ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 5 ਜੁਲਾਈ- ਮਰਹੂਮ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ 'ਚ ਪੰਜਾਬ ਪੁਲਿਸ ਨੂੰ ਮੁੱਖ ਸ਼ਾਰਪ ਸ਼ੂਟਰ ਪਿ੍ਆਵਰਤ ਫ਼ੌਜੀ ਸਮੇਤ 4 ਜਣਿਆਂ ਦਾ 8 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ | ਮਾਨਸਾ ਪੁਲਿਸ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕਰ ਕੇ ਤਫ਼ਤੀਸ਼ੀ ਅਫ਼ਸਰ ਧਰਮਵੀਰ ਸਿੰਘ ਐਸ.ਪੀ. ਅਤੇ ਗੋਬਿੰਦਰ ਸਿੰਘ ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਅੱਜ ਤੜਕੇ 4 ਵਜੇ ਫ਼ੌਜੀ ਤੋਂ ਇਲਾਵਾ ਸ਼ੂਟਰ ਕਸ਼ਿਸ਼ ਉਰਫ਼ ਕੁਲਦੀਪ, ਦੀਪਕ ਉਰਫ਼ ਟੀਨੂੰ ਅਤੇ ਕੇਸ਼ਵ ਕੁਮਾਰ ਨੂੰ ਦਿੱਲੀ ਤੋਂ ਇੱਥੇ ਸੀ.ਆਈ.ਏ. ਸਟਾਫ਼ ਵਿਖੇ ਲੈ ਕੇ ਆਈ ਸੀ | ਸਿਵਲ ਹਸਪਤਾਲ ਮਾਨਸਾ ਵਿਖੇ ਮੈਡੀਕਲ ਕਰਵਾਉਣ ਉਪਰੰਤ ਉਕਤ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਸਾਰਿਆਂ ਦਾ 13 ਜੁਲਾਈ ਤੱਕ ਪੁਲਿਸ ਰਿਮਾਂਡ ਦੇ ਦਿੱਤਾ | ਉਕਤ ਨੂੰ ਸੀ.ਆਈ.ਏ. ਸਟਾਫ਼ ਮਾਨਸਾ ਵਿਖੇ ਰੱਖਿਆ ਗਿਆ ਹੈ, ਜਿੱਥੇ ਪੁੱਛ-ਗਿੱਛ ਕੀਤੀ ਜਾਣੀ ਹੈ | ਸੰਭਵ ਹੈ ਕਿ ਅਗਲੇ ਦਿਨਾਂ 'ਚ ਪੁੱਛ ਪੜਤਾਲ ਲਈ ਖਰੜ ਵਿਖੇ ਵੀ ਲਿਜਾਇਆ ਜਾ ਸਕਦਾ ਹੈ |
ਜੱਗੂ ਭਗਵਾਨਪੁਰੀਆ ਤੋਂ ਪੁੱਛਗਿੱਛ ਜਾਰੀ
ਇਸੇ ਦੌਰਾਨ ਮਾਨਸਾ ਪੁਲਿਸ ਕੋਲ ਰਿਮਾਂਡ 'ਤੇ ਚੱਲ ਰਹੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਭਲਕੇ 6 ਜੁਲਾਈ ਨੂੰ ਰਿਮਾਂਡ ਖ਼ਤਮ ਹੋਣ ਉਪਰੰਤ ਅਦਾਲਤ 'ਚ ਪੇਸ਼ ਕੀਤਾ ਜਾਵੇਗਾ | ਸੂਤਰਾਂ ਦਾ ਦਾਅਵਾ ਹੈ ਕਿ ਭਗਵਾਨਪੁਰੀਆ ਤੋਂ ਕਈ ਅਹਿਮ ਖ਼ੁਲਾਸੇ ਹੋਏ ਹਨ | ਦੱਸਣਾ ਬਣਦਾ ਹੈ ਕਿ ਪੁਲਿਸ ਨੂੰ ਤੱਥ ਮਿਲੇ ਸਨ ਕਿ ਮੂਸੇਵਾਲਾ ਹੱਤਿਆ ਮਾਮਲੇ 'ਚ ਜੱਗੂ ਭਗਵਾਨਪੁਰੀਆ ਨੇ 2 ਸ਼ੂਟਰ ਮੁਹੱਈਆ ਕਰਵਾਏ ਸਨ | ਜੱਗੂ ਤੋਂ ਪੁੱਛ-ਗਿੱਛ ਵੀ ਸੀ.ਆਈ.ਏ. ਸਟਾਫ਼ ਮਾਨਸਾ ਵਿਖੇ ਕੀਤੀ ਜਾ ਰਹੀ ਹੈ |
ਹਾਲੇ ਤੱਕ ਹਥਿਆਰ ਬਰਾਮਦ ਨਾ ਹੋਣੇ ਵੀ ਵੱਡਾ ਸਵਾਲ
ਮੂਸੇਵਾਲਾ ਹੱਤਿਆ ਮਾਮਲੇ 'ਚ ਮੁੱਖ ਸ਼ਾਰਪ ਸ਼ੂਟਰ ਸਮੇਤ ਬੇਸ਼ੱਕ 3 ਸ਼ੂਟਰ ਦਿੱਲੀ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ ਪਰ ਇਹ ਸਵਾਲ ਮੂੰਹ ਅੱਡੀ ਖੜ੍ਹਾ ਹੈ ਕਿ ਹੱਤਿਆ 'ਚ ਵਰਤੇ ਗਏ ਹਥਿਆਰ ਬਰਾਮਦ ਕਿਉਂ ਨਹੀਂ ਹੋਏ? ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਪਿ੍ਆਵਰਤ ਫ਼ੌਜੀ ਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਦਿੱਲੀ ਪੁਲਿਸ ਨੇ ਗੁਜਰਾਤ ਦੇ ਮੁਦਰਾ ਤੋਂ ਗਿ੍ਫ਼ਤਾਰ ਕੀਤਾ ਸੀ ਅਤੇ ਸ਼ੂਟਰ ਅੰਕਿਤ ਸੇਰਸਾ ਨੂੰ 2 ਦਿਨ ਪਹਿਲਾਂ ਹੀ ਦਿੱਲੀ ਤੋਂ ਫੜਿਆ ਗਿਆ ਹੈ ਪ੍ਰੰਤੂ ਇਨ੍ਹਾਂ ਸ਼ੂਟਰਾਂ ਦੀ ਗਿ੍ਫ਼ਤਾਰੀ ਸਮੇਂ ਕੋਈ ਹਥਿਆਰ ਨਹੀਂ ਬਰਾਮਦ ਹੋਇਆ ਸੀ | ਸੂਤਰਾਂ ਦਾ ਦੱਸਣਾ ਹੈ ਕਿ ਫ਼ੌਜੀ ਨੇ ਦਿੱਲੀ ਪੁਲਿਸ ਕੋਲ ਮੰਨਿਆ ਹੈ ਕਿ ਹੱਤਿਆ ਤੋਂ 2 ਦਿਨ ਬਾਅਦ ਹਥਿਆਰ ਕੋਈ ਅਣਪਛਾਤਾ ਵਿਅਕਤੀ ਲੈ ਗਿਆ ਸੀ | ਇਸ ਤੋਂ ਪਹਿਲਾਂ ਇਹ ਚਰਚਾ ਵੀ ਸਾਹਮਣੇ ਆਈ ਸੀ ਕਿ ਹਤਿਆਰਿਆਂ ਨੇ ਹਥਿਆਰ ਮਾਨਸਾ ਨੇੜੇ ਹਰਿਆਣਾ ਹੱਦ 'ਤੇ ਕਿਸੇ ਪਿੰਡ ਕੋਲ ਜ਼ਮੀਨ 'ਚ ਦੱਬ ਦਿੱਤੇ ਹਨ | ਦਿੱਲੀ ਪੁਲਿਸ ਵਲੋਂ ਸ਼ੂਟਰਾਂ ਦੀ ਗਿਣਤੀ 6 ਦੱਸੀ ਗਈ ਸੀ, ਜਿਨ੍ਹਾਂ ਚੋਂ 3 ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਜਗਰੂਪ ਸਿੰਘ ਰੂਪਾ, ਦੀਪਕ ਮੁੰਡੀ, ਮਨੂੰ ਕੁੱਸਾ ਹਾਲੇ ਫ਼ਰਾਰ ਹਨ | ਦੂਸਰੇ ਪਾਸੇ ਪੰਜਾਬ ਪੁਲਿਸ ਜਗਰੂਪ ਸਿੰਘ ਰੂਪਾ, ਮਨੂ ਕੁੱਸਾ, ਪਿ੍ਆਵਰਤ ਫ਼ੌਜੀ ਅਤੇ ਅੰਕਿਤ ਸੇਰਸਾ ਨਾਂਅ ਦੇ ਸ਼ੂਟਰਾਂ ਨੂੰ ਹਤਿਆਰੇ ਮੰਨ ਰਹੀ ਹੈ | ਕਾਬਲੇ ਗ਼ੌਰ ਰਹੇ ਕਿ ਪੰਜਾਬ ਪੁਲਿਸ ਮੂਸੇਵਾਲਾ ਹੱਤਿਆ ਮਾਮਲੇ 'ਚ ਰੇਕੀ ਕਰਨ ਅਤੇ ਸਾਧਨ ਮੁਹੱਈਆ ਕਰਵਾਉਣ ਦੇ ਦੋਸ਼ 'ਚ ਦਰਜਨ ਤੋਂ ਵਧੇਰੇ ਕਥਿਤ ਦੋਸ਼ੀਆਂ ਨੂੰ ਜੇਲ੍ਹ ਭੇਜ ਚੁੱਕੀ ਹੈ |
ਫ਼ਿਰੋਜ਼ਪੁਰ, 5 ਜੁਲਾਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿਚ ਫ਼ਿਰੋਜ਼ਪੁਰ ਦੇ ਸਰਕਾਰੀ ਹਾਈ ਸਕੂਲ ਸਤੀਏ ਵਾਲਾ ਦੀ ਹੋਣਹਾਰ ਵਿਦਿਆਰਥਣ ਨੈੈਨਸੀ ਰਾਣੀ ਪੁੱਤਰੀ ਰਾਮ ਕ੍ਰਿਸ਼ਨ ਨੇ 99.8 ਫ਼ੀਸਦੀ ...
ਮਸਤੂਆਣਾ ਸਾਹਿਬ, 5 ਜੁਲਾਈ (ਦਮਦਮੀ)-ਗੁਰੂ ਤੇਗ਼ ਬਹਾਦਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਂਝਲਾ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਪੁੱਤਰੀ ਰੱਬੀ ਸਿੰਘ ਵਾਸੀ ਨੱਤਾ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਪੰਜਾਬ ਦੀ ਮੈਰਿਟ ਵਿਚ 650 ਅੰਕਾਂ 'ਚੋਂ 644 ਅੰਕ ਹਾਸਲ ਕਰਕੇ ...
ਐਸ.ਏ.ਐਸ. ਨਗਰ, 5 ਜੁਲਾਈ (ਜਸਬੀਰ ਸਿੰਘ ਜੱਸੀ)-ਕੇਂਦਰੀ ਜਾਂਚ ਏਜੰਸੀ ਐਨ.ਆਈ.ਏ. ਵਲੋਂ ਜਨਵਰੀ ਮਹੀਨੇ 'ਚ ਜਲੰਧਰ 'ਚ ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਕਾਰਕੰੁਨਾਂ ਵਲੋਂ ਹਿੰਦੂ ਪੁਜਾਰੀ ਕਮਲਦੀਪ ਸ਼ਰਮਾ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ 'ਚ ਅੱਜ ਚਾਰ ...
ਚੰਡੀਗੜ੍ਹ, 5 ਜੁਲਾਈ (ਪ੍ਰੋ. ਅਵਤਾਰ ਸਿੰਘ)-ਜਦੋਂ ਵੀ ਪੰਜਾਬ 'ਚ ਨਵੀਂ ਸਰਕਾਰ ਹੋਂਦ ਵਿਚ ਆਉਂਦੀ ਹੈ, ਬਣਦਿਆਂ ਸਾਰ ਇਕ ਵਾਰੀ ਤਾਂ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਮੋਹ ਦਿਖਾਉਂਦਿਆਂ ਪੰਜਾਬੀ ਵਿਚ ਕੰਮ ਕਰਨ ਲਈ ਤੇ ਸਾਰੇ ਬੋਰਡਾਂ ਉੱਪਰ ਪੰਜਾਬੀ 'ਚ ਨਾਂਅ ਲਿਖਣ ਦੇ ਹੁਕਮ ...
ਕਾਲਾ ਸੰਘਿਆਂ, 5 ਜੁਲਾਈ (ਬਲਜੀਤ ਸਿੰਘ ਸੰਘਾ)-ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ 427ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਟਾਹਲੀ ਸਾਹਿਬ ਬਲੇਰਖਾਨਪੁਰ ਵਿਚ ਕਰਵਾਏ ਸਾਲਾਨਾ ਸਮਾਗਮ ਵਿਚ ਵੱਡੀ ਗਿਣਤੀ ਵਿਚ ਸੰਗਤਾਂ ...
ਖੇਮਕਰਨ, 5 ਜੁਲਾਈ (ਬਿੱਲਾ)-ਖੇਮਕਰਨ ਬੱਸ ਅੱਡੇ ਤੋਂ ਇਕ ਟੈਕਸੀ ਚਲਾ ਰਹੇ ਡਰਾਈਵਰ ਸ਼ੇਰ ਮਸੀਹ ਪੁੱਤਰ ਨਾਜਰ ਮਸੀਹ ਦੀ ਸੜਕ 'ਤੇ ਪਿੰਡ ਟਾਹਲੀ ਮੋੜ ਨਜ਼ਦੀਕ ਚੱਲਦੀ ਕਾਰ ਵਿਚ ਬੈਠੇ 2 ਅਣਪਛਾਤੇ ਵਿਅਕਤੀਆਂ ਵਲੋਂ ਡਰਾਈਵਰ ਨੂੰ ਪਿੱਛੇ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ...
ਚੰਡੀਗੜ੍ਹ, 5 ਜੁਲਾਈ (ਪ੍ਰੋ. ਅਵਤਾਰ ਸਿੰਘ)- ਪੰਜਾਬ ਸਰਕਾਰ ਵਲੋਂ ਬੀਤੇ ਦਿਨ ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਕੇ ਇਨ੍ਹਾਂ ਹੁਕਮਾਂ ਨੂੰ ਦੇਰ ਰਾਤ ਵਾਪਸ ਲੈ ਲਿਆ ਗਿਆ ਸੀ ਤੇ ਮੁੜ ਉਸੇ ਸੂਚੀ ਨੂੰ ਅੱਜ ਮੁੜ ਜਾਰੀ ਕਰ ਦਿੱਤਾ ਗਿਆ ਹੈ | ਇਸ ਸੂਚੀ ਵਿਚ ...
ਐੱਸ. ਏ. ਐੱਸ. ਨਗਰ, 5 ਜੁਲਾਈ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਮੁਹਾਲੀ ਜ਼ਿਲੇ੍ਹ ਦੇ ਪਿੰਡ ਮਾਜਰੀਆਂ ਦੀ ਲਗਪਗ 578 ਏਕੜ (4624 ਕਨਾਲ) ਜ਼ਮੀਨ ਦੇ ਇੰਤਕਾਲ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਲ ਰਿਕਾਰਡ 'ਚ ਛੇੜਛਾੜ ਕਰਨ ਦੇ ...
ਜੰਡਿਆਲਾ ਮੰਜਕੀ, 5 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਥਾਣਾ ਨੂਰਮਹਿਲ ਦੇ ਅਧੀਨ ਪੈਂਦੇ ਪਿੰਡ ਪਾਸਲਾ 'ਚ ਇਕ ਮੇਲੇ ਦੌਰਾਨ 2 ਧੜਿਆਂ ਵਿਚਕਾਰ ਗੋਲੀਬਾਰੀ ਅਤੇ ਲੜਾਈ ਦੀ ਲਪੇਟ 'ਚ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਬੇਸ਼ੱਕ ਮੌਕੇ 'ਤੇ ਲੜਨ ...
ਲਹਿਰਾਗਾਗਾ, 5 ਜੁਲਾਈ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਦ ਦੇ ਨਤੀਜੇ ਵਿਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਘੋੜੇਨਬ ਦੀ ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਨੇ 642 ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ ...
ਅੰਮਿ੍ਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਸੰਗਰੂਰ ਵਿਖੇ ਪਿਛਲੇ ਦਿਨੀਂ ਹੋਈ ਲੋਕ ਸਭਾ ਜ਼ਿਮਨੀ ਚੋਣ ਵਿਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੇ ...
ਅੰਮਿ੍ਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਕਰੀਬ ਤਿੰਨ ਦਹਾਕਿਆਂ ਤੋਂ ਕਰਨਾਟਕਾ ਬੰਬ ਧਮਾਕਾ ਮਾਮਲੇ ਵਿਚ ਜੇਲ੍ਹ ਵਿਚ ਨਜ਼ਰਬੰਦ ਚਲੇ ਆ ਰਹੇ ਬੰਦੀ ਸਿੰਘ, ਭਾਈ ਗੁਰਦੀਪ ਸਿੰਘ ਖੈੜਾ, ਜਿਨ੍ਹਾਂ ਨੂੰ ਬੀਤੇ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਕੇਂਦਰੀ ਜੇਲ੍ਹ ...
ਐੱਸ. ਏ. ਐੱਸ. ਨਗਰ, 5 ਜੁਲਾਈ (ਕੇ. ਐੱਸ. ਰਾਣਾ)-ਪੰਜਾਬ ਦੀ ਧਰਤੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣਾ, ਬਰਗਾੜੀ ਬੇਅਦਬੀ ਘਟਨਾ ਵਾਪਰਨਾ, ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਸਮੇਤ ਹੋਰ ਵਾਪਰੀਆਂ ਦਰਜਨਾਂ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ...
ਅੰਮਿ੍ਤਸਰ, 5 ਜੁਲਾਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੀ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਕੱਲ੍ਹ 6 ਜੁਲਾਈ ਨੂੰ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫਤਰ ਦੇ ਕਾਨਫ਼ਰੰਸ ਹਾਲ ਵਿਖੇ ਹੋ ਰਹੀ ਹੈ | ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਦੇ ਕਰੀਬ ਪ੍ਰਧਾਨ ਹਰਜਿੰਦਰ ਸਿੰਘ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਰਕਾਰ ਵਲੋਂ ਜ਼ਮੀਨ ਜਾਇਦਾਦ ਦੀਆਂ ਰਜਿਸਟਰੀਆਂ ਦੇ ਕੁਲੈਕਟਰ ਰੇਟਾਂ 'ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਜਿਸ ਕਾਰਨ ਸੂਬੇ ਭਰ ਵਿਚ ਪ੍ਰਾਪਰਟੀ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ | ਜਾਣਕਾਰੀ ਅਨੁਸਾਰ ...
ਅੰਮਿ੍ਤਸਰ, 5 ਜੁਲਾਈ (ਰੇਸ਼ਮ ਸਿੰਘ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਹੱਤਿਆ ਮਾਮਲੇ 'ਚ ਨਾਮਜ਼ਦ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਨੂੰ ਅੰਮਿ੍ਤਸਰ ਵਿਖੇ ਇਕ ਕਤਲ ਦੇ ਮਾਮਲੇ 'ਚ ਵੀ ਨਾਮਜ਼ਦ ਕੀਤਾ ਗਿਆ ਹੈ, ਨੂੰ ਭਲਕੇ 6 ਜੂਨ ਨੂੰ ਇਥੇ ਮੁੜ ਅਦਾਲਤ 'ਚ ...
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ)-ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਤਕਨੀਕੀ ਪੱਧਰ 'ਤੇ ਵਿਚਾਰ ਕੇ ਕੰਢੀ ਨਹਿਰ (ਤਲਵਾੜਾ-ਬਲਾਚÏਰ) ਪ੍ਰਾਜੈਕਟ ਨੂੰ ਮੁਕੰਮਲ ਕਰੇਗੀ | ਪੰਜਾਬ ਦੇ ਕੰਢੀ ਖੇਤਰ ਦੇ ਬਰਾਨੀ ਰਕਬੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰਨ ...
ਪੋਜੇਵਾਲ ਸਰਾਂ, 5 ਜੁਲਾਈ (ਨਵਾਂਗਰਾਈਾ)-ਰਾਸ਼ਟਰੀ ਪੁਰਸਕਾਰ ਲੈਣ ਦੇ ਚਾਹਵਾਨ ਸਕੂਲ ਮੁਖੀ/ਇੰਚਾਰਜ ਤੇ ਸਕੂਲ ਅਧਿਆਪਕ ਹੁਣ 10 ਜੁਲਾਈ ਤੱਕ ਆਨ ਲਾਈਨ ਵੈੱਬ ਸਾਈਟ 'ਤੇ ਅਪਲਾਈ ਕਰ ਸਕਣਗੇ | ਇਸ ਸੰਬੰਧੀ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਪੰਜਾਬ ਵਲੋਂ ਐਮ.ਐੱਚ.ਆਰ.ਡੀ. ...
ਚੰਡੀਗੜ੍ਹ, 5 ਜੁਲਾਈ (ਅ. ਬ.)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸੂਬੇ ਦੇ ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਖ਼ਾਸ ਕਰ ਕੇ ਭਾਰਤੀ ਫ਼Ïਜ ਵਿਚ ਰੁਜ਼ਗਾਰ ਦੇ ਮÏਕੇ ਪ੍ਰਦਾਨ ਕਰਨ ਦੀਆਂ ਹਦਾਇਤਾਂ ਦੇ ਸਨਮੁਖ ਸੂਬਾ ਸਰਕਾਰ ਕਿੱਤਾਮੁਖੀ ਐੱਨ. ਸੀ. ਸੀ. ਨੂੰ ...
ਚੰਡੀਗੜ੍ਹ, 5 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਲੀ ਸਰਕਾਰ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਛੇਤੀ ਹੀ ਪੂਰਾ ਕਰੇਗੀ | ਉਨ੍ਹਾਂ ਕਿਹਾ ਕਿ ...
ਚੰਡੀਗੜ੍ਹ, 5 ਜੁਲਾਈ (ਅਜੀਤ ਬਿਊਰੋ)- ਪੰਜਾਬ ਵਿਚ ਅੱਜ ਕੋਰੋਨਾ ਮਹਾਂਮਾਰੀ ਦੇ 168 ਨਵੇਂ ਮਾਮਲੇ ਸਾਹਮਣੇ ਆਏ ਅਤੇ 221 ਮਰੀਜ਼ ਸਿਹਤਯਾਬ ਹੋਏ | ਜ਼ਿਲ੍ਹਾ ਰੂਪਨਗਰ 'ਚੋਂ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ | ਜਿਹੜੇ ਜ਼ਿਲਿ੍ਹਆਂ 'ਚੋਂ ਮਾਮਲੇ ਸਾਹਮਣੇ ...
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਵਲੋਂ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਸੇਵਾਵਾਂ ਮੁਹੱਈਆ ਕਰਾਉਣ ਦੇ ਦਾਅਵੇ ਪੰਜਾਬ ਦੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰਾਂ 'ਚ ਹਵਾ ਹੁੰਦੇ ਨਜ਼ਰ ਆ ਰਹੇ ਹਨ | ਜ਼ਿਲਿ੍ਹਆਂ ਵਿਚ ਸਥਾਨਕ ਪੱਧਰ ...
ਲੁਧਿਆਣਾ, 5 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਰਿਮਾਂਡ ਖ਼ਤਮ ਹੋਣ, ਉਪਰੰਤ ਅੱਜ ਮੁੜ ਤੋਂ ਭਾਰੀ ...
ਸੰਗਰੂਰ, 5 ਜੁਲਾਈ (ਧੀਰਜ ਪਸ਼ੌਰੀਆ)-ਪੰਜਾਬ ਦੀਆਂ ਮੰਡੀਆਂ 'ਚ ਇਸ ਸੀਜਨ ਦੌਰਾਨ ਹੁਣ ਤੱਕ 1,51,323 ਕੁਇੰਟਲ ਮੂੰਗੀ ਦੀ ਆਮਦ ਹੋਈ ਹੈ, ਜਿਸ ਵਿਚੋਂ 1,48,892 ਕੁਇੰਟਲ ਮੂੰਗੀ ਖਰੀਦੀ ਜਾ ਚੁੱਕੀ ਹੈ | ਖਰੀਦੀ ਗਈ ਮੂੰਗੀ 'ਚੋਂ 17,263 ਕੁਇੰਟਲ ਮੂੰਗੀ ਮਾਰਕਫੈੱਡ ਨੇ ਖਰੀਦੀ ਹੈ, ਜਦਕਿ ...
ਮੌੜ ਮੰਡੀ, 5 ਜੁਲਾਈ (ਗੁਰਜੀਤ ਸਿੰਘ ਕਮਾਲੂ)-ਪਿੰਡ ਘੁੰਮਣ ਕਲਾਂ ਵਿਖੇ ਇਕ ਬਜ਼ੁਰਗ ਔਰਤ ਵਲੋਂ ਘਰ ਵਿਚ ਆਰਥਿਕ ਤੰਗੀ ਕਾਰਨ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ | ਕਿਸਾਨ ਆਗੂ ਕਰਮਜੀਤ ਸਿੰਘ ਘੁੰਮਣ ਕਲਾ ਨੇ ਦੱਸਦਿਆਂ ਕਿਹਾ ਕਿ ਮਿ੍ਤਕਾ ਪ੍ਰੀਤਮ ਕੌਰ (70) ...
ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਰੂਸ ਦੇ ਰਾਜਦੂਤ ਡੇਨਿਸ ਅਲੀਪੋਵ ਨੇ ਕਿਹਾ ਕਿ ਰੂਸ ਬਹੁਪੱਖੀ ਮੰਚਾਂ 'ਤੇ ਉਸ ਨੂੰ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਨਾ ਕਰਨ ਲਈ ਭਾਰਤ ਦੀ ਸ਼ਲਾਘਾ ਕਰਦਾ ਹੈ ਅਤੇ ਦੋਵੇਂ ਦੇਸ਼ਾਂ ਦਰਮਿਆਨ ਦੁਵੱਲਾ ਵਪਾਰ ਵਧ ਰਿਹਾ ਹੈ | ...
ਰਾਂਚੀ, 5 ਜੁਲਾਈ (ਏੇਜੰਸੀ)- ਝਾਰਖੰਡ ਹਾਈਕੋਰਟ ਨੇ ਮੰਗਲਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਦਾਇਰ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ 'ਚ ਉਸ ਨੇ ਆਪਣੇ ਖ਼ਿਲਾਫ਼ ਦ1ਰਜ ਮਾਣਹਾਨੀ ਦਾ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਸੀ | ਰਾਹੁਲ ਗਾਂਧੀ ਨੇ ਰਾਂਚੀ 'ਚ ਉਸ ...
ਚੰਡੀਗੜ੍ਹ, 5 ਜੁਲਾਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ ਅੱਜ ਦੇਰ ਰਾਤ 3 ਸੀਨੀਅਰ ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਸ੍ਰੀ ਕੇ. ਏ. ਪੀ. ਸਿਨਹਾ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ, ਟੈਕਸਟੇਸ਼ਨ ਅਤੇ ਵਾਧੂ ਚਾਰਜ ਮੁੱਖ ਸਕੱਤਰ ਵਿੱਤ ਨੂੰ ...
ਅੰਮਿ੍ਤਸਰ, 5 ਜੁਲਾਈ (ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁ: ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਨਵੰਬਰ ਵਿਚ ਪਾਕਿਸਤਾਨ ਭੇਜਿਆ ਜਾਵੇਗਾ, ਜਿਸ ਸੰਬੰਧੀ ਵੀਜ਼ਾ ਪ੍ਰਕਿਰਿਆ ...
ਚੰਡੀਗੜ੍ਹ, 5 ਜੁਲਾਈ (ਐਨ.ਐਸ.ਪਰਵਾਨਾ)- ਪੰਜਾਬ ਮੰਤਰੀ ਮੰਡਲ ਜਿਸ 'ਚ ਕੱਲ੍ਹ ਹੋਰ 5 ਮੰਤਰੀ ਸ਼ਾਮਿਲ ਕੀਤੇ ਗਏ ਹਨ, ਦੀ ਪਹਿਲੀ ਮੀਟਿੰਗ 6 ਜੁਲਾਈ ਨੂੰ ਸਵੇਰੇ 10:30 ਵਜੇ ਇੱਥੇ ਸਿਵਲ ਸਕੱਤਰੇਤ ਵਿਚ ਬੁਲਾਈ ਗਈ ਹੈ, ਜਿਸ ਵਿਚ ਰਸਮੀ ਤੌਰ 'ਤੇ ਫ਼ਿਲਹਾਲ ਕੋਈ ਏਜੰਡਾ ਜਾਰੀ ਨਹੀਂ ...
ਬੀਜਿੰਗ, 5 ਜੁਲਾਈ (ਏਜੰਸੀ)- ਚੀਨ ਨੇ ਕੋਵਿਡ-19 ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਹਵਾਈ ਸੇਵਾਵਾਂ 'ਤੇ ਲਗਾਈਆਂ ਪਾਬੰਦੀਆਂ 2 ਸਾਲ ਬਾਅਦ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਚੀਨ ਵਲੋਂ ਪਿਛਲੇ ਮਹੀਨੇ ਭਾਰਤੀ ਪੇਸ਼ੇਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਵੀਜ਼ਾ ...
ਬੀਦਰ, (ਕਰਨਾਟਕ), 5 ਜੁਲਾਈ (ਏਜੰਸੀ)-ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿਚ ਇਕ ਹੋਰ ਅਧਿਆਏ ਜੁੜ ਗਿਆ ਹੈ | ਭਾਰਤੀ ਹਵਾਈ ਸੈਨਾ ਵਿਚ ਪਹਿਲੀ ਵਾਰ ਇਕ ਪਿਤਾ ਅਤੇ ਬੇਟੀ ਨੇ ਇਕੱਠਿਆਂ ਜਹਾਜ਼ ਉਠਾਇਆ | ਏਅਰ ਕਮਾਂਡਰ ਸੰਜੇ ਸ਼ਰਮਾ ਨੇ ਆਪਣੀ ਬੇਟੀ ਫਲਾਇੰਗ ਅਫਸਰ ਅਨੰਨਿਆ ਨਾਲ ...
ਨਵੀਂ ਦਿੱਲੀ, 5 ਜੁਲਾਈ (ਏਜੰਸੀ)-ਚੀਫ਼ ਜਸਟਿਸ ਐਨ. ਵੀ. ਰਮਨਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਚ ਕੇਸਾਂ ਦਾ ਲੰਬਿਤ ਹੋਣਾ ਮੁੱਖ ਮੁੱਦਾ ਹੈ ਅਤੇ ਬੁਨਿਆਦੀ ਢਾਂਚੇ ਦੀ ਅਣਹੋਂਦ ਅਤੇ ਵਧ ਰਹੇ ਕੰਮ ਦੇ ਬੋਝ ਨਾਲ ਜੱਜਾਂ ਦੀ ਕਮੀ ਕਾਰਨ ਸਮੱਸਿਆ ਵਧ ਰਹੀ ਹੈ | ਚੀਫ਼ ...
ਨਵੀਂ ਦਿੱਲੀ, 5 ਜੁਲਾਈ (ਏਜੰਸੀ)- ਭਾਰਤੀ ਹਵਾਈ ਸੈਨਾ (ਆਈ.ਏ.ਐਫ.) ਨੇ ਦੱਸਿਆ ਕਿ 'ਅਗਨੀਪਥ' ਭਰਤੀ ਸਕੀਮ ਤਹਿਤ ਉਨ੍ਹਾਂ ਨੂੰ 7.5 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ | ਆਈ.ਏ.ਐਫ. ਵਲੋਂ ਟਵਿੱਟਰ 'ਤੇ ਦੱਸਿਆ ਗਿਆ ਹੈ ਕਿ 24 ਜੂਨ ਨੂੰ ਅਗਨੀਪਥ ਭਰਤੀ ਸਕੀਮ ਲਈ ਸ਼ੁਰੂ ਹੋਈ ਆਨਲਾਈਨ ...
ਰਾਂਚੀ, 5 ਜੁਲਾਈ (ਪੀ.ਟੀ.ਆਈ.)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਹਵਾਲਾ ਮਾਮਲੇ ਦੀ ਜਾਂਚ ਤਹਿਤ ਆਈ.ਏ.ਐਸ. ਅਧਿਕਾਰੀ ਤੇ ਝਾਰਖੰਡ ਦੀ ਸਾਬਕਾ ਮਾਈਨਿੰਗ ਸਕੱਤਰ ਪੂਜਾ ਸਿੰਘਲ ਅਤੇ ਉਸ ਨਾਲ ਸੰਬੰਧ ਰੱਖਣ ਵਾਲੇ ਹੋਰਨਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ | ਸੰਘੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX