ਕਹਾਨਪੁਰ ਖਹੀ, 5 ਜੁਲਾਈ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀ ਰਾਮ ਲਾਲ ਸਪੁੱਤਰ ਸ੍ਰੀ ਬੁੱਧਪਾਲ ਨੇ ਮੈਰਿਟ ਸੂਚੀ 'ਚ ਸਥਾਨ ਪ੍ਰਾਪਤ ਕੀਤਾ ਹੈ | ਇਸ ਵਿਦਿਆਰਥੀ ਨੇ 97.69 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਰਾਜ ਭਰ 'ਚ ਨੌਵਾਂ ਜਦਕਿ ਰੂਪਨਗਰ ਜ਼ਿਲੇ੍ਹ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਵਿਦਿਆਰਥੀ ਦੇ ਅਜਿਹੇ ਪ੍ਰਦਰਸ਼ਨ ਦੀ ਬਹੁਤ ਉਮੀਦ ਸੀ ਤੇ ਸਵੇਰ ਤੋਂ ਹੀ ਸਾਰੇ ਬਹੁਤ ਹੀ ਬੇਸਬਰੀ ਨਾਲ ਨਤੀਜੇ ਦਾ ਇੰਤਜ਼ਾਰ ਕਰ ਰਹੇ ਸੀ | ਇਹ ਦੱਸਣਯੋਗ ਹੈ ਕਿ ਰਾਮਲਾਲ ਤੇ ਉਸ ਦਾ ਵੱਡਾ ਭਰਾ ਸ਼ਿਵ ਦਿਆਲ ਜੋ ਕਿ ਇਸ ਸਾਲ ਸਕੂਲ ਦਾ ਹੀ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ, ਬਹੁਤ ਹੀ ਮਿਹਨਤੀ ਵਿਦਿਆਰਥੀ ਹਨ ਅਤੇ ਪੜ੍ਹਾਈ ਤੋਂ ਇਲਾਵਾ ਕਿਸੇ ਹੋਰ ਕੰਮ ਵਿਚ ਇਨ੍ਹਾਂ ਦਾ ਬਿਲਕੁਲ ਧਿਆਨ ਨਹੀਂ ਰਹਿੰਦਾ | ਸਮੂਹ ਸਟਾਫ਼ ਤੇ ਵਿਦਿਆਰਥੀਆਂ ਵਿਚ ਇਸ ਮੌਕੇ 'ਤੇ ਖ਼ੁਸ਼ੀ ਦੀ ਲਹਿਰ ਦੌੜ ਗਈ | ਪਿ੍ੰਸੀਪਲ ਨੇ ਦੱਸਿਆ ਕਿ ਪਹਿਲੀ ਵਾਰ ਸਕੂਲ ਦੇ ਕਿਸੇ ਵਿਦਿਆਰਥੀ ਨੇ ਬੋਰਡ ਦੀ ਮੈਰਿਟ ਸੂਚੀ 'ਚ ਜਗ੍ਹਾ ਬਣਾਈ ਹੈ, ਨਿਸ਼ਚਿਤ ਤੌਰ 'ਤੇ ਸਕੂਲ ਦੀ ਇਹ ਸਫਲਤਾ ਪੂਰੇ ਇਲਾਕੇ ਦੇ ਹੋਰ ਵਿਦਿਆਰਥੀਆਂ ਲਈ ਪੇਰਨਾਦਾਈ ਹੋਵੇਗੀ | ਪਿ੍ੰਸੀਪਲ ਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਅਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਮੈਰਿਟ ਸੂਚੀ 'ਚ ਆਏ ਵਿਦਿਆਰਥੀ ਨੇ ਭਵਿੱਖ ਵਿਚ ਕੰਪਿਊਟਰ ਇੰਜੀਨੀਅਰ ਬਣਨ ਦੀ ਇੱਛਾ ਜਤਾਈ | ਸਕੂਲ ਵਿਚ ਇਸ ਪ੍ਰਾਪਤੀ 'ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
ਰੂਪਨਗਰ, 5 ਜੁਲਾਈ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਇਕ ਵਾਰ ਵਰਤੋਂ ਵਿਚ ਆਉਣ ਵਾਲੇ ਪਲਾਸਟਿਕ ਉੱਤੇ ਪਾਬੰਦੀ ਬਾਰੇ ਪੋਸਟਰ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਗਿਆਨ ...
ਨੂਰਪੁਰ ਬੇਦੀ, 5 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਚ ਪੁਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਆਜ਼ਮਪੁਰ ਦੇ ਮੁਕੇਸ਼ ਕੁਮਾਰ ਪੁੱਤਰ ਦਰਸ਼ਨ ਕੁਮਾਰ ਪਿੰਡ ਰੂੜੇ ਮਾਜਰਾ ਨੇ ਮੈਰਿਟ ਹਾਸਿਲ ...
ਢੇਰ, 5 ਜੁਲਾਈ (ਸ਼ਿਵ ਕੁਮਾਰ ਕਾਲੀਆ)-ਸਥਾਨਕ ਬਾਬਾ ਗੁਰਦਿੱਤਾ ਜੀ ਪਬਲਿਕ ਸਕੂਲ ਜਿੰਦਵੜੀ ਦੀ ਵਿਦਿਆਰਥਣ ਮਨਵਿੰਦਰ ਕੌਰ ਪੁੱਤਰੀ ਹਰਮਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿਚ ਸੂਬੇ ਭਰ 'ਚੋਂ 13ਵਾਂ ਰੈਂਕ ਅਤੇ ...
ਘਨੌਲੀ, 5 ਜੁਲਾਈ (ਜਸਵੀਰ ਸਿੰਘ ਸੈਣੀ )-ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਆਰ. ਟੀ. ਪੀ. ਕੰਟਰੈਕਟਰ ਵਰਕਰ ਯੂਨੀਅਨ ਏਟਕ ਅਤੇ ਪੀ. ਐੱਸ. ਈ. ਬੀ. ਇੰਪਲਾਇਜ ਫੈੱਡਰੇਸ਼ਨ ਏਟਕ ਵਲੋਂ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ 'ਤੇ ਸਾਂਝੀ ਰੋਸ ਰੈਲੀ ਕੀਤੀ ਗਈ, ...
ਰੂਪਨਗਰ, 5 ਜੁਲਾਈ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਲਈ ਅਤੇ ਪਾਣੀ ਦੇ ਨਿਕਾਸ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਮੰਤਵ ਨਾਲ ਜ਼ਿਲ੍ਹੇ ਦੇ ਸਮੂਹ ਸਬ-ਡਵੀਜ਼ਨ ਮੈਜਿਸਟ੍ਰੇਟ, ...
ਸ੍ਰੀ ਚਮਕੌਰ ਸਾਹਿਬ, 5 ਜੁਲਾਈ (ਜਗਮੋਹਣ ਸਿੰਘ ਨਾਰੰਗ)-ਵਣ ਵਿਭਾਗ ਵਰਕਰ ਕਰਮਚਾਰੀ ਯੂਨੀਅਨ ਰੇਂਜ ਸ੍ਰੀ ਚਮਕੌਰ ਸਾਹਿਬ ਦੇ ਵਰਕਰਾਂ ਵਲੋਂ ਅੱਜ ਆਪਣੀਆਂ ਤਨਖ਼ਾਹਾਂ ਬਕਾਇਆ ਦੇ ਮਾਮਲੇ ਨੂੰ ਲੈ ਕੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਤੇ ਸਥਾਨਕ ...
ਨੂਰਪੁਰ ਬੇਦੀ, 5 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਸਥਾਨਕ ਪੁਲਿਸ ਨੇ ਨੂਰਪੁਰ ਬੇਦੀ ਵਿਖੇ ਇਕ ਰੈਡੀਮੇਡ ਦੀ ਦੁਕਾਨ ਕਰਦੇ ਵਿਅਕਤੀ ਤੋਂ ਇਕ ਕਿੱਲੋ ਅਫੀਮ ਬਰਾਮਦ ਕੀਤੀ ਹੈ | ਸਥਾਨਕ ਪੁਲਿਸ ਅਨੁਸਾਰ ਖਾਸ ਮੁਖ਼ਬਰ ਦੀ ਇਤਲਾਹ 'ਤੇ ਸੁਰਜੀਤ ਸਿੰਘ ਵਿੱਕੀ ਪੁੱਤਰ ...
ਪੁਰਖਾਲੀ, 5 ਜੁਲਾਈ (ਬੰਟੀ)-ਜੰਗਲਾਤ ਵਿਭਾਗ 'ਚ ਕੰਮ ਕਰਦੇ ਮਜ਼ਦੂਰਾਂ ਨੂੰ ਲਗਾਤਾਰ 3 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਮਜ਼ਦੂਰਾਂ ਵਲੋਂ ਵਿਭਾਗ ਦੇ ਚੱਲ ਰਹੇ ਕੰਮ ਕਾਰ ਬੰਦ ਕਰ ਦਿੱਤੇ ਹਨ | ਮਜ਼ਦੂਰਾਂ ਵਲੋਂ ਸੁਰਜੀਤ ਸਿੰਘ ਸੈਣੀ ਸੀਨੀਅਰ ਵਾਈਸ ...
ਨੂਰਪੁਰ ਬੇਦੀ, 5 ਜੁਲਾਈ (ਵਿੰਦਰ ਪਾਲ ਝਾਡੀਆ)-ਐੱਸ. ਐੱਮ. ਓ. ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ 'ਚ ਗੈਰ-ਸੰਚਾਰੀ ਰੋਗਾਂ ਸੰਬੰਧੀ ਸਕਰੀਨਿੰਗ ਕੈਂਪ ਲਗਾਏ ਗਏ | ਇਸ ਦੌਰਾਨ ਪਿੰਡ ਗਰੇਵਾਲ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ, ...
ਬੇਲਾ, 5 ਜੁਲਾਈ (ਮਨਜੀਤ ਸਿੰਘ ਸੈਣੀ)-ਕੌਮਾਂਤਰੀ ਸਿੱਖ ਸ਼ਸਤਰ ਵਿੱਦਿਆ ਕੌਂਸਲ (ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ) ਨੇ ਅੰਮਿ੍ਤਸਰ ਨਿਵਾਸੀ ਇਕ ਵਿਅਕਤੀ ਵਲੋਂ ਸਿੱਖ ਕੌਮ ਦੀ ਵਿਰਾਸਤੀ ਕਲਾ 'ਗਤਕਾ' ਨਾਂਅ ਨੂੰ ਆਪਣੇ ਨਿੱਜੀ ਨਾਂਅ ਹੇਠ ਟਰੇਡ-ਮਾਰਕ ਵਜੋਂ ...
ਰੂਪਨਗਰ, 5 ਜੁਲਾਈ (ਸਤਨਾਮ ਸਿੰਘ ਸੱਤੀ)-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਫ਼ੰਡਾਂ ਦੀ ਦੁਰਵਰਤੋਂ ਕਰ ਰਹੀ ਹੈ | ਜਿਹੜੇ ਪੈਸੇ ਪੰਜਾਬ ਦੇ ਵਿਕਾਸ 'ਤੇ ਖ਼ਰਚੇ ਜਾਣੇ ਚਾਹੀਦੇ ਹਨ ਉਹ ਫ਼ੰਡ ਆਮ ਆਦਮੀ ਪਾਰਟੀ ਵਲੋਂ ਆਪਣੇ ਰਾਜਨੀਤਿਕ ਹਿਤਾਂ ਲਈ ਹੋਰਨਾਂ ...
ਮੋਰਿੰਡਾ, 5 ਜੁਲਾਈ (ਕੰਗ)-ਮੋਰਿੰਡਾ ਦਾ ਰੇਲਵੇ ਅੰਡਰ ਬਰਿੱਜ ਜਦੋਂ ਤੋਂ ਸ਼ੁਰੂ ਹੋਇਆ ਹੈ, ਉਦੋਂ ਤੋਂ ਇਸ ਨੇ ਲੋਕਾਂ ਨੂੰ ਅਜੇ ਤੱਕ ਸਮੱਸਿਆਵਾਂ ਤੋਂ ਇਲਾਵਾ ਕੁੱਝ ਨਹੀਂ ਦਿੱਤਾ | ਰੇਲਵੇ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਭਾਈਵਾਲੀ ਵਿਚ 22 ਕਰੋੜ ਦੀ ਲਾਗਤ ਨਾਲ ...
ਨੰਗਲ, 5 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਵਲੋਂ ਅੱਜ ਬੱਸ ਅੱਡਾ ਨੰਗਲ ਦੇ ਗੇਟ ਮੂਹਰੇ ਪੰਜਾਬ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾਉਂਦਿਆਂ ਵਿੱਤ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਪੰਜਾਬ ...
ਨੰਗਲ, 5 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਆਮ ਆਦਮੀ ਪਾਰਟੀ (ਡਾਕਟਰ ਸੈੱਲ) ਦੇ ਜ਼ਿਲ੍ਹਾ ਪ੍ਰਧਾਨ ਡਾ. ਸੰਜੀਵ ਗੌਤਮ, ਪਰਵੀਨ ਅੰਸਾਰੀ, ਮੈਡਮ ਕਮਲੇਸ਼ ਨੱਡਾ, ਜਗਮੋਹਨ ਨੱਡਾ, ਰਿਸ਼ਵ ਨੱਡਾ, ਸਤੀਸ਼ ਚੋਪੜਾ, ਸੰਜੈ ਦੁਰੇਜਾ, ਦੱਤ ਕੁਮਾਰ, ਐਡਵੋਕੇਟ ਨੀਰਜ, ਮਧੂ ਸ਼ਰਮਾ, ...
ਸ੍ਰੀ ਅਨੰਦਪੁਰ ਸਾਹਿਬ, 5 ਜੁਲਾਈ (ਜੇ.ਐਸ.ਨਿੱਕੂਵਾਲ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਕੰਪਲੈਕਸ ਵਿਖੇ ਨੰਬਰਦਾਰ ਬਚਨ ਦਾਸ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨੰਬਰਦਾਰਾਂ ਦੇ ਮਸਲਿਆਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ 'ਚ ਸਰਕਾਰ ਤੋਂ ...
ਘਨੌਲੀ, 5 ਜੁਲਾਈ (ਜਸਵੀਰ ਸਿੰਘ ਸੈਣੀ)-ਆ ਰਹੀਆਂ ਮੁਸ਼ਕਿਲਾਂ ਤੇ ਮੰਗਾਂ ਦੇ ਸੰਬੰਧ 'ਚ ਪੰਚਾਇਤ ਯੂਨੀਅਨ ਰੂਪਨਗਰ ਦਾ ਇਕ ਵਫ਼ਦ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਾਲ ਨੂੰ ਮਿਲਿਆ | ਪੰਚਾਇਤ ਯੂਨੀਅਨ ਰੂਪਨਗਰ ਦਾ ਇਕ ਵਫ਼ਦ ਪੰਚਾਇਤ ਯੂਨੀਅਨ ਦੇ ਪ੍ਰਧਾਨ ...
ਨੰਗਲ, 5 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਸਰਦਾਰ ਹਰਜੋਤ ਸਿੰਘ ਬੈਂਸ ਨੂੰ ਸਕੂਲ ਸਿੱਖਿਆ ਵਿਭਾਗ ਮਿਲਦੇ ਹੀ ਉਨ੍ਹਾਂ ਦੀ ਕੋਠੀ ਨੂੰ ਜਾਂਦਾ ਬਹੇੜਿਆ ਵਾਲਾ ਰੋਡ ਚਰਚਾ 'ਚ ਆ ਗਿਆ ਹੈ | ਮੰਤਰੀ ਜੀ ਦੀ ਕੋਠੀ ਨੰਗਲ-ਰੂਪਨਗਰ ਸੜਕ 'ਤੇ ਸਥਿਤ ਪਿੰਡ ਗੰਭੀਰਪੁਰ 'ਚ ਹੈ ਅਤੇ ...
ਰੂਪਨਗਰ, 5 ਜੁਲਾਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਰੂਪਨਗਰ ਵਲੋਂ ਲਗਾਏ ਗਏ ਰੁਜ਼ਗਾਰ ਕੈਂਪ 'ਚ ਏ. ਬੀ. ਐਨਰਜੀ ਸਲਿਊਸ਼ਨ ਦੇ ਨਿਯੋਜਕਾਂ ਵਲੋਂ ਕੰਪਿਊਟਰ ਆਪ੍ਰੇਟਰ ਅਤੇ ਹੈਲਪਰਾਂ ਦੀਆਂ ਅਸਾਮੀਆਂ ਲਈ ਬੇਰੁਜ਼ਗਾਰ ਉਮੀਦਵਾਰਾਂ ਦੀ ...
ਰੂਪਨਗਰ, 5 ਜੁਲਾਈ (ਸਤਨਾਮ ਸਿੰਘ ਸੱਤੀ)-ਤਿੰਨ ਮਹੀਨੇ ਦੀਆਂ ਤਨਖ਼ਾਹਾਂ ਨਾ ਮਿਲਣ ਕਾਰਨ ਅੱਜ ਜੰਗਲਾਤ ਮਜ਼ਦੂਰਾਂ ਨੇ ਹੜਤਾਲ ਆਰੰਭ ਕਰ ਦਿੱਤੀ ਜੋ ਤਨਖ਼ਾਹਾਂ ਜਾਰੀ ਹੋਣ ਤੱਕ ਜਾਰੀ ਰਹੇਗੀ | ਕਰਮਚਾਰੀ ਦਲ ਭਗੜਾਣਾ ਦੀ ਅਗਵਾਈ ਹੇਠ ਆਰੰਭੀ ਇਸ ਹੜਤਾਲ ਦੌਰਾਨ ਆਗੂਆਂ ...
ਰੂਪਨਗਰ, 5 ਜੁਲਾਈ (ਸਤਨਾਮ ਸਿੰਘ ਸੱਤੀ)-ਥਾਣਾ ਸਦਰ ਰੂਪਨਗਰ ਅਤੇ ਥਾਣਾ ਸਿੰਘ ਭਗਵੰਤਪੁਰ ਪੁਲਿਸ ਦੀਆਂ ਦੋ ਪਾਰਟੀਆਂ ਵਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲਾ ਪਦਾਰਥ ਚਿੱਟਾ ਅਤੇ ਨਸ਼ੇ ਦੇ ਟੀਕਿਆਂ ਸਮੇਤ 3 ਜਣੇ ਕਾਬੂ ਕੀਤੇ ਹਨ ਜਦਕਿ ਦੋ ਜਣਿਆਂ ਦੀ ਗਿ੍ਫ਼ਤਾਰੀ ਕੀਤੀ ...
ਨੂਰਪੁਰ ਬੇਦੀ, 5 ਜੁਲਾਈ (ਵਿੰਦਰ ਪਾਲ ਝਾਂਡੀਆ)-ਸੱਤ ਨਰਾਇਣ ਮੰਦਿਰ ਨੂਰਪੁਰ ਬੇਦੀ ਵਿਖੇ ਅੱਜ ਚਾਰ ਰੋਜ਼ਾ ਧਾਰਮਿਕ ਸਮਾਗਮ ਪੂਰਨ ਸ਼ਰਧਾ ਭਾਵਨਾ ਦੇ ਨਾਲ ਸੰਪੰਨ ਹੋ ਗਿਆ | ਸਮਾਗਮ ਦੌਰਾਨ ਇੱਥੇ ਬ੍ਰਹਮਲੀਨ ਮਹੰਤ ਮੋਹਨ ਗਿਰੀ ਦੀ ਮੂਰਤੀ ਮੰਤਰੋ ਉਚਾਰਨ ਤੇ ਧਾਰਮਿਕ ...
ਰੂਪਨਗਰ, 5 ਜੁਲਾਈ (ਸਤਨਾਮ ਸਿੰਘ ਸੱਤੀ)-ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੁਆਰਾ ਜ਼ਿਲ੍ਹਾ ਖੇਡ ਵਿਭਾਗ ਰੂਪਨਗਰ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਵਲੋਂ ਖੇਡਾਂ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਅਤੇ ਵੱਖ-ਵੱਖ ...
ਨੂਰਪੁਰ ਬੇਦੀ, 5 ਜੁਲਾਈ (ਹਰਦੀਪ ਸਿੰਘ ਢੀਂਡਸਾ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨਾਲ ਸੰਬੰਧਿਤ ਜੰਗਲਾਤ ਅਤੇ ਜੰਗਲੀ ਜੀਵ ਦੇ ਕਾਮਿਆਂ ਨੂੰ ਪਿਛਲੇ 3-4 ਮਹੀਨਿਆਂ ਤੋਂ ਰਹਿੰਦੀਆਂ ਤਨਖ਼ਾਹਾਂ ਜਲਦੀ ਨਾਂ ਦਿੱਤੀਆਂ ਤਾਂ 11 ਤੇ 12 ਜੁਲਾਈ ਨੂੰ ਵਿਭਾਗੀ ਕੰਮ ਬੰਦ ਕਰ ਕੇ ...
ਨੰਗਲ, 5 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਵਲੋਂ ਚਲਾਈ ਜਾਂਦੀ ਨੰਗਲ-ਭਾਖੜਾ ਡੈਮ ਰੇਲ ਰੱਬ ਆਸਰੇ ਹੀ ਚੱਲ ਰਹੀ ਹੈ ਕਿਉਂਕਿ ਰੇਲ ਟਰੈਕ ਦੀ ਹਾਲਤ ਅਤਿਅੰਤ ਮਾੜੀ ਹੈ | ਰੇਲ ਪੁਲੀਆਂ ਕਮਜ਼ੋਰ ਹੋ ਗਈਆਂ ਹਨ, ਜਿਨ੍ਹਾਂ ਦਾ ਨਵੀਨੀਕਰਨ ਸਮੇਂ ...
ਨੂਰਪੁਰ ਬੇਦੀ, 5 ਜੁਲਾਈ (ਢੀਂਡਸਾ)-ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਇਕ-ਇਕ ਵਾਅਦਾ ਪੂਰਾ ਕਰੇਗੀ | ਇਹ ਪ੍ਰਗਟਾਵਾ ਅੱਜ ਪਿੰਡ ਮਵਾ ਵਿਖੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX