ਮਾਨਸਾ, 2 ਜੁਲਾਈ (ਰਾਵਿੰਦਰ ਸਿੰਘ ਰਵੀ)-ਈ. ਟੀ. ਟੀ. ਕਾਡਰ ਦੀਆਂ 6635 ਅਸਾਮੀਆਂ ਵਾਲੀ ਭਰਤੀ ਸਿਰੇ ਚੜ੍ਹ ਗਈ ਹੈ | ਸਿੱਖਿਆ ਵਿਭਾਗ ਪੰਜਾਬ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ ਆਨਲਾਈਨ ਸਟੇਸ਼ਨ ਦੇ ਕੇ ਤੁਰੰਤ ਆਪਣੇ ਆਪਣੇ ਜ਼ਿਲਿ੍ਹਆਂ 'ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦੇ ਦਫ਼ਤਰ ਵਿਖੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ | ਇਸੇ ਤਹਿਤ ਮਾਨਸਾ ਜ਼ਿਲੇ੍ਹ ਦੇ ਸਰਦੂਲਗੜ੍ਹ ਬਲਾਕ ਦੇ 13 ਸਕੂਲਾਂ ਲਈ 17 ਉਮੀਦਵਾਰ ਜਿਨ੍ਹਾਂ 'ਚ ਅਮਨਪ੍ਰੀਤ ਕੌਰ, ਅਨਮੋਲਦੀਪ ਸਿੰਘ, ਅਰੁਗਦੀਪ ਸਿੰਘ, ਗੁਰਲੀਨ ਕੌਰ, ਗੁਰਮੀਤ ਕੌਰ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਜਸਵੰਤ ਸਿੰਘ, ਕਿਰਨਦੀਪ ਕੌਰ, ਰਾਜ ਕੌਰ, ਰਮਨਦੀਪ ਕੌਰ, ਰਮੇਸ਼ ਕੁਮਾਰ, ਸੰਦੀਪ ਕੌਰ, ਸਤਵਿੰਦਰ ਸਿੰਘ, ਸੋਨੂੰ ਰਾਣੀ, ਵੰਦਨਾ ਤੇ ਵੀਰ ਸਿੰਘ ਨੂੰ ਨਿਯੁਕਤੀ ਪੱਤਰ ਦੇਣ ਦੇ ਨਿਰਦੇਸ਼ ਜਾਰੀ ਹੋਏ ਸਨ ਪਰ ਉਮੀਦਵਾਰ ਸੁਮਨ ਰਾਣੀ ਨੇ ਹਾਲੇ ਤੱਕ ਨਿਯੁਕਤੀ ਪੱਤਰ ਪ੍ਰਾਪਤ ਨਹੀਂ ਕੀਤਾ | ਜ਼ਿਕਰਯੋਗ ਹੈ ਕਿ ਇਹ ਅਸਾਮੀਆਂ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਕੱਢੀਆਂ ਗਈਆਂ ਸਨ ਤੇ ਪਿਛਲੇ ਇਕ ਸਾਲ ਤੋਂ ਵਿਭਾਗੀ ਅਤੇ ਅਦਾਲਤੀ ਕਟਹਿਰੇ 'ਚ ਲਟਕ ਰਹੀਆਂ ਸਨ | ਨਿਯੁਕਤ ਪੱਤਰ ਦੇਣ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ./ਅ.) ਸੰਜੀਵ ਕੁਮਾਰ ਗੋਇਲ, ਉਪ ਸਿੱਖਿਆ ਅਫ਼ਸਰ ਗੁਰਲਾਭ ਸਿੰਘ ਆਦਿ ਹਾਜ਼ਰ ਸਨ |
ਮਾਨਸਾ, 2 ਜੁਲਾਈ (ਵਿ. ਪ੍ਰਤੀ.)-ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਪਾਵਰਕਾਮ ਮੰਡਲ ਮਾਨਸਾ ਦੀ ਇਕੱਤਰਤਾ ਇੰਜ: ਜਗਸੀਰ ਸਿੰਘ ਦੀ ਪ੍ਰਧਾਨਗੀ ਹੇਠ ਇਥੇ ਕੀਤੀ ਗਈ | ਇੰਜ: ਨਰਿੰਦਰ ਕੁਮਾਰ ਸਰਕਲ ਪ੍ਰਧਾਨ ਕੌਂਸਲ ਆਫ਼ ਜੂਨੀਅਰਜ਼ ਤੇ ਇੰਜ: ਅਰੁਣ ਕੁਮਾਰ ਮੀਤ ਪ੍ਰਧਾਨ ...
ਬਰੇਟਾ, 2 ਜੂਨ (ਮੰਡੇਰ)-ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਬਜਟ ਵਿਚ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਣਦੇ ਬਕਾਏ ਦੇਣ ਬਾਰੇ ਕੋਈ ਪ੍ਰਬੰਧ ਨਾ ਕਰਨ ਦੇ ਵਿਰੁੱਧ ਰੋਸ ...
ਮਾਨਸਾ, 2 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹੇ 'ਚ ਨਿਰਧਾਰਿਤ ਸਮਾਂ ਸੀਮਾ 'ਚ ਜਾਇਦਾਦਾਂ ਦੇ ਇੰਤਕਾਲਾਂ ਤੇ ਮਾਲ ਵਿਭਾਗ ਨਾਲ ਸੰਬੰਧਿਤ ਹੋਰ ਬਕਾਇਆ ਕੇਸਾਂ ਨੂੰ ਪਹਿਲ ਦੇ ਆਧਾਰ 'ਤੇ ਨਜਿੱਠਣ ਲਈ ਤਹਿਸੀਲ ਅਤੇ ਸਬ ਡਵੀਜ਼ਨ ਪੱਧਰ 'ਤੇ ਵਿਸ਼ੇਸ਼ ਕੈਂਪ ਲਗਾਏ ...
ਸਰਦੂਲਗੜ੍ਹ, 2 ਜੁਲਾਈ (ਜੀ. ਐਮ. ਅਰੋੜਾ)-ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਡਾਕਟਰ ਦਿਵਸ ਮੌਕੇ ਸਥਾਨਕ ਸਰਕਾਰੀ ਹਸਪਤਾਲ 'ਚ ਤਾਇਨਾਤ ਡਾ. ਪਿਯੂਸ਼ ਗੋਇਲ ਆਈ ਸਰਜਨ ਦਾ ਡਾਕਟਰ ਦਿਵਸ ਮੌਕੇ ਹਸਪਤਾਲ ਵਿਖੇ ਸਮਾਗਮ ਦੌਰਾਨ ਉਨ੍ਹਾਂ ਵਲੋਂ ਵਧੀਆ ਸੇਵਾਵਾਂ ਦੇਣ ਬਦਲੇ ...
ਝੁਨੀਰ, 2 ਜਲਾਈ (ਰਮਨਦੀਪ ਸਿੰਘ ਸੰਧੂ)-ਨੇੜਲੇ ਪਿੰਡ ਫ਼ਤਿਹਪੁਰ ਵਿਖੇ ਮਜ਼ਦੂਰ ਦੀ ਨਹਿਰ 'ਚ ਡੁੱਬ ਜਾਣ ਕਰ ਕੇ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਰਾਮਸਰੂਪ ਸਿੰਘ (55) ਪੁੱਤਰ ਗੁਜ਼ਰ ਸਿੰਘ ਵਾਸੀ ਫ਼ਤਿਹਪੁਰ ਮਜ਼ਦੂਰੀ ਦਾ ਕੰਮ ਕਰਦਾ ਸੀ | ਉਹ ਖੇਤਾਂ 'ਚ ਝੋਨਾ ਲਗਾ ਰਹੇ ...
ਮਾਨਸਾ, 2 ਜੁਲਾਈ (ਵਿ. ਪ.)-ਫਿਜ਼ੀਕਲ ਹੈਾਡੀਕੈਪਡ ਐਸੋਸੀਏਸ਼ਨ ਵਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਅੰਗਹੀਣਾਂ ਨੂੰ ਅਪਮਾਨਜਨਕ ਕਰਨ ਵਾਲੇ ਦਿੱਤੇ ਬਿਆਨ ਦੇ ਵਿਰੋਧ 'ਚ 3 ਜੁਲਾਈ ਨੂੰ ਮਾਨਸਾ ਵਿਖੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ | ਐਸੋਸੀਏਸ਼ਨ ਦੇ ਆਗੂ ...
ਮਾਨਸਾ, 2 ਜੁਲਾਈ (ਵਿ. ਪ੍ਰਤੀ.)-ਸਥਾਨਕ ਜੀ. ਐਚ. ਇਮੀਗਰੇਸ਼ਨ ਮਾਨਸਾ ਦੇ ਵਿਦਿਆਰਥੀ ਜਿਥੇ ਆਈਲਟਸ 'ਚੋਂ ਚੰਗੇ ਬੈਂਡ ਹਾਸਲ ਕਰਦੇ ਹਨ ਉਥੇ ਸੰਸਥਾ ਵਲੋਂ ਪੀ. ਟੀ. ਈ. ਦੀ ਵੀ ਤਿਆਰੀ ਕਰਵਾਈ ਜਾਂਦੀ ਹੈ | ਸੰਸਥਾ ਦੇ ਐਮ. ਡੀ. ਨਿਰਵੈਰ ਸਿੰਘ ਬੁਰਜ ਹਰੀ ਨੇ ਦੱਸਿਆ ਕਿ ਰਣਜੀਤ ਕੌਰ ...
ਬੁਢਲਾਡਾ, 2 ਜੁਲਾਈ (ਸਵਰਨ ਸਿੰਘ ਰਾਹੀ)-ਪਿਛਲੀ ਕਾਂਗਰਸ ਸਰਕਾਰ ਸਮੇਂ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਬੇਰੁਜ਼ਗਾਰ ਲੜਕੇ-ਲੜਕੀਆਂ 'ਚੋਂ ਪਿਛਲੇ ਦਿਨੀਂ 6635 ਅਧਿਆਪਕ ਭਰਤੀ ਪ੍ਰਕਿਰਿਆ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਹੁਣ ਅਗਲੇ ਕੁਝ ...
ਮਾਨਸਾ, 2 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਵਜ਼ਾਰਤ 'ਚ ਕੀਤੇ ਜਾ ਰਹੇ ਨਵੇਂ ਵਿਸਥਾਰ 'ਚ ਮਾਨਸਾ ਜ਼ਿਲੇ੍ਹ ਨੂੰ ਝੰਡੀ ਵਾਲੀ ਕਾਰ ਮਿਲਣ ਦੀ ਪੱਕੀ ਸੰਭਾਵਨਾ ਹੈ | ਦੱਸਣਾ ਬਣਦਾ ਹੈ ਕਿ ਜ਼ਿਲੇ੍ਹ 'ਚ 3 ਵਿਧਾਨ ਸਭਾ ਹਲਕੇ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ...
ਮਾਨਸਾ, 2 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ 2 ਰੋਜ਼ਾ ਰੋਸ ਪ੍ਰਦਰਸ਼ਨਾਂ ਦੇ ਸੱਦੇ 'ਤੇ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਸਾੜੀਆਂ | ਜਥੇਬੰਦੀ ਦੇ ...
ਸਵਰਨ ਸਿੰਘ ਰਾਹੀ ਬੁਢਲਾਡਾ, 2 ਜੁਲਾਈ-ਇਸ ਖੇਤਰ ਅੰਦਰ ਜਿਥੇ ਅਵਾਰਾ ਪਸ਼ੂਆਂ ਦੀ ਭਰਮਾਰ ਤੋਂ ਲੋਕ ਅਨੇਕਾਂ ਪ੍ਰੇਸ਼ਾਨੀਆਂ ਝੱਲ ਰਹੇ ਹਨ ਉਥੇ ਅਵਾਰਾ ਕੁੱਤਿਆਂ ਦੀ ਦਿਨੋਂ ਦਿਨ ਵਧਦੀ ਤਾਦਾਦ ਨੇ ਵੀ ਲੋਕਾਂ 'ਚ ਸਹਿਮ ਪੈਦਾ ਕੀਤਾ ਹੋਇਆ ਹੈ | ਛੋਟੇ ਬੱਚੇ ਤੇ ਬਜ਼ੁਰਗਾਂ ...
ਬਠਿੰਡਾ, 2 ਜੁਲਾਈ (ਅਵਤਾਰ ਸਿੰਘ)-ਬਠਿੰਡਾ ਦੀਆਂ ਸਮੂਹ ਹਿੰਦੂ ਧਾਰਮਿਕ, ਸਮਾਜਿਕ ਤੇ ਵਪਾਰਕ ਸੰਸਥਾਵਾਂ ਦੇ ਆਗੂਆਂ ਨੇ ਪ੍ਰਾਚੀਨ ਸੰਕਟਮੋਚਨ ਹਨੂੰਮਾਨ ਮੰਦਰ ਵਿਖੇ ਮੀਟਿੰਗ ਕਰਕੇ ਦੇਸ਼ 'ਚ ਬਣ ਰਹੇ ਖਤਰਨਾਕ ਮਾਹੌਲ 'ਤੇ ਚਿੰਤਾ ਜਤਾਈ ਅਤੇ ਅਜਿਹੀ ਘਟੀਆ ਸੋਚ ਦੇ ...
ਬਠਿੰਡਾ, 2 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੀਆਂ ਜੇਲ੍ਹਾਂ ਅਪਰਾਧਕ ਤੇ ਨਸ਼ਾ ਤਸਕਰੀ ਦੇ ਧੰਦੇ ਨਾਲ ਜੁੜੇ ਜੇਲ੍ਹਾਂ ਅੰਦਰ ਬੰਦ ਵਿਅਕਤੀਆਂ ਲਈ ਖੌਫ ਦਾ ਘਰ ਨਹੀਂ ਸਗੋਂ ਉਨ੍ਹਾਂ ਦੀਆਂ ਸੁਰੱਖਿਅਤ ਪਨਾਹਗਾਹ ਬਣੀਆਂ ਹੋਈਆਂ ਹਨ, ਜਿਸ ਕਾਰਨ ਉਹ ਜੇਲਾਂ 'ਚ ਬੰਦ ...
ਬਠਿੰਡਾ, 2 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿਵਲ ਸਟੇਸ਼ਨ ਬਠਿੰਡਾ ਦਾ 12ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ | ਆਰਟਸ ਗਰੁੱਪ ਦੇ ਸਿਮਰਨਵੀਰ ਸਿੰਘ ਨੇ 91.2 ਫੀਸਦ ਅੰਕਾਂ ਨਾਲ ਪਹਿਲਾ, ਸ਼ਾਲੂ ਨੇ 87.6 ਫੀਸਦੀ ਅੰਕਾਂ ...
ਕੋਟਫੱਤਾ, 2 ਜੁਲਾਈ (ਰਣਜੀਤ ਸਿੰਘ ਬੁੱਟਰ)-ਕੋਟਫੱਤਾ ਨਗਰ ਕੌਂਸਲ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪੋਲ ਮੌਨਸੂਨ ਦੀ ਪਹਿਲੀ ਬਰਸਾਤ ਨੇ ਖੋਲ੍ਹ ਕੇ ਰੱਖ ਦਿੱਤੀ | ਕੋਟਫੱਤਾ ਬੱਸ ਅੱਡੇ ਤੋਂ ਮੰਡੀ ਨੂੰ ਜਾਂਦੀ ਲਿੰਕ ਸੜਕ ਦੇ ਨਾਲ-ਨਾਲ ਪਿਛਲੇ 15 ਕੁ ਦਿਨਾਂ ਤੋਂ ...
ਰਾਮਾਂ ਮੰਡੀ, 2 ਜੁਲਾਈ (ਤਰਸੇਮ ਸਿੰਗਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ਅਨੁਸਾਰ ਸਥਾਨਕ ਹਿੰਦੂ ਸੀਨੀਅਰ ਸੈਕੰਡਰੀ ਸਕੂਲ ਦਾ ਸ਼ਾਨਦਾਰ ਰਿਹਾ ਹੈ | ਸਕੂਲ ਦੀ ਪਿ੍ੰਸੀਪਲ ਸ਼ੁਸ਼ਮਾ ਸਿੰਗਲਾ ਨੇ ਦੱਸਿਆ ਕਿ ਸਕੂਲ ਦੇ ਸਾਰੇ ਹੀ ...
ਤਲਵੰਡੀ ਸਾਬੋ, 2 ਜੁਲਾਈ (ਰਣਜੀਤ ਸਿੰਘ ਰਾਜੂ)-ਗੜ੍ਹਸ਼ੰਕਰ ਤੋਂ 'ਆਪ' ਵਿਧਾਇਕ ਜੈਕਿਸ਼ਨ ਸਿੰਘ ਰੋੜੀ ਇਕ ਨੇਕ ਤੇ ਅਤਿ ਸੁਲਝੇ ਹੋਏ ਸਿਆਸਤਦਾਨ ਹਨ ਇਸ ਲਈ ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ | ਉਕਤ ਵਿਚਾਰਾਂ ਦਾ ...
ਲਹਿਰਾ ਮੁਹੱਬਤ, 2 ਜਲਾਈ (ਭੀਮ ਸੈਨ ਹਦਵਾਰੀਆ)-ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ ਵਲੋਂ ਐਲਾਨੇ ਜੀ. ਐਨ. ਐਮ. (ਭਾਗ ਦੂਜਾ) ਦੇ ਨਤੀਜੇ 'ਚੋਂ ਦੀਪ ਇੰਸਟੀਟਿਊਟ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸਜ਼ ਲਹਿਰਾ ਮੁਹੱਬਤ (ਬਠਿੰਡਾ) ਦਾ ਨਤੀਜਾ ਸ਼ਾਨਦਾਰ ਰਿਹਾ | ਨਤੀਜੇ ...
ਲਹਿਰਾ ਮੁਹੱਬਤ, 2 ਜੁਲਾਈ (ਭੀਮ ਸੈਨ ਹਦਵਾਰੀਆ)-ਜਨਰਲ ਕੈਟਾਗਿਰੀ ਵੈਲਫ਼ੇਅਰ ਫੈਡਰੇਸ਼ਨ ਨੇ ਪੰਜਾਬ ਸਰਕਾਰ ਤੋਂ ਜਨਰਲ ਵਰਗ ਦਾ ਕਮਿਸ਼ਨ ਜਲਦ ਨਿਯੁਕਤ ਕਰਨ ਦੀ ਮੰਗ ਕੀਤੀ ਹੈ | ਫੈਡਰੇਸ਼ਨ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਜਨਰਲ ਸਕੱਤਰ ਇੰਜੀ. ਬਲਜੀਤ ਸਿੰਘ ਬੇਗਾ, ...
ਬਠਿੰਡਾ, 2 ਜੁਲਾਈ (ਅਵਤਾਰ ਸਿੰਘ)-ਸਥਾਨਕ ਬੱਸ ਅੱਡਾ ਚੌਕੀ ਬਠਿੰਡਾ ਵਿਖੇ ਤਾਇਨਾਤ ਏ. ਐਸ. ਆਈ. ਜਸਵਿੰਦਰ ਸਿੰਘ ਵਲੋਂ ਇਮਾਨਦਾਰੀ ਦੀ ਮਿਸਾਲ ਕਰਦਿਆਂ ਇਕ ਲੜਕੀ ਦਾ ਗੁੰਮ ਹੋਇਆ ਪਰਸ ਉਸ ਦੇ ਪਰਿਵਾਰਕ ਮੈਬਰਾਂ ਨੂੰ ਸਹੀ ਸਲਾਮਤ ਵਾਪਸ ਕਰਕੇ ਦਿਖਾਈ ਗਈ | ਜਾਣਕਾਰੀ ...
ਬਠਿੰਡਾ, 2 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਸੁਨੀਤਾ ਕੁਮਾਰੀ ਦੀ ਅਗਵਾਈ ਹੇਠ ਅਧਿਆਪਕਾਂ ਦੀ ...
ਤਲਵੰਡੀ ਸਾਬੋ, 2 ਜੁਲਾਈ (ਪੱਤਰ ਪ੍ਰੇਰਕ)-ਸਥਾਨਕ ਅਕਾਲ ਯੂਨੀਵਰਸਿਟੀ ਵਿਖੇ 20 ਪੰਜਾਬ ਬਟਾਲੀਅਨ ਐਨ. ਸੀ. ਸੀ. ਦੀ ਏ. ਟੀ. ਸੀ. 115 ਵਲੋਂ ਕੈਂਪ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ 'ਚ 18 ਸਕੂਲਾਂ ਤੇ 4 ਸੰਸਥਾਵਾਂ ਦੇ ਕੁਲ 425 ਕੈਡਿਟ ਤੇ 45 ਐਨ. ਸੀ. ਸੀ. ਸਟਾਫ਼ ਹਿੱਸਾ ਲੈ ਰਹੇ ਹਨ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX