ਪਟਿਆਲਾ, 4 ਜੁਲਾਈ (ਅ. ਸ. ਆਹਲੂਵਾਲੀਆ)-ਕੇਂਦਰੀ ਜੇਲ੍ਹ ਪਟਿਆਲਾ ਦੀਆਂ ਮਹਿਲਾ ਕੈਦੀਆਂ ਦੇ ਪੁਨਰਵਾਸ ਲਈ, ਭਾਰਤੀ ਸਟੇਟ ਬੈਂਕ, ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੈਟੀ), ਪਟਿਆਲਾ ਦੇ ਸਹਿਯੋਗ ਨਾਲ ਜੇਲ੍ਹ 'ਚ ਬੰਦ ਔਰਤ ਕੈਦੀਆਂ ਨੂੰ ਵਿਸ਼ੇਸ਼ ਹੁਨਰ ਸਿਖਾਉਣ ਲਈ ਇਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ | ਕੈਦੀਆਂ ਨੂੰ ਹੁਨਰ ਪ੍ਰਦਾਨ ਕਰਨ ਲਈ, ਇਹ ਸਿਖਲਾਈ ਅੱਜ ਤੋਂ ਛੇ ਦਿਨਾਂ ਦੀ ਮਿਆਦ ਲਈ ਪੇਪਰ ਬੈਗ, ਕਾਗ਼ਜ਼ ਦੇ ਲਿਫ਼ਾਫ਼ੇ ਅਤੇ ਕਾਗ਼ਜ਼ੀ ਸਟਰਾਅ ਬਣਾਉਣ ਦੀ ਦਿੱਤੀ ਜਾਵੇਗੀ | ਟਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਸੀ.ਜੇ.ਐਮ. ਸ੍ਰੀਮਤੀ ਸੁਸ਼ਮਾ ਦੇਵੀ ਨੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨਾਲ ਮਿਲ ਕੇ ਕੀਤਾ | ਇਸ ਮੌਕੇ 'ਤੇ ਬੋਲਦਿਆਂ ਸ੍ਰੀਮਤੀ ਸੁਸ਼ਮਾ ਦੇਵੀ ਨੇ ਦੇਸ਼ ਭਰ ਵਿਚ ਸਿੰਗਲ ਯੂਜ਼ ਪਲਾਸਟਿਕ 'ਤੇ ਲਗਾਈ ਪਾਬੰਦੀ ਨੂੰ ਮੱਦੇਨਜ਼ਰ ਰੱਖਦਿਆਂ ਪੇਪਰ ਬੈਗ, ਲਿਫ਼ਾਫ਼ੇ ਅਤੇ ਪੇਪਰ ਸਟਰਾਅ ਬਣਾਉਣ ਦਾ ਅਜਿਹਾ ਸਿਖਲਾਈ ਪ੍ਰੋਗਰਾਮ ਕਰਵਾਉਣ 'ਤੇ ਖ਼ੁਸ਼ੀ ਪ੍ਰਗਟਾਈ | ਅਜਿਹੀ ਸਿਖਲਾਈ ਨਾਲ ਮਹਿਲਾ ਕੈਦੀਆਂ ਨੂੰ ਜੇਲ੍ਹ ਤੋਂ ਰਿਹਾਈ ਤੋਂ ਪਹਿਲਾਂ ਕੁੱਝ ਬੱਚਤ ਕਰਨ ਵਿਚ ਮਦਦ ਮਿਲੇਗੀ | ਸੁਪਰਡੈਂਟ, ਕੇਂਦਰੀ ਜੇਲ੍ਹ, ਪਟਿਆਲਾ ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਜੇਲ੍ਹ ਵਿਚ ਬੰਦ ਕੈਦੀਆਂ ਖ਼ਾਸ ਕਰਕੇ ਔਰਤਾਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਜੇਲ੍ਹ ਵਲੋਂ ਕਾਗ਼ਜ਼ ਦੇ ਲਿਫ਼ਾਫ਼ੇ, ਬੈਗ ਅਤੇ ਕਾਗ਼ਜ਼ ਦੀ ਸਟਰਾਅ ਬਣਾਉਣ ਲਈ ਕੱਚਾ ਮਾਲ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨਾਲ ਮਹਿਲਾ ਕੈਦੀਆਂ ਨੂੰ ਕੇਂਦਰੀ ਜੇਲ੍ਹ ਵਿਖੇ ਆਪਣੀ ਰਿਹਾਇਸ਼ ਦੌਰਾਨ ਕਮਾਈ ਸ਼ੁਰੂ ਹੋ ਜਾਵੇਗੀ | ਇਸ ਮੌਕੇ ਇਸ ਐਸ.ਬੀ.ਆਈ. ਆਰਸੈਟੀ ਪਟਿਆਲਾ ਦੇ ਡਾਇਰੈਕਟਰ ਰਾਜੀਵ ਸਰਹਿੰਦੀ, ਸ੍ਰੀਮਤੀ ਗੁਰਪ੍ਰੀਤ ਕੌਰ, ਚੀਫ਼ ਮੈਨੇਜਰ (ਐਫ.ਆਈ.), ਐੱਸ.ਬੀ.ਆਈ. ਪਟਿਆਲਾ ਨੇ ਮਹਿਲਾ ਜੇਲ੍ਹ ਕੈਦੀਆਂ ਨੂੰ ਪ੍ਰੇਰਿਤ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਜੀ.ਐੱਸ. ਧਾਲੀਵਾਲ, ਵਧੀਕ ਸੁਪਰਡੈਂਟ ਜੇਲ੍ਹ ਵਰੁਣ ਸ਼ਰਮਾ, ਡੀ.ਐੱਸ.ਪੀ. (ਸੁਰੱਖਿਆ), ਹਰਜੋਤ ਸਿੰਘ ਕਲੇਰ ਡੀ.ਐੱਸ.ਪੀ. (ਫ਼ੈਕਟਰੀ) ਅਤੇ ਸ੍ਰੀਮਤੀ ਸਮਨਦੀਪ ਕੌਰ ਸਹਾਇਕ ਐੱਸ.ਪੀ. (ਜੇਲ੍ਹ) ਅਤੇ ਆਰਸੈਟੀ ਦੇ ਫੈਕਲਟੀ ਚੰਦਨਪੁਨੀਤ ਸਿੰਘ ਅਤੇ ਮਹਿੰਦਰ ਸਿੰਘ (ਆਫ਼ਿਸ ਅਸਿਸਟੈਂਟ) ਆਦਿ ਵੀ ਸ਼ਾਮਲ ਸਨ |
ਪਟਿਆਲਾ, 4 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿਖੇ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਵਲੋਂ ਯੂਨੀਵਰਸਿਟੀ ਦੇ ਮੁੱਖ ਗੇਟ ਉੱਤੇ ਸ਼ਾਂਤਮਈ ਧਰਨਾ ਦਿੱਤਾ ਗਿਆ | ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਰੱਖਿਆ ਵਿਭਾਗ ਦੇ ਆਗੂ ...
ਪਟਿਆਲਾ, 4 ਜੁਲਾਈ (ਮਨਦੀਪ ਸਿੰਘ ਖਰੌੜ)-ਬੀਤੀ 29 ਅਪ੍ਰੈਲ ਨੂੰ ਪਟਿਆਲਾ ਦੇ ਪ੍ਰਾਚੀਨ ਮੰਦਰ ਸ੍ਰੀ ਕਾਲਾ ਮਾਤਾ ਸਾਹਮਣੇ ਦੋ ਧੜਿਆਂ 'ਚ ਵਾਪਰੀ ਹਿੰਸਕ ਘਟਨਾ ਦੇ ਕੇਸ 'ਚ ਨਾਮਜ਼ਦ ਹਰੀਸ਼ ਸਿੰਗਲਾ ਨੂੰ ਪਟਿਆਲਾ ਦੀ ਮਾਣਯੋਗ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ | ...
ਸ਼ੁਤਰਾਣਾ, 4 ਜੁਲਾਈ (ਬਲਦੇਵ ਸਿੰਘ ਮਹਿਰੋਕ)-ਸਥਾਨਕ ਕਸਬੇ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ 'ਚ ਬੀਤੀ ਦੇਰ ਸ਼ਾਮ ਨੂੰ ਝਗੜਾ ਹੋ ਗਿਆ ਜਿਸ 'ਤੇ ਪੁਲਿਸ ਨੇ ਇੱਕ ਧਿਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ | ਇਸ ...
ਪਾਤੜਾਂ, 4 ਜੁਲਾਈ (ਖ਼ਾਲਸਾ)-ਬਾਰਡਰ ਸਕਿਉਰਿਟੀ ਫੋਰਸ ਦੇ ਛੁੱਟੀ ਆਏ ਜਵਾਨ ਅਤੇ ਉਸ ਦੇ ਪਿਤਾ ਨੂੰ ਜ਼ਖਮੀ ਹਾਲਤ 'ਚ ਪਾਤੜਾਂ ਦੇ ਸਰਕਾਰੀ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ | ਜਿੱਥੇ ਇਸ ਨੌਜਵਾਨ ਦੀ ਮਾਂ ਨੇ ਇਸ ਹਮਲੇ ਲਈ ਆਪਣੇ ਪਿੰਡ ਦੇ ਹੀ ਕਰੀਬ ਦਰਜਨ ਭਰ ਵਿਅਕਤੀਆਂ ...
ਪਟਿਆਲਾ, 4 ਜੁਲਾਈ (ਮਨਦੀਪ ਸਿੰਘ ਖਰੌੜ)-ਪਿਛਲੇ ਲੰਮੇ ਸਮੇਂ ਤੋਂ ਪੰਜਾਬ, ਹਰਿਆਣਾ ਤੇ ਦਿੱਲੀ ਤੋਂ ਕਾਰਾਂ ਚੋਰੀ ਕਰ ਕੇ ਇਨ੍ਹਾਂ ਦੇ ਪੁਰਜ਼ੇ ਕਬਾੜੀਆਂ ਨੂੰ ਵੇਚਣ ਵਾਲੇ ਤਿੰਨ ਵਿਅਕਤੀਆਂ ਨੂੰ ਪਟਿਆਲਾ ਸੀ.ਆਈ.ਏ. ਦੇ ਮੁਖੀ ਇੰਸ. ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ...
ਪਟਿਆਲਾ, 4 ਜੁਲਾਈ (ਮਨਦੀਪ ਸਿੰਘ ਖਰੌੜ)-ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਸਰਹਿੰਦ ਰੋਡ 'ਤੇ ਹੇਮਕੁੰਟ ਪੈਟਰੋਲ ਪੰਪ ਲਾਗੇ ਮੋਟਰਸਾਈਕਲ 'ਤੇ ਜਾ ਰਹੇ ਇਕ ਨੌਜਵਾਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ 2 ਦੇਸੀ ਪਿਸਟਲ ਅਤੇ 7 ਕਾਰਤੂਸ ਬਰਾਮਦ ਹੋਏ ਹਨ | ਜਿਸ ਆਧਾਰ 'ਤੇ ...
ਪਟਿਆਲਾ, 4 ਜੁਲਾਈ (ਮਨਦੀਪ ਸਿੰਘ ਖਰੌੜ)-ਇੱਥੋਂ ਦੀਆਂ ਰਹਿਣ ਵਾਲੀਆਂ ਤਿੰਨ ਲੜਕੀਆਂ ਭੇਦਭਰੇ ਹਾਲਾਤਾਂ 'ਚ ਲਾਪਤਾ ਹੋ ਗਈਆਂ ਹਨ | ਪਹਿਲੇ ਕੇਸ 'ਚ ਲੜਕੀ ਦੇ ਪਿਤਾ ਨੇ ਥਾਣਾ ਅਨਾਜ ਮੰਡੀ ਦੀ ਪੁਲਿਸ ਨੂੰ ਦੱਸਿਆ ਕਿ ਉਸ ਦੀ ਭਤੀਜੀ ਅਤੇ ਲੜਕੀ ਬਿਨਾਂ ਦੱਸੇ 2 ਜੁਲਾਈ ਦੀ ...
ਪਟਿਆਲਾ, 4 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਅਸਥਾਨ ਸਥਾਨਕ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵਲੋਂ ਗੁਰੂ ਘਰ ਨਤਮਸਤਕ ਹੋ ਕੇ ਮਨਾਇਆ ਗਿਆ | ...
ਰਾਜਪੁਰਾ, 4 ਜੁਲਾਈ (ਜੀ.ਪੀ. ਸਿੰਘ)-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਗਏ ਪਹਿਲੇ ਬਜਟ ਦੀਆਂ ਕਾਪੀਆਂ ਰਾਜਪੁਰਾ ਤਹਿਸੀਲ ਦੇ ਸੀਨੀਅਰ ਸੈਕੰਡਰੀ, ਹਾਈ ਅਤੇ ਪ੍ਰਾਇਮਰੀ ਸਕੂਲਾਂ ਉਕਸੀ ਜੱਟਾਂ, ਮੋਹੀ, ਜਾਂਸਲਾ, ਚਮਾਰੂ, ਸ਼ਾਮਦੂ, ਜਨਸੂਈ, ਖੜੌਲਾ, ...
ਪਟਿਆਲਾ, 4 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਕਾਂਸਟੀਚੂਐਂਟ ਕਾਲਜਾਂ ਅਤੇ ਨੇਬਰਹੁੱਡ ਕੈਂਪਸਾਂ ਦੇ ਗੈੱਸਟ ਫੈਕਲਟੀ ਅਧਿਆਪਕਾਂ ਦਾ ਧਰਨਾ 20ਵੇਂ ਦਿਨ ਅਤੇ ਲੜੀਵਾਰ ਭੁੱਖ ਹੜਤਾਲ 12ਵੇਂ ਦਿਨ ਵੀ ਜਾਰੀ ਰਹੀ | ਅੱਜ ਪ੍ਰੋ. ਜਸਦੀਪ ...
ਭਾਦਸੋਂ, 4 ਜੁਲਾਈ (ਪ੍ਰਦੀਪ ਦੰਦਰਾਲਾ)-ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਅੱਜ ਸ਼ਾਮਲ ਕੀਤੇ ਕੈਬਨਿਟ ਮੰਤਰੀਆਂ ਵਿਚ ਪਟਿਆਲਾ ਜ਼ਿਲੇ੍ਹ ਦੇ ਹਲਕਾ ਸਮਾਣਾ ਤੋਂ ਸ਼ਾਮਲ ਕੀਤੇ ਗਏ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਨੂੰ ਕੈਬਨਿਟ ਮੰਤਰੀ ਬਣਨ 'ਤੇ ਪਾਰਟੀ ਦੇ ਸੂਬਾ ਆਗੂ ...
ਪਟਿਆਲਾ, 4 ਜੁਲਾਈ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਦੀ ਛੋਟੀ ਬਾਰਾਂਦਰੀ 'ਚ ਸਥਿੱਤ ਬੇਅੰਤ ਸਿੰਘ ਕੰਪਲੈਕਸ ਦੀ ਬਹੁਮੰਜ਼ਲੀ ਇਮਾਰਤ ਅੱਜ ਕੱਲ੍ਹ ਲਾਵਾਰਸੀ ਦੇ ਆਲਮ 'ਚ ਨਜ਼ਰ ਆ ਰਹੀ ਹੈ | ਨਗਰ ਸੁਧਾਰ ਟਰੱਸਟ ਵਲੋਂ ਇਸ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਸੰਨ 2016- 17 ...
ਰਾਜਪੁਰਾ, 4 ਜੁਲਾਈ (ਜੀ.ਪੀ. ਸਿੰਘ, ਰਣਜੀਤ ਸਿੰਘ)-ਸਥਾਨਕ ਨਗਰ ਕੌਂਸਲ ਦਫ਼ਤਰ 'ਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਪਰਵਿੰਦਰ ਸਿੰਘ ਦੀ ਅਗਵਾਈ 'ਚ ਹੈਲਪ ਡੈਸਕ ਸਿੰਗਲ ਵਿੰਡੋ ਦੀ ਸ਼ੁਰੂਆਤ ਕਰਨ ਲਈ ਇਕ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕਾ ਨੀਨਾ ਮਿੱਤਲ, ...
ਬਨੂੜ, 4 ਜੁਲਾਈ (ਭੁਪਿੰਦਰ ਸਿੰਘ)-ਪਿੰਡ ਖਾਸਪੁਰ ਦਾ 21 ਵਰਿ੍ਹਆਂ ਦਾ ਨੌਜਵਾਨ ਸੰਜੂ ਪੁੱਤਰ ਸੁਰਿੰਦਰ ਸਿੰਘ ਭੇਦਭਰੀ ਹਾਲਤ 'ਚ ਲਾਪਤਾ ਹੋ ਗਿਆ | ਸੰਜੂ ਦੀ ਮਾਤਾ ਦਰਸ਼ਨੀ ਵਲੋਂ ਕੀਤੀ ਸ਼ਿਕਾਇਤ ਦੇ ਹਵਾਲੇ ਨਾਲ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਧੋਨੀ ਨੇ ਦੱਸਿਆ ਕਿ ...
ਪਟਿਆਲਾ, 4 ਜੁਲਾਈ (ਅ. ਸ. ਆਹਲੂਵਾਲੀਆ)-ਅੱਜ ਸ਼ਿਵ ਸੈਨਾ ਬਾਲ ਠਾਕਰੇ ਪਟਿਆਲਾ ਦੇਹਾਤੀ-2 ਦੇ ਇੰਚਾਰਜ ਜੋਗਿੰਦਰ ਪਾਲ ਭਾਰਦਵਾਜ ਨੇ ਆਪਣੀ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰ ...
ਰਾਜਪੁਰਾ, 4 ਜੁਲਾਈ (ਰਣਜੀਤ ਸਿੰਘ)-ਇੱਥੋਂ ਦੇ ਸਿਖਿਆ ਅਦਾਰੇ ਵਿਚ ਪਿ੍ੰਸੀਪਲ ਲਾਉਣ ਲਈ ਦਸ ਲੱਖ ਦੀ ਮੰਗੀ ਰਿਸ਼ਵਤ ਦੀ ਰਕਮ ਕਾਰਨ ਰਾਜਨੀਤਕ ਹਵਾ ਪੂਰੀ ਤਰ੍ਹਾਂ ਨਾਲ ਗਰਮਾਈ ਪਈ ਹੈ ਅਤੇ ਹਰ ਕੋਈ ਇਹ ਗੱਲ ਕਹਿ ਰਿਹਾ ਹੈ ਕਿ ਜੇਕਰ ਇਹ ਗੱਲ ਸੱਚ ਹੈ ਤਾਂ ਰਾਜਨੀਤਕ ਧੌਂਸ ...
ਸਮਾਣਾ, 4 ਜੁਲਾਈ (ਸਾਹਿਬ ਸਿੰਘ)-ਸਮਾਣਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਥਾਣਾ ਸ਼ਹਿਰੀ ਸਮਾਣਾ ਦੀ ਪੁਲਿਸ ਨੂੰ ਅਸ਼ੋਕ ਕੁਮਾਰ ਵਾਸੀ ਮੋਤੀਆ ਮੁਹੱਲਾ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਬੀਤੀ 19 ਜੂਨ ਨੂੰ ਬੱਸ ਅੱਡੇ 'ਤੇ ...
ਸਮਾਣਾ, 4 ਜੁਲਾਈ (ਗੁਰਦੀਪ ਸ਼ਰਮਾ)-ਪੰਜਾਬ ਯੂਟੀ ਮੁਲਾਜ਼ਮ ਅਤੇ ਪੈਸ਼ਨਰਜ ਸਾਂਝਾ ਫਰੰਟ ਦੇ ਸੱਦੇ 'ਤੇ ਜਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ ਵਿਚ ਸਕੂਲੀ ਸਿੱਖਿਆ ਅਤੇ ਮੁਲਾਜਮ ਮੰਗਾਂ ਦੇ ਬੁਨਿਆਦੀ ਮਸਲਿਆਂ ਬਾਰੇ ਮੌਨ 'ਆਪ' ਦੇ ਪਲੇਠੇ ਬਜ਼ਟ ਦੀਆਂ ਕਾਪੀਆਂ ...
ਪਟਿਆਲਾ, 4 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਮਨਜੀਤ ਸਿੰਘ ਚਾਹਲ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੋਕ ਸੰਪਰਕ ਵਿਭਾਗ ਨੂੰ ਸਮਰਪਿਤ ਸੇਵਾਵਾਂ ਨੂੰ ਜੇਕਰ ਇਕ ਮਿਆਨ ਵਿਚ ਦੋ ਤਲਵਾਰਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਬਿਲਕੁਲ ਸਹੀ ਹੋਵੇਗਾ | ਇਹ ...
ਪਾਤੜਾਂ, 4 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ)-ਸ਼ਹਿਰ ਦੇ ਇਕ ਕਾਰ ਪੈਲੇਸ ਦੇ ਮਾਲਕ ਦੀ ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਅੱਧੀ ਦਰਜਨ ਅਣਪਛਾਤੇ ਵਿਅਕਤੀਆਂ ਸਮੇਤ 9 ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ...
ਜੌੜੇਪੁਲ ਜਰਗ, 4 ਜੁਲਾਈ (ਪਾਲਾ ਰਾਜੇਵਾਲੀਆ)-ਰਾੜਾ ਸਾਹਿਬ ਸੰਪਰਦਾਇ ਦੇ ਬਾਨੀ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਤਪ ਅਸਥਾਨ ਸੰਤ ਆਸ਼ਰਮ ਧਬਲਾਨ ਵਿਖੇ 9 ਜੁਲਾਈ ਨੂੰ ਦਸਮੀ ਦਾ ਦਿਹਾੜਾ ਰਾੜਾ ਸਾਹਿਬ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ...
-ਮਾਮਲਾ ਸਰਕਾਰੀ ਚਿਲਡਰਨ ਹੋਮ ਦੇ 8 ਬੱਚਿਆਂ ਦੇ ਕੰਧ ਟੱਪ ਕੇ ਫ਼ਰਾਰ ਹੋਣ ਦਾ- ਰਾਜਪੁਰਾ, 4 ਜੁਲਾਈ (ਜੀ.ਪੀ. ਸਿੰਘ)-ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦਾ ...
ਪਟਿਆਲਾ, 4 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਵਰਗੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ | ...
ਪਾਤੜਾਂ, 4 ਜੁਲਾਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਇਲਾਕੇ ਦੇ ਪਿੰਡ ਨਿਆਲ ਦੁਤਾਲ ਸਮੇਤ ਹੋਰ ਕਈ ਸਕੂਲਾਂ ਵਿਚ 'ਆਪ' ਦੇ ਪਲੇਠੇ ਬਜਟ ਦੀਆਂ ਕਾਪੀਆਂ ਸਾੜ ਕੇ ਅਧਿਆਪਕਾਂ ਨੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਮੰਗਾ ਨਾ ਮੰਨੇ ਜਾਣ ਤੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਦਾ ...
ਨਾਭਾ, 4 ਜੁਲਾਈ, (ਕਰਮਜੀਤ ਸਿੰਘ)-ਪੰਜਾਬ ਯੂਟੀ ਮੁਲਾਜ਼ਮ ਅਤੇ ਪੈਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ 'ਤੇ ਤਹਿਸੀਲ ਨਾਭਾ ਦੇ ਵੱਖ-ਵੱਖ ਸਕੂਲਾਂ 'ਚ ਸਕੂਲੀ ਸਿੱਖਿਆ ਅਤੇ ਮੁਲਾਜ਼ਮ ਮੰਗਾਂ ਦੇ ਬੁਨਿਆਦੀ ਮਸਲਿਆਂ ਬਾਰੇ ਮੌਨ 'ਆਪ' ਦੇ ਪਲੇਠੇ ਬਜਟ ਦੀਆਂ ਕਾਪੀਆਂ ਸਾੜੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX