ਨਵੀਂ ਦਿੱਲੀ, 5 ਜੁਲਾਈ (ਜਗਤਾਰ ਸਿੰਘ)-ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦਿੱਲੀ ਵਿਧਾਨ ਸਭਾ ਵਿਚ ਵਾਤਾਵਰਨ ਵਿਭਾਗ, ਡੀ.ਪੀ.ਸੀ.ਸੀ., ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਅਤੇ ਦਿੱਲੀ ਦੇ ਈਕੋ ਕਲੱਬ ਨਾਲ ਸਾਂਝੀ ਮੀਟਿੰਗ ਕੀਤੀ | ਇਸ ਮੀਟਿੰਗ ਦਾ ਮੁੱਖ ਉਦੇਸ਼ ਦਿੱਲੀ ਵਿਚ ਸਿੰਗਲ ਯੂਜ਼ ਪਲਾਸਟਿਕ ਦੇ ਪਾਬੰਦੀਸ਼ੁਦਾ ਉਤਪਾਦਾਂ ਬਾਰੇ ਆਮ ਲੋਕਾਂ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕਰਨਾ ਹੈ | ਮੀਟਿੰਗ ਤੋਂ ਬਾਅਦ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਵਾਤਾਵਰਨ ਮੰਤਰਾਲਾ ਪ੍ਰਦੂਸ਼ਣ ਖ਼ਿਲਾਫ਼ ਸਾਰੇ ਢੁਕਵੇਂ ਕਦਮ ਚੁੱਕ ਰਿਹਾ ਹੈ | ਦਿੱਲੀ 'ਚ ਵਧਦੇ ਪ੍ਰਦੂਸ਼ਣ ਦੇ ਖਿਲਾਫ ਵਿਭਾਗ ਵਲੋਂ ਸਰਦੀਆਂ ਦੀ ਤਰਜ਼ 'ਤੇ ਗਰਮੀਆਂ ਦਾ ਐਕਸ਼ਨ ਪਲਾਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ | ਸਿੰਗਲ ਯੂਜ਼ ਪਲਾਸਟਿਕ ਵਸਤੂਆਂ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਦੇ ਨਾਲ-ਨਾਲ ਇਸ ਦੀ ਵਰਤੋਂ ਨੂੰ ਰੋਕਣ ਲਈ ਜਨ ਅੰਦੋਲਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਸਿੰਗਲ ਯੂਜ਼ ਪਲਾਸਟਿਕ ਦੀਆਂ ਵਸਤੂਆਂ ਨੂੰ ਉਦੋਂ ਤੱਕ ਰੋਕਣਾ ਸੰਭਵ ਨਹੀਂ ਹੈ ਜਦੋਂ ਤੱਕ ਹੋਰ ਵਿਕਲਪਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ | ਉਨ੍ਹਾਂ ਦੱਸਿਆ ਕਿ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਤੋਂ ਬਣੇ 19 ਉਤਪਾਦਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ | ਇਸ ਦੇ ਨਾਲ ਹੀ ਸਿੰਗਲ ਯੂਥ ਪਲਾਸਟਿਕ ਦੇ ਬਦਲ ਨੂੰ ਉਤਸ਼ਾਹਿਤ ਕਰਨ ਲਈ ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿਖੇ ਤਿੰਨ ਰੋਜ਼ਾ ਪਲਾਸਟਿਕ ਬਦਲ ਮੇਲਾ ਵੀ ਲਗਾਇਆ ਗਿਆ | ਪਰ ਮੇਲੇ ਦੇ ਆਖ਼ਰੀ ਦਿਨ ਰਾਊਾਡ ਟੇਬਲ ਕਾਨਫਰੰਸ ਦੌਰਾਨ ਸਮੂਹ ਪੈਨਲਿਸਟਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਦੇਖਿਆ ਗਿਆ ਕਿ ਆਮ ਲੋਕਾਂ ਵਿਚ ਹੀ ਨਹੀਂ ਸਗੋਂ ਸਨਅਤੀ ਐਸੋਸੀਏਸ਼ਨਾਂ ਵਿਚ ਵੀ ਪਲਾਸਟਿਕ ਦੀ ਪਾਬੰਦੀ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ | ਉਨ੍ਹਾਂ ਕਿਹਾ ਕਿ ਮੀਟਿੰਗ 'ਚ ਦਿੱਲੀ ਦੇ ਈਕੋ ਕਲੱਬਾਂ ਅਤੇ ਯੂਐਨਈਪੀ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਦਿੱਲੀ ਦੇ ਈਕੋ ਕਲੱਬਾਂ ਦੇ ਬੱਚੇ ਸਿੰਗਲ ਯੂਜ਼ ਪਲਾਸਟਿਕ ਦੇ ਪਾਬੰਦੀਸ਼ੁਦਾ ਉਤਪਾਦਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ |
ਨਕੋਦਰ, 5 ਜੁਲਾਈ (ਗੁਰਵਿੰਦਰ ਸਿੰਘ)-ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਜਲੰਧਰ ਦੀ ਸ਼ਿਕਾਇਤ 'ਤੇ ਐਸ. ਐਸ .ਪੀ. ਜਲੰਧਰ ਦਿਹਾਤੀ ਦੇ ਆਦੇਸ਼ 'ਤੇ ਥਾਣਾ ਸਿਟੀ ਪਿੁਲਸ ਨੇ ਨਕੋਦਰ ਵਿਖੇ ਤਾਇਨਾਤ ਸਿਵਲ ਸਪਲਾਈ ਵਿਭਾਗ ਦੇ 2 ਇੰਸਪੈਕਟਰਾਂ ...
ਨਵੀਂ ਦਿੱਲੀ, 5 ਜੁਲਾਈ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿਧਾਨ ਸਭਾ 'ਚ ਆਪਣੇ ਸੰਬੋਧਨ ਦੌਰਾਨ ਭਾਜਪਾ 'ਤੇ ਤਿੱਖੇ ਹਮਲੇ ਕੀਤੇ | ਕੇਜਰੀਵਾਲ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਗਿ੍ਫਤਾਰੀ ਅਤੇ ਦਿੱਲੀ ਨਗਰ ਨਿਗਮ ...
ਨਵੀਂ ਦਿੱਲੀ, 5 ਜੁਲਾਈ (ਬਲਵਿੰਦਰ ਸਿੰਘ ਸੋੋਢੀ)-ਬਰਸਾਤਾਂ ਆਉਂਦਿਆਂ ਹੀ ਦਿੱਲੀ 'ਚ ਡੇਂਗੂ ਦਾ ਖ਼ਤਰਾ ਵਧ ਗਿਆ ਹੈ ਅਤੇ ਮੱਛਰ ਦਾ ਲਾਰਵਾ ਵਧਦਾ ਜਾ ਰਿਹਾ ਹੈ | ਜੇਕਰ ਇਸ ਲਾਰਵੇ ਦੇ ਵਾਧੇ ਨੂੰ ਸਮੇਂ ਸਿਰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਨਤੀਜੇ ਮਾੜੇ ਹੋ ਸਕਦੇ ਹਨ | ਇਸ ...
ਨਵੀਂ ਦਿੱਲੀ, 5 ਜੁਲਾਈ (ਜਗਤਾਰ ਸਿੰਘ)-ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕੇਜਰੀਵਾਲ ਸਰਕਾਰ ਵਲੋਂ ਮੁਫ਼ਤ ਬਿਜਲੀ ਦੇਣ ਦੇ ਦਾਅਵੇ ਨੂੰ ਦਿੱਲੀ ਵਾਸੀਆਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਦਿੱਲੀ ਵਿਚ ਜਿੰਨੀ ਬਿਜਲੀ ਸਪਲਾਈ ਕੀਤੀ ਜਾ ਰਹੀ ...
ਨਵੀਂ ਦਿੱਲੀ, 5 ਜੁਲਾਈ (ਬਲਵਿੰਦਰ ਸਿੰਘ ਸੋਢੀ)- ਦਿੱਲੀ 'ਚ ਬਾਰਿਸ਼ ਪੈਣ 'ਤੇ ਕਈ ਇਲਾਕਿਆਂ 'ਚ ਪਾਣੀ ਏਨਾ ਭਰ ਜਾਂਦਾ ਹੈ ਕਿ ਆਵਾਜਾਈ ਠੱਪ ਹੋਣ ਦੇ ਨਾਲ-ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ | ਇਸ ਮਾਮਲੇ 'ਚ ਦਿੱਲੀ ਟ੍ਰੈਫਿਕ ਪੁਲਿਸ ਨੇ ਜਿਨ੍ਹਾਂ ਥਾਵਾਂ 'ਤੇ ...
ਨਵੀਂ ਦਿੱਲੀ, 5 ਜੁਲਾਈ (ਜਗਤਾਰ ਸਿੰਘ)-ਮੋਤੀ ਨਗਰ ਤਾਂਗਾ ਸਟੈਂਡ ਵਾਲੇ ਦਾਖਲਾ ਦਰਵਾਜ਼ੇ ਦੀ 'ਗੁਰੂ ਗੋਬਿੰਦ ਸਿੰਘ ਦੁਆਰ' ਦੇ ਤੌਰ 'ਤੇ ਕਾਇਆਕਲਪ ਅਤੇ ਨਵੀਨੀਕਰਨ ਦੀ ਕਾਰ ਸੇਵਾ ਸੰਪੂਰਨ ਹੋਣ ਦੇ ਸ਼ੁਕਰਾਨੇ ਵਜੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ...
ਨਵੀਂ ਦਿੱਲੀ, 5 ਜੁਲਾਈ (ਜਗਤਾਰ ਸਿੰਘ)-ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਕਿਹਾ ਕਿ ਰਾਜਧਾਨੀ ਦਿੱਲੀ ਦੀਆਂ ਮੌਜੂਦਾ ਸਮੱਸਿਆਵਾਂ ਸਮੇਤ ਮਹਿੰਗਾਈ ਦੀ ਮਾਰ ਝੱਲ ਰਹੇ ਦਿੱਲੀ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਨਜ਼ਰਅੰਦਾਜ਼ ...
ਨਵੀਂ ਦਿੱਲੀ, 5 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਪੰਜਾਬੀ ਸਾਹਿਤਕ ਰਸਾਲੇ 'ਤਾਸਮਨ' ਦਾ ਛੇਵਾਂ ਅੰਕ ਜਾਰੀ ਕੀਤਾ ਗਿਆ | ਇਸ ਮੌਕੇ ਰਸਾਲੇ ਦੇ ਸੰਪਾਦਕ ਸਤਪਾਲ ਭੀਖੀ, ਸਹਿ-ਸੰਪਾਦਕ ਸੁਮੀਤ ਸ਼ੰਮੀ ਅਤੇ ਕੈਲੀਬਰ ...
ਨਵੀਂ ਦਿੱਲੀ, 5 ਜੁਲਾਈ (ਬਲਵਿੰਦਰ ਸਿੰਘ ਸੋਢੀ)- ਦਿੱਲੀ 'ਚ ਮੋਬਾਈਲ ਚੋਰੀ ਅਤੇ ਝਪਟਮਾਰੀ ਦੀਆਂ ਰੋਜ਼ਾਨਾ ਵਾਰਦਾਤਾਂ ਹੁੰਦੀਆਂ ਹਨ ਅਤੇ ਝਪਟਮਾਰ ਆਪਣਾ ਕੰਮ ਕਰਕੇ ਫਰਾਰ ਹੋ ਜਾਂਦੇ ਹਨ | ਜਿਨ੍ਹਾਂ ਦਾ ਘੱਟ ਹੀ ਪਤਾ ਲਗਦਾ ਹੈ | ਹੁਣ ਦਿੱਲੀ ਪੁਲਿਸ ਨੇ ਪਹਿਲੀ ਵਾਰ ...
ਸਿਰਸਾ, 5 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹੇ 'ਚ ਪਿਛਲੇ 2 ਦਿਨਾਂ 'ਚ ਕੋਰੋਨਾ ਪਾਜ਼ੀਟਿਵ ਦੇ 20 ਨਵੇਂ ਕੇਸ ਆਏ ਹਨ | ਸਿਰਸਾ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਐਕਟਿਵ ਕੇਸਾਂ ਦੀ ਗਿਣਤੀ 43 ਹੋ ਗਈ ਹੈ | ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਮਨੀਸ਼ ...
ਪਿਹੋਵਾ, 5 ਜੁਲਾਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਕਸਬੇ ਦੀ ਗੁਰੂ ਨਾਨਕ ਕਾਲੋਨੀ 'ਚੋਂ ਭੇਦਭਰੀ ਹਾਲਤ 'ਚ ਲਾਪਤਾ ਹੋਏ 12 ਸਾਲਾ ਲੜਕੇ ਦਾ ਪੰਜ ਦਿਨ ਬੀਤ ਜਾਣ 'ਤੇ ਵੀ ਕੋਈ ਸੁਰਾਗ ਨਹੀਂ ਲੱਗਾ | ਬੱਚੇ ਦੀ ਮਾਂ ਰਜਨੀ ਨੇ ਦੱਸਿਆ ਕਿ ਸਨਿਚਰਵਾਰ ਸ਼ਾਮ ਉਸ ਦਾ ਲੜਕਾ ...
ਸ਼ਾਹਬਾਦ ਮਾਰਕੰਡਾ, 5 ਜੁਲਾਈ (ਅਵਤਾਰ ਸਿੰਘ)-ਰੋਟਰੀ ਕਲੱਬ ਵਲੋਂ ਸਰਕਾਰੀ ਹਾਈ ਸੈਕੰਡਰੀ ਸਕੂਲ ਪਿੰਡ ਕਲਿਆਣਾ ਜ਼ਿਲ੍ਹਾ ਕੁਰੂਕਸ਼ੇਤਰ ਨੂੰ 15 ਪੱਖੇ ਦਿੱਤੇ ਗਏ | ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਅਧਿਆਪਕਾ ਰੇਖਾ ਨੇ ਕੀਤੀ ਅਤੇ ਸਮੂਹ ਲੋਕਾਂ ਨੂੰ ਜੀ ਆਇਆਂ ਕਿਹਾ ...
ਗੂਹਲਾ ਚੀਕਾ, 5 ਜੁਲਾਈ (ਓ.ਪੀ. ਸੈਣੀ)-ਇੱਥੇ ਯੂਨੀਅਨ ਬੈਂਕ ਚੀਕਾ 'ਚੋਂ ਇਕ ਵਿਅਕਤੀ ਨੂੰ ਨੂੰ ਨੌਜਵਾਨਾਂ ਵਲੋਂ ਨਸ਼ਾ ਕਰਾ ਕੇ 50 ਹਜ਼ਾਰ ਰੁਪਏ ਦੀ ਰਕਮ ਲੈ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਵਾਰਡ ਨੰਬਰ 2, ਸਾਂਈ ਕਾਲੋਨੀ ਚੀਕਾ ਦੀ ...
ਸਿਰਸਾ, 5 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਅਰਨੀਆਂਵਾਲੀ ਦੇ ਸਰਕਾਰੀ ਮਾਡਲ ਸੰਸਕਿ੍ਤੀ ਸਕੂਲ ਨੂੰ ਪਿੰਡ ਵਾਸੀਆਂ ਨੇ ਤਾਲਾ ਲਗਾ ਦਿੱਤਾ | ਪਿੰਡ ਵਾਸੀਆਂ ਤੇ ਸਕੂਲੀ ਵਿਦਿਆਰਥੀਆਂ ਨੇ ਸਕੂਲ ਦੇ ਇਕ ਅਧਿਆਪਕ 'ਤੇ ਗੰਭੀਰ ਦੋਸ਼ ਲਾਉਂਦਿਆਂ ...
ਭੁਲੱਥ, 5 ਜੁਲਾਈ (ਮਨਜੀਤ ਸਿੰਘ ਰਤਨ)-ਭੁਲੱਥ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਪਿੰਡ ਖੱਸਣ ਤੋਂ ਮਾਨਾ ਤਲਵੰਡੀ ਜਾ ਰਹੀ ਸੀ | ਜਦ ਪੁਲਿਸ ਪਾਰਟੀ ਵੇਈਾ ਪੁਲ ...
ਸਿਰਸਾ, 5 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੇ ਪਿੰਡ ਮਿਠੜੀ 'ਚ ਚੋਰਾਂ ਨੇ ਦਿਨ ਦਿਹਾੜੇ ਤਾਲਾ ਤੋੜ ਕੇ ਪੇਟੀ 'ਚ ਰੱਖਿਆ 15 ਤੋਲੇ ਸੋਨਾ ਚੋਰੀ ਕਰ ਲਿਆ | ਥਾਣਾ ਔਢਾਂ ਪੁਲਿਸ ਨੇ ਪਿੰਡ ਮਿਠੜੀ ਵਾਸੀ ਅਮਨਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ...
ਸੁਲਤਾਨਪੁਰ ਲੋਧੀ, 5 ਜੁਲਾਈ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੀ ਅੰਤਿ੍ੰਗ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਤੇ ਇੰਜੀ. ਸਵਰਨ ਸਿੰਘ ਮੈਂਬਰ ਪੀ.ਏ.ਸੀ. ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਸੁਲਤਾਨਪੁਰ ਲੋਧੀ ...
ਸਿਰਸਾ, 5 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਥਾਣਾ ਕਾਲਾਂਵਾਲੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਵਾਰਡ ਨੰਬਰ 3 'ਚ ਅਹਿਮ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਜਨਤਕ ਥਾਂ 'ਤੇ ਸੱਟਾ ਲਗਵਾਉਂਦੇ ਹੋਏ ਇੱਕ ਵਿਅਕਤੀ ਨੂੰ 32500 ਰੁਪਏ ਦੀ ਰਾਸ਼ੀ ...
ਕਰਨਾਲ, 5 ਜੁਲਾਈ (ਗੁਰਮੀਤ ਸਿੰਘ ਸੱਗੂ)-ਬੀਤੇ ਦਿਨੀਂ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਇਕ ਲੜਕੀ ਦੀ ਲਾਸ਼ ਤੋਂ ਬਾਅਦ ਉਸ ਦੇ ਪਰਿਵਾਰ ਵਲੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦੇ ਹੋਏ ਕਲਪਨਾ ਚਾਵਲਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮਰਚਰੀ ਹਾਊਸ ...
ਸਿਰਸਾ, 5 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਬਰਨਾਲਾ ਰੋਡ ਸਥਿਤ ਬਿਜਲੀ ਘਰ ਅੱਗੇ ਬਿਜਲੀ ਨਿਗਮ 'ਚ ਠੇਕੇ 'ਤੇ ਲੱਗੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ | ਇਸ ਧਰਨੇ 'ਤੇ ਬੈਠੇ ਮੁਲਾਜ਼ਮਾਂ ਨੂੰ ...
ਸਿਰਸਾ, 5 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਿਰਸਾ ਜ਼ਿਲ੍ਹਾ ਦੀ ਸੀ.ਆਈ.ਏ ਕਾਲਾਂਵਾਲੀ ਪੁਲਿਸ ਟੀਮ ਨੇ ਕਾਰਵਾਈ ਕਰਦੇ ਹੋਏ 10 ਕੁਇੰਟਲ 50 ਕਿੱਲੋ ਪੋਸਤ ਦੇ ਡੋਡਿਆਂ ਦੀ ਬਰਾਮਦਗੀ ਦੇ ਮਾਮਲੇ ਦਾ ਤੀਜੇ ਦੋਸ਼ੀ ਸਪਲਾਇਰ ਨੂੰ ਮੱਧ ਪ੍ਰਦੇਸ ਤੋਂ ਗਿ੍ਫਤਾਰ ਕੀਤਾ ਹੈ, ਉੱਥੇ ...
ਗੂਹਲਾ ਚੀਕਾ, 5 ਜੁਲਾਈ (ਓ.ਪੀ. ਸੈਣੀ)-ਗੂਹਲਾ ਬਲਾਕ ਦੇ ਪਿੰਡ ਮਹਿਮਦਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਦਪੁਰ ਵਿਖੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਜ਼ਿਲ੍ਹਾ ਸਲਾਹਕਾਰ ਦੀਪਕ ਕੁਮਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਬਾਰੇ ਲੈਕਚਰ ...
ਕਰਨਾਲ, 5 ਜੁਲਾਈ (ਗੁਰਮੀਤ ਸਿੰਘ ਸੱਗੂ)-ਪਿਛਲੀ 1 ਅਪ੍ਰੈਲ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੀ. ਐਮ. ਸਿਟੀ. ਕਰਨਾਲ ਦੇ ਮਿੰਨੀ ਸਕੱਤਰੇਤ ਅੱਗੇ ਧਰਨੇ 'ਤੇ ਬੈਠੇ ਵਿਕਲਾਂਗਾਂ ਨੇ ਸਰਕਾਰ ਵਲੋਂ ਕਿਸੇ ਤਰ੍ਹਾਂ ਦੀ ਗੱਲਬਾਤ ਨਾ ਕੀਤੇ ਜਾਣ ਖ਼ਿਲਾਫ਼ ਅੱਜ ਤੋਂ ਮਰਨ ਵਰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX