ਬੁੱਲ੍ਹੋਵਾਲ, 5 ਜੁਲਾਈ (ਲੁਗਾਣਾ)-ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਪਿੰਡ ਹੁਸੈਨਪੁਰ ਗੁਰੂ ਕਾ ਨੇ ਜ਼ਿਲੇ੍ਹ ਹੁਸ਼ਿਆਰਪੁਰ ਦੇ ਸਾਰੇ ਸਕੂਲਾਂ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ, ਮਾਪਿਆ ਤੇ ਅਧਿਆਪਕਾਂ ਦਾ ਨਾਮ ਸੂਬੇ ਭਰ ਵਿਚ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿੰ੍ਰ. ਸੁਿਲੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਵਿਦਿਆਰਥਣ ਸਰਗੁਣਪ੍ਰੀਤ ਕੌਰ ਨੇ 98.77 ਫ਼ੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਦੇ ਪਹਿਲੇ 10 ਟਾਪਰਾਂ ਵਿਚ ਆਪਣਾ ਨਾਮ ਦਰਜ ਕਰਵਾ ਕੇ ਜ਼ਿਲੇ੍ਹ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਇਸੇ ਸਕੂਲ ਦੇ ਵਿਦਿਆਰਥੀ ਗਗਨਦੀਪ ਪੁੱਤਰ ਮੰਗਤ ਰਾਮ ਪਿੰਡ ਖੁਸਰੋਪੁਰ (ਸ਼ੇਰਪੁਰ ਗੁਿਲੰਡ) ਨੇ 97.08 ਫ਼ੀਸਦੀ ਅੰਕ ਹਾਸਲ ਕਰਕੇ ਸੂਬੇ ਦੀ ਮੈਰਿਟ ਵਿਚ ਆਪਣੀ ਥਾਂ ਬਣਾਈ ਹੈ | ਇਸ ਮੌਕੇ ਵਿਦਿਆਰਥਣ ਸਰਗੁਣਪ੍ਰੀਤ ਕੌਰ ਨੇ ਆਪਣੀ ਇਸ ਪ੍ਰਾਪਤੀ ਲਈ ਸਕੂਲ ਸਟਾਫ਼ ਮੈਂਬਰਾਂ ਤੇ ਆਪਣੀ ਮਾਤਾ ਰਵਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਦੱਸਿਆ ਤੇ ਕਿਹਾ ਕਿ ਉਹ ਅਗਲੇਰੀ ਪੜਾਈ ਕਰਕੇ ਇਕ ਆਈ.ਏ.ਐਸ ਅਫ਼ਸਰ ਬਣ ਕੇ ਦੇਸ਼ ਕੌਮ ਦੀ ਸੇਵਾ ਕਰਨਾ ਚਾਹੁੰਦੀ ਹੈ | ਇਸ ਖ਼ੁਸ਼ੀ ਦੇ ਮੌਕੇ ਸਰਗੁਣਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਾਉਣ ਵਾਲਿਆ ਵਿਚ ਪਿ੍ੰਸੀ. ਸੁਲਿੰਦਰ ਸਿੰਘ ਸਹੋਤਾ ਨਾਲ ਜਮਾਤ ਇੰਚਾਰਜ ਨੀਲਮ ਰਾਣੀ, ਲਖਵੀਰ ਸਿੰਘ, ਰਵਿੰਦਰ ਕੌਰ ਸਹੋਤਾ, ਸਤਵਿੰਦਰ ਕੌਰ, ਸੁਖਵਿੰਦਰ ਸਿੰਘ, ਪਵਨਦੀਪ ਕੌਰ, ਕਮਲਜੀਤ ਕੌਰ, ਜਤਿੰਦਰ ਕੌਰ, ਦਲਵੀਰ ਸਿੰਘ, ਰਾਜਵਿੰਦਰ ਕੌਰ, ਕੁਲਵਿੰਦਰ ਕੌਰ, ਲੈਕ. ਮਲਕੀਤ ਸਿੰਘ ਜੌਹਲ, ਲੈਕ. ਪ੍ਰਵੀਨ ਕੁਮਾਰ, ਲੈਕ. ਜਸਪ੍ਰੀਤ ਸਿੰਘ, ਲੈਕ. ਆਰ.ਪੀ ਸਿੰਘ, ਲੈਕ. ਹਰਿੰਦਰਪਾਲ ਕੌਰ, ਲੈਕ. ਕੁਲਵਿੰਦਰ ਕੌਰ, ਲੈਕ.ਸਤਵਿੰਦਰ ਕੌਰ ਵੀ ਹਾਜਰ ਸਨ | ਇਸ ਖੁਸ਼ੀ ਦੇ ਮੌਕੇ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਡਾ. ਰਵਜੋਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ, ਸੇਵਾਮੁਕਤ ਪਿੰ੍ਰ. ਹਰਜਿੰਦਰ ਸਿੰਘ, ਸਰਪੰਚ ਇਕਬਾਲ ਸਿੰਘ, ਬੀ.ਐਮ. ਨੀਰਜ ਕੁਮਾਰ, ਬੀ.ਐਮ. ਸੇਵਾ ਸਿੰਘ, ਬੀ.ਐਮ ਹਰਮਨਪ੍ਰੀਤ ਸਿੰਘ ਵਲੋਂ ਵੀ ਹਾਰਦਿਕ ਵਧਾਈ ਦਿੱਤੀ ਗਈ |
ਪਲਾਹੜ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਮੈਰਿਟ ਸੂਚੀ 'ਚ ਸ਼ਾਮਿਲ
ਰਾਮਗੜ੍ਹ ਸੀਕਰੀ, (ਕਟੋਚ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਬੋਰਡ ਦੇ ਅੱਜ ਐਲਾਨੇ ਨਤੀਜਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਸਕੂਲ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਪਲਕ ਮਿਨਹਾਸ ਨੇ 636/650, ਖ਼ੁਸ਼ੀ ਠਾਕੁਰ ਨੇ 634/650 ਅਤੇ ਕਸ਼ਿਸ਼ ਪਰਮਾਰ ਨੇ 630/650 ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ਵਿਚ ਆਪਣੇ ਨਾਂਅ ਦਰਜ ਕਰਵਾ ਕੇ ਆਪਣੇ ਸਕੂਲ ਦਾ ਨਾਂਅ ਅਤੇ ਮਿਹਨਤੀ ਅਧਿਆਪਕਾਂ ਦੀ ਟੀਮ ਅਤੇ ਪਿ੍ੰਸੀਪਲ ਵੀਨਾ ਬੱਧਣ ਦੀ ਬੇਮਿਸਾਲ ਅਗਵਾਈ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ | ਉਕਤ ਜਾਣਕਾਰੀ ਪਿ੍ੰ. ਵੀਨਾ ਬੱਧਣ ਅਤੇ ਵਾਈਸ ਪਿ੍ੰਸੀਪਲ ਗੁਰਮੇਲ ਸਿੰਘ ਨੇ 'ਅਜੀਤ' ਨੂੰ ਦਿੰਦਿਆਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਪਲਕ ਮਿਨਹਾਸ ਨੇ 97. 85 ਫ਼ੀਸਦੀ, ਖ਼ੁਸ਼ੀ ਠਾਕੁਰ ਨੇ 97.54 ਫ਼ੀਸਦੀ ਅਤੇ ਕਸ਼ਿਸ਼ ਪਰਮਾਰ ਨੇ 96.92 ਫ਼ੀਸਦੀ ਅੰਕ ਹਾਸਲ ਕਰਕੇ ਬੋਰਡ ਦੀ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਦੀ ਉਕਤ ਉਪਲਬਧੀ ਸਕੂਲ ਦੇ ਮਿਹਨਤੀ ਅਧਿਆਪਕਾਂ ਦੇ ਕਾਬਿਲ ਏ ਤਾਰੀਫ਼ ਮਾਰਗ ਦਰਸ਼ਨ ਸਦਕਾ ਹਾਸਲ ਹੋਈ ਹੈ |
ਲਾਲਾ ਰਾਮ ਚੰਦ ਮੈਮੋਰੀਅਲ ਵਿੱਦਿਆ ਮੰਦਿਰ, ਬੁੱਢਾਬੜ ਦੇ 4 ਵਿਦਿਆਰਥੀਆਂ ਨੇ ਮੈਰਿਟ ਲਿਸਟ ਵਿਚ ਜਗ੍ਹਾ ਬਣਾਈ
ਹਾਜੀਪੁਰ, (ਪੁਨੀਤ ਭਾਰਦਵਾਜ)- ਅੱਜ ਆਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਨਤੀਜਿਆਂ ਦੇ ਵਿਚ ਲਾਲਾ ਰਾਮ ਚੰਦ ਮੈਮੋਰੀਅਲ ਵਿੱਦਿਆ ਮੰਦਿਰ, ਬੁੱਢਾਬੜ ਦੇ 4 ਵਿਦਿਆਰਥੀਆਂ ਨੇ ਆਪਣੇ ਆਪ ਨੂੰ ਮੈਰਿਟ ਸੂਚੀ 'ਚ ਸ਼ਾਮਿਲ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਸਕੂਲ ਦੇ ਪਿ੍ੰਸੀਪਲ ਸੁਰੇਸ਼ ਕੁਮਾਰ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦੀ ਮਿਹਨਤ ਰੰਗ ਲੈ ਆਈ ਹੈ | ਪਿ੍ੰਸੀਪਲ ਸੁਰੇਸ਼ ਕੁਮਾਰ ਨੇ ਕਿਹਾ ਕਿ ਨਿੱਕੀਆਂ-ਨਿੱਕੀਆਂ ਕੋਸ਼ਿਸ਼ਾਂ ਕਰ ਕੇ ਹੀ ਮੁਕਾਮ ਹਾਸਲ ਹੁੰਦੇ ਹਨ ਕਦੇ ਵੀ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ | ਸਕੂਲ ਦੇ ਪਿ੍ੰਸੀਪਲ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਕਸ਼ਿਸ਼ ਚੌਧਰੀ ਨੇ 636/650 97.8 ਫ਼ੀਸਦੀ ਅੰਕ ਹਾਸਲ ਕੀਤੇ, ਪਲਕ ਨੇ 635/650-97.6 ਫ਼ੀਸਦੀ ਅੰਕ, ਅਮਨਦੀਪ ਨੇ 635/650 97.6 ਫ਼ੀਸਦੀ ਅੰਕ, ਸ਼ੈਲਜਾ ਰਾਣਾ ਨੇ 630/650 97 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ, ਮੈਨੇਜਮੈਂਟ ਅਤੇ ਸਮੂਹ ਸਟਾਫ਼ ਨੇ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀਆਂ |
ਸਰਕਾਰੀ ਸੈਕੰਡਰੀ ਸਕੂਲ ਘਗਵਾਲ ਦੀ ਵਿਦਿਆਰਥਣ ਭਾਰਤੀ ਨੇ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾਇਆ
ਹਾਜੀਪੁਰ, (ਜੋਗਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜ਼ਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਗਵਾਲ ਦੀ ਵਿਦਿਆਰਥਣ ਨੇ ਚੰਗੇ ਅੰਕ ਹਾਸਲ ਕਰਕੇ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ | ਇਸ ਮੌਕੇ ਸਕੂਲ ਦੇ ਇੰਚਾਰਜ ਪਿ੍ੰਸੀਪਲ ਰਜਨੀਸ਼ ਪ੍ਰਦੇਸੀ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਭਾਰਤੀ ਸਪੁੱਤਰੀ ਜਰਨੈਲ ਸਿੰਘ ਨੇ 650 ਅੰਕਾਂ ਵਿਚੋਂ 636 ਅੰਕ ਹਾਸਲ ਕਰਕੇ ਪੰਜਾਬ ਮੈਰਿਟ ਸੂਚੀ ਵਿਚ ਨਾਂਅ ਦਰਜ ਕਰਵਾਇਆ ਹੈ ਅਤੇ ਜਿਲ੍ਹਾ ਹੁਸ਼ਿਆਰਪੁਰ ਵਿਚ 9ਵਾਂ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਇਸ ਵਿਦਿਆਰਥਣ ਉਪਰ ਸਾਨੂੰ ਹਮੇਸ਼ਾਂ ਮਾਣ ਰਹੇਗਾ |
ਨਵਾਂਸ਼ਹਿਰ, 5 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਅੱਜ ਸਬਜ਼ੀ ਮੰਡੀ ਨਵਾਂਸ਼ਹਿਰ ਦੇ ਸਾਹਮਣੇ ਮੇਹਰ ਟਾਵਰ ਵਿਖੇ ਪ੍ਰਸਿੱਧ ਟਰਾਂਸਪੋਰਟਰ ਸ. ਜੁਗਿੰਦਰ ਸਿੰਘ ਦੇ ਪੋਤਰੇ ਅਤੇ ਸਵਰਗੀ ਸ. ਮਨਜੀਤ ਸਿੰਘ ਦੇ ਸਪੁੱਤਰ ਸ. ਕੁਲਜੀਤ ਸਿੰਘ ਲੱਕੀ ਵਲੋਂ ...
ਅੱਡਾ ਸਰਾਂ, 5 ਜੁਲਾਈ (ਮਸੀਤੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਸ਼ੇਖ਼ਾਂ ਦੀ ਹੋਣਹਾਰ ਵਿਦਿਆਰਥਣ ਅਰਸ਼ਦੀਪ ਕੌਰ ਨੇ 636 ਅੰਕ ਹਾਸਲ ਕਰਕੇ ਸੂਬਾ ਮੈਰਿਟ 'ਚ ਅੱਠਵਾਂ ਸਥਾਨ ਹਾਸਲ ਕਰਕੇ ...
ਦਸੂਹਾ, 5 ਜੁਲਾਈ (ਭੁੱਲਰ)- ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦਾ ਵਿਦਿਆਰਥੀ ਅੰਸ਼ਵੀਰ ਸਿੰਘ ਢੱਟ ਦਸਵੀਂ ਦੀ ਬੋਰਡ ਪ੍ਰੀਖਿਆ ਵਿਚੋਂ ਪੰਜਾਬ ਪੱਧਰ 'ਤੇ 8ਵੇਂ ਸਥਾਨ 'ਤੇ ਰਿਹਾ | ਇਸ ਮੌਕੇ ਡਾ. ਕੁਲਦੀਪ ਸਿੰਘ ਮਿਨਹਾਸ ਨੇ ਦੱਸਿਆ ਕਿ ਅੰਸ਼ਵੀਰ ...
ਹਾਜੀਪੁਰ, 5 ਜੁਲਾਈ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਵਿਖੇ ਤਲਵਾੜਾ ਰੋਡ 'ਤੇ ਸੜਕ 'ਤੇ ਦੋਨਾਂ ਪਾਸੇ ਖੜ੍ਹੇ ਦੋ ਪਹੀਆ ਵਾਹਨਾਂ ਦੇ ਕਾਰਨ ਪੈਦਾ ਹੁੰਦੀ ਟਰੈਫ਼ਿਕ ਸਮੱਸਿਆ ਨਾਲ ਜਿੱਥੇ ਰਾਹਗੀਰਾਂ ਨੂੰ ਲੰਘਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ...
ਮਾਹਿਲਪੁਰ, 5 ਜੁਲਾਈ (ਰਜਿੰਦਰ ਸਿੰਘ-) ਥਾਣਾ ਮਾਹਿਲਪੁਰ ਦੀ ਪੁਲਿਸ ਨੇ 62 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਥਾਣੇਦਾਰ ਨਾਮ ਦੇਵ ਸੀ.ਆਈ.ਏ ਸਟਾਫ ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਏ.ਸੀ.ਜੇ.ਐਮ. ਹੁਸ਼ਿਆਰਪੁਰ ਰੁਪਿੰਦਰ ਸਿੰਘ ਦੀ ਅਦਾਲਤ 'ਚ ਚੱਲ ਰਹੇ ਮਾਮਲੇ ਦੀ ਸੁਣਵਾਈ ਉਪਰੰਤ ਅਗਲੀ ਤਾਰੀਖ਼ 12 ਜੁਲਾਈ ਨਿਸ਼ਚਿਤ ਕੀਤੀ ਗਈ | ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ)- ਕਮਿਸ਼ਨਰ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਨੀਲਿਮਾ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸੰਦੀਪ ਹੰਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਹਾਇਕ ਕਮਿਸ਼ਨਰ ਫੂਡ ਹੁਸ਼ਿਆਰਪੁਰ ਡਾ. ਜੀ.ਐੱਸ. ਪੰਨੂ ਵਲੋਂ ਖਾਣ ਪੀਣ ਦੀਆਂ ...
ਪੱਸੀ ਕੰਢੀ, 5 ਜੁਲਾਈ (ਰਜਪਾਲਮਾ)-ਮਾਨਯੋਗ ਵਿੱਤੀ ਕਮਿਸ਼ਨਰ,ਪੰਜਾਬ ਵੱਲੋਂ ਲਾਲ ਸਿੰਘ ਪੁੱਤਰ ਗਿਆਨ ਸਿੰਘ ਨੂੰ ਪਿੰਡ ਸਾਨਚੱਕ (ਜੋਗੀਆਣਾ) ਦਾ ਜਨਰਲ ਵਰਗ ਦਾ ਨੰਬਰਦਾਰ ਨਿਯੁਕਤ ਕੀਤਾ ਗਿਆ | ਇਸ ਮੌਕੇ ਨੰਬਰਦਾਰ ਦੀ ਸਨਦ ਮਿਲਣ ਉਪਰੰਤ ਨੰਬਰਦਾਰ ਲਾਲ ਸਿੰਘ ਨੇ ਕਿਹਾ ...
ਮੁਕੇਰੀਆਂ, 5 ਜੁਲਾਈ (ਰਾਮਗੜ੍ਹੀਆ)- ਅੱਜ ਸਵੇਰੇ ਕਰੀਬ 7 ਵਜੇ ਸਿਵਲ ਪਸ਼ੂ ਹਸਪਤਾਲ ਮੁਕੇਰੀਆਂ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਹਸਪਤਾਲ ਦਾ ਦਰਜਾ ਚਾਰ ਕਰਮਚਾਰੀ ਜਦੋਂ ਹਸਪਤਾਲ ਅੰਦਰ ਦਾਖਲ ਹੋਇਆ ਤਾਂ ਉਸ ਨੇ ਵੇਖਿਆ ਕਿ ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ ਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਇੱਕ ਬਿਆਨ ਰਾਹੀਂ ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ)-ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜ਼ੋਨ ਜਲੰਧਰ ਵਲੋਂ ਜਲੰਧਰ ਦੇ ਚੀਫ਼ ਇੰਜੀਨੀਅਰ ਦਵਿੰਦਰ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਸੀ.ਐੱਚ.ਬੀ ਤੇ ਸੀ.ਐੱਚ.ਡਬਲਯੂ ਦੀਆਂ ਮੰਗਾਂ ਨੂੰ ਲੈ ਕੇ ...
ਗੜ੍ਹਸ਼ੰਕਰ, 5 ਜੁਲਾਈ (ਧਾਲੀਵਾਲ)-ਪ੍ਰਾਇਮਰੀ ਹੈਲਥ ਸੈਂਟਰ ਪੋਸੀ 'ਚ ਡਾ. ਰਘਵੀਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਅਗਵਾਈ ਹੇਠ ਤੀਬਰ ਦਸਤ ਰੋਕੂ ਜਾਗਰੂਕਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ | ਇਸ ਦੌਰਾਨ ਬੋਲਦੇ ਹੋਏ ਡਾ. ਰਘਵੀਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ ...
ਮਾਹਿਲਪੁਰ, 5 ਜੁਲਾਈ (ਰਜਿੰਦਰ ਸਿੰਘ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜੇ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੀ.ਜੀ.ਡੀ.ਸੀ.ਏ. ਕੋਰਸ ਦੇ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਾਣਕਾਰੀ ਦਿੰਦਿਆਂ ਕਾਲਜ ਦੇ ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਧੀਨ ਕਾਰਜਕਾਰੀ ਸਿਵਲ ਸਰਜਨ ਡਾ.ਪਵਨ ਕੁਮਾਰ ਦੀ ਅਗਵਾਈ ਤੇ ਡਾ. ਸੁਨੀਲ ਅਹੀਰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਪ੍ਰਧਾਨਗੀ ਹੇਠ ਵਿਸ਼ਵ ਆਬਾਦੀ ਦਿਵਸ ਨੂੰ ...
ਮਾਹਿਲਪੁਰ, 5 ਜੁਲਾਈ (ਰਜਿੰਦਰ ਸਿੰਘ)-ਪਿੰਡ ਗੋਂਦਪੁਰ ਦੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪ੍ਰਧਾਨ ਕੁਲਵੰਤ ਸਿੰਘ ਦੀ ਦੇਖ ਰੇਖ 'ਚ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ...
ਮਿਆਣੀ, 5 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)- ਪਿੰਡ ਟਾਹਲੀ ਵਿਖੇ ਸਰਪੰਚ ਬਚਿੱਤਰ ਸਿੰਘ ਟਾਹਲੀ, ਜਗੀਰ ਸਿੰਘ, ਸੁਰਿੰਦਰ ਸਿੰਘ ਇੰਗਲੈਂਡ, ਥਾਣੇਦਾਰ ਹਰਬੰਸ ਸਿੰਘ ਦੇ ਪਿਤਾ ਸਵ. ਧਰਮ ਸਿੰਘ ਟਾਹਲੀ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਦੇ ਨਮਿੱਤ ਰੱਖੇ ਸ੍ਰੀ ਅਖੰਡ ...
ਗੜ੍ਹਸ਼ੰਕਰ, 5 ਜੁਲਾਈ (ਧਾਲੀਵਾਲ)-ਪੰਜਾਬ ਸਟੇਟ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਮੰਡਲ ਦਫ਼ਤਰ ਗੜ੍ਹਸ਼ੰਕਰ ਵਿਖੇ ਕਸ਼ਮੀਰੀ ਲਾਲ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਪੈਨਸ਼ਨਰਜ਼ ਆਗੂਆਂ ਅਮਰੀਕ ਸਿੰਘ, ...
ਮਾਹਿਲਪੁਰ, 5 ਜੁਲਾਈ (ਰਜਿੰਦਰ ਸਿੰਘ)-ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਇੱਕ ਮੱਝ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਰਵਿੰਦਰ ਕੁਮਾਰ ਪੁੱਤਰ ਸਤਪਾਲ ਵਾਸੀ ਮਾਹਿਲਪੁਰ ਨੇ ਥਾਣਾ ਮਾਹਿਲਪੁਰ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਅਸੀਂ ਆਪਣੇ ਪਸ਼ੂਆਂ ਲਈ ...
ਹਰਿਆਣਾ, 5 ਜੁਲਾਈ (ਹਰਮੇਲ ਸਿੰਘ ਖੱਖ)- ਹਰਿਆਣਾ ਪੁਲਿਸ ਨੇ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਜਸਪਾਲ ਵਾਸੀ ਗਾਂਧਿਆ ਮਹੱਲਾ ਹਰਿਆਣਾ ਨੂੰ ਦੜਾ ਸੱਟਾ ਲਗਉੁਣ ਦੇ ਦੋਸ਼ 'ਚ ਗਿ੍ਫਤਾਰ ਕੀਤਾ ਹੈ | ਉਸ ਕੋਲੋਂ ਇੱਕ ਪਰਚੀ ਦੜਾ ਸੱਟਾ ਤੇ 10 ਹਜਾਰ 200 ਰੁਪਏ ਬਰਾਮਦ ਹੋਏ | ਹਰਿਆਣਾ ...
ਹਰਿਆਣਾ, 5 ਜੁਲਾਈ (ਹਰਮੇਲ ਸਿੰਘ ਖੱਖ)- ਅੱਡਾ ਦੋਸੜਕਾ ਤੋਂ ਪਿੰਡ ਚੱਕ ਲਾਦੀਆਂ ਰਸਤੇ 'ਚ ਇੱਕ ਔਰਤ ਲੁੱਟ ਦੀ ਸ਼ਿਕਾਰ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕੁਲਵਿੰਦਰ ਕੌਰ ਪਤਨੀ ਮੋਹਣ ਸਿੰਘ ਵਾਸੀ ਚੱਕ ਲਾਦੀਆਂ ਨੇ ਦੱਸਿਆ ਕਿ ਉਹ 3 ...
ਨੰਗਲ ਬਿਹਾਲਾਂ, 5 ਜੁਲਾਈ (ਵਿਨੋਦ ਮਹਾਜਨ)- ਬੱਡਲਾ ਵਣ ਰੇਂਜ ਅਧੀਨ ਪੈਂਦੇ ਨਜ਼ਦੀਕੀ ਪਿੰਡ ਮਾਵਾ ਬਾਂਠਾਂ ਵਿਚੋਂ ਚੋਰਾਂ ਵਲੋਂ ਬੇਸ਼ਕੀਮਤੀ ਖ਼ੈਰ ਦੇ ਬੂਟੇ ਵੱਡੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਲੱਕੜ ਮਾਫ਼ੀਆ ਵਲੋਂ ਮਾਵਾ ਬਾਂਠਾਂ ਦੇ ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਲੇਬਰ ਪਾਰਟੀ ਵਲੋਂ ਸਿੰਗਲ ਵਰਤੋਂ ਵਾਲੀ ਪਲਾਸਟਿਕ ਨੂੰ ਰੋਕਣ ਲਈ ਗਰੀਬ ਰੇਹੜ੍ਹੀ ਫੜ੍ਹੀ ਵਾਲਿਆਂ ਦੇ ਛਾਪੇ ਮਾਰਕੇ ਦੁਕਾਨਾਂ ਤੋਂ ਜਬਰਦਸਤੀ ਲਿਫਾਫੇ ਚੱੁਕਣ ਤੇ ਛੋਟੇ ਦੁਕਾਨਦਾਰਾਂ ਨੂੰ ...
ਐਮਾਂ ਮਾਂਗਟ, 5 ਜੁਲਾਈ (ਗੁਰਾਇਆ)-ਬੀਤੀ ਰਾਤ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਪੈਂਦੇ ਅੱਡਾ ਪੇਪਰ ਮਿੱਲ ਦੇ ਕੋਲ ਇੱਕ ਟੂਰਿਸਟ ਬੱਸ ਦੇ ਟਰੱਕ ਦੇ ਨਾਲ ਟਕਰਾਉਣ ਕਾਰਨ ਬੱਸ ਵਿਚ ਸਵਾਰ ਚਾਰ ਸਵਾਰੀਆਂ ਦੇ ਨਾਲ ਕੰਡਕਟਰ ਦੇ ਜ਼ਖਮੀ ਹੋਣ ਦਾ ਸਮਾਚਾਰ ...
ਗੜ੍ਹਸ਼ੰਕਰ, 5 ਜੁਲਾਈ (ਧਾਲੀਵਾਲ)- ਇਥੇ ਬੰਗਾ ਰੋਡ ਤੋਂ ਲੰਘਦੀ ਬਿਸਤ ਦੁਆਬ ਨਹਿਰ 'ਚ ਸ਼ਾਮ ਸਮੇਂ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਨਹਿਰ 'ਤੇ ਨਹਾਉਣ ਪਹੁੰਚੇ ਕੁਝ ਲੋਕਾਂ ਅਨੁਸਾਰ ਜਤਿੰਦਰ ਕੁਮਾਰ (32) ਪੁੱਤਰ ਜੀਵਨ ਕੁਮਾਰ ਵਾਸੀ ਵਾਰਡ ਨੰਬਰ 9 ...
ਅੱਡਾ ਸਰਾਂ, 5 ਜੁਲਾਈ (ਹਰਜਿੰਦਰ ਸਿੰਘ ਮਸੀਤੀ)- ਪ੍ਰਬੰਧਕ ਕਮੇਟੀ ਪਬਲਿਕ ਖਾਲਸਾ ਕਾਲਜ ਫਾਰ ਵੁਮੈਨ ਕੰਧਾਲਾ ਜੱਟਾਂ ਅਧੀਨ ਚੱਲਦੇ ਵਿੱਦਿਅਕ ਅਦਾਰੇ ਨਰਸਿੰਗ ਕਾਲਜ ਕੰਧਾਲਾ ਜੱਟਾਂ ਦਾ ਜੀ.ਐਨ.ਐਮ. ਭਾਗ ਦੂਸਰਾ ਦਾ ਨਤੀਜਾ 100 ਫੀਸਦੀ ਰਿਹਾ | ਜਾਣਕਾਰੀ ਦਿੰਦਿਆਂ ...
ਗੜ੍ਹਸ਼ੰਕਰ, 5 ਜੁਲਾਈ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਇਕ ਵਿਅਕਤੀ ਨੂੰ 50 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਹੈ | ਐੱਸ.ਐੱਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਸਰਤਾਜ ਸਿੰਘ ਚਾਹਲ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਦੇ ਨਿਰਦੇਸ਼ ਅਤੇ ਨਰਿੰਦਰ ਸਿੰਘ ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ 1 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 40956 ਹੋ ਗਈ ਹੈ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 45 ਸੈਂਪਲਾਂ ...
ਚੱਬੇਵਾਲ 5 ਜੁਲਾਈ (ਪਰਮਜੀਤ ਨੌਰੰਗਾਬਾਦੀ)- ਪਿੰਡ ਬੱਸੀ ਕਲਾਂ 'ਚ ਸਥਿਤ ਪੀਰਾਂ ਦੀ ਜਗ੍ਹਾ 'ਤੇ ਮੇਲੇ ਸ਼ਾਮਿਲ ਹੋਣ ਲਈ ਜਾ ਰਹੇ ਇੱਕ ਪਰਿਵਾਰ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ¢ ਕਾਰ 'ਚ ਸਵਾਰ ਤਿੰਨ ਔਰਤਾਂ ਤੇ ਚਾਰ ਬੱਚਿਆਂ ਸਮੇਤ ਦੋ ਵਿਅਕਤੀਆਂ ਨੇ ਕਾਰ 'ਚੋਂ ਛਾਲਾਂ ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ)-ਹਲਕਾ ਉੜਮੁੜ ਤੋਂ 'ਆਪ' ਦੇ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕਰਦਿਆਂ ...
ਹੁਸ਼ਿਆਰਪੁਰ, 5 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬੀਤੇ ਦਿਨੀਂ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਵਲੋਂ ਕਿਸੇ ਖ਼ਾਸ ਸ਼ਖ਼ਸੀਅਤ ਦੇ ਨਾਮ ਦਾ ਜ਼ਿਕਰ ਕੀਤੇ ਬਿਨਾਂ ਜਾਰੀ ਕੀਤੇ ਨੋਟੀਫ਼ਿਕੇਸ਼ਨ ਦੀ ਪਾਲਣਾ ਕਰਦਿਆਂ ਪੀ.ਆਰ.ਟੀ.ਸੀ. ਦੀਆਂ ਬੱਸਾਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX