ਸ਼ਿਕਾਗੋ, 4 ਜੁਲਾਈ (ਏਜੰਸੀ)-ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਇਲੀਆਨ ਹਾਈਲੈਂਡ ਪਾਰਕ ਵਿਚ ਸੋਮਵਾਰ ਨੂੰ ਹੋਈ ਆਜ਼ਾਦੀ ਦਿਹਾੜੇ ਦੀ ਪਰੇਡ ਮੌਕੇ ਗੋਲੀਬਾਰੀ ਵਿਚ ਜਿੱਥੇ 6 ਲੋਕਾਂ ਦੀ ਮੌਤ ਹੋ ਗਈ, ਉੱਥੇ 24 ਦੇ ਕਰੀਬ ਲੋਕ ਜ਼ਖ਼ਮੀ ਵੀ ਹੋ ਗਏ | ਜਿਨ੍ਹਾਂ ਵਿਚੋਂ 12 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਪੁਲਿਸ ਨੇ ਦੱਸਿਆ ਕਿ ਖਦਸ਼ਾ ਹੈ ਕਿ ਹਮਲਾਵਰ ਵਲੋਂ ਛੱਤ ਤੋਂ ਗੋਲੀਬਾਰੀ ਕੀਤੀ ਗਈ ਹੈ | ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਛੱਤ ਤੋਂ ਉਨ੍ਹਾਂ ਲੋਕਾਂ 'ਤੇ ਅੰਨੇ੍ਹਵਾਹ ਗੋਲੀਬਾਰੀ ਕੀਤੀ ਜੋ ਪਰੇਡ ਵਿਚ ਸ਼ਾਮਿਲ ਸਨ | ਜਾਣਕਾਰੀ ਅਨੁਸਾਰ ਹਮਲੇ ਲਈ ਵਰਤੀ ਗਈ ਰਾਈਫਲ ਤਾਂ ਬਰਾਮਦ ਕਰ ਲਈ ਗਈ ਹੈ ਪਰ ਹਮਲਾਵਰ ਅਜੇ ਗਿ੍ਫ਼ਤ ਤੋਂ ਬਾਹਰ ਹੈ | ਘਟਨਾ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਪਗ 10 ਵਜੇ ਵਾਪਰੀ | ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਦੀ ਉਮਰ 18 ਤੋਂ 20 ਸਾਲ ਹੈ ਅਤੇ ਉਸ ਕੋਲ ਹੋਰ ਹਥਿਆਰ ਵੀ ਹੋਣ ਦਾ ਖ਼ਦਸ਼ਾ ਹੈ |
ਮੁੰਬਈ, 4 ਜੁਲਾਈ (ਏਜੰਸੀ)- ਕਰਨਾਟਕ ਦੀ ਸਿਨੀ ਸ਼ੈਟੀ ਨੇ ਇਸ ਸਾਲ ਦੇ ਫੈਮਿਨਾ ਮਿਸ ਇੰਡੀਆ ਵਰਲਡ 2022 ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ, ਉਨ੍ਹਾਂ ਫਾਈਨਲ 'ਚ 31 ਪ੍ਰਤੀਯੋਗੀਆਂ ਨੂੰ ਪਛਾੜ ਕੇ ਇਹ ਖਿਤਾਬ ਹਾਸਲ ਕੀਤਾ | ਉੱਥੇ ਹੀ ਰਾਜਸਥਾਨ ਦੀ ਰੂਬਲ ਸ਼ੇਖਾਵਤ ਦੂਸਰੇ ਨੰਬਰ ...
ਕੋਪਨਹੈਗਨ (ਡੈਨਮਾਰਕ), 4 ਜੁਲਾਈ (ਏਜੰਸੀ)- ਕੋਪਨਹੇਗਨ ਦੇ ਇਕ ਸ਼ਾਪਿੰਗ ਮਾਲ 'ਚ ਗੋਲੀ ਚਲਾਉਣ ਵਾਲੇ ਬੰਦੂਕਧਾਰੀ ਨੇ ਸੰਭਾਵੀ ਇਕੱਲੇ ਹੀ ਘਟਨਾ ਨੂੰ ਅੰਜ਼ਾਮ ਦਿੱਤਾ ਅਤੇ ਅੰਨੇਵਾਹ ਗੋਲੀ ਚਲਾਉਣ ਦੇ ਕਾਰਨ ਲੋਕ ਉਸ ਦਾ ਨਿਸ਼ਾਨਾ ਬਣੇ | ਇਹ ਜਾਣਕਾਰੀ ਡੈਨਮਾਰਕ ਦੀ ...
ਸਿਡਨੀ, 4 ਜੁਲਾਈ (ਹਰਕੀਰਤ ਸਿੰਘ ਸੰਧਰ)- ਪਿਛਲੇ ਕੁਝ ਦਿਨਾਂ ਤੋਂ ਨਿਊ ਸਾਊਥ ਵੇਲਜ਼ ਸੂਬੇ 'ਚ ਭਾਰੀ ਮੀਂਹ ਕਾਰਨ ਕਾਫੀ ਤਬਾਹੀ ਹੋਈ ਹੈ | ਸਿਡਨੀ ਅਤੇ ਖੇਤਰੀ ਇਲਾਕੇ 'ਚ ਜਿੱਥੇ ਕਈ ਸੜਕਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ, ੳੱੁਥੇ ਕਈ ਘਰ ਅਤੇ ਇਲਾਕਿਆਂ 'ਚ ਹੜ੍ਹਵਾਲਾ ...
ਲੰਡਨ, 4 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਾਨਚੈਸਟਰ ਦੀ ਰਹਿਣ ਵਾਲੀ ਭਾਰਤੀ ਮੂਲ ਦੀ 51 ਸਾਲਾ ਜੈਸਮੀਨ ਡੇਵਿਡ ਛਾਤੀ ਦੇ ਕੈਂਸਰ ਤੋਂ ਪੀੜਤ ਅਤੇ 2017 'ਚ ਉਸ ਨੂੰ ਕੈਂਸਰ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ | ਇੱਥੋਂ ਤੱਕ ਕਿ ਬਾਅਦ 'ਚ ਉਸ ਨੂੰ ਦੱਸਿਆ ਗਿਆ ਸੀ ...
ਅੰਮਿ੍ਤਸਰ, 4 ਜੁਲਾਈ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੇ ਗ੍ਰਹਿ ਮੰਤਰੀ ਅਤਾ ਤਰਾਰ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ 'ਤੇ ਗੰਭੀਰ ਦੋਸ਼ ਲਗਾਉਂਦਿਆਂ ਉਨ੍ਹਾਂ ਨੂੰ ਨਸ਼ਿਆਂ ਦਾ ਆਦੀ ਦੱਸਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਜਾਣਦੀ ਹੈ ਕਿ ...
ਲੰਡਨ, 4 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨਵੀ ਸਿੱਖਾਂ ਵਲੋਂ ਤਿੰਨ ਮੁੱਦਿਆਂ 'ਤੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਇਕ ਪੱਤਰ 9 ਫਰਵਰੀ 2022 ਨੂੰ ਲਿਖਿਆ ਗਿਆ ਸੀ | ਜਿਸ ਦਾ ਜਵਾਬ ਪ੍ਰਧਾਨ ਮੰਤਰੀ ਵਲੋਂ ਅਜੇ ਤੱਕ ਨਹੀਂ ਦਿੱਤਾ ਗਿਆ | ਜਦ ਕਿ ਪ੍ਰਧਾਨ ...
ਟੋਰਾਂਟੋ, 4 ਜੁਲਾਈ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਬੀਤੇ ਕੱਲ ਰਾਤ ਸਮੇਂ ਸੜਕ ਉਪਰ ਦੋ ਗੱਡੀਆਂ ਦੀ ਟੱਕਰ 'ਚ ਖੁਸ਼ਬੀਰ ਸਿੰਘ (29) ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ | ਟੱਕਰ ਏਨੀ ਜਬਰਦਸਤ ਸੀ ਕਿ ਖੁਸ਼ਬੀਰ ਗੱਡੀ ਤੋਂ ਬਾਹਰ ਨਿਕਲ ਕੇ ਡਿਗਿਆ ਤੇ ...
ਟੋਰਾਂਟੋਂ, 4 ਜੁਲਾਈ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਟੀਮ ਫੋਰ ਇੰਟਰਟੇਨਮੈਂਟ ਦੇ ਹਰਜਿੰਦਰ ਸਿੰਘ ਗਿੱਲ, ਸੋਢੀ ਨਾਗਰਾ ਅਤੇ ਮੇਜਰ ਗਾਖਲ ਵਲੋਂ ਬੀਤੇ ਦਿਨੀ ਬਰੈਂਪਟਨ ਦੇ ਸੀ.ਏ.ਏ. ਸੈਂਟਰ ਵਿਖੇ ਬਾਲੀਵੁੱਡ ਦੇ ਮਸ਼ਹੂਰ ਗਾਇਕਾਂ ਅਲਕਾ ਯਾਗਨਿਕ, ਕੁਮਾਰ ...
ਵਾਸ਼ਿੰਗਟਨ, 4 ਜੁਲਾਈ (ਏਜੰਸੀ)- ਭਾਰਤੀ ਰੱਖਿਆ ਸੈਨਾਵਾਂ ਦੇ ਕਰਮੀਆਂ ਦੇ ਮਹੱਤਵ ਨੂੰ ਪਛਾਣਦੇ ਹੋਏ ਇੱਥੇ ਭਾਰਤੀ ਅੰਬੈਸੀ 'ਚ ਸੋਮਵਾਰ ਨੂੰ 'ਵਰਿਸ਼ਠ ਯੋਧਾ' ਸਿਰਲੇਖ ਹੇਠ ਅਮਰੀਕਾ 'ਚ ਰਹਿ ਰਹੇ ਸੇਵਾ ਮੁਕਤ ਕਰਮੀਆਂ ਦੇ ਸਨਮਾਨ 'ਚ ਸਮਾਗਮ ਕਰਵਾਇਆ ਗਿਆ | 140 ਦੇ ਕਰੀਬ ...
ਵਾਸ਼ਿੰਗਟਨ, 4 ਜੁਲਾਈ (ਪੀ.ਟੀ.ਆਈ.)- ਖੋਜਕਾਰਾਂ ਨੇ ਇਕ ਨਵਾਂ ਐਨ95 ਫੇਸ ਮਾਸਕ ਵਿਕਸਿਤ ਕੀਤਾ ਹੈ, ਜਿਹੜਾ ਨਾ ਕੇਵਲ ਕੋਵਿਡ-19 ਦੇ ਪ੍ਰਸਾਰ ਨੂੰ ਘੱਟ ਕਰ ਸਕਦਾ ਹੈ, ਬਲਕਿ ਇਸ ਦੇ ਸੰਪਰਕ 'ਚ ਆਉਣ ਨਾਲ ਸਾਰਸ-ਕੋਵ-2 ਵਾਇਰਸ ਮਰ ਜਾਂਦਾ ਹੈ | ਖੋਜਕਾਰਾਂ ਦਾ ਕਹਿਣਾ ਹੈ ਕਿ ਮਾਸਕ ...
ਵੈਲਿੰਗਟਨ, 4 ਜੁਲਾਈ (ਏਜੰਸੀ)- ਧਰਤੀ ਦੇ ਪੰਧ ਦਾ ਚੱਕਰ ਲਗਾ ਰਿਹਾ ਮਾਈਕ੍ਰੋਵੇਵ ਓਵਨ ਦੇ ਆਕਾਰ ਵਾਲਾ ਨਾਸਾ ਦਾ ਇਕ ਉਪਗ੍ਰਹਿ ਸੋਮਵਾਰ ਨੂੰ ਸਫਲਤਾਪੂਰਵਕ ਓਰਬਿਟ ਤੋਂ ਅਲੱਗ ਹੋ ਗਿਆ ਅਤੇ ਇਹ ਹੁਣ ਚੰਦਰਮਾ ਵੱਲ ਵਧ ਰਿਹਾ ਹੈ | ਚੰਦਰਮਾ 'ਤੇ ਇਕ ਵਾਰ ਫਿਰ ਪੁਲਾੜ ਯਾਤਰੀ ...
ਕੋਲਕਾਤਾ, 4 ਜੁਲਾਈ (ਏਜੰਸੀ)-ਮਸ਼ਹੂਰ ਫ਼ਿਲਮ ਨਿਰਦੇਸ਼ਕ ਤਰੁਣ ਮਜੂਮਦਾਰ (92) ਦਾ ਦਿਹਾਂਤ ਹੋ ਗਿਆ | ਨਿਰਦੇਸ਼ਕ ਕਾਫੀ ਲੰਮੇ ਸਮੇਂ ਤੋਂ ਬਿਮਾਰ ਸਨ | ਉਨ੍ਹਾਂ ਨੂੰ ਲੰਘੀ 14 ਜੂਨ ਨੂੰ ਸਰੀਰ ਦੇ ਕਈ ਅੰਗਾਂ ਦੀ ਖਰਾਬੀ ਕਾਰਨ ਕੋਲਕਾਤਾ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ...
ਲੰਡਨ, 4 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ, ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਫ਼ਿਲਮੀ ਅਦਾਕਾਰ ਦੀਪ ਸਿੱਧੂ ਦੀ ਯਾਦ 'ਚ ਸਿੰਘ ਸਭਾ ਬਾਰਕਿੰਗ ਵਿਖੇ ਸਿੰਘ ਸਭਾ ਬਾਰਕਿੰਗ ਦੇ ਨੌਜਵਾਨਾਂ ਵਲੋਂ ...
ਲੰਡਨ, 4 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਇਕ ਹਫ਼ਤੇ 'ਚ ਕੋਵਿਡ ਦੇ ਮਾਮਲਿਆਂ ਦੀ ਗਿਣਤੀ ਲਗਪਗ ਇਕ ਤਿਹਾਈ ਤੋਂ ਵੱਧ ਦਰਜ ਕੀਤੀ ਗਈ ਹੈ | ਬਿ੍ਟੇਨ 'ਚ ਮਹਾਰਾਣੀ ਐਲੀਜ਼ਾਬੇਥ ਸਰਕਾਰ ਦੇ ਜੁਬਲੀ ਸਮਾਰੋਹ ਦੇ ਬਾਅਦ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ...
ਸਾਨ ਫਰਾਂਸਿਸਕੋ, 4 ਜੁਲਾਈ (ਐੱਸ.ਅਸ਼ੋਕ ਭੌਰਾ) -ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | 27 ਜੂਨ ਤੋਂ ਅਰੰਭ ਹੋਏ ਇਨ੍ਹਾਂ ਸਮਾਮਗਾਂ 'ਚ ਭਾਈ ਸੱਜਣ ਸਿੰਘ ਅਤੇ ਭਾਈ ਅਮਰਜੀਤ ਸਿੰਘ ਤਾਨ ਦੇ ਕੀਰਤਨੀ ਜਥਿਆਂ ਨੇ ਰੋਜ਼ਾਨਾ ਕੀਰਤਨ ਗਾਇਨ ...
ਮਿਲਾਨ (ਇਟਲੀ), 4 ਜੁਲਾਈ (ਹਰਦੀਪ ਸਿੰਘ ਕੰਗ)- ਜਿਉਂ ਗਰਮੀ ਦੇ ਮੌਸਮ 'ਚ ਤਾਪਮਾਨ ਵਧਣ ਕਾਰਨ ਗਰਮੀ ਦਾ ਪ੍ਰਕੋਪ ਵਧਦਾ ਹੈ ਤੇ ਕਈ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਬਰਫ਼ੀਲੇ ਪਹਾੜੀ ਖੇਤਰਾਂ ਵੱਲ ਜਾਂਦੇ ਹਨ ਅਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ | ਅਜਿਹਾ ਹੀ ...
ਕੈਲਗਰੀ, 4 ਜੁਲਾਈ (ਜਸਜੀਤ ਸਿੰਘ ਧਾਮੀ)- ਹੈਲਥੀ ਲਾਈਫਸਟਾਈਲ ਨਾਲੇਜ ਫਾਊਾਡੇਸ਼ਨ ਕੈਲਗਰੀ ਅਲਬਰਟਾ ਵਲੋਂ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਫਾਊਾਡੇਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਰਾੜ ਨੇ ਆਏ ਲੋਕਾਂ ਨੂੰ ਪੋਸ਼ਟਿਕ ਭੋਜਣ ਬਣਾਉਣ ਅਤੇ ਖਾਣ ...
ਮਾਨਹਾਈਮ (ਜਰਮਨੀ), 4 ਜੁਲਾਈ (ਬਸੰਤ ਸਿੰਘ ਰਾਮੂਵਾਲੀਆ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਵਲੋਂ ਸ਼ਰਧਾ ਨਾਲ ਮਨਾਇਆ ਗਿਆ | ਜਸਮੇਲ ਸਿੰਘ ਗਿੱਲ, ਬੀਬੀ ਸੁਰਿੰਦਰ ਕੌਰ ਗਿੱਲ ਵਲੋਂ ਆਰੰਭ ਕਰਵਾਏ ਗਏ ਸ੍ਰੀ ਅਖੰਡ ...
ਬਰੇਸ਼ੀਆ (ਇਟਲੀ), 4 ਜੁਲਾਈ ( ਬਲਦੇਵ ਸਿੰਘ ਬੂਰੇ ਜੱਟਾਂ)- ਸਾਹਿਤ ਸੁਰ ਸੰਗਮ ਸਭਾ, ਇਟਲੀ ਵਲੋਂ ਪੰਜਾਬ ਭਵਨ ਸਰੀ, ਕੈਨੇਡਾ ਨਾਲ ਮਿਲ ਕੇ ਅਕਤੂਬਰ ਮਹੀਨੇ 'ਚ ਦੂਸਰੀ ਯੂਰਪੀ ਪੰਜਾਬੀ ਕਾਨਫ਼ਰੰਸ ਕਰਵਾਉਣ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਸੰਬੰਧੀ ਸਭਾ ਵਲੋਂ ਬਰੇਸ਼ੀਆ ...
ਸੈਕਰਾਮੈਂਟੋ, 4 ਜੁਲਾਈ (ਹੁਸਨ ਲੜੋਆ ਬੰਗਾ)- ਆਕਰਨ, ਓਹੀਓ 'ਚ ਕਾਰ ਸਵਾਰ ਸਿਆਹਫਿਆਮ ਜੇਲੈਂਡ ਵਾਕਰ ਜੋ ਪਿਛਲੇ ਹਫ਼ਤੇ ਪੁਲਿਸ ਅਫ਼ਸਰਾਂ ਹੱਥੋਂ ਮਾਰਿਆ ਗਿਆ ਸੀ | ਪੋਸਟ ਮਾਰਟਮ ਕਰਨ ਵਾਲੇ ਡਾਕਟਰ ਅਨੁਸਾਰ ਵਾਕਰ ਦੇ 60 ਗੋਲੀਆਂ ਦੇ ਜ਼ਖਮ ਸਨ, ਹਾਲਾਂ ਕਿ ਪੁਲਿਸ ਨੇ ਕੁੱਲ ...
ਸਿਡਨੀ, 4 ਜੁਲਾਈ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਖੇ ਤੀਆਂ ਮੇਲੇ 'ਚ ਇਸ ਵਾਰ ਫਿਰ ਤੋਂ ਰਿਕਾਰਡ ਤੋੜ ਇਕੱਠ ਰਿਹਾ | ਵਿਟਲਮ ਸੈਂਟਰ ਲਿਵਰਪੂਲ 'ਚ ਹੋਏ ਇਸ ਪ੍ਰੋਗਰਾਮ ਦੇ ਪ੍ਰਬੰਧਕ ਕਮਲਦੀਪ ਕੌਰ ਅਤੇ ਵਰੁਣ ਤਿਵਾੜੀ ਨੇ ਦੱਸਿਆ ਕਿ ਇਸ ਮੇਲੇ 'ਚ ਸਿਰਫ ਮਹਿਲਾਵਾਂ ਦੀ ਹੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX