ਤਾਜਾ ਖ਼ਬਰਾਂ


ਸੱਟ ਕਾਰਨ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ
. . .  1 day ago
ਨਵੀਂ ਦਿੱਲੀ, 13 ਅਗਸਤ - ਗਿੱਟੇ ਦੀ ਸੱਟ ਕਾਰਨ ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਹਰ...
ਚੀਨ ਨਾਲ ਸਰਹੱਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ - ਰਾਜਨਾਥ ਸਿੰਘ ਦਾ ਵਿਰੋਧੀ ਧਿਰ 'ਤੇ ਨਿਸ਼ਾਨਾ
. . .  1 day ago
ਨਵੀਂ ਦਿੱਲੀ, 13 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਸਰਹੱਦੀ ਸੁਰੱਖਿਆ 'ਤੇ ਰਾਜਨੀਤੀ ਨਹੀਂ ਹੋਣੀ...
ਮਲਿਕ ਅਰਜੁਨ ਖੜਗੇ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 13 ਅਗਸਤ - ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਲਿਕ ਅਰਜੁਨ ਖੜਗੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਹੁਣ ਉਹ ਦਿੱਲੀ ਵਿਖੇ ਆਜ਼ਾਦੀ ਦਿਵਸ ਸਮਾਗਮਾਂ 'ਚ ਸ਼ਾਮਿਲ...
ਗੰਨੇ ਦੀ ਅਦਾਇਗੀ ਸੰਬੰਧੀ ਕਿਸਾਨਾਂ ਦੀ ਹੋਈ ਖੱਜਲ ਖੁਆਰੀ ਦਾ ਮੈਨੂੰ ਬੇਹੱਦ ਦੁੱਖ ਹੈ - ਸੁਖਬੀਰ ਸੰਧਰ
. . .  1 day ago
ਫਗਵਾੜਾ, 13 ਅਗਸਤ (ਹਰਜੋਤ ਸਿੰਘ ਚਾਨਾ)- ਫਗਵਾੜਾ ਸ਼ੂਗਰ ਮਿੱਲ ਦੇ ਐਮ.ਡੀ. ਸੁਖਬੀਰ ਸਿੰਘ ਸੰਧਰ ਨੇ ਕਿਹਾ ਹੈ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਕਿਸਾਨਾਂ ਦੀ ਜੋ ਖੱਜਲ ਖੁਆਰੀ ਹੋਈ ਹੈ, ਉਸ ਤੋਂ ਮੈਂ ਖ਼ੁਦ ਵੀ ਬਹੁਤ ਪ੍ਰੇਸ਼ਾਨ ਹਾਂ। ਅਜਿਹਾ ਸਾਰਾ ਘਟਨਾਕ੍ਰਮ ਪੰਜਾਬ ਸਰਕਾਰ ਦੀ ਲਾਪਰਵਾਹੀ...
ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ 'ਤੇ ਗਰਨੇਡ ਹਮਲਾ
. . .  1 day ago
ਸ੍ਰੀਨਗਰ, 13 ਅਗਸਤ - ਜੰਮੂ ਕਸ਼ਮੀਰ ਦੇ ਅਲੀ ਜਾਨ ਰੋਡ ਈਦਗਾਹ 'ਤੇ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਉੱਪਰ ਕੀਤੇ ਗਰਨੇਡ ਹਮਲੇ 'ਚ ਇਕ ਜਵਾਨ ਦੇ ਮਾਮੂਲੀ ਸੱਟਾਂ ਲੱਗੀਆਂ ਹਨ।ਅੱਤਵਾਦੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ...
ਤਾਮਿਲਨਾਡੂ : ਹਥਿਆਰਬੰਦ ਲੁਟੇਰਿਆ ਵਲੋਂ ਫੈਡਰਲ ਬੈਂਕ ਦੀ ਸਹਾਇਕ ਕੰਪਨੀ ਤੋਂ ਕਰੋੜਾਂ ਰੁਪਏ ਦੇ ਸੋਨੇ ਦੀ ਲੁੱਟ
. . .  1 day ago
ਚੇਨਈ, 13 ਅਗਸਤ - ਚੇਨਈ ਦੇ ਆਰਮਬੱਕਮ ਵਿਖੇ ਹਥਿਆਰਬੰਦ ਲੁਟੇਰੇ ਫੈੱਡਬੈਂਕ (ਫੈਡਰਲ ਬੈਂਕ ਦੀ ਸਹਾਇਕ ਕੰਪਨੀ) ਅੰਦਰ ਦਾਖਲ ਹੋ ਕੇ ਕਰੋੜਾਂ ਰੁਪਏ ਦਾ ਸੋਨਾ ਅਤੇ ਹੋਰ ਸਮਾਨ ਲੁੱਟ ਕੇ...
ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਜਾਮ
. . .  1 day ago
ਢਿਲਵਾਂ, 13 ਅਗਸਤ (ਪ੍ਰਵੀਨ ਕੁਮਾਰ,ਗੋਬਿੰਦ ਸੁਖੀਜਾ) - ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਜਲੰਧਰ ਮੁੱਖ ਕੌਮੀ ਮਾਰਗ 'ਤੇ ਪੈਂਦੇ ਸੁਭਾਨਪੁਰ ਨਜ਼ਦੀਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਕੌਮੀ ਮਾਰਗ ਨੂੰ ਬੰਦ ਕਰ ਕੇ ਧਰਨਾ ਲਗਾਇਆ ਗਿਆ ਹੈ। ਨਿਹੰਗ ਜਥੇਬੰਦੀਆਂ ਨੇ ਥਾਣਾ ਸੁਭਾਨਪੁਰ ਨੂੰ ਦਿੱਤੀ...
ਦਿੱਲੀ : ਨਸ਼ਾ ਤਸਕਰੀ ਗੱਠਜੋੜ ਦਾ ਮੁੱਖ ਦੋਸ਼ੀ 130 ਕਰੋੜ ਦੀ ਹੈਰੋਇਨ ਸਮੇਤ ਹਿਮਾਚਲ ਤੋਂ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 13 ਅਗਸਤ - ਦਿੱਲੀ ਕ੍ਰਾਈਮ ਬਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਪਿਛਲੇ ਮਹੀਨੇ ਅਫ਼ਗ਼ਾਨਿਸਤਾਨ ਤੋਂ ਪੰਜਾਬ ਤੱਕ ਚੱਲ ਰਹੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੱਠਜੋੜ ਦੀ ਮੁੱਖ ਕੜੀ ਦਾ ਪਰਦਾਫਾਸ਼ ਕਰਨ ਤੋਂ ਬਾਅਦ ਮੁੱਖ ਦੋਸ਼ੀ ਪੰਕਜ ਵੈਦ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ...
ਹਿਮਾਚਲ ਵਿਧਾਨ ਸਭਾ ਵਲੋਂ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ
. . .  1 day ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਨੇ ਧਰਮ ਦੀ ਆਜ਼ਾਦੀ (ਸੋਧ) ਬਿੱਲ 2022 ਪਾਸ ਕੀਤਾ ਹੈ। ਇਹ ਬਿੱਲ ਹਿਮਾਚਲ ਪ੍ਰਦੇਸ਼ 'ਚ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਨੂੰ ਰੋਕਣ ਲਈ ਲਿਆਂਦਾ...
ਹਿਮਾਚਲ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ - ਮੌਸਮ ਵਿਭਾਗ
. . .  1 day ago
ਨਵੀਂ ਦਿੱਲੀ, 13 ਅਗਸਤ - ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ, ਕਾਂਗੜਾ, ਮੰਡੀ, ਕੁੱਲੂ, ਹਮੀਰਪੁਰ, ਲਾਹੌਲ, ਸਪਿਤੀ, ਕਿੰਨੌਰ, ਸ਼ਿਮਲਾ, ਸਿਰਮੌਰ ਅਤੇ ਸੋਲਨ ਦੇ ਕੁੱਝ ਹਿੱਸਿਆ 'ਚ ਕੱਲ੍ਹ ਭਾਰੀ ਤੋਂ ਬਹੁਤ ਭਾਰੀ ਬਰਸਾਤ ਦੀ ਸੰਭਾਵਨਾ...
ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਇਨਾਮੀ ਅਪਰਾਧੀ ਸ਼ੇਖ਼ ਸਿਕੰਦਰ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 13 ਅਗਸਤ - ਉੱਤਰ-ਪੱਛਮੀ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼ ਨੇ ਜਹਾਂਗੀਰਪੁਰੀ ਦੰਗਿਆਂ 'ਚ ਸ਼ਾਮਿਲ ਸ਼ੇਖ਼ ਸਿਕੰਦਰ ਨਾਂਅ ਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਨੇ ਸ਼ੇਖ਼ ਸਿਕੰਦਰ 'ਤੇ 25000 ਰੁਪਏ ਇਨਾਮ ਰੱਖਿਆ ਹੋਇਆ...
ਹਿਮਾਚਲ ਪ੍ਰਦੇਸ਼ : ਸਵਾਂ ਨਦੀ 'ਚ ਡੁੱਬੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ
. . .  1 day ago
ਸ਼ਿਮਲਾ, 13 ਅਗਸਤ - ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਪੈਂਦੇ ਹਰੋਲੀ 'ਚ ਲੋਅਰ ਬਥੇਡਾ ਇਲਾਕੇ ਦੇ ਕੋਲ ਸਵਾਂ ਨਦੀ 'ਚ 15-16 ਸਾਲ ਦੇ 2 ਨੌਜਵਾਨ ਡੁੱਬ ਗਏ।ਡੁੱਬੇ ਨੌਜਵਾਨਾਂ 'ਚੋਂ ਇਕ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਜਦਕਿ ਦੂਜੇ ਦੀ ਭਾਲ ਜਾਰੀ...
ਪੰਜਾਬ ਸਰਕਾਰ ਵਲੋਂ ਕੋਰੋਨਾ ਨੂੰ ਲੈ ਕੇ ਨਵੀਆਂ ਹਿਦਾਇਤਾਂ ਜਾਰੀ
. . .  1 day ago
ਚੰਡੀਗੜ੍ਹ, 13 ਅਗਸਤ - ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਖ਼ਤੀ ਵਰਤਦਿਆਂ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਅਨੁਸਾਰ ਸਰਕਾਰੀ, ਗੈਰ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਤੇ ਹੋਰ ਜਨਤਕ ਥਾਵਾਂ 'ਤੇ...
ਬਾਸਮਤੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ
. . .  1 day ago
ਚੰਡੀਗੜ੍ਹ, 13 ਅਗਸਤ - ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਾਸਮਤੀ ਦੀ ਨਿਰਯਾਤ ਗੁਣਵੱਤਾ ਦੀ ਪੈਦਾਵਾਰ ਕਰਨ ਲਈ ਪੰਜਾਬ ਸਰਕਾਰ ਵਲੋਂ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਫ਼ੈਸਲੇ ਅਨੁਸਾਰ ਕਈ ਉੱਲੀ ਨਾਸ਼ਕਾਂ...
‍ਦੇਤਵਾਲ ਬੈਂਕ ਡਕੈਤੀ ਦੇ ਮਾਮਲੇ 'ਚ ਬੈਂਕ ਮੁਲਾਜ਼ਮ ਸਮੇਤ ਚਾਰ ਗ੍ਰਿਫ਼ਤਾਰ
. . .  1 day ago
ਲੁਧਿਆਣਾ, 13 ਅਗਸਤ (ਪਰਮਿੰਦਰ ਸਿੰਘ ਆਹੂਜਾ) - ਮੁੱਲਾਂਪੁਰ ਦਾਖਾ ਦੇ ਇਲਾਕੇ ਪਿੰਡ ਦੇਤਵਾਲ ਵਿਚ ਬੀਤੇ ਦਿਨ ਪੰਜਾਬ ਨੈਸ਼ਨਲ ਬੈਂਕ ਵਿਚ ਹੋਈ ਸਾਢੇ ਸੱਤ ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ਵਿਚ ਪੁਲਿਸ...
ਅਫ਼ਗ਼ਾਨਿਸਤਾਨ ਵਿਚ ਹੁਣ ਰਹਿ ਗਏ ਹਨ ਸਿਰਫ਼ 100 ਹਿੰਦੂ ਸਿੱਖ - ਅਫ਼ਗ਼ਾਨ ਸਿੱਖ ਆਗੂ
. . .  1 day ago
ਨਵੀਂ ਦਿੱਲੀ, 13 ਅਗਸਤ - ਕਾਬੁਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਫ਼ਗ਼ਾਨ ਸਿੱਖ ਆਗੂ ਗੁਰਨਾਮ ਸਿੰਘ ਰਾਜਵੰਸ਼ੀ ਨੇ ਕਿਹਾ ਕਿ ਮੈਂ ਆਪਣੇ 6 ਪਰਿਵਾਰਿਕ ਮੈਂਬਰਾਂ ਨਾਲ ਅਫ਼ਗ਼ਾਨਿਸਤਾਨ ਤੋਂ ਆਇਆ ਹਾਂ। ਧਮਾਕੇ ਵਿਚ ਸਾਡਾ ਗੁਰਦੁਆਰਾ ਤਬਾਹ ਹੋ ਗਿਆ। ਅਫ਼ਗ਼ਾਨਿਸਤਾਨ ਵਿਚ ਹੁਣ ਸਿਰਫ਼ 100 ਹਿੰਦੂ ਸਿੱਖ ਰਹਿ...
ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਰੀਜ਼ ਮਿਲਿਆ
. . .  1 day ago
ਨਵੀਂ ਦਿੱਲੀ, 13 ਅਗਸਤ-ਦੇਸ਼ ਦੀ ਰਾਜਧਾਨੀ ਦਿੱਲੀ 'ਚ ਮੰਕੀਪਾਕਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਿੱਲੀ 'ਚ ਹੁਣ ਮੰਕੀਪਾਕਸ ਦੇ 5 ਮਾਮਲੇ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ ਇਕ ਮਰੀਜ਼ ਠੀਕ ਹੋ ਚੁੱਕਾ ਹੈ।
ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ
. . .  1 day ago
ਮੁੰਬਈ, 13 ਅਗਸਤ-ਸਟੈਂਡਅੱਪ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਜਿੰਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਦੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ...
ਫ਼ਾਜ਼ਿਲਕਾ ਸੈਕਟਰ 'ਚ ਦਿਖਾਈ ਦਿੱਤੀ ਡਰੋਨ ਦੀ ਹਲਚਲ, ਬੀ.ਐੱਸ.ਐੱਫ਼. ਦੀ ਮੁਸਤੈਦੀ ਕਾਰਨ ਪਰਤਿਆ ਵਾਪਸ
. . .  1 day ago
ਫ਼ਾਜ਼ਿਲਕਾ, 13 ਅਗਸਤ (ਪ੍ਰਦੀਪ ਕੁਮਾਰ)- ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਫ਼ਾਜ਼ਿਲਕਾ ਸੈਕਟਰ 'ਚ ਡਰੋਨ ਦਿਖਾਈ ਦੇਣ ਦਾ ਸਮਾਚਾਰ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲਾਧੂਕਾ ਇਲਾਕੇ 'ਚ ਅੱਜ ਤੜਕਸਾਰ ਕੌਮਾਂਤਰੀ ਸਰਹੱਦ...
25 ਤੋਲੇ ਸੋਨਾ ਅਤੇ 10 ਹਜ਼ਾਰ ਨਕਦੀ ਚੋਰੀ
. . .  1 day ago
ਘੋਗਰਾ, 13 ਅਗਸਤ (ਆਰ.ਐੱਸ. ਸਲਾਰੀਆ)- ਬੀਤੀ ਰਾਤ ਬਲਾਕ ਦਸੂਹਾ ਦੇ ਪਿੰਡ ਸੈਹਰਕ ਵਿਖੇ 25 ਤੋਲੇ ਸੋਨਾ ਅਤੇ 10 ਹਜ਼ਾਰ ਦੀ ਨਕਦੀ ਚੋਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਸੌਰਵ ਪੁੱਤਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਸੋਨੀਆ ਗਾਂਧੀ ਫ਼ਿਰ ਹੋਈ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 13 ਅਗਸਤ-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਗੱਲ ਦੀ ਪੁਸ਼ਟੀ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ...
ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 day ago
ਗੁਰੂ ਹਰਸਹਾਏ, 13 ਅਗਸਤ (ਹਰਚਰਨ ਸਿੰਘ ਸੰਧੂ)-ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਗੁਰੂ ਹਰਸਹਾਏ ਦੇ ਬਜ਼ਾਰਾਂ 'ਚ ਤਿਰੰਗਾ ਯਾਤਰਾ ਕੱਢੀ ਗਈ ਤੇ ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਮੌਜੂਦ ਸਨ।
ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
. . .  1 day ago
ਚੰਡੀਗੜ੍ਹ, 13 ਅਗਸਤ (ਕਮਲਜੀਤ)-ਕ੍ਰਿਕਟ ਸਟੇਡੀਅਮ ਸੈਕਟਰ 16 'ਚ ਤਿਰੰਗਾ ਝੰਡਾ ਬਣਾ ਕੇ ਬਣਾਇਆ ਵਰਲਡ ਰਿਕਾਰਡ
ਮੰਤਰੀ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ 'ਚ ਕੱਢੀ ਗਈ ਜ਼ਿਲ੍ਹਾ ਪੱਧਰੀ ਤਿਰੰਗਾ ਯਾਤਰਾ
. . .  1 day ago
ਅਜਨਾਲਾ, 13 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ 'ਘਰ ਘਰ ਤਿਰੰਗਾ' ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ 'ਚ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਅਤੇ ਐੱਨ.ਆਰ.ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ...
ਪੰਜਾਬ 'ਚ 'ਇਕ ਵਿਧਾਇਕ ਇਕ ਪੈਨਸ਼ਨ' ਕਾਨੂੰਨ ਲਾਗੂ, ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਨੋਟੀਫ਼ਿਕੇਸ਼ਨ ਜਾਰੀ
. . .  1 day ago
ਚੰਡੀਗੜ੍ਹ, 13 ਅਗਸਤ-ਪੰਜਾਬ ਸਰਕਾਰ ਵਲੋਂ ਸੂਬੇ 'ਚ ਅੱਜ ਤੋਂ ਇਕ ਵਿਧਾਇਕ ਇਕ ਪੈਨਸ਼ਨ ਕਾਨੂੰਨ ਲਾਗੂ ਕਰ ਦਿੱਤਾ ਹੈ। ਹੁਣ ਪੰਜਾਬ 'ਚ ਸਾਬਕਾ ਵਿਧਾਇਕਾਂ ਨੂੰ ਸਿਰਫ਼ ਇਕ ਪੈਨਸ਼ਨ ਮਿਲੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਦੀ ਮਨਜ਼ੂਰੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਹਾੜ ਸੰਮਤ 554

ਮਾਨਸਾ

ਦਸਵੀਂ ਦੇ ਨਤੀਜੇ 'ਚੋਂ ਮਾਨਸਾ ਜ਼ਿਲ੍ਹੇ ਦੇ 9 ਵਿਦਿਆਰਥੀ ਮੈਰਿਟ 'ਚ ਆਏ

ਮਾਨਸਾ, 5 ਜੁਲਾਈ (ਰਾਵਿੰਦਰ ਸਿੰਘ ਰਵੀ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜੇ 'ਚੋਂ ਮਾਨਸਾ ਜ਼ਿਲ੍ਹੇ ਦੇ 9 ਵਿਦਿਆਰਥੀਆਂ ਨੇ ਮੈਰਿਟ 'ਚ ਸਥਾਨ ਮੱਲਿ੍ਹਆ ਹੈ | ਮੈਰਿਟ 'ਚ ਆਉਣ ਵਾਲੇ 3 ਵਿਦਿਆਰਥੀ ਸਰਕਾਰੀ ਸਕੂਲ ਨਾਲ ਸਬੰਧਿਤ ਹਨ ਜਦਕਿ 6 ਵਿਦਿਆਰਥੀ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਹਨ | ਗੁਰਦੀਪ ਸਿੰਘ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ, ਖ਼ੁਸ਼ੀ ਰਾਣੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ, ਹੈਪੀ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ, ਅਭਿਸ਼ੇਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਹਿਰਾ ਖ਼ੁਰਦ, ਸਿਮਰਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ, ਰਮਨਦੀਪ ਸਿੰਘ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ, ਜਸ਼ਨਪ੍ਰੀਤ ਕੌਰ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ, ਗਗਨਪ੍ਰੀਤ ਕੌਰ ਮਾਤਾ ਯਸ਼ੋਧਾ ਸਰਵਹਿੱਤਕਾਰੀ ਵਿੱਦਿਆ ਮੰਦਰ ਜੋਗਾ, ਮਹਿਕ ਰਾਣੀ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਮੈਰਿਟ 'ਚ ਆਏ ਹਨ | ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ |
ਜੋਗਾ ਦੀ ਵਿਦਿਆਰਥਣ ਗਗਨਪ੍ਰੀਤ ਕੌਰ ਮੈਰਿਟ 'ਚ 13ਵੇਂ ਸਥਾਨ 'ਤੇ
ਜੋਗਾ ਤੋਂ ਮਨਜੀਤ ਸਿੰਘ ਘੜੈਲੀ ਅਨੁਸਾਰ-ਮਾਤਾ ਯਸੋਧਾ ਸਰਵਹਿੱਤਕਾਰੀ ਸਕੂਲ ਜੋਗਾ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਗਗਨਪ੍ਰੀਤ ਕੌਰ ਲੱਧੜ ਨੇ 650 'ਚੋਂ 631 ਅੰਕ ਪ੍ਰਾਪਤ ਕਰ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ 'ਚ 13ਵਾਂ ਰੈਂਕ ਹਾਸਲ ਕਰਦਿਆਂ ਆਪਣੇ ਸਕੂਲ, ਪਿੰਡ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮੌਕੇ ਗਗਨਪ੍ਰੀਤ ਨੇ ਕਿਹਾ ਕਿ ਉਹ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਿਹਨਤ, ਮਾਪਿਆਂ ਅਤੇ ਸਕੂਲ ਅਧਿਆਪਕਾਂ ਦੀ ਯੋਗ ਅਗਵਾਈ ਨੂੰ ਦਿੰਦੀ ਹੈ ਅਤੇ ਨਾਨ ਮੈਡੀਕਲ ਦੀ ਪੜ੍ਹਾਈ ਕਰ ਕੇ ਸਾਫਟਵੇਅਰ ਇੰਜੀਨੀਅਰ ਬਣਨਾ ਚਾਹੁੰਦੀ ਹੈ | ਸਕੂਲ ਪਿ੍ੰਸੀਪਲ ਰਣਜੀਤ ਸਿੰਘ ਚਹਿਲ, ਪ੍ਰਧਾਨ ਹਰਦੇਵ ਸਿੰਘ ਸਿੱਧੂ ਅਤੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਗਗਨਪ੍ਰੀਤ ਕੌਰ ਦੀ ਇਸ ਪ੍ਰਾਪਤੀ ਤੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੰੂ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਅਤੇ ਉਸ ਨੰੂ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਹਰਦੇਵ ਸਿੰਘ, ਕਮੇਟੀ ਮੈਂਬਰ ਬਲਦੇਵ ਕੌਰ, ਸਮਿੰਦਰ ਸਿੰਘ ਤੇ ਵਿਦਿਆਰਥਣ ਦੇ ਮਾਪੇ ਹਾਜ਼ਰ ਸਨ |
ਜੌੜਕੀਆਂ ਦੀ ਮਹਿਕ ਰਾਣੀ ਨੇ ਚਮਕਾਇਆ ਜ਼ਿਲ੍ਹੇ ਦਾ ਨਾਂਅ
ਸਰਦੂਲਗੜ੍ਹ ਤੋਂ ਪ੍ਰਕਾਸ਼ ਸਿੰਘ ਜ਼ੈਲਦਾਰ/ਜੀ.ਐਮ.ਅਰੋੜਾ ਅਨੁਸਾਰ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ 'ਚ ਗੁਰੂ ਹਰਗੋਬਿੰਦ ਪਬਲਿਕ ਸਕੂਲ ਜੌੜਕੀਆਂ ਦੀ ਵਿਦਿਆਰਥਣ ਮਹਿਕ ਰਾਣੀ ਨੇ 630 ਅੰਕ ਹਾਸਲ ਕਰ ਕੇ ਪੰਜਾਬ ਦੀ ਮੈਰਿਟ ਸੂਚੀ 'ਚ ਨਾਂਅ ਦਰਜ ਕਰਵਾਇਆ ਹੈ | ਸਕੂਲ ਦੇ ਪਿ੍ੰਸੀਪਲ ਜਸਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਹੋਣਹਾਰ ਬੱਚੀ ਨੇ ਸਕੂਲ, ਮਾਪਿਆਂ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਬੱਚੀ ਦੀ ਲਗਨ ਅਤੇ ਸਕੂਲ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ |
ਬਾਬਾ ਫ਼ਰੀਦ ਅਕੈਡਮੀ ਉੱਭਾ ਦੇ ਵਿਦਿਆਰਥੀ ਗੁਰਦੀਪ ਸਿੰਘ ਮੈਰਿਟ 'ਚ
ਜੋਗਾ ਤੋਂ ਹਰਜਿੰਦਰ ਸਿੰਘ ਚਹਿਲ ਅਨੁਸਾਰ-ਪੰਜਾਬਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ ਬਾਬਾ ਫ਼ਰੀਦ ਅਕੈਡਮੀ ਉੱਭਾ ਦੇ ਵਿਦਿਆਰਥੀ ਗੁਰਦੀਪ ਸਿੰਘ ਪੁੱਤਰ ਨਛੱਤਰ ਸਿੰਘ ਨੇ 10ਵੀਂ ਜਮਾਤ ਵਿਚੋਂ 637/650 ਅੰਕ ਪ੍ਰਾਪਤ ਕਰ ਕੇ ਪੰਜਾਬ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ | ਇਸ ਖ਼ੁਸ਼ੀ ਦੇ ਮੌਕੇ ਤੇ ਸੰਸਥਾ ਦੇ ਪਿ੍ੰਸੀਪਲ ਬਿਰਜ ਲਾਲ ਅਤੇ ਚੇਅਰਮੈਨ ਰਾਜ ਸਿੰਘ ਉੱਭਾ ਨੇ ਦੱਸਿਆ ਕਿ ਇਹ ਸਾਡੀ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਹੋਣਹਾਰ ਬੱਚੇ ਨੇ ਮੈਰਿਟ ਵਿੱਚ ਆ ਕੇ ਸਕੂਲ ਦਾ ਨਾਮ ਪੂਰੇ ਜ਼ਿਲੇ੍ਹ ਵਿਚੋਂ ਪਹਿਲੇ ਨੰਬਰ ਤੇ ਲਿਆਂਦਾ | ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਆਪਣੀ ਸਖ਼ਤ ਮਿਹਨਤ ਅਤੇ ਸਟਾਫ਼ ਦੇ ਸਹਿਯੋਗ ਸਦਕਾ ਇਹ ਮੁਕਾਮ ਪ੍ਰਾਪਤ ਕੀਤਾ ਹੈ | ਬੱਚਿਆਂ ਦੀ ਇਸ ਕਾਮਯਾਬੀ ਤੇ ਸਕੂਲ ਮੈਨੇਜਮੈਂਟ ਅਤੇ ਸਮੂਹ ਸਟਾਫ਼ ਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਗਈ |
ਖੀਵਾ ਖ਼ੁਰਦ ਦੀ ਜਸ਼ਨਪ੍ਰੀਤ ਕੌਰ ਦਾ ਮੈਰਿਟ 'ਚ 12ਵਾਂ ਰੈਂਕ
ਭੀਖੀ ਤੋਂ ਗੁਰਿੰਦਰ ਸਿੰਘ ਔਲਖ ਅਨੁਸਾਰ-ਪੰਜਾਬ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ 'ਚੋਂ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਸੂਬੇ ਚੋਂ 12ਵਾਂ ਰੈਂਕ ਹਾਸਲ ਕਰ ਕੇ ਆਪਣੇ ਇਲਾਕੇ ਅਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਜ਼ਿਲ੍ਹੇ ਦੇ ਪਿੰਡ ਖੀਵਾ ਖ਼ੁਰਦ ਦੀ ਜਸ਼ਨਪ੍ਰੀਤ ਕੌਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੱਗੇ ਕਾਮਰਸ ਵਿਸ਼ੇ ਦੀ ਪੜ੍ਹਾਈ ਕਰਨਾ ਚਾਹੁੰਦੀ ਹੈ | ਉਸ ਨੇ ਕਿਹਾ ਕਿ ਉਹ ਆਪਣੀ ਅਗਲੀ ਪੜ੍ਹਾਈ ਵਿਦੇਸ਼ 'ਚ ਕਰਨ ਦੀ ਇੱਛੁਕ ਹੈ | ਸਕੂਲ ਪਿ੍ੰਸੀਪਲ ਸੰਜੀਵ ਕੁਮਾਰ, ਸਮੁੱਚੀ ਪ੍ਰਬੰਧਕ ਕਮੇਟੀ ਤੇ ਸਟਾਫ਼ ਨੇ ਵਿਦਿਆਰਥਣ ਤੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ |

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਮਾਨਸਾ, 5 ਜੁਲਾਈ (ਸੱਭਿ.ਪ੍ਰਤੀ.)-ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਚੂਹੜ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਐਸੋਸੀਏਸ਼ਨ ਦੀਆਂ ਭਖਦੇ ਮੁੱਦਿਆਂ ਅਤੇ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਔਰਤ ਦਾ ਪਰਸ ਖੋਹ ਕੇ ਫ਼ਰਾਰ

ਮਾਨਸਾ, 5 ਜੁਲਾਈ (ਸੱਭਿ.ਪ੍ਰਤੀ.)-ਸਥਾਨਕ ਸ਼ਹਿਰ ਦੀ ਇੱਕ ਔਰਤ ਕੋਲੋਂ ਮੋਟਰਸਾਈਕਲ ਸਵਾਰ ਵਲੋਂ ਪਰਸ ਅਤੇ ਕੈਰੀ ਬੈਗ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਰੇਖਾ ਰਾਣੀ ਸਰਕਾਰੀ ਸਮਾਰਟ ਸਕੂਲ ਖਾਰਾ ਤੋਂ ਡਿਊਟੀ ਕਰ ਕੇ ਜਵਾਹਰਕੇ ਚੁੰਗੀ ਤੋਂ ਵਾਪਸ ਘਰ ...

ਪੂਰੀ ਖ਼ਬਰ »

ਖਾਣ-ਪੀਣ ਵਾਲੀਆਂ ਵਸਤਾਂ ਦੇ 7 ਨਮੂਨੇ ਲਏ

ਮਾਨਸਾ, 5 ਜੁਲਾਈ (ਵਿ. ਪ੍ਰਤੀ.)-ਸਿਹਤ ਵਿਭਾਗ ਵਲੋਂ ਸਥਾਨਕ ਸ਼ਹਿਰ 'ਚ ਕਰਿਆਨਾ ਅਤੇ ਬੇਕਰੀ ਦੀਆਂ ਦੁਕਾਨਾਂ ਵਿਖੇ ਬਿਸਕੁਟ, ਘਿਓ, ਤੇਲ, ਫਰੂਟ, ਕੋਲਡ ਡਰਿੰਕ ਆਦਿ ਦੇ 7 ਨਮੂਨੇ ਲਏ ਗਏ | ਸਿਵਲ ਸਰਜਨ ਮਾਨਸਾ ਡਾ: ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਨਮੂਨੇ ਲੈਬਾਰਟਰੀ ...

ਪੂਰੀ ਖ਼ਬਰ »

ਗੁਰਬਿੰਦਰ ਸਿੰਘ ਕੋਟਲੀ ਦੋਧੀ ਯੂਨੀਅਨ ਦੇ ਪ੍ਰਧਾਨ ਚੁਣੇ

ਮਾਨਸਾ, 5 ਜੁਲਾਈ (ਸੱਭਿ.ਪ੍ਰਤੀ.)- ਦੋਧੀ ਯੂਨੀਅਨ ਮਾਨਸਾ ਦੀ ਇਕੱਤਰਤਾ ਪ੍ਰਧਾਨ ਅਮਰੀਕ ਸਿੰਘ ਰੱਲਾ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਯੂਨੀਅਨ ਦੇ ਭਖਦੇ ਮੁੱਦਿਆਂ ਅਤੇ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਸੂਬਾ ਸਕੱਤਰ ਸਤਪਾਲ ਸਿੰਘ ...

ਪੂਰੀ ਖ਼ਬਰ »

ਸੇਵਾ ਮੁਕਤ ਮੁਲਾਜ਼ਮਾਂ ਨੇ ਪਾਵਰਕਾਮ ਦੇ ਐਕਸੀਅਨ ਦਫ਼ਤਰ ਨੇੜੇ ਲਗਾਇਆ ਧਰਨਾ

ਮਾਨਸਾ, 5 ਜੁਲਾਈ (ਰਾਵਿੰਦਰ ਸਿੰਘ ਰਵੀ)- ਪੈਨਸ਼ਨਰਜ਼ ਐਸੋਸੀਏਸ਼ਨ ਪੀ.ਐਸ.ਪੀ.ਸੀ.ਐਲ. ਦੀ ਸੂਬਾ ਕਮੇਟੀ ਦੇ ਸੱਦੇ 'ਤੇ ਮੰਡਲ ਮਾਨਸਾ ਦੇ ਸੇਵਾ ਮੁਕਤ ਮੁਲਾਜ਼ਮਾਂ ਵਲੋਂ ਭਗਵਾਨ ਸਿੰਘ ਭਾਟੀਆ ਦੀ ਪ੍ਰਧਾਨਗੀ ਹੇਠ ਸਥਾਨਕ ਪਾਵਰਕਾਮ ਦੇ ਐਕਸੀਅਨ ਦਫ਼ਤਰ ਨਜ਼ਦੀਕ ਧਰਨਾ ...

ਪੂਰੀ ਖ਼ਬਰ »

ਅਪਰਾਧਨਾਮਾ

ਨਸ਼ੀਲੀਆਂ ਗੋਲੀਆਂ, ਚਾਲੂ ਭੱਠੀ, ਲਾਹਣ ਤੇ ਸ਼ਰਾਬ ਬਰਾਮਦ, 7 ਗ੍ਰਿਫ਼ਤਾਰ

ਮਾਨਸਾ, 5 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ 9 ਵਿਅਕਤੀਆਂ ਖ਼ਿਲਾਫ਼ ਮੁਕੱਦਮੇ ਦਰਜ ਕਰ ਕੇ ਕਾਰਵਾਈ ਕੀਤੀ ਹੈ | ਗੌਰਵ ਤੂਰਾ ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਥਾਣਾ ਸ਼ਹਿਰੀ ਬੁਢਲਾਡਾ ...

ਪੂਰੀ ਖ਼ਬਰ »

ਵੇਦਾਂਤਾ ਵਲੋਂ ਵਿਭਵ ਅਗਰਵਾਲ ਸੀ.ਈ.ਓ. ਨਿਯੁਕਤ

ਮਾਨਸਾ, 5 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਵੇਦਾਂਤਾ ਲਿਮਟਿਡ ਨੇ ਵਿਭਵ ਅਗਰਵਾਲ ਨੂੰ ਸੀ.ਈ.ਓ. ਪਾਵਰ ਨਿਯੁਕਤ ਕੀਤਾ ਹੈ | ਉਨ੍ਹਾਂ ਪਹਿਲੀ ਜੁਲਾਈ ਤੋਂ ਜ਼ਿਲੇ੍ਹ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕਾਰਜ ...

ਪੂਰੀ ਖ਼ਬਰ »

12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਮਾਨਸਾ, 5 ਜੁਲਾਈ (ਸੱਭਿ. ਪ੍ਰਤੀ.)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚੋਂ ਭਾਈ ਗੁਰਦਾਸ ਅਕੈਡਮੀ ਮਾਖਾ ਦਾ ਨਤੀਜਾ ਸ਼ਾਨਦਾਰ ਰਿਹਾ | ਹਰਮਨਜੋਤ ਸਿੰਘ ਨੇ 90.8, ਅਜੀਤ ਸਿੰਘ 89.2 ਅਤੇ ਮਨਜਿੰਦਰ ਕੌਰ 86.4 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ...

ਪੂਰੀ ਖ਼ਬਰ »

ਵਿਦਿਆਰਥੀਆਂ ਦਾ ਕੀਤਾ ਸਨਮਾਨ

ਮਾਨਸਾ, 5 ਜੁਲਾਈ (ਸੱਭਿ. ਪ੍ਰਤੀ.)- ਸਰਕਾਰੀ ਮਿਡਲ ਸਕੂਲ ਠੂਠਿਆਂਵਾਲੀ ਦੇ 8ਵੀਂ ਜਮਾਤ ਦੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਰਾਜਵੀਰ ਕੌਰ ਨੇ 94, ਅਮਨਦੀਪ ਕੌਰ ਨੇ 93 ਅਤੇ ਸਤਗੁਰ ਸਿੰਘ ਨੇ 92 ਪ੍ਰਤੀਸ਼ਤ ਅੰਕ ਲੈ ਕੇ ਕ੍ਰਮਵਾਰ ਪਹਿਲਾ ਦੂਜਾ ...

ਪੂਰੀ ਖ਼ਬਰ »

ਹੰਸਾ ਸਿੰਘ ਯਾਦਗਾਰੀ ਟਰੱਸਟ ਵਲੋਂ ਵਿਦਿਆਰਥਣ ਸਨਮਾਨਿਤ

ਬੁਢਲਾਡਾ, 5 ਜੁਲਾਈ (ਮਨਚੰਦਾ)- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ 'ਚੋਂ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਵਲੋਂ ਦੂਜਾ ਸਥਾਨ ਪ੍ਰਾਪਤ ਕਰਨ 'ਤੇ ਬਾਬਾ ਹੰਸਾ ਸਿੰਘ ਯਾਦਗਾਰੀ ਟਰੱਸਟ ਦੇ ਸਰਪ੍ਰਸਤ ਮਨਜੀਤ ...

ਪੂਰੀ ਖ਼ਬਰ »

ਨਵੀਂ ਪ੍ਰਾਇਮਰੀ ਅਧਿਆਪਕ ਭਰਤੀ 'ਚ ਇਕੋ ਪਿੰਡ ਦੀਆਂ 4 ਕੁੜੀਆਂ ਵੀ ਸ਼ਾਮਿਲ

ਜੋਗਾ, 5 ਜੁਲਾਈ (ਹਰਜਿੰਦਰ ਸਿੰਘ ਚਹਿਲ)- ਪੰਜਾਬ ਸਰਕਾਰ ਵਲੋਂ ਭਰਤੀ ਕੀਤੇ ਗਏ 6635 ਪ੍ਰਾਇਮਰੀ ਅਧਿਆਪਕਾਂ 'ਚ ਨੇੜਲੇ ਪਿੰਡ ਭੁਪਾਲ ਕਲਾਂ ਦੀਆਂ 4 ਅਧਿਆਪਕਾਵਾਂ ਵੀ ਸ਼ਾਮਿਲ ਹਨ | ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਜਦੋਂ ਨੌਕਰੀਆਂ ਨਾ ਹੋਣ ਮਾਤਰ ਹਨ ਅਤੇ ਨੌਕਰੀ ਲਈ ਬੜਾ ...

ਪੂਰੀ ਖ਼ਬਰ »

ਦੂਸ਼ਿਤ ਹੋ ਰਹੇ ਵਾਤਾਵਰਨ ਅਤੇ ਮੁੱਕ ਰਹੇ ਧਰਤੀ ਹੇਠਲੇ ਪਾਣੀ 'ਤੇ ਚੇਤਨਾ ਕਨਵੈੱਨਸ਼ਨ

ਬਰੇਟਾ, 5 ਜੁਲਾਈ (ਜੀਵਨ ਸ਼ਰਮਾ)- ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਰੇਟਾ ਵਲੋਂ ਦੂਸ਼ਿਤ ਹੋ ਰਹੇ ਵਾਤਾਵਰਨ ਤੇ ਪਾਣੀ ਅਤੇ ਮੁੱਕ ਰਹੇ ਧਰਤੀ ਹੇਠਲੇ ਪਾਣੀ ਸਬੰਧੀ ਵਿਚਾਰ ਚਰਚਾ ਜਥੇਬੰਦਕ ਚੇਤਨਾ ਕਨਵੈੱਨਸ਼ਨ ਕਰਵਾਈ ਗਈ | ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਵੈਦ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੀ ਇਕੱਤਰਤਾ ਹੋਈ

ਮਾਨਸਾ, 5 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੀ ਇਕੱਤਰਤਾ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਈ | ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਚਰਨ ਸਿੰਘ ਭੀਖੀ, ਸੂਬਾ ਮੀਤ ਪ੍ਰਧਾਨ ਸੁਖਦੇਵ ਸਿੰਘ ਕੋਟਲੀ ਨੇ ਕਿਹਾ ਦਿਲੀ ਕਿਸਾਨੀ ਅੰਦੋਲਨ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਹੋਈ

ਮਾਨਸਾ, 5 ਜੁਲਾਈ (ਵਿਸ਼ੇਸ਼ ਪ੍ਰਤੀਨਿਧ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਜ਼ਿਲ੍ਹਾ ਪੱਧਰੀ ਇਕੱਤਰਤਾ ਇੱਥੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੰਗਰੂਰ ਜ਼ਿਮਨੀ ਚੋਣਾਂ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ ...

ਪੂਰੀ ਖ਼ਬਰ »

ਸਟੇਡੀਅਮ ਦੀ ਘਾਟ ਹੋਣ ਕਾਰਨ ਇਲਾਕੇ ਦੇ ਨੌਜਵਾਨ ਖੇਡਾਂ ਪ੍ਰਤੀ ਨਹੀਂ ਹਨ ਉਤਸ਼ਾਹਿਤ

ਜੀਵਨ ਸ਼ਰਮਾ ਬਰੇਟਾ, 5 ਜੁਲਾਈ- ਭਾਵੇਂ ਸਮੇਂ ਦੀਆਂ ਸਰਕਾਰਾਂ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕਰੋੜਾਂ ਰੁਪਏ ਖ਼ਰਚਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਇਸ ਇਲਾਕੇ ਵਿਚ ਖੇਡ ਸਟੇਡੀਅਮ ਦੀ ਵੱਡੀ ਘਾਟ ਹੋਣ ਕਾਰਨ ਸਿਰਫ਼ ਖੋਖਲੇ ਹੀ ਸਿੱਧ ਹੋ ਰਹੇ ਹਨ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX