ਤਾਜਾ ਖ਼ਬਰਾਂ


ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦਿੱਤੀਆਂ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ
. . .  17 minutes ago
ਸੰਗਰੂਰ, 11 ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਦੀਆਂ ਸਾਰਿਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖ਼ਸ਼ਣ...
ਹਾਕੀ ਖਿਡਾਰਣ ਗੁਰਜੀਤ ਕੌਰ ਦਾ ਪਿੰਡ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  42 minutes ago
ਅਜਨਾਲਾ/ਓਠੀਆਂ, 11 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ/ਗੁਰਵਿੰਦਰ ਸਿੰਘ ਛੀਨਾ)-ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਮੈਡਲ ਜਿੱਤ ਕੇ ਆਪਣੇ ਜੱਦੀ ਪਿੰਡ ਮਿਆਦੀਆਂ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ 'ਚ ਪੰਜਾਬ ਦੀ ਇਕਲੌਤੀ ਖਿਡਾਰਣ ਗੁਰਜੀਤ ਕੌਰ ਮਿਆਦੀਆਂ ਦਾ ਭਰਵਾਂ ਸਵਾਗਤ...
ਮਹਾਂਮਾਰੀ ਕਾਰਨ ਸਖ਼ਤ ਪਾਬੰਦੀ ਦੇ ਬਾਵਜੂਦ ਵੀ ਪਸ਼ੂ ਮੰਡੀ 'ਚ ਲੱਗਿਆ ਭਾਰੀ ਪਸ਼ੂ ਮੇਲਾ
. . .  47 minutes ago
ਧਨੌਲਾ, 11 ਅਗਸਤ (ਜਤਿੰਦਰ ਸਿੰਘ ਧਨੌਲਾ)-ਪਾਬੰਦੀ ਲੱਗਣ ਦੇ ਬਾਵਜੂਦ ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਅੱਜ ਸਰਕਾਰੀ ਹੁਕਮਾਂ ਨੂੰ ਅਣਗੌਲਿਆਂ ਕਰਕੇ ਲਾਈ ਗਈ ਹੈ। ਵੱਡੀ ਗਿਣਤੀ 'ਚ ਪਸ਼ੂ ਪਾਲਕ ਅਤੇ ਵਪਾਰੀ ਆਪਣੇ ਪਸ਼ੂਆਂ...
ਪਿੰਡ ਸਾਰੰਗੜਾ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
. . .  about 1 hour ago
ਲੋਪੋਕੇ, 11ਅਗਸਤ (ਗੁਰਵਿੰਦਰ ਸਿੰਘ ਕਲਸੀ)- ਪਿੰਡ ਸਾਰੰਗੜਾ ਵਿਖੇ ਮਾਮੂਲੀ ਤਕਰਾਰ ਦੌਰਾਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸਾਹਿਬ ਸਿੰਘ (35) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਾਰੰਗੜਾ...
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ, ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਹਨ ਕਾਮੇਡੀਅਨ
. . .  about 1 hour ago
ਮੁੰਬਈ, 11 ਅਗਸਤ-ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਕਾਫ਼ੀ ਨਾਜ਼ੁਕ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਦਿੱਲੀ ਏਮਜ਼ 'ਚ ਵੈਂਟੀਲੇਟਰ ਸਪਾਟ 'ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਬੁੱਧਵਾਰ ਨੂੰ ਪ੍ਰਸਿੱਧ...
ਜੰਮੂ-ਕਸ਼ਮੀਰ: ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ, 2 ਅੱਤਵਾਦੀ ਢੇਰ
. . .  about 1 hour ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਫ਼ੌਜ ਦੇ ਕੈਂਪ 'ਤੇ ਆਤਮਘਾਤੀ ਹਮਲੇ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ 3 ਜਵਾਨ ਸ਼ਹੀਦ ਹੋ ਗਏ ਹਨ।
ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 11 ਅਗਸਤ- ਰੱਖੜੀ ਦੇ ਤਿਉਹਾਰ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
. . .  about 2 hours ago
ਰੱਖੜੀ ਦੇ ਤਿਉਹਾਰ ਮੌਕੇ ਅਜੀਤ ਪ੍ਰਕਾਸ਼ਨ ਸਮੂਹ ਵਲੋਂ ਪਾਠਕਾਂ ਤੇ ਦਰਸ਼ਕਾਂ ਨੂੰ ਸ਼ੁੱਭਕਾਮਨਾਵਾਂ
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
18 ਸਾਲਾ ਇਕ ਲੜਕੀ ਨੂੰ ਨੌਜਵਾਨ ਨੇ ਮਾਰੀ ਗੋਲੀ
. . .  1 day ago
ਗੁਰੂ ਹਰਸਹਾਏ ,10 ਅਗਸਤ (ਕਪਿਲ ਕੰਧਾਰੀ)- ਅੱਜ ਗੁਰੂ ਹਰਸਹਾਏ ਵਿਖੇ ਦੇਰ ਰਾਤ ਦਸ ਵਜੇ ਦੇ ਕਰੀਬ ਜੋਗੀਆਂ ਵਾਲੇ ਮੁਹੱਲੇ ਵਿਚ ਇਕ 18 ਸਾਲਾ ਲੜਕੀ ਨੂੰ ਇਕ ਨੌਜਵਾਨ ਵਲੋਂ ਗੋਲੀ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋਈ ...
ਬੀ.ਐੱਸ.ਐਫ. ਵਲੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਕਾਬੂ
. . .  1 day ago
ਡੇਰਾ ਬਾਬਾ ਨਾਨਕ, 10 ਅਗਸਤ (ਵਿਜੇ ਸ਼ਰਮਾ)-ਡੇਰਾ ਬਾਬਾ ਨਾਨਕ ਸੈਕਟਰ 'ਚ ਟਾਊਨ ਪੋਸਟ ਦੇ ਨਜ਼ਦੀਕ ਭਾਰਤ-ਪਾਕਿ ਕੌਮਾਂਤਰੀ ਸਰਹੱਦ ਉੱਪਰ ਲੱਗੀ ਕੰਡਿਆਲੀ ਤਾਰ ਟੱਪ ਕੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ...
ਐਨ.ਡੀ.ਆਰ.ਐਫ. ਦੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਨਾਲੇ ਵਿਚ ਡਿੱਗੇ ਬੱਚੇ ਨੂੰ ਲੱਭਣ 'ਚ ਸਫਲ ਨਹੀਂ ਹੋ ਸਕੀ
. . .  1 day ago
ਟੀਮ ਦੇ ਮੈਂਬਰਾਂ ਵਲੋਂ ਨਾਲੇ 'ਚ ਕੈਮਰਿਆਂ ਰਾਹੀਂ ਕੀਤੀ ਗਈ ਬੱਚੇ ਦੀ ਭਾਲ ਕਪੂਰਥਲਾ, 10 ਅਗਸਤ (ਅਮਰਜੀਤ ਕੋਮਲ, ਅਮਨਜੋਤ ਸਿੰਘ ਵਾਲੀਆ)-ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ 33 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਵੀ ਸ਼ਾਲਾਮਾਰ ਬਾਗ ਰੋਡ 'ਤੇ ਇਕ ਨਿੱਜੀ ਹੋਟਲ ਦੇ ਸਾਹਮਣੇ ਪ੍ਰਵਾਸੀ ਮਜ਼ਦੂਰ ਦੇ 2 ਸਾਲਾ ਬੱਚੇ ...
ਜ਼ਿਲ੍ਹਾ ਮਾਲ ਅਫ਼ਸਰ ਤੇ ਤਹਿਸੀਲਦਾਰਾਂ ਦੇ ਤਬਾਦਲੇ
. . .  1 day ago
ਈ.ਡੀ. ਨੇ ਐਲਗਰ ਪ੍ਰੀਸ਼ਦ ਅਤੇ ਭੀਮਾ ਕੋਰੇਗਾਓਂ ਹਿੰਸਾ ਮਾਮਲੇ ਵਿਚ ਮਨੀ ਲਾਂਡਰਿੰਗ ਦਾ ਕੇਸ ਕੀਤਾ ਦਰਜ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਓਲੰਪੀਆਡ ਵਿਚ ਕਾਂਸੀ ਤਮਗਾ ਜਿੱਤਣ ਲਈ ਭਾਰਤ-ਬੀ ਟੀਮ ਅਤੇ ਏ ਟੀਮ ਨੂੰ ਦਿੱਤੀ ਵਧਾਈ
. . .  1 day ago
ਰੱਖੜੀ ਦੇ ਤਿਉਹਾਰ ਕਾਰਨ ਸਕੂਲ 8 ਵਜੇ ਦੀ ਥਾਂ 10 ਵਜੇ ਲੱਗਣਗੇ
. . .  1 day ago
ਐੱਸ.ਏ.ਐੱਸ.ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਸੰਬੰਧ 'ਚ ਪੰਜਾਬ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਸਵੇਰੇ 8 ਵਜੇ ਦੀ ਬਜਾਏ 2 ਘੰਟੇ ਦੇਰ ਨਾਲ...
ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 10 ਅਗਸਤ-ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਮੱਥਾ ਟੇਕਣ ਪਹੁੰਚੇ
. . .  1 day ago
ਪਟਿਆਲਾ, 10 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)- ਬਿਕਰਮ ਸਿੰਘ ਮਜੀਠੀਆ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਹੋਣ ਉਪਰੰਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਰ ਤੋਂ ਆਏ ਸਮਰਥਕ ਵੀ ਵੱਡੀ ਗਿਣਤੀ 'ਚ ਮੌਜੂਦ ਹਨ।
ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
. . .  1 day ago
ਨਵੀਂ ਦਿੱਲੀ, 10 ਅਗਸਤ-ਪੈਗੰਬਰ ਮੁਹੰਮਦ ਟਿੱਪਣੀ ਮਾਮਲਾ: ਸੁਪਰੀਮ ਕੋਰਟ ਨੇ ਨੂਪੁਰ ਖ਼ਿਲਾਫ਼ ਸਾਰੇ ਕੇਸ ਦਿੱਲੀ ਤਬਦੀਲ ਕਰਨ ਦੇ ਦਿੱਤੇ ਹੁਕਮ
ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਨੇ ਦਿੱਤਾ ਵੱਡਾ ਬਿਆਨ
. . .  1 day ago
ਪਟਿਆਲਾ, 10 ਅਗਸਤ-ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਬਿਕਰਮ ਸਿੰਘ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਮਾਲਕ ਦੀ ਕ੍ਰਿਪਾ ਨਾਲ ਚੱਲਣ ਵਾਲਾ ਬੰਦਾ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੁਰਮ ਕਰਨ ਵਾਲਾ ਸਾਬਕਾ ਮੁੱਖ ਮੰਤਰੀ ਨਹੀਂ ਲੱਭਦਾ...
ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਲਈ ਤਿੰਨ ਦਿਨ ਦੀ ਛੁੱਟੀ ਘੋਸ਼ਿਤ
. . .  1 day ago
ਅੰਮ੍ਰਿਤਸਰ, 10 ਅਗਸਤ (ਰੇਸ਼ਮ ਸਿੰਘ)- ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਦੇ ਮੇਲੇ ਸੰਬੰਧੀ ਬਾਬਾ ਬਕਾਲਾ ਸਾਹਿਬ ਦੇ ਕਸਬੇ 'ਚ ਸਥਿਤ ਸਰਕਾਰੀ ਅਤੇ ਨਿੱਜੀ ਸਕੂਲਾਂ 'ਚ ਭਲਕੇ 11 ਅਗਸਤ ਤੋਂ 13 ਅਗਸਤ ਤੱਕ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ।
ਵੱਡੀ ਖ਼ਬਰ: ਬਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਆਏ ਬਾਹਰ
. . .  1 day ago
ਪਟਿਆਲਾ, 10 ਅਗਸਤ-ਡਰੱਗ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਅੱਜ ਮਾਣਯੋਗ ਹਾਈਕੋਰਟ ਵਲੋਂ ਜ਼ਮਾਨਤ ਦੇਣ ਤੋਂ ਬਾਅਦ ਉਹ ਹੁਣ ਜੇਲ੍ਹ ਤੋਂ ਬਾਹਰ ਆ ਗਏ ਹਨ...
ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਦੇਣ ਲਈ ਹੁਣ ਤੱਕ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾਇਆ-ਬ੍ਰਮ ਸ਼ੰਕਰ ਜਿੰਪਾ
. . .  1 day ago
ਚੰਡੀਗੜ੍ਹ, 10 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਭਰ ਦੇ ਪਿੰਡਾਂ ਦੀ ਕਾਇਆ-ਕਲਪ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਦਮ ਪੁੱਟੇ ਹਨ, ਜਿਨ੍ਹਾਂ ਦੇ ਹੇਠ ਹੁਣ ਤੱਕ ਸੂਬੇ ਦੇ 43 ਪਿੰਡਾਂ ਨੂੰ ਓ.ਡੀ.ਐੱਫ਼ ਪਲੱਸ ਮਾਡਲ ਪਿੰਡ ਬਣਾ ਦਿੱਤਾ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫ਼ਲਤਾ, ਵੱਡੀ ਗਿਣਤੀ 'ਚ ਅਸਲਾ ਕੀਤਾ ਬਰਾਮਦ
. . .  1 day ago
ਅਟਾਰੀ, 10 ਅਗਸਤ (ਗੁਰਦੀਪ ਸਿੰਘ ਅਟਾਰੀ)-ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਥਾਣਾ ਲੋਪੋਕੇ ਵਲੋਂ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ...
ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਨੇ ਕੀਤੀ ਮੀਟਿੰਗ, ਲਿਆ ਵੱਡਾ ਫ਼ੈਸਲਾ
. . .  1 day ago
ਚੰਡੀਗੜ੍ਹ, 10 ਅਗਸਤ (ਲਲਿਤਾ)-ਲੰਪੀ ਧਫੜੀ ਰੋਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਕੀਤੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲਾ ਲੈਂਦੇ ਹੋਏ ਉਨ੍ਹਾਂ ਨੇ ਪਸ਼ੂਆਂ ਦੀ ਇਸ ਬਿਮਾਰੀ ਲਈ ਐਡਵਾਇਜ਼ਰੀ ਜਾਰੀ ਕੀਤੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 21 ਹਾੜ ਸੰਮਤ 554
ਵਿਚਾਰ ਪ੍ਰਵਾਹ: ਜੇਕਰ ਰਾਜਨੀਤਕ ਢਾਂਚੇ ਵਿਚੋਂ ਨੈਤਿਕਤਾ ਮਨਫ਼ੀ ਹੋ ਗਈ ਤਾਂ ਇਹ ਅਰਥਹੀਣ ਹੋ ਜਾਵੇਗਾ। -ਡਾ. ਇਕਬਾਲ

ਜਗਰਾਓਂ

ਮਾਮਲਾ ਪੱਬੀਆਂ ਗਰਿੱਡ 'ਤੇ ਹੋਈ ਪੇਂਟਰ ਦੀ ਮੌਤ ਦਾ ਮਿ੍ਤਕ ਦਾ ਪਰਿਵਾਰ ਇਨਸਾਫ਼ ਲਈ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਐੱਸ. ਡੀ. ਐੱਮ. ਤੇ ਥਾਣਾ ਮੁਖੀ ਨੂੰ ਮਿਲਿਆ

ਜਗਰਾਉਂ, 4 ਜੁਲਾਈ (ਜੋਗਿੰਦਰ ਸਿੰਘ)-ਪੱਬੀਆਂ ਗਰਿੱਡ 'ਤੇ 10 ਮਈ ਨੂੰ ਗਰਿੱਡ ਸਟਾਫ਼ ਦੀ ਅਣਗਹਿਲੀ ਕਾਰਨ ਪਿੰਡ ਰਾਊਵਾਲ ਦੇ ਦਲਿਤ ਪੇਂਟਰ ਹਰਜੀਤ ਸਿੰਘ ਦੀ ਮੌਤ ਹੋ ਗਈ ਸੀ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਆਗੂ ਮਦਨ ਸਿੰਘ ਨੇ ਦੱਸਿਆ ਹਾਦਸੇ ਤੋਂ ਬਾਅਦ ਹਰਜੀਤ ਸਿੰਘ 70 ਫ਼ੀਸਦੀ ਝੁਲਸਣ ਕਾਰਨ ਉਸਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾਉਣ ਦੇ ਬਾਵਜੂਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਮਿ੍ਤਕ ਆਪਣੇ ਪਿੱਛੇ ਪਤਨੀ ਤੇ ਤਿੰਨ ਛੋਟੇ-ਛੋਟੇ ਬੱਚਿਆਂ ਨੂੰ ਬੇਸਹਾਰਾ ਛੱਡ ਗਿਆ | ਉਨ੍ਹਾਂ ਦੱਸਿਆ ਕਿ ਥਾਣਾ ਸਦਰ ਜਗਰਾਉਂ ਵਿਖੇ ਦਰਜ ਐੱਫ.ਆਈ.ਆਰ 368 ਮਿਤੀ 12-5-2022 'ਚ ਮੌਤ ਉਪਰੰਤ ਧਾਰਾ 304 ਜਨਤਕ ਦਬਾਅ ਵਿਚ ਜੋੜ ਦਿੱਤੀ ਗਈ ਹੈ | ਪਿੰਡ ਰਾਊਵਾਲ ਦੇ ਲੋਕਾਂ ਦਾ ਇਕ ਵਫ਼ਦ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਅਹੁਦੇਦਾਰਾਂ ਦੀ ਅਗਵਾਈ ਵਿਚ ਥਾਣਾ ਮੁਖੀ ਸਦਰ ਹਰਪ੍ਰੀਤ ਸਿੰਘ ਤੇ ਚੌਂਕੀਮਾਨ ਚੌਂਕੀ ਦੇ ਇੰਚਾਰਜ ਗੁਰਦੀਪ ਸਿੰਘ ਨੂੰ ਮਿਲਿਆ ਤੇ ਪਰਚੇ 'ਚ ਨਾਮਜ਼ਦ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ 'ਚ ਵਰਤੀ ਜਾ ਰਹੀ ਦੇਰੀ 'ਤੇ ਤਿੱਖੇ ਰੋਸ ਦਾ ਇਜਹਾਰ ਕਰਦਿਆਂ ਕਿਹਾ ਕਿ ਪੀੜ੍ਹਤ ਪਰਿਵਾਰ ਕੋਲ ਚੌਂਕੀਮਾਨ ਚੌਂਕੀ ਅੱਗੇ ਧਰਨਾ ਦੇਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ ਰਹੇਗਾ | ਇਸ ਮੌਕੇ ਮਜ਼ਦੂਰ ਯੂਨੀਅਨ ਦੇ ਆਗੂ ਮਦਨ ਸਿੰਘ ਨੇ ਦੱਸਿਆ ਕਿ ਇਹ ਸਾਰਾ ਮਾਮਲਾ ਡੀ.ਐੱਸ.ਪੀ. ਸਿਟੀ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਤੇ ਐੱਸ.ਡੀ.ਐੱਮ ਜਗਰਾਉਂ ਨੂੰ ਵੀ ਮਜ਼ਦੂਰ ਆਗੂ ਕੰਵਲਜੀਤ ਖੰਨਾ ਦੀ ਅਗਵਾਈ ਵਿਚ ਵਫ਼ਦ ਮਿਲਿਆ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਰਲੀਫ ਫੰਡ 'ਚੋਂ ਪੀੜ੍ਹਤ ਪਰਿਵਾਰ ਨੂੰ ਸਰਕਾਰੀ ਸਹਾਇਤਾ ਦਿਵਾਉਣ ਦੀ ਮੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਉਪਮੰਡਲ ਅਧਿਕਾਰੀਆਂ ਨੇ ਇਸ ਮਾਮਲੇ 'ਚ ਜਲਦੀ ਕਾਰਵਾਈ ਦਾ ਭਰੋਸਾ ਦਿਵਾਇਆ ਤੇ ਪੀੜ੍ਹਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ਼ ਮਿਲੇ |

ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੀ ਮੀਟਿੰਗ ਹੋਈ

ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਵਿਖੇ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ ਦੀ ਮੀਟਿੰਗ ਕੌਮੀ ਪ੍ਰਧਾਨ ਭਾਈ ਬਲਜਿੰਦਰ ਸਿੰਘ ਛੰਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਈ ...

ਪੂਰੀ ਖ਼ਬਰ »

ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਧਾਰਮਿਕ ਮੁਕਾਬਲੇ ਕਰਵਾਏ

ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਦਸਮੇਸ਼ ਦਰਬਾਰ ਪਿੰਡ ਰਾਜਗੜ੍ਹ ਵਿਖੇ ਸਿੱਖ ਇਤਿਹਾਸ ਨਾਲ ਸਬੰਧਿਤ ਧਾਰਮਿਕ ਮੁਕਾਬਲੇ ਕਰਵਾਏ ਗਏ, ਜਿਸ ਵਿਚ 40 ਦੇ ਕਰੀਬ ਪ੍ਰੀਖਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ ਪਹਿਲੇ ਭਾਗ 'ਚ ਤੀਜੀ ਜਮਾਤ ਦੀ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ

ਹੰਬੜਾਂ, 4 ਜੁਲਾਈ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਆਰਟਸ, ਵੋਕੇਸ਼ਨਲ ਤੇ ਮੈਡੀਕਲ ਗਰੁੱਪਾਂ ਵਿਚ ਚੰਗੇ ਅੰਕ ਪ੍ਰਾਪਤ ਕਰਦਿਆਂ ਵਿੱਦਿਅਕ ਮੱਲਾਂ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਸਮੇਤ ਇਕ ਕਾਬੂ

ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਥਾਣਾ ਸਿਟੀ ਰਾਏਕੋਟ ਨੇ ਇਕ ਵਿਅਕਤੀ ਨੂੰ 9 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਿਟੀ ਰਾਏਕੋਟ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਮੁੱਲਾਂਪੁਰ ਵਿਖੇ ਲੱਖ ਦਾਤਾ ਦੀ ਦਰਗਾਹ 'ਤੇ ਭੰਡਾਰਾ ਕਰਵਾਇਆ

ਮੁੱਲਾਂਪੁਰ-ਦਾਖਾ, 4 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪਿੰਡ ਮੁੱਲਾਂਪੁਰ ਸਖੀ ਸੁਲਤਾਨ ਬਾਬਾ ਲੱਖ ਦਾਤਾ ਲਾਲਾਂ ਵਾਲਾ ਪੀਰ ਦੀ ਦਰਗਾਹ ਉੱਪਰ ਸਾਲਾਨਾ ਭੰਡਾਰਾ ਕਰਵਾਇਆ ਗਿਆ | ਅਸਥਾਨ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਚਰਨਜੀਤ ਸਿੰਘ, ਸੁਖਦੇਵ ਸਿੰਘ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

ਸਿੱਧਵਾਂ ਬੇਟ, 4 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮੁਖੀ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਵਿਖੇ ਤਾਇਨਾਤ ਏ. ਐੱਸ. ਆਈ. ਰਜਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਵਿਜੀਲੈਂਸ ਵਿਭਾਗ ਵਲੋਂ ਪਟਵਾਰੀ ਖ਼ਿਲਾਫ਼ ਮੁਕੱਦਮਾ ਦਰਜ, ਤਫ਼ਤੀਸ਼ ਜਾਰੀ

ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਪਿੰਡ ਸੁਖਾਣਾ ਦੇ ਪਟਵਾਰੀ 'ਤੇ ਰਿਸ਼ਵਤ ਦੇ ਮਾਮਲੇ 'ਚ ਮੁਕੱਦਮਾ ਦਰਜ ਕੀਤਾ ਗਿਆ | ਇਸ ਮੌਕੇ ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਕੀਤੇ ਐਂਟੀ ਕਰੱਪਸ਼ਨ ...

ਪੂਰੀ ਖ਼ਬਰ »

ਮੋਬਾਈਲ ਖੋਹਣ ਵਾਲੇ 2 ਲੁਟੇਰੇ ਮੋਟਰਸਾਈਕਲ ਸਮੇਤ ਕਾਬੂ

ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਸਦਰ ਪੁਲਿਸ ਵਲੋਂ ਲੁਟੇਰਾ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਵਾਸੀ ਝੋਰੜਾਂ ਆਪਣੀ ਸਕੂਟਰੀ 'ਤੇ ਜਾ ਰਹੀ ਸੀ, ਪਰ ...

ਪੂਰੀ ਖ਼ਬਰ »

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਰਾਏਕੋਟ ਵਲੋਂ ਸੂਬਾ ਸਰਕਾਰ ਤੇ ਮੈਨੇਜਮੈਂਟ ਖ਼ਿਲਾਫ਼ ਰੋਸ ਰੈਲੀ

ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਡਿਵੀਜ਼ਨ ਰਾਏਕੋਟ ਵਲੋਂ ਡਿਵੀਜ਼ਨ ਪੱਧਰੀ ਰੋਸ ਰੈਲੀ ਡਿਵੀਜ਼ਨ ਪ੍ਰਧਾਨ ਬਿੱਲੂ ਖਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਰੋਸ ਰੈਲੀ ਨੂੰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ...

ਪੂਰੀ ਖ਼ਬਰ »

ਮੀਲੂ ਫਰੌਰ ਵਲੋਂ ਕੁਹਾੜਾ ਦੀ ਕਿਤਾਬ 'ਸ਼ਹਿਰ ਤੇ ਸਮੁੰਦਰ' ਲੇਖਕ ਬੀੜ ਕਿਸ਼ਨ ਨੂੰ ਭੇਟ

ਖੰਨਾ, 4 ਜੁਲਾਈ (ਹਰਜਿੰਦਰ ਸਿੰਘ ਲਾਲ)-ਕੱਲ੍ਹ ਇਕ ਸਾਹਿੱਤਿਕ ਮਿਲਣੀ ਦੌਰਾਨ ਲੇਖਕ ਤੇ ਪੱਤਰਕਾਰ ਸਨੇਹਇੰਦਰ ਸਿੰਘ ਮੀਲੂ ਫਰੌਰ ਨੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਮਾ. ਤੇਲੂ ਰਾਮ ਕੁਹਾੜਾ ਦੀ ਚਰਚਿਤ ਕਿਤਾਬ 'ਸ਼ਹਿਰ ਤੇ ਸਮੁੰਦਰ' ਲੇਖਕ ਗੁਰਪ੍ਰੀਤ ਸਿੰਘ ਬੀੜ ...

ਪੂਰੀ ਖ਼ਬਰ »

ਰਸੂਲੜਾ ਸਕੂਲ 'ਚ 12ਵੀਂ ਦੇ ਵਿਦਿਆਰਥੀਆਂ ਦਾ ਸਨਮਾਨ

ਖੰਨਾ, 4 ਜੁਲਾਈ (ਹਰਜਿੰਦਰ ਸਿੰਘ ਲਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਸੂਲੜਾ ਵਿਖੇ 12ਵੀਂ 'ਚ ਪਹਿਲੇ, ਦੂਜੇ ਤੇ ਤੀਜੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਕਰਾਇਆ ਗਿਆ¢ ਇਸ ਸਮਾਗਮ ਚ ਪਿੰਡ ਦੇ ਸਰਪੰਚ ਗੁਰਦੀਪ ਸਿੰਘ ਰਸੂਲੜਾ ਉਚੇਚੇ ...

ਪੂਰੀ ਖ਼ਬਰ »

ਸੰਤ ਆਸ਼ਰਮ ਧਬਲਾਨ ਵਿਖੇ ਦਸਮੀ ਦਿਹਾੜੇ ਮੌਕੇ 9 ਨੂੰ ਹੋਵੇਗੀ ਮੀਟਿੰਗ

ਜੌੜੇਪੁਲ ਜਰਗ, 4 ਜੁਲਾਈ (ਪਾਲਾ ਰਾਜੇਵਾਲੀਆ)-ਰਾੜਾ ਸਾਹਿਬ ਸੰਪਰਦਾਇ ਦੇ ਬਾਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਸੰਤ ਆਸ਼ਰਮ ਧਬਲਾਨ ਵਿਖੇ 9 ਜੁਲਾਈ ਨੂੰ ਦਸਮੀ ਦਾ ਦਿਹਾੜਾ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ...

ਪੂਰੀ ਖ਼ਬਰ »

ਅਨਾਜ ਮੰਡੀ ਮਜ਼ਦੂਰ ਯੂਨੀਅਨ ਰਾਏਕੋਟ ਦਾ ਕਾਫ਼ਲਾ ਅੰਮਿ੍ਤਸਰ ਲਈ ਰਵਾਨਾ

ਰਾਏਕੋਟ, 4 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਤੋਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਦਾ ਕਾਫ਼ਲਾ ਪ੍ਰਧਾਨ ਸੰਤੋਖ ਸਿੰਘ ਦੀ ਅਗਵਾਈ ਵਿਚ ਅੰਮਿ੍ਤਸਰ ਵਿਖੇ ਯੂਨੀਅਨ ਦੇ ਸੰਸਥਾਪਕ ਸਵ: ਮੁਲਖ਼ ਰਾਜ ਤੁਲੀ ਦੀ ਬਰਸੀ ਅਤੇ ਸੂਬਾ ਪੱਧਰੀ ਮੀਟਿੰਗ ਵਿਚ ਸ਼ਮੂਲੀਅਤ ਕਰਨ ...

ਪੂਰੀ ਖ਼ਬਰ »

ਸ਼ਹੀਦ ਬਾਬਾ ਮਹਾਰਾਜ ਸਿੰਘ ਦੇ ਜੱਦੀ ਪਿੰਡ ਸਰਕਾਰੀ ਸਮਾਗਮ ਮਨਾਉਣਾ ਭੁੱਲੀ ਪੰਜਾਬ ਸਰਕਾਰ

ਮਲੌਦ, 4 ਜੁਲਾਈ (ਦਿਲਬਾਗ ਸਿੰਘ ਚਾਪੜਾ)-ਹਰ ਸਾਲ ਪੰਜ ਜੁਲਾਈ ਨੂੰ ਸਬ ਤਹਿਸੀਲ ਮਲੌਦ ਦੇ ਪਿੰਡ ਰੱਬੋਂ ਵਿਚ ਜੰਗੇ ਆਜ਼ਾਦੀ ਦੇ ਪਹਿਲੇ ਸਹੀਦ ਬਾਬਾ ਮਹਾਰਾਜ ਸਿੰਘ ਜੀ ਦਾ ਸ਼ਹੀਦੀ ਦਿਨ 5 ਜੁਲਾਈ ਨੂੰ ਸਰਕਾਰੀ ਤੌਰ 'ਤੇ ਮਨਾਇਆ ਜਾਦਾ ਸੀ, ਪਰ ਸ਼ਹੀਦਾਂ ਦੇ ਸਥਾਨ ਖਟਕਲ ...

ਪੂਰੀ ਖ਼ਬਰ »

ਲੋਕ ਸੇਵਾ ਸੁਸਾਇਟੀ ਜਗਰਾਉਂ ਦੀ ਮੀਟਿੰਗ ਹੋਈ

ਜਗਰਾਉਂ, 4 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਲੋਕ ਸੇਵਾ ਸੁਸਾਇਟੀ ਜਗਰਾਉਂ ਦੀ ਮੀਟਿੰਗ ਹੋਈ, ਜਿਸ 'ਚ ਸੁਸਾਇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦਾ ਲੇਖਾ-ਜੋਖਾ ਕੀਤਾ ਗਿਆ, ਉੱਥੇ ਆਉਣ ਵਾਲੇ ਸਮੇਂ ਵਿਚ ਸੁਸਾਇਟੀ ਵਲੋਂ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਸਬੰਧੀ ਵਿਚਾਰਾਂ ...

ਪੂਰੀ ਖ਼ਬਰ »

ਜਗਰਾਉਂ ਦੇ ਲੋਕਾਂ ਦੀਆਂ ਆਸਾਂ ਤੇ ਕਿਆਸਾਂ 'ਤੇ ਮੁੜ ਫਿਰਿਆ ਪਾਣੀ

ਜਗਰਾਉਂ, 4 ਜੁਲਾਈ (ਜੋਗਿੰਦਰ ਸਿੰਘ)-ਭਗਵੰਤ ਮਾਨ ਸਰਕਾਰ ਵਲੋਂ ਮੰਤਰੀ ਮੰਡਲ 'ਚ ਵਾਧੇ ਦੌਰਾਨ ਮੁੜ ਬੀਬੀ ਸਰਵਜੀਤ ਕੌਰ ਮਾਣੂੰਕੇ ਦਾ ਨਾਂਅ ਨਵੇਂ ਮੰਤਰੀਆਂ ਦੀ ਸੂਚੀ 'ਚ ਨਾ ਆਉਣ ਨਾਲ ਇਕੱਲੀ 'ਆਪ' ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਜਾਂ ਉਨ੍ਹਾਂ ਦੇ ਸਮਰਥਕਾਂ ...

ਪੂਰੀ ਖ਼ਬਰ »

ਗੋਲਡਨ ਅਰਥ ਕਾਨਵੈਂਟ ਸਕੂਲ 'ਚ ਅਧਿਆਪਨ ਕਿੱਤਾ ਵਰਕਸ਼ਾਪ ਕਰਵਾਈ

ਮੁੱਲਾਂਪੁਰ-ਦਾਖਾ, 4 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੇਂਡੂ-ਸ਼ਹਿਰੀ ਖੇਤਰ ਵਿਚ ਆਈ. ਸੀ. ਐੱਸ. ਈ. ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਅਧਿਆਪਕਾਂ ਲਈ ਅਧਿਆਪਨ ਦੇ ਤਜਰਬੇ ਸਬੰਧੀ ਵਰਕਸ਼ਾਪ ਲਗਾਈ ਗਈ | ਇਸ ...

ਪੂਰੀ ਖ਼ਬਰ »

ਪਲਾਸਟਿਕ ਨੂੰ ਨਕਾਰਨ ਲਈ ਸਰਕਾਰਾਂ ਨੇ ਆਪਣੀ ਇੱਛਾ ਸ਼ਕਤੀ ਦਿਖਾਈ, ਹੁਣ ਲੋਕ ਸਾਥ ਦੇਣ- ਲਲਤੋਂ

ਮੁੱਲਾਂਪੁਰ-ਦਾਖਾ, 4 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਪਲਾਸਟਿਕ ਦੇ ਛੋਟੇ ਤੇ ਵੱਡੇ ਥੈਲਿਆ ਉੱਪਰ ਪਾਬੰਦੀ ਲਗਾ ਦਿੱਤੀ ਸੀ, ਜਦਕਿ ਹਿਮਾਚਲ ਪ੍ਰਦੇਸ਼ ਤੇ ਚੰਡੀਗੜ੍ਹ 'ਚ ਪਹਿਲਾਂ ਹੀ ਪਾਬੰਦੀ ਸੀ, ਫਿਰ ਵੀ ਦੋਵਾਂ ਸੂਬਿਆਂ 'ਚ ਪਲਾਸਟਿਕ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX