ਸੈਂਟਰਲ ਪਬਲਿਕ ਸਕੂਲ ਘੁਮਾਣ ਨੇ 10ਵੀਂ ਦੀ ਪ੍ਰੀਖਿਆ ਵਿਚ 7 ਮੈਰਿਟਾਂ ਨਾਲ ਰਚਿਆ ਸ਼ਾਨਦਾਰ ਇਤਿਹਾਸ
ਬਟਾਲਾ, 5 ਜੁਲਾਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਕੀਤੇ ਗਏ 10ਵੀਂ ਪ੍ਰੀਖਿਆ ਨਤੀਜਿਆਂ ਦੀ ਮੈਰਿਟ ਸੂਚੀ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡੀ ਉੱਘੀ ਵਿਦਿਅਕ ਸ਼ਖ਼ਸੀਅਤ ਦੀ ਅਗਵਾਈ ਵਿਚ ਚੱਲ ਰਹੀ ਸੰਸਥਾ ਸੈਂਟਰਲ ਪਬਲਿਕ ਸਕੂਲ ਘੁਮਾਣ ਦੇ ਵਿਦਿਆਰਥੀਆਂ ਨੇ 7 ਮੈਰਿਟ ਸਥਾਨ ਪ੍ਰਾਪਤ ਕਰਕੇ ਪੰਜਾਬ ਦੇ ਸਰਬੋਤਮ ਸਕੂਲਾਂ ਵਿਚ ਆਪਣੀ ਮਹਾਨ ਪਰੰਪਰਾ ਨੂੰ ਕਾਇਮ ਰੱਖਦਿਆਂ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੁਨਹਿਰੀ ਇਤਿਹਾਸ ਦੀ ਸਿਰਜਣਾ ਨਾਲ ਇਲਾਕਾ ਨਿਵਾਸੀਆਂ ਦੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ | ਸਕੂਲ ਦੀ ਸਹਿਯੋਗੀ ਸੰਸਥਾ ਦੇ ਪਿ੍ੰਸੀਪਲ ਪ੍ਰੋ. ਪ੍ਰਕਾਸ਼ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਜਸ਼ਨਦੀਪ ਕੌਰ ਅਤੇ ਹਰਮਨਦੀਪ ਕੌਰ ਦੋਵਾਂ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿਚ 7ਵਾਂ ਸਥਾਨ ਹਾਸਲ ਕੀਤਾ | ਇਸ ਤਰ੍ਹਾਂ ਹਰਕਿਰਨਬੀਰ ਕੌਰ, ਗੁਰਪਿੰਦਰ ਕੌਰ ਅਤੇ ਮਨਦੀਪ ਕੌਰ ਤਿੰਨਾਂ ਨੇ 97 ਫ਼ੀਸਦੀ ਅਤੇ ਪਰਮੀਤ ਕੌਰ ਤੇ ਅਨਮੋਲਪ੍ਰੀਤ ਕੌਰ ਦੋਵਾਂ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ਵਿਚ ਕ੍ਰਮਵਾਰ 12ਵਾਂ, 13ਵਾਂ ਅਤੇ 14ਵਾਂ ਸਥਾਨ ਹਾਸਲ ਕੀਤਾ | ਸਕੂਲ ਦੇ ਇਨ੍ਹਾਂ ਸ਼ਾਨਦਾਰ ਪ੍ਰੀਖਿਆ ਪਰਿਣਾਮਾਂ ਲਈ ਸੈਂਟਰਲ ਗਰੁੱਪ ਆਫ਼ ਇੰਸਟੀਚਿਊਟਸ ਦੇ ਐਮ.ਡੀ. ਸਤਿੰਦਰ ਕੌਰ ਪਨੂੰ, ਸਕੂਲ ਦੀ ਪ੍ਰਬੰਧਕ ਕਮੇਟੀ ਬਾਬਾ ਐਜੂਕੇਸ਼ਨਲ ਸੁਸਾਇਟੀ ਘੁਮਾਣ ਦੇ ਪ੍ਰਧਾਨ ਹਰਨੇਕ ਸਿੰਘ ਪਨੂੰ, ਪਿ੍ੰ. ਪ੍ਰੋ. ਪ੍ਰਕਾਸ਼ ਸਿੰਘ ਅਤੇ ਪਿ੍ੰ. ਨਵਜੋਤ ਕੌਰ ਪਨੂੰ ਵਲੋਂ ਸਕੂਲ ਦੇ ਮਿਹਨਤੀ ਸਟਾਫ਼ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ |
10ਵੀਂ ਜਮਾਤ ਦੇ ਨਤੀਜੇ 'ਚੋਂ ਰਤਨ ਸਾਗਰ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ
ਗੁਰਦਾਸਪੁਰ, (ਗੁਰਪ੍ਰਤਾਪ ਸਿੰਘ)-ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਰਤਨ ਸਾਗਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਵਧੀਆ ਅੰਕ ਹਾਸਲ ਕਰਕੇ ਮੈਰਿਟ ਲਿਸਟ 'ਚ ਨਾਂਅ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਹਰਪ੍ਰੀਤ ਕੌਰ ਰੰਧਾਵਾ ਅਤੇ ਚੇਅਰਮੈਨ ਸੇਵਾ ਮੁਕਤ ਐਸ.ਡੀ.ਓ ਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਵਲੋਂ ਦਸਵੀਂ ਜਮਾਤ ਦੇ ਨਤੀਜੇ ਵਿਚ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਿਦਿਆਰਥਣ ਰਵਨੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਵਾਸੀ ਬੱਬੇਹਾਲੀ, ਰਮਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਤੇ ਮਾਤਾ ਕਰਮਜੀਤ ਕੌਰ ਵਾਸੀ ਗੋਹਤ ਪੋਕਰ ਅਤੇ ਸੁਪਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਤੇ ਮਾਤਾ ਗੁਰਵੰਤ ਕੌਰ ਵਾਸੀ ਪਿੰਡ ਬੱਬੇਹਾਲੀ ਨੇ 650 ਵਿਚੋਂ 630 ਅੰਕ ਹਾਸਲ ਕਰਕੇ ਪੰਜਾਬ ਵਿਚੋਂ 14ਵਾਂ ਸਥਾਨ, ਜ਼ਿਲ੍ਹੇ ਵਿਚੋਂ 6ਵਾਂ ਅਤੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਸਬੰਧੀ ਜਦੋਂ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਸਟਾਫ਼ ਵਲੋਂ ਕਰਵਾਈ ਮਿਹਨਤ ਤੇ ਮਾਪਿਆਂ ਵਲੋਂ ਦਿੱਤੇ ਸਹਿਯੋਗ ਦੇ ਸਿਰ ਬੰਨਿ੍ਹਆ | ਵਿਦਿਆਰਥਣ ਰਵਨੀਤ ਕੌਰ ਨੇ ਦੱਸਿਆ ਕਿ ਉਹ ਭਵਿੱਖ ਵਿਚ ਡਾਕਟਰ ਬਣਨਾ ਚਾਹੁੰਦੀ ਹੈ | ਰਮਨਦੀਪ ਕੌਰ ਨੇ ਕਿਹਾ ਕਿ ਉਹ ਆਈ.ਏ.ਐਸ.ਅਫ਼ਸਰ ਬਣਨਾ ਚਾਹੁੰਦੀ ਹੈ | ਜਦੋਂ ਕਿ ਸੁਪਨਪ੍ਰੀਤ ਸਿੰਘ ਸਿਵਲ ਸਰਵਿਸਿਜ਼ ਵਿਚ ਜਾ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ | ਪਿ੍ੰਸੀਪਲ ਹਰਪ੍ਰੀਤ ਕੌਰ ਰੰਧਾਵਾ ਤੇ ਚੇਅਰਮੈਨ ਜੀਤ ਸਿੰਘ ਨੇ ਇਸ ਸ਼ਾਨਦਾਰ ਨਤੀਜੇ ਲਈ ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੰੂ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |
ਬਾਲ ਵਿੱਦਿਆ ਮੰਦਰ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ
ਗੁਰਦਾਸਪੁਰ, (ਪੰਕਜ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ 'ਚੋਂ ਬਾਲ ਵਿੱਦਿਆ ਮੰਦਰ ਸਕੂਲ ਗੁਰਦਾਸਪੁਰ ਦਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਰਿਤੂ ਨੇ ਦੱਸਿਆ ਕਿ ਇਸ ਨਤੀਜੇ ਵਿਚੋਂ ਸਕੂਲ ਦੀ ਵਿਦਿਆਰਥਣ ਤਾਨਿਆ ਨੇ 650 ਵਿਚੋਂ 639 ਅੰਕ ਲੈ ਕੇ ਪੰਜਾਬ ਭਰ ਵਿਚੋਂ 5ਵਾਂ ਸਥਾਨ, ਰਿਧਿਮ ਮਹਾਜਨ ਨੇ 635 ਅੰਕ ਲੈ ਕੇ 9ਵਾਂ ਸਥਾਨ ਅਤੇ ਮੁਸਕਾਨ ਧਵਨ ਨੇ 15ਵਾਂ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਨਤੀਜੇ ਨਾਲ ਵਿਦਿਆਰਥੀਆਂ ਨੇ ਆਪਣੇ ਸਕੂਲ, ਅਧਿਆਪਕਾਂ, ਮਾਪਿਆਂ ਤੇ ਜ਼ਿਲ੍ਹੇ ਦਾ ਨਾਂਅ ਵੀ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਨੰੂ ਆਪਣੇ ਵਿਦਿਆਰਥੀਆਂ 'ਤੇ ਬਹੁਤ ਮਾਣ ਹੈ ਕਿ ਉਨ੍ਹਾਂ ਵਲੋਂ ਦਿਨ ਰਾਤ ਕੀਤੀ ਸਖ਼ਤ ਮਿਹਨਤ ਸਦਕਾ ਉਨ੍ਹਾਂ ਇਹ ਮੁਕਾਮ ਹਾਸਲ ਕੀਤਾ ਹੈ | ਇਸ ਮੌਕੇ ਵਿਦਿਆਰਥਣ ਤਾਨਿਆ ਦੇ ਪਿਤਾ ਨਰੇਸ਼ ਕੁਮਾਰ ਨੇ ਦੱਸਿਆ ਕਿ ਤਾਨਿਆ ਦਾ ਸੁਪਨਾ ਆਈ. ਏ. ਐਸ. ਅਫ਼ਸਰ ਬਣਨ ਦਾ ਹੈ | ਜਦੋਂ ਕਿ ਰਿਧਿਮ ਮਹਾਜਨ ਦੇ ਪਿਤਾ ਨਰੇਸ਼ ਕੁਮਾਰ ਤੇ ਮਾਤਾ ਰੂਹੀ ਨੇ ਦੱਸਿਆ ਕਿ ਰਿਧਿਮ ਮਹਾਜਨ ਦਾ ਸੁਪਨਾ ਡਾਕਟਰ ਬਣਨ ਦਾ ਹੈ | ਸਕੂਲ ਪਿੰ੍ਰਸੀਪਲ ਨੇ ਇਸ ਸ਼ਾਨਦਾਰ ਨਤੀਜੇ ਲਈ ਸਕੂਲ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੰੂ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |
ਬਟਾਲਾ, 5 ਜੁਲਾਈ (ਕਾਹਲੋਂ)-ਸਿੱਖਿਆ ਵਿਭਾਗ ਦੁਆਰਾ ਸਕੂਲਾਂ ਵਿਚ ਸਵੱਛਤਾ ਅਤੇ ਸਫ਼ਾਈ ਮੁਹਿੰਮ ਨੂੰ ਪ੍ਰਫੁੱਲਤ ਕਰਨ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਰਵੇਖਣ 'ਚ 1008 ਸਕੂਲਾਂ ਵਿਚੋਂ ਸੰਤ ਫਰਾਂਸਿਸ ਸਕੂਲ ਬਟਾਲਾ ਨੂੰ ਸਵੱਛਤਾ ਲਈ ਪਹਿਲੇ ਨੰਬਰ 'ਤੇ ਚੁਣੇ ਜਾਣ ...
ਗੁਰਦਾਸਪੁਰ, 5 ਜੁਲਾਈ (ਆਰਿਫ਼)-ਭਾਸ਼ਾ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਪਰਮਜੀਤ ਸਿੰਘ ਕਲਸੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਲਾਇਬਰੇਰੀ ਗੁਰਦਾਸਪੁਰ ਵਿਖੇ 1 ਜੁਲਾਈ ਤੋਂ ਮੁਫ਼ਤ ਉਰਦੂ ਆਮੋਜ਼ ਦੀ ...
ਡੇਹਰੀਵਾਲ ਦਰੋਗਾ, 5 ਜਲਾਈ (ਹਰਦੀਪ ਸਿੰਘ ਸੰਧੂ)-ਸੇਖਵਾਂ ਪੁਲਿਸ ਵਲੋਂ ਮਾਰ ਕੁਟਾਈ ਕਰਨ ਵਾਲੇ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਸੇਖਵਾਂ ਨੇ ਦੱਸਿਆ ਕਿ ਹਰਬੀਰ ਸਿੰਘ, ...
ਬਟਾਲਾ, 5 ਜੁਲਾਈ (ਕਾਹਲੋਂ)-ਦੀ ਰੈਵੀਨਿਊ ਪਟਵਾਰੀ ਯੂਨੀਅਨ ਬਟਾਲਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਪਰਮਿੰਦਰ ਸਿੰਘ ਬਾਠ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਿਫਰੈਸ਼ਰ ਕੋਰਸ ਕਰ ਚੁੱਕੇ ਪਟਵਾਰੀਆਂ ਨੂੰ ਪਦ ਉੱਨਤ ...
ਬਟਾਲਾ, 5 ਜੁਲਾਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀਂ ਦੇ ਨਤੀਜੇ ਵਿਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸਿਟੀ ਰੋਡ ਬਟਾਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਪਿ੍ੰਸੀਪਲ ਐਨ.ਡੀ. ਆਨੰਦ ਨੇ ਦੱਸਿਆ ਕਿ ਸਾਰੇ ਵਿਦਿਆਰਥੀਆਂ ਨੇ ਫਸਟ ...
ਡੇਰਾ ਬਾਬਾ ਨਾਨਕ, 5 ਜੁਲਾਈ (ਅਵਤਾਰ ਸਿੰਘ ਰੰਧਾਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਕੋਰੀਡੋਰ ਡੇਰਾ ਬਾਬਾ ਨਾਨਕ ਰਾਹੀਂ ਰੋਜ਼ਾਨਾ ਸੰਗਤਾਂ ਵੱਡੀ ਗਿਣਤੀ ਵਿਚ ...
ਸ੍ਰੀ ਹਰਿਗੋਬਿੰਦਪੁਰ, 5 ਜੁਲਾਈ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਸ਼ੁਕਾਲਾ ਦੇ ਪੰਚਾਇਤ ਮੈਂਬਰ ਗੁਰਨਾਮ ਸਿੰਘ ਨੇ 'ਅਜੀਤ' ਜ਼ਰੀਏ ਆਪਣੀ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ...
ਗੁਰਦਾਸਪੁਰ, 5 ਜੁਲਾਈ (ਗੁਰਪ੍ਰਤਾਪ ਸਿੰਘ)-ਅੱਜ ਆਮ ਆਦਮੀ ਪਾਰਟੀ ਦੇ ਦੀਨਾਨਗਰ ਤੋਂ ਸੀਨੀਅਰ ਵਲੰਟੀਅਰ ਚੰਦਰ ਸ਼ੇਖਰ ਪੁੱਤਰ ਸਰਦਾਰੀ ਲਾਲ ਵਾਸੀ ਦੀਨਾਨਗਰ ਵਲੋਂ ਏ.ਡੀ.ਜੀ.ਪੀ. ਕਮ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਨੰੂ ਇਕ ਸ਼ਿਕਾਇਤ ਪੱਤਰ ਲਿਖ ਕੇ ...
ਜੌੜਾ ਛੱਤਰਾਂ, 5 ਜੁਲਾਈ (ਪ.ਪ.)-ਇਕ ਨਿੱਜੀ ਸਕੂਲ ਦੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੌੜਾ ਛੱਤਰਾਂ ਦੇ ਚੌਕੀ ਇੰਚਾਰਜ ਜੀਵਨ ਸਿੰਘ ਨੇ ਦੱਸਿਆ ਕਿ ਮਿ੍ਤਕ ਬਲਵੰਤ ...
ਗੁਰਦਾਸਪੁਰ, 5 ਜੁਲਾਈ (ਆਰਿਫ਼)-ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਦੇ ਰਿਜ਼ਰਵ ਏਰੀਏ ਦੇ ਗੰਨੇ ਦੇ ਸਰਵੇ ਦਾ ਕੰਮ ਮੁਕੰਮਲ ਕਰ ਲਿਆ ਹੈ ਅਤੇ ਇਸ ਸਾਲ ਮਿੱਲ ਦੇ ਰਿਜ਼ਰਵ ਏਰੀਏ 'ਚ 9 ਫ਼ੀਸਦੀ ਗੰਨੇ ਦੇ ਰਕਬੇ 'ਚ ਵਾਧਾ ਹੋਇਆ ਹੈ | ਇਹ ਜਾਣਕਾਰੀ ਸਹਿਕਾਰੀ ਖੰਡ ਮਿੱਲ ...
ਗੁਰਦਾਸਪੁਰ 5 ਜੁਲਾਈ (ਆਰਿਫ਼)-ਡਾਇਰੀਆ ਰੋਕੂ ਪੰਦ੍ਹਰਵਾੜਾ ਤਹਿਤ ਸਮਾਗਮ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ 'ਤੇ ਸਿਵਲ ਸਰਜਨ ਡਾ: ਵਿਜੈ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ 4 ਤੋਂ 17 ਜੁਲਾਈ ਤੱਕ ਤੀਬਰ ਡਾਇਰੀਆ ਰੋਕੂ ਪੰਦਰਵਾੜਾ ਜ਼ਿਲ੍ਹੇ ਦੀ ਹਰ ...
ਕਲਾਨੌਰ, 5 ਜੁਲਾਈ (ਸਤਵੰਤ ਸਿੰਘ ਕਾਹਲੋਂ)-ਅੱਜ ਬਾਅਦ ਦੁਪਹਿਰ ਤਹਿਸੀਲ ਅਹਾਤਾ ਕਲਾਨੌਰ 'ਚੋਂ ਹੀਰੋ ਹਾਂਡਾ ਮੋਟਰਸਾਈਕਲ ਚੋਰੀ ਹੋ ਗਿਆ | ਇਸ ਸਬੰਧੀ ਸਰਪੰਚ ਜਗਦੀਸ਼ ਸਿੰਘ ਪਿੰਡ ਚੰਦੂ ਵਡਾਲਾ ਨੇ ਦੱਸਿਆ ਕਿ ਉਹ ਆਪਣਾ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਨੰ: ਪੀ.ਬੀ. ...
ਕਾਦੀਆਂ, 5 ਜੁਲਾਈ (ਯਾਦਵਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਬਾਬਾ ਰਾਮ ਥੰਮਣ ਸਾਹਿਬ ਦੇ ਪ੍ਰਧਾਨ ਹਰਵਿੰਦਰ ਸਿੰਘ ਖੁਜਾਲਾ ਅਤੇ ਬਾਬਾ ਸ਼ੀਤਲ ਸਿੰਘ ਢਪੱਈ, ਬਾਬਾ ਨਰਿੰਦਰ ਸਿੰਘ, ਬਿਕਰਮਜੀਤ ਸਿੰਘ ਛੀਨੇ, ਸੇਬੀ ਢੰਡੇ, ਮੰਗਲ ਸਿੰਘ ਧੀਰਾ, ਮੁਖਤਿਆਰ ...
ਤਿੱਬੜ, 5 ਜੁਲਾਈ (ਭੁਪਿੰਦਰ ਸਿੰਘ ਬੋਪਾਰਾਏ)-ਥਾਣਾ ਤਿੱਬੜ ਅਧੀਨ ਪੈਂਦੇ ਵੱਖ ਵੱਖ ਪਿੰਡਾਂ ਅੰਦਰ ਪਹਿਲਾਂ ਹੀ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਕਿ ਅੱਜ ਦੋ ਹੋਰ ਲੁਟੇਰੇ ਇਕ ਲੜਕੀ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ...
ਗੁਰਦਾਸਪੁਰ, 5 ਜੁਲਾਈ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਰੋਜ਼ਾਨਾ ਜ਼ਿਲ੍ਹਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕੀਤਾ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਨਾਲ ਆਨਲਾਈਨ ਮੀਟਿੰਗ ਦਾ ਲਿੰਕ ਹੁਣ ਬਦਲ ਗਿਆ ਹੈ ਭਾਵ ਪਹਿਲਾਂ ਜ਼ੂਮ ਐਪ ਰਾਹੀਂ ...
ਕਲਾਨੌਰ, 5 ਜੁਲਾਈ (ਪੁਰੇਵਾਲ)-ਸਿੱਖਿਆ ਦੇ ਖੇਤਰ 'ਚ ਚਾਨਣ ਮੁਨਾਰੇ ਵਜੋਂ ਮੋਹਰੀ ਰੋਲ ਨਿਭਾ ਰਹੇ ਬਾਬਾ ਦੀਪ ਸਿੰਘ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ ਦੇ ਬੱਚਿਆਂ ਦਾ ਬਾਰਵੀਂ ਜਮਾਤ ਦਾ ਨਤੀਜਾ ਵੀ ਸਾਨਦਾਰ ਰਿਹਾ | ਸਕੂਲ ਪ੍ਰਬੰਧਕ ਕਮੇਟੀ ਚੇਅਰਮੈਨ ਲਖਬੀਰ ...
ਗੁਰਦਾਸਪੁਰ, 5 ਜੁਲਾਈ (ਆਰਿਫ਼)-ਪਿਛਲੇ ਦਿਨੀਂ ਬਲੱਡ ਡੋਨਰਜ਼ ਸੁਸਾਇਟੀ ਵਲੋਂ ਲਗਾਏ ਗਏ ਖ਼ੂਨਦਾਨ ਕੈਂਪ ਨੰੂ ਲੈ ਕੇ ਟੀਮ ਵਲੋਂ ਸਥਾਨਿਕ ਫਿਸ਼ ਪਾਰਕ ਵਿਖੇ ਪ੍ਰਵੀਨ ਅੱਤਰੀ ਦੀ ਪ੍ਰਧਾਨਗੀ ਹੇਠ ਰੀਵਿਊ ਮੀਟਿੰਗ ਕੀਤੀ ਗਈ | ਦੱਸਣਯੋਗ ਹੈ ਕਿ ਇਸ ਕੈਂਪ ਦੌਰਾਨ ਭਾਰਤ ...
ਦੋਰਾਂਗਲਾ, 5 ਜੁਲਾਈ (ਚੱਕਰਾਜਾ)-ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਲੋਕਾਂ ਨੰੂ ਦਿੱਤੀਆਂ ਗਰੰਟੀਆਂ ਇਕ ਇਕ ਕਰਕੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ | ਇਸੇ ਤਹਿਤ ਹੀ ਸਰਕਾਰ ਵਲੋਂ 300 ਯੂਨਿਟ ਬਿਜਲੀ ਮੁਆਫ਼ੀ ਦੀ ਦਿੱਤੀ ਗਰੰਟੀ ਨੰੂ ਪੂਰਾ ਕਰਕੇ ਲੋਕਾਂ ਦਾ ਦਿਲ ...
ਗੁਰਦਾਸਪੁਰ, 5 ਜੁਲਾਈ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਰਕਲ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਸਥਾਨਿਕ ਗੁਰੂ ਨਾਨਕ ਪਾਰਕ ਵਿਖੇ ਹੋਈ | ਜਿਸ ਵਿਚ ਸਕੱਤਰ ਪੰਜਾਬ ਰਮੇਸ਼ ਸ਼ਰਮਾ, ਪ੍ਰਧਾਨ ਬਾਰਡਰ ਜ਼ੋਨ ਮੇਜਰ ਸਿੰਘ ਢਿੱਲੋਂ, ਸਾਬਕਾ ਵਿੱਤ ਸਕੱਤਰ ਪੰਜਾਬ ...
ਗੁਰਦਾਸਪੁਰ, 5 ਜੁਲਾਈ (ਆਰਿਫ਼)-ਉੜੀਸਾ ਦੇ ਕਟਕ ਵਿਖੇ ਹੋਈਆਂ ਫੈਂਸਿੰਗ ਨੈਸ਼ਨਲ ਖੇਡਾਂ ਵਿਚੋਂ ਜ਼ਿਲ੍ਹਾ ਗੁਰਦਾਸਪੁਰ ਦੀ ਹੋਣਹਾਰ ਖਿਡਾਰਨ ਪਵਿਤ ਨੂਰ ਕੌਰ ਪੁੱਤਰੀ ਹਰਿੰਦਰ ਸਿੰਘ ਵਾਸੀ ਪਿੰਡ ਰਾਜਪੁਰਾ ਨੇ ਅੰਡਰ-20 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ...
ਕਾਦੀਆਂ, 5 ਜੁਲਾਈ (ਯਾਦਵਿੰਦਰ ਸਿੰਘ)-ਜ਼ਹਿਰੀਲੀ ਦਵਾਈ ਖਾ ਕੇ ਇਕ ਵਿਅਕਤੀ ਵਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਮਨਜੀਤ ਸਿੰਘ (42) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਧੰਦੋਈ ਜੋ ਕਿ ਛੋਟਾ ਹਾਥੀ ਚਲਾਉਂਦਾ ਹੈ ਤੇ ਆਪਣੇ ਛੋਟੇ ਹਾਥੀ 'ਤੇ ਕਾਦੀਆਂ ...
ਬਟਾਲਾ, 5 ਜੁਲਾਈ (ਕਾਹਲੋਂ)-ਬੇਅਦਬੀ ਦੇ ਨਾਂਅ 'ਤੇ ਰਾਜਨੀਤੀ ਖੇਡਣ ਵਾਲੀਆਂ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਗੰਦੀ ਰਾਜਨੀਤੀ ਨੂੰ ਸਰਕਾਰ ਵਲੋਂ ਬਣਾਈ ਸਿੱਟ ਨੇ ਬੇਨਕਾਬ ਕਰ ਕੇ ਰੱਖ ਦਿੱਤਾ ਹੈ | ਇਨ੍ਹਾਂ ਪਾਰਟੀਆਂ ਵਲੋਂ ਚੋਣਾਂ ਦੌਰਾਨ ਸ਼੍ਰੋਮਣੀ ...
ਬਟਾਲਾ, 5 ਜੁਲਾਈ (ਕਾਹਲੋਂ)-ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੱਦੇਨਜ਼ਰ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਦੇ ਪ੍ਰਧਾਨ ਸੁਰਿੰਦਰ ਸਿੰਘ ਸੈਣੀ ਤੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਸਮਰੱਥ ਨੇ ...
ਬਟਾਲਾ, 5 ਜੁਲਾਈ (ਕਾਹਲੋਂ)-ਸਥਾਨਕ ਬੇਰਿੰਗ ਯੂਨੀਅਨ ਕਿ੍ਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪਿੰ੍ਰਸੀਪਲ ਡਾ. ਅਸ਼ਵਨੀ ਕਾਂਸਰਾ ਦੀ ਰਹਿਨੁਮਾਈ ਅਤੇ ਐਨ.ਸੀ.ਸੀ. ਕੇਅਰ ਟੇਕਰ ਪ੍ਰੋ. ਅਲਕਾ ਬਮੋਤਰਾ ਦੀ ਅਗਵਾਈ ਅਧੀਨ ਬੇਰਿੰਗ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ 10 ...
ਦੋਰਾਂਗਲਾ, 5 ਜੁਲਾਈ (ਚੱਕਰਾਜਾ)-ਪਿਛਲੇ ਦਿਨੀਂ ਬਿਜਲੀ ਦਾ ਬਿੱਲ ਕੱਢਣ ਗਏ ਮੀਟਰ ਰੀਡਰ ਦੀ ਖਪਤਕਾਰ ਵਲੋਂ ਮਾਰਕੁਟਾਈ ਕਰਨ ਤੋਂ ਬਾਅਦ ਅੱਜ ਤੱਕ ਦੋਸ਼ੀ ਖ਼ਿਲਾਫ਼ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਅੱਜ ਉਪ ਮੰਡਲ ਦਫ਼ਤਰ ਦੋਰਾਂਗਲਾ ਦੇ ਸਮੂਹ ਬਿਜਲੀ ਮੁਲਾਜ਼ਮਾਂ ਵਲੋਂ ...
ਪੁਰਾਣਾ ਸ਼ਾਲਾ, 4 ਜੁਲਾਈ (ਗੁਰਵਿੰਦਰ ਸਿੰਘ ਗੋਰਾਇਆ)-ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸਰਕਾਰ ਵਲੋਂ ਹਰ ਤਰ੍ਹਾਂ ਦੀ ਸਰਕਾਰੀ ਜਾਇਦਾਦ ਤੇ ਖ਼ਾਸ ਕਰਕੇ ਪੰਚਾਇਤੀ ਜ਼ਮੀਨਾਂ 'ਤੇ ਹੋਏ ਨਜਾਇਜ਼ ਕਬਜ਼ਿਆਂ ਨੰੂ ਛੁਡਵਾਉਣ ਦਾ ਫ਼ੈਸਲਾ ਪਹਿਲ ਦੇ ਆਧਾਰ 'ਤੇ ਲਿਆ ...
ਗੁਰਦਾਸਪੁਰ, 5 ਜੁਲਾਈ (ਆਰਿਫ਼)-ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਕਿਸਾਨ ਜਥੇਬੰਦੀਆਂ ਵਲੋਂ ਡਾ: ਭਾਟੀਆ ਹਸਪਤਾਲ ਵਿਖੇ ਇਕ ਮਹਿਲਾ ਮਰੀਜ਼ ਪਿਰਮਲਜੀਤ ਕੌਰ ਦੀ ਹੋਈ ਮੌਤ ਦੇ ਸਬੰਧ ਵਿਚ ਅੱਜ 6 ਜੁਲਾਈ ਨੰੂ ਰੋਸ ਮੁਜ਼ਾਹਰਾ ਕੀਤਾ ਜਾਵੇਗਾ | ਜਦੋਂ ਕਿ ਸਵੇਰੇ 11 ਵਜੇ ...
ਵਡਾਲਾ ਗ੍ਰੰਥੀਆਂ, 5 ਜੁਲਾਈ (ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਪਾਰੋਵਾਲ ਐਜੂਕੇਸ਼ਨ ਵੈਲਫ਼ੇਅਰ ਸੁਸਾਇਟੀ ਅਧੀਨ ਵਡਾਲਾ ਗ੍ਰੰਥੀਆਂ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਮਾਡਰਨ ਸੀਨੀਅਰ ...
ਕਾਦੀਆਂ, 5 ਜੁਲਾਈ (ਪ੍ਰਦੀਪ ਸਿੰਘ ਬੇਦੀ)-ਕਾਦੀਆਂ ਤੋਂ ਜੰਮੂ ਬੱਸ ਸੇਵਾ ਲਈ ਪਿਛਲੇਂ ਲੰਮੇ ਸਮੇਂ ਤੋਂ ਲੋਕਾਂ ਵਲੋਂ ਮੰਗ ਕੀਤੀ ਜਾ ਰਹੀ ਸੀ | ਜਗਰੂਪ ਸਿੰਘ ਸੇਖਵਾਂ ਵਲੋਂ ਇਸ ਮੰਗ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਇਹ ਸੇਵਾਂ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX