ਚੰਡੀਗੜ੍ਹ, 4 ਜੁਲਾਈ (ਮਨਜੋਤ ਸਿੰਘ ਜੋਤ)-ਸਕੱਤਰ ਸਮਾਜ ਭਲਾਈ ਚੰਡੀਗੜ੍ਹ ਪ੍ਰਸ਼ਾਸਨ ਨਿਤਿਕਾ ਪਵਾਰ ਵਲੋਂ ਬਾਲ ਭਵਨ ਸੈਕਟਰ-23, ਵਰਕਿੰਗ ਵੁਮੈਨ ਹੋਸਟਲ, ਕਰੈੱਚਾਂ ਸੈਕਟਰ-15, 25, 37 ਤੇ 45 ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਦੌਰਾਨ ਸਕੱਤਰ ਸਮਾਜ ਭਲਾਈ ਨੇ ਸਮੁੱਚੇ ਕੰਮਕਾਜ, ਬੁਨਿਆਦੀ ਢਾਂਚੇ ਅਤੇ ਕਰੈੱਚਾਂ 'ਚ ਉਪਲੱਬਧ ਸਹੂਲਤਾਂ ਦੀ ਸਮੀਖਿਆ ਕੀਤੀ ਅਤੇ ਇਸ ਵਿਚ ਬਹੁਤ ਸਾਰੀਆਂ ਊਣਤਾਈਆਂ ਪਾਈਆਂ ਗਈਆਂ | ਦੌਰੇ ਦੌਰਾਨ ਪਾਈਆਂ ਗਈਆਂ ਊਣਤਾਈਆਂ ਦੇ ਮੱਦੇਨਜ਼ਰ ਬਾਲ ਭਲਾਈ ਅਫ਼ਸਰ/ਇੰਚਾਰਜ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀਆਂ ਗਈਆਂ ਹਨ | ਇਸ ਦੌਰਾਨ ਇਹ ਧਿਆਨ ਵਿਚ ਆਇਆ ਕਿ ਬੱਚਿਆਂ ਲਈ ਲੋੜੀਂਦੇ ਖਿਡੌਣਿਆਂ ਅਤੇ ਹੋਰ ਸਮੱਗਰੀ ਦੀ ਖ਼ਰੀਦ ਪ੍ਰਕਿਰਿਆ 'ਚ ਦੇਰੀ ਹੋਈ ਹੈ ਅਤੇ ਇਸ ਸੰਬੰਧ 'ਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਖ਼ਰੀਦ ਪ੍ਰਕਿਰਿਆ ਇਕ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਵੇ | ਇਹ ਵੀ ਪਾਇਆ ਗਿਆ ਕਿ ਬਾਲ ਸੇਵਿਕਾ ਦੀਆਂ 7 ਅਸਾਮੀਆਂ ਵੱਖ-ਵੱਖ ਕਰੈੱਚਾਂ 'ਚ ਖ਼ਾਲੀ ਹਨ ਅਤੇ ਬਾਲ ਸੇਵਿਕਾ ਦੀ ਨਿਯੁਕਤੀ ਦੀ ਪ੍ਰਕਿਰਿਆ ਵਿਚ ਦੇਰੀ ਹੋਈ ਹੈ | ਇਮਾਰਤ ਦੀ ਸਾਂਭ-ਸੰਭਾਲ ਸਹੀ ਨਹੀਂ ਸੀ ਅਤੇ ਇਸ ਸੰਬੰਧ 'ਚ ਮੁੱਖ ਇੰਜੀਨੀਅਰ ਨੂੰ ਨਿਯਮਤ ਅੰਤਰਾਲਾਂ 'ਤੇ ਇਮਾਰਤ ਦੀ ਸਮੀਖਿਆ ਕਰਨ ਲਈ ਨਿਰਦੇਸ਼ ਦਿੱਤੇ ਗਏ ਅਤੇ ਸਿਵਲ, ਇਲੈਕਟ੍ਰੀਕਲ, ਪਬਲਿਕ ਹੈਲਥ ਅਤੇ ਬਾਗ਼ਬਾਨੀ ਵਿੰਗਾਂ ਰਾਹੀਂ ਲੋੜੀਂਦੀ ਦੇਖ-ਭਾਲ ਕੀਤੀ ਜਾ ਸਕਦੀ ਹੈ | ਵਰਕਿੰਗ ਵੁਮੈਨ ਹੋਸਟਲ ਸੈਕਟਰ 23 ਦਾ ਵੀ ਦੌਰਾ ਕੀਤਾ ਗਿਆ ਅਤੇ ਇਸ ਨੂੰ 1 ਅਗਸਤ 2022 ਤੱਕ ਚਾਲੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ | ਇਹ ਪਾਇਆ ਗਿਆ ਕਿ ਸੈਕਟਰ-37 ਅਤੇ ਸੈਕਟਰ-45 ਦੀਆਂ ਕਰੈੱਚਾਂ 'ਚ ਨਾਜਾਇਜ਼ ਕਬਜ਼ਾਧਾਰੀ ਛੋਟੀਆਂ ਝੌਂਪੜੀਆਂ 'ਚ ਰਹਿ ਰਹੇ ਹਨ | ਇਸ ਨੂੰ ਲੈ ਕੇ ਲੋੜੀਂਦੀ ਕਾਰਵਾਈ ਕਰਨ ਲਈ ਸੰਬੰਧਿਤ ਐੱਸ. ਡੀ. ਐੱਮਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ | ਬਾਲ ਭਵਨ ਸੈਕਟਰ-23 ਦੇ ਨਾਲ-ਨਾਲ ਈ. ਸੀ. ਸੀ. ਡਬਲਿਊ. ਦੁਆਰਾ ਚਲਾਏ ਜਾ ਰਹੇ 54 ਕਰੈੱਚਾਂ ਲਈ ਮਾਲੀਆਂ ਅਤੇ ਸਫ਼ਾਈ ਕਰਮਚਾਰੀਆਂ ਦੇ ਰੂਪ 'ਚ ਲੋੜੀਂਦਾ ਸਟਾਫ਼ ਉਪਲੱਬਧ ਕਰਵਾਇਆ ਜਾਵੇਗਾ | ਇਸ ਦੇ ਨਾਲ ਹੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਐਮਰਜੈਂਸੀ ਅਤੇ ਜਨਤਕ ਸਹੂਲਤਾਂ ਜਿਵੇਂ ਕਿ ਨਜ਼ਦੀਕੀ ਡਿਸਪੈਂਸਰੀ, ਸਥਾਨਕ ਪੁਲਿਸ ਸਟੇਸ਼ਨ, ਫਾਇਰ ਸੇਵਾਵਾਂ, ਐਂਬੂਲੈਂਸ ਸੇਵਾਵਾਂ ਆਦਿ ਦੀ ਸੰਪਰਕ ਸੂਚੀ ਹਰੇਕ ਕਰੈੱਚ 'ਤੇ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ?ਕੀਤੀ ਜਾਵੇ | ਦੌਰੇ ਦੌਰਾਨ ਇਹ ਵੀ ਪਤਾ ਲੱਗਾ ਕਿ ਬਿਨੈਕਾਰਾਂ ਨੂੰ ਕਰੈੱਚਾਂ 'ਚ ਦਾਖਲਾ ਫਾਰਮ 50 ਰੁਪਏ ਦੀ ਕੀਮਤ 'ਤੇ ਵੰਡੇ ਜਾ ਰਹੇ ਹਨ | ਸਕੱਤਰ ਸਮਾਜ ਭਲਾਈ ਨੇ ਹਦਾਇਤ ਕੀਤੀ ਕਿ ਦਾਖਲਾ ਫਾਰਮ ਬਿਨੈਕਾਰਾਂ ਨੂੰ ਮੁਫ਼ਤ ਵੰਡੇ ਜਾਣ ਅਤੇ ਇਸ ਨੂੰ ਵੈੱਬਸਾਈਟ 'ਤੇ ਵੀ ਉਪਲੱਬਧ ਕਰਵਾਇਆ ਜਾਵੇ |
ਚੰਡੀਗੜ੍ਹ, 4 ਜੁਲਾਈ (ਮਨਜੋਤ ਸਿੰਘ ਜੋਤ)-ਵਿਨੋਦ ਜੈਸਵਾਲ ਨੇ ਅੱਜ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਸਰਕਲ ਦੇ ਚੀਫ਼ ਜਨਰਲ ਮੈਨੇਜਰ ਦਾ ਅਹੁਦਾ ਸੰਭਾਲਿਆ | ਚੰਡੀਗੜ੍ਹ ਸਰਕਲ 'ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ ਤੇ ਲੱਦਾਖ 'ਚ ...
ਚੰਡੀਗੜ੍ਹ, 4 ਜੁਲਾਈ (ਵਿ. ਪ੍ਰ.)-ਹਰਿਆਣਾ ਸਰਕਾਰ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਦੀ ਅਗਵਾਈ ਹੇਠ ਵਿਧਾਇਕ ਦੀਪਕ ਮੰਗਲਾ ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ ਪ੍ਰਬੰਧ ਨਿਦੇਸ਼ਕ ਏ. ਸ੍ਰੀਨਿਵਾਸ, ਉੱਪ ਸਕੱਤਰ ਸਹਿਕਾਰਤਾ ਵਿਭਾਗ ਸੁਸ੍ਰੀ ਸ਼ਿਵਜੀਤ ਭਾਰਤੀ, ...
ਚੰਡੀਗੜ੍ਹ, 4 ਜੁਲਾਈ (ਮਨਜੋਤ ਸਿੰਘ ਜੋਤ)-ਕੋਆਰਡੀਨੇਸ਼ਨ ਕਮੇਟੀ ਆਫ਼ ਗੌਰਮਿੰਟ ਐਂਡ ਐੱਮ. ਸੀ. ਇੰਪਲਾਈਜ਼ ਐਂਡ ਯੂ. ਟੀ. ਵਰਕਰਜ਼ ਦੀ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਬੈਠਕ ਹੋਈ | ਮੁਲਾਜ਼ਮ ਵਫ਼ਦ ਵਲੋਂ ...
ਚੰਡੀਗੜ੍ਹ, 4 ਜੁਲਾਈ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟਰ ਡਾ. ਸੁਮਨ ਸਿੰਘ ਵਲੋਂ ਪੀ. ਐੱਸ. ਏ. ਆਕਸੀਜ਼ਨ ਪਲਾਂਟਾਂ ਅਤੇ ਆਕਸੀਜ਼ਨ ਮੈਨੀਫੋਲਡ ਦਾ ਦੌਰਾ ਕੀਤਾ ਗਿਆ | ਇਸ ਮੌਕੇ ਜੀ. ਐੱਮ. ਐੱਸ. ਐੱਸ.-16 ਦੇ ਡੀ. ਐੱਮ. ਐੱਸ. ਡਾ. ...
ਚੰਡੀਗੜ੍ਹ, 4 ਜੁਲਾਈ (ਮਨਜੋਤ ਸਿੰਘ ਜੋਤ)-ਚੰਡੀਗੜ੍ਹ 'ਚ ਅੱਜ ਕੋਰੋਨਾ ਵਾਇਰਸ ਦੇ 34 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 52 ਮਰੀਜ਼ ਸਿਹਤਯਾਬ ਹੋਏ ਸਨ | ਸ਼ਹਿਰ 'ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 468 ਹੈ | ਅੱਜ ਆਏ ਨਵੇਂ ਮਾਮਲੇ ਸੈਕਟਰ-7, 8, 9, 15, 16, 18, 19, 20, 23, 27, 30, 32, 33, 35, 38, 40, 42, ...
ਚੰਡੀਗੜ੍ਹ, 4 ਜੁਲਾਈ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਪਿੰਡ ਧਨਾਸ ਦੇ ਰਹਿਣ ਵਾਲੇ ਦਿਨੇਸ਼ ਕੁਮਾਰ (ਉਮਰ ਕਰੀਬ 36 ਸਾਲ) ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਸ਼ਿਕਾਇਤਕਰਤਾ ਪੇਸ਼ੇ ਵਜੋਂ ਆਟੋ ਚਲਾਉਂਦਾ ਹੈ | ਜਦੋਂ ਉਹ ਆਪਣੇ ਦੋ ਸਾਥੀਆਂ ਨਾਲ ...
ਐੱਸ. ਏ. ਐੱਸ. ਨਗਰ, 4 ਜੁਲਾਈ (ਜਸਬੀਰ ਸਿੰਘ ਜੱਸੀ)-ਮੁਹਾਲੀ ਪੁਲਿਸ ਆਪਣੀ ਫੋਰਸ ਦੀ ਤਾਕਤ 'ਚ ਜਲਦ ਇਜਾਫ਼ਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਮੁਹਾਲੀ ਪੁਲਿਸ 'ਚ 124 ਨਵੇਂ ਪੁਲਿਸ ਸਿਪਾਹੀਆਂ ਦੀ ਭਰਤੀ ਕੀਤੀ ਗਈ ਹੈ ਅਤੇ ਜਲਦੀ ਹੀ ਉਹ ਫੀਲਡ 'ਚ ਆਪਣੀਆਂ ਸੇਵਾਵਾਂ ...
ਡੇਰਾਬੱਸੀ, 4 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਬਰਵਾਲਾ ਮਾਰਗ 'ਤੇ ਸੈਦਪੁਰਾ ਨੇੜੇ ਪੈਂਦੀ ਪਲਾਸਟਿਕ ਦਾ ਦਾਣਾ ਬਣਾਉਣ ਵਾਲੀ ਇਕ ਫ਼ੈਕਟਰੀ ਦੇ ਮਾਲਕ ਖ਼ਿਲਾਫ਼ ਪੁਲਿਸ ਨੇ ਫ਼ੈਕਟਰੀ 'ਚ ਕੰਮ ਕਰਦੀਆਂ 2 ਔਰਤ ਮੁਲਾਜਮਾਂ ਨਾਲ ਛੇੜਛਾੜ ਕਰਨ ਦਾ ਮਾਮਲਾ ਦਰਜ ਕੀਤਾ ...
ਐੱਸ.ਏ.ਐੱਸ. ਨਗਰ, 4 ਜੁਲਾਈ (ਕੇ.ਐੱਸ. ਰਾਣਾ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਅਮਨਿੰਦਰ ਕੌਰ ਬਰਾੜ ਵਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਾਨੂੰਨ ਦੀ ਉਲੰਘਣਾ ਕਰਨ 'ਤੇ ਅਲਾਈਡ ...
ਐੱਸ.ਏ.ਐੱਸ. ਨਗਰ, 4 ਜੁਲਾਈ (ਕੇ. ਐੱਸ. ਰਾਣਾ)-ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮਿਸ਼ਨ ਡਾਇਰੈਕਟਰ ਤੇਜ ਪ੍ਰਤਾਪ ਸਿੰਘ ਫੂਲਕਾ (ਆਈ. ਏ. ਐੱਸ.) ਵਲੋਂ ਅੱਜ ਜ਼ਿਲ੍ਹਾ ਹਸਪਤਾਲ ਵਿਖੇ ਸੂਬਾ ਪੱਧਰੀ ਤੀਬਰ ਦਸਤ ਰੋਕੂ ਪੰਦਰਵਾੜੇ (ਆਈ. ਡੀ. ਸੀ. ਐਫ਼.) ਦੀ ਸ਼ੁਰੂਆਤ ਕੀਤੀ ਗਈ | ਇਸ ...
ਖਰੜ, 4 ਜੁਲਾਈ (ਜੰਡਪੁਰੀ)-ਖਰੜ ਦੀ ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ 53 ਗ੍ਰਾਮ ਹੈਰੋਇਨ ਤੇ 35 ਹਜ਼ਾਰ ਰੁਪਏ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਅਮਰੀਕ ਸਿੰਘ ਵਜੋਂ ਹੋਈ ਹੈ | ਇਸ ਸੰਬੰਧੀ ਥਾਣਾ ਸਿਟੀ ਦੇ ਇੰਚਾਰਜ ਸੁਨੀਲ ਕੁਮਾਰ ਸ਼ਰਮਾ ਨੇ ਪੱਤਰਕਾਰਾਂ ...
ਐੱਸ. ਏ. ਐੱਸ. ਨਗਰ, 4 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੁਹਾਲੀ ਅਮਨਿੰਦਰ ਕੌਰ ਬਰਾੜ ਵਲੋਂ ਮੈਸਰਜ਼ ਡਾਊਨ ਟਾਊਨ ਓਵਰਸੀਜ਼ ...
ਡੇਰਾਬੱਸੀ, 4 ਜੁਲਾਈ (ਰਣਬੀਰ ਸਿੰਘ ਪੜ੍ਹੀ)-ਬੀਤੀ ਰਾਤ ਡੇਰਾਬੱਸੀ ਬੱਸ ਅੱਡੇ 'ਤੇ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੇ ਇਕ ਆਟੋ ਚਾਲਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹੈ | ਹਮਲੇ ਦਾ ਪਤਾ ਲੱਗਦਿਆਂ ਹੀ ਪੁੱਤਰ ਨੂੰ ਬਚਾਉਣ ਆਏ ਉਸ ਦੇ ਪਿਤਾ ਨੂੰ ਵੀ ...
ਐੱਸ. ਏ. ਐੱਸ. ਨਗਰ, 4 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਅਧੀਨ ਪੈਂਦੇ ਨਾਈਪਰ ਦੇ ਨਜ਼ਦੀਕ ਇਕ ਕਾਰ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਲੜਕੇ ਤੇ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਸਨੌਰ ਅਤੇ ...
ਪੰਚਕੂਲਾ, 4 ਜੁਲਾਈ (ਕਪਿਲ)-ਪੰਚਕੂਲਾ ਦੇ ਰਾਏਪੁਰ ਰਾਣੀ 'ਚ ਪੈਂਦੇ ਪਿੰਡ ਟੋਡਾ ਨੇੜੇ ਟਾਂਗਰੀ ਨਦੀ 'ਚ ਦੋਸਤਾਂ ਨਾਲ ਨਹਾਉਣ ਆਏ ਨੌਜਵਾਨ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਨੌਜਵਾਨ ਪਿੰਡ ਰਾਏਪੁਰ ਰਾਣੀ ਦੇ ਟੋਡਾ ਕੋਲ ਸਥਿਤ ਟਾਂਗਰੀ ਨਦੀ ਦੇ ਪੁਲ ਹੇਠਾਂ ...
ਐੱਸ. ਏ. ਐੱਸ. ਨਗਰ, 4 ਜੁਲਾਈ (ਕੇ. ਐੱਸ. ਰਾਣਾ)-ਮਾਰਚ 2022 ਨੂੰ ਖ਼ਤਮ ਹੋਈ ਤਿਮਾਹੀ ਲਈ ਬੈਂਕਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਲੀਡ ਬੈਂਕ ਦਫ਼ਤਰ ਪੰਜਾਬ ਨੈਸ਼ਨਲ ਬੈਂਕ ਮੁਹਾਲੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ...
ਐੱਸ.ਏ.ਐੱਸ. ਨਗਰ, 4 ਜੁਲਾਈ (ਕੇ. ਐੱਸ. ਰਾਣਾ)-ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-1 ਮੁਹਾਲੀ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਦੋ ਰੋਜ਼ਾ ਮੀਰੀ-ਪੀਰੀ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਇਸ ਸੰਬੰਧੀ ...
ਐੱਸ.ਏ.ਐੱਸ. ਨਗਰ, 4 ਜੁਲਾਈ (ਕੇ.ਐੱਸ. ਰਾਣਾ)-ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਭਾਰਤ ਨੂੰ ਪਹਿਲੀ ਪਸੰਦ ਬਣਾਉਣ ਦੇ ਉਦੇਸ਼ ਨਾਲ ਸਰਕਾਰ ਨੇ ਸਾਲ 2024 ਤੱਕ 5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਭਾਰਤੀ ਉਚੇਰੀ ਸਿੱਖਿਆ ਸੰਸਥਾਵਾਂ 'ਚ ਲਿਆਉਣ ਦਾ ਟੀਚਾ ਰੱਖਿਆ ਹੈ | ਇਹ ...
ਡੇਰਾਬੱਸੀ, 4 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਨਗਰ ਕੌਂਸਲ ਦੇ ਈ. ਓ. ਰਵਨੀਤ ਸਿੰਘ ਦੀ ਅਗਵਾਈ ਹੇਠ ਦੋ ਵੱਖ-ਵੱਖ ਟੀਮਾਂ ਵਲੋਂ ਡੇਰਾਬੱਸੀ ਦੇ ਮੇਨ ਬਾਜ਼ਾਰ ਵਿਚਲੀਆਂ ਦੁਕਾਨਾਂ ਦੀ ਪੌਲੀਥੀਨ ਸੰਬੰਧੀ ਜਾਂਚ ਕੀਤੀ ਗਈ ਅਤੇ ਪੌਲੀਥੀਨ ਰੱਖਣ ਵਾਲੇ ...
ਡੇਰਾਬੱਸੀ, 4 ਜੁਲਾਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਪੁਰਾਣੀ ਅਨਾਜ ਮੰਡੀ 'ਚੋਂ ਅੱਜ ਸਵੇਰੇ ਅਣਪਛਾਤਾ ਚੋਰ ਉਸ ਸਮੇਂ ਇਕ ਕਿੱਟੀ ਬਰੈੱਡ ਸਪਲਾਈ ਕਰਨ ਵਾਲੇ ਟੈਂਪੂ 'ਚੋਂ ਨਕਦੀ ਵਾਲਾ ਬੈਗ ਚੋਰੀ ਕਰ ਕੇ ਲੈ ਗਿਆ, ਜਦੋਂ ਟੈਂਪੂ ਚਾਲਕ ਵੱਖ-ਵੱਖ ਦੁਕਾਨਾਂ 'ਤੇ ...
ਐੱਸ.ਏ.ਐੱਸ. ਨਗਰ, 4 ਜੁਲਾਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਦੋ ਵੱਖ-ਵੱਖ ਮਾਮਲਿਆਂ 'ਚ ਨਸ਼ਾ ਤਸਕਰ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਗਈ ਹੈ | ਪਹਿਲੇ ਮਾਮਲੇ 'ਚ ...
ਮਾਜਰੀ, 4 ਜੁਲਾਈ (ਕੁਲਵੰਤ ਸਿੰਘ ਧੀਮਾਨ)-ਥਾਣਾ ਮਾਜਰੀ ਦੀ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂਅ 'ਤੇ ਉਸ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪਿੰਡ ਲੁਬਾਣਗੜ੍ਹ ਦੇ ਵਸਨੀਕ ਸਤਵੰਤ ਸਿੰਘ ...
ਲਾਲੜੂ, 4 ਜੁਲਾਈ (ਰਾਜਬੀਰ ਸਿੰਘ)-ਹੰਡੇਸਰਾ ਪੁਲਿਸ ਨੇ ਅੰਬਾਲਾ-ਨਰਾਇਣਗੜ੍ਹ ਸੰਪਰਕ ਸੜਕ 'ਤੇ ਲਗਾਏ ਨਾਕੇ ਦੌਰਾਨ ਦੋ ਨੌਜਵਾਨਾਂ ਨੂੰ 45 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਹੰਡੇਸਰਾ ਦੇ ਏ. ਐੱਸ. ਆਈ. ...
ਚੰਡੀਗੜ੍ਹ, 4 ਜੁਲਾਈ (ਵਿ. ਪ੍ਰ.)-ਹਿਮਾਚਲ ਪ੍ਰਦੇਸ਼ ਦੇ ਕੁੱਲੂ ਦੀ ਸੈਂਜ ਘਾਟੀ ਵਿਚ ਹੋਏ ਸੜਕ ਹਾਦਸੇ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੋਕ ਪ੍ਰਗਟਾਇਆ ਹੈ | ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਕਈ ਲੋਕਾਂ ਦੀ ਦੁਖਦ ਮੌਤ ਦੀ ਖ਼ਬਰ ਨਾਲ ਮਨ ...
ਚੰਡੀਗੜ੍ਹ, 4 ਜੁਲਾਈ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਪਿੰਡ ਅਟਾਵਾ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਤੋਂ ਦੁਖੀ ਪਿੰਡ ਵਾਸੀਆਂ ਨੇ ਸੈਕਟਰ-36 ਥਾਣੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਸੈਕਟਰ 42 ਅਟਾਵਾ ਚੌਕ 'ਤੇ ਘੰਟਿਆਂਬੱਧੀ ...
ਐੱਸ.ਏ.ਐੱਸ. ਨਗਰ, 4 ਜੁਲਾਈ (ਕੇ.ਐੱਸ. ਰਾਣਾ)-ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਨੁਸਾਰ ਸਰਕਾਰ ਨੇ ਖਾਣ-ਪੀਣ ਦੀਆਂ ਵਸਤੂਆਂ ਦੀ ਸੁਰੱਖਿਆ, ਗੁਣਵੱਤਾ ਦੇ ਮਿਆਰ ਅਤੇ ਨਿੱਜੀ ਸਫ਼ਾਈ ਵਰਗੇ ਮੁੱਦਿਆਂ ਬਾਰੇ ਸਹੀ ਜਾਗਰੂਕਤਾ ਫੈਲਾਉਣ ਲਈ 5 ਜੁਲਾਈ ਤੋਂ ਫੂਡ ਬਿਜ਼ਨੈੱਸ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX