ਅੰਮਿ੍ਤਸਰ, 6 ਜੁਲਾਈ (ਹਰਮਿੰਦਰ ਸਿੰਘ)-ਮਈ ਮਹੀਨੇ ਵਿਚ ਸਥਾਨਕ ਰੇਲਵੇ ਸਟੇਸ਼ਨ ਦੇ ਸਾਹਮਣੇ ਇਕ ਨਿਰਮਾਣ ਅਧੀਨ ਹੋਟਲ ਦੇ ਬੇਸਮੈਂਟ ਵਿਚ ਉਸ ਦੇ ਨਾਲ ਲੱਗਦੇ ਇਕ ਹੋਰ ਪੁਰਾਣੇ ਹੋਟਲ ਦਾ ਵੱਡਾ ਹਿੱਸਾ ਡਿੱਗਣ ਅਤੇ ਅੱਧੀ ਦਰਜਨ ਦੇ ਕਰੀਬ ਘਰਾਂ ਨੂੰ ੂ ਨੁਕਸਾਨ ਪਹੁੰਚਣ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ-ਕਮ-ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਕਤ ਮਾਮਲੇ 'ਚ ਨਿਗਮ ਦੇ ਬਿਲਡਿੰਗ ਵਿਭਾਗ ਦੇ ਇਕ ਐਮ. ਟੀ. ਪੀ. ਤਿੰਨ ਏ. ਟੀ. ਪੀ. ਮੁਅੱਤਲ ਕਰ ਦਿੱਤੇ ਗਏ | ਇਸ ਸੰਬੰਧ ਵਿਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਨੇ ਦੱਸਿਆ ਕਿ ਨਿਰਮਾਣ ਅਧੀਨ ਹੋਟਲ ਵਲੋਂ ਹੋਟਲ ਦੇ ਨਿਰਮਾਣ ਦੌਰਾਨ ਬੇਨਿਯਮੀਆਂ ਵਰਤੀਆਂ ਗਈਆਂ ਜਿਸ ਨੂੰ ਬਿਲਡਿੰਗ ਵਿਭਾਗ ਵਲੋਂ ਨਜ਼ਰ ਅੰਦਾਜ਼ ਕਰਦੇ ਹੋਏ ਆਪਣੀ ਡਿਊਟੀ 'ਚ ਕੁਤਾਹੀ ਵਰਤੀ ਗਈ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਲੋਂ ਉਕਤ ਮਾਮਲੇ ਦੀ ਆਪਣੇ ਪੱਧਰ 'ਤੇ ਜਾਂਚ ਕਰਵਾਈ ਗਈ ਸੀ ਜੋ ਇਸ ਪੜਤਾਲ ਦੌਰਾਨ ਸਾਹਮਣੇ ਆਇਆ | ਇਸ ਕੁਤਾਹੀ ਨੂੰ ਧਿਆਨ ਵਿਚ ਰੱਖਦੇ ਹੋਏ ਐਮ. ਟੀ. ਪੀ. ਇਕਬਾਲਪ੍ਰੀਤ ਸਿੰਘ ਰੰਧਾਵਾ, ਏ. ਟੀ. ਪੀ. ਪਰਮਿੰਦਰਜੀਤ ਸਿੰਘ, ਸੰਜੀਵ ਦੇਵਗਨ, ਵਰਿੰਦਰ ਮੋਹਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਅੰਮਿ੍ਤਸਰ ਤੋਂ ਤਬਦੀਲ ਹੋਕੇ ਮੋਗਾ ਵਿਖੇ ਡਿਊਟੀ ਕਰ ਰਹੇ ਐਮ. ਟੀ. ਪੀ. ਨਰਿੰਦਰ ਸ਼ਰਮਾ ਅਤੇ ਜਲੰਧਰ ਨਗਰ ਨਿਗਮ ਵਿਖੇ ਤਾਇਨਾਤ ਬਿਲਡਿੰਗ ਇੰਸਪੈਕਟਰ ਰਜਤ ਖੰਨਾ ਨੂੰ ਵੀ ਇਸ ਮਾਮਲੇ 'ਚ ਮੁਅੱਤਲ ਕਰਨ ਲਈ ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਵਿਭਾਗ ਨੂੰ ਲਿਖਿਆ ਗਿਆ ਹੈ | ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਲੋਂ ਨਿਰਮਾਣ ਅਧੀਨ ਹੋਟਲ ਦੇ ਮਾਲਕ ਅਤੇ ਡਾਇਰੈਕਟਰ ਨੂੰ ਵੀ ਨੋਟਿਸ ਜਾਰੀ ਕਰਕੇ ਹੋਟਲ ਦੇ ਪ੍ਰਵਾਨਿਤ ਪਲਾਨ ਸੰਬੰਧੀ ਰਿਪੋਰਟ 10 ਦਿਨਾਂ ਵਿਚ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਕੀਤੀਆਂ ਹਨ |
ਬਿਲਿਡੰਗ ਵਿਭਾਗ ਦੇ ਐਮ. ਟੀ. ਪੀ. ਅਤੇ ਏ. ਟੀ. ਪੀ. ਮੁਅੱਤਲ ਕਰਨ ਦੀ ਕਾਰਵਾਈ ਦੀ ਨਿਖੇਧੀ ਕਰਦੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ ਵਲੋਂ ਇਸ ਨੂੰ ਧੱਕਾ ਦੱਸਦੇ ਹੋਏ ਕਿਹਾ ਕਿ ਨਿਰਮਾਣ ਅਧੀਨ ਹੋਟਲ ਦਾ ਨਕਸ਼ਾ ਚੰਡੀਗੜ੍ਹ ਤੋਂ ਇਨਵੈਸ਼ਟ ਪੰਜਾਬ ਵਿਭਾਗ ਵਲੋਂ ਪ੍ਰਵਾਨ ਕੀਤਾ ਗਿਆ | ਜਦੋਂ ਕਿ ਹੋਟਲ ਨਿਰਮਾਣ ਦੌਰਾਨ ਬੇਨਿਯਮੀਆਂ ਹੋਟਲ ਮਾਲਕਾਂ ਵਲੋਂ ਵਰਤੀਆਂ ਗਈਆਂ ਸਨ, ਇਸ ਲਈ ਹੋਟਲ ਮਾਲਕਾਂ ਦੇ ਖ਼ਿਲਾਫ਼ ਕਾਰਵਾਈ ਕਰਨੀ ਬਣਦੀ ਸੀ ਪਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਨਗਰ ਨਿਗਮ ਕੋਲ ਮੁਲਾਜਮਾਂ ਦੀ ਕਮੀ ਹੈ ਦੂਸਰੇ ਪਾਸੇ ਇਨ੍ਹਾਂ ਮੁਲਾਜਮਾਂ ਨੂੰ ਮੁਅੱਤਲ ਕਰਨ ਕਾਰਨ ਬਾਕੀ ਮੁਲਾਜਮਾਂ ਵਿਚ ਸਹਿਮ ਪੈਦਾ ਹੋ ਰਿਹਾ ਹੈ |
ਅੰਮਿ੍ਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖਿਆ ਵਿਭਾਗ ਵਲੋਂ ਕੀਤੀਆਂ ਗਈਆਂ ਬਦਲੀਆਂ ਤਹਿਤ ਅੰਮਿ੍ਤਸਰ ਸੈਕੰਡਰੀ ਵਿੰਗ ਦੇ ਨਵਨਿਯੁਕਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਸ: ਬਲਰਾਜ ਸਿੰਘ ਢਿੱਲੋਂ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ | ਇਸ ਦੌਰਾਨ ਵਿਭਾਗ ਨਾਲ ...
ਅੰਮਿ੍ਤਸਰ, 6 ਜੁਲਾਈ (ਜਸਵੰਤ ਸਿੰਘ ਜੱਸ)-ਸੰਨ੍ਹ 2015 ਵਿਚ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸੰਬੰਧੀ ਕਾਂਗਰਸ ਵਲੋਂ ਆਪਣੇ ਰਾਜ ਦੌਰਾਨ ਆਪਣੇ ਚਹੇਤਿਆਂ ਦੀ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਤੋਂ ਬਾਅਦ ਮਾਣਯੋਗ ਹਾਈਕੋਰਟ ਦੇ ...
ਅੰਮਿ੍ਤਸਰ, 6 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਈਲ ਵਿੰਗ ਦੀ ਟੈਕਸ ਚੋਰਾਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ | ਜਾਣਕਾਰੀ ਮੁਤਾਬਕ ਮੋਬਾਈਲ ਵਿੰਗ ਵਲੋਂ ਜੂਨ ਮਹੀਨੇ 'ਚ ਟੈਕਸ ਚੋਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ...
ਅੰਮਿ੍ਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਪਣੇ ਪਲੇਠੇ ਬਜਟ ਵਿਚ ਪੈਨਸ਼ਨ ਧਾਰਕਾਂ ਨੂੰ ਬਿਲਕੁੱਲ ਅਣਡਿੱਠ ਕਰਨ 'ਤੇ ਪੰਜਾਬ ਪੈਨਸ਼ਨਰਜ ਫ਼ਰੰਟ ਵਲੋਂ ਆਪਣੇ ਜਨਰਲ ਸਕੱਤਰ ਇੰਦਰ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਰੋਸ ...
ਬਾਬਾ ਬਕਾਲਾ ਸਾਹਿਬ, 6 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਸਵੇਰੇ ਬਾਬਾ ਬਕਾਲਾ ਸਾਹਿਬ ਮੋੜ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ 18 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਗੁਰਨੂਰ ਸਿੰਘ (18 ਸਾਲ) ਪੁੱਤਰ ਮੰਗਲ ...
ਚੱਬਾ, 6 ਜੁਲਾਈ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਦੇ ਨਾਮ 'ਤੇ ਸ਼ਰਾਰਤੀ ਅਨਸਰਾਂ (ਨਕਲੀ ...
ਅੰਮਿ੍ਤਸਰ, 6 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦੇ ਸੰਬੰਧ ਵਿਚ ਡਾਕ ਵਿਭਾਗ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨ੍ਹਾ ਰਿਹਾ ਹੈ | ਇਸ ਲਈ ਡਾਕ ਵਿਭਾਗ ਵਲੋਂ ਰੱਖੜੀ ਭੇਜਣ ਲਈ ਵਿਸ਼ੇਸ਼ ...
ਸੁਲਤਾਨਵਿੰਡ, 6 ਜੁਲਾਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਅਰੁਨਪਾਲ ਸਿੰਘ ਦੀਆਂ ਸਖਤ ਹਦਾਇਤਾਂ 'ਤੇ ਨਸ਼ਿਆਂ ਅਤੇ ਲੁੱਟਾਂ ਖੋਹਾਂ ਖਿਲਾਫ ਮੁਹਿੰਮ ਦੇ ਤਹਿਤ ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ...
ਅੰਮਿ੍ਤਸਰ, 6 ਜੁਲਾਈ (ਹਰਮਿੰਦਰ ਸਿੰਘ)-ਅੰਮਿ੍ਤਸਰ ਵਿਕਾਸ ਅਥਾਰਟੀ ਵਲੋਂ ਅੰਮਿ੍ਤਸਰ ਜ਼ਿਲੇ੍ਹ ਦੇ ਵੱਖ-ਵੱਖ ਖੇਤਰਾਂ ਵਿਚ ਕੱਟੀਆਂ ਗਈਆਂ ਅਣਅਧਿਕਾਰਤ ਕਾਲੋਨੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਸੂਚੀ ਜਾਰੀ ਕੀਤੀ ਹੈ | ਇਸ ਸੂਚੀ ਵਿਚ 42 ਅਣਅਧਿਕਾਰਤ ਕਾਲੋਨੀਆਂ ...
ਅੰਮਿ੍ਤਸਰ, 6 ਜੁਲਾਈ (ਰੇਸ਼ਮ ਸਿੰਘ)-ਟਰੈਫਿਕ ਪੁਲਿਸ ਵਲੋਂ ਸ਼ਹਿਰ 'ਚੋਂ ਸੜਕਾਂ ਦੇ ਦੁਕਾਨਦਾਰਾਂ ਤੇ ਹੋਰਾਂ ਵਲੋਂ ਕੀਤੇ ਨਾਜਾਇਜ਼ ਕਬਜੇ ਹਟਾਉਣ ਦੇ ਕੰਮ 'ਚ ਤੇਜੀ ਲਿਆਂਦੀ ਜਾ ਰਹੀ ਹੈ ਜਿਸ ਤਹਿਤ ਅੱਜ ਵੀ ਟਰੈਫਿਕ ਪੁਲਿਸ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਸੜਕਾਂ ਉਪਰ ...
ਅੰਮਿ੍ਤਸਰ, 6 ਜੁਲਾਈ (ਰੇਸ਼ਮ ਸਿੰਘ)-ਕਾਉੂਾਟਰ ਇੰਟੈਲੀਜੈਂਸ ਵਲੋਂ ਇਥੇ ਬਾਬਾ ਬਕਾਲਾ ਸਾਹਿਬ ਮੋੜ ਤੋਂ ਇਕ ਟਰੱਕ 'ਚੋਂ 20 ਕਿਲੋ੍ਰਗਾਮ ਅਫੀਮ ਬਰਾਮਦ ਹੋਣ 'ਤੇ ਟੱਰਕ ਡਰਾਈਵਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ, ਜਿਸ ਪਾਸੋਂ ਹੋਰ ਪੁੱਛਗਿੱਛ ਕਰਨ ਲਈ 11 ਜੁਲਾਈ ਤੱਕ ਪੁਲਿਸ ...
ਅੰਮਿ੍ਤਸਰ, 6 ਜੁਲਾਈ (ਰੇਸ਼ਮ ਸਿੰਘ)-ਤੰਬਾਕੂਨੋਸ਼ੀ ਸਬੰਧੀ ਐਨ. ਟੀ. ਸੀ. ਪੀ. ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਸਿਹਤ ਵਿਭਾਗ ਵਲੋਂ ਚਲਾਈ ਗਈ ਮੁਹਿੰਮ ਤਹਿਤ ਅੱਜ 9 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਜਦੋਂ ਕਿ ਜਨਤਕ ਤੌਰ 'ਤੇ ਸਿਗਰਟਾਂ ਪੀਣ ਵਾਲੇ 4 ...
ਅੰਮਿ੍ਤਸਰ, 6 ਜੁਲਾਈ (ਰੇਸ਼ਮ ਸਿੰਘ)-ਕੋਰੋਨਾ ਤੋਂ ਮੁੜ ਸਾਵਧਾਨ ਹੋਣ ਦੀ ਲੋੜ ਹੈ ਜੋ ਤੇਜੀ ਨਾਲ ਪੈਰ ਪਸਾਰ ਰਿਹਾ ਹੈ | ਅੱਜ ਇਕੋ ਦਿਨ 'ਚ ਹੀ ਇਥੇ 18 ਨਵੇਂ ਮਰੀਜ਼ ਮਿਲੇ ਹਨ | ਮਿਲੇ ਨਵੇਂ ਮਾਮਲਿਆਂ 'ਚੋਂ ਕੋਈ ਵੀ ਸੰਪਰਕ ਵਾਲਾ ਕੇਸ ਨਹੀਂ ਹੈ ਅਤੇ ਸਾਰੇ ਹੀ ਸਮਾਜਿਕ ਹਨ | ਇਸ ...
ਅੰਮਿ੍ਤਸਰ, 6 ਜੁਲਾਈ (ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੇ ਕੈਬਨਿਟ ਮੰਤਰੀ ਬਣਨ 'ਤੇ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਿਲਕ ਸਕੂਲ, ਜੀ.ਟੀ. ਰੋਡ ਵਿਖੇ ਖੁਸ਼ੀ ਦਾ ਮਾਹੌਲ ਰਿਹਾ | ਸਕੂਲ ਦੇ ਮੈਂਬਰ ਇੰਚਾਰਜ ਪ੍ਰੋ. ਹਰੀ ...
ਅੰਮਿ੍ਤਸਰ, 6 ਜੁਲਾਈ (ਰੇਸ਼ਮ ਸਿੰਘ)-ਵਿਸ਼ਵ ਜੂਨੋਸਿਸ ਦਿਵਸ 'ਤੇ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਦੌਰਾਨ ਸਿਵਲ ਸਰਜਨ ਡਾ: ਚਰਨਜੀਤ ਸਿੰਘ ਨੇ ਕਿਹਾ ਕਿ ਅਜੋਕੇ ਸਮਾਜ ਵਿਚ ਪਾਲਤੂ ਜਾਨਵਰਾਂ ਨੂੰ ਘਰਾਂ ਵਿਚ ਰੱਖਣਾ ਇਕ ...
ਛੇਹਰਟਾ, 6 ਜੁਲਾਈ (ਵਡਾਲੀ)-ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵਲੋਂ ਆਪਣੇ ਦਫਤਰ ਵਿਖੇ ਹਲਕਾ ਪੱਛਮੀ ਦੇ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਮੌਕੇ 'ਤੇ ਕੁਝ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਗਿਆ | ਵਿਧਾਇਕ ਡਾ. ਜਸਬੀਰ ਸਿੰਘ ਸੰਧੂ ...
ਅੰਮਿ੍ਤਸਰ, 6 ਜੁਲਾਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਦੇ ਵਿਧਾਨ ਸਭਾ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਵਲੋਂ ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਟਰਮੀਨਲ (ਅੰਮਿ੍ਤਸਰ ਬੱਸ ਅੱਡਾ) ਦੀ ਅਚਨਚੇਤ ਚੈਕਿੰਗ ਕਰਦਿਆਂ ਜਿੱਥੇ ਸੀਵਰੇਜ਼ ਜਾਮ ਵੇਖ ਕੇ ਤੱਤੇ ਹੋਏ, ...
ਅੰਮਿ੍ਤਸਰ, 6 ਜੁਲਾਈ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਜਨਸੰਘ ਦੇ ਸੰਸਥਾਪਕ, ਮਹਾਨ ਸਿੱਖਿਆ ਸ਼ਾਸਤਰੀ, ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ 121ਵੇਂ ਜਨਮ ਦਿਨ 'ਤੇ ਯਾਦ ਕੀਤਾ ਗਿਆ ਅਤੇ ਉਨ੍ਹਾਂ ਦੀ ਤਸਵੀਰ 'ਤੇ ਫੁਲ ਮਾਲਾ ਭੇਟ ਕੀਤੀਆਂ ਗਈਆਂ | ...
ਅੰਮਿ੍ਤਸਰ, 6 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਬਿਲਡਿੰਗ ਵਿਭਾਗ ਦੇ ਇਕ ਐੱਮ. ਟੀ. ਪੀ. ਅਤੇ ਤਿੰਨ ਏ.ਟੀ.ਪੀ. ਮੁਅੱਤਲ ਕੀਤੇ ਜਾਣ ਤੋਂ ਬਾਅਦ ਸੰਯੁਕਤ ਕਮਿਸ਼ਨਰ ਵਲੋਂ ਇਸ ਵਿਭਾਗ ਵਿਚ ਵੱਡੇ ਪੱਧਰ 'ਤੇ ਬਦਲਾਅ ਕੀਤੇ ਗਏ ਹਨ | ਇਨ੍ਹਾਂ ਬਦਲੀਆਂ ਦੌਰਾਨ ...
ਅੰਮਿ੍ਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਪਰਿੰਗ ਫੀਲਡਜ਼ ਪਬਲਿਕ ਸਕੂਲ ਅਜਾਦ ਨਗਰ 100 ਫੁੱਟੀ ਰੋਡ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ ਗਿਆ 10ਵੀਂ ਜਮਾਤ ਦਾ ਸ਼ਾਨਦਾਰ ਨਤੀਜਾ ਆਇਆ ਹੈ | ਇਸ ਸੰਬੰਧੀ ਪਿ੍ੰ: ਤੇਜਿੰਦਰ ਕੌਰ ਮਲਹੋਤਰਾ ਨੇ ਦੱਸਿਆ ਕਿ ...
ਅੰਮਿ੍ਤਸਰ 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਅਜੀਤ ਨਗਰ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਸ਼੍ਰੀਮਤੀ ਸੁਨੈਨਾ ਅਤੇ ਡਾਇਰੈਕਟਰ ਸ਼੍ਰੀ ਸੁਸ਼ੀਲ ਅਗਰਵਾਲ ਨੇ ਵਿਦਿਆਰਥੀਆਂ ਦੇ ਮਾਤਾ ...
ਅੰਮਿ੍ਤਸਰ, 6 ਜੁਲਾਈ (ਹਰਮਿੰਦਰ ਸਿੰਘ)-ਮੰਚ-ਰੰਗਮੰਚ ਅੰਮਿ੍ਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਦੇ ਵੇਹੜੇ ਵਿਚ ਚਲ ਰਹੇ ਪੰਜਾਬ ਥੀਏਟਰ ਫੈਸਟੀਵਲ ਦੇ ਪੰਜਵੇਂ ਦਿਨ ਅਗਾਥਾ ਕ੍ਰਿਸਟੀ ਦਾ ਲਿਖਿਆ ਅਤੇ ਪ੍ਰੀਤਪਾਲ ਰੁਪਾਣਾ ਵਲੋਂ ...
ਅੰਮਿ੍ਤਸਰ, 6 ਜੁਲਾਈ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਵੀਜ਼ਨ ਵਲੋਂ ਜੂਨ ਮਹੀਨੇ 'ਚ ਟਿਕਟ ਚੈਕਿੰਗ ਰਾਹੀਂ ਤਕਰੀਬਨ 3.85 ਕਰੋੜ ਰੁਪਏ ਦੀ ਕਮਾਈ ਕੀਤੀ ਗਈ ਹੈ | ਦਰਅਸਲ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਨੇ ਰੇਲਗੱਡੀਆਂ 'ਚ ਕੁੱਲ 54957 ...
ਅੰਮਿ੍ਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸੂਬੇ 'ਚ ਬਿਜਲੀ ਚੋਰੀ ਨੂੰ ਠੱਲ ਪਾਉਣ ਸੰਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਇੰਜੀ ਬਾਲ ਕਿ੍ਸ਼ਨ ਚੀਫ ਇੰਜੀਨੀਅਰ ਬਾਰਡਰ ਜ਼ੋਨ ਦੀਆਂ ਹਦਾਇਤਾਂ 'ਤੇ ਹਲਕਾ ਅੰਮਿ੍ਤਸਰ ਸ਼ਹਿਰੀ ਵਿਖੇ ਬਿਜਲੀ ਚੋਰੀ ਦੋਸ਼ 'ਚ ਇਕ ...
ਅੰਮਿ੍ਤਸਰ, 6 ਜੁਲਾਈ (ਜਸਵੰਤ ਸਿੰਘ ਜੱਸ)-ਆਲ ਇੰਡੀਆ ਸ: ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਦੀ ਸਥਾਨਕ ਚਾਟੀਵਿੰਡ ਚੌਕ ਵਿਖੇ ਸਥਿਤ ਰਾਮਗੜ੍ਹੀਆ ਗੇਟ ਵਿਖੇ ਹੋਈ ਇਕੱਤਰਤਾ ਵਿਚ ਫੈਡਰੇਸ਼ਨ ਦੀ ਪੁਰਾਣੀ ਬਾਡੀ ਨੂੰ ਭੰਗ ਕਰਕੇ ਨਵੇਂ ਅਹੁਦੇਦਾਰਾਂ ਦੀ ਕੀਤੀ ਗਈ ਚੋਣ ...
ਅੰਮਿ੍ਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ ਵਲੋਂ ਡਾ: ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਮੰਤਰੀ ਬਣਾਏ ਜਾਣ 'ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ...
ਅੰਮਿ੍ਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੁਲ਼ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ...
ਅੰਮਿ੍ਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ 'ਚ ਅਜੀਤ ਵਿਦਿਆਲਿਆ ਸੀਨੀਅਰ ਸੈਕੰਡਰੀ ਸਕੂਲ ਅਜੀਤ ਨਗਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੂਬਾ ਪੱਧਰੀ ਮੈਰਿਟ ...
ਅੰਮਿ੍ਤਸਰ, 6 ਜੁਲਾਈ (ਗਗਨਦੀਪ ਸ਼ਰਮਾ)-ਰੇਲਵੇ ਸਟੇਸ਼ਨ 'ਤੇ ਐਲ. ਈ. ਡੀ. ਡਿਸਪਲੇ ਬੋਰਡ ਸ਼ੁਰੂ ਹੋ ਗਿਆ ਹੈ, ਜਿਸ ਨਾਲ ਪੁੱਛਗਿੱਛ ਖਿੜਕੀ 'ਤੇ ਰੇਲਗੱਡੀਆਂ ਆਉਣ-ਜਾਣ ਦੀ ਜਾਣਕਾਰੀ ਹਾਸਿਲ ਕਰਨ ਵਾਸਤੇ ਯਾਤਰੀਆਂ ਦੀ ਭੀੜ ਲੱਗਣੀ ਘੱਟ ਗਈ ਹੈ | ਫ਼ਿਰੋਜ਼ਪੁਰ ਰੇਲਵੇ ...
ਅੰਮਿ੍ਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ, ਹੁਣ ਪਾਵਰਕਾਮ, ਟਰਾਂਸਕੋ ਪੰਜਾਬ ਦੇ ਪ੍ਰਧਾਨ ਸ: ਗੁਰਵੇਲ ਸਿੰਘ ਬਲਪੁਰੀਆ ਦੀ ਪ੍ਰਧਾਨਗੀ ਹੇਠ ਇਕ ਵਫਦ ਪੀ. ਐਡ. ਐਮ. ਸਰਕਲ ਅੰਮਿ੍ਤਸਰ ਦੇ ਉਪ ਮੁੱਖ ਚੀਫ ਇੰਜੀ: ਸ: ...
ਅੰਮਿ੍ਤਸਰ, 6 ਜੁਲਾਈ (ਰੇਸ਼ਮ ਸਿੰਘ)-ਰਾਜ 'ਚ ਅਗਨੀਵੀਰਾਂ ਦੀ ਭਰਤੀ ਪ੍ਰਕਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੈਨਾ ਅਗਨੀਵੀਰ ਭਰਤੀ ਰੈਲੀ 1 ਸਤੰਬਰ ਤੋ 14 ਸਤੰਬਰ ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਵੇਗੀ | ਜਿਸ ਵਿਚ ਅੰਮਿ੍ਤਸਰ, ਗੁਰਦਾਸਪੁਰ ਅਤੇ ...
ਅੰਮਿ੍ਤਸਰ, 6 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਕਮੇਟੀ ਦੀਆਂ ਚੋਣਾਂ ਸੰਬੰਧੀ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਜਿਸ ਦੇ ਅੱਜ ਤੀਸਰੇ ਦਿਨ ਇਕ ਉਮੀਦਵਾਰ ਵਲੋਂ ਵਿੱਤ ਸਕੱਤਰ ਦੇ ਅਹੁਦੇ ...
ਅੰਮਿ੍ਤਸਰ, 6 ਜੁਲਾਈ (ਰੇਸ਼ਮ ਸਿੰਘ)-ਇਥੇ ਕੋਟ ਆਤਮਾ ਰਾਮ ਸੁਲਤਾਨਵਿੰਡ ਵਿਖੇ ਪੁਲਿਸ ਦੇ ਇਕ ਥਾਣੇਦਾਰ ਦੇ ਪੁੱਤਰ ਵਲੋਂ ਮਾਮੂਲੀ ਤਕਰਾਰ ਉਪਰੰਤ ਇਕ ਰਾਹਗੀਰ ਜੋੜੇ 'ਤੇ ਗੋਲੀਆਂ ਚਲਾ ਦਿੱਤੀਆਂ | ਜੋੜੇ ਨੇ ਆਪਣੀ ਜਾਨ ਭੱਜ ਕੇ ਬਚਾਈ | ਮੌਕੇ 'ਤੇ ਪੁੱਜੀ ਪੁਲਿਸ ਵਲੋਂ ...
ਅੰਮਿ੍ਤਸਰ, 6 ਜੁਲਾਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਵਲੋਂ ਸਾਕਾ ਪੰਜਾ ਸਾਹਿਬ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਗੁ: ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਜਾ ਕੇ ਮਨਾਉਣ ਹਿਤ ਪਾਕਿਸਤਾਨ ਔਕਾਫ ਬੋਰਡ ਅਤੇ ਪਾਕਿਸਤਾਨ ਸਿੱਖ ਗੁ: ਪ੍ਰ: ਕਮੇਟੀ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX