ਤਾਜਾ ਖ਼ਬਰਾਂ


ਸਦਨ ਦੀ ਕਾਰਵਾਈ 15 ਮਿੰਟ ਲਈ ਫਿਰ ਮੁਲਤਵੀ
. . .  11 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਰੌਲੇ ਰੱਪੇ ਤੋਂ ਬਾਅਦ ਸਦਨ ਦੀ ਕਾਰਵਾਈ ਫਿਰ ਤੋਂ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ...।
ਸਪੀਕਰ ਵਲੋਂ ਨੇਮ ਕਰਨ ਦੇ ਬਾਵਜੂਦ ਸੀਟਾਂ 'ਤੇ ਬੈਠੇ ਕਾਂਗਰਸ ਵਿਧਾਇਕ
. . .  16 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਪੀਕਰ ਵਲੋਂ ਨੇਮ ਕਰਨ ਦੇ ਬਾਵਜੂਦ ਕਾਂਗਰਸ ਵਿਧਾਇਕ ਸੀਟਾਂ 'ਤੇ ਬੈਠ ਗਏ। ਮਾਰਸ਼ਲ ਕਾਂਗਰਸ ਵਿਧਾਇਕਾਂ ਨੂੰ ਬਾਹਰ ਲਿਜਾਣ ਲਈ ਕੋਸ਼ਿਸ਼ ਕਰ ਰਹੇ ਹਨ ਜਦਕਿ 'ਆਪ' ਵਿਧਾਇਕ ਕਾਂਗਰਸ ਵਿਧਾਇਕਾਂ ਖ਼ਿਲਾਫ਼...
ਰੌਲੇ ਰੱਪੇ ਦੌਰਾਨ ਸਦਨ ਦੀ ਕਾਰਵਾਈ 10 ਮਿੰਟ ਲਈ ਫਿਰ ਤੋਂ ਕੀਤੀ ਗਈ ਮੁਲਤਵੀ
. . .  22 minutes ago
ਸਪੀਕਰ ਨੇ ਰੌਲੇ ਰੱਪੇ ਮਗਰੋਂ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਨੇਮ, ਮਾਰਸ਼ਲਾਂ ਨੂੰ ਦਿੱਤੇ ਆਦੇਸ਼
. . .  23 minutes ago
ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਹੇਠਾਂ ਆ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ
. . .  24 minutes ago
ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਪੰਜਾਬ ਸਰਕਾਰ ਨੇ ਸੰਵਿਧਾਨਕ ਮੁਖੀ ਰਾਜਪਾਲ ਨੂੰ ਕੀਤਾ ਚੈਲੰਜ - ਪ੍ਰਤਾਪ ਸਿੰਘ ਬਾਜਵਾ
. . .  30 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਨ੍ਹਾ ਕਰਨ ਦੇ ਬਾਵਜੂਦ ਸਦਨ 'ਚ ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਸੰਵਿਧਾਨਕ ਮੁਖੀ ਰਾਜਪਾਲ...
ਰਾਜਪਾਲ ਅਤੇ ਪੰਜਾਬ ਸਰਕਾਰ ਵਿਚਾਲੇ ਫਿਰ ਤੋਂ ਪੇਚਾ ਪੈਣ ਦੇ ਆਸਾਰ
. . .  34 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਭਰੋਸਗੀ ਮਤੇ ਨੂੰ ਲੈ ਕੇ ਰਾਜਪਾਲ ਵਲੋਂ ਪੰਜਾਬ ਸਰਕਾਰ ਦੁਆਰਾ ਸੱਦਿਆ ਇਜਲਾਸ ਪਿਛਲੇ ਦਿਨੀਂ ਰੱਦ ਕਰ ਦਿੱਤਾ ਗਿਆ ਸੀ। ਪਰ ਸਰਕਾਰ ਵਲੋਂ ਦੁਬਾਰਾ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  37 minutes ago
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  19 minutes ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ)- ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਗੁਰਬਾਣੀ ਦਾ ਪਵਿੱਤਰ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ...
ਭਾਜਪਾ ਵਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ
. . .  46 minutes ago
ਚੰਡੀਗੜ੍ਹ, 27 ਸਤੰਬਰ (ਮਨਜੋਤ) - ਸਦਨ 'ਚੋਂ ਵਾਕਆਊਟ ਤੋਂ ਬਾਅਦ ਭਾਜਪਾ ਵਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ ਸ਼ੁਰੂ ਕਰ ਦਿੱਤੀ ਗਈ...
ਭਾਰੀ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  55 minutes ago
ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦਿਹਾਂਤ
. . .  15 minutes ago
ਸ਼ਹਿਣਾ, 27 ਸਤੰਬਰ (ਸੁਰੇਸ਼ ਗੋਗੀ) - ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂਂ ਦਰਸ਼ਨ ਸਿੰਘ...
ਭਾਜਪਾ ਵਿਧਾਇਕਾਂ ਵਲੋਂ ਸਦਨ ਚੋਂ ਵਾਕਆਊਟ
. . .  about 1 hour ago
ਚੰਡੀਗੜ੍ਹ, 27 ਸਤੰਬਰ - ਵਿਧਾਨ ਸਭਾ ਇਜਲਾਸ ਦੌਰਾਨ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਨਾ ਸੱਦਣ ਦਾ ਵਿਰੋਧ ਕਰਨ ਦੌਰਾਨ ਭਾਜਪਾ ਵਿਧਾਇਕਾਂ ਵਲੋਂ ਸਦਨ 'ਚ ਰੌਲਾ ਰੱਪਾ ਪਾਇਆ ਗਿਆ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਸਦਨ ਵਿਚੋਂ...
ਚਾਰ ਦਿਨ ਚੱਲੇਗਾ ਵਿਧਾਨ ਸਭਾ ਇਜਲਾਸ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) ਪੰਜਾਬ ਵਿਧਾਨ ਸਭਾ ਦਾ ਇਜਲਾਸ ਚਾਰ ਦਿਨ ਚੱਲੇਗਾ। ਆਖ਼ਰੀ ਦਿਨ ਸੋਮਵਾਰ ਅਣਮਿੱਥੇ ਸਮੇਂ ਲਈ ਇਜਲਾਸ ਉਠਾਇਆ...
ਵਿਧਾਨ ਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋ ਗਈ...
ਕੈਨੇਡਾ ਸਰਕਾਰ ਨੇ 1 ਅਕਤੂਬਰ ਤੋਂ ਕੋਵਿਡ-19 ਸੰਬੰਧੀ ਕੈਨੇਡਾ ਦਾਖ਼ਲ ਹੋਣ ਵਾਲਿਆਂ ਲਈ ਹਟਾਈਆਂ ਪਾਬੰਦੀਆਂ
. . .  about 1 hour ago
ਕੈਲਗਰੀ, 27 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਸਰਕਾਰ ਨੇ ਕੋਵਿਡ-19 ਸੰਬੰਧੀ ਜਾਰੀ ਕੀਤੀਆਂ ਸਾਰੀਆਂ ਪਾਬੰਦੀਆ ਖ਼ਤਮ ਕਰਦੇ ਹੋਏ 1 ਅਕਤੂਬਰ 2022 ਤੋ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਟੈਸਟਿੰਗ ਅਤੇ ਇਕਾਂਤਵਾਸ ਦੀਆਂ ਸਾਰੀਆਂ ਪਾਬੰਦੀਆਂ...
ਵਿਧਾਨ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਵਿਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦੇਣ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ...
ਭਾਰਤ-ਪਾਕਿ ਸਰਹੱਦ ਨੇੜੇ ਡਰੋਨ ਦੀ ਹਲਚਲ
. . .  about 1 hour ago
ਅਜਨਾਲਾ/ਗੱਗੋਮਾਹਲ 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਚੌਂਕੀ ਚੰਡੀਗੜ੍ਹ ਨੇੜੇ ਬੀ.ਐਸ.ਐਫ. ਜਵਾਨਾਂ ਵਲੋਂ ਬੀਤੀ ਰਾਤ ਡਰੋਨ ਦੀ ਹਲਚਲ ਦੇਖੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਜਵਾਨਾਂ...
ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਸ਼ੁਰੂ
. . .  about 2 hours ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਜਲਾਸ ਦੀ ਸ਼ੁਰੂਆਤ ਵਿਚ ਨਿਰਮਲ ਸਿੰਘ ਕਾਹਲੋਂ, ਡਾ. ਧਰਮਵੀਰ ਅਗਨੀਹੋਤਰੀ...
ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਰੋਡ ਜਾਮ ਕਰ ਲਾਇਆ ਧਰਨਾ
. . .  about 2 hours ago
ਤਲਵੰਡੀ ਸਾਬੋ, 27 ਸਤੰਬਰ (ਰਣਜੀਤ ਸਿੰਘ ਰਾਜੂ) - ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਮੀਂਹ ਦੇ ਖੜੇ ਪਾਣੀ ਨੂੰ ਕੱਢਣ ਲਈ ਵਾਰ ਵਾਰ ਅਪੀਲਾਂ ਦੇ ਬਾਵਜ਼ੂਦ ਸਰਕਾਰ ਜਾਂ ਪ੍ਰਸ਼ਾਸ਼ਨ ਵਲੋਂ ਕੋਈ ਯਤਨ ਨਾ ਕਰਨ ਦੇ ਦੋਸ਼ ਲਾਉਂਦਿਆਂ ਅੱਜ ਤਖ਼ਤ ਸਾਹਿਬ ਦੇ ਸਮੂਹ ਮੁਲਾਜ਼ਮ, ਪ੍ਰਚਾਰਕ...
ਪੱਟੀ ਹਲਕੇ ਦੇ ਪਿੰਡ ਗਦਾਈਕੇ ਵਿਖੇ 2 ਨੌਜਵਾਨਾਂ ਦਾ ਕਤਲ
. . .  about 2 hours ago
ਪੱਟੀ, 27 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ ਵਿਚ ਬੀਤੀ ਰਾਤ 2 ਨੌਜਵਾਨਾਂ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਿ੍ਤਕ ਗੁਰਦਰਸ਼ਨ ਸਿੰਘ ਉਰਫ ਸੋਨਾ ਵਾਸੀ ਵਾਸੀ...
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ
. . .  about 2 hours ago
ਚੰਡੀਗੜ੍ਹ, 27 ਸਤੰਬਰ - ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਇਜਲਾਸ ਕੁੱਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ।
ਮੀਂਹ ਨਾਲ ਗਰੀਬ ਦੇ ਮਕਾਨ ਦੀ ਡਿਗੀ ਛੱਤ
. . .  about 3 hours ago
ਸੰਧਵਾਂ, 27 ਸਤੰਬਰ (ਪ੍ਰੇਮੀ ਸੰਧਵਾਂ) - ਦੇਖਣ ਤੋਂ ਅਸਮਰਥ ਬੀਬੀ ਸੀਸੋ ਵਿਧਵਾ ਸਰਵਣ ਰਾਮ ਵਾਸੀ ਸੰਧਵਾਂ ਨੇ ਭਰੇ ਮਨ ਨਾਲ ਦੱਸਿਆ ਕਿ ਲਗਾਤਾਰ ਭਰਵੇਂ ਤੇ ਰਚਵੇਂ ਮੀਂਹ ਪੈਣ ਕਾਰਨ ਉਸ ਦੇ ਮਕਾਨ ਦੀ ਛੱਤ ਡਿੱਗ ਪਈ ਤੇ ਉਸ ਵੇਲੇ ਕੋਈ ਅੰਦਰ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ...
ਪ੍ਰਧਾਨ ਮੰਤਰੀ ਮੋਦੀ ਵਲੋਂ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ
. . .  about 3 hours ago
ਟੋਕੀਓ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿਚ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ...
ਯਮੁਨਾ ਨਦੀ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਹੁੰਚਾ ਉੱਪਰ
. . .  about 3 hours ago
ਨਵੀਂ ਦਿੱਲੀ, 27 ਸਤੰਬਰ - ਰਾਸ਼ਟਰੀ ਰਾਜਧਾਨੀ ਵਿਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ,ਕਿਉਂਕਿ ਅੱਜ ਸਵੇਰੇ 8 ਵਜੇ ਨਦੀ 'ਚ ਪਾਣੀਂ ਦਾ ਪੱਧਰ 206.16 ਮੀਟਰ ਤੱਕ ਪਹੁੰਚ ਗਿਆ ਹੈ।ਯਮੁਨਾ ਨਦੀ ਦਾ ਖਤਰੇ ਦਾ ਨਿਸ਼ਾਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਹਾੜ ਸੰਮਤ 554

ਫਿਰੋਜ਼ਪੁਰ

ਵੱਡੇ ਸੜਕੀਂ ਹਾਦਸੇ ਦੀ ਉਡੀਕ 'ਚ ਫ਼ਿਰੋਜ਼ਪੁਰ ਪੁਲਿਸ ਪ੍ਰਸ਼ਾਸਨ

ਫ਼ਿਰੋਜ਼ਪੁਰ, 3 ਜੁਲਾਈ (ਰਾਕੇਸ਼ ਚਾਵਲਾ)-ਜੀ. ਟੀ. ਰੋਡ ਫ਼ਿਰੋਜ਼ਪੁਰ ਛਾਉਣੀ ਸਥਿਤ ਡੀ. ਸੀ. ਕੰਪਲੈਕਸ ਤੇ ਕੈਂਟੋਨਮੈਂਟ ਬੋਰਡ ਅਧੀਨ ਆਉਂਦੀਆਂ ਦੁਕਾਨਾਂ ਤੋਂ ਲੈ ਕੇ ਘੁਮਿਆਰ ਮੰਡੀ ਮੋੜ ਤੱਕ ਪੈਂਦੀਆਂ ਦੁਕਾਨਾਂ 'ਤੇ ਸ਼ਾਮ ਸਮੇਂ ਕਾਰਾਂ, ਜੀਪਾਂ ਆਦਿ ਵੱਡੇ ਵਾਹਨ ਸੜਕ ਦੇ ਵਿਚਕਾਰ ਖੜਣ ਨਾਲ ਪੈਦਾ ਹੰੁਦੀ ਟ੍ਰੈਫਿਕ ਸਮੱਸਿਆ ਨਾਲ ਜਿੱਥੇ ਰਾਹਗੀਰਾਂ ਨੂੰ ਲੰਘਣ 'ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਇਹ ਰੋਡ ਨੈਸ਼ਨਲ ਹਾਈਵੇ ਹੋਣ ਕਾਰਨ ਵੱਡੇ ਵਾਹਨਾਂ ਦਾ ਇੱਥੋਂ ਲੰਘਣ ਨਾਲ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਦੁਕਾਨਾਂ ਜੂਸ ਕਾਰਨਰ, ਫਾਸਟ ਫੂਡ, ਚਿਕਨ ਸੈਂਟਰ, ਸ਼ਰਾਬ ਦਾ ਠੇਕਾ ਆਦਿ ਦੀਆਂ ਹੋਣ ਕਰਕੇ ਸ਼ਾਮ ਸਮੇਂ ਕਾਰਾਂ, ਜੀਪਾਂ ਆਦਿ ਵੱਡੇ ਵਾਹਨਾਂ ਦੀਆਂ ਇੱਥੇ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ ਤੇ ਵਾਹਨਾਂ ਦਾ ਸੜਕਾਂ ਦੇ ਵਿਚਕਾਰ ਹੀ ਘੰਟਾਂਬੱਧੀ ਸਮਾਂ ਖੜਨ ਨਾਲ ਫੁੱਟਪਾਥ ਦੇ ਨਾਲ-ਨਾਲ ਨਿਕਲਣ ਵਾਲੇ ਗਲੀ-ਮੁਹੱਲਿਆਂ 'ਚ ਜਾਣ ਵਾਲੇ ਵਾਹਨਾਂ ਨੂੰ ਵੀ ਨਿਕਲਣ ਲਈ ਰਾਹ ਨਹੀਂ ਮਿਲਦਾ ਤੇ ਹਾਦਸਿਆਂ ਦਾ ਸ਼ਿਕਾਰ ਹੋਣ ਦਾ ਡਰ ਰਹਿੰਦਾ ਹੈ | ਸਥਾਨਕ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ, ਪਰ ਹਾਦਸਾ ਹੋਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਗੂੜੀ ਨੀਂਦੇ ਸੁੱਤਾ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ | ਉਨ੍ਹਾਂ ਪ੍ਰਸ਼ਾਸਨ ਅਤੇ ਕੈਂਟੋਨਮੈਂਟ ਬੋਰਡ ਤੋਂ ਮੰਗ ਕੀਤੀ ਕਿ ਇਨ੍ਹਾਂ ਦੁਕਾਨਾਂ ਦੇ ਨਾਲ ਪਾਰਕਿੰਗ ਦਾ ਇੰਤਜ਼ਾਮ ਕਰਵਾ ਕੇ ਜੀ. ਟੀ. ਰੋਡ ਖ਼ਾਲੀ ਕਰਵਾਇਆ ਜਾਵੇ ਤਾਂ ਜੋ ਰਾਹਗੀਰ ਕਿਸੇ ਵੱਡੇ ਅਣਸੁਖਾਵੀਂ ਘਟਨਾ ਤੋਂ ਬਚ ਸਕਣ | ਮਾਮਲੇ ਸਬੰਧੀ ਜਦ ਥਾਣਾ ਕੈਂਟ ਦੇ ਐੱਸ.ਐੱਚ.ਓ. ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ ਤੇ ਕਿਸੇ ਵੀ ਕੀਮਤ 'ਤੇ ਸੜਕਾਂ ਕਿਨਾਰੇ ਗੱਡੀਆਂ ਖੜੀਆਂ ਨਹੀਂ ਕਰਨ ਦਿੱਤੀਆਂ ਜਾਣਗੀਆਂ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੜਕਾਂ ਕਿਨਾਰੇ ਗੱਡੀਆਂ ਖੜੀਆਂ ਕਰਨ ਦੀ ਬਜਾਏ ਯੋਗ ਸਥਾਨ ਜਾਂ ਪਾਰਕਿੰਗ 'ਤੇ ਹੀ ਗੱਡੀਆਂ ਖੜੀਆਂ ਕੀਤੀਆਂ ਜਾਣ |

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਲਵੰਡੀ ਭਾਈ, 3 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਘੱਲ ਖ਼ੁਰਦ ਨਾਲ ਸਬੰਧਿਤ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਇਕੱਤਰਤਾ ਹੋਈ, ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਰਾਕੇਸ਼ ਕੁਮਾਰ ਮਹਿਤਾ ਸੁਲਹਾਨੀ ਤੇ ਜ਼ਿਲ੍ਹਾ ਉਪ ਪ੍ਰਧਾਨ ...

ਪੂਰੀ ਖ਼ਬਰ »

ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ, ਇਕ ਗੰਭੀਰ

ਜ਼ੀਰਾ, 3 ਜੁਲਾਈ (ਮਨਜੀਤ ਸਿੰਘ ਢਿੱਲੋਂ)-ਬਲਾਕ ਜ਼ੀਰਾ ਦੇ ਪਿੰਡ ਬਹਿਕ ਗੁੱਜਰਾਂ 'ਚ ਜ਼ਮੀਨ ਦੇ ਵਿਵਾਦ ਦੇ ਚੱਲਦਿਆਂ ਇਕ ਧਿਰ ਵਲੋਂ ਗੋਲੀ ਚਲਾ ਦਿੱਤੀ ਗਈ, ਜਿਸ ਦੌਰਾਨ ਗੰਭੀਰ ਹੋਏ ਜ਼ਖ਼ਮੀ ਨੌਜਵਾਨ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਇਸ ...

ਪੂਰੀ ਖ਼ਬਰ »

ਨਾਜਾਇਜ਼ ਅਸਲੇ ਤੇ ਜ਼ਿੰਦਾ ਰੌਂਦ ਸਮੇਤ ਕਾਰ ਸਵਾਰ ਕਾਬੂ, ਮਾਮਲਾ ਦਰਜ

ਫ਼ਿਰੋਜ਼ਪੁਰ, 3 ਜੁਲਾਈ (ਕੁਲਬੀਰ ਸਿੰਘ ਸੋਢੀ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਵਲੋਂ ਜ਼ਿਲ੍ਹਾ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਦੇ ਦਿਸ਼ਾ ਨਿਰਦੇਸ਼ ਤੇ ਥਾਣਾ ਮੁਖੀ ਗੁਰਮੀਤ ਸਿੰਘ ਦੀ ਅਗਵਾਈ ਵਿਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ, ਨਸ਼ਾ ਤਸਕਰਾਂ ਤੇ ਸ਼ਰਾਰਤੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਪਹਿਲੀ ਗਾਰੰਟੀ ਪੂਰੀ ਕਰਨ ਲਈ ਧੰਨਵਾਦ-ਸਿੰਧੀ

ਮਮਦੋਟ, 3 ਜੁਲਾਈ (ਸੁਖਦੇਵ ਸਿੰਘ ਸੰਗਮ)-ਪੰਜਾਬ 'ਚ ਪਹਿਲੀ ਵਾਰ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਦੇ ਹੋਏ ਚੋਣਾਂ ਦੌਰਾਨ ਕੀਤੀਆਂ ਗਰੰਟੀਆਂ ਵਿਚੋਂ ਪਹਿਲੀ ਗਾਰੰਟੀ ਬਿਜਲੀ ਦੀਆਂ 300 ਯੂਨਿਟ ਪ੍ਰਤੀ ਮਹੀਨਾ ਹਰ ਵਰਗ ਨੂੰ ...

ਪੂਰੀ ਖ਼ਬਰ »

ਕੋਰੋਨਾ ਦੇ ਛੇ ਹੋਰ ਮਾਮਲੇ ਮਿਲੇ

ਫ਼ਿਰੋਜ਼ਪੁਰ, 3 ਜੁਲਾਈ (ਜਸਵਿੰਦਰ ਸਿੰਘ ਸੰਧੂ)-ਦੁਨੀਆ 'ਚ ਫੈਲੀ ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਛੇ ਹੋਰ ਵਿਅਕਤੀ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ, ਜਿਸ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵੱਧ ਕੇ 20 ਹੋ ...

ਪੂਰੀ ਖ਼ਬਰ »

ਮਾਂ ਬੋਲੀ ਤੇਰਾ ਕੌਣ ਵਿਚਾਰਾ

ਫ਼ਿਰੋਜ਼ਪੁਰ, 3 ਜੁਲਾਈ (ਗੁਰਿੰਦਰ ਸਿੰਘ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਪੰਜਾਬੀ ਲਾਜ਼ਮੀ ਵਿਸ਼ੇ 'ਚੋਂ ਸਾਢੇ ਚਾਰ ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦਾ ਫ਼ੇਲ੍ਹ ਹੋਣਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ...

ਪੂਰੀ ਖ਼ਬਰ »

ਸਿਹਤ ਵਿਭਾਗ ਅੱਜ ਤੋਂ 17 ਤੱਕ ਮਨਾਏਗਾ ਦਸਤ ਰੋਕੂ ਜਾਗਰੂਕਤਾ ਪੰਦ੍ਹਰਵਾੜਾ-ਸਿਵਲ ਸਰਜਨ

ਫ਼ਿਰੋਜ਼ਪੁਰ, 3 ਜੁਲਾਈ (ਜਸਵਿੰਦਰ ਸਿੰਘ ਸੰਧੂ)-ਸਿਹਤ ਵਿਭਾਗ ਵਲੋਂ ਦਸਤ ਰੋਗ ਨਾਲ ਅਜਾਈ ਜਾਂਦੀਆਂ ਮਨੁੱਖੀ ਖ਼ਾਸ ਕਰ ਕੇ ਬੱਚਿਆਂ ਦੀਆਂ ਅਤਿ ਕੀਮਤੀ ਜਾਨਾਂ ਨੂੰ ਬਚਾਉਣ ਲਈ ਦਸਤ ਰੋਗ ਦੇ ਕਾਰਨਾਂ, ਲੱਛਣਾਂ ਤੇ ਇਲਾਜ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ...

ਪੂਰੀ ਖ਼ਬਰ »

ਵਿਧਾਇਕ ਦਹੀਆ ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਸਟਾਫ਼ ਤੇ ਫੈਕਲਟੀ ਵਲੋਂ ਸਨਮਾਨਿਤ

ਫ਼ਿਰੋਜ਼ਪੁਰ, 3 ਜੁਲਾਈ (ਕੁਲਬੀਰ ਸਿੰਘ ਸੋਢੀ)-ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਆਪਣੇ ਪਲੇਠੇ ਬਜਟ ਵਿਚ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੀ ਸਿਰਮੌਰ ਸੰਸਥਾ ਐੱਸ. ਬੀ. ਐੱਸ. ਸਟੇਟ ਯੂਨੀਵਰਸਿਟੀ ਦੀ ਗ੍ਰਾਂਟ ਵਿਚ ਦੁੱਗਣਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਕਰਕੇ ...

ਪੂਰੀ ਖ਼ਬਰ »

ਜ਼ਿਲ੍ਹਾ ਲਾਇਬ੍ਰੇਰੀ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਫ਼ਿਰੋਜ਼ਪੁਰ, 3 ਜੁਲਾਈ (ਜਸਵਿੰਦਰ ਸਿੰਘ ਸੰਧੂ)-ਸਮਾਜ 'ਚ ਗੁਣਾਤਮਿਕ ਸੁਧਾਰਾਂ, ਲੋਕਾਂ ਨੂੰ ਕਿਤਾਬਾਂ ਨਾਲ ਜੋੜਣ, ਕਿਤਾਬੀ ਗਿਆਨ ਵੰਡਣ, ਨੈਤਿਕ ਕਦਰਾਂ-ਕੀਮਤਾਂ ਸਬੰਧੀ ਗਿਆਨਵਾਣ ਬਣਾਉਣ ਤੇ ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਦੇ ਪਾਸਾਰ ਤੇ ਡਿਜਲੀਟਾਈਜੇਸ਼ਨ ...

ਪੂਰੀ ਖ਼ਬਰ »

ਸਰਕਾਰ ਜੀ ਕਦੋਂ ਦੂਰ ਹੋਵੇਗੀ ਮੱਲਾਂਵਾਲਾ ਦੇ ਗੰਦੇ ਪਾਣੀ ਦੀ ਸਮੱਸਿਆ

ਮੱਲਾਂਵਾਲਾ, 3 ਜੁਲਾਈ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)-ਜਦੋਂ ਦੀ ਮੱਲਾਂਵਾਲਾ ਖ਼ਾਸ ਦੀ ਨਗਰ ਪੰਚਾਇਤ ਹੋਂਦ ਵਿਚ ਹੈ, ਉਦੋਂ ਤੋਂ ਤਿੰਨ ਸਰਕਾਰਾਂ ਬਦਲ ਗਈਆਂ ਹਨ, ਪਰ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਜਿਉਂ ਦਾ ਤਿਉਂ ਬਰਕਰਾਰ ਹੈ | ਅੱਜ ਮੱਲਾਂਵਾਲਾ ਦੇ ਵਸਨੀਕ ...

ਪੂਰੀ ਖ਼ਬਰ »

ਕੈਂਟੋਨਮੈਂਟ ਬੋਰਡ ਨੇ ਨਾਜਾਇਜ਼ ਕਬਜ਼ਿਆਂ ਵਿਰੱੁਧ ਚਲਾਈ ਮੁਹਿੰਮ

ਫ਼ਿਰੋਜ਼ਪੁਰ, 3 ਜੁਲਾਈ (ਰਾਕੇਸ਼ ਚਾਵਲਾ)-ਕੰਟੋਨਮੈਂਟ ਬੋਰਡ ਵਲੋਂ ਫ਼ਿਰੋਜ਼ਪੁਰ ਛਾਉਣੀ ਦੇ ਲਾਲ ਕੁਰਤੀ ਇਲਾਕੇ ਵਿਚ ਡਿਫੈਂਸ ਅਸਟੇਟ ਦੀ ਜ਼ਮੀਨ 'ਤੇ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 40 ਮਕਾਨਾਂ ਨੂੰ ਢਾਹ ਦਿੱਤਾ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਯੂਨੀਅਨ ਦੀ ਮੀਟਿੰਗ

ਜ਼ੀਰਾ, 3 ਜੁਲਾਈ (ਮਨਜੀਤ ਸਿੰਘ ਢਿੱਲੋਂ)-ਪੰਜਾਬ ਪੈਨਸ਼ਨਰਜ਼ ਯੂਨੀਅਨ ਇਕਾਈ ਜ਼ੀਰਾ ਦੀ ਮੀਟਿੰਗ ਸ਼ਿਵਾਲਾ ਮੰਦਰ ਨੇੜੇ ਬੱਸ ਸਟੈਂਡ ਜ਼ੀਰਾ ਵਿਖੇ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਸਮੂਹ ਮੈਂਬਰਾਂ ਨੇ ਸ਼ਮੂਲੀਅਤ ...

ਪੂਰੀ ਖ਼ਬਰ »

ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 4.64 ਲੱਖ ਦੀ ਠੱਗੀ ਮਾਰੀ, ਦੋ ਨਾਮਜ਼ਦ

ਫ਼ਿਰੋਜ਼ਪੁਰ, 3 ਜੁਲਾਈ (ਗੁਰਿੰਦਰ ਸਿੰਘ)-ਡਾਕਘਰ ਵਿਚ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਸਾਢੇ ਚਾਰ ਲੱਖ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਪੁਲਿਸ ਨੇ ਪੀੜਤ ਮਹਿਲਾ ਦੀ ਸ਼ਿਕਾਇਤ 'ਤੇ ਦੋ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਪਰਚਾ ਦਰਜ ਕੀਤਾ ਹੈ | ...

ਪੂਰੀ ਖ਼ਬਰ »

ਪਿ੍ੰ. ਸੁਰੇਸ਼ ਕੁਮਾਰ ਨੂੰ ਸਿੱਖਿਆ ਵਿਭਾਗ ਵਲੋਂ ਮਿਲੀ ਕਲੀਨ ਚਿੱਟ

ਗੁਰੂਹਰਸਹਾਏ, 3 ਜੁਲਾਈ (ਕਪਿਲ ਕੰਧਾਰੀ)-ਸੁਰੇਸ਼ ਕੁਮਾਰ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ | ਪਿਛਲੇ ਸਮੇਂ ਸਕੂਲ ਦੇ ਸਾਬਕਾ ਚੇਅਰਮੈਨ ਵਲੋਂ ਗ੍ਰਾਂਟਾਂ ਸਬੰਧੀ ਝੂਠੀਆਂ ...

ਪੂਰੀ ਖ਼ਬਰ »

ਪਿ੍ੰ. ਸੁਰੇਸ਼ ਕੁਮਾਰ ਨੂੰ ਸਿੱਖਿਆ ਵਿਭਾਗ ਵਲੋਂ ਮਿਲੀ ਕਲੀਨ ਚਿੱਟ

ਗੁਰੂਹਰਸਹਾਏ, 3 ਜੁਲਾਈ (ਕਪਿਲ ਕੰਧਾਰੀ)-ਸੁਰੇਸ਼ ਕੁਮਾਰ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗੁਰੂਹਰਸਹਾਏ ਵਿਖੇ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਦੇ ਰਹੇ ਹਨ | ਪਿਛਲੇ ਸਮੇਂ ਸਕੂਲ ਦੇ ਸਾਬਕਾ ਚੇਅਰਮੈਨ ਵਲੋਂ ਗ੍ਰਾਂਟਾਂ ਸਬੰਧੀ ਝੂਠੀਆਂ ...

ਪੂਰੀ ਖ਼ਬਰ »

ਅਸ਼ਰਫ਼ ਮੁਹੰਮਦ ਨੈਸ਼ਨਲ ਮੈਡੀਕਲ ਟੈੱਸਟ ਪਾਸ ਕਰਕੇ ਡਾਕਟਰ ਬਣਿਆ

ਮੱਲਾਂਵਾਲਾ 3 ਜੁਲਾਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਕਸਬਾ ਮੱਲਾਂਵਾਲਾ ਦੇ ਨਾਮਵਰ ਹੱਡੀਆਂ ਦੇ ਮਾਹਿਰ ਡਾਕਟਰ ਸ਼ਤਾਰ ਮੁਹੰਮਦ ਦੇ ਹੋਣਹਾਰ ਪੱੁਤਰ ਅਸ਼ਰਫ਼ ਮੁਹੰਮਦ ਨੇ ਆਪਣੀ ਸਖ਼ਤ ਮਿਹਨਤ ਸਦਕਾ ਯੂਕਰੇਨ ਤੋਂ ਐੱੱਮ.ਬੀ.ਬੀ.ਐੱਸ. (ਡਾਕਟਰ) ਦੀ ਪੜ੍ਹਾਈ ਕਰਨ ...

ਪੂਰੀ ਖ਼ਬਰ »

ਹਿੰਦੂ ਜਥੇਬੰਦੀਆਂ ਦਾ ਨਾਂਅ ਵਰਤ ਕੇ ਪੰਜਾਬ ਸਰਕਾਰ ਸਰਕਾਰੀ ਬੱਸਾਂ ਤੋਂ ਸਿੱਖ ਆਗੂਆਂ ਦੀਆਂ ਤਸਵੀਰਾਂ ਹਟਾਉਣ ਦੀ ਚੱਲ ਰਹੀ ਚਾਲ- ਗੋਲਡੀ

ਖੋਸਾ ਦਲ ਸਿੰਘ, 3 ਜੁਲਾਈ (ਮਨਪ੍ਰੀਤ ਸਿੰਘ ਸੰਧੂ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਰਾਜਵਿੰਦਰ ਸਿੰਘ ਗੋਲਡੀ ਵਲੋਂ ਪੰਜਾਬ ਸਰਕਾਰ ਦੇ ਸਰਕਾਰੀ ਬੱਸਾਂ ਤੋਂ ਸੰਤਾਂ ਤੇ ਭਾਈ ਹਵਾਰੇ ਦੀਆਂ ਤਸਵੀਰਾਂ ਹਟਾਉਣ ਦੇ ਫ਼ੈਸਲੇ ਦਾ ਪੁਰਜ਼ੋਰ ਵਿਰੋਧ ਕਰਦਿਆਂ ...

ਪੂਰੀ ਖ਼ਬਰ »

ਹਿੰਦੂ ਜਥੇਬੰਦੀਆਂ ਦਾ ਨਾਂਅ ਵਰਤ ਕੇ ਪੰਜਾਬ ਸਰਕਾਰ ਸਰਕਾਰੀ ਬੱਸਾਂ ਤੋਂ ਸਿੱਖ ਆਗੂਆਂ ਦੀਆਂ ਤਸਵੀਰਾਂ ਹਟਾਉਣ ਦੀ ਚੱਲ ਰਹੀ ਚਾਲ- ਗੋਲਡੀ

ਖੋਸਾ ਦਲ ਸਿੰਘ, 3 ਜੁਲਾਈ (ਮਨਪ੍ਰੀਤ ਸਿੰਘ ਸੰਧੂ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਰਾਜਵਿੰਦਰ ਸਿੰਘ ਗੋਲਡੀ ਵਲੋਂ ਪੰਜਾਬ ਸਰਕਾਰ ਦੇ ਸਰਕਾਰੀ ਬੱਸਾਂ ਤੋਂ ਸੰਤਾਂ ਤੇ ਭਾਈ ਹਵਾਰੇ ਦੀਆਂ ਤਸਵੀਰਾਂ ਹਟਾਉਣ ਦੇ ਫ਼ੈਸਲੇ ਦਾ ਪੁਰਜ਼ੋਰ ਵਿਰੋਧ ਕਰਦਿਆਂ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਫ਼ਿਰੋਜ਼ਪੁਰ, 3 ਜੁਲਾਈ (ਜਸਵਿੰਦਰ ਸਿੰਘ ਸੰਧੂ)-ਸਮਾਜ ਸੇਵੀ ਕਾਰਜਾਂ 'ਚ ਯੋਗਦਾਨ ਪਾਉਣ ਵਾਲੀ ਰੋਟਰੀ ਕਲੱਬ ਫ਼ਿਰੋਜ਼ਪੁਰ ਵਲੋਂ ਐੱਸ.ਬੀ.ਆਈ. ਲਾਈਫ਼ ਇੰਸੋਰੈਂਸ਼ ਦੇ ਸਹਿਯੋਗ ਨਾਲ ਪ੍ਰਧਾਨ ਡਾ. ਸੁਰਿੰਦਰ ਸਿੰਘ ਕਪੂਰ ਤੇ ਸਕੱਤਰ ਰਕੇਸ਼ ਮਨੋਚਾ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਚੜਿ੍ਹਆ ਪੁਲਿਸ ਅੜਿੱਕੇ

ਫ਼ਿਰੋਜ਼ਪੁਰ, 3 ਜੁਲਾਈ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ 'ਚ ਨਸ਼ਿਆਂ ਦੀ ਰੋਕਥਾਮ ਲਈ ਸਰਗਰਮ ਹੋਈ ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਬ ...

ਪੂਰੀ ਖ਼ਬਰ »

ਬਿਜਲੀ ਸੰਬੰਧੀ ਵਾਅਦੇ ਨੂੰ 'ਆਪ' ਦੀ ਸਰਕਾਰ ਨੇ ਕੀਤਾ ਪੂਰਾ-ਸੋਢੀ, ਸਿੰਧੀ

ਫ਼ਿਰੋਜ਼ਪੁਰ, 3 ਜੁਲਾਈ (ਕੁਲਬੀਰ ਸਿੰਘ ਸੋਢੀ)-ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵਲੋਂ ਸੂਬਾ ਵਾਸੀਆਂ ਨੂੰ ਬਿਜਲੀ ਗਰੰਟੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਪਿੱਛੋਂ ਪੂਰਾ ਕਰਦੇ ਹੋਏ ਪਹਿਲੀ ਗਰੰਟੀ ਤਹਿਤ ...

ਪੂਰੀ ਖ਼ਬਰ »

ਡੇਰਾ ਭਜਨਗੜ੍ਹ ਵਿਖੇ ਸਮਾਗਮ ਜਾਰੀ, 16 ਨੂੰ ਹੋਵੇਗਾ ਸਾਲਾਨਾ ਸਮਾਗਮ

ਗੋਲੂ ਕਾ ਮੋੜ, 3 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਸੰਤ ਬਾਬਾ ਵਚਨ ਸਿੰਘ ਜੀ ਦੁਆਰਾ ਸਥਾਪਤ ਕੀਤੇ ਡੇਰਾ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਚੱਲ ਰਹੇ ਸਮਾਗਮਾਂ ਦੌਰਾਨ ਅੱਜ ਨੌਵੀਂ ਲੜੀ ਵਿਚ ਨੌਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ10 ਸ੍ਰੀ ਅਖੰਡ ਪਾਠ ...

ਪੂਰੀ ਖ਼ਬਰ »

ਸਰਕਾਰ ਵਲੋਂ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਾਟ 'ਤੇ ਰੋਕ ਲਗਾਉਣਾ ਮੰਦਭਾਗਾ- ਉੱਪਲ, ਸਿੱਧੂ

ਆਰਿਫ਼ ਕੇ, 3 ਜੁਲਾਈ (ਬਲਬੀਰ ਸਿੰਘ ਜੋਸਨ)-ਸਰਕਾਰ ਵਲੋਂ ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦੇ ਟਵਿੱਟਰ ਅਕਾਊਾਟ 'ਤੇ ਰੋਕ ਲਗਾ ਦਿੱਤੀ ਹੈ | ਇਸ ਬਾਰੇ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ | ਇਸੇ ਘਟਨਾਕ੍ਰਮ ਬਾਰੇ ਸ਼ੋ੍ਰਮਣੀ ਅਕਾਲੀ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਮਲੇਰੀਆ ਸੰਬੰਧੀ ਜਾਗਰੂਕਤਾ ਕੈਂਪ

ਤਲਵੰਡੀ ਭਾਈ, 3 ਜੁਲਾਈ (ਕੁਲਜਿੰਦਰ ਸਿੰਘ ਗਿੱਲ)-ਬਰਸਾਤੀ ਮੌਸਮ ਦੌਰਾਨ ਮਲੇਰੀਆਂ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਹੈਲਥ ਵੈਲਨੈੱਸ ਸੈਂਟਰ ਹਰਾਜ ਵਿਖੇ ਮਲੇਰੀਆ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਿਹਤ ਵਿਭਾਗ ਦੇ ਗੁਰਦੇਵ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਦੀ ਮੀਟਿੰਗ ਹੋਈ

ਆਰਿਫ਼ ਕੇ, 3 ਜੁਲਾਈ (ਬਲਬੀਰ ਸਿੰਘ ਜੋਸਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਪਿੰਡ ਬੱਗੇ ਵਾਲਾ ਵਿਖੇ ਪ੍ਰਕਾਸ਼ ਸਿੰਘ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਇਲਾਕੇ ਦੇ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਚ ਹਾਜ਼ਰ ਹੋਏ | ਮੀਟਿੰਗ 'ਚ ਕਿਸਾਨਾਂ ਦੇ ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਜਲਾਲਾਬਾਦ, 3 ਜੁਲਾਈ (ਕਰਨ ਚੁਚਰਾ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ 10 ਲੋੜਵੰਦ ਪਰਿਵਾਰਾਂ ਨੂੰ ਮਹੀਨੇ ਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੁੱਕੜ, ਬਰਾਂਚ ਪ੍ਰਧਾਨ ਮਦਨ ਦੂਮੜਾ, ਸਕੱਤਰ ਨੀਰਜ ਛਾਬੜਾ, ਖ਼ਜ਼ਾਨਚੀ ਰਮੇਸ਼ ਸਿਡਾਨਾ, ...

ਪੂਰੀ ਖ਼ਬਰ »

ਜਲਾਲਾਬਾਦ 'ਚ ਮੈਸ ਵੀ. ਆਈ. ਪੀ. ਕਾਰ ਬਾਜ਼ਾਰ ਦੇ ਦਫ਼ਤਰ 'ਚ ਚੋਰੀ

ਜਲਾਲਾਬਾਦ, 3 ਜੁਲਾਈ (ਕਰਨ ਚੁਚਰਾ)-ਐੱਫ. ਐੱਫ. ਰੋਡ 'ਤੇ ਸਥਿਤ ਕੀਰਤ ਕੰਪਿਊਟਰ ਸੈਂਟਰ ਦੇ ਨੇੜੇ ਬਣੇ ਮੈਸ. ਵੀ. ਆਈ. ਕਾਰ ਬਾਜ਼ਾਰ ਦੇ ਦਫ਼ਤਰ 'ਚ ਬੀਤੀ ਰਾਤ ਨੂੰ ਅਣਪਛਾਤੇ ਨੇ ਧਾਵਾ ਬੋਲਦੇ ਹੋਏ ਕੀਮਤੀ ਸਮਾਨ 'ਤੇ ਹੱਥ ਸਾਫ਼ ਕੀਤਾ ਹੈ | ਇਸ ਸਬੰਧੀ ਦਫ਼ਤਰ ਦੇ ਮਾਲਕ ਮਨੀਸ਼ ...

ਪੂਰੀ ਖ਼ਬਰ »

ਦੀਪ ਕੰਬੋਜ ਨੇ ਦਲਮੀਰ ਖੇੜਾ ਤੇ ਪੱਟੀ ਬਿੱਲਾ 'ਚ ਸਮੱਸਿਆਵਾਂ ਸੁਣੀਆਂ

ਅਬੋਹਰ, 3 ਜੁਲਾਈ (ਸੁਖਜੀਤ ਸਿੰਘ ਬਰਾੜ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਵਲੋਂ ਹਲਕੇ ਦੇ ਪਿੰਡ ਦਲਮੀਰ ਖੇੜਾ ਤੇ ਪੱਟੀ ਬਿੱਲਾ ਵਿਖੇ ਖੁੱਲ੍ਹਾ ਦਰਬਾਰ ਲਗਾ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਦੌਰਾਨ ਉਨ੍ਹਾਂ ...

ਪੂਰੀ ਖ਼ਬਰ »

ਖੁੱਬਣ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਬੱਲੂਆਣਾ, 3 ਜੁਲਾਈ (ਜਸਮੇਲ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਬਣ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਅਧਿਆਪਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਰਚ 2022 ਵਿਚ ਸਕੂਲ ਦੇ 42 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਕਾਬੂ

ਜਲਾਲਾਬਾਦ, 3 ਜੁਲਾਈ(ਜਤਿੰਦਰ ਪਾਲ ਸਿੰਘ)-ਥਾਣਾ ਵੈਰੋਂ ਕੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਵੈਰੋਂ ਕੇ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਦੇਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ...

ਪੂਰੀ ਖ਼ਬਰ »

ਖੂਈਆਂ ਸਰਵਰ 'ਚ ਪੀਣ ਵਾਲੇ ਪਾਣੀ ਨੂੰ ਲੈ ਕੇ ਮੱਚੀ ਹਾਹਾਕਾਰ

ਅਬੋਹਰ, 3 ਜੁਲਾਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਦੇ ਪਿੰਡ ਖੂਈਆਂ ਸਰਵਰ ਵਿਖੇ ਪੀਣ ਦੇ ਪਾਣੀ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ | ਪਿੰਡ ਵਾਸੀ ਪਿ੍ਥੀ ਰਾਮ, ਹੰਸ ਰਾਜ, ਸੁਖਵਿੰਦਰ ਸਿੰਘ ਤੇ ਸੰਦੀਪ ਕੁਮਾਰ ਆਦਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਨੇ ਕੀਤੀ ਸਵਾਮਣੀ ਦਾਨ ਤੇ ਲਗਾਏ ਬੂਟੇ

ਜਲਾਲਾਬਾਦ, 3 ਜੁਲਾਈ (ਜਤਿੰਦਰ ਪਾਲ ਸਿੰਘ)-ਲਾਇਨਜ਼ ਕਲੱਬ ਜਲਾਲਾਬਾਦ ਗੋਲਡ ਦੀ ਨਵੀਂ ਕਾਰਜਕਾਰਨੀ ਵਲ਼ੋਂ ਆਪਣੇ ਕੰਮ ਸੰਭਾਲਣ ਸਮੇਂ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਸਾਰੇ ਮੈਂਬਰਾਂ ਨਾਲ ਮਿਲ ਕੇ ਗਊਸ਼ਾਲਾ ਜਲਾਲਾਬਾਦ ਵਿਖੇ ਸਵਾਮਣੀ ਦਾਨ ਕੀਤੀ ਗਈ | ਨਵੀਂ ...

ਪੂਰੀ ਖ਼ਬਰ »

ਡੀਪੂ ਹੋਲਡਰ 6 ਨੂੰ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਲਗਾਉਣਗੇ ਧਰਨਾ

ਅਬੋਹਰ, 3 ਜੁਲਾਈ (ਸੁਖਜੀਤ ਸਿੰਘ ਬਰਾੜ)-ਉਪ ਮੰਡਲ ਅਬੋਹਰ ਦੇ ਪਿੰਡ ਧਰਾਂਗ ਵਾਲਾ ਨਿਵਾਸੀ ਤੇ ਢਾਣੀ ਕੜਾਕਾ ਸਿੰਘ ਦੇ ਡੀਪੂ ਹੋਲਡਰ ਸੋਨੂੰ ਪੁੱਤਰ ਭਗਵਾਨ ਦਾਸ 'ਤੇ ਸ਼ੁੱਕਰਵਾਰ ਰਾਤ ਨੂੰ ਹੋਏ ਹਮਲੇ ਦੇ ਮਾਮਲੇ ਵਿਚ ਪੁਲਿਸ ਵਲੋਂ ਮਾਮਲਾ ਦਰਜ ਨਾ ਕਰਨ ਤੇ ਦੋਸ਼ੀਆਂ ...

ਪੂਰੀ ਖ਼ਬਰ »

ਬਰਕਤ ਨਹਿਰ ਦਾ ਟੇਲਾਂ ਤੱਕ ਪਹੁੰਚਿਆਂ ਪਾਣੀ

ਮੰਡੀ ਲਾਧੂਕਾ, 3 ਜੁਲਾਈ (ਮਨਪ੍ਰੀਤ ਸਿੰਘ ਸੈਣੀ)-ਬਰਕਤ ਨਹਿਰ ਵਿਚੋਂ 27 ਸਾਲਾਂ ਤੋਂ ਨਹਿਰੀ ਪਾਣੀ ਤੋਂ ਵਾਂਝੇ ਟੇਲਾਂ ਵਾਲੇ ਕਿਸਾਨਾਂ ਲਈ ਇਸ ਵਾਰ ਪੰਜਾਬ ਸਰਕਾਰ ਵਲੋਂ ਕੀਤੀ ਗਈ ਸਖ਼ਤੀ ਤੇ ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਯੋਗ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ 'ਚ ਪਿੰਡ ਖੁੰਡ ਵਾਲਾ ਸੈਣੀਆਂ ਦੀ ਟੀਮ ਨੇ ਮਾਰੀ ਬਾਜ਼ੀ

ਮੰਡੀ ਲਾਧੂਕਾ, 3 ਜੁਲਾਈ (ਮਨਪ੍ਰੀਤ ਸਿੰਘ ਸੈਣੀ)-ਸੁਖਚੈਨ ਸਿੰਘ ਵਾਰਵਲ ਖੇਡ ਸਟੇਡੀਅਮ ਝੁੱਗੇ ਲਾਲ ਸਿੰਘ 'ਚ ਡਿਸਟਿ੍ਕਟ ਕ੍ਰਿਕਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਹਿਲਾ ਗਰਾਮੀਣ 20-20 ਲੈਦਰ ਬਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਅੱਜ ਫਾਈਨਲ ਮੈਚ ਮੌਕੇ ਵਿਸ਼ੇਸ਼ ...

ਪੂਰੀ ਖ਼ਬਰ »

ਨਾਜਾਇਜ਼ ਮਾਈਨਿੰਗ ਦੇ ਦੋਸ਼ 'ਚ ਤਿੰਨ ਮਾਮਲੇ ਦਰਜ

ਫ਼ਾਜ਼ਿਲਕਾ, 3 ਜੁਲਾਈ (ਦਵਿੰਦਰ ਪਾਲ ਸਿੰਘ)-ਸਦਰ ਥਾਣਾ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਵਿਚ ਤਿੰਨ ਨਾਮਜ਼ਦ ਤੇ ਨਾਮਾਲੂਮ ਰੇਹੜਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪਹਿਲੇ ਮਾਮਲੇ ਵਿਚ ਉਪ ਮੰਡਲ ਅਫ਼ਸਰ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ...

ਪੂਰੀ ਖ਼ਬਰ »

ਅਨਮੋਲਪ੍ਰੀਤ ਦਾ ਕੰਬੋਜ ਸਮਾਜ ਦੇ ਆਗੂਆਂ ਨੇ ਵਲੋਂ ਸਨਮਾਨ

ਗੁਰੂਹਰਸਹਾਏ/ਗੋਲੂ ਕਾ ਮੋੜ, 3 ਜੁਲਾਈ (ਹਰਚਰਨ ਸਿੰਘ ਸੰਧੂ, ਸੁਰਿੰਦਰ ਸਿੰਘ ਪੁਪਨੇਜਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਪੰਜਾਬ ਭਰ ਵਿਚੋਂ ਚੌਥਾ ਸਥਾਨ ਪ੍ਰਾਪਤ ਕਰਨ ਵਾਲੀ ਲੜਕੀ ਅਨਮੋਲਪ੍ਰੀਤ ਕੰਬੋਜ ਨੂੰ ...

ਪੂਰੀ ਖ਼ਬਰ »

ਭੈਣੀ ਸਾਹਿਬ ਅੱਜ ਵੀ ਹੁੰਦਾ ਤੰਤੀ ਸਾਜ਼ਾਂ ਨਾਲ ਕੀਰਤਨ-ਭੁੱਲਰ

ਫ਼ਿਰੋਜ਼ਪੁਰ, 3 ਜੁਲਾਈ (ਜਸਵਿੰਦਰ ਸਿੰਘ ਸੰਧੂ)-ਸਿੱਖਾਂ ਦੀ ਪੁਰਾਤਨ ਪਰੰਪਰਾ ਅਨੁਸਾਰ ਨਾਮਧਾਰੀਆਂ ਦੇ ਭੈਣੀ ਸਾਹਿਬ ਆਦਿ ਅਸਥਾਨਾਂ 'ਤੇ ਅੱਜ ਵੀ ਤੰਤੀ ਸਾਜ਼ਾਂ ਨਾਲ ਕੀਰਤਨ ਹੰੁਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX