ਤਾਜਾ ਖ਼ਬਰਾਂ


ਸੱਟ ਕਾਰਨ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ
. . .  1 day ago
ਨਵੀਂ ਦਿੱਲੀ, 13 ਅਗਸਤ - ਗਿੱਟੇ ਦੀ ਸੱਟ ਕਾਰਨ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ...
ਚੀਨ ਨਾਲ ਸਰਹੱਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ - ਰਾਜਨਾਥ ਸਿੰਘ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ
. . .  1 day ago
ਨਵੀਂ ਦਿੱਲੀ, 13 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਸਰਹੱਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ...
ਮਲਿਕ ਅਰਜੁਨ ਖੜਗੇ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 13 ਅਗਸਤ - ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਲਿਕ ਅਰਜੁਨ ਖੜਗੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਉਹ ਦਿੱਲੀ ਵਿਖੇ ਆਜ਼ਾਦੀ ਦਿਵਸ ਸਮਾਗਮਾਂ 'ਚ ਸ਼ਾਮਿਲ...
ਗੰਨੇ ਦੀ ਅਦਾਇਗੀ ਸੰਬੰਧੀ ਕਿਸਾਨਾਂ ਦੀ ਹੋਈ ਖੱਜਲ ਖੁਆਰੀ ਦਾ ਮੈਨੂੰ ਬੇਹੱਦ ਦੁੱਖ ਹੈ - ਸੁਖਬੀਰ ਸੰਧਰ
. . .  1 day ago
ਫਗਵਾੜਾ, 13 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ੂਗਰ ਮਿੱਲ ਦੇ ਐਮ.ਡੀ. ਸੁਖਬੀਰ ਸਿੰਘ ਸੰਧਰ ਨੇ ਕਿਹਾ ਹੈ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਦੀ ਜੋ ਖੱਜਲ ਖੁਆਰੀ ਹੋਈ ਹੈ, ਉਸ ਤੋਂ ਮੈਂ ਖ਼ੁਦ ਵੀ ਬਹੁਤ ਪ੍ਰੇਸ਼ਾਨ ਹਾਂ। ਅਜਿਹਾ ਸਾਰਾ ਘਟਨਾਕ੍ਰਮ ਪੰਜਾਬ ਸਰਕਾਰ ਦੀ ਲਾਪਰਵਾਹੀ...
ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗਰਨੇਡ ਹਮਲਾ
. . .  1 day ago
ਸ੍ਰੀਨਗਰ, 13 ਅਗਸਤ - ਜੰਮੂ ਕਸ਼ਮੀਰ ਦੇ ਅਲੀ ਜਾਨ ਰੋਡ ਈਦਗਾਹ 'ਤੇ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਉੱਪਰ ਕੀਤੇ ਗਰਨੇਡ ਹਮਲੇ 'ਚ ਇਕ ਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ।ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ...
ਤਾਮਿਲਨਾਡੂ : ਹਥਿਆਰਬੰਦ ਲੁਟੇਰਿਆ ਵਲੋਂ ਫੈਡਰਲ ਬੈਂਕ ਦੀ ਸਹਾਇਕ ਕੰਪਨੀ ਤੋਂ ਕਰੋੜਾਂ ਰੁਪਏ ਦੇ ਸੋਨੇ ਦੀ ਲੁੱਟ
. . .  1 day ago
ਚੇਨਈ, 13 ਅਗਸਤ - ਚੇਨਈ ਦੇ ਆਰਮਬੱਕਮ ਵਿਖੇ ਹਥਿਆਰਬੰਦ ਲੁਟੇਰੇ ਫੈੱਡਬੈਂਕ (ਫੈਡਰਲ ਬੈਂਕ ਦੀ ਸਹਾਇਕ ਕੰਪਨੀ) ਅੰਦਰ ਦਾਖਲ ਹੋ ਕੇ ਕਰੋੜਾਂ ਰੁਪਏ ਦਾ ਸੋਨਾ ਅਤੇ ਹੋਰ ਸਮਾਨ ਲੁੱਟ ਕੇ...
ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਜਾਮ
. . .  1 day ago
ਢਿਲਵਾਂ, 13 ਅਗਸਤ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ) - ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਜਲੰਧਰ ਮੁੱਖ ਕੌਮੀ ਮਾਰਗ 'ਤੇ ਪੈਂਦੇ ਸੁਭਾਨਪੁਰ ਨਜ਼ਦੀਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਨੂੰ ਬੰਦ ਕਰ ਕੇ ਧਰਨਾ ਲਗਾਇਆ ਗਿਆ ਹੈ। ਨਿਹੰਗ ਜਥੇਬੰਦੀਆਂ ਨੇ ਥਾਣਾ ਸੁਭਾਨਪੁਰ ਨੂੰ ਦਿੱਤੀ...
ਦਿੱਲੀ : ਨਸ਼ਾ ਤਸਕਰੀ ਗੱਠਜੋੜ ਦਾ ਮੁੱਖ ਦੋਸ਼ੀ 130 ਕਰੋੜ ਦੀ ਹੈਰੋਇਨ ਸਮੇਤ ਹਿਮਾਚਲ ਤੋਂ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 13 ਅਗਸਤ - ਦਿੱਲੀ ਕ੍ਰਾਈਮ ਬਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ਤੋਂ ਪੰਜਾਬ ਤੱਕ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੱਠਜੋੜ ਦੀ ਮੁੱਖ ਕੜੀ ਦਾ ਪਰਦਾਫਾਸ਼ ਕਰਨ ਤੋਂ ਬਾਅਦ ਮੁੱਖ ਦੋਸ਼ੀ ਪੰਕਜ ਵੈਦ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ...
ਹਿਮਾਚਲ ਵਿਧਾਨ ਸਭਾ ਵਲੋਂ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ
. . .  1 day ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ ਕੀਤਾ ਹੈ। ਇਹ ਬਿੱਲ ਹਿਮਾਚਲ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਲਈ ਲਿਆਂਦਾ...
ਹਿਮਾਚਲ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ - ਮੌਸਮ ਵਿਭਾਗ
. . .  1 day ago
ਨਵੀਂ ਦਿੱਲੀ, 13 ਅਗਸਤ - ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ, ਕਾਂਗੜਾ, ਮੰਡੀ, ਕੁੱਲੂ, ਹਮੀਰਪੁਰ, ਲਾਹੌਲ, ਸਪਿਤੀ, ਕਿੰਨੌਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ...
ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਇਨਾਮੀ ਅਪਰਾਧੀ ਸ਼ੇਖ਼ ਸਿਕੰਦਰ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 13 ਅਗਸਤ - ਉੱਤਰ-ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਸ਼ੇਖ਼ ਸਿਕੰਦਰ ਨਾਂਅ ਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਸ਼ੇਖ਼ ਸਿਕੰਦਰ 'ਤੇ 25000 ਰੁਪਏ ਇਨਾਮ ਰੱਖਿਆ ਹੋਇਆ...
ਹਿਮਾਚਲ ਪ੍ਰਦੇਸ਼ : ਸਵਾਂ ਨਦੀ 'ਚ ਡੁੱਬੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ
. . .  1 day ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਪੈਂਦੇ ਹਰੋਲੀ 'ਚ ਲੋਅਰ ਬਥੇਡਾ ਇਲਾਕੇ ਦੇ ਕੋਲ ਸਵਾਂ ਨਦੀ 'ਚ 15-16 ਸਾਲ ਦੇ 2 ਨੌਜਵਾਨ ਡੁੱਬ ਗਏ।ਡੁੱਬੇ ਨੌਜਵਾਨਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ...
ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ
. . .  1 day ago
ਚੰਡੀਗੜ੍ਹ, 13 ਅਗਸਤ - ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਖ਼ਤੀ ਵਰਤਦਿਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ...
ਬਾਸਮਤੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ
. . .  1 day ago
ਚੰਡੀਗੜ੍ਹ, 13 ਅਗਸਤ - ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਸਮਤੀ ਦੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਅਨੁਸਾਰ ਕਈ ਉੱਲੀ ਨਾਸ਼ਕਾਂ...
‍ਦੇਤਵਾਲ ਬੈਂਕ ਡਕੈਤੀ ਦੇ ਮਾਮਲੇ 'ਚ ਬੈਂਕ ਮੁਲਾਜ਼ਮ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਮੁੱਲਾਂਪੁਰ ਦਾਖਾ ਦੇ ਇਲਾਕੇ ਪਿੰਡ ਦੇਤਵਾਲ ਵਿਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਸਾਢੇ ਸੱਤ ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਪੁਲਿਸ...
ਅਫ਼ਗ਼ਾਨਿਸਤਾਨ ਵਿਚ ਹੁਣ ਰਹਿ ਗਏ ਹਨ ਸਿਰਫ਼ 100 ਹਿੰਦੂ ਸਿੱਖ - ਅਫ਼ਗ਼ਾਨ ਸਿੱਖ ਆਗੂ
. . .  1 day ago
ਨਵੀਂ ਦਿੱਲੀ, 13 ਅਗਸਤ - ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਫ਼ਗ਼ਾਨ ਸਿੱਖ ਆਗੂ ਗੁਰਨਾਮ ਸਿੰਘ ਰਾਜਵੰਸ਼ੀ ਨੇ ਕਿਹਾ ਕਿ ਮੈਂ ਆਪਣੇ 6 ਪਰਿਵਾਰਿਕ ਮੈਂਬਰਾਂ ਨਾਲ ਅਫ਼ਗ਼ਾਨਿਸਤਾਨ ਤੋਂ ਆਇਆ ਹਾਂ। ਧਮਾਕੇ ਵਿਚ ਸਾਡਾ ਗੁਰਦੁਆਰਾ ਤਬਾਹ ਹੋ ਗਿਆ। ਅਫ਼ਗ਼ਾਨਿਸਤਾਨ ਵਿਚ ਹੁਣ ਸਿਰਫ਼ 100 ਹਿੰਦੂ ਸਿੱਖ ਰਹਿ...
ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਰੀਜ਼ ਮਿਲਿਆ
. . .  1 day ago
ਨਵੀਂ ਦਿੱਲੀ, 13 ਅਗਸਤ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਹੁਣ ਮੰਕੀਪਾਕਸ ਦੇ 5 ਮਾਮਲੇ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਠੀਕ ਹੋ ਚੁੱਕਾ ਹੈ।
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ
. . .  1 day ago
ਮੁੰਬਈ, 13 ਅਗਸਤ-ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ...
ਫ਼ਾਜ਼ਿਲਕਾ ਸੈਕਟਰ 'ਚ ਦਿਖਾਈ ਦਿੱਤੀ ਡਰੋਨ ਦੀ ਹਲਚਲ, ਬੀ.ਐੱਸ.ਐੱਫ਼. ਦੀ ਮੁਸਤੈਦੀ ਕਾਰਨ ਪਰਤਿਆ ਵਾਪਸ
. . .  1 day ago
ਫ਼ਾਜ਼ਿਲਕਾ, 13 ਅਗਸਤ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਾਜ਼ਿਲਕਾ ਸੈਕਟਰ 'ਚ ਡਰੋਨ ਦਿਖਾਈ ਦੇਣ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਧੂਕਾ ਇਲਾਕੇ 'ਚ ਅੱਜ ਤੜਕਸਾਰ ਕੌਮਾਂਤਰੀ ਸਰਹੱਦ...
25 ਤੋਲੇ ਸੋਨਾ ਅਤੇ 10 ਹਜ਼ਾਰ ਨਕਦੀ ਚੋਰੀ
. . .  1 day ago
ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਸੋਨੀਆ ਗਾਂਧੀ ਫ਼ਿਰ ਹੋਈ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 13 ਅਗਸਤ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ...
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 day ago
ਗੁਰੂ ਹਰਸਹਾਏ, 13 ਅਗਸਤ (ਹਰਚਰਨ ਸਿੰਘ ਸੰਧੂ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਬਜ਼ਾਰਾਂ 'ਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
. . .  1 day ago
ਚੰਡੀਗੜ੍ਹ, 13 ਅਗਸਤ (ਕਮਲਜੀਤ)-ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
ਮੰਤਰੀ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ 'ਚ ਕੱਢੀ ਗਈ ਜ਼ਿਲ੍ਹਾ ਪੱਧਰੀ ਤਿਰੰਗਾ ਯਾਤਰਾ
. . .  1 day ago
ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਘਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ 'ਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ...
ਪੰਜਾਬ 'ਚ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਲਾਗੂ, ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਪੰਜਾਬ 'ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੀ ਮਨਜ਼ੂਰੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਹਾੜ ਸੰਮਤ 554

ਜਲੰਧਰ

ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਜਮਾਤ ਦਾ ਨਤੀਜਾ-ਜ਼ਿਲ੍ਹੇ 'ਚੋਂ ਭੂਮਿਕਾ ਨੇ 98.77 ਫ਼ੀਸਦੀ ਅੰਕ ਲੈ ਕੇ ਪ੍ਰਾਪਤ ਕੀਤਾ ਪਹਿਲਾ ਸਥਾਨ

ਜਲੰਧਰ, 5 ਜੁਲਾਈ (ਰਣਜੀਤ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ | ਐੱਸ .ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਪਰਾ ਦੀ ਭੂਮਿਕਾ ਪੁੱਤਰੀ ਵਿਨੈ ਕੁਮਾਰ ਤੇ ਮੀਨਾ ਰਾਣੀ ਨੇ 642/650 ਅੰਕਾਂ ਨਾਲ 98.77 ਫ਼ੀਸਦੀ ਨਾਲ ਸੂਬੇ ਭਰ 'ਚੋਂ ਦੂਸਰਾ ਤੇ ਜ਼ਿਲ•੍ਹਾ ਜਲੰਧਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਨਿਊ ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ ਦੇ ਬਲਰਾਮ ਸੂਰੀ ਪੁੱਤਰ ਸੋਹਨ ਦਿਆਲ ਸੂਰੀ ਨੇ 641/650 ਅੰਕਾਂ ਨਾਲ 98.62 ਫ਼ੀਸਦੀ ਨਾਲ ਸੂਬੇ ਭਰ 'ਚੋਂ ਤੀਸਰਾ ਤੇ ਜ਼ਿਲ•ੇ੍ਹ ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸੇ ਹੀ ਸਕੂਲ ਦੇ ਚਿਰਾਗ ਪੁੱਤਰ ਅਸ਼ਵਨੀ ਕੁਮਾਰ ਤੇ ਮੁਸਕਾਨ ਪੌਲ ਪੁੱਤਰੀ ਜੀਵਨ ਕੁਮਾਰ ਤੇ ਸਰਬਜੀਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਮੀਪੁਰ ਨੇ ਸਾਂਝੇ ਰੂਪ 'ਚ 635/650 ਅੰਕਾਂ ਨਾਲ 97.69 ਨਾਲ ਸੂਬੇ ਭਰ 'ਚੋਂ ਨੌਵਾਂ ਤੇ ਜ਼ਿਲ•ੇ੍ਹ 'ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ | ਪਿ੍ੰਸ ਬਸਰਾ ਪੁੱਤਰ ਰਮੇਸ਼ ਲਾਲ ਗੌਰਮਿੰਟ ਹਾਈ ਸਕੂਲ ਲੁਹਾਰਾਂ ਮਾਨਕ ਰਾਏ ਨੇ 632/650 ਅੰਕਾਂ ਨਾਲ 97.23 ਫ਼ੀਸਦੀ ਨਾਲ ਸੂਬੇ ਭਰ 'ਚੋਂ 12••ਵਾਂ ਤੇ ਜ਼ਿਲ•੍ਹੇ 'ਚੋਂ ਚੌਥਾ ਸਥਾਨ ਪ੍ਰਾਪਤ ਕੀਤਾ | ਏਕਤਾ ਪੁੱਤਰੀ ਵਿਕਾਸ ਚੰਦ ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਸਕੂਲ ਮਲਸੀਆਂ ਨੇ 631/650 ਅੰਕਾਂ ਨਾਲ 97.08 ਫ਼ੀਸਦੀ ਨਾਲ ਸੂਬੇ ਭਰ 'ਚੋਂ 13•ਵਾਂ ਤੇ ਜ਼ਿਲ•੍ਹੇ 'ਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ | ਯਸ਼ਿਕਾ ਗੌਤਮ ਪੁੱਤਰੀ ਸੰਜੀਵ ਕੁਮਾਰ ਕੇ. ਪੀ. ਐੱਸ. ਬਾਲ ਭਾਰਤੀ ਪਬਲਿਕ ਸਕੂਲ ਚੂਹੜ ਨੇ 630/650 ਅੰਕਾਂ ਨਾਲ 96.92 ਫ਼ੀਸਦੀ ਨਾਲ ਸੂਬੇ ਭਰ 'ਚੋਂ 14ਵਾਂ ਤੇ ਜ਼ਿਲ•ੇ੍ਹ 'ਚੋਂ ਛੇਵਾਂ ਸਥਾਨ ਪ੍ਰਾਪਤ ਕੀਤਾ |
ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ ਬਲਰਾਮ
ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦਾ ਵਿਦਿਆਰਥੀ ਬਲਰਾਮ ਸੂਰੀ ਪੁੱਤਰ ਸੋਹਨ ਦਿਆਲ ਸੂਰੀ ਵਾਸੀ ਈਸ਼ਵਰ ਨਗਰ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਹਰ ਜਮਾਤ 'ਚ ਪਹਿਲੀ ਪੁਜ਼ੀਸਨ ਪ੍ਰਾਪਤ ਕਰਦਾ ਸੀ | ਉਸ ਨੇ ਪ੍ਰੀ ਬੋਰਡ ਦੀਆਂ ਪ੍ਰੀਖਿਆਵਾਂ 'ਚ ਵੀ ਪਹਿਲਾ ਸਥਾਨ ਹੀ ਪ੍ਰਾਪਤ ਕੀਤਾ | ਉਹ ਆਪਣੇ ਅਧਿਆਪਕਾਂ ਦੇ ਮਾਰਗ ਦਰਸ਼ਨ 'ਚ ਹੀ ਪੜ੍ਹ•ਾਈ ਕਰਦਾ ਸੀ | ਉਸ ਨੇ ਹਮੇਸ਼ਾ ਸੈਲਫ਼ ਸਟੱਡੀ ਕੀਤੀ ਤੇ ਅਧਿਆਪਕਾਂ ਵਲੋਂ ਜੋ ਉਸ ਨੂੰ ਕਲਾਸ 'ਚ ਪੜ੍ਹ•ਾਇਆ ਜਾਂਦਾ ਸੀ, ਉਸ ਨੂੰ ਘਰ ਆ ਕੇ ਦੁਬਾਰਾ ਰਿਵਾਈਜ਼ਡ ਕਰਦਾ ਸੀ | ਉਸ ਨੇ ਕਦੇ ਟਿਊਸ਼ਨ ਨਹੀਂ ਰੱਖੀ | ਹੁਣ ਉਹ ਨਾਨ ਮੈਡੀਕਲ ਵਿਸ਼ੇ ਨਾਲ ਸਿੱਖਿਆ ਪ੍ਰਾਪਤ ਕਰ ਰਿਹਾ ਤੇ ਭਵਿੱਖ 'ਚ ਉਹ ਆਈ. ਆਈ. ਟੀ. ਤੋਂ ਇੰਜੀਨੀਅਰਿੰਗ ਦੀ ਪੜ•੍ਹਾਈ ਕਰਕੇ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦਾ ਹੈ |
ਚਿਰਾਗ ਪੜ੍ਹਾਈ ਦੇ ਨਾਲ ਨਾਲ ਪਿਤਾ ਨਾਲ ਕਰਵਾਉਂਦਾ ਹੈ ਕੰਮ
ਨਿਊ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦਾ ਵਿਦਿਆਰਥੀ ਚਿਰਾਗ ਪੁੱਤਰ ਅਸ਼ਵਨੀ ਕੁਮਾਰ ਵਾਸੀ ਭਾਰਗੋ ਕੈਂਪ ਆਪਣੇ ਪਿਤਾ ਦੇ ਨਾਲ ਘਰ 'ਚ ਹੀ ਕ੍ਰਿਕਟ ਬੈਟ-ਬਾਲ ਬਣਾਉਣ ਦਾ ਕੰਮ ਕਰਦਾ ਹੈ ਤੇ ਨਾਲ ਨਾਲ ਪੜ੍ਹ•ਾਈ ਵੀ ਕਰਦਾ ਹੈ | ਉਹ ਰੋਜ਼ਾਨਾਂ 4 ਘੰਟੇ ਦੇ ਕਰੀਬ ਪੜ੍ਹ•ਾਈ ਕਰਨ ਉਪਰੰਤ ਆਪਣੇ ਪਿਤਾ ਨਾਲ ਸਾਰਾ ਪਰਿਵਾਰ ਨਾਲ ਕੰਮ 'ਚ ਹੱਥ ਵਟਾਉਂਦਾ ਹੈ | ਚਿਰਾਗ ਦੀ ਰੁਚੀ ਆਰਟ ਐਂਡ ਕਰਾਫਟ ਦੀ ਹੈ | ਉਸ ਨੇ ਨਾਨ ਮੈਡੀਕਲ ਵਿਸ਼ੇ ਨਾਲ ਅਗਲੇਰੀ ਸਿੱਖਿਆ ਸ਼ੁਰੂ ਕੀਤੀ ਹੈ ਤੇ ਉਹ ਮਕੈਨੀਕਲ ਇੰਜੀਨੀਅਰ ਬਣਨਾ ਚਾਹੁੰਦਾ ਹੈ |
ਮੈਰਿਟ 'ਚ ਸਥਾਨ ਪ੍ਰਾਪਤ ਕਰਨ ਲਈ ਟੀ. ਵੀ. ਦੇਖਣਾ ਤੇ ਖੇਡਣਾ ਮੁਸਕਾਨ ਨੇ ਕੀਤਾ ਬੰਦ
ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸਮੀਪੁਰ ਦੀ ਵਿਦਿਆਰਥਣ ਮੁਸਕਾਨ ਪੌਲ ਪੁੱਤਰੀ ਜੀਵਨ ਕੁਮਾਰ ਨੇ ਮੈਰਿਟ 'ਚ ਸਥਾਨ ਪ੍ਰਾਪਤ ਕਰਨ ਲਈ ਦੋ ਮਹੀਨੇ ਪਹਿਲਾਂ ਹੀ ਟੀ. ਵੀ. ਦੇਖਣਾ ਤੇ ਖੇਡਣਾ ਬੰਦ ਕਰ ਦਿੱਤਾ ਸੀ | ਉਸ ਨੇ ਕਿਹਾ ਕਿ ਉਸ ਦੀ ਪੰਸਦੀਦਾ ਖੇਡ ਕ੍ਰਿਕਟ ਹੈ | ਉਸ ਦੇ ਪਿਤਾ ਇਲੈਕਟ੍ਰੀਸ਼ਨ ਹਨ ਤੇ ਉਹ ਰੋਜ਼ਾਨਾ ਜਿਨ੍ਹ•ਾਂ ਸਮਾਂ ਵੀ ਮਿਲਦਾ ਹੈ, ਇਕਾਗਰਤਾ ਨਾਲ ਪੜ੍ਹ•ਾਈ ਕਰਦੀ ਸੀ | ਉਸ ਨੇ ਕਿਹਾ ਕਿ ਜੇ ਕੁਝ ਉਸ ਨੂੰ ਸਮਝ ਨਹੀਂ ਆਉਂਦਾ ਸੀ ਤਾਂ ਅਧਿਆਪਕਾਂ ਨਾਲ ਸੰਪਰਕ ਕਰਦੀ ਸੀ ਤੇ ਮਾਤਾ ਜੀ ਵੀ ਉਸ ਦੀ ਮਦਦ ਕਰਦੇ ਸਨ | ਉਸ ਨੇ ਅਗਲੇਰੀ ਸਿੱਖਿਆ ਨਾਨ ਮੈਡੀਕਲ ਵਿਸ਼ਿਆਂ ਨਾਲ ਸ਼ੁਰੂ ਕੀਤੀ ਹੈ, ਪਰ ਅਜੇ ਭਵਿੱਖ 'ਚ ਅੱਗੇ ਕੀ ਕਰਨਾ ਹੈ, ਕੋਈ ਫੈਸਲਾ ਨਹੀਂ ਕੀਤਾ |
ਪਿ੍ੰਸ ਬਸਰਾ ਬਣਨਾ ਚਾਹੁੰਦਾ ਹੈ ਸਫ਼ਲ ਕਿਸਾਨ
ਸਰਕਾਰੀ ਹਾਈ ਸਕੂਲ ਲੁਹਾਰਾਂ ਮਾਨਕ ਰਾਏ ਦਾ ਵਿਦਿਆਰਥੀ ਪਿ੍ੰਸ ਬਸਰਾ ਪੁੱਤਰ ਰਮੇਸ਼ ਲਾਲ ਸਫ਼ਲ ਕਿਸਾਨ ਬਣਨਾ ਚਾਹੁੰਦਾ ਹੈ, ਉਸ ਦੇ ਪਿਤਾ ਕਿਸਾਨ ਤੇ ਮਾਤਾ ਕਮਲਜੀਤ ਕੌਰ ਘਰੇਲੂ ਮਹਿਲਾ ਹਨ | ਉਸ ਨੇ ਕਿਹਾ ਕਿ ਮਾਪਿਆਂ ਨੂੰ ਵਿਸ਼ਵਾਸ ਸੀ ਕਿ ਮੈਰਿਟ 'ਚ ਸਥਾਨ ਪ੍ਰਾਪਤ ਹੋਵੇਗਾ, ਜਿਸ ਲਈ ਨਿਰੰਤਰ ਮਿਹਨਤ ਕੀਤੀ | ਉਸ ਨੇ ਕਿਹਾ ਕਿ ਅਧਿਆਪਕਾਂ ਦੀ ਸਖ਼ਤ ਮਿਹਨਤ ਕਾਰਨ ਸ਼ੁਰੂ ਤੋਂ ਹੀ ਕਲਾਸ 'ਚੋਂ ਵਧੀਆ ਅੰਕ ਪ੍ਰਾਪਤ ਕਰਦਾ ਸੀ, ਜਿਸ ਕਾਰਨ ਮੈਰਿਟ ਤੇ ਜ਼ਿਲ•੍ਹੇ 'ਚੋਂ ਚੌਥਾ ਸਥਾਨ ਪ੍ਰਾਪਤ ਕੀਤਾ ਹੈ |
ਏਕਤਾ ਦਿਨ ਦੀ ਬਜਾਏ ਰਾਤ ਨੂੰ ਕਰਦੀ ਸੀ ਪੜ੍ਹਾਈ
ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਦੀ ਵਿਦਿਆਰਥਣ ਏਕਤਾ ਪੁੱਤਰੀ ਵਿਕਾਸ ਚੰਦ ਨੇ ਸੈਲਫ ਸਟੱਡੀ ਕਰਕੇ ਮੈਰਿਟ 'ਚ ਸਥਾਨ ਪ੍ਰਾਪਤ ਕੀਤਾ | ਏਕਤਾ ਦਿਨ ਦੀ ਬਜਾਏ ਰਾਤ ਨੂੰ ਪੜ੍ਹ•ਾਈ ਕਰਨ ਨੂੰ ਤਰਜੀਹ ਦਿੰਦੀ ਹੈ | ਉਸ ਦਾ ਮੰਨਣਾ ਹੈ ਕਿ ਦਿਨ ਨੂੰ ਸ਼ੋਰ ਸ਼ਰਾਬਾ ਜ਼ਿਆਦਾ ਹੁੰਦਾ ਹੈ | ਉਸ ਨੇ ਕਿਹਾ ਕਿ ਜੋ ਸਕੂਲ 'ਚ ਪੜ੍ਹ•ਾਇਆ ਜਾਂਦਾ ਸੀ, ਉਸ ਵਲੋਂ ਘਰ ਆ ਕੇ ਦੁਹਰਾਇਆ ਜਾਂਦਾ ਸੀ | ਜਦੋਂ ਥਕਾਵਟ ਹੋ ਜਾਂਦੀ ਸੀ ਤਾਂ ਮਿਊਜ਼ਿਕ ਸੁਣ ਕੇ ਤਰੋ-ਤਾਜਾ ਹੋ ਜਾਂਦੀ ਹੈ | ਉਸ ਦਾ ਰੁਝਾਨ ਬੈਂਕਿੰਗ ਸੈਕਟਰ 'ਚ ਜਾਣ ਦਾ ਹੈ, ਜਿਸ ਲਈ ਅਗਲੇਰੀ ਸਿੱਖਿਆ ਕਾਮਰਸ ਵਿਸ਼ਿਆਂ ਨਾਲ ਕਰ ਰਹੀ ਹੈ |
ਯਸ਼ਿਕਾ ਬਣਨਾ ਚਾਹੁੰਦੀ ਹੈ ਕੰਪਿਊਟਰ ਇੰਜੀਨੀਅਰ
ਕੇ. ਪੀ. ਐੱਸ. ਬਾਲ ਭਾਰਤੀ ਸਕੂਲ ਚੂਹੜ ਨਕੋਦਰ ਦੀ ਵਿਦਿਆਰਥਣ ਯਸ਼ਿਕਾ ਗੌਤਮ ਪੁੱਤਰੀ ਸੰਜੀਵ ਕੁਮਾਰ ਕੰਪਿਊਟਰ ਇੰਜੀਨੀਅਰ ਬਣਨਾ ਚਾਹੁੰਦੀ ਹੈ | ਉਸ ਨੇ ਕਿਹਾ ਕਿ ਉਸ ਦੀ ਗਣਿਤ ਵਿਸ਼ੇ 'ਚ ਬੜੀ ਰੁਚੀ ਹੈ, ਜਿਸ ਲਈ ਉਸ ਨੇ ਨਾਨ ਮੈਡੀਕਲ ਵਿਸ਼ੇ ਨਾਲ ਅਗਲੇਰੀ ਸਿੱਖਿਆ ਪ੍ਰਾਪਤ ਕਰਨ ਦਾ ਫ਼ੈਸਲਾ ਕੀਤਾ ਹੈ | ਉਹ ਰੋਜ਼ਾਨਾ ਦਾ ਕੰਮ ਰੋਜ਼ਾਨਾ ਹੀ ਕਰਦੀ ਸੀ ਤਾਂ ਜੋ ਪ੍ਰੀਖਿਆਵਾਂ 'ਚ ਕੋਈ ਮੁਸ਼ਕਿਲ ਨਾ ਆਵੇ | ਉਹ ਸਿਲੇਬਸ ਪੂਰਾ ਹੋਣ ਉਪਰੰਤ ਸਾਰੇ ਪਾਠਕ੍ਰਮ ਨੂੰ ਦੁਹਰਾਉਂਦੀ ਸੀ | ਜਿਸ ਪਾਠਕ੍ਰਮ ਦੀ ਸਮਝ ਨਹੀਂ ਆਉਂਦੀ ਸੀ ਤਾਂ ਆਪਣੇ ਅਧਿਆਪਕਾਂ ਨਾਲ ਸ਼ੰਕੇ ਦੂਰ ਕਰ ਲੈਂਦੀ ਸੀ, ਜਿਸ ਕਰਕੇ ਮੈਰਿਟ 'ਚ ਸਥਾਨ ਬਣਾਉਣ 'ਚ ਸਫ਼ਲ ਹੋਈ ਹੈ |

ਇੰਜੀਨੀਰਿੰਗ ਕਰਕੇ ਮਾਤਾ-ਪਿਤਾ ਦਾ ਨਾਂਅ ਕਰਾਂਗੀ ਰੌਸ਼ਨ-ਭੂਮਿਕਾ

ਅੱਪਰਾ, 5 ਜੁਲਾਈ (ਦਲਵਿੰਦਰ ਸਿੰਘ ਅੱਪਰਾ)-ਐਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਦੀ ਵਿਦਿਆਰਥਣ ਭੂਮਿਕਾ ਨੇ ਦਸਵੀਂ ਦੇ ਨਤੀਜਿਆਂ 'ਚ ਪੰਜਾਬ 'ਚ ਦੂਜਾ ਸਥਾਨ ਅਤੇ ਜ਼ਿਲ੍ਹਾ ਜਲੰਧਰ 'ਚ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਅਤੇ ਕਸਬਾ ਅੱਪਰਾ ਦਾ ਨਾਮ ਰੌਸ਼ਨ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ 3 ਕਾਬੂ

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ)-ਸ਼ਹਿਰ 'ਚ ਮੋਟਰਸਾਈਕਲ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਵਿਅਕਤੀਆਂ ਤੇ ਚੋਰੀੀਸ਼ੁਦਾ ਮੋਟਰਸਾਈਕਲ 'ਤੇ ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮਣ ਵਾਲੇ ਇਕ ਵਿਅਕਤੀ ਨੂੰ ਬੱਸ ਅੱਡਾ ਚੌਕੀ ਦੀ ਪੁਲਿਸ ਨੇ ...

ਪੂਰੀ ਖ਼ਬਰ »

'ਆਪ' ਆਗੂ 'ਤੇ ਪੁਲਿਸ ਦੇ ਨਾਂਅ 'ਤੇ ਪੈਸੇ ਲੈਣ ਦੇ ਦੋਸ਼

ਭੋਗਪੁਰ, 5 ਜੁਲਾਈ (ਕਮਲਜੀਤ ਸਿੰਘ ਡੱਲੀ)- ਆਮ ਆਦਮੀ ਪਾਰਟੀ ਦੇ ਇਕ ਵਿਵਾਦਿਤ ਆਗੂ ਦੀ ਇੱਕ ਔਰਤ ਨਾਲ ਆਡੀਓ ਵਾਇਰਲ ਹੋਣ 'ਤੇ ਭਾਰਤੀ ਜਨਤਾ ਪਾਰਟੀ ਹਲਕਾ ਆਦਮਪੁਰ ਦੇ ਸਹਿ ਇੰਚਾਰਜ ਤੇ ਜ਼ਿਲ੍ਹਾ ਉੱਪ ਪ੍ਰਧਾਨ ਮਨਮੀਤ ਸਿੰਘ ਵਿੱਕੀ, ਜਨਰਲ ਸਕੱਤਰ ਰਾਜੀਵ ਪਾਂਜਾ ਆਦਿ ਨੇ ...

ਪੂਰੀ ਖ਼ਬਰ »

ਕਪੂਰਥਲਾ ਚੌਕ 'ਚ ਟ੍ਰੈਫ਼ਿਕ ਲਾਈਟਾਂ ਵਾਲਾ ਡਿੱਗਿਆ ਖੰਭਾ-ਟਲਿਆ ਹਾਦਸਾ

ਜਲੰਧਰ, 5 ਜੁਲਾਈ (ਸ਼ਿਵ)- ਕਪੂਰਥਲਾ ਚੌਕ 'ਚ ਟ੍ਰੈਫਿਕ ਲਾਈਟਾਂ ਵਾਲਾ ਖੰਭਾ ਡਿੱਗਾ ਜਿਸ ਕਰਕੇ ਕੱੁਝ ਸਮੇਂ ਤੱਕ ਟ੍ਰੈਫਿਕ ਪ੍ਰਭਾਵਿਤ ਰਿਹਾ ਹੈ | ਦੁਪਹਿਰ ਬਾਅਦ ਉਕਤ ਟ੍ਰੈਫਿਕ ਲਾਈਟਾਂ ਵਾਲਾ ਖੰਭਾ ਡਿੱਗ ਗਿਆ ਸੀ ਤਾਂ ਉਸ ਵੇਲੇ ਗੱਡੀਆਂ ਲੰਘ ਰਹੀਆਂ ਸੀ ਪਰ ਖੰਭਾ ...

ਪੂਰੀ ਖ਼ਬਰ »

ਐਲ. ਈ. ਡੀ. ਲਾਈਟ ਮਾਮਲੇ ਦੀ ਜਾਂਚ ਕਮੇਟੀ ਨੇ ਫੜੀਆਂ ਕਈ ਗੜਬੜੀਆਂ

ਜਲੰਧਰ, 5 ਜੁਲਾਈ (ਸ਼ਿਵ)-50 ਕਰੋੜ ਦੀ ਲਾਗਤ ਨਾਲ ਸ਼ਹਿਰ 'ਚ ਲੱਗੀਆਂ ਲਾਈਟਾਂ ਦੇ ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ 8 ਮੈਂਬਰੀ ਕਮੇਟੀ ਨੇ ਆਪਣੇ ਦੋ ਦਿਨ ਦੀ ਜਾਂਚ 'ਚ ਸਮਾਰਟ ਸਿਟੀ ਕੰਪਨੀ ਵਲੋਂ ਲਗਵਾਈਆਂ ਲਈਆਂ ਲਾਈਟਾਂ ਦੇ ਕੰਮ 'ਚ ਕਈ ਗੜਬੜੀਆਂ ਫੜੀਆਂ ਹਨ ਤੇ ਕਮੇਟੀ ...

ਪੂਰੀ ਖ਼ਬਰ »

ਭਾਰਤ ਨਗਰ ਤੇ ਆਸ-ਪਾਸ ਦੇ ਖ਼ੇਤਰ 'ਚ ਅਵਾਰਾ ਕੁੱਤਿਆਂ ਦੀ ਭਰਮਾਰ ਤੋਂ ਲੋਕ ਦੁਖੀ

ਚੁਗਿੱਟੀ/ਜੰਡੂਸਿੰਘਾ, 5 ਜੁਲਾਈ (ਨਰਿੰਦਰ ਲਾਗੂ)-ਸਥਾਨਕ ਮੁਹੱਲਾ ਭਾਰਤ ਨਗਰ ਅਤੇ ਨਾਲ ਲੱਗਦੇ ਚੁਗਿੱਟੀ, ਏਕਤਾ ਨਗਰ, ਪੱਟੀ ਭੋਜੋਵਾਲ, ਗੁਰੂ ਨਾਨਕਪੁਰਾ ਤੇ ਅਵਤਾਰ ਨਗਰ ਦੀਆਂ ਗਲੀਆਂ 'ਚ ਥਾਂ-ਥਾਂ ਫਿਰਦੇ ਅਵਾਰਾ ਕੁੱਤੇ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ | ਉਨ੍ਹਾਂ ਦੇ ...

ਪੂਰੀ ਖ਼ਬਰ »

ਹਾਕੀ ਉਲੰਪੀਅਨ ਵਰਿੰਦਰ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਜਲੰਧਰ, 5 ਜੁਲਾਈ (ਜਸਪਾਲ ਸਿੰਘ)-ਧਿਆਨ ਚੰਦ ਐਵਾਰਡ ਜੇਤੂ ਹਾਕੀ ਉਲੰਪੀਅਨ ਵਰਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਧੰਨੋਵਾਲੀ ਵਿਖੇ ਹੋਇਆ, ਜਿਸ 'ਚ ਭਾਈ ਦਵਿੰਦਰ ਸਿੰਘ ਸੋਢੀ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੜਕ ਹਾਦਸੇ ਦੇ ਮਾਮਲੇ 'ਚ ਦੋ ਬੱਸਾਂ ਦੇ ਚਾਲਕ ਬਰੀ

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਜੇ.ਐਮ.ਆਈ.ਸੀ ਸ਼ਿਪਲਾ ਸਿੰਘ ਦੀ ਅਦਾਲਤ ਨੇ ਗੈਰ ਇਰਾਦਤਨ ਹੱਤਿਆ ਦੇ ਮਾਮਲੇ (ਸੜਕ ਹਾਦਸੇ) ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਦੋ ਬੱਸਾਂ ਦੇ ਚਾਲਕ ਅਵਤਾਰ ਸਿੰਘ ਉਰਫ ਤਾਰੀ ਪੁੱਤਰ ਦਰਸ਼ਨ ਸਿੰਘ ਵਾਸੀ ਲੋਪੋ, ਮੋਗਾ ਤੇ ਅਸ਼ੋਕ ...

ਪੂਰੀ ਖ਼ਬਰ »

ਹਾਕੀ ਉਲੰਪੀਅਨ ਵਰਿੰਦਰ ਸਿੰਘ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

ਜਲੰਧਰ, 5 ਜੁਲਾਈ (ਜਸਪਾਲ ਸਿੰਘ)-ਧਿਆਨ ਚੰਦ ਐਵਾਰਡ ਜੇਤੂ ਹਾਕੀ ਉਲੰਪੀਅਨ ਵਰਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਧੰਨੋਵਾਲੀ ਵਿਖੇ ਹੋਇਆ, ਜਿਸ 'ਚ ਭਾਈ ਦਵਿੰਦਰ ਸਿੰਘ ਸੋਢੀ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਬਿਨਾਂ ਡਿਗਰੀਆਂ ਦੇ ਕਲੀਨਿਕ ਚਲਾ ਰਿਹਾ ਜਾਅਲੀ ਡਾਕਟਰ ਗਿ੍ਫ਼ਤਾਰ

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ)- ਸਿਹਤ ਵਿਭਾਗ ਵਲੋਂ ਕੀਤੀ ਗਈ ਸ਼ਿਕਾਇਤ 'ਤੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਬਿਨ੍ਹਾਂ ਡਿਗਰੀਆਂ ਤੋਂ ਕਲੀਨਿਕ ਚਲਾ ਰਹੇ ਇਕ ਜਾਅਲੀ ਡਾਕਟਰ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਮਨਦੀਪ ਕੁਮਾਰ ...

ਪੂਰੀ ਖ਼ਬਰ »

ਦਵਾਈਆਂ ਦੀ ਦੁਕਾਨ 'ਤੇ ਸਿਹਤ ਵਿਭਾਗ ਦੀ ਕਾਰਵਾਈ

ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ)-ਸਿਹਤ ਵਿਭਾਗ ਦੀ ਟੀਮ ਵਲੋਂ ਬਸਤੀਆਂ ਦੇ ਖੇਤਰ 'ਚ ਦਵਾਈਆਂ ਦੀਆਂ ਦੁਕਾਨਾਂ 'ਤੇ ਜਾਂਚ ਕੀਤੀ ਗਈ | ਇਸ ਦੌਰਾਨ ਗੁਰੂ ਰਾਮਦਾਸ ਮੈਡੀਕਲ ਹਾਲ ਤੋਂ ਬਿਨ੍ਹਾਂ ਦਸਤਾਵੇਜ਼ ਦਵਾਈਆਂ ਬਰਾਮਦ ਹੋਣ 'ਤੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਕੀਤੀ ...

ਪੂਰੀ ਖ਼ਬਰ »

ਪੋਸਟ-ਮੈਟਿ੍ਕ ਸਕਾਲਰਸ਼ਿਪ ਵਿਦਿਆਰਥੀਆਂ ਵਲੋਂ 31 ਤੱਕ ਪੋਰਟਲ 'ਤੇ ਕੀਤਾ ਸਕਦੈ ਅਪਲਾਈ-ਵਧੀਕ ਡਿਪਟੀ ਕਮਿਸ਼ਨਰ

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਪੋਸਟ-ਮੈਟਿ੍ਕ ਸਕਾਲਰਸ਼ਿਪ ਸਕੀਮ ਤਹਿਤ ਲਾਭ ਪ੍ਰਾਪਤ ਕਰਨ ਲਈ ਯੋਗ ਵਿਦਿਆਰਥੀ 31 ਜੁਲਾਈ ਤੱਕ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 'ਤੇ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ | ਇਸ ਸਕੀਮ ਦਾ ਜਾਇਜ਼ਾ ਲੈਂਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ...

ਪੂਰੀ ਖ਼ਬਰ »

ਏ.ਡੀ.ਜੀ.ਪੀ. ਵਲੋਂ ਜਲੰਧਰ ਦੌਰੇ ਦੌਰਾਨ ਮਹਿਲਾ ਹੈਲਪ ਡੈਸਕ ਤੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ)-ਮਹਿਲਾ ਹੈਲਪ ਡੈਸਕ ਤੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫ਼ੇਅਰਜ ਤੇ ਵੂਮੈਨ ਐਂਡ ਚਾਈਲਡ ਡਵੀਜਨ, ਪੰਜਾਬ ਗੁਰਪ੍ਰੀਤ ਦਿਓ ਨੇ ਅੱਜ ਜਲੰਧਰ ਦਾ ਦੌਰਾ ਕੀਤਾ | ਇਸ ...

ਪੂਰੀ ਖ਼ਬਰ »

ਹੈਾਡ ਟੂਲਜ਼ ਕਾਰੋਬਾਰੀ 'ਤੇ ਜੀ. ਐਸ. ਟੀ. ਵਿਭਾਗ ਵਲੋਂ ਸਰਵੇ

ਜਲੰਧਰ, 5 ਜੁਲਾਈ (ਸ਼ਿਵ)-ਮਹਾਂਨਗਰ ਵਿਖੇ ਹੈਂਡ ਟੂਲਜ਼ ਦੇ ਵਪਾਰ 'ਚ ਟੈਕਸ ਦੀ ਜਾਂਚ ਲਈ ਜੀ.ਐੱਸ.ਟੀ. ਵਿਭਾਗ ਜਲੰਧਰ- 1 ਦੀ ਟੀਮ ਵਲੋਂ ਸ਼ਹਿਰ ਵਿਖੇ ਵੱਡੇ ਨਿਰਯਾਤ ਮੈਸਰਜ਼ ਉਯਾਸ਼ ਇੰਟਰਪ੍ਰਾਈਜ਼ਜ਼ ਵਿਖੇ ਸਰਵੇ ਕੀਤਾ ਗਿਆ, ਜਿਸ ਦੌਰਾਨ ਟੀਮ ਵਲੋਂ ਸਟਾਕ ਦੀ ਗਿਣਤੀ ...

ਪੂਰੀ ਖ਼ਬਰ »

ਯੂ.ਡੀ.ਏ.ਆਈ. ਨੇ ਜਲੰਧਰ 'ਚ ਆਧਾਰ ਰਜਿਸਟਰੇਸ਼ਨ ਦੀ ਸਮੀਖਿਆ ਕੀਤੀ

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਦੇ ਡਿਪਟੀ ਡਾਇਰੈਕਟਰ ਜਨਰਲ ਭਾਵਨਾ ਗਰਗ ਨੇ ਅੱਜ ਜ਼ਿਲ੍ਹੇ ਵਿੱਚ ਆਧਾਰ ਰਜਿਸਟ੍ਰੇਸ਼ਨ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ 0-5 ਸਾਲ ਤੇ 5-18 ਸਾਲ ਉਮਰ ਵਰਗ ਦੀ ...

ਪੂਰੀ ਖ਼ਬਰ »

ਮਾਮਲਾ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਵਲੀ ਵਰਤੇ ਜਾਣ ਦਾ ਪੰਜਾਬੀ ਫ਼ਿਲਮ ਕਲਾਕਾਰ ਰਾਣਾ ਜੰਗ ਬਹਾਦੁਰ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਵਲੀ ਵਰਤੇ ਜਾਣ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਥਾਣਾ ਨਵੀਂ ਬਾਰਾਦਰੀ ਵਿਖੇ ਪੰਜਾਬੀ ਫ਼ਿਲਮ ਕਲਾਕਾਰ ਰਾਣਾ ਜੰਗ ਬਹਾਦੁਰ ਖ਼ਿਲਾਫ ਦਰਜ ਹੋਏ ਕੇਸ 'ਚ ਉਨ੍ਹਾਂ ਵਲੋਂ ...

ਪੂਰੀ ਖ਼ਬਰ »

ਏ.ਡੀ.ਜੀ.ਪੀ. ਵਲੋਂ ਜਲੰਧਰ ਦੌਰੇ ਦੌਰਾਨ ਮਹਿਲਾ ਹੈਲਪ ਡੈਸਕ ਤੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ

ਜਲੰਧਰ, 5 ਜੁਲਾਈ (ਐੱਮ. ਐੱਸ. ਲੋਹੀਆ)-ਮਹਿਲਾ ਹੈਲਪ ਡੈਸਕ ਤੇ ਸਾਂਝ ਕੇਂਦਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਵਧੀਕ ਡਾਇਰੈਕਟਰ ਜਨਰਲ ਪੁਲਿਸ, ਕਮਿਊਨਿਟੀ ਅਫ਼ੇਅਰਜ ਤੇ ਵੂਮੈਨ ਐਂਡ ਚਾਈਲਡ ਡਵੀਜਨ, ਪੰਜਾਬ ਗੁਰਪ੍ਰੀਤ ਦਿਓ ਨੇ ਅੱਜ ਜਲੰਧਰ ਦਾ ਦੌਰਾ ਕੀਤਾ | ਇਸ ...

ਪੂਰੀ ਖ਼ਬਰ »

ਮੂੰਗੀ ਦੀ ਫ਼ਸਲ 'ਤੇ 'ਆਪ' ਸਰਕਾਰ ਨੇ ਕਿਸਾਨਾਂ ਨਾਲ ਧੋਖਾ ਕੀਤਾ-ਮੱਕੜ

ਜਲੰਧਰ ਛਾਉਣੀ, 5 ਜੁਲਾਈ (ਪਵਨ ਖਰਬੰਦਾ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਸਾਬਕਾ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਕਿਹਾ ਕਿ ...

ਪੂਰੀ ਖ਼ਬਰ »

ਨਾਜਾਇਜ਼ ਉਸਾਰੀਆਂ ਨੂੰ ਲੈ ਕੇ 7 ਬਿਲਡਿੰਗ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਜਲੰਧਰ, 5 ਜੁਲਾਈ (ਸ਼ਿਵ)-'ਆਪ' ਵਿਧਾਇਕ ਸ਼ੀਤਲ ਅੰਗੁਰਾਲ ਵਲੋਂ ਪੈਸੇ ਲੈ ਕੇ ਨਾਜਾਇਜ਼ ਇਮਾਰਤਾਂ ਬਣਾਉਣ ਦੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਅੱਜ ਹਰਕਤ ਵਿਚ ਆਉਂਦੇ ਹੋਏ ਪੱਛਮੀ ਹਲਕੇ ਨਾਲ ਸਬੰਧਿਤ ਬਿਲਡਿੰਗ ਅਫ਼ਸਰਾਂ ਨੂੰ ਕਾਰਨ ਦੱਸੋ ਨੋਟਿਸ ...

ਪੂਰੀ ਖ਼ਬਰ »

ਹੈਾਡ ਟੂਲਜ਼ ਕਾਰੋਬਾਰੀ 'ਤੇ ਜੀ. ਐਸ. ਟੀ. ਵਿਭਾਗ ਵਲੋਂ ਸਰਵੇ

ਜਲੰਧਰ, 5 ਜੁਲਾਈ (ਸ਼ਿਵ)-ਮਹਾਂਨਗਰ ਵਿਖੇ ਹੈਂਡ ਟੂਲਜ਼ ਦੇ ਵਪਾਰ 'ਚ ਟੈਕਸ ਦੀ ਜਾਂਚ ਲਈ ਜੀ.ਐੱਸ.ਟੀ. ਵਿਭਾਗ ਜਲੰਧਰ- 1 ਦੀ ਟੀਮ ਵਲੋਂ ਸ਼ਹਿਰ ਵਿਖੇ ਵੱਡੇ ਨਿਰਯਾਤ ਮੈਸਰਜ਼ ਉਯਾਸ਼ ਇੰਟਰਪ੍ਰਾਈਜ਼ਜ਼ ਵਿਖੇ ਸਰਵੇ ਕੀਤਾ ਗਿਆ, ਜਿਸ ਦੌਰਾਨ ਟੀਮ ਵਲੋਂ ਸਟਾਕ ਦੀ ਗਿਣਤੀ ...

ਪੂਰੀ ਖ਼ਬਰ »

ਮੌਨਸੂਨ ਸੀਜ਼ਨ ਦੌਰਾਨ ਜਲੰਧਰ 'ਚ 6 ਲੱਖ ਬੂਟੇ ਲਗਾਏ ਜਾਣਗੇ-ਡੀ.ਸੀ.

ਜਲੰਧਰ, 5 ਜੁਲਾਈ (ਚੰਦੀਪ ਭੱਲਾ)-ਜ਼ਿਲ੍ਹੇ 'ਚ ਹਰਿਆਵਲ ਵਧਾਉਣ ਲਈ ਪ੍ਰਸ਼ਾਸਨ ਵਲੋਂ ਇਸ ਮੌਨਸੂਨ ਸੀਜ਼ਨ ਦੌਰਾਨ ਜਲੰਧਰ ਭਰ 'ਚ 6 ਲੱਖ ਬੂਟੇ ਲਗਾਉਣ ਦੀ ਵੱਡੀ ਮੁਹਿੰਮ ਚਲਾਈ ਜਾਵੇਗੀ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX