ਤਾਜਾ ਖ਼ਬਰਾਂ


ਗੁਰੂਗ੍ਰਾਮ : ਲੰਪੀ ਵਾਇਰਸ ਨੇ 93 ਪਸ਼ੂਆਂ ਦੀ ਮੌਤ, 890 ਪ੍ਰਭਾਵਿਤ
. . .  1 day ago
ਨਵੀਂ ਦਿੱਲੀ, 29 ਸਤੰਬਰ - ਇੱਥੇ ਲੰਪੀ ਵਾਇਰਸ ਦੀ ਲਾਗ ਕਾਰਨ 93 ਪਸ਼ੂਆਂ ਦੀ ਮੌਤ ਹੋ ਗਈ ਹੈ, ਜਦੋਂ ਕਿ ਗੁਰੂਗ੍ਰਾਮ, ਸੋਹਨਾ ਅਤੇ ਪਟੌਦੀ ਖੇਤਰਾਂ ਵਿਚ ਪਸ਼ੂਆਂ ਵਿਚ ਲੰਪੀ ਦੀ ਬਿਮਾਰੀ ਦੇ 890 ਮਾਮਲੇ ਸਾਹਮਣੇ ਆਏ ...
ਅਹਿਮਦਾਬਾਦ ’ਚ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਸ਼ਟਰੀ ਖੇਡਾਂ ਦੇ ਉਦਘਾਟਨ ਮੌਕੇ ਐਥਲੀਟ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਕਤਾ ਦੀ ਮਸ਼ਾਲ ਭੇਟ ਕਰਦੇ ਹੋਏ
. . .  1 day ago
ਉੱਤਰਾਖੰਡ ਵਿਚ ਪੀ.ਐਫ.ਆਈ. ਸਮੇਤ ਇਸ ਦੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਉੱਤੇ ਪਾਬੰਦੀ
. . .  1 day ago
ਗੈਂਗਸਟਰ ਦਿਲੇਰ ਕੋਟੀਆ ਦੇ ਅਸੰਧ ਸਥਿਤ ਘਰ ’ਤੇ ਚੱਲਿਆ ਪੀਲਾ ਪੰਜਾ
. . .  1 day ago
ਕਰਨਾਲ, 29 ਸਤੰਬਰ ( ਗੁਰਮੀਤ ਸਿੰਘ ਸੱਗੂ )- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਗੈਂਗਸਟਰ ਦਿਲੇਰ ਕੋਟੀਆ ਦੇ ਕਸਬਾ ਅਸੰਧ ਸਥਿਤ ਮਕਾਨ ਨੂੰ ਪੀਲਾ ਪੰਜਾ ਚਲਾ ਕੇ ਢਾਹ ਦਿੱਤਾ । ਦਸਣਯੋਗ ਹੈ ਕਿ ਦਿਲੇਰ ਕੋਟੀਆ ...
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 30 ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਕਰੇਗਾ ਚੱਕਾ ਜਾਮ
. . .  1 day ago
ਚੰਡੀਗੜ੍ਹ, 29 ਸਤੰਬਰ (ਅਜਾਇਬ ਸਿੰਘ ਔਜਲਾ)-ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) 30 ਸਤੰਬਰ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਉਨ੍ਹਾਂ ਵਲੋਂ ...
ਫ਼ੌਜੀ ਅੰਮ੍ਰਿਤਪਾਲ ਸਿੰਘ ਦੀ ਲੱਦਾਖ ’ਚ ਹਾਦਸੇ ਦੌਰਾਨ ਮੌਤ, ਪਿੰਡ ’ਚ ਸੋਗ ਦੀ ਲਹਿਰ
. . .  1 day ago
ਜੈਤੋ, 29 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਨੇੜਲੇ ਪਿੰਡ ਢੈਪਈ ਦੇ ਨੌਜਵਾਨ ਫ਼ੌਜੀ ਅੰਮ੍ਰਿਤਪਾਲ ਸਿੰਘ ਦੀ ਲੱਦਾਖ ’ਚ ਹਾਦਸੇ ਦੌਰਾਨ ਹੋਈ ਮੌਤ ਨਾਲ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ ...
ਭਾਰਤ ਦੇ ਚਾਲੂ ਖਾਤੇ ਦੇ ਬਕਾਏ ਵਿਚ 23.9 ਬਿਲੀਅਨ ਅਮਰੀਕੀ ਡਾਲਰ ਦਾ ਘਾਟਾ ਦਰਜ - ਭਾਰਤੀ ਰਿਜ਼ਰਵ ਬੈਂਕ
. . .  1 day ago
ਪੀ.ਐਫ.ਆਈ. ਦੀ 2047 ਤੱਕ ਭਾਰਤ ਨੂੰ ਇਸਲਾਮਿਕ ਰਾਸ਼ਟਰ ਵਿਚ ਬਦਲਣ ਦੀ ਸੀ ਯੋਜਨਾ , ਕਈ ਨੇਤਾ ਰਡਾਰ 'ਤੇ ਸਨ : ਮਹਾਰਾਸ਼ਟਰ ਏ.ਟੀ.ਐਸ. ਮੁਖੀ
. . .  1 day ago
ਦਵਿੰਦਰ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਨੀਰਜ ਚਸਕਾ ਜੰਮੂ ਤੋਂ ਗ੍ਰਿਫਤਾਰ- ਪੰਜਾਬ ਡੀ.ਜੀ.ਪੀ. ਗੌਰਵ ਯਾਦਵ
. . .  1 day ago
ਨਵੀਂ ਦਿੱਲੀ, 28 ਸਤੰਬਰ - ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਇਕ ਖੁਫੀਆ ਕਾਰਵਾਈ 'ਚ ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਟੀਮ ਨੇ ਦਵਿੰਦਰ ਬੰਬੀਹਾ ਗੈਂਗ ਦੇ ਮੁੱਖ ਸ਼ੂਟਰ ਨੀਰਜ ਚਸਕਾ ਨੂੰ ਜੰਮੂ ਤੋਂ ਗ੍ਰਿਫ਼ਤਾਰ ...
ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਹਾਲ ਦੀ ਘੜੀ ਟਲਿਆ
. . .  1 day ago
ਅੰਮ੍ਰਿਤਸਰ, 29 ਸਤੰਬਰ (ਗਗਨਦੀਪ ਸ਼ਰਮਾ)-ਮੁੱਖ ਮੰਤਰੀ ਭਗਵੰਤ ਮਾਨ ਨਾਲ 12 ਅਕਤੂਬਰ ਤੋਂ ਪਹਿਲਾਂ ਮੀਟਿੰਗ ਕਰਵਾਉਣ ਦੇ ਭਰੋਸੇ ’ਤੇ ਹਾਲ ਦੀ ਘੜੀ ਮਿੰਨੀ ਬੱਸ ਸਾੜਨ ਦਾ ਪ੍ਰੋਗਰਾਮ ਟਾਲ ਦਿੱਤਾ ਗਿਆ ...
ਚੰਡੀਗੜ੍ਹ : ਪੰਜਾਬ ਸਰਕਾਰ ਨੇ 10 ਉੱਚ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ
. . .  1 day ago
ਪਾਕਿਸਤਾਨ ਨੇ 1 ਭਾਰਤੀ ਕੈਦੀ ਨੂੰ ਕੀਤਾ ਰਿਹਾਅ
. . .  1 day ago
ਅਟਾਰੀ, 29 ਸਤੰਬਰ ( ਗੁਰਦੀਪ ਸਿੰਘ ਅਟਾਰੀ )- ਪਾਕਿਸਤਾਨ ਸਰਕਾਰ ਨੇ 1 ਭਾਰਤੀ ਕੈਦੀ ਨੂੰ ਰਿਹਾਅ ਕੀਤਾ ਹੈ । ਰਿਹਾਅ ਹੋਏ ਕੈਦੀ ਨੂੰ ਪਾਕਿ ਰੇਂਜਰਜ ਨੇ ਬੀ.ਐਸ.ਐਫ. ਦੇ ਹਵਾਲੇ ਕਰ ਦਿੱਤਾ । ਕੌਮਾਂਤਰੀ ਅਟਾਰੀ ਸਰਹੱਦ ’ਤੇ ...
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
. . .  1 day ago
ਕੇਂਦਰ ਸਰਕਾਰ ਹਰਿਆਣਾ ਕਮੇਟੀ ਵਿਰੁੱਧ ਸੁਪਰੀਮ ਕੋਰਟ 'ਚ ਦਰਜ਼ ਕਰੇ ਨਜ਼ਰਸਾਨੀ ਪਟੀਸ਼ਨ ਅੰਮ੍ਰਿਤਸਰ, 29 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ...
ਰੂਸ ਰਸਮੀ ਤੌਰ 'ਤੇ ਕੱਲ੍ਹ ਯੂਕਰੇਨ ਦੇ ਚਾਰ ਖੇਤਰਾਂ ਨੂੰ ਕਰੇਗਾ ਸ਼ਾਮਿਲ
. . .  1 day ago
ਲਾਰੈਂਸ ਬਿਸ਼ਨੋਈ 13 ਦਿਨ ਦੇ ਪੁਲਿਸ ਰਿਮਾਂਡ ‘ਤੇ
. . .  1 day ago
ਲੁਧਿਆਣਾ ,29 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਦਾਲਤ ਨੇ ਮੇਹਰਬਾਨ ਇਲਾਕੇ ਵਿਚ ਪੰਜ ਸਾਲ ਪਹਿਲਾਂ ਹੋਏ ਇਕ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਨਾਮਜ਼ਦ ਕੀਤੇ ਗੈਂਗਸਟਰ ਲਾਰੈਂਸ ਬਿਸ਼ਨੋਈ ...
ਅਲੀਗੜ੍ਹ ਮੀਟ ਫੈਕਟਰੀ 'ਚ ਪਾਈਪ ਫਟਣ ਕਾਰਨ ਅਮੋਨੀਆ ਗੈਸ ਲੀਕ, 59 ਮਜ਼ਦੂਰ ਹੋਏ ਬੀਮਾਰ
. . .  1 day ago
ਸ਼ਰਾਰਤੀ ਅਨਸਰਾਂ ਨੇ ਕੈਥੋਲਿਕ ਚਰਚ ਦੀ ਕੀਤੀ ਭੰਨਤੋੜ , ਈਸਾਈ ਭਾਈਚਾਰੇ ’ਚ ਰੋਸ
. . .  1 day ago
ਜਲੰਧਰ, 29 ਸਤੰਬਰ (ਅਜੀਤ ਬਿਊਰੋ)- ਤਰਨਤਾਰਨ ਚਰਚ 'ਚ ਭੰਨਤੋੜ ਤੋਂ ਬਾਅਦ ਹੁਣ ਜਲੰਧਰ 'ਚ ਵੀ ਭੰਨਤੋੜ ਦੀ ਘਟਨਾ ਸਾਹਮਣੇ ਆਈ ਹੈ । ਚਰਚ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਚਰਚ ਦੀ ਭੰਨਤੋੜ ਕੀਤੀ ...
ਸ਼ਸ਼ੀ ਥਰੂਰ ਭਲਕੇ ਕਾਂਗਰਸ ਪ੍ਰਧਾਨ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰਨਗੇ , ਦਿਗਵਿਜੇ ਸਿੰਘ ਨਾਲ ਕਰਨਗੇ ਮੁਲਾਕਾਤ
. . .  1 day ago
ਅੱਡਾ ਘੋਗਰਾ ਦੇ ਨਵੇਂ ਬਣ ਰਹੇ ਬੱਸ ਅੱਡੇ ਦੀ ਉਸਾਰੀ ਦਾ ਕੰਮ ਬੀ.ਡੀ.ਪੀ.ਓ ਦਸੂਹਾ ਵਲੋਂ ਬੰਦ ਕਰਵਾਇਆ
. . .  1 day ago
ਘੋਗਰਾ ,29 ਸਤੰਬਰ (ਆਰ.ਐੱਸ. ਸਲਾਰੀਆ)- ਹਲਕਾ ਦਸੂਹਾ ਵਿਚ ਪੈਂਦੇ ਪਿੰਡ ਘੋਗਰਾ ਵਿਚ ਪੰਚਾਇਤ ਵਲੋਂ ਦਸੂਹਾ ਹਾਜੀਪੁਰ ਸੜਕ 'ਤੇ ਬੱਸ ਅੱਡੇ ਦੀ ਨਵੀਂ ਇਮਾਰਤ ਉਸਾਰੀ ਜਾ ਰਹੀ ਹੈ । ਬੱਸ ਅੱਡੇ 'ਤੇ ਉਸ ਵੇਲੇ ਮਾਹੌਲ ...
ਪੰਜਾਬ ਵਿਧਾਨ ਸਭਾ 'ਚ ਸਰਬਜੀਤ ਕੌਰ ਮਾਣੂਕੇ ਨੇ ਐੱਸ.ਸੀ. ਬੱਚਿਆਂ ਦੇ ਵਜ਼ੀਫ਼ਿਆਂ ਦਾ ਚੁੱਕਿਆ ਮੁੱਦਾ
. . .  1 day ago
ਚੰਡੀਗੜ੍ਹ, 29 ਸਤੰਬਰ (ਮਾਨ)-ਪੰਜਾਬ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਗਈ ਹੈ। ਸਦਨ 'ਚ ਸਰਬਜੀਤ ਕੌਰ ਮਾਣੂਕੇ ਵਲੋਂ ਗੈਰ-ਸਰਕਾਰੀ ਮਤਾ ਰੱਖਿਆ ਗਿਆ। ਉਨ੍ਹਾਂ ਨੇ ਸਦਨ 'ਚ ਕਿਹਾ ਕਿ ਐੱਸ.ਸੀ. ਬੱਚਿਆਂ ਨੂੰ ਵਜ਼ੀਫ਼ੇ ਸਮੇਂ...
ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫ਼ੇਲ੍ਹ ਸਾਬਤ ਹੋਈ: ਸੁਖਬੀਰ ਸਿੰਘ ਬਾਦਲ
. . .  1 day ago
ਲੁਧਿਆਣਾ, 29 ਸਤੰਬਰ ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਭਗਵੰਤ ਮਾਨ ਸਰਕਾਰ ਹਰ ਫ਼ਰੰਟ ਤੇ ਫੇਲ ਸਾਬਤ ਹੋਈ ਹੈ ਅਤੇ ਸੂਬੇ ਦੀ ਜਨਤਾ ਸਰਕਾਰ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ...
ਵਿਧਾਨ ਸਭਾ ਦੀ ਕਾਰਵਾਈ ਮੁੜ ਹੋਈ ਸ਼ੁਰੂ
. . .  1 day ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਹੋ ਗਿਆ, ਜਿਸ ਦੇ ਚੱਲਦਿਆਂ ਕਾਰਵਾਈ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਫ਼ਿਰ ਵਿਧਾਨ ਸਭਾ ਦੀ ਕਾਰਵਾਈ ਮੁੜ ਸ਼ੁਰੂ ਕੀਤੀ ਗਈ ਹੈ।
ਕਾਂਗਰਸ ਪ੍ਰਧਾਨ ਦੀ ਚੋਣ ਲੜਨ ਨੂੰ ਲੈ ਕੇ ਅਸ਼ੋਕ ਗਹਿਲੋਤ ਦਾ ਵੱਡਾ ਬਿਆਨ
. . .  1 day ago
ਨਵੀਂ ਦਿੱਲੀ, 29 ਸਤੰਬਰ-ਕਾਂਗਰਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਹਿਣਾ ਹੈ ਕਿ ਉਹ ਕਾਂਗਰਸ ਪ੍ਰਧਾਨ ਦੀ ਚੋਣ ਨਹੀਂ ਲੜਨਗੇ।
ਵਿਧਾਨ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਹੋਈ ਮੁਲਤਵੀ
. . .  1 day ago
ਚੰਡੀਗੜ੍ਹ, 29 ਸਤੰਬਰ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਚੱਲ ਰਿਹਾ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਇਜਲਾਸ ਦੇ ਪਹਿਲਾ ਦਿਨ ਕਾਫੀ ਹੰਗਾਮਾ ਭਰਪੂਰ ਰਿਹਾ ਸੀ ਤੇ ਵਿਰੋਧੀਆਂ ਵਲੋਂ ਹੰਗਾਮਾ ਕੀਤਾ ਗਿਆ ਹੈ। ਕਾਰਵਾਈ ਸ਼ੁਰੂ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਨੇਤਾ...
ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ
. . .  1 day ago
ਚੰਡੀਗੜ੍ਹ, 29 ਸਤੰਬਰ-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਹੰਗਾਮਾ ਸ਼ੁਰੂ ਹੋ ਗਿਆ। ਕਾਂਗਰਸ ਨੇ ਫ਼ੌਜਾ ਸਿੰਘ ਸਰਾਰੀ ਨੂੰ ਬਰਖ਼ਾਸਤ ਕਰਨ ਦੀ ਕੀਤੀ ਮੰਗ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 20 ਹਾੜ ਸੰਮਤ 554

ਕਪੂਰਥਲਾ / ਫਗਵਾੜਾ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ੍ਰੀ ਗੁਰੂ ਨਾਨਕ ਧਰਮਸ਼ਾਲਾ ਤੋਂ ਕੱਢੀ 13ਵੀਂ ਪੈਦਲ ਯਾਤਰਾ

ਕਪੂਰਥਲਾ, 3 ਜੁਲਾਈ (ਅਮਰਜੀਤ ਕੋਮਲ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਸ਼ਬਦ ਚੌਂਕੀ ਜਥੇ ਦੇ ਉਦਮ ਨਾਲ ਸ਼ਹਿਰ ਦੀਆਂ ਧਾਰਮਿਕ ਜਥੇਬੰਦੀਆਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਨਾਨਕ ਧਰਮਸ਼ਾਲਾ ਕਪੂਰਥਲਾ ਤੋਂ ਅੱਜ 13ਵੀਂ ਮਹਾਨ ਪੈਦਲ ਯਾਤਰਾ ਜੈਕਾਰਿਆਂ ਦੀ ਗੂੰਜ ਵਿਚ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਛੇਵੀਂ ਬਲੇਰਖਾਨਪੁਰ ਲਈ ਰਵਾਨਾ ਹੋਈ | ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਈ ਇਹ ਯਾਤਰਾ ਰਮਨੀਕ ਚੌਕ, ਮਸਜਿਦ ਚੌਕ, ਔਜਲਾ ਫਾਟਕ, ਤਲਵੰਡੀ ਮਹਿਮਾ, ਰਜਾਪੁਰ, ਨੱਥੂ ਚਾਹਲ, ਧੰਦਲ ਤੋਂ ਹੁੰਦੀ ਹੋਈ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਵਿਖੇ ਸਮਾਪਤ ਹੋਈ | ਯਾਤਰਾ ਦੇ ਰਸਤੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ ਜਥੇਬੰਦੀਆਂ ਤੇ ਸਮੂਹ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਤੇ ਸਵਾਗਤੀ ਗੇਟ ਬਣਾ ਕੇ ਵੱਖ-ਵੱਖ ਥਾਵਾਂ 'ਤੇ ਲੰਗਰ ਲਗਾਏ | ਇਸ ਮੌਕੇ ਅਨਹਦ ਗਤਕਾ ਅਖਾੜਾ ਦੇ ਨੌਜਵਾਨਾਂ ਨੇ ਗਤਕੇ ਦੇ ਜੌਹਰ ਦਿਖਾਏ | ਸ਼ਬਦ ਚੌਂਕੀ ਜਥਾ ਤੇ ਵੱਖ-ਵੱਖ ਸੁਸਾਇਟੀਆਂ ਨਾਲ ਸੰਬੰਧਿਤ ਬੀਬੀਆਂ ਨੇ ਸ਼ਬਦ ਗਾਇਣ ਕੀਤੇ | ਯਾਤਰਾ ਦੇ ਗੁਰਦੁਆਰਾ ਟਾਹਲੀ ਸਾਹਿਬ ਪੁੱਜਣ 'ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ ਤੇ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ ਤੇ ਹੋਰ ਸੰਤ ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੁਮਾਲਾ ਭੇਟ ਕੀਤਾ ਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਲੀਡਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਕੀਤੇ ਕਾਰਜ ਸਮੁੱਚੀ ਮਨੁੱਖਤਾ ਲਈ ਪ੍ਰੇਰਨਾਸਰੋਤ ਹਨ ਤੇ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ | ਯਾਤਰਾ ਦੇ ਪ੍ਰਬੰਧਕਾਂ ਨੇ ਲੰਗਰ ਕਮੇਟੀਆਂ, ਧਾਰਮਿਕ ਜਥੇਬੰਦੀਆਂ ਤੇ ਸਹਿਯੋਗੀ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਦੇ ਕੇ ਨਿਵਾਜਿਆ | ਧਾਰਮਿਕ ਆਗੂ ਜਸਬੀਰ ਸਿੰਘ, ਚਰਨਜੀਤ ਸਿੰਘ, ਗੁਰਵਿੰਦਰ ਸਿੰਘ, ਜਸਪਾਲ ਸਿੰਘ ਖੁਰਾਣਾ ਤੇ ਸੁਖਵਿੰਦਰ ਮੋਹਨ ਸਿੰਘ ਨੇ ਪੈਦਲ ਯਾਤਰਾ ਵਿਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਠੱਟਾ, ਸਟੇਟ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ, ਲਖਬੀਰ ਸਿੰਘ ਸਾਹੀ, ਅਵਤਾਰ ਸਿੰਘ, ਧਨਪ੍ਰੀਤ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ, ਰਸ਼ਪਾਲ ਸਿੰਘ, ਤਰਵਿੰਦਰ ਮੋਹਨ ਸਿੰਘ ਭਾਟੀਆ, ਸਤਨਾਮ ਸਿੰਘ, ਦਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ ਸੋਨਾ, ਜੋਧ ਸਿੰਘ, ਸੁਰਜੀਤ ਸਿੰਘ ਸਡਾਨਾ, ਸਤਿੰਦਰਪਾਲ ਸਿੰਘ, ਸੁਖਜੀਤ ਸਿੰਘ ਵਾਲੀਆ, ਹਰਸਿਮਰਨ ਸਿੰਘ, ਮਨਮੋਹਨ ਸਿੰਘ, ਅਜੈ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਸਵਰਨ ਸਿੰਘ, ਆਗਿਆਪਾਲ ਸਿੰਘ, ਬਲਦੇਵ ਸਿੰਘ, ਗਗਨਦੀਪ ਸਿੰਘ, ਗੁਰਨਾਮ ਸਿੰਘ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਅੰਮਿ੍ਤ ਕੌਰ, ਨਰਿੰਦਰ ਕੌਰ, ਬਲਜਿੰਦਰ ਕੌਰ ਧੰਜਲ, ਪ੍ਰੀਤਪਾਲ ਸਿੰਘ ਸੋਨੂੰ, ਮਨਪ੍ਰੀਤ ਸਿੰਘ, ਜੋਗਿੰਦਰ ਸਿੰਘ, ਸਰਬਜੀਤ ਸਿੰਘ ਤੋਂ ਇਲਾਵਾ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ |

ਹਰਪ੍ਰੀਤ ਮਾਰਸ਼ਲ ਆਰਟ ਨਡਾਲਾ ਦੇ ਤਿੰਨ ਖ਼ਿਡਾਰੀਆਂ ਨੇ ਨੈਸ਼ਨਲ ਸਵਾਤੇ 'ਚ ਜਿੱਤੇ ਤਗਮੇ

ਨਡਾਲਾ, 3 ਜੁਲਾਈ (ਮਾਨ)-ਬੀਤੇ ਦਿਨੀਂ ਹਰਿਦੁਆਰ ਵਿਖੇ ਨੈਸ਼ਨਲ ਸਵਾਤੇ ਫਰੈਂਚ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ ਜਿਨ੍ਹ•ਾਂ ਵਿਚ ਹਰਪ੍ਰੀਤ ਮਾਰਸ਼ਲ ਆਰਟਸ ਨਡਾਲਾ ਦੇ ਤਿੰਨ ਖਿਡਾਰੀਆਂ ਨੇ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ | ਦੱਸਣਯੋਗ ਹੈ ਕਿ ਇਸ ਮੁਕਾਬਲੇ ...

ਪੂਰੀ ਖ਼ਬਰ »

ਸੜਕਾਂ 'ਤੇ ਮੀਂਹ ਦਾ ਪਾਣੀ ਭਰਨ ਨਾਲ ਦੁਕਾਨਦਾਰ ਪ੍ਰੇਸ਼ਾਨ

ਨਡਾਲਾ, 3 ਜੁਲਾਈ (ਮਾਨ)-ਬੱਸ ਅੱਡਾ ਨਡਾਲਾ ਦੀਆਂ ਸੜਕਾਂ 'ਤੇ ਬਣੀਆਂ ਫੁੱਟ ਪਾਥਾਂ ਤੇ ਮੀਂਹ ਦਾ ਪਾਣੀ ਭਰਨ ਨਾਲ ਦੁਕਾਨਦਾਰਾਂ ਤੇ ਹੋਰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਗਰ ਪੰਚਾਇਤ ਨਡਾਲਾ ਵਿਚ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ | ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਇਕ ਗਿ੍ਫ਼ਤਾਰ, ਇਕ ਫ਼ਰਾਰ

ਸੁਲਤਾਨਪੁਰ ਲੋਧੀ, 3 ਜੁਲਾਈ (ਨਰੇਸ਼ ਹੈਪੀ, ਥਿੰਦ)-ਡੀ.ਐਸ.ਪੀ. ਸੁਲਤਾਨਪੁਰ ਲੋਧੀ ਰਾਜੇਸ਼ ਕੱਕੜ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੀਆਂ ਹਿਦਾਇਤਾਂ ਤੇ ਜਗਜੀਤ ਸਿੰਘ ਸਰੋਆ ਐਸ.ਪੀ.ਡੀ. ਦੀ ਅਗਵਾਈ 'ਚ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਵਲੋਂ ਇਕ ਵਿਅਕਤੀ ...

ਪੂਰੀ ਖ਼ਬਰ »

ਦੋ ਮੋਟਰਸਾਈਕਲ ਆਪਸ 'ਚ ਟਕਰਾਏ, ਇਕ ਦੀ ਮੌਤ-ਦੋ ਗੰਭੀਰ ਜ਼ਖ਼ਮੀ

ਹੁਸੈਨਪੁਰ, 3 ਜੁਲਾਈ (ਸੋਢੀ)-ਕਪੂਰਥਲਾ ਸੁਲਤਾਨਪੁਰ ਲੋਧੀ ਜੀ.ਟੀ. ਰੋਡ 'ਤੇ ਬੀਤੀ ਰਾਤ ਦੋ ਮੋਟਰਸਾਈਕਲਾਂ ਦੇ ਆਪਸ ਵਿਚ ਟਕਰਾਉਣ ਨਾਲ ਇਕ ਦੀ ਮੌਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪੁਲਿਸ ਚੌਕੀ ਭੁਲਾਣਾ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ...

ਪੂਰੀ ਖ਼ਬਰ »

626 ਨਸ਼ੀਲੀਆਂ ਗੋਲੀਆਂ ਤੇ ਸਕਾਰਪੀਓ ਸਮੇਤ ਵਿਅਕਤੀ ਗਿ੍ਫ਼ਤਾਰ

ਕਪੂਰਥਲਾ, 3 ਜੁਲਾਈ (ਅਮਰਜੀਤ ਕੋਮਲ)-ਜ਼ਿਲ੍ਹਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਛੇੜੀ ਮੁਹਿਮ ਤਹਿਤ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਸਬ ਇੰਸਪੈਕਟਰ ਜਸਮੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ...

ਪੂਰੀ ਖ਼ਬਰ »

ਬੇਅਦਬੀ ਜਾਂਚ ਰਿਪੋਰਟ ਨੇ ਅਕਾਲੀ ਦਲ ਨੂੰ ਬੇਗੁਨਾਹ ਸਿੱਧ ਕੀਤਾ-ਬੀਬੀ ਜਗੀਰ ਕੌਰ

ਨਡਾਲਾ, 3 ਜੁਲਾਈ (ਮਾਨ)-ਬੇਅਦਬੀ ਜਾਂਚ ਰਿਪੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬੇਗੁਨਾਹ ਸਿੱਧ ਕਰ ਦਿੱਤਾ ਹੈ | ਇਹ ਪ੍ਰਗਟਾਵਾ ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ | ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਖਦਾਈ ਬੇਅਦਬੀ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਪੇਸ਼ ਬਜਟ ਮੁਲਾਜ਼ਮ ਤੇ ਪੈਨਸ਼ਨਰਜ਼ ਵਿਰੋਧੀ

ਫਗਵਾੜਾ, 3 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਡੀ.ਟੀ.ਐੱਫ. ਫਗਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਰਵਿੰਦਰ ਸਿੰਘ ਬੰਗਾ, ਸੀਨੀਅਰ ਮੀਤ ਪ੍ਰਧਾਨ ਤੀਰਥ ਸਿੰਘ, ਅਧਿਆਪਕ ਭਲਾਈ ਕਮੇਟੀ ਫਗਵਾੜਾ ਦੇ ਪ੍ਰਧਾਨ ਸੋਢੀ ਰਾਮ ਭਬਿਆਣਾ, ਜਨਰਲ ਸਕੱਤਰ ਸਾਧੂ ਸਿੰਘ ...

ਪੂਰੀ ਖ਼ਬਰ »

ਔਰਤ ਦੀ ਕੁੱਟਮਾਰ ਕਰਨ 'ਤੇ ਕੇਸ ਦਰਜ

ਫਗਵਾੜਾ, 3 ਜੁਲਾਈ (ਹਰਜੋਤ ਸਿੰਘ ਚਾਨਾ)- ਇਕ ਔਰਤ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਧਾਰਾ 323, 324, 506, 34 ਆਈ. ਪੀ. ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਕਮਲਜੀਤ ਕੌਰ ਪਤਨੀ ਅਮਰੀਕ ਸਿੰਘ ਵਾਸੀ ਕਾਲਰਾ ਥਾਣਾ ਆਦਮਪੁਰ ਨੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ

ਕਪੂਰਥਲਾ, 3 ਜੁਲਾਈ (ਵਿ.ਪ੍ਰ.)-ਕੋਰੋਨਾ ਦੇ 6 ਵਿਅਕਤੀਆਂ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਜ਼ਿਲ੍ਹੇ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 19 ਹੋ ਗਈ ਹੈ | ਅੱਜ ਦੋ ਮਰੀਜ਼ਾਂ ਨੂੰ ਕੋਰੋਨਾ 'ਤੇ ਫ਼ਤਹਿ ਪਾਉਣ ਉਪਰੰਤ ਹਸਪਤਾਲ ਤੋਂ ਛੁੱਟੀ ਦਿੱਤੀ ਗਈ | ਸਿਹਤ ...

ਪੂਰੀ ਖ਼ਬਰ »

ਮੋਬਾਈਲ ਟਾਵਰ ਦੀਆਂ ਬੈਟਰੀਆਂ ਚੋਰੀ ਹੋਣ 'ਤੇ ਕੇਸ ਦਰਜ

ਫਗਵਾੜਾ, 3 ਜੁਲਾਈ (ਹਰਜੋਤ ਸਿੰਘ ਚਾਨਾ)-ਪਿੰਡ ਭਾਣੋਕੀ ਵਿਖੇ ਲੱਗੇ ਇਕ ਮੋਬਾਈਲ ਟਾਵਰ ਦੀਆਂ ਬੈਟਰੀਆਂ ਚੋਰੀ ਕਰਕੇ ਲਿਜਾਣ ਦੇ ਸਬੰਧ 'ਚ ਸਤਨਾਮਪੁਰਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਐਸ.ਐੱਚ.ਓ ਸਤਨਾਮਪੁਰਾ ਜਤਿੰਦਰ ਕੁਮਾਰ ਨੇ ...

ਪੂਰੀ ਖ਼ਬਰ »

ਬੇਅਦਬੀ ਘਟਨਾਵਾਂ ਸੰਬੰਧੀ ਐਸ.ਟੀ.ਐੱਫ. ਟੀਮ ਨੇ ਸੱਚ ਸਾਹਮਣੇ ਲਿਆਂਦਾ-ਐਡ. ਪਰਮਜੀਤ ਸਿੰਘ

ਕਪੂਰਥਲਾ, 3 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਪਰਮਜੀਤ ਸਿੰਘ ਐਡਵੋਕੇਟ, ਅਮਰਬੀਰ ਸਿੰਘ ਲਾਲੀ, ਅਕਾਲੀ ਆਗੂ ਹਰਬੰਸ ਸਿੰਘ ਵਾਲੀਆ ਤੇ ਅਜੈ ਬਬਲਾ (ਤਿੰਨੇ ਮੈਂਬਰ ਪੀ.ਏ.ਸੀ.), ਜ਼ਿਲ੍ਹਾ ਯੂਥ ਅਕਾਲੀ ਦਲ ਦਿਹਾਤੀ ਦੇ ...

ਪੂਰੀ ਖ਼ਬਰ »

ਨਵੇਂ ਵਿੱਦਿਅਕ ਸੈਸ਼ਨ ਸੰਬੰਧੀ ਬੇਬੇ ਨਾਨਕੀ ਜੀ ਸਿੱਖ ਮਿਸ਼ਨਰੀ ਕਾਲਜ 'ਚ ਮੀਟਿੰਗ

ਸੁਲਤਾਨਪੁਰ ਲੋਧੀ, 3 ਜੁਲਾਈ (ਨਰੇਸ਼ ਹੈਪੀ, ਥਿੰਦ)-ਧਰਮ ਪ੍ਰਚਾਰ ਕਮੇਟੀ (ਐਸ.ਜੀ.ਪੀ.ਸੀ.) ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਗੁਰਦੁਆਰਾ ਸੰਤ ਘਾਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਬੇਬੇ ਨਾਨਕੀ ਜੀ ਸਿੱਖ ਮਿਸ਼ਨਰੀ ਕਾਲਜ ਦੇ ਨਵੇਂ ਵਿੱਦਿਅਕ ਸੈਸ਼ਨ 'ਚ ...

ਪੂਰੀ ਖ਼ਬਰ »

ਸੱਤਿਆ ਸਨਾਤਨ ਵੈੱਲਫੇਅਰ ਸੁਸਾਇਟੀ ਨੇ ਗਊਸ਼ਾਲਾ ਮੋਠਾਂਵਾਲ 'ਚ ਬੂਟੇ ਲਗਾਏ

ਡਡਵਿੰਡੀ, 3 ਜੁਲਾਈ (ਦਿਲਬਾਗ ਸਿੰਘ ਝੰਡ)- ਸੱਤਿਆ ਸਨਾਤਨ ਵੈੱਲਫੇਅਰ ਸੁਸਾਇਟੀ ਸੁਲਤਾਨਪੁਰ ਲੋਧੀ ਵਲੋਂ ਗਊਸ਼ਾਲਾ ਮੋਠਾਂਵਾਲ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ...

ਪੂਰੀ ਖ਼ਬਰ »

ਸੰਤ ਸੀਚੇਵਾਲ ਨੇ ਕੀਤਾ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ

ਸੁਲਤਾਨਪੁਰ ਲੋਧੀ, 3 ਜੁਲਾਈ (ਨਰੇਸ਼ ਹੈਪੀ, ਥਿੰਦ)-ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ | ਇਸ ਮੌਕੇ ਦਰਿਆ ਦੇ ਕੰਢੇ 'ਤੇ ਵਸਣ ਵਾਲੇ 24 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ...

ਪੂਰੀ ਖ਼ਬਰ »

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਬਲਾਕ ਸੁਲਤਾਨਪੁਰ ਲੋਧੀ ਦੀ ਮੀਟਿੰਗ

ਤਲਵੰਡੀ ਚੌਧਰੀਆਂ, 3 ਜੁਲਾਈ (ਪਰਸਨ ਲਾਲ ਭੋਲਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਇਕਾਈ ਬਲਾਕ ਸੁਲਤਾਨਪੁਰ ਲੋਧੀ ਦੀ ਇਕ ਵਿਸ਼ੇਸ਼ ਮੀਟਿੰਗ ਜਸਵਿੰਦਰ ਸਿੰਘ ਧੰਜੂ ਦੀ ਪ੍ਰਧਾਨਗੀ ਹੇਠ ਪਿੰਡ ਮੰਗੂਪੁਰ ਵਿਖੇ ਹੋਈ ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ...

ਪੂਰੀ ਖ਼ਬਰ »

ਨਸ਼ਿਆਂ ਤੋਂ ਦੂਰ ਰਹਿਣ ਲਈ ਮਜ਼ਬੂਤ ਇਰਾਦੇ ਦੀ ਲੋੜ-ਬੀ.ਕੇ. ਨੇਹਾ, ਬੀ.ਕੇ. ਮੁਸਕਾਨ

ਕਪੂਰਥਲਾ, 3 ਜੁਲਾਈ (ਅਮਰਜੀਤ ਕੋਮਲ)-ਸੀਨੀਅਰ ਪੁਲਿਸ ਕਪਤਾਨ ਰਾਜਬਚਨ ਸਿੰਘ ਸੰਧੂ ਦੀ ਅਗਵਾਈ ਵਿਚ ਪੁਲਿਸ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਉਨ੍ਹਾਂ ਨੂੰ ਖੇਡਾਂ ਵੱਲ ਜੋੜਣ ਦੇ ਮਨੋਰਥ ਵੱਲ ਪੁਲਿਸ ਸਪੋਰਟਸ ਕਲੱਬਾਂ ਦੀ ਸਥਾਪਨਾ ਸਾਰਥਿਕ ਸਾਬਤ ...

ਪੂਰੀ ਖ਼ਬਰ »

ਉਸਾਰੀ ਅਧੀਨ ਸੜਕਾਂ 'ਚ ਟੁੱਟੇ ਤੇ ਢਸਤਾ ਹੋਏ ਸੀਵਰੇਜ ਦੇ ਮੇਨ ਹੋਲ ਬਣੇ ਲੋਕਾਂ ਦੀ ਜਾਨ ਦਾ ਖੌਅ

ਬੇਗੋਵਾਲ, 3 ਜੁਲਾਈ (ਸੁਖਜਿੰਦਰ ਸਿੰਘ)-ਭੁਲੱਥ ਤੇ ਬੇਗੋਵਾਲ ਵਿਚ ਉਸਾਰੀ ਅਧੀਨ ਸੜਕਾਂ ਤੇ ਖਸਤਾ ਹਾਲਤ ਤੇ ਟੁੱਟੇ ਹੋਏ ਸੀਵਰੇਜ ਦੇ ਮੇਨ ਹੌਲ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ | ਕੁਝ ਦਿਨ ਪਹਿਲਾਂ ਬੇਗੋਵਾਲ ਵਿਚ ਹੋਏ ਖਸਤਾ ਮੇਨ ਹੋਲ ਕਾਰਨ ਹੋਏ ਹਾਦਸੇ ਵਿਚ ...

ਪੂਰੀ ਖ਼ਬਰ »

ਪਿੰਡ ਡਾਲਾ 'ਚ 3 ਦਿਨਾ ਪਾਵਰਲਿੰਫਟਿਗ ਚੈਂਪੀਅਨਸ਼ਿਪ ਸ਼ੁਰੂ

ਨਡਾਲਾ, 3 ਜੁਲਾਈ (ਮਨਜਿੰਦਰ ਸਿੰਘ ਮਾਨ)-ਬਲਾਕ ਨਡਾਲਾ ਦੇ ਪਿੰਡ ਡਾਲਾ 'ਚ ਪੰਜਾਬ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਅਤੇ ਸਰਪੰਚ ਮੋਹਨ ਸਿੰਘ ਡਾਲਾ ਦੀ ਅਗਵਾਈ ਚ 3 ਦਿਨਾਂ ਫੈਡਰੇਸ਼ਨ ਕੱਪ ਅਤੇ ਨੋਰਥ ਇੰਡੀਆ ਪਾਵਰਲਿੰਫਟਿਗ ...

ਪੂਰੀ ਖ਼ਬਰ »

ਮਾਨ ਸਰਕਾਰ ਆਉਣ ਨਾਲ ਗੈਂਗਸਟਰ ਕਲਚਰ ਵਧਿਆ-ਖੋਸਲਾ

ਫਗਵਾੜਾ, 3 ਜੁਲਾਈ (ਹਰਜੋਤ ਸਿੰਘ ਚਾਨਾ)-ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੀ ਸੁਰੱਖਿਆ ਦੇ ਲਿਹਾਜ਼ ਨਾਲ ਬੇਹੱਦ ਕਮਜ਼ੋਰ ਸਰਕਾਰ ਸਾਬਿਤ ਹੋ ਰਹੀ ਹੈ | ਇਹ ਪ੍ਰਗਟਾਵਾ ਸਾਬਕਾ ਮੇਅਰ ਅਰੁਨ ਖੋਸਲਾ ਨੇ ਕਰਦਿਆਂ ਕਿਹਾ ਕਿ ਰਾਜ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ...

ਪੂਰੀ ਖ਼ਬਰ »

ਪ੍ਰੀਤ ਨਗਰ ਵਿਖੇ ਖ਼ੂਨਦਾਨ ਕੈਂਪ ਲਗਾਇਆ

ਫਗਵਾੜਾ, 3 ਜੁਲਾਈ (ਹਰਜੋਤ ਸਿੰਘ ਚਾਨਾ)- ਹਿੰਦੋਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਵਲੋਂ ਪ੍ਰੀਤ ਨਗਰ ਵਿਖੇ ਖ਼ੂਨਦਾਨ ਕੈਂਪ ਪਿ੍ਤਪਾਲ ਕੌਰ ਤੁਲੀ ਦੀ ਅਗਵਾਈ 'ਚ ਕੀਤਾ ਗਿਆ ਜਿਸ ਦਾ ਉਦਘਾਟਨ 'ਆਪ' ਦੇ ਯੂਥ ਆਗੂ ਹਰਨੂਰ ਸਿੰਘ ਮਾਨ ਨੇ ਕੀਤਾ | ਇਸ ਮੌਕੇ 85 ...

ਪੂਰੀ ਖ਼ਬਰ »

ਪੀਰ ਜੀਆ-ਉਲ-ਦੀਨ ਸਰਕਾਰ ਪੀਰ ਚੌਧਰੀ ਦੇ ਦਰਬਾਰ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ

ਕਪੂਰਥਲਾ, 3 ਜੁਲਾਈ (ਵਿ.ਪ੍ਰ.)-ਪੀਰ ਜੀਆ-ਉਲ-ਦੀਨ ਸਰਕਾਰ ਪੀਰ ਚੌਧਰੀ ਦੇ ਦਰਬਾਰ ਦੀ ਪ੍ਰਬੰਧਕ ਕਮੇਟੀ ਦੀ ਇਕ ਮੀਟਿੰਗ ਹੋਈ ਜਿਸ ਵਿਚ 16 ਜੁਲਾਈ ਨੂੰ ਬਾਬਾ ਬੋਹੜ ਸ਼ਾਹ ਦੀ 33ਵੀਂ ਬਰਸੀ ਅਤੇ 4-5 ਅਗਸਤ ਨੂੰ ਜੀਆ-ਉਲ-ਦੀਨ ਸਰਕਾਰ ਦਾ 104ਵਾਂ ਉਰਸ ਮਨਾਉਣ ਬਾਰੇ ਵਿਚਾਰ ...

ਪੂਰੀ ਖ਼ਬਰ »

ਪੰਜਾਬ ਇਨਸਾਫ਼ ਪਾਰਟੀ ਦੇ ਆਗੂਆਂ ਵਲੋਂ ਏਕਤਾ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ

ਕਪੂਰਥਲਾ, 3 ਜੁਲਾਈ (ਵਿ.ਪ੍ਰ.)-ਏਕਤਾ ਪਾਰਟੀ ਦੀ ਮੀਟਿੰਗ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਦਫ਼ਤਰ ਵਿਖੇ ਹੋਈ ਜਿਸ ਵਿਚ ਪੰਜਾਬ ਇਨਸਾਫ਼ ਪਾਰਟੀ ਦੇ ਪ੍ਰਧਾਨ ਅਰੁਣ ਸਭਰਵਾਲ, ਚੇਅਰਮੈਨ ਪਰਮਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਸਮੇਤ ਕਾਬੂ, ਮਾਮਲਾ ਦਰਜ

ਚੁਗਿੱਟੀ/ਜੰਡੂਸਿੰਘਾ, 3 ਜੁਲਾਈ (ਨਰਿੰਦਰ ਲਾਗੂ)-ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦੇ ਹੋਏ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਸਮੇਤ ਕਾਬੂ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ...

ਪੂਰੀ ਖ਼ਬਰ »

ਵਿਧਾਇਕ ਖਹਿਰਾ ਦੇ ਯਤਨਾਂ ਸਦਕਾਂ 2 ਮੁੱਖ ਸੜਕਾਂ ਦੀ ਮੁਰੰਮਤ ਹੋਣ ਦੀ ਉਮੀਦ ਜਾਗੀ

ਨਡਾਲਾ 3 ਜੁਲਾਈ (ਮਾਨ)-ਹਲਕਾ ਭੁਲੱਥ ਦੀਆਂ ਦੋ ਮੁੱਖ ਸੜਕਾਂ ਜਿਨ੍ਹਾਂ ਵਿਚ ਨਡਾਲਾ ਤੋਂ ਸੁਭਾਨਪੁਰ ਅਤੇ ਭੁਲੱਥ ਤੋਂ ਭੋਗਪੁਰ ਨੂੰ ਜਾਣ ਵਾਲੀਆ ਸੜਕਾਂ ਦੀ ਹਾਲਤ ਕਾਫ਼ੀ ਖ਼ਸਤਾ ਹੋ ਗਈ ਹੈ ਅਤੇ ਇਨ੍ਹਾਂ ਸੜਕਾਂ ਦੇ ਖਸਤਾ ਹੋਣ ਕਾਰਨ ਇਨ੍ਹਾਂ ਸੜਕਾਂ 'ਤੇ ਆਏ ਦਿਨ ...

ਪੂਰੀ ਖ਼ਬਰ »

ਮੋਦੀ ਸਰਕਾਰ ਦੀਆਂ ਨੀਤੀਆਂ ਦੇਸ਼ ਦੀ ਅਖੰਡਤਾ ਲਈ ਘਾਤਕ-ਹਰਜੀ ਮਾਨ

ਫਗਵਾੜਾ, 3 ਜੁਲਾਈ (ਹਰਜੋਤ ਸਿੰਘ ਚਾਨਾ)-ਰਾਜਸਥਾਨ ਦੇ ਉਦੈਪੁਰ ਵਿਖੇ ਇਕ ਦਰਜ਼ੀ ਦੇ ਬੇਰਹਮੀ ਨਾਲ ਹੋਏ ਕਤਲ ਨੂੰ ਮੰਦਭਾਗਾ ਦੱਸਦਿਆਂ ਆਮ ਆਦਮੀ ਪਾਰਟੀ ਦੇ ਯੂਥ ਆਗੂ ਹਰਨੂਰ ਸਿੰਘ ਹਰਜੀ ਮਾਨ ਨੇ ਕਿਹਾ ਕਿ ਅਜਿਹੀਆਂ ਘਿਨੌਣੀਆਂ ਘਟਨਾਵਾਂ ਨਿੰਦਣਯੋਗ ਹਨ, ਪਰ ਇਨ੍ਹਾਂ ...

ਪੂਰੀ ਖ਼ਬਰ »

ਮੰਗਾਂ ਨਾ ਮੰਨੀਆਂ ਤਾਂ ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ 7 ਨੂੰ ਧਰਨਾ ਦੇਵੇਗੀ-ਬੁਟਾਰੀ

ਕਪੂਰਥਲਾ, 3 ਜੁਲਾਈ (ਵਿ.ਪ੍ਰ.)-ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਤੇ ਟਰਾਂਸਕੋ ਡਵੀਜ਼ਨ ਕਪੂਰਥਲਾ ਦੇ ਪ੍ਰਧਾਨ ਸ਼ਵਿੰਦਰ ਸਿੰਘ ਬੁਟਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ 6ਵੇਂ ਪੇ ਕਮਿਸ਼ਨ ...

ਪੂਰੀ ਖ਼ਬਰ »

ਜੀ.ਐਸ.ਟੀ. ਤੇ ਕੋਲੇ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਅਣਮਿਥੇ ਸਮੇਂ ਦੀ ਹੜਤਾਲ 'ਤੇ ਗਏ ਭੱਠਾ ਮਾਲਕ

ਨਡਾਲਾ, 3 ਜੁਲਾਈ (ਮਾਨ)-ਲੰਘੇ ਦਿਨੀ ਲੁਧਿਆਣਾ ਦੇ ਮੁਲਾਂਪੁਰ ਦਾਖਾ ਵਿਚ, ਭੱਠਾ ਮਾਲਕ ਐਸੋਸੀਏਸ਼ਨ ਪੰਜਾਬ ਪ੍ਰਧਾਨ ਰਮੇਸ਼ ਸੋਹੀ ਦੀ ਅਗਵਾਈ ਹੇਠ ਹੋਈ ਇਕ ਸੂਬਾ ਪੱਧਰੀ ਮੀਟਿੰਗ ਵਿਚ ਪੰਜਾਬ ਦੇ ਸਮੂਹ ਭੱਠਾ ਮਾਲਕਾਂ ਨੇ ਸ਼ਿਰਕਤ ਕੀਤੀ ਅਤੇ ਕੇਂਦਰ ਸਰਕਾਰ ਵਲੋਂ ...

ਪੂਰੀ ਖ਼ਬਰ »

ਸ.ਸੀ.ਸੈ. ਸਕੂਲ ਭੁਲੱਥ ਦਾ ਨਤੀਜਾ ਸ਼ਾਨਦਾਰ

ਭੁਲੱਥ, 3 ਜੁਲਾਈ (ਮਨਜੀਤ ਸਿੰਘ ਰਤਨ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਦੌਰਾਨ ਪਵਨਪ੍ਰੀਤ ਕੌਰ ਨੇ 477 ਅਤੇ ਪੂਜਾ ਨੇ 470 ਅੰਕ ਪ੍ਰਾਪਤ ਕਰਕੇ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਤੇ ...

ਪੂਰੀ ਖ਼ਬਰ »

ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਦੀ ਮੀਟਿੰਗ

ਨਡਾਲਾ, 3 ਜੁਲਾਈ (ਮਾਨ)-ਮਾਤਾ ਵੈਸ਼ਨੋ ਦੇਵੀ ਕਲੱਬ ਨਡਾਲਾ ਦੀ ਮੀਟਿੰਗ ਦੇਵੀ ਦਵਾਰਾ ਮੰਦਿਰ ਵਿਖੇ ਕਲੱਬ ਪ੍ਰਧਾਨ ਅੰਮਿ੍ਤ ਕੁਮਾਰ ਬਾਗਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 45ਵਾਂ ਸਾਲਾਨਾ ਜਗਰਾਤਾ ਕਰਵਾਉਣ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਫ਼ੈਸਲਾ ...

ਪੂਰੀ ਖ਼ਬਰ »

ਮੀਰੀ ਪੀਰੀ ਸਕੂਲ ਦਾ ਨਤੀਜਾ ਸ਼ਾਨਦਾਰ

ਭੁਲੱਥ, 3 ਜੁਲਾਈ (ਮਨਜੀਤ ਸਿੰਘ ਰਤਨ)-ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਚੌਕ ਬਜਾਜ ਭੱਠਾ ਦਾ +2 ਕਲਾਸ ਦਾ ਨਤੀਜਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼ਾਨਦਾਰ ਰਿਹਾ | ਇਸ ਸਬੰਧੀ ਸਕੂਲ ਦੇ ਪਿ੍ੰਸੀਪਲ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀ ...

ਪੂਰੀ ਖ਼ਬਰ »

ਡਾਕਟਰ ਦਿਵਸ ਮੌਕੇ ਇਨਰਵੀਲ ਸਾਊਥ ਈਸਟ ਕਲੱਬ ਵਲੋਂ ਸਮਾਗਮ

ਫਗਵਾੜਾ, 3 ਜੁਲਾਈ (ਹਰਜੋਤ ਸਿੰਘ ਚਾਨਾ)-ਅੰਤਰਰਾਸ਼ਟਰੀ ਕਲੱਬ ਇਨਰਵੀਲ ਫਗਵਾੜਾ ਸਾਊਥ ਈਸਟ ਵਲੋਂ ਡਾਕਟਰ ਦਿਵਸ ਮੌਕੇ ਸਮਾਗਮ ਈ.ਐਸ.ਆਈ ਹਸਪਤਾਲ ਵਿਖੇ ਕਰਵਾਇਆ ਗਿਆ | ਇਸ ਮੌਕੇ ਸੰਸਥਾ ਵਲੋਂ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਕਵਿਤਾ ਉੱਪਲ, ...

ਪੂਰੀ ਖ਼ਬਰ »

ਲਾਇਨਜ਼ ਕਲੱਬ ਬੇਗੋਵਾਲ ਸੇਵਾ ਵਲੋਂ ਅਨਾਥ ਆਸ਼ਰਮ ਨੂੰ ਫ਼ਲ ਤੇ ਲੋੜੀਂਦਾ ਸਾਮਾਨ ਭੇਟ

ਬੇਗੋਵਾਲ, 3 ਜੁਲਾਈ (ਸੁਖਜਿੰਦਰ ਸਿੰਘ)-ਸਮਾਜ ਸੇਵੀ ਗਤੀਵਿਧੀਆਂ ਨੂੰ ਪਹਿਲ ਦੇਣ ਵਾਲੇ ਲਾਇਨਜ਼ ਕਲੱਬ ਬੇਗੋਵਾਲ ਸੇਵਾ ਵਲੋਂ ਨਵੇਂ ਪ੍ਰਧਾਨ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਬਾਬਾ ਮੋਤੀ ਰਾਮ ਮਹਿਰਾ ਅਨਾਥ ਆਸ਼ਰਮ ਬੇਗੋਵਾਲ ਵਿਚ ਰਹਿੰਦੇ ਮੰਦਬੁੱਧੀ ਬੱਚਿਆਂ ਤੇ ...

ਪੂਰੀ ਖ਼ਬਰ »

ਪਹਿਲੀ ਪੈਨ ਇੰਡੀਆ ਮਾਸਟਰ ਖੇਡਾਂ 'ਚ ਡੁਮੇਲੀ ਦੇ ਗੁਰਦੀਪ ਸਿੰਘ ਨੇ ਜਿੱਤੇ ਤਿੰਨ ਤਗਮੇ

ਫਗਵਾੜਾ, 3 ਜੁਲਾਈ (ਅਸ਼ੋਕ ਕੁਮਾਰ ਵਾਲੀਆ)-ਬੇਂਗਲੁਰੂ ਦੇ ਜੈ ਪ੍ਰਕਾਸ਼ ਨਰਾਇਣ ਟਰੇਨਿੰਗ ਸੈਂਟਰ ਗਰਾਊਾਡ 'ਚ ਪਹਿਲੀ ਪੈਨ ਮਾਸਟਰ ਖੇਡਾਂ ਕਰਵਾਈਆਂ ਗਈਆਂ, ਜਿਸ 'ਚ 30 ਸਾਲ ਤੋਂ ਉੱਪਰ ਦੇ ਖਿਡਾਰੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ | ਫਗਵਾੜਾ ਹਲਕੇ ਦੇ ਪਿੰਡ ਡੁਮੇਲੀ ਦੇ ...

ਪੂਰੀ ਖ਼ਬਰ »

ਪੀਰ ਬਾਬਾ ਅਲੀ ਸ਼ਾਹ ਮੁਹੰਮਦ ਦਾ ਸਾਲਾਨਾ ਮੇਲਾ ਮਨਾਇਆ

ਸੁਲਤਾਨਪੁਰ ਲੋਧੀ, 3 ਜੁਲਾਈ (ਨਰੇਸ਼ ਹੈਪੀ, ਥਿੰਦ)-ਪੀਰ ਬਾਬਾ ਅਲੀ ਸ਼ਾਹ ਮੁਹੰਮਦ ਦਾ ਸਾਲਾਨਾ ਮੇਲਾ ਸਥਾਨਕ ਮੁਹੱਲਾ ਮੋਰੀ ਵਿਖੇ ਸਥਿਤ ਦਰਬਾਰ ਤੇ ਪ੍ਰਬੰਧਕ ਕਮੇਟੀ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ...

ਪੂਰੀ ਖ਼ਬਰ »

ਪਿੰਡ ਡਾਲਾ 'ਚ ਗ੍ਰਾਮ ਸਭਾ ਦਾ ਆਮ ਇਜਲਾਸ

ਨਡਾਲਾ, 3 ਜੁਲਾਈ (ਮਾਨ)-ਬਲਾਕ ਨਡਾਲਾ ਦੇ ਪਿੰਡ ਡਾਲਾ ਵਿਖੇ ਗ੍ਰਾਮ ਸਭਾ ਦਾ ਹਾੜੀ ਦੇ ਸੀਜ਼ਨ ਦਾ ਆਮ ਇਜਲਾਸ ਕਰਵਾਇਆ ਗਿਆ ਜਿਸ ਵਿਚ ਸਰਪੰਚ ਮੋਹਨ ਸਿੰਘ ਡਾਲਾ ਦੀ ਅਗਵਾਈ ਹੇਠ ਸਾਰੀ ਪੰਚਾਇਤ ਨੇ ਹਿੱਸਾ ਲਿਆ | ਇਸ ਇਜਲਾਸ ਦੌਰਾਨ ਵੱਖ-ਵੱਖ ਵਿਭਾਗ ਤੋਂ ਆਏ ਸਰਕਾਰੀ ...

ਪੂਰੀ ਖ਼ਬਰ »

ਪ੍ਰੋ. ਕੁਲਵੰਤ ਸਿੰਘ ਦੀ ਕਾਵਿ-ਪੁਸਤਕ ਦੋ ਕਵਿਤਾਵਾਂ ਲੋਕ ਅਰਪਣ

ਭੁਲੱਥ, 3 ਜੁਲਾਈ (ਮਨਜੀਤ ਸਿੰਘ ਰਤਨ)- ਸਰਕਾਰੀ ਕਾਲਜ ਭੁਲੱਥ ਵਿਖੇ ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋ. ਕੁਲਵੰਤ ਸਿੰਘ ਦੀ ਕਾਵਿ ਪੁਸਤਕ 'ਦੋ ਕਵਿਤਾਵਾਂ' ਲੋਕ ਅਰਪਣ ਕੀਤੀ ਗਈ | ਇਸ ਮੌਕੇ ਤੇ ਕਾਲਜ ਪਿ੍ੰਸੀਪਲ ਅਮਰਜੀਤ ਸਿੰਘ ਤੇ ਸਟਾਫ਼ ਵਲੋਂ ਕਾਲਜ ਦੇ ਸਾਬਕਾ ...

ਪੂਰੀ ਖ਼ਬਰ »

ਆਪਣੀ ਹਾਲਤ 'ਤੇ ਰੋ ਰਿਹਾ ਹੈ ਪਾਂਸ਼ਟਾ ਦਾ ਬੱਸ ਅੱਡਾ

ਪਾਂਸ਼ਟਾ, 3 ਜੁਲਾਈ (ਸਤਵੰਤ ਸਿੰਘ)- ਫਗਵਾੜਾ ਵਲੋਂ ਪਾਂਸ਼ਟਾ ਵਿਚ ਦਾਖਲ ਹੋਣ 'ਤੇ ਸੜਕ ਦੇ ਸੱਜੇ ਪਾਸੇ ਦਿਖਾਈ ਦਿੰਦੀ ਲਾਲ ਰੰਗ ਦੀ ਇਮਾਰਤ ਜਿਸ ਦੇ ਆਲੇ ਦੁਆਲੇ ਰੇੜੀਆਂ ਲੱਗੀਆਂ ਹੋਈਆਂ ਨਜ਼ਰ ਆਉਂਦੀਆਂ ਹਨ, ਇਹ ਪਾਂਸ਼ਟਾ ਬੱਸ ਅੱਡੇ ਦੀ ਇਮਾਰਤ ਹੈ | ਕਣਕ ਅਤੇ ਝੋਨੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋੜ ਮੇਲਾ ਸ਼ੁਰੂ, ਵਿਸ਼ਾਲ ਗੁਰਮਤਿ ਸਮਾਗਮ ਕੱਲ੍ਹ

ਕਾਲਾ ਸੰਘਿਆਂ, 3 ਜੁਲਾਈ (ਬਲਜੀਤ ਸਿੰਘ ਸੰਘਾ)- ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਨਕੋਦਰ-ਕਪੂਰਥਲਾ ਰੋਡ 'ਤੇ ਬਲ੍ਹੇਰਖ਼ਾਨਪੁਰ ਵਿਖੇ ਸਥਿਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX