ਤਾਜਾ ਖ਼ਬਰਾਂ


ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  16 minutes ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  about 1 hour ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  about 1 hour ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  about 1 hour ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  about 1 hour ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  about 2 hours ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  about 2 hours ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  about 2 hours ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  about 3 hours ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  about 3 hours ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  about 3 hours ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  about 3 hours ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  about 4 hours ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  about 3 hours ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  about 4 hours ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  about 4 hours ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  about 4 hours ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  about 5 hours ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  about 5 hours ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  about 4 hours ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  about 5 hours ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋ ਡੀ.ਐਸ.ਪੀ ਅਟਾਰੀ ਦਾ ਘਿਰਾਓ
. . .  about 5 hours ago
ਚੌਗਾਵਾਂ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਅੱਜ ਡੀ.ਐਸ.ਪੀ ਅਟਾਰੀ ਦਫ਼ਤਰ ਚੌਗਾਵਾਂ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਕੇ ਆਪ ਸਰਕਾਰ, ਹਲਕੇ ਦੇ ਆਪ ਆਗੂ ਤੇ ਡੀ.ਐਸ.ਪੀ ਅਟਾਰੀ...
ਬਿਜਲੀ ਬਿੱਲ ਨਾ ਦੇਣ ਕਾਰਨ ਜੰਡਿਆਲਾ ਦੇ ਪਟਵਾਰਖਾਨੇ ਦੀ ਬਿਜਲੀ ਲੰਬੇ ਸਮੇਂ ਤੋਂ ਗੁਲ
. . .  about 6 hours ago
ਜੰਡਿਆਲਾ ਮੰਜਕੀ, 6 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦਾ ਬਿੱਲ ਨਾ ਅਦਾ ਕੀਤੇ ਜਾਣ ਕਾਰਨ ਜੰਡਿਆਲਾ ਦੇ ਪਟਵਾਰਖਾਨੇ ਦੀ ਬਿਜਲੀ ਇਕ ਸਾਲ ਤੋਂ ਵੱਧ ਸਮੇਂ ਤੋਂ ਬੰਦ ਹੈ। ਜ਼ਿਕਰਯੋਗ ਹੈ ਕਿ ਜੰਡਿਆਲਾ ਕਾਨੂੰਗੋ ਸਰਕਲ ਅਧੀਨ ਜੰਡਿਆਲਾ, ਸਮਰਾਏ, ਕੰਗਨੀਵਾਲ, ਚੋਲਾਂਗ,...
ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਸ਼ਾਮ ਸੰਸਦ ’ਚ
. . .  about 6 hours ago
ਨਵੀਂ ਦਿੱਲੀ, 6 ਦਸੰਬਰ- ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੀ ਪ੍ਰਧਾਨਗੀ ਹੇਠ ਕਾਰੋਬਾਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਅੱਜ ਸ਼ਾਮ ਨੂੰ ਸੰਸਦ ਵਿਚ ਹੋਵੇਗੀ। ਦੱਸ ਦਈਏ ਕਿ ਕਿ ਸੰਸਦ ਦਾ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 19 ਹਾੜ ਸੰਮਤ 554

ਜਲੰਧਰ

ਨਿਗਮ ਦੇ ਕਈ ਪ੍ਰਾਜੈਕਟਾਂ ਦੇ ਬੰਦ ਹੋਣ ਨਾਲ ਸ਼ਹਿਰ ਦੀ ਦਿੱਖ ਵਿਗੜੀ

ਸ਼ਿਵ ਸ਼ਰਮਾ
ਜਲੰਧਰ, 2 ਜੁਲਾਈ- ਮੌਜੂਦਾ ਕਾਂਗਰਸੀ ਨਿਗਮ ਦਾ ਕਾਰਜਕਾਲ ਜਨਵਰੀ ਮਹੀਨੇ ਵਿਚ ਖ਼ਤਮ ਹੋਣ ਜਾ ਰਿਹਾ ਹੈ ਪਰ ਕਾਂਗਰਸ ਦੇ ਕਾਰਜਕਾਲ ਵਿਚ ਸ਼ਹਿਰ ਦੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਤਾਂ ਕਰ ਲਏ ਗਏ ਸਨ ਪਰ ਉਨ੍ਹਾਂ 'ਚੋਂ ਜ਼ਿਆਦਾਤਰ ਪ੍ਰਾਜੈਕਟ ਬੰਦ ਪਏ ਹਨ ਜਿਸ ਕਰਕੇ ਸ਼ਹਿਰ ਦੀ ਦਿੱਖ ਖ਼ਰਾਬ ਨਜ਼ਰ ਆ ਰਹੀ ਹੈ | ਇਸ ਵਿਚ ਨਾ ਸਿਰਫ਼ ਸ਼ਹਿਰ ਵਿਚ ਦਾਖਲ ਹੋਣ ਵਾਲੇ ਰਸਤਿਆਂ 'ਤੇ ਕੂੜੇ ਦੇ ਢੇਰ ਪਏ ਨਜ਼ਰ ਆ ਰਹੇ ਹਨ ਸਗੋਂ ਕਈ ਮੁੱਖ ਸੜਕਾਂ ਮਿੱਟੀ ਨਾਲ ਭਰੀਆਂ ਹੋਈਆਂ ਹਨ | ਮੇਅਰ ਜਗਦੀਸ਼ ਰਾਜਾ ਨੇ ਸਾਢੇ ਚਾਰ ਸਾਲ ਪਹਿਲਾਂ ਜਦੋਂ ਮੇਅਰ ਦਾ ਕਾਰਜਭਾਰ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਨੀਲ ਜੋਤੀ ਵੱਲੋਂ ਸ਼ੁਰੂ ਕੀਤੇ ਗਏ ਸਾਰੇ ਪ੍ਰਾਜੈਕਟਾਂ ਨੂੰ ਘੁਟਾਲੇ ਦੱਸ ਕੇ ਬੰਦ ਕਰਵਾ ਦਿੱਤਾ ਸੀ | ਬੰਦ ਹੋਣ ਵਾਲੇ ਪ੍ਰਾਜੈਕਟਾਂ ਵਿਚ ਸਵੀਪਿੰਗ ਮਸ਼ੀਨਾਂ ਦਾ ਪ੍ਰਾਜੈਕਟ ਵੀ ਸ਼ਾਮਿਲ ਸੀ | ਪੁਰਾਣਾ ਪ੍ਰਾਜੈਕਟ ਬੰਦ ਕਰਕੇ ਨਿਗਮ ਨੇ ਸਮਾਰਟ ਸਿਟੀ ਵਿਚ ਸੜਕਾਂ ਸਾਫ਼ ਕਰਨ ਲਈ ਨਵੀਆਂ ਸਵੀਪਿੰਗ ਮਸ਼ੀਨਾਂ ਖ਼ਰੀਦੀਆਂ ਸਨ ਪਰ ਉਹ ਮਸ਼ੀਨਾਂ ਮੁੱਖ ਸੜਕਾਂ ਦੀ ਸਫ਼ਾਈ ਕਰਨ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਰਹੀਆਂ ਹਨ | ਸ਼ਹਿਰ ਦੀਆਂ ਕਈ ਮੁੱਖ ਸੜਕਾਂ ਮਿੱਟੀ ਨਾਲ ਭਰੀਆਂ ਨਜ਼ਰ ਆ ਰਹੀਆਂ ਹਨ | ਮਸ਼ੀਨਾਂ 'ਤੇ ਕਰੋੜਾਂ ਰੁਪਏ ਦਾ ਖਰਚਾ ਕੀਤਾ ਗਿਆ ਸੀ |
ਪਾਈਪਾਂ ਪੈਣ ਤੋਂ ਬਾਅਦ ਵੀ ਟੁੱਟੀਆਂ ਪਈਆਂ ਨੇ ਸੜਕਾਂਨਹਿਰੀ ਪਾਣੀ ਪ੍ਰਾਜੈਕਟ ਤਹਿਤ ਸ਼ਹਿਰ ਦੇ ਕਈ ਹਿੱਸਿਆਂ ਵਿਚ ਸੜਕਾਂ ਤੋੜ ਕੇ ਪਾਈਪਾਂ ਪਾਈਆਂ ਸਨ ਜਿਨ੍ਹਾਂ ਵਿਚ ਵਰਕਸ਼ਾਪ ਚੌਕ ਦੇ ਕੋਲ ਸੜਕਾਂ ਵੀ ਸ਼ਾਮਿਲ ਸੀ ਪਰ ਇਸ ਦੇ ਬਾਵਜੂਦ ਕਈ ਮਹੀਨੇ ਬਾਅਦ ਵੀ ਅਜੇ ਤੱਕ ਸੜਕਾਂ ਨੂੰ ਠੀਕ ਨਹੀਂ ਕੀਤਾ ਗਿਆ ਹੈ | ਵਰਕਸ਼ਾਪ ਚੌਕ ਦੇ ਕੋਲ ਹੀ ਅਜੇ ਤੱਕ ਸੜਕ ਟੁੱਟੀ ਪਈ ਹੈ ਤੇ ਲੋਕਾਂ ਨੂੰ ਇਸ ਜਗ੍ਹਾ ਤੋਂ ਲੰਘਣ ਲਈ ਕਾਫੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਜਗ੍ਹਾ ਤੋਂ ਲੰਘਣ ਵਾਲੇ ਲੋਕ ਨਿਗਮ ਨੂੰ ਕੋਸਦੇ ਨਜ਼ਰ ਆਉਂਦੇ ਹਨ ਕਿ ਇਨ੍ਹਾਂ ਸੜਕਾਂ ਨੂੰ ਕਦੋਂ ਠੀਕ ਕੀਤਾ ਜਾਵੇਗਾ | ਸ਼ਹਿਰ ਵਿਚ ਹੋਰ ਵੀ ਕਈ ਜਗ੍ਹਾ ਸੜਕਾਂ ਟੁੱਟੀਆਂ ਪਈਆਂ ਹਨ |
ਅਵਾਰਾ ਕੁੱਤਿਆਂ ਦੀ ਸਮੱਸਿਆ ਵਧੀਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ | ਸ਼ਹਿਰ ਵਿਚ ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਵੱਢਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰ ਦੂਜੇ ਪਾਸੇ ਤਾਂ ਨਿਗਮ ਦੇ ਨੰਗਲ ਸ਼ਾਮਾਂ ਵਿਚ ਕੁੱਤਿਆਂ ਦੇ ਆਪੇ੍ਰਸ਼ਨ ਕਰਨ ਦਾ ਕੰਮ ਬੰਦ ਹੋਣ ਤੋਂ ਬਾਅਦ ਤਾਂ ਇਸ ਵੇਲੇ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ | ਪਹਿਲਾਂ ਤਾਂ ਕੰਪਨੀ ਵੱਲੋਂ ਆਵਾਰਾ ਕੁੱਤਿਆਂ ਦੇ ਨਸਬੰਦੀ ਦੇ ਆਪੇ੍ਰਸ਼ਨ ਕੀਤੇ ਜਾਂਦੇ ਸਨ ਪਰ ਆਪ੍ਰੇਸ਼ਨ ਬੰਦ ਹੋਣ ਤੋਂ ਬਾਅਦ ਤਾਂ ਕਈ ਇਲਾਕਿਆਂ ਵਿਚ ਹੁਣ ਕੁੱਤਿਆਂ ਦੀ ਗਿਣਤੀ ਹੋਰ ਵਧਣ ਲੱਗ ਪਈ ਹੈ | ਲੱਧੇਵਾਲੀ, ਪਠਾਨਕੋਟ ਚੌਕ ਤੋਂ ਇਲਾਵਾ ਕਈ ਅੰਦਰੂਨੀ ਮੁਹੱਲਿਆਂ ਵਿਚ ਦਿਨ ਵੇਲੇ ਆਵਾਰਾ ਕੁੱਤਿਆਂ ਦੀ ਗਿਣਤੀ ਦੇਖੀ ਜਾ ਸਕਦੀ ਹੈ ਜਿਸ ਕਰਕੇ ਕਈ ਜਗ੍ਹਾ ਤਾਂ ਲੋਕ ਕਾਫੀ ਪੇ੍ਰਸ਼ਾਨ ਹੋ ਰਹੇ ਹਨ |
44 ਕਰੋੜ ਦੀਆਂ ਲਾਈਟਾਂ ਲਗਾਉਣ ਨਾਲ ਵੀ ਕੌਂਸਲਰ ਖ਼ੁਸ਼ ਨਹੀਂ
ਸ਼ਹਿਰ 'ਚ ਇਸ ਵੇਲੇ 44 ਕਰੋੜ ਦੀਆਂ ਐਲ. ਈ. ਡੀ. ਲਗਾਉਣ ਵਾਲਾ ਪ੍ਰਾਜੈਕਟ ਵਿਵਾਦਾਂ ਵਿਚ ਘਿਰਿਆ ਹੋਇਆ ਹੈ | ਲੋਕਾਂ ਨੂੰ ਆਸ ਸੀ ਕਿ ਮੇਅਰ ਵੱਲੋਂ ਭਾਜਪਾ ਦੇ ਕਾਰਜਕਾਲ ਵਾਲਾ 274 ਕਰੋੜ ਦਾ ਐਲ. ਈ. ਡੀ. ਲਾਈਟਾਂ ਵਾਲਾ ਪ੍ਰਾਜੈਕਟ ਰੱਦ ਕਰਕੇ ਜਿਹੜਾ ਨਵਾਂ 44 ਕਰੋੜ ਦਾ ਪ੍ਰਾਜੈਕਟ ਤਿਆਰ ਕੀਤਾ ਹੈ, ਉਸ ਨਾਲ ਸ਼ਹਿਰ ਦੀ ਨੁਹਾਰ ਬਦਲੇਗੀ ਤੇ ਹਨੇਰਾ ਖ਼ਤਮ ਹੋਏਗਾ ਪਰ 44 ਕਰੋੜ ਦੀਆਂ ਐਲ. ਈ. ਡੀ. ਲਾਈਟਾਂ 'ਚ ਭਾਰੀ ਬੇਨਿਯਮੀਆਂ ਹੋਈਆਂ ਹਨ ਸਗੋਂ ਕੌਂਸਲਰਾਂ ਵੱਲੋਂ ਇਸ ਵਿਚ ਭਾਰੀ ਬੇਨਿਯਮੀਆਂ ਦੇ ਦੋਸ਼ ਲਗਾ ਕੇ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ | ਇਹ ਮਾਮਲਾ ਐਨਾ ਗੰਭੀਰ ਹੈ ਕਿ ਮੇਅਰ ਨੂੰ ਹੀ ਇਸ ਬਾਰੇ ਹਾਊਸ ਦੀਆਂ ਅਲੱਗ ਮੀਟਿੰਗਾਂ ਸੱਦਣੀਆਂ ਪੈ ਰਹੀਆਂ ਹਨ |

ਉ ੱਜਵਲਾ ਯੋਜਨਾ ਸੰਬੰਧੀ ਲਗਾਏ ਗਏ ਕੈਂਪ ਦੀ ਜਾਂਚ ਬਾਰੇ ਡੀ. ਸੀ. ਨੂੰ ਦਿੱਤਾ ਸ਼ਿਕਾਇਤ ਪੱਤਰ

ਚੁਗਿੱਟੀ/ਜੰਡੂਸਿੰਘਾ, 2 ਜੁਲਾਈ (ਨਰਿੰਦਰ ਲਾਗੂ)-ਵਾਰਡ ਨੰ. 16 ਦੇ ਮੁਹੱਲਾ ਗੁਰੂ ਨਾਨਕਪੁਰਾ (ਵੈੱਸਟ) ਵਿਖੇ 'ਆਪ' ਆਗੂ ਵਲੋਂ ਕੇਂਦਰ ਸਰਕਾਰ ਦੀ ਉੱਜਵਲਾ ਯੋਜਨਾ ਦੇ ਕੈਂਪ ਨੂੰ ਝੂੂਠਾ ਦੱਸਦਿਆਂ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਕਿਹਾ ਕਿ ਉਕਤ ਕੈਂਪ ਦੀ ਜਾਂਚ ਲਈ ...

ਪੂਰੀ ਖ਼ਬਰ »

ਹਵਾਲਾਤੀ ਦੀ ਪਤਨੀ ਨੇ ਜੇਲ੍ਹ ਅਧਿਕਾਰੀਆਂ 'ਤੇ ਪਤੀ ਨਾਲ ਕੁੱਟਮਾਰ ਕਰਨ ਦੇ ਲਗਾਏ ਦੋਸ਼

ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ)-ਪਿੰਡ ਚੁਖੀਆਰਾ, ਜਲੰਧਰ ਦੀ ਰਹਿਣ ਵਾਲੀ ਮੋਹਨੀ ਕੌਰ ਪਤਨੀ ਜਗਜੀਤ ਸਿੰਘ ਨੇ ਗੁਰਦਾਸਪੁਰ ਜੇਲ੍ਹ ਦੇ ਡੀ.ਐੱਸ.ਪੀ. ਅਤੇ ਮੁਲਾਜ਼ਮਾਂ 'ਤੇ ਪਤੀ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ | ਮੋਹਨੀ ਕੌਰ ਨੇ ਇਕ ਪੱਤਰਕਾਰ ਸੰਮੇਲਨ ਕਰਕੇ ...

ਪੂਰੀ ਖ਼ਬਰ »

ਭਾਰਤੀ ਸਟੇਟ ਬੈਂਕ ਨੇ ਮਨਾਇਆ ਸਥਾਪਨਾ ਦਿਵਸ

ਜਲੰਧਰ, 2 ਜੁਲਾਈ (ਹਰਵਿੰਦਰ ਸਿੰਘ ਫੁੱਲ)-ਭਾਰਤ ਦੇ ਬਾੈਕਿੰਗ ਸੈਕਟਰ ਵਿਚ ਸਭ ਤੋਂ ਵੱਡਾ ਭਾਰਤੀ ਸਟੇਟ ਬੈਂਕ 1 ਜੁਲਾਈ ਨੂੰ ਆਪਣਾ ਸਥਾਪਨਾ ਦਿਵਸ ਮਨਾ ਰਿਹਾ ਹੈ | ਇਸ ਮੌਕੇ ਭਾਰਤੀ ਸਟੇਟ ਬੈਂਕ ਦੇ ਸਥਾਨਕ ਖੇਤਰੀ ਵਪਾਰਕ ਦਫ਼ਤਰ ਵਲੋਂ ਸ਼ਹਿਰ ਦੇ ਪਿੰਗਲਾਘਰ ਵਿਖੇ ...

ਪੂਰੀ ਖ਼ਬਰ »

71 ਗ੍ਰਾਮ ਹੈਰੋਇਨ ਤੇ 44 ਹਜ਼ਾਰ ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਗਿ੍ਫ਼ਤਾਰ

ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ) - ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਸੀ.ਆਈ.ਏ. ਸਟਾਫ਼-2 ਦੇ ਸਹਿਯੋਗ ਨਾਲ ਕੀਤੀਆਂ ਵੱਖ-ਵੱਖ ਕਾਰਵਾਈਆਂ ਦੌਰਾਨ 3 ਨਸ਼ਾ ਤਸਕਰਾਂ ਤੋਂ 71 ਗ੍ਰਾਮ ਹੈਰੋਇਨ ਅਤੇ 44 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ, ਮੁਲਜ਼ਮਾਂ ਨੂੰ ਗਿ੍ਫ਼ਤਾਰ ...

ਪੂਰੀ ਖ਼ਬਰ »

ਕਮਾਂਡ ਐਂਡ ਕੰਟਰੋਲ ਸੈਂਟਰ ਦੀ ਇਮਾਰਤ ਹੌਲ਼ੀ ਰਫ਼ਤਾਰ ਨਾਲ ਹੋ ਰਹੀ ਤਿਆਰ

ਸ਼ਹਿਰ ਵਿਚ 1200 ਤੋਂ ਜ਼ਿਆਦਾ ਕੈਮਰਿਆਂ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਅਤੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਲਈ ਨਿਗਰਾਨੀ ਕੀਤੀ ਜਾਣੀ ਹੈ, ਪੁਲਿਸ ਲਾਈਨ ਵਿਚ ਉਹ ਆਈ. ਸੀ. ਆਈ. ਸੀ. ਆਈ. ਇਮਾਰਤ ਨੂੰ ਤਿਆਰ ਹੋਣ ਲਈ ਕਾਫੀ ਸਮਾਂ ਲੱਗ ਰਿਹਾ ਹੈ | ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਸੋਨੇ ਦੀਆਂ ਮੁੰਦੀਆਂ ਲੁੱਟਣ ਵਾਲਾ ਵਿਅਕਤੀ ਗਿ੍ਫ਼ਤਾਰ

ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ)-ਵਿਅਕਤੀ ਨੂੰ ਘੇਰ ਕੇ ਉਸ ਦੇ ਪਾਈਆਂ ਸੋਨੇ ਦੀਆਂ ਮੁੰਦੀਆਂ ਲੁੱਟਣ ਵਾਲੇ ਵਿਅਕਤੀਆਂ 'ਚੋਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਲਏ ਰਿਮਾਂਡ ਦੌਰਾਨ ਵਾਰਦਾਤ 'ਚ ਸ਼ਾਮਿਲ ਉਸ ਦੇ 3 ਹੋਰ ਸਾਥੀਆਂ ...

ਪੂਰੀ ਖ਼ਬਰ »

ਮੁਫ਼ਤ ਡਾਕਟਰੀ ਜਾਂਚ ਕੈਂਪ ਅੱਜ-ਭਾਟੀਆ

ਜਲੰਧਰ, 2 ਜੁਲਾਈ (ਹਰਵਿੰਦਰ ਸਿੰਘ ਫੁੱਲ)-ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਮੁਫ਼ਤ ਡਾਕਟਰੀ ਜਾਂਚ ਕੈਂਪ 3 ਜੁਲਾਈ ਦਿਨ ਐਤਵਾਰ ਨੂੰ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ 9 ਵਿਖੇ ਸ਼ਿਵ ਸ਼ਕਤੀ ਨੌਜਵਾਨ ਸਭਾ ਅਤੇ ਚੰਨਪ੍ਰੀਤ ਮੈਮੋਰੀਅਲ ...

ਪੂਰੀ ਖ਼ਬਰ »

ਕੇਂਦਰੀ ਸਹਿਕਾਰੀ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਵਲੋਂ ਚੀਮਾ ਨਾਲ ਮੁਲਾਕਾਤ

ਜਲੰਧਰ, 2 ਜੁਲਾਈ (ਜਸਪਾਲ ਸਿੰਘ)-ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਬੋਰਡ ਆਫ ਡਾਇਰੈਕਟਰਜ਼ ਵਲੋਂ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਲੰਬੀ ਹਲਕੇ ਦੇ ਵਿਧਾਇਕ ਗੁਰਮੀਤ ਸਿੰਘ ...

ਪੂਰੀ ਖ਼ਬਰ »

'ਇਕ ਸੁਨੇਹਾ' ਗੀਤ ਦਾ ਪੋਸਟਰ ਜਾਰੀ

ਜਲੰਧਰ, 2 ਜੁਲਾਈ (ਰਣਜੀਤ ਸਿੰਘ ਸੋਢੀ)-ਡਿਪਟੀ ਕਮਿਸ਼ਨਰ ਜਲੰਧਰ ਘਣਸ਼ਿਆਮ ਥੋਰੀ ਨੇ ਸਟੇਟ ਐਵਾਰਡੀ ਕਲਾਕਾਰ ਅਧਿਆਪਕ ਯਸ਼ ਮੋਮੀ ਫਿਲੌਰ ਦੀ ਆਵਾਜ਼ 'ਚ ਸਮਾਜਿਕ ਕੁਰੀਤੀਆਂ 'ਤੇ ਚੋਟ ਕਰਦਿਆਂ , ਇਕ ਸਿੱਖਿਅਕ ਸੇਧ ਦਿੰਦਾ 'ਇੱਕ ਸੁਨੇਹਾ' ਗੀਤ ਦੇ ਪੋਸਟਰ ਦੀ ਘੁੰਢ ...

ਪੂਰੀ ਖ਼ਬਰ »

ਐਲ.ਪੀ.ਯੂ. ਦੇ ਸਾਬਕਾ ਵਿਦਿਆਰਥੀਆਂ ਦੇ 'ਡਿਜੀਟਲ ਸਪੇਸ ਮੌਸਮ ਯੰਤਰ' ਨੂੰ ਪੀ. ਐੱਸ. ਐਲ. ਵੀ. ਸੀ-53 ਰਾਹੀਂ ਪੁਲਾੜ 'ਚ ਭੇਜਿਆ

ਜਲੰਧਰ, 2 ਜੁਲਾਈ (ਰਣਜੀਤ ਸਿੰਘ ਸੋਢੀ)-ਇਸਰੋ ਵਲੋਂ ਪੀ. ਐੱਸ. ਐਲ. ਵੀ. ਸੀ-53 ਨੇ ਤਿੰਨ ਸਿੰਗਾਪੁਰ ਉਪਗ੍ਰਹਿਆਂ ਨੂੰ ਪੁਲਾੜ ਦੇ ਚੱਕਰ ਵਿਚ ਲੈ ਕੇ ਲਾਂਚ ਕੀਤਾ, ਅਤੇ ਇਸ ਦੇ ਨਾਲ ਹੀ ਲਾਂਚ ਵਾਹਨ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ਟੀਮ ਨੇ ...

ਪੂਰੀ ਖ਼ਬਰ »

5 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ

ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ 5 ਗ੍ਰਾਮ ਹੈਰੋਇਨ ਬਰਾਮਦ ਕਰੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਗਗਨ ਉਰਫ਼ ਬਬਲਾ ਪੁੱਤਰ ਮਹੇਸ਼ ਕੁਮਾਰ ਵਾਸੀ ਬੰਦਾ ਬਹਾਦਰ ਨਗਰ, ਜਲੰਧਰ ਵਜੋਂ ਦੱਸੀ ਗਈ ਹੈ | ਥਾਣਾ ...

ਪੂਰੀ ਖ਼ਬਰ »

ਸੀ.ਪੀ.ਆਈ. ਅਤੇ ਖੇਤ ਮਜ਼ਦੂਰ ਸਭਾ ਦੀ ਮੀਟਿੰਗ

ਸ਼ਾਹਕੋਟ, 2 ਜੁਲਾਈ (ਬਾਂਸਲ)-ਇੱਥੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਪੰਜਾਬ ਖੇਤ ਮਜਦੂਰ ਸਭਾ ਦੀ ਸਾਂਝੀ ਮੀਟਿੰਗ ਭਜਨ ਸਿੰਘ ਅਤੇ ਅਮਨਦੀਪ ਕÏਰ ਦੀ ਪ੍ਰਧਾਨਗੀ ਹੇਠ ਸ਼ਾਹਕੋਟ ਵਿਖੇ ਹੋਈ¢ ਮੀਟਿੰਗ ਵਿੱਚ ਕਮਿਊਨਿਸਟ ਪਾਰਟੀ ਵਲੋਂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ, ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਲੋਹੀਆਂ ਖਾਸ, 2 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਟੀ.ਪੁਆਇੰਟ ਲੋਹੀਆਂ ਨੇੜੇ ਪੈਂਦੀ 'ਕੈਪੀਟਲ ਸਮਾਲ ਫਾਇਨਾਂਸ ਬੈਂਕ' ਤੋਂ ਦਿਨ ਦਿਹਾੜੇ ਚੋਰਾਂ ਵੱਲੋਂ ਮੋਟਰਸਾਈਕਲ ਚੋਰੀ ਕਰ ਲਏ ਜਾਣ ਦੀ ਖਬਰ ਹੈ | ਕਮਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮਾਣਕ ਨੇ ...

ਪੂਰੀ ਖ਼ਬਰ »

ਸਾਲਾਨਾ ਜੋੜ ਮੇਲਾ ਕਰਵਾਇਆ

ਜੰਡਿਆਲਾ ਮੰਜਕੀ, 2 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਨੂਰਮਹਿਲ ਰੋਡ 'ਤੇ ਸਥਿਤ ਇਤਿਹਾਸਕ ਗੁਰਦੁਆਰਾ ਦੇਹਰਾ ਸਾਹਿਬ ਪਾਤਸ਼ਾਹੀ ਪੰਜਵੀਂ ਦੇ ਅਸਥਾਨ 'ਤੇ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ | ਅਖੰਡ ਪਾਠ ਦੇ ...

ਪੂਰੀ ਖ਼ਬਰ »

ਸੰਗਰੂਰ ਜ਼ਿਮਨੀ ਚੋਣਾਂ 'ਚ ਬਦਲਾਅ ਕਰ ਕੇ ਲੋਕਾਂ ਨੇ ਵਿਕਾਸ ਵੱਲ ਕਦਮ ਰੱਖਿਆ- ਗੁਰਤੇਜ ਸਿੰਘ

ਮਲਸੀਆਂ, 2 ਜੁਲਾਈ (ਸੁਖਦੀਪ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਜਿਮਣੀ ਚੋਣ 'ਚ ਹੋਈ ਸ਼ਾਨਦਾਰ ਜਿੱਤ ਲਈ ਸੰਗਰੂਰ ਵਾਸੀਆਂ ਅਤੇ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦਿਆਂ ਪਾਰਟੀ ਦੇ ਯੂਥ ਆਗੂ ਗੁਰਤੇਜ ਸਿੰਘ ਮਲਸੀਆਂ ...

ਪੂਰੀ ਖ਼ਬਰ »

ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਤੇ ਜਾਂਚ ਕਮੇਟੀ ਵੱਲੋਂ ਲੋਹੀਆਂ ਦੇ ਪਿੰਡ ਮੰਡਾਲਾ ਦਾ ਦੌਰਾ

ਲੋਹੀਆਂ ਖਾਸ, 2 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪਿੰਡ ਕੁਤਬੀਵਾਲ 'ਚ ਚੱਲੀ ਗੋਲੀ ਨੂੰ ਲੈ ਕੇ ਲੋਹੀਆਂ ਪੁਲਿਸ ਵੱਲੋਂ ਮਿਲੀ ਲੜੀ ਤਹਿਤ ਪਿੰਡ ਮੰਡਾਲਾ ਤੋਂ ਗਿ੍ਫ਼ਤਾਰ ਕੀਤੇ 5 ਨੌਜਵਾਨਾਂ ਸਬੰਧੀ ਦਰਜ ਹੋਏ ਕੇਸ ਦੀ ਆਹਟ ਘੱਟ ਗਿਣਤੀ ਕਮਿਸ਼ਨ ਪੰਜਾਬ ਕੋਲ ਪਹੁੰਚ ...

ਪੂਰੀ ਖ਼ਬਰ »

ਜਸਵਿੰਦਰ ਸਿੰਘ ਦੀ ਸੇਵਾ ਮੁਕਤੀ ਮੌਕੇ ਸਨਮਾਨ ਸਮਾਰੋਹ

ਮਲਸੀਆਂ, 2 ਜੁਲਾਈ (ਸੁਖਦੀਪ ਸਿੰਘ)-ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਬਰਾਂਚ ਸ਼ਾਹਕੋਟ-ਨਕੋਦਰ ਵਲੋਂ ਜਥੇਬੰਦੀ ਦੇ ਜੁਝਾਰੂ ਵਰਕਰ ਸਾਥੀ ਜਸਵਿੰਦਰ ਸਿੰਘ ਬਿੱਲੀ ਭੁੱਲਰ ਦੇ ਸੇਵਾ ਮੁਕਤ ਹੋਣ 'ਤੇ ਮਲਸੀਆਂ ਵਿਖੇ ਵਿਦਾਇਗੀ ਪਾਰਟੀ ਤੇ ਸਨਮਾਨ ...

ਪੂਰੀ ਖ਼ਬਰ »

ਦਰਬਾਰ ਹਜ਼ਰਤ ਬਾਬਾ ਊਧੋ ਸ਼ਾਹ ਦਾ ਮੇਲਾ ਕਰਵਾਇਆ

ਸ਼ਾਹਕੋਟ, 2 ਜੁਲਾਈ (ਸੁਖਦੀਪ ਸਿੰਘ)-ਸ਼ਾਹਕੋਟ ਦੇ ਮੁਹੱਲਾ ਰਿਸ਼ੀ ਨਗਰ ਵਿਖੇ ਦਰਬਾਰ ਹਜ਼ਰਤ ਬਾਬਾ ਊਧੋ ਸ਼ਾਹ ਦਾ ਸਾਲਾਨਾ ਮੇਲਾ ਐਮ.ਸੀ. ਕਮਲ ਨਾਹਰ ਅਤੇ ਸਮੂਹ ਨਾਹਰ ਪਰਿਵਾਰ ਵਲੋਂ ਕਰਵਾਇਆ ਗਿਆ | ਮੇਲੇ ਮੌਕੇ ਸੰਗਤਾਂ ਵਲੋਂ ਦਰਬਾਰ 'ਤੇ ਝੰਡਾ ਅਤੇ ਚਾਦਰ ਚੜ੍ਹਾਉਣ ...

ਪੂਰੀ ਖ਼ਬਰ »

ਬਾਬਾ ਈਸ ਬ੍ਰਹਮਾ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਕਰਵਾਇਆ

ਕਿਸ਼ਨਗੜ੍ਹ, 2 ਜੁਲਾਈ (ਹੁਸਨ ਲਾਲ)- ਨਜ਼ਦੀਕੀ ਪਿੰਡ ਸੀਤਲਪੁਰ ਰਾਣੀ ਪੱਟੀ ਵਿਖੇ ਬਾਬਾ ਈਸ ਬ੍ਰਹਮਾ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ ਦੋਨਾਂ ਪਿੰਡਾਂ ਦੀਆਂ ਗਰਾਮ ਪੰਚਾਇਤਾਂ, ਪਰਵਾਸੀ ਭਾਰਤੀਆਂ, ਦਰਬਾਰ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਨਿਵਾਸੀਆਂ ਦੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਮਹਿਸਮਪੁਰ ਦਾ ਸਕੂਲ ਕੰਪਲੈਕਸ ਬਣਿਆ ਪੂਰੀ ਤਰ੍ਹਾਂ ਵਾਈ ਫਾਈ

ਮਹਿਤਪੁਰ, 2 ਜੁਲਾਈ (ਹਰਜਿੰਦਰ ਸਿੰਘ ਚੰਦੀ)- ਸਰਕਾਰੀ ਹਾਈ ਸਕੂਲ ਮਹਿਸਮਪੁਰ ਆਪਣੇ ਏਰੀਆ ਮਹਿਤਪੁਰ ਦਾ ਸਕੂਲ ਪੂਰੀ ਤਰ੍ਹਾਂ ਹਾਈਟੈੱਕ ਬਣ ਚੁੱਕਾ ਹੈ | ਇਸ ਦੇ ਹਰੇਕ ਕਲਾਸ ਰੂਮ ਵਿਚ ਪ੍ਰੋਜੈਕਟਰ ਹੈ | ਬੱਚਿਆਂ ਦੇ ਭਵਿੱਖ ਨੂੰ ਸੇਧ ਦੇਣ ਲਈ ਕਰੀਅਰ ਕਾਊਾਸਲਿੰਗ ਤਹਿਤ ...

ਪੂਰੀ ਖ਼ਬਰ »

ਮਾਨ ਦੀ ਜਿੱਤ ਨੇ ਪੰਥ ਨੂੰ ਨਵੀਂ ਤਾਕਤ ਦਿੱਤੀ-ਸੁਖਜੀਤ ਸਿੰਘ ਡਰੋਲੀ ਕਲਾਂ

ਜਲੰਧਰ, 2 ਜੁਲਾਈ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅ) ਦੇ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਕਲਾਂ ਨੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਲੋਕ ਸਭਾ ਉਪ ਚੋਣ 'ਚ ਸ਼ਾਨਦਾਰ ਜਿੱਤ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਸਮੂਹ ਵੋਟਰਾਂ ਦਾ ...

ਪੂਰੀ ਖ਼ਬਰ »

ਗੁਰਮਤਿ ਕੈਂਪ ਸੰਬੰਧੀ ਸ਼ੁਕਰਾਨਾ ਸਮਾਗਮ 5 ਨੂੰ

ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ 5 ਜੂਨ ਤੋਂ ਸ਼ੁਰੂ ਕੀਤੇ ਗੁਰਮਤਿ ਕੈਂਪ ਦੀ ਸਮਾਪਤੀ 'ਤੇ 5 ਜੁਲਾਈ, ਦਿਨ ਮੰਗਲਵਾਰ ਨੂੰ ਸ਼ੁਕਰਾਨਾ ਸਮਾਗਮ ਸ਼ਾਮ 6.00 ਤੋਂ 8.30 ਵਜੇ ਕਰਵਾਇਆ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ 10 ਰੋਜ਼ਾ ਪੰਜਾਬੀ ਲੋਕ-ਨਾਚ ਕੈਂਪ ਆਰੰਭ

ਜਲੰਧਰ, 2 ਜੁਲਾਈ (ਰਣਜੀਤ ਸਿੰਘ ਸੋਢੀ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਚ ਪੰਜਾਬੀ ਵਿਰਸੇ ਦੀ ਸੰਭਾਲ ਹਿਤ 10 ਰੋਜ਼ਾ ਪੰਜਾਬੀ ਲੋਕ-ਨਾਚ ਕੈਂਪ ਦਾ ਆਰੰਭ ਕਾਲਜ ਦੇ ਓਪਨ ਏਅਰ ਥੀਏਟਰ ਵਿਖੇ ਹੋਇਆ | ਇਸ ਲੋਕ ਨਾਚ ਕੈਂਪ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਡਾ. ...

ਪੂਰੀ ਖ਼ਬਰ »

ਲੰਬੀ ਜੱਦੋ-ਜਹਿਦ ਕਰ ਕੇ ਆਬਕਾਰੀ ਵਿਭਾਗ ਨੇ ਹੁਣ ਤੱਕ ਵੇਚੇ 11 ਗਰੁੱਪ

ਜਲੰਧਰ, 2 ਜੁਲਾਈ (ਸ਼ਿਵ)- ਨਵੀਂ ਆਬਕਾਰੀ ਨੀਤੀ ਹੋਣ ਕਰਕੇ ਆਬਕਾਰੀ ਵਿਭਾਗ ਨੂੰ ਹੁਣ ਇਸ ਵਿੱਤੀ ਵਰੇ੍ਹ ਦੇ ਬਚੇ ਹੋਏ 9 ਮਹੀਨੇ ਲਈ ਸ਼ਰਾਬ ਕਾਰੋਬਾਰ ਵੇਚਣ ਲਈ ਪਸੀਨਾ ਕੱਢਣਾ ਪੈ ਰਿਹਾ ਹੈ | ਆਬਕਾਰੀ ਨੀਤੀ ਨੂੰ ਪਹਿਲਾਂ ਹੀ ਠੇਕੇਦਾਰਾਂ ਨੇ ਪੰਜਾਬ ਤੇ ਹਰਿਆਣਾ ...

ਪੂਰੀ ਖ਼ਬਰ »

ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜੀਵਨ ਤੇ ਬਾਣੀ ਦਰਸ਼ਨ 'ਤੇ ਪੁਸਤਕ ਰਿਲੀਜ਼

ਜਲੰਧਰ, 2 ਜੁਲਾਈ (ਰਣਜੀਤ ਸਿੰਘ ਸੋਢੀ)- ਰਣਜੀਤ ਮੈਮੋਰੀਅਲ ਟਰੱਸਟ ਆਦਮਪੁਰ ਨੇ ਸਵ: ਰਣਜੀਤ ਸਿੰਘ ਖੜਗ ਦੀ 12ਵੀਂ ਪੁਸਤਕ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜੀਵਨ ਤੇ ਬਾਣੀ ਦਰਸ਼ਨ 'ਤੇ ਉਨ੍ਹਾਂ ਦੇ ਸਪੁੱਤਰ ਇੰਜੀ. ਕਰਮਜੀਤ ਸਿੰਘ ਤੇ ਪਰਿਵਾਰ ਨੇ ਸਾਦੇ ਤੇ ਪ੍ਰਭਾਵਸ਼ਾਲੀ ...

ਪੂਰੀ ਖ਼ਬਰ »

ਚਾਕੂ ਦੀ ਨੋਕ 'ਤੇ ਮੋਟਰਸਾਈਕਲ ਲੁੱਟਣ ਵਾਲੇ ਦੋ ਲੁਟੇਰੇ ਕਾਬੂ, ਸਾਥੀ ਦੀ ਭਾਲ ਜਾਰੀ

ਜਲੰਧਰ ਛਾਉਣੀ, 2 ਜੁਲਾਈ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਮੋਟਰਸਾਈਕਲ ਲੁੱਟਣ ਦੇ ਦੋਸ਼ 'ਚ ਦੋ ਦੋਸ਼ੀਆਂ ਨੂੰ ਦੋ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਜਿੰਨ੍ਹਾਂ ਦਾ ਤੀਸਰਾ ਸਾਥੀ ਪੁਲਿਸ ਨੂੰ ...

ਪੂਰੀ ਖ਼ਬਰ »

ਕੱਲ੍ਹ ਤੋਂ ਕਮੇਟੀ ਸ਼ੁਰੂ ਕਰੇਗੀ ਐਲ.ਈ.ਡੀ. ਪ੍ਰਾਜੈਕਟ ਦੀ ਜਾਂਚ

ਜਲੰਧਰ, 2 ਜੁਲਾਈ (ਸ਼ਿਵ)- ਕਰੋੜਾਂ ਰੁਪਏ ਦੀ ਅਦਾਇਗੀ ਹੋਣ ਤੋਂ ਬਾਅਦ ਕੌਂਸਲਰਾਂ ਦੀ 8 ਮੈਂਬਰੀ ਕਮੇਟੀ ਵੱਲੋਂ ਸੋਮਵਾਰ 4 ਜੁਲਾਈ ਨੂੰ 50 ਕਰੋੜ ਦੇ ਐਲ. ਈ. ਡੀ. ਲਾਈਟ ਪ੍ਰਾਜੈਕਟ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ | ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਮੇਅਰ ਜਗਦੀਸ਼ ਰਾਜਾ ਨੇ ...

ਪੂਰੀ ਖ਼ਬਰ »

ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ 4 ਨੌਜਵਾਨ ਗਿ੍ਫ਼ਤਾਰ

ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ) - ਸ਼ਹਿਰ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ 4 ਨੌਜਵਾਨਾਂ ਤੋਂ ਨਜਾਇਜ਼ ਹਥਿਆਰ ਬਰਾਮਦ ਕਰਕੇ, ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼-2 ਦੀ ਟੀਮ ਨੇ ਉਨ੍ਹਾਂ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ

ਜਲੰਧਰ, 2 ਜੁਲਾਈ (ਪੱਤਰ ਪ੍ਰੇਰਕ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸਮਾਰਟ ਸਕੂਲ ਡਰੋਲੀ ਕਲਾਂ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਸੁਰਜੀਤ ਸਿੰਘ ਬੱਧਣ ਨੇ ਦੱਸਿਆ ਕਿ ਕਮਲਜੀਤ ਸੰਧੂ ਨੇ 440/500 ਅੰਕ ਪ੍ਰਾਪਤ ...

ਪੂਰੀ ਖ਼ਬਰ »

ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਧਰਨੇ ਲਗਾਏ ਜਾਣਗੇ - ਰੇਸ਼ਮ ਲਾਲ

ਲੋਹੀਆਂ ਖਾਸ, 2 ਜੁਲਾਈ (ਬਲਵਿੰਦਰ ਸਿੰਘ ਵਿੱਕੀ) - ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਅਤੇ ਟਰਾਂਸਕੋ ਸ਼ਹਿਰੀ ਮੰਡਲ ਕਪੂਰਥਲਾ ਵਲੋਂ ਇੱਕ ਮੀਟਿੰਗ ਰੇਸ਼ਮ ਲਾਲ ਦੀ ਪ੍ਰਧਾਨਗੀ ਹੇਠ ਲੋਹੀਆਂ ਖਾਸ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ...

ਪੂਰੀ ਖ਼ਬਰ »

ਜਾਗਿ੍ਤੀ ਕਲੱਬ ਆਦਮਪੁਰ ਦੀ ਅਹਿਮ ਮੀਟਿੰਗ ਹੋਈ

ਆਦਮਪੁਰ, 2 ਜੁਲਾਈ (ਰਮਨ ਦਵੇਸਰ)- ਜਾਗਿ੍ਤੀ ਕਲੱਬ ਆਦਮਪੁਰ ਦੀ ਇਕ ਵਿਸ਼ੇਸ਼ ਮੀਟਿੰਗ ਕਲੱਬ ਦੇ ਚੇਅਰਮੈਨ ਰਾਜ ਕੁਮਾਰ ਪਾਲ, ਪ੍ਰਧਾਨ ਮਨਮੋਹਨ ਸਿੰਘ ਬਾਬਾ ਅਤੇ ਮੁੱਖ ਸਲਾਹਕਾਰ ਮੰਗਤ ਰਾਮ ਸ਼ਰਮਾ ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਦੌਰਾਨ ਸਾਰੇ ਮੈਂਬਰਾਂ ਵੱਲੋਂ ਸਰਬ ...

ਪੂਰੀ ਖ਼ਬਰ »

300 ਯੂਨਿਟ ਬਿਜਲੀ ਮੁਆਫੀ ਨੂੰ ਲੈ ਕੇ ਸਰਕਾਰ ਸਥਿਤੀ ਸਪੱਸ਼ਟ ਕਰੇ-ਪਨੂੰ

ਮਹਿਤਪੁਰ, 2 ਜੁਲਾਈ (ਮਹਿਤਪੁਰ)- ਉੱਘੇ ਸਮਾਜ ਸੇਵੀ ਤੇ ਦੁਆਬਾ ਕਿਸਾਨ ਸਭਾ ਦੇ ਪ੍ਰਧਾਨ ਕਸ਼ਮੀਰ ਸਿੰਘ ਪਨੂੰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਹਿਲੀ ਗਰੰਟੀ ਦੇ ਪੂਰਾ ਕਰਨ ਦੇ ਵਾਅਦੇ 300 ਯੂਨਿਟ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਥਿਤੀ ...

ਪੂਰੀ ਖ਼ਬਰ »

ਵਿੱਦਿਆ ਰਾਹੀਂ ਭਵਿੱਖ ਦੀ ਚੋਣ ਵਿਸ਼ੇ 'ਤੇ ਸੈਮੀਨਾਰ

ਡਰੋਲੀ ਕਲਾਂ, 2 ਜੁਲਾਈ (ਸੰਤੋਖ ਸਿੰਘ) - ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਖਿਆਲਾ ਵਿਖੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਲਈ ਵਿੱਦਿਆ ਰਾਹੀਂ ਭਵਿੱਖ ਦੀ ਚੋਣ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਪਿ੍ੰਸੀਪਲ ਰਣਜੀਤ ਸਿੰਘ ਤੇ ਅਧਿਆਪਕ ਮੈਡਮ ...

ਪੂਰੀ ਖ਼ਬਰ »

ਮੋਬਾਈਲ ਖੋਹਣ ਵਾਲੇ 3 ਕਾਬੂ

ਗੁਰਾਇਆ, 2 ਜੁਲਾਈ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਦੇ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਹਰਨੀਲ ਸਿੰਘ ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੌਰ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਪਿੰਡ ਗੁੜੇ ਨੇ ...

ਪੂਰੀ ਖ਼ਬਰ »

12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸ਼ਾਹਕੋਟ, 2 ਜੁਲਾਈ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਗਾਂਧੀ ਚੌਂਕ 'ਚ ਸਥਿਤ ਗੋ ਅਹੈੱਡ ਇੰਸਟੀਚਿਊਟ ਆਫ਼ ਸਕਸੈੱਸ ਸ਼ਾਹਕੋਟ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਿਹਾ | ਸੰਸਥਾ ਮੁਖੀ ਬਲਜੀਤ ਕੌਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਾਸਲਾ ਵਿਖੇ ਕੱਢੀ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਰੈਲੀ

ਗੁਰਾਇਆ, 2 ਜੁਲਾਈ (ਬਲਵਿੰਦਰ ਸਿੰਘ)-ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ | ਇਸ ਪ੍ਰੋਗਰਾਮ ਤਹਿਤ ਕਲੱਬ ਵੱਲੋਂ ਆਸਪਾਸ ਦੇ ਪਿੰਡਾਂ ਵਿਚ ਨਸ਼ਿਆਂ ਖ਼ਿਲਾਫ਼ ਰੈਲੀਆਂ ਤੇ ਨੁੱਕੜ ਨਾਟਕ ਖੇਲੇ ਜਾ ਰਹੇ ਹਨ | ...

ਪੂਰੀ ਖ਼ਬਰ »

ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੀ ਕੋਠੀ ਅੱਗੇ ਕਰਾਂਗੇ ਰੋਸ ਪ੍ਰਦਰਸ਼ਨ- ਕਸ਼ਮੀਰ ਕੌਰ

ਲੋਹੀਆਂ ਖਾਸ, 2 ਜੁਲਾਈ (ਬਲਵਿੰਦਰ ਸਿੰਘ ਵਿੱਕੀ)- ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਪੰਜਾਬ ਦੇ ਮੰਤਰੀ ਡਾ. ਬਲਜੀਤ ਕੌਰ ਵੱਲੋਂ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ/ ਹੈਲਪਰਾਂ ਦੇ ਮਾਣਭੱਤੇ 'ਚ ਵਾਧਾ ਨਾ ਕਰਨ ਦੀ ਹਾਲੇ ਕੋਈ ਯੋਜਨਾ ਨਹੀਂ ਬਾਰੇ ਦਿੱਤੇ ਬਿਆਨ ਦੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਗਾਰੰਟੀ ਕੀਤੀ ਪੂਰੀ- ਸੁਰੀਲਾ

ਕਿਸ਼ਨਗੜ੍ਹ, 3 ਜੁਲਾਈ (ਹੁਸਨ ਲਾਲ)- ਆਮ ਆਦਮੀ ਪਾਰਟੀ ਦੇ ਕਰਤਾਰਪੁਰ ਤੋਂ ਕੋ-ਆਰਡੀਨੇਟਰ ਬੀਰ ਚੰਦ ਸੁਰੀਲਾ ਕਰਤਾਰਪੁਰ ਨੇ ਕਿਹਾ ਕਿ 'ਆਪ' ਨੇ ਪੰਜਾਬੀਆਂ ਨਾਲ ਹਰੇਕ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਚੋਣਾਂ ਤੋਂ ਪਹਿਲਾਂ ਕੀਤਾ ਸੀ ਜਿਸ ਨੂੰ ਅੱਜ ਮੁੱਖ ...

ਪੂਰੀ ਖ਼ਬਰ »

6635 ਈ.ਟੀ.ਟੀ. ਅਧਿਆਪਕਾਂ ਦੀ ਪਹਿਲੀ ਭਰਤੀ 'ਚ ਹੀ ਪਾਰਦਰਸ਼ਿਤਾ ਨੂੰ ਛਿੱਕੇ ਟੰਗਿਆ-ਹੀਰ

ਸ਼ਾਹਕੋਟ, 2 ਜੁਲਾਈ (ਬਾਂਸਲ)- 6635 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਐਸ.ਸੀ. /ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ ¢ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਜ਼ ਲਾਲ ਹੀਰ ਨੇ ਦੱਸਿਆ ਕਿ ਪੰਜਾਬ ਦੀ ਆਮ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੀ ਕਿ੍ਕਟ ਅਕੈਡਮੀ ਨੇ ਜਿੱਤੀ ਕਿ੍ਕਟ ਦੇ ਤਿੰਨ ਮੈਚਾਂ ਦੀ ਲੜੀ

ਨਕੋਦਰ, 2 ਜੁਲਾਈ (ਗੁਰਵਿੰਦਰ ਸਿੰਘ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੀ ਕਿ੍ਕਟ ਅਕੈਡਮੀ, ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਤੇ ਦਯਾਨੰਦ ਮਾਡਲ ਸਕੂਲ ਵਿਚਕਾਰ ਖੇਡੀ ਗਈ ਤਿੰਨ ਮੈਚਾਂ ਦੀ ਲੜੀ ਵਿੱਚੋਂ ਦੋ ਮੈਚ ਜਿੱਤ ਕੇ ਇਸ ਸੀਰੀਜ਼ ਦੀ ਜੇਤੂ ਬਣੀ | ਇਹ ...

ਪੂਰੀ ਖ਼ਬਰ »

21 ਗ੍ਰਾਮ ਹੈਰੋਇਨ ਤੇ 40,150 ਰੁਪਏ ਡਰੱਗ ਮਨੀ ਸਮੇਤ 2 ਔਰਤਾਂ ਕਾਬੂ

ਗੁਰਾਇਆ, 2 ਜੁਲਾਈ (ਬਲਵਿੰਦਰ ਸਿੰਘ)- ਸਥਾਨਕ ਪੁਲਿਸ ਨੇ 21 ਗ੍ਰਾਮ ਹੈਰੋਇਨ ਅਤੇ 40,150 ਰੁਪਏ ਡਰੱਗ ਮਨੀ ਸਮੇਤ ਦੋ ਔਰਤਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਹਰਨੀਲ ਸਿੰਘ ਪੀ.ਪੀ.ਐੱਸ ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਫਿਲੌਰ ਨੇ ਦੱਸਿਆ ਕਿ ਹਰਿੰਦਰ ਸਿੰਘ ...

ਪੂਰੀ ਖ਼ਬਰ »

ਸ਼ਰਾਰਤੀ ਅਨਸਰ ਗੁਰੂ ਰਵਿਦਾਸ ਦੇ ਨਾਂਅ 'ਤੇ ਸੰਗਤ ਨੂੰ ਕਰ ਰਹੇ ਗੁੰਮਰਾਹ- ਸੰਤ ਸਤਵਿੰਦਰ ਸਿੰਘ ਹੀਰਾ

ਜਲੰਧਰ, 2 ਜੁਲਾਈ (ਰਣਜੀਤ ਸਿੰਘ ਸੋਢੀ)- ਸੰਤ ਸਤਵਿੰਦਰ ਸਿੰਘ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਜਲੰਧਰ ਵਿਖੇ ਪੱਤਰਕਾਰ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਨਿੱਜੀ ਜ਼ਮੀਨ ਪਿੰਡ ਖੁਰਾਲੀ ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ...

ਪੂਰੀ ਖ਼ਬਰ »

ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਪੰਜਾਬ ਵਿਧਾਨ ਸਭਾ 'ਚ ਉਠਾਇਆ ਫਿਲੌਰ ਤੇ ਗੁਰਾਇਆ ਰੇਲਵੇ ਫਾਟਕਾਂ ਦਾ ਮੁੱਦਾ

ਫਿਲੌਰ, 2 ਜੁਲਾਈ (ਵਿਪਨ ਗੈਰੀ)- ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਆਖ਼ਰੀ ਦਿਨ ਸਿਫ਼ਰ ਕਾਲ ਦੌਰਾਨ ਬੋਲਦਿਆਂ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਫਿਲੌਰ ਤੇ ਗੁਰਾਇਆ ਸ਼ਹਿਰਾਂ ਦੇ ਲੋਕਾਂ ਨੂੰ ਰੇਲਵੇ ਫਾਟਕਾਂ 'ਤੇ ਭਾਰੀ ਜਾਮ ਲੱਗਣ ਕਾਰਨ ਦਰਪੇਸ਼ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 86 ਸਾਲਾ ਔਰਤ ਦੀ ਮੌਤ

ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ) - ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਦੋ ਦਿਨ ਪਹਿਲਾਂ 52 ਸਾਲਾ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਅੱਜ ਫਿਰ ਇਕ ਹੋਰ ਕੋਰੋਨਾ ਪ੍ਰਭਾਵਿਤ 86 ਸਾਲਾ ਜਸਬੀਰ ਕੌਰ ਵਾਸੀ ਜੀ.ਟੀ.ਬੀ. ਨਗਰ ਜਲੰਧਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ ਜਿਸ ਨਾਲ ...

ਪੂਰੀ ਖ਼ਬਰ »

ਭੁਪਿੰਦਰ ਹਨੀ ਦੇ ਕੇਸ ਦੀ ਅਗਲੀ ਸੁਣਵਾਈ 13 ਨੂੰ

ਜਲੰਧਰ, 2 ਜੁਲਾਈ (ਚੰਦੀਪ ਭੱਲਾ)- ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਿੰਦਰਜੀਤ ਚਹਿਲ ਦੀ ਅਦਾਲਤ ਨੇ ਰੇਤਾਂ ਦੀ ਨਾਜਾਇਜ਼ ਖੁਦਾਈ ਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਈ.ਡੀ. ਵਲੋਂ ਗਿ੍ਫਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ...

ਪੂਰੀ ਖ਼ਬਰ »

ਵਾਰਡ ਨੰਬਰ 21 'ਚ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ

ਜਲੰਧਰ, 2 ਜੁਲਾਈ (ਸ਼ਿਵ)- ਵਾਰਡ ਨੰਬਰ 21 ਦੀ ਕੌਂਸਲਰ ਮਨਜੀਤ ਕੌਰ ਵੱਲੋਂ ਆਪਣੇ ਵਾਰਡ ਵਿਚ ਫਲਦਾਰ ਤੇ ਫੁੱਲਦਾਰ ਬੂਟੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਅਜਿਹਾ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਕੀਤਾ ਗਿਆ ਹੈ ਕਿਉਂਕਿ ਇਹ ਮੌਸਮ ਬੂਟੇ ਲਾਉਣ ਲਈ ਸਭ ਤੋਂ ...

ਪੂਰੀ ਖ਼ਬਰ »

ਬਾਰ ਐਸੋਸੀਏਸ਼ਨ ਵਲੋਂ ਹਾਈਕੋਰਟ ਦੇ ਜਸਟਿਸ ਦਾ ਨਿੱਘਾ ਸਵਾਗਤ

ਜਲੰਧਰ, 2 ਜੁਲਾਈ (ਚੰਦੀਪ ਭੱਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਅੱਜ ਬਾਰ ਦੇ ਸੱਦੇ 'ਤੇ ਪਹੁੰਚੇ ਹਾਈਕੋਰਟ ਦੇ ਜਸਟਿਸ ਗੁਰਮੀਤ ਸਿੰਘ ਸਧਾਂਵਾਲੀਆ ਦਾ ਬਾਰ ਰੂਮ ਵਿਖੇ ਪ੍ਰਧਾਨ ਓਮ ਪਰਕਾਸ਼ ਸ਼ਰਮਾ, ਸਕੱਤਰ ਹਰਸ਼ ਵਰਧਨ ਕੋਹਲੀ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ...

ਪੂਰੀ ਖ਼ਬਰ »

ਮੁਫ਼ਤ ਦੀ ਰਾਜਨੀਤੀ ਨਾਲ ਕਿਸੇ ਦਾ ਭਲਾ ਹੋਣ ਵਾਲਾ ਨਹੀਂ-ਲਾਲੀ

ਜਲੰਧਰ, 2 ਜੁਲਾਈ (ਜਸਪਾਲ ਸਿੰਘ)- ਉੱਘੇ ਸਮਾਜ ਸੇਵਕ ਐਡਵੋਕੇਟ ਭੁਪਿੰਦਰ ਸਿੰਘ ਲਾਲੀ ਨੇ ਕਿਹਾ ਹੈ ਕਿ ਮੁਫਤ ਦੀ ਰਾਜਨੀਤੀ ਦੇਸ਼ ਤੇ ਸੂਬੇ ਨੂੰ ਹਨੇਰੇ ਵੱਲ ਲਿਜਾ ਰਹੀ ਹੈ ਜਦਕਿ ਇਸ ਨਾਲ ਕਿਸੇ ਦਾ ਕੁੱਝ ਵੀ ਭਲਾ ਹੋਣ ਵਾਲਾ ਨਹੀਂ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ...

ਪੂਰੀ ਖ਼ਬਰ »

ਟੋਯੋਟਾ ਵਲੋਂ ਨਵੀਂ ਅਰਬਨ ਕਰੂਜ਼ਰ ਹਾਈਰਾਈਡਰ ਲਾਂਚ

ਜਲੰਧਰ, 2 ਜੁਲਾਈ (ਅ.ਬ.)- ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ. ਐਮ.) ਨੇ ਭਾਰਤ ਵਿਚ ਬੀ. ਐਸ. ਯੂ. ਵੀ. ਸੈਗਮੈਂਟ ਵਿਚ ਨਵੀਂ ਅਰਬਨ ਕਰੂਜ਼ਰ ਹਾਈਰਾਈਡਰ ਨੂੰ ਲਾਂਚ ਕੀਤਾ ਹੈ | ਇਹ ਟੋਯੋਟਾ ਦੀ ਪਹਿਲੀ ਸਵੈ-ਚਾਰਜਿੰਗ ਮਜ਼ਬੂਤ ਹਾਈਬਿ੍ਡ ਇਲੈਕਟਿ੍ਕ ਐਸ. ਯੂ. ਵੀ. ਹੈ, ਜੋ ਭਾਰਤ ਵਿਚ ...

ਪੂਰੀ ਖ਼ਬਰ »

ਸੀ.ਐਚ.ਸੀ ਬੜਾ ਪਿੰਡ 'ਚ ਡਾਕਟਰ ਦਿਵਸ ਮਨਾਇਆ

ਗੁਰਾਇਆ, 2 ਜੁਲਾਈ (ਬਲਵਿੰਦਰ ਸਿੰਘ)-ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰੁਪਿੰਦਰਜੀਤ ਕੌਰ ਵਲੋਂ ਡਾਕਟਰਾਂ ਅਤੇ ਪੈਰਾਮੈਡੀਕਲ ਟੀਮ ਨੂੰ ਵਧਾਈ ਦਿੱਤੀ ਅਤੇ ਚੰਗੀ ਕਾਰਗੁਜ਼ਾਰੀ ...

ਪੂਰੀ ਖ਼ਬਰ »

ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤੀ ਕੰਪਲੈਕਸ 'ਚ ਪਰਤੀ ਰੌਣਕ

ਜਲੰਧਰ, 2 ਜੁਲਾਈ (ਚੰਦੀਪ ਭੱਲਾ)-ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਿੱਥੇ ਅੱਜ ਸਾਰੇ ਸਕੂਲ ਖੁੱਲ੍ਹ ਗਏ ਤੇ ਸਕੂਲਾਂ 'ਚ ਬੱਚਿਆਂ ਦੀ ਰੌਣਕ ਵਾਪਸ ਆਈ ਤੇ ਉੱਥੇ ਨਾਲ ਹੀ ਦੂਜੇ ਪਾਸੇ ਅੱਜ ਅਦਾਲਤਾਂ ਖੁੱਲ੍ਹਣ ਤੋਂ ਬਾਅਦ ਅਦਾਲਤੀ ਕੰਪਲੈਕਸ 'ਚ ਵੀ ਤਕਰੀਬਨ ਇਕ ਮਹੀਨੇ ...

ਪੂਰੀ ਖ਼ਬਰ »

ਲਿਵਿੰਗ ਜੀਜ਼ਸ ਵੈੱਲਫ਼ੇਅਰ ਸੁਸਾਇਟੀ ਨੇ ਲਗਾਇਆ ਖ਼ੂਨਦਾਨ ਕੈਂਪ

ਨਕੋਦਰ, 2 ਜੁਲਾਈ ( ਗੁਰਵਿੰਦਰ ਸਿੰਘ)-ਲਿਵਿੰਗ ਜੀਜਸ ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਪਾਸਟਰ ਕੁਲਵੰਤ ਮਸੀਹ ਦੀ ਅਗਵਾਈ ਦੁਆਰਾ ਤੇ ਪਾਸਟਰ ਜੋਜਫ ਮਸੀਹ ਦੀ ਪ੍ਰਧਾਨਗੀ ਹੇਠ ਅਤੇ ਕਮਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਵਲੀ ਪੈਲੇਸ ਨੂਰਮਹਿਲ ਰੋਡ, ਨਕੋਦਰ ਵਿਖੇ ...

ਪੂਰੀ ਖ਼ਬਰ »

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 2 ਜੁਲਾਈ (ਰਣਜੀਤ ਸਿੰਘ ਸੋਢੀ)- ਇੰਨੋਸੈਂਟ ਹਾਰਟਸ ਗਰੀਨ ਮਾਡਲ ਟਾਊਨ ਅਤੇ ਲੁਹਾਰਾਂ ਦੇ ਵਿਦਿਆਰਥੀਆਂ ਨੇ ਸ਼ੂਟਿੰਗ ਤੇ ਬੈਡਮਿੰਟਨ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਿਲ ਕੀਤੀ ਹੈ | ਪੀ. ਏ. ਪੀ. ਸ਼ੂਟਿੰਗ ਰੇਂਜ ਵਿਚ ਜਲੰਧਰ ਡਿਸਟਿ੍ਕਟ ...

ਪੂਰੀ ਖ਼ਬਰ »

ਰਾਜ ਪੱਧਰੀ ਤੈਰਾਕੀ ਮੁਕਾਬਲੇ 'ਚ ਏਕਮਬੀਰ ਕੌਰ ਨੇ ਮਾਰੀਆਂ ਮੱਲਾਂ, 5 ਚਾਂਦੀ ਦੇ ਤਗਮੇ ਜਿੱਤੇ

ਜਲੰਧਰ ਛਾਉਣੀ, 2 ਜੁਲਾਈ (ਪਵਨ ਖਰਬੰਦਾ)- ਸਵੀਮਿੰਗ ਫੈਡਰੇਸ਼ਨ ਪੰਜਾਬ ਵਲੋਂ ਅੰਮਿ੍ਤਸਰ ਵਿਖੇ ਕਰਵਾਏ ਗਏ ਜੂਨੀਅਰ ਰਾਜ ਪੱਧਰੀ ਮੁਕਾਬਲੇ 'ਚ ਜਲੰਧਰ ਦੀ ਤੈਰਾਕ ਤੇ ਕੈਂਬਰਿਜ ਇਨੋਵੈਟਿਵ ਸਕੂਲ ਦੀ ਵਿਦਿਆਰਥਣ ਏਕਮਬੀਰ ਕੌਰ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਉਕਤ ...

ਪੂਰੀ ਖ਼ਬਰ »

ਮਨੋਰੰਜਨ ਕਾਲੀਆ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਵਲੋਂ ਪੁਲਿਸ ਕਮਿਸ਼ਨਰ ਦਫ਼ਤਰ 'ਚ ਧਰਨਾ

ਜਲੰਧਰ, 2 ਜੁਲਾਈ (ਐੱਮ. ਐੱਸ. ਲੋਹੀਆ) - ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ ਕਰ ਰਹੇ ਵਿਅਕਤੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਕੀਤੀ ਗਈ ...

ਪੂਰੀ ਖ਼ਬਰ »

ਕੇ.ਐਮ.ਵੀ. ਨੇ ਖ਼ੁਦਮੁਖ਼ਤਿਆਰ ਸੰਸਥਾ ਤਹਿਤ ਪ੍ਰੀਖਿਆ ਦੇ ਨਤੀਜੇ ਐਲਾਨ ਕੇ ਮੋਹਰੀ ਭੂਮਿਕਾ ਨਿਭਾਈ

ਜਲੰਧਰ, 2 ਜੁਲਾਈ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ, ਕੰਨਿ੍ਹਆਂ ਮਹਾਂਵਿਦਿਆਲਿਆ, ਜਲੰਧਰ ਵਲੋਂ ਸਿੱਖਿਆ ਪ੍ਰਣਾਲੀ ਵਿਚ ਲੋੜੀਂਦੇ ਸੁਧਾਰਾਂ ਨਾਲ ਵਿਦਿਆਰਥੀਆਂ ਲਈ ਇਸ ਨੂੰ ਭਰਪੂਰ ਲਾਹੇਵੰਦ ਬਣਾਉਣ ਦੇ ਲਈ ਸਦਾ ਗੰਭੀਰ ਯਤਨ ...

ਪੂਰੀ ਖ਼ਬਰ »

ਜ਼ਿਲ੍ਹੇ ਦੇ 43 ਪਿੰਡਾਂ 'ਚ ਸੋਲਿਡ ਵੇਸਟ ਤੇ 36 ਪਿੰਡਾਂ 'ਚ ਲਿਕੁਅਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਲਗਾਏ ਜਾਣਗੇ : ਏ.ਡੀ.ਸੀ.

ਜਲੰਧਰ, 2 ਜੁਲਾਈ (ਚੰਦੀਪ ਭੱਲਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜਲੰਧਰ ਵਲੋਂ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਫੇਜ਼-2 ਅਧੀਨ ਪੰਚਾਇਤੀ ਰਾਜ ਵਿਭਾਗ ਦੇ ਅਫ਼ਸਰਾਂ ਨੂੰ ਸੋਲਿਡ ਅਤੇ ਲਿਕੁਅਡ ਵੇਸਟ ਮੈਨੇਜਮੈਂਟ ਪ੍ਰਾਜੈਕਟਾਂ ਸੰਬੰਧੀ ਜਾਣਕਾਰੀ ਦੇਣ ਸੰਬੰਧੀ ...

ਪੂਰੀ ਖ਼ਬਰ »

ਪੀ.ਐਮ.ਈ.ਜੀ.ਪੀ. ਤਹਿਤ ਅਪ੍ਰੈਲ 2021 ਤੋਂ ਹੁਣ ਤੱਕ 215.52 ਲੱਖ ਦੇ 59 ਪ੍ਰਾਜੈਕਟ ਸਬਸਿਡੀ ਵਾਲੇ ਕਰਜ਼ੇ ਲਈ ਕੀਤੇ ਗਏ ਪ੍ਰਵਾਨ

ਜਲੰਧਰ, 2 ਜੁਲਾਈ (ਚੰਦੀ ਭੱਲਾ)- ਉਦਮਸ਼ੀਲਤਾ ਨੂੰ ਉਤਸ਼ਾਹਿਤ ਕਰ ਕੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮੰਤਵ ਨਾਲ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣਾ ਪ੍ਰੋਗਰਾਮ (ਪੀ.ਐਮ.ਈ.ਜੀ.ਪੀ.) ਤਹਿਤ ਜ਼ਿਲ੍ਹੇ ਵਿਚ ਅਪ੍ਰੈਲ 2021 ਤੋਂ ਹੁਣ ਤੱਕ 215.52 ਲੱਖ ਦੇ 59 ਪ੍ਰਾਜੈਕਟ ਵੱਖ-ਵੱਖ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX