੇ ਦਿਨ ਰਤੀਆ ਦੇ ਪਿੰਡ ਮੀਰਾਣਾ 'ਚ ਬੂਟੇ ਲਗਾਏ ਗਏ | ਕਲੱਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਲਾਇਨ ਅਸ਼ੋਕ ਚੋਪੜਾ ਦੀ ਅਗਵਾਈ ਹੇਠ ਕਲੱਬ ਦੇ ...
ਨਰਾਇਣਗੜ੍ਹ, 2 ਜੁਲਾਈ (ਪੀ ਸਿੰਘ)-ਸਰਵ ਕਰਮਚਾਰੀ ਸੰਘ ਬਲਾਕ ਨਰਾਇਣਗੜ੍ਹ ਜ਼ਿਲ੍ਹਾ ਅੰਬਾਲਾ ਦੀ ਤਿੰਨ ਸਾਲਾ ਕਾਨਫ਼ਰੰਸ ਕਮਿਊਨਿਟੀ ਹਾਲ ਨਰਾਇਣਗੜ੍ਹ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਸੁਭਾਸ਼ ਧੀਮਾਨ, ਜਦਕਿ ਸੰਚਾਲਨ ਸਕੱਤਰ ਸਤਨਾਮ ਸਿੰਘ ਨੇ ਕੀਤੀ | ...
ਰਤੀਆ, 2 ਜੁਲਾਈ (ਬੇਅੰਤ ਕੌਰ ਮੰਡੇਰ)-ਸਰਕਾਰੀ ਪੋਸਟ ਗ੍ਰੈਜੂਏਟ ਮਹਿਲਾ ਕਾਲਜ ਰਤੀਆ ਵਿਚ ਐਚ.ਜੀ.ਸੀ.ਟੀ (ਪ੍ਰੋਫੈਸਰ) ਦੀ ਸਥਾਨਕ ਸੰਸਥਾ ਦਾ ਗਠਨ ਕੀਤਾ ਗਿਆ ਹੈ | ਇਸ ਸਥਾਨਕ ਸੰਸਥਾ ਲਈ ਡਾ. ਰਾਜਿੰਦਰ ਰੰਗਾ ਨੂੰ ਪ੍ਰਧਾਨ, ਪ੍ਰੋ. ਰੀਤੂ ਰਾਣੀ ਨੂੰ ਮੀਤ ਪ੍ਰਧਾਨ, ਪ੍ਰੋ. ...
ਫ਼ਤਿਹਾਬਾਦ, 2 ਜੁਲਾਈ (ਹਰਬੰਸ ਸਿੰਘ ਮੰਡੇਰ)- ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫ਼ਤਿਹਾਬਾਦ ਦੇ ਡੀ. ਸੀ. ਪ੍ਰਦੀਪ ਕੁਮਾਰ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 22 (1) ਅਤੇ 23(2) ਦੇ ਤਹਿਤ ...
ਫ਼ਤਿਹਾਬਾਦ, 2 ਜੁਲਾਈ (ਹਰਬੰਸ ਸਿੰਘ ਮੰਡੇਰ)-ਹਾੜੀ ਦੇ ਸੀਜ਼ਨ ਸਾਲ 2022-23 ਵਿਚ ਸਰਕਾਰੀ ਏਜੰਸੀਆਂ ਨੇ ਫ਼ਤਿਹਾਬਾਦ ਜ਼ਿਲ੍ਹੇ ਦੀਆਂ 51 ਮੰਡੀਆਂ 'ਚ 2015 ਰੁਪਏ ਪ੍ਰਤੀ ਕੁਇੰਟਲ ਦੇ ਨਿਰਧਾਰਿਤ ਸਮਰਥਨ ਮੁੱਲ ਨਾਲ 4 ਲੱਖ 29 ਹਜ਼ਾਰ 641 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਹੈ | ਇਸ ...
ਗੁਹਲਾ ਚੀਕਾ, 2 ਜੁਲਾਈ (ਓ.ਪੀ. ਸੈਣੀ)-ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਤੇ ਨੌਵੀਂ ਚੀਕਾ ਕੈੰਥਲ ਦੀ ਕਾਰ ਸੇਵਾ ਮਹਾਂਪੁਰਸ਼ ਬਾਬਾ ਅਮਰੀਕ ਸਿੰਘ ਜੀ ਹੀਰਾ ਬਾਗ ਪਟਿਆਲੇ ਵਾਲਿਆਂ ਨੂੰ ਪਿਛਲੇ ਸਮੇਂ ਸੌਂਪੀ ਗਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX