ਧਰਮਿੰਦਰ ਸਿੰਘ ਸਿੱਧੂ
ਪਟਿਆਲਾ, 5 ਜੁਲਾਈ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਦਸਵੀਂ ਕਲਾਸ ਦੇ ਨਤੀਜੇ ਐਲਾਨੇ ਗਏ | ਜਿਸ ਵਿਚ ਇਸ ਵਾਰੀ ਫੇਰ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਕੇ ਬਾਜ਼ੀ ਮਾਰੀ | ਪਟਿਆਲਾ ਜ਼ਿਲ੍ਹੇ ਤੋਂ ਦਸਵੀਂ 'ਚ 21 ਹਜ਼ਾਰ 106 ਵਿਦਿਆਰਥੀਆਂ ਪ੍ਰੀਖਿਆ 'ਚ ਬੈਠੇ ਸਨ ਜਿਨ੍ਹਾਂ 'ਚੋਂ 20838 ਵਿਦਿਆਰਥੀ ਪਾਸ ਹੋਏ ਅਤੇ ਜ਼ਿਲ੍ਹੇ ਦੀ ਕੁੱਲ ਪਾਸ ਪ੍ਰਤੀਸ਼ਤਤਾ 98.73 ਫ਼ੀਸਦੀ ਰਹੀ | 12ਵੀਂ ਦੀ ਪ੍ਰੀਖਿਆ ਵਾਂਗ ਹੀ ਇਸ ਪ੍ਰੀਖਿਆ 'ਚ ਵੀ ਜਿੱਥੇ ਲੜਕੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੰਗੇ ਅੰਕ ਹਾਸਲ ਕੀਤੇ ਗਏ ਉੱਥੇ ਹੀ ਲੜਕਿਆਂ ਦਾ ਮੈਰਿਟ ਸੂਚੀ 'ਚ ਨਾ-ਮਾਤਰ ਰਹਿਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ |
ਜ਼ਿਲ੍ਹੇ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਡਰਪੁਰ (ਸਮਾਣਾ) ਦੀ ਵਿਦਿਆਰਥਣ ਮਨਬੀਰ ਕੌਰ ਅਤੇ ਮਾਡਰਨ ਨਾਭਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੋਸ਼ਿਕਾ ਨੇ 98.46 ਫ਼ੀਸਦੀ ਅੰਕ ਲੈ ਕੇ ਪਹਿਲਾ, ਪਲੇਅਵੇਅ ਸਕੂਲ ਦੀ ਵੈਦੇਹੀ ਅਤੇ ਮਹਿਕ ਨੇ 98.31 ਫ਼ੀਸਦੀ ਅੰਕ ਲੈ ਕੇ ਦੂਸਰਾ ਅਤੇ ਮਾਡਰਨ ਨਾਭਾ ਸੀਨੀਅਰ ਸੈਕੰਡਰੀ ਸਕੂਲ ਦੀ ਕੋਮਾਕਸ਼ੀ ਬਾਂਸਲ ਨੇ 98.15 ਫ਼ੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ |
ਇਸ ਪ੍ਰੀਖਿਆ 'ਚ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਦੀ ਸਵਾਤੀ, ਲੱਕੀ ਪਬਲਿਕ ਸਕੂਲ ਦੀ ਕ੍ਰਿਤਿਕਾ ਨੇ 98 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਦਾ ਨਾਂਅ ਚਮਕਾਇਆ | ਜਥੇਦਾਰ ਬਲੌਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਹਮਣਾ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ 97.85 ਫ਼ੀਸਦੀ ਅੰਕ, ਸਰਕਾਰੀ ਹਾਈ ਸਕੂਲ ਬਿਨਾਂਹੇੜੀ ਦੀ ਜੋਬਨਪ੍ਰੀਤ ਕੌਰ, ਲੱਕੀ ਪਬਲਿਕ ਸਕੂਲ ਦੇ ਗੁਣ, ਸਰਕਾਰੀ ਹਾਈ ਸਕੂਲ ਨੈਣ ਕਲਾਂ ਦੀ ਹਰਪ੍ਰੀਤ ਕੌਰ, ਸੰਤ ਕ੍ਰਿਪਾਲ ਸਿੰਘ ਅਕਾਲ ਰੈਜੀਮੈਂਟ ਪਬਲਿਕ ਅਕੈਡਮੀ ਕਲਰਭੈਣੀ ਦੀ ਵਿਦਿਆਰਥਣ ਨਵਜੋਤ ਕੌਰ, ਗੁਰੂ ਤੇਗ਼ ਬਹਾਦਰ ਪਬਲਿਕ ਹਾਈ ਸਕੂਲ ਕਰਹਾਲੀ ਸਾਹਿਬ ਦੀ ਗੁਰਜੀਤ ਕੌਰ ਨੇ 97.69 ਫ਼ੀਸਦੀ ਅੰਕ ਹਾਸਲ ਕਰਕੇ ਸਕੂਲਾਂ ਦਾ ਨਾਂਅ ਰੌਸ਼ਨ ਕੀਤਾ | ਜਥੇਦਾਰ ਬਲੌਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਹਮਣਾ ਦੀ ਵਿਦਿਆਰਥਣ ਨਵਜੋਤ ਕੌਰ ਨੇ 97.54 ਫ਼ੀਸਦੀ, ਰਮਨਦੀਪ ਕੌਰ 97.38 ਫ਼ੀਸਦੀ ਤੋਂ ਇਲਾਵਾ ਸਰਕਾਰੀ ਮਾਡਲ ਹਾਈ ਸਕੂਲ ਨਾਭਾ ਦੇ ਸਾਹਿਲ ਚੋਪੜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਕਰਾਲਾ ਸਮਾਣਾ ਦੀ ਵਿਦਿਆਰਥਣ ਰਮਨਦੀਪ ਕੌਰ 97.23 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੇਠਾ ਦੀ ਹਰਕੀਰਤ ਕੌਰ, ਸਰਕਾਰੀ ਹਾਈ ਸਕੂਲ ਖੇੜੀ ਫੱਤਾਂ ਦੀ ਗੁਰਅਸੀਸ ਕੌਰ, ਜਥੇਦਾਰ ਬਲੌਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਹਮਣਾ ਦੀ ਗਰਿਮਾ ਰਾਣੀ ਨੇ 97.8 ਫ਼ੀਸਦੀ ਅੰਕ ਹਾਸਲ ਕਰ ਕੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ | ਦਇਆਨੰਦ ਮਾਡਲ ਹਾਈ ਸਕੂਲ ਸਮਾਣਾ ਦੀ ਵਿਦਿਆਰਥਣ ਨਵਰਿਤੀ ਜੈਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੋਂ ਦਾ ਹਰਸ਼ ਮਿੱਤਲ, ਜਥੇਦਾਰ ਬਲੌਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਾਹਮਣਾ ਦੀ ਵਿਦਿਆਰਥਣ ਹਰਵਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੀ ਅਨੀਸ਼ਾ ਚੌਹਾਨ, ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਪੁਰ ਸਮਾਣਾ ਦੀ ਜਸ਼ਨਪ੍ਰੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕਪੁਰ ਦੀ ਹਰਪ੍ਰੀਤ ਕੌਰ ਨੇ 96.92 ਫ਼ੀਸਦੀ ਅੰਕ ਹਾਸਲ ਕਰਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੀ ਖ਼ੁਸ਼ਪ੍ਰੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਪੱਲਵੀ ਨੇ 96.77 ਫ਼ੀਸਦੀ ਅੰਕ ਹਾਸਲ ਕਰ ਕੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕੀਤਾ |
ਇਸੇ ਤਰ੍ਹਾਂ ਨਿੱਜੀ ਪਲੇਅਵੇਅ ਸੀਨੀਅਰ ਸੈਕੰਡਰੀ ਸਕੂਲ ਦੀ ਵੈਦੇਹੀ ਅਤੇ ਮਹਿਕ 98.31, ਹਿਮਾਂਸ਼ੀ ਸਰਦਾਨਾ 98, ਵੈਭਵ ਅਨੇਜਾ 97.85, ਮਧੂ ਅਤੇ ਮਹਿਕ ਪਵਾਰ 97.69, ਆਸ਼ੀ ਧੀਮਾਨ ਅਤੇ ਪਰਮਿੰਦਰ ਸਿੰਘ 97.54, ਸ਼ਰਾਵਿਕਾ ਜੈਨ, ਹਰਸ਼ਿਤਾ, ਕਨਿਸ਼ਕਾ ਅਰੋੜਾ, ਸਵਾਗੀਤਾ ਪਰੀਦਾ ਨੇ 97.38 ਫ਼ੀਸਦੀ ਅੰਕ ਹਾਸਲ ਕੀਤੇ | ਇਸੇ ਤਰ੍ਹਾਂ ਜੀਆ, ਰਿਤੀਕਾ ਰਾਣੀ ਨੇ 97.23 ਫ਼ੀਸਦੀ, ਹਰਮਨਪ੍ਰੀਤ ਕੌਰ, ਹਿਨਾ, ਮਨਪ੍ਰੀਤ ਕੌਰ, ਕਿ੍ਸ਼ਨਾ ਨੇ 97.08 ਫ਼ੀਸਦੀ, ਕ੍ਰਿਤਿਕਾ, ਖ਼ੁਸ਼ੀ, ਵਿਵੇਕ ਯਾਦਵ ਨੇ 96.92 ਫ਼ੀਸਦੀ ਤੋਂ ਇਲਾਵਾ ਅੰਸ਼ਿਕਾ ਚਾਵਲਾ, ਸਰਗੁਣਜੋਤ ਅਤੇ ਪੁਸ਼ਪਦੀਪ ਸ਼ਰਮਾ ਨੇ 96.77 ਫ਼ੀਸਦੀ ਅੰਕ ਲੈ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ |
ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਦੀ ਵਿਦਿਆਰਥਣ ਪੱਲਵੀ ਪੁੱਤਰੀ ਸ. ਵਰਿਆਮ ਸਿੰਘ ਨੇ 96.7 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਬੋਰਡ ਦੀ ਮੈਰਿਟ ਸੂਚੀ 'ਚ 15ਵਾ ਰੈਂਕ ਹਾਸਲ ਕਰ ਕੇ ਸਕੂਲ, ਅਧਿਆਪਕਾਂ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ | ਪਟਿਆਲਾ ਸ਼ਹਿਰੀ ਦੇ ਸਰਕਾਰੀ ਸਕੂਲਾਂ 'ਚੋਂ ਮੈਰਿਟ ਪ੍ਰਾਪਤ ਕਰਨ ਵਾਲੀ ਮਾਡਲ ਟਾਊਨ ਸਕੂਲ ਦੀ ਇਕਲੌਤੀ ਇਸ ਹੋਣਹਾਰ ਵਿਦਿਆਰਥਣ ਨੂੰ ਸਕੂਲ ਪਿ੍ੰਸੀਪਲ ਸ. ਬਲਵੀਰ ਸਿੰਘ ਜੌੜਾ ਅਤੇ ਸਮੂਹ ਸਟਾਫ਼ ਨੇ 5100/- ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ | ਇਸ ਮੌਕੇ ਹਾਊਸ ਇੰਚਾਰਜ ਮੈਡਮ ਪੂਨਮ ਸ਼ਰਮਾ, ਅੰਮਿ੍ਤਪਾਲ ਕੌਰ ਸ੍ਰੀਨਿਵਾਸ, ਹਰਪ੍ਰੀਤ ਕੌਰ, ਮੈਡਮ ਸਰਿਤਾ ਗੁਪਤਾ, ਗੁਰਜੀਤ ਕੌਰ, ਦਲਜੀਤ ਸਿੰਘ, ਹਰਵਿੰਦਰ ਸਿੰਘ, ਹਰਮਨਦੀਪ ਕੌਰ ਅਤੇ ਤਰੁਨ ਗੋਇਲ ਨੇ ਵੀ ਵਿਦਿਆਰਥਣ ਅਤੇ ਉਸ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੱਤੀ |
ਪਟਿਆਲਾ, 5 ਜੁਲਾਈ (ਅਮਰਬੀਰ ਸਿੰਘ ਆਹਲੂਵਾਲੀਆ)-ਮਿਸ ਵਰਲਡ ਪੰਜਾਬਣ ਦੇ ਸੈਮੀਫਾਈਨਲ 'ਚ ਪਹੁੰਚੀ ਪਟਿਆਲਾ ਦੀ ਚਰਨਜੀਤ ਕੌਰ ਬਰਾੜ ਨੇ ਇਸ ਤੋਂ ਪਹਿਲਾਂ ਮਿਸ ਪਟਿਆਲਾ ਬਣ ਕੇ ਪਹਿਲਾ ਸਥਾਨ ਹਾਸਲ ਕੀਤਾ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮਿਸ ਵਰਲਡ ਪੰਜਾਬਣ ਦੇ ਖ਼ਿਤਾਬ ਨੂੰ ...
ਬਨੂੜ, 5 ਜੁਲਾਈ (ਭੁਪਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ ਦਸਵੀਂ ਸ਼੍ਰੇਣੀ ਦੇ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਣਕਪੁਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਪੁੱਤਰੀ ਗੁਰਦੀਪ ਸਿੰਘ ਮੈਰਿਟ 'ਚ ਆਈ ਹੈ | ਉਸ ਨੇ 650 ...
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ)-ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਦੁਕਾਨਦਾਰਾਂ ਵਲੋਂ ਸੂਰਜਮੁਖੀ ਦੇ ਘਟੀਆ ਕਿਸਮ ਦਾ ਬੀਜ ਦੇਣ ਨੂੰ ਲੈ ਕੇ ਫੁਹਾਰਾ ਚੌਂਕ ਵਿਖੇ ਨਾਅਰੇਬਾਜ਼ੀ ਕਰਕੇ ਪੱਕਾ ਧਰਨਾ ਲਾ ਦਿਤਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੁੱਖ ...
ਪਟਿਆਲਾ, 5 ਜੁਲਾਈ (ਮਨਦੀਪ ਸਿੰਘ ਖਰੌੜ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਭਖਦੇ ...
ਪਟਿਆਲਾ, 5 ਜੁਲਾਈ (ਅ. ਸ. ਆਹਲੂਵਾਲੀਆ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੇਵਾਮੁਕਤ ਹੋਏ ਮੁਲਾਜ਼ਮਾਂ ਦੀ ਇਕੱਤਰਤਾ ਅੱਜ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਹੋਈ | ਸੇਵਾਮੁਕਤ ਮੁਲਾਜ਼ਮਾਂ ਵਲੋਂ ਲੰਮੀਆਂ ਵਿਚਾਰਾਂ ਤੋਂ ਬਾਅਦ ਸਰਬਸੰਮਤੀ ...
ਪਟਿਆਲਾ, 5 ਜੁਲਾਈ (ਮਨਦੀਪ ਸਿੰਘ ਖਰੌੜ)-ਸਥਾਨਕ ਪੁੱਡਾ ਕਲੋਨੀ 'ਚ ਇਕ ਸਕੂਟਰੀ ਸਵਾਰ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਦੌਰਾਨ ਥਾਣਾ ਲਹੌਰੀ ਗੇਟ ਦੀ ਪੁਲਿਸ ਨੂੰ 100 ਗਰਾਮ ਸਮੈਕ ਬਰਾਮਦ ਹੋਈ, ਪੁਲਿਸ ਨੇ ਮੁਲਜ਼ਮ ਰਾਕੇਸ਼ ਕੁਮਾਰ ਵਾਸੀ ਪਟਿਆਲਾ ਖ਼ਿਲਾਫ਼ ...
ਪਟਿਆਲਾ, 5 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਮਹਾਰਾਸ਼ਟਰ ਦੇ ਅਮਰਾਵਤੀ ਵਿਖੇ ਚੱਲ ਰਹੇ 'ਜੂਨੀਅਰ ਨੈਸ਼ਨਲ ਰੈਂਕਿੰਗ ਟੂਰਨਾਮੈਂਟ' 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਦੋ ਤੀਰ ਅੰਦਾਜ਼ ਲੜਕੀਆਂ ਪ੍ਰਨੀਤ ਕੌਰ ਨੇ ਸੋਨ ਤਗਮਾ ਅਤੇ ਅਵਨੀਤ ਕੌਰ ਨੇ ਕਾਂਸੀ ਦਾ ...
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਔਰਤ ਨੂੰ ਗਾਂਜੇ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਚੌਂਕੀ ਇੰਚਾਰਜ ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਵਿਚ ...
ਸਵੈ ਰੋਜ਼ਗਾਰ ਸ਼ੁਰੂ ਕਰਨ ਦੇ ਚਾਹਵਾਨ ਲੋਨ ਮੇਲੇ ਦਾ ਲਾਭ ਉਠਾਉਣ : ਡੀ. ਸੀ. ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਜ਼ਿਲ੍ਹਾ ਪ੍ਰਸ਼ਾਸਨ ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 6 ਜੁਲਾਈ ਨੂੰ ਬਹਾਵਲਪੁਰ ਪੈਲੇਸ ਵਿਖੇ ਲੋਨ ਮੇਲਾ ਲਗਾਇਆ ਜਾ ...
ਨਾਭਾ, 5 ਜੁਲਾਈ (ਕਰਮਜੀਤ ਸਿੰਘ)-ਪੰਜਾਬ ਸਰਕਾਰ ਨੇ ਦਵਿੰਦਰ ਅਤਰੀ ਨੂੰ ਨਾਭਾ ਦਾ ਨਵਾਂ ਡੀ.ਐੱਸ.ਪੀ. ਨਿਯੁਕਤ ਕੀਤਾ ਹੈ | ਇੱਥੇ ਇਹ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕੋਤਵਾਲੀ ਨਾਭਾ ਦੇ ਮੁਖੀ ਅਤੇ ਡੀ.ਐਸ.ਪੀ. ਨਾਭਾ ਦੇ ਅਹੁਦੇ 'ਤੇ ਰਹਿ ਚੁੱਕੇ ਹਨ | ...
ਪਟਿਆਲਾ, 5 ਜੁਲਾਈ (ਮਨਦੀਪ ਸਿੰਘ ਖਰੌੜ)-ਰਜਿੰਦਰਾ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਏ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ਕਾਰਨ ਉਸ ਦੀ ਮਿ੍ਤਕ ਦੇਹ ਦੀ ਸ਼ਨਾਖਤ ਲਈ ਮੁਰਦਾਘਰ ਵਿਖੇ ਰੱਖੀ ਗਈ ਹੈ | ਉਕਤ ਵਿਅਕਤੀ ਨੂੰ ਬੀਤੇ ਕੱਲ੍ਹ ਗੁਰਬਖਸ਼ ਕਾਲੋਨੀ ਸਾਹਮਣੇ ...
ਪਟਿਆਲਾ, 5 ਜੁਲਾਈ (ਮਨਦੀਪ ਸਿੰਘ ਖਰੌੜ)-ਕੇਂਦਰੀ ਜੇਲ੍ਹ ਪਟਿਆਲਾ ਦੇ ਪ੍ਰਸ਼ਾਸਨ ਨੂੰ 7 ਮੋਬਾਈਲ ਅਤੇ ਨਸ਼ੀਲੇ ਪਦਾਰਥ ਮਿਲੇ ਹਨ | ਪਹਿਲੇ ਕੇਸ 'ਚ ਸਹਾਇਕ ਸੁਪਰਡੈਂਟ ਅਜੈ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਉਨਾਂ ਨੂੰ ਜੇਲ੍ਹ ਅੰਦਰ 4 ਲਾਵਾਰਸ ਪੈਕਟ ਟੇਪ ਨਾਲ ਲਪੇਟੇ ...
ਡਕਾਲਾ, 5 ਜੁਲਾਈ (ਪਰਗਟ ਸਿੰਘ ਬਲਬੇੜਾ)-ਸਰਕਲ ਬਲਬੇੜਾ ਦੇ ਪਿੰਡ ਨੋਗਾਵਾਂ ਵਾਸੀ ਸਮਾਜਸੇਵੀ ਨਿਰਮਲ ਸਿੰਘ ਉਰਫ਼ ਸਾਧੂ ਸਿੰਘ ਨੋਗਾਵਾਂ ਜੋ ਕਿ ਬੀਤੇ ਦਿਨੀਂ ਹੋਏ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ ਸਨ, ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ | ਇਸ ਘਟਨਾ ਦਾ ਪਤਾ ਲੱਗਣ ...
* ਲੋਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਸੁਚੇਤ ਹੋਣ ਦੀ ਲੋੜ : ਸਿਵਲ ਸਰਜਨ ਪਟਿਆਲਾ, 5 ਜੁਲਾਈ (ਮਨਦੀਪ ਸਿੰਘ ਖਰੌੜ)-ਜ਼ਿਲੇ੍ਹ ਵਿਚ ਮਲੇਰੀਆ ਅਤੇ ਡੇਂਗੂ ਕੇਸ ਮਿਲਣੇ ਸ਼ੁਰੂ ਹੋ ਗਏ ਹਨ | ਜਾਣਕਾਰੀ ਅਨੁਸਾਰ ਜ਼ਿਲੇ੍ਹ ਵਿਚ ਇਸ ਸੀਜ਼ਨ ਦੌਰਾਨ ਹੁਣ ਤੱਕ ਮਲੇਰੀਆ ਅਤੇ ...
ਪਾਤੜਾਂ, 5 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ)-ਸਬ ਇੰਸਪੈਕਟਰ ਪ੍ਰਕਾਸ਼ ਮਸੀਹ ਵਲੋਂ ਥਾਣਾ ਪਾਤੜਾਂ ਅਤੇ ਸਬ ਇੰਸਪੈਕਟਰ ਕੁਲਦੀਪ ਸਿੰਘ ਵਲੋਂ ਸ਼ਹਿਰੀ ਚੌਂਕੀ ਪਾਤੜਾਂ ਦਾ ਅਹੁਦਾ ਸਾਂਭਣ ਮਗਰੋਂ ਪਾਤੜਾਂ ਵਿਚ ਨਸ਼ਾ ਤਸਕਰਾਂ ਦੇ ਖ਼ਿਲਾਫ਼ ਪੁਲਿਸ ਨੇ ਮੁਹਿੰਮ ...
ਪਟਿਆਲਾ, 5 ਜੁਲਾਈ (ਮਨਦੀਪ ਸਿੰਘ ਖਰੌੜ)-ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲੇ੍ਹ ਵਿਚ ਪ੍ਰਾਪਤ 390 ਕੋਵਿਡ ਰਿਪੋਰਟਾਂ 'ਚੋਂ 15 ਕੋਵਿਡ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਨ੍ਹਾਂ 'ਚੋਂ 9 ਪਟਿਆਲਾ ਸ਼ਹਿਰ, 1 ਬਲਾਕ ਹਰਪਾਲਪੁਰ, 1 ਬਲਾਕ ਸ਼ੁਤਰਾਣਾ, 3 ਬਲਾਕ ...
ਪਟਿਆਲਾ, 5 ਜੁਲਾਈ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਵਟਸਐਪ ਕਾਲ ਰਾਹੀਂ ਉਨ੍ਹਾਂ ਦੇ ਕੈਨੇਡਾ ਰਹਿੰਦੇ ਲੜਕੇ ਦੀ ਜ਼ਮਾਨਤ ਕਰਵਾਉਣ ਸੰਬੰਧੀ ਝਾਂਸਾ ਦੇ ਕੇ 6 ਲੱਖ 95 ਹਜ਼ਾਰ ਵੱਖ-ਵੱਖ ਬੈਂਕ ਖਾਤਿਆਂ 'ਚ ਪਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ...
ਪਟਿਆਲਾ, 5 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿਚ ਅੱਜ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਟੀਮ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਪੀ.ਐਲ.ਸੀ. ਨੂੰ ਛੱਡ ਕੇ ਗੁਰਜੀਤ ਸਿੰਘ ਅਤੇ ਹਰਪ੍ਰੀਤ ਕੌਰ ਬੀਜੇਪੀ ਵਿਚ ਸ਼ਾਮਲ ਹੋ ...
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਹਾਲ ਹੀ ਦੌਰਾਨ ਡੀ.ਪੀ.ਓਜ਼ ਦੀਆਂ ਕੀਤੀਆਂ ਬਦਲੀਆਂ/ਤੈਨਾਤੀਆਂ ਦੌਰਾਨ ਪਰਦੀਪ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਟਿਆਲਾ ਦਾ ਚਾਰਜ ਦਿੱਤਾ ...
ਸਨੌਰ, 5 ਜੁਲਾਈ (ਸੋਖਲ)-ਆਮ ਆਦਮੀ ਪਾਰਟੀ ਦੇ ਸਟੇਟ ਜੁਆਇੰਟ ਸੈਕਟਰੀ ਅਤੇ ਸਪੋਕਸਪਰਸਨ ਬਲਜਿੰਦਰ ਸਿੰਘ ਢਿੱਲੋਂ ਵਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਅੰਤਰਰਾਸ਼ਟਰੀ ਦੌਰੇ ਤੋਂ ਇੱਕ ਦਿਨ ਪਹਿਲਾਂ ਆਪਣੇ ਕਾਰੋਬਾਰੀ ਸਥਾਨ ਢਿੱਲੋਂ ਫਨ ਵਰਲਡ ਵਿਖੇ, ਸਹਿਯੋਗੀ ਸੰਸਥਾ ...
ਨਾਭਾ, 5 ਜੁਲਾਈ (ਕਰਮਜੀਤ ਸਿੰਘ)-ਰੋਟਰੀ ਕਲੱਬ ਨਾਭਾ ਵਲੋਂ ਪ੍ਰਧਾਨ ਐੱਡ. ਨਿਤਿਨ ਜੈਨ ਦੀ ਅਗਵਾਈ ਵਿਚ ਰੋਟਰੀ ਭਵਨ ਪਟਿਆਲਾ ਗੇਟ ਵਿਖੇ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਕਲੱਬ ਮੈਂਬਰਾਂ ਨੇ ਵੱਡੀ ਗਿਣਤੀ 'ਚ ਹਾਜਰੀ ਲਗਵਾਈ | ਇਸ ਸਮੇਂ ਸਾਲ 2022-23 ਦੇ ਪ੍ਰਧਾਨ ...
ਦੇਵੀਗੜ੍ਹ, 5 ਜੁਲਾਈ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿਚ ਗੁਰੂ ਗੋਬਿੰਦ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੁੱਧਨ ਸਾਧਾਂ ਦਾ ਨਤੀਜਾ 100 ਫ਼ੀਸਦੀ ਰਿਹਾ | ਜਾਣਕਾਰੀ ਦਿੰਦਿਆਂ ...
ਦੇਵੀਗੜ੍ਹ, 5 ਜੁਲਾਈ (ਰਾਜਿੰਦਰ ਸਿੰਘ ਮੌਜੀ)-ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਅਤੇ ਆੜ੍ਹਤੀ ਐਸੋਸੀਏਸ਼ਨ ਅਨਾਜ ਮੰਡੀ ਦੁੱਧਨਸਾਧਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੋਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ...
ਡਕਾਲਾ, 5 ਜੁਲਾਈ (ਪਰਗਟ ਸਿੰਘ)-ਹਲਕਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਦੇ ਕੈਬਨਿਟ ਮੰਤਰੀ ਬਣਨ ਤੇ 'ਆਪ' ਆਗੂਆਂ ਵਲੋਂ ਕਸਬਾ ਰਾਮਨਗਰ ਵਿਖੇ ਲੱਡੂ ਵੰਡੇ ਗਏ | ਇਸ ਮੌਕੇ ਯੂਥ ਆਗੂ ਕੁਲਦੀਪ ਸ਼ਰਮਾ ਸੱਸੀ ਬ੍ਰਾਹਮਣਾਂ ਦੀ ਅਗਵਾਈ ਹੇਠ ਇਕੱਠੇ ਹੋਏ 'ਆਪ' ਆਗੂਆਂ ...
ਸਮਾਣਾ, 5 ਜੁਲਾਈ (ਸਾਹਿਬ ਸਿੰਘ)-ਅਸ਼ਟਵਿਨਾਇਕ ਗਣੇਸ਼ ਮੰਡਲ ਵਲੋਂ ਅਮਨ ਗਰਗ ਦੀ ਅਗਵਾਈ ਹੇਠ ਸ੍ਰੀ ਅਮਰਨਾਥ ਦੀ ਗੁਫ਼ਾ ਵਿਚ ਬਿਰਾਜਮਾਨ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਜਾਣ ਵਾਲੀ ਸ਼ਿਵ ਭਗਤਾਂ ਦੀ ਬੱਸ ਨੂੰ ਤਹਿਸੀਲਦਾਰ ਸਮਾਣਾ ਲਾਰਸਨ ਸਿੰਗਲਾ, ਕੌਂਸਲਰ ਦਰਸ਼ਨ ...
ਪਟਿਆਲਾ, 5 ਜੁਲਾਈ (ਮਨਦੀਪ ਸਿੰਘ ਖਰੌੜ)-ਜ਼ਿਲ੍ਹਾ ਪਟਿਆਲਾ ਬੀ.ਸੀ. ਵਿੰਗ ਸ਼ੋ੍ਰਮਣੀ ਅਕਾਲੀ ਦਲ ਦੀ ਮਹੀਨਾਵਾਰ ਮੀਟਿੰਗ ਅੱਜ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਹੋਈ | ਜਿਸ 'ਚ ਮੁੱਖ ਮਹਿਮਾਨ ਵਜੋਂ ਸਾਬਕਾ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ਼ਿਰਕਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX