ਤਾਜਾ ਖ਼ਬਰਾਂ


ਨੌਜਵਾਨ ਨੇ ਘਰ 'ਚ ਪੱਖੇ ਨਾਲ ਲਟਕ ਕੇ ਕੀਤੀ ਖ਼ੁਦਕੁਸ਼ੀ
. . .  4 minutes ago
ਸਮਰਾਲਾ, 4 ਅਕਤੂਬਰ (ਗੋਪਾਲ ਸੋਫਤ)- ਸਥਾਨਕ ਦੁਰਗਾ ਮੰਦਿਰ ਰੋਡ ਦੇ ਵਸਨੀਕ 27 ਸਾਲਾ ਨੌਜਵਾਨ ਨੇ ਪਰੇਸ਼ਾਨੀ ਦੇ ਚੱਲਦਿਆਂ ਘਰ 'ਚ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਪ੍ਰਿੰਸ ਸ਼ਰਮਾ ਪੁੱਤਰ ਬਲਜੀਤ ਸ਼ਰਮਾ...
ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ
. . .  39 minutes ago
ਸੁਨਾਮ ਊਧਮ ਸਿੰਘ ਵਾਲਾ, 4 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਅੱਜ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸੁਨਾਮ ਨੇੜੇ ਇਕ ਅਣਪਛਾਤੇ ਵਿਅਕਤੀ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲਾ ਖ਼ਤਮ...
ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਮਿਲੀ ਜ਼ਮਾਨਤ
. . .  57 minutes ago
ਮੁੰਬਈ, 4 ਅਕਤੂਬਰ- ਬੰਬੇ ਹਾਈ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁੱਖ ਨੂੰ ਜ਼ਮਾਨਤ ਦੇ ਦਿੱਤੀ ਹੈ। ਅਨਿਲ ਦੇਸ਼ਮੁੱਖ 'ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ, ਜਿਸ ਦੇ ਚੱਲਦੇ ਉਹ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ...
ਵਿਧਾਇਕ ਗੋਇਲ ਨੇ ਲਹਿਰਾਗਾਗਾ 'ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
. . .  about 1 hour ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ ਦੀ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਗਈ ਹੈ। ਹਲਕਾ ਵਿਧਾਇਕ ਬਰਿੰਦਰ ਗੋਇਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ 'ਚ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ। ਆੜ੍ਹਤੀ ਦੇਵ ਰਾਜ...
ਮੋਟਰਸਾਈਕਲਾਂ ਦੀ ਸਿੱਧੀ ਟੱਕਰ 'ਚ ਦੋ ਦੀ ਮੌਤ
. . .  about 1 hour ago
ਲਹਿਰਾਗਾਗਾ, 4 ਅਕਤੂਬਰ (ਅਸ਼ੋਕ ਗਰਗ) ਲਹਿਰਾਗਾਗਾ-ਰਾਮਗੜ੍ਹ ਸੰਧੂਆਂ ਸੜਕ 'ਤੇ ਦੋ ਮੋਟਰਸਾਈਕਲਾਂ ਵਿਚਕਾਰ ਹੋਈ ਸਿੱਧੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਹ ਘਟਨਾ ਕੱਲ੍ਹ ਦੇਰ ਸ਼ਾਮ ਦੀ ਦੱਸੀ....
ਲੁਧਿਆਣਾ: ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹਾਊਸ ਦੀ ਮੀਟਿੰਗ
. . .  about 2 hours ago
ਲੁਧਿਆਣਾ, 4 ਅਕਤੂਬਰ (ਰੂਪੇਸ਼ ਕੁਮਾਰ)- ਲੁਧਿਆਣਾ ਨਗਰ ਨਿਗਮ ਵਲੋਂ ਅੱਜ ਹਾਊਸ ਦੀ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਸਥਿਤ ਗੁਰੂ ਨਾਨਕ ਭਵਨ ਵਿਖੇ ਰੱਖੀ ਗਈ ਹੈ, ਜਿੱਥੇ ਹਾਊਸ ਦੀ ਮੀਟਿੰਗ ਦੀ ਕਾਰਵਾਈ ਜਾਰੀ ਹੈ...
ਅਗਲੇ ਸਾਲ ਮਹਿਲਾ ਅਗਨੀਵੀਰਾਂ ਦੀ ਹੋਵੇਗੀ ਭਰਤੀ, ਦਸੰਬਰ 'ਚ 3000 ਅਗਨੀਵੀਰ ਵਾਯੂ ਨੂੰ ਭਾਰਤੀ ਹਵਾਈ ਸੈਨਾ 'ਚ ਕੀਤਾ ਜਾਵੇਗਾ ਸ਼ਾਮਿਲ
. . .  about 2 hours ago
ਨਵੀਂ ਦਿੱਲੀ, 4 ਅਕਤੂਬਰ-ਹਵਾਈ ਸੈਨਾ ਦਿਵਸ ਤੋਂ ਪਹਿਲਾਂ ਏਅਰ ਚੀਫ਼ ਮਾਰਸ਼ਲ ਵੀ.ਆਰ. ਚੌਧਰੀ ਨੇ ਵੱਡਾ ਐਲਾਨ ਕੀਤਾ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ ਅਗਨੀਪਥ ਯੋਜਨਾ ਤਹਿਤ 'ਏਅਰ ਵੀ.ਆਰ' ਦੀ ਭਰਤੀ ਨੂੰ ਸੁਚਾਰੂ ਬਣਾਇਆ ਗਿਆ...
ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਟਿਫ਼ਨ ਬੰਬ, ਅਸਲਾ ਅਤੇ 2 ਕਿਲੋ ਹੈਰੋਇਨ ਬਰਾਮਦ
. . .  about 2 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਵੱਡੀ ਸਫ਼ਲਤਾ ਹਾਸਲ ਕਰਦਿਆਂ 2 ਵੱਖ-ਵੱਖ ਥਾਵਾਂ ਤੋਂ 1 ਟਿਫ਼ਨ ਬੰਬ, 2 ਏ.ਕੇ 56 ਰਾਈਫਲਾਂ, 25 ਜ਼ਿੰਦਾ ਕਾਰਤੂਸ, 1 ਪਿਸਟਲ...
ਰੋਸ ਮਾਰਚ ਤੇ ਰੋਸ ਧਰਨੇ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਸੁਪਰੀਮ ਕੋਰਟ ਵਲੋਂ ਮਾਨਤਾ ਦਿੱਤੇ ਜਾਣ ਦੇ ਰੋਸ ਵਜੋਂ ਅਤੇ ਆਰ.ਐੱਸ.ਐੱਸ. ਵਲੋਂ ਦੇਸ਼ 'ਚ ਘੱਟ ਗਿਣਤੀਆਂ...
ਕੋਆਪਰੇਟਿਵ ਸੁਸਾਇਟੀ ਦੀ ਚੋਣ 'ਚ ਪੱਖਪਾਤ ਦੇ ਦੋਸ਼, ਕਿਸਾਨਾਂ ਨੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
. . .  about 3 hours ago
ਕੌਹਰੀਆਂ/ਸੰਗਰੂਰ, 4 ਅਕਤੂਬਰ (ਮਾਲਵਿੰਦਰ ਸਿੰਘ ਸਿੱਧੂ)-ਹਲਕਾ ਦਿੜ੍ਹਬਾ ਦੇ ਪਿੰਡ ਰੋਗਲਾ ਦੀ ਕੋਆਪਰੇਟਿਵ ਸੁਸਾਇਟੀ ਦੇ ਗੇਟ ਅੱਗੇ ਖਾਤਾਧਾਰਕਾਂ ਨੇ ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ...
ਮੋਗਾ ਤੋਂ ਵੱਡੀ ਖ਼ਬਰ, ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ
. . .  about 3 hours ago
ਮੋਗਾ, 4 ਅਕਤੂਬਰ (ਗੁਰਦੇਵ)-ਪੰਜਾਬ ਦੇ ਮੋਗਾ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਇੱਥੋਂ ਤੋਂ ਸੀ.ਆਈ.ਏ. ਬਾਘਾਪੁਰਾਣਾ ਨੇ 1 ਵਿਅਕਤੀ ਨੂੰ ਵੱਡੀ ਮਾਤਰਾ 'ਚ ਵਿਸਫੋਟ ਸਮੱਗਰੀ ਅਤੇ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ...
ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਨੂੰਹ 'ਤੇ ਸਹੁਰੇ ਵਲੋਂ ਕੀਤਾ ਹਮਲਾ
. . .  about 4 hours ago
ਅੰਮ੍ਰਿਤਸਰ, 4 ਅਕਤੂਬਰ (ਰੇਸ਼ਮ ਸਿੰਘ)-ਇੱਥੇ ਜ਼ਿਲ੍ਹਾ ਕਚਹਿਰੀਆਂ 'ਚ ਪੇਸ਼ੀ ਭੁਗਤਣ ਆਈ ਇਕ ਔਰਤ 'ਤੇ ਉਸ ਦੇ ਸਹੁਰੇ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਲੋਂ ਉਸ ਨੂੰ ਤਲਵਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ...
ਮਾਲ ਗੱਡੀ ਹੇਠਾਂ ਆਉਣ ਕਾਰਨ ਮਹਿਲਾ ਦੀ ਮੌਤ
. . .  about 4 hours ago
ਤਪਾ ਮੰਡੀ, 4 ਅਕਤੂਬਰ (ਵਿਜੇ ਸ਼ਰਮਾ)-ਤਪਾ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਦੀ ਗੱਡੀ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਿਸ ਦੇ ਮੁਲਾਜ਼ਮ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਨਗਰ ਦੀ ਮਹਿਲਾ ਪੱਪੀ ਕੌਰ ਪਤਨੀ ਬੰਤ ਸਿੰਘ...
ਮੋਗਾ ਪੁਲਿਸ ਨੇ ਫੜੀ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ
. . .  about 4 hours ago
ਮੋਗਾ, 4 ਅਕਤੂਬਰ (ਗੁਰਤੇਜ ਸਿੰਘ ਬੱਬੀ)-ਮੋਗਾ ਜ਼ਿਲ੍ਹੇ ਦੇ ਸੀ.ਆਈ.ਏ. ਸਟਾਫ ਬਾਘਾ ਪੁਰਾਣਾ ਦੀ ਪੁਲਿਸ ਵਲੋਂ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਸਣੇ ਇਕ ਨੌਜਵਾਨ ਨੂੰ ਫੜ ਲੈਣ ਦਾ ਸਮਾਚਾਰ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਇਸ ਮਾਮਲੇ ਸੰਬੰਧੀ ਜ਼ਿਲ੍ਹਾ ਪੁਲਿਸ ਮੁਖੀ...
ਯੂ.ਜੀ.ਸੀ. ਵਲੋਂ ਉੱਚ ਵਿੱਦਿਅਕ ਸੰਸਥਾਵਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਲਈ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਦਾ ਨਿਰਦੇਸ਼
. . .  about 5 hours ago
ਨਵੀਂ ਦਿੱਲੀ, 4 ਅਕਤੂਬਰ-ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਸਾਰੀਆਂ 'ਉੱਚ ਵਿਦਿਅਕ ਸੰਸਥਾਵਾਂ' ਨੂੰ ਇਕ ਅਨੁਪਾਲਨ ਅਧਿਕਾਰੀ ਨਿਯੁਕਤ ਕਰਨ ਲਈ ਲਿਖਿਆ ਹੈ, ਜੋ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰਾਂ ਨਾਲ ਤਾਲਮੇਲ ਕਰੇਗਾ।ਸਿੱਖਿਆ ਲਈ ਭਾਰਤ ਆਉਣ...
ਮਾਮੂਲੀ ਤਕਰਾਰ ਨੂੰ ਲੈ ਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਸਾਬਕਾ ਫ਼ੌਜੀ ਨੇ ਚਲਾਈ ਗੋਲੀ
. . .  about 4 hours ago
ਬਟਾਲਾ, 4 ਅਕਤੂਬਰ (ਹਰਦੇਵ ਸਿੰਘ ਸੰਧੂ)-ਅੱਜ ਸਵੇਰੇ ਘਰੇਲੂ ਵਰਤੋਂ ਲਈ ਸਬਜ਼ੀ ਲੈ ਕੇ ਜਾ ਰਹੇ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ 'ਤੇ ਇਕ ਸਾਬਕਾ ਫ਼ੌਜੀ ਵਲੋਂ ਗੋਲੀ ਚਲਾਉਣ ਦੀ ਖ਼ਬਰ ਹੈ। ਇਸ ਬਾਰੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਹਸਨਪੁਰ ਕਲਾਂ ਨੇ...
ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਦੇ ਵਿਰੋਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਡੀ.ਸੀ. ਦਫ਼ਤਰ ਤੱਕ ਰੋਸ ਮਾਰਚ ਆਰੰਭ
. . .  about 6 hours ago
ਅੰਮ੍ਰਿਤਸਰ, 4 ਅਕਤੂਬਰ (ਜਸਵੰਤ ਸਿੰਘ ਜੱਸ)-ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਨੂੰ ਮਾਨਤਾ ਦੇਣ ਦੇ ਵਿਰੋਧ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਉੱਤਰੀ ਕੋਰੀਆ ਵਲੋਂ ਮਿਜ਼ਾਈਲ ਦਾਗਣ ਤੋਂ ਬਾਅਦ ਜਪਾਨ ਵਲੋਂ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ
. . .  about 6 hours ago
ਟੋਕੀਓ, 4 ਅਕਤੂਬਰ - ਜਾਪਾਨ ਨੇਉੱਤਰੀ ਕੋਰੀਆ ਦੁਆਰਾ ਟੋਕੀਓ ਦੇ ਉੱਪਰੋਂ ਉੱਡਣ ਵਾਲੀ ਇਕ ਅਣਪਛਾਤੀ ਬੈਲਿਸਟਿਕ ਮਿਜ਼ਾਈਲ ਦਾਗਣ ਤੋਂ ਬਾਅਦ ਲੋਕਾਂ ਨੂੰ ਪਨਾਹਗਾਹਾਂ ਵਿਚ ਜਾਣ ਦੀ ਅਪੀਲ ਕੀਤੀ ਹੈ। ਕਿਓਡੋ ਨਿਊਜ਼ ਦੇ ਅਨੁਸਾਰ, ਅੱਜ ਤੜਕੇ, ਸਰਕਾਰ ਨੇ ਜਾਪਾਨ ਦੇ ਉੱਤਰੀ ਮੁੱਖ ਟਾਪੂ...
ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਭਾਰੀ ਬਰਫ਼ਬਾਰੀ
. . .  about 6 hours ago
ਦੇਹਰਾਦੂਨ, 4 ਅਕਤੂਬਰ - ਉੱਤਰਾਖੰਡ ਦੀ ਦਰਮਾ ਘਾਟੀ 'ਚ ਚੀਨ ਦੀ ਸਰਹੱਦ ਨੇੜੇ ਆਖਰੀ ਚੌਕੀ 'ਤੇ ਇਸ ਮੌਸਮ ਦੀ ਤੀਜੀ ਬਰਫ਼ਬਾਰੀ ਹੋਈ ਹੈ। ਇਥੇ ਇਕ ਫੁੱਟ ਤੋਂ ਵੱਧ ਬਰਫ਼ ਪੈਣ ਕਾਰਨ ਦਰਮਾ ਘਾਟੀ...
ਰਾਜਾਸਾਂਸੀ ਹਵਾਈ ਅੱਡੇ ਤੋਂ ਭਾਰੀ ਤਾਦਾਦ 'ਚ ਵਿਦੇਸ਼ੀ ਤੇ ਭਾਰਤੀ ਕਰੰਸੀ ਸਮੇਤ ਇਕ ਵਿਅਕਤੀ ਕਾਬੂ
. . .  about 7 hours ago
ਰਾਜਾਸਾਂਸੀ, 4 ਅਕਤੂਬਰ (ਹਰਦੀਪ ਸਿੰਘ ਖੀਵਾ)-ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਕਸਟਮ ਵਿਭਾਗ ਨੇ ਵਿਦੇਸ਼ੀ ਕਰੰਸੀ ਦੇ ਤਸਕਰ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਕਸਟਮ ਵਿਭਾਗ ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ...
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਕਾਰ ਤੀਸਰਾ ਟੀ-20 ਅੱਜ
. . .  about 8 hours ago
ਇੰਦੌਰ, 4 ਅਕਤੂਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਅੱਜ ਇੰਦੌਰ ਦੇ ਹੋਲਕਰ ਸਟੇਡੀਅਮ 'ਚ ਖੇਡਿਆ ਜਾਵੇਗਾ। ਪਹਿਲਾਂ 2 ਮੈਚ ਜਿੱਤ ਕੇ ਭਾਰਤ ਤਿੰਨ ਮੈਚਾਂ ਦੀ ਲੜੀ ਦੀ ਪਹਿਲਾਂ ਹੀ ਆਪਣੇ ਨਾਂਅ...
ਭਾਰਤ-ਪਾਕਿ ਸਰਹੱਦ 'ਤੇ ਪੁਰਾਣੀ ਸੁੰਦਰਗੜ੍ਹ ਚੌਂਕੀ ਨੇੜੇ ਡਰੋਨ ਦੀ ਹਲਚਲ
. . .  about 8 hours ago
ਅਜਨਾਲਾ, 4 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਥਾਣਾ ਅਜਨਾਲਾ ਅਧੀਨ ਆਉਂਦੀ ਚੌਂਕੀ ਪੁਰਾਣੀ ਸੁੰਦਰਗੜ੍ਹ ਨੇੜੇ ਬੀ.ਐਸ.ਐਫ. ਜਵਾਨਾਂ ਵਲੋਂ ਰਾਤ ਸਮੇਂ ਡਰੋਨ ਦੀ ਹਲਚਲ ਦੇਖੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ...
⭐ਮਾਣਕ - ਮੋਤੀ⭐
. . .  about 8 hours ago
⭐ਮਾਣਕ - ਮੋਤੀ⭐
ਮੁੰਬਈ ਏਅਰਪੋਰਟ ਤੋਂ 9.8 ਕਰੋੜ ਰੁਪਏ ਦੀ ਕੋਕੀਨ ਕੀਤੀ ਜ਼ਬਤ
. . .  1 day ago
ਸੁਜੋਏ ਲਾਲ ਥੌਸੇਨ ਨੇ ਸੀ.ਆਰ.ਪੀ.ਐਫ. ਦੇ 37ਵੇਂ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਹਾੜ ਸੰਮਤ 554

ਪਹਿਲਾ ਸਫ਼ਾ

ਤੁਸ਼ਟੀਕਰਨ ਦੀ ਬਜਾਏ ਤਿ੍ਪਤੀਕਰਨ ਲਈ ਕੰਮ ਕਰੇ ਭਾਜਪਾ-ਮੋਦੀ

ਕਿਹਾ-ਪਰਿਵਾਰਵਾਦੀ ਰਾਜਨੀਤੀ ਤੇ ਵੰਸ਼ਵਾਦੀ ਸਿਆਸੀ ਪਾਰਟੀਆਂ ਤੋਂ ਅੱਕ ਚੁੱਕਾ ਹੈ ਦੇਸ਼
ਹੈਦਰਾਬਾਦ, 3 ਜੁਲਾਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਲੰਬੇ ਸਮੇਂ ਤੱਕ ਭਾਰਤ 'ਚ ਰਾਜ ਕਰਨ ਵਾਲੀਆਂ ਪਾਰਟੀਆਂ ਦੀਆਂ ਗਲਤੀਆਂ ਤੋਂ ਸਿੱਖਣ ਲਈ ਕਿਹਾ, ਜੋ ਕਿ ਇਸ ਸਮੇਂ ਪਤਨ ਦੀ ਕਗਾਰ 'ਤੇ ਖੜ੍ਹੀਆਂ ਹਨ | ਉਨ੍ਹਾਂ ਨੇ ਭਾਜਪਾ ਵਰਕਰਾਂ 'ਚ ਸੰਜਮ, ਸੰਤੁਲਿਤ ਦਿ੍ਸ਼ਟੀਕੋਣ ਅਤੇ ਤਾਲਮੇਲ ਵਰਗੇ ਗੁਣਾਂ 'ਤੇ ਜ਼ੋਰ ਦਿੱਤਾ | ਭਾਜਪਾ ਦੀ ਕਾਰਜਕਾਰਨੀ ਦੀ ਬੈਠਕ ਦੇ ਆਖਰੀ ਇਜਲਾਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਭਾਜਪਾ ਵਕਰਕਾਂ ਨੂੰ ਭਾਰਤ ਨੂੰ ਸ੍ਰੇਸ਼ਠ ਬਣਾਉਣ ਲਈ ਯਤਨ ਕਰਨ ਦਾ ਸੱਦਾ ਦਿੱਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਦਾ ਨਿਸ਼ਾਨਾ ਵਿਰੋਧੀ ਧਿਰ ਦੀ ਤੁਸ਼ਟੀਕਰਨ ਦੀ ਰਾਜਨੀਤੀ ਦੇ ਉਲਟ ਤਿ੍ਪਤੀਕਰਨ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਸਾਰਿਆਂ ਦਾ ਵਿਕਾਸ ਹੋਵੇਗਾ | ਉਨ੍ਹਾਂ ਕਿਹਾ ਕਿ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ | ਮੋਦੀ ਨੇ ਸਨੇਹ ਯਾਤਰਾ ਕੱਢਣ ਦਾ ਸੱਦਾ ਦਿੱਤਾ, ਜਿਸ ਦਾ ਪੱਤਰਕਾਰ ਸੰਮੇਲਨ ਦੌਰਾਨ ਜ਼ਿਕਰ ਕਰਦਿਆਂ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਸ ਦਾ ਉਦੇਸ਼ ਵੱਖ-ਵੱਖ ਵਰਗਾਂ ਦੇ ਲੋਕਾਂ ਤੱਕ ਪਹੁੰਚ ਕਰ ਕੇ ਸਮਾਜ ਵਿਚ ਪਿਆਰ ਅਤੇ ਤਾਲਮੇਲ ਵਧਾਉਣਾ ਹੋਵੇਗਾ | ਮੋਦੀ ਨੇ ਪਾਰਟੀ ਦੇ ਸਿਆਸੀ ਅਤੇ ਸ਼ਾਸਨ ਮਾਡਲ 'ਚ ਪੀ2 ਤੋਂ ਜੀ2 (ਸੁਸਾਸ਼ਨ ਲਈ ਲੋਕ ਪੱਖੀ) ਦਾ ਸੱਦਾ ਦਿੱਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਦੇਸ਼ ਪਰਿਵਾਰਵਾਦੀ ਰਾਜਨੀਤੀ ਅਤੇ ਵੰਸ਼ਵਾਦੀ ਸਿਆਸੀ ਪਾਰਟੀਆਂ ਤੋਂ ਅੱਕ ਚੁੱਕਾ ਹੈ ਤੇ ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਪਾਰਟੀਆਂ ਲਈ ਲੰਬੇ ਸਮੇਂ ਤੱਕ ਟਿਕੇ ਰਹਿਣਾ ਮੁਸ਼ਕਿਲ ਹੈ | ਪੱਤਰਕਾਰ ਸੰਮੇਲਨ ਦੌਰਾਨ ਰਵੀ ਸ਼ੰਕਰ ਪ੍ਰਸਾਦ ਨੇ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਵਲੋਂ ਚੁੱਕੇ ਗਏ ਵੱਖ-ਵੱਖ ਨੁਕਤਿਆਂ ਦਾ ਜ਼ਿਕਰ ਦਿੱਤਾ | ਉਨ੍ਹਾਂ ਨੇ ਭਾਜਪਾ ਦੇ ਵਿਕਾਸ ਦੀ ਰੂਪ-ਰੇਖਾ ਦੱਸੀ ਅਤੇ ਕਿਹਾ ਕਿ ਦੇਸ਼ ਅਤੇ ਇਸ ਦੇ ਲੋਕਾਂ ਪ੍ਰਤੀ ਸਾਡਾ ਫ਼ਰਜ ਬਣਦਾ ਹੈ | ਹੈਦਰਾਬਾਦ ਨੂੰ ਭਾਗਿਆਨਗਰ ਦੱਸਦਿਆਂ ਮੋਦੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਨੇ ਖੇਤਰ ਨੂੰ ਸੰਘ 'ਚ ਏਕੀਕ੍ਰਿਤ ਕਰਕੇ ਇਕ ਭਾਰਤ ਦੀ ਨੀਂਹ ਰੱਖੀ ਤੇ ਸ੍ਰੇਸ਼ਠ ਭਾਰਤ ਦਾ ਨਿਰਮਾਣ ਕਰਨਾ ਭਾਜਪਾ ਦੀ ਇਤਿਹਾਸਕ ਜ਼ਿੰਮੇਵਾਰੀ ਹੈ | ਪ੍ਰਸਾਦ ਨੇ ਮੋਦੀ ਵਲੋਂ ਇਕੱਤਰਤਾ ਨੂੰ ਕੀਤੇ ਸੰਬੋਧਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸੇ ਦਾ ਨਾਂਅ ਲਏ ਬਿਨਾਂ ਮੋਦੀ ਨੇ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਭਾਰਤ 'ਚ ਲੰਬਾ ਸਮਾਂ ਰਾਜ ਕੀਤਾ, ਹੁਣ ਪਤਨ ਦੀ ਕਗਾਰ 'ਤੇ ਖੜ੍ਹੀਆਂ ਹਨ | ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸਗੋਂ ਉਨ੍ਹਾਂ ਦੀਆਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ | ਪ੍ਰਧਾਨ ਮੰਤਰੀ ਨੇ ਭਾਜਪਾ ਦੀ ਲੋਕਤੰਤਰੀ ਸਾਖ 'ਤੇ ਸਵਾਲ ਚੁੱਕਣ ਲਈ ਵਿਰੋਧੀ ਪਾਰਟੀਆਂ 'ਤੇ ਹਮਲਾ ਕਰਦਿਆਂ ਪੁੱਛਿਆ ਕਿ ਉਨ੍ਹਾਂ ਦੇ ਸੰਗਠਨਾਂ 'ਚ ਲੋਕਤੰਤਰ ਦੀ ਕੀ ਸਥਿਤੀ ਹੈ | ਦੋ ਦਿਨਾ ਕਾਰਜਕਾਰਨੀ ਦੀ ਬੈਠਕ ਦੌਰਾਨ ਪਾਰਟੀ ਨੇ ਆਪਣੀਆਂ ਸੰਗਠਨਾਤਮਕ ਸਰਗਰਮੀਆਂ ਦਾ ਜਾਇਜ਼ਾ ਲਿਆ ਅਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਅਤੇ ਸਮੁੱਚੇ ਸ਼ਾਸਨ ਦੀ ਸ਼ਲਾਘਾ ਕੀਤੀ | ਪਾਰਟੀ ਸੂਤਰਾਂ ਨੇ ਕਿਹਾ ਕਿ ਬੈਠਕ ਦੌਰਾਨ ਉਦੈਪੁਰ 'ਚ ਮੁਸਲਿਮ ਕੱਟੜਪੰਥੀਆਂ ਵਲੋਂ ਕੀਤੀ ਗਈ ਦਰਜੀ ਦੀ ਹੱਤਿਆ ਅਤੇ ਨੂਪੁਰ ਸ਼ਰਮਾ ਵਰਗੇ ਮੁੱਦਿਆਂ 'ਤੇ ਚਰਚਾ ਨਹੀਂ ਕੀਤੀ ਗਈ ਹਾਲਾਂਕਿ ਮੌਤ ਦੇ ਹਵਾਲੇ 'ਚ ਦਰਜੀ ਕਨਈਆ ਲਾਲ ਦਾ ਜ਼ਿਕਰ ਸੀ | ਮੋਦੀ ਨੇ ਕਿਹਾ ਕਿ ਦੇਸ਼ 'ਚ ਜੋ ਵੀ ਚੰਗਾ ਹੈ ਉਹ ਹਰੇਕ ਭਾਰਤੀ ਦਾ ਹੈ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਇਸ ਫਲਸਫੇ 'ਚ ਵਿਸ਼ਵਾਸ ਕਰਦੀ ਹੈ ਅਤੇ ਇਸੇ ਕਰ ਕੇ ਉਹ ਪਟੇਲ, ਜੋ ਕਿ ਕਾਂਗਰਸ ਦੇ ਆਗੂ ਸਨ, ਵਰਗੇ ਆਗੂਆਂ ਦਾ ਜਸ਼ਨ ਮਨਾਉਂਦੀ ਹੈ ਅਤੇ ਪਿਛਲੇ ਸਾਰੇ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਇਕ ਅਜਾਇਬ ਘਰ ਰਾਹੀਂ ਹਰ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ | ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਰੇਕ ਲਈ ਕੰਮ ਕੀਤਾ ਅਤੇ ਕਿਹਾ ਕਿ ਕਰੀਬ 200 ਕਰੋੜ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਦੇਸ਼ ਭਰ ਦੇ ਲੋਕਾਂ ਨੂੰ ਮੁਫ਼ਤ ਦਿੱਤੀਆਂ ਗਈਆਂ | ਆਪਣੇ ਭਾਸ਼ਨ 'ਚ ਮੋਦੀ ਨੇ ਐਨ. ਡੀ. ਏ. ਦੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦਰੋਪਦੀ ਮੁਰਮੂ ਦਾ ਵੀ ਜ਼ਿਕਰ ਕੀਤਾ |
ਤੇਲੰਗਾਨਾ 'ਚ ਟੀ.ਆਰ.ਐਸ. ਸਰਕਾਰ ਪਰਿਵਾਰਵਾਦ ਤੇ ਭਿ੍ਸ਼ਟ ਰਾਜਨੀਤੀ ਦਾ ਪ੍ਰਤੀਕ ਬਣ ਗਈ ਹੈ-ਭਾਜਪਾ
ਹੈਦਰਾਬਾਦ (ਏਜੰਸੀ)-ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਭਾਜਪਾ ਨੇ ਇਕ ਬਿਆਨ 'ਚ ਕਿਹਾ ਕਿ ਤੇਲੰਗਾਨਾ 'ਚ ਟੀ. ਆਰ. ਐਸ. ਸਰਕਾਰ ਪਰਿਵਾਰਵਾਦ ਅਤੇ ਭਿ੍ਸ਼ਟਾਚਾਰ ਦਾ ਪ੍ਰਤੀਕ ਬਣ ਲਈ ਹੈ ਤੇ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਭਾਜਪਾ ਦੀ ਰਾਸ਼ਟਰੀ ਉਪ ਪ੍ਰਧਾਨ ਡੀ. ਕੇ. ਅਰੁਣਾ ਨੇ ਤੇਲੰਗਾਨਾ ਦੀ ਸਥਿਤੀ 'ਤੇ ਬਿਆਨ ਦਿੱਤਾ, ਜੋ ਕਿ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਨੇ ਦੁੱਖ ਪ੍ਰਗਟ ਕੀਤਾ ਹੈ ਕਿ ਜਿਸ ਤਰਾਂ ਨਾਲ ਆਰਥਿਕ ਅਤੇ ਸਮਾਜਿਕ ਦਿ੍ਸ਼ਟੀਕੋਣ ਨਾਲ ਹਰ ਤਰਾਂ ਨਾਲ ਤੇਲੰਗਾਨਾ ਦੇ ਲੋਕਾਂ ਦੀਆਂ ਤਕਲੀਫ਼ਾਂ ਵਧਦੀਆਂ ਜਾ ਰਹੀਆਂ ਹਨ, ਜਦਕਿ ਭਾਜਪਾ ਨੇ ਸਾਲਾਂ ਤੱਕ ਸੰਘਰਸ਼ ਕੀਤਾ, ਸਾਲਾਂ ਤੱਕ ਤੇਲੰਗਾਨਾ ਦੀ ਨੌਜਵਾਨ ਸ਼ਕਤੀ ਨੇ ਆਪਣੀ ਕੁਰਬਾਨੀ ਦਿੱਤੀ, ਵੱਡੇ ਸੰਘਰਸ਼ ਦੇ ਬਾਅਦ ਤੇਲੰਗਾਨਾ ਬਣਿਆ | ਪਿਛਲੇ 8 ਸਾਲਾਂ 'ਚ ਟੀ. ਆਰ. ਐਸ. ਦੀ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨੂੰ ਪੂਰੀ ਤਰਾਂ ਤੋੜ ਦਿੱਤਾ | ਤੇਲੰਗਾਨਾ 'ਚ ਟੀ. ਆਰ. ਐਸ. ਦੀ ਸਰਕਾਰ ਭਿ੍ਸ਼ਟਾਚਾਰ ਦੀ ਪ੍ਰਤੀਕ ਬਣ ਗਈ ਹੈ | ਤੇਲੰਗਾਨਾ 'ਚ ਇਕ ਹੀ ਪਰਿਵਾਰ ਪੂਰੀ ਸਰਕਾਰ ਚਲਾ ਰਿਹਾ ਹੈ | ਪਰਿਵਾਰਵਾਦ ਦੇ ਇਕ ਉਦਾਹਰਣ ਦੇ ਰੂਪ 'ਚ ਅੱਜ ਤੇਲੰਗਾਨਾ ਉਭਰਿਆ ਹੈ |

ਡੈਨਮਾਰਕ ਦੇ ਸ਼ਾਪਿੰਗ ਮਾਲ 'ਚ ਗੋਲੀਬਾਰੀ, ਕਈ ਮੌਤਾਂ

ਕੋਪਨਹੇਗਨ, 3 ਜੁਲਾਈ (ਏਜੰਸੀ)-ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ 'ਚ ਇਕ ਸ਼ਾਪਿੰਗ ਮਾਲ 'ਚ ਐਤਵਾਰ ਨੂੰ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ਵਿਚ ਕਈ ਲੋਕ ਮਾਰੇ ਗਏ ਹਨ ਅਤੇ ਕਈ ਲੋਕਾਂ ਜ਼ਖ਼ਮੀ ਵੀ ਹੋਏ ਹਨ | ਅਧਿਕਾਰੀਆਂ ਨੇ ਦੱਸਿਆ ਕਿ ਅਜੇ ਤੱਕ ਮਾਰੇ ਗਏ ਲੋਕਾਂ ਦੀ ਜਾਣਕਾਰੀ ਨਹੀਂ ਹੈ | ਕੋਪਨਹੇਗਨ ਦੀ ਪੁਲਿਸ ਨੇ ਦੱਸਿਆ ਕਿ ਫੀਲਡਸ ਸ਼ਾਪਿੰਗ ਮਾਲ ਵਿਚ ਗੋਲੀਆਂ ਚਲਾਉਣ ਦੀ ਘਟਨਾ ਦੇ ਸੰਬੰਧ 'ਚ ਇਕ 22 ਸਾਲਾ ਸਥਾਨਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਸ਼ਾਪਿੰਗ ਮਾਲ ਸ਼ਹਿਰ ਦੇ ਹਵਾਈ ਅੱਡੇ ਦੇ ਨੇੜੇ ਹੈ | ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਹੋਣ ਸਮੇਂ ਸ਼ਾਪਿੰਗ ਮਾਲ ਵਿਚ ਕਈ ਭਾਰਤੀ ਲੋਕ ਵੀ ਮੌਜੂਦ ਸਨ | ਪੁਲਿਸ ਨੇ ਟਵੀਟ ਕੀਤਾ ਕਿ ਕਈ ਲੋਕਾਂ ਦੇ ਗੋਲੀ ਲੱਗੀ | ਮੌਕੇ ਦੀਆਂ ਤਸਵੀਰਾਂ 'ਚ ਕਈ ਲੋਕ ਮਾਲ ਤੋਂ ਬਾਹਰ ਭੱਜਦੇ ਦਿਖਾਈ ਦਿੱਤੇ | ਜਾਣਕਾਰੀ ਅਨੁਸਾਰ ਇਹ ਘਟਨਾ ਸਥਾਨਕ ਸਮੇਂ ਅਨੁਸਾਰ ਸ਼ਾਮ ਲਗਪਗ ਸਾਢੇ 5 ਵਜੇ ਵਾਪਰੀ | ਇਸ ਦੌਰਾਨ ਡੈਨਮਾਰਕ ਪੁਲਿਸ ਨੇ ਕਿਹਾ ਕਿ ਭਾਵੇਂ ਕਿ ਹਮਲੇ ਦਾ ਮਕਸਦ ਅਜੇ ਤੱਕ ਸਾਫ ਨਹੀਂ ਹੋ ਸਕਿਆ ਪਰ ਇਸ ਨੂੰ ਅੱਤਵਾਦੀ ਕਾਰਵਾਈ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |

ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਅੱਜ 5 ਨਵੇਂ ਮੰਤਰੀ ਬਣਾਏ ਜਾਣ ਦੀ ਸੰਭਾਵਨਾ

ਅਮਨ ਅਰੋੜਾ, ਡਾ. ਨਿੱਝਰ, ਚੇਤਨ ਸਿੰਘ, ਫ਼ੌਜਾ ਸਿੰਘ ਤੇ ਅਨਮੋਲ ਗਗਨ ਦੇ ਨਾਵਾਂ ਦੀ ਚਰਚਾ
ਚੰਡੀਗੜ੍ਹ, 3 ਜੁਲਾਈ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਲ੍ਹ ਸ਼ਾਮ ਨੂੰ ਆਪਣੇ ਮੰਤਰੀ ਮੰਡਲ 'ਚ 4-5 ਨਵੇਂ ਮੰਤਰੀ ਸ਼ਾਮਿਲ ਕੀਤੇ ਜਾਣਗੇ, ਪਰ ਮੰਤਰੀ ਮੰਡਲ ਵਿਚਲੀਆਂ ਸਾਰੀਆਂ 9 ਖ਼ਾਲੀ ਥਾਵਾਂ ਅਜੇ ਭਰੀਆਂ ਜਾਣ ਦੀ ਸੰਭਾਵਨਾ ਨਹੀਂ ਹੈ | ਕੋਵਿਡ ਦੇ ਵਧ ਰਹੇ ਕੇਸਾਂ ਕਾਰਨ ਰਾਜ ਸਰਕਾਰ ਵਲੋਂ ਸ਼ਾਮ 5 ਵਜੇ ਹੋਣ ਵਾਲਾ ਸਮਾਗਮ ਕਾਫ਼ੀ ਸੀਮਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਤੇ ਸਹੁੰ ਚੁੱਕ ਸਮਾਗਮ ਲਈ ਮੰਤਰੀ ਬਣਨ ਵਾਲੇ ਵਿਧਾਇਕਾਂ ਦੇ ਬਹੁਤ ਸਮਰਥਕ ਵੀ ਸਮਾਗਮ 'ਚ ਸ਼ਾਮਿਲ ਨਹੀਂ ਹੋ ਸਕਣਗੇ | ਬਾਰਿਸ਼ ਦੇ ਮੌਸਮ ਕਾਰਨ ਸਮਾਗਮ ਨੂੰ ਬਾਹਰ ਖੁੱਲ੍ਹੇ ਮੈਦਾਨ 'ਚ ਰੱਖਣ ਦੀ ਥਾਂ ਰਾਜ ਭਵਨ ਦੇ ਹਾਲ ਵਿਚ ਹੀ ਰੱਖਿਆ ਜਾਵੇਗਾ, ਜਿਸ ਵਿਚ ਬਹੁਤੇ ਲੋਕ ਹਾਜ਼ਰ ਨਹੀਂ ਹੋ ਸਕਦੇ | ਸਰਕਾਰੀ ਤੌਰ 'ਤੇ ਭਾਵੇਂ ਅਜੇ ਸਹੁੰ ਚੁੱਕਣ ਵਾਲੇ ਵਿਧਾਇਕਾਂ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ, ਪਰ ਪਾਰਟੀ ਹਲਕਿਆਂ ਵਲੋਂ ਸਹੁੰ ਚੁੱਕਣ ਵਾਲੇ ਵਿਧਾਇਕਾਂ ਸੰਬੰਧੀ ਕੁਝ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ | ਇਨ੍ਹਾਂ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਦੂਜੀ ਵਾਰ ਵਿਧਾਇਕ ਚੁਣੇ ਗਏ ਅਮਨ ਅਰੋੜਾ, ਅੰਮਿ੍ਤਸਰ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਵਿਧਾਇਕ ਚੇਤਨ ਸਿੰਘ ਜੌੜਮਾਜਰਾ, ਵਿਧਾਇਕ ਫ਼ੌਜਾ ਸਿੰਘ ਸਰਾਰੀ ਅਤੇ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੂੰ ਕੱਲ੍ਹ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ | ਹਾਲਾਂਕਿ ਪਾਰਟੀ ਦੇ ਕੁਝ ਦੂਸਰੀ ਵਾਰ ਵਿਧਾਇਕ ਬਣਨ ਵਾਲੇ ਹੋਰ ਵੀ ਵਿਧਾਇਕ ਹਨ, ਪਰ ਉਨ੍ਹਾਂ ਸੰਬੰਧੀ ਵੀ ਪਾਰਟੀ ਕੋਈ ਫ਼ੈਸਲਾ ਲਵੇਗੀ ਜਾਂ ਨਹੀਂ, ਬਾਰੇ ਕੁਝ ਸਪਸ਼ਟ ਨਹੀਂ ਹੈ | ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਲੋਂ ਨਵੇਂ ਸ਼ਾਮਿਲ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਵਾਂ ਸੰਬੰਧੀ ਚਰਚਾ ਕੇਵਲ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਨਾਲ ਕੀਤੀ ਗਈ ਹੈ ਅਤੇ ਪਾਰਟੀ 'ਚ ਕਿਸੇ ਵੀ ਪੱਧਰ 'ਤੇ ਹੋਰ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ | ਸੀਨੀਅਰ ਅਧਿਕਾਰੀ ਵਲੋਂ ਕੱਲ੍ਹ ਦੇ ਇਸ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸੰਬੰਧੀ ਰਾਜ ਭਵਨ ਵਿਖੇ ਮੀਟਿੰਗ ਕੀਤੀ ਗਈ | ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਅਗਰ ਕੱਲ੍ਹ ਮੰਤਰੀ ਮੰਡਲ ਵਿਚ ਪੰਜ ਨਵੇਂ ਮੰਤਰੀ ਸ਼ਾਮਿਲ ਕਰਦੇ ਹਨ ਤਾਂ ਫਿਰ ਵੀ ਉਨ੍ਹਾਂ ਦੇ ਮੰਤਰੀ ਮੰਡਲ 'ਚ 4 ਥਾਵਾਂ ਖ਼ਾਲੀ ਰਹਿ ਜਾਣਗੀਆਂ | ਮੁੱਖ ਮੰਤਰੀ ਭਗਵੰਤ ਮਾਨ ਵੀ ਸਾਰੇ 18 ਮੰਤਰੀ ਬਣਾ ਕੇ ਬਾਕੀ ਵਿਧਾਇਕਾਂ ਦੀਆਂ ਆਸਾਂ-ਉਮੀਦਾਂ ਖ਼ਤਮ ਨਹੀਂ ਕਰਨਾ ਚਾਹੁੰਦੇ | ਮੰਤਰੀ ਮੰਡਲ ਵਿਚ ਸ਼ਾਮਿਲ ਹੋਣ ਲਈ ਉਨ੍ਹਾਂ ਵਿਧਾਇਕਾਂ ਵਿਚ ਕਾਫ਼ੀ ਬੇਚੈਨੀ ਹੈ, ਜੋ ਦੂਜੀ ਵਾਰ ਚੋਣ ਜਿੱਤ ਕੇ ਆਏ ਹਨ ਤੇ ਆਪਣੇ-ਆਪ ਨੂੰ ਸਿਆਸੀ ਤੌਰ 'ਤੇ ਸੀਨੀਅਰ ਸਮਝਦੇ ਹਨ | ਅੰਮਿ੍ਤਸਰ ਤੋਂ ਵਿਧਾਇਕ ਅਤੇ ਸੇਵਾ-ਮੁਕਤ ਆਈ.ਪੀ.ਐਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਸੰਬੰਧੀ ਵੀ ਹਮੇਸ਼ਾ ਚਰਚਾ ਰਹੀ ਹੈ ਕਿ ਕੇਜਰੀਵਾਲ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਵੇਖਣਾ ਚਾਹੁੰਦੇ ਹਨ, ਪ੍ਰੰਤੂ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੱਲ੍ਹ ਲਾਟਰੀ ਕਿਸ-ਕਿਸ ਦੀ ਖੁੱਲ੍ਹਦੀ ਹੈ |

ਯੂ.ਪੀ. 'ਚ ਨਾਬਾਲਗ ਭੈਣਾਂ ਨਾਲ ਸਮੂਹਿਕ ਜਬਰ ਜਨਾਹ

ਮਾਉ, 3 ਜੁਲਾਈ (ਏਜੰਸੀ)- ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮਾਉ ਜ਼ਿਲ੍ਹੇ 'ਚ 17 ਤੇ 15 ਸਾਲ ਦੀਆਂ 2 ਭੈਣਾਂ ਨਾਲ ਸਮੂਹਿਕ ਜਬਰ-ਜਨਾਹ ਕਰਨ ਵਾਲੇ 5 ਦੋਸ਼ੀ ਗਿ੍ਫ਼ਤਾਰ ਕੀਤੇ ਹਨ | ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦੋਸ਼ੀਆਂ ਨੂੰ ਸਨਿਚਰਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ | ਇਹ ਘਟਨਾ ਜ਼ਿਲ੍ਹੇ ਦੇ ਘੋਸੀ ਪੁਲਿਸ ਥਾਣੇ ਦੀ ਹੱਦ 'ਚ ਪੈਂਦੇ ਨਦਵਾਸਰਾਏ ਪਿੰਡ 'ਚ 30 ਜੂਨ ਨੂੰ ਵਾਪਰੀ ਸੀ, ਜਦੋਂ ਲੜਕੀਆਂ ਘਰੋਂ ਜੰਗਲ-ਪਾਣੀ ਲਈ ਗਈਆਂ ਸਨ ਤਾਂ ਦੋਸ਼ੀਆਂ ਉਨ੍ਹਾਂ ਨਾਲ ਜ਼ਬਰਦਸਤੀ ਕੀਤੀ ਅਤੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ | ਘੋਸੀ ਪੁਲਿਸ ਥਾਣੇ ਦੇ ਮੁਖੀ ਨੇ ਦੱਸਿਆ ਕਿ ਪੀੜਤ ਲੜਕੀਆਂ ਦੇ ਪਿਤਾ ਦੀ ਸ਼ਿਕਾਇਤ 'ਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਤੇ ਪੋਕਸੋ ਕਾਨੂੰਨ ਤਹਿਤ ਮਾਮਲਾ ਦਰਜ ਕਰਕੇ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜੋ 19 ਤੋਂ 23 ਸਾਲ ਦੀ ਉਮਰ ਦੇ ਹਨ |

ਡੇਰਾ ਮੁਖੀ ਦੀ ਥਾਂ ਨਕਲੀ ਵਿਅਕਤੀ ਹੋਣ ਦੇ ਦੋਸ਼ ਵਾਲੀ ਪਟੀਸ਼ਨ 'ਤੇ ਸੁਣਵਾਈ ਅੱਜ

ਡੇਰਾ ਮੁਖੀ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦੇ ਨਿਰਦੇਸ਼ਾਂ ਦੀ ਮੰਗ
ਚੰਡੀਗੜ੍ਹ, 3 ਜੁਲਾਈ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਸੋਮਵਾਰ ਨੂੰ ਡੇਰਾ ਸਿਰਸਾ ਦੇ ਕੁਝ 'ਕੱਟੜ ਪੈਰੋਕਾਰਾਂ' ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਥਾਂ 'ਡੰਮੀ ਵਿਅਕਤੀ' ਹੋਣ ਦੇ ਦੋਸ਼ ਲਾਉਣ ਵਾਲੀ ਰਿੱਟ ਪਟੀਸ਼ਨ 'ਤੇ ਸੁਣਵਾਈ ਕਰੇਗਾ | ਹਰਿਆਣਾ ਰਾਜ ਅਤੇ ਹੋਰਨਾਂ ਖਿਲਾਫ਼ ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਅਸ਼ੋਕ ਕੁਮਾਰ ਅਤੇ 18 ਹੋਰਨਾਂ ਪਟੀਸ਼ਨਰਾਂ ਨੇ 'ਡੇਰਾ ਮੁਖੀ ਦੀ ਪ੍ਰਮਾਣਿਕਤਾ ਦੀ ਪੁਸਟੀ ਕਰਨ' ਦੇ ਨਿਰਦੇਸ਼ਾਂ ਦੀ ਮੰਗ ਕੀਤੀ ਹੈ | ਰਾਜ ਅਤੇ ਹੋਰਨਾਂ ਉੱਤਰਦਾਤਾਵਾਂ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਨਿਰਦੇਸ਼ ਵੀ ਮੰਗੇ ਗਏ ਹਨ ਕਿਉਂਕਿ ਮਿਲੀਭੁਗਤ ਨਾਲ 'ਡੰਮੀ ਵਿਅਕਤੀ' ਪਟੀਸ਼ਨ ਦਾਇਰ ਕਰਨ ਵਾਲਿਆਂ ਅਤੇ ਹੋਰਨਾਂ ਪੈਰੋਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾ ਰਿਹਾ ਹੈ | ਪਟੀਸ਼ਨਰਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸੂਤਰਾਂ ਰਾਹੀਂ ਪਤਾ ਲੱਗਾ ਹੈ ਕਿ ਡੇਰੇ ਦੀ ਗੱਦੀ ਹਾਸਲ ਕਰਨ ਲਈ ਅਸਲ ਡੇਰਾ ਮੁਖੀ ਨੂੰ ਰਾਜਸਥਾਨ ਦੇ ਉਦੈਪੁਰ 'ਚ ਅਗਵਾ ਕਰ ਲਿਆ ਗਿਆ ਹੈ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਅਤੇ ਕੁਝ ਹੋਰਨਾਂ ਪੈਰੋਕਾਰਾਂ ਨੇ ਡੇਰਾ ਮੁਖੀ ਦੀ ਸ਼ਖ਼ਸੀਅਤ ਆਦਿ 'ਚ ਕਈ ਤਰ੍ਹਾਂ ਦੇ ਬਦਲਾਅ ਦੇਖੇ ਹਨ | ਪਟੀਸ਼ਨਕਰਤਾਵਾਂ ਮੁਤਾਬਿਕ ਡੇਰਾ ਮੁਖੀ ਦਾ ਕੱਦ ਇਕ ਇੰਚ ਵਧ ਗਿਆ ਹੈ, ਉਂਗਲਾਂ ਦੀ ਲੰਬਾਈ ਅਤੇ ਪੈਰਾਂ ਦਾ ਆਕਾਰ ਵੀ ਵਧ ਗਿਆ ਹੈ | ਮੌਜੂਦਾ ਪੈਰੋਲ ਦੀ ਮਿਆਦ ਦੌਰਾਨ ਕਥਿਤ ਡੇਰਾ ਮੁਖੀ/ਡੰਮੀ ਵਿਅਕਤੀ ਦੁਆਰਾ ਜਾਰੀ ਵੀਡੀਓ ਅਤੇ ਤਸਵੀਰਾਂ ਦੀ ਪੜਚੋਲ ਤੋਂ ਸਪੱਸ਼ਟ ਤੌਰ 'ਤੇ ਪਤਾ ਚਲਦਾ ਹੈ ਕਿ ਉਸ ਦੇ ਚਿਹਰੇ ਅਤੇ ਹੱਥਾਂ 'ਚ ਮੇਕਓਵਰ ਜਾਂ ਮਾਸਕ ਸੀ | ਇਸ ਤੋਂ ਇਲਾਵਾ ਆਪਣੇ ਪਿੰਡ ਵਾਸੀਆਂ ਨਾਲ ਮੀਟਿੰਗ ਦੌਰਾਨ, ਕਥਿਤ ਡੇਰਾ ਮੁਖੀ/ਡੰਮੀ ਵਿਅਕਤੀ ਆਪਣੇ ਪੁਰਾਣੇ ਦੋਸਤਾਂ ਨੂੰ ਪਛਾਣਨ 'ਚ ਵੀ ਅਸਫਲ ਰਿਹਾ | ਇਹ ਪਟੀਸ਼ਨ ਹਾਈਕੋਰਟ ਦੇ ਜਸਟਿਸ ਕਰਮਜੀਤ ਸਿੰਘ ਦੇ ਬੈਂਚ ਅੱਗੇ ਰੱਖੀ ਗਈ ਹੈ ਅਤੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਹੋਣੀ ਹੈ |

ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ 5 ਸਿੰਘਾਂ ਨੂੰ ਸੌਂਪਣ ਦਾ ਕੀ ਮੰਤਵ?

ਹਰਕਵਲਜੀਤ ਸਿੰਘ
ਚੰਡੀਗੜ੍ਹ, 3 ਜੁਲਾਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਬੇਅਦਬੀਆਂ ਦੇ ਕੇਸਾਂ ਸੰਬੰਧੀ ਜੋ ਜਾਂਚ ਰਿਪੋਰਟ 5 ਸਿੰਘਾਂ ਨੂੰ ਸੱਦ ਕੇ ਪੇਸ਼ ਕੀਤੀ ਗਈ, ਨੂੰ ਲੈ ਕੇ ਜਿਥੇ ਸਿੱਖ ਜਗਤ ਹੈਰਾਨ ਹੈ, ਉਥੇ ਮੁੱਖ ਮੰਤਰੀ ਦੇ ਇਸ ਕਦਮ ਦੇ ਕਾਨੂੰਨੀ ਪੱਖ ਵੱਡੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ | ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਬਰਗਾੜੀ ਬੁਰਜ ਜਵਾਹਰ ਸਿੰਘ ਵਾਲਾ ਅਤੇ ਮਲਕੇ ਨਾਲ ਸੰਬੰਧਿਤ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ 3 ਕੇਸਾਂ ਵਿਚ ਜੁਲਾਈ 2022 ਦੌਰਾਨ ਅਦਾਲਤ ਵਿਚ ਚਲਾਨ ਪੇਸ਼ ਹੋ ਗਏ ਸਨ ਤੇ ਉਨ੍ਹਾਂ ਕੇਸਾਂ ਵਿਚ ਡੇਰਾ ਸਿਰਸਾ ਮੁਖੀ ਨੂੰ ਸਾਜਿਸ਼ਕਾਰ ਦਾ ਦੋਸ਼ੀ ਵੀ ਬਣਾਇਆ ਗਿਆ ਸੀ ਅਤੇ ਡੇਰੇ ਦੀ 6 ਮੈਂਬਰੀ ਕੌਮੀ ਕੌਂਸਲ ਦੇ 3 ਮੈਂਬਰ ਪ੍ਰਦੀਪ ਕਲੇਰ, ਹਰਸ਼ ਧੂਰੀ ਤੇ ਸੰਦੀਪ ਬਰੇਟਾ ਨੂੰ ਇਨ੍ਹਾਂ ਕੇਸਾਂ 'ਚ ਭਗੌੜੇ ਵੀ ਕਰਾਰ ਦੇ ਦਿੱਤਾ ਗਿਆ ਸੀ | ਉਸ ਤੋਂ ਬਾਅਦ ਜਾਂਚ ਟੀਮ ਕੋਲ ਮੁੱਖ ਕੰਮ ਡੇਰਾ ਮੁਖੀ ਦੀ ਪੁੱਛਗਿੱਛ ਅਤੇ ਤਿੰਨ ਭਗੌੜਿਆਂ ਦੀ ਗਿ੍ਫ਼ਤਾਰੀ ਅਤੇ ਜਾਂਚ ਵਿਚ ਕੋਈ ਹੋਰ ਨਵੇਂ ਸਬੂਤ ਸਾਹਮਣੇ ਲਿਆਉਣਾ ਸੀ ਪਰ ਮੁੱਖ ਮੰਤਰੀ ਵਲੋਂ ਜੋ ਜਾਂਚ ਰਿਪੋਰਟ ਜਾਰੀ ਕੀਤੀ ਗਈ ਹੈ, ਉਹ ਪਹਿਲਾਂ ਸੀ.ਆਰ.ਪੀ.ਸੀ. ਦੀ ਧਾਰਾ 173 ਅਨੁਸਾਰ ਸੰਬੰਧਿਤ ਅਦਾਲਤ ਵਿਚ ਪੇਸ਼ ਹੋਣੀ ਚਾਹੀਦੀ ਸੀ, ਜੋ ਕਿ ਕਾਨੂੰਨੀ ਤੌਰ 'ਤੇ ਜ਼ਰੂਰੀ ਸਮਝੀ ਜਾਂਦੀ ਹੈ, ਪਰ 'ਅਜੀਤ' ਵਲੋਂ ਹਾਈ ਕੋਰਟ ਦੇ ਕਈ ਸੀਨੀਅਰ ਵਕੀਲਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਵੀ ਜਾਂਚ ਰਿਪੋਰਟ ਵਿਚਲੀ ਜਾਣਕਾਰੀ, ਜੋ ਜਾਂਚ ਅਧਿਕਾਰੀ ਵਲੋਂ ਦਿੱਤੀ ਗਈ ਹੋਵੇ, ਨੂੰ ਜਨਤਕ ਤੌਰ 'ਤੇ ਵੰਡਿਆ ਜਾਣਾ ਵਾਜ਼ਬ ਨਹੀਂ ਹੈ, ਕਿਉਂਕਿ ਉਹ ਜਾਂਚ ਅਧਿਕਾਰੀ ਲਈ ਅਦਾਲਤ ਵਿਚ ਵਰਤੀ ਜਾਣ ਵਾਲੀ ਜਾਣਕਾਰੀ ਹੁੰਦੀ ਹੈ | ਕਾਨੂੰਨੀ ਮਾਹਿਰਾਂ ਦਾ ਦੱਸਣਾ ਹੈ ਕਿ ਜੁਲਾਈ 2022 ਦੌਰਾਨ ਅਦਾਲਤ ਵਿਚ ਪੇਸ਼ ਹੋਏ ਚਲਾਨ ਤੋਂ ਬਾਅਦ ਜਾਂਚ ਟੀਮ ਵਲੋਂ ਹਰਿਆਣਾ ਦੀ ਸੋਨਾਰੀਆ ਜੇਲ੍ਹ ਜਾ ਕੇ ਡੇਰਾ ਮੁਖੀ ਦੀ ਪੁੱਛਗਿੱਛ ਦੀ ਖਾਨਾਪੂਰਤੀ ਤਾਂ ਜ਼ਰੂਰ ਕੀਤੀ ਗਈ, ਪਰ ਜਾਂਚ ਟੀਮ ਨੇ ਖੁਦ ਮੰਨਿਆ ਕਿ ਡੇਰਾ ਮੁਖੀ ਜਾਂਚ ਲਈ ਮਿਲਵਰਤਨ ਨਹੀਂ ਦੇ ਰਿਹਾ ਸੀ ਅਤੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਉਣਾ ਜ਼ਰੂਰੀ ਹੈ ਪਰ ਇਸ ਸੰਬੰਧੀ ਅੱਗੋਂ ਕੋਈ ਕਾਰਵਾਈ ਨਹੀਂ ਹੋਈ | ਇਸੇ ਤਰ੍ਹਾਂ ਡੇਰੇ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰਾਂ, ਜਿਨ੍ਹਾਂ ਨੂੰ ਭਗੌੜੇ ਕਰਾਰ ਦਿੱਤਾ ਗਿਆ, ਦੀ ਗਿ੍ਫ਼ਤਾਰੀ ਲਈ ਵੀ ਕੋਈ ਸਫ਼ਲਤਾ ਹਾਸਲ ਨਹੀਂ ਹੋਈ | ਹਾਲਾਂਕਿ ਡੇਰਾ ਮੁਖੀ ਦਾ ਇਨ੍ਹਾਂ ਘਟਨਾਵਾਂ ਨਾਲ ਜੋ ਵੀ ਸੰਬੰਧ ਸੀ, ਉਸ ਵਿਚ ਮੁੱਖ ਕੜੀ ਇਹੋ ਤਿੰਨ ਮੈਂਬਰ ਸਨ ਅਤੇ ਇਨ੍ਹਾਂ ਤਿੰਨਾਂ ਤੋਂ ਬਿਨਾਂ ਇਸ ਕੇਸ ਦੀ ਜਾਂਚ ਅਧੂਰੀ ਹੈ | ਜਿਨ੍ਹਾਂ ਵਕੀਲਾਂ ਵਲੋਂ ਮੁੱਖ ਮੰਤਰੀ ਦੀ ਜਾਂਚ ਰਿਪੋਰਟ ਸੰਬੰਧੀ ਜਾਰੀ ਕੀਤੀ ਗਈ ਕਿਤਾਬ ਨੂੰ ਘੋਖਿਆ ਗਿਆ ਹੈ, ਦਾ ਕਹਿਣਾ ਹੈ ਕਿ ਕਿਤਾਬ ਵਿਚ ਅਦਾਲਤ ਵਿਚ ਪੇਸ਼ ਕੀਤੇ ਗਏ ਤਿੰਨਾਂ ਚਲਾਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਸੇਵਾਮੁਕਤ ਆਈ.ਜੀ. ਸ. ਰਣਬੀਰ ਸਿੰਘ ਖੱਟੜਾ ਕਰ ਗਏ ਸਨ ਅਤੇ ਸੀ.ਬੀ.ਆਈ. ਵਲੋਂ ਕੇਸ ਬੰਦ ਕਰਨ ਸੰਬੰਧੀ ਅਦਾਲਤ ਵਿਚ ਦਿੱਤੀ ਗਈ ਰਿਪੋਰਟ ਦੀ ਵੀ ਲੰਮੀ ਚੌੜੀ ਕਾਨੂੰਨੀ ਨੁਕਤਾਚੀਨੀ ਕੀਤੀ ਗਈ ਹੈ ਪਰ ਜਾਂਚ ਰਿਪੋਰਟ ਵਿਚ ਬੀਤੇ ਸਮੇਂ ਦੌਰਾਨ ਕੇਸ ਸੰਬੰਧੀ ਕੋਈ ਨਵੇਂ ਤੱਥ, ਜਾਂਚ ਜਾਂ ਸਬੂਤ ਪੇਸ਼ ਨਹੀਂ ਕੀਤੇ ਗਏ | ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਦੇ ਮੁੱਦੇ 'ਤੇ ਘੱਟੋ-ਘੱਟ ਅੱਧੇ ਘੰਟੇ ਦੀ ਬਹਿਸ ਰੱਖਣ ਦੀ ਮੰਗ ਉਠਾਈ ਸੀ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਗਿਆ | ਹੁਕਮਰਾਨ ਪਾਰਟੀ ਦੇ ਕਈ ਵਿਧਾਇਕਾਂ ਨੇ 'ਅਜੀਤ' ਕੋਲ ਮੰਨਿਆ ਕਿ ਸੰਗਰੂਰ ਜ਼ਿਮਨੀ ਚੋਣ ਦੌਰਾਨ ਪਾਰਟੀ ਨੂੰ ਬੇਅਦਬੀਆਂ ਦੇ ਮੁੱਦੇ 'ਤੇ ਅੱਗੋਂ ਕੋਈ ਕਾਰਵਾਈ ਨਾ ਹੋਣ ਅਤੇ ਚੁੱਪੀ ਧਾਰਨ ਕਰਨ ਕਰਕੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ | ਪ੍ਰੰਤੂ ਮੁੱਖ ਮੰਤਰੀ ਵਲੋਂ ਆਪਣੇ ਤੌਰ 'ਤੇ ਅਮਰੀਕ ਸਿੰਘ ਅਜਨਾਲਾ, ਬਾਬਾ ਬਲਦੇਵ ਸਿੰਘ, ਬਾਬਾ ਰੇਸ਼ਮ ਸਿੰਘ, ਭਾਈ ਚਮਕੌਰ ਸਿੰਘ ਰੁਪਾਣਾ ਅਤੇ ਭਾਈ ਮੇਜਰ ਸਿੰਘ ਪੰਡੋਰੀ ਨੂੰ ਇਨ੍ਹਾਂ ਘਟਨਾਵਾਂ ਸੰਬੰਧੀ ਕਿਤਾਬ ਦੇਣ ਨਾਲ ਕੀ ਬੇਅਦਬੀਆਂ ਦਾ ਮਸਲਾ ਹੱਲ ਹੋ ਗਿਆ ਹੈ | ਪੰਥਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਕਤ ਪੰਜਾਂ ਸਿੰਘਾਂ ਦਾ ਬਰਗਾੜੀ ਮੋਰਚੇ ਨਾਲ ਸੰਬੰਧ ਨਹੀਂ ਰਿਹਾ | ਆਮ ਆਦਮੀ ਪਾਰਟੀ ਸਮੇਤ ਦੂਜੀਆਂ ਸਿਆਸੀ ਪਾਰਟੀ, ਜੋ ਇਨ੍ਹਾਂ ਘਟਨਾਵਾਂ ਨਾਲ ਅਕਾਲੀ ਦਲ ਬਾਦਲ ਨੂੰ ਜੋੜਦੀਆਂ ਰਹੀਆਂ ਹਨ, ਪਰ ਇਸ ਜਾਂਚ ਰਿਪੋਰਟ ਵਿਚ ਇਸ ਦਾ ਕੋਈ ਜ਼ਿਕਰ ਨਾ ਹੋਣ ਕਰਕੇ ਅਕਾਲੀ ਹਲਕਿਆਂ ਵਲੋਂ ਖ਼ੁਸ਼ੀ ਜ਼ਰੂਰ ਮਨਾਈ ਜਾ ਰਹੀ ਹੈ | ਹਾਈ ਕੋਰਟ ਵਿਚ ਬਰਗਾੜੀ ਬਹਿਬਲ ਕਲਾਂ ਮਾਮਲੇ ਸੰਬੰਧੀ 4 ਕੇਸ ਅਜੇ ਲੰਬਿਤ ਹਨ, ਜਿਨ੍ਹਾਂ 'ਚੋਂ ਇਕ 'ਤੇ ਫ਼ੈਸਲਾ ਕੱਲ੍ਹ ਆਉਣ ਦੀ ਸੰਭਾਵਨਾ ਹੈ | ਪਰ ਕੀ ਭਗਵੰਤ ਮਾਨ ਸਰਕਾਰ ਜਾਰੀ ਕੀਤੀ ਇਸ ਕਿਤਾਬ ਸਹਾਰੇ ਇਸ ਗੁੰਝਲਦਾਰ ਮਾਮਲੇ 'ਚੋਂ ਨਿਕਲ ਸਕੇਗੀ?

ਕਸ਼ਮੀਰ 'ਚ ਲਸ਼ਕਰ ਦੇ 2 ਅੱਤਵਾਦੀ ਅਸਲ੍ਹੇ ਸਮੇਤ ਪਿੰਡ ਵਾਸੀਆਂ ਵਲੋਂ ਕਾਬੂ

ਰਾਜਪਾਲ ਵਲੋਂ 5 ਲੱਖ ਤੇ ਪੁਲਿਸ ਵਲੋਂ 2 ਲੱਖ ਦੇ ਇਨਾਮ ਦਾ ਐਲਾਨ
ਸ੍ਰੀਨਗਰ, 3 ਜੁਲਾਈ (ਮਨਜੀਤ ਸਿੰਘ)-ਜੰਮੂ ਖੇਤਰ ਦੇ ਜ਼ਿਲ੍ਹਾ ਰਿਆਸਤੀ ਵਿਖੇ ਪਿੰਡ ਵਾਸੀਆਂ ਨੇ ਦਲੇਰੀ ਦਿਖਾਉਂਦੇ ਹੋਏ ਲਸ਼ਕਰ-ਏ-ਤਾਇਬਾ ਦੇ 2 ਸੂਚੀਬੱਧ ਸਰਗਰਮ ਅੱਤਵਾਦੀਆਂ ਨੂੰ ਭਾਰੀ ਅਸਲੇ ਸਮੇਤ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਡੀ.ਜੀ.ਪੀ. ਦਿਲਬਾਗ ਸਿੰਘ ਨੇ ਪਿੰਡ ਵਾਸੀਆਂ ਦੇ ਇਸ ਦਲੇਰਾਨਾ ਕਾਰਨਾਮੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਲਈ ਇਨਾਮ ਦਾ ਐਲਾਨ ਕੀਤਾ | ਪੁਲਿਸ ਸੂਤਰਾਂ ਅਨੁਸਾਰ ਰਿਆਸੀ ਦੇ ਟੁਕਸਨ ਡੋਕ ਪਿੰਡ 'ਚ ਐਤਵਾਰ ਤੜਕੇ ਪਿੰਡ ਵਾਸੀਆਂ ਨੇ ਭਾਰੀ ਹਥਿਆਰਾਂ ਨਾਲ ਲੈਸ 2 ਅੱਤਵਾਦੀਆਂ ਨੂੰ ਘੁੰਮਦੇ ਦੇਖ ਘੇਰਾ ਪਾ ਕੇ ਦਬੋਚ ਲਿਆ | ਕਾਬੂ ਕੀਤੇ ਅੱਤਵਾਦੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ, ਜਿਸ ਨੇ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ | ਇਨ੍ਹਾਂ ਦੀ ਪਛਾਣ ਫੈਜ਼ਲ ਅਹਿਮਦ ਡਾਰ ਵਾਸੀ ਦੱਖਣੀ ਕਸ਼ਮੀਰ (ਪੁਲਵਾਮਾ) ਅਤੇ ਤਾਲਿਬ ਹੁਸੈਨ ਵਾਸੀ ਰਾਜੌਰੀ ਵਜੋਂ ਕੀਤੀ ਹੈ | ਤਾਲਿਬ ਰਾਜੌਰੀ ਵਿਖੇ ਘੱਟੋ-ਘੱਟ 3 ਆਈ.ਈ.ਡੀ. ਅਤੇ ਕਈ ਗ੍ਰਨੇਡ ਧਮਾਕਿਆਂ ਦੇ ਮਾਮਲੇ 'ਚ ਲੋੜੀਂਦਾ ਸੀ | ਇਨ੍ਹਾਂ ਦੇ ਕਬਜ਼ੇ 'ਚੋਂ 2 ਏ.ਕੇ. ਰਾਇਫਲਾਂ, 1 ਪਿਸਤੌਲ, 7 ਗ੍ਰਨੇਡ ਬਰਾਮਦ ਕੀਤੇ ਗਏ ਹਨ | ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੇ ਪਿੰਡ ਵਾਸੀਆਂ ਲਈ 5 ਲੱਖ ਦੇ ਇਨਾਮ ਦਾ ਐਲਾਨ ਕੀਤਾ | ਪੁਲਿਸ ਦੇ ਡੀ.ਜੀ.ਪੀ. ਵਧੀਕ ਮੁਕੇਸ਼ ਸਿੰਘ ਨੇ ਪਿੰਡ ਵਾਸੀਆਂ ਦੀ ਇਸ ਬਹਾਦਰੀ ਦੀ ਸ਼ਲਾਘਾ ਕਰਦੇ ਟਵੀਟ ਕੀਤਾ, ਡੀ.ਜੀ.ਪੀ. ਦਿਲਬਾਗ ਸਿੰਘ ਨੇ ਇਸ ਦਲੇਰਾਨਾ ਕਾਰਨਾਮੇ ਲਈ ਪਿੰਡ ਵਾਸੀਆਂ ਨੂੰ 2 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ |
ਅੱਤਵਾਦੀਆਂ ਦਾ ਭਾਜਪਾ ਨਾਲ ਸੰਬੰਧ- ਕਾਂਗਰਸ
ਜੰਮੂ (ਪੀ.ਟੀ.ਆਈ.)-ਜੰਮੂ 'ਚ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਨੂੰ ਲੋਕਾਂ ਵਲੋਂ ਕਾਬੂ ਕਰ ਕੇ ਪੁਲਿਸ ਹਵਾਲੇ ਕਰਨ ਦੇ ਬਾਅਦ ਉਨ੍ਹਾਂ ਦੇ ਭਾਜਪਾ ਦੇ ਸਰਗਰਮ ਮੈਂਬਰ ਹੋਣ ਦੀ ਰਿਪੋਰਟ ਆਉਣ ਨਾਲ ਭਾਜਪਾ ਤੇ ਕਾਂਗਰਸ ਦਰਮਿਆਨ ਸ਼ਬਦੀ ਜੰਗ ਛਿੜ ਗਈ ਹੈ | ਜਿਵੇਂ ਹੀ ਪਿੰਡ ਦੇ ਲੋਕਾਂ ਵਲੋਂ ਤਾਲਿਬ ਹੁਸੈਨ ਸ਼ਾਹ ਅਤੇ ਉਸ ਦੇ ਸਾਥੀ ਫੈਸਲ ਅਹਿੰਮਦ ਡਾਰ ਨੂੰ ਫੜ ਕੇ ਪੁਲਿਸ ਹਵਾਲੇ ਕਰਨ ਦੀ ਖ਼ਬਰ ਆਈ ਤਾਂ ਅਮਿਤ ਸ਼ਾਹ ਦੀਆਂ ਜੰਮੂ-ਕਸ਼ਮੀਰ ਭਾਜਪਾ ਮੁਖੀ ਰਵਿੰਦਰ ਰੈਣਾ ਨਾਲ ਤਸਵੀਰਾਂ ਅਤੇ ਪਾਰਟੀ ਦੇ ਪ੍ਰੋਗਰਾਮਾਂ 'ਚ ਅੱਤਵਾਦੀਆਂ ਦੀ ਸ਼ਮੂਲੀਅਤ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ | ਇਕ ਅਜਿਹੀ ਤਸਵੀਰ ਵੀ ਸ਼ਾਮਿਲ ਹੈ, ਜਿੱਥੇ ਰੈਣਾ ਉਸ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਪਾਰਟੀ ਨੇਤਾ ਸ਼ੇਖ ਬਸ਼ੀਰ ਵਲੋਂ ਜਾਰੀ ਕੀਤਾ ਪੱਤਰ ਭੇਟ ਕਰ ਰਿਹਾ ਹੈ, ਜਿਸ 'ਚ 9 ਮਈ ਨੂੰ ਜੰਮੂ ਪ੍ਰਾਂਤ ਘੱਟ ਗਿਣਤੀ ਮੋਰਚਾ ਦੇ ਨਵੇਂ ਆਈ.ਟੀ. ਅਤੇ ਸੋਸ਼ਲ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਸੰਭਾਲੀ ਜਾ ਰਹੀ ਹੈ | ਹਾਲਾਂਕਿ ਰੈਣਾ ਨੇ ਪਾਰਟੀ 'ਚ ਅਮਿਤ ਸ਼ਾਹ ਦੀ ਸ਼ਮੂਲੀਅਤ ਦੀ ਗੱਲ ਨੂੰ ਖਾਰਜ ਕਰਦਿਆਂ ਕਿਹਾ ਕਿ ਪਾਕਿਸਤਾਨ ਦੁਆਰਾ ਉਸ ਨੂੰ ਅਤੇ ਉਸ ਦੇ ਪਾਰਟੀ ਹੈਡਕੁਆਰਟਰ ਨਿਸ਼ਾਨਾ ਬਣਾਉਣ ਲਈ ਸਾਜਿਸ਼ ਰਚੀ ਗਈ ਹੈ | ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੂੰ ਆਪਣੀ ਕਤਾਰ 'ਚ ਕਥਿਤ ਅੱਤਵਾਦੀਆਂ ਦੀ ਮੌਜੂਦਗੀ ਅਤੇ ਪਾਰਟੀ ਦੇ ਅਹਿਮ ਅਹੁਦਿਆਂ 'ਤੇ ਤਾਇਨਾਤੀ ਦਾ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ |

ਗੋਧਰਾ ਰੇਲ ਅਗਨੀਕਾਂਡ ਦੇ ਦੋਸ਼ੀ ਨੂੰ ਉਮਰ ਕੈਦ

ਗੋਧਰਾ (ਗੁਜਰਾਤ), 3 ਜੁਲਾਈ (ਪੀ. ਟੀ. ਆਈ.)-ਅਦਾਲਤ ਨੇ ਇੱਥੇ 2002 ਦੇ ਗੋਧਰਾ ਰੇਲ ਕਾਂਡ ਦੇ ਇਕ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਿਸ 'ਚ 59 ਕਾਰਸੇਵਕ ਮਾਰੇ ਗਏ ਸਨ | ਇਸ ਨੇ ਗੁਜਰਾਤ ਦੇ ਇਤਿਹਾਸ 'ਚ ਭਿਅੰਕਰ ਦੰਗੇ ਭੜਕਾਏ ਸਨ | ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਸਥਿਤ ...

ਪੂਰੀ ਖ਼ਬਰ »

ਅਮਰਨਾਥ ਯਾਤਰਾ : 4 ਦਿਨਾਂ 'ਚ 40 ਹਜ਼ਾਰ ਯਾਤਰੀਆਂ ਨੇ ਕੀਤੇ ਗੁਫ਼ਾ ਦੇ ਦਰਸ਼ਨ

ਸ੍ਰੀਨਗਰ, 3 ਜੁਲਾਈ (ਮਨਜੀਤ ਸਿੰਘ)-ਅਮਰਨਾਥ ਯਾਤਰਾ ਖ਼ੁਸ਼ਗਵਾਰ ਮੌਸਮ ਦੇ ਚਲਦੇ ਨਿਰਵਿਘਨ ਜਾਰੀ ਹੈ, ਜਿਸ ਦੇ ਚਲਦੇ ਪਹਿਲੇ 4 ਦਿਨਾਂ ਦੌਰਾਨ 40,233 ਦੇ ਲਗਪਗ ਸ਼ਰਧਾਲੂ ਦੱਖਣੀ ਕਸ਼ਮੀਰ ਸਥਿਤ ਹਿਮਾਲਿਆ ਪਹਾੜਾਂ 'ਚ ਕੁਦਰਤੀ ਤੌਰ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ...

ਪੂਰੀ ਖ਼ਬਰ »

ਅਗਲੇ 30-40 ਸਾਲ ਤੱਕ ਰਹੇਗਾ ਭਾਜਪਾ ਦਾ ਯੁੱਗ-ਅਮਿਤ ਸ਼ਾਹ

ਹੈਦਰਾਬਾਦ, (ਏਜੰਸੀ)-ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਗਲੇ 30 ਤੋਂ 40 ਸਾਲ ਤੱਕ ਭਾਜਪਾ ਦਾ ਯੁੱਗ ਰਹੇਗਾ, ਜੋ ਭਾਰਤ ਨੂੰ ਵਿਸ਼ਵ ਗੁਰੂ ਬਣਾਏਗਾ | ਹੈਦਰਾਬਾਦ 'ਚ ਕਰਵਾਏ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ...

ਪੂਰੀ ਖ਼ਬਰ »

ਬੰਗਾਲ ਦੇ ਰਾਜਪਾਲ ਨੇ ਮੁੱਖ ਮੰਤਰੀ ਨੂੰ ਚਾਂਸਲਰ ਬਣਾਉਣ ਵਾਲਾ ਬਿੱਲ ਮੋੜਿਆ

ਕੋਲਕਾਤਾ, 3 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)- ਰਾਜਪਾਲ ਜਗਦੀਪ ਧਨਖੜ ਵਲੋਂ ਰਵਿੰਦਰਾ ਭਾਰਤੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਦੀ ਨਿਯੁਕਤੀ ਕਰਨ ਤੋਂ ਬਾਅਦ ਮੁੱਖ ਮੰਤਰੀ ਨੂੰ ਯੂਨੀਵਰਸਿਟੀਆਂ ਦਾ ਚਾਂਸਲਰ ਬਣਾਉਣ ਬਾਰੇ ਦਸਤਖ਼ਤ ਲਈ ਆਇਆ ਬਿੱਲ ਵਾਪਸ ਭੇਜ ਦਿੱਤਾ ...

ਪੂਰੀ ਖ਼ਬਰ »

2 ਤੋਂ ਵੱਧ ਹਥਿਆਰ ਰੱਖਣ ਵਾਲੇ ਰਾਈਫਲ ਕਲੱਬਾਂ ਦੇ ਅਹੁਦੇਦਾਰਾਂ ਖ਼ਿਲਾਫ਼ ਕਾਰਵਾਈ ਕਰਨ ਸੂਬੇ-ਗ੍ਰਹਿ ਮੰਤਰਾਲਾ

ਨਵੀਂ ਦਿੱਲੀ, 3 ਜੁਲਾਈ (ਏਜੰਸੀ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਾਨੂੰਨ ਦੀ ਉਲੰਘਣਾ ਕਰਕੇ 2 ਤੋਂ ਵੱਧ ਹਥਿਆਰ (ਬੰਦੂਕਾਂ) ਰੱਖਣ ਵਾਲੇ ਰਾਈਫਲ ਐਸੋਸੀਏਸ਼ਨਾਂ ਤੇ ਕਲੱਬਾਂ ਦੇ ਅਹੁਦੇਦਾਰਾਂ ਖ਼ਿਲਾਫ਼ ਤੁਰੰਤ ਕਦਮ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਵਲੋਂ 31 ਨੂੰ ਚੱਕਾ ਚਾਮ 16 ਕਿਸਾਨ ਯੂਨੀਅਨਾਂ ਮੁੜ ਮੋਰਚੇ 'ਚ ਸ਼ਾਮਿਲ

ਨਵੀਂ ਦਿੱਲੀ, 3 ਜੁਲਾਈ (ਏਜੰਸੀ)-ਸੰਯੁਕਤ ਕਿਸਾਨ ਮੋਰਚੇ ਦੀਆਂ ਰਹਿੰਦੀਆਂ ਕਿਸਾਨੀ ਮੰਗਾਂ ਮਨਵਾਉਣ ਅਤੇ ਅਗਲੀ ਰਣਨੀਤਕ ਲੜਾਈ ਲਈ ਜਥੇਬੰਦੀ ਦੀ ਕੌਮੀ ਬੈਠਕ ਗਾਜ਼ੀਆਬਾਦ ਵਿਖੇ ਹੋਈ | ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਰਹਿੰਦੀਆਂ ਮੰਗਾਂ ਮਨਵਾਉਣ ਲਈ ਦੇਸ਼ ਭਰ ਦੇ ...

ਪੂਰੀ ਖ਼ਬਰ »

ਅਮਰੀਕੀ ਨਾਗਰਿਕਤਾ ਲੈਣ ਵਾਲਿਆਂ 'ਚ ਭਾਰਤੀਆਂ ਦਾ ਦੂਜਾ ਨੰਬਰ

ਵਾਸ਼ਿੰਗਟਨ, 3 ਜੁਲਾਈ (ਪੀ. ਟੀ. ਆਈ.)-ਅਮਰੀਕਾ ਨੇ ਵਿੱਤੀ ਸਾਲ 2022 'ਚ 15 ਜੂਨ ਤੱਕ 6,61,500 ਨਵੇਂ ਨਾਗਰਿਕਾਂ ਨਾਗਰਿਕਤਾ ਪ੍ਰਦਾਨ ਕੀਤੀ ਹੈ, ਜਿਸ 'ਚ ਭਾਰਤ ਮੈਕਸੀਕੋ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਦੇਸ਼ ਹੈ, ਜਿਸ ਦੇ ਨਾਗਰਿਕਾਂ ਨੇ ਅਮਰੀਕਾ 'ਚ ਸਥਾਪਤ ਹੋਣ ਨੂੰ ਪਹਿਲ ਦਿੱਤੀ ...

ਪੂਰੀ ਖ਼ਬਰ »

ਅਨੰਤਨਾਗ 'ਚ ਅੱਤਵਾਦੀਆਂ ਨੇ ਪੁਲਿਸ ਕਰਮੀ 'ਤੇ ਚਲਾਈ ਗੋਲੀ

ਸ੍ਰੀਨਗਰ, 3 ਜੁਲਾਈ (ਪੀ.ਟੀ.ਆਈ.)- ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਐਤਵਾਰ ਨੂੰ ਅੱਤਵਾਦੀਆਂ ਨੇ ਇਕ ਪੁਲਿਸ ਕਰਮੀ 'ਤੇ ਗੋਲੀ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ | ਉਨ੍ਹਾਂ ਕਿਹਾ ਕਿ ਸਿਪਾਹੀ ਫਿਰਦੌਸ਼ ਅਹਿਮਦ 'ਤੇ ਇਹ ਹਮਲਾ ਦੱਖਣੀ ...

ਪੂਰੀ ਖ਼ਬਰ »

ਘੱਟ ਗਿਣਤੀਆਂ ਦੇ ਵਾਂਝੇ ਤੇ ਕਮਜ਼ੋਰ ਵਰਗਾਂ ਤੱਕ ਵੀ ਪੁੱਜਣ ਭਾਜਪਾ ਵਰਕਰ-ਮੋਦੀ

ਭਾਜਪਾ ਦੇ ਮਨੋਰਥ 'ਸਭ ਕਾ ਸਾਥ ਸਭ ਕਾ ਵਿਕਾਸ' ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਬੈਠਕ 'ਚ ਸੁਝਾਅ ਦਿੱਤਾ ਕਿ ਪਾਰਟੀ ਵਰਕਰਾਂ ਨੂੰ ਘੱਟ ਗਿਣਤੀਆਂ ਦੇ ਵਾਂਝੇ ਅਤੇ ਕਮਜ਼ੋਰ ਵਰਗਾਂ ਤੱਕ ਵੀ ਪੁੱਜਣਾ ਚਾਹੀਦਾ ਹੈ | ਉਨ੍ਹਾਂ ਨੇ ਉੱਤਰ ਪ੍ਰਦੇਸ਼ 'ਚ ਪਾਰਟੀ ਇਕਾਈ ...

ਪੂਰੀ ਖ਼ਬਰ »

ਉਪ-ਰਾਸ਼ਟਰਪਤੀ ਦੀ ਚੋਣ ਲਈ ਵਿਰੋਧੀ ਧਿਰਾਂ ਨਹੀਂ ਉਤਾਰਨਗੀਆਂ ਉਮੀਦਵਾਰ

ਨਵੀਂ ਦਿੱਲੀ, 3 ਜੁਲਾਈ (ਉਪਮਾ ਡਾਗਾ ਪਾਰਥ)-ਰਾਸ਼ਟਰਪਤੀ ਚੋਣਾਂ ਲਈ ਜਿਥੇ ਸੱਤਾ ਧਿਰ ਅਤੇ ਇਕਜੁਟ ਹੋਈਆਂ ਵਿਰੋਧੀ ਧਿਰਾਂ ਆਪੋ-ਆਪਣੇ ਉਮੀਦਵਾਰਾਂ ਲਈ ਸਮਰਥਨ ਜੁਟਾਉਣ ਲਈ ਤਕਰੀਬਨ ਹਰ ਪਾਰਟੀ ਤੱਕ ਪਹੁੰਚ ਕਰ ਰਹੀਆਂ ਹਨ, ਉਥੇ ਰਾਸ਼ਟਰਪਤੀ ਚੋਣਾਂ ਤੋਂ ਤਕਰੀਬਨ 2 ...

ਪੂਰੀ ਖ਼ਬਰ »

ਇੰਡੀਗੋ ਦੀਆਂ 55 ਫ਼ੀਸਦੀ ਘਰੇਲੂ ਉਡਾਣਾਂ ਦੇਰੀ ਨਾਲ ਚੱਲੀਆਂ

'ਕੈਬਿਨ ਕਰੂ' ਮੈਂਬਰ ਛੁੱਟੀ ਲੈ ਕੇ ਗਏ ਸਨ ਏਅਰ ਇੰਡੀਆ ਦੀ ਭਰਤੀ ਲਈ

ਨਵੀਂ ਦਿੱਲੀ, 3 ਜੁਲਾਈ (ਪੀ. ਟੀ. ਆਈ.)-ਇੰਡੀਗੋ ਦੀਆਂ 55 ਫ਼ੀਸਦੀ ਘਰੇਲੂ ਉਡਾਣਾਂ ਦੇਰੀ ਨਾਲ ਚਲੀਆਂ, ਕਿਉਂਕਿ ਇਸ ਦੇ ਵੱਡੀ ਗਿਣਤੀ 'ਕੈਬਿਨ ਕਰੂ' ਮੈਂਬਰ ਬੀਮਾਰ ਹੋਣ ਦੀ ਛੁੱਟੀ ਲੈ ਕੇ ਏਅਰ ਇੰਡੀਆ ਦੀ ਭਰਤੀ ਵੇਖਣ ਚਲੇ ਗਏ ਸਨ | ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਦੇ ...

ਪੂਰੀ ਖ਼ਬਰ »

ਮਮਤਾ ਬੈਨਰਜੀ ਦੇ ਘਰ ਵਿਚ ਦਾਖ਼ਲ ਹੋਣ ਵਾਲਾ ਗਿ੍ਫ਼ਤਾਰ

ਕੋਲਕਾਤਾ, 3 ਜੁਲਾਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ੈਡ ਪਲੱਸ ਸੁਰੱਖਿਆ ਵਿਵਸਥਾ ਹੋਣ ਦੇ ਬਾਵਜੂਦ ਇਕ ਵਿਅਕਤੀ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੋਣ 'ਚ ਕਾਮਯਾਬ ਹੋ ਗਿਆ | ਭਾਵੇਂ ਪੁਲਿਸ ਨੇ ਉਸ ਵਿਅਕਤੀ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX