ਤਾਜਾ ਖ਼ਬਰਾਂ


ਚੰਡੀਗੜ੍ਹ : ਸੁਖਨਾ ਝੀਲ 'ਤੇ ਏਅਰ ਸ਼ੋਅ ਦੀ ਫੁਲ ਰਿਹਰਸਲ
. . .  41 minutes ago
ਹਾਂਗਕਾਂਗ ਦੀ ਕ੍ਰਿਕਟ ਟੀਮ 'ਚ ਸ਼ਾਮਿਲ ਹੋਈ ਪੰਜਾਬ ਦੀ ਧੀ ਕੁਲਬੀਰ ਦਿਉਲ
. . .  52 minutes ago
ਹਾਂਗਕਾਂਗ,3 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਕ੍ਰਿਕਟ ਟੀਮ 'ਚ ਲਗਾਤਾਰ ਬੁਲੰਦੀਆਂ ਹਾਸਿਲ ਕਰਦਿਆਂ ਪੰਜਾਬ ਦੀ ਧੀ ਕੁਲਬੀਰ ਦਿਉਲ ਨੇ ਹਾਂਗਕਾਂਗ ਦੀ ਨੈਸ਼ਨਲ ਟੀਮ 'ਚ ਸ਼ਾਮਿਲ ਹੋ ਕੇ ਇਤਿਹਾਸ ਰਚਿਆ ...
ਅਫਗਾਨਿਸਤਾਨ : ਕਾਬੁਲ ਦੇ ਸਕੂਲ 'ਤੇ ਆਤਮਘਾਤੀ ਹਮਲੇ 'ਚ 53 ਲੜਕੀਆਂ ਦੀ ਮੌਤ
. . .  about 1 hour ago
ਬੀ.ਐਸ.ਐਫ. ਨੇ ਗੁਜਰਾਤ ਦੇ ਕੱਛ ਦੇ 'ਹਰਾਮੀ ਨਾਲਾ' ਖਾੜੀ ਖੇਤਰ ਤੋਂ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਨੂੰ ਕੀਤਾ ਜ਼ਬਤ
. . .  about 1 hour ago
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮ 'ਚ ਸ਼ਾਹਿਦ ਮਜ਼ਾਰੀ ਰੋਡ 'ਤੇ ਪੁਲ-ਏ-ਸੁਖਤਾ ਖੇਤਰ ਦੇ ਨੇੜੇ ਹੋਇਆ ਇਕ ਧਮਾਕਾ
. . .  about 1 hour ago
ਉਹ ਕੋਸ਼ਿਸ਼ ਕਰਨਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂ ’ਤੇ ਰਖਵਾਇਆ ਜਾਵੇ - ਭਗਵੰਤ ਮਾਨ
. . .  about 1 hour ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ) - ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਹਲਵਾਰੇ ਦੇ ਏਅਰਪੋਰਟ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰਖਵਾਇਆ ...
ਫ਼ਰਾਰ ਹੋਏ ਗੈਂਗਸਟਰ 'ਤੇ ਬੋਲੇ ਭਗਵੰਤ ਮਾਨ ਕਿਹਾ, ਜਲਦੀ ਕੀਤਾ ਜਾਵੇਗਾ ਗ੍ਰਿਫ਼ਤਾਰ
. . .  about 1 hour ago
ਚੰਡੀਗੜ੍ਹ : ਕੁਝ ਲੋਕ ਪੈਸੇ ਦੇ ਕੇ ਲੋਕਤੰਤਰ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ - ਮੁੱਖ ਮੰਤਰੀ ਭਗਵੰਤ ਮਾਨ
. . .  about 2 hours ago
ਗੰਨੇ ਦਾ ਭਾਅ 360 ਤੋਂ ਵਧਾ ਕੇ 380 ਕੀਤਾ ਜਾ ਰਿਹਾ ਹੈ - ਮੁੱਖ ਮੰਤਰੀ ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ’ਚ ਐਲਾਨ ਕੀਤਾ ਕਿ ਗੰਨੇ ਦਾ ਭਾਅ 360 ਤੋਂ ਵਧਾ ਕੇ 380 ਕੀਤਾ ਜਾ ਰਿਹਾ ਹੈ ।
ਜਿਹੜੀ ਕਾਂਗਰਸ ਬੀਜੇਪੀ ਦਾ ਸਾਥ ਦੇ ਰਹੀ ਹੈ ਅੱਜ ਉਸ ਦਾ ਪ੍ਰਧਾਨ ਬਣਨ ਲਈ ਵੀ ਕੋਈ ਤਿਆਰ ਨਹੀਂ - ਭਗਵੰਤ ਮਾਨ
. . .  about 2 hours ago
ਸੀ.ਡੀ.ਐਸ. ਜਨਰਲ ਅਨਿਲ ਚੌਹਾਨ ਨੂੰ ਦਿੱਲੀ ਪੁਲਿਸ ਦੀ ਜ਼ੈੱਡ ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਦਿੱਤੀ ਗਈ
. . .  about 2 hours ago
ਨਵੀਂ ਦਿੱਲੀ, 3 ਅਕਤੂਬਰ - ਸੂਤਰਾਂ ਅਨੁਸਾਰ ਕੇਂਦਰ ਨੇ ਨਵੇਂ ਚੁਣੇ ਗਏ ਚੀਫ਼ ਆਫ਼ ਡਿਫੈਂਸ ਸਟਾਫ (ਸੀ.ਡੀ.ਐਸ.) ਜਨਰਲ ਅਨਿਲ ਚੌਹਾਨ ਨੂੰ ਦਿੱਲੀ ਪੁਲਿਸ ਦਾ 'ਜ਼ੈੱਡ' ਸ਼੍ਰੇਣੀ ਦੀ ਹਥਿਆਰਬੰਦ ਸੁਰੱਖਿਆ ਦਿੱਤੀ ...
ਆਰਥਿਕ ਤੰਗੀ ਕਾਰਨ ਨੌਜਵਾਨ ਵਲੋਂ ਖੁਦਕਸ਼ੀ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 3 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬੀਤੀ ਸ਼ਾਮ ਆਰਥਿਕ ਤੰਗੀ ਦੀ ਮਾਰ ਝੱਲ ਰਹੇ ਪਿੰਡ ਰੋਗਲਾ ਦੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖੁਦਕਸ਼ੀ ਕਰ ਲੈਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ਵਿਖੇ ਜਾਣਕਾਰੀ...
ਭਾਰਤੀ ਕਿਸਾਨ ਯੂਨੀਅਨ ਨੇ ਅਰਥੀ ਫੂਕ ਮੁਜ਼ਾਹਰਾ ਕਰ ਕੇ ਦਿੱਤਾ ਡੀ.ਸੀ. ਦਫ਼ਤਰ ਅੱਗੇ ਦਿੱਤਾ ਰੋਸ ਧਰਨਾ
. . .  about 3 hours ago
ਮਲੇਰਕੋਟਲਾ, 3 ਅਕਤੂਬਰ (ਮੁਹੰਮਦ ਹਨੀਫ ਥਿੰਦ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲ੍ਹਾ ਮਾਲੇਰਕੋਟਲਾ ਵਲੋਂ ਜਿਲ੍ਹਾ ਪ੍ਧਾਨ ਕੁਲਵਿੰਦਰ ਸਿੰਘ ਭੂਦਨ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੱਗੇ ਅਰਥੀ ਫੂਕ ਮੁਜਾਹਰਾ ਕਰ ਕੇ ਰੋਸ ਧਰਨਾ...
ਵਿਧਾਨ ਸਭਾ 'ਚ ਸਰਕਾਰੀ ਸਕੂਲ ਕੋਟਕਪੂਰਾ ਦੇ ਬੱਚਿਆ ਨੂੰ ਮਿਲੇ ਕੁਲਤਾਰ ਸਿੰਘ ਸੰਧਵਾਂ ਅਤੇ ਹਰਜੋਤ ਸਿੰਘ ਬੈਂਸ
. . .  about 3 hours ago
ਚੰਡੀਗੜ੍ਹ, 3 ਅਕਤੂਬਰ (ਗੁਰਿੰਦਰ)-ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਧਾਨ ਸਭਾ 'ਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸਕੂਲ ਕੋਟਕਪੂਰਾ ਦੇ ਬੱਚਿਆ ਨੂੰ...
ਕਿਸਾਨਾਂ ਵਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 3 hours ago
ਲੁਧਿਆਣਾ, 3 ਅਕਤੂਬਰ (ਪੁਨੀਤ ਬਾਵਾ)-ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਕਿਸਾਨਾਂ ਵਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ 'ਤੇ ਕਿਸਾਨਾਂ ਨਾਲ ਵਾਅਦਾ...
ਸਾਨੂੰ ਸਦਨ 'ਚ ਬੋਲਣ ਨਹੀਂ ਦਿੱਤਾ ਗਿਆ - ਪ੍ਰਤਾਪ ਸਿੰਘ ਬਾਜਵਾ
. . .  about 3 hours ago
ਚੰਡੀਗੜ੍ਹ, 3 ਅਕਤੂਬਰ (ਗੁਰਿੰਦਰ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸੀ ਵਿਧਾਇਕਾਂ ਸਮੇਤ ਸਦਨ 'ਚੋਂ ਵਾਕਆਊਟ ਕਰਨ ਤੋਂ ਬਾਅਦ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅਸੀਂ...
ਫ਼ਾਜ਼ਿਲਕਾ ਰੇਲਵੇ ਜੰਕਸ਼ਨ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਜਾਮ
. . .  about 3 hours ago
ਫ਼ਾਜ਼ਿਲਕਾ, 3 ਅਕਤੂਬਰ (ਪ੍ਰਦੀਪ ਕੁਮਾਰ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਫ਼ਾਜ਼ਿਲਕਾ ਰੇਲਵੇ ਜੰਕਸ਼ਨ ਦੀਆਂ ਪਟੜੀਆਂ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿਤਾ ਗਿਆ । ਇਸ ਦੌਰਾਨ ਕੇਂਦਰ ...
ਕਾਂਗਰਸੀ ਵਿਧਾਇਕਾਂ ਵਲੋਂ ਸਦਨ 'ਚੋਂ ਵਾਕਆਊਟ
. . .  about 4 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ 'ਚ ਭਰੋਸਗੀ ਮਤੇ 'ਤੇ ਹੰਗਾਮੇ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸਦਨ 'ਚੋਂ ਵਾਕਆਊਟ ਕਰ...
ਭਰੋਸਗੀ ਮਤੇ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਹੰਗਾਮਾ
. . .  about 4 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ 'ਚ ਭਰੋਸਗੀ ਮਤੇ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਹੰਗਾਮਾ ਕੀਤਾ ਗਿਆ, ਜਿਨ੍ਹਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ...
ਸਦਨ 'ਚ ਭਰੋਸਗੀ ਮਤੇ 'ਤੇ ਚਰਚਾ ਜਾਰੀ
. . .  about 4 hours ago
ਚੰਡੀਗੜ੍ਹ, 3 ਅਕਤੂਬਰ-ਸਦਨ 'ਚ ਭਰੋਸਗੀ ਮਤੇ 'ਤੇ ਚਰਚਾ ਜਾਰੀ...
ਭਾਜਪਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਰੋਸ ਧਰਨਾ
. . .  about 4 hours ago
ਲੁਧਿਆਣਾ, 3 ਅਕਤੂਬਰ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਵਲੋਂ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਵਿਖੇ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ...
ਅਜਨਾਲਾ 'ਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 4 hours ago
ਅਜਨਾਲਾ, 3 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਅਤੇ ਪੱਤਰਕਾਰ ਦੀ ਪਹਿਲੀ ਸ਼ਹੀਦੀ ਵਰ੍ਹੇਗੰਢ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਅਜਨਾਲਾ ਸ਼ਹਿਰ ਵਿਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ...
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਵੱਲ ਦਿਵਾਇਆ ਸਰਕਾਰ ਦਾ ਧਿਆਨ
. . .  about 4 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਧਿਆਨ ਦਿਵਾਊ ਨੋਟਿਸ ਦਿੰਦੇ ਹੋਏ ਸਰਕਾਰ ਦਾ ਧਿਆਨ ਕਿਸਾਨਾਂ ਦੇ ਮੁਆਵਜ਼ੇ ਦੀ ਮੰਗ ਵੱਲ ਦਿਵਾਇਆ, ਕਿਉਂਕਿ ਚਾਇਨਿਜ ਵਾਇਰਸ ਨੇ ਕਿਸਾਨਾਂ ਦੀਆਂ ਝੋਨੇ ਦੀਆਂ ਫ਼ਸਲਾਂ ਨੂੰ ਨੁਕਸਾਨ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  about 4 hours ago
ਚੰਡੀਗੜ੍ਹ, 3 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਹੋਣ ਤੋਂ ਬਾਅਦ ਮੁੜ ਤੋਂ ਸ਼ੁਰੂ ਹੋ ਗਈ...
ਬਰਖ਼ਾਸਤ ਥਾਣੇਦਾਰ ਦਾ ਮਿਲਿਆ 4 ਦਿਨਾਂ ਪੁਲਿਸ ਰਿਮਾਂਡ
. . .  about 4 hours ago
ਮਾਨਸਾ, 3 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਗੈਂਗਸਟਰ ਦੀਪਕ ਟੀਨੂੰ ਫ਼ਰਾਰ ਮਾਮਲੇ 'ਚ ਸੀ.ਆਈ.ਏ. ਸਟਾਫ਼ ਮਾਨਸਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦਾ ਸਥਾਨਕ ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਡੀ.ਜੀ.ਪੀ. ਪੰਜਾਬ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਹਾੜ ਸੰਮਤ 554

ਰੂਪਨਗਰ

ਡੀ.ਸੀ. ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਅਗਾਊਾ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ, ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗਾਓ ਤਿਆਰੀਆਂ ਦਾ ਜ਼ਮੀਨੀ ਪੱਧਰ ਤੇ ਨਿਰੀਖਣ ਕਰਨ ਅਤੇ ਆਮ ਲੋਕਾਂ ਦੇ ਜਾਨ ਮਾਲ ਤੇ ਪਸ਼ੂ ਧੰਨ ਦੀ ਰਾਖੀ ਲਈ ਹੜ੍ਹਾਂ ਤੋ ਰੋਕਥਾਮ ਵਾਸਤੇ ਕੀਤੇ ਅਗਾਓ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਹੋਰ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਡਾ. ਨਿੱਧੀ ਕੁਮੁਦ ਬੰਬਾਹ, ਐਸ.ਡੀ.ਐਮ ਮਨੀਸ਼ਾ ਰਾਣਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ | ਡਿਪਟੀ ਕਮਿਸ਼ਨਰ ਨੇ ਚੰਦਪੁਰ ਬੇਲਾ, ਗੱਜਪੁਰ ਬੇਲਾ, ਹਰੀਵਾਲ, ਲੋਦੀਪੁਰ, ਬੁਰਜ ਦਾ ਦੌਰਾ ਕਰਨ ਮੌਕੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਸੰਭਾਵੀ ਹੜ੍ਹਾਂ ਦੀ ਸਥਿਤੀ ਤੇ ਪੂਰੀ ਚੌਕਸੀ ਰੱਖ ਰਿਹਾ ਹੈ | ਪਹਾੜਾਂ ਵਿਚ ਹੋਣ ਵਾਲੀ ਭਾਰੀ ਬਰਸਾਤ, ਭਾਖੜਾ ਡੈਮ ਵਿਚ ਪਾਣੀ ਦੀ ਆਮਦ ਅਤੇ ਸਤਲੁਜ ਤੇ ਸਵਾਂ ਨਦੀ ਵਿਚ ਪਾਣੀ ਦੇ ਪੱਧਰ 'ਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਬਰਸਾਤੀ ਨਾਲਿਆਂ, ਖੱਡਾ, ਸੂਏ, ਕੱਸੀਆਂ, ਪੁਲੀਆਂ ਤੇ ਨਿਕਾਸੀ ਨਾਲਿਆਂ ਵਿਚ ਹੋਣ ਵਾਲੀ ਰੁਕਾਵਟ ਅਕਸਰ ਹੀ ਹੜ੍ਹਾਂ ਦਾ ਕਾਰਨ ਬਣਦੀ ਹੈ | ਪ੍ਰਸ਼ਾਸਨ ਵੱਲੋਂ ਇਸ ਦੇ ਲਈ ਸਬੰਧਿਤ ਅਧਿਕਾਰੀਆਂ ਨੂੰ ਪੂਰੀ ਤਰਾਂ ਢੁਕਵੇਂ ਪ੍ਰਬੰਧ ਮੁਕੰਮਲ ਰੱਖਣ ਲਈ ਆਦੇਸ਼ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁੱਖ ਦਫ਼ਤਰ ਅਤੇ ਉਪ ਮੰਡਲ ਪੱਧਰ ਤੇ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ | ਜ਼ਿਲ੍ਹਾ ਪੱਧਰ ਤੇ ਕੰਟਰੋਲ ਰੂਮ ਦਾ ਨੰਬਰ 01881-221157 ਅਤੇ ਉਪ ਮੰਡਲ ਪੱਧਰ ਤੇ ਕੰਟਰੋਲ ਰੂਮ ਨੰਬਰ 01887-232015 ਹੈ | ਇਸ ਤੋ ਇਲਾਵਾ ਤਹਿਸੀਲ, ਬੀ.ਡੀ.ਪੀ.ਓ ਦਫ਼ਤਰ, ਪੁਲਿਸ ਥਾਣੇ, ਨਗਰ ਕੌਂਸਲ ਦਫ਼ਤਰ ਵੀ ਬਰਸਾਤ ਦੌਰਾਨ ਪੂਰੀ ਤਰਾਂ ਚੌਕਸ ਰਹਿਣਗੇ | ਉਨ੍ਹਾਂ ਕਿਹਾ ਕਿ ਲੋਕ ਸਹੀ ਜਾਣਕਾਰੀ ਹੈਲਪ ਲਾਈਨ ਨੰਬਰ ਤੋਂ ਪ੍ਰਾਪਤ ਕਰਨ ਅਤੇ ਅਫ਼ਵਾਹਾਂ ਤੇ ਬਿਲਕੁਲ ਵੀ ਯਕੀਨ ਨਾ ਕਰਨ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਬਰਸਾਤ ਦੇ ਸੀਜ਼ਨ ਦੌਰਾਨ ਪੂਰੀ ਚੌਕਸੀ ਰੱਖਣ ਅਤੇ ਬੁਨਿਆਦੀ ਸਹੂਲਤਾਂ ਦੀ ਨਿਰੰਤਰ ਸਪਲਾਈ ਬਹਾਲ ਰੱਖਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਪਿਛਲੇ ਸਾਲਾ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲਿਆ ਅਤੇ ਉੱਥੇ ਮੌਜੂਦਾ ਹਾਲਾਤ ਵਿਚ ਕੀਤੇ ਪ੍ਰਬੰਧਾਂ ਤੇ ਮੁਰੰਮਤ ਦਾ ਨਿਰੀਖਣ ਕੀਤਾ | ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਮੋਬਾਈਲ ਦਿਨ ਰਾਤ ਕਾਰਜਸ਼ੀਲ ਰੱਖਣ ਤਾਂ ਜੋ ਕਿਸੇ ਵੀ ਸਮੇਂ ਤਾਲਮੇਲ ਵਿਚ ਕੋਈ ਮੁਸ਼ਕਿਲ ਨਾ ਹੋਵੇ | ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੰਭਾਵੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਨਿਰੰਤਰ ਦੌਰਾ ਰੱਖਣ ਅਤੇ ਕਾਰਜ ਸਾਧਕ ਅਫ਼ਸਰਾਂ ਤੇ ਬੀ.ਡੀ.ਪੀ.ਓਜ ਨੂੰ ਸ਼ਹਿਰਾਂ ਤੇ ਪਿੰਡਾਂ ਵਿਚ ਸਾਫ਼ ਸਫ਼ਾਈ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਲੋਧੀਪੁਰ ਬੰਨ੍ਹ ਦਾ ਵੀ ਦੌਰਾ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਤਹਿਸੀਲਦਾਰ, ਬੀ.ਡੀ.ਪੀ.ਓ ਈਸ਼ਾਨ ਚੌਧਰੀ, ਕਾਰਜਕਾਰੀ ਇੰਜੀਨੀਅਰ ਡਰੇਨਜ਼ ਵਿਭਾਗ ਰੂਪਨਗਰ ਪੁਨੀਤ ਸ਼ਰਮਾ, ਵਿਵੇਕ ਦੁਰੇਜਾ ਐਸ.ਡੀ.ਓ, ਦਵਿੰਦਰ ਮੱਲ ਐਕਸੀਅਨ, ਸ਼ਾਮ ਵਰਮਾ ਐਸ.ਡੀ.ਓ ਡਰੇਨੇਜ, ਅਭਿਸ਼ੇਕ ਕਪੂਰ ਐਸ.ਡੀ.ਓ ਡਰੇਨੇਜ ਨੰਗਲ, ਸਿਵਲ ਸਰਜਨ ਰੂਪਨਗਰ, ਡਾ.ਰਣਵੀਰ ਸਿੰਘ ਮੈਡੀਕਲ ਅਫ਼ਸਰ, ਬਲਵਿੰਦਰ ਸਿੰਘ ਜੇ.ਈ, ਸੁਖਵੀਰ ਸਿੰਘ ਜੇ.ਈ ਆਦਿ ਹਾਜ਼ਰ ਸਨ |

ਪੀਂਘਬੜੀ ਤੇ ਸਵਾਮੀਪੁਰ ਵਿਚਕਾਰ ਬਣਿਆ ਪੁਲ ਟੁੱਟਣ ਕਾਰਨ 9 ਪਿੰਡਾਂ ਦਾ ਸੰਪਰਕ ਟੁੱਟਿਆ

ਨੰਗਲ, 3 ਜੁਲਾਈ (ਗੁਰਪ੍ਰੀਤ ਗਰੇਵਾਲ)-ਨੰਗਲ ਦੇ ਨਾਲ ਲੱਗਦੇ ਪਿੰਡ ਸਵਾਮੀਪੁਰ ਅਤੇ ਪੀਂਗਵੜੀ ਵਿਚਕਾਰ ਫੱਤੇਵਾਲ ਖੱਡ ਉੱਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪੁਲ ਦੇ ਨਾਲ ਇਕ ਆਰਜ਼ੀ ਰਸਤਾ ਬਣਾਇਆ ਗਿਆ ਸੀ | ਬਰਸਾਤ ਪੈਂਦਿਆਂ ਹੀ ਬੀਤੀ ਰਾਤ ਉਕਤ ਆਰਜ਼ੀ ...

ਪੂਰੀ ਖ਼ਬਰ »

ਬੀ.ਬੀ.ਐਮ.ਬੀ. ਮਜ਼ਦੂਰ ਭਲਾਈ ਸੰਗਠਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੌਂਪਿਆ ਮੰਗ ਪੱਤਰ

ਨੰਗਲ, 3 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਬੀ.ਬੀ.ਐਮ.ਬੀ. ਮਜ਼ਦੂਰ ਭਲਾਈ ਸੰਗਠਨ ਵਲੋਂ ਅੱਜ ਆਪਣੀਆਂ ਪਿਛਲੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ ਵਿਚ ...

ਪੂਰੀ ਖ਼ਬਰ »

ਪੈਰ ਤਿਲਕਣ ਕਾਰਨ ਖੇਤ 'ਚ ਖੜ੍ਹੇ ਪਾਣੀ 'ਚ ਮੂੰਹ ਭਾਰ ਡਿਗਣ ਕਾਰਨ ਨੌਜਵਾਨ ਦੀ ਮੌਤ

ਘਨੌਲੀ, 3 ਜੁਲਾਈ (ਜਸਵੀਰ ਸਿੰਘ ਸੈਣੀ)-ਪਿਛਲੇ ਦਿਨ ਵਰਖਾ ਦੇ ਕਾਰਨ ਖੇਤ 'ਚ ਖੜੇ੍ਹ ਪਾਣੀ 'ਚ ਪੈਰ ਤਿਲਕਣ ਕਾਰਨ ਮੂੰਹ ਭਾਰ ਡਿਗ ਕੇ ਪਾਣੀ 'ਚ ਦਮ ਘੁੱਟਣ ਨਾਲ ਨੇੜਲੇ ਪਿੰਡ ਦਬੁਰਜੀ ਦੇ ਨੌਜਵਾਨ ਦੀ ਮੌਤ ਹੋ ਗਈ | ਇਸ ਸੰਬੰਧੀ ਗੱਲਬਾਤ ਕਰਦਿਆਂ ਹੋਇਆਂ ਘਨੌਲੀ ਚੌਕੀ ਦੇ ...

ਪੂਰੀ ਖ਼ਬਰ »

ਵੱਖ-ਵੱਖ ਮਾਮਲਿਆਂ ਤਹਿਤ ਦੋ ਗਿ੍ਫ਼ਤਾਰ

ਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਕਰਨੈਲ ਸਿੰਘ ਸੈਣੀ, ਜੇ.ਐਸ.ਨਿੱਕੂਵਾਲ)-ਸਥਾਨਕ ਸ਼ਹਿਰੀ ਪੁਲਿਸ ਨੇ ਚੋਰੀ ਅਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦੋ ਕਥਿਤ ਦੋਸ਼ੀਆਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਚੌਂਕੀ ਇੰਚਾਰਜ ਸਵਾਤੀ ਧੀਮਾਨ ਨੇ ...

ਪੂਰੀ ਖ਼ਬਰ »

ਪਿੰਡ ਹਰਸਾ ਬੇਲਾ 'ਚ ਪਾਣੀ ਦੀ ਲਪੇਟ ਵਿਚ ਆਈਆਂ ਦਰਜਨਾਂ ਮੱਝਾਂ

ਢੇਰ, 3 ਜੁਲਾਈ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਹਰਸਾ ਬੇਲਾ ਸਤਲੁਜ ਦਰਿਆ ਦੇ ਵਿਚ ਅਚਾਨਕ ਹੀ ਪਾਣੀ ਆਉਣ ਦੇ ਨਾਲ ਪਿੰਡ ਵਾਸੀ ਦੀਆਂ ਤੀਹ ਦੇ ਲਗਭਗ ਮੱਝਾਂ ਲਪੇਟ ਵਿਚ ਆ ਗਈਆਂ | ਜਿਸ ਦੌਰਾਨ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ 27 ਦੇ ਲਗਭਗ ਮੱਝਾਂ ਨੂੰ ਬਾਹਰ ਕੱਢ ਲਿਆ ...

ਪੂਰੀ ਖ਼ਬਰ »

27 ਤਰੀਕ ਤੋਂ ਲਾਪਤਾ ਮਜ਼ਦੂਰ ਦੀ ਨਹੀਂ ਨਿਕਲੀ ਉੱਘ ਸੁੱਘ 8 ਸਾਈਕਲ ਘਨੌਲੀ ਠੇਕੇ ਦੇ ਅਹਾਤੇ ਨੇੜਿਉਂ ਮਿਲਿਆ

ਘਨੌਲੀ, 3 ਜੁਲਾਈ (ਜਸਵੀਰ ਸਿੰਘ ਸੈਣੀ)-ਇੱਥੇ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਨੇੜੇ ਬਣੀਆਂ ਝੁੱਗੀਆਂ ਦੇ 27 ਜੂਨ ਤੋਂ ਗੁੰਮ ਹੋਏ ਦਿਹਾੜੀਦਾਰ ਮਜ਼ਦੂਰ ਦੀ ਹਾਲੇ ਤੱਕ ਕੋਈ ਉੱਘ ਸੁੱਘ ਨਹੀਂ ਨਿਕਲੀ ਹੈ | ਗੁੰਮ ਹੋਏ ਵਿਅਕਤੀ ਦੇ ਭਰਾ ਜਤਿੰਦਰ ਉਰਾਂਵ ਅਤੇ ਪਤਨੀ ਗੰਗਾ ...

ਪੂਰੀ ਖ਼ਬਰ »

ਦਰਜੀ ਕਨ੍ਹੱਈਆ ਲਾਲ ਦੀ ਹੱਤਿਆ ਦੇ ਵਿਰੋਧ 'ਚ ਨੂਰਪੁਰ ਬੇਦੀ ਵਿਖੇ ਰੋਸ ਮਾਰਚ ਕੱਢਿਆ

ਨੂਰਪੁਰ ਬੇਦੀ, 3 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਉਦੈਪੁਰ 'ਚ ਦਰਜ਼ੀ ਕਨ੍ਹਈਆ ਲਾਲ ਦੀ ਕੀਤੀ ਗਈ ਅਮਾਨਵੀ ਹੱਤਿਆ ਦੇ ਵਿਰੋਧ 'ਚ ਰਾਸ਼ਟਰੀ ਸਨਾਤਨ ਧਰਮ ਮੰਚ ਬਲਾਕ ਨੂਰਪੁਰ ਬੇਦੀ ਦੀ ਟੀਮ ਵਲੋਂ ਰਾਸ਼ਟਰੀ ਸੰਸਥਾਪਕ ਮਹੰਤ ਪੰਕਜ ਗਿਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ...

ਪੂਰੀ ਖ਼ਬਰ »

ਨੰਗਲ 'ਚ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ

ਨੰਗਲ, 3 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਅੱਜ ਸ਼ਕਤੀ ਸਦਨ ਨੰਗਲ ਵਿਚ ਲੋਕਾਂ ਦੀਆਂ ...

ਪੂਰੀ ਖ਼ਬਰ »

ਪੁੱਡਾ ਮਾਰਕੀਟ ਦੀ ਦੁਕਾਨ ਵਿਚ ਹੋਈ ਚੋਰੀ

ਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਕਰਨੈਲ ਸਿੰਘ ਸੈਣੀ)-ਬੀਤੀ ਰਾਤ ਪੁੱਡਾ ਮਾਰਕੀਟ ਵਿਖੇ ਇੱਕ ਮਨਿਆਰੀ ਦੀ ਦੁਕਾਨ 'ਤੇ ਚੋਰਾਂ ਨੇ ਹੱਥ ਸਾਫ਼ ਕਰਦਿਆਂ 15 ਹਜ਼ਾਰ ਤੋਂ ਵੱਧ ਨਗਦੀ ਲੈ ਕੇ ਫ਼ਰਾਰ ਹੋ ਜਾਣ ਦੀ ਸੂਚਨਾ ਮਿਲੀ ਹੈ | ਇਸ ਸਬੰਧੀ ਵਸ਼ਿਸ਼ਟ ਕੋਸਮੈਟਿਕ ਦੁਕਾਨ ਦੀ ...

ਪੂਰੀ ਖ਼ਬਰ »

ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਬੁਰਜਵਾਲਾ ਵਿਖੇ ਫ਼ਸਲਾਂ ਮੀਂਹ ਦੇ ਪਾਣੀ 'ਚ ਡੁੱਬੀਆਂ

ਪੁਰਖਾਲੀ, 3 ਜੁਲਾਈ (ਬੰਟੀ)-ਮੀਆਂਪੁਰ ਤੋਂ ਬੁਰਜਵਾਲਾ ਨੂੰ ਜਾਣ ਵਾਲੀ ਸੜਕ ਦੇ ਨਾਲ ਪੈਂਦੀਆਂ ਜ਼ਮੀਨਾਂ 'ਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਦੇ ਵਿਚ ਡੁੱਬ ਗਈਆਂ | ਜਿਸ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਗਿਆ | ਇਸ ਸੰਬੰਧੀ ...

ਪੂਰੀ ਖ਼ਬਰ »

ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਾਟ 'ਤੇ ਪਾਬੰਦੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ

ਸ੍ਰੀ ਚਮਕੌਰ ਸਾਹਿਬ, 3 ਜੁਲਾਈ (ਜਗਮੋਹਣ ਸਿੰਘ ਨਾਰੰਗ)-ਦੁਨੀਆ ਭਰ ਵਿਚ ਸਮਾਜਿਕ ਕਾਰਜਾਂ ਕਰਕੇ ਸਿੱਖਾਂ ਦਾ ਨਾਂਅ ਉੱਚਾ ਕਰਨ ਵਾਲੇ ਖ਼ਾਲਸਾ ਏਡਜ਼ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਾਟ 'ਤੇ ਸਰਕਾਰ ਵਲੋਂ ਪਾਬੰਦੀ ਲਗਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ...

ਪੂਰੀ ਖ਼ਬਰ »

ਪਿੰਡ ਝੱਜ ਨਾਲ ਸੰਬੰਧਿਤ ਦਸ ਦਿਨਾਂ ਤੋਂ ਲਾਪਤਾ ਬਜ਼ੁਰਗ ਮੋਹਣ ਸਿੰਘ ਮਾਨ ਦੀ ਗੁੰਮਸ਼ੁਦਗੀ ਬਣੀ ਚਿੰਤਾ ਦਾ ਵਿਸ਼ਾ

ਕਾਹਨਪੁਰ ਖੂਹੀ, 3 ਜੁਲਾਈ (ਗੁਰਬੀਰ ਸਿੰਘ ਵਾਲੀਆ)-ਨਜ਼ਦੀਕੀ ਪਿੰਡ ਝੱਜ ਚੌਂਕ ਨਾਲ ਸਬੰਧਿਤ ਇੱਕ 90 ਸਾਲਾਂ ਦੇ ਬਜ਼ੁਰਗ ਦੀ ਪਿਛਲੇ ਦਸ ਦਿਨਾਂ ਤੋਂ ਅਚਾਨਕ ਲਾਪਤਾ ਹੋ ਜਾਣ ਨਾਲ ਪਰਿਵਾਰ ਵਿਚ ਵੱਡੀ ਚਿੰਤਾ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਨੰਬਰਦਾਰ ਭਜਨ ਸਿੰਘ ਮਿਨਹਾਸ ਨੂੰ ਸ਼ਰਧਾਂਜਲੀ ਭੇਟ

ਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਜੇ.ਐਸ.ਨਿੱਕੂਵਾਲ)-ਇੱਥੋ ਦੇ ਨੇੜਲੇ ਪਿੰਡ ਮਾਂਗੇਵਾਲ ਦੇ ਨੰਬਰਦਾਰ ਭਜਨ ਸਿੰਘ ਮਿਨਹਾਸ ਨੂੰ ਗੁਰਦੁਆਰਾ ਨਾਨਕਸਰ ਵਿਖੇ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਹਜੂਰੀ ਰਾਗੀ ਭਾਈ ਅਮਿ੍ਤਵੀਰ ਦੇ ਜਥੇ ...

ਪੂਰੀ ਖ਼ਬਰ »

ਮੋਰਿੰਡਾ ਵਿਚ ਸੀਵਰੇਜ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਵਾਹਨ ਵਾਲਿਆਂ ਨੂੰ ਚੁਕਾਉਣੀ ਪੈ ਰਹੀ ਹੈ ਵੱਡੀ ਕੀਮਤ

ਮੋਰਿੰਡਾ, 3 ਜੁਲਾਈ (ਕੰਗ)-ਮੋਰਿੰਡਾ ਵਿਚ ਸੀਵਰੇਜ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਵਾਹਨਾਂ ਵਾਲਿਆਂ ਨੂੰ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ ਕਿਉਂਕਿ ਸੀਵਰੇਜ ਵਿਭਾਗ ਵਲੋਂ ਪੁੱਟੀਆਂ ਸੜਕਾਂ ਦੇ ਧਸਣ ਕਾਰਨ ਆਏ ਦਿਨ ਕੋਈ ਨਾ ਕੋਈ ਵਾਹਨ ਹਾਦਸਾਗ੍ਰਸਤ ਹੋ ਰਿਹਾ ...

ਪੂਰੀ ਖ਼ਬਰ »

ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੀ ਪਹਿਲੀ ਤਨਖ਼ਾਹ 'ਚ ਪ੍ਰਦੂਸ਼ਣ ਮਾਪਣ ਵਾਲੀ ਮਸ਼ੀਨ ਇਲਾਕਾ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੂੰ ਭੇਟ ਕੀਤੀ

ਘਨੌਲੀ, 3 ਜੁਲਾਈ (ਜਸਵੀਰ ਸਿੰਘ ਸੈਣੀ)-ਦਬੁਰਜੀ ਟੀ-ਪੁਆਇੰਟ 'ਤੇ ਪ੍ਰਦੂਸ਼ਣ ਖ਼ਿਲਾਫ਼ 21 ਅਪ੍ਰੈਲ ਤੋਂ ਲਗਾਤਾਰ ਪ੍ਰਦਰਸ਼ਨ ਕਰ ਰਹੇ ਵਾਤਾਵਰਨ ਪ੍ਰੇਮੀਆਂ ਇਲਾਕੇ ਦੇ ਨੌਜਵਾਨਾਂ ਦੇ ਪਤਵੰਤੇ ਸੱਜਣਾਂ ਦੇ ਉਲੀਕੇ ਸੰਘਰਸ਼ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ...

ਪੂਰੀ ਖ਼ਬਰ »

ਸੈਣੀ ਭਵਨ ਵਿਖੇ ਖ਼ੂਨਦਾਨ ਕੈਂਪ ਲਗਾਇਆ

ਰੂਪਨਗਰ, 3 ਜੁਲਾਈ (ਸਤਨਾਮ ਸਿੰਘ ਸੱਤੀ)-ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਅੱਜ ਇੱਥੇ ਸੈਣੀ ਭਵਨ ਵਿਖੇ ਸਮਾਜ ਭਲਾਈ ਦੇ ਪ੍ਰੋਗਰਾਮ ਤਹਿਤ 18ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰੀਸੋਰਸ ਸੈਂਟਰ ...

ਪੂਰੀ ਖ਼ਬਰ »

ਮਨਸਾਲੀ ਚੋਅ (ਨਦੀ) ਦੇ ਪਾਣੀ ਤੋਂ ਕਿਸਾਨਾਂ ਦੀ ਜ਼ਮੀਨਾਂ ਨੂੰ ਬਚਾਉਣ ਦੀ ਮੰਗ

ਰੂਪਨਗਰ, 3 ਜੁਲਾਈ (ਸਤਨਾਮ ਸਿੰਘ ਸੱਤੀ)-ਲਗਾਤਾਰ ਹੋ ਰਹੀਆਂ ਬਾਰਸਾਂ ਨਾਲ ਮਨਸਾਲੀ ਚੋਅ (ਨਦੀ) ਨੇ ਓਵਰ ਫਲੋਅ ਹੋ ਕੇ ਪਿੰਡ ਲੋਦੀਮਾਜਰਾ, ਗੁੰਨੋਮਾਜਰਾ, ਬਹਾਦਰਪੁਰ ਅਤੇ ਮੱਦੋਮਾਜਰਾ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਰਾ ਲੱਗ ਰਿਹਾ ਹੈ ਅਤੇ ਇਸ ਨਾਲ ਝੋਨੇ ਦੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਦਾ ਨਤੀਜਾ 100 ਫ਼ੀਸਦੀ ਰਿਹਾ

ਨੰਗਲ, 3 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਪਿ੍ੰਸੀਪਲ ਕਿਰਨ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਾਇੰਸ ਸਟਰੀਮ ਦੇ ਵਿਦਿਆਰਥੀ ਅਵਿਨਵ ਚੌਧਰੀ ਨੇ 94.2 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ 13 ਵਿਦਿਆਰਥੀਆਂ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਥਲੀ ਖ਼ੁਰਦ ਦਾ ਬਾਰ੍ਹਵੀਂ ਸ਼ੇ੍ਰਣੀ ਦਾ ਨਤੀਜਾ ਸ਼ਾਨਦਾਰ ਰਿਹਾ

ਘਨੌਲੀ, 3 ਜੁਲਾਈ (ਜਸਵੀਰ ਸਿੰਘ ਸੈਣੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ ਬਾਰ੍ਹਵੀਂ ਸ਼ੇ੍ਰਣੀ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੀ ਵਿਦਿਆਰਥਣ ਕਿਰਨਜੋਤ ਕੌਰ ਨੇ 412 / 500 (82 ਫ਼ੀਸਦੀ) ਅੰਕ ਪ੍ਰਾਪਤ ਕਰਕੇ ਸਕੂਲ ਵਿਚ ...

ਪੂਰੀ ਖ਼ਬਰ »

ਟੀਚਰਾਂ ਤੇ ਵਿਦਿਆਰਥੀਆਂ ਨੇ ਛੁੱਟੀਆਂ ਦੇ ਤਜਰਬੇ ਸਾਂਝੇ ਕੀਤੇ

ਨੰਗਲ, 3 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਅੱਜ ਪਹਿਲੇ ਦਿਨ ਸਕੂਲਾਂ 'ਚ ਟੀਚਰਾਂ ਤੇ ਵਿਦਿਆਰਥੀਆਂ ਨੇ ਆਪੋ ਆਪਣੇ ਛੁੱਟੀਆਂ ਦੇ ਤਜਰਬੇ ਸਾਂਝੇ ਕੀਤੇ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਦੇ ਪਿ੍ੰਸੀਪਲ ਕਿਰਨ ਸ਼ਰਮਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਸਰਕਾਰੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜੀ ਸਲਾਬਤ ਪੁਰ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ

ਸ੍ਰੀ ਚਮਕੌਰ ਸਾਹਿਬ, 3 ਜੁਲਾਈ (ਜਗਮੋਹਣ ਸਿੰਘ ਨਾਰੰਗ)-ਇੱਥੋਂ ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ 100 ਫ਼ੀਸਦੀ ਰਿਹਾ | ਪਿ੍ੰਸੀਪਲ ਗੁਰਸ਼ਰਨ ਕੋਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ...

ਪੂਰੀ ਖ਼ਬਰ »

ਮੈਗਜ਼ੀਨ 'ਸੈਣੀ ਸੰਸਾਰ' ਦਾ 45ਵਾਂ ਅੰਕ ਹੋਇਆ ਲੋਕ ਅਰਪਣ

ਰੂਪਨਗਰ, 3 ਜੁਲਾਈ (ਸਤਨਾਮ ਸਿੰਘ ਸੱਤੀ)-ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਸਮਾਜਿਕ ਚੇਤਨਾ ਦਾ ਪ੍ਰਤੀਕ ਤਿਮਾਹੀ ਮੈਗਜ਼ੀਨ 'ਸੈਣੀ ਸੰਸਾਰ' ਦਾ 45ਵਾਂ ਅੰਕ ਅੱਜ ਇੱਥੇ ਸੈਣੀ ਭਵਨ ਵਿਖੇ ਲੋਕ ਅਰਪਣ ਕੀਤਾ ਗਿਆ | ਇਸ ਨੂੰ ਲੋਕ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਦਾ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ

ਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਜੇ.ਐਸ. ਨਿੱਕੂਵਾਲ)-ਇੱਥੋਂ ਦੇ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਕੂਲ ਸਿੱਖਿਆ ਵਲੋਂ ਐਲਾਨਿਆ ਗਿਆ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਦੇ 180 ਵਿਦਿਆਰਥੀਆਂ ਵਿਚੋਂ 156 ਨੇ ਪਹਿਲੇ ਦਰਜੇ ਵਿਚ ਪ੍ਰੀਖਿਆ ...

ਪੂਰੀ ਖ਼ਬਰ »

156 ਵਿਦਿਆਰਥੀ ਹੋਏ ਪਹਿਲੇ ਦਰਜੇ ਵਿਚ ਪਾਸ
ਖ਼ਾਲਸਾ ਸਕੂਲ ਦਾ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ

ਸ੍ਰੀ ਅਨੰਦਪੁਰ ਸਾਹਿਬ, 3 ਜੁਲਾਈ (ਜੇ.ਐਸ. ਨਿੱਕੂਵਾਲ)-ਇੱਥੋਂ ਦੇ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਕੂਲ ਸਿੱਖਿਆ ਵਲੋਂ ਐਲਾਨਿਆ ਗਿਆ 12ਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਜਿਸ ਦੇ 180 ਵਿਦਿਆਰਥੀਆਂ ਵਿਚੋਂ 156 ਨੇ ਪਹਿਲੇ ਦਰਜੇ ਵਿਚ ਪ੍ਰੀਖਿਆ ...

ਪੂਰੀ ਖ਼ਬਰ »

ਬਾਰ੍ਹਵੀਂ ਜਮਾਤ ਦੇ (ਟੈਕਸਟਾਈਲ) ਵੋਕੇਸ਼ਨਲ ਗਰੁੱਪ 'ਚੋਂ ਨੇਹਾ ਅਤੇ ਮਕੈਨੀਕਲ 'ਚੋਂ ਕਰਨ ਨੇ ਲਿਆ ਪਹਿਲਾ ਸਥਾਨ

ਭਰਤਗੜ੍ਹ, 3 ਜੁਲਾਈ (ਜਸਬੀਰ ਸਿੰਘ ਬਾਵਾ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਰਤਗੜ੍ਹ ਦੇ ਵੋਕੇਸ਼ਨਲ ਗਰੁੱਪ (ਟੈਕਸਟਾਈਲ) 'ਚ 11 ਅਤੇ ਮਕੈਨੀਕਲ 'ਚ 13 ਬੱਚਿਆਂ ਨੇ ਇਸ ਵਰ੍ਹੇ ਇਮਤਿਹਾਨ ਦਿੱਤਾ ਸੀ, ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜਿਆਂ ...

ਪੂਰੀ ਖ਼ਬਰ »

ਬਾਬਾ ਜ਼ੋਰਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਥਲੀ ਖੁਰਦ ਵਿਖੇ ਖੂਨਦਾਨ ਕੈਂਪ ਲਗਾਇਆ

ਘਨੌਲੀ, 3 ਜੁਲਾਈ (ਜਸਵੀਰ ਸਿੰਘ ਸੈਣੀ)-ਧੰਨ ਬਾਬਾ ਜ਼ੋਰਾਵਰ ਸਿੰਘ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਥਲੀ ਖੁਰਦ ਵਿਖੇ ਗ੍ਰਾਮ ਪੰਚਾਇਤ ਥਲੀ ਖੁਰਦ, ਗੁਰਦੁਆਰਾ ਪ੍ਰਬੰਧਕ ਕਮੇਟੀ ਥਲੀ ਖੁਰਦ ਵਲੋਂ ਸਮੂਹ ਸਾਧ ਸੰਗਤ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਕੈਂਪ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਭੰਗਲ ਵਿਖੇ ਲਗਾਇਆ ਸਮਰ ਕੋਚਿੰਗ ਕੈਂਪ ਸਮਾਪਤ

ਸੁਖਸਾਲ, 3 ਜੁਲਾਈ (ਧਰਮ ਪਾਲ)-ਸਰਕਾਰੀ ਹਾਈ ਸਕੂਲ ਭੰਗਲ ਵਿਖੇ 21 ਜੂਨ ਤੋਂ 30 ਜੂਨ ਤੱਕ ਦਸ ਰੋਜ਼ਾ ਸਮਰ ਕੈਂਪ ਲਗਾਇਆ ਗਿਆ | ਇਸ ਕੈਂਪ ਦੀ ਸਮਾਪਤੀ 'ਤੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਰਮਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਦੇ ਇੰਚਾਰਜ ਸਾਡੇ ...

ਪੂਰੀ ਖ਼ਬਰ »

ਜਿੰਦਵੜੀ ਵਿਖੇ ਵਾਲੀਬਾਲ ਟੂਰਨਾਮੈਂਟ ਕਰਵਾਇਆ

ਢੇਰ, 3 ਜੁਲਾਈ (ਸ਼ਿਵ ਕੁਮਾਰ ਕਾਲੀਆ)-ਬਾਬਾ ਗੁਰਦਿੱਤਾ ਜੀ ਵੈੱਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਜਿੰਦਵੜੀ ਵਲੋਂ ਪਿੰਡ ਵਿਚ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ | ਜਿਸ ਵਿਚ ਦਰਜਨਾਂ ਹੀ ਟੀਮਾਂ ਨੇ ਭਾਗ ਲਿਆ ਤੇ ਜੇਤੂ ਰਹੀਆਂ ਟੀਮਾਂ ਨੂੰ ਨਗਦ ਇਨਾਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX