ਅੰਮਿ੍ਤਸਰ 5 ਜੂਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਅੰਮਿ੍ਤਸਰ ਜ਼ਿਲ੍ਹੇ ਨੇ 99.30 ਪਾਸ ਫ਼ੀਸਦੀ ਦਰ ਨਾਲ ਸੂਬੇ 'ਚੋਂ 6ਵਾਂ ਸਥਾਨ ਹਾਸਿਲ ਕੀਤਾ ਹੈ | ਅੰਮਿ੍ਤਸਰ ਜ਼ਿਲ੍ਹੇ 'ਚੋਂ ਕੁੱਲ 28151 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਸ 'ਚ 27953 ਪ੍ਰੀਖਿਆਰਥੀ ਪਾਸ ਹੋਏ ਹਨ | ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਮੈਰਿਟ ਲਿਸਟ 'ਚ ਜ਼ਿਲ੍ਹੇ ਦੇ 20 ਵਿਦਿਆਰਥੀਆਂ ਨੇ ਆਪਣਾ ਨਾਂਅ ਦਰਜ ਕਰਵਾਇਆ ਹੈ, ਜਿਸ 'ਚ 17 ਵਿਦਿਆਰਥਣਾਂ ਤੇ 3 ਵਿਦਿਆਰਥੀ ਸ਼ਾਮਿਲ ਹਨ | ਦੱਸਣਯੋਗ ਹੈ ਕਿ ਬੋਰਡ ਵਲੋਂ ਜਾਰੀ ਕੀਤੀ ਗਈ ਮੈਰਿਟ ਸੂਚੀ 'ਚ 96.77 ਫ਼ੀਸਦੀ ਅੰਕ ਹਾਸਿਲ ਕਰਨ ਵਾਲੇ ਸੂਬੇ ਭਰ ਦੇ 312 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ | ਜ਼ਿਲ੍ਹੇ 'ਚੋਂ ਅਰਸ਼ਦੀਪ ਸਿੰਘ ਨੇ ਪਹਿਲਾ, ਸੁਨੀਤਾ ਰਾਣੀ ਤੇ ਸੁਪਰੀਤ ਕੌਰ ਨੇ ਦੂਜਾ ਅਤੇ ਹਰਲੀਨ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੀ ਗਈ ਮੈਰਿਟ ਸੂਚੀ 'ਚ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਸਪੁੱਤਰ ਗਗਨਦੀਪ ਸਿੰਘ ਨੇ 638 ਅੰਕ ਹਾਸਿਲ ਕਰਕੇ 98.15 ਫ਼ੀਸਦੀ ਅੰਕਾਂ ਨਾਲ ਸੂਬੇ 'ਚੋਂ 6ਵਾਂ ਰੈਂਕ ਤੇ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਮੀਰਾਂਕੋਟ ਕਲਾਂ ਦੀ ਵਿਦਿਆਰਥਣ ਸੁਨੀਤਾ ਰਾਣੀ ਸੁਪੱਤਰੀ ਬਲਦੇਵ ਸਿੰਘ ਨੇ 650 'ਚੋਂ 637 ਅੰਕ ਹਾਸਿਲ ਕਰਕੇ 98.00 ਫ਼ੀਸਦੀ ਅੰਕਾਂ ਨਾਲ ਨਾਲ ਸੂਬੇ ਭਰ 'ਚੋਂ 7ਵਾਂ ਰੈਂਕ ਤੇ ਜ਼ਿਲ੍ਹੇ 'ਚੋਂ ਦੂਜਾ, ਦਸ਼ਮੇਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਬਾ ਬਕਾਲਾ ਦੀ ਵਿਦਿਆਰਥਣ ਸੁਪਰੀਤ ਕੌਰ ਸਪੁੱਤਰੀ ਸਤਿੰਦਰ ਸਿੰਘ ਨੇ 631 ਅੰਕ ਹਾਸਿਲ ਕਰਕੇ 98.00 ਫ਼ੀਸਦੀ ਨਾਲ ਪੰਜਾਬ 'ਚੋਂ 7ਵਾਂ ਰੈਂਕ ਤੇ ਜ਼ਿਲ੍ਹੇ 'ਚੋਂ ਦੂਜਾ, ਅੰਬੇਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਵਿਦਿਆਰਥਣ ਹਰਲੀਨ ਕੌਰ ਸਪੁੱਤਰੀ ਜਤਿੰਦਰ ਸਿੰਘ ਨੇ 635 ਅੰਕ ਹਾਸਿਲ ਕਰਕੇ 97.69 ਫ਼ੀਸਦੀ ਨਾਲ ਸੂਬੇ 'ਚੋਂ 9ਵਾਂ ਰੈਂਕ ਤੇ ਜ਼ਿਲ੍ਹੇ 'ਚੋਂ ਤੀਜਾ, ਅੰਬੇਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤੰਨੇਲ ਦੀ ਵਿਦਿਆਰਥਣ ਗੁਰਸਿਮਰਨ ਕੌਰ ਸਪੁੱਤਰੀ ਜਸਪਾਲ ਸਿੰਘ ਨੇ 635 ਅੰਕ ਹਾਸਿਲ ਕਰਕੇ 97.69 ਫ਼ੀਸਦੀ ਨਾਲ ਸੂਬੇ 'ਚੋਂ 9ਵਾਂ ਰੈਂਕ, ਸਰਕਾਰੀ ਹਾਈ ਸਕੂਲ ਮੀਰਾਂਕੋਟ ਦੀ ਵਿਦਿਆਰਥਣ ਸਿਮਰਨਜੀਤ ਕੌਰ ਸਪੁੱਤਰੀ ਕੁਲਵੰਤ ਸਿੰਘ ਨੇ 634 ਅੰਕ ਹਾਸਿਲ ਕਰਕੇ 97.54 ਫ਼ੀਸਦੀ ਨਾਲ ਸੂਬੇ 'ਚੋਂ 10ਵਾਂ ਰੈਂਕ, ਅੰਬੇਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤੰਨੇਲ ਦੀ ਵਿਦਿਆਰਥਣ ਅਨਮੋਲਦੀਪ ਕੌਰ ਸਪੁੱਤਰੀ ਹਰਪਾਲ ਸਿੰਘ ਨੇ 633 ਅੰਕ ਹਾਸਿਲ ਕਰਕੇ 97.38 ਫ਼ੀਸਦੀ ਨਾਲ ਸੂਬੇ 'ਚੋਂ 11ਵਾਂ ਰੈਂਕ, ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਦੇ ਵਿਦਿਆਰਥੀ ਰਮਨਜੀਤ ਸਿੰਘ ਸੰਧੂ ਸਪੁੱਤਰ ਸਰਬਜੀਤ ਸਿੰਘ ਸੰਧੂ ਨੇ 633 ਅੰਕ ਹਾਸਿਲ ਕਰਕੇ 97.38 ਫ਼ੀਸਦੀ ਨਾਲ 11ਵਾਂ ਰੈਂਕ, ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਸਪੁੱਤਰੀ ਨਿਰਭੈ ਸਿੰਘ ਨੇ 632 ਅੰਕ ਹਾਸਿਲ ਕਰਕੇ 97.23 ਫ਼ੀਸਦੀ ਨਾਲ 12ਵਾਂ ਰੈਂਕ, ਜਗਤ ਜਯੌਤੀ ਮਾਡਲ ਹਾਈ ਸਕੂਲ ਮਹਾਂ ਸਿੰਘ ਗੇਟ ਦੀ ਵਿਦਿਆਰਥੀ ਕਿ੍ਸ਼ਨ ਸ਼ਰਮਾ ਸਪੁੱਤਰ ਦਵਿੰਦਰ ਸ਼ਰਮਾ ਨੇ 632 ਅੰਕ ਹਾਸਿਲ ਕਰਕੇ 97.23 ਫ਼ੀਸਦੀ ਨਾਲ 12ਵਾਂ ਰੈਂਕ, ਸਰਕਾਰੀ ਹਾਈ ਸਕੂਲ ਮੀਰਾਂਕੋਟ ਦੀ ਵਿਦਿਆਰਥਣ ਮਨਦੀਪ ਕੌਰ ਸਪੁੱਤਰੀ ਸੁਖਵਿੰਦਰ ਸਿੰਘ ਨੇ 632 ਅੰਕ ਹਾਸਿਲ ਕਰਕੇ 97.23 ਫ਼ੀਸਦੀ ਨਾਲ 12ਵਾਂ ਰੈਂਕ, ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੁਰਨਾਮ ਨਗਰ ਸੁਲਤਾਨਵਿੰਡ ਰੋਡ ਦੀਵਿਦਿਆਰਥਣ ਸੁਸ਼ੀਲਾ ਸਪੁੱਤਰੀ ਇਕਬਾਲ ਸਿੰਘ ਨੇ 632 ਅੰਕ ਹਾਸਿਲ ਕਰਕੇ 97.23 ਫ਼ੀਸਦੀ ਨਾਲ 12ਵਾਂ ਰੈਂਕ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ ਅੱਡਾ ਨਾਥ ਦੀ ਖੂਹੀ ਦੀ ਵਿਦਿਆਰਥਣ ਨਵਜੋਤ ਕੌਰ ਸਪੁੱਤਰੀ ਹਰਜੀਤ ਸਿੰਘ ਨੇ 632 ਅੰਕ ਹਾਸਿਲ ਕਰਕੇ 97.23 ਫ਼ੀਸਦੀ ਅੰਕਾਂ ਨਾਲ 12ਵਾਂ ਰੈਂਕ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੰਨਣਕੇ ਅੱਡਾ ਨਾਥ ਦੀ ਖੂਹੀ ਦੀ ਵਿਦਿਆਰਥਣ ਵਿਜੇ ਲਕਸ਼ਮੀ ਸਪੁੱਤਰੀ ਸੰਦੀਪ ਸਿੰਘ ਨੇ 631 ਅੰਕ ਹਾਸਿਲ ਕਰਕੇ 97.08 ਫ਼ੀਸਦੀ ਨਾਲ 13ਵਾਂ ਰੈਂਕ, ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਦੀ ਵਿਦਿਆਰਥਣ ਗੁਰਸ਼ਰਨ ਕੌਰ ਸਪੁੱਤਰੀ ਸਤਨਾਮ ਸਿੰਘ ਨੇ 631 ਅੰਕ ਹਾਸਿਲ ਕਰਕੇ 97.08 ਫ਼ੀਸਦੀ ਨਾਲ 13ਵਾਂ ਰੈਂਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀ: ਸੈ: ਸਕੂਲ ਚੂੰਗ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਸਪੁੱਤਰੀ ਤਰਸੇਮ ਸਿੰਘ ਨੇ 630 ਅੰਕ ਹਾਸਿਲ ਕਰਕੇ 96.92 ਫ਼ੀਸਦੀ ਨਾਲ ਸੂਬੇ 'ਚੋਂ 14ਵਾਂ ਰੈਂਕ, ਅੰਬੇਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੇਲ ਦੀ ਵਿਦਿਆਰਥਣ ਗੁਲਸ਼ਨਦੀਪ ਕੌਰ ਸਪੁੱਤਰੀ ਦਵਿੰਦਰ ਕੌਰ ਨੇ 630 ਅੰਕ ਹਾਸਿਲ ਕਰਕੇ 96.92 ਫ਼ੀਸਦੀ ਨਾਲ ਸੂਬੇ 'ਚੋਂ 14ਵਾਂ ਰੈਂਕ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਟਪਿਆਲਾ ਦੀ ਵਿਦਿਆਰਥਣ ਪ੍ਰੀਤੀ ਕੌਰ ਸਪੁੱਤਰੀ ਬੂਟਾ ਸਿੰਘ ਨੇ 630 ਅੰਕ ਹਾਸਿਲ ਕਰਕੇ 96.92 ਫ਼ੀਸਦੀ ਨਾਲ ਸੂਬੇ 'ਚੋਂ 14ਵਾਂ ਰੈਂਕ, ਜਗਤ ਜਯੋਤੀ ਮਾਡਲ ਹਾਈ ਸਕੂਲ ਮਹਾਂ ਸਿੰਘ ਗੇਟ ਦੀ ਵਿਦਿਆਰਥਣ ਭੂਮਿਕਾ ਸਪੁੱਤਰੀ ਰੋਹਿਤ ਨੇ 629 ਅੰਕ ਹਾਸਿਲ ਕਰਕੇ 96.77 ਫ਼ੀਸਦੀ ਨਾਲ ਸੂਬੇ 'ਚੋਂ 15ਵਾਂ ਰੈਂਕ, ਅੰਬੇਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤੰਨੇਲ ਦੀ ਵਿਦਿਆਰਥਣ ਨਵਪ੍ਰੀਤ ਕੌਰ ਸਪੁੱਤਰੀ ਬਲਦੇਵ ਸਿੰਘ ਨੇ 629 ਅੰਕ ਹਾਸਿਲ ਕਰਕੇ 96.77 ਫ਼ੀਸਦੀ ਨਾਲ ਸੂਬੇ 'ਚੋਂ 15ਵਾਂ ਰੈਂਕ ਹਾਸਿਲ ਕੀਤਾ ਹੈ | ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਜੁਗਰਾਜ ਸਿੰਘ ਰੰਧਾਵਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਰਾਜ ਸਿੰਘ ਢਿੱਲੋਂ ਤੇ ਰਾਸਾ ਦੇ ਸੂਬਾ ਜਨਰਲ ਸਕੱਤਰ ਸੁਜੀਤ ਸ਼ਰਮਾ ਨੇੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜੇ 'ਚ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਅੰਮਿ੍ਤਸਰ, 5 ਜੁਲਾਈ (ਹਰਮਿੰਦਰ ਸਿੰਘ)-ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਗਰ ਨਿਗਮ ਤੇ ਟਰੈਫ਼ਿਕ ਪੁਲਿਸ ਵਲੋਂ ਸਾਂਝੇ ਤੌਰ 'ਤੇ ਮੁਹਿੰਮ ਚਲਾਈ ਜਾ ਰਹੀ ਹੈ | ਇਸ ਨੂੰ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ | ਇਸ ਕਾਰਵਾਈ ਨੂੰ ਅੰਜਾਮ ...
ਅੰਮਿ੍ਤਸਰ, 5 ਜੁਲਾਈ (ਰੇਸ਼ਮ ਸਿੰਘ)-ਫੌਜ ਵਿਚ ਭਰਤੀ ਹੋਣ ਲਈ ਚਾਹਵਾਨ ਯੁਵਕਾਂ ਲਈ ਸੀ-ਪਾਈਟ ਕੈਂਪ ਕਪੂਰਥਲਾ ਵਿਖੇ ਲਈ ਫਿਜੀਕਲ ਟੈੱਸਟ ਦੀ ਤਿਆਰੀ ਸ਼ੁਰੂ ਹੈ | ਇੱਥੇ ਇਹ ਜਾਣਕਾਰੀ ਦਿੰਦਿਆਂ ਕੈਂਪ ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਅੰਮਿ੍ਤਸਰ ਜ਼ਿਲ੍ਹੇ ਨਾਲ ...
ਅੰਮਿ੍ਤਸਰ, 5 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਨਿਗਮ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਵਾਰਡਬੰਦੀ ਦੇ ਸਰਵੇਖਣ ਦੌਰਾਨ ਹੋਏ ਕੰਮ ਦੀ ਸਮੀਖਿਆ ਕਰਨ ਲਈ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਵਲੋਂ ਵਾਰਡਬੰਦੀ ...
ਛੇਹਰਟਾ, 5 ਜੁਲਾਈ (ਵਡਾਲੀ)-ਪਿੰਡ ਕੋਟਲੀ ਨਸੀਰ ਖਾਂ ਵਿਖੇ ਬਾਬਾ ਬੇਰੀ ਵਾਲਾ ਜੀ ਦੀ ਯਾਦ ਵਿਚ ਸਾਲਾਨਾ ਸੱਭਿਆਚਾਰਕ ਮੇਲਾ ਮਨਾਇਆ ਗਿਆ | ਇਸ ਮੌਕੇ ਪ੍ਰਸਿੱਧ ਲੋਕ ਗਾਇਕ ਕੁਲਦੀਪ ਰੰਧਾਵਾ ਤੇ ਪ੍ਰਸਿੱਧ ਦੋਗਾਣਾ ਜੋੜੀ ਅਜੀਤ ਕੋਟਲੀ ਤੇ ਬੀਬਾ ਪ੍ਰੀਤ ਕੋਟਲੀ ਵਲੋਂ ...
ਅੰਮਿ੍ਤਸਰ, 5 ਜੁਲਾਈ (ਹਰਮਿੰਦਰ ਸਿੰਘ)-ਆਦਿਵਾਸੀਆਂ, ਦਲਿਤਾਂ ਤੇ ਪਿਛੜੇ ਵਰਗਾਂ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਜਿੰਦਗੀ ਭਰ ਲੜਦੇ ਰਹੇ ਸਮਾਜਿਕ ਕਾਰਕੰੁਨ ਪਾਦਰੀ ਸਟੈਨ ਸਵਾਮੀ (84) ਦੀ ਪਹਿਲੀ ਬਰਸੀ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਜਨਤਕ ਜਥੇਬੰਦੀਆਂ ...
ਛੇਹਰਟਾ, 5 ਜੁਲਾਈ (ਵਡਾਲੀ)-ਮੀਰੀ ਪੀਰੀ ਦਿਵਸ ਨਗਰ ਕੀਰਤਨ ਕਮੇਟੀ ਗੁਰੂ ਕੀ ਵਡਾਲੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਮੀਰੀ ਪੀਰੀ ਦਿਵਸ ਨੂੰ ਸਮਰਪਿਤ 30ਵਾਂ ਮਹਾਨ ਨਗਰ ਕੀਰਤਨ ਮਿਤੀ 9 ਜੁਲਾਈ ਦਿਨ ਸਨਿੱਚਰਵਾਰ ਨੂੰ ਸਵੇਰੇ 8 ਵਜੇ ...
ਚੱਬਾ, 5 ਜੁਲਾਈ (ਜੱਸਾ ਅਨਜਾਣ)-ਤਰਨਤਾਰਨ ਰੋਡ 'ਤੇ ਘੁੱਗ ਵੱਸਦੇ ਪਿੰਡ ਗੁਰੂਵਾਲੀ ਵਿਖੇ ਗੁਰੂ ਕਿਰਪਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਦੇ ਉੱਦਮਾ ਸਦਕਾ ਗੁਰਦੁਆਰਾ ਭਗਤ ਗੁਰਕਿ੍ਪਾਲ ਸਿੰਘ ਪੱਤੀ ਮਸੱਦੀ ਦੀ ਵਿਖੇ ਵਾਤਾਵਰਨ ਤੇ ਧਰਤੀ ਨੂੰ ...
ਅੰਮਿ੍ਤਸਰ, 5 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਦੀਆਂ ਚੋਣਾਂ ਸੰਬੰਧੀ ਅੱਜ ਦੂਸਰੇ ਦਿਨ ਇਕ ਉਮੀਦਵਾਰ ਵਲੋਂ ਮੈਨੇਜਰ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਜਾਣਕਾਰੀ ਮੁਤਾਬਕ ਸੁਕਰਾਤ ਕਾਲੜਾ ਪੁੱਤਰ ਪ੍ਰੇਮਨਾਥ ਵਲੋਂ ...
ਸੁਲਤਾਨਵਿੰਡ, 5 ਜੁਲਾਈ (ਗੁਰਨਾਮ ਸਿੰਘ ਬੁੱਟਰ)-ਪਿਛਲੇ ਦਿਨੀਂ ਇਕ ਹਾਂਡਾ ਸਿਟੀ ਕਾਰ ਜੋ ਤਰਨ ਤਾਰਨ ਸਾਈਡ ਤੋਂ ਸੁਲਤਾਨਵਿੰਡ ਦੀ ਅੱਪਰਬਰੀ ਦੁਆਬ ਨਹਿਰ ਦੇ ਰਸਤੇ ਪੁਲ ਤਾਰਾਂ ਵਾਲਾ ਨੂੰ ਜਾ ਰਹੀ ਸੀ, ਪਰ ਕਾਰ ਜ਼ਿਆਦਾ ਤੇਜ਼ ਹੋਣ ਕਾਰਨ ਪਹਿਲਾਂ ਪੁਲਿਸ ਥਾਣਾ ...
ਅੰਮਿ੍ਤਸਰ, 5 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਪਾਇਟੈਕਸ ਮੈਦਾਨ ਰਣਜੀਤ ਐਵੀਨਿਊ ਵਿਖੇ ਸ਼ੁਰੂ ਹੋਏ ਕਰਾਫਟ ਬਾਜ਼ਾਰ ਪ੍ਰਤੀ ਲੋਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਤੇ ਵੱਡੀ ਗਿਣਤੀ ਵਿਚ ਲੋਕ ਕਰਾਫਟ ਬਾਜ਼ਾਰ ਵਿਚ ਖਰੀਦਦਾਰੀ ਕਰਨ ਲਈ ਪਹੁੰਚ ਰਹੇ ਹਨ | ਇਸ ...
ਅੰਮਿ੍ਤਸਰ, 5 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਦੀ ਆਟੋ ਵਰਕਸ਼ਾਪ 'ਚ ਸ਼ਹਿਰ ਦੀ ਸਫ਼ਾਈ ਲਈ ਚੱਲਣ ਵਾਲੇ ਸਰਕਾਰੀ ਵਾਹਨਾਂ ਵਿਚ ਤੇਲ ਪਾਉਣ ਲਈ, ਜਿਸ ਪੈਟਰੋਲ ਪੰਪ ਤੋਂ ਤੇਲ ਸਪਲਾਈ ਹੁੰਦੀ ਹੈ, ਉਸ ਵਲੋਂ ਬੀਤੇ ਚਾਰ ਦਿਨਾਂ ਤੋਂ ਤੇਲ ਨਾ ਭੇਜੇ ਕਾਰਨ ਵਰਕਸ਼ਾਪ ਵਿਚੋਂ ...
ਛੇਹਰਟਾ, 5 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਭਾਜਪਾ ਯੂਥ ਵਿੰਗ ਦੀ ਮੀਟਿੰਗ ਸ਼ਬਦ ਭਗਤ ਮੰਡਲ ਕੋਟ ਖ਼ਾਲਸਾ ਯੂਥ ਵਿੰਗ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਭਿਨਵ ਪ੍ਰਕਾਸ਼ ਆਲ ਇੰਡੀਆ ਐੱਸ. ਸੀ. ਮੋਰਚਾ ਯੂਥ ਤੇ ਕੁਮਾਰ ਅਮਿਤ ਅੰਮਿ੍ਤਸਰ ਪੱਛਮੀ ਦੇ ਪ੍ਰਧਾਨ ਉਚੇਚੇ ...
ਅੰਮਿ੍ਤਸਰ, 5 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਅੰਮਿ੍ਤਸਰ ਦੇ ਜਮਾਤ ਬਾਰ੍ਹਵੀਂ (ਆਰਟਸ) ਦੇ ਵਿਦਿਆਰਥੀ ਏਕਮਨੂਰ ਸਿੰਘ ਸੰਧੂ ਨੇ 19ਵੀਂ ਪੰਜਾਬ ਸਟੇਟ ਕ੍ਰਿਕੇਟ ਟੀਮ ਕੱਪ ਪੀ. ਸੀ. ਏ., ਮੁਹਾਲੀ ਲਈ ਚੁਣੇ ਜਾਣ 'ਤੇ ਸਕੂਲ ਲਈ ਮਾਣਮੱਤੀ ...
ਰਾਜਾਸਾਂਸੀ, 5 ਜੁਲਾਈ (ਹਰਦੀਪ ਸਿੰਘ ਖੀਵਾ)-ਨੌਜਵਾਨ ਕਿਸਾਨ ਆਗੂ ਤੇਜ਼ਬੀਰ ਸਿੰਘ ਮੁਰਾਦਪੁਰਾ ਦੇ ਪਿਤਾ ਸੁਖਦੇਵ ਸਿੰਘ ਸ਼ਾਹ ਦਾ ਅਚਾਨਕ ਦਿਹਾਂਤ ਹੋ ਗਿਆ, ਜਿਸ ਦਾ ਅੰਤਿਮ ਸਸਕਾਰ ਪਿੰਡ ਦੇ ਸਮਸਾਨ ਘਾਟ ਵਿਚ ਕਰ ਦਿੱਤਾ ਗਿਆ | ਅੰਤਿਮ ਸਸਕਾਰ ਮੌਕੇ ਬਾਬਾ ਸੁੱਚਾ ...
ਅੰਮਿ੍ਤਸਰ, 5 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਸੂਬਾਈ ਸੱਦੇ 'ਤੇ ਇੱਥੇ ਸਥਾਨਕ ਪੀ. ਡਬਲਿਊ. ਡੀ. ਦਫ਼ਤਰ ਬਟਾਲਾ ਰੋਡ ਦੇ ਮੂਹਰੇ ਵੱਖ-ਵੱਖ ਵਿਭਾਗਾਂ ਦੇ ਇਕੱਤਰ ਹੋਏ ਮੁਲਾਜ਼ਮਾਂ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ...
ਅੰਮਿ੍ਤਸਰ, 5 ਜੁਲਾਈ (ਰੇਸ਼ਮ ਸਿੰਘ)-ਸਿਵਲ ਸਰਜ਼ਨ ਦਫ਼ਤਰ 'ਚ ਈ.ਟੀ.ਟੀ. ਅਧਿਆਪਕਾਂ ਨੂੰ ਸਿਹਤ ਦੀ ਜਾਂਚ ਤੇ ਮੈਡੀਕਲ ਸਰਟੀਫਿਕੇਟ ਲੈਣ 'ਚ ਆਈਆਂ ਮੁਸ਼ਕਿਲਾਂ ਦੀਆਂ ਖ਼ਬਰਾਂ ਉਜਾਗਰ ਹੋਣ ਉਪਰੰਤ ਸਿਹਤ ਵਿਭਾਗ ਹਰਕਤ 'ਚ ਆ ਗਿਆ ਤੇ ਅੱਜ ਲਗਪਗ ਸਾਰੇ ਈ.ਟੀ.ਟੀ. ਅਧਿਆਪਕਾਂ ...
ਅੰਮਿ੍ਤਸਰ, 5 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਕੀਤੀਆਂ ਗਈਆਂ ਬਦਲੀਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋਕੇ ਦੇ ਪਿ੍ੰ: ਬਲਰਾਜ ਸਿੰਘ ਢਿੱਲੋਂ ਨੂੰ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਨਿਯੁਕਤ ਕੀਤਾ ਗਿਆ ਹੈ | ਬਲਰਾਜ ...
ਅੰਮਿ੍ਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਦੇ ਪੰਜਾਬ ਵਜ਼ਾਰਤ ਵਿਚ ਕੈਬਨਿਟ ਮੰਤਰੀ ਬਨਣ 'ਤੇ ਦੀਵਾਨ ਦੇ ਮੁੱਖ ਦਫ਼ਤਰ ਵਿਖੇ ਅਹੁਦੇਦਾਰਾਂ, ਮੈਂਬਰਾਂ ਤੇ ਸਟਾਫ਼ ਵਲੋਂ ਲੱਡੂ ਵੰਡ ਕੇ ...
ਅੰਮਿ੍ਤਸਰ, 5 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਦੀ ਕੈਬਨਿਟ 'ਚ ਕੀਤੇ ਗਏ ਵਿਸਥਾਰ ਦੌਰਾਨ ਨਵੇਂ ਬਣਾਏ ਗਏ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਕੱਲ੍ਹ ਚੰਡੀਗੜ੍ਹ ਵਿਖੇ ਆਪਣਾ ਅਹੁਦਾ ਸੰਭਾਲਣਗੇ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ...
ਅੰਮਿ੍ਤਸਰ, 5 ਜੂਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂਵਾਲਾ ਵਿਖੇ ਮੂੰਗੀ ਦੀ ਖਰੀਦ ਈ-ਪੋਰਟਲ 'ਤੇ ਦਰਜ ਨਾ ਕਰਨ ਵਾਲੇ 30 ਆੜਤੀਆਂ ਨੂੰ ਮਾਰਕੀਟ ਕਮੇਟੀ ਅੰਮਿ੍ਤਸਰ ਵਲੋਂ ਨੋਟਿਸ ਜਾਰੀ ਕੀਤੇ ਗਏ ਹਨ | ਜਾਰੀ ਕੀਤੇ ਗਏ ਨੋਟਿਸ ...
ਵੇਰਕਾ, 5 ਜੁਲਾਈ (ਪਰਮਜੀਤ ਸਿੰਘ ਬੱਗਾ)-ਥਾਣਾ ਵੱਲ੍ਹਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ 25 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ਼ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਐੱਸ. ਆਈ. ਜਸਬੀਰ ਸਿੰਘ ਪਵਾਰ ਨੇ ਦੱਸਿਆ ...
ਅੰਮਿ੍ਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਅੰਮਿ੍ਤਸਰ ਸ਼ਹਿਰੀ ਦੇ ਦਿਹਾਤੀ ਜਥਿਆਂ ਨਾਲ ਸੰਬੰਧਤ ਆਗੂਆਂ ਨੇ ਕਿਹਾ ਹੈ ਕਿ ਬੇਅਦਬੀ ਮਾਮਲੇ 'ਤੇ 'ਸਿੱਟ' ਦੀ ਰਿਪੋਰਟ ਤੋਂ ਬਾਅਦ ਕਾਂਗਰਸ ਪਾਰਟੀ ਤੇ 'ਆਪ' ਸਰਕਾਰ ਨੂੰ ਸ੍ਰੀ ਗੁਰੂ ਗ੍ਰੰਥ ...
ਅੰਮਿ੍ਤਸਰ, 5 ਜੁਲਾਈ (ਸ. ਰ.)-ਪਿੰਡ ਬਹਿੜਵਾਲ (ਜ਼ਿਲਾ ਤਰਨ ਤਾਰਨ) ਵਿਖੇ ਸਥਿਤ ਗੁਰਦੁਆਰਾ ਬਾਬਾ ਮਰ੍ਹਾਣਾ ਜੀ (ਬਾਬਾ ਕਾਲਾ ਮਾਹਿਰ) ਦੀ ਯਾਦ ਵਿਚ ਸਲਾਨਾ ਜੋੜ ਮੇਲਾ ਬਾਬਾ ਅਵਤਾਰ ਸਿੰਘ ਘਰਿਆਲੇ ਵਾਲਿਆਂ ਦੀ ਰਹਿਨੁਮਾਈ ਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ...
ਅੰਮਿ੍ਤਸਰ, 5 ਜੁਲਾਈ (ਰੇਸ਼ਮ ਸਿੰਘ)-ਅੰਮਿ੍ਤਸਰ ਸ਼ਹਿਰ 'ਚ ਲੁੱਟਾਂ-ਖੋਹਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਤੇ ਨਿੱਤ ਦਿਨ ਘਟਨਾਵਾਂ ਵਾਪਰ ਰਹੀਆਂ ਹਨ | ਇਨ੍ਹਾਂ 'ਚੋਂ ਸਭ ਤੋਂ ਵੱਧ ਚਰਚਾ ਇੱਥੇ ਝਬਾਲ ਰੋਡ 'ਤੇ ਹੋਈ ਲੁੱਟ ਖੋਹ ਦੀ ਹੈ, ਜਿੱਥੇ ਲੁਟੇਰੇ ਆਟੋ 'ਚ ਬੈਠੇ ...
ਅੰਮਿ੍ਤਸਰ, 5 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਵਲੋਂ ਤਾਂਬੇ ਦੀ ਤਾਰ ਦੇ ਬੰਡਲ ਕਬਜ਼ੇ 'ਚ ਲਏ ਗਏ ਹਨ | ਜਾਣਕਾਰੀ ਮੁਤਾਬਕ ਮੋਬਾਈਲ ਵਿੰਗ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਅੰਮਿ੍ਤਸਰ ...
ਛੇਹਰਟਾ, 5 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਮੁਖੀ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਚੌਂਕੀ ਟਾਊਨ ਛੇਹਰਟਾ ਦੇ ਨਵ ਨਿਯੁਕਤ ਇੰਚਾਰਜ ਏ. ਐੱਸ. ਆਈ. ਬਲਵਿੰਦਰ ਸਿੰਘ ਵਲੋਂ ਸਮੇਤ ਟੀਮ ਰੇਲਵੇ ਫਾਟਕ ਛੇਹਰਟਾ ਵਿਖੇ ਕੀਤੀ ਗਈ ...
ਅੰਮਿ੍ਤਸਰ, 5 ਜੁਲਾਈ (ਰੇਸ਼ਮ ਸਿੰਘ)-ਡੀ. ਜੀ .ਪੀ. ਗੌਰਵ ਯਾਦਵ ਵਲੋਂ ਆਪਣਾ ਅਹੁਦਾ ਸੰਭਾਲੇ ਜਾਣ ਉਪਰੰਤ ਕੀਤੇ ਤਬਾਦਲਿਆਂ ਦੀ ਲੜੀ ਤਹਿਤ ਅੰਮਿ੍ਤਸਰ ਜ਼ਿਲ੍ਹੇ ਦੇ ਦਿਹਾਤੀ ਤੇ ਸ਼ਹਿਰੀ ਖੇਤਰਾਂ 'ਚ ਇਕ ਦਰਜ਼ਨ ਦੇ ਕਰੀਬ ਨਵੇਂ ਏ. ਸੀ. ਪੀ. ਤੇ ਡੀ. ਐੱਸ. ਪੀ. ਤਾਇਨਾਤ ਕੀਤੇ ...
ਅੰਮਿ੍ਤਸਰ, 5 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸਿਬਿਨ ਸੀ. (ਆਈ. ਏ. ਐੱਸ.), ਸਕੱਤਰ-ਕਮ-ਡਾਇਰੈਕਟਰ ਉਦਯੋਗ ਤੇ ਕਮਰਸ ਪੰਜਾਬ ਦੀ ਚੇਅਰਮੈਨਸ਼ਿਪ ਹੇਠ ਜ਼ਿਲ੍ਹਾ ਅੰਮਿ੍ਤਸਰ, ਗੁਰਦਾਸਪੁਰ, ਪਠਾਨਕੋਟ ਤੇ ਤਰਨਤਾਰਨ ਦੇ ਪ੍ਰਮੁੱਖ ਸਟੇਕ ਹੋਲਡਰਾਂ/ਉਦਯੋਗਪਤੀਆ ਦੀ ਮੀਟਿੰਗ ...
ਰਾਮ ਤੀਰਥ, 5 ਜੁਲਾਈ (ਧਰਵਿੰਦਰ ਸਿੰਘ ਔਲਖ)-ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਅੱਡਾ ਬਾਉਲੀ ਰਾਮ ਤੀਰਥ ਰੋਡ, ਅੰਮਿ੍ਤਸਰ ਵਿਖੇ ਭਾਈ ਗੁਰਇਕਬਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਵਲੋਂ ਅੰਮਿ੍ਤ ਵੇਲਾ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਭਾਈ ਅਮਨਦੀਪ ਸਿੰਘ ਬੀਬੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX