ਆਂਚਲ ਜਿੰਦਲ ਨੇ ਜ਼ਿਲੇ੍ਹ 'ਚੋਂ ਪਹਿਲਾ, ਸਹਿਜਪ੍ਰੀਤ ਕੌਰ ਨੇ ਦੂਸਰਾ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ ਕੀਤਾ ਪ੍ਰਾਪਤ
ਲੁਧਿਆਣਾ, 5 ਜੁਲਾਈ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਬਾਰ੍ਹਵੀਂ ਦੇ ਨਤੀਜੇ ਵਾਂਗ ਹੀ ਲੜਕਿਆਂ ਤੋਂ ਲੜਕੀਆਂ ਮੋਹਰੀ ਰਹੀਆਂ | ਬੋਰਡ ਵਲੋਂ ਜਾਰੀ ਨਤੀਜੇ ਵਿਚ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਦੀ ਆਂਚਲ ਜਿੰਦਲ ਨੇ 650 ਵਿਚੋਂ 642 (98.77 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ 'ਚੋਂ ਚੌਥਾ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਪਹਿਲਾ, ਮੂਨ ਲਾਈਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਕ ਮਾਛੀਵਾੜਾ ਦੀ ਸਹਿਜਪ੍ਰੀਤ ਕੌਰ ਨੇ 642 (98.77 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਸੱਤਵਾਂ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਦੂਸਰਾ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਗੁਰਲੀਨ ਕੌਰ ਨੇ 641 (98.62 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਗਿਆਰ੍ਹਵਾਂ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਤੀਸਰਾ, ਆਰ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਸਬਰੀਨ ਪ੍ਰਵੀਨ ਨੇ 641 (98.62 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ 'ਚੋਂ 13ਵਾਂ ਅਤੇ ਜ਼ਿਲ੍ਹਾ ਲੁਧਿਆਣਾ ਵਿਚੋਂ ਚੌਥਾ, ਮਾਤਾ ਮੋਹਣਦਾਈ ਓਸਵਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਅਨੁਜ ਸਿੰਗਲਾ ਨੇ 640 (98.46 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 15ਵਾਂ ਅਤੇ ਜ਼ਿਲ੍ਹਾ ਲੁਧਿਆਣਾ 'ਚੋਂ ਪੰਜਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਸਨੇਹਾ ਯਾਦਵ ਨੇ 640 (98.46 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ 17ਵਾਂ ਅਤੇ ਜ਼ਿਲ੍ਹਾ ਲੁਧਿਆਣਾ 'ਚੋਂ 6ਵਾਂ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਸਨੇਹਾ ਵਰਮਾ ਨੇ 640 (98.46 ਫ਼ੀਸਦੀ) ਅੰਕ ਪ੍ਰਾਪਤ ਕਰ ਪੰਜਾਬ ਵਿਚੋਂ 18ਵਾਂ ਅਤੇ ਲੁਧਿਆਣਾ 'ਚੋਂ 7ਵਾਂ, ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਦੀ ਸਮੀਧਿ ਸ਼ਰਮਾ ਨੇ 639 (98.31 ਫ਼ੀਸਦੀ) ਅੰਕ ਪ੍ਰਾਪਤ ਕਰ ਪੰਜਾਬ ਵਿਚੋਂ 24ਵਾਂ, ਲੁਧਿਆਣਾ 'ਚੋਂ 8ਵਾਂ, ਤੇਜਾ ਸਿੰਘ ਸੁਤੰਤਰ ਦੀ ਪਰਨੀਤ ਕੌਰ ਨੇ 638 (98.15 ਫ਼ੀਸਦੀ) ਅੰਕ ਪ੍ਰਾਪਤ ਕਰ ਪੰਜਾਬ ਵਿਚੋਂ 32ਵਾਂ ਅਤੇ ਲੁਧਿਆਣਾ 'ਚੋਂ 9ਵਾਂ ਸਥਾਨ ਪ੍ਰਾਪਤ ਕੀਤਾ ਹੈ | ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਖ਼ੁਸ਼ੀ ਕੁਮਾਰੀ ਨੇ 638 (98.15 ਫ਼ੀਸਦੀ) ਅੰਕ ਪ੍ਰਾਪਤ ਕਰ ਪੰਜਾਬ ਵਿਚੋਂ 34ਵਾਂ ਅਤੇ ਲੁਧਿਆਣਾ ਚੋ 10ਵਾਂ ਸਥਾਨ ਪ੍ਰਾਪਤ ਕੀਤਾ ਹੈ |
ਸੀ.ਏ. ਬਣ ਕੇ ਆਪਣੇਮਾਤਾ ਪਿਤਾ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ ਗੁਰਲੀਨ ਕੌਰ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਪੰਜਾਬ ਵਿਚੋਂ 11ਵੇਂ ਸਥਾਨ ਅਤੇ ਜ਼ਿਲ੍ਹਾ ਲੁਧਿਆਣਾ ਵਿਚ ਤੀਸਰੇ ਸਥਾਨ ਤੇ ਰਹੀ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਗੁਰਲੀਨ ਕੌਰ ਚਾਰਟਰਡ ਅਕਾਉਂਟੈਂਟ ਬਣ ਕੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ | ਗੁਰਲੀਨ ਕੌਰ ਨੇ ਦਸਵੀਂ ਜਮਾਤ ਵਿਚੋਂ 650 ਵਿਚੋਂ 641 ਅੰਕ ਪ੍ਰਾਪਤ ਕੀਤੇ ਹਨ | ਗੁਰਲੀਨ ਕੌਰ ਨੇ ਅਜੀਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਦੇ ਪਿਤਾ ਗੁਰਵਿੰਦਰ ਸਿੰਘ ਅਤੇ ਮਾਤਾ ਸੰਦੀਪ ਕੌਰ ਦੀ ਇੱਛਾ ਹੈ ਕਿ ਉਹ ਚਾਰਟਰਡ ਅਕਾਉਂਟੈਂਟ ਬਣੇ | ਉਸਨੇ ਕਿਹਾ ਕਿ ਉਹ ਆਪਣੇ ਮਾਤਾ ਪਿਤਾ ਦੇ ਇਸ ਸੁਪਨੇ ਨੰੂ ਜ਼ਰੂਰ ਪੂਰਾ ਕਰੇਗੀ | ਉਸ ਵਲੋਂ ਇਸ ਮੁਕਾਮ ਤੇ ਪਹੁੰਚਣ ਲਈ ਜਿੱਥੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਗਿਆ, ਉੱਥੇ ਆਪਣੇ ਮਾਤਾ ਪਿਤਾ ਅਤੇ ਸਕੂਲ ਦੇ ਪਿ੍ੰਸੀਪਲ ਅਤੇ ਅਧਿਆਪਕਾਂ ਦਾ ਵੀ ਧੰਨਵਾਦ ਵੀ ਕੀਤਾ ਗਿਆ | ਜਿਨ੍ਹਾਂ ਦੀ ਪ੍ਰੇਰਨਾ ਸਦਕਾ ਅੱਜ ਉਹ ਲੁਧਿਆਣਾ ਜ਼ਿਲੇ੍ਹ ਵਿਚੋਂ ਤੀਸਰੇ ਨੰਬਰ ਤੇ ਆ ਸਕੀ |
ਡਾਕਟਰ ਬਣਨਾ ਚਾਹੁੰਦੀ ਹੈ ਲੁਧਿਆਣਾ ਜ਼ਿਲੇ੍ਹ 'ਚੋਂ ਪਹਿਲੇ ਸਥਾਨ 'ਤੇ ਰਹੀ ਆਂਚਲ ਜਿੰਦਲ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਬੀ.ਸੀ.ਐਮ. ਸਕੂਲ ਜਮਾਲਪੁਰ ਦੀ ਵਿਦਿਆਰਥਣ ਆਂਚਲ ਜਿੰਦਲ ਨੇ 650 ਵਿਚੋਂ 642 ਅੰਕ ਪ੍ਰਾਪਤ ਕਰਕੇ ਪੰਜਾਬ ਵਿਚੋਂ ਚੌਥਾ ਅਤੇ ਲੁਧਿਆਣਾ ਜ਼ਿਲੇ੍ਹ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਆਂਚਲ ਜਿੰਦਲ ਨੇ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਦਾ ਸੁਪਨਾ ਡਾਕਟਰ ਬਣਨ ਦਾ ਹੈ | ਉਸ ਦੱਸਿਆ ਕਿ ਉਸ ਨੰੂ ਜੋ ਇਹ ਕਾਮਯਾਬੀ ਮਿਲੀ ਹੈ, ਇਸ ਪਿੱਛੇ ਮੇਰੇ ਮਾਤਾ-ਪਿਤਾ ਅਤੇ ਅਧਿਆਪਕਾ ਦਾ ਵੱਡਾ ਯੋਗਦਾਨ ਹੈ | ਕਰਿਆਨਾ ਦੀ ਦੁਕਾਨ ਚਲਾਉਂਦੇ ਆਂਚਲ ਜਿੰਦਲ ਦੇ ਪਿਤਾ ਅਮਿਤ ਜਿੰਦਲ ਅਤੇ ਮਾਤਾ ਵੀਨਾ ਜਿੰਦਲ ਨੇ ਕਿਹਾ ਕਿ ਉਨ੍ਹਾਂ ਨੰੂ ਆਪਣੀ ਬੇਟੀ 'ਤੇ ਮਾਣ ਹੈ |
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਸੱਤ ਵੱਖ ਵੱਖ ਮਾਮਲਿਆਂ ਵਿਚ ਲੋੜੀਂਦੇ ਨੌਜਵਾਨ ਨੂੰ ਪਿਸਤੌਲ ਅਤੇ ਕਾਰਤੂਸਾਂ ਸਮੇਤ ਬਰਾਮਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੰਨੀ, ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਬੀਕਾਨੇਰ ਤੋਂ ਲੁਧਿਆਣਾ ਆਏ ਹੌਜ਼ਰੀ ਕਾਰੋਬਾਰੀ ਦੇ ਸ਼ੱਕੀ ਹਾਲਾਤ ਵਿਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਲਾਪਤਾ ਹੋਏ ਨੌਜਵਾਨ ਅਭੈ ਸੁਰਾਨਾ ਦੇ ਮਾਮਾ ਅਰੁਣ ਕੁਮਾਰ ਨੇ ਦੱਸਿਆ ਕਿ ਉਸ ਦਾ ...
ਮੁੱਲਾਂਪੁਰ-ਦਾਖਾ, 5 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਦੇ ਮਾਡਲ ਥਾਣਾ ਦਾਖਾ ਅਧੀਨ ਸਥਾਨਕ ਕਸਬੇ ਅਤੇ ਪਿੰਡਾਂ 'ਚ ਨਸ਼ਾ ਰੋਗੀਆਂ ਵਾਂਗ ਨਸ਼ਾ ਤਸਕਰਾਂ ਦੀ ਭੀੜ ਹੋਣ ਕਰਕੇ ਮਾਰੂ ਨਸ਼ਾ ਹੋਰ ਆਸਾਨੀ ਨਾਲ ਮਿਲਣ ਲੱਗ ਪਿਆ, ਚੋਰੀਆਂ ...
ਲੁਧਿਆਣਾ, 5 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਿਚ ਤਾਇਨਾਤ ਸਮੂਹ ਟੀ. ਬੀ. ਐੱਚ. ਵੀ. (ਐਨ. ਟੀ. ਈ. ਪੀ.) ਅਤੇ ਆਊਟਸੋਰਸਿੰਗ ਸਟਾਫ਼ ਐਲ. ਟੀਜ. (ਲੈਬ ਟੈਕਨੀਸ਼ੀਅਨਾਂ) ਨੂੰ ਤਨਖ਼ਾਹਾਂ ਨਾ ਮਿਲਣ ਕਾਰਨ ਉਨ੍ਹਾਂ ਨੂੰ ਆਪਣੇ ਘਰ ਚਲਾਉਣ ਵਿਚ ਮੁਸ਼ਕਿਲ ਪੈਦਾ ...
ਲੁਧਿਆਣਾ, 5 ਜੁਲਾਈ (ਕਵਿਤਾ ਖੁੱਲਰ/ਭੁਪਿੰਦਰ ਸਿੰਘ)-ਸੀਵਰਮੈਨ, ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਵਲੋਂ ਨਿਗਮ ਵਿਚ ਕੰਮ ਕਰ ਰਹੇ ਕੱਚੇ ਸੀਵਰਮੈਨਾਂ, ਸਫ਼ਾਈ ਕਰਮਚਾਰੀਆਂ, ਮਾਲੀ, ਬੇਲਦਾਰਾਂ ਅਤੇ ਡਰਾਈਵਰਾਂ ਨੂੰ ਪੱਕਾ ਕਰਾਉਣ ਲਈ ਅਤੇ ਸਫ਼ਾਈ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪਾਵਰਕਾਮ ਦੇ ਅਧਿਕਾਰੀਆਂ ਤੋਂ ਮਿਲੀ ਸੂਚਨਾ ਅਨੁਸਾਰ ਬੁੱਧਵਾਰ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ | ਅਧਿਕਾਰੀਆਂ ਅਨੁਸਾਰ, ਜਿਨ੍ਹਾਂ ਇਲਾਕਿਆਂ ਵਿਚ ਬਿਜਲੀ ਸਪਲਾਈ ...
ਲੁਧਿਆਣਾ, 5 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਨੂੰ ਬੇਹਤਰ ਮੁੱਢਲੀਆਂ ਸਹੂਲਤਾਂ ਦੇਣ ਦੀਆਂ ਗੱਲਾਂ ਅਤੇ ਦਾਅਵੇ ਕੀਤੇ ਜਾਂਦੇ ਹਨ ਪਰ ਅਨੇਕਾਂ ਮਾਮਲਿਆਂ ਵਿਚ ਨਿਗਮ ਦੇ ਇਹ ਦਾਅਵੇ ਖੋਖਲੇ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਸ਼ਹਿਰ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਸਤੀ ਜੋਧੇਵਾਲ ਵਿਚ ਇਕ ਫ਼ੈਕਟਰੀ ਵਰਕਰ ਵਲੋਂ ਫ਼ੈਕਟਰੀ ਵਿਚ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਨੈਸ਼ਨਲ ਕਾਲੋਨੀ ਦੇ ਰਹਿਣ ਵਾਲੇ ...
ਲੁਧਿਆਣਾ, 5 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਰਸੋਈ ਗੈਸ ਦੀ ਕਾਲਾ ਬਜ਼ਾਰੀ ਰੁੱਕਣ ਦਾ ਨਾਮ ਨਹੀਂ ਲੈ ਰਹੀ ਜੋ ਕਿ ਗੰਭੀਰਤਾਂ ਵਾਲਾ ਵਿਸ਼ਾ ਹੈ ਅਨੇਕਾਂ ਹੀ ਵਾਰ ਕਾਰਵਾਈਆਂ ਕਰਦੇ ਹੋਇਆਂ ਪੁਲਿਸ ਪ੍ਰਸ਼ਾਸ਼ਨ ਅਤੇ ਖੁਰਾਕ ਸਪਲਾਈ ਵਿਭਾਗ ਵੱਲੋ ਛਾਪੇਮਾਰੀ ਕਰਦਿਆਂ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਇਲਾਕੇ ਨਿਊ ਮਾਧੋਪੁਰੀ ਵਿਚ ਦੋ ਦਿਨ ਪਹਿਲਾਂ ਘਰ ਤੋਂ ਲਾਪਤਾ ਹੋਏ ਇਕ ਨੌਜਵਾਨ ਦੀ ਲਾਸ਼ ਪੁਲਿਸ ਨੇ ਨਹਿਰ ਵਿਚੋਂ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਪਵਨ ਕੁਮਾਰ ਵਜੋਂ ਕੀਤੀ ...
ਲੁਧਿਆਣਾ, 5 ਜੁਲਾਈ (ਸਲੇਮਪੁਰੀ)-ਪੰਜਾਬ ਸਰਕਾਰ ਵਲੋਂ ਖਾਧ-ਪਦਾਰਥਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਲਗਾਤਾਰ ਯਤਨ ਜੁਟਾਏ ਜਾ ਰਹੇ ਹਨ ਅਤੇ ਇਸ ਕੰਮ ਨੂੰ ਵੇਖਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਇਸ ਲੜੀ ਤਹਿਤ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਨਿਰਮਲ ਨਗਰ ਵਿਚ ਕੁਲਫ਼ੀ ਵਿਕਰੇਤਾਵਾਂ ਦੀ ਦਲੇਰੀ ਸਦਕਾ ਲੁਟੇਰੇ ਆਪਣੇ ਲੁੱਟ ਦੇ ਮਕਸਦ ਵਿਚ ਕਾਮਯਾਬ ਨਾ ਹੋ ਸਕੇ | ਜਾਣਕਾਰੀ ਅਨੁਸਾਰ ਬੀਤੀ ਰਾਤ ਆਸ਼ੂ ਰਾਮ ਅਤੇ ਉਸ ਦਾ ...
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ)-ਨਾਮੁਰਾਦ ਵਾਇਰਸ ਕੋਰੋਨਾ ਦਾ ਪ੍ਰਕੋਪ ਘਟਣ ਦੀ ਬਜਾਏ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਰਿਹਾ ਹੈ | ਸਿਵਲ ਸਰਜਨ ਡਾ. ਐਸ. ਪੀ. ਸਿੰਘ ਨੇ ਜਾਣਕਾਰੀ ...
ਹੰਬੜਾਂ, 5 ਜੁਲਾਈ (ਮੇਜਰ ਹੰਬੜਾਂ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਟ ਦੀ ਬਾਰ੍ਹਵੀ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਸਕੂਲ ਦੇ ਪਿ੍ੰਸੀਪਲ ਜਸਵਿੰਦਰ ਸਿੰਘ ਵਿਰਕ ਨੇ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ 'ਤੇ ਛਾਪਾਮਾਰੀ ਦੌਰਾਨ ਚਾਰ ਔਰਤਾਂ ਸਮੇਤ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਰਹਿਣ ਵਾਲੇ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਵਿਚ ਚੋਰ ਇਕ ਵਕੀਲ ਦੀ ਕਾਰ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਮਾਮਲੇ ਵਿਚ ਐਡਵੋਕੇਟ ਅਮਿਤ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਪੁਲਿਸ ਪੁਲਿਸ ...
ਫੁੱਲਾਂਵਾਲ, 5 ਜੁਲਾਈ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਦੇ ਚੱਲੇ ਸੈਸ਼ਨ ਦੌਰਾਨ ਹਲਕਾ ਦਾਖਾ ਤੋਂ ਨੌਜਵਾਨ ਮਿਹਨਤੀ ਅਕਾਲੀ ਵਿਧਾਇਕ ਅਤੇ ਅਕਾਲੀ ਬਸਪਾ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਵਲੋਂ ਬੇਬਾਕ ਹੋ ਕੇ ਆਪਣੇ ਹਲਕੇ ਅਤੇ ਸੂਬੇ ਦੀ ਤਰਜਮਾਨੀ ...
ਲੁਧਿਆਣਾ, 5 ਜੁਲਾਈ (ਕਵਿਤਾ ਖੁੱਲਰ)-ਸਰਕਾਰੀ ਇੰਸਟੀਚਿਊਟ ਆਫ ਟੈਕਨਾਲੋਜੀ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨਾਲੋਜੀ ਲੁਧਿਆਣਾ ਦੇ 19 ਡਿਪਲੋਮਾ ਪਾਸ ਵਿਦਿਆਰਥੀਆਂ ਨੂੰ ਸਥਾਨਕ ਇੰਸਟੀਚਿਊਟ ਵਿਖੇ ਲਗਾਏ ਪਲੇਸਮੈਂਟ ਕੈਂਪ ਵਿਚ ਨੌਕਰੀ ਲਈ ਚੋਣ ਕੀਤੀ ਗਈ ...
ਲੁਧਿਆਣਾ, 5 ਜੁਲਾਈ (ਸਲੇਮਪੁਰੀ)-ਐੱਸ.ਪੀ.ਐਸ. ਹਸਪਤਾਲ ਵਿਚ ਸ਼ੂਗਰ ਰੋਗਾਂ ਸਬੰਧੀ ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੰਸਥਾ ਵਲੋਂ ਕਰਵਾਏ ਗਏ ਸੈਮੀਨਾਰ ਦੌਰਾਨ ਸ਼ੂਗਰ ਰੋਗਾਂ ਦੇ ਮਾਹਿਰ ਡਾ. ਰਮਨਵੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਸਾਰ ਵਿਚ ...
ਲੁਧਿਆਣਾ, 5 ਜੁਲਾਈ (ਕਵਿਤਾ ਖੁੱਲਰ)-ਹਲਕਾ ਲੁਧਿਆਣਾ ਉਤਰੀ ਤੋਂ ਵਿਧਾਇਕ ਮਦਨ ਲਾਲ ਬੱਗਾ ਵਲੋਂ ਅੱਜ ਸਥਾਨਕ ਜੂਹੀ ਐਨਕਲੇਵ ਹੈਬੋਵਾਲ ਵਿਖੇ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਗਈ | ਇਲਾਕਾ ਨਿਵਾਸੀਆਂ ਨਾਲ ਸਾਂਝੇ ਤੌਰ 'ਤੇ ...
ਡਾਬਾ/ਲੁਹਾਰਾ, 5 ਜੁਲਾਈ (ਕੁਲਵੰਤ ਸਿੰਘ ਸੱਪਲ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਬਕ ਲੈਂਦੇ ਹੋਏ ਕਾਂਗਰਸ ਪਾਰਟੀ ਨੇ ਅਗਾਮੀ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ | ਇਸੇ ਲੜੀ ਦੇ ਤਹਿਤ ਅੱਜ ਵਾਰਡ ਨੰਬਰ 38 ਤੋਂ ਕਾਂਗਰਸ ...
ਡਾਬਾ/ਲੁਹਾਰਾ 5 ਜੁਲਾਈ (ਕੁਲਵੰਤ ਸਿੰਘ ਸੱਪਲ)-ਜੀ. ਟੀ. ਬੀ. ਕੋ-ਐਜੂਕੇਸ਼ਨ ਸੀ. ਸੈਕੰ. ਸਕੂਲ, ਏਕਤਾ ਮਾਰਗ, ਸ਼ਿਮਲਾਪੁਰੀ ਦਾ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਡਾਇਰੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਵਧੀਆ ਅੰਕ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਵਲੋਂ ਬੇਅਦਬੀ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX