ਤਾਜਾ ਖ਼ਬਰਾਂ


ਸਦਨ ਦੀ ਕਾਰਵਾਈ 15 ਮਿੰਟ ਲਈ ਫਿਰ ਮੁਲਤਵੀ
. . .  2 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਰੌਲੇ ਰੱਪੇ ਤੋਂ ਬਾਅਦ ਸਦਨ ਦੀ ਕਾਰਵਾਈ ਫਿਰ ਤੋਂ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ...।
ਸਪੀਕਰ ਵਲੋਂ ਨੇਮ ਕਰਨ ਦੇ ਬਾਵਜੂਦ ਸੀਟਾਂ 'ਤੇ ਬੈਠੇ ਕਾਂਗਰਸ ਵਿਧਾਇਕ
. . .  7 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਸਪੀਕਰ ਵਲੋਂ ਨੇਮ ਕਰਨ ਦੇ ਬਾਵਜੂਦ ਕਾਂਗਰਸ ਵਿਧਾਇਕ ਸੀਟਾਂ 'ਤੇ ਬੈਠ ਗਏ। ਮਾਰਸ਼ਲ ਕਾਂਗਰਸ ਵਿਧਾਇਕਾਂ ਨੂੰ ਬਾਹਰ ਲਿਜਾਣ ਲਈ ਕੋਸ਼ਿਸ਼ ਕਰ ਰਹੇ ਹਨ ਜਦਕਿ 'ਆਪ' ਵਿਧਾਇਕ ਕਾਂਗਰਸ ਵਿਧਾਇਕਾਂ ਖ਼ਿਲਾਫ਼...
ਰੌਲੇ ਰੱਪੇ ਦੌਰਾਨ ਸਦਨ ਦੀ ਕਾਰਵਾਈ 10 ਮਿੰਟ ਲਈ ਫਿਰ ਤੋਂ ਕੀਤੀ ਗਈ ਮੁਲਤਵੀ
. . .  13 minutes ago
ਸਪੀਕਰ ਨੇ ਰੌਲੇ ਰੱਪੇ ਮਗਰੋਂ ਕਾਂਗਰਸ ਦੇ ਵਿਧਾਇਕਾਂ ਨੂੰ ਕੀਤਾ ਨੇਮ, ਮਾਰਸ਼ਲਾਂ ਨੂੰ ਦਿੱਤੇ ਆਦੇਸ਼
. . .  14 minutes ago
ਕਾਂਗਰਸੀ ਵਿਧਾਇਕਾਂ ਵਲੋਂ ਸਪੀਕਰ ਦੀ ਕੁਰਸੀ ਹੇਠਾਂ ਆ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ
. . .  15 minutes ago
ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਪੰਜਾਬ ਸਰਕਾਰ ਨੇ ਸੰਵਿਧਾਨਕ ਮੁਖੀ ਰਾਜਪਾਲ ਨੂੰ ਕੀਤਾ ਚੈਲੰਜ - ਪ੍ਰਤਾਪ ਸਿੰਘ ਬਾਜਵਾ
. . .  21 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮਨ੍ਹਾ ਕਰਨ ਦੇ ਬਾਵਜੂਦ ਸਦਨ 'ਚ ਭਰੋਸਗੀ ਮਤਾ ਲਿਆਉਣ ਦਾ ਪ੍ਰੋਗਰਾਮ ਮਿੱਥ ਕੇ ਸੰਵਿਧਾਨਕ ਮੁਖੀ ਰਾਜਪਾਲ...
ਰਾਜਪਾਲ ਅਤੇ ਪੰਜਾਬ ਸਰਕਾਰ ਵਿਚਾਲੇ ਫਿਰ ਤੋਂ ਪੇਚਾ ਪੈਣ ਦੇ ਆਸਾਰ
. . .  25 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਭਰੋਸਗੀ ਮਤੇ ਨੂੰ ਲੈ ਕੇ ਰਾਜਪਾਲ ਵਲੋਂ ਪੰਜਾਬ ਸਰਕਾਰ ਦੁਆਰਾ ਸੱਦਿਆ ਇਜਲਾਸ ਪਿਛਲੇ ਦਿਨੀਂ ਰੱਦ ਕਰ ਦਿੱਤਾ ਗਿਆ ਸੀ। ਪਰ ਸਰਕਾਰ ਵਲੋਂ ਦੁਬਾਰਾ...
ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  28 minutes ago
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  10 minutes ago
ਅੰਮ੍ਰਿਤਸਰ, 27 ਸਤੰਬਰ (ਜਸਵੰਤ ਸਿੰਘ ਜੱਸ)- ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਗੁਰਬਾਣੀ ਦਾ ਪਵਿੱਤਰ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ...
ਭਾਜਪਾ ਵਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ
. . .  37 minutes ago
ਚੰਡੀਗੜ੍ਹ, 27 ਸਤੰਬਰ (ਮਨਜੋਤ) - ਸਦਨ 'ਚੋਂ ਵਾਕਆਊਟ ਤੋਂ ਬਾਅਦ ਭਾਜਪਾ ਵਲੋਂ ਸੈਕਟਰ 37 'ਚ ਜਨਤਾ ਦੀ ਵਿਧਾਨ ਸਭਾ ਸ਼ੁਰੂ ਕਰ ਦਿੱਤੀ ਗਈ...
ਭਾਰੀ ਰੌਲੇ ਰੱਪੇ ਕਾਰਨ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ
. . .  46 minutes ago
ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਦਿਹਾਂਤ
. . .  6 minutes ago
ਸ਼ਹਿਣਾ, 27 ਸਤੰਬਰ (ਸੁਰੇਸ਼ ਗੋਗੀ) - ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਡੀ.ਐਮ.ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂਂ ਦਰਸ਼ਨ ਸਿੰਘ...
ਭਾਜਪਾ ਵਿਧਾਇਕਾਂ ਵਲੋਂ ਸਦਨ ਚੋਂ ਵਾਕਆਊਟ
. . .  51 minutes ago
ਚੰਡੀਗੜ੍ਹ, 27 ਸਤੰਬਰ - ਵਿਧਾਨ ਸਭਾ ਇਜਲਾਸ ਦੌਰਾਨ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਨਾ ਸੱਦਣ ਦਾ ਵਿਰੋਧ ਕਰਨ ਦੌਰਾਨ ਭਾਜਪਾ ਵਿਧਾਇਕਾਂ ਵਲੋਂ ਸਦਨ 'ਚ ਰੌਲਾ ਰੱਪਾ ਪਾਇਆ ਗਿਆ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਸਦਨ ਵਿਚੋਂ...
ਚਾਰ ਦਿਨ ਚੱਲੇਗਾ ਵਿਧਾਨ ਸਭਾ ਇਜਲਾਸ
. . .  54 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) ਪੰਜਾਬ ਵਿਧਾਨ ਸਭਾ ਦਾ ਇਜਲਾਸ ਚਾਰ ਦਿਨ ਚੱਲੇਗਾ। ਆਖ਼ਰੀ ਦਿਨ ਸੋਮਵਾਰ ਅਣਮਿੱਥੇ ਸਮੇਂ ਲਈ ਇਜਲਾਸ ਉਠਾਇਆ...
ਵਿਧਾਨ ਸਭਾ ਦੀ ਕਾਰਵਾਈ ਮੁੜ ਤੋਂ ਸ਼ੁਰੂ
. . .  57 minutes ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋ ਗਈ...
ਕੈਨੇਡਾ ਸਰਕਾਰ ਨੇ 1 ਅਕਤੂਬਰ ਤੋਂ ਕੋਵਿਡ-19 ਸੰਬੰਧੀ ਕੈਨੇਡਾ ਦਾਖ਼ਲ ਹੋਣ ਵਾਲਿਆਂ ਲਈ ਹਟਾਈਆਂ ਪਾਬੰਦੀਆਂ
. . .  about 1 hour ago
ਕੈਲਗਰੀ, 27 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਸਰਕਾਰ ਨੇ ਕੋਵਿਡ-19 ਸੰਬੰਧੀ ਜਾਰੀ ਕੀਤੀਆਂ ਸਾਰੀਆਂ ਪਾਬੰਦੀਆ ਖ਼ਤਮ ਕਰਦੇ ਹੋਏ 1 ਅਕਤੂਬਰ 2022 ਤੋ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਟੈਸਟਿੰਗ ਅਤੇ ਇਕਾਂਤਵਾਸ ਦੀਆਂ ਸਾਰੀਆਂ ਪਾਬੰਦੀਆਂ...
ਵਿਧਾਨ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਵਿਚ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਦੇਣ ਤੋਂ ਬਾਅਦ ਵਿਧਾਨ ਸਭਾ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰ...
ਭਾਰਤ-ਪਾਕਿ ਸਰਹੱਦ ਨੇੜੇ ਡਰੋਨ ਦੀ ਹਲਚਲ
. . .  about 1 hour ago
ਅਜਨਾਲਾ/ਗੱਗੋਮਾਹਲ 27 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)-ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਚੌਂਕੀ ਚੰਡੀਗੜ੍ਹ ਨੇੜੇ ਬੀ.ਐਸ.ਐਫ. ਜਵਾਨਾਂ ਵਲੋਂ ਬੀਤੀ ਰਾਤ ਡਰੋਨ ਦੀ ਹਲਚਲ ਦੇਖੀ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਡਿਊਟੀ 'ਤੇ ਤਾਇਨਾਤ ਬੀ.ਐਸ.ਐਫ. ਜਵਾਨਾਂ...
ਪੰਜਾਬ ਵਿਧਾਨ ਸਭਾ ਇਜਲਾਸ ਦੀ ਕਾਰਵਾਈ ਸ਼ੁਰੂ
. . .  about 1 hour ago
ਚੰਡੀਗੜ੍ਹ, 27 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਇਜਲਾਸ ਦੀ ਸ਼ੁਰੂਆਤ ਵਿਚ ਨਿਰਮਲ ਸਿੰਘ ਕਾਹਲੋਂ, ਡਾ. ਧਰਮਵੀਰ ਅਗਨੀਹੋਤਰੀ...
ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚੱਲਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਰੋਡ ਜਾਮ ਕਰ ਲਾਇਆ ਧਰਨਾ
. . .  about 1 hour ago
ਤਲਵੰਡੀ ਸਾਬੋ, 27 ਸਤੰਬਰ (ਰਣਜੀਤ ਸਿੰਘ ਰਾਜੂ) - ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਬਾਹਰ ਮੀਂਹ ਦੇ ਖੜੇ ਪਾਣੀ ਨੂੰ ਕੱਢਣ ਲਈ ਵਾਰ ਵਾਰ ਅਪੀਲਾਂ ਦੇ ਬਾਵਜ਼ੂਦ ਸਰਕਾਰ ਜਾਂ ਪ੍ਰਸ਼ਾਸ਼ਨ ਵਲੋਂ ਕੋਈ ਯਤਨ ਨਾ ਕਰਨ ਦੇ ਦੋਸ਼ ਲਾਉਂਦਿਆਂ ਅੱਜ ਤਖ਼ਤ ਸਾਹਿਬ ਦੇ ਸਮੂਹ ਮੁਲਾਜ਼ਮ, ਪ੍ਰਚਾਰਕ...
ਪੱਟੀ ਹਲਕੇ ਦੇ ਪਿੰਡ ਗਦਾਈਕੇ ਵਿਖੇ 2 ਨੌਜਵਾਨਾਂ ਦਾ ਕਤਲ
. . .  about 2 hours ago
ਪੱਟੀ, 27 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਪੱਟੀ ਵਿਧਾਨ ਸਭਾ ਹਲਕਾ ਦੇ ਪਿੰਡ ਗਦਾਈਕੇ ਵਿਚ ਬੀਤੀ ਰਾਤ 2 ਨੌਜਵਾਨਾਂ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮਿ੍ਤਕ ਗੁਰਦਰਸ਼ਨ ਸਿੰਘ ਉਰਫ ਸੋਨਾ ਵਾਸੀ ਵਾਸੀ...
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ
. . .  about 2 hours ago
ਚੰਡੀਗੜ੍ਹ, 27 ਸਤੰਬਰ - ਪੰਜਾਬ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਇਜਲਾਸ ਕੁੱਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ।
ਮੀਂਹ ਨਾਲ ਗਰੀਬ ਦੇ ਮਕਾਨ ਦੀ ਡਿਗੀ ਛੱਤ
. . .  about 2 hours ago
ਸੰਧਵਾਂ, 27 ਸਤੰਬਰ (ਪ੍ਰੇਮੀ ਸੰਧਵਾਂ) - ਦੇਖਣ ਤੋਂ ਅਸਮਰਥ ਬੀਬੀ ਸੀਸੋ ਵਿਧਵਾ ਸਰਵਣ ਰਾਮ ਵਾਸੀ ਸੰਧਵਾਂ ਨੇ ਭਰੇ ਮਨ ਨਾਲ ਦੱਸਿਆ ਕਿ ਲਗਾਤਾਰ ਭਰਵੇਂ ਤੇ ਰਚਵੇਂ ਮੀਂਹ ਪੈਣ ਕਾਰਨ ਉਸ ਦੇ ਮਕਾਨ ਦੀ ਛੱਤ ਡਿੱਗ ਪਈ ਤੇ ਉਸ ਵੇਲੇ ਕੋਈ ਅੰਦਰ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ...
ਪ੍ਰਧਾਨ ਮੰਤਰੀ ਮੋਦੀ ਵਲੋਂ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ
. . .  about 3 hours ago
ਟੋਕੀਓ, 27 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਵਿਚ ਜਾਪਾਨੀ ਹਮਰੁਤਬਾ ਫੂਮਿਓ ਕਿਸ਼ਿਦਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ...
ਯਮੁਨਾ ਨਦੀ 'ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਹੁੰਚਾ ਉੱਪਰ
. . .  about 3 hours ago
ਨਵੀਂ ਦਿੱਲੀ, 27 ਸਤੰਬਰ - ਰਾਸ਼ਟਰੀ ਰਾਜਧਾਨੀ ਵਿਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ,ਕਿਉਂਕਿ ਅੱਜ ਸਵੇਰੇ 8 ਵਜੇ ਨਦੀ 'ਚ ਪਾਣੀਂ ਦਾ ਪੱਧਰ 206.16 ਮੀਟਰ ਤੱਕ ਪਹੁੰਚ ਗਿਆ ਹੈ।ਯਮੁਨਾ ਨਦੀ ਦਾ ਖਤਰੇ ਦਾ ਨਿਸ਼ਾਨ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਹਾੜ ਸੰਮਤ 554

ਬਠਿੰਡਾ

ਪੰਜਾਬ 'ਚੋਂ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲਾ ਬਾਹਰੀ ਸੂਬਿਆਂ ਦਾ ਗਰੋਹ ਸਰਗਰਮ

ਬਠਿੰਡਾ, 3 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ 'ਚ ਇਕ ਅਜਿਹਾ ਚੋਰ ਗਰੋਹ ਪੂਰੀ ਤਰ੍ਹਾਂ ਸਰਗਰਮ ਹੈ ਜੋ ਸੂਬੇ 'ਚੋਂ ਮਹਿੰਗੇ ਭਾਅ ਦੀਆਂ ਲਗਜਰੀ ਗੱਡੀਆਂ ਚੋਰੀ ਕਰਕੇ ਇਨ੍ਹਾਂ ਨੂੰ ਅੱਗੇ ਦਿੱਲੀ ਤੇ ਹਰਿਆਣਾ 'ਚ ਸਸਤੇ ਭਾਅ ਵਿਚ ਵੇਚਣ ਦਾ ਧੰਦਾ ਕਰਦਾ ਹੈ | ਅਜਿਹੇ ਹੀ ਇਕ ਚੋਰ ਗਰੋਹ ਦੀ ਪੈੜ ਨੱਪਣ 'ਚ ਬਠਿੰਡਾ ਦੀ ਸਪੈਸ਼ਲ ਸਟਾਫ਼ ਪੁਲਿਸ ਨੂੰ ਉਸ ਸਮੇਂ ਕਾਮਯਾਬੀ ਹਾਸਲ ਹੋਈ, ਜਦੋਂ ਸਟਾਫ਼ ਨੇ ਉਕਤ ਗਰੋਹ ਵਲੋਂ ਬਠਿੰਡਾ ਤੋਂ 10 ਕੁ ਦਿਨ ਪਹਿਲਾਂ ਚੋਰੀ ਕੀਤੀ ਗਈ ਫਾਰਚੂਨਰ ਗੱਡੀ ਨੂੰ ਦਿੱਲੀ ਨੇੜਿਉਂ ਬਰਾਮਦ ਕੀਤਾ ਜਦ ਕਿ ਪੁਲਿਸ ਦੇ ਹੱਥ ਅਜੇ ਕਥਿਤ ਚੋਰਾਂ ਦੇ ਗਲਮੇ ਤੋਂ ਕੁਝ ਦੂਰੀ 'ਤੇ ਹਨ | ਜ਼ਿਕਰਯੋਗ ਹੈ ਕਿ ਬੀਤੀ 23 ਜੂਨ ਨੂੰ ਬਠਿੰਡਾ ਦੇ ਟੈਗੋਰ ਨਗਰ ਦੇ ਰਹਿਣ ਵਾਲੇ ਗਿਆਨ ਪ੍ਰਕਾਸ਼ ਗਰਗ ਦੀ ਫਾਰਚੂਨਰ ਗੱਡੀ ਕੁਝ ਵਿਅਕਤੀਆਂ ਵਲੋਂ ਚੋਰੀ ਕਰ ਲਈ ਗਈ ਸੀ, ਜਿਸ ਸੰਬੰਧੀ ਥਾਣਾ ਕੋਤਵਾਲੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ | ਇਹ ਵਾਰਦਾਤ ਕਿਸੇ ਗੱਡੀਆਂ ਚੋਰੀ ਕਰਨ ਵਾਲੇ ਚੋਰ ਗਰੋਹ ਵਲੋਂ ਕੀਤੀ ਗਈ ਹੋਣ ਦੇ ਕਾਰਨ ਇਸ ਦੀ ਜਾਂਚ ਸਪੈਸ਼ਲ ਸਟਾਫ਼ ਪੁਲਿਸ ਦੇ ਇੰਚਾਰਜ ਇੰਸ. ਦਲਜੀਤ ਸਿੰਘ ਬਰਾੜ ਤੇ ਉਨ੍ਹਾਂ ਦੀ ਟੀਮ ਹਵਾਲੇ ਕੀਤੀ ਗਈ ਸੀ, ਜਿਨ੍ਹਾਂ ਆਖ਼ਰ 10 ਕੁ ਦਿਨਾਂ ਦੇ ਅੰਦਰ-ਅੰਦਰ ਉਕਤ ਚੋਰੀ ਹੋਈ ਗੱਡੀ ਨੂੰ ਬਰਾਮਦ ਕਰਨ ਦੇ ਨਾਲ-ਨਾਲ ਚੋਰ ਗਰੋਹ ਦਾ ਵੀ ਖੁਰਾ-ਖੋਜ ਲਿਆ ਹੈ | ਇਸ ਸੰਬੰਧੀ ਸਪੈਸ਼ਲ ਸਟਾਫ਼ ਦੇ ਇੰਚਾਰਜ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਘਟਨਾ ਸਥਾਨ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਉਕਤ ਗੱਡੀ ਨੂੰ ਚੋਰੀ ਕਰਨ ਵਾਲੇ ਚਾਰ ਵਿਅਕਤੀਆਂ ਦੀਆਂ ਤਸਵੀਰਾਂ ਕੈਦ ਹੋਈਆਂ ਸਨ, ਜਿਸ ਦੇ ਆਧਾਰ 'ਤੇ ਕਥਿਤ ਚੋਰਾਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਘਟਨਾ ਤੋਂ ਲੈ ਕੇ ਅੱਜ ਉਕਤ ਗੱਡੀ ਬਰਾਮਦ ਕਰਨ ਤੱਕ ਉਹ ਬਠਿੰਡਾ ਤੋਂ ਦਿੱਲੀ ਤੱਕ ਲਗਪਗ 400 ਸੀ. ਸੀ. ਟੀ. ਵੀ. ਕੈਮਰੇ ਬੜੀ ਬਾਰੀਕੀ ਨਾਲ ਖੰਗਾਲ ਚੁੱਕੇ ਹਨ, ਜਿਸ ਦੀ ਬਦੌਲਤ ਗੱਡੀ ਉਨ੍ਹਾਂ ਦੇ ਹੱਥ ਲੱਗੀ ਹੈ | ਉਨ੍ਹਾਂ ਦੱਸਿਆ ਕਿ ਚੋਰੀ ਹੋਈ ਉਕਤ ਗੱਡੀ ਨੂੰ ਦਿੱਲੀ ਨੇੜੇ ਪੈਂਦੇ ਹਾਂਸੀ ਦੇ ਇਕ ਡੰਪ 'ਚੋਂ ਬਰਾਮਦ ਕੀਤਾ ਹੈ, ਜਿਥੇ ਚੋਰੀ ਦੀਆਂ ਗੱਡੀਆਂ ਜਮਾਂ ਕੀਤੀਆਂ ਜਾਂਦੀਆਂ ਹਨ |
ਉਨ੍ਹਾਂ ਖ਼ੁਲਾਸਾ ਕੀਤਾ ਕਿ ਕਥਿਤ ਚੋਰ ਗਰੋਹ ਹਿਸਾਰ (ਹਰਿਆਣਾ) ਖੇਤਰ ਨਾਲ ਸੰਬੰਧਿਤ ਹੈ, ਜਿਸ ਦੀ ਪੈੜ ਨੱਪ ਲਈ ਹੈ ਤੇ ਛੇਤੀ ਹੀ ਦਬੋਚ ਲਿਆ ਜਾਵੇਗਾ | ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀ ਇਹ ਇਕ ਅੰਤਰਰਾਜੀ ਚੋਰ ਗਰੋਹ ਹੈ ਜੋ ਮਹਿੰਗੀਆਂ ਲਗਜ਼ਰੀ ਗੱਡੀਆਂ ਚੋਰੀ ਕਰਨ ਨੂੰ ਅੰਜਾਮ ਦਿੰਦਾ ਹੈ, ਜਿਸ ਦਾ ਛੇਤੀ ਪਰਦਾਫਾਸ਼ ਕੀਤਾ ਜਾਵੇਗਾ |

ਘਰਾਂ 'ਚੋਂ ਕੂੜਾ ਚੁੱਕਣ ਵਾਲੀ ਸਕੀਮ ਦੀ ਫੂਕ ਨਿਕਲੀ

ਰਾਮਾਂ ਮੰਡੀ, 3 ਜੁਲਾਈ (ਤਰਸੇਮ ਸਿੰਗਲਾ)-ਘਰਾਂ 'ਚੋਂ ਕੂੜਾ ਚੁੱਕ ਕੇ ਲਿਜਾਣ ਵਾਲੇ ਸਫ਼ਾਈ ਕਰਮਚਾਰੀ ਆਪਣੀ ਮਨਮਰਜ਼ੀ ਦੇ ਪੈਸੇ ਵਸੂਲ ਰਹੇ ਹਨ ਜਿਸ ਕਾਰਨ ਕਰੀਬ 10 ਸਾਲ ਪਹਿਲਾਂ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਰਾਜਕਾਲ ਦੌਰਾਨ ਸ਼ੁਰੂ ਕੀਤੀ ਕੂੜਾ ਚੁੱਕਣ ਵਾਲੀ ...

ਪੂਰੀ ਖ਼ਬਰ »

ਅਕਲੀਆ ਪਿੰਡ ਦੀ ਸਰਪੰਚ ਮੁਅੱਤਲ

ਜੋਗਾ, 3 ਜੁਲਾਈ (ਹਰਜਿੰਦਰ ਸਿੰਘ ਚਹਿਲ)-ਨੇੜਲੇ ਪਿੰਡ ਅਕਲੀਆ ਦੀ ਸਰਪੰਚ ਨੂੰ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ | ਪਿੰਡ ਵਾਸੀ ਸਤਪਾਲ ਸੇਠ ਤੇ ਸਤਨਾਮ ਸਿੰਘ ਨੇ ਦੱਸਿਆ ਕਿ ਸਰਪੰਚ ਸੁਖਵੀਰ ਕੌਰ ਵਲੋਂ ਪਿੰਡ ਦੇ ਕਈ ਕੰਮਾਂ 'ਚ ਘਪਲੇ ਕੀਤੇ ਗਏ, ਜਿਸ ਦੀ ਜਾਣਕਾਰੀ ਆਰ. ...

ਪੂਰੀ ਖ਼ਬਰ »

ਅੰਗਹੀਣਾਂ ਨੇ ਬਜਟ ਖ਼ਿਲਾਫ਼ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਮਾਨਸਾ, 3 ਜੁਲਾਈ (ਰਾਵਿੰਦਰ ਸਿੰਘ ਰਵੀ)-ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਚ ਅੰਗਹੀਣਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਰੋਸ ਵਜੋਂ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਜ਼ਦੀਕ ਪੰਜਾਬ ਸਰਕਾਰ ਦਾ ਪੁਤਲਾ ...

ਪੂਰੀ ਖ਼ਬਰ »

ਚੋਰੀ ਦੇ ਮੁਕੱਦਮਿਆਂ 'ਚ 2 ਕਾਬੂ ਮੋਟਰਸਾਈਕਲ ਤੇ ਸੋਨਾ ਆਦਿ ਬਰਾਮਦ

ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਪੁਲਿਸ ਮਾਨਸਾ ਨੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਚੋਰੀ ਦੇ ਮੁਕੱਦਮਿਆਂ 'ਚ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਚੋਰੀ ਕੀਤੇ ਮੋਟਰਸਾਈਕਲ ਤੇ ਸੋਨਾ ਆਦਿ ਬਰਾਮਦ ਕੀਤਾ ਹੈ | ਜ਼ਿਲ੍ਹਾ ਪੁਲਿਸ ...

ਪੂਰੀ ਖ਼ਬਰ »

ਅੰਗਹੀਣਾਂ ਦੇ ਮੁਫ਼ਤ ਬਨਾਉਟੀ ਅੰਗਾਂ ਲਈ ਪੱਕਾ ਕਲਾਂ ਵਿਖੇ ਕੈਂਪ ਅੱਜ

ਸੰਗਤ ਮੰਡੀ, 3 ਜੁਲਾਈ (ਅੰਮਿ੍ਤਪਾਲ ਸ਼ਰਮਾ)-ਸੰਗਤ ਬਲਾਕ ਦੇ ਪਿੰਡ ਪੱਕਾ ਕਲਾਂ ਵਿਖੇ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਬਨਾਉਟੀ ਅੰਗ ਲਗਾਏ ਜਾਣ ਲਈ ਮੈਡੀਕਲ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਇਸ ਬਾਰੇ ਨਵਜੋਤ ਸਿੰਘ ਚਹਿਲ (ਬਾਜ) ਵਾਸੀ ਪਿੰਡ ਗਹਿਰੀ ਬੁੱਟਰ ਤੇ ...

ਪੂਰੀ ਖ਼ਬਰ »

ਪੁਰਾਣੇ ਝਗੜੇ ਕਾਰਨ ਵਿਅਕਤੀ ਦੀ ਕੁੱਟਮਾਰ, ਤਿੰਨ ਖ਼ਿਲਾਫ਼ ਮਾਮਲਾ ਦਰਜ

ਗੋਨਿਆਣਾ, 3 ਜੁਲਾਈ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਭੋਖੜਾ ਵਾਲਾ ਵਿਖੇ ਕਿਸੇ ਪੁਰਾਣੇ ਝਗੜੇ ਨੂੰ ਲੈ ਕੇ ਕੁਝ ਦਿਨ ਪਹਿਲਾ ਇਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ | ਇਸ ਮਾਮਲੇ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਗੁਰਲਾਲ ਸਿੰਘ ...

ਪੂਰੀ ਖ਼ਬਰ »

ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਮਹਿਮਾ ਸਰਜਾ, 3 ਜੁਲਾਈ (ਰਾਮਜੀਤ ਸ਼ਰਮਾ)-ਇਕ ਵਿਅਕਤੀ ਵਲੋਂ ਘਰ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ | ਜਾਣਕਾਰੀ ਅਨੁਸਾਰ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਰਵੀ ਕੁਮਾਰ ਪੁੱਤਰ ਅਸ਼ੋਕ ਕੁਮਾਰ ਨੇ ਰਾਤ ਸਮੇਂ ਘਰ 'ਚ ਪੱਖੇ ਨਾਲ ਫਾਹਾ ਲੈ ਕੇ ਆਪਣੀ ...

ਪੂਰੀ ਖ਼ਬਰ »

ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ

ਜੋਗਾ, 3 ਜੁਲਾਈ (ਚਹਿਲ)-ਨੇੜਲੇ ਪਿੰਡ ਮਾਖਾ ਚਹਿਲਾਂ ਦੀ ਪੰਚਾਇਤ ਵਲੋਂ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾ ਕੇ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ | ਮਾਖਾ ਚਹਿਲਾਂ ਦੇ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਵਾਤਾਵਰਨ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ...

ਪੂਰੀ ਖ਼ਬਰ »

ਭਾਈਰੂਪਾ ਦੇ ਗੁਰਮਨ ਰੰਧਾਵਾ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ 'ਚ ਦਰਜ

ਭਾਈਰੂਪਾ, 3 ਜੁਲਾਈ (ਵਰਿੰਦਰ ਲੱਕੀ)-ਭਾਈਰੂਪਾ ਦੇ ਬੱਚੇ ਨੇ ਇੰਡੀਆ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ | ਇਸ ਸੰਬੰਧੀ ਬੱਚੇ ਦੇ ਪਿਤਾ ਇੰਜੀਨੀਅਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਮਨ ਸਿੰਘ ਰੰਧਾਵਾ (7) ਜੋ ਕਿ ਸੈਂਟ ਜੇਵੀਅਰ ...

ਪੂਰੀ ਖ਼ਬਰ »

ਲੁਟੇਰਾ ਦੁਕਾਨਦਾਰ ਦਾ ਕੀਮਤੀ ਫ਼ੋਨ ਚੁੱਕ ਕੇ ਹੋਇਆ ਰਫੂਚੱਕਰ

ਤਲਵੰਡੀ ਸਾਬੋ, 3 ਜੁਲਾਈ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਦੀ ਦਸਮੇਸ਼ ਮਾਰਕੀਟ 'ਚ ਕ੍ਰਿਸ਼ਨਾ ਮੋਬਾਈਲ ਸਟੋਰ 'ਚ ਬੀਤੇ ਦਿਨ ਗਾਹਕ ਦੇ ਰੂਪ 'ਚ ਆਇਆ ਇਕ ਲੁਟੇਰਾ ਦੁਕਾਨਦਾਰ ਦਾ ਕੀਮਤੀ ਫ਼ੋਨ ਚੁੱਕ ਕੇ ਰਫੂਚੱਕਰ ਹੋ ਗਿਆ | ਦੁਕਾਨ ਦੇ ਮਾਲਕ ਜਤਿੰਦਰ ਗੋਇਲ ਨੇ ਦੱਸਿਆ ...

ਪੂਰੀ ਖ਼ਬਰ »

ਚੋਰੀ ਦੇ ਸਾਮਾਨ ਸਮੇਤ ਮਾਂ-ਧੀ ਗਿ੍ਫ਼ਤਾਰ

ਰਾਮਾਂ ਮੰਡੀ, 3 ਜੁਲਾਈ (ਤਰਸੇਮ ਸਿੰਗਲਾ)-ਰਿਫਾਇਨਰੀ ਪੁਲਿਸ ਚੌਕੀ ਦੇ ਹੌਲਦਾਰ ਰਣਧੀਰ ਸਿੰਘ ਧੀਰਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਮਹਿਲਾ ਹੌਲਦਾਰ ਗਗਨਦੀਪ ਕੌਰ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਲੇਬਰ ਕਾਲੋਨੀ ਨੇੜਿਓਾ ਚੋਰ ਗਰੋਹ ...

ਪੂਰੀ ਖ਼ਬਰ »

ਡਿਪੂ ਹੋਲਡਰ ਵਲੋਂ 2 ਰੁਪਏ ਕਿੱਲੋ ਵਾਲੇ ਰਾਸ਼ਨ ਦੀਆਂ ਪਰਚੀਆਂ ਨਾ ਕੱਟਣ 'ਤੇ ਲਾਭਪਾਤਰੀਆਂ ਵਲੋਂ ਨਾਅਰੇਬਾਜ਼ੀ

ਮਹਿਮਾ ਸਰਜਾ, 3 ਜੁਲਾਈ (ਬਲਦੇਵ ਸੰਧੂ)-ਪੰਜਾਬ ਸਰਕਾਰ ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋਂ ਗ਼ਰੀਬ ਲੋਕਾਂ ਲਈ ਭੇਜੀ ਜਾਂਦੀ 2 ਰੁਪਏ ਕਿੱਲੋ ਦੇ ਭਾਅ ਵਾਲੀ ਸਸਤੀ ਕਣਕ ਦੀਆਂ ਪਰਚੀਆਂ ਡਿਪੂ ਹੋਲਡਰ ਵਲੋਂ ਸਾਰੇ ਲਾਭਪਾਤਰੀਆਂ ਦੀਆਂ ਨਾ ਕੱਟਣ 'ਤੇ ਪਿੰਡ ਮਹਿਮਾ ...

ਪੂਰੀ ਖ਼ਬਰ »

ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਨਗਰ ਨਿਗਮ ਨਹੀਂ ਦੇ ਰਿਹਾ ਬਰਸਾਤੀ ਰੋਡ ਜਾਲੀਆਂ ਵੱਲ ਧਿਆਨ

ਬਠਿੰਡਾ, 3 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਨਗਰ ਨਿਗਮ ਵਲੋਂ ਸੜਕਾਂ ਤੇ ਗਲੀ ਮੁਹੱਲੇ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਲਗਾਈਆਂ ਜਾਲੀਆਂ 'ਤੇ ਲੱਖਾ ਰੁਪਏ ਖ਼ਰਚਣ ਦੇ ਬਾਵਜੂਦ ਅੱਜ ਵੀ ਸ਼ਹਿਰ ਦੇ ਕਈ ਇਲਾਕੇ 'ਚ ਜਾਲੀਆਂ ਤੇ ਸੀਵਰੇਜ ਦੇ ਢੱਕਣ ਟੁੱਟ ...

ਪੂਰੀ ਖ਼ਬਰ »

ਰੇਲਵੇ ਟਰੈਕ ਤੋਂ ਅਣਪਛਾਤੀ ਲਾਸ਼ ਮਿਲੀ

ਮਾਨਸਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪਿੰਡ ਖੋਖਰ ਕਲਾਂ ਨੇੜੇ ਰੇਲਵੇ ਲਾਇਨ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਰੇਲਵੇ ਪੁਲਿਸ ਚੌਕੀ ਮਾਨਸਾ ਦੇ ਇੰਚਾਰਜ ਏ. ਐਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਸੰਭਾਵਨਾ ਹੈ ਕਿ ਉਕਤ 30 ਕੁ ਵਰਿ੍ਹਆਂ ਦਾ ਨੌਜਵਾਨ ਨੇ ਬੀਤੀ ...

ਪੂਰੀ ਖ਼ਬਰ »

ਭੱਠਾ ਐਸੋਸੀਏਸ਼ਨ ਮਾਨਸਾ ਵਲੋਂ ਅਣਮਿੱਥੇ ਸਮੇਂ ਲਈ ਭੱਠੇ ਬੰਦ

ਮਾਨਸਾ, 3 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਭੱਠਾ ਐਸ਼ੋਸੀਏਸ਼ਨ ਮਾਨਸਾ ਨੇ ਅਣਮਿਥੇ ਸਮੇਂ ਲਈ ਭੱਠੇ ਬੰਦ ਕਰਨ ਦਾ ਫੈਸਲਾ ਕੀਤਾ ਹੈ | ਅਜਿਹਾ ਕਰਨ ਦਾ ਕਾਰਨ ਭੱਠਾ ਉਦਯੋਗ ਨੂੰ ਆਰਥਿਕ ਤੌਰ 'ਤੇ ਪੈ ਰਹੇ ਘਾਟੇ ਤੇ ਹੋਰ ਸਮੱਸਿਆਵਾਂ ਦੱਸਿਆ ਗਿਆ ਹੈ | ਐਸੋਸੀਏਸ਼ਨ ਦੀ ...

ਪੂਰੀ ਖ਼ਬਰ »

ਬਲਾਕ ਗੋਨਿਆਣਾ ਦੇ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਦੀ ਮੀਟਿੰਗ

ਮਹਿਮਾ ਸਰਜਾ, 3 ਜੁਲਾਈ (ਬਲਦੇਵ ਸੰਧੂ)-ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਮਹਿਮਾ ਸਰਜਾ ਵਿਖੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਗੋਨਿਆਣਾ ਦੇ ਮੈਂਬਰਾਂ ਦੀ ਇਕੱਤਰਤਾ ਪ੍ਰਧਾਨ ਬਾਬੂ ਸਿੰਘ ਬਰਾੜ ਦੀ ਪ੍ਰਧਾਨਗੀ ਹੇਠਾਂ ਹੋਈ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਸਨਰਾਈਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਦਾ ਨਤੀਜਾ ਸ਼ਾਨਦਾਰ ਰਿਹਾ

ਭਾਈਰੂਪਾ, 3 ਜੁਲਾਈ (ਵਰਿੰਦਰ ਲੱਕੀ)-ਸਨ ਰਾਈਜ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਾਈਰੂਪਾ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਜਤਿੰਦਰ ਨਾਥ ਕੋਹਲੀ ਨੇ ਦੱਸਿਆ ਕਿ ਵਿਦਿਆਰਥਣ ਸੰਦੀਪ ਕੌਰ ਨੇ 500 'ਚੋਂ 455 (91 ਫ਼ੀਸਦੀ) ਅੰਕ ਪ੍ਰਾਪਤ ਕਰਕੇ ...

ਪੂਰੀ ਖ਼ਬਰ »

ਘਰੇਲੂ ਕਲੇਸ਼ ਕਾਰਨ ਔਰਤ ਦੀ ਕੁੱਟਮਾਰ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ

ਗੋਨਿਆਣਾ, 3 ਜੁਲਾਈ (ਲਛਮਣ ਦਾਸ ਗਰਗ)-ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਵਿਖੇ ਘਰੇਲੂ ਕਲੇਸ਼ ਕਾਰਨ ਇਕ ਔਰਤ ਦੀ ਕੁੱਟਮਾਰ ਕੀਤੀ ਗਈ | ਇਸ ਮਾਮਲੇ ਸੰਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ | ਜਸਵਿੰਦਰ ਕੌਰ ਪਤਨੀ ਬੂਟਾ ਸਿੰਘ ਵਾਸੀ ...

ਪੂਰੀ ਖ਼ਬਰ »

ਵਿਧਾਇਕ ਫੌਜਾ ਸਿੰਘ ਸਰਾਰੀ ਦੀ ਬਠਿੰਡਾ ਸਥਿਤ ਰਿਹਾਇਸ਼ 'ਤੇ ਸ਼ੁਭਚਿੰਤਕਾਂ ਦੀ ਲੱਗੀ ਭੀੜ

ਬਠਿੰਡਾ, 3 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਦੀ ਮਾਨ ਸਰਕਾਰ ਦੀ ਨਵੀਂ ਕੈਬਨਿਟ 'ਚ ਸ਼ਾਮਿਲ ਹੋਣ ਜਾ ਰਹੇ ਗੁਰੂ ਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਦਾ ਬਠਿੰਡਾ ਨਾਲ ਵੀ ਗੂੜ੍ਹਾ ਰਿਸ਼ਤਾ ਹੈ | ਪੰਜਾਬ ਪੁਲਿਸ 'ਚ ਸੇਵਾ ਦੌਰਾਨ ਫੌਜਾ ਸਿੰਘ ਦੀ ਕਰਮਭੂਮੀ ...

ਪੂਰੀ ਖ਼ਬਰ »

ਨਵੀਂ ਸਿੱਖਿਆ ਨੀਤੀ ਸੰਬੰਧੀ ਕੈਂਪ ਲਗਾਇਆ

ਭੀਖੀ, 3 ਜੁਲਾਈ (ਸਿੱਧੂ)-ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ 'ਚ ਨਵੀਂ ਸਿੱਖਿਆ ਨੀਤੀ ਸੰਬੰਧੀ 3 ਰੋਜ਼ਾ ਕੈਂਪ ਲਗਾਇਆ ਗਿਆ | ਉਦਘਾਟਨ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਤੇ ਪ੍ਰਬੰਧਕ ਅੰਮਿ੍ਤ ਲਾਲ ਨੇ ਦੀਪ ਜਗ੍ਹਾ ਕੇ ਕੀਤਾ | ਕੈਂਪ 'ਚ ਮਾਨਸਾ ਵਿਭਾਗ ...

ਪੂਰੀ ਖ਼ਬਰ »

ਮੁੱਖ ਅਧਿਆਪਕਾ ਮਨਜੀਤ ਕੌਰ ਨੂੰ ਦਿੱਤੀ ਵਿਦਾਇਗੀ ਪਾਰਟੀ

ਝੁਨੀਰ, 3 ਜੁਲਾਈ (ਸੰਧੂ)-ਸਰਕਾਰੀ ਪ੍ਰਾਇਮਰੀ ਸਕੂਲ ਟਾਂਡੀਆ ਵਿਖੇ ਮੁੱਖ ਅਧਿਆਪਕਾ ਮਨਜੀਤ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਅਧਿਆਪਕ ਜੋਗਿੰਦਰ ਸਿੰਘ ਬਰ੍ਹੇ ਨੇ ਦੱਸਿਆ ਕਿ ਉਹ ਬਹੁਤ ਮਿਹਨਤੀ, ਸੁਹਿਰਦ ਤੇ ਆਪਣੀ ਡਿਊਟੀ ਪ੍ਰਤੀ ਈਮਾਨਦਾਰੀ ਨਾਲ ਕੰਮ ਕਰਨ ...

ਪੂਰੀ ਖ਼ਬਰ »

ਜਲ ਘਰ ਦਾ ਨਹਿਰੀ ਮੋਘਾ ਨੀਵਾਂ ਕਰਨ 'ਤੇ ਲੋਕਾਂ ਨੂੰ ਮਿਲਣ ਲੱਗਾ ਪੂਰਾ ਪਾਣੀ

ਬੋਹਾ, 3 ਜੁਲਾਈ (ਰਮੇਸ਼ ਤਾਂਗੜੀ)-ਕਸਬਾ ਬੋਹਾ ਸਥਿਤ ਨਗਰ ਪੰਚਾਇਤ ਵਲੋਂ ਵਿਧਾਇਕ ਬੁੱਧ ਰਾਮ ਦੀ ਸਹਾਇਤਾ ਨਾਲ ਲੋਕਾਂ ਨੂੰ ਪੀਣ ਦਾ ਪਾਣੀ, ਨਹਿਰੀ ਪਾਣੀ ਤੇ ਹੋਰ ਸਹੂਲਤਾਂ ਦੇਣ ਦਾ ਕੰਮ ਜ਼ੋਰ ਸ਼ੋਰ ਨਾਲ ਆਰੰਭ ਦਿੱਤਾ ਹੈ | ਨਗਰ ਪੰਚਾਇਤ ਦੀ ਪ੍ਰਧਾਨ ਸੁਖਜੀਤ ਕੌਰ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨੇ ਵਿਧਾਇਕ ਬਣਾਂਵਾਲੀ ਨੂੰ ਦਿੱਤਾ ਮੰਗ-ਪੱਤਰ

ਸਰਦੂਲੜ੍ਹ, 3 ਜੁਲਾਈ (ਜੀ. ਐਮ. ਅਰੋੜਾ)-ਨਿਊ ਆਸ਼ਾ ਵਰਕਰ ਤੇ ਆਸ਼ਾ ਫੈਸਲੀਟੇਟਰ ਯੂਨੀਅਨ ਬਲਾਕ ਸਰਦੂਲਗੜ੍ਹ ਦੀ ਪ੍ਰਧਾਨ ਰਾਜ ਰਾਜਬੀਰ ਕੌਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਮੰਗ-ਪੱਤਰ ਦਿੱਤਾ | ਉਨ੍ਹਾਂ ਦੱਸਿਆ ਕਿ ਲੰਬੇ ਸਮੇਂ ਤੋਂ ...

ਪੂਰੀ ਖ਼ਬਰ »

ਕਸਬਾ ਝੁਨੀਰ 'ਚ ਬੱਸ ਅੱਡਾ ਨਾ ਹੋਣਾ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ

ਝੁਨੀਰ, 3 ਜੁਲਾਈ (ਰਮਨਦੀਪ ਸਿੰਘ ਸੰਧੂ)-ਕਸਬਾ ਝੁਨੀਰ ਵਿਖੇ ਬੱਸ ਅੱਡਾ ਨਾ ਹੋਣਾ ਇਲਾਕੇ ਦੀ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ, ਜਿਸ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ | 3 ਦਰਜਨ ਪਿੰਡਾਂ ਦਾ ਇਥੇ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਪਰ ਬੱਸ ਅੱਡਾ ਨਾ ਹੋਣ ਕਾਰਨ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਬਾਇਜੂ (ਲਰਨਿੰਗ ਐਪ) 'ਚ ਹੋਈ ਪਲੇਸਮੈਂਟ, ਲੱਖਾਂ ਦਾ ਪੈਕੇਜ ਮਿਲਿਆ

ਤਲਵੰਡੀ ਸਾਬੋ, 3 ਜੁਲਾਈ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵਿਦਿਆਰਥੀਆਂ ਦੇ ਨੈਤਿਕ, ਸਮਾਜਿਕ ਤੇ ਆਰਥਿਕ ਪੱਖਾਂ 'ਤੇ ਸਮਾਨਾਂਤਰ ਰੂਪ ਵਿਚ ਧਿਆਨ ਦਿੰਦੀ ਰਹੀ ਹੈ | ਇਸ ਪ੍ਰਸੰਗ 'ਚ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਦੇ ਐਮ. ਕਾਮ ਦੀ ਵਿਦਿਆਰਥਣ ...

ਪੂਰੀ ਖ਼ਬਰ »

ਗਿਆਨੀ ਹਰਪ੍ਰੀਤ ਸਿੰਘ ਦਾ ਸਮੁੱਚੀ ਕੌਮ ਨੂੰ ਇਕਜੁਟ ਕਰਨ ਸੰਬੰਧੀ ਬਿਆਨ ਸਵਾਗਤਯੋਗ-ਗਿੱਲਪੱਤੀ

ਬਠਿੰਡਾ, 3 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ 'ਸਮੁੱਚੀ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਹੇਠ ਇਕੱਤਰ ਹੋਣ' ਸੰਬੰਧੀ ਸੰਦੇਸ਼ ਸਵਾਗਤਯੋਗ ਤੇ ਦੂਰਅੰਦੇਸ਼ੀ ਵਾਲਾ ਹੈ | ...

ਪੂਰੀ ਖ਼ਬਰ »

ਸਮਾਰਟ ਸਕੂਲ ਘੁੱਦਾ 'ਚ ਲਗਾਇਆ ਇਕ ਰੋਜ਼ਾ ਐਨ. ਸੀ. ਸੀ. ਕੈਂਪ

ਬਠਿੰਡਾ, 3 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਸੀਨੀ. ਸੈਕੰਡਰੀ ਸਮਾਰਟ ਸਕੂਲ ਘੁੱਦਾ ਵਿਖੇ ਇੰਚਾਰਜ ਪਿ੍ੰਸੀਪਲ ਕੁਲਵੀਰ ਸਿੰਘ ਤੇ ਸੀ. ਟੀ. ਓ. ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸਕੂਲ ਦੇ ਐਨ. ਸੀ. ਸੀ. ਯੂਨਿਟ ਦਾ ਇਕ ਰੋਜ਼ਾ ਕੈਂਪ ਲਗਾਇਆ ਗਿਆ, ਜਿਸ 'ਚ ਕਰਨਲ ...

ਪੂਰੀ ਖ਼ਬਰ »

ਮਾਣ ਭੱਤੇ ਵਿਚ ਵਾਧਾ ਹੀ ਨਹੀਂ ਕਰਨਾ ਸੀ ਤਾਂ ਫਿਰ ਝੂਠੇ ਲਾਰੇ ਕਿਉਂ ਲਗਾਏ-ਸਰਬਜੀਤ ਕੌਰ

ਮਹਿਰਾਜ, 3 ਜੁਲਾਈ (ਸੁਖਪਾਲ ਮਹਿਰਾਜ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾ. ਬਲਜੀਤ ਕੌਰ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀਆਂ ਆਂਗਣਵਾੜੀ ...

ਪੂਰੀ ਖ਼ਬਰ »

ਮੈਡੀਕਲ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ

ਬਠਿੰਡਾ, 3 ਜੁਲਾਈ (ਪ੍ਰੀਤਪਾਲ ਸਿੰਘ ਰੋਮਾਣਾ)-ਸਰਬਸੁੱਖ ਸੇਵਾ ਸੁਸਾਇਟੀ ਵਲੋਂ 80ਵਾਂ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਮੈਡੀਕਲ ਕੈਂਪ ਗੁਰਦੁਆਰਾ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਲਾਲ ਸਿੰਘ ਬਸਤੀ ਬਠਿੰਡਾ ਵਿਖੇ ਲਗਾਇਆ ਗਿਆ | ਕੈਂਪ 'ਚ ਡਾ. ਗੌਰਵ ਗੁਪਤਾ ਅੱਖਾਂ ਦੇ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲ ਵਿਖੇ ਬਜ਼ੁਰਗ ਦੀ ਅਚਾਨਕ ਮੌਤ

ਭਗਤਾ ਭਾਈਕਾ, 3 ਜੁਲਾਈ (ਸੁਖਪਾਲ ਸਿੰਘ ਸੋਨੀ)-ਸਥਾਨਕ ਸਰਕਾਰੀ ਹਸਪਤਾਲ ਵਿਖੇ ਦਿਲ ਦਾ ਦੌਰਾ ਪੈਣ ਨਾਲ ਇਕ ਬਜ਼ੁਰਗ ਦੀ ਅਚਾਨਕ ਮੌਤ ਹੋ ਗਈ | ਸੂਤਰਾਂ ਅਨੁਸਾਰ ਮਿ੍ਤਕ ਬਜ਼ੁਰਗ ਦੀ ਸ਼ਨਾਖ਼ਤ ਪ੍ਰੀਤਮ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਕੋਠਾ ਗੁਰੂਕਾ (ਬਠਿੰਡਾ) ਵਜੋਂ ...

ਪੂਰੀ ਖ਼ਬਰ »

ਬਦਲਾਅ ਦੇ ਨਾਂਅ 'ਤੇ ਬਣੀ ਸਰਕਾਰ ਦੇ ਆਗੂ ਹੁਣ ਬਦਲੀਆਂ ਦੇ ਮੰਗਣ ਲੱਗੇ ਪੈਸੇ-ਸਿੱਧੂ

ਤਲਵੰਡੀ ਸਾਬੋ, 3 ਜੁਲਾਈ (ਰਣਜੀਤ ਸਿੰਘ ਰਾਜੂ)-ਸਰਕਾਰ ਤੇ ਪ੍ਰਸ਼ਾਸਨ 'ਚ ਬਦਲਾਅ ਲਿਆਉਣ ਤੇ ਭਿ੍ਸ਼ਟਾਚਾਰ ਮੁਕਤ, ਪਾਰਦਰਸ਼ੀ ਤਰੀਕੇ ਨਾਲ ਕੰਮਕਾਜ ਕਰਨ ਦੇ ਦਾਅਵਿਆਂ ਉਪਰੰਤ ਪੰਜਾਬ ਦੇ ਲੋਕਾਂ ਵਲੋਂ ਭਾਰੀ ਬਹੁਮਤ ਨਾਲ ਸੱਤਾ 'ਚ ਲਿਆਂਦੀ ਆਮ ਆਦਮੀ ਪਾਰਟੀ ਦੀ ਸਰਕਾਰ ...

ਪੂਰੀ ਖ਼ਬਰ »

ਔਰਤਾਂ ਲਈ ਮੁਦਰਾ ਯੋਜਨਾ ਤੇ ਸਵੈ-ਸਹਾਇਤਾ ਵਰਕਸ਼ਾਪ ਕਰਵਾਈ

ਬਠਿੰਡਾ, 3 ਜੁਲਾਈ (ਅਵਤਾਰ ਸਿੰਘ)-ਮਹਿਲਾ ਸ਼ਕਤੀ ਸੰਗਠਨ ਭਾਜਪਾ ਆਗੂ ਤੇ ਸਮਾਜ ਸੇਵੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਦੀ ਔਰਤਾਂ ਨੂੰ ਮੁਦਰਾ ਯੋਜਨਾ ਤੇ ਸਵੈ ਸਹਾਇਤਾ ਸਕੀਮ ਤਹਿਤ ਆਤਮ ਨਿਰਭਰ ਬਣਨ ਲਈ ਪ੍ਰੇਰਿਤ ਕਰਨ ਹਿੱਤ ਵਰਕਸ਼ਾਪ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦੀ ਮੀਟਿੰਗ

ਗੋਨਿਆਣਾ, 3 ਜੁਲਾਈ (ਬਰਾੜ ਆਰ. ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦੀ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆਂ ਦੀ ਪ੍ਰਧਾਨਗੀ ਹੇਠ ਪਵਨ ਮੈਡੀਕਲ ਸਟੋਰ ਵਿਖੇ ਹੋਈ | ਮੀਟਿੰਗ ਦੇ ਸ਼ੁਰੂ 'ਚ ਐਸੋਸੀਏਸ਼ਨ ਨੇ ਡਾ. ਗੁਰਜੀਵਨ ਸਿੰਘ ...

ਪੂਰੀ ਖ਼ਬਰ »

ਘਣਸ਼ਾਮ ਸ਼ਰਮਾ ਤੀਜੀ ਵਾਰ ਸਰਬਸੰਮਤੀ ਨਾਲ ਚੁਣੇ ਗਏ ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ

ਬਠਿੰਡਾ, 3 ਜੁਲਾਈ (ਅਵਤਾਰ ਸਿੰਘ)-ਸ੍ਰੀ ਸਨਾਤਨ ਧਰਮ ਦੇਵੀ ਦਰਸ਼ਨ ਮੰਦਿਰ ਧੋਬੀਆਣਾ ਨਗਰ ਵਿਖੇ ਸ੍ਰੀ ਮੱਧ ਭਗਵਾਨ ਪੁਰਾਣ ਯੱਗ ਦੇ ਪਾਠ ਪੰਡਤ ਘਣਸ਼ਾਮ ਲਾਲ ਸ਼ਰਮਾ ਵਲੋਂ ਆਪਣੇ ਪਿਤਾ ਕ੍ਰਿਸ਼ਨ ਚੰਦ ਸ਼ਰਮਾ ਤੇ ਆਪਣੀ ਧਰਮ ਪਤਨੀ ਦਰਸ਼ਨਾ ਸ਼ਰਮਾ ਦੀ ਯਾਦ 'ਚ ਪਾਏ ਗਏ | ...

ਪੂਰੀ ਖ਼ਬਰ »

ਗੁਰਦੇਵ ਕੌਰ ਸਮਰਾ ਗਾਟਵਾਲੀ ਨੂੰ ਸ਼ਰਧਾਂਜਲੀਆਂ ਭੇਟ

ਸੀਂਗੋ ਮੰਡੀ, 3 ਜੁਲਾਈ (ਲੱਕਵਿੰਦਰ ਸ਼ਰਮਾ)-ਪਿੰਡ ਗਾਟਵਾਲੀ ਦੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗੁਨੀ ਦੀ ਮਾਤਾ ਗੁਰਦੇਵ ਕੌਰ ਸਮਰਾ ਦੀ ਅੰਤਿਮ ਅਰਦਾਸ ਗਾਟਵਾਲੀ ਵਿਖੇ ਕੀਤੀ ਗਈ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਮਹੰਤ ਬਾਬਾ ...

ਪੂਰੀ ਖ਼ਬਰ »

ਰਾਮਾਂ ਮੰਡੀ 'ਚ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਟੈ੍ਰਫਿਕ ਸਮੱਸਿਆ ਨਾਲ ਜੂਝ ਰਹੇ ਨੇ ਲੋਕ

ਅਮਰਜੀਤ ਸਿੰਘ ਲਹਿਰੀ ਰਾਮਾਂ ਮੰਡੀ, 3 ਜੁਲਾਈ-ਸਥਾਨਕ ਮੰਡੀ ਅੰਦਰ ਬਾਜ਼ਾਰਾਂ ਦੀਆਂ ਸੜਕਾਂ ਦੁਆਲੇ ਪੱਕੇ ਸਥਾਈ ਕਬਜ਼ੇ ਇਸ ਕਦਰ ਹੋ ਚੁੱਕੇ ਹਨ ਕਿ ਜਿਵੇਂ ਇਹ ਸਰਕਾਰੀ ਜਗ੍ਹਾ ਨਾ ਹੋ ਕੇ ਲੋਕਾਂ ਦੀ ਨਿੱਜੀ ਜਾਇਦਾਦ ਹੋਵੇ, ਜਿਸ ਕਰਕੇ ਬਾਜ਼ਾਰਾਂ ਦੀਆਂ ਸੜਕਾਂ ਬੁਰੀ ...

ਪੂਰੀ ਖ਼ਬਰ »

ਆਪ੍ਰੇਟਰਾਂ ਦੀ ਬੱਚਤ ਰਾਸ਼ੀ ਦਾ ਇਕ ਰੁਪਇਆ ਹੋਰ ਥਾਂ 'ਤੇ ਨਹੀਂ ਲਗਾਵਾਂਗੇ-ਬਲਕਾਰ ਸਿੱਧੂ

ਭਗਤਾ ਭਾਈਕਾ, 3 ਜੁਲਾਈ (ਸੁਖਪਾਲ ਸਿੰਘ ਸੋਨੀ)-ਸਥਾਨਕ ਸੰਤ ਮਹੇਸ਼ ਮੁਨੀ ਜੀ ਟਰੱਕ ਆਪ੍ਰੇਟਰ ਵੈੱਲਫੇਅਰ ਸੁਸਾਇਟੀ (ਟਰੱਕ ਯੂਨੀਅਨ) ਵਿਖੇ ਹਲਕਾ ਵਿਧਾਇਕ ਬਲਕਾਰ ਸਿੱਧੂ ਦੀ ਅਗਵਾਈ ਹੇਠ ਆਪ੍ਰੇਟਰਾਂ ਨੂੰ ਸਵਾ ਕਰੋੜ ਦੇ ਕਰੀਬ ਦੀ ਬੱਚਤ ਰਾਸ਼ੀ ਦੇ ਚੈੱਕ ਤਕਸੀਮ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX